ਤਾਜਾ ਖ਼ਬਰਾਂ


ਜੰਮੂ ਕਸ਼ਮੀਰ 'ਚ ਵੀ ਮਹਿਸੂਸ ਕੀਤੇ ਗਏ ਭੁਚਾਲ ਦੇ ਝਟਕੇ
. . .  1 day ago
ਭੂਚਾਲ ਨਾਲ ਪ੍ਰਭਾਵਿਤ ਦੇਸ਼: ਤੁਰਕਮੇਨਿਸਤਾਨ, ਭਾਰਤ, ਕਜ਼ਾਕਿਸਤਾਨ, ਪਾਕਿਸਤਾਨ, ਤਜ਼ਾਕਿਸਤਾਨ, ਚੀਨ, ਅਫਗਾਨਿਸਤਾਨ ਅਤੇ ਕਿਰਗਿਸਤਾਨ
. . .  1 day ago
ਪੰਜਾਬ ਅਤੇ ਦਿੱਲੀ 'ਚ ਮਹਿਸੂਸ ਹੋਏ ਭੁਚਾਲ ਦੇ ਝਟਕੇ,7.7 ਸੀ ਤੀਬਰਤਾ ,ਘਰਾਂ ਤੋਂ ਬਾਹਰ ਨਿਕਲੇ ਲੋਕ
. . .  1 day ago
'ਅਪਮਾਨਜਨਕ' ਟਵੀਟ ਪੋਸਟ ਕਰਨ ਲਈ ਗ੍ਰਿਫ਼ਤਾਰ ਕੀਤੇ ਗਏ ਕੰਨੜ ਅਭਿਨੇਤਾ ਚੇਤਨ ਨੂੰ ਅੱਜ 14 ਦਿਨਾ ਦੀ ਨਿਆਂਇਕ ਹਿਰਾਸਤ ਵਿਚ ਭੇਜਿਆ
. . .  1 day ago
ਬੀ.ਆਰ.ਐਸ. , ਐਮ.ਐਲ.ਸੀ. ਕੇ. ਕਵਿਤਾ ਦਿੱਲੀ ਸ਼ਰਾਬ ਨੀਤੀ ਮਾਮਲੇ ਵਿਚ ਈ.ਡੀ. ਨੇ ਕਰੀਬ 10 ਘੰਟੇ ਕੀਤੀ ਪੁੱਛਗਿੱਛ
. . .  1 day ago
ਖੇਤਰੀ ਟਰਾਂਸਪੋਰਟ ਅਧਿਕਾਰੀ ਨੂੰ ਮਿਲੀ ਜ਼ਮਾਨਤ
. . .  1 day ago
ਲੁਧਿਆਣਾ , 21 ਮਾਰਚ (ਪਰਮਿੰਦਰ ਸਿੰਘ ਆਹੂਜਾ)-ਖੇਤਰੀ ਟਰਾਂਸਪੋਰਟ ਅਧਿਕਾਰੀ (ਆਰ.ਟੀ.ਏ.) ਨਰਿੰਦਰ ਸਿੰਘ ਧਾਲੀਵਾਲ ਨੂੰ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਨਿਯਮਤ ਜ਼ਮਾਨਤ ਮਿਲ ਗਈ ...
ਸੋਸ਼ਲ ਮੀਡੀਆ ’ਤੇ ਭੜਕਾਊ ਭਾਸ਼ਣ ਦੇਣ ਦੇ ਦੋਸ਼ ‘ਚ ਸ਼ਿਵ ਸੈਨਾ ਆਗੂ ਸੋਨੀ ਅਜਨਾਲਾ ਖ਼ਿਲਾਫ਼ ਮਾਮਲਾ ਦਰਜ
. . .  1 day ago
ਅਜਨਾਲਾ, 21 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਅਕਸਰ ਹੀ ਸੋਸ਼ਲ ਮੀਡੀਆ ’ਤੇ ਸਰਗਰਮ ਰਹਿਣ ਵਾਲੇ ਅਜਨਾਲਾ ਦੇ ਸ਼ਿਵ ਸੈਨਾ ਆਗੂ ਵਿਨੋਦ ਕੁਮਾਰ ਵਲੋਂ ਸੋਸ਼ਲ ਮੀਡੀਆ ’ਤੇ ਭੜਕਾਊ ਭਾਸ਼ਣ ਦੇਣ ਦੇ ਦੋਸ਼ਾਂ ਤਹਿਤ...
ਅਜਨਾਲਾ 'ਚ ਹਥਿਆਰਾਂ ਦੀ ਨੋਕ ’ਤੇ ਨਕਾਬਪੋਸ਼ ਲੁਟੇਰਿਆਂ ਨੇ ਜਿਊਲਰਜ਼ ਦੇ ਘਰੋਂ ਨਕਦੀ ਤੇ ਗਹਿਣੇ ਖੋਹੇ
. . .  1 day ago
ਅਜਨਾਲਾ ,21 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ) - ਦੇਰ ਸ਼ਾਮ ਅਜਨਾਲਾ ਦੇ ਮੁਹੱਲਾ ਰਾਮ ਨਗਰ ਵਿਖੇ ਦੋ ਨਕਾਬਪੋਸ਼ ਲੁਟੇਰੇ ਹਥਿਆਰਾਂ ਦੀ ਨੋਕ ’ਤੇ ਇਕ ਜਿਊਲਰਜ਼ ਦੇ ਘਰੋਂ ਕਰੀਬ 2 ਲੱਖ ਰੁਪਏ ਅਤੇ 8 ਤੋਲੇ ਸੋਨੇ ...
ਕੋਟਕਪੂਰਾ ਗੋਲੀ ਕਾਂਡ- ਸੁਮੇਧ ਸੈਣੀ, ਉਮਰਾਨੰਗਲ ਅਤੇ ਚਰਨਜੀਤ ਸ਼ਰਮਾ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ
. . .  1 day ago
ਫ਼ਰੀਦਕੋਟ, 21 ਮਾਰਚ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)- ਕੋਟਕਪੂਰਾ ਗੋਲੀ ਕਾਂਡ ਸੰਬੰਧੀ 2018 ’ਚ ਦਰਜ ਮੁਕੱਦਮਾ ਨੰਬਰ 129 ਵਿਚ ਅੱਜ ਇੱਥੇ ਵਧੀਕ ਸੈਸ਼ਨ ਜੱਜ ਰਾਜੀਵ ਕਾਲੜਾ ਵਲੋਂ ਸੁਣਵਾਈ ਕਰਦੇ ਹੋਏ ਪੰਜਾਬ ਦੇ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ, ਪਰਮਰਾਜ ਸਿੰਘ ਉਮਰਾਨੰਗਲ ਅਤੇ....
ਬਾਬਾ ਬਕਾਲਾ ਸਾਹਿਬ ਦੀ ਅਦਾਲਤ ਨੇ ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਜਾਰੀ ਕੀਤੇ ਗੈਰ ਜ਼ਮਾਨਤੀ ਵਾਰੰਟ
. . .  1 day ago
ਬਾਬਾ ਬਕਾਲਾ ਸਾਹਿਬ, 21 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਲਈ ਲਗਾਤਾਰ ਮੁਸ਼ਕਿਲਾਂ ਵਿਚ ਵਾਧਾ ਹੋ ਰਿਹਾ ਹੈ । ਬਾਬਾ ਬਕਾਲਾ ਸਾਹਿਬ ਦੀ ਮਾਣਯੋਗ ਅਦਾਲਤ ਵਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਵੱਡੀ ਖ਼ਬਰ ਹੈ । ਇਸ ਸੰਬੰਧੀ ਅੱਜ.....
ਪੰਜਾਬ ਪੁਲਿਸ ਨੇ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀਆਂ ਵੱਖ-ਵੱਖ ਤਸਵੀਰਾਂ ਕੀਤੀਆਂ ਜਾਰੀ
. . .  1 day ago
ਚੰਡੀਗੜ੍ਹ, 21 ਮਾਰਚ- ਪੰਜਾਬ ਦੇ ਆਈ.ਜੀ.ਪੀ. ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਵੱਖ-ਵੱਖ ਪਹਿਰਾਵੇ ਵਿਚ ਅੰਮ੍ਰਿਤਪਾਲ ਸਿੰਘ ਦੀਆਂ ਕਈ ਤਸਵੀਰਾਂ ਹਨ। ਉਨ੍ਹਾਂ ਕਿਹਾ ਕਿ ਅਸੀਂ ਇਹ ਸਾਰੀਆਂ ਤਸਵੀਰਾਂ ਜਾਰੀ ਕਰ ਰਹੇ ਹਾਂ। ਉਨ੍ਹਾਂ ਬੇਨਤੀ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਨੂੰ ਪ੍ਰਦਰਸ਼ਿਤ.....
ਜਿਵੇਂ ਹੀ ਅੰਮ੍ਰਿਤਪਾਲ ਦੀ ਗਿ੍ਫ਼ਤਾਰੀ ਹੋਵੇਗੀ, ਉਸੇ ਸਮੇਂ ਸਭ ਨੂੰ ਸੂਚਿਤ ਕਰ ਦਿੱਤਾ ਜਾਵੇਗਾ- ਆਈ.ਜੀ.ਪੀ.
. . .  1 day ago
ਜਿਵੇਂ ਹੀ ਅੰਮ੍ਰਿਤਪਾਲ ਦੀ ਗਿ੍ਫ਼ਤਾਰੀ ਹੋਵੇਗੀ, ਉਸੇ ਸਮੇਂ ਸਭ ਨੂੰ ਸੂਚਿਤ ਕਰ ਦਿੱਤਾ ਜਾਵੇਗਾ- ਆਈ.ਜੀ.ਪੀ.
ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਕਾਬੂ ਹੇਠ, ਸੂਬੇ ਵਿਚ ਸ਼ਾਂਤੀ ਦਾ ਮਾਹੌਲ ਹੈ- ਆਈ.ਜੀ.ਪੀ.
. . .  1 day ago
ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਕਾਬੂ ਹੇਠ, ਸੂਬੇ ਵਿਚ ਸ਼ਾਂਤੀ ਦਾ ਮਾਹੌਲ ਹੈ- ਆਈ.ਜੀ.ਪੀ.
ਜਿਸ ਕਾਰ ਵਿਚ ਅੰਮ੍ਰਿਤਪਾਲ ਭੱਜਿਆ ਸੀ, ਪੁਲਿਸ ਨੇ ਕੀਤੀ ਬਰਾਮਦ- ਸੁਖਚੈਨ ਸਿੰਘ ਗਿੱਲ
. . .  1 day ago
ਚੰਡੀਗੜ੍ਹ, 21 ਮਾਰਚ (ਤਰੁਣ ਭਜਨੀ)- ਪੰਜਾਬ ਪੁਲਿਸ ਦੇ ਆਈ.ਜੀ.ਪੀ. ਸੁਖਚੈਨ ਸਿੰਘ ਗਿੱਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ਸਭ ਤੋਂ ਪਹਿਲਾ ਬ੍ਰਿਜ਼ਾ ਕਾਰ ਵਿਚ ਫ਼ਰਾਰ ਹੋਇਆ ਸੀ ਅਤੇ ਉਸ ਤੋਂ ਬਾਅਦ ਪਿੰਡ ਨੰਗਲ ਅੰਬੀਆ ਦੇ ਗੁਰਦੁਆਰਾ ਸਾਹਿਬ ਵਿਚ...
ਸਾਬਕਾ ਕੈਬਨਿਟ ਮੰਤਰੀ ਸਿੰਗਲਾ ਪਾਸੋਂ ਵਿਜੀਲੈਂਸ ਨੇ ਸਾਢੇ 4 ਘੰਟਿਆਂ ਤੱਕ ਕੀਤੀ ਪੁਛਗਿੱਛ
. . .  1 day ago
ਸੰਗਰੂਰ, 21 ਮਾਰਚ (ਦਮਨਜੀਤ ਸਿੰਘ )- ਸਾਬਕਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਪਾਸੋਂ ਅੱਜ ਵਿਜੀਲੈਂਸ ਵਲੋਂ ਆਪਣੇ ਸੰਗਰੂਰ ਦਫ਼ਤਰ ਵਿਖੇ ਲਗਪਗ ਸਾਢੇ 4 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਹੈ। ਪੁੱਛਗਿੱਛ ਉਪਰੰਤ ਵਿਜੀਲੈਂਸ ਦਫ਼ਤਰ ਵਿਚੋਂ ਬਾਹਰ ਨਿਕਲੇ ਸਿੰਗਲਾ ਨੇ ਕਿਹਾ ਕਿ ਵਿਜੀਲੈਂਸ....
ਕੋਟਕਪੂਰਾ ਗੋਲੀਕਾਂਡ: ਸੁਖਬੀਰ ਸਿੰਘ ਬਾਦਲ ਨੂੰ ਮਿਲੀ ਅਗਾਊਂ ਜ਼ਮਾਨਤ
. . .  1 day ago
ਚੰਡੀਗੜ੍ਹ, 21 ਮਾਰਚ (ਤਰੁਣ ਭਜਨੀ)- ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਨਾਮਜ਼ਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹਾਈ ਕੋਰਟ ਵਲੋਂ ਵੱਡੀ ਰਾਹਤ ਦਿੱਤੀ ਗਈ ਹੈ। ਅਦਾਲਤ ਵਲੋਂ ਉਨ੍ਹਾਂ ਨੂੰ ਅਗਾਊਂ ਜ਼ਮਾਨਤ ਮਿਲ ਗਈ ਹੈ। ਦੱਸ ਦਈਏ ਕਿ ਫ਼ਰੀਦਕੋਰਟ ਅਦਾਲਤ ਨੇ ਇਨ੍ਹਾਂ ਦੀ.....
ਵਿਰੋਧੀ ਧਿਰ ਨੇ ਕੀਤਾ ਸਦਨ ਦਾ ਅਪਮਾਨ- ਪਿਊਸ਼ ਗੋਇਲ
. . .  1 day ago
ਨਵੀਂ ਦਿੱਲੀ, 21 ਮਾਰਚ- ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਅੱਜ ਵਿਰੋਧੀ ਧਿਰ ਨੇ ਇਕ ਵਾਰ ਫ਼ਿਰ ਪੂਰੇ ਸਦਨ ਦੀ ਬੇਇੱਜ਼ਤੀ ਕੀਤੀ ਹੈ। ਅੱਜ ਰਾਜ ਸਭਾ ਦੇ ਸਪੀਕਰ ਨੇ ਸਰਬ ਪਾਰਟੀ ਮੀਟਿੰਗ ਬੁਲਾਈ ਸੀ। ਇਹ ਬਦਕਿਸਮਤੀ ਦੀ ਗੱਲ ਹੈ ਕਿ ਕੁਝ ਪ੍ਰਮੁੱਖ ਵਿਰੋਧੀ ਪਾਰਟੀਆਂ ਨੇ ਇਸ ਦਾ ਬਾਈਕਾਟ.....
ਅੰਮ੍ਰਿਤਪਾਲ ਸਿੰਘ ਦੇ ਹੱਕ ’ਚ ਕੱਢਿਆ ਮਾਰਚ
. . .  1 day ago
ਬਠਿੰਡਾ, 21 ਮਾਰਚ (ਅੰਮਿ੍ਰਪਾਲ ਸਿੰਘ ਵਲਾਣ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਸਮੱਰਥਕਾਂ ਦੇ ਹੱਕ ਵਿਚ ਸੰਗਤਾਂ ਨੇ ਬਠਿੰਡਾ ਸ਼ਹਿਰ ਵਿਚ ਰੋਸ ਮਾਰਚ ਕੱਢਿਆ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ। ਮਾਰਚ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਸਰ) ਦੇ.....
ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਦੀ ਸਮਾਂ ਸੀਮਾ ਵਧਾਈ ਜਾਵੇ- ਅਧੀਰ ਰੰਜਨ ਚੌਧਰੀ
. . .  1 day ago
ਨਵੀਂ ਦਿੱਲੀ, 21 ਮਾਰਚ- ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਸਮਾਂ ਸੀਮਾ ਅਗਲੇ 6 ਮਹੀਨਿਆਂ ਲਈ ਵਧਾਉਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਵਲੋਂ ਪ੍ਰਧਾਨ ਮੰਤਰੀ....
ਭਾਰਤ ਸਰਕਾਰ ਵਲੋਂ 23 ਵਿਅਕਤੀ ਅੱਤਵਾਦੀ ਨਾਮਜ਼ਦ
. . .  1 day ago
ਨਵੀਂ ਦਿੱਲੀ, 21 ਮਾਰਚ- ਭਾਰਤ ਸਰਕਾਰ ਵਲੋਂ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੇ ਤਹਿਤ 23 ਵਿਅਕਤੀਆਂ ਨੂੰ ਅੱਤਵਾਦੀ ਵਜੋਂ ਨਾਮਜ਼ਦ ਕੀਤਾ...
ਪੁਲਿਸ ਵਲੋਂ ਵੱਖ ਵੱਖ ਕੇਸਾਂ ’ਚ ਦੋ ਦੋਸ਼ੀ ਗ੍ਰਿਫ਼ਤਾਰ
. . .  1 day ago
ਜੰਡਿਆਲਾ ਗੁਰੂ, 21 ਮਾਰਚ (ਰਣਜੀਤ ਸਿੰਘ ਜੋਸਨ,ਪਰਮਿੰਦਰ ਸਿੰਘ ਜੋਸਨ)- ਐਸ.ਐਸ.ਪੀ ਦਿਹਾਤੀ ਅੰਮ੍ਰਿਤਸਰ ਸ. ਸਤਿੰਦਰ ਸਿੰਘ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਡੀ.ਐਸ.ਪੀ ਜੰਡਿਆਲਾ ਗੁਰੂ ਕੁਲਦੀਪ ਸਿੰਘ ਦੀ ਅਗਵਾਈ ਹੇਠ ਐਸ.ਐਚ.ਓ ਜੰਡਿਆਲਾ ਮੁਖ਼ਤਿਆਰ ਸਿੰਘ ਵਲੋਂ ਵੱਖ ਵੱਖ.....
ਅੰਮ੍ਰਿਤਪਾਲ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ
. . .  1 day ago
ਅੰਮ੍ਰਿਤਪਾਲ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ
ਚੰਡੀਗੜ੍ਹ ਪ੍ਰਸ਼ਾਸਨ ਅਧੀਨ ਆਉਂਦੇ ਅਦਾਰਿਆਂ ਵਿਚ 23 ਮਾਰਚ ਨੂੰ ਛੁੱਟੀ ਦਾ ਐਲਾਨ
. . .  1 day ago
ਚੰਡੀਗੜ੍ਹ, 21 ਮਾਰਚ- ਚੰਡੀਗੜ੍ਹ ਪ੍ਰਸ਼ਾਸਨ ਨੇ 23.03.2023 ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਜੀ ਅਤੇ ਰਾਜਗੁਰੂ ਜੀ ਦੇ ਸ਼ਹੀਦੀ ਦਿਵਸ ਦੇ ਸੰਬੰਧ ਵਿਚ ਚੰਡੀਗੜ੍ਹ ਪ੍ਰਸ਼ਾਸਨ ਦੇ ਅਧੀਨ ਉਦਯੋਗਿਕ ਅਦਾਰਿਆਂ ਸਮੇਤ ਸਰਕਾਰੀ ਦਫ਼ਤਰਾਂ/ਬੋਰਡਾਂ/ਕਾਰਪੋਰੇਸ਼ਨਾਂ....
ਪੁਲਿਸ ਤੇ ਫ਼ੌਜ ਨੇ ਸ਼ਹਿਰ ਅੰਦਰ ਕੱਢਿਆ ਸ਼ਾਂਤੀ ਮਾਰਚ
. . .  1 day ago
ਤਪਾ ਮੰਡੀ, 21 ਮਾਰਚ (ਵਿਜੇ ਸ਼ਰਮਾ)- ਜ਼ਿਲ੍ਹਾ ਬਰਨਾਲਾ ਦੇ ਐਸ. ਐਸ. ਪੀ. ਸੰਦੀਪ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ. ਐਸ. ਪੀ. ਰਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਥਾਣਾ ਇੰਚਾਰਜ ਨਿਰਮਲਜੀਤ ਸਿੰਘ ਸੰਧੂ ਨੇ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਸ਼ਾਂਤੀ ਮਾਰਚ ਕੱਢਿਆ। ਇਸ ਮੌਕੇ ਥਾਣਾ ਇੰਚਾਰਜ ਸੰਧੂ....
ਅਸਾਮ ਪੁਲਿਸ ਨੇ ਅੱਜ ਡਿਬਰੂਗੜ੍ਹ ਲਿਆਂਦੇ ਅੰਮ੍ਰਿਤਪਾਲ ਦੇ ਸਾਥੀਆਂ ਦੀ ਗਿਣਤੀ ਕੀਤੀ ਚਾਰ ਤੋਂ ਤਿੰਨ
. . .  1 day ago
ਅਸਾਮ ਪੁਲਿਸ ਨੇ ਅੱਜ ਡਿਬਰੂਗੜ੍ਹ ਲਿਆਂਦੇ ਅੰਮ੍ਰਿਤਪਾਲ ਦੇ ਸਾਥੀਆਂ ਦੀ ਗਿਣਤੀ ਕੀਤੀ ਚਾਰ ਤੋਂ ਤਿੰਨ
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 14 ਮਾਘ ਸੰਮਤ 554
ਵਿਚਾਰ ਪ੍ਰਵਾਹ: ਅਧਿਕਾਰ ਮਿਲਣਾ ਚੰਗੀ ਗੱਲ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਅਧਿਕਾਰਾਂ ਦੀ ਦੁਰਵਰਤੋਂ ਨਾ ਕੀਤੀ ਜਾਵੇ। -ਅਗਿਆਤ

ਫਿਰੋਜ਼ਪੁਰ

ਜ਼ਿਲ੍ਹੇ ਭਰ 'ਚ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਣਤੰਤਰ ਦਿਵਸ

ਫ਼ਿਰੋਜ਼ਪੁਰ, 27 ਜਨਵਰੀ (ਤਪਿੰਦਰ ਸਿੰਘ)- 74ਵੇਂ ਗਣਤੰਤਰ ਦਿਵਸ ਮੌਕੇ ਭਾਰਤ-ਪਾਕਿ ਸਰਹੱਦ ਹੁਸੈਨੀਵਾਲਾ ਜ਼ੀਰੋ ਲਾਈਨ 'ਤੇ ਬੀ. ਐੱਸ. ਐਫ. ਵਲੋਂ ਇਕ ਸ਼ਾਨਦਾਰ ਪੋ੍ਰਗਰਾਮ ਕਰਵਾਇਆ ਗਿਆ, ਜਿਸ ਵਿਚ ਸੇਵਾ-ਮੁਕਤ ਬਿ੍ਗੇਡੀਅਰ ਪਵਨ ਬਜਾਜ ਡੀ. ਆਈ. ਜੀ. ਸੈਕਟਰ ਹੈੱਡ ਕੁਆਰਟਰ ਫ਼ਿਰੋਜ਼ਪੁਰ ਨੇ ਵਿਸ਼ੇਸ਼ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਦਾਸ ਐਂਡ ਬਰਾਊਨ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਸੱਭਿਆਚਾਰਕ ਪੋ੍ਰਗਰਾਮ ਪੇਸ਼ ਕੀਤਾ ਗਿਆ | ਬੀ. ਐੱਸ. ਐਫ. ਦੇ ਜਵਾਨਾਂ ਦੇ ਪਰਿਵਾਰਾਂ ਨੇ ਸਮਾਗਮ ਵਿਚ ਭਰਵੀਂ ਸ਼ਮੂਲੀਅਤ ਕੀਤੀ | ਇਸ ਮੌਕੇ 3 ਹਜ਼ਾਰ ਦੇ ਕਰੀਬ ਭਾਰਤੀ ਨਾਗਰਿਕਾਂ ਨੇ ਰੀਟਰੀਟ ਸੈਰਮਨੀ ਦਾ ਆਨੰਦ ਮਾਣਿਆ | ਬੀ. ਐੱਸ. ਐਫ. ਦੇ ਅਧਿਕਾਰੀਆਂ ਵਲੋਂ ਪਾਕਿ ਰੇਂਜਰਾਂ ਨੰੂ ਮਠਿਆਈ ਵੰਡ ਕੇ ਗਣਤੰਤਰ ਦਿਵਸ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ |
ਗਣਤੰਤਰ ਦਿਵਸ ਮੌਕੇ ਅੰਧ ਵਿਦਿਆਲਿਆ ਸੰਸਥਾ 'ਚ ਸਮਾਗਮ
ਫ਼ਿਰੋਜ਼ਪੁਰ-ਮਯੰਕ ਫਾਉਂਡੇਸ਼ਨ ਵਲੋਂ ਫ਼ਿਰੋਜ਼ਪੁਰ ਸ਼ਹਿਰ ਦੇ ਅੰਧ ਵਿਦਿਆਲਾ ਦੇ ਵਿਹੜੇ ਵਿਚ ਗਣਤੰਤਰ ਦਿਵਸ ਸਬੰਧੀ ਇਕ ਸਾਦਾ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪ੍ਰਬੰਧਕਾਂ ਵਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਸੰਸਥਾ ਦੀ ਬਿਹਤਰੀ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਪ੍ਰਣ ਲਿਆ ਗਿਆ | ਇਸ ਮੌਕੇ ਨੇਤਰਹੀਣਾਂ ਨੇ ਸੰਗੀਤਕ ਸਾਜ਼ਾਂ ਨਾਲ ਦੇਸ਼ ਭਗਤੀ ਦੇ ਗੀਤ ਗਾਏ | ਸੰਸਥਾ ਦੇ ਸਕੱਤਰ ਪੰਡਿਤ ਅਸ਼ਵਨੀ ਸ਼ਰਮਾ, ਮੈਨੇਜਰ ਰਮੇਸ਼ ਸੇਠੀ ਨੇ ਆਪਣੇ ਸੰਬੋਧਨ 'ਚ ਦੇਸ਼ ਭਗਤਾਂ ਨੂੰ ਯਾਦ ਕਰਦਿਆਂ ਸੰਵਿਧਾਨ 'ਚ ਦਰਜ ਕਦਰਾਂ ਕੀਮਤਾਂ ਅਤੇ ਆਦਰਸ਼ਾਂ ਪ੍ਰਤੀ ਵਚਨਬੱਧਤਾ ਦੁਹਰਾਈ |
ਬੀ. ਐੱਸ. ਐਫ. ਦੇ ਜਵਾਨਾਂ ਵਲੋਂ ਬਾਰਡਰ 'ਤੇ ਮਨਾਇਆ ਗਣਤੰਤਰ ਦਿਵਸ
ਪੰਜੇ ਕੇ ਉਤਾੜ, (ਪੱਪੂ ਸੰਧਾ)- ਦੇਸ਼ ਦਾ ਮਹੱਤਵਪੂਰਨ ਅਤੇ ਕੌਮੀ ਤਿਉਹਾਰ 74ਵਾਂ ਗਣਤੰਤਰ ਦਿਵਸ ਗੁਰੂਹਰਸਹਾਏ ਦੇ ਨਾਲ ਲੱਗਦੀ ਸ਼ਮੱਸ਼ਕੇ ਚੌਂਕੀ ਚਾਂਦੀ ਵਾਲਾ ਬੀ.ਐੱਸ.ਐਫ. ਦੇ ਜਵਾਨਾਂ ਅਤੇ ਕਮਾਂਡਰ ਵਲੋਂ ਸ਼ਮੱਸ਼ਕੇ ਚੌਂਕੀ 160 ਬਟਾਲੀਅਨ ਵਲੋਂ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਬੀ.ਐੱਸ.ਐਫ. ਦੇ ਕਮਾਂਡਰ ਰਾਕੇਸ਼, ਮਨੀਸ਼ ਗੁਪਤਾ, ਪਰਵਿੰਦਰ ਕੁਮਾਰ ਅਤੇ ਐਨ.ਜੀ.ਓਜ਼. ਸੋਨੀਆ, ਕਾਜਲ, ਰੀਮਾ ਅਤੇ ਆਸ-ਪਾਸ ਦੇ ਪਿੰਡ ਦੇ ਲੋਕਾਂ ਅਤੇ ਬੱਚਿਆਂ ਨੂੰ ਸੱਦਾ ਦਿੱਤਾ ਗਿਆ ਅਤੇ ਪੂਰੇ ਰਸਮ ਰਿਵਾਜ ਅਤੇ ਨਿਯਮਾਂ ਅਨੁਸਾਰ ਝੰਡਾ ਲਹਿਰਾਉਣ ਦੀ ਰਸਮ ਕੀਤੀ ਗਈ | ਉਸ ਤੋਂ ਬਾਅਦ ਬੀ.ਐੱਸ.ਐਫ. ਵਲੋਂ ਸਭ ਨੂੰ ਮਿਠਾਈਆਂ ਵੰਡ ਕੇ ਵਧਾਈ ਦਿੱਤੀ ਗਈ |

ਗਣਤੰਤਰ ਦਿਵਸ ਮੌਕੇ ਬੇਰੁਜ਼ਗਾਰ ਪੀ. ਟੀ. ਆਈ. ਅਧਿਆਪਕਾਂ ਵਲੋਂ ਸਿੱਖਿਆ ਮੰਤਰੀ ਖ਼ਿਲਾਫ਼ ਰੋਸ ਪ੍ਰਗਟ

ਫ਼ਿਰੋਜ਼ਪੁਰ, 27 ਜਨਵਰੀ (ਤਪਿੰਦਰ ਸਿੰਘ)- ਸਿੱਖਿਆ ਵਿਭਾਗ ਵਿਚ ਪੀ.ਟੀ.ਆਈ ਅਧਿਆਪਕਾਂ ਦੀ ਭਰਤੀ ਕਰਨ ਦੇ ਕੀਤੇ ਵਾਅਦੇ ਤੋਂ ਭੱਜੀ ਭਗਵੰਤ ਮਾਨ ਸਰਕਾਰ ਤੋਂ ਅੱਕੇ ਨਵੀਂ ਬੇਰੁਜ਼ਗਾਰ ਪੀ.ਟੀ.ਆਈ. ਯੂਨੀਅਨ ਵਲੋਂ ਗਣਤੰਤਰ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ 'ਚ ਮੁੱਖ ...

ਪੂਰੀ ਖ਼ਬਰ »

ਫ਼ਿਰੋਜ਼ਪੁਰ 'ਚ ਸ਼ਰਾਬ ਮਾਫ਼ੀਏ ਵਲੋਂ ਆਬਕਾਰੀ ਨੀਤੀ ਦੀ ਸ਼ਰੇਆਮ ਉਲੰਘਣਾ

ਫ਼ਿਰੋਜ਼ਪੁਰ, 27 ਜਨਵਰੀ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਵਿਚ ਸ਼ਰਾਬ ਕਾਰੋਬਾਰੀਆਂ ਵਲੋਂ ਕਥਿਤ ਵਿਭਾਗੀ ਮਿਲੀਭੁਗਤ ਨਾਲ ਆਬਕਾਰੀ ਨੀਤੀ ਤਹਿਤ ਨਿਰਧਾਰਿਤ ਸ਼ਰਤਾਂ ਤੇ ਨਿਯਮਾਂ ਨੂੰ ਠੇਂਗਾ ਦਿਖਾਉਂਦਿਆਂ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਹੈ, ਜਿਸ ਦੀ ਪ੍ਰਤੱਖ ...

ਪੂਰੀ ਖ਼ਬਰ »

ਬੀ.ਕੇ.ਯੂ ਕਾਦੀਆਂ ਵਲੋਂ ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਨੂੰ ਲੈ ਕੇ ਡੀ.ਸੀ. ਨੂੰ ਸੌਂਪਿਆ ਮੰਗ ਪੱਤਰ

ਫ਼ਿਰੋਜ਼ਪੁਰ, 27 ਜਨਵਰੀ (ਕੁਲਬੀਰ ਸਿੰਘ ਸੋਢੀ)- ਆਵਾਰਾ ਪਸ਼ੂਆਂ ਕਰਕੇ ਪੇਸ਼ ਆ ਰਹੀ ਪ੍ਰੇਸ਼ਾਨੀ ਦੇ ਮੱਦੇਨਜ਼ਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂਆਂ ਨੇ ਡੀ.ਸੀ ਫ਼ਿਰੋਜ਼ਪੁਰ ਰਾਜੇਸ਼ ਧੀਮਾਨ ਨਾਲ ਮੁਲਾਕਾਤ ਕੀਤੀ ਤੇ ਸੂਬਾ ਸਰਕਾਰ ਦੇ ਨਾਮ ਮੰਗ ਪੱਤਰ ...

ਪੂਰੀ ਖ਼ਬਰ »

ਜੇਲ੍ਹ ਦੀ ਬੈਰਕ 'ਚੋਂ ਲਾਵਾਰਸ ਹਾਲਤ 'ਚ ਮਿਲੇ 3 ਮੋਬਾਈਲ ਫ਼ੋਨ

ਫ਼ਿਰੋਜ਼ਪੁਰ, 27 ਜਨਵਰੀ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਅੰਦਰ ਅਚਨਚੇਤ ਕੀਤੀ ਚੈਕਿੰਗ ਦੌਰਾਨ ਬੈਰਕ ਵਿਚੋਂ ਲਾਵਾਰਸ ਹਾਲਤ ਵਿਚ 3 ਮੋਬਾਈਲ ਫ਼ੋਨ ਬਰਾਮਦ ਹੋਣ ਦੀ ਖ਼ਬਰ ਹੈ | ਪੁਲਿਸ ਨੂੰ ਭੇਜੀ ਇਤਲਾਹ ਵਿਚ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਦੇ ...

ਪੂਰੀ ਖ਼ਬਰ »

ਰੇਤਾ ਦੀ ਨਾਜਾਇਜ਼ ਨਿਕਾਸੀ ਕਰਨ ਵਾਲਿਆਂ ਖ਼ਿਲਾਫ਼ ਮੁਕੱਦਮਾ ਦਰਜ

ਮਖੂ, 27 ਜਨਵਰੀ (ਵਰਿੰਦਰ ਮਨਚੰਦਾ)- ਪੁਲਿਸ ਥਾਣਾ ਮਖੂ ਅੰਦਰ ਰੇਤਾ ਦੀ ਨਜਾਇਜ਼ ਨਿਕਾਸੀ ਕਰਨ ਵਾਲਿਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਹੋਲ : ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲਿਸ ਕੋਲ ਗੌਰਵ ਭਾਟੀਆ ਜੇ.ਈ.-ਕਮ-ਮਾਈਨਿੰਗ ਇੰਸਪੈਕਟਰ ਮਖੂ ਨੇ ਸ਼ਿਕਾਇਤ ਦਰਜ ਕਰਵਾਈ ਕਿ ...

ਪੂਰੀ ਖ਼ਬਰ »

ਸਾਮਾਨ ਚੋਰੀ ਦੀ ਇਤਲਾਹ ਦੇਣ ਦੇ 7 ਦਿਨ ਬਾਅਦ ਵੀ ਮੌਕਾ ਵੇਖਣ ਨਹੀਂ ਪੁੱਜੀ ਪੁਲਿਸ

ਜ਼ੀਰਾ, 27 ਜਨਵਰੀ (ਮਨਜੀਤ ਸਿੰਘ ਢਿੱਲੋਂ)-ਜ਼ੀਰਾ ਇਲਾਕੇ ਵਿਚ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਜ਼ੀਰਾ ਪੁਲਿਸ ਵਲੋਂ ਇਨ੍ਹਾਂ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਨਾ ਕੀਤੇ ਜਾਣ ...

ਪੂਰੀ ਖ਼ਬਰ »

ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਊਣ ਵਾਲਾ ਵਿਖੇ ਸੱਤ ਰੋਜ਼ਾ ਐਨ. ਐੱਸ. ਐੱਸ. ਕੈਂਪ ਸ਼ੁਰੂ

ਮੁੱਦਕੀ, 27 ਜਨਵਰੀ (ਭੁਪਿੰਦਰ ਸਿੰਘ)- ਮਾਲਵੇ ਇਲਾਕੇ ਦੀ ਸਿਰਕੱਢ ਸੰਸਥਾ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਊਣਵਾਲਾ ਵਿਖੇ ਰਘੁਬੀਰ ਸਿੰਘ ਮਾਨ (ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ, ਫ਼ਰੀਦਕੋਟ) ਦੀ ਅਗਵਾਈ ਤੇ ਪਿ੍ੰਸੀਪਲ ਡਾ: ਐੱਸ. ਐੱਸ. ਬਰਾੜ ਦੇ ਦਿਸ਼ਾ ...

ਪੂਰੀ ਖ਼ਬਰ »

ਗੁਰਦੁਆਰਾ ਵਿਸ਼ਵਕਰਮਾ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ

ਮੱਲਾਂਵਾਲਾ, 27 ਜਨਵਰੀ (ਗੁਰਦੇਵ ਸਿੰਘ)- ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿਚ ਗੁਰਦੁਆਰਾ ਵਿਸ਼ਵਕਰਮਾ ਸਾਹਿਬ ਮੱਲਾਂਵਾਲਾ ਵਿਖੇ ਦਸ਼ਮੇਸ਼ ਯੁਵਕ ਸੇਵਾਵਾਂ ਕਲੱਬ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਰਾਤਰੀ ...

ਪੂਰੀ ਖ਼ਬਰ »

ਗੁਰਦੁਆਰਾ ਸੰਗਤਸਰ ਵਿਖੇ ਮਨਾਇਆ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ

• ਨੌਜਵਾਨਾਂ ਨੂੰ ਪਹਿਲੀ ਵਾਰ ਦਸਤਾਰ ਸਜਾਉਣ 'ਤੇ ਕੀਤਾ ਸਨਮਾਨਿਤ ਗੋਲੂ ਕਾ ਮੋੜ, 27 ਜਨਵਰੀ (ਸੁਰਿੰਦਰ ਸਿੰਘ ਪੁਪਨੇਜਾ)- ਗੁਰਦੁਆਰਾ ਸੰਗਤਸਰ ਮਾਦੀ ਕੇ ਵਿਖੇ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ ਇਲਾਕੇ ਤੋਂ ...

ਪੂਰੀ ਖ਼ਬਰ »

ਪਿੰਕੀ ਵਲੋਂ ਕਰਵਾਏ ਅਥਾਹ ਵਿਕਾਸ ਕਾਰਜਾਂ ਨੂੰ ਯਾਦ ਕਰ ਲੋਕ ਕਰਨ ਲੱਗੇ ਕੀਤੇ 'ਤੇ ਪਛਤਾਵਾ

• ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ, ਯੂਥ ਵਿੰਗ ਦੇ ਕੌਮੀ ਮੀਤ ਪ੍ਰਧਾਨ ਤੇਜ਼ੀ ਬੱਗਾ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਿਲ ਫ਼ਿਰੋਜ਼ਪੁਰ, 27 ਜਨਵਰੀ (ਰਾਕੇਸ਼ ਚਾਵਲਾ)- ਕਾਂਗਰਸ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ਕਾਂਗਰਸ ਸਰਕਾਰ ਦੇ ਰਾਜ 'ਚ ...

ਪੂਰੀ ਖ਼ਬਰ »

ਬਗਲਾਮੁਖੀ ਮੰਦਰ 'ਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ

ਮਖੂ, 27 ਜਨਵਰੀ (ਵਰਿੰਦਰ ਮਨਚੰਦਾ)- ਬ੍ਰਹਮਲੀਨ ਗੁਰੂ ਮਾਂ ਕਾਂਤਾ ਦੇਵੀ ਦੇ ਅਸ਼ੀਰਵਾਦ ਸਦਕਾ ਮੰਦਰ ਬਗਲਾ ਮੁਖੀ ਮਖੂ ਵਿਖੇ ਸੰਗਤਾਂ ਵਲੋਂ ਮੁੱਖ ਸੇਵਾਦਾਰ ਕਾਲਾ ਗਰੋਵਰ ਦੀ ਅਗਵਾਈ ਹੇਠ ਮੰਦਰ ਵਿਚ ਬਸੰਤ ਪੰਚਮੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ | ਬਸੰਤ ...

ਪੂਰੀ ਖ਼ਬਰ »

ਗਣਤੰਤਰ ਦਿਵਸ ਦੇ ਮੌਕੇ ਪਿੰਡ ਲਾਲਚੀਆਂ ਸਕੂਲ ਦੀਆਂ ਵਿਦਿਆਰਥਣਾਂ ਸਨਮਾਨਿਤ

ਗੋਲੂ ਕਾ ਮੋੜ, 27 ਜਨਵਰੀ (ਸੁਰਿੰਦਰ ਸਿੰਘ ਪੁਪਨੇਜਾ)- 74ਵੇਂ ਗਣਤੰਤਰ ਦਿਵਸ 'ਤੇ ਤਹਿਸੀਲ ਪੱਧਰੀ ਸਮਾਗਮ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਲਾਲਚੀਆਂ ਸਕੂਲ ਦੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ ਹੈ | ਬਲਾਕ ਸਿੱਖਿਆ ਅਫ਼ਸਰ ਸੁਰਿੰਦਰਪਾਲ, ਸੈਂਟਰ ਮੁੱਖ ...

ਪੂਰੀ ਖ਼ਬਰ »

ਤਲਵੰਡੀ ਭਾਈ ਵਿਖੇ ਤਰਸੇਮ ਸਿੰਘ ਮੱਲਾ ਨੇ ਤਿਰੰਗਾ ਲਹਿਰਾਇਆ

ਤਲਵੰਡੀ ਭਾਈ, 27 ਜਨਵਰੀ (ਕੁਲਜਿੰਦਰ ਸਿੰਘ ਗਿੱਲ)- ਤਲਵੰਡੀ ਭਾਈ ਵਿਖੇ ਗਣਤੰਤਰ ਦਿਵਸ ਬੜੇ ਉਤਸ਼ਾਹ ਪੂਰਵਕ ਮਨਾਇਆ ਗਿਆ | ਇਸ ਸਮੇਂ ਨਗਰ ਕੌਂਸਲ ਤਲਵੰਡੀ ਭਾਈ ਵਲੋਂ ਕਰਵਾਏ ਗਏ ਸੰਖੇਪ ਸਮਾਗਮ ਦੌਰਾਨ ਨਗਰ ਕੌਂਸਲ ਪ੍ਰਧਾਨ ਤਰਸੇਮ ਸਿੰਘ ਮੱਲਾ ਨੇ ਕੌਮੀ ਝੰਡਾ ...

ਪੂਰੀ ਖ਼ਬਰ »

ਦਫ਼ਤਰ ਨਗਰ ਪੰਚਾਇਤ ਮਖੂ ਵਿਖੇ ਗਣਤੰਤਰ ਦਿਵਸ ਮਨਾਇਆ

ਮਖੂ, 27 ਜਨਵਰੀ (ਵਰਿੰਦਰ ਮਨਚੰਦਾ)- ਦਫ਼ਤਰ ਨਗਰ ਪੰਚਾਇਤ ਮਖੂ ਵਿਖੇ ਗਣਤੰਤਰ ਦਿਵਸ ਦਫ਼ਤਰ ਦੇ ਸਟਾਫ਼ ਤੇ ਸ਼ਹਿਰ ਵਾਸੀਆਂ ਵਲੋਂ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਨਗਰ ਪੰਚਾਇਤ ਮਖੂ ਦੇ ਕਾਰਜ ਸਾਧਕ ਅਫ਼ਸਰ ਚੰਦਰ ...

ਪੂਰੀ ਖ਼ਬਰ »

ਗਣਤੰਤਰ ਦਿਵਸ ਮੌਕੇ ਰੇਲਵੇ ਸਟੇਡੀਅਮ ਫ਼ਿਰੋਜ਼ਪੁਰ ਵਿਖੇ ਡੀ.ਆਰ.ਐਮ. ਉੱਤਰੀ ਰੇਲਵੇ ਫ਼ਿਰੋਜ਼ਪੁਰ 'ਤੇ ਲਹਿਰਾਇਆ ਰਾਸ਼ਟਰੀ ਝੰਡਾ

ਫ਼ਿਰੋਜ਼ਪੁਰ, 27 ਜਨਵਰੀ (ਕੁਲਬੀਰ ਸਿੰਘ ਸੋਢੀ)- ਰੇਲਵੇ ਸਟੇਡੀਅਮ ਫ਼ਿਰੋਜ਼ਪੁਰ ਵਿਖੇ ਡਵੀਜ਼ਨਲ ਰੇਲਵੇ ਮੈਨੇਜਰ ਉੱਤਰੀ ਰੇਲਵੇ ਫ਼ਿਰੋਜ਼ਪੁਰ ਡਾ: ਸੀਮਾ ਸ਼ਰਮਾ ਵਲੋਂ 74ਵੇਂ ਗਣਤੰਤਰ ਦਿਵਸ ਮੌਕੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ | ਇਸ ਮੌਕੇ ਰੇਲਵੇ ਸੁਰੱਖਿਆ ਬਲ ਦੇ ...

ਪੂਰੀ ਖ਼ਬਰ »

ਐੱਸ. ਐੱਸ. ਐਮ ਸਕੂਲ ਵਿਖੇ ਗਣਤੰਤਰ ਦਿਵਸ ਅਤੇ ਬਸੰਤ ਪੰਚਮੀ ਧੂਮਧਾਮ ਨਾਲ ਮਨਾਈ

ਖੋਸਾ ਦਲ ਸਿੰਘ, 27 ਜਨਵਰੀ (ਮਨਪ੍ਰੀਤ ਸਿੰਘ ਸੰਧੂ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਐੱਸ. ਐੱਸ. ਐਮ. ਸਕੂਲ ਕੱਸੋਆਣਾ ਵਿਖੇ ਗਣਤੰਤਰ ਦਿਵਸ ਅਤੇ ਬਸੰਤ ਪੰਚਮੀ ਦਾ ਤਿਉਹਾਰ ਸਾਂਝੇ ਤੌਰ 'ਤੇ ਮਨਾਇਆ ਗਿਆ | ਇਸ ਮੌਕੇ ਪ੍ਰੀ-ਨਰਸਰੀ ਤੋਂ ਲੈ ਕੇ ਦਸਵੀਂ ਜਮਾਤ ਤੱਕ ਦੇ ...

ਪੂਰੀ ਖ਼ਬਰ »

ਜ਼ੀਰਾ ਦੇ ਜੀਵਨ ਮੱਲ ਸਕੂਲ 'ਚ ਗਣਤੰਤਰ ਦਿਵਸ ਸੰਬੰਧੀ ਸਮਾਗਮ ਕਰਵਾਇਆ

ਜ਼ੀਰਾ, 27 ਜਨਵਰੀ (ਪ੍ਰਤਾਪ ਸਿੰਘ ਹੀਰਾ/ਮਨਜੀਤ ਸਿੰਘ ਢਿੱਲੋਂ)-ਜ਼ੀਰਾ ਪ੍ਰਸ਼ਾਸਨ ਵਲੋਂ ਸਰਕਾਰੀ ਪੱਧਰ 'ਤੇ ਗਣਤੰਤਰ ਦਿਵਸ ਨੂੰ ਧੂਮ-ਧਾਮ ਨਾਲ ਮਨਾਉਣ ਨੂੰ ਲੈ ਕੇ ਜੀਵਨ ਮੱਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜ਼ੀਰਾ ਵਿਖੇ ਵਿਨੋਦ ਕੁਮਾਰ ਨਾਇਬ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਵਲੋਂ 'ਹੱਥ ਨਾਲ ਹੱਥ ਜੋੜੋ' ਮੁਹਿੰਮ ਦਾ ਆਗ਼ਾਜ਼

ਫ਼ਿਰੋਜ਼ਪੁਰ, 27 ਜਨਵਰੀ (ਰਾਕੇਸ਼ ਚਾਵਲਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਦੀ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਭਾਰਤ ਜੋੜੋ ਯਾਤਰਾ ਤੋਂ ਬਾਅਦ ਹੁਣ ਕਾਂਗਰਸੀ ਘਰ-ਘਰ ਜਾ ਕੇ ਹੱਥ ਨਾਲ ਹੱਥ ਜੋੜੋ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਨ, ਇਸ ...

ਪੂਰੀ ਖ਼ਬਰ »

ਨਵੋਦਿਆ ਸਕੂਲ ਵਿਖੇ 74ਵਾਂ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ

ਜ਼ੀਰਾ, 27 ਜਨਵਰੀ (ਮਨਜੀਤ ਸਿੰਘ ਢਿੱਲੋਂ)-ਜਵਾਹਰ ਨਵੋਦਿਆ ਸਕੂਲ (ਵਿਦਿਆਲਯ) ਮਹੀਆਂ ਵਾਲਾ ਕਲਾਂ ਵਿਖੇ ਭਾਰਤ ਦਾ 74ਵਾਂ ਗਣਤੰਤਰ ਦਿਵਸ ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਬੜੇ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਸੰਬੰਧੀ ਕਰਵਾਏ ਗਏ ਸਮਾਗਮ ...

ਪੂਰੀ ਖ਼ਬਰ »

ਮਾਤਾ ਗੁਜਰੀ ਪਬਲਿਕ ਸਕੂਲ ਚੱਕ ਸੁਹੇਲੇ ਵਾਲਾ ਵਿਖੇ ਮਨਾਇਆ ਗਣਤੰਤਰ ਦਿਵਸ

ਗੁਰੂਹਰਸਹਾਏ, 27 ਜਨਵਰੀ (ਹਰਚਰਨ ਸਿੰਘ ਸੰਧੂ)- ਗਣਤੰੰਤਰ ਦਿਵਸ ਮੌਕੇ ਮਾਤਾ ਗੁਜਰੀ ਪਬਲਿਕ ਸਕੂਲ ਪਿੰਡ ਚੱਕ ਸੁਹੇਲੇ ਵਾਲਾ ਵਲੋਂ ਦੇਸ਼ ਭਗਤੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ, ਜਿਸ ਸਕੂਲ ਦੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਨੇ ਉਤਸ਼ਾਹ ਨਾਲ ਸ਼ਮੂਲੀਅਤ ...

ਪੂਰੀ ਖ਼ਬਰ »

ਨਗਰ ਪੰਚਾਇਤ ਮੱਲਾਂਵਾਲਾ ਵਿਖੇ ਗਣਤੰਤਰ ਦਿਵਸ ਮਨਾਇਆ

ਮੱਲਾਂਵਾਲਾ, 27 ਜਨਵਰੀ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)- ਨਗਰ ਪੰਚਾਇਤ ਮੱਲਾਂਵਾਲਾ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ | ਝੰਡਾ ਲਹਿਰਾਉਣ ਦੀ ਰਸਮ ਲਲਿਤ ਮੋਹਨ ਜੂਨੀਅਰ ਸਹਾਇਕ ਨੇ ਅਦਾ ਕੀਤੀ ਤੇ ਝੰਡੇ ਨੂੰ ਸਲਾਮੀ ਦਿੱਤੀ | ਸ਼ਹੀਦ ਸੁਖਵਿੰਦਰ ਸਿੰਘ ਸਰਕਾਰੀ ...

ਪੂਰੀ ਖ਼ਬਰ »

ਦੂਨ ਵੈਲੀ ਕੈਂਬਰਿਜ ਸਕੂਲ ਜ਼ੀਰਾ ਵਿਖੇ ਮਨਾਇਆ ਗਣਤੰਤਰ ਦਿਵਸ

ਜ਼ੀਰਾ, 27 ਜਨਵਰੀ (ਪ੍ਰਤਾਪ ਸਿੰਘ ਹੀਰਾ)-ਜ਼ੀਰਾ-ਫ਼ਿਰੋਜ਼ਪੁਰ ਰੋਡ 'ਤੇ ਸਥਿਤ ਦੂਨ ਵੈਲੀ ਕੈਂਬਰਿਜ ਸਕੂਲ ਜ਼ੀਰਾ ਦੇ ਸਮੁੱਚੇ ਸਟਾਫ਼ ਵਲੋਂ ਸਮਾਗਮ ਕਰਵਾ ਕੇ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਸੰਬੰਧੀ ਸਕੂਲ ਦੇ ਪਿ੍ੰਸੀਪਲ ਅਮਨ ਕੁਮਾਰ ਕੰਵਰ ਦੀ ...

ਪੂਰੀ ਖ਼ਬਰ »

ਪੀ.ਐੱਚ.ਸੀ. ਕੱਸੋਆਣਾ ਦੀ ਬਿਲਡਿੰਗ 'ਚ ਨਵੇਂ ਬੋਰਡ ਲਗਾ ਬਣਾਇਆ ਕਲੀਨਿਕ ਸਵਾਲਾਂ ਦੇ ਘੇਰੇ 'ਚ

• ਹਸਪਤਾਲ ਹੋਣ ਦੇ ਬਾਵਜੂਦ ਕੱਸੋਆਣਾ 'ਚ ਕਲੀਨਿਕ ਬਣਾ ਸਰਕਾਰ ਫੋਕੀ ਵਾਹ-ਵਾਹ ਖੱਟਣ ਦੇ ਰੌਂਅ 'ਚ ਖੋਸਾ ਦਲ ਸਿੰਘ, 27 ਜਨਵਰੀ (ਮਨਪ੍ਰੀਤ ਸਿੰਘ ਸੰਧੂ)- ਹਲਕਾ ਜ਼ੀਰਾ ਦੇ ਪਿੰਡ ਕੱਸੋਆਣਾ ਵਿਖੇ ਨਵਾਂ ਬਣਿਆ ਆਮ ਆਦਮੀ ਕਲੀਨਿਕ ਸਵਾਲਾਂ ਦੇ ਘੇਰੇ ਵਿਚ ਹੈ, ਕਿਉਂਕਿ ਪਿੰਡ ...

ਪੂਰੀ ਖ਼ਬਰ »

ਸ਼ਹਿਰ 'ਚ ਬੇਕਾਬੂ ਹੋਈ ਥਾਰ ਨੇ ਕਈ ਕਾਰਾਂ ਨੂੰ ਮਾਰੀ ਟੱਕਰ, ਪਰਚਾ ਦਰਜ

ਫ਼ਿਰੋਜ਼ਪੁਰ, 27 ਜਨਵਰੀ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਬਸੰਤ ਮਨਾਉਣ ਦੂਰੋਂ-ਦੂਰੋਂ ਰਿਸ਼ਤੇਦਾਰਾਂ ਤੇ ਸਨੇਹੀਆਂ ਦੀ ਆਮਦ ਕਾਰਨ ਜਿੱਥੇ ਹਰ ਛੱਤ ਭਰੀ ਹੋਈ ਨਜ਼ਰ ਆਉਂਦੀ ਹੈ, ਉੱਥੇ ਸੜਕਾਂ 'ਤੇ ਚਾਰ ਪਹੀਆ ਵਾਹਨਾਂ ਦੀ ਭੀੜ ਇਸ ਕਦਰ ਵੱਧ ਜਾਂਦੀ ਹੈ ਕਿ ਪੁਰਾਣੇ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ 'ਚ ਤਲਾਸ਼ੀ ਦੌਰਾਨ ਹਵਾਲਾਤੀਆਂ ਕੋਲੋਂ ਮਿਲੇ 2 ਮੋਬਾਈਲ ਫ਼ੋਨ

ਫ਼ਿਰੋਜ਼ਪੁਰ, 27 ਜਨਵਰੀ (ਗੁਰਿੰਦਰ ਸਿੰਘ)- ਕੇਂਦਰੀ ਜੇਲ੍ਹ ਵਿਚ ਤਲਾਸ਼ੀ ਦੌਰਾਨ ਹਵਾਲਾਤੀਆਂ ਕੋਲੋਂ ਮੋਬਾਈਲ ਫ਼ੋਨ ਬਰਾਮਦ ਹੋਣ ਦੀ ਇਤਲਾਹ 'ਤੇ ਥਾਣਾ ਸਿਟੀ ਪੁਲਿਸ ਨੇ ਦੋ ਹਵਾਲਾਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਪੁਲਿਸ ਨੂੰ ਭੇਜੀ ਇਤਲਾਹ ਵਿਚ ਕੇਂਦਰੀ ...

ਪੂਰੀ ਖ਼ਬਰ »

ਗੰਦੇ ਨਾਲੇ 'ਚ ਡਿਗਣ ਕਾਰਨ ਲੜਕੀ ਦੀ ਮੌਤ

ਮੱਲਾਂਵਾਲਾ, 27 ਜਨਵਰੀ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)- ਅੱਜ ਮੱਲਾਂਵਾਲਾ ਬਾਜ਼ਾਰ ਵਿਚ ਇਕ ਢਾਈ ਸਾਲ ਦੀ ਲੜਕੀ ਦੀ ਗੰਦੇ ਨਾਲੇ ਵਿਚ ਡਿੱਗਣ ਕਾਰਨ ਮੌਤ ਹੋ ਜਾਣ ਦੀ ਜਾਣਕਾਰੀ ਮਿਲੀ ਹੈ | ਮਿਲੀ ਸੂਚਨਾ ਅਨੁਸਾਰ ਸਰਵਣ ਸਿੰਘ ਵਾਸੀ ਬਸਤੀ ਮਾਨੇਵਾਲੀ (ਮੱਲੂ ਵਲੀਏ ...

ਪੂਰੀ ਖ਼ਬਰ »

ਗੁਰੂਹਰਸਹਾਏ ਪੁਲਿਸ ਨੇ ਕਾਰ ਸਵਾਰ ਵਿਅਕਤੀ ਕੋਲੋਂ ਚਾਈਨਾ ਡੋਰ ਤੇ 2 ਲੱਖ ਰੁਪਏ ਦੀ ਨਕਦੀ ਕੀਤੀ ਬਰਾਮਦ

ਗੁਰੂਹਰਸਹਾਏ, 27 ਜਨਵਰੀ (ਕਪਿਲ ਕੰਧਾਰੀ)- ਫ਼ਿਰੋਜ਼ਪੁਰ ਦੇ ਐੱਸ.ਐੱਸ.ਪੀ. ਮੈਡਮ ਕੰਵਰਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਗੁਰੂਹਰਸਹਾਏ ਦੇ ਡੀ.ਐੱਸ.ਪੀ. ਯਾਦਵਿੰਦਰ ਸਿੰਘ ਬਾਜਵਾ ਅਤੇ ਥਾਣਾ ਮੁਖੀ ਰਵੀ ਕੁਮਾਰ ਦੀ ਅਗਵਾਈ ਹੇਠ ਗੁਰੂਹਰਸਹਾਏ ਪੁਲਿਸ ਨੂੰ ਉਸ ...

ਪੂਰੀ ਖ਼ਬਰ »

ਨਾਜਾਇਜ਼ ਰੇਤਾ ਨਾਲ ਭਰਿਆ ਟਰੈਕਟਰ ਟਰਾਲੀ ਬਰਾਮਦ

ਫ਼ਿਰੋਜ਼ਪੁਰ, 27 ਜਨਵਰੀ (ਕੁਲਬੀਰ ਸਿੰਘ ਸੋਢੀ)- ਥਾਣਾ ਸਦਰ ਫ਼ਿਰੋਜ਼ਪੁਰ ਅਧੀਨ ਆਉਂਦੇ ਖੇਤਰਾਂ ਵਿਚ ਨਜਾਇਜ਼ ਰੇਤਾ ਦਾ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਸ਼ਿਕੰਜਾ ਕੱਸਦੇ ਹੋਏ ਲਗਾਤਾਰ ਪੁਲਿਸ ਵਲੋਂ ਚੈਕਿੰਗ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦੇ ਬੀਤੇ ਦਿਨ ਪੁਲਿਸ ...

ਪੂਰੀ ਖ਼ਬਰ »

ਕੈਂਟੋਨਮੈਂਟ ਬੋਰਡ ਵਲੋਂ ਦੁਕਾਨ ਦੀ ਨਾਜਾਇਜ਼ ਉਸਾਰੀ ਕਰਨ ਵਾਲਿਆਂ ਵਿਰੁੱਧ ਕਾਰਵਾਈ

• ਬੋਰਡ ਕਰਮਚਾਰੀਆਂ ਵਲੋਂ ਦੁਕਾਨ ਨੂੰ ਕੀਤਾ ਗਿਆ ਸੀਲ ਫ਼ਿਰੋਜ਼ਪੁਰ, 27 ਜਨਵਰੀ (ਰਾਕੇਸ਼ ਚਾਵਲਾ)- ਕੈਂਟੋਨਮੈਂਟ ਬੋਰਡ ਵਲੋਂ ਆਪਣੇ ਅਧਿਕਾਰ ਖੇਤਰ ਵਾਲੀ ਜਗ੍ਹਾ 'ਤੇ ਕੈਂਟੋਨਮੈਂਟ ਕਾਨੂੰਨਾਂ ਦੇ ਵਿਰੁੱਧ ਜਾ ਕੇ ਉਸਾਰੀ ਕਰਨ ਵਾਲਿਆਂ ਵਿਰੁੱਧ ਛੇੜੀ ਮੁਹਿੰਮ ...

ਪੂਰੀ ਖ਼ਬਰ »

ਕੈਂਟੋਨਮੈਂਟ ਬੋਰਡ ਵਲੋਂ ਦੁਕਾਨ ਦੀ ਨਾਜਾਇਜ਼ ਉਸਾਰੀ ਕਰਨ ਵਾਲਿਆਂ ਵਿਰੁੱਧ ਕਾਰਵਾਈ

• ਬੋਰਡ ਕਰਮਚਾਰੀਆਂ ਵਲੋਂ ਦੁਕਾਨ ਨੂੰ ਕੀਤਾ ਗਿਆ ਸੀਲ ਫ਼ਿਰੋਜ਼ਪੁਰ, 27 ਜਨਵਰੀ (ਰਾਕੇਸ਼ ਚਾਵਲਾ)- ਕੈਂਟੋਨਮੈਂਟ ਬੋਰਡ ਵਲੋਂ ਆਪਣੇ ਅਧਿਕਾਰ ਖੇਤਰ ਵਾਲੀ ਜਗ੍ਹਾ 'ਤੇ ਕੈਂਟੋਨਮੈਂਟ ਕਾਨੂੰਨਾਂ ਦੇ ਵਿਰੁੱਧ ਜਾ ਕੇ ਉਸਾਰੀ ਕਰਨ ਵਾਲਿਆਂ ਵਿਰੁੱਧ ਛੇੜੀ ਮੁਹਿੰਮ ...

ਪੂਰੀ ਖ਼ਬਰ »

ਫ਼ਿਰੋਜ਼ਪੁਰ-ਫ਼ਾਜ਼ਿਲਕਾ ਮਾਰਗ 'ਤੇ ਲੁਟੇਰੇ ਬੇਖ਼ੌਫ ਹੋ ਕੇ ਵਾਰਦਾਤਾਂ ਨੂੰ ਦੇ ਰਹੇ ਨੇ ਅੰਜਾਮ

ਮਮਦੋਟ, 27 ਜਨਵਰੀ (ਰਾਜਿੰਦਰ ਸਿੰਘ ਹਾਂਡਾ, ਸੁਖਦੇਵ ਸਿੰਘ ਸੰਗਮ)-ਪਿਛਲੇ ਇਕ ਸਾਲ ਤੋਂ ਫ਼ਿਰੋਜ਼ਪੁਰ-ਫ਼ਾਜ਼ਿਲਕਾ ਮੁੱਖ ਮਾਰਗ ਅਤੇ ਮਮਦੋਟ ਤੋਂ ਖਾਈ ਮਾਰਗ 'ਤੇ ਮੋਟਰ ਸਾਈਕਲ ਸਵਾਰ ਨਕਾਬਪੋਸ਼ ਲੁਟੇਰੇ ਪੂਰੀ ਤਰ੍ਹਾਂ ਸਰਗਰਮ ਹਨ, ਜੋ ਬੇਖ਼ੌਫ ਹੋ ਕੇ ਲੁੱਟਾਂ-ਖੋਹਾਂ ...

ਪੂਰੀ ਖ਼ਬਰ »

ਸੰਘਰਸ਼ ਦੌਰਾਨ ਬੁੱਧੀਜੀਵੀਆਂ ਅਤੇ ਮੋਰਚਾ ਹਮਾਇਤੀਆਂ 'ਤੇ ਦਰਜ ਕੇਸ ਰੱਦ ਕੀਤੇ ਜਾਣ- ਜਮਹੂਰੀ ਅਧਿਕਾਰ ਸਭਾ ਪ੍ਰਬੁੱਧ ਲੇਖਕਾਂ ਵਲੋਂ ਸ਼ਰਾਬ ਫੈਕਟਰੀ ਦੇ ਨਾਲ ਹੋਏ ਵਾਤਾਵਰਨ ਦੇ ਨੁਕਸਾਨ ਨੂੰ ਅੰਕਣ ਲਈ ਜਾਂਚ ਵਿਗਿਆਨਕ ਤਰੀਕੇ ਨਾਲ ਕਰਵਾਉਣ ਦੀ ਮੰਗ

ਫ਼ਿਰੋਜ਼ਪੁਰ, 27 ਜਨਵਰੀ (ਤਪਿੰਦਰ ਸਿੰਘ)- ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜ਼ੀਰਾ ਇਲਾਕੇ ਦੀ ਮਾਲਬਰੋਜ਼ ਇੰਟਰਨੈਸ਼ਨਲ ਸ਼ਰਾਬ ਤੇ ਕੈਮੀਕਲ ਫੈਕਟਰੀ ਕਰੀਬ 50 ਪਿੰਡਾਂ ਦੇ ਜਲ, ਪਾਣੀ, ਜ਼ਮੀਨ, ਹਵਾ, ਪਸ਼ੂ ਪੰਛੀਆਂ, ਮਨੁੱਖੀ ਹੋਂਦ ਤੇ ਵਾਤਾਵਰਨ ਨੂੰ ਬੇਹੱਦ ਮਾੜੇ ...

ਪੂਰੀ ਖ਼ਬਰ »

ਪ੍ਰਬੁੱਧ ਲੇਖਕਾਂ ਵਲੋਂ ਸ਼ਰਾਬ ਫੈਕਟਰੀ ਦੇ ਨਾਲ ਹੋਏ ਵਾਤਾਵਰਨ ਦੇ ਨੁਕਸਾਨ ਨੂੰ ਅੰਕਣ ਲਈ ਜਾਂਚ ਵਿਗਿਆਨਕ ਤਰੀਕੇ ਨਾਲ ਕਰਵਾਉਣ ਦੀ ਮੰਗ

ਫ਼ਿਰੋਜ਼ਪੁਰ, 27 ਜਨਵਰੀ (ਤਪਿੰਦਰ ਸਿੰਘ)- ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜ਼ੀਰਾ ਇਲਾਕੇ ਦੀ ਮਾਲਬਰੋਜ਼ ਇੰਟਰਨੈਸ਼ਨਲ ਸ਼ਰਾਬ ਤੇ ਕੈਮੀਕਲ ਫੈਕਟਰੀ ਕਰੀਬ 50 ਪਿੰਡਾਂ ਦੇ ਜਲ, ਪਾਣੀ, ਜ਼ਮੀਨ, ਹਵਾ, ਪਸ਼ੂ ਪੰਛੀਆਂ, ਮਨੁੱਖੀ ਹੋਂਦ ਤੇ ਵਾਤਾਵਰਨ ਨੂੰ ਬੇਹੱਦ ਮਾੜੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX