ਜਟਾਣਾ ਉੱਚਾ, 29 ਜਨਵਰੀ (ਮਨਮੋਹਣ ਸਿੰਘ ਕਲੇਰ)-ਕਿਸਾਨ ਜਥੇਬੰਦੀ ਰਾਜੇਵਾਲ ਦੇ ਬਲਾਕ ਖਮਾਣੋਂ ਦੇ ਅਹੁਦੇਦਾਰਾਂ ਦੀ ਚੋਣ ਅੱਜ ਸ਼ਹੀਦ ਬਾਬਾ ਹਰੀ ਸਿੰਘ ਦੇ ਅਸਥਾਨ 'ਤੇ ਗੁਲਜ਼ਾਰ ਸਿੰਘ ਘਨੌਰ ਖ਼ਜ਼ਾਨਚੀ ਪੰਜਾਬ ਦੀ ਨਿਗਰਾਨੀ ਹੇਠ ਕੀਤੀ ਗਈ, ਜਿਹੜੀ ਕਿ ਸਰਵਸੰਮਤੀ ਨਾਲ ਹੋਈ, ਜਿਸ 'ਚ ਮੇਜਰ ਸਿੰਘ ਭੜੀ ਪ੍ਰਧਾਨ, ਬਚਿੱਤਰ ਸਿੰਘ ਰਾਣਵਾਂ ਸੀਨੀਅਰ ਮੀਤ ਪ੍ਰਧਾਨ, ਜਗਤਾਰ ਸਿੰਘ ਬਰਵਾਲੀ ਕਲਾਂ ਮੀਤ ਪ੍ਰਧਾਨ, ਜਸਪਾਲ ਸਿੰਘ ਰਾਏਪੁਰ ਮੀਤ ਪ੍ਰਧਾਨ, ਮੇਜਰ ਸਿੰਘ ਫਰੌਰ ਜਰਨਲ ਸਕੱਤਰ, ਸੁਦਾਗਰ ਸਿੰਘ ਇਸਮਾਇਲਪੁਰ ਜੁਆਇੰਟ ਸਕੱਤਰ, ਕਰਮਜੀਤ ਸਿੰਘ ਢੋਲੇਵਾਲ ਪੈੱ੍ਰਸ ਸਕੱਤਰ ਅਤੇ ਜਸਵੀਰ ਸਿੰਘ ਜਟਾਣਾ ਖ਼ਜ਼ਾਨਚੀ ਚੁਣੇ ਗਏ | ਇਸ ਦੌਰਾਨ ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਹਾਜ਼ਰ ਕਿਸਾਨ ਵਰਕਰਾਂ ਦਾ ਧੰਨਵਾਦ ਕਰਦਿਆ ਕਿ ਉਨ੍ਹਾਂ 'ਤੇ ਭਰੋਸਾ ਕਰਕੇ ਜੋ ਜਥੇਬੰਦੀ ਨੇ ਅਹੁਦੇਦਾਰੀਆਂ ਦਿੱਤੀਆਂ ਹਨ | ਉਹ ਇਸ ਭਰੋਸਾ 'ਤੇ ਖਰਾ ਉੱਤਰਨਗੇ ਅਤੇ ਜਥੇਬੰਦੀ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਵਲੋਂ ਦਿੱਤੇ ਵੱਖ-ਵੱਖ ਪ੍ਰੋਗਰਾਮਾਂ ਅਤੇ ਕਿਸਾਨਾਂ, ਮਜ਼ਦੂਰਾਂ ਦੇ ਹੱਕ ਕੀਤੇ ਜਾਣ ਵਾਲੇ ਸੰਘਰਸ਼ਾਂ 'ਚ ਬਲਾਕ ਖਮਾਣੋਂ ਤੋ ਹਮੇਸ਼ਾ ਵੱਡਾ ਸਹਿਯੋਗ ਕਰਨਗੇ | ਇਸ ਚੋਣ ਪ੍ਰਕਿਰਿਆ 'ਚ ਕਸ਼ਮੀਰਾ ਸਿੰਘ ਜਟਾਣਾ ਸੀਨੀਅਰ ਮੀਤ ਪ੍ਰਧਾਨ ਪੰਜਾਬ, ਭੁਪਿੰਦਰ ਸਿੰਘ ਜੱਲ੍ਹਾ ਜ਼ਿਲ੍ਹਾ ਪ੍ਰਧਾਨ, ਗੁਰਦੀਪ ਸਿੰਘ ਜਟਾਣਾ, ਮੇਜਰ ਸਿੰਘ ਸੀਨੀਅਰ ਮੀਤ ਪ੍ਰਧਾਨ ਫ਼ਤਹਿਗੜ੍ਹ ਸਾਹਿਬ, ਜਰਨੈਲ ਸਿੰਘ ਭਟੇੜੀ ਜ਼ਿਲ੍ਹਾ ਯੂਥ ਪ੍ਰਧਾਨ, ਕਰਨੈਲ ਸਿੰਘ ਡਡਿਆਣਾ ਜ਼ਿਲ੍ਹਾ ਸਰਪ੍ਰਸਤ, ਮਹਿੰਦਰ ਸਿੰਘ ਰੈਲੋਂ ਤੇ ਅਮਨਦੀਪ ਕੌਰ ਢੋਲੇਵਾਲ ਨੇ ਪਹੁੰਚ ਆਪਣੀ ਅਹਿਮ ਭੂਮਿਕਾ ਨਿਭਾਈ, ਜਦੋਂ ਸਮੁੱਚੇ ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਨਾਇਬ ਸਿੰਘ ਫਰੌਰ ਨੇ ਨਿਭਾਈ | ਇਸ ਮੌਕੇ ਜਸਵੀਰ ਸਿੰਘ ਨੀਵਾਂ ਜਟਾਣਾ, ਬਲਦੇਵ ਸਿੰਘ ਜਟਾਣਾ ਉੱਚਾ, ਨੰਬਰਦਾਰ ਭੁਪਿੰਦਰ ਸਿੰਘ, ਅਮਨਦੀਪ ਸਿੰਘ ਬਰਵਾਲੀ, ਲਖਵੀਰ ਸਿੰਘ, ਮਲਕੀਤ ਸਿੰਘ, ਹਰਦਮ ਸਿੰਘ, ਪਿ੍ਤਪਾਲ ਸਿੰਘ, ਦਵਿੰਦਰ ਸਿੰਘ ਸੰਘੋਲ, ਪਿ੍ਤਪਾਲ ਸਿੰਘ, ਸੁਖਦੇਵ ਸਿੰਘ, ਸਵਰਨ ਸਿੰਘ, ਰਜਿੰਦਰ ਸਿੰਘ ਮੀਰਪੁਰ, ਕੁਲਦੀਪ ਸਿੰਘ, ਅਮਨ ਭੁੱਟਾ, ਸੁਰਮੁੱਖ ਸਿੰਘ ਜਟਾਣਾ ਉੱਚਾ, ਲਖਵੀਰ ਸਿੰਘ ਅਜਨੇਰ, ਰਣਧਾੀਰ ਸਿੰਘ, ਹਰਪ੍ਰੀਤਲ ਸਿੰਘ ਸ਼ਾਹੀ ਅਤੇ ਨੇਤਰ ਸਿੰਘ ਆਦਿ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ |
ਫ਼ਤਹਿਗੜ੍ਹ ਸਾਹਿਬ, 29 ਜਨਵਰੀ (ਮਨਪ੍ਰੀਤ ਸਿੰਘ)-ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਂਪੀਠ ਦੇ ਜ਼ਿਲ੍ਹਾ ਪ੍ਰਧਾਨ ਵਿੱਕੀ ਰਾਏ ਦੀ ਅਗਵਾਈ 'ਚ ਸਰਹਿੰਦ ਵਿਖੇ ਇਕ ਸਮਾਗਮ ਆਯੋਜਿਤ ਕੀਤਾ ਗਿਆ, ਜਿਸ 'ਚ ਪੰਜਾਬ ਦੇ ਪ੍ਰਧਾਨ ਮਨਜੀਤ ਬਾਲੀ ਨੇ ਮੁੱਖ ਮਹਿਮਾਨ ਦੇ ਤੌਰ ਤੇ ...
ਬਸੀ ਪਠਾਣਾਂ, 29 ਜਨਵਰੀ (ਰਵਿੰਦਰ ਮੌਦਗਿਲ)-ਕੌਂਸਲਰ ਹਰਦੀਪ ਕੌਰ ਢਿੱਲੋਂ ਨੇ ਸ੍ਰੀ ਗੁਰੂ ਤੇਗ ਬਹਾਦਰ ਸੇਵਾ ਸੁਸਾਇਟੀ ਬਸੀ ਪਠਾਣਾਂ ਵਲੋਂ ਸਥਾਨਕ ਸਬ-ਜੇਲ੍ਹ ਮਾਰਗ ਤੇ ਬਣਵਾਏ ਜਾ ਰਹੇ ਗੁਰੂ ਤੇਗ ਬਹਾਦਰ ਯਾਦਗਾਰੀ ਗੇਟ ਦੀ ਉਸਾਰੀ ਦੇ ਕੰਮ ਦਾ ਜਾਇਜ਼ਾ ਲਿਆ ਅਤੇ ...
ਖਮਾਣੋਂ, 29 ਜਨਵਰੀ (ਜੋਗਿੰਦਰ ਪਾਲ)-ਮਾਰਕੀਟ ਕਮੇਟੀ ਖਮਾਣੋਂ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਅਕਾਲੀ ਆਗੂ ਜਥੇ. ਗੁਰਦੀਪ ਸਿੰਘ ਘੁਮਾਣ ਨੇ ਪੰਜਾਬ ਭਰ ਖੋਲ੍ਹੇ ਜਾ ਰਹੇ ਜਾ ਮੁਹੱਲਾ ਕਲੀਨਿਕਾਂ ਸੰਬੰਧੀ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਇਕ ਡਰਾਮਾ ਹੈ, ਜਦ ਕਿ ਇਸ ਦੀ ...
ਖਮਾਣੋਂ, 29 ਜਨਵਰੀ (ਜੋਗਿੰਦਰ ਪਾਲ)-ਪੂਰਣ ਪ੍ਰਮਾਤਮਾ ਭਗਤ ਕਬੀਰ ਜੀ ਦੇ 505ਵੇਂ ਨਿਰਵਾਣ ਦਿਵਸ 'ਤੇ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਦੀ ਰਹਿਨੁਮਾਈ ਹੇਠ ਪੂਰੇ ਦੇਸ਼ ਦੇ ਵੱਖ-ਵੱਖ ਛੇ ਰਾਜਾਂ 'ਚ ਕੁੱਲ 9 ਆਸ਼ਰਮਾਂ 'ਚ ਵਿਸ਼ਾਲ ਸਮਾਗਮ ਕਰਵਾਏ ਜਾਣਗੇ, ਜਿਸ 'ਚ ਲੱਖਾਂ ...
ਜਖਵਾਲੀ, 29 ਜਨਵਰੀ (ਨਿਰਭੈ ਸਿੰਘ)-ਪੰਜਾਬ 'ਚ ਆਮ ਆਦਮੀ ਪਾਰਟੀ ਵਲੋਂ ਬਦਲਾਅ ਕਰਨ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਸਨ, ਪਰ ਜਦੋਂ ਲੋਕਾਂ ਨੂੰ 'ਆਪ' ਦੇ ਆਗੂਆਂ ਨਾਲ ਬਦਲਾਅ ਸੰਬੰਧੀ ਸਵਾਲ ਕੀਤੇ ਜਾਂਦੇ ਹਨ ਤਾਂ ਲੋਕਾਂ ਨੂੰ ਭੱਦੀ ਸ਼ਬਦਾਵਲੀ ਅਤੇ ਧਮਕੀਆਂ ...
ਚੁੰਨ੍ਹੀ, 29 ਜਨਵਰੀ (ਬਹਾਦਰ ਸਿੰਘ ਟਿਵਾਣਾ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਆਗੂ ਤੇ ਮੈਂਬਰ ਲੋਕ ਸਭਾ ਸਿਮਰਨਜੀਤ ਸਿੰਘ ਮਾਨ ਦੇ ਸਪੁੱਤਰ ਇਮਾਨ ਸਿੰਘ ਮਾਨ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ ਵਿਖੇ ...
ਮੰਡੀ ਗੋਬਿੰਦਗੜ੍ਹ, 29 ਜਨਵਰੀ (ਬਲਜਿੰਦਰ ਸਿੰਘ)-ਸਥਾਨਕ ਮੁਹੱਲਾ ਮਾਡਲ ਟਾਊਨ 'ਚ ਸਮੂਹ ਮੁਹੱਲਾ ਵਾਸੀਆਂ ਵਲੋਂ ਸੰਗਤੀ ਰੂਪ 'ਚ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਹੱਲਾ ਸੰਗਤਪੁਰਾ ਮੰਡੀ ਗੋਬਿੰਦਗੜ੍ਹ ...
ਜਖਵਾਲੀ, 29 ਜਨਵਰੀ (ਨਿਰਭੈ ਸਿੰਘ)-ਪ੍ਰੀਤ ਫ਼ਰਨੀਚਰ ਹਾਊਸ ਝੰਜੇੜੀ ਤੇ ਜੀ.ਐਮ ਰਿਜ਼ਾਰਟ ਖਰੌੜਾ ਵਲੋਂ ਪਿੰਡ ਖਰੌੜਾ ਵਿਖੇ ਵਧੀਆ ਫ਼ਰਨੀਚਰ ਦੇਣ ਲਈ ਭਾਰੀ ਸੇਲ ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਸੰਬੰਧੀ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ...
ਫ਼ਤਹਿਗੜ੍ਹ ਸਾਹਿਬ, 29 ਜਨਵਰੀ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਚੈਰੀਟੇਬਲ ਸੁਸਾਇਟੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਉਪ ਚੇਅਰਮੈਨ ਫੋਰਮੈਨ ਬਲਵੀਰ ਸਿੰਘ ਸਿੱਧੂ ਨੇ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਵੱਖ-ਵੱਖ ਧਾਰਮਿਕ ਮੁੱਦਿਆਂ ਲੈ ਕੇ ਮੋਹਾਲੀ ...
ਖਮਾਣੋਂ, 29 ਜਨਵਰੀ (ਜੋਗਿੰਦਰ ਪਾਲ)-ਸ਼੍ਰੋ.ਅ.ਦਲ ਸੰਯੁਕਤ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਤੇ ਘੱਟ ਗਿਣਤੀ ਅਤੇ ਦਲਿਤ ਦਲ ਪੰਜਾਬ ਦੇ ਸੂਬਾ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਪਿੱਠ ਥਾਪੜ ਦੇ ਅਤੇ ਆਮ ...
ਬਸੀ ਪਠਾਣਾਂ, 29 ਜਨਵਰੀ (ਰਵਿੰਦਰ ਮੌਦਗਿਲ)-ਵਿਆਹ ਦੇ ਲਗਪਗ ਦੋ ਮਹੀਨੇ ਬਾਅਦ ਹੀ ਪਤੀ ਪਤਨੀ ਦਾ ਪਵਿੱਤਰ ਰਿਸ਼ਤਾ ਟੁੱਟਣ ਦੇ ਕਾਗਾਰ 'ਤੇ ਪਹੁੰਚ ਗਿਆ ਹੈ | ਦਿਲ ਨੂੰ ਦੁਖਾਉਣ ਵਾਲੀ ਇਸ ਸੂਚਨਾ ਦੇ ਮਾਮਲੇ 'ਚ ਬਸੀ ਪਠਾਣਾਂ ਪੁਲਿਸ ਨੇ ਵਿਆਹੁਤਾ ਦੀ ਸ਼ਿਕਾਇਤ ਤੇ ਉਸ ਦੇ ...
ਸੰਘੋਲ, 29 ਜਨਵਰੀ (ਪਰਮਵੀਰ ਸਿੰਘ ਧਨੋਆ)-ਚੌਕੀ ਪੁਲਿਸ ਨੇ ਬੁਲੇਟ ਸਵਾਰ ਨੌਜਵਾਨ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ | ਪੁਲਿਸ ਅਨੁਸਾਰ ਨਾਕਾਬੰਦੀ ਦੌਰਾਨ ਜਦੋਂ ਸੰਘੋਲ-ਲੋਹਾਰਮਾਜਰਾ ਮਾਰਗ 'ਤੇ ਜਦੋਂ ਬੁਲੇਟ ਸਵਾਰ ਨੌਜਵਾਨ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਦੇ ਕਬਜ਼ੇ ...
ਖਮਾਣੋਂ, 29 ਜਨਵਰੀ (ਮਨਮੋਹਣ ਸਿੰਘ ਕਲੇਰ)-ਪੁਲਿਸ ਨੇ 2 ਵਿਅਕਤੀ ਨੂੰ ਪਾਬੰਦੀ ਸ਼ੁਦਾ ਟੀਕੇ ਤੇ ਸ਼ੀਸ਼ੀਆਂ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਜਾਣਕਾਰੀ ਮੁਤਾਬਿਕ ਸਹਾਇਕ ਥਾਣੇਦਾਰ ਧਰਮਪਾਲ ਨੇ ਹਰਵਿੰਦਰ ਸਿੰਘ ਵਾਸੀ ਪਿੰਡ ਲੁਹਾਰ ਮਾਜਰਾ ਥਾਣਾ ਖੇੜੀਨੌਧ ...
ਫ਼ਤਹਿਗੜ੍ਹ ਸਾਹਿਬ, 29 ਜਨਵਰੀ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਵਲੋਂ ਯੂਨੀਵਰਸਿਟੀ 'ਚ ਖ਼ਾਲਸਾਈ ਗਤੀਵਿਧੀਆਂ ਲਈ ਵੱਖ-ਵੱਖ ਪ੍ਰੋਗਰਾਮ ਉਲੀਕੇ ਗਏ | ਜਿਸ ਤਹਿਤ ਡੀਨ, ਵਿਦਿਆਰਥੀ ਭਲਾਈ ਦੀ ਨਿਗਰਾਨੀ ਹੇਠ ...
ਖਮਾਣੋਂ, 29 ਜਨਵਰੀ (ਮਨਮੋਹਣ ਸਿੰਘ ਕਲੇਰ)-ਪੁਲਿਸ ਨੇ ਇਕ ਅਦਾਲਤੀ ਭਗੋੜੇ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਮੁਤਾਬਿਕ ਸੁਰਜੀਤ ਸਿੰਘ ਵਾਸੀ ਖਮਾਣੋਂ ਨੂੰ ਖਮਾਣੋਂ ਦੀ ਇਕ ਅਦਾਲਤ ਨੇ ਇਕ ਮੁਕੱਦਮੇ ਦੀ ਸੁਣਵਾਈ ਦੌਰਾਨ ਉਸ ਨੂੰ ਭਗੌੜਾ ਕਰਾਰ ਦਿੱਤਾ ਸੀ, ਜਿਸ ਨੂੰ ...
ਭੜੀ, 29 ਜਨਵਰੀ (ਭਰਪੂਰ ਸਿੰਘ ਹਵਾਰਾ)-ਭਾਰਤ ਦਾ ਸੰਵਿਧਾਨ ਕੈਦੀ ਨੂੰ ਇਹ ਹੱਕ ਦਿੰਦਾ ਹੈ ਕਿ ਜਦੋਂ ਸਜ਼ਾ ਪੂਰੀ ਹੋ ਗਈ ਤਾਂ ਉਸ ਨੂੰ ਰਿਹਾਅ ਕੀਤਾ ਜਾਵੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਵਾਸੀ ਪੰਜਾਬੀ ਤੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਸ਼ਾਹੀ ਹਰਗਣਾਂ ਨੇ ...
ਖਮਾਣੋਂ, 29 ਜਨਵਰੀ (ਜੋਗਿੰਦਰ ਪਾਲ)-ਖਮਾਣੋਂ ਦੇ ਵਾਰਡ ਨੰ-2 ਮੰਦਰ ਰੋਡ ਖਮਾਣੋਂ ਵਿਖੇ ਖ਼ਾਲੀ ਪਲਾਟ 'ਚੋਂ ਗੁਰਿੰਦਰ ਸਿੰਘ ਸੋਨੀ ਵਲੋਂ ਹੋਰਨਾਂ ਵਾਰਡ ਵਾਸੀਆਂ ਦੇ ਸਹਿਯੋਗ ਨਾਲ ਆਪਣੇ ਖ਼ਰਚੇ 'ਤੇ ਸਫ਼ਾਈ ਕਰਵਾਈ ਗਈ ਅਤੇ ਪਲਾਟ 'ਚ ਪਏ ਕੂੜੇ-ਕਰਕਟ ਨੂੰ ਚੁਕਾਇਆ ਗਿਆ | ...
ਪਟਿਆਲਾ, 29 ਜਨਵਰੀ (ਅ.ਸ. ਆਹਲੂਵਾਲੀਆ)-ਪਟਿਆਲਾ ਦੇ ਪਲੇਠੇ ਮਿਲਟਰੀ ਲਿਟਰੇਚਰ ਫ਼ੈਸਟੀਵਲ ਦੇ ਆਖ਼ਰੀ ਦਿਨ ਇੱਥੇ ਵਾਈ.ਪੀ.ਐਸ. ਚੌਕ ਵਿਖੇ ਪਟਿਆਲਾ ਰਾਜ ਬਲ ਅਤੇ ਬਲੈਕ ਐਲੀਫੈਂਟ ਜੰਗੀ ਯਾਦਗਾਰ ਸਮਾਰਕ ਵਿਖੇ ਭਾਰਤੀ ਸੈਨਾ ਦੀ ਬਲੈਕ ਐਲੀਫੈਂਟ ਡਿਵੀਜ਼ਨ ਦੇ ਜੀ.ਓ.ਸੀ. ...
ਪਟਿਆਲਾ, 29 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਜੁਆਇੰਟ ਐਕਸ਼ਨ ਕਮੇਟੀ ਜਨਰਲ ਕੈਟਾਗਰੀਜ਼, ਪੰਜਾਬ ਦੇ ਪ੍ਰਧਾਨ ਜਸਵੰਤ ਸਿੰਘ ਧਾਲੀਵਾਲ, ਜਨਰਲ ਕੈਟਾਗਰੀ ਵੈੱਲਫੇਅਰ ਫੈਡਰੇਸ਼ਨ ਪੀਐਸਈਬੀ (ਪੀਐਸਪੀਸੀਐਲ/ ਪੀਐਸਟੀਸੀਐਲ) ਦੇ ਪ੍ਰਧਾਨ ਕੁਲਜੀਤ ਸਿੰਘ ਰਟੌਲ, ਸਕੱਤਰ ...
ਰਾਜਪੁਰਾ, 29 ਜਨਵਰੀ (ਰਣਜੀਤ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਨਾ ਸਿਰਫ਼ ਪੇਂਡੂ ਡਿਸਪੈਂਸਰੀਆਂ ਬੰਦ ਕਰਨ ਮਗਰੋਂ ਪ੍ਰਾਇਮਰੀ ਹੈਲਥ ਸੈਂਟਰਾਂ ਦਾ ਨਾਂ ਬਦਲ ਕੇ ਆਮ ਆਦਮੀ ਕਲੀਨਿਕ ਰੱਖ ...
ਪਟਿਆਲਾ, 29 ਜਨਵਰੀ (ਅ.ਸ. ਆਹਲੂਵਾਲੀਆ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਇੰਪਰੂਵਮੈਂਟ ਟਰੱਸਟ ਨਾਭਾ ਦੇ ਸਾਬਕਾ ਚੇਅਰਮੈਨ ਗੁਰਤੇਜ ਸਿੰਘ ਢਿੱਲੋਂ ਨੇ ਪਿਛਲੇ ਦਿਨੀਂ ਸਥਾਨਕ ਮਾਤਾ ਕੌਸ਼ੱਲਿਆ ਹਸਪਤਾਲ ਵਿਖੇ ਸਰਿੰਜਾਂ ਦਾ ਸਟਾਕ ਖ਼ਤਮ ਹੋਣ ਕਾਰਨ ...
ਪਟਿਆਲਾ, 29 ਜਨਵਰੀ (ਮਨਦੀਪ ਸਿੰਘ ਖਰੌੜ)-ਨੌਜਵਾਨਾਂ ਨੂੰ ਮਿਲਟਰੀ ਵੀਰ ਗਾਥਾਵਾਂ ਤੋਂ ਜਾਣੂ ਕਰਵਾਉਂਦੇ ਹੋਏ ਉਨ੍ਹਾਂ ਨੂੰ ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਦਾ ਹਿੱਸਾ ਬਣਨ ਲਈ ਪ੍ਰੇਰਤ ਕਰਦਾ ਹੋਇਆ ਪਟਿਆਲਾ ਦਾ ਪਲੇਠਾ ਤੇ ਦੋ ਦਿਨਾਂ ਮਿਲਟਰੀ ਲਿਟਰੇਚਰ ...
ਨਾਭਾ, 29 ਜਨਵਰੀ (ਕਰਮਜੀਤ ਸਿੰਘ)-ਐਡਵੋਕੇਟ ਸੰਤੋਸ਼ ਸ਼ੁਕਲਾ ਪ੍ਰਧਾਨ ਅਤੇ ਸੀਈਓ, ਵਰਲਡ ਬੁੱਕ ਆਫ਼ ਰਿਕਾਰਡਜ਼ ਨੇ ਘੋਸ਼ਣਾ ਕੀਤੀ ਹੈ ਕਿ ਜਸਵੀਰ ਸਿੰਘ ਛਿੰਦਾ ਵਰਲਡ ਬੁੱਕ ਆਫ਼ ਰਿਕਾਰਡਜ਼ ਵਲੋਂ ਚੱਲ ਰਹੀਆਂ ਗਤੀਵਿਧੀਆਂ 'ਚ ਪੂਰਾ ਯੋਗਦਾਨ ਪਾਇਆ ਜਾ ਰਿਹਾ ਹੈ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX