ਤਾਜਾ ਖ਼ਬਰਾਂ


ਭਾਰਤੀ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਵਲੋਂ ਅਸਤੀਫ਼ਾ
. . .  26 minutes ago
ਭੁਵਨੇਸ਼ਵਰ, 30 ਜਨਵਰੀ-ਭਾਰਤੀ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਨੇ ਵਿਸ਼ਵ ਕੱਪ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ...
ਵਿਜੀਲੈਂਸ ਵਲੋਂ ਸਾਬਕਾ ਉੱਪ ਮੁੱਖ ਮੰਤਰੀ ਓ.ਪੀ.ਸੋਨੀ. ਦੇ ਘਰ ਛਾਪੇਮਾਰੀ
. . .  50 minutes ago
ਅੰਮ੍ਰਿਤਸਰ, 30 ਜਨਵਰੀ (ਰੇਸ਼ਮ ਸਿੰਘ)-ਵਿਜੀਲੈਂਸ ਬਿਊਰੋ ਵਲੋਂ ਸਾਬਕਾ ਉੱਪ ਮੁੱਖ ਮੰਤਰੀ ਓ.ਪੀ.ਸੋਨੀ. ਦੇ ਘਰ ਛਾਪੇਮਾਰੀ ਕੀਤੀ ਗਈ। ਓ.ਪੀ. ਸੋਨੀ ਦੇ ਆਮਦਨ ਸੰਬੰਧੀ ਸਰੋਤਾਂ ਦੀ ਵਿਜੀਲੈਂਸ...
ਕਰੋੜਾਂ ਦੇ ਟੈਕਸ ਘੁਟਾਲੇ ਵਿਚ ਜੀ.ਐਸ.ਟੀ. ਵਿਭਾਗ ਵਲੋਂ ਚਾਰ ਗ੍ਰਿਫ਼ਤਾਰ
. . .  1 minute ago
ਜਲੰਧਰ, 30 ਜਨਵਰੀ (ਸ਼ਿਵ)-ਕਰੋੜਾਂ ਦੇ ਟੈਕਸ ਘੁਟਾਲੇ ਵਿਚ ਜੀ.ਐਸ.ਟੀ. ਵਿਭਾਗ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ ਵਿਅਕਤੀ ਜਾਲੀ ਬਿੱਲਾਂ ਨਾਲਘੁਟਾਲਾ ਕਰਦੇ...
ਭਾਰਤੀ ਕ੍ਰਿਕਟਰ ਮੁਰਲੀ ​​ਵਿਜੇ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
. . .  about 1 hour ago
ਨਵੀਂ ਦਿੱਲੀ, 30 ਜਨਵਰੀ- ਭਾਰਤੀ ਕ੍ਰਿਕਟਰ ਮੁਰਲੀ ​​ਵਿਜੇ ਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।
ਸ਼੍ਰੋਮਣੀ ਅਕਾਲੀ ਦਲ ਵਲੋਂ ਜੋਧ ਸਿੰਘ ਸਮਰਾ ਨੂੰ ਹਲਕਾ ਅਜਨਾਲਾ ਇੰਚਾਰਜ ਕੀਤਾ ਨਿਯੁਕਤ
. . .  about 1 hour ago
ਅਜਨਾਲਾ 30 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਅਹਿਮ ਐਲਾਨ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਨੂੰ ਹਲਕਾ ਅਜਨਾਲਾ ਦੀ ਜ਼ਿੰਮੇਵਾਰੀ ਸੌਂਪਦਿਆਂ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਆਪਣੀ ਇਸ ਨਿਯੁਕਤੀ ਉਪਰੰਤ ‘ਅਜੀਤ’ ਨਾਲ...
ਡੇਰਾ ਭਨਿਆਰਾ ਦੇ ਮੁਖੀ ਬਾਬਾ ਸਤਨਾਮ ਸਿੰਘ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ
. . .  about 1 hour ago
ਨੂਰਪੁਰ ਬੇਦੀ, 30 ਜਨਵਰੀ (ਹਰਦੀਪ ਸਿੰਘ ਢੀਂਡਸਾ,ਰਾਜੇਸ਼ ਚੌਧਰੀ)-ਰੂਪਨਗਰ ਜ਼ਿਲ੍ਹੇ ਦੇ ਪੁਲਿਸ ਥਾਣਾ ਨੂਰਪੁਰ ਬੇਦੀ ਅਧੀਨ ਪੈਂਦੇ ਡੇਰਾ ਧਰਮ ਕਲਾਂ ਭਨਿਆਰਾਵਾਲਾ ਧਮਾਣਾ ਦੇ ਮੌਜੂਦਾ ਮੁਖੀ ਬਾਬਾ ਸਤਨਾਮ ਸਿੰਘ ਨੂੰ ਬੀਤੇ ਐਤਵਾਰ ਨੂੰ ਇਕ ਵਿਦੇਸ਼ੀ ਨੰਬਰ ਤੋਂ ਜਾਨੋ ਮਾਰਨ...
‘ਆਪ’ ਵਿਧਾਇਕ ਅਮੋਲਕ ਸਿੰਘ ਦੇ ਉਦਘਾਟਨ ਕਰਨ ਤੋਂ ਪਹਿਲਾ ਪੁੱਟਿਆ ਨੀਂਹ ਪੱਥਰ
. . .  about 1 hour ago
ਜੈਤੋ, 30 ਜਨਵਰੀ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਜੈਤੋ ਤੋਂ ‘ਆਪ’ ਵਿਧਾਇਕ ਅਮੋਲਕ ਸਿੰਘ ਨੇ ਪਿੰਡ ਰਾਮੇਆਣਾ ਦੇ ਬੱਸ ਸੈਂਟਡ ’ਚ ਬੈਠਣ ਲਈ ਰੱਖੇ ਨੀਂਹ ਪੱਥਰ ਦਾ ਉਦਘਾਟਨ ਕਰਨਾ ਸੀ...
77ਵੀਂ ਸੰਯੁਕਤ ਰਾਸ਼ਟਰ ਮਹਾਸਭਾ (ਯੂ.ਐੱਨ.ਜੀ.ਏ.) ਦੇ ਪ੍ਰਧਾਨ ਕਾਸਬਾ ਕੋਰੋਸੀ ਨੇ ਭਾਰਤੀ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨਾਲ ਮੁਲਾਕਾਤ ਕੀਤੀ।
. . .  about 2 hours ago
77ਵੀਂ ਸੰਯੁਕਤ ਰਾਸ਼ਟਰ ਮਹਾਸਭਾ (ਯੂ.ਐੱਨ.ਜੀ.ਏ.) ਦੇ ਪ੍ਰਧਾਨ ਕਾਸਬਾ ਕੋਰੋਸੀ ਨੇ ਭਾਰਤੀ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨਾਲ ਮੁਲਾਕਾਤ ਕੀਤੀ।
ਨਿਪਾਲ ਵਿਚ ਰਾਸ਼ਟਰਪਤੀ ਚੋਣਾਂ 9 ਮਾਰਚ ਨੂੰ
. . .  about 2 hours ago
ਨਿਪਾਲ, 30 ਜਨਵਰੀ- ਨਿਪਾਲ ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਨਿਪਾਲ ਵਿਚ ਰਾਸ਼ਟਰਪਤੀ ਲਈ ਚੋਣ 9 ਮਾਰਚ ਨੂੰ ਅਤੇ ਉਪ ਰਾਸ਼ਟਰਪਤੀ ਚੋਣ 17 ਮਾਰਚ ਨੂੰ ਹੋਵੇਗੀ।
ਆਮਦਨ ਤੋਂ ਜਿਆਦਾ ਜਾਇਦਾਦ ਮਾਮਲੇ ’ਚ ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ ਨੂੰ ਵਿਜੀਲੈਂਸ ਵਿਭਾਗ ਦੇ ਦਫ਼ਤਰ ’ਚ ਕੀਤਾ ਤਲਬ
. . .  about 2 hours ago
ਫ਼ਰੀਦਕੋਟ, 30 ਜਨਵਰੀ (ਜਸਵੰਤ ਸਿੰਘ ਪੁਰਬਾ)- ਆਮਦਨ ਤੋਂ ਜਿਆਦਾ ਜਾਇਦਾਦ ਮਾਮਲੇ ਨੂੰ ਲੈਕੇ ਅੱਜ ਵਿਜੀਲੈਂਸ ਵਿਭਾਗ ਫ਼ਰੀਦਕੋਟ ਵਲੋਂ ਕਾਂਗਰਸ ਦੇ ਫਰੀਦਕੋਟ ਤੋਂ ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ ਨੂੰ ਇੱਥੋਂ ਦੇ ਵਿਭਾਗ ਦੇ ਦਫ਼ਤਰ ਬੁਲਾਇਆ ਗਿਆ, ਜਿੱਥੇ ਕਰੀਬ ਇਕ ਘੰਟਾ ਉਨ੍ਹਾਂ ਤੋਂ ਸਵਾਲ ਜਵਾਬ ਕੀਤੇ ਗਏ। ਵਿਧਾਇਕ ਕਿੱਕੀ ਢਿੱਲੋਂ ਆਪਣੇ ...
ਐਸ. ਵਾਈ. ਐਲ. ’ਤੇ ਦੁਬਾਰਾ ਚਰਚਾ ਹੋਣੀ ਚਾਹੀਦੀ ਹੈ- ਹਰਸਿਮਰਤ ਕੌਰ ਬਾਦਲ
. . .  about 2 hours ago
ਨਵੀਂ ਦਿੱਲੀ, 30 ਜਨਵਰੀ- ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸਰਬ ਪਾਰਟੀ ਮੀਟਿੰਗ ਵਿਚ ਕਿਹਾ ਕਿ ਐਸ. ਵਾਈ. ਐਲ. ’ਤੇ ਦੁਬਾਰਾ ਚਰਚਾ ਹੋਣੀ ਚਾਹੀਦੀ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਦਾ ਪਾਣੀ ਦੂਜੇ ਰਾਜਾਂ ਨੂੰ ਜਾਣਾ ਹੈ ਕਿਉਂਕਿ ਉਨ੍ਹਾਂ ਨੇ ਦੂਜੇ ਰਾਜਾਂ ਤੋਂ ਚੋਣ ਲੜਨੀ ਹੈ। ਉਨ੍ਹਾਂ ...
ਪਿਸ਼ਾਵਰ ਬੰਬ ਧਮਾਕਾ: ਘੱਟੋ ਘੱਟ 50 ਲੋਕ ਜ਼ਖ਼ਮੀ
. . .  about 2 hours ago
ਇਸਲਾਮਾਬਾਦ, 30 ਜਨਵਰੀ- ਪਿਸ਼ਾਵਰ ਦੇ ਪੁਲਿਸ ਲਾਈਨਜ਼ ਖ਼ੇਤਰ ਵਿਚ ਸਥਿਤ ਇਕ ਮਸਜਿਦ ਵਿਚ ਨਮਾਜ਼ ਦੇ ਦੌਰਾਨ ਇਕ ਆਤਮਘਾਤੀ ਹਮਲਾਵਰ ਨੇ ਆਪਣੇ ਆਪ ਨੂੰ ਬੰਬ ਨਾਲ ਉਡਾ ਲਿਆ। ਇਸ ਹਾਦਸੇ ਵਿਚ ਘੱਟੋ ਘੱਟ 50 ਲੋਕਾਂ ਦੇ ਜ਼ਖ਼ਮੀ ਹੋਣ...
ਪਿਸ਼ਾਵਰ ਵਿਚ ਹੋਇਆ ਧਮਾਕਾ
. . .  about 2 hours ago
ਇਸਲਾਮਾਬਾਦ, 30 ਜਨਵਰੀ- ਪਿਸ਼ਾਵਰ ਦੇ ਪੁਲਿਸ ਲਾਈਨ ਇਲਾਕੇ ’ਚ ਧਮਾਕਾ ਹੋਣ ਦੀ ਸੂਚਨਾ ਹੈ। ਇਹ ਧਮਾਕਾ ਮਸਜਿਦ ਨੇੜੇ ਹੋਇਆ ਦੱਸਿਆ ਜਾ ਰਿਹਾ ਹੈ। ਇਸ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ...
ਭਾਜਪਾ ਦਾ ਕੋਈ ਆਗੂ ਇਸ ਤਰ੍ਹਾਂ ਪੈਦਲ ਨਹੀਂ ਚੱਲ ਸਕਦਾ, ਕਿਉਂਕਿ ਉਹ ਡਰਦੇ ਹਨ- ਰਾਹੁਲ ਗਾਂਧੀ
. . .  about 3 hours ago
ਸ੍ਰੀਨਗਰ, 30 ਜਨਵਰੀ- ਸ੍ਰੀਨਗਰ ਵਿਚ ਭਾਰਤ ਜੋੜੋ ਯਾਤਰਾ ਦੇ ਸਮਾਪਤੀ ਸਮਾਰੋਹ ਦੌਰਾਨ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਜੀ, ਅਮਿਤ ਸ਼ਾਹ ਜੀ ਤੇ ਆਰ.ਐਸ.ਐਸ. ਵਾਲਿਆਂ ਨੇ ਹਿੰਸਾ ਨਹੀਂ ਦੇਖੀ। ਉਹ ਡਰਦੇ ਹਨ। ਭਾਜਪਾ ਦਾ ਕੋਈ ਵੀ ਆਗੂ ਇੱਥੇ ਇੰਝ ਪੈਦਲ ਨਹੀਂ ਤੁਰ ਸਕਦਾ ਇਸ ਲਈ ਨਹੀਂ ਕਿ ਜੰਮੂ-...
ਲਸ਼ਕਰ ਦੇ 4 ਅੱਤਵਾਦੀ ਕੀਤੇ ਗਿ੍ਫ਼ਤਾਰ
. . .  about 3 hours ago
ਸ੍ਰੀਨਗਰ, 30 ਜਨਵਰੀ- ਕਸ਼ਮੀਰ ਪੁਲਿਸ ਨੇ ਦੱਸਿਆ ਕਿ ਪੁਲਿਸ ਨੇ ਸੁਰੱਖਿਆ ਬਲਾਂ ਨਾਲ ਮਿਲ ਕੇ ਅਵੰਤੀਪੋਰਾ ਦੇ ਹਾਫ਼ੂ ਨਗੇਨਪੋਰਾ ਜੰਗਲਾਂ ਵਿਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕਰ ਦਿੱਤਾ ਹੈ। ਉਨ੍ਹਾਂ ਲਸ਼ਕਰ ਦੇ 4 ਅੱਤਵਾਦੀ ਗ੍ਰਿਫ਼ਤਾਰ ਉਨ੍ਹਾਂ ਕੋਲੋਂ ਅਪਰਾਧਕ ਸਮੱਗਰੀ ਅਤੇ ਹੋਰ ਵਸਤੂਆਂ ਬਰਾਮਦ ਕੀਤੀਆਂ ...
ਟੀ.ਐਮ.ਸੀ. ਨੇ ਚੁੱਕਿਆ ਬੀ.ਬੀ.ਸੀ. ਦਸਤਾਵੇਜ਼ੀ ’ਤੇ ਪਾਬੰਦੀ ਲਾਉਣ ਦਾ ਮੁੱਦਾ
. . .  about 3 hours ago
ਨਵੀਂ ਦਿੱਲੀ, 30 ਜਨਵਰੀ- ਸੰਸਦ ਦੇ ਬਜਟ ਸੈਸ਼ਨ ਤੋਂ ਪਹਿਲਾਂ ਅੱਜ ਸਰਕਾਰ ਵਲੋਂ ਬੁਲਾਈ ਗਈ ਸਰਬ ਪਾਰਟੀ ਮੀਟਿੰਗ ਵਿਚ ਆਰ.ਜੇ.ਡੀ. ਨੇ ਅਡਾਨੀ ਦਾ ਮੁੱਦਾ ਚੁੱਕਿਆ ਅਤੇ ਟੀ.ਐਮ.ਸੀ. ਨੇ ਪ੍ਰਧਾਨ ਮੰਤਰੀ ਮੋਦੀ ਉੱਤੇ ਬੀ.ਬੀ.ਸੀ. ਦਸਤਾਵੇਜ਼ੀ ’ਤੇ ਪਾਬੰਦੀ ਲਾਉਣ ਦਾ ਮੁੱਦਾ...
ਟਰਾਂਸਪੋਰਟ ਤੇ ਸੈਰ-ਸਪਾਟਾ ਬਾਰੇ ਸੰਸਦੀ ਸਥਾਈ ਕਮੇਟੀ ਅੱਜ ਹਵਾਬਾਜ਼ੀ ਮੰਤਰਾਲੇ ਸਾਹਮਣੇ ਉਡਾਣਾਂ ਵਿਚ ਮੁਸਾਫ਼ਰਾਂ ਦੇ ਗ਼ਲਤ ਵਤੀਰੇ ਦਾ ਮੁੱਦਾ ਚੁੱਕੇਗੀ
. . .  about 3 hours ago
ਨਵੀਂ ਦਿੱਲੀ, 30 ਜਨਵਰੀ- ਟਰਾਂਸਪੋਰਟ, ਸੈਰ-ਸਪਾਟਾ ਅਤੇ ਸੱਭਿਆਚਾਰ ਬਾਰੇ ਸੰਸਦੀ ਸਥਾਈ ਕਮੇਟੀ ਅੱਜ ਹਵਾਬਾਜ਼ੀ ਮੰਤਰਾਲੇ ਸਾਹਮਣੇ ਉਡਾਣਾਂ ਵਿਚ ਮੁਸਾਫ਼ਰਾਂ ਦੇ ਗ਼ਲਤ ਵਤੀਰੇ ਦਾ ਮੁੱਦਾ ਉਠਾਏਗੀ ਅਤੇ ਇਸ ਸੰਬੰਧ ਵਿਚ ਏਅਰਲਾਈਨਾਂ ਨੂੰ ਕੀ ਕਰਨ ਦੀ ਲੋੜ ਹੈ। ਇਸ ਵਿਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਕਈ...
ਤ੍ਰਿਪੁਰਾ ਚੋਣਾਂ: ਮੁੱਖ ਮੰਤਰੀ ਮਾਨਿਕ ਸਾਹਾ ਨੇ ਦਾਖ਼ਲ ਕੀਤੇ ਨਾਮਜ਼ਦਗੀ ਕਾਗਜ਼
. . .  about 3 hours ago
ਅਗਰਤਲਾ, 30 ਜਨਵਰੀ- ਤ੍ਰਿਪੁਰਾ ਦੇ ਮੁੱਖ ਮੰਤਰੀ ਮਾਨਿਕ ਸਾਹਾ ਨੇ ਅੱਜ ਵਿਧਾਨ ਸਭਾ ਚੋਣਾਂ ਲਈ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰ ਦਿੱਤੇ ਹਨ
ਇਹ ਯਾਤਰਾ ਨਫ਼ਰਤ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਸੀ- ਕਾਂਗਰਸ ਪ੍ਰਧਾਨ
. . .  about 3 hours ago
ਸ੍ਰੀਨਗਰ, 30 ਜਨਵਰੀ- ਸ੍ਰੀਨਗਰ ਵਿਚ ਭਾਰਤ ਜੋੜੋ ਯਾਤਰਾ ਦੇ ਸਮਾਪਤੀ ਸਮਾਰੋਹ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਇਹ ਯਾਤਰਾ ਚੋਣਾਂ ਜਿੱਤਣ ਜਾਂ ਕਾਂਗਰਸ ਪਾਰਟੀ ਨੂੰ ਅੱਗੇ ਵਧਾਉਣ ਲਈ ਨਹੀਂ ਕੱਢੀ ਗਈ ਸੀ, ਸਗੋਂ ਨਫ਼ਰਤ ਵਿਰੁੱਧ ਆਵਾਜ਼ ਬੁਲੰਦ ...
ਦੋ ਸਕੂਲੀ ਬੱਸਾਂ ਦੀ ਆਪਸ ਵਿਚ ਟੱਕਰ, ਕੋਈ ਜਾਨੀ ਨੁਕਸਾਨ ਨਹੀਂ
. . .  about 3 hours ago
ਨਵੀਂ ਦਿੱਲੀ, 30 ਜਨਵਰੀ- ਅੱਜ ਸਵੇਰੇ ਆਈ.ਜੀ.ਆਈ. ਸਟੇਡੀਅਮ ਨੇੜੇ ਦੋ ਸਕੂਲੀ ਬੱਸਾਂ ਦੀ ਟੱਕਰ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿਚ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਪਰ ਵਿਦਿਆਰਥੀਆਂ ਨੂੰ ਸੁਰੱਖਿਅਤ ਬਚਾ ਲਿਆ...
ਸਰਬ ਪਾਰਟੀ ਮੀਟਿੰਗ ਵਿਚ ਨਹੀਂ ਪਹੁੰਚੇ ਕਾਂਗਰਸੀ ਮੈਂਬਰ
. . .  about 3 hours ago
ਨਵੀਂ ਦਿੱਲੀ, 30 ਜਨਵਰੀ- ਸੰਸਦ ਦੇ ਬਜਟ ਸੈਸ਼ਨ ਤੋਂ ਪਹਿਲਾਂ ਸਰਕਾਰ ਵਲੋਂ ਸੱਦੀ ਗਈ ਸਰਬ ਪਾਰਟੀ ਮੀਟਿੰਗ ਅੱਜ ਸਵੇਰੇ ਸ਼ੁਰੂ ਹੋ ਗਈ। ਸੰਸਦ ਭਵਨ ਕੰਪਲੈਕਸ ’ਚ ਹੋਈ ਬੈਠਕ ’ਚ ਸਦਨ ਦੇ ਉਪ ਨੇਤਾ ਰਾਜਨਾਥ ਸਿੰਘ, ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ, ਸਦਨ ਦੇ ਨੇਤਾ ਪੀਯੂਸ਼ ਗੋਇਲ, ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਅਰਜੁਨ...
ਰਾਹੁਲ ਗਾਂਧੀ ਜਿੱਥੇ ਵੀ ਗਏ ਲੋਕ ਉਨ੍ਹਾਂ ਲਈ ਬਾਹਰ ਆ ਗਏ- ਪਿ੍ਅੰਕਾ ਗਾਂਧੀ
. . .  about 3 hours ago
ਸ੍ਰੀਨਗਰ, 30 ਜਨਵਰੀ- ‘ਭਾਰਤ ਜੋੜੋ ਯਾਤਰਾ’ ਦੇ ਸਮਾਪਤੀ ਸਮਾਗਮ ’ਤੇ ਬੋਲਦਿਆਂ ਪਿ੍ਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਮੇਰਾ ਭਰਾ ਕੰਨਿਆਕੁਮਾਰੀ ਤੋਂ 4-5 ਮਹੀਨੇ ਤੁਰਿਆ। ਉਹ ਜਿੱਥੇ ਵੀ ਗਏ, ਲੋਕ ਉਨ੍ਹਾਂ ਲਈ ਬਾਹਰ ਆ ਗਏ। ਕਿਉਂਕਿ ਇਸ ਦੇਸ਼ ਵਿਚ ਅਜੇ ਵੀ ਇਕ ਜਨੂੰਨ ਹੈ, ਆਪਣੇ ਦੇਸ਼ ਲਈ,ਇਸ ਧਰਤੀ ਲਈ, ਇਸ ਦੀ ਵਿਭਿੰਨਤਾ...
ਭਾਰਤ ਜੋੜੋ ਯਾਤਰਾ ਦੀ ਸਮਾਪਤੀ ਮੌਕੇ ਕਈ ਪਾਰਟੀਆਂ ਨੇ ਕੀਤੀ ਸ਼ਮੂਲੀਅਤ
. . .  about 3 hours ago
ਸ੍ਰੀਨਗਰ, 30 ਜਨਵਰੀ- ਭਾਰਤ ਜੋੜੋ ਯਾਤਰਾ ਦੀ ਸਮਾਪਤੀ ’ਤੇ ਰਾਹੁਲ ਅਤੇ ਪ੍ਰਿਅੰਕਾ ਦੇ ਨਾਲ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ, ਡੀ.ਐਮ.ਕੇ., ਐਨ.ਸੀ., ਪੀ.ਡੀ.ਪੀ., ਸੀ.ਪੀ.ਆਈ., ਆਰ.ਐਸ.ਪੀ. ਅਤੇ ਆਈ.ਯੂ.ਐਮ.ਐਲ. ਦੇ ਨੇਤਾਵਾਂ ਨੇ ਰੈਲੀ ਵਿਚ ਸ਼ਿਰਕਤ..
ਬੀ.ਬੀ.ਸੀ. ਡਾਕੂਮੈਂਟਰੀ ’ਤੇ ਪਾਬੰਦੀ ਲਗਾਉਣ ਦੇ ਕੇਂਦਰ ਦੇ ਫ਼ੈਸਲੇ ਦੀ ਸੁਪਰੀਮ ਕੋਰਟ ਵਿਚ ਸੁਣਵਾਈ ਸਮੇਂ ਦੀ ਬਰਬਾਦੀ- ਕਿਰਨ ਰਿਜਿਜੂ
. . .  about 4 hours ago
ਨਵੀਂ ਦਿੱਲੀ, 30 ਜਨਵਰੀ- ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਬੀ.ਬੀ.ਸੀ. ਡਾਕੂਮੈਂਟਰੀ ’ਤੇ ਪਾਬੰਦੀ ਲਗਾਉਣ ਦੇ ਕੇਂਦਰ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੇ ਪੱਤਰਕਾਰ ਐਨ ਰਾਮ, ਐਡਵੋਕੇਟ ਪ੍ਰਸ਼ਾਂਤ ਭੂਸ਼ਣ ਅਤੇ ਟੀ.ਐਮ.ਸੀ. ਸੰਸਦ ਮੈਂਬਰ ਮਹੂਆ ਮੋਇਤਰਾ ਦੀ ਪਟੀਸ਼ਨ ’ਤੇ...
ਕੌਮ ਨੂੰ ਅਜਿਹੀ ਯਾਤਰਾ ਦੀ ਲੋੜ ਸੀ- ਉਮਰ ਅਬਦੁੱਲਾ
. . .  1 minute ago
ਸ੍ਰੀਨਗਰ, 30 ਜਨਵਰੀ- ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ‘ਭਾਰਤ ਜੋੜੋ ਯਾਤਰਾ’ ਸੰਬੰਧੀ ਕਿਹਾ ਕਿ ਇਹ ਬਹੁਤ ਸਫ਼ਲ ਯਾਤਰਾ ਰਹੀ ਹੈ। ਕੌਮ ਨੂੰ ਇਸ ਦੀ ਲੋੜ ਸੀ। ਇਸ ਨੇ ਸਾਬਤ ਕਰ ਦਿੱਤਾ ਹੈ ਕਿ ਅਜਿਹੇ ਲੋਕ ਹਨ ਜੋ ਭਾਜਪਾ ਨੂੰ ਪਸੰਦ ਕਰਦੇ ਹਨ ਅਤੇ ਅਜਿਹੇ ਲੋਕ ਹਨ ਜੋ ਭਾਜਪਾ ਨੂੰ ਛੱਡ ਕੇ ਨਵੀਂ ਸਰਕਾਰ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 11 ਮਾਘ ਸੰਮਤ 554
ਵਿਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁਲ ਕਲਾਮ

ਜਲੰਧਰ

ਨਗਰ ਨਿਗਮ ਦੇ 80 ਕੌਂਸਲਰਾਂ ਵਾਲੇ ਹਾਊਸ ਦਾ ਕਾਰਜਕਾਲ ਅੱਜ ਹੋਵੇਗਾ ਖ਼ਤਮ

ਸ਼ਿਵ ਸ਼ਰਮਾ
ਜਲੰਧਰ, 23 ਜਨਵਰੀ-ਨਗਰ ਨਿਗਮ ਦਾ ਮੌਜੂਦਾ 80 ਕੌਂਸਲਰਾਂ ਵਾਲੇ ਹਾਊਸ ਦਾ ਕਾਰਜਕਾਲ 24 ਜਨਵਰੀ ਨੂੰ ਖ਼ਤਮ ਹੋਣ ਜਾ ਰਿਹਾ ਹੈ | ਇਨ੍ਹਾਂ 5 ਸਾਲਾਂ 'ਚ ਤਾਂ ਕੌਂਸਲਰ ਆਪਣੇ-ਆਪਣੇ ਪੱਧਰ 'ਤੇ ਵਾਰਡਾਂ 'ਚ ਲੋਕਾਂ ਦੇ ਕੰਮ ਕਰਦੇ ਰਹੇ ਪਰ ਕਈ ਕੌਂਸਲਰ ਤਾਂ ਕੋਰੋਨਾ ਮਹਾਂਮਾਰੀ 'ਚ ਵੀ ਅੱਗੇ ਵਧ ਕੇ ਅਤੇ ਸਮਾਜ ਸੇਵਾ ਦੇ ਕੰਮ ਮੋਹਰੀ ਹੋ ਕੇ ਕਰਦੇ ਰਹੇ ਹਨ | ਇਨ੍ਹਾਂ 'ਚ ਕਈ ਮਹਿਲਾ ਕੌਂਸਲਰਾਂ ਦੀ ਚਰਚਾ ਵੀ ਹੁੰਦੀ ਰਹੀ ਹੈ | ਪੰਜ ਸਾਲ ਦੇ ਕਾਰਜਕਾਲ ਵਿਚ ਤਾਂ ਕਈ ਕੌਂਸਲਰਾਂ ਨੇ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਠੇਕੇਦਾਰ ਬਣਵਾ ਕੇ ਵੀ ਲੱਖਾਂ ਦੇ ਕੰਮ ਹਾਸਲ ਕੀਤੇ ਜਿਨ੍ਹਾਂ ਦੀ ਮੀਡੀਆ 'ਚ ਚਰਚਾ ਚੱਲਦੀ ਰਹੀ | ਕੁੱਝ ਕੌਂਸਲਰਾਂ 'ਤੇ ਨਾਜਾਇਜ਼ ਇਮਾਰਤਾਂ ਤੇ ਕਾਲੋਨੀਆਂ ਬਣਾਉਣ ਦੇ ਦੋਸ਼ ਲੱਗਦੇ ਰਹੇ ਹਨ | ਇਕ ਵਾਰ ਤਾਂ ਇਕ ਕੌਂਸਲਰ 'ਤੇ ਚਹੇਤਿਆਂ ਨੂੰ ਕੰਮ ਦੁਆਉਣ ਲਈ ਵੀ ਠੇਕੇਦਾਰਾਂ ਨੂੰ ਟੈਂਡਰ ਨਾ ਲੈਣ ਦੇ ਗੁਪਤ ਸੰਦੇਸ਼ ਭੇਜੇ ਜਾਣ ਕਰ ਕੇ ਮਾਮਲਾ ਕਾਫ਼ੀ ਭਖਿਆ ਰਿਹਾ ਸੀ | ਜਿੱਥੇ ਕਈ ਕੌਂਸਲਰਾਂ ਵਲੋਂ ਵਿਕਾਸ ਜਾਂ ਹੋਰ ਕੰਮਾਂ ਨੂੰ ਲੈ ਕੇ ਮੋਹਰੀ ਹੋ ਕੇ ਕੰਮ ਕਰਦੇ ਰਹੇ ਸਨ ਤਾਂ ਉੱਥੇ ਮੇਅਰ ਜਗਦੀਸ਼ ਰਾਜਾ ਕਾਂਗਰਸ ਦੇ ਮੇਅਰ ਹੋਣ ਦੇ ਬਾਵਜੂਦ ਆਪਣਿਆਂ ਦੇ ਨਿਸ਼ਾਨੇ 'ਤੇ ਰਹੇ | ਮੌਜੂਦਾ ਨਿਗਮ ਹਾਊਸ ਦਾ ਕਾਰਜਕਾਲ ਚਾਹੇ ਖ਼ਤਮ ਹੋਣ ਜਾ ਰਿਹਾ ਹੈ ਪਰ ਸਮੱਸਿਆਵਾਂ ਨੇ ਅਜੇ ਤੱਕ ਪਿੱਛਾ ਨਹੀਂ ਛੱਡਿਆ ਹੈ ਤੇ ਜਿਸ ਤਰ੍ਹਾਂ ਨਾਲ ਗੁਜ਼ਰੇ ਪੰਜ ਸਾਲਾਂ 'ਚ ਲੋਕਾਂ ਨੂੰ ਘਟੀਆ ਜਾਂ ਟੁੱਟੀਆਂ ਸੜਕਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਤੇ ਆਉਂਦੇ ਸਮੇਂ 'ਚ ਵੀ ਇਹ ਸਮੱਸਿਆਵਾਂ ਜਲਦੀ ਹੱਲ ਹੋਣ ਦੀ ਸੰਭਾਵਨਾ ਨਜ਼ਰ ਨਹੀਂ ਆਉਂਦੀ ਹੈ |
ਕਾਂਗਰਸ ਦੇ ਕੌਂਸਲਰ ਦੇਸ ਰਾਜ ਜੱਸਲ ਨੇ ਨਿਗਮ 'ਚ ਸਭ ਤੋਂ ਪਹਿਲਾਂ ਲਾਈਟ ਘੁਟਾਲੇ ਦਾ ਖ਼ੁਲਾਸਾ ਕੀਤਾ ਸੀ ਜਿਨ੍ਹਾਂ 'ਚ ਜੀ. ਟੀ. ਰੋਡ ਤੋਂ ਉਤਾਰੀਆਂ ਗਈਆਂ ਪੁਰਾਣੀਆਂ ਲਾਈਟਾਂ ਦਾ ਮਾਮਲਾ ਸ਼ਾਮਿਲ ਸੀ | ਉਂਜ ਦੇਸ ਰਾਜ ਜੱਸਲ ਇਸ਼ਤਿਹਾਰ ਦੇ ਟੈਂਡਰਾਂ ਦੇ ਮਾਮਲੇ 'ਚ ਕਾਰਵਾਈ ਨਾ ਹੋਣ 'ਤੇ ਮੇਅਰ ਜਗਦੀਸ਼ ਰਾਜਾ ਨੂੰ ਨਿਸ਼ਾਨੇ 'ਤੇ ਲੈਂਦੇ ਰਹੇ |
**********
ਕੌਂਸਲਰ ਵਿਕੀ ਕਾਲੀਆ ਨਾਲ ਵੀ ਵਿਵਾਦ ਜੁੜੇ ਰਹੇ | ਜਿਥੇ ਉਹ ਚੰਦਨ ਨਗਰ ਅੰਡਰ ਬਿ੍ਜ ਦੀ ਇਕ ਦੀਵਾਰ 'ਤੇ ਛੇਕ ਕਰ ਕੇ ਮੁਹੱਲੇ ਦੇ ਪਾਣੀ ਨਿਕਾਸੀ ਕਰਾਉਣ ਕਰ ਕੇ ਚਰਚਾ 'ਚ ਆ ਗਏ ਸਗੋਂ ਸਰਕਾਰੀ ਗਰਾਂਟ 'ਚ ਹੋਏ ਹੇਰ-ਫੇਰ ਦੇ ਮਾਮਲੇ ਵਿਚ ਉਨ੍ਹਾਂ 'ਤੇ ਦੋਸ਼ ਲੱਗੇ ਸਨ |
**********
ਬਿਲਡਿੰਗ ਵਿਭਾਗ ਦੀ ਕਮੇਟੀ ਦੇ ਚੇਅਰਮੈਨ ਨਿਰਮਲ ਸਿੰਘ ਨਿੰਮਾਂ ਵਲੋਂ ਕਈ ਵਾਰ ਨਾਜਾਇਜ਼ ਕਾਲੋਨੀਆਂ ਦਾ ਮਾਮਲਾ ਉਠਾਇਆ ਗਿਆ | ਇਨ੍ਹਾਂ 'ਚ ਕੈਂਟ ਵਿਚ ਨਾਜਾਇਜ਼ ਕਾਲੋਨੀਆਂ ਦੇ ਬਣਨ 'ਤੇ 22 ਕਰੋੜ ਦਾ ਨੁਕਸਾਨ ਦਾ ਖ਼ੁਲਾਸਾ ਕੀਤਾ ਗਿਆ ਸੀ ਪਰ ਨਿਗਮ ਪ੍ਰਸ਼ਾਸਨ ਦੇ ਬਿਲਡਿੰਗ ਵਿਭਾਗ ਨੇ ਉਸ ਰਕਮ ਦੀ ਅੱਜ ਤੱਕ ਵਸੂਲੀ ਨਹੀਂ ਕੀਤੀ ਹੈ |
**********
ਆਪਣੇ ਵਾਰਡ 'ਚ ਸਰਗਰਮ ਰਹੀ ਅਰੁਣਾ ਅਰੋੜਾ
ਵਾਰਡ ਨੰਬਰ 26 ਦੀ ਕੌਂਸਲਰ ਸ੍ਰੀਮਤੀ ਅਰੁਣਾ ਅਰੋੜਾ ਵੀ ਆਪਣੇ ਵਾਰਡ 'ਚ 5 ਸਾਲ ਤੱਕ ਸਰਗਰਮ ਰਹੇ ਤੇ ਕਹਿਰ ਦੀ ਗਰਮੀ ਵਿਚ ਵੀ ਵਿਕਾਸ ਦੇ ਕੰਮ ਕਰਵਾਉਣ ਲਈ ਹਮੇਸ਼ਾ ਅੱਗੇ ਹੀ ਨਜ਼ਰ ਆਉਂਦੀ ਰਹੀ ਹੈ | ਕੋਰੋਨਾ ਮਹਾਂਮਾਰੀ 'ਚ ਵੀ ਅਰੁਣਾ ਅਰੋੜਾ ਨੇ ਵਾਰਡ ਵਿਚ ਅੱਗੇ ਵਧ ਕੇ ਕੰਮ ਕੀਤਾ ਹੈ |
**********
ਵਾਰਡ ਨੰਬਰ 31 ਦੀ ਕੌਂਸਲਰ ਹਰਸ਼ਰਨ ਕੌਰ ਹੈਪੀ ਕੌਂਸਲਰ ਬਣਦੇ ਸਾਰ ਹੀ ਵਾਰਡ 'ਚ ਵਿਕਾਸ ਦੇ ਕੰਮਾਂ ਲਈ ਸਰਗਰਮ ਰਹੇ ਹਨ | ਆਪਣੇ ਵਾਰਡ ਨੂੰ ਸੋਹਣਾ ਬਣਾਉਣ ਲਈ ਉਨ੍ਹਾਂ ਨੇ ਨਿਗਮ ਪ੍ਰਸ਼ਾਸਨ ਤੋਂ ਕਈ ਪ੍ਰਾਜੈਕਟ ਪਾਸ ਕਰਵਾ ਕੇ ਲਾਗੂ ਕਰਵਾਏ ਹਨ | ਆਪਣੇ ਵਾਰਡ 'ਚ ਉਨ੍ਹਾਂ ਇਲਾਕਿਆਂ ਵਿਚ ਵਾਟਰ ਸਪਲਾਈ ਦੀ ਪਾਈਪ ਪੁਆਈ ਹੈ ਜਿਥੇ ਕਿ ਪਾਣੀ ਦੀ ਕਮੀ ਮਹਿਸੂਸ ਕੀਤੀ ਜਾਂਦੀ ਰਹੀ ਹੈ |
**********
ਕੌਂਸਲਰ ਪਰਮਜੋਤ ਸਿੰਘ ਸ਼ੈਰੀ ਚੱਢਾ ਨੇ ਕੋਰੋਨਾ ਮਹਾਂਮਾਰੀ 'ਚ ਆਪਣੇ ਖ਼ਰਚੇ 'ਤੇ ਨਾ ਸਿਰਫ਼ ਦਵਾਈ ਦਾ ਛਿੜਕਾਅ ਕਰਵਾਇਆ ਸਗੋਂ ਕਈ ਵਾਰ ਲੋੜਵੰਦਾਂ ਨੂੰ ਖਾਣਾ ਤੇ ਹੋਰ ਸਾਮਾਨ ਵੀ ਦਿੰਦੇ ਲਗਾਤਾਰ ਨਜ਼ਰ ਆਉਂਦੇ ਰਹੇ | ਕੋਰੋਨਾ ਮਹਾਂਮਾਰੀ ਵਿਚ ਸ਼ੈਰੀ ਚੱਢਾ ਲਗਾਤਾਰ ਲੋਕਾਂ 'ਚ ਵਿਚਰਦੇ ਨਜ਼ਰ ਆਉਂਦੇ ਰਹੇ ਸਨ |
**********
ਵਾਰਡ ਨੰਬਰ 45 ਦੀ ਕੌਂਸਲਰ ਜਸਪਾਲ ਕੌਰ ਭਾਟੀਆ ਅਤੇ ਉਨ੍ਹਾਂ ਦੇ ਪਤੀ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਆਪਣੇ ਵਾਰਡ 'ਚ ਵਿਕਾਸ ਦੇ ਕੰਮ ਕਰਵਾਉਣ ਲਈ ਅੱਗੇ ਰਹੇ ਸਗੋਂ ਉਨ੍ਹਾਂ ਨੇ ਕੋਰੋਨਾ ਮਹਾਂਮਾਰੀ ਵਿਚ ਕਈ ਲੋੜਵੰਦਾਂ ਲਈ ਖਾਣੇ ਦਾ ਪ੍ਰਬੰਧ ਕੀਤਾ ਜਿਨ੍ਹਾਂ ਦੀ ਕਾਫ਼ੀ ਚਰਚਾ ਹੋਈ |
**********
ਵਾਰਡ ਨੰਬਰ 78 ਦਾ ਕਾਫ਼ੀ ਇਲਾਕਾ ਪਛੜਿਆਂ ਹੋਇਆ ਸੀ ਪਰ ਸੀਮਤ ਸਾਧਨਾਂ ਦੇ ਬਾਵਜੂਦ ਵੀ ਕੌਂਸਲਰ ਜਗਦੀਸ਼ ਸਮਰਾਏ ਆਪਣੇ ਇਲਾਕੇ 'ਚ ਕਾਫ਼ੀ ਸਰਗਰਮ ਰਹੇ | ਕੋਰੋਨਾ ਮਹਾਂਮਾਰੀ ਵਿਚ ਤਾਂ ਉਹ ਆਪ ਸਰਗਰਮ ਰਹੇ ਸਗੋਂ ਦਵਾਈ ਦਾ ਛਿੜਕਾਅ ਕਰਦੇ ਉਹ ਕਈ ਵਾਰ ਨਜ਼ਰ ਆਏ | ਸਫ਼ਾਈ ਦਾ ਪ੍ਰਬੰਧ ਕਰਨ ਲਈ ਉਨ੍ਹਾਂ ਨੇ ਆਪਣੇ ਖ਼ਰਚੇ 'ਤੇ ਟੀਮਾਂ ਬਣਾ ਕੇ ਸਮੱਸਿਆ ਹੱਲ ਕਰਵਾਈ |
**********
ਕੌਂਸਲਰ ਬਲਜਿੰਦਰ ਕੌਰ ਤੇ ਉਨ੍ਹਾਂ ਦੇ ਪਤੀ ਕੁਲਦੀਪ ਸਿੰਘ ਲੁਬਾਣਾ ਦੇ ਵਾਰਡ 'ਚ ਨਿਗਮ ਪ੍ਰਸ਼ਾਸਨ ਨੇ ਜ਼ਿਆਦਾ ਧਿਆਨ ਨਹੀਂ ਦਿੱਤਾ ਤੇ ਉਕਤ ਜੋੜੇ ਨੇ ਆਪਣੇ ਖ਼ਰਚੇ 'ਤੇ ਨਾ ਸਿਰਫ਼ ਪਾਣੀ ਦੀ ਲੀਕ ਹੁੰਦੀਆਂ ਪਾਈਪਾਂ ਠੀਕ ਕਰਵਾਈਆਂ ਸਗੋਂ ਉਨ੍ਹਾਂ ਨੇ ਸੀਵਰੇਜ ਸਮੱਸਿਆ ਤੇ ਲਾਈਟਾਂ ਲਗਵਾਉਣ ਲਈ ਆਪਣੇ ਖ਼ਰਚੇ ਕੀਤੇ |
**********
ਕੌਂਸਲਰ ਬੰਟੀ ਨੀਲਕੰਠ ਵਲੋਂ ਵੀ ਕੋਰੋਨਾ ਮਹਾਂਮਾਰੀ 'ਚ ਲੋਕਾਂ ਦੀ ਮਦਦ ਲਈ ਸਰਗਰਮ ਰਹੇ ਤੇ ਉਨ੍ਹਾਂ ਵਲੋਂ ਆਪਣੇ ਵਾਰਡ ਵਿਚ ਕੂੜੇ ਦੇ ਡੰਪ ਦੀ ਸਮੱਸਿਆ ਹੱਲ ਕਰਵਾਉਣ ਲਈ ਵੀ ਅੱਗੇ ਵਧ ਕੇ ਕੰਮ ਕੀਤਾ |

ਗੜ੍ਹਾ ਵਾਸੀਆਂ ਨੇ ਕੱਢਿਆ ਰੋਸ ਮਾਰਚ, ਪੰਜਾਬ ਸਰਕਾਰ ਦਾ ਕੀਤਾ ਅਰਥੀ ਫੂਕ ਮੁਜ਼ਾਹਰਾ

ਜਲੰਧਰ, 23 ਜਨਵਰੀ (ਐੱਮ. ਐੱਸ. ਲੋਹੀਆ)-ਸਥਾਨਕ ਗੜ੍ਹਾ ਦੇ ਇਲਾਕਾ ਵਾਸੀਆਂ ਨੇ ਅੱਜ ਰੋਸ ਮਾਰਚ ਕੱਢ ਕੇ ਭਗਵੰਤ ਮਾਨ ਸਰਕਾਰ ਦਾ ਅਰਥੀ ਫ਼ੂਕ ਕੇ ਮੁਜ਼ਾਹਰਾ ਕੀਤਾ | ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਸੂਬਾ ਸਰਕਾਰ ਇਲਾਕੇ ਦੀ ਇੱਕੋ-ਇਕ ਸਰਕਾਰੀ ਸਿਹਤ ਸੰਸਥਾ 'ਅਰਬਨ ...

ਪੂਰੀ ਖ਼ਬਰ »

ਤਹਿਬਾਜ਼ਾਰੀ ਵਿਭਾਗ ਦੀ ਟੀਮ ਨਾਲ ਦੁਰਵਿਹਾਰ ਮਾਮਲੇ 'ਚ ਕਾਰਵਾਈ ਦੀ ਮੰਗ

ਜਲੰਧਰ, 23 ਜਨਵਰੀ (ਸ਼ਿਵ)-ਨਗਰ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਤੇ ਹੋਰ ਮੁਲਾਜ਼ਮਾਂ ਨੇ ਨਿਗਮ ਦੇ ਸਹਾਇਕ ਕਮਿਸ਼ਨਰ ਰਾਜੇਸ਼ ਖੋਖਰ ਨੂੰ ਇਕ ਮੰਗ-ਪੱਤਰ ਦੇ ਕੇ ਨਰਿੰਦਰ ਥਾਪਰ ਤੇ ਉਸ ਦੇ ਸਾਥੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ | ਮੁਲਾਜ਼ਮਾਂ ਦਾ ਕਹਿਣਾ ਸੀ ਕਿ ਨਗਰ ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਗਿ੍ਫ਼ਤਾਰ

ਜਲੰਧਰ, 23 ਜਨਵਰੀ (ਐੱਮ. ਐੱਸ. ਲੋਹੀਆ)-ਦੁਬਈ 'ਚ 6-7 ਸਾਲ ਲਗਾ ਕੇ ਆਇਆ ਨੌਜਵਾਨ ਨਸ਼ਿਆਂ ਦਾ ਆਦੀ ਹੋਣ ਤੋਂ ਬਾਅਦ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਲੱਗਾ, ਜਿਸ ਨੂੰ ਕਮਿਸ਼ਨਰੇਟ ਪੁਲਿਸ ਦੇ ਸੀ. ਆਈ. ਏ. ਸਟਾਫ਼ ਨੇ 50 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰ ਲਿਆ ਹੈ | ਮੁਲਜ਼ਮ ...

ਪੂਰੀ ਖ਼ਬਰ »

ਚੋਰਾਂ ਵਲੋਂ ਘਰ ਦੇ ਬਾਹਰ ਲੱਗੀਆਂ ਟੂਟੀਆਂ ਚੋਰੀ

ਚੁਗਿੱਟੀ/ਜੰਡੂ ਸਿੰਘਾ, 23 ਜਨਵਰੀ (ਨਰਿੰਦਰ ਲਾਗੂ)- ਥਾਣਾ ਰਾਮਾਮੰਡੀ ਦੇ ਅਧੀਨ ਆਉਂਦੇ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਵਿਖੇ ਇਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰਾਂ ਵਲੋਂ ਉੱਥੇ ਲੱਗੀਆਂ ਟੂਟੀਆਂ ਚੋਰੀ ਕਰ ਲਈਆਂ ਗਈਆਂ | ਇਸ ਸੰਬੰਧੀ ਪੀੜਤ ਪ੍ਰਭਜੋਤ ਸਿੰਘ ...

ਪੂਰੀ ਖ਼ਬਰ »

ਚੋਰੀਸ਼ੁਦਾ ਮੋਬਾਈਲ ਸਮੇਤ 2 ਕਾਬੂ

ਚੁੁੱਗਿਟੀ/ਜੰਡੀ ਸਿੰਘਾ , 23 ਜਨਵਰੀ (ਨਰਿੰਦਰ ਲਾਗੂ)- ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਚੋਰੀਸ਼ੁਦਾ ਮੋਬਾਈਲ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਚਾਰਜ ਇੰਸਪੈਕਟਰ ਅਜਾਇਬ ...

ਪੂਰੀ ਖ਼ਬਰ »

ਪੁਲਿਸ ਕਮਿਸ਼ਨਰ ਨੇ ਅਧਿਕਾਰੀਆਂ ਨਾਲ ਕੀਤੀ ਜਾਣ-ਪਛਾਣ, ਦਿੱਤੀਆਂ ਹਦਾਇਤਾਂ

ਐੱਮ. ਐੱਸ. ਲੋਹੀਆ ਜਲੰਧਰ, 23 ਜਨਵਰੀ-ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਅੱਜ ਆਪਣੇ ਕੰਮ-ਕਾਜ ਦੇ ਪਹਿਲੇ ਦਿਨ ਕਮਿਸ਼ਨਰੇਟ ਪੁਲਿਸ ਦੇ ਸਾਰੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ | ਇਸ ਦੌਰਾਨ ਸ. ਚਾਹਲ ਨੇ ਸਾਰੇ ਅਧਿਕਾਰੀਆਂ ਨਾਲ ਜਾਣ-ਪਛਾਣ ਕਰਨ ਤੋਂ ਬਾਅਦ, ...

ਪੂਰੀ ਖ਼ਬਰ »

ਸਟੇਟ ਪਬਲਿਕ ਸਕੂਲ ਕੈਂਟ ਵਿਖੇ ਸ਼ੋਅ ਐਂਡ ਟੇਲ ਮੁਕਾਬਲੇ ਕਰਵਾਏ

ਜਲੰਧਰ, 23 ਜਨਵਰੀ (ਪਵਨ ਖਰਬੰਦਾ)-ਬੱਚਿਆਂ 'ਚ ਸੰਚਾਰ ਤੇ ਵਿਆਖਿਆਤਮਿਕ ਹੁਨਰ ਨੂੰ ਬਿਹਤਰ ਬਣਾਉਣ ਲਈ ਸਟੇਟ ਪਬਲਿਕ ਸਕੂਲ ਜਲੰਧਰ ਕੈਂਟ ਵਿਖੇ 'ਸ਼ੋ ਐਂਡ ਟੇਲ' ਮੁਕਾਬਲਾ ਕਰਵਾਇਆ ਗਿਆ, ਜਿਸ ਦਾ ਮੁੱਖ ਵਿਸ਼ਾ 'ਦੇਸ਼ ਭਗਤ ਤੇ ਕਮਿਊਨਿਟੀ ਹੈਲਪਰ' ਸੀ | ਮੁਕਾਬਲੇ 'ਚ ਨਰਸਰੀ ...

ਪੂਰੀ ਖ਼ਬਰ »

'ਆਪ' ਬਣੀ 'ਅਰਵਿੰਦ ਐਡਵਰਟਾਈਜ਼ਮੈਂਟ ਪਾਰਟੀ'-ਜੈਵੀਰ ਸਿੰਘ ਸ਼ੇਰਗਿੱਲ

ਜਲੰਧਰ, 23 ਜਨਵਰੀ (ਜਸਪਾਲ ਸਿੰਘ)-ਭਾਜਪਾ ਦੇ ਨਵ ਨਿਯੁਕਤ ਬੁਲਾਰੇ ਜੈਵੀਰ ਸਿੰਘ ਸ਼ੇਰਗਿੱਲ ਨੇ ਸੂਬੇ ਦੀ ਆਮ ਆਦਮੀ ਪਾਰਟੀ ਵਲੋਂ ਇਸ਼ਤਿਹਾਰਾਂ ਸੰਬੰਧੀ 30 ਕਰੋੜ ਰੁਪਏ ਦੀ ਰਾਸ਼ੀ ਨੂੰ ਪ੍ਰਵਾਨਗੀ ਦੇਣ ਤੋਂ ਇਨਕਾਰ ਕਰਨ ਵਾਲੇ ਆਈ. ਏ. ਐਸ. ਅਧਿਕਾਰੀ ਤੇ ਸਿਹਤ ਮਹਿਕਮੇ ...

ਪੂਰੀ ਖ਼ਬਰ »

ਸੇਂਟ ਸੋਲਜਰ ਦੇ ਬੱਚਿਆਂ ਨੇ ਦੇਸ਼ ਭਗਤੀ 'ਚ ਰੰਗਦੇ ਹੋਏ ਮਨਾਇਆ ਗਣਤੰਤਰ ਦਿਵਸ

ਜਲੰਧਰ, 23 ਜਨਵਰੀ (ਪਵਨ ਖਰਬੰਦਾ)-ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਰੰਗ 'ਚ ਰੰਗਦੇ ਹੋਏ ਗਣਤੰਤਰ ਦਿਵਸ ਮਨਾਇਆ ਗਿਆ | ਵਿਦਿਆਰਥੀਆਂ ਵਲੋਂ 'ਵਿਸ਼ਵ ਤਿਰੰਗਾ ਪਿਆਰਾ' ਅਸੀਂ ਬਾਲਕ ਹਿੰਦੁਸਤਾਨ ਦੇ ਗੀਤ ਗਾਏ ਤੇ ਵੰਦੇ ...

ਪੂਰੀ ਖ਼ਬਰ »

ਵਾਰਡਬੰਦੀ ਬਾਰੇ ਨਹੀਂ ਹੋਈ ਮੀਟਿੰਗ

ਜਲੰਧਰ, 23 ਜਨਵਰੀ (ਸ਼ਿਵ)-ਸ਼ਹਿਰ 'ਚ ਨਵੀਂ ਵਾਰਡਬੰਦੀ ਕਰਨ ਲਈ ਉਸ ਦੀ ਸਰਵੇ ਰਿਪੋਰਟ ਤਿਆਰ ਨਾ ਹੋਣ ਕਰਕੇ ਚੰਡੀਗੜ੍ਹ 'ਚ ਅੱਜ ਮੀਟਿੰਗ ਨਹੀਂ ਹੋ ਸਕੀ ਕਿਉਂਕਿ ਅੱਜ ਮੀਟਿੰਗ 'ਚ ਸਰਵੇ ਰਿਪੋਰਟ ਤਲਬ ਕੀਤੀ ਗਈ ਸੀ ਪਰ ਉਕਤ ਰਿਪੋਰਟ ਨਿਗਮ ਪ੍ਰਸ਼ਾਸਨ ਵਲੋਂ ਅਜੇ ਤੱਕ ਪੂਰੀ ...

ਪੂਰੀ ਖ਼ਬਰ »

ਡਿਪਸ ਦੀ ਆਂਚਲ ਨੇ ਰਾਜ ਪੱਧਰੀ ਮੁਕਾਬਲੇ 'ਚ ਸੋਨੇ ਦਾ ਤਗਮਾ ਜਿੱਤਿਆ

ਜਲੰਧਰ, 23 ਜਨਵਰੀ (ਪਵਨ ਖਰਬੰਦਾ)-ਪੜ੍ਹਾਈ ਦੇ ਨਾਲ-ਨਾਲ ਖੇਡਾਂ 'ਚ ਵੀ ਮੱਲ੍ਹਾਂ ਮਾਰਨ ਵਾਲੇ ਡਿਪਸ ਸਕੂਲ ਹਰਿਆਣਾ ਦੀ ਆਂਚਲ ਸ਼ਰਮਾ ਨੇ ਹਾਲ ਹੀ 'ਚ ਰਾਜ ਪੱਧਰ 'ਤੇ ਹੋਈਆਂ ਪੀ. ਏ. ਪੀ. ਇਨਡੋਰ ਸਟੇਡੀਅਮ ਖੇਡਾਂ 'ਚ ਸੋਨੇ ਦਾ ਤਗਮਾ ਜਿੱਤ ਕੇ ਜਿਥੇ ਸਕੂਲ ਦਾ ਨਾਂਅ ਰੌਸ਼ਨ ...

ਪੂਰੀ ਖ਼ਬਰ »

ਸੁਖਬੀਰ ਵਲੋਂ ਜ਼ਿਲ੍ਹੇ ਦੇ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ

ਜਲੰਧਰ, 23 ਜਨਵਰੀ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਜਲੰਧਰ ਦੀ ਆਪਣੀ ਫੇਰੀ ਦੌਰਾਨ ਜ਼ਿਲ੍ਹੇ ਦੇ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਵਿਸ਼ੇਸ਼ ਤੌਰ 'ਤੇ ਮੀਟਿੰਗ ਕੀਤੀ ਗਈ | ਇਸ ਮੌਕੇ ਉਨ੍ਹਾਂ ਵਲੋਂ ਸੰਸਦ ਮੈਂਬਰ ਚੌਧਰੀ ...

ਪੂਰੀ ਖ਼ਬਰ »

ਗੰਧਰਵ ਸੈਨ ਕੋਛੜ ਦੇ 105ਵੇਂ ਜਨਮ ਦਿਹਾੜੇ 'ਤੇ ਵਿਚਾਰ ਚਰਚਾ

ਜਲੰਧਰ, 23 ਜਨਵਰੀ (ਜਸਪਾਲ ਸਿੰਘ)-ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੰਧਰਵ ਸੈਨ ਕੋਛੜ ਦੇ 105ਵੇਂ ਜਨਮ ਦਿਹਾੜੇ 'ਤੇ ਸਮਾਜ ਦੇ ਮਹੱਤਵਪੂਰਨ ਸਵਾਲਾਂ 'ਤੇ ਗੰਭੀਰ ਵਿਚਾਰ-ਚਰਚਾ ਹੋਈ | ਗੰਧਰਵ ਸੈਨ ਕੋਛੜ ਦੀ ਧੀ ਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ...

ਪੂਰੀ ਖ਼ਬਰ »

ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚ ਕੈਦ

ਜਲੰਧਰ, 23 ਜਨਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਾਣਾ ਕੰਵਰਦੀਪ ਕੌਰ ਚਾਹਲ ਦੀ ਅਦਾਲਤ ਨੇ ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਗੁਰਦੀਪ ਸਿੰਘ ਉਰਫ਼ ਪੰਡਿਤ ਪੁੱਤਰ ਜੀਤ ਰਾਮ ਵਾਸੀ ਧੁਲੇਤਾ, ਗੁਰਾਇਆ ਨੂੰ 1 ਸਾਲ ਦੀ ਕੈਦ ਤੇ 10 ...

ਪੂਰੀ ਖ਼ਬਰ »

ਜਵਾਹਰ ਨਵੋਦਿਆ ਵਿਦਿਆਲਿਆ 'ਚ 6ਵੀਂ ਜਮਾਤ ਦੇ ਦਾਖ਼ਲੇ ਲਈ 31 ਤੱਕ ਭਰੇ ਜਾਣਗੇ ਆਨਲਾਈਨ ਫਾਰਮ

ਮਲਸੀਆਂ, 23 ਜਨਵਰੀ (ਸੁਖਦੀਪ ਸਿੰਘ)-ਜਵਾਹਰ ਨਵੋਦਿਆ ਵਿਦਿਆਲਿਆ ਤਲਵੰਡੀ ਮਾਧੋ (ਜਲੰਧਰ) 'ਚ ਛੇਵੀਂ ਜਮਾਤ ਦੇ 2023-24 ਦੇ ਦਾਖ਼ਲੇ ਲਈ 'ਜਵਾਹਰ ਨਵੋਦਿਆ ਵਿਦਿਆਲਿਆ ਪ੍ਰਵੇਸ਼ ਪ੍ਰੀਖਿਆ' 29 ਅਪ੍ਰੈਲ 2023 ਨੂੰ ਜ਼ਿਲ੍ਹਾ ਜਲੰਧਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ 'ਚ ਲਈ ਜਾਵੇਗੀ ...

ਪੂਰੀ ਖ਼ਬਰ »

ਜਲੰਧਰ ਨੂੰ ਸੇਵਾ ਕੇਂਦਰਾਂ 'ਚ ਜ਼ੀਰੋ ਪੈਂਡੈਂਸੀ ਲਈ 'ਸਕੌਚ ਆਰਡਰ ਆਫ਼ ਮੈਰਿਟ ਐਵਾਰਡ' ਮਿਲਿਆ

ਜਲੰਧਰ, 23 ਜਨਵਰੀ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਦੀ ਅਗਵਾਈ 'ਚ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ੀਰੋ ਪੈਂਡੈਂਸੀ ਪਹੁੰਚ ਰਾਹੀਂ ਸੇਵਾ ਪ੍ਰਦਾਨ ਕਰਨ 'ਚ ਸੁਧਾਰ ਕਰਨ ਲਈ ਕੀਮਤੀ 'ਸਕੌਚ ਆਰਡਰ ਆਫ਼ ਮੈਰਿਟ ਐਵਾਰਡ' ਪ੍ਰਾਪਤ ਕੀਤਾ ਹੈ | ਇਹ ਪੁਰਸਕਾਰ 20 ...

ਪੂਰੀ ਖ਼ਬਰ »

ਲੋਹੜੀ ਦੇ ਤਿਉਹਾਰ ਨੂੰ ਸਮਰਪਿਤ ਸਮਾਗਮ ਕਰਵਾਇਆ

ਜਲੰਧਰ, 23 ਜਨਵਰੀ (ਹਰਵਿੰਦਰ ਸਿੰਘ ਫੁੱਲ)-ਅਰਬਨ ਅਸਟੇਟ ਫ਼ੇਜ਼-2 (ਜੀ. ਐਮ. ਐੱਸ. ਬਲਾਕ) ਵੈੱਲਫੇਅਰ ਸੁਸਾਇਟੀ ਵਲੋਂ ਲੋਹੜੀ ਦੇ ਤਿਉਹਾਰ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਸਭਿਆਚਾਰਕ ਗੀਤਾਂ ਤੋਂ ਇਲਾਵਾ ਨੌਜਵਾਨਾਂ ਤੇ ਸੀਨੀਅਰ 'ਚ ਖੇਡ ...

ਪੂਰੀ ਖ਼ਬਰ »

26 ਜਨਵਰੀ ਨੂੰ ਬੰਦ ਰਹਿਣਗੀਆਂ ਦੁਕਾਨਾਂ

ਜਲੰਧਰ, 23 ਜਨਵਰੀ (ਸ਼ਿਵ)-ਗਣਤੰਤਰ ਦਿਵਸ ਦੇ ਸੰਬੰਧ 'ਚ ਇਲੈਕਟ੍ਰੋਨਿਕ ਵੈੱਲਫੇਅਰ ਸੁਸਾਇਟੀ ਦੇ ਹੇਠ ਆਉਂਦੀਆਂ 10 ਤੋਂ 12 ਐਸੋਸੀਏਸ਼ਨਾਂ ਵਲੋਂ ਸੰਯੁਕਤ ਰੂਪ ਵਿਚ 26 ਜਨਵਰੀ ਨੂੰ ਦੁਕਾਨਾਂ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ | ਬੰਦ ਰਹਿਣ ਵਾਲੀਆਂ ਮਾਰਕੀਟਾਂ 'ਚ ਸ਼ੇਰੇ ...

ਪੂਰੀ ਖ਼ਬਰ »

ਚੌਧਰੀ ਦੇ ਘਰ ਅਫ਼ਸੋਸ ਕਰਨ ਪੁੱਜੇ ਸੁਖਬੀਰ ਸਿੰਘ ਬਾਦਲ

ਜਲੰਧਰ, 23 ਜਨਵਰੀ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਮੌਤ 'ਤੇ ਅਫਸੋਸ ਪ੍ਰਗਟ ਕਰਨ ਲਈ ਉਚੇਚੇ ਤੌਰ 'ਤੇ ਉਨ੍ਹਾਂ ਦੀ ਰਿਹਾਇਸ਼ 'ਤੇ ਪੁੱਜੇ, ਜਿਥੇ ਉਨ੍ਹਾਂ ਸੰਤੋਖ ਸਿੰਘ ਚੌਧਰੀ ਦੀ ...

ਪੂਰੀ ਖ਼ਬਰ »

ਆਈ. ਪੀ. ਐਸ. ਰਣਧੀਰ ਕੁਮਾਰ ਨੂੰ ਮਿਲੀ ਐਸ. ਪੀ. ਜਾਂਚ ਦੀ ਜ਼ਿੰਮੇਵਾਰੀ

ਜਲੰਧਰ, 23 ਜਨਵਰੀ (ਐੱਮ. ਐੱਸ. ਲੋਹੀਆ)-ਸ਼ਹਿਰ 'ਚ ਹੁਲੜਬਾਜ਼ਾਂ ਤੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਬਿਨਾ ਕਿਸੇ ਦਬਾਅ ਹੇਠ ਆਏ ਕਾਰਵਾਈ ਕਰਨ ਵਾਲੇ ਤੇ ਆਪਣੀ ਡਿਊਟੀ ਨੂੰ ਬਾਖ਼ੂਬੀ ਨਿਭਾਉਣ ਵਾਲੇ ਨੌਜਵਾਨ ਆਈ. ਪੀ. ਐਸ. ਅਧਿਕਾਰੀ ਰਣਧੀਰ ਕੁਮਾਰ ...

ਪੂਰੀ ਖ਼ਬਰ »

ਆਈ. ਪੀ. ਐਸ. ਰਣਧੀਰ ਕੁਮਾਰ ਨੂੰ ਮਿਲੀ ਐਸ. ਪੀ. ਜਾਂਚ ਦੀ ਜ਼ਿੰਮੇਵਾਰੀ

ਜਲੰਧਰ, 23 ਜਨਵਰੀ (ਐੱਮ. ਐੱਸ. ਲੋਹੀਆ)-ਸ਼ਹਿਰ 'ਚ ਹੁਲੜਬਾਜ਼ਾਂ ਤੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਬਿਨਾ ਕਿਸੇ ਦਬਾਅ ਹੇਠ ਆਏ ਕਾਰਵਾਈ ਕਰਨ ਵਾਲੇ ਤੇ ਆਪਣੀ ਡਿਊਟੀ ਨੂੰ ਬਾਖ਼ੂਬੀ ਨਿਭਾਉਣ ਵਾਲੇ ਨੌਜਵਾਨ ਆਈ. ਪੀ. ਐਸ. ਅਧਿਕਾਰੀ ਰਣਧੀਰ ਕੁਮਾਰ ...

ਪੂਰੀ ਖ਼ਬਰ »

ਕੂੜਾ ਪ੍ਰਬੰਧਨ 'ਚ ਸੁਧਾਰ ਨਾ ਹੋਣ ਕਰਕੇ ਸਵੱਛਤਾ ਸਰਵੇਖਣ 'ਚ ਪਿੱਛੇ ਰਹੇਗਾ ਨਿਗਮ

ਜਲੰਧਰ, 23 ਜਨਵਰੀ (ਸ਼ਿਵ)-ਕੇਂਦਰ ਵਲੋਂ ਹਰ ਸਾਲ ਸ਼ਹਿਰ ਦੀ ਸਫ਼ਾਈ ਨੂੰ ਲੈ ਕੇ ਕਰਵਾਏ ਜਾਂਦੇ ਸਵੱਛਤਾ ਸਰਵੇਖਣ-2023 'ਚ ਪਛੜਨ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਨਿਗਮ ਦੇ ਸੈਨੀਟੇਸ਼ਨ ਬਰਾਂਚ ਵਲੋਂ ਅਜੇ ਤੱਕ ਵੀ ਸ਼ਹਿਰ ਦੀ ਕੂੜਾ ਸਮੱਸਿਆ ਵਿਚ ਕੋਈ ਸੁਧਾਰ ...

ਪੂਰੀ ਖ਼ਬਰ »

ਨਗਰ ਨਿਗਮ ਕਮਿਸ਼ਨਰ ਵਲੋਂ ਸ਼ੋਭਾ ਯਾਤਰਾ ਦੇ ਰੂਟ 'ਤੇ ਲੋੜੀਂਦੇ ਕੰਮਾਂ ਦਾ ਜਾਇਜ਼ਾ

ਜਲੰਧਰ, 23 ਜਨਵਰੀ (ਸ਼ਿਵ)-ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਉਤਸਵ ਦੇ ਮੱਦੇਨਜ਼ਰ ਵੱਖ-ਵੱਖ ਸਮਾਗਮਾਂ ਤੇ ਸ਼ੋਭਾ ਯਾਤਰਾ ਨੂੰ ਲੈ ਕੇ ਨਗਰ ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਵਲੋਂ ਸ਼ੋਭਾ ਯਾਤਰਾ ਦੇ ਰੂਟ ਦਾ ਦÏਰਾ ਕਰ ਕੇ ਲੋੜੀਂਦੇ ਕੰਮਾਂ ਦਾ ਜਾਇਜ਼ਾ ਲਿਆ ਗਿਆ | ਨਗਰ ...

ਪੂਰੀ ਖ਼ਬਰ »

ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ

ਜਲੰਧਰ, 23 ਜਨਵਰੀ (ਜਸਪਾਲ ਸਿੰਘ)-ਦੇਸ਼ ਦੀ ਆਜ਼ਾਦੀ ਦੀ ਨੀਂਹ ਰੱਖਣ ਤੇ ਇਸ ਨੂੰ ਯਕੀਨੀ ਬਣਾਉਣ 'ਚ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਯੋਗਦਾਨ ਸਭ ਤੋਂ ਵੱਡਾ ਹੈ | ਇਹ ਪ੍ਰਗਟਾਵਾ ਪਿ੍ੰਸੀਪਲ ਜੇ. ਸੀ. ਜੋਸ਼ੀ ਨੇ 'ਨੈਸ਼ਨਲ ਮਰਟਾਈਅਰਜ਼ ਮੈਮੋਰੀਅਲ ਕਮੇਟੀ' ਵਲੋਂ ਨੇਤਾ ਜੀ ...

ਪੂਰੀ ਖ਼ਬਰ »

ਆਤਮ ਪ੍ਰਕਾਸ਼ ਸਿੰਘ ਬਬਲੂ ਵਲੋਂ ਸੰਦੀਪ ਪਾਠਕ ਨਾਲ ਮੁਲਾਕਾਤ

ਜਲੰਧਰ, 23 ਜਨਵਰੀ (ਜਸਪਾਲ ਸਿੰਘ)-ਆਮ ਆਦਮੀ ਪਾਰਟੀ ਦੇ ਜੁਆਇੰਟ ਸਕੱਤਰ ਆਤਮ ਪ੍ਰਕਾਸ਼ ਸਿੰਘ ਬਬਲੂ ਵਲੋਂ ਪਾਰਟੀ ਦੇ ਕੌਮੀ ਜਨਰਲ ਸਕੱਤਰ ਤੇ ਸੰਸਦ ਮੈਂਬਰ ਸੰਦੀਪ ਪਾਠਕ ਨਾਲ ਨਵੀਂ ਦਿੱਲੀ ਵਿਖੇ ਮੁਲਾਕਾਤ ਕੀਤੀ ਗਈ | ਇਸ ਮੌਕੇ ਸ. ਆਤਮ ਪ੍ਰਕਾਸ਼ ਸਿੰਘ ਬਬਲੂ ਵਲੋਂ ...

ਪੂਰੀ ਖ਼ਬਰ »

ਲੇਬਰ ਤੇ ਕਾਰਟੇਜ ਦੇ ਟੈਂਡਰ ਇਕੱਠੇ ਮੰਗਣ ਦੀ ਕੀਤੀ ਮੰਗ

ਜਲੰਧਰ, 23 ਜਨਵਰੀ (ਸ਼ਿਵ)-ਪੰਜਾਬ ਫੂਡਗਰੇਨ ਲੇਬਰ ਕਾਰਟੇਜ ਕੰਟਰੈਕਟਰ ਐਸੋਸੀਏਸ਼ਨ ਦੇ ਇਕ ਵਫ਼ਦ ਨੇ ਪ੍ਰਧਾਨ ਰੌਸ਼ਨ ਲਾਲ ਸੁਲਤਾਨਪੁਰ ਦੀ ਅਗਵਾਈ 'ਚ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਡਾਇਰੈਕਟਰ ਸ੍ਰੀ ਘਣਸ਼ਿਆਮ ਥੋਰੀ ਨਾਲ ਮਿਲ ਕੇ ਆਉਣ ਵਾਲੇ ਕਣਕ ਦੀ ਖ਼ਰੀਦ 'ਚ ...

ਪੂਰੀ ਖ਼ਬਰ »

ਕੈਨੇਡਾ ਦੀ ਯੂਨੀਵਰਸਿਟੀ ਨੇ ਪਿਰਾਮਿਡ ਕਾਲਜ ਨੂੰ ਕੀਤਾ ਸਨਮਾਨਿਤ

ਜਲੰਧਰ, 23 ਜਨਵਰੀ (ਅ. ਬ.)-ਕੈਨੇਡਾ ਦੀ ਵੱਕਾਰੀ ਸਿਟੀ ਯੂਨੀਵਰਸਿਟੀ ਨੇ ਫਗਵਾੜਾ ਸਥਿਤ ਪਿਰਾਮਿਡ ਕਾਲਜ ਆਫ਼ ਬਿਜ਼ਨਸ ਐਂਡ ਟੈਕਨਾਲੋਜੀ ਨੂੰ ਬੀਤੇ ਦਿਨ ਹੋਟਲ ਤਾਜ ਚੰਡੀਗੜ੍ਹ• ਵਿਖੇ ਆਯੋਜਿਤ ਸਮਾਰੋਹ ਦੌਰਾਨ ਸਰਬੋਤਮ ਸੰਸਥਾਗਤ ਭਾਈਵਾਲ ਵਜੋਂ ਸਨਮਾਨਿਤ ਕੀਤਾ | ਇਹ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX