ਤਾਜਾ ਖ਼ਬਰਾਂ


ਸੰਸਦ 'ਚ ਵਿਰੋਧੀ ਪਾਰਟੀਆਂ ਦਾ ਵਿਰੋਧ ਭਲਕੇ ਵੀ ਰਹੇਗਾ ਜਾਰੀ
. . .  1 day ago
ਨਵੀਂ ਦਿੱਲੀ, 27 ਮਾਰਚ-ਸਮਕਾਲੀ ਵਿਰੋਧੀ ਪਾਰਟੀਆਂ ਦੀ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਕਾਲੇ ਕੱਪੜਿਆਂ ਵਿਚ ਵਿਰੋਧੀ ਪਾਰਟੀਆਂ ਦਾ ਵਿਰੋਧ ਭਲਕੇ ਵੀ ਸੰਸਦ ਵਿੱਚ ਗਾਂਧੀ ਦੇ ਬੁੱਤ ਅੱਗੇ ਜਾਰੀ ਰਹੇਗਾ।ਸੂਤਰਾਂ ਅਨੁਸਾਰ ਰਾਜ ਸਭਾ 'ਚ ਵਿਰੋਧੀ ਧਿਰ...
ਨਾਮੀਬੀਆ ਤੋਂ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ 'ਚ ਲਿਆਂਦੀ ਇਕ ਮਾਦਾ ਚੀਤਾ 'ਸ਼ਾਸ਼ਾ' ਦੀ ਮੌਤ
. . .  1 day ago
ਭੋਪਾਲ, 27 ਮਾਰਚ-22 ਦਸੰਬਰ ਨੂੰ ਨਾਮੀਬੀਆ ਤੋਂ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿਚ ਲਿਆਂਦੀ ਇਕ ਮਾਦਾ ਚੀਤਾ 'ਸ਼ਾਸ਼ਾ' ਦੀ ਮੌਤ ਹੋ ਗਈ ਹੈ। ਇਹ ਪਾਇਆ ਗਿਆ ਕਿ ਚੀਤਾ ਸ਼ਾਸ਼ਾ ਨੂੰ ਭਾਰਤ ਲਿਆਉਣ ਤੋਂ ਪਹਿਲਾਂ ਕਿਡਨੀ ਦੀ ਲਾਗ...
ਕ੍ਰਿਕਟ ਖਿਡਾਰੀ ਕੇਦਾਰ ਜਾਧਵ ਦੇ ਪਿਤਾ ਲਾਪਤਾ
. . .  1 day ago
ਪੁਣੇ, 27 ਮਾਰਚ-ਭਾਰਤੀ ਕ੍ਰਿਕਟ ਖਿਡਾਰੀ ਕੇਦਾਰ ਜਾਧਵ ਦੇ ਪਿਤਾ ਮਹਾਦੇਵ ਜਾਧਵ ਅੱਜ ਸਵੇਰ ਤੋਂ ਪੁਣੇ ਸ਼ਹਿਰ ਦੇ ਕੋਥਰੂਦ ਇਲਾਕੇ ਤੋਂ ਲਾਪਤਾ ਹਨ। ਪੁਣੇ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਨੂੰ ਲੈ ਕੇ ਅਲੰਕਾਰ ਥਾਣੇ 'ਚ ਪੁਲਿਸ ਸ਼ਿਕਾਇਤ...
ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਖਟਕੜ ਕਲਾਂ ਚ ਸਿਹਤ ਕੇਂਦਰ ਤੋਂ ਸ਼ਹੀਦ ਭਗਤ ਸਿੰਘ ਦੀ ਫੋਟੋ ਹਟਾਉਣ ਖ਼ਿਲਾਫ਼ ਪ੍ਰਦਰਸ਼ਨ
. . .  1 day ago
ਨਵਾਂਸ਼ਹਿਰ 27 ਮਾਰਚ (ਜਸਬੀਰ ਸਿੰਘ ਨੂਰਪੁਰ)-ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਖਟਕੜ ਕਲਾਂ ਚ ਬਣੇ ਸਿਹਤ ਕੇਂਦਰ ਤੋਂ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਹਟਾ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਲਗਾਉਣ ਖ਼ਿਲਾਫ਼ ਉਸ 'ਤੇ ਕਾਲਖ ਮਲ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ...
ਸਿੱਧੂ ਮੂਸੇਵਾਲਾ ਦਾ ਬਰਨਾ ਬੁਆਏ ਨਾਲ ਨਵਾਂ ਗੀਤ 7 ਅਪ੍ਰੈਲ ਨੂੰ ਹੋਵੇਗਾ ਜਾਰੀ
. . .  1 day ago
ਮਾਨਸਾ, 27 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਬਰਨਾ ਬੁਆਏ ਨਾਲ ਸਾਂਝਾ ਗੀਤ 7 ਅਪ੍ਰੈਲ ਨੂੰ ਜਾਰੀ ਕੀਤਾ ਜਾਵੇਗਾ। 'ਮਾਈ ਨੇਮ' ਟਾਈਟਲ...
ਖੜਗੇ ਦੀ ਰਿਹਾਇਸ਼ 'ਤੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਬੈਠਕ
. . .  1 day ago
ਨਵੀਂ ਦਿੱਲੀ, 27 ਮਾਰਚ-ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਦੀ ਰਿਹਾਇਸ਼ 'ਤੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਬੈਠਕ ਚੱਲ ਰਹੀ...
ਆਦਮਪੁਰ ਹਵਾਈ ਅੱਡੇ ਦਾ ਨਵਾਂ ਟਰਮੀਨਲ ਪੰਜਾਬ ਵਾਸੀਆਂ ਲਈ ਵੱਡਾ ਤੋਹਫ਼ਾ-ਸੋਮ ਪ੍ਰਕਾਸ਼
. . .  1 day ago
ਫਗਵਾੜਾ, 27 ਮਾਰਚ (ਹਰਜੋਤ ਸਿੰਘ ਚਾਨਾ)-ਜਲੰਧਰ ਹੁਸ਼ਿਆਰਪੁਰ ਮੁੱਖ ਮਾਰਗ ਤੋਂ ਆਦਮਪੁਰ ਹਵਾਈ ਅੱਡੇ ਨੂੰ ਜਾਣਾ ਵਾਲਾ ਮਾਰਗ ਬਹੁਤ ਜਲਦ ਬਣ ਕੇ ਤਿਆਰ ਹੋਵੇਗਾ। ਅੱਜ ਗੱਲਬਾਤ ਕਰਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਦੱਸਿਆ ਕਿ ਇਸ ਟਰਮੀਨਲ ਦੇ ਬਣਨ ਨਾਲ ਆਦਮਪੁਰ...
ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਤੋਂ ਵਿਜੀਲੈਂਸ ਵਲੋਂ ਮੁੜ ਪੁੱਛਗਿੱਛ
. . .  1 day ago
ਫ਼ਰੀਦਕੋਟ, 27 ਮਾਰਚ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਦੇ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਤੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਅੱਜ ਫ਼ਰੀਦਕੋਟ...
ਆਰ.ਟੀ.ਆਈ. ਕਾਰਕੁਨ 'ਤੇ ਕਾਤਲਾਨਾ ਹਮਲਾ ਕਰਵਾਉਣ ਦੇ ਮਾਮਲੇ 'ਚ ਔਰਤ ਸਣੇ ਤਿੰਨ ਗ੍ਰਿਫ਼ਤਾਰ
. . .  1 day ago
ਲੁਧਿਆਣਾ, 27 ਮਾਰਚ (ਪਰਮਿੰਦਰ ਸਿੰਘ ਆਹੂਜਾ)-ਆਰ.ਟੀ.ਆਈ. ਕਾਰਕੁਨ 'ਤੇ ਕਾਤਲਾਨਾ ਹਮਲਾ ਕਰਵਾਉਣ ਦੇ ਦੋਸ਼ ਤਹਿਤ ਪੁਲਿਸ ਨੇ ਇਕ ਔਰਤ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚ ਨਗਰ ਨਿਗਮ ਦੇ ਦੋ ਕੱਚੇ ਮੁਲਾਜ਼ਮ ਵੀ ਸ਼ਾਮਿਲ ਹਨ। ਕਾਬੂ...
ਰਾਹੁਲ ਗਾਂਧੀ ਪ੍ਰਤੀ ਭਾਜਪਾ ਦੀ ਨਫ਼ਰਤ ਨੂੰ ਦਰਸਾਉਂਦਾ ਹੈ, ਰਾਹੁਲ ਗਾਂਧੀ ਨੂੰ ਸਰਕਾਰੀ ਬੰਗਲਾ ਖ਼ਾਲੀ ਕਰਨ ਦਾ ਨੋਟਿਸ-ਪ੍ਰਮੋਦ ਤਿਵਾਰੀ
. . .  1 day ago
ਨਵੀਂ ਦਿੱਲੀ, 27 ਮਾਰਚ-ਰਾਹੁਲ ਗਾਂਧੀ ਨੂੰ ਸਰਕਾਰੀ ਬੰਗਲਾ ਖ਼ਾਲੀ ਕਰਨ ਦੇ ਨੋਟਿਸ 'ਤੇ ਕਾਂਗਰਸ ਦੇ ਸੰਸਦ ਮੈਂਬਰ ਪ੍ਰਮੋਦ ਤਿਵਾਰੀ ਨੇ ਕਿਹਾ ਕਿ ਇਹ ਰਾਹੁਲ ਗਾਂਧੀ ਪ੍ਰਤੀ ਭਾਜਪਾ ਦੀ ਨਫ਼ਰਤ ਨੂੰ ਦਰਸਾਉਂਦਾ ਹੈ। ਨੋਟਿਸ ਦਿੱਤੇ ਜਾਣ ਤੋਂ ਬਾਅਦ 30 ਦਿਨਾਂ ਦੀ ਮਿਆਦ ਲਈ, ਕੋਈ...
ਰਾਹੁਲ ਗਾਂਧੀ ਨੂੰ ਸਰਕਾਰੀ ਬੰਗਲਾ ਖ਼ਾਲੀ ਕਰਨ ਦਾ ਨੋਟਿਸ
. . .  1 day ago
ਨਵੀਂ ਦਿੱਲੀ, 27 ਮਾਰਚ-ਲੋਕ ਸਭਾ ਸਕੱਤਰੇਤ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਸਰਕਾਰੀ ਬੰਗਲਾ ਖ਼ਾਲੀ ਕਰਨ ਦਾ ਨੋਟਿਸ ਦਿੱਤਾ ਹੈ।ਸਰਕਾਰੀ ਬੰਗਲੇ ਦੀ ਅਲਾਟਮੈਂਟ 23.04.2023 ਤੋਂ ਰੱਦ ਕਰ ਦਿੱਤੀ...
ਆਈ.ਪੀ.ਐਲ. 2023:ਸ਼੍ਰੇਅਸ ਅਈਅਰ ਦੀ ਗੈਰ-ਮੌਜ਼ੂਦਗੀ 'ਚ ਨਿਤੀਸ਼ ਰਾਣਾ ਕਰਨਗੇ ਕੋਲਕਾਤਾ ਨਾਈਟ ਰਾਈਡਰਜ਼ ਦੀ ਅਗਵਾਈ
. . .  1 day ago
ਕੋਲਕਾਤਾ, 27 ਮਾਰਚ - ਫ੍ਰੈਂਚਾਇਜ਼ੀ ਨੇ ਐਲਾਨ ਕੀਤਾ ਕਿ ਨਿਯਮਤ ਕਪਤਾਨ ਸ਼੍ਰੇਅਸ ਅਈਅਰ ਦੀ ਗੈਰ-ਮੌਜ਼ੂਦਗੀ 'ਚ ਬੱਲੇਬਾਜ਼ ਨਿਤੀਸ਼ ਰਾਣਾ ਕੋਲਕਾਤਾ ਨਾਈਟ ਰਾਈਡਰਜ਼ (ਆਈ.ਪੀ.ਐੱਲ.) ਦੇ ਕਪਤਾਨ...
ਅਗਲੇ ਨੋਟਿਸ ਤੱਕ ਬੰਦ ਰਹੇਗਾ ਇਜ਼ਰਾਈਲ ਦੂਤਾਵਾਸ
. . .  1 day ago
ਨਵੀਂ ਦਿੱਲੀ, 27 ਮਾਰਚ-ਇਜ਼ਰਾਈਲ ਦੂਤਾਵਾਸ ਅਨੁਸਾਰ ਅੱਜ, ਇਜ਼ਰਾਈਲ ਦੀ ਸਭ ਤੋਂ ਵੱਡੀ ਲੇਬਰ ਯੂਨੀਅਨ, ਹਿਸਟੈਡਰੂਟ ਨੇ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਹੜਤਾਲ 'ਤੇ ਜਾਣ ਲਈ ਕਿਹਾਹੈ, ਜਿਸ ਵਿਚ...
ਅੰਮ੍ਰਿਤਪਾਲ ਸਿੰਘ ਦੇ ਸਾਥੀ ਹਰਕਰਨ ਸਿੰਘ ਨੂੰ 14 ਦਿਨਾਂ ਲਈ ਭੇਜਿਆ ਨਿਆਂਇਕ ਹਿਰਾਸਤ 'ਚ
. . .  1 day ago
ਬਾਬਾ ਬਕਾਲਾ ਸਾਹਿਬ, 27 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਇਕ ਸਾਥੀ ਹਰਕਰਨ ਸਿੰਘ ਨੂੰ ਅੱਜ ਥਾਣਾ ਖਿਲਚੀਆਂ ਦੀ ਪੁਲਿਸ ਵਲੋਂ ਅਜਨਾਲਾ ਤੋਂ ਟਰਾਂਜ਼ਿਟ ਰਿਮਾਂਡ 'ਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮਾਣਯੋਗ...
'ਆਪ' ਸਰਕਾਰ ਨੇ 2015-2023 ਤੱਕ ਦਿੱਲੀ 'ਚ ਬਣਾਏ ਹਨ 28 ਫਲਾਈਓਵਰ-ਕੇਜਰੀਵਾਲ
. . .  1 day ago
ਨਵੀਂ ਦਿੱਲੀ, 27 ਮਾਰਚ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2015-2023 ਤੱਕ ਦਿੱਲੀ ਵਿਚ 28 ਫਲਾਈਓਵਰ ਬਣਾਏ ਹਨ। ਆਉਣ ਵਾਲੇ 2-3 ਸਾਲਾਂ ਵਿਚ ਅਸੀਂ 29 ਫਲਾਈਓਵਰ ਬਣਾਵਾਂਗੇ। ਪਿਛਲੇ 8 ਸਾਲਾਂ ਵਿਚ, ਅਸੀਂ...
ਕਾਂਗਰਸ ਪਾਰਟੀ ਲੋਕਤੰਤਰ ਨੂੰ 'ਰਾਜਤੰਤਰ' ਸਮਝਦੀ ਹੈ - ਗਿਰੀਰਾਜ ਸਿੰਘ
. . .  1 day ago
ਨਵੀਂ ਦਿੱਲੀ, 27 ਮਾਰਚ-ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਨਹਿਰੂ ਜੀ ਕਾਰਨ ਦੇਸ਼ ਦੀ ਬੇਇੱਜ਼ਤੀ ਹੋਈ, ਜਿਵੇਂ ਕਾਇਰ ਨਹਿਰੂ ਜੀ ਨੇ ਚੀਨ ਨੂੰ 1000 ਵਰਗ ਕਿਲੋਮੀਟਰ ਜ਼ਮੀਨ...
ਕੀ ਊਧਵ ਠਾਕਰੇ ਫੂਕਣਗੇ ਰਾਹੁਲ ਗਾਂਧੀ ਦਾ ਪੁਤਲਾ?-ਏਕਨਾਥ ਸ਼ਿੰਦੇ
. . .  1 day ago
ਮੁੰਬਈ, 27 ਮਾਰਚ-ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਊਧਵ ਠਾਕਰੇ ਦਾ ਕਹਿਣਾ ਹੈ ਕਿ ਉਹ ਵੀਰ ਸਾਵਰਕਰ ਦਾ ਅਪਮਾਨ ਬਰਦਾਸ਼ਤ ਨਹੀਂ ਕਰਨਗੇ। ਜਿਸ ਤਰ੍ਹਾਂ ਬਾਲਾ ਸਾਹਿਬ ਠਾਕਰੇ ਨੇ ਤਤਕਾਲੀ ਕੇਂਦਰੀ ਮੰਤਰੀ ਮਣੀ ਸ਼ੰਕਰ ਅਈਅਰ ਦਾ ਪੁਤਲਾ...
ਇਜ਼ਰਾਈਲ ਦੇ ਰਾਸ਼ਟਰਪਤੀ ਹਰਜ਼ੋਗ ਨੇ ਸਰਕਾਰ ਨੂੰ ਕਿਹਾ ਨਿਆਂਇਕ ਸੁਧਾਰ ਕਾਨੂੰਨ ਰੋਕਣ ਲਈ
. . .  1 day ago
ਤੇਲ ਅਵੀਵ, 27 ਮਾਰਚ -ਦੇਸ਼ ਵਿਚ ਵੱਡੇ ਵਿਰੋਧ ਪ੍ਰਦਰਸ਼ਨਾਂ ਦੀ ਇਕ ਰਾਤ ਦੇਖਣ ਤੋਂ ਬਾਅਦ ਇਜ਼ਰਾਈਲ ਦੇ ਰਾਸ਼ਟਰਪਤੀ ਆਈਜ਼ੈਕ ਹਰਜ਼ੋਗ ਨੇ ਗਵਰਨਿੰਗ ਗੱਠਜੋੜ ਦੇ ਮੈਂਬਰਾਂ ਨੂੰ ਦੇਸ਼ ਦੀ...
ਸਾਵਰਕਰ ਦਾ ਅਪਮਾਨ ਕਰਨ ਵਾਲਿਆਂ ਦਾ ਕਰਾਂਗੇ ਵਿਰੋਧ-ਫੜਨਵੀਸ
. . .  1 day ago
ਮੁੰਬਈ, 27 ਮਾਰਚ-ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਅਸੀਂ ਵੀਰ ਸਾਵਰਕਰ ਦੇ ਯੋਗਦਾਨ ਬਾਰੇ ਗੱਲ ਕਰਨ ਲਈ ਰਾਜ ਦੇ ਹਰ ਜ਼ਿਲ੍ਹੇ ਵਿਚ 'ਸਾਵਰਕਰ ਗੌਰਵ ਯਾਤਰਾ' ਦਾ...
ਰਾਹੁਲ ਗਾਂਧੀ ਦੇ ਬਿਆਨ ਦੀ ਨਿੰਦਾ, ਮਹਾਰਾਸ਼ਟਰ 'ਚ ਕਰਾਂਗੇ 'ਸਾਵਰਕਰ ਗੌਰਵ ਯਾਤਰਾ' ਦਾ ਆਯੋਜਨ-ਏਕਨਾਥ ਸ਼ਿੰਦੇ
. . .  1 day ago
ਮੁੰਬਈ, 27 ਮਾਰਚ-ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਮੈਂ ਵੀਰ ਸਾਵਰਕਰ 'ਤੇ ਰਾਹੁਲ ਗਾਂਧੀ ਦੇ ਬਿਆਨ ਦੀ ਨਿੰਦਾ ਕਰਦਾ ਹਾਂ। ਉਨ੍ਹਾਂ (ਵੀਰ ਸਾਵਰਕਰ) ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਵੱਡੀ ਭੂਮਿਕਾ ਨਿਭਾਈ। ਅਜਿਹੇ ਨਾਇਕਾਂ ਦੇ ਯੋਗਦਾਨ ਸਦਕਾ...
ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਨੇੜੇ ਹੋਏ ਧਮਾਕੇ 'ਚ 2 ਦੀ ਮੌਤ, 12 ਜ਼ਖ਼ਮੀ
. . .  1 day ago
ਕਾਬੁਲ, 27 ਮਾਰਚ-ਅੱਜ ਕਾਬੁਲ ਦੇ ਡਾਊਨਟਾਊਨ ਵਿਚ ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਨੇੜੇ ਹੋਏ ਇਕ ਜ਼ਬਰਦਸਤ ਧਮਾਕੇ ਵਿਚ ਘੱਟੋ ਘੱਟ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖ਼ਮੀ...
ਕਰਨਾਟਕ ਹਾਈਕੋਰਟ ਵਲੋਂ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਭਾਜਪਾ ਵਿਧਾਇਕ ਮਡਲ ਵਿਰੂਪਕਸ਼ੱਪਾ ਦੀ ਅਗਾਊਂ ਜ਼ਮਾਨਤ ਅਰਜ਼ੀ ਖ਼ਾਰਜ
. . .  1 day ago
ਬੈਂਗਲੁਰੂ, 27 ਮਾਰਚ-ਕਰਨਾਟਕ ਹਾਈਕੋਰਟ ਨੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਭਾਜਪਾ ਵਿਧਾਇਕ ਮਡਲ ਵਿਰੂਪਕਸ਼ੱਪਾ ਦੀ ਅਗਾਊਂ ਜ਼ਮਾਨਤ ਅਰਜ਼ੀ ਖ਼ਾਰਜ ਕਰ...
ਬਲਾਕ ਸੰਮਤੀ ਜੈਤੋ ਦੇ ਸਮੂਹ ਫੀਲਡ ਸਟਾਫ਼ ਤੇ ਦਫ਼ਤਰੀ ਕਰਮਚਾਰੀਆਂ ਵਲੋਂ ਪੰਜਾਬ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ
. . .  1 day ago
ਜੈਤੋ, 27 ਮਾਰਚ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਬਲਾਕ ਸੰਮਤੀ ਜੈਤੋ ਦੇ ਸਮੂਹ ਫੀਲਡ ਸਟਾਫ਼ ਅਤੇ ਦਫ਼ਤਰੀ ਕਰਮਚਾਰੀਆਂ ਵਲੋਂ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਜੈਤੋ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ...
ਅਪ੍ਰੈਲ ਪਾਲਿਸੀ ਮੀਟਿੰਗ ਵਿਚ ਵਿਆਜ ਦਰਾਂ ਵਿਚ ਵਾਧੇ ਨੂੰ ਰੋਕ ਸਕਦਾ ਹੈ ਰਿਜ਼ਰਵ ਬੈਂਕ-ਐਸ.ਬੀ.ਆਈ. ਰਿਸਰਚ
. . .  1 day ago
ਨਵੀਂ ਦਿੱਲੀ, 27 ਮਾਰਚ-ਐਸ.ਬੀ.ਆਈ. ਰਿਸਰਚ ਨੇ ਆਪਣੀ ਤਾਜ਼ਾ ਈਕੋਰੈਪ ਰਿਪੋਰਟ ਵਿਚ ਕਿਹਾ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਤੋਂ ਉਨ੍ਹਾਂ ਦੀ ਵਿਆਜ ਦਰ ਵਿਚ ਵਾਧੇ...
ਊਧਵ ਠਾਕਰੇ ਧੜੇ ਵਲੋਂ ਮਲਿਕ ਅਰਜੁਨ ਖੜਗੇ ਦੀ ਰਿਹਾਇਸ਼ 'ਤੇ ਹੋਣ ਵਾਲੀ ਮੀਟਿੰਗ 'ਚ ਸ਼ਾਮਿਲ ਨਾ ਹੋਣ ਦਾ ਫ਼ੈਸਲਾ
. . .  1 day ago
ਮੁੰਬਈ, 27 ਮਾਰਚ-ਸੰਜੇ ਰਾਊਤ ਦਾ ਕਹਿਣਾ ਹੈ ਕਿ ਊਧਵ ਠਾਕਰੇ ਧੜੇ ਨੇ ਅੱਜ ਮਲਿਕ ਅਰਜੁਨ ਖੜਗੇ ਦੀ ਰਿਹਾਇਸ਼ 'ਤੇ ਹੋਣ ਵਾਲੀ ਮੀਟਿੰਗ 'ਚ ਸ਼ਾਮਿਲ ਨਾ ਹੋਣ ਦਾ ਫ਼ੈਸਲਾ ਕੀਤਾ ਕਿਉਂਕਿ ਰਾਹੁਲ ਗਾਂਧੀ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 13 ਮਾਘ ਸੰਮਤ 554
ਵਿਚਾਰ ਪ੍ਰਵਾਹ: ਜਿਸ ਸਮਾਜ ਦਾ ਨਿਸ਼ਾਨਾ ਨਿਆਂ ਹੋਵੇਗਾ, ਉਹੀ ਆਦਰਸ਼ ਸਮਾਜ ਕਹਾਏਗਾ। -ਰਾਧਾ ਕ੍ਰਿਸ਼ਨਨ

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਆਰ. ਕੇ. ਆਰੀਆ ਕਾਲਜ ਨਵਾਂਸ਼ਹਿਰ 'ਚ 13ਵਾਂ ਰਾਸ਼ਟਰੀ ਵੋਟਰ ਦਿਵਸ ਮਨਾਇਆ

ਨਵਾਂਸ਼ਹਿਰ, 25 ਜਨਵਰੀ (ਗੁਰਬਖਸ਼ ਸਿੰਘ ਮਹੇ, ਜਸਬੀਰ ਸਿੰਘ ਨੂਰਪੁਰ)-ਆਰ. ਕੇ. ਆਰੀਆ ਕਾਲਜ ਨਵਾਂਸ਼ਹਿਰ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ '13ਵੇਂ ਰਾਸ਼ਟਰੀ ਵੋਟਰ ਦਿਵਸ' ਸਮਾਗਮ ਮੌਕੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਸੰਬੋਧਨ ਕਰਦਿਆਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਮਤਦਾਨ ਦੌਰਾਨ ਗਲਤ ਜਾਂ ਸਹੀ ਦਾ ਫੈਸਲਾ ਕਰਨ ਦਾ ਅਧਿਕਾਰ ਰੱਖਦੇ ਹੋਏ ਵੋਟਰ ਵਜੋਂ ਆਪਣਾ ਨਾਮ ਜ਼ਰੂਰ ਦਰਜ ਕਰਵਾਉਣ | ਉਨ੍ਹਾਂ ਕਿਹਾ ਕਿ ਅਸੀਂ ਭਾਰਤੀ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ ਜਾਣੇ ਜਾਂਦੇ ਹਾਂ ਅਤੇ ਸਾਡੇ ਕੋਲ ਗਲਤ ਅਤੇ ਸਹੀ ਦਾ ਫੈਸਲਾ ਕਰਨ ਲਈ ਜ਼ਿਆਦਾ ਵਿਕਲਪ ਹਨ ਕਿਉਂਕਿ ਸਾਡੇ ਕੋਲ ਯੂਰਪੀਅਨ ਦੇਸ਼ਾਂ ਵਿੱਚ ਦੋ ਪਾਰਟੀ ਪ੍ਰਣਾਲੀ ਦੀ ਬਜਾਏ ਬਹੁ-ਪਾਰਟੀ ਪ੍ਰਣਾਲੀ ਹੈ | ਉਨ੍ਹਾਂ ਨੌਜਵਾਨਾਂ ਲਈ ਵੋਟ ਦੇ ਅਧਿਕਾਰ ਨੂੰ ਸਭ ਤੋਂ ਮਹੱਤਵਪੂਰਨ ਕਰਾਰ ਦਿੰਦਿਆਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਨੇ ਨੌਜਵਾਨਾਂ ਨੂੰ ਵੋਟਰ ਵਜੋਂ ਰਜਿਸਟਰਡ ਹੋਣ ਲਈ ਚਾਰ ਮੌਕਿਆਂ ਦਾ ਵਾਧਾ ਕਰਕੇ ਹੋਰ ਮੌਕੇ ਦਿੱਤੇ ਹਨ | ਉਨ੍ਹਾਂ ਕਿਹਾ ਕਿ 18 ਸਾਲ ਦੀ ਉਮਰ ਹੋਣ 'ਤੇ ਵੋਟਰ ਬਣਨ ਲਈ 1 ਜਨਵਰੀ ਦੀ ਤਰੀਕ ਦਾ ਇੰਤਜ਼ਾਰ ਕਰਨ ਦੀ ਬਜਾਏ, ਹੁਣ ਕੋਈ ਵੀ ਵਿਅਕਤੀ 1 ਜਨਵਰੀ ਤੋਂ ਬਾਅਦ 1 ਅਪ੍ਰੈਲ, 1 ਜੁਲਾਈ ਅਤੇ 1 ਅਕਤੂਬਰ ਨੂੰ ਵੀ 18 ਸਾਲ ਦੀ ਉਮਰ ਹੋਣ 'ਤੇ ਅਰਜ਼ੀ ਦੇ ਸਕਦਾ ਹੈ | ਐਸ.ਡੀ.ਐਮ. ਨਵਾਂਸ਼ਹਿਰ ਮੇਜਰ ਡਾ. ਸ਼ਿਵਰਾਜ ਸਿੰਘ ਬੱਲ ਨੇ ਸਮਾਗਮ ਦੀ ਸ਼ੁਰੂਆਤ ਕਰਦਿਆਂ ਨੈਸ਼ਨਲ ਵੋਟਰ ਦਿਵਸ ਦੇ ਇਸ ਸਾਲ ਦੇ ਥੀਮ ਬਾਰੇ ਜਾਣਕਾਰੀ ਦਿੱਤੀ ਕਿ ਇਸ ਵਾਰ ਦਾ ਥੀਮ 'ਵੋਟ ਵਰਗਾ ਕੁਝ ਨਹੀਂ, ਵੋਟ ਜ਼ਰੂਰ ਪਾਵਾਂਗੇ ਅਸੀਂ' ਸਾਨੂੰ ਸਭ ਨੂੰ ਵੋਟਰ ਬਣਨ ਅਤੇ ਮਤਦਾਨ ਦਾ ਸੱਦਾ ਦਿੰਦਾ ਹੈ | ਕੌਮੀ ਵੋਟਰ ਦਿਵਸ ਮੌਕੇ ਐਵਾਰਡ ਪ੍ਰਾਪਤ ਕਰਨ ਵਾਲੇ ਸਰਵੋਤਮ ਈ.ਆਰ.ਓਜ਼, ਬੀ.ਐਲ.ਓਜ਼ ਅਤੇ ਨੋਡਲ ਅਫ਼ਸਰਾਂ ਨੂੰ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਇਨਾਮ ਹੋਰਾਂ ਨੂੰ ਵੀ ਅਗਲੀ ਵਾਰੀ ਲਈ ਪ੍ਰੇਰਿਤ ਕਰਨਗੇ | ਉਨ੍ਹਾਂ ਨੇ 18 ਤੋਂ 19 ਸਾਲ ਦੀ ਉਮਰ ਵਰਗ ਦੇ ਵੱਧ ਤੋਂ ਵੱਧ ਵੋਟਰ ਰਜਿਸਟਰ ਕਰਨ ਦੇ ਨਾਲ-ਨਾਲ, ਵੋਟਰ ਕਾਰਡਾਂ ਨੂੰ ਆਧਾਰ ਕਾਰਡਾਂ ਲਿੰਕ ਕਰਨ ਦੀ ਮੁਹਿੰਮ 'ਚ ਵੀ ਸਭ ਤੋਂ ਵਧੇਰੇ ਯੋਗਦਾਨ ਪਾਉਣ ਲਈ ਵਿਕਰਮਜੀਤ ਪਾਂਥੇ, ਪੀ. ਸੀ. ਐਸ., ਐਸ.ਡੀ.ਐਮ. ਬਲਾਚੌਰ ਨੂੰ ਸਰਵੋਤਮ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਦਾ ਸਰਟੀਫਿਕੇਟ ਪ੍ਰਦਾਨ ਕੀਤਾ | ਦੋਆਬਾ ਪੋਲੀਟੈਕਨਿਕ ਕਾਲਜ ਰਾਹੋਂ ਦੇ ਠਾਕੁਰ ਪ੍ਰਕਾਸ਼ ਸਿੰਘ ਨੂੰ 18-19 ਸਾਲ ਉਮਰ ਵਰਗ ਵਿੱਚ ਸਭ ਤੋਂ ਵੱਧ ਵੋਟਰ ਬਣਾਉਣ ਲਈ ਸਰਵੋਤਮ ਨੋਡਲ ਅਫ਼ਸਰ ਜਦਕਿ ਇਸੇ ਵਰਗ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਇਲਾਹੀ ਬਖਸ਼ ਦੀ ਸ੍ਰੀਮਤੀ ਪਰਵੀਨ ਭੱਟੀ ਨੂੰ ਸਰਵੋਤਮ ਬੂਥ ਲੈਵਲ ਅਫ਼ਸਰ ਵਜੋਂ ਚੁਣਿਆ ਗਿਆ | ਇਸੇ ਤਰ੍ਹਾਂ ਬੰਗਾ ਤੋਂ ਲੈਕਚਰਾਰ ਰਜਿੰਦਰ ਕੁਮਾਰ ਅਤੇ ਬਲਾਚੌਰ ਤੋਂ ਸੁਭਾਸ਼ ਚੰਦਰ ਲੈਕਚਰਾਰ ਨੂੰ ਸਰਵੋਤਮ ਸਵੀਪ ਨੋਡਲ ਅਫਸਰ ਐਲਾਨਿਆ ਗਿਆ ਜਦੋਂ ਕਿ ਬੀ.ਐਲ.ਐਮ. ਗਰਲਜ਼ ਕਾਲਜ ਨਵਾਂਸ਼ਹਿਰ ਤੋਂ ਸਹਾਇਕ ਪ੍ਰੋਫੈਸਰ ਹਰਦੀਪ ਕੌਰ ਨੇ ਸਵੀਪ ਵਿੱਚ ਸਰਵੋਤਮ ਇਲੈਕਟੋਰਲ ਲਿਟਰੇਸੀ ਕਲੱਬ ਦੀ ਕਾਰਗੁਜ਼ਾਰੀ ਦਾ ਇਨਾਮ ਹਾਸਲ ਕੀਤਾ | ਜ਼ਿਲ੍ਹਾ ਆਈਕੋਨ ਜਸਪਾਲ ਸਿੰਘ ਗਿੱਦਾ, ਦਿਵਿਆਂਗ ਵੋਟਰਾਂ ਦੇ ਕੋਆਰਡੀਨੇਟਰ ਰਜਿੰਦਰ ਗਿੱਲ, ਸਕੂਲ ਮੁਖੀ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਨੂੰ ਵੀ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ | ਬੂਥ ਲੈਵਲ ਅਫ਼ਸਰਾਂ, ਰਜਿੰਦਰ ਕੁਮਾਰ (147-ਮੁਕੰਦਪੁਰ), ਸੁਖਦੇਵ ਸ਼ਾਰਦਾ (102-ਬੜਵਾ) ਅਤੇ ਗੁਰਦੇਵ ਸਿੰਘ (44- ਟੱਪਰੀਆਂ ਰਾਣੇਵਾਲ) ਨੂੰ ਵੋਟਰ ਕਾਰਡਾਂ ਨੂੰ ਆਧਾਰ ਕਾਰਡ ਨਾਲ ਜੋੜਨ ਵਿੱਚ (100 ਪ੍ਰਤੀਸ਼ਤ) ਸ਼ਾਨਦਾਰ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬੀ.ਐਲ.ਐਮ. ਗਰਲਜ਼ ਕਾਲਜ ਦੀ ਵਿਦਿਆਰਥਣ ਸਿਮਰਨ ਨੇ ਭਾਸ਼ਣ ਤੇ ਇਸੇ ਕਾਲਜ ਦੀ ਗੁਰਜੀਤ ਕੌਰ ਨੇ ਇਕ ਕਵਿਤਾ ਪੇਸ਼ ਕੀਤੀ | ਡਿਪਟੀ ਕਮਿਸ਼ਨਰ ਨੇ ਰਾਸ਼ਟਰੀ ਵੋਟਰ ਦਿਵਸ ਨੂੰ ਉਤਸ਼ਾਹਿਤ ਕਰਨ ਲਈ ਆਰ.ਕੇ.ਆਰੀਆ ਕਾਲਜ ਦੇ ਵਿਦਿਆਰਥੀਆਂ ਦੁਆਰਾ ਬਣਾਈ ਰੰਗੋਲੀ ਸਮੇਤ ਸਾਰੀਆਂ ਗਤੀਵਿਧੀਆਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ | ਆਰ.ਕੇ. ਆਰੀਆ ਕਾਲਜ ਦੇ ਪਿ੍ੰ. ਸੰਜੀਵ ਡਾਵਰ ਨੇ ਧੰਨਵਾਦ ਕੀਤਾ ਜਦੋਂ ਕਿ ਨੋਡਲ ਅਫਸਰ ਸਵੀਪ, ਸਤਨਾਮ ਸਿੰਘ, ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਨੇ ਸਟੇਜ 'ਤੇ ਪ੍ਰੋਗਰਾਮ ਦਾ ਸੰਚਾਲਨ ਕੀਤਾ | ਏ.ਡੀ.ਸੀ ਰਾਜੀਵ ਵਰਮਾ ਵਲੋਂ ਰਾਸ਼ਟਰੀ ਵੋਟਰ ਦਿਵਸ 'ਤੇ ਵੋਟਰ ਸਹੁੰ ਚੁਕਾਈ ਗਈ | ਭਾਰਤ ਦੇ ਚੋਣ ਕਮਿਸ਼ਨ ਦੇ ਥੀਮ ਗੀਤ 'ਮਾਈ ਭਾਰਤ ਹੂੰ' ਦੀ ਆਨਲਾਈਨ ਲਾਂਚਿੰਗ ਵੀ ਲਾਈਵ ਟੈਲੀਕਾਸਟ ਦੌਰਾਨ ਸਰਵਣ ਕੀਤੀ ਗਈ |

ਗਣਤੰਤਰ ਦਿਵਸ 'ਤੇ ਜ਼ਿਲ੍ਹਾ ਪੁਲਿਸ ਵਲੋਂ ਕੀਤਾ ਗਿਆ ਫਲੈਗ ਮਾਰਚ

ਨਵਾਂਸ਼ਹਿਰ, 25 ਜਨਵਰੀ (ਗੁਰਬਖਸ਼ ਸਿੰਘ ਮਹੇ) - ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ ਵਲੋਂ ਨਵਾਂਸ਼ਹਿਰ ਵਿਖੇ ਗਣਤੰਤਰ ਦਿਵਸ 26 ਜਨਵਰੀ ਦੇ ਮੱਦੇਨਜ਼ਰ ਫਲੈਗ ਮਾਰਚ ਕੱਢਿਆ ਗਿਆ | ਐੱਸ.ਐੱਸ.ਪੀ. ਸ਼ਹੀਦ ਭਗਤ ਸਿੰਘ ਨਗਰ ਭਾਗੀਰਥ ਸਿੰਘ ਮੀਨਾ ਦੀ ਅਗਵਾਈ 'ਚ ...

ਪੂਰੀ ਖ਼ਬਰ »

ਬਾਲੋਂ 'ਚ ਕੁਲਜੀਤ ਸਰਹਾਲ ਵਲੋਂ ਵਿਕਾਸ ਕਾਰਜਾਂ ਦਾ ਉਦਘਾਟਨ

ਸੰਧਵਾਂ, 25 ਜਨਵਰੀ (ਪ੍ਰੇਮੀ ਸੰਧਵਾਂ)-ਪਿੰਡ ਬਾਲੋਂ ਵਿਖੇ ਗ੍ਰਾਮ ਪੰਚਾਇਤ ਤੇ ਸਰਪੰਚ ਜਸਵੀਰ ਕੌਰ, ਸਮਾਜ ਸੇਵੀ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਵਿਕਾਸ ਕਾਰਜਾਂ ਦਾ 'ਆਪ' ਦੇ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ ਵਲੋਂ ਉਦਘਾਟਨ ਕੀਤਾ ਗਿਆ | ਕੁਲਜੀਤ ...

ਪੂਰੀ ਖ਼ਬਰ »

ਚਾਈਨਾ ਡੋਰ ਦੀ ਵਰਤੋਂ ਨਾ ਕਰਨ ਸੰਬੰਧੀ ਪ੍ਰੇਰਨਾ ਅਸੈਂਬਲੀ ਕਰਵਾਈ

ਮੁਕੰਦਪੁਰ, 25 ਜਨਵਰੀ (ਅਮਰੀਕ ਸਿੰਘ ਢੀਂਡਸਾ) - ਸਥਾਨਕ ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਤੇ ਮੈਪਲ ਬੀਅਰ ਕੈਨੇਡੀਅਨ ਸਕੂਲ ਵਿਖੇ ਚਾਈਨਾ ਡੋਰ ਦੇ ਕਾਰਨ ਹੁੰਦੇ ਭਾਰੀ ਜਾਨੀ ਤੇ ਮਾਲੀ ਨੁਕਸਾਨ ਤੋਂ ਸੁਚੇਤ ਕਰਨ ਅਤੇ ਇਸ ਖ਼ਤਰਨਾਕ ਡੋਰ ਦੀ ਵਰਤੋਂ ਨਾ ਕਰਨ ਲਈ ਵਿਸ਼ੇਸ਼ ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀ ਦਾ ਸ੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਨਿੱਘਾ ਸਵਾਗਤ

ਸੜੋਆ, 25 ਜਨਵਰੀ (ਨਾਨੋਵਾਲੀਆ) - ਆਲ ਇੰਡੀਆ ਆਦਿ ਧਰਮ ਮਿਸ਼ਨ ਵਲੋਂ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਸਰਬੱਤ ਦੇ ਭਲੇ ਲਈ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸੰਤ ਸਰਬਣ ਦਾਸ ਧਰਮ ਗੁਰੂ ਆਲ ਇੰਡੀਆ ਆਦਿ ਧਰਮ ...

ਪੂਰੀ ਖ਼ਬਰ »

ਬਾਬਾ ਗੋਲਾ ਸਕੂਲ ਬੰਗਾ ਵਿਖੇ ਰਾਸ਼ਟਰੀ ਵੋਟਰ ਦਿਵਸ ਸੰਬੰਧੀ ਸਮਾਗਮ

ਬੰਗਾ, 25 ਜਨਵਰੀ (ਕਰਮ ਲਧਾਣਾ)-ਬਾਬਾ ਗੋਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੰਗਾ ਵਿਖੇ ਪਿ੍ੰਸੀਪਲ ਨਰਿੰਦਰਪਾਲ ਦੀ ਯੋਗ ਅਗਵਾਈ ਹੇਠ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਟੇਟ ਅਧਿਆਪਕਾ ਡਾ. ਬਿੰਦੂ ਕੈਂਥ (ਵਿਸ਼ਾ ਅਧਿਆਪਕ) ...

ਪੂਰੀ ਖ਼ਬਰ »

ਬਲਾਚੌਰ ਨਾਲ ਸੰਬਿੰਧਤ 15 ਆਜ਼ਾਦੀ ਘੁਲਾਟੀਆਂ ਨੇ ਆਜ਼ਾਦੀ ਦੇ ਸੰਘਰਸ਼ 'ਚ ਪਾਇਆ ਯੋਗਦਾਨ

ਬਲਾਚੌਰ, 25 ਜਨਵਰੀ (ਦੀਦਾਰ ਸਿੰਘ ਬਲਾਚੌਰੀਆ) - ਭਾਰਤ ਨੂੰ ਆਜ਼ਾਦ ਕਰਾਉਣ ਲਈ ਚਲੀਆਂ ਵੱਖ-ਵੱਖ ਸੰਘਰਸ਼ੀ ਲਹਿਰਾਂ ਵਿਚ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ੍ਹ ਦੇ ਬਲਾਕ ਬਲਾਚੌਰ ਦਾ ਵਡਮੁੱਲਾ ਯੋਗਦਾਨ ਰਿਹਾ ਹੈ, ਇਸ ਬਲਾਕ ਨਾਲ ਸਬੰਧਤ 15 ਆਜ਼ਾਦੀ ਘੁਲਾਟੀਏ ਹੋਏ, ਜਿਨ੍ਹਾਂ ...

ਪੂਰੀ ਖ਼ਬਰ »

ਸੁੱਕੇ ਦਰੱਖ਼ਤ ਦੇ ਰਹੇ ਹਨ ਦੁਰਘਟਨਾਵਾਂ ਨੂੰ ਸੱਦਾ

ਔੜ, 25 ਜਨਵਰੀ (ਜਰਨੈਲ ਸਿੰਘ ਖੁਰਦ)-ਇਲਾਕੇ 'ਚੋਂ ਲੰਘਦੇ ਫਿਲੌਰ-ਔੜ-ਰਾਹੋਂ ਮੁੱਖ ਸੜਕ 'ਤੇ ਖੜ੍ਹੇ ਦਰਜਨਾਂ ਸੁੱਕੇ ਦਰਖ਼ਤ ਜਿੱਥੇ ਦਿਨ-ਪ੍ਰਤੀ-ਦਿਨ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ, ਉੱਥੇ ਹੀ ਸਰਕਾਰੀ ਸੰਪਤੀ ਵੀ ਸਬੰਧਿਤ ਵਿਭਾਗ ਤੇ ਸਰਕਾਰੀ ਪ੍ਰਸ਼ਾਸਨ ਦੀ ...

ਪੂਰੀ ਖ਼ਬਰ »

'ਗਣਤੰਤਰ ਦਿਵਸ' ਮੌਕੇ ਪੰਜਾਬ ਸੂਬੇ ਦੀਆਂ ਇਤਿਹਾਸਿਕ ਝਾਕੀਆਂ ਨੂੰ ਰੱਦ ਕਰਨਾ ਪੰਜਾਬ ਦੇ ਯੋਧਿਆਂ ਦੀ ਸ਼ਹਾਦਤ ਦਾ ਅਪਮਾਨ-ਅਜੈ ਮੰਗੂਪੁਰ

ਬਲਾਚੌਰ, 25 ਜਨਵਰੀ (ਸ਼ਾਮ ਸੁੰਦਰ ਮੀਲੂ) - 'ਗਣਤੰਤਰ ਦਿਵਸ' ਮੌਕੇ ਦਿੱਲੀ ਵਿਖੇ ਪਰੇਡ ਲਈ ਪੰਜਾਬ ਵਿਚ ਪੰਜਾਬੀਆਂ ਦੁਆਰਾ ਆਜ਼ਾਦੀ ਦੀ ਲੜਾਈ ਵਿਚ ਪਾਏ ਗਏ ਯੋਗਦਾਨ ਅਤੇ ਆਪਣੇ ਸੱਭਿਆਚਾਰਕ ਝਾਕੀਆਂ ਨੂੰ ਦਿਖਾਉਣ ਤੋਂ ਭਾਰਤ ਸਰਕਾਰ ਵਲੋਂ ਗਣਤੰਤਰ ਦਿਵਸ ਮੌਕੇ ਪੰਜਾਬ ...

ਪੂਰੀ ਖ਼ਬਰ »

ਗੱਡੀ ਚਾਲਕ ਖ਼ਿਲਾਫ਼ ਮਾਮਲਾ ਦਰਜ

ਕੋਟਫ਼ਤੂਹੀ, 25 ਜਨਵਰੀ (ਅਟਵਾਲ)-ਬੀਤੇ ਦਿਨ ਪਿੰਡ ਭਾਣਾ ਦੇ ਚੁਰਸਤੇ 'ਤੇ ਮੋਟਰਸਾਈਕਲ ਤੇ ਸਫ਼ਾਰੀ ਗੱਡੀ ਦੀ ਟੱਕਰ ਵਿਚ 50 ਸਾਲਾ ਰਾਮ ਲੁਭਾਇਆ ਨਿਵਾਸੀ ਅਜਨੋਹਾ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਉਸ ਦਾ ਸਾਥੀ ਮਦਨ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ | ਇਸ ਸਬੰਧ ਵਿਚ ...

ਪੂਰੀ ਖ਼ਬਰ »

ਪੰਜਾਬ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕਰ ਕੇ ਹੀ ਦਮ ਲਵੇਗੀ-ਕੁਲਜੀਤ ਸਰਹਾਲ

ਸੰਧਵਾਂ, 25 ਜਨਵਰੀ (ਪ੍ਰੇਮੀ ਸੰਧਵਾਂ) - ਪੰਜਾਬ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਹੀ ਦਮ ਲਵੇਗੀ ਤਾਂ ਜੋ ਨਸ਼ਿਆਂ ਦੀ ਦਲ-ਦਲ ਵਿਚ ਫਸ ਚੱੁਕੇ ਨੌਜਵਾਨਾਂ ਦੀ ਫੱੁਲਾਂ ਵਰਗੀ ਕੋਮਲ ਜਵਾਨੀ ਨੂੰ ਬਚਾਇਆ ਜਾ ਸਕੇ | ਇਹ ਪ੍ਰਗਟਾਵਾ ਹਲਕਾ ਬੰਗਾ ਦੇ ਆਮ ਆਦਮੀ ਪਾਰਟੀ ਦੇ ...

ਪੂਰੀ ਖ਼ਬਰ »

ਸਰਕਾਰੀ ਸਕੂਲ ਦੇ ਬੱਚਿਆਂ ਨੂੰ ਕੋਟੀਆਂ ਵੰਡੀਆਂ

ਮਜਾਰੀ/ਸਾਹਿਬਾ, 25 ਜਨਵਰੀ (ਨਿਰਮਲਜੀਤ ਸਿੰਘ ਚਾਹਲ) - ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਜਾਰੀ ਦੇ ਬੱਚਿਆਂ ਨੂੰ ਠੰਢ ਤੋਂ ਬਚਾਉਣ ਲਈ ਸਮਾਜ ਸੇਵੀ ਰੱਕੜ ਪਰਿਵਾਰ ਵਲੋਂ ਕੈਪ: ਗੁਰਪਾਲ ਸਿੰਘ ਦੀ ਅਗਵਾਈ ਵਿਚ ਗਰਮ ਕੋਟੀਆਂ ਵੰਡੀਆਂ ਗਈਆਂ ਤੇ ਸਕੂਲ ਸਟਾਫ਼ ਦਾ ਵੀ ...

ਪੂਰੀ ਖ਼ਬਰ »

ਪਿੰਡ ਮੋਹਰ ਵਿਖੇ ਸਿੰਚਾਈ ਵਾਲੇ ਟਿਊਬਵੈੱਲ ਦਾ ਉਦਘਾਟਨ

ਭੱਦੀ, 25 ਜਨਵਰੀ (ਨਰੇਸ਼ ਧੌਲ) - ਪਿੰਡ ਮੋਹਰ ਵਿਖੇ ਸਿੰਚਾਈ ਵਾਲੇ ਸਰਕਾਰੀ ਟਿਊਬਵੈੱਲ ਦਾ ਉਦਘਾਟਨ ਸਿੰਚਾਈ ਵਿਭਾਗ ਦੇ ਚੇਅਰਮੈਨ ਰਣਜੀਤ ਸਿੰਘ ਚੀਮਾ ਦੀ ਅਗਵਾਈ ਹੇਠ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ ਚੌਧਰੀ ਅਸ਼ੋਕ ਕਟਾਰੀਆ ਨੇ ਆਪਣੇ ਕਰ ਕਮਲਾਂ ਨਾਲ ਕੀਤਾ | ...

ਪੂਰੀ ਖ਼ਬਰ »

ਪਿੰਡ ਖੁਰਦ ਵਿਖੇ ਸ਼ਰਧਾ ਨਾਲ ਮਨਾਇਆ ਦਸਮੇਸ਼ ਪਿਤਾ ਦਾ ਪ੍ਰਕਾਸ਼ ਪੁਰਬ

ਉੜਾਪੜ/ਲਸਾੜਾ, 25 ਜਨਵਰੀ (ਲਖਵੀਰ ਸਿੰਘ ਖੁਰਦ) -ਗੁਰਦੁਆਰਾ ਸਿੰਘ ਸਭਾ ਪਿੰਡ ਖੁਰਦ ਵਿਖੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸਮੂਹ ਸੰਗਤਾਂ ਵਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | 22 ਜਨਵਰੀ ਨੂੰ ਅਰਦਾਸ ਕਰਨ ਉਪਰੰਤ ਸ਼੍ਰੀ ਗੁਰੂ ...

ਪੂਰੀ ਖ਼ਬਰ »

ਪਿੰਡ ਖੁਰਦ ਵਿਖੇ ਸ਼ਰਧਾ ਨਾਲ ਮਨਾਇਆ ਦਸਮੇਸ਼ ਪਿਤਾ ਦਾ ਪ੍ਰਕਾਸ਼ ਪੁਰਬ

ਉੜਾਪੜ/ਲਸਾੜਾ, 25 ਜਨਵਰੀ (ਲਖਵੀਰ ਸਿੰਘ ਖੁਰਦ) -ਗੁਰਦੁਆਰਾ ਸਿੰਘ ਸਭਾ ਪਿੰਡ ਖੁਰਦ ਵਿਖੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸਮੂਹ ਸੰਗਤਾਂ ਵਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | 22 ਜਨਵਰੀ ਨੂੰ ਅਰਦਾਸ ਕਰਨ ਉਪਰੰਤ ਸ਼੍ਰੀ ਗੁਰੂ ...

ਪੂਰੀ ਖ਼ਬਰ »

ਠੱਗੀ ਦੇ 2 ਮਾਮਲੇ ਦਰਜ

ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਣਿਆਂ 'ਚ ਠੱਗੀ ਦੇ 2 ਮਾਮਲੇ ਦਰਜ ਕੀਤੇ ਹਨ | ਇਕ ਮਾਮਲੇ 'ਚ ਟਰੈਵਲ ਏਜੰਟ ਨੇ ਵਿਦੇਸ਼ ਭੇਜਣ ਦੇ ਨਾਂਅ 'ਤੇ 2 ਲੱਖ 50 ਹਜ਼ਾਰ ਰੁਪਏ ਠੱਗ ਲਏ, ਜਦਕਿ ਦੂਸਰੇ ਮਾਮਲੇ 'ਚ 96 ਹਜ਼ਾਰ ਰੁਪਏ ਸਾਈਬਰ ...

ਪੂਰੀ ਖ਼ਬਰ »

ਵਾਲੀਬਾਲ ਤੇ ਕਬੱਡੀ ਟੂਰਨਾਮੈਂਟ ਕੱਲ੍ਹ ਤੋਂ

ਹੁਸ਼ਿਆਰਪੁਰ, 25 ਜਨਵਰੀ (ਨਰਿੰਦਰ ਸਿੰਘ ਬੱਡਲਾ)-ਸ਼ਹੀਦ ਭਾਈ ਨਿਹਾਲ ਦਾਸ ਸਪੋਰਟਸ ਕਲੱਬ ਤਨੂੰਲੀ ਵਲੋਂ ਵਾਲੀਬਾਲ ਤੇ ਕਬੱਡੀ ਟੂਰਨਾਮੈਂਟ ਪਿੰਡ ਦੀ ਗਰਾਊਾਡ 'ਚ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਕਲੱਬ ਪ੍ਰਧਾਨ ਕਮਲਜੀਤ ਸਿੰਘ ਸੰਘਾ ਨੇ ਜਾਣਕਾਰੀ ਦਿੰਦਿਆਂ ਦੱਸਿਆ ...

ਪੂਰੀ ਖ਼ਬਰ »

ਸਰਕਾਰ ਦੇ ਪੁਰਾਣੀ ਪੈਨਸ਼ਨ ਦੇ ਅਧੂਰੇ ਨੋਟੀਫ਼ਿਕੇਸ਼ਨ ਦੀਆਂ ਸਾੜੀਆਂ ਕਾਪੀਆਂ

ਬੁੱਲ੍ਹੋਵਾਲ, 25 ਜਨਵਰੀ (ਲੁਗਾਣਾ)-ਪੰਜਾਬ ਦੀ 'ਆਪ' ਸਰਕਾਰ ਵਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਅੱਧ-ਅਧੂਰਾ ਨੋਟੀਫ਼ਿਕੇਸ਼ਨ ਜਾਰੀ ਕਰਨ ਦੇ ਵਿਰੋਧ 'ਚ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਬੁੱਲ੍ਹੋਵਾਲ ਬਲਾਕ ਦੇ ਮੁਲਾਜ਼ਮ ਵਰਗ ਵਲੋਂ ...

ਪੂਰੀ ਖ਼ਬਰ »

ਕੁੱਟਮਾਰ ਦੇ ਦੋਸ਼ 'ਚ 3 ਨਾਮਜ਼ਦ

ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ)-ਘਰ 'ਚ ਦਾਖਲ ਹੋ ਕੇ ਲੜਕੀ ਨਾਲ ਕੁੱਟਮਾਰ ਕਰ ਕੇ ਗਲਤ ਵਿਵਹਾਰ ਕਰਨ ਦੇ ਦੋਸ਼ 'ਚ ਥਾਣਾ ਸਦਰ ਪੁਲਿਸ ਨੇ ਪਤੀ-ਪਤਨੀ ਸਮੇਤ 3 ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸਿੰਘਪੁਰ ਦੀ ਵਾਸੀ ਇਕ ਲੜਕੀ ...

ਪੂਰੀ ਖ਼ਬਰ »

ਚਾਈਨਾ ਡੋਰ ਦੇ ਬਾਈਕਾਟ ਸੰਬੰਧੀ ਸਹੁੰ ਚੁੱਕੀ

ਦਸੂਹਾ, 25 ਜਨਵਰੀ (ਭੁੱਲਰ)— ਮਦਰ ਟੈਰੇਸਾ ਆਈ. ਟੀ. ਆਈ. ਦਸੂਹਾ ਵਿਖੇ ਚਾਈਨਾ ਡੋਰ ਦੇ ਬਾਈਕਾਟ ਸੰਬੰਧੀ ਸੈਮੀਨਾਰ ਕਰਵਾਇਆ ਗਿਆ ਤੇ ਚਾਈਨਾ ਡੋਰ ਦੇ ਬਾਈਕਾਟ ਸਬੰਧੀ ਸਹੁੰ ਚੁੱਕੀ ਗਈ | ਸੰਸਥਾ ਦੇ ਚੇਅਰਮੈਨ ਕੁਲਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਚਾਈਨਾ ਡੋਰ ਨਾ ਵਰਤਣ ...

ਪੂਰੀ ਖ਼ਬਰ »

ਗ਼ਰੀਬਾਂ ਨੂੰ ਮੁਫ਼ਤ ਰਾਸ਼ਨ ਦੇਣ ਦੀ ਥਾਂ ਲੱਖਾਂ ਰਾਸ਼ਨ ਕਾਰਡ ਕੱਟਣ ਜਾ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ-ਨਿਮਿਸ਼ਾ ਮਹਿਤਾ

ਗੜ੍ਹਸ਼ੰਕਰ, 25 ਜਨਵਰੀ (ਧਾਲੀਵਾਲ)-ਵੱਖ-ਵੱਖ ਮਹਿਕਮਿਆਂ ਦੇ ਅਫ਼ਸਰਾਂ ਵਲੋਂ ਕੀਤੀ ਜਾ ਰਹੀ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਮੁਹਿੰਮ ਨੂੰ ਲੈ ਕੇ ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਸੂਬੇ ਦੇ 'ਆਪ' ਸਰਕਾਰ ਨੂੰ ਆੜੇ ਹੱਥੀ ਲਿਆ ਹੈ | ਮਹਿਤਾ ਨੇ ਕਿਹਾ ਕਿ ਆਮ ਆਦਮੀ ...

ਪੂਰੀ ਖ਼ਬਰ »

ਗ਼ਰੀਬਾਂ ਨੂੰ ਮੁਫ਼ਤ ਰਾਸ਼ਨ ਦੇਣ ਦੀ ਥਾਂ ਲੱਖਾਂ ਰਾਸ਼ਨ ਕਾਰਡ ਕੱਟਣ ਜਾ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ-ਨਿਮਿਸ਼ਾ ਮਹਿਤਾ

ਗੜ੍ਹਸ਼ੰਕਰ, 25 ਜਨਵਰੀ (ਧਾਲੀਵਾਲ)-ਵੱਖ-ਵੱਖ ਮਹਿਕਮਿਆਂ ਦੇ ਅਫ਼ਸਰਾਂ ਵਲੋਂ ਕੀਤੀ ਜਾ ਰਹੀ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਮੁਹਿੰਮ ਨੂੰ ਲੈ ਕੇ ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਸੂਬੇ ਦੇ 'ਆਪ' ਸਰਕਾਰ ਨੂੰ ਆੜੇ ਹੱਥੀ ਲਿਆ ਹੈ | ਮਹਿਤਾ ਨੇ ਕਿਹਾ ਕਿ ਆਮ ਆਦਮੀ ...

ਪੂਰੀ ਖ਼ਬਰ »

ਵੋਟਰ ਦਿਵਸ ਦੀ ਮਹੱਤਤਾ ਬਾਰੇ ਵੋਟਰਾਂ ਨੂੰ ਦਿੱਤੀ ਜਾਣਕਾਰੀ

ਸੜੋਆ, 25 ਜਨਵਰੀ (ਨਾਨੋਵਾਲੀਆ) - ਵੋਟਰ ਦਿਵਸ ਦੇ ਸਬੰਧ ਵਿਚ ਪਿੰਡ ਆਲੋਵਾਲ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਨੂੰ ਸੰਬੋਧਨ ਕਰਦਿਆਂ ਚਰਨਜੀਤ ਬੂਥ ਲੈਵਲ ਅਫ਼ਸਰ ਪਿੰਡ ਆਲੋਵਾਲ ਨੇ ਕਿਹਾ ਕਿ ਹਰ ਭਾਰਤੀ ਦਾ ਵੋਟਰ ਹੋਣਾ ਜਨਮ ਸਿੱਧ ਅਧਿਕਾਰ ਹੈ | ਇਸ ...

ਪੂਰੀ ਖ਼ਬਰ »

ਜਥੇਬੰਦੀ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਦੇ ਹਲਕੇ 'ਚ 28 ਨੂੰ ਰੋਸ ਰੈਲੀ ਕਰੇਗੀ - ਅਜਨਾਲਾ

ਨਵਾਂਸ਼ਹਿਰ, 25 ਜਨਵਰੀ (ਜਸਬੀਰ ਸਿੰਘ ਨੂਰਪੁਰੀ) - ਪਸ਼ੂਆਂ ਵਿਚ ਬਨਾਉਟੀ ਗਰਭਧਾਰਨ ਰਾਹੀਂ ਨਸਲ ਸੁਧਾਰ ਦਾ ਕੰਮ ਕਰ ਰਹੇ ਵਰਕਰਾਂ ਦੀ ਜਥੇਬੰਦੀ ਵੈਟਨਰੀ ਏ ਆਈ ਵਰਕਰ ਯੂਨੀਅਨ ਪੰਜਾਬ ਵਲੋਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਦੇ ...

ਪੂਰੀ ਖ਼ਬਰ »

ਲਿਟਲ ਸਟਾਰ ਮਾਡਲ ਹਾਈ ਸਕੂਲ ਨਾਨੋਵਾਲ ਵਿਖੇ ਵੋਟਰ ਦਿਵਸ ਮਨਾਇਆ

ਬਲਾਚੌਰ, 25 ਜਨਵਰੀ (ਦੀਦਾਰ ਸਿੰਘ ਬਲਾਚੌਰੀਆ)-13ਵੇਂ ਕੌਮੀ ਵੋਟਰ ਦਿਵਸ 'ਤੇ ਲਿਟਲ ਸਟਾਰ ਮਾਡਲ ਹਾਈ ਸਕੂਲ ਨਾਨੋਵਾਲ ਬੇਟ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ | ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਅਜੀਤ ਰਾਮ ਧੀਮਾਨ ਨੇ ਕੌਮੀ ਵੋਟਰ ਦਿਵਸ ਸਬੰਧੀ ...

ਪੂਰੀ ਖ਼ਬਰ »

ਅਰੋੜਾ ਇਮੀਗ੍ਰੇਸ਼ਨ ਵਿਖੇ ਮਨਾਇਆ ਗਣਤੰਤਰ ਦਿਵਸ

ਨਵਾਂਸ਼ਹਿਰ, 25 ਜਨਵਰੀ (ਗੁਰਬਖਸ਼ ਸਿੰਘ ਮਹੇ) - ਅਰੋੜਾ ਇਮੀਗ੍ਰੇਸ਼ਨ ਅਤੇ ਐਜੂਕੇਸ਼ਨ ਕੰਸਲਟੈਂਸੀ ਵਿਚ ਰਿਜ਼ਨਲ ਡਾਇਰੈਕਟਰ ਦੀ ਦੇਖ-ਰੇਖ ਹੇਠ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਗਣਤੰਤਰ ਦਿਵਸ ਮਨਾਇਆ ਗਿਆ | ਅੱਜ ਦੇ ਇਸ ਪ੍ਰੋਗਰਾਮ ਵਿਚ ਬ੍ਰਾਂਚ ਮੈਨੇਜਰ ਹਰਨੀਸ਼ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮੀਟਿੰਗ

ਨਵਾਂਸ਼ਹਿਰ, 25 ਜਨਵਰੀ (ਗੁਰਬਖਸ਼ ਸਿੰਘ ਮਹੇ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿਸਟ੍ਰੇਸ਼ਨ ਨੰਬਰ 295 ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਕਾਰ ਕਟਾਰੀਆ ਦੀ ਪ੍ਰਧਾਨਗੀ ਹੇਠ ਕੀਤੀ ਗਈ | ਇਹ ਮੀਟਿੰਗ ਸ੍ਰੀ ਗੁਰੂ ...

ਪੂਰੀ ਖ਼ਬਰ »

ਘੁੰਮਣਾਂ 'ਚ ਸਾਲਾਨਾ ਜੋੜ ਮੇਲਾ 30 ਨੂੰ

ਘੁੰਮਣਾਂ, 25 ਜਨਵਰੀ (ਮਹਿੰਦਰਪਾਲ ਸਿੰਘ) - ਪਿੰਡ ਘੁੰਮਣਾਂ ਦੇ ਧਾਰਮਿਕ ਅਸਥਾਨ ਡੇਰਾ ਬਾਬਾ ਲਛਮਣ ਦਾਸ ਦੱੁਧਾਧਾਰੀ ਦੇ ਦਰਬਾਰ 'ਤੇ ਸਾਲਾਨਾ ਜੋੜ ਮੇਲਾ 30 ਜਨਵਰੀ ਨੂੰ ਪ੍ਰਬੰਧਕ ਕਮੇਟੀ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ | ਹਵਨ ਯੱਗ ਤੇ ਝੰਡੇ ...

ਪੂਰੀ ਖ਼ਬਰ »

ਔਰਤ ਦੀਆਂ ਵਾਲੀਆਂ ਝਪਟ ਕੇ ਫ਼ਰਾਰ

ਭੱਦੀ, 25 ਜਨਵਰੀ (ਨਰੇਸ਼ ਧੌਲ) - ਪਿੰਡ ਮੋਹਰ ਵਿਖੇ ਮੋਟਰਸਾਈਕਲ ਸਵਾਰ ਤਿੰਨ ਅਣਪਛਾਤਿਆਂ ਚੋਰਾਂ ਵਲੋਂ ਇਕ ਔਰਤ ਦੀਆਂ ਵਾਲੀਆਂ ਝਪਟਣ ਦਾ ਮਾਮਲਾ ਸਾਹਮਣੇ ਆਇਆ ਹੈ | ਬਲਦੇਵ ਸਿੰਘ ਪੁੱਤਰ ਸ਼ੀਤਲ ਸਿੰਘ ਪਿੰਡ ਮੋਹਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰੀ ਮਾਤਾ ...

ਪੂਰੀ ਖ਼ਬਰ »

ਚਾਈਨਾ ਡੋਰ ਮਨੁੱਖੀ ਜੀਵਨ ਤੇ ਪੰਛੀਆਂ ਦੇ ਜੀਵਨ ਲਈ ਖ਼ਤਰਾ-ਕਮਲਜੀਤ ਬੰਗਾ

ਬਹਿਰਾਮ, 25 ਜਨਵਰੀ Ð(ਨਛੱਤਰ ਸਿੰਘ ਬਹਿਰਾਮ) - ਬਸੰਤ ਪੰਚਮੀ ਦੇ ਤਿਉਹਾਰ ਮੌਕੇ ਲੋਕਾਂ ਵਲੋਂ ਪਤੰਗ ਉਡਾਏ ਜਾਣੇ ਹਨ ਪਰ ਚਾਈਨਾ ਡੋਰ ਵੇਚਣ/ਖ਼ਰੀਦਣ ਵਾਲਿਆਂ 'ਤੇ ਕਾਨੰੂਨੀ ਕਾਰਵਾਈ ਹੋਣੀ ਚਾਹੀਦੀ ਹੈ | ਇਹ ਸ਼ਬਦ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕਮਲਜੀਤ ਬੰਗਾ ਸਕੱਤਰ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੰੂ ਸਮਰਪਿਤ ਜੱਸੋਮਜਾਰਾ ਵਿਖੇ ਨਗਰ ਕੀਰਤਨ ਸਜਾਇਆ

ਬਹਿਰਾਮ, 25 ਜਨਵਰੀ (ਨਛੱਤਰ ਸਿੰਘ ਬਹਿਰਾਮ) - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਗੁਰਦੁਆਰਾ ਬਾਬਾ ਸੰਗੂਆਣਾ ਸਾਹਿਬ ਜੱਸੋਮਜਾਰਾ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ...

ਪੂਰੀ ਖ਼ਬਰ »

ਬਾਬਾ ਬਲਰਾਜ ਕਾਲਜ ਬਲਾਚੌਰ ਵਿਖੇ ਕੌਮੀ ਵੋਟਰ ਦਿਵਸ ਮਨਾਇਆ

ਬਲਾਚੌਰ, 25 ਜਨਵਰੀ (ਦੀਦਾਰ ਸਿੰਘ ਬਲਾਚੌਰੀਆ) - ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕਾਲਜ ਬਲਾਚੌਰ ਵਿਖੇ 13ਵੇਂ ਕੌਮੀ ਵੋਟਰ ਦਿਹਾੜੇ ਸਬੰਧੀ ਵਿਸ਼ੇਸ਼ ਸਮਾਗਮ ਪਿ੍ੰ. ਡਾ. ਸੁਨੀਲ ਖੋਸਲਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ | ਇਸ ਮੌਕੇ ਪਿ੍ੰਸੀਪਲ ਡਾ. ਸੁਨੀਲ ਖੋਸਲਾ ਨੇ ...

ਪੂਰੀ ਖ਼ਬਰ »

ਸਕੂਲ 'ਚ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਲਈ ਜਾਗਰੂਕਤਾ ਕੈਂਪ ਲਗਾਇਆ

ਸਾਹਲੋਂ, 25 ਜਨਵਰੀ (ਜਰਨੈਲ ਸਿੰਘ ਨਿੱਘ੍ਹਾ)-ਦੋਆਬਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਾਹਲੋਂ ਵਿਖੇ ਹਰ ਰੋਜ਼ ਪਤੰਗ ਲਈ ਵਰਤੀ ਜਾ ਰਹੀ ਚਾਈਨਾ ਡੋਰ ਨਾਲ ਹੋ ਰਹੇ ਜਾਨ ਲੇਵਾ ਹਾਦਸਿਆਂ ਨੂੰ ਮੁੱਖ ਰੱਖਦਿਆਂ ਵਿਦਿਆਰਥੀਆਂ ਲਈ ਇਕ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ...

ਪੂਰੀ ਖ਼ਬਰ »

ਨਿੱਜੀ ਮੁਫਾਦਾਂ ਤੋਂ ਉੱਪਰ ਉੱਠ ਕੇ ਮਤਦਾਨ ਦੀ ਸਹੀ ਵਰਤੋਂ ਕਰਨਾ ਜ਼ਰੂਰੀ - ਡਾ. ਦਵਿੰਦਰ ਢਾਂਡਾ

ਨਵਾਂਸ਼ਹਿਰ, 25 ਜਨਵਰੀ (ਜਸਬੀਰ ਸਿੰਘ ਨੂਰਪੁਰ, ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੀ ਰਹਿਨੁਮਾਈ ਹੇਠ ਸਿਵਲ ਸਰਜਨ ਦਫ਼ਤਰ ਵਿਖੇ 13ਵਾਂ ...

ਪੂਰੀ ਖ਼ਬਰ »

'ਜੀਉ ਲਾਈਫ ਫਾਂਉਡੇਸ਼ਨ' ਵਲੋਂ ਲਗਾਇਆ ਖੂਨਦਾਨ ਕੈਂਪ

ਨਵਾਂਸ਼ਹਿਰ, 25 ਜਨਵਰੀ (ਗੁਰਬਖਸ਼ ਸਿੰਘ ਮਹੇ) - ਸਥਾਨਕ ਬੀ. ਡੀ. ਸੀ. ਬਲੱਡ ਸੈਂਟਰ ਵਿਖੇ 'ਜੀਉ ਲਾਈਫ ਫਾਂਉਡੇਸ਼ਨ' ਵਲੋਂ ਸਵੈ-ਇਛੱਕ ਖੂਨਦਾਨ ਕੈਂਪ ਦਾ ਲਗਾਇਆ ਗਿਆ | ਕੈਂਪ ਦਾ ਉਦਘਾਟਨ ਤਰਲੋਕ ਸਿੰਘ ਸੇਠੀ ਨੇ ਕੀਤਾ | ਉਨ੍ਹਾਂ ਕਿਹਾ ਕਿ ਹਰ ਉਹ ਤੰਦਰੁਸਤ ਵਿਅਕਤੀ ਜਿਸ ਦੀ ...

ਪੂਰੀ ਖ਼ਬਰ »

ਲਾਲਾ ਵਲੀ ਪਬਲਿਕ ਸਕੂਲ ਝਿੰਗੜਾਂ ਵਿਖੇ ਮਾਪੇ-ਅਧਿਆਪਕ ਮਿਲਣੀ

ਔੜ/ਝਿੰਗੜਾਂ, 25 ਜਨਵਰੀ (ਕੁਲਦੀਪ ਸਿੰਘ ਝਿੰਗੜ) - ਲਾਲਾ ਵਲੀ ਪਬਲਿਕ ਸਕੂਲ ਝਿੰਗੜਾਂ ਵਿਖੇ ਮਾਪੇ-ਅਧਿਆਪਕ ਮਿਲਣੀ ਸਕੂਲ ਮੁਖੀ ਪ੍ਰਵੀਨ ਕੁਰੈਸ਼ੀ ਦੀ ਅਗਵਾਈ ਹੇਠ ਹੋਈ | ਇਸ ਮੀਟਿੰਗ 'ਚ ਬੱਚਿਆਂ ਦੇ ਮਾਪਿਆਂ ਨੇ ਭਾਰੀ ਸ਼ਮੂਲੀਅਤ ਕੀਤੀ | ਇਸ ਮੌਕੇ ਬੱਚਿਆਂ ਦੇ ਕਲਾਸ ...

ਪੂਰੀ ਖ਼ਬਰ »

ਨਵੀਂ ਖੇਤੀਬਾੜੀ ਨੀਤੀ 'ਚ ਖੇਤ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਨੂੰ ਨਜ਼ਰ ਅੰਦਾਜ਼ ਕੀਤੇ ਜਾਣਾ ਨਿੰਦਣਯੋਗ-ਐਨ. ਐੱਲ. ਓ.

ਨਵਾਂਸ਼ਹਿਰ, 25 ਜਨਵਰੀ (ਗੁਰਬਖਸ਼ ਸਿੰਘ ਮਹੇ) - ਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ ਦੇ ਕਨਵੀਨਰ ਬਲਦੇਵ ਭਾਰਤੀ ਨੇ ਦੱਸਿਆ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਅਤੇ ਖੇਤੀਬਾੜੀ ਦੀ ਵਿਵਸਥਾ ਵਿਚ ਸੁਧਾਰ ਕਰਨ ਦੇ ਨਾਂਅ ਹੇਠ ਨਵੀਂ ਖੇਤੀਬਾੜੀ ਨੀਤੀ 31 ਮਾਰਚ 2023 ਤੱਕ ...

ਪੂਰੀ ਖ਼ਬਰ »

-ਜੋੜ ਮੇਲੇ 'ਤੇ ਵਿਸ਼ੇਸ਼- ਪੀਰ ਸੁਲਤਾਨ ਲੱਖ ਦਾਤਾ ਰੋਜ਼ਾ ਕਟਾਰੀਆਂ

ਸੰਧਵਾਂ, 25 ਜਨਵਰੀ (ਪ੍ਰੇਮੀ ਸੰਧਵਾਂ) - ਨਕੋਦਰ ਸ਼ਹਿਰ ਦੇ ਵਾਂਗ ਫੱਕਰਾਂ-ਫਕੀਰਾਂ ਦੀ ਮਿੰਨੀ ਰਾਜਧਾਨੀ ਵਜੋਂ ਜਾਣੇ ਜਾਂਦੇ ਪਿੰਡ ਕਟਾਰੀਆਂ ਵਿਖੇ ਸਾਈਾ ਲਖਵੀਰ ਸ਼ਾਹ ਕਾਦਰੀ ਗੱਦੀਨਸ਼ੀਨ ਦਰਬਾਰ ਪੀਰ ਸੁਲਤਾਨ ਲੱਖ ਦਾਤਾ ਕਟਾਰੀਆਂ ਦਾ ਜਨਮ ਪਿਤਾ ਸਵਰਨਾ ਰਾਮ ਦੇ ...

ਪੂਰੀ ਖ਼ਬਰ »

ਪਿੰਡ ਫਿਰਨੀ ਮਜਾਰਾ ਵਿਖੇ ਫੁੱਟਬਾਲ ਟੂਰਨਾਮੈਂਟ ਸ਼ੁਰੂ

ਭੱਦੀ, 25 ਜਨਵਰੀ (ਨਰੇਸ਼ ਧੌਲ) -ਪਿੰਡ ਫਿਰਨੀ ਮਜਾਰਾ ਵਿਖੇ ਐਨ. ਆਰ. ਆਈ. ਵੀਰਾਂ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ 39ਵਾਂ ਸਾਲਾਨਾ ਫੁੱਟਬਾਲ ਟੂਰਨਾਮੈਂਟ ਉਤਸ਼ਾਹ ਪੂਰਵਕ ਸ਼ੁਰੂ ਕਰਵਾਇਆ ਗਿਆ | ਟੂਰਨਾਮੈਂਟ ਦਾ ਉਦਘਾਟਨ ਪ੍ਰਗਣ ਸਿੰਘ ਪੂੰਨੀ ਕੈਨੇਡਾ ...

ਪੂਰੀ ਖ਼ਬਰ »

ਜ਼ਿਲ੍ਹਾ ਸਕੂਲ ਅਵੈਲੂਏਸ਼ਨ ਤੇ ਸਪੋਰਟ ਟੀਮ ਵਲੋਂ ਪ੍ਰੀ ਬੋਰਡ ਪ੍ਰੀਖਿਆ ਦਾ ਨਿਰੀਖਣ

ਪੋਜੇਵਾਲ ਸਰਾਂ, 25 ਜਨਵਰੀ (ਨਵਾਂਗਰਾਈਾ) - ਜ਼ਿਲ੍ਹਾ ਸਕੂਲ ਅਵੈਲੂਏਸ਼ਨ ਅਤੇ ਸਪੋਰਟ ਟੀਮ ਸ਼ਹੀਦ ਭਗਤ ਸਿੰਘ ਨਗਰ ਵਲੋਂ ਸਰਕਾਰੀ ਹਾਈ ਸਕੂਲ ਪੋਜੇਵਾਲ, ਸਰਕਾਰੀ ਮਿਡਲ ਸਕੂਲ ਕਟਵਾਰਾ ਅਤੇ ਸਰਕਾਰੀ ਮਿਡਲ ਸਕੂਲ ਟੋਰੋਵਾਲ ਵਿਖੇ ਪ੍ਰੀ-ਬੋਰਡ ਪ੍ਰੀਖਿਆਵਾਂ ਦਾ ...

ਪੂਰੀ ਖ਼ਬਰ »

ਦਿਵਿਆਂਗਾਂ ਨੂੰ ਪਹਿਲ ਦੇ ਆਧਾਰ 'ਤੇ ਦਿੱਤਾ ਜਾਵੇਗਾ ਸਰਕਾਰੀ ਸਕੀਮਾਂ ਦਾ ਲਾਭ-ਡਾ. ਮਾਨ

ਬਲਾਚੌਰ, 25 ਜਨਵਰੀ (ਸ਼ਾਮ ਸੁੰਦਰ ਮੀਲੂ) - ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਵਿੰਦਰ ਮਾਨ ਦੀ ਅਗਵਾਈ ਹੇਠ ਬੀਤੇ ਦਿਨੀਂ ਦਿਵਿਆਂਗ ਵਿਅਕਤੀਆਂ ਦੇ ਦਿਵਿਆਂਗਤਾ ਸਰਟੀਫਿਕੇਟ ਅਤੇ ਵਿਲੱਖਣ ਪਹਿਚਾਣ ...

ਪੂਰੀ ਖ਼ਬਰ »

ਗੁਰੂ ਰਾਮਦਾਸ ਇੰਟਰਨੈਸ਼ਨਲ ਪਬਲਿਕ ਸਕੂਲ ਮੱਲਪੁਰ 'ਚ ਗਣਤੰਤਰ ਦਿਵਸ ਤੇ ਬਾਬਾ ਦੀਪ ਸਿੰਘ ਦੇ ਪ੍ਰਕਾਸ਼ ਪੂਰਬ 'ਤੇ ਸਮਾਗਮ

ਨਵਾਂਸ਼ਹਿਰ, 25 ਜਨਵਰੀ (ਗੁਰਬਖਸ਼ ਸਿੰਘ ਮਹੇ) - ਗੁਰੂ ਰਾਮਦਾਸ ਇੰਟਰਨੈਸ਼ਨਲ ਪਬਲਿਕ ਸਕੂਲ ਮੱਲਪੁਰ ਵਿਖੇ ਗਣਤੰਤਰ ਦਿਵਸ ਅਤੇ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਪੂਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਗਣਤੰਤਰ ਦਿਵਸ ਦੇ ਸੰਬੰਧ ਵਿਚ ਸਕੂਲ ਦੇ ਵਿਦਿਆਰਥੀਆਂ ...

ਪੂਰੀ ਖ਼ਬਰ »

ਅਕਾਲੀ ਦਲ ਹੱਕ ਤੇ ਸੱਚ ਦੀ ਲੜਾਈ ਲੜਦਾ ਰਹੇਗਾ-ਲਾਦੀਆਂ

ਸੰਧਵਾਂ, 25 ਜਨਵਰੀ (ਪ੍ਰੇਮੀ ਸੰਧਵਾਂ) - ਸੀਨੀਅਰ ਅਕਾਲੀ ਆਗੂ ਐਡਵੋਕੇਟ ਬਲਵੰਤ ਸਿੰਘ ਲਾਦੀਆਂ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਚੌਥੀ ਵਾਰ 40 ਦਿਨ ਦੀ ਪੈਰੋਲ ਦੇਣ ਦੀ ਨਿੰਦਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਅਜਿਹਾ ਕਰਕੇ ਸਿੱਖਾਂ ਦੇ ਜ਼ਖ਼ਮਾਂ 'ਤੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX