ਅੰਮਿ੍ਤਸਰ, 28 ਜਨਵਰੀ (ਗਗਨਦੀਪ ਸ਼ਰਮਾ)-ਆਮ ਆਦਮੀ ਪਾਰਟੀ ਵਲੋਂ ਪੰਜਾਬ ਭਰ 'ਚ ਖੋਲ੍ਹੇ ਗਏ 500 ਮੁਹੱਲਾ ਕਲੀਨਿਕਾਂ ਵਿਚੋਂ ਬਹੁਤੇ ਕਲੀਨਿਕਾਂ 'ਚ ਪ੍ਰਬੰਧ ਅੱਧ-ਅਧੂਰੇ ਹਨ | ਪੇਂਡੂ ਡਿਸਪੈਂਸਰੀਆਂ ਤੇ ਪੁਰਾਣੇ ਸਿਹਤ ਕੇਂਦਰਾਂ ਦੀਆਂ ਇਮਾਰਤਾਂ ਨੂੰ ਰੰਗ-ਰੋਗਨ ਕਰਕੇ ਮੁਹੱਲਾ ਕਲੀਨਿਕਾਂ 'ਚ ਤਬਦੀਲ 'ਤੇ ਕਰ ਦਿੱਤਾ ਗਿਆ ਪਰ ਡਾਕਟਰ, ਪੈਰਾ ਮੈਡੀਕਲ ਸਟਾਫ਼, ਫਾਰਮਾਸਿਸਟ ਤੇ ਡਾਟਾ ਅਪਰੇਟਰਾਂ ਦੀ ਨਵੀਂ ਭਰਤੀ ਨਹੀਂ ਕੀਤੀ ਗਈ ਅਤੇ ਪੁਰਾਣੇ ਸਟਾਫ਼ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ | ਇਸ ਤੋਂ ਇਲਾਵਾ ਆਨਲਾਈਨ ਪ੍ਰਕਿਰਿਆ ਸ਼ੁਰੂ ਹੋਣ ਕਰਕੇ ਡਾਕਟਰ ਸ਼ਸ਼ੋਪਨ 'ਚ ਹਨ ਕਿ ਪਹਿਲਾਂ ਮਰੀਜ਼ਾਂ ਨੂੰ ਵੇਖੀਏ ਜਾਂ ਆਨਲਾਈਨ ਐਂਟਰੀਆਂ ਦਰਜ ਕਰਨ | ਸਿਆਸੀ ਗਲਿਆਰੇ ਵਿਚ ਚਰਚਾ ਹੈ ਕਿ 'ਆਪ' ਨੇ ਨਿਗਮ ਚੋਣਾਂ 'ਚ ਆਪਣੀ ਗੁੱਡੀ ਅਸਮਾਨੀ ਚੜ੍ਹਾਉਣ ਲਈ ਮੁਹੱਲਾ ਕਲੀਨਿਕ ਖੋਲ੍ਹਣ ਦਾ ਫ਼ੈਸਲਾ ਜਲਦਬਾਜ਼ੀ 'ਚ ਲਿਆ ਹੈ | ਅੱਜ 'ਅਜੀਤ' ਦੀ ਟੀਮ ਵਲੋਂ ਅੰਮਿ੍ਤਸਰ ਦੇ ਸ਼ਹਿਰੀ ਖੇਤਰ 'ਚ ਖੁੱਲ੍ਹੇ 2 ਵੱਖ-ਵੱਖ ਮੁਹੱਲਾ ਕਲੀਨਿਕਾਂ ਦਾ ਦੌਰਾ ਕੀਤਾ ਗਿਆ | ਰਾਮਬਾਗ਼ ਸਬਜ਼ੀ ਮੰਡੀ ਨੇੜੇ ਸਥਿਤ ਮੁਹੱਲਾ ਕਲੀਨਿਕ 'ਚ ਐਂਟਰੀਆਂ ਦਰਜ ਕਰਨ ਲਈ ਕੰਪਿਊਟਰ ਨਹੀਂ ਸੀ ਅਤੇ ਡਾਕਟਰ ਵਲੋਂ ਮਰੀਜ਼ਾਂ ਦੀ ਜਾਂਚ ਕਰਨ ਉਪਰੰਤ ਮੈਨੂਅਲੀ ਪਰਚੀ 'ਤੇ ਦਵਾਈਆਂ ਲਿਖ ਕੇ ਦਿੱਤੀਆਂ ਜਾ ਰਹੀਆਂ ਸਨ | ਇਸੇ ਤਰ੍ਹਾਂ ਸੁਲਤਾਨਵਿੰਡ ਰੋਡ ਦੇ ਜੋਧ ਨਗਰ ਇਲਾਕੇ 'ਚ ਸਥਿਤ ਮੁਹੱਲਾ ਕਲੀਨਿਕ 'ਚ ਆਨਲਾਈਨ ਐਂਟਰੀਆਂ 'ਤੇ ਦਰਜ ਕੀਤੀਆਂ ਜਾ ਰਹੀਆਂ ਸਨ ਪਰ ਲੈਬ ਟੈਸਟ ਕਰਨ ਲਈ ਕੋਈ ਸਾਮਾਨ ਮੌਜੂਦ ਨਹੀਂ ਸੀ, ਫਾਰਮਾਸਿਸਟ ਕਮਰੇ ਦੀਆਂ ਕੁਰਸੀਆਂ ਵੀ ਖ਼ਾਲੀ ਪਈਆਂ ਸਨ, ਆਨਲਾਈਨ ਪਰਚੀ ਦਾ ਪਿ੍ੰਟ ਕੱਢਣ ਵਾਸਤੇ ਪਿ੍ੰਟਰ ਨਹੀਂ ਸੀ ਅਤੇ ਡਾਕਟਰ ਪ੍ਰੇਸ਼ਾਨ ਸਨ ਕਿ ਉਹ ਪਹਿਲਾਂ ਮਰੀਜ਼ਾਂ ਦੀ ਜਾਂਚ ਕਰਨ ਜਾਂ ਟੈਬ 'ਤੇ ਆਨਲਾਈਨ ਐਂਟਰੀਆਂ ਪਾਉਣ |
ਮਰੀਜ਼ਾਂ ਨੂੰ ਹਾਲ ਦੀ ਘੜੀ ਕਰਨਾ ਪਵੇਗਾ ਪ੍ਰੇਸ਼ਾਨੀਆਂ ਦਾ ਸਾਹਮਣਾ-
ਆਮ ਆਦਮੀ ਪਾਰਟੀ ਵਲੋਂ ਖੋਲ੍ਹੇ ਗਏ ਮੁਹੱਲਾ ਕਲੀਨਿਕਾਂ 'ਚ ਹਾਲ ਦੀ ਘੜੀ ਮਰੀਜ਼ਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ | ਇਸਦੀ ਤਾਜ਼ੀ ਮਿਸਾਲ ਅੱਜ ਸੁਲਤਾਨਵਿੰਡ ਰੋਡ 'ਤੇ ਸਥਿਤ ਇਕ ਮੁਹੱਲਾ ਕਲੀਨਿਕ 'ਚ ਵੇਖਣ ਨੂੰ ਮਿਲੀ, ਜਿੱਥੇ ਚੰਦ ਸਕਿੰਟਾਂ ਵਿਚ ਮਰੀਜ਼ਾਂ ਦੀ ਗਿਣਤੀ ਵੱਧ ਕੇ 1 ਤੋਂ 4 ਹੋ ਗਈ ਤੇ ਕਈ ਲੈਬ ਟੈਸਟਾਂ ਲਈ ਜ਼ਰੂਰੀ ਸਾਮਾਨ ਨਾ ਹੋਣ ਕਰਕੇ ਬਿਨਾ ਟੈਸਟ ਕਰਵਾਏ ਵਾਪਸ ਪਰਤ ਗਏ | ਡਾਕਟਰ ਨਾਲ ਗੱਲ ਕਰਨ 'ਤੇ ਪਤਾ ਚੱਲਿਆ ਕਿ 3 ਵੱਖ-ਵੱਖ ਆਨਲਾਈਨ ਐਂਟਰੀਆਂ ਦਰਜ ਕਰਨ ਤੋਂ ਇਲਾਵਾ ਮੈਨੂਅਲੀ ਰਜਿਸਟਰ 'ਤੇ ਵੀ ਐਂਟਰੀ ਲਿਖਣੀ ਪੈਂਦੀ ਹੈ | ਇਸ ਪ੍ਰਕਿਰਿਆ ਨੂੰ ਪੂਰਾ ਕਰਨ 'ਚ 5-10 ਮਿੰਟ ਦਾ ਸਮਾਂ ਲੱਗ ਜਾਂਦਾ ਹੈ | ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਮਰੀਜ਼ਾਂ ਨੂੰ ਪੁਰਾਣੇ ਸਿਸਟਮ ਵਾਂਗ ਆਪਣੀ ਵਾਰੀ ਲਈ ਲੰਬਾ ਸਮਾਂ ਉਡੀਕ ਕਰਨੀ ਪੈਣੀ ਹੈ 'ਤੇ ਫੇਰ ਮੁਹੱਲਾ ਕਲੀਨਿਕ ਖੋਲ੍ਹਣ ਦਾ ਕੀ ਫ਼ਾਇਦਾ? ਫ਼ਿਲਹਾਲ ਜਦ ਤੱਕ ਮੁਹੱਲਾ ਕਲੀਨਿਕਾਂ ਵਿਚ ਲੋੜੀਂਦਾ ਸਟਾਫ਼ ਤੇ ਜ਼ਰੂਰੀ ਸਾਮਾਨ ਵਗ਼ੈਰਾ ਨਹੀਂ ਪਹੁੰਚ ਜਾਂਦਾ ਤਦ ਤੱਕ ਆਮ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਹੀ ਪਵੇਗਾ |
ਅੰਮਿ੍ਤਸਰ, 28 ਜਨਵਰੀ (ਹਰਮਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਸੂਬੇ ਵਿਚ ਖੋਲੇ ਜਾ ਰਹੇ ਆਮ ਆਦਮੀ ਕਲੀਨਿਕਾਂ ਬਾਰੇ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਮੂਰਖ ਬਣਾਇਆ ...
ਅੰਮਿ੍ਤਸਰ, 28 ਜਨਵਰੀ (ਹਰਮਿੰਦਰ ਸਿੰਘ)-ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਪੰਜਾਬ ਵਿਚ ਅੰਧ ਵਿਸ਼ਵਾਸ ਵਿਰੋਧੀ ਕਾਨੂੰਨ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਚਲਾਈ ਜਾ ਰਹੀ ਮੁਹਿੰਮ ਤਹਿਤ ਅੰਮਿ੍ਤਸਰ ਇਕਾਈ ਦੇ ਵਫਦ ਵਲੋਂ ਕੈਬਨਿਟ ਮੰਤਰੀ ਡਾ: ਇੰਦਰਬੀਰ ਸਿੰਘ ਨਿੱਝਰ ...
ਅੰਮਿ੍ਤਸਰ, 28 ਜਨਵਰੀ (ਜਸਵੰਤ ਸਿੰਘ ਜੱਸ)- ਧਰਮ ਪ੍ਰਚਾਰ ਕਮੇਟੀ ਚੀਫ਼ ਖ਼ਾਲਸਾ ਦੀਵਾਨ ਵਲੋਂ ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ 'ਬਸੰਤ ਵਿਚਾਰ ਗੋਸ਼ਟੀ ਕਰਵਾਈ ਗਈ | ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪ੍ਰੋ: ਹਰੀ ਸਿੰਘ ਦੇ ...
ਰਾਜਾਸਾਂਸੀ, 28 ਜਨਵਰੀ (ਹਰਦੀਪ ਸਿੰਘ ਖੀਵਾ)-ਕਸਬਾ ਰਾਜਾਸਾਂਸੀ ਵਿਖੇ 24 ਘੰਟੇ ਚਲ ਰਹੇ ਸਿਹਤ ਕੇਂਦਰ (ਹਸਪਤਾਲ) ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਲੀਨਿਕ ਵਿਚ ਬਦਲ ਦਿੱਤਾ ਹੈ ਜੋ ਕਿ ਕਸਬਾ ਰਾਜਾਸਾਂਸੀ ਤੇ ਉਸ ਨਾਲ ਲੱਗਦੇ ਦਰਜਨਾਂ ਪਿੰਡਾਂ ਨਾਲ ਸਰਾਸਰ ਧੱਕਾ ਹੈ | ...
ਅੰਮਿ੍ਤਸਰ, 28 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਮੋਬਾਈਲ ਵਿੰਗ ਨੇ ਅੱਜ ਸਵੇਰ ਤੜਕਸਾਰ ਰੈਡੀਮੇਡ ਗਾਰਮੈਂਟ ਤੇ ਪੈਕਿੰਗ ਸਾਮਾਨ ਲੈ ਕੇ ਜਾ ਰਹੀ ਟੂਰਿਸਟ ਬੱਸ ਨੂੰ ਆਪਣੇ ਕਬਜ਼ੇ 'ਚ ਲਿਆ ਹੈ | ਜਾਣਕਾਰੀ ਮੁਤਾਬਕ ਸਹਾਇਕ ਕਮਿਸ਼ਨਰ ...
ਅੰਮਿ੍ਤਸਰ, 28 ਜਨਵਰੀ (ਗਗਨਦੀਪ ਸ਼ਰਮਾ)-ਫਰੈਂਡਜ਼ ਕੋਲੋਨੀ ਵਿਖੇ ਗੋਲੀਆਂ ਚੱਲਣ ਦੇ ਮਾਮਲੇ 'ਚ ਜ਼ਖ਼ਮੀ ਹੋਈ ਲੜਕੀ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ ਜਦਕਿ ਪੁਲਿਸ ਵਲੋਂ ਇਸ ਸੰਬੰਧੀ ਚਾਰ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਹੈ | ਸੰਦੀਪ ਕੌਰ ਨੇ ਪੁਲਿਸ ਨੂੰ ਬਿਆਨ ...
ਸੁਲਤਾਨਵਿੰਡ, 28 ਜਨਵਰੀ (ਗੁਰਨਾਮ ਸਿੰਘ ਬੁੱਟਰ)-ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ ਕੋਟ ਮਿੱਤ ਸਿੰਘ ਵਿਖੇ ਪੁਲਿਸ ਚੌਕੀ ਕੋਟ ਮਿੱਤ ਸਿੰਘ ਵਲੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਏ. ਐੱਸ. ਆਈ. ਅਵਤਾਰ ਸਿੰਘ ਪੁਲਿਸ ਚੌਕੀ ...
ਅੰਮਿ੍ਤਸਰ, 28 ਜਨਵਰੀ (ਹਰਮਿੰਦਰ ਸਿੰਘ)-ਪੰਜਾਬ ਦਾ ਪਲੇਠਾ ਬੀ.ਆਰ.ਟੀ.ਐੱਸ. ਪ੍ਰਾਜੈਕਟ ਅਧੀਨ ਮੈਟਰੋ ਬੱਸ ਸੇਵਾ ਜੋ ਅਜੋਕੇ ਸਮੇਂ ਸੁਵਿਧਾ ਦੀ ਜਗ੍ਹਾ ਦੁਬਿਧਾ ਬਣ ਗਿਆ ਹੈ | ਮੈਟਰੋ ਬੱਸ ਸੇਵਾ ਲਈ ਇਕ ਵੱਖਰਾ ਲਾਂਘਾ ਬਣਾਇਆ ਗਿਆ ਜਿਸ ਦੇ ਵਿਚਕਾਰੋਂ ਮੈਟਰੋ ਬੱਸਾਂ ...
ਅੰਮਿ੍ਤਸਰ, 28 ਜਨਵਰੀ (ਸਟਾਫ ਰਿਪੋਰਟਰ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਜਾਗਰੁੂਕਤਾ ਲਹਿਰ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਆਮ ਆਦਮੀ ਪਾਰਟੀ ਦੇ ਹਲਕਾ ਭਦੌੜ ਤੋਂ ਵਿਧਾਇਕ ਵਲੋਂ ਇਕ ਸਰਪੰਚ ਦੇ ਬੇਟੇ ਨੂੰ ਕਥਿਤ ਧਮਕੀ ਦੇਣ ਦੀ ...
ਅੰਮਿ੍ਤਸਰ, 28 ਜਨਵਰੀ (ਹਰਮਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਡਾ: ਹਰਵਿੰਦਰ ਸਿੰਘ ਸੰਧੂ ਨੇ ਪਾਰਟੀ ਦੀਆਂ ਸਰਗਰਮੀਆਂ ਤੇਜ਼ ਕਰਨ ਲਈ ਸੋਸ਼ਲ ਮੀਡੀਆ ਸੈੱਲ ਦੇ ਕੋਰਡੀਨੇਟਰ ਦੇ ਅਹੁਦੇ 'ਤੇ ਅਮਿਤ ਮਹਾਜਨ ਨੂੰ ਨਿਯੁਕਤ ਕੀਤਾ | ਇਸ ਉਪਰੰਤ ...
ਵੇਰਕਾ, 28 ਜਨਵਰੀ (ਪਰਮਜੀਤ ਸਿੰਘ ਬੱਗਾ)-ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਅੰਮਿ੍ਤਸਰ ਦੇ ਪ੍ਰਧਾਨ ਦੀ ਚੋਣ ਕਰਨ ਸਬੰਧੀ ਵਿਸ਼ੇਸ਼ ਇਕੱਤਰਤਾ ਹਰਦੇਵ ਸਿੰਘ ਰੋਖੇ ਤੇ ਬਲਜੀਤ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿਚ ਵੱਖ-ਵੱਖ ਸਰਕਾਰੀ ਹਸਪਤਾਲਾਂ ਤੇ ਡਿਸਪੈਂਸਰੀਆਂ ...
ਅੰਮਿ੍ਤਸਰ, 28 ਜਨਵਰੀ (ਜੱਸ)-ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਰਣਜੀਤ ਐਵੀਨਿਊ ਵਿਖੇ 'ਵੋਟਿੰਗ ਵਰਗਾ ਹੋਰ ਕੁਝ ਨਹੀਂ, ਮੈਂ ਪੱਕਾ ਵੋਟ ਪਾਵਾਂਗਾ' ਵਿਸ਼ੇ 'ਤੇ 13ਵਾਂ ਰਾਸ਼ਟਰੀ ਵੋਟਰ ਦਿਵਸ ਮਨਾਇਆ | ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਡਾ: ਮਨਦੀਪ ਕੌਰ ਦੇ ਸਹਿਯੋਗ ਨਾਲ ...
ਅੰਮਿ੍ਤਸਰ, 28 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਅੰਮਿ੍ਤਸਰ ਵਿਚ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ | ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੂੰ ਵੋਟ ਪਾਉਣ ਲਈ ਜਾਗਰੂਕ ਕੀਤਾ | ਕਾਲਜ ਪਿ੍ੰਸੀਪਲ ਡਾ: ਅਮਰਦੀਪ ਗੁਪਤਾ ਨੇ ਵਿਦਿਆਰਥੀਆਂ ਨੂੰ ਸੰਬੋਧਨ ...
ਮਾਨਾਂਵਾਲਾ, 28 ਜਨਵਰੀ (ਗੁਰਦੀਪ ਸਿੰਘ ਨਾਗੀ)-ਡਰੀਮ ਸਿਟੀ ਮਾਨਾਂਵਾਲਾ ਵਿਖੇ ਪੰਜਾਬ ਸਰਕਾਰ ਵਲੋਂ ਨਿਯੁਕਤ ਕੀਤੇ ਨਗਰ ਸੁਧਾਰ ਟਰੱਸਟ, ਅੰਮਿ੍ਤਸਰ ਦੇ ਚੇਅਰਮੈਨ ਅਸ਼ੋਕ ਤਲਵਾੜ ਦਾ ਨਿੱਘਾ ਸਵਾਗਤ ਤੇ ਸਨਮਾਨ ਕੀਤਾ | ਨਗਰ ਕੌਂਸਲ ਜੰਡਿਆਲਾ ਗੁਰੂ ਦੇ ਸਾਬਕਾ ਪ੍ਰਧਾਨ ...
ਅੰਮਿ੍ਤਸਰ, 28 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਅਸ਼ੋਕ ਵਾਟਿਕਾ ਪਬਲਿਕ ਸਕੂਲ ਵਿਖੇ ਪਿ੍ੰਸੀਪਲ ਆਂਚਲ ਮਹਾਜਨ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚਲਾਏ ਗਏ ਪ੍ਰੋਗਰਾਮ 'ਪ੍ਰੀਖਿਆ 'ਤੇ ਚਰਚਾ' ਦੌਰਾਨ ਸਮਾਗਮ ਕਰਵਾਇਆ ਗਿਆ | ਜਿਸ 'ਚ ਸਕੂਲ ਦੇ ...
ਅੰਮਿ੍ਤਸਰ, 28 ਜਨਵਰੀ (ਰੇਸ਼ਮ ਸਿੰਘ)- ਅੰਡਰ-19 ਕ੍ਰਿਕਟ ਖੇਡਣ ਵਾਲੇ ਚਾਹਵਾਨ ਖਿਡਾਰੀਆਂ ਨੂੰ ਏ.ਸੀ.ਐਲ. ਕ੍ਰਿਕਟ ਲੀਗ ਵਲੋਂ ਅਮਨਦੀਪ ਕ੍ਰਿਕਟ ਅਕੈਡਮੀ ਪੁਲ ਤਾਰਾਂ ਵਾਲਾ ਵਿਖੇ ਟ੍ਰਾਇਲ ਅੱਜ ਹੋ ਰਹੇ ਹਨ | ਇਹ ਪ੍ਰਗਟਾਵਾ ਸਾਬਕਾ ਕ੍ਰਿਕਟਰ ਤੇ ਭਾਰਤੀ ਕ੍ਰਿਕਟ ਬੋਰਡ ...
ਅੰਮਿ੍ਤਸਰ, 28 ਜਨਵਰੀ (ਜਸਵੰਤ ਸਿੰਘ ਜੱਸ)-ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਭਾਈ ਲਾਲੋ ਜੀ, ਨੇੜੇ ਮਾਲ ਆਫ ਅੰਮਿ੍ਤਸਰ ਵਿਖੇ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ | ਬੀਬੀਆਂ ਦੇ ਜਥੇ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ...
ਅੰਮਿ੍ਤਸਰ, 28 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਬੀ.ਬੀ.ਕੇ. ਡੀ.ਏ.ਵੀ. ਕਾਲਜ ਫਾਰ ਵੂਮੈਨ, ਅੰਮਿ੍ਤਸਰ ਵਿਖੇ ਜ਼ਿਲ੍ਹਾ ਚੋਣ ਆਫਿਸ, ਅੰਮਿ੍ਤਸਰ ਦੇ ਸਹਿਯੋਗ ਨਾਲ 13ਵਾਂ ਰਾਸ਼ਟਰੀ ਮਤਦਾਤਾ ਦਿਵਸ ਮਨਾਇਆ ਗਿਆ, ਜਿਸਦਾ ਉਦੇਸ਼ ਨÏਜਵਾਨ ਮਤਦਾਤਾਵਾਂ ਨੂੰ ਮਤਦਾਨ ਪ੍ਰਕਿਰਿਆ ...
ਅੰਮਿ੍ਤਸਰ, 28 ਜਨਵਰੀ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਹਰਿਕ੍ਰਿਸ਼ਨ ਸੀ. ਸੈਕੰ. ਪਬਲਿਕ ਸਕੂਲ (ਚੀਫ਼ ਖ਼ਾਲਸਾ ਦੀਵਾਨ) ਮਜੀਠਾ ਰੋਡ ਬਾਈਪਾਸ ਵਿਖੇ ਵਿਦਿਆਰਥੀਆਂ ਨੂੰ ਵਿਰਸੇ ਨਾਲ ਜੋੜਣ ਦੇ ਉਪਰਾਲੇ ਤਹਿਤ ਬਸੰਤ ਦਾ ਤਿਉਹਾਰ ਇੱਕ ਵਿਲੱਖਣ ਤੇ ਦਿਲਕਸ਼ ਤਰੀਕੇ ਨਾਲ ...
ਛੇਹਰਟਾ, 28 ਜਨਵਰੀ (ਪੱਤਰ ਪ੍ਰੇਰਕ)-ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨੌਜਵਾਨ ਸਭਾ ਸਤਿਕਰਤਾਰਨ ਗਰ ਵਲੋਂ ਗੁਰੂ ਦੇ ਲੰਗਰ ਲਗਾਏ ਗਏ | ਇਸ ਸੰਬੰਧੀ ਸਤਿਕਰਤਾਰ ਨਗਰ ਵਿਖੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ, ਅਰਦਾਸ ...
ਰਾਜਾਸਾਂਸੀ, 28 ਜਨਵਰੀ (ਹਰਦੀਪ ਸਿੰਘ ਖੀਵਾ)-ਪੰਜਾਬ ਸੂਬੇ ਵਿਚ ਭਗਵੰਤ ਮਾਨ ਦੀ ਅਗਵਾਈ ਵਾਲੀ ਮਾਨ ਸਰਕਾਰ ਵਲੋਂ ਮੁਹੱਲਾ ਕਲੀਨਿਕ ਖੋਲਣ ਦੇ ਦਾਅਵਿਆਂ ਦੀ ਫੂਕ ਨਿਕਲੀ ਨਜ਼ਰ ਆ ਰਹੀ ਹੈ | ਇਸ ਸਬੰਧੀ ਹਲਕਾ ਰਾਜਾਸਾਂਸੀ ਤੋਂ ਭਾਜਪਾ ਦੇ ਹਲਕਾ ਇੰਚਾਰਜ ਮੁਖਵਿੰਦਰ ਸਿੰਘ ...
ਅੰਮਿ੍ਤਸਰ, 28 ਜਨਵਰੀ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕਿ੍ਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਵਿਦਿਆਰਥੀਆਂ ਦੀ ਦਸਵੀਂ ਤੇ ਬਾਰਵੀਂ ਜਮਾਤਾਂ ...
ਛੇਹਰਟਾ, 28 ਜਨਵਰੀ (ਪੱਤਰ ਪ੍ਰੇਰਕ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਜੇਲ੍ਹਾਂ ਵਿਚ ਨਜ਼ਰਬੰਦ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ 'ਦਸਤਖਤੀ ਮੁਹਿੰਮ' ਸਾਰੇ ਪੰਜਾਬ ਵਿਚ ਸ਼ੁਰੂ ...
ਅੰਮਿ੍ਤਸਰ, 28 ਜਨਵਰੀ (ਜਸਵੰਤ ਸਿੰਘ ਜੱਸ)-ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁ: ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਵਿਖੇ ਸ਼ੋ੍ਰਮਣੀ ਕਮੇਟੀ ਵਲੋਂ ਸੇਵਕ ਜਥਾ ਕੜਾਹ ਪ੍ਰਸ਼ਾਦ ਤੇ ਸੰਗਤਾਂ ਦੇ ਸਹਿਯੋਗ ਨਾਲ ਸਜਾਏ ਗਏ ਦੋ ਦਿਨਾਂ ਗੁਰਮਤਿ ਸਮਾਗਮਾਂ ...
ਸੁਲਤਾਨਵਿੰਡ, 28 ਜਨਵਰੀ (ਗੁਰਨਾਮ ਸਿੰਘ ਬੁੱਟਰ)-ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਭਾਈ ਗੁਰਦਾਸ ਜੀ ਨਗਰ (ਨਿਊ ਅੰਮਿ੍ਤਸਰ) ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ, ਪੰਜ ਪਿਆਰਿਆ ਦੀ ਅਗਵਾਈ ਹੇਠ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ...
ਅੰਮਿ੍ਤਸਰ, 28 ਜਨਵਰੀ (ਸਟਾਫ ਰਿਪੋਰਟਰ)- ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਵਲੋਂ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਮੁਖੀ ਰਹੇ ਭਾਈ ਹਰਮੀਤ ਸਿੰਘ ਹੈਪੀ ਪੀ.ਐੱਚ.ਡੀ. ਦੀ ਤੀਜੀ ਬਰਸੀ ਗੁਰਦੁਆਰਾ ਗੁਰੂ ਰਾਮ ਦਾਸ ਸੇਵਕ ਸਭਾ ਸੁਲਤਾਨਵਿੰਡ ਰੋਡ ਵਿਖੇ ਮਨਾਈ ਗਈ | ...
ਚੱਬਾ, 28 ਜਨਵਰੀ (ਜੱਸਾ ਅਨਜਾਣ)-ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਚੱਬਾ ਵਿਖੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਾਲਾਨਾ ਧਾਰਮਿਕ ਸਮਾਗਮ ਸਿੰਘ ਸਾਹਿਬ ਜਥੇ. ਬਾਬਾ ਗੱਜਣ ਸਿੰਘ ਮੁੱਖੀ ਤਰਨਾ ਦਲ ਦੀ ...
ਮਜੀਠਾ, 28 ਜਨਵਰੀ (ਮਨਿੰਦਰ ਸਿੰਘ ਸੋਖੀ)-ਪੰਜਾਬ ਸਰਕਾਰ ਵਲੋਂ ਸਰਦੀ ਦਾ ਮੌਸਮ ਦੇਖਦੇ ਹੋਏ ਸਰਕਾਰੀ ਐਲੀਮੈਂਟਰੀ ਸਕੂਲਾਂ ਵਿਚ ਪੜ੍ਹਦੇ ਛੋਟੇ-ਛੋਟੇ ਬੱਚਿਆਂ ਲਈ ਗਰਮ ਵਰਦੀਆਂ ਜਾਰੀ ਕੀਤੀਆਂ ਹਨ | ਸਰਕਾਰੀ ਐਲੀਮੈਂਟਰੀ ਸਕੂਲ ਮਜੀਠਾ-2 ਵਿਖੇ ਵੀ ਸਕੂਲ ਦੇ ਇਨ੍ਹਾਂ ...
ਅੰਮਿ੍ਤਸਰ, 28 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਕਰਮਚਾਰੀ ਭਵਿੱਖ ਨਿਧੀ ਸੰਗਠਨ ਵਲੋਂ ਸੰਜੇ ਕੁਮਾਰ ਰਾਏ ਖੇਤਰੀ ਪ੍ਰਾਵੀਡੈਂਟ ਫੰਡ ਕਮਿਸ਼ਨਰ ਦੀ ਅਗਵਾਈ ਹੇਠ ਨਿਧੀ ਤੁਹਾਡੇ ਨੇੜੇ ਤਹਿਤ ਮੈਸਰਜ਼ ਮਿਲਕ ਪਲਾਂਟ ਵੇਰਕਾ, ਅੰਮਿ੍ਤਸਰ ਗੁਰੂ ਨਾਨਕ ਦੇਵ ਡੀ. ਏ. ਵੀ. ...
ਅੰਮਿ੍ਤਸਰ, 28 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਆਫ਼ ਐਜੂਕੇਸ਼ਨ ਅੰਮਿ੍ਤਸਰ ਵਿਖੇ ਗਣਤੰਤਰ ਦਿਵਸ ਪਿ੍ੰ: ਡਾ. ਅੰਜੂ ਮਹਿਤਾ ਦੀ ਅਗਵਾਈ 'ਚ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਲਕਸ਼ਮੀ ਬਾਈ ਹਾਊਸ ਵਲੋਂ ਵਿਸ਼ੇਸ਼ ਪੋ੍ਰਗਰਾਮ ਕਰਵਾਇਆ ਗਿਆ | ...
ਅੰਮਿ੍ਤਸਰ, 28 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਅਸ਼ੋਕ ਵਾਟਿਕਾ ਪਬਲਿਕ ਸਕੂਲ ਵਿਖੇ ਪਿ੍ੰਸੀਪਲ ਆਂਚਲ ਮਹਾਜਨ ਦੀ ਅਗਵਾਈ ਹੇਠ ਬਸੰਤ ਪੰਚਮੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ 'ਚ ਸਰਸਵਤੀ ਮਾਤਾ ਦੀ ਪੂਜਾ ਕੀਤੀ ਗਈ ਉਪਰੰਤ ਸਕੂਲ ਅਧਿਆਪਕਾਂ ...
ਅੰਮਿ੍ਤਸਰ, 28 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਅਨਮੋਲ ਪੇਰੈਂਟਸ ਐਸੋਸੀਏਸ਼ਨ ਵਲੋਂ ਵਿਸ਼ਵ ਅੰਗਹੀਣ ਦਿਵਸ ਨੂੰ ਸਮਰਪਿਤ ਇਕ ਪ੍ਰੋਗਰਾਮ ਕਰਵਾਇਆ. ਇਸ ਸਮਾਗਮ ਵਿਚ ਈ. ਐਸ. ਆਈ. ਹਸਪਤਾਲ ਦੀ ਮੈਡੀਕਲ ਅਫ਼ਸਰ ਡਾ. ਭਾਰਤੀ ਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਦੀਪਿਕਾ ...
ਅੰਮਿ੍ਤਸਰ, 28 ਜਨਵਰੀ (ਸਟਾਫ ਰਿਪੋਰਟਰ)-ਖ਼ਾਲਸਾ ਕਾਲਜ ਵਿਖੇ ਪ੍ਰਵਾਸੀ ਸਾਹਿਤਕਾਰ ਹਰਕੀਰਤ ਸਿੰਘ ਸੰਧਰ ਦੀ ਪੁਸਤਕ 'ਮੇਰੇ ਹਿੱਸੇ ਦਾ ਲਾਹੌਰ' ਪਿ੍ੰਸੀਪਲ ਡਾ: ਮਹਿਲ ਸਿੰਘ ਵਲੋਂ ਲੋਕ ਅਰਪਣ ਕੀਤੀ ਗਈ | ਇਸ ਸਮਾਗਮ ਦੀ ਪ੍ਰਧਾਨਗੀ ਪਿ੍ੰ. ਡਾ. ਮਹਿਲ ਸਿੰਘ, ਡਾ. ਆਤਮ ਸਿੰਘ ...
ਅੰਮਿ੍ਤਸਰ, 28 ਜਨਵਰੀ (ਜਸਵੰਤ ਸਿੰਘ ਜੱਸ)-ਸੰਤ ਸਿੰਘ ਸੁੱਖਾ ਸਿੰਘ ਕਾਲਜ ਆਫ ਕਾਮਰਸ ਫਾਰ ਵੁਮੈਨ ਮਾਲ ਰੋਡ ਵਿਖੇ ਕਾਲਾਜ ਦੇ ਪੁਰਾਣੇ ਵਿਦਿਆਰਥੀਆਂ ਦੀ ਇਕ ਅਲੂਮਨੀ ਮੀਟ ਬੁਲਾਈ ਗਈ | ਜਿਸ ਵਿਚ 48 ਦੇ ਕਰੀਬ ਕਾਲਜ ਦੇ ਪੁਰਾਣੀਆਂ ਵਿਦਿਆਰਥਣਾਂ ਨੇ ਸ਼ਿਰਕਤ ਕੀਤੀ | ਇਸ ...
ਅੰਮਿ੍ਤਸਰ, 28 ਜਨਵਰੀ (ਗਗਨਦੀਪ ਸ਼ਰਮਾ)-ਬਟਾਲਾ ਰੋਡ ਦੇ ਗੁਰੂ ਨਾਨਕ ਨਗਰ ਇਲਾਕੇ 'ਚ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸੁਨੀਲ ਵਿਗ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਤੇ ਹਮਲਾਵਰਾਂ ਦੇ ਵਿਰੁੱਧ ਸਖ਼ਤ ...
ਵੇਰਕਾ, 28 ਜਨਵਰੀ (ਪਰਮਜੀਤ ਸਿੰਘ ਬੱਗਾ)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਆਖਿਆ ਕਿ ਰਾਮ ਰਹੀਮ ਨੂੰ ਸਿੱਖ ਵਿਰੋਧੀ ਭਾਜਪਾ ਸਰਕਾਰ ਵਲੋਂ ਪੰਜਵੀਂ ਵਾਰ ਪੈਰੋਲ 'ਤੇ ਕੈਦ ਵਿਚ 90 ਦਿਨਾਂ ਦੀ ਮੁਆਫੀ ਦੇ ਕੇ ...
ਅੰਮਿ੍ਤਸਰ, 28 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਪਬਲਿਕ ਸਕੂਲ ਵਿਖੇ ਡੀ. ਏ. ਵੀ. ਮੈਨੇਜਮੈਂਟ ਕਮੇਟੀ ਦੇ ਮੁਖੀ ਆਰੀਆ ਰਤਨ ਡਾ. ਪੂਨਮ ਸੂਰੀ ਆਰੀਆ ਪ੍ਰਦੇਸ਼ਿਕ ਪ੍ਰਤਿਨਿਧੀ ਸਭਾ, ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾ. ਜੇ. ਪੀ. ਸ਼ੂਰ ਪ੍ਰਧਾਨ ਆਰੀਆ ...
ਅੰਮਿ੍ਤਸਰ, 28 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਪ੍ਰਸਿੱਧ ਲੇਖਕ ਜਾਵੇਦ ਅਖਤਰ ਨੇ ਕਿਹਾ ਕਿ ਕਿਸੇ ਵੀ ਭਾਸ਼ਾ ਦਾ ਦਾਇਰਾ ਸੀਮਤ ਨਹੀਂ ਕੀਤਾ ਜਾ ਸਕਦਾ ਹੈ ਕਿਉਂਕਿ ਭਾਸ਼ਾ ਕਿਸੇ ਧਰਮ ਨਾਲ ਨਹੀਂ ਬਲਕਿ ਖੇਤਰ ਨਾਲ ਸੰਬੰਧਿਤ ਹੁੰਦੀ ਹੈ ਪਰ ਤ੍ਰਾਸਦੀ ਹੈ ਕਿ ਪਿਛਲੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX