ਖੰਨਾ, 25 ਜਨਵਰੀ (ਹਰਜਿੰਦਰ ਸਿੰਘ ਲਾਲ)-ਘਰ ਤੱਕ ਸੀਵਰੇਜ ਦਾ ਕੁਨੈਕਸ਼ਨ ਲੈਣ ਲਈ ਦਸ ਫੁੱਟ ਸੜਕ ਪੁੱਟਣ 'ਤੇ ਭਾਰੀ ਜੁਰਮਾਨਾ ਜਾਂ ਫ਼ੀਸ ਵਸੂਲੀ ਜਾਂਦੀ ਹੈ | ਪਰ ਸ਼ਹਿਰ 'ਚ ਗੈਸ ਪਾਈਪ ਲਾਈਨ ਵਿਛਾਉਣ ਵਾਲੀ ਕੰਪਨੀ ਸੜਕਾਂ ਦੀ ਖੁਦਾਈ ਕਰਕੇ ਨਗਰ ਕੌਂਸਲ ਨੂੰ ਹਰ ਰੋਜ਼ ਲੱਖਾਂ ਰੁਪਏ ਪਹੁੰਚਾ ਰਹੀ ਹੈ, ਪਰ ਨਗਰ ਕੌਂਸਲ ਦੇ ਅਧਿਕਾਰੀ ਅੱਖਾਂ ਬੰਦ ਕਰਕੇ ਬੈਠੇ ਹਨ¢ ਖੰਨਾ ਦੀ ਪਾਸ਼ ਨਿਊ ਬੈਂਕ ਕਲੋਨੀ ਵਿੱਚ ਥਿੰਕ ਗੈਸ ਕੰਪਨੀ ਲਈ ਪਾਈਪ ਲਾਈਨ ਵਿਛਾਉਣ ਵਾਲੇ ਅਤੁਲ ਫੈਬਰੀਕੇਟਰ ਵਲੋਂ ਪੂਰੀ ਕਲੋਨੀ ਨੂੰ ਕਈ ਥਾਵਾਂ 'ਤੇ ਪੁੱਟ ਦਿੱਤਾ ਗਿਆ¢ ਬਰਸਾਤ ਕਾਰਨ ਕਲੋਨੀ ਦੀ ਹਾਲਤ ਖਸਤਾ ਹੋ ਗਈ ਹੈ ਤੇ ਕੰਪਨੀ ਵਲੋਂ ਪੁੱਟੇ ਗਏ ਡੂੰਘੇ ਟੋਇਆਂ ਕਾਰਨ ਹਾਦਸਿਆਂ ਦਾ ਖ਼ਤਰਾ ਵੀ ਲਗਾਤਾਰ ਵਧ ਰਿਹਾ ਹੈ | ਨਿਊ ਬੈਂਕ ਕਲੋਨੀ ਵਾਸੀ ਅੰਕੁਰ ਗੋਇਲ ਅਨੁਸਾਰ ਕੰਪਨੀ ਵਲੋਂ ਕਲੋਨੀ ਵਿੱਚ ਕਈ ਥਾਵਾਂ 'ਤੇ ਟੋਏ ਪੁੱਟੇ ਗਏ ਹਨ | ਪਰ ਟੋਇਆਂ ਦੇ ਆਲੇ-ਦੁਆਲੇ ਕੁੱਝ ਵਿਸ਼ੇਸ਼ ਬੈਰੀਕੇਡ ਵੀ ਨਹੀਂ ਲਗਾਏ ਗਏ ਸਨ¢ ਇਸ ਕਾਰਨ ਹਰ ਸਮੇਂ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ ¢
ਖੰਨਾ, 25 ਜਨਵਰੀ (ਹਰਜਿੰਦਰ ਸਿੰਘ ਲਾਲ)-ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ, ਸਲੌਦੀ 'ਚ ਗਣਤੰਤਰ ਦਿਵਸ ਤੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ¢ ਸਵੇਰ ਦੀ ਸਭਾ ਸਮੇਂ ਗਣਤੰਤਰ ਦਿਵਸ ਦਾ ਸਮਾਗਮ ਸ਼ੁਰੂ ਕੀਤਾ ਗਿਆ¢ ਬੱਚਿਆਂ ਵਲੋਂ ਸ਼ਬਦ ਗਾਇਨ ਕੀਤਾ ਗਿਆ ਤੇ ਤਿਰੰਗੇ ...
ਖੰਨਾ, 25 ਜਨਵਰੀ (ਹਰਜਿੰਦਰ ਸਿੰਘ ਲਾਲ)-ਕੱਲ੍ਹ ਜਿਵੇਂ ਹੀ ਭਾਜਪਾ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ ਨੇ ਆਪਣੀ ਨਵੀਂ ਟੀਮ ਦਾ ਐਲਾਨ ਕੀਤਾ ਤਾਂ ਭਾਜਪਾ ਖੰਨਾ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ¢ ਸੂਬਾ ਹਾਈ ਕਮਾਂਡ ਵਲੋਂ ਰਾਮਰੀਸ਼ ਵਿੱਜ ਨੂੰ ...
ਦੋਰਾਹਾ, 25 ਜਨਵਰੀ (ਮਨਜੀਤ ਸਿੰਘ ਗਿੱਲ)-ਦੋਰਾਹਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ, ਆਲ ਟਰੇਡ ਯੂਨੀਅਨ ਦੋਰਾਹਾ ਦੇ ਪ੍ਰਧਾਨ ਤੇ ਆੜ੍ਹਤੀ ਐਸੋਸੀਏਸ਼ਨ ਦੋਰਾਹਾ ਦੇ ਸੀਨੀਅਰ ਮੀਤ ਪ੍ਰਧਾਨ ਰਾਜਵੀਰ ਸਿੰਘ ਗਿੱਲ ਰੂਬਲ ਤੇ ਕਰਨਵੀਰ ਸਿੰਘ ਗਿੱਲ ਦੇ ਸਤਿਕਾਰਯੋਗ ਮਾਤਾ ...
ਖੰਨਾ, 25 ਜਨਵਰੀ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਸਥਾਨਕ ਲਲਹੇੜੀ ਰੋਡ ਪੁਲ 'ਤੇ ਇਕ ਕਾਰ ਤੇ ਸਾਹਮਣਿਓਾ ਆ ਰਹੇ ਮੋਟਰਸਾਈਕਲ 'ਚ ਟੱਕਰ ਹੋ ਗਈ | ਜਿਸ 'ਚ ਮੋਟਰਸਾਈਕਲ ਸਵਾਰ ਦੋਵਾਂ ਨੌਜਵਾਨਾਂ ਦੀਆਂ ਲੱਤਾਂ ਟੁੱਟ ਗਈਆਂ¢ ਗੰਭੀਰ ਹਾਲਤ 'ਚ ਦੋਵਾਂ ਨੌਜਵਾਨਾਂ ...
ਸਮਰਾਲਾ, 25 ਜਨਵਰੀ (ਕੁਲਵਿੰਦਰ ਸਿੰਘ)-ਸ਼੍ਰੋ. ਅ. ਦ. ਦੇ ਜਨਰਲ ਸਕੱਤਰ ਤੇ ਹਲਕਾ ਸਮਰਾਲਾ ਤੋਂ ਅਕਾਲੀ ਦਲ ਦੀ ਨੁਮਾਇੰਦਗੀ ਕਰ ਰਹੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਅੱਜ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਸ਼ਹਿਰ ਦੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਦੌਰਾ ...
ਖੰਨਾ, 25 ਜਨਵਰੀ (ਮਨਜੀਤ ਸਿੰਘ ਧੀਮਾਨ)-ਅੱਜ ਪਏ ਮੀਂਹ ਨੇ ਜਿੱਥੇ ਮੁੜ ਠੰਢ 'ਚ ਕਾਫੀ ਵਾਧਾ ਕੀਤਾ, ਉੱਥੇ ਹੀ ਇਹ ਮੀਂਹ ਕਣਕ ਦੀ ਫ਼ਸਲ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗਾ¢ ਇਸ ਮੌਕੇ ਕਿਸਾਨ ਦਲਜੀਤ ਸਿੰਘ ਬਾਬਾ ਮਾਜਰਾ, ਰਾਜਵੀਰ ਸਿੰਘ, ਬਲਰਾਜ ਸਿੰਘ ਮਾਜਰਾ, ਅਵਤਾਰ ...
ਸਮਰਾਲਾ, 25 ਜਨਵਰੀ (ਗੋਪਾਲ ਸੋਫਤ)-ਪੰਜਾਬ ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਸਰਕਾਰ ਨਾਲ ਨਾਰਾਜ਼ਗੀ ਤੇ ਵਿਧਾਨਸਭਾ ਦੀ ਭਰੋਸਾ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਤੋਂ ਦਿੱਤੇ ਗਏ ਅਸਤੀਫ਼ੇ ਦੇ ਸਵਾਲ ਪੁੱਛੇ ਜਾਣ 'ਤੇ ...
ਖੰਨਾ, 25 ਜਨਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਦੀ ਇੱਕ ਅਦਾਲਤ ਨੇ ਸਰਕਾਰੀ ਪੈਸੇ ਦਾ ਗ਼ਬਨ ਕਰਨ ਦੇ ਦੋਸ਼ ਹੇਠ ਸਾਬਕਾ ਸਰਪੰਚ ਤੇ ਮੌਜੂਦਾ ਪੰਚਾਇਤ ਸਕੱਤਰ ਨੂੰ ਸਜ਼ਾ ਸੁਣਾਈ ਗਈ ਹੈ¢ ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਅਦਾਲਤ ਵਲੋਂ ਤਿੰਨ-ਤਿੰਨ ਸਾਲ ਦੀ ਸਜ਼ਾ ...
ਖੰਨਾ, 25 ਜਨਵਰੀ (ਮਨਜੀਤ ਸਿੰਘ ਧੀਮਾਨ)-ਸੰਘਣੀ ਆਬਾਦੀ ਵਾਲੇ ਇਲਾਕੇ ਜੀ. ਟੀ. ਬੀ. ਮਾਰਕੀਟ ਖੰਨਾ ਵਿਖੇ ਦਫ਼ਤਰ ਦੇ ਬਾਹਰ ਖੜੀ ਸਕੂਟਰੀ ਅਣਪਛਆਤੇ ਵਿਅਕਤੀ ਵਲੋਂ ਚੋਰੀ ਕਰਕੇ ਲੈ ਜਾਣ ਦੀ ਖ਼ਬਰ ਹੈ | ਮਾਮਲੇ ਦੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਜਰਨੈਲ ਸਿੰਘ ਥਾਣਾ ਸਿਟੀ ...
ਬੀਜਾ, 25 ਜਨਵਰੀ (ਪੱਤਰ ਪ੍ਰੇਰਕ)-ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨਾ ਪਰ ਕਤਲ ਤੇ ਜਬਰ ਜਨਾਹ ਦੇ ਕੇਸ ਵਿਚ ਸਜਾ ਯਾਫ਼ਤਾ ਸਾਧ ਨੂੰ ਵਾਰ ਵਾਰ ਪੈਰੋਲ 'ਤੇ ਰਿਹਾਅ ਕਰਨਾ, ਸਿੱਖ ਦੇ ਮਨਾਂ ਨੂੰ ਦੁਖੀ ਕਰਨ ਵਾਲੀ ਗੱਲ ਹੈ | ਇਹ ਭਾਜਪਾ ਦੀ ਕੋਈ ਸਾਜ਼ਿਸ਼ ਵੀ ਜਾਪਦੀ ਹੈ ਤੇ ਇਹ ...
ਅਹਿਮਦਗੜ੍ਹ, 25 ਜਨਵਰੀ (ਸੋਢੀ)-ਮਾਇਆ ਦੇਵੀ ਗੋਇਲ ਪਬਲਿਕ ਸਕੂਲ ਵਿਚ ਕੌਮੀ ਬੇਟੀ ਦਿਵਸ ਮਨਾਇਆ ਗਿਆ | ਜਿਸ ਵਿਚ ਬੇਟੀ ਬਚਾਓ ਦਾ ਸੰਦੇਸ਼ ਦਿੱਤਾ ਗਿਆ | ਸਕੂਲ ਦੇ ਅਧਿਆਪਕਾਂ ਦੁਆਰਾ ਬੇਟੀ ਬਚਾਓ 'ਤੇ ਭਾਸ਼ਣ ਦਿੱਤਾ ਗਿਆ | ਇਸ ਮੌਕੇ ਸਕੂਲ ਦੀਆਂ ਛੋਟੀਆਂ ਬੱਚੀਆਂ ਨੇ ...
ਦੋਰਾਹਾ, 25 ਜਨਵਰੀ (ਮਨਜੀਤ ਸਿੰਘ ਗਿੱਲ/ਜਸਵੀਰ ਝੱਜ)-ਅੱਜ ਪਾਇਲ ਵਿਧਾਨ ਸਭਾ ਹਲਕਾ ਦੇ ਨਾਮਵਰ ਪਿੰਡ ਕੱਦੋਂ ਦੇ ਸਿਰਕੱਢ ਵਿਅਕਤੀਆਂ ਪ੍ਰਗਟ ਸਿੰਘ ਮੂੰਡੀ ਅਕਾਲੀ ਆਗੂ, ਗੁਰਤੇਜ ਕੌਰ ਸਾਬਕਾ ਬਲਾਕ ਸੰਮਤੀ ਮੈਂਬਰ, ਪੰਚ ਕੱਦੋਂ ਬੀਬੀ ਕਮਲ ਸ਼ਰਮਾ ਤੇ ਕਰਨਬੀਰ ਸ਼ਰਮਾ ...
ਈਸੜੂ, 25 ਜਨਵਰੀ (ਬਲਵਿੰਦਰ ਸਿੰਘ)-ਇਲਾਕੇ ਦੀ ਨਾਮਵਰ ਸ਼ਖ਼ਸੀਅਤ ਜਥੇਦਾਰ ਅਮਰੀਕ ਸਿੰਘ ਈਸੜੂ ਨੰੂ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਸਪੁੱਤਰ ਸਾਬਕਾ ਸਰਪੰਚ ਰਵਿੰਦਰ ਸਿੰਘ ਬਿੱਟੂ (42 ਸਾਲ) ਬੀਤੀ ਰਾਤ ਅਚਾਨਕ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ | ...
ਮਲੌਦ, 25 ਜਨਵਰੀ (ਸਹਾਰਨ ਮਾਜਰਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਸਾਬਕਾ ਮੰਤਰੀ ਐਡਵੋਕੇਟ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਦੋਸ਼ ਲਗਾਇਆ ਕਿ 26 ਜਨਵਰੀ ਨੂੰ ਗਣਤੰਤਰਤਾ ਦਿਵਸ ਮੌਕੇ ਵੱਖ-ਵੱਖ ਰਾਜਾਂ ਵਲੋਂ ਕੱਢੀਆਂ ਜਾ ਰਹੀਆਂ ਝਾਕੀਆਂ 'ਚ ਪੰਜਾਬ ਦੀ ਝਾਕੀ ...
ਸਾਹਨੇਵਾਲ, 25 ਜਨਵਰੀ (ਹਨੀ ਚਾਠਲੀ)-ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਨੂੰ ਲੋਕਤੰਤਰ ਦੀ ਭਾਗੀਦਾਰੀ 'ਚ ਸ਼ਮੂਲੀਅਤ ਕਰਨ ਦੇ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਾਹਨੇਵਾਲ ਲੜਕੇ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ¢ ...
ਬੀਜਾ/ਪਾਇਲ, 25 ਜਨਵਰੀ (ਪੱਤਰ ਪ੍ਰੇਰਕਾਂ ਰਾਹੀਂ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ 26 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਜੀਂਦ (ਹਰਿਆਣਾ) ਵਿਖੇ ਕੀਤੀ ਜਾ ਰਹੀ ਮਹਾਂ ਰੈਲੀ ਦੀ ਤਿਆਰੀ ਲਈ ਪਿੰਡ ਅਸਗਰੀਪੁਰ ਵਿਖੇ ਮੀਟਿੰਗ ਕੀਤੀ ਗਈ¢ ਇਸ ...
ਪਾਇਲ, 25 ਜਨਵਰੀ (ਰਜਿੰਦਰ ਸਿੰਘ/ਨਿਜ਼ਾਮਪੁਰ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਤੇ ਉੱਘੇ ਉਦਯੋਗਪਤੀ ਇੰਜੀ. ਜਗਦੇਵ ਸਿੰਘ ਬੋਪਾਰਾਏ ਨੇ ਕਿਹਾ ਕਿ ਉਹ ਬਿਨ੍ਹਾਂ ਕਿਸੇ ਲਾਲਚ ਤੋਂ ਪਾਰਟੀ ਦੀ ਸੇਵਾ ਕਰਦੇ ਰਹਿਣਗੇ ਅਤੇ ਹਰ ਵਰਗ ਦੇ ਲੋਕਾਂ ਨਾਲ ਪਾਇਲ ਹਲਕੇ ਦੀ ...
ਪਾਇਲ, 25 ਜਨਵਰੀ (ਨਿਜ਼ਾਮਪੁਰ, ਰਜਿੰਦਰ ਸਿੰਘ)-25 ਜਨਵਰੀ ਨੂੰ ਰਾਸ਼ਟਰੀ ਪੱਧਰ ਤੇ ਵੋਟਰ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ¢ ਚੋਣ ਆਯੋਗ ਵਲੋਂ ਵੱਖ-ਵੱਖ ਗਤੀਵਿਧੀਆਂ ਰਾਹੀਂ ਵੋਟਰਾਂ ਨੂੰ ਵੋਟ ਭਾਗੀਦਾਰੀ ਵਧਾਉਣ ਲਈ ਪ੍ਰੇਰਿਤ ਕਰ ਰਿਹਾ ਹੈ¢ ਇਸ ਕਰਕੇ ਹਰੇਕ ...
ਖੰਨਾ, 25 ਜਨਵਰੀ (ਹਰਜਿੰਦਰ ਸਿੰਘ ਲਾਲ)-ਪਿਛਲੀਆਂ ਸਰਕਾਰਾਂ ਤੇ ਮੌਜੂਦਾ ਸਰਕਾਰ ਵਲੋਂ ਸਕੂਲੀ ਸਿੱਖਿਆ 'ਚ ਸੁਧਾਰ ਕਰਨ ਲਈ ਨਵੇਂ-ਨਵੇਂ ਤਜਰਬੇ ਕਰਕੇ ਸਕੀਮਾਂ ਬਣਾਈਆਂ ਜਾ ਰਹੀਆਂ ਹਨ ¢ ਹੁਣੇ ਹੀ ਮੁੱਖ ਮੰਤਰੀ ਸਾਹਿਬ ਵਲੋ ਸਕੂਲ ਆਫ਼ ਐਮੀਨੇਂਸ ਦੀ ਸ਼ੁਰੂਆਤ ਕੀਤੀ ਗਈ ...
ਬੀਜਾ, 25 ਜਨਵਰੀ (ਅਵਤਾਰ ਸਿੰਘ ਜੰਟੀ ਮਾਨ)-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਵਾਸੀਆਂ ਨੂੰ ਸਿਹਤ ਸਹੂਲਤ ਦੇਣ ਦਾ ਢੰਡੋਰਾ ਪਿੱਟਿਆ ਜਾ ਰਿਹਾ | ਪਿੰਡਾਂ ਦੀਆਂ ਸਰਕਾਰੀ ਡਿਸਪੈਂਸਰੀਆਂ ਬੰਦ ਕਰਨ 'ਤੇ ਪਿੰਡਾਂ ਵਾਸੀਆਂ ਵਿਚ ਰੋਸ ਜਤਾਇਆ ਜਾ ਰਿਹਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX