ਜਲੰਧਰ, 25 ਜਨਵਰੀ (ਸ਼ਿਵ)- ਅਟਾਰੀ ਬਾਜ਼ਾਰ ਵਿਚ ਬਣ ਰਹੀਆਂ 35 ਨਾਜਾਇਜ ਦੁਕਾਨਾਂ ਦੇ ਮਾਮਲੇ ਵਿਚ ਨਿਗਮ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕੀਤੀ ਹੈ ਕਿਉਂਕਿ ਇਸ ਮਾਮਲੇ ਵਿਚ ਨਿਗਮ ਕਮਿਸ਼ਨਰ ਅਭੀਜੀਤ ਕਪਲਿਸ਼ ਕੋਲ ਪੁੱਜੀ ਸ਼ਿਕਾਇਤ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ | ਦੱਸਿਆ ਜਾਂਦਾ ਹੈ ਕਿ ਨਿਗਮ ਕਮਿਸ਼ਨਰ ਸ੍ਰੀ ਕਪਲਿਸ਼ ਕੋਲ ਅਟਾਰੀ ਬਾਜ਼ਾਰ ਵਿਚ ਬਣ ਰਹੀਆਂ 35 ਦੇ ਕਰੀਬ ਨਾਜਾਇਜ ਦੁਕਾਨਾਂ ਦੀ ਮਾਰਕੀਟ ਬਾਰੇ ਸ਼ਿਕਾਇਤ ਪੁੱਜੀ ਸੀ ਕਿ ਤੰਗ ਇਲਾਕੇ ਵਿਚ ਦੁਕਾਨਾਂ ਦੀ ਉਸਾਰੀ ਦਾ ਕੰਮ ਜਾਰੀ ਹੈ | ਇਸ ਬਾਰੇ ਸ਼ਿਕਾਇਤ ਆਉਣ 'ਤੇ ਨਗਰ ਨਿਗਮ ਦੇ ਐਮ. ਟੀ. ਪੀ. ਨੀਰਜ ਭੱਟੀ ਨੂੰ ਮੌਕੇ 'ਤੇ ਭੇਜਿਆ ਗਿਆ ਸੀ | ਦੱਸਿਆ ਜਾਂਦਾ ਹੈ ਕਿ ਐਮ. ਟੀ. ਪੀ. ਭੱਟੀ ਵੱਲੋਂ ਇਸ ਮਾਮਲੇ ਵਿਚ ਬਣ ਰਹੀਆਂ ਦੁਕਾਨਾਂ ਬਾਰੇ ਜਾਂਚ ਕੀਤੀ ਗਈ ਤਾਂ ਉਕਤ ਦੁਕਾਨਾਂ ਦਾ ਮੌਕਾ ਦੇਖਣ ਤੋਂ ਬਾਅਦ ਇਸ ਮਾਮਲੇ ਵਿਚ ਏ. ਟੀ. ਪੀ. ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਜਵਾਬ ਤਲਬੀ ਕੀਤੀ ਗਈ ਹੈ | ਬਿਲਡਿੰਗ ਵਿਭਾਗ ਦੇ ਐਮ. ਟੀ. ਪੀ. ਨੇ ਵੀ ਮੌਕਾ ਦੇਖਣ ਤੋਂ ਬਾਅਦ ਇਸ ਮਾਮਲੇ ਨੂੰ ਕਾਫੀ ਗੰਭੀਰ ਦੱਸਿਆ ਹੈ | ਇਸ ਮਾਮਲੇ ਵਿਚ ਨਿਗਮ ਵੱਲੋਂ ਆਉਣ ਵਾਲੇ ਦਿਨਾਂ ਵਿਚ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ | ਅਟਾਰੀ ਬਾਜ਼ਾਰ ਵਿਚ ਜਿਸ ਥਾਂ 'ਤੇ ਇਹ ਮਾਰਕੀਟ ਬਣਾਈ ਜਾ ਰਹੀ ਹੈ, ਉਨਾਂ ਦੇ ਨਾਲ ਐਨੀਆਂ ਤੰਗ ਗਲੀਆਂ ਹਨ ਕਿ ਉੱਥੋਂ ਕੋਈ ਅਣਹੋਣੀ ਹੋਣ 'ਤੇ ਲੰਘਣ ਦਾ ਰਸਤਾ ਤੱਕ ਨਹੀਂ ਹੈ |
ਵਿਧਾਨ ਸਭਾ ਦੀ ਕਮੇਟੀ ਨੇ ਵੀ ਦੁਕਾਨਾਂ ਦੀ ਉਸਾਰੀ ਦਾ ਦੇਖਿਆ ਸੀ ਮੌਕਾ
ਅਟਾਰੀ ਬਾਜ਼ਾਰ ਵਿਚ ਬਣ ਰਹੀਆਂ ਦੁਕਾਨਾਂ ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਦੀਆਂ ਰਹੀਆਂ ਹਨ | ਇਸ ਤੰਗ ਬਾਜ਼ਾਰ ਵਿਚ ਦੁਕਾਨਾਂ ਦੀ ਉਸਾਰੀ ਦਾ ਕੰਮ ਸਾਲ 2019 ਵਿਚ ਸ਼ੁਰੂ ਹੋਇਆ ਸੀ ਤਾਂ ਚਾਰ ਮਹੀਨੇ ਬਾਅਦ ਹੀ ਇਹ ਬਣ ਰਹੀਆਂ ਦੁਕਾਨਾਂ ਦੀ ਹੋ ਰਹੀ ਉਸਾਰੀ ਦੀ ਸ਼ਿਕਾਇਤ ਵਿਧਾਨ ਸਭਾ ਕਮੇਟੀ ਕੋਲ ਪੁੱਜ ਗਈ ਸੀ | ਸਾਬਕਾ ਕਾਂਗਰਸੀ ਵਿਧਾਇਕ ਅਤੇ ਚੇਅਰਮੈਨ ਵਿਧਾਨ ਸਭਾ ਕਮੇਟੀ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਵਿਚ ਜਦੋਂ ਕਮੇਟੀ ਅਟਾਰੀ ਬਾਜ਼ਾਰ ਵਿਚ ਜਾ ਕੇ ਇਨ੍ਹਾਂ ਦੁਕਾਨਾਂ ਦੀ ਚੱਲ ਰਹੀ ਉਸਾਰੀ ਦੀ ਜਾਂਚ ਕਰਨ ਲਈ ਮੌਕੇ 'ਤੇ ਪੁੱਜੀ ਸੀ ਤਾਂ ਉਹ ਉਸਾਰੀ ਦੇਖ ਕੇ ਹੈਰਾਨ ਰਹਿ ਗਈ ਸੀ | ਕਮੇਟੀ ਨੇ ਇਸ ਮਾਮਲੇ ਵਿਚ ਉਸ ਵੇਲੇ ਦੇ ਬਿਲਡਿੰਗ ਇੰਸਪੈਕਟਰ ਦਿਨੇਸ਼ ਜੋਸ਼ੀ ਤੋਂ ਵੀ ਕਾਫੀ ਜਾਣਕਾਰੀ ਤਲਬ ਕੀਤੀ ਸੀ ਪਰ ਕੋਈ ਵੀ ਇਸ ਮਾਮਲੇ ਵਿਚ ਜਵਾਬ ਨਹੀਂ ਦੇ ਸਕਿਆ ਸੀ | ਬਾਅਦ ਵਿਚ ਕਾਫੀ ਦੇਰ ਤੱਕ ਇਨ੍ਹਾਂ ਦੁਕਾਨਾਂ ਦੀ ਉਸਾਰੀ ਦਾ ਕੰਮ ਬੰਦ ਰਿਹਾ ਸੀ | ਕੁਝ ਦਿਨ ਪਹਿਲਾਂ ਨਿਗਮ ਦੇ ਏ. ਟੀ. ਪੀ. ਸੁਖਦੇਵ ਵਸ਼ਿਸ਼ਟ ਦੀ ਅਗਵਾਈ ਵਿਚ ਨਿਗਮ ਦੀ ਟੀਮ ਨੇ ਵੀ ਇਨ੍ਹਾਂ ਦੁਕਾਨਾਂ 'ਤੇ ਹਲਕੀ ਕਾਰਵਾਈ ਕੀਤੀ ਸੀ ਪਰ ਉਸ ਸਮੇਂ ਇਹ ਮਾਮਲਾ ਦੱਬ ਗਿਆ ਸੀ |
ਜਲੰਧਰ, 25 ਜਨਵਰੀ (ਐੱਮ.ਐੱਸ. ਲੋਹੀਆ) - ਜਾਨਲੇਵਾ ਬਣ ਰਹੀ ਚਾਇਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀਆਂ ਹਦਾਇਤਾਂ ਦਿੰਦੇ ਹੋਏ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਸਾਰੇ ਥਾਣਾ ਮੁਖੀਆਂ ਨੂੰ ਕਿਹਾ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ...
ਜਲੰਧਰ, 25 ਜਨਵਰੀ (ਹਰਵਿੰਦਰ ਸਿੰਘ ਫੁੱਲ)-ਦਾ ਜਲੰਧਰ ਮਾਡਲ ਟਾਊਨ ਸੁਸਇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਣਤੰਤਰ ਦਿਵਸ ਰੈੱਡ ਕਰਾਸ ਭਵਨ ਵਿਖੇ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ | ਮਾਡਲ ਟਾਊਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ...
ਜਲੰਧਰ, 25 ਜਨਵਰੀ (ਸ਼ੈਲੀ) : ਬਸੰਤ ਪੰਚਮੀ ਨੂੰ ਲੈ ਕੇ ਲੋਕਾਂ ਵਿਚ ਪਤੰਗ ਬਾਜ਼ੀ ਦਾ ਬੜਾ ਉਤਸਾਹ ਹੁਦੰਾ ਹੈ ਜੋ ਇਸ ਵਾਰ ਵੀ ਦੇਖਣ ਨੂੰ ਮਿਲ ਰਿਹਾ ਹੈ | ਬਾਜ਼ਾਰ ਵਿਚ ਕਈ ਦੁਕਾਨਾਂ ਪੰਤਗਾਂ ਅਤੇ ਡੋਰਾਂ ਨਾਲ ਸਜੀਆਂ ਹਨ | ਦੁਕਾਨਾਂ ਵਿਚ ਵੱਖ- ਵੱਖ ਬਰਾਂਡ ਦੀਆਂ ਡੋਰਾਂ ...
ਚੁਗਿੱਟੀ/ਜੰਡੂਸਿੰਘਾ, 25 ਜਨਵਰੀ (ਨਰਿੰਦਰ ਲਾਗੂ)-ਐਂਟੀ ਕ੍ਰਾਈਮ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਦੇ ਪ੍ਰਬੰਧਕਾਂ ਵਲੋਂ ਇਕ ਬੈਠਕ ਗੁਰੂ ਨਾਨਕ ਮਾਰਕੀਟ ਨੇੜੇ ਲੰਮਾ ਪਿੰਡ ਚੌਕ ਵਿਖੇ ਕੀਤੀ ਗਈ | ਇਸ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਤੇ 26 ਜਨਵਰੀ ਸੰਬੰਧੀ ਕਰਵਾਏ ਜਾਣ ...
ਜਲੰਧਰ, 25 ਜਨਵਰੀ (ਸ਼ਿਵ)- ਐਤਵਾਰ ਨੂੰ ਭਾਜਪਾ ਅਤੇ ਕਾਂਗਰਸ ਦੇ ਕਈ ਆਗੂਆਂ ਨੂੰ 'ਆਪ' ਵਿਚ ਸ਼ਾਮਿਲ ਕਰਵਾਉਣ ਵਾਲੀ 'ਆਪ' ਨੂੰ ਅੱਜ ਝਟਕਾ ਲੱਗਾ ਹੈ ਕਿਉਂਕਿ ਉੱਤਰੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਜਿਹੜੇ ਚਾਰ ਅਹੁਦੇਦਾਰਾਂ ਭਾਜਪਾ ਨੂੰ ਅਲਵਿਦਾ ਕਹਿ ਕੇ 'ਆਪ' ਵਿਚ ...
ਜਲੰਧਰ, 25 ਜਨਵਰੀ (ਸ਼ਿਵ)-ਇਸ ਸੀਜਨ ਵਿਚ ਪਹਿਲੀ ਵਾਰ ਰਾਤ ਨੂੰ ਪਏ ਮੀਂਹ ਤੋਂ ਬਾਅਦ 30 ਤੋਂ ਜ਼ਿਆਦਾ ਫੀਡਰਾਂ 'ਤੇ ਬਿਜਲੀ ਸਪਲਾਈ ਪ੍ਰਭਾਵਿਤ ਰਹੀ ਜਿਸ ਕਰਕੇ ਕਈ ਇਲਾਕਿਆਂ ਵਿਚ ਦੇਰ ਰਾਤ ਤੱਕ ਬਿਜਲੀ ਬੰਦ ਰਹੀ ਜਦਕਿ ਕਈ ਇਲਾਕਿਆਂ ਵਿਚ ਬੁੱਧਵਾਰ ਸਵੇਰੇ ਜਾ ਕੇ ਬਿਜਲੀ ...
ਜਲੰਧਰ/ਮਕਸੂਦਾਂ 25 ਜਨਵਰੀ (ਸ਼ਿਵ, ਸੋਰਵ ਮਹਿਤਾ)- ਵਾਰਡ ਨੰਬਰ 5 ਵਿਖੇ ਨੂਰਪੁਰ ਕਾਲੋਨੀ ਵਿਚ ਸੀਵਰ ਦਾ ਛੋਟਾ ਪਾਈਪ ਪਾਉਣ ਤੋਂ ਨਾਰਾਜ਼ ਲੋਕਾਂ ਵੱਲੋਂ ਸੀਵਰੇਜ ਬੋਰਡ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਲੋਕਾਂ ਦੀ ਮੰਗ ਸੀ ਕਿ ਛੋਟਾ ਪਾਈਪ ਪਾਏ ਜਾਣ ਨਾਲ ਸੀਵਰੇਜ ...
ਐੱਮ. ਐੱਸ. ਲੋਹੀਆ
ਜਲੰਧਰ, 25 ਜਨਵਰੀ-ਸਥਾਨਕ ਬਸਤੀਆਂ ਦੇ ਖੇਤਰ 'ਚ ਪੈਂਦੇ ਮੁਹੱਲਾ ਤਾਰਾ ਸਿੰਘ ਐਵੀਨਿਊ 'ਚ ਬੀਤੇ ਦਿਨ ਇਕ ਘਰ ਅੰਦਰ ਦਾਖ਼ਲ ਹੋ ਕੇ 2 ਵਿਅਕਤੀਆਂ ਵਲੋਂ ਕਮਲਜੀਤ ਕੌਰ (49) ਪਤਨੀ ਸਵ. ਗੁਰਦੀਪ ਸਿੰਘ ਦੀ ਕੀਤੀ ਗਈ ਹੱਤਿਆ ਦੇ ਮਾਮਲੇ ਨੂੰ ਕੇਵਲ 3 ਘੰਟੇ ਦੇ ...
ਜਲੰਧਰ, 25 ਜਨਵਰੀ (ਪਵਨ ਖਰਬੰਦਾ)-ਏਪੀਜੇ ਸਕੂਲ ਮਹਾਂਵੀਰ ਮਾਰਗ ਜਲੰਧਰ ਵਿਖੇ ਗਣਤੰਤਰ ਦਿਵਸ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ, ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ¢ ਸਕੂਲ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਨਾਲ ...
ਜਲੰਧਰ, 25 ਜਨਵਰੀ (ਐੱਮ. ਐੱਸ. ਲੋਹੀਆ)-ਬੀ. ਐਸ. ਐਫ਼. ਹੈੱਡਕੁਆਟਰ 'ਚ ਅਚਾਨਕ ਚੱਲੀ ਗੋਲੀ ਨਾਲ ਸਿਪਾਹੀ ਰਤਨ ਗਿਰੀ ਦੀ ਮੌਤ ਹੋ ਗਈ | ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਨਵੀਂ ਬਾਰਾਂਦਰੀ ਦੀ ਪੁਲਿਸ ਨੇ ਰਤਨ ਗਿਰੀ (33) ਪੁੱਤਰ ਅਰੁਣ ਗਿਰੀ ਵਾਸੀ ਪੱਛਮੀ ਬੰਗਾਲ ਦੀ ਮਿ੍ਤਕ ...
ਜਲੰਧਰ, 25 ਜਨਵਰੀ (ਚੰਦੀਪ ਭੱਲਾ)-ਜ਼ਿਲ੍ਹਾ ਅਤੇ ਸੈਸ਼ਨ ਜੱਜ ਰੁਪਿੰਦਰਜੀਤ ਚਹਿਲ ਦੀ ਅਦਾਲਤ ਨੇ 7 ਸਾਲ ਦੇ ਬੱਚੇ ਦੇ ਕਤਲ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਮੁਹੰਮਦ ਅਲੀ ਪੁੱਤਰ ਸੇਖਰ ਜਹਿਰ ਵਾਸੀ ਬਿਹਾਰ, ਹਾਲ ਵਾਸੀ ਕਿਰਾਏਦਾਰ ਗਰੀਨ ਐਵਿਨਿਊ, ਵਰਿਆਣਾ ਨੂੰ ...
ਜਲੰਧਰ, 25 ਜਨਵਰੀ (ਸ਼ਿਵ)-ਨਗਰ ਨਿਗਮ ਹਾਊਸ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਸਾਰਾ ਕੰਮ ਦੇਖਣ ਲਈ ਮੌਜੂਦਾ ਨਗਰ ਨਿਗਮ ਕਮਿਸ਼ਨਰ ਅਭੀਜੀਤ ਕਪਲਿਸ਼ ਨੂੰ ਹੀ ਕੰਮ ਦੇਖਣ ਲਈ ਅਧਿਕਾਰ ਦੇ ਦਿੱਤੇ ਹਨ | ਨਿਗਮ ਹਾਊਸ ਦੀ ਗੈਰ ਮੌਜੂਦਗੀ ਵਿਚ ਹੁਣ ...
ਜਲੰਧਰ, 25 ਜਨਵਰੀ (ਡਾ. ਜਤਿੰਦਰ ਸਾਬੀ)-ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਕਾਲਜ ਦੇ ਖੇਡ ਮੈਦਾਨ 'ਚ ਟੀਚਿੰਗ ਇਲੈਵਨ ਅਤੇ ਨਾਨ-ਟੀਚਿੰਗ ਇਲੈਵਨ ਵਿਚਕਾਰ 20-20 ਓਵਰਾਂ ਦਾ ਕਿ੍ਕਟ ਮੈਚ ਖੇਡਿਆ ਗਿਆ | ਪਿ੍ੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ, ਟੀਚਿੰਗ ਇਲੈਵਨ ਟੀਮ ਦੇ ...
ਜਲੰਧਰ, 25 ਜਨਵਰੀ (ਐੱਮ. ਐੱਸ. ਲੋਹੀਆ) - ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਹੋਣ ਵਾਲੇ ਸੂਬਾ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ¢ ...
ਜਲੰਧਰ, 25 ਜਨਵਰੀ (ਹਰਵਿੰਦਰ ਸਿੰਘ ਫੁੱਲ)-ਪੰਜਾਬ ਪ੍ਰੈੱਸ ਕਲੱਬ ਦੇ ਬਾਨੀ ਸ੍ਰੀ ਆਰ.ਐਨ. ਸਿੰਘ ਦੀ ਬਰਸੀ ਦੇ ਮੌਕੇ ਪੰਜਾਬ ਪ੍ਰੈੱਸ ਕਲੱਬ ਜਲੰਧਰ ਤੇ ਵਿਰਸਾ ਵਿਹਾਰ ਵਲੋਂ ਜਲੰਧਰ ਪ੍ਰੋਫੈਸ਼ਨਲ ਫੋਟੋਗ੍ਰਾਫ਼ਜਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਵਿਰਸਾ ਵਿਹਾਰ ...
ਜਲੰਧਰ, 25 ਜਨਵਰੀ (ਜਸਪਾਲ ਸਿੰਘ)-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ ਨੇ ਅੱਜ 13ਵੇਂ ਰਾਸ਼ਟਰੀ ਵੋਟਰ ਦਿਵਸ ਮÏਕੇ ਸਥਾਨਕ ਹੰਸ ਰਾਜ ਮਹਿਲਾ ਮਹਾਵਿਦਿਆਲਿਆ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦÏਰਾਨ ਨÏਜਵਾਨਾਂ ਨੂੰ ਲੋਕਤੰਤਰ ਦੀ ...
ਜਲੰਧਰ, 25 ਜਨਵਰੀ (ਸ਼ਿਵ)-ਰਾਜ ਦੇ ਆਰ. ਟੀ. ਓ. ਦਫ਼ਤਰਾਂ ਵਿਚ ਸਮੇਂ ਸਿਰ ਕੰਮ ਨਾ ਹੋਣ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਡਰਾਈਵਿੰਗ ਲਾਇਸੈਂਸਾਂ, ਆਰ. ਸੀ. ਤੇ ਹੋਰ ਦਸਤਾਵੇਜ਼ਾਂ ਦੀਆਂ ਅਪਰੂਵਲਾਂ ਦਾ ਕੰਮ ਲਟਕਣ ਕਰਕੇ ਆਰ. ਟੀ. ਓ. ਦਫਤਰ ...
ਜਲੰਧਰ, 25 ਜਨਵਰੀ (ਪਵਨ ਖਰਬੰਦਾ)-ਭਾਰਤ ਦੀ ਯੁਵਾ ਸ਼ਕਤੀ ਹੀ ਆਪਣੀ ਮਾਨਸਿਕ ਸਮੱਰਥਾ ਅਤੇ ਵਿਚਾਰਕ ਕ੍ਰਾਂਤੀ ਦੀ ਵਚਨਬੱਧਤਾ ਨਾਲ ਭਾਰਤ ਨੂੰ ਵਿਕਸਿਤ ਅਤੇ ਵਿਸ਼ਵ ਗੁਰੂ ਬਣਾ ਸਕਦੀ ਹੈ, ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਏ. ਪੀ. ਜੇ ਕਾਲਜ ਆਫ ਫਾਈਨ ਆਰਟਸ ਜਲੰਧਰ ਦੀ ...
ਜਲੰਧਰ, 25 ਜਨਵਰੀ (ਪੱਤਰ ਪ੍ਰੇਰਕ)-ਮੁਲਕਾਂ ਦੀ ਆਜ਼ਾਦੀ ਲੈਣਾ ਬਹੁਤ ਮੁਸ਼ਕਿਲ ਹੁੰਦਾ ਹੈ ਅਤੇ ਓਨਾ ਹੀ ਮੁਸ਼ਕਿਲ ਹੁੰਦਾ ਹੈ ਉਸ ਆਜ਼ਾਦੀ ਨੂੰ ਬਰਕਰਾਰ ਰੱਖ ਸਕਣਾ, ਸੋ ਭਾਰਤ ਨੂੰ ਆਜ਼ਾਦੀ ਸੰਭਾਲ ਕੇ ਰੱਖਣ ਅਤੇ ਲਗਾਤਾਰ ਅੱਗੇ ਵਧਦੇ ਜਾਣ ਲਈ ਗਣਤੰਤਰ ਦਿਵਸ ਦੀ ਵੱਡੀ ...
ਜਲੰਧਰ, 25 ਜਨਵਰੀ (ਡਾ. ਜਤਿੰਦਰ ਸਾਬੀ)-ਐਲ.ਪੀ.ਯੂ. ਦੇ ਖਿਡਾਰੀਆਂ ਨੇ ਦੇਸ਼ ਵਿਦੇਸ਼ 'ਚ ਖੇਡ ਖੇਤਰ 'ਚ ਚੰਗਾ ਨਾਮਣਾ ਖੱਟਿਆ ਦੇ ਭੁਪਾਲ ਵਿਖੇ ਕਰਵਾਈ ਗਈ 65ਵੀਂ ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 'ਚ ਐਮ.ਬੀ.ਏ. ਦੇ ਵਿਦਿਆਰਥੀ ਅਰਜਨਾ ਐਵਾਰਡੀ ਗੁਰਪ੍ਰੀਤ ਸਿੰਘ ਨੇ ...
ਮਿਸ਼ਰਾ ਨੂੰ ਜਮਾਨਤ ਦੇਣ ਦੀ ਕੀਤੀ ਨਿਖੇਧੀ ਜਲੰਧਰ, 25 ਜਨਵਰੀ (ਜਸਪਾਲ ਸਿੰਘ)-ਕਿਰਤੀ ਕਿਸਾਨ ਯੂਨੀਅਨ ਨੇ ਦੇਸ਼ ਦੀ ਸਰਬਉੱਚ ਅਦਾਲਤ ਵਲੋਂ ਲਖੀਮਪੁਰ ਖੀਰੀ ਕਾਂਡ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਅੰਤਿ੍ਮ ਜ਼ਮਾਨਤ ਦੇਣ ਦੇ ਫੈਸਲੇ ਨੂੰ ਮੰਦਭਾਗਾ ਕਰਾਰ ...
ਚੁਗਿੱਟੀ/ਜੰਡੂਸਿੰਘਾ, 25 ਜਨਵਰੀ (ਨਰਿੰਦਰ ਲਾਗੂ)-ਸਥਾਨਕ ਗੁਰੂ ਗੋਬਿੰਦ ਸਿੰਘ ਐਵੇਨਿਊ ਨਾਲ ਲੱਗਦੇ ਰੇਲ ਵਿਹਾਰ 'ਚ ਬੁੱਧਵਾਰ ਨੂੰ ਆ ਵੜੇ ਇਕ ਸਾਂਬਰ ਕਾਰਨ ਇਲਾਕਾ ਵਾਸੀਆਂ ਦੇ ਮਨਾਂ 'ਚ ਦਹਿਸ਼ਤ ਪੈਦਾ ਹੋ ਗਈ | ਲੋਕਾਂ ਵਲੋਂ ਇਸ ਸੰਬੰਧ 'ਚ ਇਤਲਾਹ ਮਿਲਣ 'ਤੇ ਮੌਕੇ 'ਤੇ ...
ਜਲੰਧਰ, 25 ਜਨਵਰੀ (ਚੰਦੀਪ ਭੱਲਾ)-ਏ.ਸੀ.ਜੇ.ਐਮ. ਪਰਿੰਦਰ ਸਿੰਘ ਦੀ ਅਦਾਲਤ ਨੇ ਲੜਾਈ-ਝਗੜਾ ਅਤੇ ਛੇੜਖ਼ਾਨੀ ਦੇ ਕਰਾਸ ਕੇਸ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਇਕ ਪੱਖ ਦੇ 7 ਵਿਅਕਤੀਆਂ ਮਨਦੀਪ ਸਿੰਘ ਉਰਫ਼ ਮਨੀ, ਸਰਵਨ ਲਾਲ, ਰਾਕੇਸ਼ ਕੁਮਾਰ, ਅਮਰਜੀਤ ਸਿੰਘ, ਚਰਨਦਾਸ, ...
ਜਲੰਧਰ ਛਾਉਣੀ, 25 ਜਨਵਰੀ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੀ ਉੱਪ ਪੁਲਿਸ ਚੌਂਕੀ ਦਕੋਹਾ ਦੀ ਪੁਲਿਸ ਪਾਰਟੀ ਨੇ ਚੌਂਕੀ ਇੰਚਾਰਜ ਮਦਨ ਸਿੰਘ ਦੀ ਅਗਵਾਈ 'ਚ ਸੈਨਿਕ ਬਿਹਾਰ ਢਿੱਲੋਂ ਪੈਲੇਸ ਨੇੜੇ ਨਾਕਾਬੰਦੀ ਕਰਦੇ ਹੋਏ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ 10 ...
ਜਲੰਧਰ, 25 ਜਨਵਰੀ (ਐੱਮ. ਐੱਸ. ਲੋਹੀਆ)-ਮੁਹੱਲਾ ਤਾਰਾ ਸਿੰਘ ਐਵੀਨਿਊ 'ਚ ਹੋਈ ਕਮਲਜੀਤ ਕੌਰ (49) ਪਤਨੀ ਸਵ. ਗੁਰਦੀਪ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ ਮੁਲਜ਼ਮਾਂ ਰਾਜ ਕੁਮਾਰ ਪੁੱਤਰ ਸੁਭਾਸ਼ ਚੰਦਰ ਵਾਸੀ ਕਾਜ਼ੀ ਮੰਡੀ, ਜਲੰਧਰ ਅਤੇ ਕਮਲੇਸ਼ ਕੁਮਾਰ ...
ਮੁਲਜ਼ਮਾਂ ਤੋਂ ਜ਼ਮਾਨਤਾਂ ਬਦਲੇ ਲੈਂਦੇ ਸਨ ਮੋਟੀਆਂ ਰਕਮਾਂ ਜਲੰਧਰ, 25 ਜਨਵਰੀ (ਐੱਮ. ਐੱਸ. ਲੋਹੀਆ)-ਥਾਣਾ ਨਵੀਂ ਬਾਰਾਂਦਰੀ ਦੀ ਪੁਲਿਸ ਨੇ ਦੋ ਅਜਿਹੇ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ, ਜੋ ਜਾਅਲੀ ਦਸਤਾਵੇਜ਼ਾਂ ਦੇ ਸਹਾਰੇ ਅਦਾਲਤ 'ਚ ਮੁਲਜ਼ਮਾਂ ਦੀਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX