• ਤਿੰਨ ਸਾਲ ਦਫ਼ਤਰਾਂ ਦੇ ਧੱਕੇ ਖਾ ਕੇ ਪਰਿਵਾਰਾਂ ਨੂੰ ਸੁਤੰਤਰਤਾ ਸੈਨਾਨੀਆਂ ਦੇ ਵਾਰਿਸ ਹੋਣ ਦੇ ਮਿਲੇ ਸਰਟੀਫਿਕੇਟ
• ਗਣਤੰਤਰ ਦਿਵਸ ਮੌਕੇ ਫਿਰ ਅਣਗੌਲੇ ਕੀਤੇ ਗਏ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ
ਮੰਡੀ ਅਰਨੀਵਾਲਾ, 25 ਜਨਵਰੀ (ਨਿਸ਼ਾਨ ਸਿੰਘ ਸੰਧੂ) - ਦੇਸ਼ ਦੀ ਖ਼ਾਤਰ ਜਾਨਾਂ ਕੁਰਬਾਨ ਕਰਨ ਵਾਲੇ ਅਤੇ ਜੇਲ੍ਹਾਂ 'ਚ ਤਸੀਹੇ ਝੱਲਣ ਵਾਲੇ ਸੂਰਬੀਰ ਯੋਧਿਆਂ ਦੇ ਪਰਿਵਾਰ ਮਾਨ ਸਨਮਾਨ ਲੈਣ ਲਈ ਅੱਜ ਵੀ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ | ਇਸੇ ਤਰ੍ਹਾਂ ਦੀ ਸਥਿਤੀ 'ਚੋਂ ਗੁਜਰ ਰਹੇ ਹਨ ਪਿੰਡ ਕੰਧਵਾਲਾ ਹਾਜ਼ਰ ਦੇ ਤਿੰਨ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ ਜਿਨ੍ਹਾਂ ਨੂੰ ਪ੍ਰਸ਼ਾਸਨ ਵਲੋਂ ਕੋਈ ਵੀ ਸਰਕਾਰੇ ਦਰਬਾਰੇ ਮਾਨ ਸਨਮਾਨ ਨਹੀਂ ਦਿੱਤਾ ਜਾ ਰਿਹਾ | ਲੋਕਰਾਜ ਸਿੰਘ ਨੇ ਦੱਸਿਆ ਕਿ ਉਸ ਦੇ ਦਾਦਾ ਸੰਗ ਸਿੰਘ ਪੁੱਤਰ ਨਵਾਬ ਸਿੰਘ ਪਿੰਡ ਜੀਆ ਬੱਗਾ ਜ਼ਿਲ੍ਹਾ ਲਾਹੌਰ ਦੇ ਰਹਿਣ ਵਾਲੇ ਸਨ ਅਤੇ ਉਹ ਆਜ਼ਾਦੀ ਲਈ ਚੱਲੀਆਂ ਲਹਿਰਾਂ ਵਿਚ ਹਿੱਸਾ ਲੈਂਦੇ ਰਹੇ ਹਨ | ਅੰਗਰੇਜ਼ ਸਰਕਾਰ ਵਲੋਂ ਉਸ ਵੇਲੇ ਜ਼ਮੀਨਾਂ ਦੇ ਮਾਲੀਏ 'ਚ ਕੀਤੇ ਵਾਧੇ ਖ਼ਿਲਾਫ਼ ਲੜੇ ਸੰਘਰਸ਼ ਦੌਰਾਨ ਉਨ੍ਹਾਂ ਨੂੰ ਨੌਂ ਮਹੀਨੇ ਜੇਲ੍ਹ ਕੱਟਣੀ ਪਈ | ਸੰਗ ਸਿੰਘ ਦੇ ਨਾਲ ਹੀ ਮਹਿਲ ਸਿੰਘ ਅਤੇ ਬਹਾਲ ਸਿੰਘ ਨੇ ਵੀ ਨੌਂ ਮਹੀਨੇ ਮੀਆਂ ਵਾਲੀ ਜੇਲ੍ਹ ਵਿਚ ਸਮਾਂ ਗੁਜ਼ਾਰਿਆ | ਵੰਡ ਮਗਰੋਂ ਇਹ ਤਿੰਨੇ ਪਰਿਵਾਰ ਪਿੰਡ ਕੰਧਵਾਲਾ ਹਾਜ਼ਰ ਖਾਂ ਵਿਖੇ ਆ ਕੇ ਰਹਿਣ ਲੱਗ ਪਏ | ਲੋਕ ਰਾਜ ਸਿੰਘ ਅਤੇ ਅਮਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬਜ਼ੁਰਗਾਂ ਨੂੰ ਦੇਸ਼ ਦੇ 25ਵੇਂ ਆਜ਼ਾਦੀ ਦਿਵਸ ਮੌਕੇ ਉਸ ਵੇਲੇ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਤਾਮਰ ਪੱਤਰ ਨਾਲ ਸਨਮਾਨਿਤ ਕੀਤਾ ਅਤੇ ਇਨ੍ਹਾਂ ਆਜ਼ਾਦੀ ਘੁਲਾਟੀਆਂ ਦੇ ਦਿਹਾਂਤ ਤੱਕ ਉਨ੍ਹਾਂ ਨੂੰ ਪੈਨਸ਼ਨ ਵੀ ਮਿਲਦੀ ਰਹੀ | ਉਨ੍ਹਾਂ ਦੀ ਮੌਤ ਮਗਰੋਂ ਸਰਕਾਰ , ਪ੍ਰਸ਼ਾਸਨ ਜਾ ਕਿਸੇ ਵੀ ਮੰਤਰੀ ਨੇ ਇਨ੍ਹਾਂ ਪਰਿਵਾਰਾਂ ਦੀ ਸਾਰ ਨਹੀਂ ਲਈ | ਲੋਕ ਰਾਜ ਸਿੰਘ ਅਤੇ ਅਮਰ ਸਿੰਘ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ 2017 ਵਿਚ ਬਣੀ ਸਰਕਾਰ ਵੇਲੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ 300 ਯੂਨਿਟ ਮੁਫ਼ਤ ਬਿਜਲੀ, ਮੁਫ਼ਤ ਬੱਸ ਸਫ਼ਰ, ਮੁਫ਼ਤ ਟਿਊਬਵੈੱਲ ਕੁਨੈਕਸ਼ਨ ਦੇਣ ਦੀ ਸਹੂਲਤ ਦਾ ਐਲਾਨ ਕੀਤਾ ਸੀ, ਪਰ ਉਨ੍ਹਾਂ ਨੂੰ ਇਹ ਸਹੂਲਤ ਨਹੀਂ ਦਿੱਤੀ ਗਈ | ਇਨ੍ਹਾਂ ਪਰਿਵਾਰਾਂ ਨੇ ਆਜ਼ਾਦੀ ਘੁਲਾਟੀਆਂ ਦੇ ਵਾਰਿਸ ਹੋਣ ਦਾ ਸਰਟੀਫਿਕੇਟ ਲੈਣ ਲਈ ਸਾਲ 2019 ਅਤੇ 2021 ਵਿਚ ਫਾਈਲਾਂ ਭਰੀਆਂ | ਦਫ਼ਤਰਾਂ ਦੇ ਧੱਕੇ ਖਾ ਕੇ ਇਨ੍ਹਾਂ ਪਰਿਵਾਰਾਂ ਨੂੰ ਤਿੰਨ ਸਾਲ ਬਾਦ ਸਰਟੀਫਿਕੇਟ ਨਸੀਬ ਹੋਏ | ਸਮੇਂ ਸਿਰ ਸਰਟੀਫਿਕੇਟ ਨਾ ਬਣਨ ਕਰਕੇ ਉਨ੍ਹਾਂ ਦੇ ਧੀਆਂ ਪੁੱਤਰ ਕਈ ਸਹੂਲਤਾਂ ਲੈਣ ਤੋਂ ਵਾਂਝੇ ਰਹੇ | ਇਨ੍ਹਾਂ ਪਰਿਵਾਰਾਂ ਨੇ ਕਿਹਾ ਕਿ ਨਾ ਹੀ ਉਨ੍ਹਾਂ ਨੂੰ ਰਾਸ਼ਟਰੀ ਦਿਹਾੜਿਆਂ ਮੌਕੇ ਪੂਰਾ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ | ਇਨ੍ਹਾਂ ਪਰਿਵਾਰਾਂ ਨੇ ਅੱਜ ਮਨਾਏ ਜਾ ਰਹੇ ਗਣਤੰਤਰ ਦਿਵਸ ਮੌਕੇ ਵੀ ਯਾਦ ਨਹੀਂ ਕੀਤਾ ਗਿਆ |
ਅਬੋਹਰ, 25 ਜਨਵਰੀ (ਵਿਵੇਕ ਹੂੜੀਆ) - ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ ਵਲੋਂ ਰਾਮਸਰਾ ਮਾਈਨਰ ਦੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਨਿਰੀਖਣ ਕੀਤਾ | ਇਸ ਮੌਕੇ ਵਿਧਾਇਕ ਸੰਦੀਪ ਜਾਖੜ ਨੇ ਕਿਹਾ ਕਿ ਸਾਬਕਾ ਸਾਂਸਦ ਸੁਨੀਲ ਕੁਮਾਰ ਜਾਖੜ, ਬੱਲੂਆਣਾ ਦੇ ਸਾਬਕਾ ਵਿਧਾਇਕ ...
ਅਬੋਹਰ, 25 ਜਨਵਰੀ (ਵਿਵੇਕ ਹੂੜੀਆ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੋਰੜਖੇੜਾ ਦੇ ਹੋਣਹਾਰ ਵਿਦਿਆਰਥੀ ਪ੍ਰਵੀਨ ਕੁਮਾਰ ਦੀ ਚੋਣ ਨੈਸ਼ਨਲ ਪੈਰਾ ਉਲੰਪਿਕ ਜੋ ਅਹਿਮਦਾਬਾਦ ਵਿਖੇ ਹੋਣ ਜਾ ਰਹੀ ਹੈ ਵਿਚ ਹੋਣ ਤੋਂ ਬਾਅਦ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਰ ...
ਮੰਡੀ ਅਰਨੀਵਾਲਾ, 25 ਜਨਵਰੀ (ਨਿਸ਼ਾਨ ਸਿੰਘ ਮੋਹਲਾ) - ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਜੀਂਦ ਵਿਖੇ ਅੱਜ 26 ਜਨਵਰੀ ਨੂੰ ਕੀਤੀ ਜਾ ਰਹੀ ਦੇਸ਼ ਪੱਧਰੀ ...
ਅਬੋਹਰ, 25 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ) - ਅਬੋਹਰ ਸ਼ਹਿਰ ਦੀਆਂ ਸੜਕਾਂ ਤੇ ਗੁੰਡਾਗਰਦੀ ਦਾ ਨਾਚ ਆਮ ਦੇਖਣ ਨੂੰ ਮਿਲਣ ਲੱਗ ਪਿਆ ਹੈ, ਜਦ ਕਿ ਸ਼ਰਾਰਤੀ ਲੋਕਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ | ਅਬੋਹਰ ਸ਼ਹਿਰ ਵਿਚ ਵਿਗੜ ਰਹੀ ਕਾਨੂੰਨ ਵਿਵਸਥਾ ਤੇ ਚਿੰਤਾ ਜ਼ਾਹਿਰ ...
ਫ਼ਾਜ਼ਿਲਕਾ, 25 ਜਨਵਰੀ (ਦਵਿੰਦਰ ਪਾਲ ਸਿੰਘ) - ਖੇਤੀਬਾੜੀ ਵਿਭਾਗ ਵਲੋਂ ਪਿੰਡ ਓਡੀਆਂ ਵਿਖੇ ਕੈਂਪ ਲਗਾ ਕੇ ਨਰਮੇ ਦੀ ਫ਼ਸਲ ਨੂੰ ਮੁੜ ਸੁਰਜੀਤ ਕਰਨ ਦੇ ਨੁਕਤੇ ਸਾਂਝੇ ਕੀਤੇ | ਇਸ ਮੌਕੇ ਬੀ.ਟੀ.ਐਮ. ਰਾਜਦਵਿੰਦਰ ਸਿੰਘ ਅਤੇ ਸਰਕਲ ਇੰਚਾਰਜ ਸੁਖਦੀਪ ਸਿੰਘ ਬਲਾਕ ...
ਫ਼ਾਜ਼ਿਲਕਾ, 25 ਜਨਵਰੀ (ਦਵਿੰਦਰ ਪਾਲ ਸਿੰਘ) - ਭਾਜਪਾ ਜ਼ਿਲ੍ਹਾ ਪ੍ਰਧਾਨ ਰਾਕੇਸ਼ ਧੂੜੀਆ ਨੇ ਫ਼ਾਜ਼ਿਲਕਾ ਜ਼ਿਲ੍ਹਾ ਭਾਜਪਾ ਦੀ ਨਵੀਂ ਟੀਮ ਦੇ ਨਾਲ 13 ਸਰਕਲ ਪ੍ਰਧਾਨ ਅਤੇ 4 ਜ਼ਿਲ੍ਹਾ ਮੋਰਚਾ ਪ੍ਰਧਾਨ ਦਾ ਐਲਾਨ ਕਰ ਦਿੱਤਾ ਹੈ | ਜਿਸ ਵਿਚ ਜ਼ਿਲ੍ਹਾ ਉਪ ਪ੍ਰਧਾਨ ਅਸ਼ੋਕ ...
ਫ਼ਾਜ਼ਿਲਕਾ, 25 ਜਨਵਰੀ (ਦਵਿੰਦਰ ਪਾਲ ਸਿੰਘ) - 13ਵੇਂ ਕੌਮੀ ਵੋਟਰ ਦਿਵਸ ਸੰਬੰਧੀ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਸਰਕਾਰੀ ਐਮ.ਆਰ. ਕਾਲਜ ਵਿਚ ਕਰਵਾਇਆ ਗਿਆ | ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਡਾ. ਸੇਨੂੰ ਦੁੱਗਲ ਨੇ ...
ਮੰਡੀ ਲਾਧੂਕਾ, 25 ਜਨਵਰੀ (ਰਾਕੇਸ਼ ਛਾਬੜਾ) - ਮੰਡੀ ਦੇ ਪ੍ਰਮੁੱਖ ਰਾਈਸ ਮਿੱਲਰ ਅਤੇ ਐਸ ਕੇ ਰਾਈਸ ਮਿੱਲ ਦੇ ਮਾਲਕ ਕੁਲਵੰਤ ਬਜਾਜ ਕਾਲਾ, ਸੁਰਿੰਦਰ ਬਜਾਜ ਨੀਟਾ ਅਤੇ ਵਿਜੈ ਬਜਾਜ ਕਾਕਾ ਦੇ ਪਿਤਾ ਸਵ: ਰੂਪ ਲਾਲ ਬਜਾਜ ਦੀ 14 ਬਰਸੀ ਮਨਾਈ ਗਈ | ਇਸ ਦੌਰਾਨ ਐਸ ਕੇ ਰਾਈਸ ਮਿੱਲ ...
ਫ਼ਾਜ਼ਿਲਕਾ, 25 ਜਨਵਰੀ (ਦਵਿੰਦਰ ਪਾਲ ਸਿੰਘ) - ਜ਼ਿਲ੍ਹਾ ਮੈਜਿਸਟਰੇਟ ਡਾ. ਸੇਨੂੰ ਦੁੱਗਲ ਨੇ ਜ਼ਿਲ੍ਹਾ ਫ਼ਾਜ਼ਿਲਕਾ 'ਚ ਡਰੋਨ ਕੈਮਰੇ ਦੀ ਵਰਤੋਂ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ | ਇਹ ਹੁਕਮ 21 ਫਰਵਰੀ ਤੱਕ ਲਾਗੂ ਰਹਿਣਗੇ | ਜ਼ਿਲ੍ਹਾ ਮੈਜਿਸਟਰੇਟ ਨੇ ਜਾਰੀ ...
ਫ਼ਾਜ਼ਿਲਕਾ 25 ਜਨਵਰੀ (ਦਵਿੰਦਰ ਪਾਲ ਸਿੰਘ) - ਪੰਜਾਬ ਦੇ 36 ਪਿ੍ੰਸੀਪਲਾਂ ਨੂੰ ਅੰਤਰਰਾਸ਼ਟਰੀ ਸਿਖਲਾਈ ਲਈ ਸਿੰਗਾਪੁਰ ਭੇਜਿਆ ਜਾ ਰਿਹਾ ਹੈ ਜਿਸ ਵਿਚ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਧ ਵਾਲਾ ਹਾਜ਼ਰ ਖਾਂ ਦੇ ਪਿ੍ੰਸੀਪਲ ਕਮ ਜ਼ਿਲ੍ਹਾ ...
ਜਲਾਲਾਬਾਦ, 25 ਜਨਵਰੀ (ਕਰਨ ਚੁਚਰਾ)-ਥਾਣਾ ਅਮੀਰ ਖ਼ਾਸ ਦੀ ਪੁਲਿਸ ਨੇ ਲੀਟਰ ਲਾਹਣ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ | ਸਹਾਇਕ ਥਾਣੇਦਾਰ ਸਰਵਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਸੀ ਕਿ ...
ਜਲਾਲਾਬਾਦ, 25 ਜਨਵਰੀ (ਕਰਨ ਚੁਚਰਾ) - ਜਲਾਲਾਬਾਦ ਦੇ ਪਿੰਡ ਧੁਨਕੀਆਂ 'ਚ ਪੁਲਿਸ ਅਤੇ ਐਕਸਾਈਜ਼ ਵਿਭਾਗ ਵਲੋਂ ਕਰਵਾਈ ਕਰਦਿਆਂ ਜ਼ਮੀਨ ਹੇਠਾਂ ਦੱਬੀ 500 ਲੀਟਰ ਲਾਹਣ ਬਰਾਮਦ ਹੋਈ ਹੈ ਜਿਸ ਨੂੰ ਵਿਭਾਗ ਵਲੋਂ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ | ਦੱਸ ਦੇਈਏ ਕਿ ਇਨ੍ਹੀਂ ...
ਅਬੋਹਰ, 25 ਜਨਵਰੀ (ਵਿਵੇਕ ਹੂੜੀਆ) - ਸਿਵਲ ਸਰਜ਼ਨ ਅਤੇ ਐਸ.ਐਮ.ਓ. ਡਾ. ਸੋਨੂੰ ਪਾਲ ਦੀਆਂ ਕੋਸ਼ਿਸ਼ਾਂ ਸਦਕਾ ਪਿਛਲੇ ਕਈ ਮਹੀਨਿਆਂ ਤੋਂ ਕੋਵਿਡਸ਼ੀਲ ਵੈਕਸੀਨ ਜੋ ਹਸਪਤਾਲ ਵਿਚ ਖ਼ਤਮ ਸੀ, ਉਹ ਹੁਣ ਹਸਪਤਾਲ ਵਿਚ ਮੁਹੱਈਆ ਹੋ ਗਈ ਹੈ | ਜਾਣਕਾਰੀ ਦਿੰਦੇ ਹੋਏ ਪੀ.ਪੀ. ਯੂਨਿਟ ...
ਅਬੋਹਰ, 25 ਜਨਵਰੀ (ਵਿਵੇਕ ਹੂੜੀਆ) - ਸਮਾਜ ਸੇਵਾ ਦੇ ਕੰਮਾਂ ਵਿਚ ਜੁੱਟੇ ਜੇ.ਸੀ.ਆਈ ਕਲੱਬ ਦੀ ਪ੍ਰਧਾਨ ਜੇ.ਸੀ.ਸ਼ਾਇਨਾ ਮੁੰਜਾਲ ਅਤੇ ਟੀਮ ਵਲੋਂ ਸ਼ਹਿਰ ਦੀ ਟਰੈਫ਼ਿਕ ਵਿਵਸਥਾ ਨੂੰ ਸੁਚਾਰੂ ਕਰਨ ਲਈ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਵਾਲੀ ਟ੍ਰੈਫਿਕ ਪੁਲਿਸ ਦਾ ...
ਅਬੋਹਰ, 25 ਜਨਵਰੀ (ਵਿਵੇਕ ਹੂੜੀਆ) - ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ੍ਹ ਵਿਖੇ ਪਿ੍ੰਸੀਪਲ ਮਹਿੰਦਰ ਕੁਮਾਰ ਸ਼ਰਮਾ ਦੀ ਅਗਵਾਈ ਵਿਚ ਸਮੀਪ ਪ੍ਰੋਜੈਕਟ ਇੰਚਾਰਜ ਸੁਰਿੰਦਰ ਕੁਮਾਰ ਦੀ ਦੇਖ-ਰੇਖ ਵਿਚ ਅੱਜ 13ਵਾਂ ਰਾਸ਼ਟਰੀ ਮਤਦਾਤਾ ਦਿਵਸ ਮਨਾਇਆ ਗਿਆ ਜਿਸ 'ਚ ਚੋਣਾਂ ...
ਮੰਡੀ ਅਰਨੀਵਾਲਾ, 25 ਜਨਵਰੀ (ਨਿਸ਼ਾਨ ਸਿੰਘ ਮੋਹਲਾ) - ਪੰਜਾਬ ਸਰਕਾਰ ਵਲੋਂ ਪੰਜਾਬ ਪੁਲਿਸ ਵਿਚਲੇ ਆਈ. ਪੀ. ਐਸ. ਅਧਿਕਾਰੀਆਂ ਨੂੰ ਦਿੱਤੀ ਵਿਭਾਗੀ ਤਰੱਕੀ ਕਾਰਨ ਸਵਪਨ ਸ਼ਰਮਾ ਦੇ ਡੀ.ਆਈ.ਜੀ ਵਜੋਂ ਪਦ-ਉੱਨਤ ਹੋਣ ਤੇ ਅਮਰ ਸਿੰਘ ਚਹਿਲ ਸੇਵਾ ਮੁਕਤ ਆਈ.ਜੀ ਪੰਜਾਬ ਪੁਲਿਸ, ...
ਫ਼ਾਜ਼ਿਲਕਾ, 25 ਜਨਵਰੀ (ਦਵਿੰਦਰ ਪਾਲ ਸਿੰਘ) - ਗਾਡਵਿਨ ਸਕੂਲ ਘੱਲੂ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਬਸੰਤ ਪੰਚਮੀ ਨਾਲ ਸੰਬੰਧਿਤ ਕਵਿਤਾਵਾਂ, ਗੀਤ ਅਤੇ ਨਾਚ ਪੇਸ਼ ਕੀਤਾ | ਇਸ ਮੌਕੇ ਪਿ੍ੰਸੀਪਲ ...
ਜਲਾਲਾਬਾਦ, 25 ਜਨਵਰੀ (ਜਤਿੰਦਰ ਪਾਲ ਸਿੰਘ) - ਸਥਾਨਕ ਮੰਨੇ ਵਾਲਾ ਸੜਕ ਤੇ ਸਥਿਤ ਪੈਨੇਸੀਆ ਸੀਨੀਅਰ ਸਕੈਂਡਰੀ ਪਬਲਿਕ ਸਕੂਲ ਵਿਖੇ ਪਿ੍ੰਸੀਪਲ ਰਮਨਪ੍ਰੀਤ ਕੌਰ ਦੀ ਅਗਵਾਈ ਹੇਠ ਬਸੰਤ ਪੰਚਮੀ ਤੇ ਗਣਤੰਤਰ ਦਿਵਸ ਬੜੀ ਧੂਮਧਾਮ ਦੇ ਨਾਲ ਮਨਾਇਆ ਗਿਆ¢ ਗਣਤੰਤਰ ਦਿਵਸ ...
ਮੰਡੀ ਅਰਨੀਵਾਲਾ, 25 ਜਨਵਰੀ (ਨਿਸ਼ਾਨ ਸਿੰਘ ਮੋਹਲਾ) - ਗਣਤੰਤਰ ਦਿਵਸ ਨੂੰ ਸਮਰਪਿਤ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਬਲਿਕ ਸਕੂਲ ਅਰਨੀਵਾਲਾ ਵਿਖੇ ਗਣਤੰਤਰ ਦਿਵਸ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਰਜਿੰਦਰ ਸਿੰਘ ਹੰਸ, ਪਿੰ੍ਰਸੀਪਲ ...
ਅਬੋਹਰ, 25 ਜਨਵਰੀ (ਵਿਵੇਕ ਹੂੜੀਆ) - ਡੀ.ਏ.ਵੀ. ਕਾਲਜ ਹਰੀਪੁਰਾ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਪਿ੍ੰਸੀਪਲ ਸੁਖਦੇਵ ਸਿੰਘ ਨੇ ਦੱਸਿਆ ਕੋਆਰਡੀਨੇਟਰ ਰਜਨੀ ਲੂਥਰਾ ਦੀ ਅਗਵਾਈ ਹੇਠ ਕਰਵਾਏ ਗਏ ਪ੍ਰੋਗਰਾਮ ਵਿਚ ...
ਗੁਰੂਹਰਸਹਾਏ, 25 ਜਨਵਰੀ (ਕਪਿਲ ਕੰਧਾਰੀ) - ਸਾਦਿਕ ਰੋਡ 'ਤੇ ਸਥਿਤ ਜੀਜਸ ਐਂਡ ਮੈਰੀ ਕਾਨਵੈਂਟ ਸਕੂਲ ਵਿਖੇ ਗਣਤੰਤਰ ਦਿਵਸ ਦੇ ਮੌਕੇ 'ਤੇ ਸਕੂਲ ਪ੍ਰਬੰਧਕਾਂ ਵਲੋਂ ਦੀਦਾਰ-ਏ-ਵਤਨ ਸਮਾਗਮ ਕਰਵਾਇਆ ਗਿਆ | ਸਭ ਤੋਂ ਪਹਿਲਾਂ ਸਕੂਲ ਦੇ ਆਂਗਣ ਵਿਚ ਤਿਰੰਗਾ ਲਹਿਰਾਉਣ ਦੀ ਰਸਮ ...
ਮੰਡੀ ਲਾਧੂਕਾ, 25 ਜਨਵਰੀ (ਰਾਕੇਸ਼ ਛਾਬੜਾ) - ਮੰਡੀ ਦੀ ਨਵੀਂ ਅਨਾਜ ਮੰਡੀ ਤੋਂ ਚੋਰ ਬੀਤੀ ਰਾਤ 40 ਹਜ਼ਾਰ ਰੁਪਏ ਦੀ ਕੀਮਤ ਦਾ ਇਨਵਰਟਰ, ਬੈਟਰਾ, ਗੈਸ ਸਿਲੰਡਰ ਅਤੇ ਪੱਖੇ ਦੀਆਂ ਦੋ ਮੋਟਰਾਂ ਚੋਰੀ ਕਰਕੇ ਲੈ ਗਏ ਹਨ | ਮੰਡੀ ਦੀ ਆੜ੍ਹਤ ਦੀ ਫ਼ਰਮ ਫ਼ਕੀਰ ਚੰਦ ਪੁੱਤਰ ਦਰਸ਼ਨ ...
ਫ਼ਾਜ਼ਿਲਕਾ, 25 ਜਨਵਰੀ (ਦਵਿੰਦਰ ਪਾਲ ਸਿੰਘ) - ਜੋਤੀ ਬੀ.ਐੱਡ. ਕਾਲਜ ਰਾਮਪੁਰਾ ਵਿਖੇ ਰਾਸ਼ਟਰੀ ਵੋਟਰ ਦਿਵਸ ਦੇ ਸੰਬੰਧੀ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਜਾਣਕਾਰੀ ਦਿੰਦਿਆਂ ਕਾਲਜ ਪਿ੍ੰਸੀਪਲ ਡਾ. ਅਨੀਤਾ ਅਰੋੜਾ ਨੇ ਦੱਸਿਆ ਕਿ ਰਾਸ਼ਟਰੀ ਵੋਟਰ ਦਿਵਸ ਵਾਲਾ ਦਿਨ ਇਸ ...
ਬੱਲੂਆਣਾ, 25 ਜਨਵਰੀ (ਜਸਮੇਲ ਸਿੰਘ ਢਿੱਲੋਂ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁਤਾਰਾਂ ਵਾਲੀ ਦੀ ਵਿਦਿਆਰਥਣ ਸੰਜਨਾ ਰਾਣੀ ਜੂਡੋ ਖੇਡ ਵਿਚ ਮੱਲ੍ਹਾਂ ਮਾਰ ਰਹੀ ਹੈ | ਹਾਲ ਹੀ ਵਿਚ ਸੰਜਨਾ ਰਾਣੀ ਨੇ ਸੂਬਾ ਪੱਧਰੀ ਖੇਡਾਂ ਵਿਚ ਗੋਲਡ ਮੈਡਲ ਜਿੱਤ ਕੇ ਸਕੂਲ ਅਤੇ ...
ਅਬੋਹਰ, 25 ਜਨਵਰੀ (ਵਿਵੇਕ ਹੂੜੀਆ) - ਗੋਪੀ ਚੰਦ ਆਰੀਆ ਮਹਿਲਾ ਕਾਲਜ ਵਿਖੇ ਪਿ੍ੰਸੀਪਲ ਡਾ. ਰੇਖਾ ਸੂਦ ਦੇ ਦਿਸ਼ਾ ਨਿਰਦੇਸ਼ਾਂ 'ਤੇ ਕਾਲਜ ਲੀਗਲ ਲਿਟਰੇਸੀ ਸੈੱਲ ਦੇ ਇੰਚਾਰਜ ਡਾ. ਸ਼ਕੰੁਤਲਾ ਮਿੱਢਾ ਅਤੇ ਰਾਜਨੀਤਿਕ ਸ਼ਾਸਤਰ ਵਿਭਾਗ ਦੇ ਮੈਡਮ ਰੀਤਾ ਵਲੋਂ ਵੋਟਰ ਦਿਹਾੜੇ ...
ਜਲਾਲਾਬਾਦ, 25 ਜਨਵਰੀ (ਕਰਨ ਚੁਚਰਾ) - ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ 'ਤੇ ਜਲਾਲਾਬਾਦ ਪੁਲਿਸ ਅਤੇ ਆਬਕਾਰੀ ਵਿਭਾਗ ਵਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਪਿੰਡ ਫਤੂਵਾਲਾ ਤੋਂ ਨਾਜਾਇਜ਼ ਸ਼ਰਾਬ ਅਤੇ ਲਾਹਣ ਬਰਾਮਦ ਕੀਤੀ ਹੈ | ਹਲਕੇ ਦੇ ਪਿੰਡ ਫਤੂਵਾਲਾ ...
ਅਬੋਹਰ, 25 ਜਨਵਰੀ (ਵਿਵੇਕ ਹੂੜੀਆ) - ਸ੍ਰੀ ਬਾਲਾ ਜੀ ਸਮਾਜ ਸੇਵਾ ਸੰਘ(ਰਜਿ.) ਵਲੋਂ ਖ਼ੂਨਦਾਨ ਕੈਂਪ ਦਾ ਆਯੋਜਨ 29 ਜਨਵਰੀ ਦਿਨ ਐਤਵਾਰ ਨੂੰ ਪਿੰਡ ਖੂਈਆਂ ਸਰਵਰ 'ਚ ਵਿਸ਼ਵਕਰਮਾ ਮੰਦਿਰ ਦੇ ਨੇੜੇ ਪੁਰਾਣੇ ਓ.ਬੀ.ਸੀ. ਬੈਂਕ ਵਾਲੀ ਬਿਲਡਿੰਗ ਗਲੀ 'ਚ ਸਵੇਰੇ 10 ਵਜੋਂ ਤੋਂ ...
ਫ਼ਾਜ਼ਿਲਕਾ, 25 ਜਨਵਰੀ (ਦਵਿੰਦਰ ਪਾਲ ਸਿੰਘ)-ਸਰਕਾਰੀ ਹਾਈ ਸਕੂਲ ਓਡੀਆਂ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ | ਜਿਸ ਦੀ ਅਗਵਾਈ ਮੁੱਖ ਅਧਿਆਪਕ ਸੰਦੀਪ ਕੁਮਾਰ ਨੇ ਕੀਤੀ | ਇਸ ਦੌਰਾਨ ਸਵੇਰ ਦੀ ਸਭਾ ਵਿਚ ਹੈੱਡ ਮਾਸਟਰ ਸੰਦੀਪ ਕੁਮਾਰ ਨੇ ਕਿਹਾ ਕਿ ਭਾਰਤੀ ਸੰਵਿਧਾਨ ...
ਅਬੋਹਰ, 25 ਦਸੰਬਰ (ਵਿਵੇਕ ਹੂੜੀਆ) - ਡੀ.ਏ.ਵੀ ਸਿੱਖਿਆ ਕਾਲਜ ਵਿਖੇ ਵੋਟਰ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਾਰਜਕਾਰੀ ਪਿ੍ੰਸੀਪਲ ਡਾ.ਵਿਜੇ ਗਰੋਵਰ ਦੀ ਅਗਵਾਈ ਹੇਠ ਨੋਡਲ ਅਫ਼ਸਰ ਹਰਪ੍ਰੀਤ ਕੌਰ ਅਤੇ ਵੋਟਰ ਨੋਡਲ ਅਫ਼ਸਰ ਅਰਸ਼ਦੀਪ ਸਿੰਘ ਦੀ ਦੇਖ-ਰੇਖ ਹੇਠ ਮਨਾਇਆ ਗਿਆ | ...
ਅਬੋਹਰ, 25 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ) - ਸਥਾਨਕ ਨਹਿਰੀ ਕਾਲੋਨੀ ਸਥਿਤ ਸਰਕਾਰੀ ਕਾਲਜ ਅਬੋਹਰ ਵਿਖੇ ਅੱਜ ਕਾਲਜ ਪਿੰ੍ਰਸੀਪਲ ਡਾ.ਸਤਵੰਤ ਕੌਰ ਦੀ ਅਗਵਾਈ ਹੇਠ ਰਾਸ਼ਟਰੀ ਮਤਦਾਨ ਦਿਹਾੜਾ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੂੰ ਵੋਟ ਦੇ ਸਹੀ ਹੱਕ ਦੇ ਭੁਗਤਾਨ ...
ਫ਼ਾਜ਼ਿਲਕਾ, 25 ਜਨਵਰੀ (ਦਵਿੰਦਰ ਪਾਲ ਸਿੰਘ) - ਸਰਕਾਰੀ ਆਈ. ਟੀ. ਆਈ. ਫ਼ਾਜ਼ਿਲਕਾ ਵਿਚ ਐਨ. ਐਸ. ਐਸ., ਐਨ. ਸੀ. ਸੀ. ਅਤੇ ਰੈੱਡ ਰਿਬਨ ਕਲੱਬ ਵਲੋਂ ਸਾਂਝੇ ਤੌਰ ਤੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ | ਪ੍ਰੋਗਰਾਮ ਦੌਰਾਨ ਐਨ. ਐਸ. ਐਸ. ਪ੍ਰੋਗਰਾਮ ਅਫ਼ਸਰ ਸਰਦਾਰ ਗੁਰਜੰਟ ਸਿੰਘ ...
ਫ਼ਾਜ਼ਿਲਕਾ, 25 ਜਨਵਰੀ (ਦਵਿੰਦਰ ਪਾਲ ਸਿੰਘ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੂਈਖੇੜਾ ਵਿਖੇ ਪਿ੍ੰਸੀਪਲ ਗੁਰਦੀਪ ਕਰੀਰ ਦੇ ਅਗਵਾਈ ਹੇਠ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ | ਇਸ ਮੌਕੇ ਪਿੰਡ ਦੇ ਬੂਥ ਲੈਵਲ ਅਧਿਕਾਰੀ ਅਸ਼ੋਕ ਸੋਨੀ ਨੇ ਵੋਟਰ ਦਿਵਸ ਬਾਰੇ ਦੱਸਿਆ | ...
ਅਬੋਹਰ, 25 ਜਨਵਰੀ (ਵਿਵੇਕ ਹੂੜੀਆ) - ਅਬੋਹਰ ਇਲਾਕੇ ਦੇ ਏਾਜਲਸ ਵਰਲਡ ਸਕੂਲ ਵਿਖੇ ਬੱਚਿਆਂ ਦੇ ਸਰਵ ਪੱਖੀ ਵਿਕਾਸ ਲਈ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ | ਇਸ ਦੇ ਤਹਿਤ ਗਣਤੰਤਰ ਦਿਵਸ ਦੇ ਸੰਬੰਧ ਵਿਚ ਸਕੂਲ ਵਿਚ ਵੱਖ-ਵੱਖ ਦੇਸ਼ ਭਗਤੀ ਦੀਆਂ ਗਤੀਵਿਧੀਆਂ ਅਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX