ਤਾਜਾ ਖ਼ਬਰਾਂ


ਜੰਮੂ ਕਸ਼ਮੀਰ 'ਚ ਵੀ ਮਹਿਸੂਸ ਕੀਤੇ ਗਏ ਭੁਚਾਲ ਦੇ ਝਟਕੇ
. . .  1 day ago
ਭੂਚਾਲ ਨਾਲ ਪ੍ਰਭਾਵਿਤ ਦੇਸ਼: ਤੁਰਕਮੇਨਿਸਤਾਨ, ਭਾਰਤ, ਕਜ਼ਾਕਿਸਤਾਨ, ਪਾਕਿਸਤਾਨ, ਤਜ਼ਾਕਿਸਤਾਨ, ਚੀਨ, ਅਫਗਾਨਿਸਤਾਨ ਅਤੇ ਕਿਰਗਿਸਤਾਨ
. . .  1 day ago
ਪੰਜਾਬ ਅਤੇ ਦਿੱਲੀ 'ਚ ਮਹਿਸੂਸ ਹੋਏ ਭੁਚਾਲ ਦੇ ਝਟਕੇ,7.7 ਸੀ ਤੀਬਰਤਾ ,ਘਰਾਂ ਤੋਂ ਬਾਹਰ ਨਿਕਲੇ ਲੋਕ
. . .  1 day ago
'ਅਪਮਾਨਜਨਕ' ਟਵੀਟ ਪੋਸਟ ਕਰਨ ਲਈ ਗ੍ਰਿਫ਼ਤਾਰ ਕੀਤੇ ਗਏ ਕੰਨੜ ਅਭਿਨੇਤਾ ਚੇਤਨ ਨੂੰ ਅੱਜ 14 ਦਿਨਾ ਦੀ ਨਿਆਂਇਕ ਹਿਰਾਸਤ ਵਿਚ ਭੇਜਿਆ
. . .  1 day ago
ਬੀ.ਆਰ.ਐਸ. , ਐਮ.ਐਲ.ਸੀ. ਕੇ. ਕਵਿਤਾ ਦਿੱਲੀ ਸ਼ਰਾਬ ਨੀਤੀ ਮਾਮਲੇ ਵਿਚ ਈ.ਡੀ. ਨੇ ਕਰੀਬ 10 ਘੰਟੇ ਕੀਤੀ ਪੁੱਛਗਿੱਛ
. . .  1 day ago
ਖੇਤਰੀ ਟਰਾਂਸਪੋਰਟ ਅਧਿਕਾਰੀ ਨੂੰ ਮਿਲੀ ਜ਼ਮਾਨਤ
. . .  1 day ago
ਲੁਧਿਆਣਾ , 21 ਮਾਰਚ (ਪਰਮਿੰਦਰ ਸਿੰਘ ਆਹੂਜਾ)-ਖੇਤਰੀ ਟਰਾਂਸਪੋਰਟ ਅਧਿਕਾਰੀ (ਆਰ.ਟੀ.ਏ.) ਨਰਿੰਦਰ ਸਿੰਘ ਧਾਲੀਵਾਲ ਨੂੰ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਨਿਯਮਤ ਜ਼ਮਾਨਤ ਮਿਲ ਗਈ ...
ਸੋਸ਼ਲ ਮੀਡੀਆ ’ਤੇ ਭੜਕਾਊ ਭਾਸ਼ਣ ਦੇਣ ਦੇ ਦੋਸ਼ ‘ਚ ਸ਼ਿਵ ਸੈਨਾ ਆਗੂ ਸੋਨੀ ਅਜਨਾਲਾ ਖ਼ਿਲਾਫ਼ ਮਾਮਲਾ ਦਰਜ
. . .  1 day ago
ਅਜਨਾਲਾ, 21 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਅਕਸਰ ਹੀ ਸੋਸ਼ਲ ਮੀਡੀਆ ’ਤੇ ਸਰਗਰਮ ਰਹਿਣ ਵਾਲੇ ਅਜਨਾਲਾ ਦੇ ਸ਼ਿਵ ਸੈਨਾ ਆਗੂ ਵਿਨੋਦ ਕੁਮਾਰ ਵਲੋਂ ਸੋਸ਼ਲ ਮੀਡੀਆ ’ਤੇ ਭੜਕਾਊ ਭਾਸ਼ਣ ਦੇਣ ਦੇ ਦੋਸ਼ਾਂ ਤਹਿਤ...
ਅਜਨਾਲਾ 'ਚ ਹਥਿਆਰਾਂ ਦੀ ਨੋਕ ’ਤੇ ਨਕਾਬਪੋਸ਼ ਲੁਟੇਰਿਆਂ ਨੇ ਜਿਊਲਰਜ਼ ਦੇ ਘਰੋਂ ਨਕਦੀ ਤੇ ਗਹਿਣੇ ਖੋਹੇ
. . .  1 day ago
ਅਜਨਾਲਾ ,21 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ) - ਦੇਰ ਸ਼ਾਮ ਅਜਨਾਲਾ ਦੇ ਮੁਹੱਲਾ ਰਾਮ ਨਗਰ ਵਿਖੇ ਦੋ ਨਕਾਬਪੋਸ਼ ਲੁਟੇਰੇ ਹਥਿਆਰਾਂ ਦੀ ਨੋਕ ’ਤੇ ਇਕ ਜਿਊਲਰਜ਼ ਦੇ ਘਰੋਂ ਕਰੀਬ 2 ਲੱਖ ਰੁਪਏ ਅਤੇ 8 ਤੋਲੇ ਸੋਨੇ ...
ਕੋਟਕਪੂਰਾ ਗੋਲੀ ਕਾਂਡ- ਸੁਮੇਧ ਸੈਣੀ, ਉਮਰਾਨੰਗਲ ਅਤੇ ਚਰਨਜੀਤ ਸ਼ਰਮਾ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ
. . .  1 day ago
ਫ਼ਰੀਦਕੋਟ, 21 ਮਾਰਚ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)- ਕੋਟਕਪੂਰਾ ਗੋਲੀ ਕਾਂਡ ਸੰਬੰਧੀ 2018 ’ਚ ਦਰਜ ਮੁਕੱਦਮਾ ਨੰਬਰ 129 ਵਿਚ ਅੱਜ ਇੱਥੇ ਵਧੀਕ ਸੈਸ਼ਨ ਜੱਜ ਰਾਜੀਵ ਕਾਲੜਾ ਵਲੋਂ ਸੁਣਵਾਈ ਕਰਦੇ ਹੋਏ ਪੰਜਾਬ ਦੇ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ, ਪਰਮਰਾਜ ਸਿੰਘ ਉਮਰਾਨੰਗਲ ਅਤੇ....
ਬਾਬਾ ਬਕਾਲਾ ਸਾਹਿਬ ਦੀ ਅਦਾਲਤ ਨੇ ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਜਾਰੀ ਕੀਤੇ ਗੈਰ ਜ਼ਮਾਨਤੀ ਵਾਰੰਟ
. . .  1 day ago
ਬਾਬਾ ਬਕਾਲਾ ਸਾਹਿਬ, 21 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਲਈ ਲਗਾਤਾਰ ਮੁਸ਼ਕਿਲਾਂ ਵਿਚ ਵਾਧਾ ਹੋ ਰਿਹਾ ਹੈ । ਬਾਬਾ ਬਕਾਲਾ ਸਾਹਿਬ ਦੀ ਮਾਣਯੋਗ ਅਦਾਲਤ ਵਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਵੱਡੀ ਖ਼ਬਰ ਹੈ । ਇਸ ਸੰਬੰਧੀ ਅੱਜ.....
ਪੰਜਾਬ ਪੁਲਿਸ ਨੇ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀਆਂ ਵੱਖ-ਵੱਖ ਤਸਵੀਰਾਂ ਕੀਤੀਆਂ ਜਾਰੀ
. . .  1 day ago
ਚੰਡੀਗੜ੍ਹ, 21 ਮਾਰਚ- ਪੰਜਾਬ ਦੇ ਆਈ.ਜੀ.ਪੀ. ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਵੱਖ-ਵੱਖ ਪਹਿਰਾਵੇ ਵਿਚ ਅੰਮ੍ਰਿਤਪਾਲ ਸਿੰਘ ਦੀਆਂ ਕਈ ਤਸਵੀਰਾਂ ਹਨ। ਉਨ੍ਹਾਂ ਕਿਹਾ ਕਿ ਅਸੀਂ ਇਹ ਸਾਰੀਆਂ ਤਸਵੀਰਾਂ ਜਾਰੀ ਕਰ ਰਹੇ ਹਾਂ। ਉਨ੍ਹਾਂ ਬੇਨਤੀ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਨੂੰ ਪ੍ਰਦਰਸ਼ਿਤ.....
ਜਿਵੇਂ ਹੀ ਅੰਮ੍ਰਿਤਪਾਲ ਦੀ ਗਿ੍ਫ਼ਤਾਰੀ ਹੋਵੇਗੀ, ਉਸੇ ਸਮੇਂ ਸਭ ਨੂੰ ਸੂਚਿਤ ਕਰ ਦਿੱਤਾ ਜਾਵੇਗਾ- ਆਈ.ਜੀ.ਪੀ.
. . .  1 day ago
ਜਿਵੇਂ ਹੀ ਅੰਮ੍ਰਿਤਪਾਲ ਦੀ ਗਿ੍ਫ਼ਤਾਰੀ ਹੋਵੇਗੀ, ਉਸੇ ਸਮੇਂ ਸਭ ਨੂੰ ਸੂਚਿਤ ਕਰ ਦਿੱਤਾ ਜਾਵੇਗਾ- ਆਈ.ਜੀ.ਪੀ.
ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਕਾਬੂ ਹੇਠ, ਸੂਬੇ ਵਿਚ ਸ਼ਾਂਤੀ ਦਾ ਮਾਹੌਲ ਹੈ- ਆਈ.ਜੀ.ਪੀ.
. . .  1 day ago
ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਕਾਬੂ ਹੇਠ, ਸੂਬੇ ਵਿਚ ਸ਼ਾਂਤੀ ਦਾ ਮਾਹੌਲ ਹੈ- ਆਈ.ਜੀ.ਪੀ.
ਜਿਸ ਕਾਰ ਵਿਚ ਅੰਮ੍ਰਿਤਪਾਲ ਭੱਜਿਆ ਸੀ, ਪੁਲਿਸ ਨੇ ਕੀਤੀ ਬਰਾਮਦ- ਸੁਖਚੈਨ ਸਿੰਘ ਗਿੱਲ
. . .  1 day ago
ਚੰਡੀਗੜ੍ਹ, 21 ਮਾਰਚ (ਤਰੁਣ ਭਜਨੀ)- ਪੰਜਾਬ ਪੁਲਿਸ ਦੇ ਆਈ.ਜੀ.ਪੀ. ਸੁਖਚੈਨ ਸਿੰਘ ਗਿੱਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ਸਭ ਤੋਂ ਪਹਿਲਾ ਬ੍ਰਿਜ਼ਾ ਕਾਰ ਵਿਚ ਫ਼ਰਾਰ ਹੋਇਆ ਸੀ ਅਤੇ ਉਸ ਤੋਂ ਬਾਅਦ ਪਿੰਡ ਨੰਗਲ ਅੰਬੀਆ ਦੇ ਗੁਰਦੁਆਰਾ ਸਾਹਿਬ ਵਿਚ...
ਸਾਬਕਾ ਕੈਬਨਿਟ ਮੰਤਰੀ ਸਿੰਗਲਾ ਪਾਸੋਂ ਵਿਜੀਲੈਂਸ ਨੇ ਸਾਢੇ 4 ਘੰਟਿਆਂ ਤੱਕ ਕੀਤੀ ਪੁਛਗਿੱਛ
. . .  1 day ago
ਸੰਗਰੂਰ, 21 ਮਾਰਚ (ਦਮਨਜੀਤ ਸਿੰਘ )- ਸਾਬਕਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਪਾਸੋਂ ਅੱਜ ਵਿਜੀਲੈਂਸ ਵਲੋਂ ਆਪਣੇ ਸੰਗਰੂਰ ਦਫ਼ਤਰ ਵਿਖੇ ਲਗਪਗ ਸਾਢੇ 4 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਹੈ। ਪੁੱਛਗਿੱਛ ਉਪਰੰਤ ਵਿਜੀਲੈਂਸ ਦਫ਼ਤਰ ਵਿਚੋਂ ਬਾਹਰ ਨਿਕਲੇ ਸਿੰਗਲਾ ਨੇ ਕਿਹਾ ਕਿ ਵਿਜੀਲੈਂਸ....
ਕੋਟਕਪੂਰਾ ਗੋਲੀਕਾਂਡ: ਸੁਖਬੀਰ ਸਿੰਘ ਬਾਦਲ ਨੂੰ ਮਿਲੀ ਅਗਾਊਂ ਜ਼ਮਾਨਤ
. . .  1 day ago
ਚੰਡੀਗੜ੍ਹ, 21 ਮਾਰਚ (ਤਰੁਣ ਭਜਨੀ)- ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਨਾਮਜ਼ਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹਾਈ ਕੋਰਟ ਵਲੋਂ ਵੱਡੀ ਰਾਹਤ ਦਿੱਤੀ ਗਈ ਹੈ। ਅਦਾਲਤ ਵਲੋਂ ਉਨ੍ਹਾਂ ਨੂੰ ਅਗਾਊਂ ਜ਼ਮਾਨਤ ਮਿਲ ਗਈ ਹੈ। ਦੱਸ ਦਈਏ ਕਿ ਫ਼ਰੀਦਕੋਰਟ ਅਦਾਲਤ ਨੇ ਇਨ੍ਹਾਂ ਦੀ.....
ਵਿਰੋਧੀ ਧਿਰ ਨੇ ਕੀਤਾ ਸਦਨ ਦਾ ਅਪਮਾਨ- ਪਿਊਸ਼ ਗੋਇਲ
. . .  1 day ago
ਨਵੀਂ ਦਿੱਲੀ, 21 ਮਾਰਚ- ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਅੱਜ ਵਿਰੋਧੀ ਧਿਰ ਨੇ ਇਕ ਵਾਰ ਫ਼ਿਰ ਪੂਰੇ ਸਦਨ ਦੀ ਬੇਇੱਜ਼ਤੀ ਕੀਤੀ ਹੈ। ਅੱਜ ਰਾਜ ਸਭਾ ਦੇ ਸਪੀਕਰ ਨੇ ਸਰਬ ਪਾਰਟੀ ਮੀਟਿੰਗ ਬੁਲਾਈ ਸੀ। ਇਹ ਬਦਕਿਸਮਤੀ ਦੀ ਗੱਲ ਹੈ ਕਿ ਕੁਝ ਪ੍ਰਮੁੱਖ ਵਿਰੋਧੀ ਪਾਰਟੀਆਂ ਨੇ ਇਸ ਦਾ ਬਾਈਕਾਟ.....
ਅੰਮ੍ਰਿਤਪਾਲ ਸਿੰਘ ਦੇ ਹੱਕ ’ਚ ਕੱਢਿਆ ਮਾਰਚ
. . .  1 day ago
ਬਠਿੰਡਾ, 21 ਮਾਰਚ (ਅੰਮਿ੍ਰਪਾਲ ਸਿੰਘ ਵਲਾਣ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਸਮੱਰਥਕਾਂ ਦੇ ਹੱਕ ਵਿਚ ਸੰਗਤਾਂ ਨੇ ਬਠਿੰਡਾ ਸ਼ਹਿਰ ਵਿਚ ਰੋਸ ਮਾਰਚ ਕੱਢਿਆ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ। ਮਾਰਚ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਸਰ) ਦੇ.....
ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਦੀ ਸਮਾਂ ਸੀਮਾ ਵਧਾਈ ਜਾਵੇ- ਅਧੀਰ ਰੰਜਨ ਚੌਧਰੀ
. . .  1 day ago
ਨਵੀਂ ਦਿੱਲੀ, 21 ਮਾਰਚ- ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਸਮਾਂ ਸੀਮਾ ਅਗਲੇ 6 ਮਹੀਨਿਆਂ ਲਈ ਵਧਾਉਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਵਲੋਂ ਪ੍ਰਧਾਨ ਮੰਤਰੀ....
ਭਾਰਤ ਸਰਕਾਰ ਵਲੋਂ 23 ਵਿਅਕਤੀ ਅੱਤਵਾਦੀ ਨਾਮਜ਼ਦ
. . .  1 day ago
ਨਵੀਂ ਦਿੱਲੀ, 21 ਮਾਰਚ- ਭਾਰਤ ਸਰਕਾਰ ਵਲੋਂ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੇ ਤਹਿਤ 23 ਵਿਅਕਤੀਆਂ ਨੂੰ ਅੱਤਵਾਦੀ ਵਜੋਂ ਨਾਮਜ਼ਦ ਕੀਤਾ...
ਪੁਲਿਸ ਵਲੋਂ ਵੱਖ ਵੱਖ ਕੇਸਾਂ ’ਚ ਦੋ ਦੋਸ਼ੀ ਗ੍ਰਿਫ਼ਤਾਰ
. . .  1 day ago
ਜੰਡਿਆਲਾ ਗੁਰੂ, 21 ਮਾਰਚ (ਰਣਜੀਤ ਸਿੰਘ ਜੋਸਨ,ਪਰਮਿੰਦਰ ਸਿੰਘ ਜੋਸਨ)- ਐਸ.ਐਸ.ਪੀ ਦਿਹਾਤੀ ਅੰਮ੍ਰਿਤਸਰ ਸ. ਸਤਿੰਦਰ ਸਿੰਘ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਡੀ.ਐਸ.ਪੀ ਜੰਡਿਆਲਾ ਗੁਰੂ ਕੁਲਦੀਪ ਸਿੰਘ ਦੀ ਅਗਵਾਈ ਹੇਠ ਐਸ.ਐਚ.ਓ ਜੰਡਿਆਲਾ ਮੁਖ਼ਤਿਆਰ ਸਿੰਘ ਵਲੋਂ ਵੱਖ ਵੱਖ.....
ਅੰਮ੍ਰਿਤਪਾਲ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ
. . .  1 day ago
ਅੰਮ੍ਰਿਤਪਾਲ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ
ਚੰਡੀਗੜ੍ਹ ਪ੍ਰਸ਼ਾਸਨ ਅਧੀਨ ਆਉਂਦੇ ਅਦਾਰਿਆਂ ਵਿਚ 23 ਮਾਰਚ ਨੂੰ ਛੁੱਟੀ ਦਾ ਐਲਾਨ
. . .  1 day ago
ਚੰਡੀਗੜ੍ਹ, 21 ਮਾਰਚ- ਚੰਡੀਗੜ੍ਹ ਪ੍ਰਸ਼ਾਸਨ ਨੇ 23.03.2023 ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਜੀ ਅਤੇ ਰਾਜਗੁਰੂ ਜੀ ਦੇ ਸ਼ਹੀਦੀ ਦਿਵਸ ਦੇ ਸੰਬੰਧ ਵਿਚ ਚੰਡੀਗੜ੍ਹ ਪ੍ਰਸ਼ਾਸਨ ਦੇ ਅਧੀਨ ਉਦਯੋਗਿਕ ਅਦਾਰਿਆਂ ਸਮੇਤ ਸਰਕਾਰੀ ਦਫ਼ਤਰਾਂ/ਬੋਰਡਾਂ/ਕਾਰਪੋਰੇਸ਼ਨਾਂ....
ਪੁਲਿਸ ਤੇ ਫ਼ੌਜ ਨੇ ਸ਼ਹਿਰ ਅੰਦਰ ਕੱਢਿਆ ਸ਼ਾਂਤੀ ਮਾਰਚ
. . .  1 day ago
ਤਪਾ ਮੰਡੀ, 21 ਮਾਰਚ (ਵਿਜੇ ਸ਼ਰਮਾ)- ਜ਼ਿਲ੍ਹਾ ਬਰਨਾਲਾ ਦੇ ਐਸ. ਐਸ. ਪੀ. ਸੰਦੀਪ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ. ਐਸ. ਪੀ. ਰਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਥਾਣਾ ਇੰਚਾਰਜ ਨਿਰਮਲਜੀਤ ਸਿੰਘ ਸੰਧੂ ਨੇ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਸ਼ਾਂਤੀ ਮਾਰਚ ਕੱਢਿਆ। ਇਸ ਮੌਕੇ ਥਾਣਾ ਇੰਚਾਰਜ ਸੰਧੂ....
ਅਸਾਮ ਪੁਲਿਸ ਨੇ ਅੱਜ ਡਿਬਰੂਗੜ੍ਹ ਲਿਆਂਦੇ ਅੰਮ੍ਰਿਤਪਾਲ ਦੇ ਸਾਥੀਆਂ ਦੀ ਗਿਣਤੀ ਕੀਤੀ ਚਾਰ ਤੋਂ ਤਿੰਨ
. . .  1 day ago
ਅਸਾਮ ਪੁਲਿਸ ਨੇ ਅੱਜ ਡਿਬਰੂਗੜ੍ਹ ਲਿਆਂਦੇ ਅੰਮ੍ਰਿਤਪਾਲ ਦੇ ਸਾਥੀਆਂ ਦੀ ਗਿਣਤੀ ਕੀਤੀ ਚਾਰ ਤੋਂ ਤਿੰਨ
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 14 ਮਾਘ ਸੰਮਤ 554
ਵਿਚਾਰ ਪ੍ਰਵਾਹ: ਅਧਿਕਾਰ ਮਿਲਣਾ ਚੰਗੀ ਗੱਲ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਅਧਿਕਾਰਾਂ ਦੀ ਦੁਰਵਰਤੋਂ ਨਾ ਕੀਤੀ ਜਾਵੇ। -ਅਗਿਆਤ

ਜਗਰਾਓਂ

ਵੱਖ-ਵੱਖ ਥਾਵਾਂ 'ਤੇ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ

ਜਗਰਾਉਂ, 27 ਜਨਵਰੀ (ਗੁਰਦੀਪ ਸਿੰਘ ਮਲਕ)-ਸਬ ਡਵੀਜ਼ਨ ਜਗਰਾਉਂ ਵਲੋਂ ਦੇਸ਼ ਦੇ 74ਵੇਂ ਗਣਤੰਤਰ ਦਿਵਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਸ਼ਾਲ ਸਮਾਗਮ ਕਰਵਾਇਆ ਗਿਆ, ਸਮਾਰੋਹ ਦੇ ਮੁੱਖ ਮਹਿਮਾਨ ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਵਲੋਂ ਕੌਮੀ ਝੰਡਾ ਲਹਿਰਾਇਆ ਗਿਆ | ਇਸ ਮੌਕੇ ਕੌਮੀ ਝੰਡੇ ਨੂੰ ਪੰਜਾਬ ਪੁਲਿਸ, ਹੋਮਗਾਰਡ, ਐੱਨ.ਸੀ.ਸੀ ਅਤੇ ਸਕੂਲੀ ਵਿਦਿਆਰਥੀਆਂ ਦੀ ਟੁਕੜੀ ਵਲੋਂ ਸਲਾਮੀ ਦਿੱਤੀ ਗਈ | ਇਸ ਮੌਕੇ ਮੁੱਖ ਮਹਿਮਾਨ ਏ.ਡੀ.ਸੀ. ਮੇਜਰ ਅਮਿਤ ਸਰੀਨ ਵਲੋਂ ਪਰੇਡ ਦਾ ਖੁੱਲ੍ਹੀ ਜਿਪਸੀ 'ਚ ਖੜ੍ਹ ਕੇ ਨਿਰੀਖਣ ਕੀਤਾ ਗਿਆ | ਇਸ ਉਪਰੰਤ ਉਨ੍ਹਾਂ ਆਪਣੇ ਸੰਬੋਧਨ ਦੌਰਾਨ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਦੇਸ ਵਾਸੀਆਂ ਨੂੰ ਇਕਜੁੱਟ ਹੋਣ ਅਤੇ ਦੇਸ਼ ਨਾਲ ਪਿਆਰ ਕਰਨ ਦਾ ਸੱਦਾ ਦਿੱਤਾ | ਉਨ੍ਹਾਂ ਦੇਸ਼ ਦੀ ਆਜ਼ਾਦੀ ਅਤੇ ਗਣਤੰਤਰਤਾ ਲਈ ਦੇਸ਼ ਭਗਤਾਂ ਵਲੋਂ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਕਿਹਾ ਕਿ ਆਜ਼ਾਦ ਸੰਵਿਧਾਨ ਦੀ ਆਜ਼ਾਦੀ ਸਾਨੂੰ ਲੱਖਾਂ ਦੇਸ ਵਾਸੀਆਂ ਦੀਆਂ ਸ਼ਹਾਦਤਾਂ ਅਤੇ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਨਸੀਬ ਹੋਈ ਹੈ | ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਪੀ.ਟੀ., ਰੰਗਰੰਗ ਪ੍ਰੋਗਰਾਮ ਗਿੱਧਾ ਅਤੇ ਭੰਗੜੇ ਦੀਆਂ ਆਈਟਮਾਂ ਪੇਸ਼ ਕੀਤੀ ਗਈਆਂ | ਬਾਬਾ ਬੰਦਾ ਸਿੰਘ ਬਹਾਦਰ ਕਾਨਵੈਂਟ ਸਕੂਲ ਸਿੱਧਵਾਂ ਬੇਟ ਦੇ ਗਿੱਧੇ ਦੀ ਟੀਮ ਨੂੰ ਪ੍ਰਸ਼ਾਸ਼ਨ ਵਲੋਂ ਪਹਿਲਾ ਸਥਾਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਵੱਖ-ਵੱਖ ਖੇਤਰ ਦੀਆਂ ਸ਼ਖ਼ਸੀਅਤਾਂ ਨੂੰ ਮੁੱਖ ਮਹਿਮਾਨ ਵਲੋਂ ਯਾਦਗਾਰੀ ਸਨਮਾਨ ਚਿੰਨ੍ਹ, ਮੈਡਲ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸਮੇਂ ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ਨੂੰ ਗ੍ਰੀਨ ਮਿਸ਼ਨ ਟੀਮ ਦੀ ਤਰਫੋਂ ਤੇ ਪ੍ਰਸ਼ਾਸਨ ਵਲੋਂ ਪੌਦੇ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ, ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ, ਐੱਸ.ਡੀ.ਐੱਮ. ਵਿਕਾਸ ਹੀਰਾ, ਤਹਿਸੀਲਦਾਰ ਮਨਮੋਹਨ ਕੌਸ਼ਿਕ, ਨਾਇਬ ਤਹਿਸੀਲਦਾਰ ਗੁਰਦੀਪ ਸਿੰਘ, ਕਾਰਜ ਸਾਧਕ ਅਫ਼ਸਰ ਮਨੋਹਰ ਸਿੰਘ, ਖੇਤੀਬਾੜੀ ਅਫ਼ਸਰ ਡਾ: ਗੁਰਦੀਪ ਸਿੰਘ, ਜ਼ਿਲ੍ਹਾ ਮੰਡੀ ਉੱਪ ਅਫ਼ਸਰ ਗੁਰਮਤਪਾਲ ਸਿੰਘ ਗਿੱਲ, ਕੈਪਟਨ ਨਰੇਸ਼ ਵਰਮਾ, ਪ੍ਰਸ਼ੋਤਮ ਲਾਲ ਖ਼ਲੀਫ਼ਾ, ਗੋਪੀ ਸ਼ਰਮਾ ਆਦਿ ਹਾਜ਼ਰ ਸਨ |
ਗਣਤੰਤਰ ਦਿਵਸ ਸਮਾਗਮ
ਜਗਰਾਉਂ, (ਗੁਰਦੀਪ ਸਿੰਘ ਮਲਕ)-74ਵੇਂ ਗਣਤੰਤਰ ਦਿਵਸ ਮੌਕੇ ਨਜ਼ਦੀਕੀ ਪਿੰਡ ਰੂਮੀ 'ਚ 1965 ਦੀ ਜੰਗ 'ਚ ਸ਼ਹੀਦ ਹੋਏ ਸ਼ਹੀਦ ਨਿਰੰਜਨ ਸਿੰਘ ਅਤੇ 1971 ਦੀ ਜੰਗ 'ਚ ਸ਼ਹੀਦ ਹੋਏ ਸ਼ਹੀਦ ਦਰਸ਼ਨ ਸਿੰਘ ਦੀ ਯਾਦਗਾਰ 'ਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਵਲੋਂ ਤਿਰੰਗਾ ਝੰਡਾ ਲਹਿਰਾਇਆ | ਇਸ ਮੌਕੇ ਪਿੰਡ ਦੀ ਗ੍ਰਾਮ ਪੰਚਾਇਤ ਵਲੋਂ ਕਰਵਾਏ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਹਾਜ਼ਰ ਹੋਏ, ਜਿਨ੍ਹਾਂ 73ਵੇਂ ਗਣਤੰਤਰ ਦਿਵਸ ਦੀ ਹਾਜ਼ਰੀਨ ਨੂੰ ਵਧਾਈ ਦਿੱਤੀ | ਇਸ ਮੌਕੇ ਜਥੇਦਾਰ ਅਖਤਿਆਰ ਸਿੰਘ ਰੂਮੀ, ਸਰਪੰਚ ਕੁਲਦੀਪ ਸਿੰਘ, ਪੰਚ ਗੁਰਮੀਤ ਸਿੰਘ ਮਿੰਟੂ, ਪ੍ਰਧਾਨ ਜਗਦੀਪ ਸਿੰਘ ਦੀਪਾ, ਪ੍ਰਧਾਨ ਅੰਮਿ੍ਤਪਾਲ ਸਿੰਘ ਨੀਟਾ, ਨੰਬਰਦਾਰ ਪਰਮਿੰਦਰ ਸਿੰਘ ਪਿੰਦਾ, ਫੌਜੀ ਇੰਦਰਜੀਤ ਸਿੰਘ ਬਾਵਾ, ਅਮਰਜੀਤ ਸਿੰਘ, ਸਰੈਣ ਸਿੰਘ, ਨਾਇਬ ਸਿੰਘ, ਮੰਦਰ ਸਿੰਘ, ਹਰਮਿੰਦਰ ਸਿੰਘ ਜਾਂਗਪੁਰ, ਕਿ੍ਸ਼ਨ ਕੁਮਾਰ, ਵਜੀਰ ਸਿੰਘ ਆਦਿ ਹਾਜ਼ਰ ਸਨ |
ਗਣਤੰਤਰ ਦਿਵਸ ਮਨਾਇਆ
ਜਗਰਾਉਂ, (ਖ਼ਾਲਸਾ)-ਲੋਕ ਸੇਵਾ ਸੁਸਾਇਟੀ ਵਲੋਂ 74ਵਾਂ ਗਣਤੰਤਰ ਦਿਵਸ ਰਾਜਿੰਦਰ ਜੈਨ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ | ਇਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਚੇਅਰਮੈਨ ਗੁਲਸ਼ਨ ਅਰੋੜਾ, ਸਰਪ੍ਰਸਤ ਰਾਜਿੰਦਰ ਜੈਨ, ਜਗਰਾਉਂ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਸਿੱਧੂ ਅਤੇ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਭੱਲਾ ਨੇ ਅਦਾ ਕਰਦਿਆਂ ਸ਼ਹੀਦਾਂ ਨੂੰ ਸਲਾਮ ਕੀਤਾ | ਇਸ ਮੌਕੇ ਰਾਸ਼ਟਰੀ ਗੀਤ ਵੀ ਗਾਇਆ ਗਿਆ | ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਸੁਤੰਤਰ ਅਤੇ ਵਿਅਕਤੀਗਤ ਭਾਰਤ ਦੀ ਭਾਵਨਾ ਦੀ ਯਾਦ ਦਿਵਾਉਂਦਾ ਹੈ, ਇਸ ਦਿਨ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ ਅਤੇ ਇਹ ਦਿਨ ਭਾਰਤੀ ਨਾਗਰਿਕਾਂ ਦੀ ਆਪਣੀ ਸਰਕਾਰ ਨੂੰ ਲੋਕਤੰਤਰੀ ਢੰਗ ਨਾਲ ਚੁਣਨ ਦੀ ਸ਼ਕਤੀ ਨੂੰ ਯਾਦ ਕਰਵਾਉਂਦਾ ਹੈ | ਇਸ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਕੰਵਲ ਕੱਕੜ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਨੇ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦਿਆਂ ਸਮੂਹ ਇਲਾਕਾ ਨਿਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ | ਇਸ ਮੌਕੇ ਸੁਖਜਿੰਦਰ ਸਿੰਘ ਢਿੱਲੋਂ, ਪੀ.ਆਰ.ਓ. ਸੁਖਦੇਵ ਗਰਗ, ਨੀਰਜ ਮਿੱਤਲ, ਪਿ੍ੰਸੀਪਲ ਚਰਨਜੀਤ ਸਿੰਘ ਭੰਡਾਰੀ, ਰਾਜਿੰਦਰ ਜੈਨ ਕਾਕਾ, ਲਾਕੇਸ਼ ਟੰਡਨ, ਪ੍ਰਵੀਨ ਮਿੱਤਲ, ਪ੍ਰੇਮ ਬਾਂਸਲ, ਕਪਿਲ ਸ਼ਰਮਾ, ਆਰ.ਕੇ. ਗੋਇਲ, ਮੁਕੇਸ਼ ਗੁਪਤਾ, ਡਾ: ਭਾਰਤ ਭੂਸ਼ਨ ਬਾਂਸਲ, ਰਾਕੇਸ਼ ਸਿੰਗਲਾ, ਆਰ.ਕੇ. ਗੋਇਲ, ਗੋਪਾਲ ਗੁਪਤਾ, ਅਸੀਸ ਕੁਮਾਰ ਆਦਿ ਹਾਜ਼ਰ ਸਨ |
ਜੀ.ਐੱਚ.ਜੀ. ਅਕੈਡਮੀ 'ਚ ਸਮਾਗਮ
ਜਗਰਾਉਂ, (ਸ਼ਮਸ਼ੇਰ ਸਿੰਘ ਗਾਲਿਬ)-ਜੀ.ਐੱਚ.ਜੀ. ਅਕੈਡਮੀ ਜਗਰਾਉਂ ਵਿਖੇ ਗਣਤੰਤਰ ਦਿਵਸ ਧੂਮਧਾਮ ਨਲ ਮਨਾਇਆ ਗਿਆ, ਜਿਸ ਦੀ ਸ਼ੁਰੂਆਤ ਅਕੈਡਮੀ ਦੇ ਚੇਅਰਮੈਨ ਸ: ਗੁਰਮੇਲ ਸਿੰਘ ਮੱਲ੍ਹੀ ਅਤੇ ਪਿ੍ੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਵਲੋਂ ਤਿਰੰਗਾ ਝੰਡਾ ਲਹਿਰਾ ਕੇ ਕੀਤੀ ਗਈ | (ਬਾਕੀ ਸਫ਼ਾ 6 'ਤੇ)
ਸਫ਼ਾ 5 ਦੀ ਬਾਕੀ
ਇਸ ਤੋਂ ਬਾਅਦ ਸਕੂਲ ਦੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਵਲੋਂ ਰਾਸ਼ਟਰੀ ਗਾਇਨ ਕੀਤਾ ਗਿਆ | ਇਸ ਮੌਕੇ 9ਵੀਂ ਜਮਾਤ ਦੀ ਵਿਦਿਆਰਥਣ ਅਗਮਪ੍ਰੀਤ ਕੌਰ ਨੇ ਭਾਸ਼ਣ ਰਾਹੀਂ ਗਣਤੰਤਰ ਦਿਵਸ ਸਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਦੱਸਿਆ ਕਿ 26 ਜਨਵਰੀ ਦਾ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਹੈ | ਸੁਤੰਤਰਤਾ ਦੇ ਬਾਅਦ 26 ਜਨਵਰੀ 1950 ਨੂੰ ਭਾਰਤ ਇਕ ਗਣਤੰਤਰਵਾਦੀ ਦੇਸ਼ ਬਣ ਗਿਆ ਸੀ | ਭਾਰਤ ਦੀ ਸਾਰੀ ਸੱਤ੍ਹਾ ਦੇਸ਼ਵਾਸੀਆਂ ਦੇ ਹੱਥ ਵਿਚ ਦੇ ਦਿੱਤੀ ਗਈ ਸੀ | ਸਾਰੀ ਜਨਤਾ ਇਸ ਸ਼ਕਤੀ ਨੂੰ ਪ੍ਰਾਪਤ ਕਰਕੇ ਦੇਸ਼ ਦੀ ਅਸਲੀ ਸ਼ਾਸਕ ਬਣ ਗਈ | ਲੋਕਾਂ ਦੁਆਰਾ ਚੁਣੇ ਹੋਏ ਮੰਤਰੀ ਇਸ ਦੇਸ਼ ਦੀ ਕਿਸ਼ਤੀ ਦੇ ਮਲਾਹ ਬਣ ਗਏ | ਗਵਰਨਰ ਜਨਰਲ ਦੀ ਥਾਂ ਰਾਸ਼ਟਰਪਤੀ ਦੇਸ਼ ਦਾ ਮੁੱਖ ਨੇਤਾ ਚੁਣਿਆ ਗਿਆ | ਦੇਸ਼ ਭਰ ਦੇ ਲੋਕਾਂ ਦਾ ਵਿਸ਼ਵਾਸ-ਪਾਤਰ ਰਾਸ਼ਟਰੀ ਜਨਸਧਾਰਣ ਦਾ ਅਸਲੀ ਪ੍ਰਤੀਨਿਧੀ ਬਣ ਗਿਆ | 26 ਜਨਵਰੀ ਦਾ ਦਿਨ ਹਰ ਸਾਲ ਸਾਨੂੰ ਆਪਣੇ ਕਰੱਤਵ ਦੀ ਯਾਦ ਦਿਵਾਉਣ ਆਉਂਦਾ ਹੈ | ਅਖ਼ੀਰ ਵਿਚ ਚੇਅਰਮੈਨ ਸ: ਗੁਰਮੇਲ ਸਿੰਘ ਮੱਲ੍ਹੀ ਅਤੇ ਪਿ੍ੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਵਲੋਂ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਗਈ ਅਤੇ ਹਰ ਇਕ ਨੂੰ ਦੇਸ਼ ਪ੍ਰਤੀ ਆਪਣੇ ਕਰਤੱਵ ਨੂੰ ਸਮਝਣ ਲਈ ਪ੍ਰੇਰਿਤ ਕੀਤਾ |
ਨਗਰ ਕੌਂਸਲ ਦਫ਼ਤਰ 'ਚ ਪ੍ਰਧਾਨ ਜੋਸ਼ੀ ਨੇ ਲਹਿਰਾਇਆ ਕੌਮੀ ਝੰਡਾ
ਰਾਏਕੋਟ, (ਸੁਸ਼ੀਲ)-ਸਥਾਨਕ ਨਗਰ ਕੌਂਸਲ ਦਫ਼ਤਰ 'ਚ ਦੇਸ਼ ਦਾ 74ਵਾਂ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਜੋਸ਼ੀ ਵਲੋਂ ਕੌਂਸਲਰਾਂ ਅਤੇ ਨਗਰ ਕੌਂਸਲ ਅਧਿਕਾਰੀਆਂ ਦੀ ਮੌਜ਼ੂਦਗੀ ਵਿਚ ਅਦਾ ਕੀਤੀ ਗਈ | ਰਾਸ਼ਟਰੀ ਝੰਡਾ ਲਹਿਰਾਉਣ ਉਪਰੰਤ ਸਕੂਲੀ ਬੱਚਿਆਂ ਵਲੋਂ ਰਾਸ਼ਟਰੀ ਗਾਨ ਪੇਸ਼ ਕੀਤਾ ਗਿਆ ਅਤੇ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਗਈ | ਇਸ ਮੌਕੇ ਪ੍ਰਧਾਨ ਸੁਦਰਸ਼ਨ ਜੋਸ਼ੀ ਨੇ ਸਮੂਹ ਨਗਰ ਨਿਵਾਸੀਆਂ ਅਤੇ ਕੌਂਸਲ ਦੇ ਸਟਾਫ਼ ਮੈਂਬਰਾਂ ਨੂੰ ਗਣਤੰਤਰ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਸਮਾਗਮ 'ਚ ਸ਼ਾਮਿਲ ਹੋਣ ਵਾਲੇ ਸਕੂਲੀ ਵਿਦਿਆਰਥੀਆਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਤ ਪ੍ਰਧਾਨ ਰਣਜੀਤ ਕੌਰ, ਕਮਲਜੀਤ ਵਰਮਾ, ਮੁਹੰਮਦ ਇਮਰਾਨ ਖਾਨ, ਗੁਰਦਾਸ ਮਾਨ, ਰਜਿੰਦਰ ਸਿੰਘ ਰਾਜੂ, ਸੁਖਵਿੰਦਰ ਸਿੰਘ ਗਰੇਵਾਲ, ਸ਼ਰਨਜੀਤ ਕੌਰ, ਉਮਾ ਰਾਣੀ, ਮਨਜੀਤ ਕੌਰ, ਜਸਵੀਰ ਕੌਰ, ਵਿਜੇ ਕੁਮਾਰੀ (ਸਾਰੇ ਕੌਂਸਲਰ), ਗਿਆਨੀ ਗੁਰਦਿਆਲ ਸਿੰਘ, ਸੁਰਜੀਤ ਸਿੰਘ, ਸੁਖਵੀਰ ਸਿੰਘ ਰਾਏ, ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਗੁਰਮੀਤ ਸਿੰਘ ਪੰਮੀ, ਰਛਪਾਲ ਸਿੰਘ ਗਰੇਵਾਲ, ਸਾਬਕਾ ਈ.ਓ ਸੁਭਾਸ਼ ਜੋਸ਼ੀ, ਸੁਖਪਾਲ ਸਿੰਘ ਕਾਕੂ, ਰਾਜੇਸ਼ ਕੁਮਾਰ, ਐੱਸ.ਐਸ ਹਰਪ੍ਰੀਤ ਸਿੰਘ, ਪਟਵਾਰੀ ਇਕਬਾਲ ਸਿੰਘ, ਚਮਕੌਰ ਸਿੰਘ ਗਿੱਲ ਆਦਿ ਤੋਂ ਇਲਾਵਾ ਹੋਰ ਕਈ ਸਟਾਫ਼ ਮੈਂਬਰ ਤੇ ਪਤਵੰਤੇ ਵੀ ਹਾਜ਼ਰ ਸਨ |
ਮੁੱਲਾਂਪੁਰ-ਦਾਖਾ ਨਗਰ ਕੌਂਸਲ ਵਿਖੇ ਈ.ਓ. ਜੱਜ ਨੇ ਝੰਡਾ ਲਹਿਰਾਇਆ
ਮੁੱਲਾਂਪੁਰ-ਦਾਖਾ, (ਨਿਰਮਲ ਸਿੰਘ ਧਾਲੀਵਾਲ)-ਭਾਰਤੀ ਸੰਵਿਧਾਨ ਦੀ 74ਵੀਂ ਵਰ੍ਹੇਗੰਢ ਮੌਕੇ ਮੁੱਲਾਂਪੁਰ-ਦਾਖਾ ਵਿਖੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ (ਈ.ਓ.) ਜਗਜੀਤ ਸਿੰਘ ਜੱਜ ਵਲੋਂ ਝੰਡਾ ਲਹਿਰਾਉਣ ਦੀ ਰਸਮ ਕੀਤੀ ਗਈ | ਇਸ ਮੌਕੇ ਥਾਣਾ ਦਾਖਾ ਐੱਸ.ਐੱਚ.ਓ ਦਲਜੀਤ ਸਿੰਘ, ਸਾਬਕਾ ਕੌਂਸਲਰ ਬਲਵਿੰਦਰ ਸਿੰਘ ਬੱਸਣ, ਸੁਖਦੇਵ ਸਿੰਘ ਧਾਲੀਵਾਲ, ਰਵੀ ਸੇਖੋਂ ਤੇ ਹੋਰ ਮੌਜੂਦ ਰਹੇ | ਥਾਣਾ ਦਾਖਾ ਦੀ ਪੁਲਿਸ ਟੁਕੜੀ ਵਲੋਂ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਗਈ | ਇਸ ਸਮੇਂ ਜੁੜੀ ਇਕੱਤਰਤਾ ਨੂੰ ਸੰਬੋਧਤ ਹੁੰਦਿਆਂ ਕਾਰਜ ਸਾਧਕ ਅਫ਼ਸਰ ਨੇ ਕਿਹਾ ਕਿ ਅੱਜ ਭਾਰਤ ਆਪਣਾ 74ਵਾਂ ਗਣਤੰਤਰ ਦਿਵਸ ਮਨਾ ਰਿਹਾ, ਸਾਰੇ ਸ਼ਹਿਰੀਆਂ ਨੂੰ ਅੱਜ ਦੇ ਦਿਨ ਦੀਆਂ ਸ਼ੁੱਭਕਾਮਨਾਵਾਂ ਹੋਣ | ਉਨ੍ਹਾਂ ਕਿਹਾ ਕਿ ਭਾਰਤ ਨੂੰ ਗਣਤੰਤਰ ਦੇਸ਼ ਐਲਾਨੇ ਜਾਣ ਬਾਅਦ ਚੋਣ ਪ੍ਰਣਾਲੀ ਨਾਲ ਸਰਕਾਰਾਂ ਦੇ ਬਣਨ ਅਤੇ ਬਦਲਣ ਦਾ ਦੌਰ ਸ਼ੁਰੂ ਹੋਇਆ | ਸਾਡੇ ਸੰਵਿਧਾਨ ਦਾ ਢਾਂਚਾ ਜਮਹੂਰੀ ਹੱਕ ਅਤੇ ਸ਼ਹਿਰੀ ਅਜ਼ਾਦੀਆ ਨਾਗਰਿਕਾਂ ਨੂੰ ਬਰਾਬਰਤਾ ਪ੍ਰਦਾਨ ਵਾਲਾ ਹੈ | ਇਸ ਸਮੇਂ ਬਾਲ ਫੁੱਲਝੜੀ ਸਕੂਲ ਲਿੰਕ ਰੋਡ ਮੰਡੀ ਮੁੱਲਾਂਪੁਰ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤ ਗਾਏ ਗਏ, ਕੁਝ ਵਿਦਿਆਰਥੀਆਂ ਨੇ ਕਾਰਜਪਾਲਿਕਾ, ਨਿਆਂਪਾਲਿਕਾ ਅਤੇ ਵਿਧਾਨਪਾਲਿਕਾ 'ਤੇ ਪਰਚਾ ਪੜਿ੍ਹਆ |
ਐੱਸ.ਡੀ.ਐੱਮ. ਰਾਏਕੋਟ ਕੋਹਲੀ ਨੇ ਕੌਮੀ ਝੰਡਾ ਲਹਿਰਾਇਆ
ਰਾਏਕੋਟ, (ਬਲਵਿੰਦਰ ਸਿੰਘ ਲਿੱਤਰ, ਸੁਸ਼ੀਲ)-74ਵੇਂ ਗਣਤੰਤਰ ਦਿਵਸ ਸੰਬੰਧੀ ਤਹਿਸੀਲ ਪੱਧਰੀ ਸਮਾਗਮ ਦਾਣਾ ਮੰਡੀ ਰਾਏਕੋਟ ਵਿਖੇ ਕਰਵਾਇਆ ਗਿਆ ਜਿਸ ਦੌਰਾਨ ਝੰਡਾ ਲਹਿਰਾਉਣ ਦੀ ਰਸਮ ਐੱਸ.ਡੀ.ਐੱਮ. ਰਾਏਕੋਟ ਗੁਰਬੀਰ ਸਿੰਘ ਕੋਹਲੀ ਵਲੋਂ ਅਦਾ ਕੀਤੀ ਗਈ, ਉਪਰੰਤ ਉਨ੍ਹਾਂ ਡੀ.ਐੱਸ.ਪੀ ਰਾਏਕੋਟ ਰਛਪਾਲ ਸਿੰਘ ਢੀਂਡਸਾ ਦੀ ਮੌਜੂਦਗੀ ਵਿਚ ਪੰਜਾਬ ਪੁਲਿਸ ਦੀ ਟੁਕੜੀ, ਐੱਸ.ਜੀ.ਜੀ. ਕਾਲਜ ਦੇ ਐੱਨ.ਸੀ.ਸੀ ਕੈਡਿਟਾਂ ਸਮੇਤ ਵੱਖ-ਵੱਖ ਸਕੂਲਾਂ ਦੇ ਬੱਚਿਆਂ ਤੋਂ ਮਾਰਚ ਪਾਸਟ ਦੀ ਸਲਾਮੀ ਲਈ ਗਈ | ਇਸ ਮੌਕੇ ਸੰਬੋਧਨ ਕਰਦਿਆਂ ਐੱਸ.ਡੀ.ਐੱਮ ਗੁਰਬੀਰ ਸਿੰਘ ਕੋਹਲੀ ਨੇ ਕਰਵਾਏ ਵੱਖ-ਵੱਖ ਵਿਕਾਸ ਕਾਰਜ ਸੰਬੰਧੀ ਜ਼ਿਕਰ ਕੀਤਾ ਅਤੇ ਲੋਕਾਂ ਨੂੰ 74ਵੇਂ ਗਣਤੰਤਰ ਦਿਵਸ ਦੀ ਵਧਾਈ ਦਿੱਤੀ | ਉਨ੍ਹਾਂ ਵਲੋਂ ਕਾਰਗਿਲ ਸ਼ਹੀਦਾਂ, ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਸਮੇਤ ਹੋਰਨਾਂ ਸਮਾਜ ਸੇਵੀ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਐੱਸ.ਜੀ.ਜੀ ਕਾਲਜ, ਦਸਮੇਸ਼ ਪਬਲਿਕ ਸਕੂਲ ਟਾਹਲੀਆਣਾ ਸਾਹਿਬ, ਡਾ: ਦਵਾਰਕਾ ਨਾਥ ਸਕੂਲ, ਭਗਵਾਨ ਮਹਾਂਵੀਰ ਸਕੂਲ, ਭਗਵਾਨ ਮਹਾਂਵੀਰ ਜੈਨ ਸਕੂਲ, ਅਜੀਤਸਰ ਕੰਨਿਆ ਸਕੂਲ ਸਮੇਤ ਵੱਖ-ਵੱਖ ਸਰਕਾਰੀ ਸਕੂਲਾਂ ਦੇ ਬੱਚਿਆਂ ਵਲੋਂ ਰੰਗਾ-ਰੰਗ ਪ੍ਰੋਗਰਾਮ ਪੇਸ਼ ਕਰਦਿਆਂ ਖੂਬ ਰੰਗ ਬੰਨਿ੍ਹਆਂ | ਇਸ ਮੌਕੇ ਸਟੇਜ਼ ਸਕੱਤਰ ਦੀ ਸੇਵਾ ਮੈਡਮ ਸੁਰਿੰਦਰ ਕੌਰ ਗਿੱਲ ਵਲੋਂ ਬਾਖੂਬੀ ਨਿਭਾਈ ਗਈ | ਇਸ ਮੌਕੇ ਵਿਧਾਇਕ ਦੇ ਪੁੱਤਰ ਗੁਰਦੇਵ ਸਿੰਘ ਬਾਵਾ, ਤਹਿਸੀਲਦਾਰ ਜਗਸੀਰ ਸਿੰਘ ਸਰਾਂ, ਨਾਇਬ ਤਹਿਸੀਲਦਾਰ ਮਲੂਕ ਸਿੰਘ, ਈ.ਓ. ਚਰਨਜੀਤ ਸਿੰਘ, ਮੇਜਰ ਪੀ.ਪੀ. ਸਿੰਘ ਦਿਲਗੀਰ, ਠੇਕੇਦਾਰ ਮਨਸਾ ਖਾਂ ਨੱਥੋਵਾਲ, ਬਲਵੀਰ ਬੱਲੀ, ਸੈਨਟਰੀ ਇੰਸਪੈਕਟਰ ਹਰਪ੍ਰੀਤ ਸਿੰਘ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਵਿਨੋਦ ਕਤਿਆਲ, ਸਟੈਨੋ ਜਤਿੰਦਰ ਸਿੰਘ ਗਰੇਵਾਲ, ਰਾਜੂ ਸਿੰਘ, ਪੁਲਿਸ ਥਾਣਾ ਸਿਟੀ ਰਾਏਕੋਟ ਦੇ ਐੱਸ.ਐੱਚ.ਓ ਹੀਰਾ ਸਿੰਘ ਸੰਧੂ, ਪੁਲਿਸ ਥਾਣਾ ਸਦਰ ਰਾਏਕੋਟ ਦੇ ਐੱਸ.ਐੱਚ.ਓ ਰੁਪਿੰਦਰ ਕੌਰ ਢਿੱਲੋਂ, ਸਬ-ਇੰਸਪੈਕਟਰ ਰਾਜ ਧੀਮ, ਏ.ਐੱਸ.ਆਈ. ਸਈਅਦ ਸਕੀਲ ਆਦਿ ਹਾਜ਼ਰ ਸਨ |
ਗਣਤੰਤਰ ਦਿਵਸ ਮੌਕੇ ਸਮਾਗਮ ਕਰਵਾਇਆ
ਪੱਖੋਵਾਲ-ਸਰਾਭਾ, (ਕਿਰਨਜੀਤ ਕੌਰ ਗਰੇਵਾਲ)-ਦਿ੍ਸ਼ਟੀ ਡਾ: ਆਰ.ਸੀ. ਜੈਨ ਇਨੋਵੇਟਿਵ ਪਬਲਿਕ ਸਕੂਲ ਨਾਰੰਗਵਾਲ 'ਚ ਸਕੂਲੀ ਵਿਦਿਆਰਥੀਆਂ ਵਲੋਂ ਗਣਤੰਤਰ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਦੌਰਾਨ ਵਿਦਿਆਰਥੀਆਂ ਦੇ ਦੇਸ਼ ਭਗਤੀ ਦੇ ਨਾਟਕ, ਕਵਿਤਾਵਾਂ ਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ | ਇਸ ਮੌਕੇ ਪਿ੍ੰ: ਮਨੀਸ਼ਾ ਗੰਗਵਾਰ ਨੇ ਬੱਚਿਆਂ ਨੂੰ ਗਣਤੰਤਰ ਦਿਵਸ ਦੀ ਮਹੱਤਤਾ ਅਤੇ ਭਾਰਤੀ ਲੋਕਤੰਤਰ ਦੀਆਂ ਰੌਚਕ ਜਾਣਕਾਰੀਆਂ ਸਾਂਝੀਆਂ ਕੀਤੀਆਂ |
ਸੱਤਿਆ ਭਾਰਤੀ ਸਕੂਲ 'ਚ ਸਮਾਗਮ
ਭੂੰਦੜੀ, (ਕੁਲਦੀਪ ਸਿੰਘ ਮਾਨ)-ਸੱਤਿਆ ਭਾਰਤੀ ਸਕੂਲ ਭੈਣੀ ਅਰਾਈਆਂ 'ਚ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸਮਾਜ ਸੇਵੀ ਅਤੇ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਅਤੇ ਚੇਅਰਮੈਨ ਮੇਜਰ ਸਿੰਘ ਭੈਣੀ ਸ਼ਾਮਿਲ ਹੋਏ ਅਤੇ ਉਨ੍ਹਾਂ ਕਿਹਾ ਕਿ ਸਾਨੰੂ ਸਾਰਿਆਂ ਨੰੂ ਸਮਾਜ ਭਲਾਈ ਦੇ ਕਾਰਜਾਂ ਤੋਂ ਇਲਾਵਾ ਖਾਸ ਕਰਕੇ ਵੱਖ-ਵੱਖ ਖੇਤਰਾਂ 'ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦੀ ਮੱਦਦ ਕਰਨੀ ਚਾਹੀਦੀ ਹੈ ਤਾਂ ਜੋ ਬੱਚਿਆਂ ਵਿਚ ਹੋਰ ਉਤਸ਼ਾਹ ਪੈਦਾ ਹੋ ਸਕੇ | ਉਨ੍ਹਾਂ ਮੁੱਖ ਅਧਿਆਪਕ ਅਤੇ ਸਮੂਹ ਸਟਾਫ਼ ਦੀ ਸ਼ਲਾਘਾ ਕੀਤੀ | ਇਸ ਮੌਕੇ ਵਿਦਿਆਰਥੀਆਂ ਵਲੋਂ ਸਮਾਜਿਕ ਬੁਰਿਆਈਆਂ ਦੇ ਖ਼ਿਲਾਫ਼ ਨਾਟਕ, ਦੇਸ਼ ਭਗਤੀ ਦੇ ਗੀਤ, ਸਕਿੱਟਾਂ, ਗਿੱਧਾ-ਭੰਗੜਾ ਅਤੇ ਹੋਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ, ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੁੱਖ ਅਧਿਆਪਕਾ ਗੁਰਮੀਤ ਕੌਰ, ਸਿਮਰਨਦੀਪ ਸਿੰਘ, ਸਮੂਹ ਸਕੂਲ ਸਟਾਫ਼ ਤੋਂ ਇਲਾਵਾ ਵੱਡੀ ਗਿਣਤੀ ਬੱਚਿਆਂ ਦੇ ਮਾਪੇ ਹਾਜ਼ਰ ਸਨ |
ਗਣਤੰਤਰ ਦਿਵਸ ਮਨਾਇਆ
ਹੰਬੜਾਂ, (ਮੇਜਰ ਹੰਬੜਾਂ)-ਸੱਤਿਆ ਭਾਰਤੀ ਸਕੂਲ ਹੰਬੜਾਂ 'ਚ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ, ਮੁੱਖ ਮਹਿਮਾਨ ਵਜੋਂ ਪੁੱਜੇ ਡਾਇਰੈਕਟਰ ਮਨਜੀਤ ਸਿੰਘ ਹੰਬੜਾਂ, ਸਰਪੰਚ ਰਣਜੋਧ ਸਿੰਘ ਜੱਗਾ ਨੇ ਕੌਮੀ ਝੰਡਾ ਲਹਿਰਾਏ ਜਾਣ ਦੀ ਰਸਮ ਅਦਾ ਕੀਤੀ, ਉੱਥੇ ਉਨ੍ਹਾਂ ਨੇ ਸਕੂਲ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਨੂੰ 74ਵੇਂ ਗਣਤੰਤਰ ਦਿਵਸ ਦੀ ਵਧਾਈ ਦਿੱਤੀ | ਪ੍ਰਧਾਨ ਮਨਜੀਤ ਸਿੰਘ ਹੰਬੜਾਂ ਨੇ ਕਿਹਾ ਕਿ ਅੱਜ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਦੇਸ਼ 'ਚੋਂ ਨਸ਼ਿਆਂ ਸਮੇਤ ਹੋਰ ਬੁਰਾਈਆਂ ਨੂੰ ਜੜੋਂ ਖ਼ਤਮ ਕਰਨ ਲਈ ਅੱਗੇ ਆਈਏ ਤਾਂ ਜੋ ਸਾਡੇ ਸ਼ਹੀਦਾਂ ਦੇ ਅਧੂਰੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਸਕੇ, ਜਿਨ੍ਹਾਂ ਨੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ | ਸਰਪੰਚ ਜੱਗਾ ਨੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਮਨਾਏ ਜਾਣ ਦੀ ਮਹੱਤਤਾ ਤੋਂ ਜਾਣੂੰ ਕਰਵਾਇਆ | ਇਸ ਮੌਕੇ ਸਕੂਲੀ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤ ਅਤੇ ਸਕਿੱਟਾਂ ਦੀ ਪੇਸ਼ਕਾਰੀ ਕੀਤੀ | ਸਕੂਲ ਦੇ ਮੁੱਖ ਅਧਿਆਪਕ ਜਸਵੰਤ ਸਿੰਘ ਸੇਖਾਂ ਨੇ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀ ਮਹੱਤਤਾ ਤੋਂ ਜਾਣੂ ਕਰਵਾਇਆ | ਇਸ ਮੌਕੇ ਸੱਤਿਆ ਭਾਰਤੀ ਸਕੂਲਾਂ ਦੇ ਟ੍ਰੇਰਨ ਹੈੱਡ ਉਮੇਸ਼ ਸ਼ਰਮਾ, ਰਣਬੀਰ ਸਿੰਘ ਹੰਬੜਾਂ, ਮੈਡਮ ਰੁਪਿੰਦਰ ਕੌਰ ਪੁੜੈਣ, ਮੈਡਮ ਹਰਪ੍ਰੀਤ ਕੌਰ, ਕੁਲਜਿੰਦਰ ਕੌਰ, ਮੈਡਮ ਕਵਿਤਾ, ਅਵਨਿੰਦਰ ਕੌਰ, ਆਸ਼ਾ ਦੇਵੀ, ਪ੍ਰੀਤੀ ਪਾਇਲ, ਅਰਵਿੰਦਰ ਕੌਰ, ਜਸ਼ਮਨਦੀਪ ਸਿੰਘ ਸਮੇਤ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਵੀ ਮੌਜੂਦ ਸਨ |
ਗਣਤੰਤਰ ਦਿਵਸ ਮਨਾਇਆ
ਪੱਖੋਵਾਲ-ਸਰਾਭਾ, (ਕਿਰਨਜੀਤ ਕੌਰ ਗਰੇਵਾਲ)-ਸਥਾਨਕ ਪਿੰਡ ਸਰਾਭਾ 'ਚ ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਵਲੋਂ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਕਲੱਬ ਦੇ ਪ੍ਰਧਾਨ ਕੁਲਦੀਪ ਸਿੰਘ ਦੀ ਅਗਵਾਈ ਕਲੱਬ ਦੇ ਸਮੂਹ ਆਗੂਆਂ ਤੇ ਵਰਕਰਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਹੋਰ ਸ਼ਹੀਦਾਂ ਦੇ ਬੁੱਤਾਂ 'ਤੇ ਫੁੱਲ ਮਾਲਾ ਭੇਂਟ ਕੀਤੀਆਂ | ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਕੁਲਦੀਪ ਸਿੰਘ ਨੇ ਕਿਹਾ ਕਿ ਅੱਜ ਅਸੀਂ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਹੋਰਨਾਂ ਸੂਰਬੀਰਾਂ ਦੀਆਂ ਕੁਰਬਾਨੀਆਂ ਸਦਕਾਂ ਹੀ ਆਜ਼ਾਦ ਫਿਜ਼ਾ 'ਚ ਸਾਹ ਲੈਂਦਿਆਂ ਇਕ ਲੋਕਤੰਤਰਿਕ ਦੇਸ਼ ਦੀ ਸਥਾਪਨਾ ਕਰਨ 'ਚ ਸਫ਼ਲ ਰਹੇ ਹਾਂ | ਇਸ ਲਈ ਸਾਨੂੰ ਸਦਾ ਇਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਇੰਨ੍ਹਾਂ ਦੀ ਸ਼ਹਾਦਤ ਤੋਂ ਪ੍ਰੇਰਣਾ ਲੈ ਕੇ ਦੇਸ਼ ਕੌਮ ਦੀ ਸੇਵਾ ਕਰ ਸਕੇ | ਇਸ ਮੌਕੇ ਵਾਈਸ ਪ੍ਰਧਾਨ ਸੁਖਵਿੰਦਰ ਸਿੰਘ ਗਰੇਵਾਲ, ਦਵਿੰਦਰ ਸਿੰਘ ਗਰੇਵਾਲ, ਅਮਰ ਸਿੰਘ ਖ਼ਜ਼ਾਨਚੀ, ਸਤਿੰਦਰਪਾਲ ਸਿੰਘ ਰੂਬੀ, ਸਾਬਕਾ ਸਰਪੰਚ ਜਗਤਾਰ ਸਿੰਘ, ਰਵਿੰਦਰ ਸਿੰਘ, ਇਕਬਾਲ ਸਿੰਘ, ਜਸਵਿੰਦਰ ਸਿੰਘ ਰਾਣਾ, ਦਲਜੀਤ ਸਿੰਘ, ਪੰਚ ਕਮਿੱਕਰ ਸਿੰਘ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ, ਅਮਿਤੋਜ ਸਿੰਘ, ਭੋਲੀ ਸਰਾਭਾ, ਅਵਤਾਰ ਸਿੰਘ ਸਰਾਭਾ ਆਦਿ ਹਾਜ਼ਰ ਸਨ |
ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਸਕੂਲ 'ਚ ਸਮਾਗਮ
ਸਿੱਧਵਾਂ ਬੇਟ, (ਜਸਵੰਤ ਸਿੰਘ ਸਲੇਮਪੁਰੀ)-ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਸਿੱਧਵਾਂ ਬੇਟ ਵਿਖੇ ਗਣਤੰਤਰ ਦਿਵਸ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ, (ਬਾਕੀ ਸਫ਼ਾ 7 'ਤੇ)
ਸਫ਼ਾ 6 ਦੀ ਬਾਕੀ
ਕਵਿਤਾਵਾਂ, ਭਾਸ਼ਣ, ਡਾਂਸ ਪੇਸ਼ ਕੀਤਾ ਗਿਆ | ਸਕੂਲ ਦੇ ਡਾਇਰੈਕਟਰ ਤੇਜਿੰਦਰ ਗੁਪਤਾ ਨੇ ਬੱਚਿਆਂ ਨੂੰ ਗਣਤੰਤਰ ਦਿਵਸ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਾ: ਭੀਮ ਰਾਓ ਅੰਬੇਦਕਰ ਨੇ ਸੰਵਿਧਾਨ ਦੀ ਰਚਨਾ ਕਰਕੇ ਸਾਰੇ ਭਾਰਤ ਨੂੰ ਕਾਨੂੰਨ ਵਿਵਸਥਾ ਵਿਚ ਬੰਨਿ੍ਹਆਂ ਅਤੇ ਬੱਚਿਆਂ ਨੂੰ ਆਪਣੇ ਸੰਵਿਧਾਨ, ਰਾਸ਼ਟਰੀ ਚਿੰਨ੍ਹਾਂ ਦਾ ਸਤਿਕਾਰ ਕਰਨ, ਕਾਨੂੰਨਾਂ ਦੀ ਪਾਲਣਾ ਕਰਨ, ਇਸ ਦੀ ਪ੍ਰਭੂਸੱਤਾ ਬਣਾਈ ਰੱਖਣ ਵਿੱਚ ਆਪਣਾ ਯੋਗਦਾਨ ਦੇਣ ਦੀ ਪ੍ਰੇਰਣਾ ਦਿੱਤੀ | ਅੰਤ ਵਿਚ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੁਪਿੰਦਰ ਗੁਪਤਾ, ਡਾਇਰੈਕਟਰ ਤੇਜਿੰਦਰ ਗੁਪਤਾ, ਪਿ੍ੰਸੀਪਲ ਕੰਚਨ ਰਾਣੀ, ਵਾਇਸ ਪਿ੍ੰਸੀਪਲ ਕਮਲੇਸ਼ ਗੁਪਤਾ ਅਤੇ ਸਮੂਹ ਸਟਾਫ਼ ਨੇ ਬੱਚਿਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ |
ਸਰਕਾਰੀ ਸਮਾਰਟ ਸਕੂਲ ਹੰਬੜਾਂ 'ਚ ਸਮਾਗਮ
ਹੰਬੜਾਂ, (ਮੇਜਰ ਹੰਬੜਾਂ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੜਾਂ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ | ਸਕੂਲ ਅੰਦਰ ਕੌਮੀ ਝੰਡਾ ਲਹਿਰਾਏ ਜਾਣ ਦੀ ਰਸਮ ਸਕੂਲ ਪਿ੍ੰਸੀਪਲ ਮੈਡਮ ਜਯਾ ਪ੍ਰਵੀਨ ਵਲੋਂ ਨਿਭਾਈ ਗਈ | ਪਿ੍ੰਸੀਪਲ ਮੈਡਮ ਜਯਾ ਪ੍ਰਵੀਨ ਨੇ ਸਕੂਲੀ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀ ਮਹੱਤਤਾ ਤੋਂ ਜਾਣੂੰ ਕਰਵਾਇਆ ਤੇ ਉਨ੍ਹਾਂ ਨੂੰ ਵਧਾਈ ਦਿੱਤੀ | ਲੈਕ: ਅਲਬੇਲ ਸਿੰਘ ਪੁੜੈਣ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅੱਜ ਅਸੀਂ ਆਜ਼ਾਦੀ ਦਾ ਜੋ ਨਿੱਘ ਮਾਣ ਰਹੇ ਹਾਂ ਉਹ ਸਾਡੇ ਦੇਸ਼ ਦੇ ਸ਼ਹੀਦਾਂ ਵਲੋਂ ਦਿੱਤੀਆਂ ਕੁਰਬਾਨੀਆਂ ਸਦਕਾ ਹੈ | ਇਸ ਲਈ ਸਾਨੂੰ ਸ਼ਹੀਦਾਂ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ, ਜਿਨ੍ਹਾਂ ਨੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ | ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤ ਅਤੇ ਦੇਸ਼ ਭਗਤੀ ਨੂੰ ਦਰਸਾਉਂਦੀ ਕੋਰੀਓਗ੍ਰਾਫੀ ਰਾਹੀਂ ਖੂਬ ਰੰਗ ਬੰਨਿ੍ਹਆਂ | ਇਸ ਮੌਕੇ 'ਤੇ ਲੈਕ. ਰਾਜਵੀਰ ਸਿੰਘ, ਲੈਕ. ਦਵਿੰਦਰ ਸਿੰਘ ਤਲਵੰਡੀ, ਮਾ: ਵਿਕਾਸ਼ ਸ਼ਰਮਾ, ਮਾ: ਇੰਦਰਜੀਤ ਸਿੰਘ, ਪੀ.ਟੀ.ਆਈ ਜਗਜੀਤ ਸਿੰਘ, ਸੌਰਵ ਥਾਪਰ, ਭਾਰਤ ਭੂਸ਼ਣ, ਮਲਕਿੰਦਰ ਸਿੰਘ, ਮਾ: ਹਰਭਿੰਦਰ ਸਿੰਘ ਮੁੱਲਾਂਪੁਰ, ਨਵੀਨ ਕੁਮਾਰ, ਰਜੀਵ ਕੁਮਾਰ, ਪ੍ਰੀਤਮ ਸਿੰਘ, ਵਿਕਾਸ ਸ਼ਰਮਾ, ਮੈਡਮ ਹਰਪ੍ਰੀਤ ਕੌਰ, ਮੈਡਮ ਰਮਨਦੀਪ ਕੌਰ, ਮੈਡਮ ਦੀਪਿੰਦਰ ਵਾਲੀਆ, ਮੈਡਮ ਅਮਰਜੀਤ ਕੌਰ, ਮੈਡਮ ਹਰਮੀਤ ਕੌਰ, ਮੈਡਮ ਕਲਪਨਾ ਕੌਸ਼ਲ, ਅਮਨ ਢਿੱਲੋਂ, ਨੇਹਾ ਅਗਰਵਾਲ, ਮੈਡਮ ਪਵਨਪ੍ਰੀਤ ਕੌਰ ਅਤੇ ਵਿਦਿਆਰਥੀ ਤੇ ਮਾਪੇ ਵੀ ਮੌਜੂਦ ਸਨ |
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਬੇਟ ਵਿਖੇ 74ਵਾਂ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਸਕੂਲ ਅੰਦਰ ਤਿਰੰਗਾ ਲਹਿਰਾਏ ਜਾਣ ਦੀ ਰਸਮ ਸਕੂਲ ਪਿ੍ੰਸੀਪਲ ਲਾਲ ਸਿੰਘ ਕੁਤਬੇਵਾਲ ਵਲੋਂ ਨਿਭਾਈ | ਪਿ੍ੰਸੀਪਲ ਲਾਲ ਸਿੰਘ ਕੁਤਬੇਵਾਲ ਨੇ ਵਿਦਿਆਰਥੀਆਂ ਨੂੰ ਦੇਸ਼ ਦੇ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਅਤੇ ਕੌਮੀ ਝੰਡੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਣ ਬਾਰੇ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ | ਵਿਦਿਆਰਥੀਆਂ ਵਲੋਂ ਗਣਤੰਤਰ ਦਿਵਸ ਸਬੰਧੀ ਝਾਕੀਆਂ ਦੇ ਨਾਲ ਦੇਸ਼ ਭਗਤੀ ਦੇ ਗੀਤ ਅਤੇ ਦੇਸ਼ ਭਗਤੀ ਨੂੰ ਦਰਸਾਉਂਦੀ ਕੋਰੀਓਗ੍ਰਾਫੀ ਦੇ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ | ਇਸ ਮੌਕੇ ਪ੍ਰਦੀਪ ਸਿੰਘ, ਅੱਛਰ ਸਿੰਘ, ਮੈਡਮ ਰਣਜੀਤ ਕੌਰ, ਮੈਡਮ ਤਮੰਨਾ ਸ਼ਰਮਾ, ਮੈਡਮ ਜਸਵਿੰਦਰ ਕੌਰ, ਵਿਕਾਸ ਸਲਾਰੀਆ, ਸਰਬਜੀਤ ਕੌਰ ਸਮੇਤ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਵੱਡੀ ਗਿਣਤੀ 'ਚ ਮੌਜੂਦ ਸਨ |
ਸੱਤਿਆ ਭਾਰਤੀ ਸਕੂਲ 'ਚ ਸਮਾਗਮ
ਰਾਏਕੋਟ, (ਸੁਸ਼ੀਲ)-ਪਿੰਡ ਰਾਮਗੜ੍ਹ ਸਿਵੀਆਂ ਦੇ ਸੱਤਿਆ ਭਾਰਤੀ ਸਕੂਲ ਵਿਚ ਗਣਤੰਤਰ ਦਿਵਸ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਵਿੱਚ ਪਿ੍ੰਸੀਪਲ ਮੈਡਮ ਜਸਪ੍ਰੀਤ ਕੌਰ ਦੀ ਦੇਖ ਰੇਖ ਹੇਠ ਕਰਵਾਏ ਗਏ ਸਮਾਗਮ 'ਚ ਪਿੰਡ ਦੀ ਸਰਪੰਚ ਬੀਬੀ ਹਰਬੰਸ ਕੌਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਇਸ ਮੌਕੇ ਸਕੂਲ ਵਿਦਿਆਰਥੀਆਂ ਵਲੋਂ ਕੌਮੀ ਤਰਾਨਾ ਗਾਇਆ ਗਿਆ ਅਤੇ ਦੇਸ਼ ਭਗਤੀ ਦੇ ਗੀਤ ਵੀ ਸੁਣਾਏ ਗਏ | ਪਿ੍ੰ. ਮੈਡਮ ਜਸਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ 26 ਜਨਵਰੀ ਮੌਕੇ ਮਨਾਏ ਜਾਣ ਵਾਲੇ ਗਣਤੰਤਰ ਦਿਵਸ ਸਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਸੁਖਦੇਵ ਸਿੰਘ ਸਿਵੀਆਂ ਸਮੇਤ ਬੱਚਿਆਂ ਦੇ ਮਾਪੇ ਵੀ ਮੌਜ਼ੂਦ ਸਨ |
ਇੰਡੋ-ਕੈਨੇਡੀਅਨ ਇੰਟਰਨੈਸ਼ਨਲ ਸਕੂਲ 'ਚ ਸਮਾਗਮ
ਰਾਏਕੋਟ, (ਲਿੱਤਰ)-ਇੰਡੋ-ਕੈਨੇਡੀਅਨ ਇੰਟਰਨੈਸ਼ਨਲ ਸਕੂਲ ਬੱਸੀਆਂ ਵਿਖੇ ਗਣਤੰਤਰ ਦਿਵਸ ਅਤੇ ਬਸੰਤ ਪੰਚਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਸਮਾਗਮ ਦੀ ਸ਼ੁਰੂਆਤ ਪਿ੍ੰਸੀਪਲ ਸ੍ਰੀਮਤੀ ਸਮਰਤਪਾਲ ਕੌਰ ਵਲੋਂ ਸਰਸਵਤੀ ਮਾਤਾ ਜੀ ਦੀ ਪੂਜਾ ਕੀਤੀ ਗਈ | ਇਸ ਮੌਕੇ ਸੱਤਵੀਂ ਅਤੇ ਅੱਠਵੀਂ ਕਲਾਸ ਦੀਆਂ ਵਿਦਿਆਰਥਣਾਂ ਵਲੋਂ ਸਰਸਵਤੀ ਵੰਦਨਾ ਦਾ ਗਾਇਨ ਕੀਤਾ ਗਿਆ, ਜਦਕਿ ਪੰਜਵੀਂ ਕਲਾਸ ਦੀ ਵਿਦਿਆਰਥਣ ਨਵਲੀਨ ਕੌਰ ਅਤੇ ਇਸ਼ਮੀਤ ਕੌਰ ਵਲੋਂ ਗਣਤੰਤਰ ਦਿਵਸ 'ਤੇ ਭਾਸ਼ਣ ਦਿੱਤਾ ਅਤੇ ਤੀਜੀ ਕਲਾਸ ਦੇ ਵਿਦਿਆਰਥੀ ਏਕਜੋਤ ਸਿੰਘ ਨੇ ਕਵਿਤਾ ਪੇਸ਼ ਕੀਤੀ | ਇਸ ਤੋਂ ਸ਼ਹੀਦਾਂ ਨੂੰ ਸਮਰਪਿਤ ਕਵਿਤਾਵਾਂ, ਰਾਜਸਥਾਨੀ ਡਾਂਸ, ਤਿਰੰਗੇ 'ਚ ਰੰਗ ਭਰਨ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਮੌਕੇ ਸਕੂਲ ਪਿ੍ੰਸੀਪਲ ਸ੍ਰੀਮਤੀ ਸਮਰਤਪਾਲ ਕੌਰ ਨੇ ਸਮੂਹ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਅਤੇ ਬਸੰਤ ਪੰਚਮੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ |

ਨਗਰ ਕੌਂਸਲ ਜਗਰਾਉਂ 'ਚ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਝੰਡਾ ਲਹਿਰਾਇਆ

ਜਗਰਾਉਂ, 27 ਜਨਵਰੀ (ਹਰਵਿੰਦਰ ਸਿੰਘ ਖ਼ਾਲਸਾ, ਗੁਰਦੀਪ ਸਿੰਘ ਮਲਕ)-74ਵੇਂ ਗਣਤੰਤਰ ਦਿਵਸ ਮੌਕੇ ਨਗਰ ਕੌਂਸਲ ਜਗਰਾਉਂ ਵਿਖੇ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਦੀ ਅਗਵਾਈ 'ਚ ਸਮਾਗਮ ਕੀਤਾ ਗਿਆ | ਇਸ ਮੌਕੇ ਪ੍ਰਧਾਨ ਰਾਣਾ ਨੇ ਕੌਮੀ ਝੰਡਾ ਲਹਿਰਾਇਆ ਅਤੇ ਤਿਰੰਗੇ ਨੂੰ ...

ਪੂਰੀ ਖ਼ਬਰ »

ਪਰਮਿੰਦਰ ਸਿੰਘ ਦਿਓਲ ਨਮਿਤ ਅੰਤਿਮ ਅਰਦਾਸ ਕੱਲ੍ਹ

ਲੋਹਟਬੱਦੀ, 27 ਜਨਵਰੀ (ਕੁਲਵਿੰਦਰ ਸਿੰਘ ਡਾਂਗੋਂ)-ਪਿੰਡ ਬੜੂੰਦੀ ਨਿਵਾਸੀ ਅਵਤਾਰ ਸਿੰਘ ਤੇ ਜਸਵਿੰਦਰ ਕੌਰ ਦੇ ਹੋਣਹਾਰ ਪੁੱਤਰ ਪਰਮਿੰਦਰ ਸਿੰਘ ਦਿਓਲ ਜੋ ਕਿ ਬੀਤੇ ਦਿਨੀ ਕੈਨੇਡਾ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ ਸਨ, ਦੀਆਂ ਅਸਥੀਆਂ ਪਿੰਡ ...

ਪੂਰੀ ਖ਼ਬਰ »

ਸੰਗੀਨ ਦੋਸ਼ਾਂ ਤਹਿਤ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਮੁਖੀ ਨੂੰ ਵਾਰ-ਵਾਰ ਪੈਰੋਲ ਦੇਣਾ ਨਿੰਦਣਯੋਗ-ਢਿੱਲੋਂ, ਪੁੜੈਣ

ਭੂੰਦੜੀ, 27 ਜਨਵਰੀ (ਕੁਲਦੀਪ ਸਿੰਘ ਮਾਨ)-ਸੰਗੀਨ ਦੋਸ਼ਾਂ ਤਹਿਤ ਜੇਲ੍ਹ 'ਚ ਸਜਾ ਕੱਟ ਰਹੇ ਡੇਰਾ ਸਿਰਸਾ ਮੁਖੀ ਨੂੰ ਵਾਰ-ਵਾਰ ਪੈਰੋਲ ਫਰਲੋ ਦੇਣ 'ਤੇ ਸਖ਼ਤ ਇਤਰਾਜ ਕਰਦਿਆਂ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਸਰਪੰਚ ਅਤੇ ਚੇਅਰਮੈਨ ਪ੍ਰਗਟ ਸਿੰਘ ਢਿੱਲੋਂ ਅਤੇ ਪ੍ਰਧਾਨ ...

ਪੂਰੀ ਖ਼ਬਰ »

ਪਰਮਿੰਦਰ ਸਿੰਘ ਦਿਓਲ ਨਮਿਤ ਅੰਤਿਮ ਅਰਦਾਸ ਕੱਲ੍ਹ

ਲੋਹਟਬੱਦੀ, 27 ਜਨਵਰੀ (ਕੁਲਵਿੰਦਰ ਸਿੰਘ ਡਾਂਗੋਂ)-ਪਿੰਡ ਬੜੂੰਦੀ ਨਿਵਾਸੀ ਅਵਤਾਰ ਸਿੰਘ ਤੇ ਜਸਵਿੰਦਰ ਕੌਰ ਦੇ ਹੋਣਹਾਰ ਪੁੱਤਰ ਪਰਮਿੰਦਰ ਸਿੰਘ ਦਿਓਲ ਜੋ ਕਿ ਬੀਤੇ ਦਿਨੀ ਕੈਨੇਡਾ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ ਸਨ, ਦੀਆਂ ਅਸਥੀਆਂ ਪਿੰਡ ...

ਪੂਰੀ ਖ਼ਬਰ »

'ਭਾਰਤ ਜੋੜੋ ਯਾਤਰਾ' ਨੇ ਵਿਰੋਧੀਆਂ ਦੀ ਨੀਂਦ ਉਡਾ ਦਿੱਤੀ-ਦਾਖਾ

ਭੂੰਦੜੀ, 27 ਜਨਵਰੀ (ਕੁਲਦੀਪ ਸਿੰਘ ਮਾਨ)-ਰਾਹੁਲ ਗਾਂਧੀ ਦੀ ਅਗਵਾਈ ਹੇਠ ਕੰਨਿਆ ਕੁਮਾਰੀ ਤੋਂ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ ਨੇ ਦੇਸ਼ ਦੀ ਸਿਆਸੀ ਹਵਾ ਬਦਲ ਦਿੱਤੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਕਰਦਿਆਂ ...

ਪੂਰੀ ਖ਼ਬਰ »

ਦਾਖਾ, ਬੋਪਾਰਾਏ ਕਲਾਂ ਹਸਪਤਾਲਾਂ 'ਚ ਸਭ ਕੁਝ ਪੁਰਾਣਾ ਪਰ ਬੋਰਡ ਆਮ ਆਦਮੀ ਕਲੀਨਿਕਾਂ ਦੇ ਲੱਗੇ

ਮੁੱਲਾਂਪੁਰ-ਦਾਖਾ, 27 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਕਾਂਗਰਸ ਦੀ ਸਰਕਾਰ ਹੁੰਦਿਆਂ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਦਸੰਬਰ 2021 ਵਿਚ ਸਿਹਤ ਵਿਭਾਗ ਅਧੀਨ ਆਉਂਦੀਆਂ 28 ਸਿਹਤ ਸੇਵਾਵਾਂ ਨੂੰ ਅਪ੍ਰਗੇਡ ਵਾਲੇ ਫ਼ੈਸਲੇ ਸਮੇਂ ਦਾਖਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX