ਰੂੜੇਕੇ ਕਲਾਂ, 25 ਜਨਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)-ਜ਼ਿਲ੍ਹਾ ਪ੍ਰੀਸ਼ਦ ਅਧੀਨ ਪਿੰਡਾਂ 'ਚ ਪਿਛਲੇ ਲੰਮੇ ਸਮੇਂ ਤੋਂ ਚੱਲਦੇ ਆ ਰਹੇ ਸਬ-ਸਿਡਰੀ ਹੈਲਥ ਸੈਂਟਰ ਜਿਨ੍ਹਾਂ ਨੂੰ ਕਿ ਪਿੰਡਾਂ ਵਿਚ ਡਿਸਪੈਂਸਰੀਆਂ ਕਿਹਾ ਜਾਂਦਾ ਹੈ, ਦਾ ਸਟਾਫ਼ ਆਮ ਆਦਮੀ ਪਾਰਟੀ ਸਰਕਾਰ ਵਲੋਂ ਪਹਿਲਾਂ ਚੱਲਦੇ ਮੁੱਢਲਾ ਸਿਹਤ ਕੇਂਦਰਾਂ ਦੀਆਂ ਇਮਾਰਤਾਂ ਵਿਚ ਬਣਾਏ ਜਾ ਰਹੇ ਆਮ ਆਦਮੀ ਕਲੀਨਿਕਾਂ ਵਿਚ ਭੇਜਣ ਦੇ ਫ਼ੈਸਲੇ ਦਾ ਜ਼ਿਲ੍ਹਾ ਭਰ ਵਿਚ ਪਿੰਡਾਂ ਦੇ ਵਸਨੀਕਾਂ ਵਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ | ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਸਰਕਾਰ ਲੋਕਾਂ ਨੂੰ ਹੋਰ ਵਧੀਆ ਸਿਹਤ ਸਹੂਲਤਾਂ ਦੇਣ ਤੋਂ ਅਸਮਰਥ ਹੈ ਤਾਂ ਪਿਛਲੀਆਂ ਸਰਕਾਰਾਂ ਵਲੋਂ ਦਿੱਤੀਆਂ ਸਿਹਤ ਸਹੂਲਤਾਂ ਹੀ ਜਾਰੀ ਰੱਖੀਆਂ ਜਾਣ | ਡਿਸਪੈਂਸਰੀਆਂ ਦਾ ਸਟਾਫ਼ ਆਮ ਆਦਮੀ ਕਲੀਨਿਕਾਂ ਵਿਚ ਨਾ ਭੇਜਿਆ ਜਾਵੇ ਬਲਕਿ ਆਮ ਆਦਮੀ ਕਲੀਨਿਕਾਂ ਲਈ ਵੱਡੀ ਗਿਣਤੀ 'ਚ ਬੇਰੁਜ਼ਗਾਰ ਪਿੰਡਾਂ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਭਰਤੀ ਕਰਕੇ ਰੁਜ਼ਗਾਰ ਦਿੱਤਾ ਜਾਵੇ | ਜ਼ਿਲ੍ਹਾ ਬਰਨਾਲਾ ਵਿਚ ਖੋਲੇ ਜਾ ਰਹੇ ਆਮ ਆਦਮੀ ਕਲੀਨਿਕਾਂ ਵਿਚ ਸਬ-ਸਿਡਰੀ ਹੈਲਥ ਸੈਂਟਰਾਂ ਦਾ ਸਟਾਫ਼ ਡੈਪੂਟੇਸ਼ਨ 'ਤੇ ਭੇਜਣ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ-ਕਮ-ਮੁੱਖ ਕਾਰਜਕਾਰੀ ਅਫ਼ਸਰ ਜ਼ਿਲ੍ਹਾ ਪ੍ਰੀਸ਼ਦ ਬਰਨਾਲਾ ਨੇ ਪੱਤਰ ਜਾਰੀ ਕਰਦਿਆਂ ਪਿੰਡਾਂ ਦੇ ਸਬ-ਸਿਡਰੀ ਸੈਂਟਰਾਂ ਦੇ ਡਾਕਟਰਾਂ 'ਤੇ ਸਟਾਫ਼ ਨੂੰ 26 ਜਨਵਰੀ ਨੂੰ ਆਮ ਆਦਮੀ ਕਲੀਨਿਕਾਂ ਵਿਚ ਹਾਜ਼ਰ ਹੋਣ ਦੇ ਆਦੇਸ਼ ਦਿੱਤੇ ਹਨ | ਉਕਤ ਸਿਹਤ ਮੁਲਾਜ਼ਮਾਂ ਦੇ ਆਮ ਆਦਮੀ ਕਲੀਨਿਕਾਂ ਵਿਚ ਹਾਜ਼ਰ ਹੋਣ ਨਾਲ ਪਿੰਡਾਂ ਦੇ ਸਬ ਸਿਡਰੀ ਹੈਲਥ ਸੈਂਟਰਾਂ ਨੂੰ ਕੋਈ ਮੁਲਾਜ਼ਮ ਨਾ ਹੋਣ ਕਰਕੇ ਅੱਜ ਤੋਂ ਜਿੰਦਰੇ ਲੱਗ ਜਾਣਗੇ | ਪਿਛਲੇ ਦਿਨੀਂ ਸਿਵਲ ਸਰਜਨ ਦਫ਼ਤਰ ਬਰਨਾਲਾ ਵਲੋਂ ਜਾਰੀ ਪੱਤਰ ਅਨੁਸਾਰ ਆਮ ਆਦਮੀ ਕਲੀਨਿਕ ਭੱਠਲਾਂ ਵਿਖੇ ਡੈਪੂਟੇਸ਼ਨ ਡਿਊਟੀ ਸਬ ਸਿਡਰੀ ਸੈਂਟਰ ਹਰੀਗੜ੍ਹ ਦੇ ਸਟਾਫ਼ ਦੀ ਲਗਾਈ ਗਈ ਸੀ | ਹੁਣ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਵਲੋ ਨਵੇ ਜਾਰੀ ਕੀਤੇ ਗਏ ਪੱਤਰ ਅਨੁਸਾਰ ਭੱਠਲਾਂ ਵਿਖੇ ਸਬ ਸਿਡਰੀ ਸੈਂਟਰ ਭੈਣੀ ਮਹਿਰਾਜ ਦੇ ਸਟਾਫ਼ ਦੀ ਡੈਪੂਟੇਸ਼ਨ ਡਿਊਟੀ ਲਗਾਈ ਗਈ ਹੈ | ਇਸੇ ਤਰ੍ਹਾਂ ਆਮ ਆਦਮੀ ਕਲੀਨਿਕ ਰੂੜੇਕੇ ਕਲਾਂ ਵਿਖੇ ਪਹਿਲਾ ਡੈਪੂਟੇਸ਼ਨ ਡਿਊਟੀ ਸਬ ਸਿਡਰੀ ਹੈਲਥ ਸੈਂਟਰ ਪੱਖੋਂ ਕਲਾਂ ਦੇ ਸਟਾਫ਼ ਦੀ ਡੈਪੂਟੇਸ਼ਨ ਡਿਊਟੀ ਲਗਾਈ ਗਈ ਸੀ | ਜਿਸ ਦੀ ਜਗ੍ਹਾ ਹੁਣ ਰੂੜੇਕੇ ਕਲਾਂ ਵਿਖੇ ਸਬ ਸਿਡਰੀ ਹੈਲਥ ਸੈਂਟਰ ਧੂਰਕੋਟ ਦੇ ਸਟਾਫ਼ ਦੀ ਡਿਊਟੀ ਲਗਾਈ ਗਈ ਹੈ | ਆਮ ਆਦਮੀ ਕਲੀਨਿਕ ਸਹਿਣਾ ਵਿਖੇ ਪਹਿਲਾ ਡੈਪੂਟੇਸ਼ਨ ਡਿਊਟੀ ਸਬ ਸਿਡਰੀ ਸੈਂਟਰ ਧੂਰਕੋਟ ਦੇ ਸਟਾਫ਼ ਦੀ ਲਗਾਈ ਗਈ ਸੀ | ਜਿਸ ਦੀ ਜਗ੍ਹਾ ਹੁਣ ਸਬ ਸਿਡਰੀ ਸੈਂਟਰ ਪੱਖੋਂ ਕੇ ਦੇ ਸਟਾਫ਼ ਦੀ ਲਗਾਈ ਗਈ ਹੈ | ਭਰੋਸੇਯੋਗ ਸੂਤਰਾਂ ਅਨੁਸਾਰ ਕਿ ਜ਼ਿਲ੍ਹੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਪਿੰਡਾਂ ਦੇ ਵਸਨੀਕਾਂ ਵਲੋਂ ਕੀਤੇ ਜਾ ਰਹੇ ਡੈਪੂਟੇਸ਼ਨ ਡਿਊਟੀਆਂ ਦੇ ਤਿੱਖੇ ਵਿਰੋਧ ਕਾਰਨ ਸਬ ਸਿਡਰੀ ਹੈਲਥ ਸੈਂਟਰ ਹਰੀਗੜ੍ਹ ਤੇ ਪੱਖੋ ਕਲਾਂ ਦੇ ਸਟਾਫ਼ ਦੀ ਡਿਊਟੀ ਹਟਾ ਕੇ ਸਬ ਸਿਡਰੀ ਸੈਂਟਰ ਭੈਣੀ ਮਹਿਰਾਜ ਤੇ ਪੱਖੋ ਕੇ ਦੇ ਸਟਾਫ਼ ਦੀ ਲਗਾਈ ਗਈ ਹੈ | ਪਰੰਤੂ ਉਕਤ ਪਿੰਡਾਂ ਦੇ ਸਟਾਫ਼ ਦੀ ਡੈਪੂਟੇਸ਼ਨ ਡਿਊਟੀ ਨਾ ਲੱਗਣ ਸੰਬੰਧੀ ਕੋਈ ਪੱਤਰ ਜਾਰੀ ਨਾ ਹੋਣ ਕਰਕੇ ਸਟਾਫ਼ ਵੀ ਭੰਬਲਭੂਸੇ ਵਿਚ ਪਿਆ ਹੋਇਆ ਹੈ |
ਪੱਖੋਕੇ ਵਿਖੇ ਡਿਸਪੈਂਸਰੀ ਦੇ ਸਟਾਫ਼ ਦੀ ਬਦਲੀ ਮੁਹੱਲਾ ਕਲੀਨਿਕ ਸ਼ਹਿਣਾ ਵਿਖੇ ਕਰਨ 'ਤੇ ਪਿੰਡ ਵਾਸੀਆਂ ਨੇ ਕੀਤੀ ਨਾਅਰੇਬਾਜ਼ੀ
ਟੱਲੇਵਾਲ, (ਸੋਨੀ ਚੀਮਾ)-ਪੰਜਾਬ ਸਰਕਾਰ ਵਲੋਂ ਦੂਜੇ ਪੜਾਅ ਤਹਿਤ ਸ਼ੁਰੂ ਕੀਤੇ ਜਾ ਰਹੇ 500 ਦੇ ਕਰੀਬ ਮੁਹੱਲਾ ਕਲੀਨਿਕਾਂ ਕਾਰਨ ਪਹਿਲਾਂ ਤੋਂ ਬਣੀਆਂ ਡਿਸਪੈਂਸਰੀਆਂ ਵਿਚ ਸੇਵਾਵਾਂ ਦੇ ਰਹੇ ਡਾਕਟਰਾਂ ਅਤੇ ਸਿਹਤ ਸਟਾਫ਼ ਦੀਆਂ ਬਦਲੀਆਂ ਸੰਬੰਧੀ ਮਿਸ਼ਨ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ ਪੱਤਰ ਜਾਰੀ ਕਰ ਕੇ ਜ਼ਿਲ੍ਹਾ ਪ੍ਰੀਸ਼ਦ, ਬਰਨਾਲਾ ਅਧੀਨ ਕੰਮ ਕਰਦੇ ਮੈਡੀਕਲ ਸਟਾਫ਼ ਨੂੰ ਨਿਰਦੇਸ਼ ਦਿੱਤੇ ਗਏ ਹਨ, ਸਰਕਾਰ ਵਲੋਂ 26 ਜਨਵਰੀ ਨੂੰ ਖੋਲੇ੍ਹ ਜਾ ਰਹੇ ਉਕਤ ਨਵੇਂ ਮੁਹੱਲਾ ਕਲੀਨਿਕਾਂ ਵਿਖੇ ਡਿਊਟੀ ਨਿਭਾਈ ਜਾਵੇ | ਜਿਸ ਦਾ ਵੱਖ-ਵੱਖ ਪਿੰਡਾਂ ਵਿਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ | ਇਸੇ ਕੜ੍ਹੀ ਤਹਿਤ ਪਿੰਡ ਪੱਖੋਕੇ ਵਿਖੇ ਸਮੂਹ ਗ੍ਰਾਮ ਪੰਚਾਇਤ, ਪਿੰਡ ਵਾਸੀਆਂ ਨੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਵਿਚ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਰੋਸ ਪ੍ਰਗਟ ਕੀਤਾ | ਇਸ ਮੌਕੇ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਮੀਤ ਪ੍ਰਧਾਨ ਸੰਪੂਰਨ ਸਿੰਘ ਚੂੰਘਾ, ਸਿਕੰਦਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਬਲਾਕ ਪ੍ਰਧਾਨ ਜਸਵੀਰ ਸਿੰਘ ਸੁਖਪੁਰ, ਬਲਾਕ ਸਕੱਤਰ ਰੁਪਿੰਦਰ ਸਿੰਘ ਭਿੰਦਾ ਘਟੌੜਾ, ਸਰਪੰਚ ਹਰਜਿੰਦਰ ਸਿੰਘ, ਗੁਰਚਰਨ ਸਿੰਘ ਪੰਚ, ਭਾਕਿਯੂ ਉਗਰਾਹਾਂ ਦੇ ਗੁਰਦੀਪ ਸਿੰਘ, ਗੁਰਮੇਲ ਸਿੰਘ, ਅਮਰਜੀਤ ਸਿੰਘ, ਗੁਰਦੁਆਰਾ ਕਮੇਟੀ ਦੇ ਬਿੰਦਰ ਸਿੰਘ ਫ਼ੌਜ, ਕਲੱਬ ਆਗੂ ਰਣਜੀਤ ਸਿੰਘ ਸੋਨੀ, ਜਸਕਰਨ ਸਿੰਘ, ਬੂਟਾ ਸਿੰਘ ਆਦਿ ਨੇ ਕਿਹਾ ਕਿ ਪਿਛਲੇ 5 ਦਹਾਕੇ ਦੇ ਕਰੀਬ ਤੋਂ ਇਲਾਕੇ ਦੇ ਪਿੰਡਾਂ ਨੂੰ ਸਿਹਤ ਸਹੂਲਤਾਂ ਦੇ ਰਹੀ ਪਿੰਡ ਪੱਖੋਕੇ ਦੀ ਡਿਸਪੈਂਸਰੀ ਇਸ ਸਮੇਂ ਜ਼ਿਲੇ੍ਹ ਵਿਚੋਂ ਸਭ ਤੋਂ ਵਧੀਆਂ ਸੇਵਾਵਾਂ ਦੇ ਰਹੀ ਹੈ, ਜਿੱਥੋਂ ਦੇ ਡਾ: ਅੰਮਿ੍ਤਪਾਲ ਕੌਰ ਸਮੇਤ ਸਮੁੱਚਾ ਸਟਾਫ਼ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਹੇ ਹਨ, ਪਰ ਸਰਕਾਰ ਵਲੋਂ 500 ਦੇ ਕਰੀਬ ਦੂਜੇ ਪੜਾਅ ਦੌਰਾਨ ਖੋਲੇ ਜਾ ਰਹੇ ਮੁਹੱਲਾ ਕਲੀਨਿਕਾਂ ਲਈ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਦੀ ਵੱਡੀ ਘਾਟ ਹੋਣ ਦੇ ਬਾਵਜੂਦ ਪਹਿਲਾਂ ਤਾਂ ਸਿਹਤ ਸੇਵਾਵਾਂ ਦੇ ਰਹੀਆਂ ਡਿਸਪੈਂਸਰੀਆਂ ਦੇ ਸਟਾਫ਼ ਨੂੰ ਡੰਗ ਟਪਾਊ ਨੀਤੀ ਤਹਿਤ ਮੁਹੱਲਾ ਕਲੀਨਿਕਾਂ ਵਿਚ ਦੂਸਰੇ ਸਿਹਤ ਕੇਂਦਰਾਂ ਨੂੰ ਖ਼ਾਲੀ ਕਰ ਕੇ ਖਾਨਾਪੂਰਤੀ ਕੀਤੀ ਜਾ ਰਹੀ ਹੈ | ਉਕਤ ਆਗੂਆਂ ਨੇ ਕਿਹਾ ਕਿ ਸਰਕਾਰ ਦੀ ਇਹ ਡੰਗ ਟਪਾਉ ਨੀਤੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰੇਗੀ | ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਡਾਕਟਰਾਂ ਦੀ ਬਦਲੀ ਨੂੰ ਲੈ ਕੇ ਪਿੰਡ ਪੱਖੋਕੇ ਦੀ ਪੰਚਾਇਤ ਵਲੋਂ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਐਸ.ਐਮ.ਓ ਬਰਨਾਲਾ ਨੂੰ ਸਟਾਫ਼ ਦੀ ਬਦਲੀ ਰੋਕਣ ਸੰਬੰਧੀ ਮੰਗ-ਪੱਤਰ ਵੀ ਦਿੱਤਾ ਗਿਆ ਸੀ ਪਰ ਪ੍ਰਸ਼ਾਸਨ ਨੇ ਉਨ੍ਹਾਂ ਦੀ ਕੋਈ ਅਰਜ਼ ਨਹੀਂ ਸੁਣੀ | ਵੱਡੀ ਗਿਣਤੀ ਵਿਚ ਇਕੱਤਰ ਲੋਕਾਂ ਨੇ ਜਥੇਬੰਦੀਆਂ ਦੀ ਹਾਜ਼ਰੀ ਵਿਚ ਕਿਹਾ ਕਿ ਜੇਕਰ ਉਕਤ ਡਿਸਪੈਂਸਰੀ ਦੇ ਸਟਾਫ਼ ਦੀ ਬਦਲੀ ਨਾ ਰੋਕੀ ਗਈ, ਤਾਂ ਉਹ ਅਗਲੇ ਸੰਘਰਸ਼ ਤਹਿਤ ਦੋ ਦਿਨਾਂ ਨੂੰ ਨੈਸ਼ਨਲ ਹਾਈਵੇ ਜਾਮ ਕਰਨਗੇ | ਇਸ ਮੌਕੇ ਰੂਪ ਸਿੰਘ ਪੰਚ, ਗੁਰਸੇਵਕ ਸਿੰਘ ਪੰਚ, ਬਸੰਤ ਸਿੰਘ ਕਾਲੀਆ ਪੰਚ, ਗੁਰਦੀਪ ਸਿੰਘ ਪੰਚ, ਲਖਵੀਰ ਸਿੰਘ ਪੰਚ, ਗੁਰਜੀਤ ਸਿੰਘ ਪੰਚ, ਚਮਕੌਰ ਸਿੰਘ ਨਵਦੀਪ ਪੈਲੇਸ ਵਾਲੇ, ਮੋਹਣੀ ਧਾਲੀਵਾਲ ਇਕਾਈ ਪ੍ਰਧਾਨ ਕਾਦੀਆਂ, ਗੁਰਪ੍ਰੀਤ ਸਿੰਘ ਝੰਡਾ, ਬਿੰਦਰ ਸਿੰਘ,ਜਗਤਾਰ ਸਿੰਘ ਵਿੱਕੀ, ਗੁਰਪ੍ਰੀਤ ਸਿੰਘ, ਚਮਕੌਰ ਸਿੰਘ, ਭੋਲਾ ਸੰਘ, ਹਰਮੇਲ ਸਿੰਘ ਨੰਬਰਦਾਰ, ਗੁਰਚਰਨ ਸਿੰਘ, ਰਾਮ ਸਿੰਘ, ਮੇਜਰ ਸਿੰਘ, ਨਿਰਮਲ ਸੰਘ, ਚਰਨਾ ਸਿੰਘ ਬਿਜਲੀ ਵਾਲਾ, ਹਰਦੇਵ ਸਿੰਘ ਰੋਹੀ ਵਲਾ, ਜੀਵਨ ਸਿੰਘ ਧਾਲੀਵਾਲ ਮਨੀ ਸਿੰਘ ਆਦਿ ਤੋਂ ਇਲਾਵਾ ਹਰ ਵੀ ਪਿੰਡ ਵਾਸੀ ਹਾਜ਼ਰ ਸਨ |
ਸਿਵਲ ਡਿਸਪੈਂਸਰੀ ਮੌੜਾਂ 'ਚੋ ਆਰ.ਐਮ.ਓ. ਤੇ ਫਾਰਮਾਸਿਸਟ ਦੀਆਂ ਪੋਸਟਾਂ ਚੱਕੇ ਜਾਣ 'ਤੇ ਲੋਕਾਂ 'ਚ ਰੋਸ
ਸ਼ਹਿਣਾ, (ਸੁਰੇਸ਼ ਗੋਗੀ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਗਣਤੰਤਰਤਾ ਦਿਵਸ 'ਤੇ ਸੂਬੇ ਵਿਚ ਖੋਲ੍ਹੇ ਜਾ ਰਹੇ ਆਮ ਆਦਮੀ ਕਲੀਨਿਕਾਂ ਦੀ ਗਿਣਤੀ 500 ਕੀਤੇ ਜਾਣ ਦੀ ਦੌੜ ਵਿਚ ਪਿੰਡਾਂ ਦੀਆਂ ਡਿਸਪੈਂਸਰੀਆਂ ਸਿਹਤ ਕਰਮਚਾਰੀਆਂ ਤੇ ਡਾਕਟਰਾਂ ਦੀਆਂ ਪੋਸਟਾਂ ਤੋਂ ਖ਼ਾਲੀ ਕੀਤੀਆਂ ਜਾ ਰਹੀਆਂ ਹਨ | ਇਸੇ ਕੜ੍ਹੀ ਤਹਿਤ ਪਿੰਡ ਮੌੜਾਂ ਵਰਗੇ ਵੱਡੇ ਪਿੰਡ ਵਿਚ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਸਿਵਲ ਡਿਸਪੈਂਸਰੀ ਵਿਚੋਂ ਡਾਕਟਰ ਦੀ ਪੋਸਟ ਤੇ ਫਾਰਮਾਸਿਸਟ ਦੀ ਪੋਸਟ ਢਿਲਵਾਂ ਬਦਲ ਕੇ ਕਰ ਦਿੱਤੀ ਗਈ | ਜਿਸ ਨਾਲ ਪਿੰਡ ਵਾਸੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਪਿੰਡ ਮੌੜਾਂ ਜਿਸ ਦੀਆਂ ਪੰਜ ਪੰਚਾਇਤਾਂ ਬਣੀਆਂ ਹੋਈਆਂ ਹਨ ਅਤੇ ਆਬਾਦੀ ਪੱਖੋਂ ਸ਼ਹਿਣਾ ਕਸਬੇ ਨੇੜੇ ਤੇੜੇ ਢੁਕਦਾ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਮੌੜਾਂ ਦੀਆਂ ਸਿਹਤ ਸਹੂਲਤਾਂ ਨੂੰ ਖੋਰਾ ਲਾ ਕੇ ਕੁਝ ਦੂਰ 'ਤੇ ਪੈਂਦੇ ਕਸਬਾ ਸ਼ਹਿਣਾ ਵਿਖੇ ਆਮ ਆਦਮੀ ਮੁਹੱਲਾ ਕਲੀਨਿਕ ਪੰਚਾਇਤ ਤੇ ਲੋਕਾਂ ਦੇ ਵਿਰੋਧ ਦੇ ਬਾਵਜੂਦ ਖੋਲਿ੍ਹਆ ਜਾ ਰਿਹਾ ਹੈ | ਮੌੜਾਂ ਦੀ ਸਿਵਲ ਡਿਸਪੈਂਸਰੀ ਨਾਲ ਈਸ਼ਰ ਸਿੰਘ ਵਾਲਾ, ਦੱੁਲਮਸਰ, ਮੌੜ ਨਾਭਾ, ਮੌੜ ਪਟਿਆਲਾ, ਗਿੱਲ ਪੱਤੀ, ਜੈਦ ਬੋਇ ਤੋਂ ਇਲਾਵਾ ਜੰਡਸਰ, ਧਰਮਪੁਰਾ ਅਤੇ ਸੁਖਪੁਰਾ ਪਿੰਡਾਂ ਤੋਂ ਵੀ ਲੋਕ ਦਵਾਈ ਲੈਣ ਲਈ ਆਉਂਦੇ ਹਨ | ਅਜੌਕੇ ਸਮੇਂ ਦੌਰਾਨ ਜਾਰੀ ਹੋਏ ਪੱਤਰ ਅਨੁਸਾਰ ਡਾ: ਸੁਨੀਤਾ ਰਾਣੀ ਆਰ.ਐਮ., ਅਨੀਤਾ ਰਾਣੀ ਏ.ਐਨ.ਐਮ ਨੂੰ ਪੀ.ਐਚ.ਸੀ ਢਿੱਲਵਾ ਵਿਖੇ ਬਦਲ ਦਿੱਤਾ ਗਿਆ ਹੈ | ਮੌੜ ਨਾਭਾ ਵਿਖੇ ਦੋ ਏ.ਐਨ.ਐਮ, ਸੁਪਰਵਾਈਜ਼ਰ, ਹੈਲਥ ਵਰਕਰ ਤੇ ਸੀ.ਐਚ.ਓ ਦੀ ਪੋਸਟ ਹੀ ਰਹਿ ਗਈ ਹੈ | ਜਾਣਕਾਰੀ ਅਨੁਸਾਰ ਪਿੰਡ ਵਿਚ ਬਹੁਤੇ ਲੋਕਾਂ ਤੇ ਪੰਚਾਇਤਾਂ ਨੂੰ ਹਾਲੇ ਤੱਕ ਹੋਈਆਂ ਬਦਲੀਆਂ ਸੰਬੰਧੀ ਬਹੁਤੀ ਜਾਣਕਾਰੀ ਨਹੀਂ ਮਿਲੀ ਅਤੇ ਕੁਝ ਵਿਅਕਤੀਆਂ ਨੂੰ ਪਤਾ ਹੋਣ ਕਰ ਕੇ ਉਨ੍ਹਾਂ ਇਸ ਮਾਮਲੇ ਦੀ ਨਿਖੇਧੀ ਕੀਤੀ | ਆਉਣ ਵਾਲੇ ਦਿਨਾਂ ਵਿਚ ਪਿੰਡ ਦੀ ਡਿਸਪੈਂਸਰੀ ਤੋਂ ਪੋਸਟਾਂ ਖ਼ਤਮ ਕੀਤੇ ਜਾਣ ਦਾ ਮਾਮਲਾ ਗਰਮਾ ਸਕਦਾ ਹੈ |
ਹੈਲਥ ਸੈਂਟਰ ਧੂਰਕੋਟ ਬੰਦ ਹੋਣ ਦੇ ਰੋਸ 'ਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਪਿੰਡ ਵਾਸੀਆਂ ਨੇ ਕੀਤੀ ਨਾਅਰੇਬਾਜ਼ੀ
ਰੂੜੇਕੇ ਕਲਾਂ, (ਗੁਰਪ੍ਰੀਤ ਸਿੰਘ ਕਾਹਨੇਕੇ)-ਆਮ ਆਦਮੀ ਪਾਰਟੀ ਸਰਕਾਰ ਵਲੋਂ ਮੁੱਢਲਾ ਸਿਹਤ ਕੇਂਦਰ ਰੂੜੇਕੇ ਕਲਾਂ ਵਿਖੇ ਬਣਾਏ ਜਾ ਰਹੇ ਆਮ ਆਦਮੀ ਕਲੀਨਿਕ ਵਿਚ ਜ਼ਿਲ੍ਹਾ ਪ੍ਰੀਸ਼ਦ ਬਰਨਾਲਾ ਅਧੀਨ ਚੱਲਦੇ ਸਬ-ਸਿਡਰੀ ਹੈਲਥ ਸੈਂਟਰ ਧੂਰਕੋਟ ਦੇ ਡਾਕਟਰ ਟੀਕੂ ਸ਼ਰਮਾ ਰੂਰਲ ਮੈਡੀਕਲ ਅਫ਼ਸਰ, ਮਨਜੀਤ ਕੌਰ ਏ.ਐਨ.ਐਮ ਦੀ ਡਿਊਟੀ ਡੈਪੂਟੇਸ਼ਨ 'ਤੇ ਲਗਾਉਣ ਕਰ ਕੇ ਹੈਲਥ ਸੈਂਟਰ ਧੂਰਕੋਟ ਵਿਖੇ ਬਾਕੀ ਸਟਾਫ਼ ਨਾ ਰਹਿਣ ਕਰ ਕੇ ਹੈਲਥ ਸੈਂਟਰ ਬੰਦ ਹੋਣ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਵਿਚ ਇਕੱਤਰ ਹੋ ਕੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਗੁਰਚਰਨ ਸਿੰਘ ਬਾਵਾ, ਰਤਨ ਸਿੰਘ, ਬਲਵੰਤ ਸਿੰਘ, ਭੋਲਾ ਸਿੰਘ, ਪ੍ਰਧਾਨ ਸ਼ੇਰ ਸਿੰਘ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਜਗਤ ਸਿੰਘ, ਮਨਜਿੰਦਰ ਸਿੰਘ ਆਦਿ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪਿੰਡਾਂ ਵਿਚ ਜ਼ਿਲ੍ਹਾ ਪ੍ਰੀਸ਼ਦ ਅਧੀਨ ਸਬ-ਸਿਡਰੀ ਸੈਂਟਰ ਚਲਾ ਕੇ ਪਿੰਡਾਂ ਦੇ ਵਸਨੀਕਾਂ ਨੂੰ ਵਿਸ਼ੇਸ਼ ਸਿਹਤ ਸਹੂਲਤਾਂ ਦਿੱਤੀਆਂ ਸਨ | ਪਿੰਡਾਂ ਦੇ ਗ਼ਰੀਬ ਲੋਕ ਇਨ੍ਹਾਂ ਸੈਂਟਰਾਂ ਤੋਂ ਸਿਹਤ ਸਹੂਲਤਾਂ ਲੈ ਰਹੇ ਹਨ | ਪੰਜਾਬ ਵਾਸੀਆਂ ਨਾਲ ਵਧੀਆ ਸਿਹਤ ਸਹੂਲਤਾਂ ਦੇਣ ਦਾ ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇਂ ਵਾਅਦਾ ਕਰ ਕੇ ਪੰਜਾਬ ਵਿਚ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਸਰਕਾਰ ਵਲੋਂ ਪਿੰਡਾਂ ਦੇ ਗ਼ਰੀਬ ਲੋਕਾਂ ਨੂੰ ਹੋਰ ਵਧੀਆ ਸਿਹਤ ਸਹੂਲਤਾਂ ਦੇਣ ਦੀ ਬਜਾਏ ਪਿਛਲੀਆਂ ਸਰਕਾਰਾਂ ਵਲੋਂ ਚਲਾਈਆਂ ਗਈਆਂ ਡਿਸਪੈਂਸਰੀਆਂ ਵੀ ਡਾਕਟਰਾਂ ਅਤੇ ਹੋਰ ਸਟਾਫ਼ ਦੀਆਂ ਬਦਲੀਆਂ ਆਮ ਆਦਮੀ ਕਲੀਨਿਕਾਂ ਵਿਚ ਕਰਨ ਕਰ ਕੇ ਬੰਦ ਹੋ ਗਈਆਂ ਹਨ | ਜਿਸ ਨਾਲ ਕਿ ਗ਼ਰੀਬ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ | ਮਾਮੂਲੀ ਬਿਮਾਰੀਆਂ ਲਈ ਦਿਹਾੜੀਆਂ ਛੱਡ ਕੇ ਪਿੰਡਾਂ ਤੋਂ ਦੂਰ ਇਲਾਜ ਲਈ ਜਾਣਾ ਪਵੇਗਾ ਜਾਂ ਫੇਰ ਪ੍ਰਾਈਵੇਟ ਤੌਰ 'ਤੇ ਆਪਣਾ ਇਲਾਜ ਕਰਵਾਉਣ ਲਈ ਮਜਬੂਰ ਹੋਣਾ ਪਵੇਗਾ | ਇਕੱਤਰ ਹੋਏ ਪਿੰਡ ਵਾਸੀਆਂ ਨੇ ਡੀ.ਸੀ ਬਰਨਾਲਾ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਲੋਂ ਪਿੰਡਾਂ ਦੇ ਵਸਨੀਕਾਂ ਨੂੰ ਦਿੱਤੀਆਂ ਸਿਹਤ ਸਹੂਲਤਾਂ ਵਾਪਸ ਲੈਣ ਦੀ ਬਜਾਏ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਪਿੰਡਾਂ ਦੇ ਵਸਨੀਕਾਂ ਨੂੰ ਹੋਰ ਵਧੀਆ ਸਿਹਤ ਸਹੂਲਤਾਂ ਦੇਵੇ | ਜੇਕਰ ਜ਼ਿਲ੍ਹਾ ਪ੍ਰਸ਼ਾਸਨ ਨੇ ਸਬ-ਸਿਡਰੀ ਹੈਲਥ ਸੈਂਟਰ ਧੂਰਕੋਟ ਵਿਖੇ ਲੋੜੀਂਦਾ ਸਟਾਫ਼ ਭੇਜ ਕੇ ਡਿਸਪੈਂਸਰੀ ਚਾਲੂ ਨਾ ਕੀਤੀ ਤਾਂ ਪਿੰਡ ਦੇ ਗ਼ਰੀਬ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਵਿਚ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ | ਇਸ ਮੌਕੇ ਸੁਖਦੇਵ ਸਿੰਘ, ਜੱਗਾ ਸਿੰਘ, ਪੰਚ ਬਿੰਦਰ ਖ਼ਾਨ, ਗੁਰਸੇਵਕ ਸਿੰਘ ਸਾਬਕਾ ਫ਼ੌਜੀ, ਗੁਰਮੇਲ ਸਿੰਘ, ਲਾਭ ਸਿੰਘ, ਬਲਵੀਰ ਸਿੰਘ, ਗੋਬਿੰਦ ਸਿੰਘ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ |
ਸਿਹਤ ਕੇਂਦਰ ਵਜੀਦਕੇ ਕਲਾਂ ਦੇ ਸਟਾਫ਼ ਨੂੰ ਮੁਹੱਲਾ ਕਲੀਨਿਕ ਹਮੀਦੀ 'ਚ ਡੈਪੂਟੇਸ਼ਨ 'ਤੇ ਭੇਜਣ 'ਤੇ ਲੋਕਾਂ ਵਲੋਂ ਵਿਰੋਧ
ਮਹਿਲ ਕਲਾਂ, (ਤਰਸੇਮ ਸਿੰਘ ਗਹਿਲ)-ਪੇਂਡੂ ਸਿਡਰੀ ਸਿਹਤ ਕੇਂਦਰਾਂ ਵਿਚੋਂ ਸਰਕਾਰੀ ਸਿਹਤ ਸੇਵਾਵਾਂ ਬੰਦ ਕਰ ਕੇ ਮੁਹੱਲਾ ਕਲੀਨਿਕਾਂ ਨੂੰ ਚਾਲੂ ਕਰਨ ਦੀ ਹੋੜ ਵਿਚ ਲੱਗੀ 'ਆਪ' ਸਰਕਾਰ ਦੇ ਖ਼ਿਲਾਫ਼ ਅੱਜ ਬਲਾਕ ਮਹਿਲ ਕਲਾਂ ਦੇ ਪਿੰਡ ਵਜੀਦਕੇ ਕਲਾਂ ਵਿਖੇ ਦਹਾਕਿਆਂ ਤੋਂ ਚੱਲ ਰਹੇ ਪੀ.ਐਚ.ਸੀ. ਵਿਚ ਪਿਛਲੇ 16 ਸਾਲ ਤੋਂ ਡਾਕਟਰੀ ਸੇਵਾਵਾਂ ਨਿਭਾਅ ਰਹੇ ਡਾ: ਸੁਨੀਤਾ ਸਿੰਗਲਾ ਆਰ.ਐਮ.ਓ, ਫਾਰਮਾਸਿਸਟ ਸੀਮਾ ਦੁੱਗਲ ਅਤੇ ਦਰਜਾਚਾਰ ਕਰਮਚਾਰੀ ਨਿਰਭੈ ਸਿੰਘ ਨੂੰ ਨਵੇਂ ਖੁੱਲ ਰਹੇ ਮੁਹੱਲਾ ਕਲੀਨਿਕ ਹਮੀਦੀ ਵਿਖੇ ਡੈਪੂਟੇਸ਼ਨ 'ਤੇ ਭੇਜਣ ਦੇ ਮਾਮਲੇ ਵਿਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੇ ਗ੍ਰਾਮ ਪੰਚਾਇਤ ਦੀ ਅਗਵਾਈ ਹੇਠ ਨਗਰ ਨਿਵਾਸੀਆਂ ਵਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਡੈਪੂਟੇਸ਼ਨ ਦੇ ਹੁਕਮਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ | ਸਿਡਰੀ ਸਿਹਤ ਕੇਂਦਰ ਤੋਂ ਸਮੁੱਚੇ ਸਟਾਫ਼ ਨੂੰ ਸਰਕਾਰ ਵਲੋਂ ਡੈਪੂਟੇਸ਼ਨ 'ਤੇ ਭੇਜਣ ਦੀ ਪਿੰਡ ਦੇ ਲਾਊਡ ਸਪੀਕਰ ਰਾਹੀਂ ਹੋਈ ਅਨਾਊਮੈਂਟ ਸੁਣੀ ਤਾਂ ਬਹੁ ਗਿਣਤੀ ਸਮਾਜਿਕ ਸ਼ਖ਼ਸੀਅਤਾਂ ਵਲੋਂ ਸਿਡਰੀ ਸਿਹਤ ਕੇਂਦਰ ਵਜੀਦਕੇ ਕਲਾਂ ਵਿਚ ਪੁੱਜ ਕੇ ਸਰਕਾਰ ਦੇ ਫ਼ੈਸਲੇ ਦੀ ਸਖ਼ਤ ਨਿੰਦਾ ਕੀਤੀ ਅਤੇ ਰੋਹ ਵਿਚ ਆਏ ਲੋਕਾਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਿਹਤ ਮੰਤਰੀ ਪੰਜਾਬ ਖ਼ਿਲਾਫ਼ ਮੁਰਦਾਬਾਦ ਦੇ ਨਾਅਰਿਆਂ ਨਾਲ ਚੰਦ ਮਿੰਟਾਂ ਵਿਚ ਹੈਲਥ ਸੈਂਟਰ ਗੂੰਜ ਉੱਠਿਆ | ਭਾਕਿਯੂ ਉਗਰਾਹਾਂ ਦੇ ਸੀਨੀਅਰ ਆਗੂ ਕੁਲਜੀਤ ਸਿੰਘ ਵਜੀਦਕੇ ਕਲਾਂ, ਸਮਾਜ ਸੇਵਕ ਅਮਰਜੀਤ ਸਿੰਘ ਤੇ ਰਜਿੰਦਰ ਸਿੰਘ ਖ਼ਾਲਸਾ ਨੇ ਸਰਕਾਰ ਖ਼ਿਲਾਫ਼ ਸਖ਼ਤ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਦਹਾਕਿਆਂ ਤੋਂ ਖੇਤਰ ਦੇ 6 ਪਿੰਡਾਂ ਵਜੀਦਕੇ ਕਲਾਂ, ਵਜੀਦਕੇ ਖ਼ੁਰਦ, ਸਹੌਰ, ਖਿਆਲੀ, ਭੱਦਲਵੱਡ ਅਤੇ ਅਮਲਾ ਸਿੰਘ ਵਾਲਾ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਮੁੱਢਲੇ ਸਿਹਤ ਕੇਂਦਰ ਨੂੰ ਬੰਦ ਕਰਕੇ ਪੰਜਾਬ ਸਰਕਾਰ ਹੋਰ ਕਿਹੜੀਆਂ ਕਾਰਗਰ ਸਿਹਤ ਸਹੂਲਤਾਂ ਦੇਣਾ ਚਾਹੁੰਦੀ ਹੈ? ਜਦਕਿ ਪਿਛਲੇ ਇਕ ਸਾਲ ਤੋਂ ਦਵਾਈਆਂ ਤੇ ਸਟਾਫ਼ ਦੀ ਵੱਡੀ ਘਾਟ ਨਾਲ ਦਮ ਤੋੜ ਰਹੇ ਮੁੱਢਲੇ ਸਿਹਤ ਕੇਂਦਰਾਂ ਪਾਸੋਂ ਹੁਣ ਸਟਾਫ਼ ਦਾ ਮੁਹੱਲਾ ਕਲੀਨਿਕਾਂ ਵਿਚ ਡੈਪੂਟੇਸ਼ਨ ਕਰ ਕੇ ਸਿਡਰੀ ਸਿਹਤ ਕੇਂਦਰਾਂ ਦੀਆਂ ਸੇਵਾਵਾਂ ਬੰਦ ਕੀਤੀਆਂ ਜਾ ਰਹੀਆਂ ਹਨ | ਇਸ ਸਮੇਂ ਕੁਲਜੀਤ ਸਿੰਘ ਵਜੀਦਕੇ ਨੇ ਕਿਹਾ ਕਿ ਕਲੀਨਿਕ ਬਣਾਉਣੇ ਹਨ ਜਾਂ ਢਾਹੁਣੇ ਹਨ, ਇਹ ਫ਼ੈਸਲਾ ਸਰਕਾਰ ਕਰੇ ਨਹੀਂ ਸਰਕਾਰ ਦੇ ਫ਼ੈਸਲਾ ਦਾ ਵਿਰੋਧ ਕਰ ਕੇ ਅਣਮਿਥੇ ਸਮੇਂ ਲਈ ਸੰਘਰਸ਼ ਸ਼ੁਰੂ ਕੀਤਾ ਜਾਵੇਗਾ | ਇਸ ਸਮੇਂ ਬਲਜਿੰਦਰ ਸਿੰਘ ਮਿਸਰਾ, ਰਜਿੰਦਰ ਸਿੰਘ, ਸਾਬਕਾ ਸਰਪੰਚ ਦਲਵੀਰ ਸਿੰਘ ਗੋਲਡੀ, ਪ੍ਰਧਾਨ ਜੋਗਿੰਦਰ ਸਿੰਘ, ਡਾ: ਸ਼ੇਰ ਸਿੰਘ ਰਵੀ, ਡਾ: ਜਸਵੀਰ ਸਿੰਘ, ਗੁਰਦੀਪ ਸਿੰਘ ਖ਼ਾਲਸਾ, ਅਮਰਜੀਤ ਸਿੰਘ, ਕਾਕੋ, ਮਨਦੀਪ ਸਿੰਘ, ਬੂਟਾ ਸਿੰਘ, ਨੰਬਰਦਾਰ ਬਹਾਰ ਸਿੰਘ, ਨੰਬਰਦਾਰ ਰਣਜੀਤ ਸਿੰਘ, ਦਰਸ਼ਨ ਸਿੰਘ ਸਮਰਾ, ਕਾਮਰੇਡ ਲਾਭ ਸਿੰਘ, ਗੁਰਮੇਲ ਕੌਰ, ਨਿੰਦਰ ਕੌਰ, ਪ੍ਰਧਾਨ ਸਿਕੰਦਰ ਸਿੰਘ, ਸ਼ਿੰਦਰਪਾਲ ਕੌਰ, ਕਰਨੈਲ ਕੌਰ, ਜਮੇਰ ਕੌਰ, ਪ੍ਰਧਾਨ ਕੁਲਵਿੰਦਰ ਕੌਰ ਆਦਿ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਨਵੇਂ ਮੁਹੱਲਾ ਕਲੀਨਿਕ ਖੋਲ੍ਹਣੇ ਹੀ ਹਨ ਤਾਂ ਉਹ ਪੁਰਾਣੇ ਚੱਲ ਰਹੇ ਸਿਹਤ ਕੇਂਦਰਾਂ ਨੂੰ ਜਿਉੇਂ ਦਾ ਤਿਉਂ ਰੱਖਣ ਰੱਖੇ |
ਹੰਡਿਆਇਆ, 25 ਜਨਵਰੀ (ਗੁਰਜੀਤ ਸਿੰਘ ਖੱੁਡੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਵਿਖੇ ਸਮੂਹ ਬੀ.ਐਲ.ਓਜ ਨੇ ਕੌਮੀ ਵੋਟਰ ਦਿਵਸ ਮਨਾਇਆ | ਸਮਾਗਮ ਦੌਰਾਨ ਵਿਦਿਆਰਥੀਆਂ ਦੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ | ਇਸ ਮੌਕੇ ਕਮਲਦੀਪ ਸਿੰਘ, ਹਰੀ ਸਿੰਘ, ਰਣਜੀਤ ...
ਬਰਨਾਲਾ, 25 ਜਨਵਰੀ (ਅਸ਼ੋਕ ਭਾਰਤੀ)-ਐਸ.ਬੀ.ਐਸ. ਪਬਲਿਕ ਸਕੂਲ ਸੁਰਜੀਤਪੁਰਾ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ | ਅਧਿਆਪਕ ਮਨਜੀਤ ਕੌਰ ਅਤੇ ਨਰਾਇਣ ਗਰਗ ਨੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀ ਮਹੱਤਤਾ ਸੰਬੰਧੀ ਜਾਣਕਾਰੀ ਦਿੱਤੀ | ਵਿਦਿਆਰਥੀਆਂ ਵਲੋਂ ਦੇਸ਼ ਭਗਤੀ ...
ਸ਼ਹਿਣਾ, 25 ਜਨਵਰੀ (ਸੁਰੇਸ਼ ਗੋਗੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਪੱਖੋਂ ਕੈਂਚੀਆਂ ਨੇੜੇ ਟੋਲ ਪਲਾਜ਼ਾ ਹਟਾਉਣ ਲਈ ਲਾਏ ਗਏ ਪੱਕੇ ਮੋਰਚੇ 'ਤੇ ਲਖੀਮਪੁਰ ਖੀਰੀ ਕਾਂਡ ਦੇ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਨੂੰ ਜਮਾਨਤ ਦਿੱਤੇ ਜਾਣ 'ਤੇ ਕੇਂਦਰ ਸਰਕਾਰ ਦਾ ...
ਬਰਨਾਲਾ, 25 ਜਨਵਰੀ (ਅਸ਼ੋਕ ਭਾਰਤੀ)-ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਅਤੇ ਚੋਣ ਤਹਿਸੀਲਦਾਰ ਦਫਤਰ ਬਰਨਾਲਾ ਵਲੋਂ ਸ੍ਰੀ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਬਰਨਾਲਾ ਵਿਖੇ ਕÏਮੀ ਵੋਟਰ ਦਿਵਸ ਮਨਾਇਆ ਗਿਆ ¢ ਸਮਾਗਮ ...
ਬਰਨਾਲਾ, 25 ਜਨਵਰੀ (ਰਾਜ ਪਨੇਸਰ)-ਜ਼ਿਲ੍ਹਾ ਪੁਲਿਸ ਵਲੋਂ ਗਣਤੰਤਰ ਦਿਵਸ ਤੇ ਬਸੰਤ ਪੰਚਮੀ ਦੇ ਤਿਉਹਾਰ ਦੇ ਮੱਦੇਨਜ਼ਰ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਫਲੈਗ ਮਾਰਚ ਕੱਢਿਆ ਗਿਆ | ਜਾਣਕਾਰੀ ਦਿੰਦਿਆਂ ਐਸ.ਪੀ.(ਡੀ) ਰਮਨੀਸ਼ ਕੁਮਾਰ ਚੌਧਰੀ ਨੇ ...
ਰੂੜੇਕੇ ਕਲਾਂ, 25 ਜਨਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂਆਂ ਵਲੋਂ ਆਵਾਰਾ ਪਸ਼ੂ ਡੀ.ਸੀ ਦਫ਼ਤਰਾਂ ਵਿਚ ਛੱਡਣ ਦੇ ਦਿੱਤੇ ਗਏ ਸੂਬਾ ਆਗੂਆਂ ਦੇ ਸੱਦੇ ਤਹਿਤ ਭਕਿਯੂ ਕਾਦੀਆਂ ਪਿੰਡ ਇਕਾਈ ਧੌਲਾ ਦੀ ਮੀਟਿੰਗ ਪ੍ਰਧਾਨ ਹਰਦੀਪ ਸਿੰਘ, ...
ਭਦੌੜ, 25 ਜਨਵਰੀ (ਰਜਿੰਦਰ ਬੱਤਾ, ਵਿਨੋਦ ਕਲਸੀ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਥੇਦਾਰ ਸਾਧੂ ਸਿੰਘ ਰਾਗੀ ਬੀਤੀ ਕੱਲ੍ਹ ਸੰਖੇਪ ਬਿਮਾਰੀ ਕਾਰਨ ਅਚਾਨਕ ...
ਸ਼ਹਿਣਾ, 25 ਜਨਵਰੀ (ਸੁਰੇਸ਼ ਗੋਗੀ)-ਮਹਿੰਗੇ ਭਾਅ ਦੀਆਂ ਜ਼ਮੀਨਾਂ ਠੇਕੇ ਉੱਪਰ ਲੈ ਕੇ ਆਲੂਆਂ ਦੀ ਖੇਤੀ ਕਰ ਰਹੇ ਕਿਸਾਨਾਂ ਦੀਆਂ ਆਸਾਂ 'ਤੇ ਉਸ ਸਮੇਂ ਪਾਣੀ ਫਿਰ ਗਿਆ ਜਦੋਂ ਕੋਰੋ ਕਾਰਨ ਸ਼ਹਿਣਾ ਦੇ ਦੋ ਦਰਜਨ ਦੇ ਕਰੀਬ ਕਿਸਾਨਾਂ ਦੀ ਆਲੂਆਂ ਦੀ ਖੇਤੀ ਬਰਬਾਦ ਹੋ ਗਈ | ...
ਰੂੜੇਕੇ ਕਲਾਂ, 25 ਜਨਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)-ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋਂ ਕਲਾਂ ਵਿਖੇ ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਪ੍ਰਧਾਨ ਅਮਰਜੀਤ ਕੌਰ ਬਬਲੀ ਖੀਪਲ ਦੀ ਅਗਵਾਈ ਵਿਚ ਸੰਸਥਾ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ...
ਤਪਾ ਮੰਡੀ, 25 ਜਨਵਰੀ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਚਾਈਨਾ ਡੋਰ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਸਦਕਾ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਕੂਲੀ ਬੱਚਿਆਂ ਵਲੋਂ ਐਸ.ਡੀ.ਐਮ ਤਪਾ ਗੋਪਾਲ ਸਿੰਘ ਅਤੇ ਡੀ.ਐਸ.ਪੀ ਰਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਸਾਂਝੇ ...
ਤਪਾ ਮੰਡੀ, 25 ਜਨਵਰੀ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਗਣਤੰਤਰ ਦਿਵਸ ਸੰਬੰਧੀ ਫੁੱਲ ਡਰੈੱਸ ਰਿਹਰਸਲ ਐਸ.ਡੀ.ਐਮ ਤਪਾ ਗੋਪਾਲ ਸਿੰਘ ਦੀ ਅਗਵਾਈ ਹੇਠ ਬਾਹਰਲੀ ਅਨਾਜ ਮੰਡੀ ਵਿਖੇ ਕਰਵਾਈ ਗਈ | ਜਿਸ ਵਿਚ ਇਲਾਕੇ ਦੇ ਸਕੂਲਾਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਸਕੂਲੀ ...
ਬਰਨਾਲਾ, 25 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਐਗਰੋ ਇਨਪੁਟਸ ਡੀਲਰਜ਼ ਐਸੋਸੀਏਸ਼ਨ ਦਾ ਇਕ ਵਫ਼ਦ ਪੰਜਾਬ ਦੇ ਮੁੱਖ ਬੁਲਾਰੇ ਗੋਕਲ ਪ੍ਰਕਾਸ਼ ਗੁਪਤਾ ਦੀ ਅਗਵਾਈ ਵਿਚ ਸਕੱਤਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਸ਼੍ਰੀ ਰਾਹੁਲ ਤਿਵਾੜੀ ਨੂੰ ਮਿਲਿਆ ...
ਟੱਲੇਵਾਲ, 25 ਜਨਵਰੀ (ਸੋਨੀ ਚੀਮਾ)-ਮਾਤਾ ਸਾਹਿਬ ਕੌਰ ਗਰਲਜ਼ ਕਾਲਜ/ਸੀਨੀ. ਸੈਕੰ. ਸਕੂਲ ਗਹਿਲ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ | ਸਮਾਗਮ ਦੌਰਾਨ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ | ਇਸ ਮੌਕੇ ਪਿੰ੍ਰਸੀਪਲ ਡਾ: ...
ਮਹਿਲ ਕਲਾਂ, 25 ਜਨਵਰੀ (ਅਵਤਾਰ ਸਿੰਘ ਅਣਖੀ)-ਪਿੰਡ ਚੁਹਾਣਕੇ ਕਲਾਂ ਵਿਖੇ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਤੇ ਜ਼ਿਲ੍ਹਾ ਚੋਣ ਅਫ਼ਸਰ ਬਰਨਾਲਾ ਦੇ ਹੁਕਮਾਂ ਅਨੁਸਾਰ ਬੀ.ਐੱਲ.ਓ. ਹਰਜੀਤ ਸਿੰਘ ਮਲੂਕਾ ਅਤੇ ਅਰਵਿੰਦ ਸਿੰਘ ਦੀ ਅਗਵਾਈ ਹੇਠ ਬੂਥ ਪੱਧਰ 'ਤੇ ...
ਤਪਾ ਮੰਡੀ 25 ਜਨਵਰੀ (ਵਿਜੇ ਸ਼ਰਮਾ, ਪ੍ਰਵੀਨ ਗਰਗ)-ਰਾਸ਼ਟਰੀ ਦਿਵਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਪਾ ਵਿਖੇ ਐਸ.ਡੀ.ਐਮ. ਗੋਪਾਲ ਸਿੰਘ ਦੀ ਅਗਵਾਈ 'ਚ ਮਨਾਇਆ ਗਿਆ | ਐਸ.ਡੀ.ਐਮ ਗੋਪਾਲ ਸਿੰਘ ਨੇ ਡੀ.ਐਸ.ਪੀ. ਰਵਿੰਦਰ ਸਿੰਘ ਰੰਧਾਵਾ, ਥਾਣਾ ਇੰਚਾਰਜ ਨਿਰਮਲਜੀਤ ਸਿੰਘ ...
ਤਪਾ ਮੰਡੀ, 25 ਜਨਵਰੀ (ਪ੍ਰਵੀਨ ਗਰਗ)-ਬੀਤੀ ਰਾਤ ਚੋਰਾਂ ਵਲੋਂ ਖੇਤਾਂ 'ਚ ਲੱਗੀਆਂ 10 ਦੇ ਕਰੀਬ ਮੋਟਰਾਂ ਦੀਆਂ ਕੇਬਲਾਂ ਵੱਢ ਕੇ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਦਿੰਦੇ ਹੋਏ ਕਿਸਾਨਾਂ ਰੋਹੀ ਰਾਮ, ਬੇਅੰਤ ਸਿੰਘ, ਮਨਜੀਤ ਸਿੰਘ, ਗੁਰਜੰਟ ਸਿੰਘ, ...
ਰੂੜੇਕੇ ਕਲਾਂ, 25 ਜਨਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)-ਸਹਿਕਾਰੀ ਸਭਾ ਧੂਰਕੋਟ ਦੇ ਸੇਲਜ਼ਮੈਨ ਗੁਰਪ੍ਰੀਤ ਸਿੰਘ ਵਲੋਂ ਸਭਾ ਵਿਖੇ ਯੂਰੀਆ ਖਾਦ ਲੈਣ ਗਏ ਪਿੰਡ ਧੂਰਕੋਟ ਦੇ ਦੋ ਕਿਸਾਨਾਂ ਖ਼ਿਲਾਫ਼ ਉਸ ਦੀ ਡਿਊਟੀ ਵਿਚ ਵਿਘਨ ਪਾਉਣ ਦੇ ਕਿਸਾਨਾਂ ਖ਼ਿਲਾਫ਼ ਦੋਸ਼ ਲਗਾ ਕੇ ...
ਬਰਨਾਲਾ, 25 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੁਸਾਇਟੀ, ਸੂਰਿਆਵੰਸ਼ੀ ਖੱਤਰੀ ਸਭਾ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਵਪਾਰ ਮੰਡਲ ਬਰਨਾਲਾ ਵਲੋਂ ਗਾਂਧੀ ਆਰੀਆ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਵਿਖੇ ਮੁੱਖ ਸਰਪ੍ਰਸਤ ...
ਮਹਿਲ ਕਲਾਂ, 25 ਜਨਵਰੀ (ਤਰਸੇਮ ਸਿੰਘ ਗਹਿਲ)-ਪੁਲਿਸ ਥਾਣਾ ਮਹਿਲ ਕਲਾਂ ਦੇ ਮੁੱਖ ਅਫ਼ਸਰ ਵਲੋਂ ਲੋਕਾਂ ਨੂੰ ਚਾਇਨਾ ਡੋਰ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਵਾਉਣ ਲਈ ਕਸਬਾ ਮਹਿਲ ਕਲਾਂ ਦੇ ਮੁੱਖ ਬਾਜ਼ਾਰ ਦੀਆਂ ਦੁਕਾਨਾਂ 'ਤੇ ਚਾਇਨਾ ਡੋਰ ਦੀ ਚੈਕਿੰਗ ਕੀਤੀ ਗਈ | ਇਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX