ਫ਼ਤਹਿਗੜ੍ਹ ਸਾਹਿਬ, 28 ਜਨਵਰੀ (ਮਨਪ੍ਰੀਤ ਸਿੰਘ)-ਥਾਣਾ ਸਰਹਿੰਦ ਪੁਲਿਸ ਨੇ ਇਕ ਟਾਟਾ ਗੱਡੀ ਤੇ ਉਸ ਵਿਚ ਲਗਪਗ 30 ਲੱਖ ਰੁਪਏ ਦੇ ਸਾਈਕਲ ਪਾਰਟਸ ਦੀ ਲੁੱਟ-ਖੋਹ ਹੋਣ ਤੋਂ 9 ਘੰਟਿਆਂ ਵਿਚ ਹੀ 2 ਵਿਅਕਤੀਆਂ ਨੰੂ ਗਿ੍ਫ਼ਤਾਰ ਕਰਕੇ ਗੱਡੀ ਤੇ ਸਮਾਨ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਸੁਖਬੀਰ ਸਿੰਘ ਨੇ ਦੱਸਿਆ ਕਿ ਥਾਣਾ ਸਰਹਿੰਦ ਪੁਲਿਸ ਪਾਸ ਵਿਜੈ ਮੁਥੂਮਾਰਨ ਪੁੱਤਰ ਮੁਥੂਮਾਰਨ ਵਾਸੀ ਥਿਪਾਸੰਦਰਮ ਜ਼ਿਲ੍ਹਾ ਕ੍ਰਿਸ਼ਨਗਿਰੀ (ਤਾਮਿਲਨਾਡੂ) ਨੇ ਸ਼ਿਕਾਇਤ ਕੀਤੀ ਸੀ ਕਿ ਉਹ ਆਪਣੀ ਟਾਟਾ ਗੱਡੀ ਨੰਬਰ ਟੀ.ਐਨ. 56 ਐਲ 5736 ਵਿਚ ਹੀਰੋ ਸਾਈਕਲ ਕੰਪਨੀ ਦੇ ਪਾਰਟਸ ਲੋਡ ਕਰਕੇ ਲੁਧਿਆਣਾ ਤੋਂ ਹੈਦਰਾਬਾਦ ਜਾ ਰਿਹਾ ਸੀ ਕਿ ਉਹ ਖਾਣਾ ਖਾਣ ਲਈ ਆਪਣੀ ਗੱਡੀ ਸਰਵਿਸ ਰੋਡ ਸਰਹਿੰਦ ਨੇੜੇ ਚਾਵਲਾ ਚੌਂਕ ਨਜ਼ਦੀਕ ਰੁਕਿਆ, ਤਾਂ ਉਸੇ ਵੇਲੇ ਇਕ ਟਰਾਲਾ ਜਿਸ ਦਾ ਪਿਛਲਾ ਨੰਬਰ 7747 ਹੈ, ਉਸ ਵਿਚ 2 ਵਿਅਕਤੀ ਸਵਾਰ ਹਨ, ਉਹ ਉਸ ਤੋਂ 2 ਹਜਾਰ ਰੁਪਏ ਦੀ ਨਕਦੀ, ਉਸ ਦੀ ਗੱਡੀ ਅਤੇ ਸਪੇਅਰ ਪਾਰਟ ਵਾਲਾ ਸਮਾਨ ਖੋਹ ਕੇ ਲੈ ਗਏ | ਜਿਸ 'ਤੇ ਥਾਣਾ ਸਰਹਿੰਦ ਦੇ ਐਸ.ਐਚ.ਓ. ਨਰਪਿੰਦਰ ਸਿੰਘ ਅਤੇ ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਕਾਰਵਾਈ ਕਰਦੇ ਹੋਏ 9 ਘੰਟਿਆਂ ਵਿਚ ਹੀ ਉਕਤ ਵਿਅਕਤੀਆਂ ਨੰੂ ਟਰਾਲਾ ਅਤੇ ਟਾਟਾ ਗੱਡੀ ਸਮੇਤ ਗਿ੍ਫ਼ਤਾਰ ਕਰ ਲਿਆ | ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਉਕਤ ਵਿਅਕਤੀਆਂ ਦੀ ਪਹਿਚਾਣ ਇੰਦਰਜੀਤ ਸਿੰਘ ਉਰਫ਼ ਇੰਦੀ ਅਤੇ ਜਸਵਿੰਦਰ ਸਿੰਘ ਉਰਫ਼ ਜੱਸੀ ਵਾਸੀਆਨ ਹਰਬੰਸਪੁਰਾ ਜ਼ਿਲ੍ਹਾ ਲੁਧਿਆਣਾ ਦੇ ਤੌਰ ਤੇ ਹੋਈ ਹੈ | ਜਿਨ੍ਹਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕਰਕੇ ਥਾਣਾ ਸਰਹਿੰਦ ਵਿਖੇ ਮੁਕੱਦਮਾ ਦਰਜ ਕਰਕੇ ਮਾਨਯੋਗ ਅਦਾਲਤ ਫ਼ਤਹਿਗੜ੍ਹ ਸਾਹਿਬ ਵਿਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ |
ਜਖਵਾਲੀ, 28 ਜਨਵਰੀ (ਨਿਰਭੈ ਸਿੰਘ)-ਸਰਹਿੰਦ-ਪਟਿਆਲਾ ਮਾਰਗ 'ਤੇ ਸਥਿਤ ਪਿੰਡ ਆਦਮਪੁਰ ਨਜ਼ਦੀਕ ਇਕ ਕਾਰ ਦੀ ਲਪੇਟ ਵਿਚ ਆਉਣ ਨਾਲ ਦੋ ਸਾਈਕਲ ਸਵਾਰ ਬਜ਼ੁਰਗਾਂ ਵਿਚੋਂ ਇਕ ਦੀ ਮੌਕੇ 'ਤੇ ਮੌਤ ਤੇ ਦੂਜੇ ਦੇ ਗੰਭੀਰ ਰੂਪ ਵਿਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ...
ਫ਼ਤਹਿਗੜ੍ਹ ਸਾਹਿਬ, 28 ਜਨਵਰੀ (ਮਨਪ੍ਰੀਤ ਸਿੰਘ)-ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਉਸ ਸਮੇਂ ਦੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਫ਼ਾਰਸੀ ਭਾਸ਼ਾ 'ਚ ਲਿਖੇ ਜ਼ਫ਼ਰਨਾਮਾ ਦਾ ਸ਼ੁੱਧ ਗਾਇਨ ਕਰਨ ਵਾਲੀ 15 ਸਾਲ ਦੀ ਲੜਕੀ ਹਰਲੀਨ ਕੌਰ ਸਾਨੀਪੁਰ ਦਾ ...
ਖਮਾਣੋਂ, 28 ਜਨਵਰੀ (ਮਨਮੋਹਣ ਸਿੰਘ ਕਲੇਰ)-ਸ਼੍ਰੋਮਣੀ ਅਕਾਲੀ ਦਲ ਸਰਕਲ ਖਮਾਣੋਂ ਵਲੋਂ ਪਾਰਟੀ ਦੇ ਹਾਲ ਹੀ ਵਿੰਗ ਕਾਨੂੰਨੀ ਵਿੰਗ ਦੇ ਪੰਜਾਬ ਪ੍ਰਧਾਨ ਥਾਪੇ ਗਏ ਐਡ. ਅਰਸ਼ਦੀਪ ਸਿੰਘ ਕਲੇਰ ਦਾ ਵਿਸ਼ੇਸ਼ ਸਨਮਾਨ ਪਾਰਟੀ ਦਫ਼ਤਰ ਵਿਖੇ ਸਮੁੱਚੀ ਲੀਡਰਸ਼ਿਪ ਤੇ ਵਰਕਰਾਂ ...
ਮੰਡੀ ਗੋਬਿੰਦਗੜ੍ਹ, 28 ਜਨਵਰੀ (ਮੁਕੇਸ਼ ਘਈ)-ਸੀ.ਬੀ.ਐਸ.ਈ. ਵਿਚ ਅਧਿਆਪਨ ਸਿੱਖਣ ਪ੍ਰਕਿਰਿਆ ਨੂੰ ਨਿਖਾਰਨ ਲਈ ਸਮੇਂ-ਸਮੇਂ 'ਤੇ ਕਈ ਕਾਰਜਸ਼ਾਲਾਵਾਂ ਕਰਵਾਈਆਂ ਜਾਂਦੀਆਂ ਹਨ, ਇਸੇ ਕਰਕੇ ਸ਼ਹਿਰ ਦੇ ਨਾਮਵਰ ਸਕੂਲ ਗੋਬਿੰਦਗੜ੍ਹ ਪਬਲਿਕ ਸਕੂਲ ਵਿਚ ਦੋ ਰੋਜ਼ਾ ਕਰੀਅਰ ...
ਫ਼ਤਹਿਗੜ੍ਹ ਸਾਹਿਬ, 28 ਜਨਵਰੀ (ਬਲਜਿੰਦਰ ਸਿੰਘ)-ਭਾਰਤੀ ਰਾਸ਼ਟਰ ਕਿਸਾਨ ਸੰਮਤੀ ਦੀ ਸੀਨੀਅਰ ਲੀਡਰਸ਼ਿੱਪ ਵਲੋਂ ਅੱਜ ਸ਼ਹੀਦਾਂ ਦੀ ਪਵਿੱਤਰ ਧਰਤੀ ਫ਼ਤਹਿਗੜ੍ਹ ਸਾਹਿਬ ਤੋਂ ਪੰਜਾਬ ਵਿਚ ਪਾਰਟੀ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਪਾਰਟੀ ਲੀਡਰਸ਼ਿੱਪ ਨੇ ਗੁਰਦੁਆਰਾ ...
ਖਮਾਣੋਂ, 28 ਜਨਵਰੀ (ਜੋਗਿੰਦਰ ਪਾਲ)-ਰਾਮ ਹਸਪਤਾਲ ਐਂਡ ਹਾਰਟ ਕੇਅਰ ਸੈਂਟਰ ਖਮਾਣੋਂ ਵਿਖੇ ਪਿਛਲੇ ਦਿਨੀਂ ਇਕ ਬਜ਼ੁਰਗ ਮਰੀਜ਼ ਹਰਸੂਰਤ ਸਿੰਘ ਪਿੰਡ ਮਾਜਰੀ ਕਿਸ਼ਨੇ ਵਾਲੀ, ਅਮਲੋਹ ਨੂੰ ਪਰਿਵਾਰ ਦੇ ਮੈਂਬਰ ਲੈ ਕੇ ਆਏ, ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ | ਹਸਪਤਾਲ ਦੇ ...
ਅਮਲੋਹ, 28 ਜਨਵਰੀ (ਕੇਵਲ ਸਿੰਘ)-ਕੇਂਦਰ ਦੀ ਮੋਦੀ ਸਰਕਾਰ ਭਾਰਤ ਵਿਚ ਵਧ ਰਹੀ ਮਹਿੰਗਾਈ ਉੱਤੇ ਕਾਬੂ ਪਾਉਣ ਵਿਚ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ ਅਤੇ ਅੱਜ ਵਧ ਰਹੀ ਮਹਿੰਗਾਈ ਕਰਕੇ ਗਰੀਬ ਵਰਗ ਦੇ ਲੋਕਾਂ ਨੂੰ ਆਪਣੇ ਘਰ ਦਾ ਗੁਜ਼ਾਰਾ ਚਲਾਉਣਾ ਔਖਾ ਹੋ ਗਿਆ ਹੈ | ...
ਭੜੀ, 28 ਜਨਵਰੀ (ਭਰਪੂਰ ਸਿੰਘ ਹਵਾਰਾ)-ਖੇੜੀ ਨੌਧ ਸਿੰਘ ਪੁਲਿਸ ਨੇ ਦੋ ਨੌਜਵਾਨਾਂ ਪਾਸੋਂ 30 ਗ੍ਰਾਮ ਸਮੈਕ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਥਾਣੇਦਾਰ ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਮੇਤ ਪੁਲਿਸ ਪਾਰਟੀ ਪੁਲ ਸੂਆ ਲੁਹਾਰ ਮਾਜਰਾ 'ਤੇ ਨਾਕਾ ਲਗਾਇਆ ਹੋਇਆ ਸੀ ...
ਅਮਲੋਹ, 28 ਜਨਵਰੀ (ਕੇਵਲ ਸਿੰਘ, ਅੰਮਿ੍ਤ ਸ਼ੇਰਗਿੱਲ)-ਦੇਸ਼ ਭਗਤ ਯੂਨੀਵਰਸਿਟੀ ਵਿਖੇ ਫਾਰਮੇਸੀ ਫੈਕਲਟੀ ਦੇ ਪਲੇਸਬੋ ਕਲੱਬ ਨੇ ਗਣਤੰਤਰ ਦਿਵਸ ਮਨਾਇਆ | ਫ਼ੈਸਟੀਵਲ ਦਾ ਮੁੱਖ ਟੀਚਾ ਆਜ਼ਾਦ ਭਾਰਤ ਦੇ ਸੰਵਿਧਾਨ ਦਾ ਸਨਮਾਨ ਕਰਨਾ ਤੇ ਇਕ ਰਾਸ਼ਟਰ ਵਿਚ ਕਾਨੂੰਨ ਵਿਵਸਥਾ ...
ਰਾਜਪੁਰਾ, 28 ਜਨਵਰੀ (ਜੀ.ਪੀ. ਸਿੰਘ)-ਅੱਜ ਸਥਾਨਕ ਹਿੰਦੁਸਤਾਨ ਯੂਨੀਲੀਵਰ ਵਿਖੇ ਪ੍ਰਾਵੀਡੈਂਟ ਫੰਡ ਦੇ ਜ਼ਿਲ੍ਹਾ ਪ੍ਰਬੰਧਕਾਂ ਦੇ ਨਿਰਦੇਸ਼ਾਂ 'ਤੇ 'ਨਿਧੀ ਆਪਕੇ ਨਿਕਟ 2.0 ਪ੍ਰੋਗਰਾਮ' ਸਬੰਧੀ ਇਕ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ ਵਿਚ ਗੁਲਸ਼ਨ ਰਾਮ ਸਹਾਇਕ ਪੀ.ਐਫ. ...
ਖਮਾਣੋਂ, 28 ਜਨਵਰੀ (ਮਨਮੋਹਣ ਸਿੰਘ ਕਲੇਰ)-ਸ਼੍ਰੋਮਣੀ ਅਕਾਲੀ ਦਲ ਵਲੋਂ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੂੰ ਕਾਨੰੂਨੀ ਵਿੰਗ ਪੰਜਾਬ ਦਾ ਪ੍ਰਧਾਨ ਲਗਾਏ ਜਾਣ ਉਪਰੰਤ ਅੱਜ ਉਨ੍ਹਾਂ ਦਾ ਆਪਣੇ ਜੱਦੀ ਪਿੰਡ ਅਮਰਗੜ੍ਹ ਵਿਖੇ ਪਹੁੰਚਣ ਤੇ ਸਾਬਕਾ ਸਰਪੰਚ ਤੇ ਨੰਬਰਦਾਰ ...
ਮੰਡੀ ਗੋਬਿੰਦਗੜ੍ਹ, 28 ਜਨਵਰੀ (ਮੁਕੇਸ਼ ਘਈ)-ਸ੍ਰੀ ਬਾਵਾ ਲਾਲ ਦਿਆਲ ਟਰੱਸਟ ਵਲੋਂ ਸ੍ਰੀ ਬਾਵਾ ਲਾਲ ਦਿਆਲ ਮੰਦਿਰ ਗੁਰੂ ਨਾਨਕ ਕਾਲੋਨੀ ਮੰਡੀ ਗੋਬਿੰਦਗੜ੍ਹ ਵਿਖੇ ਸ੍ਰੀ ਧਿਆਨਪੁਰ ਦੇ ਦੇਵਾਚਾਰੀਆ ਸ੍ਰੀ 1008 ਰਾਮ ਸੁੰਦਰਦਾਸ ਮਹਾਰਾਜ ਦੇ ਆਸ਼ੀਰਵਾਦ ਨਾਲ ਪ੍ਰਧਾਨ ...
ਖਮਾਣੋਂ, 28 ਜਨਵਰੀ (ਜੋਗਿੰਦਰ ਪਾਲ)-ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਜੀ ਦੀ ਪਾਵਨ ਰਹਿਨੁਮਾਈ ਹੇਠ ਪੂਰਣ ਧਨੀ ਬੰਦੀ ਛੋੜ ਕਬੀਰ ਸਾਹਿਬ ਜੀ ਦੇ 505ਵੇਂ ਨਿਰਵਾਣ ਦਿਵਸ ਨੂੰ ਸਮਰਪਿਤ ਸਤਲੋਕ ਆਸ਼ਰਮ ਖਮਾਣੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਮਾਘ ...
ਮੰਡੀ ਗੋਬਿੰਦਗੜ੍ਹ, 28 ਜਨਵਰੀ (ਮੁਕੇਸ਼ ਘਈ)-ਸ੍ਰੀ ਸਨਾਤਨ ਧਰਮ ਮਹਾਵੀਰ ਦਲ ਵਲੋਂ ਜੀ.ਟੀ ਰੋਡ ਸਥਿਤ ਸ੍ਰੀ ਨੈਣਾਂ ਦੇਵੀ ਦੁਰਗਾ ਮਾਤਾ ਮੰਦਰ ਦੇ ਸਥਾਪਨਾ ਦਿਵਸ 'ਤੇ ਸ੍ਰੀ ਬਸੰਤ ਪੰਚਮੀ ਦੇ ਸ਼ੁੱਭ ਮੌਕੇ 'ਤੇ ਪ੍ਰਧਾਨ ਰਘੁਵਿੰਦਰ ਪਾਲ ਜਲੂਰੀਆ ਦੀ ਪ੍ਰਧਾਨਗੀ ਹੇਠ ...
ਫ਼ਤਹਿਗੜ੍ਹ ਸਾਹਿਬ, 28 ਜਨਵਰੀ (ਬਲਜਿੰਦਰ ਸਿੰਘ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਫ਼ੀਲਡ ਮੁਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਜਲ ਸਪਲਾਈ ਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਡਿਵੀਜ਼ਨ ਫ਼ਤਹਿਗੜ੍ਹ ਸਾਹਿਬ ਦੇ ਅਹੁਦੇਦਾਰਾਂ ਵਲੋਂ ਵਿਭਾਗ ਦੇ ...
ਮੰਡੀ ਗੋਬਿੰਦਗੜ੍ਹ, 28 ਜਨਵਰੀ (ਬਲਜਿੰਦਰ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਸੂਬੇ ਦੀ 'ਆਪ' ਸਰਕਾਰ ਵਲੋਂ ਖੋਲ੍ਹੇ ਜਾ ਰਹੇ ਆਮ ਆਦਮੀ ਕਲੀਨਿਕਾਂ ਦੀ ਆੜ ਹੇਠ ਪੰਜ ਪਿਆਰਿਆਂ ਦੇ ਨਾਂਅ 'ਤੇ ...
ਖਮਾਣੋਂ, 28 ਜਨਵਰੀ (ਮਨਮੋਹਣ ਸਿੰਘ ਕਲੇਰ)-ਸਰਪੰਚ ਯੂਨੀਅਨ ਬਲਾਕ ਖਮਾਣੋਂ ਵਲੋਂ ਸ਼ਨੀਵਾਰ ਨੂੰ ਮੁਹੱਲਾ ਕਲੀਨਿਕ ਦੇ ਉਦਘਾਟਨ ਮੌਕੇ ਹਲਕਾ ਭਦੌੜ ਦੇ ਵਿਧਾਇਕ ਵਲੋਂ ਪਿੰਡ ਸ਼ਹਿਣਾਂ ਦੇ ਮਹਿਲਾਂ ਸਰਪੰਚ ਦੇ ਲੜਕੇ ਨਾਲ ਕੀਤੀ ਬਦਸਲੂਕੀ ਦੀ ਸਖ਼ਤ ਸ਼ਬਦਾਂ 'ਚ ਨਿੰਦਾ ...
ਜਟਾਣਾ ਉੱਚਾ, 28 ਜਨਵਰੀ (ਮਨਮੋਹਣ ਸਿੰਘ ਕਲੇਰ)-ਕਿਸਾਨ ਜਥੇਬੰਦੀ ਰਾਜੇਵਾਲ ਬਲਾਕ ਖਮਾਣੋਂ ਦੇ ਅਹੁਦੇਦਾਰਾਂ ਦੀ ਚੋਣ 29 ਜਨਵਰੀ ਦਿਨ ਐਤਵਾਰ ਨੂੰ ਸ਼ਹੀਦ ਬਾਬਾ ਹਰੀ ਸਿੰਘ ਸਮਾਧ ਜਟਾਣਾ ਨੀਵਾਂ ਵਿਖੇ ਹੋ ਰਹੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX