ਤਾਜਾ ਖ਼ਬਰਾਂ


25 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਬੀ.ਡੀ.ਪੀ.ਓ. ਰੰਗੇ ਹੱਥੀ ਕਾਬੂ
. . .  17 minutes ago
ਗੁਰੂਸਰ ਸੁਧਾਰ, (ਲੁਧਿਆਣਾ) 30 ਜਨਵਰੀ, (ਬਲਵਿੰਦਰ ਸਿੰਘ ਧਾਲੀਵਾਲ)-ਲੁਧਿਆਣਾ ਤੋਂ ਆਈ ਡੀ.ਐਸ.ਪੀ. ਵਿਜੀਲੈਂਸ ਨਿਰਮਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ...
25 ਕਰੋੜ ਦੀ ਹੈਰੋਇਨ ਸਮੇਤ ਕਾਬੂ ਨਸ਼ਾ ਤਸਕਰ 2 ਦਿਨ ਦੇ ਪੁਲਿਸ ਰਿਮਾਂਡ 'ਤੇ
. . .  20 minutes ago
ਅਜਨਾਲਾ, 30 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਕਾਊਂਟਰ ਇੰਟੈਲੀਜੈਂਸ ਦੀ ਟੀਮ ਵਲੋਂ 5 ਕਿਲੋ ਹੈਰੋਇਨ ਅਤੇ 1215 ਲੱਖ ਰੁਪਏ ਡਰੱਗ ਮਨੀ ਸਮੇਤ ਕਾਬੂ ਨਸ਼ਾ ਤਸਕਰ ਰਸ਼ਪਾਲ ਸਿੰਘ ਵਾਸੀ ਪਿੰਡ ਕੱਕੜ...
ਭਾਰਤੀ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਵਲੋਂ ਅਸਤੀਫ਼ਾ
. . .  47 minutes ago
ਭੁਵਨੇਸ਼ਵਰ, 30 ਜਨਵਰੀ-ਭਾਰਤੀ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਨੇ ਵਿਸ਼ਵ ਕੱਪ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ...
ਵਿਜੀਲੈਂਸ ਵਲੋਂ ਸਾਬਕਾ ਉੱਪ ਮੁੱਖ ਮੰਤਰੀ ਓ.ਪੀ.ਸੋਨੀ. ਦੇ ਘਰ ਛਾਪੇਮਾਰੀ
. . .  about 1 hour ago
ਅੰਮ੍ਰਿਤਸਰ, 30 ਜਨਵਰੀ (ਰੇਸ਼ਮ ਸਿੰਘ)-ਵਿਜੀਲੈਂਸ ਬਿਊਰੋ ਵਲੋਂ ਸਾਬਕਾ ਉੱਪ ਮੁੱਖ ਮੰਤਰੀ ਓ.ਪੀ.ਸੋਨੀ. ਦੇ ਘਰ ਛਾਪੇਮਾਰੀ ਕੀਤੀ ਗਈ। ਓ.ਪੀ. ਸੋਨੀ ਦੇ ਆਮਦਨ ਸੰਬੰਧੀ ਸਰੋਤਾਂ ਦੀ ਵਿਜੀਲੈਂਸ...
ਕਰੋੜਾਂ ਦੇ ਟੈਕਸ ਘੁਟਾਲੇ ਵਿਚ ਜੀ.ਐਸ.ਟੀ. ਵਿਭਾਗ ਵਲੋਂ ਚਾਰ ਗ੍ਰਿਫ਼ਤਾਰ
. . .  about 1 hour ago
ਜਲੰਧਰ, 30 ਜਨਵਰੀ (ਸ਼ਿਵ)-ਕਰੋੜਾਂ ਦੇ ਟੈਕਸ ਘੁਟਾਲੇ ਵਿਚ ਜੀ.ਐਸ.ਟੀ. ਵਿਭਾਗ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ ਵਿਅਕਤੀ ਜਾਲੀ ਬਿੱਲਾਂ ਨਾਲਘੁਟਾਲਾ ਕਰਦੇ...
ਭਾਰਤੀ ਕ੍ਰਿਕਟਰ ਮੁਰਲੀ ​​ਵਿਜੇ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
. . .  about 1 hour ago
ਨਵੀਂ ਦਿੱਲੀ, 30 ਜਨਵਰੀ- ਭਾਰਤੀ ਕ੍ਰਿਕਟਰ ਮੁਰਲੀ ​​ਵਿਜੇ ਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।
ਸ਼੍ਰੋਮਣੀ ਅਕਾਲੀ ਦਲ ਵਲੋਂ ਜੋਧ ਸਿੰਘ ਸਮਰਾ ਨੂੰ ਹਲਕਾ ਅਜਨਾਲਾ ਇੰਚਾਰਜ ਕੀਤਾ ਨਿਯੁਕਤ
. . .  about 1 hour ago
ਅਜਨਾਲਾ 30 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਅਹਿਮ ਐਲਾਨ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਨੂੰ ਹਲਕਾ ਅਜਨਾਲਾ ਦੀ ਜ਼ਿੰਮੇਵਾਰੀ ਸੌਂਪਦਿਆਂ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਆਪਣੀ ਇਸ ਨਿਯੁਕਤੀ ਉਪਰੰਤ ‘ਅਜੀਤ’ ਨਾਲ...
ਡੇਰਾ ਭਨਿਆਰਾ ਦੇ ਮੁਖੀ ਬਾਬਾ ਸਤਨਾਮ ਸਿੰਘ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ
. . .  about 2 hours ago
ਨੂਰਪੁਰ ਬੇਦੀ, 30 ਜਨਵਰੀ (ਹਰਦੀਪ ਸਿੰਘ ਢੀਂਡਸਾ,ਰਾਜੇਸ਼ ਚੌਧਰੀ)-ਰੂਪਨਗਰ ਜ਼ਿਲ੍ਹੇ ਦੇ ਪੁਲਿਸ ਥਾਣਾ ਨੂਰਪੁਰ ਬੇਦੀ ਅਧੀਨ ਪੈਂਦੇ ਡੇਰਾ ਧਰਮ ਕਲਾਂ ਭਨਿਆਰਾਵਾਲਾ ਧਮਾਣਾ ਦੇ ਮੌਜੂਦਾ ਮੁਖੀ ਬਾਬਾ ਸਤਨਾਮ ਸਿੰਘ ਨੂੰ ਬੀਤੇ ਐਤਵਾਰ ਨੂੰ ਇਕ ਵਿਦੇਸ਼ੀ ਨੰਬਰ ਤੋਂ ਜਾਨੋ ਮਾਰਨ...
‘ਆਪ’ ਵਿਧਾਇਕ ਅਮੋਲਕ ਸਿੰਘ ਦੇ ਉਦਘਾਟਨ ਕਰਨ ਤੋਂ ਪਹਿਲਾ ਪੁੱਟਿਆ ਨੀਂਹ ਪੱਥਰ
. . .  1 minute ago
ਜੈਤੋ, 30 ਜਨਵਰੀ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਜੈਤੋ ਤੋਂ ‘ਆਪ’ ਵਿਧਾਇਕ ਅਮੋਲਕ ਸਿੰਘ ਨੇ ਪਿੰਡ ਰਾਮੇਆਣਾ ਦੇ ਬੱਸ ਸੈਂਟਡ ’ਚ ਬੈਠਣ ਲਈ ਰੱਖੇ ਨੀਂਹ ਪੱਥਰ ਦਾ ਉਦਘਾਟਨ ਕਰਨਾ ਸੀ...
77ਵੀਂ ਸੰਯੁਕਤ ਰਾਸ਼ਟਰ ਮਹਾਸਭਾ (ਯੂ.ਐੱਨ.ਜੀ.ਏ.) ਦੇ ਪ੍ਰਧਾਨ ਕਾਸਬਾ ਕੋਰੋਸੀ ਨੇ ਭਾਰਤੀ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨਾਲ ਮੁਲਾਕਾਤ ਕੀਤੀ।
. . .  about 2 hours ago
77ਵੀਂ ਸੰਯੁਕਤ ਰਾਸ਼ਟਰ ਮਹਾਸਭਾ (ਯੂ.ਐੱਨ.ਜੀ.ਏ.) ਦੇ ਪ੍ਰਧਾਨ ਕਾਸਬਾ ਕੋਰੋਸੀ ਨੇ ਭਾਰਤੀ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨਾਲ ਮੁਲਾਕਾਤ ਕੀਤੀ।
ਨਿਪਾਲ ਵਿਚ ਰਾਸ਼ਟਰਪਤੀ ਚੋਣਾਂ 9 ਮਾਰਚ ਨੂੰ
. . .  about 2 hours ago
ਨਿਪਾਲ, 30 ਜਨਵਰੀ- ਨਿਪਾਲ ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਨਿਪਾਲ ਵਿਚ ਰਾਸ਼ਟਰਪਤੀ ਲਈ ਚੋਣ 9 ਮਾਰਚ ਨੂੰ ਅਤੇ ਉਪ ਰਾਸ਼ਟਰਪਤੀ ਚੋਣ 17 ਮਾਰਚ ਨੂੰ ਹੋਵੇਗੀ।
ਆਮਦਨ ਤੋਂ ਜਿਆਦਾ ਜਾਇਦਾਦ ਮਾਮਲੇ ’ਚ ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ ਨੂੰ ਵਿਜੀਲੈਂਸ ਵਿਭਾਗ ਦੇ ਦਫ਼ਤਰ ’ਚ ਕੀਤਾ ਤਲਬ
. . .  about 2 hours ago
ਫ਼ਰੀਦਕੋਟ, 30 ਜਨਵਰੀ (ਜਸਵੰਤ ਸਿੰਘ ਪੁਰਬਾ)- ਆਮਦਨ ਤੋਂ ਜਿਆਦਾ ਜਾਇਦਾਦ ਮਾਮਲੇ ਨੂੰ ਲੈਕੇ ਅੱਜ ਵਿਜੀਲੈਂਸ ਵਿਭਾਗ ਫ਼ਰੀਦਕੋਟ ਵਲੋਂ ਕਾਂਗਰਸ ਦੇ ਫਰੀਦਕੋਟ ਤੋਂ ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ ਨੂੰ ਇੱਥੋਂ ਦੇ ਵਿਭਾਗ ਦੇ ਦਫ਼ਤਰ ਬੁਲਾਇਆ ਗਿਆ, ਜਿੱਥੇ ਕਰੀਬ ਇਕ ਘੰਟਾ ਉਨ੍ਹਾਂ ਤੋਂ ਸਵਾਲ ਜਵਾਬ ਕੀਤੇ ਗਏ। ਵਿਧਾਇਕ ਕਿੱਕੀ ਢਿੱਲੋਂ ਆਪਣੇ ...
ਐਸ. ਵਾਈ. ਐਲ. ’ਤੇ ਦੁਬਾਰਾ ਚਰਚਾ ਹੋਣੀ ਚਾਹੀਦੀ ਹੈ- ਹਰਸਿਮਰਤ ਕੌਰ ਬਾਦਲ
. . .  about 3 hours ago
ਨਵੀਂ ਦਿੱਲੀ, 30 ਜਨਵਰੀ- ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸਰਬ ਪਾਰਟੀ ਮੀਟਿੰਗ ਵਿਚ ਕਿਹਾ ਕਿ ਐਸ. ਵਾਈ. ਐਲ. ’ਤੇ ਦੁਬਾਰਾ ਚਰਚਾ ਹੋਣੀ ਚਾਹੀਦੀ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਦਾ ਪਾਣੀ ਦੂਜੇ ਰਾਜਾਂ ਨੂੰ ਜਾਣਾ ਹੈ ਕਿਉਂਕਿ ਉਨ੍ਹਾਂ ਨੇ ਦੂਜੇ ਰਾਜਾਂ ਤੋਂ ਚੋਣ ਲੜਨੀ ਹੈ। ਉਨ੍ਹਾਂ ...
ਪਿਸ਼ਾਵਰ ਬੰਬ ਧਮਾਕਾ: ਘੱਟੋ ਘੱਟ 50 ਲੋਕ ਜ਼ਖ਼ਮੀ
. . .  about 2 hours ago
ਇਸਲਾਮਾਬਾਦ, 30 ਜਨਵਰੀ- ਪਿਸ਼ਾਵਰ ਦੇ ਪੁਲਿਸ ਲਾਈਨਜ਼ ਖ਼ੇਤਰ ਵਿਚ ਸਥਿਤ ਇਕ ਮਸਜਿਦ ਵਿਚ ਨਮਾਜ਼ ਦੇ ਦੌਰਾਨ ਇਕ ਆਤਮਘਾਤੀ ਹਮਲਾਵਰ ਨੇ ਆਪਣੇ ਆਪ ਨੂੰ ਬੰਬ ਨਾਲ ਉਡਾ ਲਿਆ। ਇਸ ਹਾਦਸੇ ਵਿਚ ਘੱਟੋ ਘੱਟ 50 ਲੋਕਾਂ ਦੇ ਜ਼ਖ਼ਮੀ ਹੋਣ...
ਪਿਸ਼ਾਵਰ ਵਿਚ ਹੋਇਆ ਧਮਾਕਾ
. . .  about 2 hours ago
ਇਸਲਾਮਾਬਾਦ, 30 ਜਨਵਰੀ- ਪਿਸ਼ਾਵਰ ਦੇ ਪੁਲਿਸ ਲਾਈਨ ਇਲਾਕੇ ’ਚ ਧਮਾਕਾ ਹੋਣ ਦੀ ਸੂਚਨਾ ਹੈ। ਇਹ ਧਮਾਕਾ ਮਸਜਿਦ ਨੇੜੇ ਹੋਇਆ ਦੱਸਿਆ ਜਾ ਰਿਹਾ ਹੈ। ਇਸ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ...
ਭਾਜਪਾ ਦਾ ਕੋਈ ਆਗੂ ਇਸ ਤਰ੍ਹਾਂ ਪੈਦਲ ਨਹੀਂ ਚੱਲ ਸਕਦਾ, ਕਿਉਂਕਿ ਉਹ ਡਰਦੇ ਹਨ- ਰਾਹੁਲ ਗਾਂਧੀ
. . .  about 3 hours ago
ਸ੍ਰੀਨਗਰ, 30 ਜਨਵਰੀ- ਸ੍ਰੀਨਗਰ ਵਿਚ ਭਾਰਤ ਜੋੜੋ ਯਾਤਰਾ ਦੇ ਸਮਾਪਤੀ ਸਮਾਰੋਹ ਦੌਰਾਨ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਜੀ, ਅਮਿਤ ਸ਼ਾਹ ਜੀ ਤੇ ਆਰ.ਐਸ.ਐਸ. ਵਾਲਿਆਂ ਨੇ ਹਿੰਸਾ ਨਹੀਂ ਦੇਖੀ। ਉਹ ਡਰਦੇ ਹਨ। ਭਾਜਪਾ ਦਾ ਕੋਈ ਵੀ ਆਗੂ ਇੱਥੇ ਇੰਝ ਪੈਦਲ ਨਹੀਂ ਤੁਰ ਸਕਦਾ ਇਸ ਲਈ ਨਹੀਂ ਕਿ ਜੰਮੂ-...
ਲਸ਼ਕਰ ਦੇ 4 ਅੱਤਵਾਦੀ ਕੀਤੇ ਗਿ੍ਫ਼ਤਾਰ
. . .  about 3 hours ago
ਸ੍ਰੀਨਗਰ, 30 ਜਨਵਰੀ- ਕਸ਼ਮੀਰ ਪੁਲਿਸ ਨੇ ਦੱਸਿਆ ਕਿ ਪੁਲਿਸ ਨੇ ਸੁਰੱਖਿਆ ਬਲਾਂ ਨਾਲ ਮਿਲ ਕੇ ਅਵੰਤੀਪੋਰਾ ਦੇ ਹਾਫ਼ੂ ਨਗੇਨਪੋਰਾ ਜੰਗਲਾਂ ਵਿਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕਰ ਦਿੱਤਾ ਹੈ। ਉਨ੍ਹਾਂ ਲਸ਼ਕਰ ਦੇ 4 ਅੱਤਵਾਦੀ ਗ੍ਰਿਫ਼ਤਾਰ ਉਨ੍ਹਾਂ ਕੋਲੋਂ ਅਪਰਾਧਕ ਸਮੱਗਰੀ ਅਤੇ ਹੋਰ ਵਸਤੂਆਂ ਬਰਾਮਦ ਕੀਤੀਆਂ ...
ਟੀ.ਐਮ.ਸੀ. ਨੇ ਚੁੱਕਿਆ ਬੀ.ਬੀ.ਸੀ. ਦਸਤਾਵੇਜ਼ੀ ’ਤੇ ਪਾਬੰਦੀ ਲਾਉਣ ਦਾ ਮੁੱਦਾ
. . .  about 3 hours ago
ਨਵੀਂ ਦਿੱਲੀ, 30 ਜਨਵਰੀ- ਸੰਸਦ ਦੇ ਬਜਟ ਸੈਸ਼ਨ ਤੋਂ ਪਹਿਲਾਂ ਅੱਜ ਸਰਕਾਰ ਵਲੋਂ ਬੁਲਾਈ ਗਈ ਸਰਬ ਪਾਰਟੀ ਮੀਟਿੰਗ ਵਿਚ ਆਰ.ਜੇ.ਡੀ. ਨੇ ਅਡਾਨੀ ਦਾ ਮੁੱਦਾ ਚੁੱਕਿਆ ਅਤੇ ਟੀ.ਐਮ.ਸੀ. ਨੇ ਪ੍ਰਧਾਨ ਮੰਤਰੀ ਮੋਦੀ ਉੱਤੇ ਬੀ.ਬੀ.ਸੀ. ਦਸਤਾਵੇਜ਼ੀ ’ਤੇ ਪਾਬੰਦੀ ਲਾਉਣ ਦਾ ਮੁੱਦਾ...
ਟਰਾਂਸਪੋਰਟ ਤੇ ਸੈਰ-ਸਪਾਟਾ ਬਾਰੇ ਸੰਸਦੀ ਸਥਾਈ ਕਮੇਟੀ ਅੱਜ ਹਵਾਬਾਜ਼ੀ ਮੰਤਰਾਲੇ ਸਾਹਮਣੇ ਉਡਾਣਾਂ ਵਿਚ ਮੁਸਾਫ਼ਰਾਂ ਦੇ ਗ਼ਲਤ ਵਤੀਰੇ ਦਾ ਮੁੱਦਾ ਚੁੱਕੇਗੀ
. . .  about 3 hours ago
ਨਵੀਂ ਦਿੱਲੀ, 30 ਜਨਵਰੀ- ਟਰਾਂਸਪੋਰਟ, ਸੈਰ-ਸਪਾਟਾ ਅਤੇ ਸੱਭਿਆਚਾਰ ਬਾਰੇ ਸੰਸਦੀ ਸਥਾਈ ਕਮੇਟੀ ਅੱਜ ਹਵਾਬਾਜ਼ੀ ਮੰਤਰਾਲੇ ਸਾਹਮਣੇ ਉਡਾਣਾਂ ਵਿਚ ਮੁਸਾਫ਼ਰਾਂ ਦੇ ਗ਼ਲਤ ਵਤੀਰੇ ਦਾ ਮੁੱਦਾ ਉਠਾਏਗੀ ਅਤੇ ਇਸ ਸੰਬੰਧ ਵਿਚ ਏਅਰਲਾਈਨਾਂ ਨੂੰ ਕੀ ਕਰਨ ਦੀ ਲੋੜ ਹੈ। ਇਸ ਵਿਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਕਈ...
ਤ੍ਰਿਪੁਰਾ ਚੋਣਾਂ: ਮੁੱਖ ਮੰਤਰੀ ਮਾਨਿਕ ਸਾਹਾ ਨੇ ਦਾਖ਼ਲ ਕੀਤੇ ਨਾਮਜ਼ਦਗੀ ਕਾਗਜ਼
. . .  about 3 hours ago
ਅਗਰਤਲਾ, 30 ਜਨਵਰੀ- ਤ੍ਰਿਪੁਰਾ ਦੇ ਮੁੱਖ ਮੰਤਰੀ ਮਾਨਿਕ ਸਾਹਾ ਨੇ ਅੱਜ ਵਿਧਾਨ ਸਭਾ ਚੋਣਾਂ ਲਈ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰ ਦਿੱਤੇ ਹਨ
ਇਹ ਯਾਤਰਾ ਨਫ਼ਰਤ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਸੀ- ਕਾਂਗਰਸ ਪ੍ਰਧਾਨ
. . .  about 4 hours ago
ਸ੍ਰੀਨਗਰ, 30 ਜਨਵਰੀ- ਸ੍ਰੀਨਗਰ ਵਿਚ ਭਾਰਤ ਜੋੜੋ ਯਾਤਰਾ ਦੇ ਸਮਾਪਤੀ ਸਮਾਰੋਹ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਇਹ ਯਾਤਰਾ ਚੋਣਾਂ ਜਿੱਤਣ ਜਾਂ ਕਾਂਗਰਸ ਪਾਰਟੀ ਨੂੰ ਅੱਗੇ ਵਧਾਉਣ ਲਈ ਨਹੀਂ ਕੱਢੀ ਗਈ ਸੀ, ਸਗੋਂ ਨਫ਼ਰਤ ਵਿਰੁੱਧ ਆਵਾਜ਼ ਬੁਲੰਦ ...
ਦੋ ਸਕੂਲੀ ਬੱਸਾਂ ਦੀ ਆਪਸ ਵਿਚ ਟੱਕਰ, ਕੋਈ ਜਾਨੀ ਨੁਕਸਾਨ ਨਹੀਂ
. . .  about 4 hours ago
ਨਵੀਂ ਦਿੱਲੀ, 30 ਜਨਵਰੀ- ਅੱਜ ਸਵੇਰੇ ਆਈ.ਜੀ.ਆਈ. ਸਟੇਡੀਅਮ ਨੇੜੇ ਦੋ ਸਕੂਲੀ ਬੱਸਾਂ ਦੀ ਟੱਕਰ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿਚ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਪਰ ਵਿਦਿਆਰਥੀਆਂ ਨੂੰ ਸੁਰੱਖਿਅਤ ਬਚਾ ਲਿਆ...
ਸਰਬ ਪਾਰਟੀ ਮੀਟਿੰਗ ਵਿਚ ਨਹੀਂ ਪਹੁੰਚੇ ਕਾਂਗਰਸੀ ਮੈਂਬਰ
. . .  about 4 hours ago
ਨਵੀਂ ਦਿੱਲੀ, 30 ਜਨਵਰੀ- ਸੰਸਦ ਦੇ ਬਜਟ ਸੈਸ਼ਨ ਤੋਂ ਪਹਿਲਾਂ ਸਰਕਾਰ ਵਲੋਂ ਸੱਦੀ ਗਈ ਸਰਬ ਪਾਰਟੀ ਮੀਟਿੰਗ ਅੱਜ ਸਵੇਰੇ ਸ਼ੁਰੂ ਹੋ ਗਈ। ਸੰਸਦ ਭਵਨ ਕੰਪਲੈਕਸ ’ਚ ਹੋਈ ਬੈਠਕ ’ਚ ਸਦਨ ਦੇ ਉਪ ਨੇਤਾ ਰਾਜਨਾਥ ਸਿੰਘ, ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ, ਸਦਨ ਦੇ ਨੇਤਾ ਪੀਯੂਸ਼ ਗੋਇਲ, ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਅਰਜੁਨ...
ਰਾਹੁਲ ਗਾਂਧੀ ਜਿੱਥੇ ਵੀ ਗਏ ਲੋਕ ਉਨ੍ਹਾਂ ਲਈ ਬਾਹਰ ਆ ਗਏ- ਪਿ੍ਅੰਕਾ ਗਾਂਧੀ
. . .  about 4 hours ago
ਸ੍ਰੀਨਗਰ, 30 ਜਨਵਰੀ- ‘ਭਾਰਤ ਜੋੜੋ ਯਾਤਰਾ’ ਦੇ ਸਮਾਪਤੀ ਸਮਾਗਮ ’ਤੇ ਬੋਲਦਿਆਂ ਪਿ੍ਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਮੇਰਾ ਭਰਾ ਕੰਨਿਆਕੁਮਾਰੀ ਤੋਂ 4-5 ਮਹੀਨੇ ਤੁਰਿਆ। ਉਹ ਜਿੱਥੇ ਵੀ ਗਏ, ਲੋਕ ਉਨ੍ਹਾਂ ਲਈ ਬਾਹਰ ਆ ਗਏ। ਕਿਉਂਕਿ ਇਸ ਦੇਸ਼ ਵਿਚ ਅਜੇ ਵੀ ਇਕ ਜਨੂੰਨ ਹੈ, ਆਪਣੇ ਦੇਸ਼ ਲਈ,ਇਸ ਧਰਤੀ ਲਈ, ਇਸ ਦੀ ਵਿਭਿੰਨਤਾ...
ਭਾਰਤ ਜੋੜੋ ਯਾਤਰਾ ਦੀ ਸਮਾਪਤੀ ਮੌਕੇ ਕਈ ਪਾਰਟੀਆਂ ਨੇ ਕੀਤੀ ਸ਼ਮੂਲੀਅਤ
. . .  about 4 hours ago
ਸ੍ਰੀਨਗਰ, 30 ਜਨਵਰੀ- ਭਾਰਤ ਜੋੜੋ ਯਾਤਰਾ ਦੀ ਸਮਾਪਤੀ ’ਤੇ ਰਾਹੁਲ ਅਤੇ ਪ੍ਰਿਅੰਕਾ ਦੇ ਨਾਲ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ, ਡੀ.ਐਮ.ਕੇ., ਐਨ.ਸੀ., ਪੀ.ਡੀ.ਪੀ., ਸੀ.ਪੀ.ਆਈ., ਆਰ.ਐਸ.ਪੀ. ਅਤੇ ਆਈ.ਯੂ.ਐਮ.ਐਲ. ਦੇ ਨੇਤਾਵਾਂ ਨੇ ਰੈਲੀ ਵਿਚ ਸ਼ਿਰਕਤ..
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 11 ਮਾਘ ਸੰਮਤ 554
ਵਿਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁਲ ਕਲਾਮ

ਸ੍ਰੀ ਮੁਕਤਸਰ ਸਾਹਿਬ

ਬਾਬਾ ਫ਼ਰੀਦ ਸਕੂਲ ਛੱਤਿਆਣਾ ਵਿਖੇ ਸੀਨੀਅਰ ਖੋ-ਖੋ ਸਟੇਟ ਚੈਂਪੀਅਨਸ਼ਿਪ ਸਮਾਪਤ

ਦੋਦਾ, 23 ਜਨਵਰੀ (ਰਵੀਪਾਲ)- ਖੋ-ਖੋ ਐਸੋਸੀਏਸ਼ਨ ਪੰਜਾਬ ਵਲੋਂ ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਛੱਤਿਆਣਾ ਵਿਖੇ ਸੂਬਾ ਪ੍ਰਧਾਨ ਅਸ਼ੋਕ ਰੌਨੀ ਤੇ ਉਪਕਾਰ ਸਿੰਘ ਵਿਰਕ ਜਰਨਲ ਸਕੱਤਰ ਪੰਜਾਬ ਦੇ ਦਿਸ਼ਾ-ਨਿਰਦੇਸ਼ ਅਤੇ ਅਨੁਸਾਰ ਹਰਜੀਤ ਸਿੰਘ ਬਰਾੜ ਪ੍ਰਧਾਨ ਖੋ-ਖੋ ਐਸੋਸੀਏਸ਼ਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੇ ਤਰਸੇਮ ਕੁਮਾਰ ਸਕੱਤਰ ਦੀ ਅਗਵਾਈ ਵਿਚ 53ਵੀਂ ਸੀਨੀਅਰ ਖੋ-ਖੋ ਸਟੇਟ ਚੈਂਪੀਅਨਸ਼ਿਪ ਕਰਵਾਈ ਗਈ | ਇਸ ਮੌਕੇ ਕਪਿਲ ਸ਼ਰਮਾ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ | ਸੰਬੋਧਨ ਕਰਦਿਆਂ ਉਨ੍ਹਾਂ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡ ਕੇ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੀਆਂ ਟੀਮਾਂ ਨੂੰ ਵਧਾਈ ਦਿੱਤੀ | ਇਸ ਮੌਕੇ ਕਰਵਾਏ ਗਏ ਲੜਕੀਆਂ ਦੇ ਖੋ-ਖੋ ਮੁਕਾਬਲਿਆਂ ਵਿਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਪਹਿਲਾ ਸਥਾਨ ਹਾਸਲ ਕਰਕੇ ਸਟੇਟ ਚੈਂਪੀਅਨ ਬਣੀ ਜਦਕਿ ਦੂਜਾ ਸਥਾਨ ਕਪੂਰਥਲਾ ਅਤੇ ਤੀਜਾ ਸਥਾਨ ਸੰਗਰੂਰ ਅਤੇ ਪਟਿਆਲਾ ਨੇ ਹਾਸਿਲ ਕੀਤਾ | ਇਸੇ ਤਰ੍ਹਾਂ ਲੜਕਿਆਂ ਵਿਚ ਪਹਿਲਾ ਸਥਾਨ ਪਟਿਆਲਾ, ਦੂਜਾ ਸਥਾਨ ਲੁਧਿਆਣਾ ਅਤੇ ਤੀਜਾ ਸਥਾਨ ਫ਼ਾਜ਼ਿਲਕਾ ਤੇ ਕਪੂਰਥਲਾ ਨੇ ਹਾਸਿਲ ਕੀਤਾ | ਇਸ ਮੌਕੇ ਹਰਜੀਤ ਸਿੰਘ ਬਰਾੜ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਜੇਤੂ ਟੀਮਾਂ ਨੂੰ ਟਰਾਫ਼ੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ | ਇਸ ਮੌਕੇ ਦਲਜੀਤ ਸਿੰਘ ਰਿਟਾ: ਸਹਾਇਕ ਸਿੱਖਿਆ ਅਫ਼ਸਰ ਖੇਡਾਂ, ਦਿਨੇਸ਼ ਸ਼ਰਮਾ, ਹਰਬਿੰਦਰਪਾਲ ਸਿੰਘ, ਗੁਰਚਰਨ ਸਿੰਘ, ਸੁਖਦੀਪ ਸਿੰਘ, ਪਿ੍ੰਸੀਪਲ ਪਰਮਜੀਤ ਕੌਰ, ਗੁਰਮੇਲ ਸਿੰਘ ਲੁਹਾਰਾ ਡੀ.ਪੀ.ਈ., ਅਮਨਦੀਪ ਕੌਰ, ਬੇਅੰਤ ਕੌਰ, ਰਮਨਦੀਪ ਕੌਰ, ਕਿਰਨਦੀਪ ਕੌਰ, ਲਵਪ੍ਰੀਤ ਕੌਰ, ਸੁਖਦੀਪ ਸਿੰਘ, ਜਗਮੀਤ ਸਿੰਘ, ਬਲਕਰਨ ਸਿੰਘ, ਗੁਰਜੋਤ ਸਿੰਘ ਤੇ ਮਨਪ੍ਰੀਤ ਸਿੰਘ ਕੋਚ ਨੈੱਟਬਾਲ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ |

ਚੰਦਭਾਨ ਡਰੇਨ ਦਾ ਪੁਲ ਜਲਦੀ ਬਣਾਉਣ ਦੀ ਮੰਗ

ਰੁਪਾਣਾ, 23 ਜਨਵਰੀ (ਜਗਜੀਤ ਸਿੰਘ)-ਰੁਪਾਣਾ ਤੋਂ ਪਿੰਡ ਭੁੱਲਰਾਂ ਨੂੰ ਜਾਣ ਵਾਲੀ ਸੰਪਰਕ ਸੜਕ 'ਤੇ ਚੰਦਭਾਨ ਡਰੇਨ ਉੱਪਰ ਬਣ ਰਹੇ ਨਵੇਂ ਪੁਲ ਦਾ ਕੰਮ ਅੱਧ-ਵਿਚਕਾਰ ਲਟਕਿਆ ਹੋਣ ਕਰਕੇ ਲੋਕ ਪ੍ਰੇਸ਼ਾਨ ਹਨ | ਇਸ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਰਵਿੰਦਰ ਸਿੰਘ ...

ਪੂਰੀ ਖ਼ਬਰ »

ਸਰਕਾਰ ਵਲੋਂ ਨੌਜਵਾਨਾਂ ਨੂੰ ਸਰੀਰਕ ਅਤੇ ਲਿਖਤੀ ਪ੍ਰੀਖਿਆ ਲਈ ਦਿੱਤੀ ਜਾਵੇਗੀ ਮੁਫ਼ਤ ਸਿਖਲਾਈ

ਸ੍ਰੀ ਮੁਕਤਸਰ ਸਾਹਿਬ, 23 ਜਨਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)- ਸੀ-ਪਾਈਟ ਕੈਂਪ ਹਕੂਮਤ ਸਿੰਘ (ਫ਼ਿਰੋਜ਼ਪੁਰ) ਦੇ ਕੈਂਪ ਇੰਚਾਰਜ ਦਵਿੰਦਰ ਪਾਲ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵਿਖੇ ਫ਼ੌਜ ਦੀਆਂ ਆਉਣ ...

ਪੂਰੀ ਖ਼ਬਰ »

ਸੁੰਦਰ ਲਿਖਾਈ ਮੁਕਾਬਲੇ ਕਰਵਾਏ

ਸ੍ਰੀ ਮੁਕਤਸਰ ਸਾਹਿਬ, 23 ਜਨਵਰੀ (ਰਣਜੀਤ ਸਿੰਘ ਢਿੱਲੋਂ)-ਨੈਸ਼ਨਲ ਸੁੰਦਰ ਲਿਖਾਈ ਦਿਵਸ ਮੌਕੇ ਸਕਸ਼ਮ ਅਬੈਕਸ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਵਲੋਂ ਵਿਦਿਆਰਥੀਆਂ ਦੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ, ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਦਰਜਨਾਂ ਬੱਚਿਆਂ ਨੇ ਭਾਗ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਵਲੋਂ ਪੁਰਅਦਬ ਕੌਰ ਦਾ ਸਨਮਾਨ

ਮਲੋਟ, 23 ਜਨਵਰੀ (ਪਾਟਿਲ)-ਪੰਜਾਬ ਦੀ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਅੱਜ ਮਲੋਟ ਸ਼ਹਿਰ ਦੀ 8 ਸਾਲਾ ਧੀ ਪੁਰਅਦਬ ਕੌਰ ਨੂੰ 'ਇੰਡੀਆ ਬੁੱਕ ਆਫ਼ ਰਿਕਾਰਡਜ਼' ਵਿਚ ਬਤੌਰ 'ਯੰਗੈਸਟ ਟੂ ਵਾਈਟ ਏ ਟਰੈਵਲਾਗ' ਨਾਮਜ਼ਦ ਹੋਣ ਲਈ ਅਤੇ ਮਲੋਟ ਸ਼ਹਿਰ ਦਾ ਨਾਂਅ ਚਮਕਾਉਣ ਲਈ ...

ਪੂਰੀ ਖ਼ਬਰ »

ਭਾਰਤ ਜੋੜੋ ਯਾਤਰਾ ਨੇ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ : ਭੁੱਲਰ

ਸ੍ਰੀ ਮੁਕਤਸਰ ਸਾਹਿਬ, 23 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸ੍ਰੀ ਰਾਹੁਲ ਗਾਂਧੀ ਦੀ ਅਗਵਾਈ ਵਿਚ ਭਾਰਤ ਜੋੜੋ ਯਾਤਰਾ ਨੇ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀ ਮਜ਼ਬੂਤੀ ਦਾ ਸੁਨੇਹਾ ਦਿੱਤਾ ਹੈ ਤੇ ਪੰਜਾਬ ਵਿਚ ਇਸ ਯਾਤਰਾ ਦਾ ਵੱਡੀ ਪੱਧਰ 'ਤੇ ਭਰਵਾਂ ਸਵਾਗਤ ਹੋਇਆ ਹੈ¢ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਕਬੱਡੀ ਨੈਸ਼ਨਲ ਟੂਰਨਾਮੈਂਟ 'ਚ ਦੂਜੇ ਸਥਾਨ 'ਤੇ ਰਿਹਾ

ਸ੍ਰੀ ਮੁਕਤਸਰ ਸਾਹਿਬ, 23 ਜਨਵਰੀ (ਰਣਜੀਤ ਸਿੰਘ ਢਿੱਲੋਂ)-ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਨੇ ਕਬੱਡੀ ਖੇਡ ਦੇ ਖੇਤਰ ਵਿਚ ਇਕ ਹੋਰ ਸ਼ਾਨਦਾਰ ਮਾਅਰਕਾ ਮਾਰਦਿਆਂ ਪੰਜਾਬ ਯੂਨੀਵਰਸਿਟੀ ਇੰਟਰ ਕਾਲਜ ਨੈਸ਼ਨਲ ਸਟਾਇਲ ਕਬੱਡੀ ਟੂਰਨਾਮੈਂਟ 'ਚ ਦੂਜਾ ਸਥਾਨ ਹਾਸਲ ...

ਪੂਰੀ ਖ਼ਬਰ »

ਆਟਾ ਚੱਕੀ ਮਿੱਲ 'ਚ ਚੋਰੀ ਕਰਨ ਵਾਲਾ ਕਾਬੁੂ

ਮੰਡੀ ਬਰੀਵਾਲਾ, 23 ਜਨਵਰੀ (ਨਿਰਭੋਲ ਸਿੰਘ)-ਥਾਣਾ ਬਰੀਵਾਲਾ ਦੀ ਪੁਲਿਸ ਨੇ ਗੁਰਮੀਤ ਸਿੰਘ ਉਰਫ਼ ਸੁੱਖ ਪੁੱਤਰ ਜਗਤ ਸਿੰਘ ਵਾਸੀ ਵੱਟੂ ਨੂੰ ਕਾਬੂ ਕਰਕੇ ਉਸ ਵਿਰੁੱਧ ਥਾਣਾ ਬਰੀਵਾਲਾ ਵਿਚ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ | ਏ.ਐੱਸ.ਆਈ. ਰਾਜਪਾਲ ...

ਪੂਰੀ ਖ਼ਬਰ »

ਭਾਜਪਾ ਆਗੂ ਦੇ ਯਤਨਾਂ ਸਦਕਾ ਰੇਲਵੇ ਨੇ ਵਧਾਈ ਨੋਟਿਸਾਂ ਦੇ ਜਵਾਬ ਦੀ ਤਾਰੀਕ

ਗਿੱਦੜਬਾਹਾ, 23 ਜਨਵਰੀ (ਪਰਮਜੀਤ ਸਿੰਘ ਥੇੜ੍ਹੀ)-ਭਾਰਤੀ ਜਨਤਾ ਪਾਰਟੀ ਵਲੋਂ ਗਿੱਦੜਬਾਹਾ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਸੀਨੀਅਰ ਭਾਜਪਾ ਆਗੂ ਓਮ ਪ੍ਰਕਾਸ਼ ਬੱਬਰ ਨੇ ਰੇਲਵੇ ਦੀਆਂ ਮੰਗਾਂ ਨੂੰ ਲੈ ਕੇ ਬੀਤੇ ਦਿਨੀਂ ਅੰਬਾਲਾ ਵਿਖੇ ਡਵੀਜ਼ਨਲ ਰੇਲਵੇ ਮੈਨੇਜਰ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸਕੂਲ ਅਬੁੱਲਖੁਰਾਣਾ ਨੇ ਸਕੂਲ ਆਫ਼ ਐਮੀਨੈਂਸ ਦਾ ਦਰਜਾ ਹਾਸਲ ਕੀਤਾ

ਲੰਬੀ, 23 ਜਨਵਰੀ (ਮੇਵਾ ਸਿੰਘ)-ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਵਲੋਂ 117 ਸਕੂਲਾਂ ਨੂੰ ਸਕੂਲ ਆਫ਼ ਐਮਨੇਂਸ ਐਲਾਨਿਆ ਗਿਆ | ਇਸ ਸੂਚੀ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਬੁੱਲਖੁਰਾਣਾ ਬਲਾਕ ਲੰਬੀ ਜ਼ਿਲ੍ਹਾ ਸ੍ਰੀ ਮੁਕਤਸਰ ...

ਪੂਰੀ ਖ਼ਬਰ »

ਬਾਡੀ ਬਿਲਡਿੰਗ ਮੁਕਾਬਲੇ 'ਚ ਕੋਟਕਪੂਰਾ ਦਾ ਰਵੀ ਕੁਮਾਰ ਬਣਿਆ ਮਿਸਟਰ ਪੰਜਾਬ

ਜੈਤੋ, 23 ਜਨਵਰੀ (ਗਾਬੜੀਆ)-ਖੇਡੀ ਕਲਾਸਿਕ ਵਲੋਂ ਬਾਡੀ ਬਿਲਡਿੰਗ ਅਤੇ ਪਾਵਰ ਫ਼ਿਟਨੈਸ ਮੁਕਾਬਲੇ ਵਿਚ ਮਿਸਟਰ ਫ਼ਰੀਦਕੋਟ ਅਤੇ ਮਿਸਟਰ ਪੰਜਾਬ ਦੇ ਮੁਕਾਬਲੇ ਸਥਾਨਕ ਰਾਮ ਲੀਲ੍ਹਾ ਗਰਾਊਾਡ ਵਿਖੇ ਕਰਵਾਏ ਗਏ | ਸਮਾਗਮ ਦੇ ਮੁੱਖ ਮਹਿਮਾਨ ਹਲਕਾ ਵਿਧਾਇਕ ਅਮੋਲਕ ਸਿੰਘ ਸਨ ...

ਪੂਰੀ ਖ਼ਬਰ »

ਵੋਟਰ ਦਿਵਸ ਨੂੰ ਸਮਰਪਿਤ ਭਾਸ਼ਨ ਮੁਕਾਬਲਾ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 23 ਜਨਵਰੀ (ਰਣਜੀਤ ਸਿੰਘ ਢਿੱਲੋਂ)-ਭਾਰਤੀ ਚੋਣ ਕਮਿਸ਼ਨ ਅਤੇ ਉਚੇਰੀ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਪਿ੍ੰਸੀਪਲ ਸਤਵੰਤ ਕੌ”ਰ ਦੀ ਅਗਵਾਈ ਅਧੀਨ ਕਾਲਜ ਦੇ 'ਚੋਣ ਸਾਖ਼ਰਤਾ ...

ਪੂਰੀ ਖ਼ਬਰ »

ਨਾਮ ਸਿਮਰਨ ਅਭਿਆਸ ਪ੍ਰੋਗਰਾਮ ਕਰਵਾਇਆ

ਕੋਟਕਪੂਰਾ, 23 ਜਨਵਰੀ (ਗਿੱਲ)-ਸਥਾਨਕ ਗੁਰਦੁਆਰਾ ਸਾਹਿਬ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਮੁਹੱਲਾ ਹਰਨਾਮਪੁਰਾ ਵਿਖੇ ਪਿਛਲੇ ਡੇਢ ਸਾਲ ਤੋਂ ਚੱਲ ਰਹੇ ਹਫ਼ਤਾਵਾਰੀ ਨਾਮ ਸਿਮਰਨ ਅਭਿਆਸ ਤੇ ਰਹਿਰਾਸ ਸਾਹਿਬ ਦਾ ਪਾਠ ਸਮਾਗਮ ਕੀਤਾ ਗਿਆ | ਸਮਾਗਮ ਦੀ ਆਰੰਭਤਾ ...

ਪੂਰੀ ਖ਼ਬਰ »

ਸੰਸਥਾ ਸੁਰ-ਆਂਗਣ ਵਲੋਂ ਸੰਗੀਤਕ ਮਹਿਫ਼ਲ ਸਜਾਈ

ਕੋਟਕਪੂਰਾ, 23 ਜਨਵਰੀ (ਮੋਹਰ ਸਿੰਘ ਗਿੱਲ, ਮੇਘਰਾਜ)-ਸ਼ੁੱਧ ਅਤੇ ਮਿਆਰੀ ਸੰਗੀਤ ਨੂੰ ਸਮਰਪਿਤ ਸੰਸਥਾ 'ਸੁਰ ਆਂਗਣ' ਵੱਲੋਂ ਨੌਜਵਾਨਾਂ ਵਿਚ ਸੰਗੀਤ ਦੇ ਸਹੀ ਰੂਪ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ | ਇਸੇ ਕੜੀ ਤਹਿਤ ਪ੍ਰਸਿੱਧ ਇਤਿਹਾਸਕਾਰ ...

ਪੂਰੀ ਖ਼ਬਰ »

ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ

ਲੰਬੀ, 23 ਜਨਵਰੀ (ਮੇਵਾ ਸਿੰਘ)-ਇਲਾਕੇ ਦੀ ਸੁੱਖ ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਸਬ ਤਹਿਸੀਲ ਲੰਬੀ ਦੇ ਸਮੂਹ ਸਟਾਫ਼, ਵਕੀਲਾਂ ਅਤੇ ਵਸੀਕਾ ਨਵੀਸਾਂ ਵਲੋਂ ਸਾਂਝੇ ਤੌਰ 'ਤੇ ਨਾਇਬ ਤਹਿਸਾਲਦਾਰ ਭੋਲਾ ਰਾਮ ਗੋਇਲ ਦੀ ਅਗਵਾਈ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ...

ਪੂਰੀ ਖ਼ਬਰ »

ਦਿਹਾਤੀ ਮਜ਼ਦੂਰ ਸਭਾ ਵਲੋਂ ਪਿੰਡ ਇਕਾਈ ਸਦਰਵਾਲਾ ਦੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 23 ਜਨਵਰੀ (ਹਰਮਹਿੰਦਰ ਪਾਲ)-ਦਿਹਾਤੀ ਮਜ਼ਦੂਰ ਸਭਾ ਵਲੋਂ ਮਜ਼ਦੂਰ ਮੰਗਾਂ ਦੀ ਪ੍ਰਾਪਤੀ ਲਈ 9 ਫ਼ਰਵਰੀ ਨੂੰ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਦੇ ਮਲੋਟ ਵਿਖੇ ਘਰ ਵੱਲ ਮਾਰਚ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ | ਜ਼ਿਲ੍ਹੇ ...

ਪੂਰੀ ਖ਼ਬਰ »

ਰੰਜਿਸ਼ ਤਹਿਤ ਕੀਤੀ ਕੁੱਟਮਾਰ-ਤਿੰਨ ਨਾਮਜ਼ਦ

ਸ੍ਰੀ ਮੁਕਤਸਰ ਸਾਹਿਬ, 23 ਜਨਵਰੀ (ਹਰਮਹਿੰਦਰ ਪਾਲ)-ਰੰਜਿਸ਼ ਤਹਿਤ ਕੁੱਟਮਾਰ ਕਰਕੇ ਜ਼ਖ਼ਮੀ ਕਰਨ ਦੇ ਦੋਸ਼ 'ਚ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਤਿੰਨ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ, ਦੀ ਗਿ੍ਫ਼ਤਾਰੀ ਅਜੇ ਬਾਕੀ ਹੈ | ਇਸ ਸੰਬੰਧੀ ਪੁਲਿਸ ਨੂੰ ...

ਪੂਰੀ ਖ਼ਬਰ »

ਆਵਾਜਾਈ 'ਚ ਵਿਘਨ ਪਾਉਣ ਵਾਲੇ ਟਰੈਕਟਰ ਚਾਲਕ ਵਿਰੁੱਧ ਮਾਮਲਾ ਦਰਜ

ਕੋਟਕਪੂਰਾ, 23 ਜਨਵਰੀ (ਮੋਹਰ ਸਿੰਘ ਗਿੱਲ)-ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੇ ਗਗਨਦੀਪ ਸਿੰਘ ਵਾਸੀ ਪਿੰਡ ਕੋਟਲੀ (ਸ੍ਰੀ ਮੁਕਤਸਰ ਸਾਹਿਬ) ਵਿਖੇ ਮੁੱਖ ਮਾਰਗ 'ਤੇ ਆਵਾਜਾਈ 'ਚ ਵਿਘਨ ਪਾਉਣ 'ਤੇ ਮਾਮਲਾ ਦਰਜ ਕਰਕੇ ਟਰੈਕਟਰ ਨੂੰ ਕਬਜ਼ੇ 'ਚ ਕਰ ਲਿਆ ਹੈ | ...

ਪੂਰੀ ਖ਼ਬਰ »

21 ਫ਼ਰਵਰੀ ਤੋਂ ਪਹਿਲਾਂ ਸੰਕੇਤਕ ਪੱਟੀਆਂ ਪੰਜਾਬੀ ਭਾਸ਼ਾ 'ਚ ਕੀਤੀਆਂ ਜਾਣ-ਡੀ. ਸੀ.

ਸ੍ਰੀ ਮੁਕਤਸਰ ਸਾਹਿਬ, 23 ਜਨਵਰੀ (ਰਣਜੀਤ ਸਿੰਘ ਢਿੱਲੋਂ)-ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਜ਼ਿਲ੍ਹੇ ਦੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ 21 ਫ਼ਰਵਰੀ ਤੱਕ ਪੰਜਾਬ ਰਾਜ ਦੇ ਸਮੂਹ ਸਰਕਾਰੀ ਦਫ਼ਤਰਾਂ, ਅਦਾਰਿਆਂ, ਸੰਸਥਾਵਾਂ, ਵਿੱਦਿਅਕ ਅਦਾਰਿਆਂ, ਬੋਰਡਾਂ, ਨਿਗਮਾਂ ...

ਪੂਰੀ ਖ਼ਬਰ »

ਦਸਮੇਸ਼ ਆਦਰਸ਼ ਸਕੂਲ 'ਚ ਵਿਦਿਆਰਥੀਆਂ ਦੇ ਵਿਗਿਆਨਕ ਮੁਕਾਬਲੇ ਕਰਵਾਏ

ਬਰਗਾੜੀ, 23 ਜਨਵਰੀ (ਸੁਖਰਾਜ ਸਿੰਘ ਗੋਂਦਾਰਾ)-ਦਸਮੇਸ਼ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਵਿਖੇ ਮੁੱਖ ਪ੍ਰਬੰਧਕ ਅਸ਼ੋਕ ਸ਼ਰਮਾ ਅਤੇ ਪਿ੍ੰਸੀਪਲ ਪ੍ਰਤੀਬਾਲਾ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਇੰਸ ਅਧਿਆਪਕਾ ਵੀਰਪਾਲ ਕੌਰ ਅਤੇ ਅਮਨਦੀਪ ਕੌਰ ਦੀ ...

ਪੂਰੀ ਖ਼ਬਰ »

ਦਿੱਲੀ ਇੰਟਰਨੈਸ਼ਨਲ ਸਕੂਲ ਦੀ ਨਾਜ਼ੀਆ ਪ੍ਰਵੀਨ ਜ਼ਿਲ੍ਹੇ 'ਚੋਂ ਅੱਵਲ

ਫ਼ਰੀਦਕੋਟ, 23 ਜਨਵਰੀ (ਜਸਵੰਤ ਸਿੰਘ ਪੁਰਬਾ)-ਦਿੱਲੀ ਇੰਟਰਨੈਸ਼ਨਲ ਸਕੂਲ ਦੀ ਨਾਜ਼ੀਆ ਪ੍ਰਵੀਨ ਨੇ ਪੂਰੇ ਜ਼ਿਲ੍ਹੇ ਵਿਚ ਆਪਣੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ, ਅੱਜ ਸੀ.ਬੀ.ਐਸ.ਈ. ਵਲੋਂ ਕਰਵਾਏ ਗਏ ਪੇਂਟਿੰਗ ਮੁਕਾਬਲੇ ਵਿਚ ਉਸ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ | ਇਹ ...

ਪੂਰੀ ਖ਼ਬਰ »

ਗੁਰਮਤਿ ਸਮਾਗਮ 27, 28 ਨੂੰ

ਫ਼ਰੀਦਕੋਟ, 23 ਜਨਵਰੀ (ਸਤੀਸ਼ ਬਾਗ਼ੀ)-ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਖ਼ਾਲਸਾ ਦੀਵਾਨ ਮਾਲ ਰੋਡ, ਫ਼ਰੀਦਕੋਟ ਵਿਖੇ 27 ਜਨਵਰੀ ਦਿਨ ਸ਼ੁੱਕਰਵਾਰ ਅਤੇ 28 ਜਨਵਰੀ ਸ਼ਨੀਵਾਰ ਨੂੰ ਸ਼ਾਮ 6:30 ਤੋਂ ਰਾਤ 9 ਵਜੇ ਤੱਕ ...

ਪੂਰੀ ਖ਼ਬਰ »

ਅਮਾਨਤ ਕੌਰ ਦੀ ਅੰਡਰ-9 ਵਰਗ ਓਪਨ ਨੈਸ਼ਨਲ ਆਰਚਰੀ ਮੁਕਾਬਲੇ ਲਈ ਚੋਣ ਹੋਈ

ਗਿੱਦੜਬਾਹਾ, 23 ਜਨਵਰੀ (ਪਰਮਜੀਤ ਸਿੰਘ ਥੇੜ੍ਹੀ)-ਬੀਤੇ ਦਿਨ ਅਬੋਹਰ ਵਿਖੇ ਓਪਨ ਆਰਚਰੀ ਟਰਾਇਲ ਕਰਵਾਏ ਗਏ, ਜਿਨ੍ਹਾਂ ਵਿਚ ਜੇ.ਐੱਨ.ਜੇ. ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗਿੱਦੜਬਾਹਾ ਦੀ ਦੂਜੀ ਜਮਾਤ ਦੀ ਵਿਦਿਆਰਥਣ ਅਮਾਨਤ ਸਿੱਧੂ ਪੁੱਤਰੀ ਗੁਰਪ੍ਰੀਤ ਸਿੰਘ ...

ਪੂਰੀ ਖ਼ਬਰ »

ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਭਗਵਾਨ ਸ਼ਿਵ ਕਥਾ 15 ਤੋਂ

ਮਲੋਟ, 23 ਜਨਵਰੀ (ਪਾਟਿਲ)-ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਦੁਆਰਾ ਸ਼ਿਵਰਾਤਰੀ ਦੇ ਸੰਬੰਧ ਵਿਚ ਭਗਵਾਨ ਸ਼ਿਵ ਕਥਾ ਸੰਸਥਾਨ ਦੇ ਸੰਸਥਾਪਕ ਅਤੇ ਸੰਚਾਲਕ ਸਵਾਮੀ ਆਸ਼ੂਤੋਸ਼ ਦੀ ਪੇ੍ਰਰਨਾ ਦੇ ਨਾਲ ਹੋਣ ਜਾ ਰਹੀ ਹੈ | ਜਿਸ ਦਾ ਸੰਦੇਸ਼ ਅੱਜ ਮਲੋਟ ਆਸ਼ਰਮ ਵਿਚ ਹੋਏ ...

ਪੂਰੀ ਖ਼ਬਰ »

ਇਮਤਿਹਾਨਾਂ 'ਤੇ ਚਰਚਾ-2023 ਵਿਸ਼ੇ 'ਤੇ ਪੇਂਟਿੰਗ ਮੁਕਾਬਲੇ ਕਰਵਾਏ

ਫ਼ਰੀਦਕੋਟ, 23 ਜਨਵਰੀ (ਸਤੀਸ਼ ਬਾਗ਼ੀ)-ਕੇਂਦਰੀ ਵਿਦਿਆਲਿਆ ਛਾਉਣੀ ਫ਼ਰੀਦਕੋਟ ਦੀ ਪਿ੍ੰਸੀਪਲ ਡਾ. ਹਰਜਿੰਦਰ ਕੌਰ ਦੀ ਅਗਵਾਈ ਹੇਠ ਇਮਤਿਹਾਨਾਂ 'ਤੇ ਚਰਚਾ-2023 ਵਿਸ਼ੇ 'ਤੇ ਪੇਟਿੰਗ ਮੁਕਾਬਲੇ ਕਰਵਾਏ ਗਏ | ਜਿਸ ਦੌਰਾਨ ਬਿ੍ਗੇਡੀਅਰ ਮਨੀਸ਼ ਕੁਮਾਰ ਚੇਅਰਮੈਨ ਕੇਂਦਰੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX