ਪੁਰਖਾਲੀ, 29 ਜਨਵਰੀ (ਅੰਮਿ੍ਤਪਾਲ ਸਿੰਘ ਬੰਟੀ)-ਸਰਕਾਰ ਵਲੋਂ ਪੰਜਾਬ ਅੰਦਰ ਖੋਲ੍ਹੇ ਮੁਹੱਲਾ ਕਲੀਨਿਕਾਂ ਦੀ ਲੜੀ ਤਹਿਤ ਕਸਬਾ ਪੁਰਖਾਲੀ ਦੇ ਪੀਐਚਸੀ ਨੂੰ ਮੁਹੱਲਾ ਕਲੀਨਿਕ 'ਚ ਤਬਦੀਲ ਕਰਨ ਨੂੰ ਲੈ ਕੇ ਕਾਂਗਰਸ ਪਾਰਟੀ ਵਲੋਂ ਤਿੱਖਾ ਵਿਰੋਧ ਜਤਾਇਆ ਗਿਆ | ਇਸ ਸਬੰਧੀ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਸੁਰਿੰਦਰ ਸਿੰਘ ਹਰੀਪੁਰ ਦੀ ਅਗਵਾਈ ਹੇਠ ਮੀਟਿੰਗ ਹੋਈ | ਇਸ ਮੌਕੇ ਬਲਾਕ ਸੰਮਤੀ ਮੈਂਬਰ ਚੰਦ ਸਿੰਘ ਖੇੜੀ, ਨਿਰਮਲ ਸਿੰਘ ਸਾਬਕਾ ਸਰਪੰਚ ਪੁਰਖਾਲੀ, ਕਾਂਗਰਸੀ ਆਗੂ ਦੀਪਕ ਕੁਮਾਰ, ਪੰਚਾਇਤ ਮੈਂਬਰ ਕਾਲਾ ਪੁਰਖਾਲੀ, ਰਕੇਸ਼ ਕੁਮਾਰ, ਕਿਸਾਨ ਆਗੂ ਅਤੇ ਸਾਬਕਾ ਪੰਚ ਜੀਤ ਸਿੰਘ ਰਾਮਪੁਰ, ਹਰਬੰਸ ਸਿੰਘ, ਜਗਤਾਰ ਸਿੰਘ, ਹਰਪ੍ਰੀਤ ਸਿੰਘ, ਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਮਹਿਕਦੀਪ ਸਿੰਘ ਆਦਿ ਆਗੂਆਂ ਨੇ ਭਾਗ ਲਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਪਿੰਡ-ਪਿੰਡ ਮੁਹੱਲਾ ਕਲੀਨਿਕ ਖੋਲਣ ਦਾ ਵਾਅਦਾ ਕੀਤਾ ਸੀ ਜਿਸ ਤਹਿਤ ਸਰਕਾਰ ਨੇ ਪਿੰਡ-ਪਿੰਡ ਸਿਹਤ ਸੇਵਾਵਾਂ ਦੇਣ ਦਾ ਵਾਅਦਾ ਕੀਤਾ ਸੀ | ਉਨ੍ਹਾਂ ਕਿਹਾ ਕਿ ਪ੍ਰੰਤੂ ਸਰਕਾਰ ਆਪਣੇ ਚੋਣ ਵਾਅਦਿਆਂ ਤੋਂ ਭੱਜ ਕੇ ਪਹਿਲਾਂ ਤੋਂ ਠੀਕ ਠਾਕ ਚੱਲ ਰਹੇ ਸਿਹਤ ਕੇਂਦਰਾਂ ਨੂੰ ਦਰਜਾ ਘਟਾ ਕੇ ਮੁਹੱਲਾ ਕਲੀਨਿਕਾਂ 'ਚ ਤਬਦੀਲ ਕਰ ਦਿੱਤਾ ਜੋ ਕਿ ਇਲਾਕੇ ਦੇ ਗਰੀਬ ਲੋਕਾਂ ਨਾਲ ਵੱਡਾ ਮਜਾਕ ਕਰਾਰ ਦਿੱਤਾ | ਉਨਾਂ ਕਿਹਾ ਪੁਰਖਾਲੀ ਇਲਾਕੇ ਦਾ ਪ੍ਰਮੁੱਖ ਕਸਬਾ ਹੈ ਜਿੱਥੇ ਕਿ ਸਿਹਤ ਸੇਵਾਵਾਂ ਨੂੰ ਮੁੱਖ ਰੱਖਦਿਆਂ ਸਰਕਾਰ ਨੂੰ ਪੁਰਖਾਲੀ ਵਿਖੇ ਸਰਕਾਰੀ ਹਸਪਤਾਲ ਖੋਲਣ ਦੀ ਬਜਾਏ ਪੀ.ਐਚ.ਸੀ. ਨੂੰ ਇੱਕ ਮੁਹੱਲਾ ਕਲੀਨਿਕ 'ਚ ਹੀ ਤਬਦੀਲ ਕਰ ਦਿੱਤਾ ਜੋ ਕਿ ਇਲਾਕੇ ਦੇ ਗਰੀਬ ਲੋਕਾਂ ਨਾਲ ਵੱਡਾ ਧੋਖਾ ਅਤੇ ਮਜਾਕ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਪੁਰਖਾਲੀ ਦੇ ਪੀਐਚਸੀ ਨੂੰ ਅਪਗ੍ਰੇਡ ਕਰਕੇ ਇਸ ਨੂੰ ਹਸਪਤਾਲ ਦਾ ਦਰਜਾ ਦੇਣਾ ਚਾਹੀਦਾ ਸੀ ਅਤੇ ਇਹ ਮੁਹੱਲਾ ਕਲੀਨਿਕ ਪਹਿਲ ਦੇ ਅਧਾਰ 'ਤੇ ਇਲਾਕੇ ਦੇ ਪਛੜੇ ਪਿੰਡ ਮਾਜਰੀ ਘਾੜ ਅਤੇ ਬਰਦਾਰ ਪਿੰਡਾਂ 'ਚ ਖੋਲ੍ਹਣਾ ਚਾਹੀਦਾ ਸੀ ਤਾਂ ਜੋ ਇਨ੍ਹਾਂ ਲੋਕਾਂ ਨੂੰ ਸਿਹਤ ਸੇਵਾਵਾਂ ਦਾ ਲਾਭ ਮਿਲ ਸਕਦਾ | ਇਸ ਮੌਕੇ ਇਲਾਕੇ ਦੇ ਕਈ ਕਾਂਗਰਸੀ ਵਰਕਰ ਵੀ ਮੌਜੂਦ ਸਨ |
ਰੂਪਨਗਰ, 29 ਜਨਵਰੀ (ਸਤਨਾਮ ਸਿੰਘ ਸੱਤੀ)-ਰੋਟਰੀ ਕਲੱਬ ਰੂਪਨਗਰ ਨੇ ਰੋਟਰੀ ਇੰਟਰਨੈਸ਼ਨਲ ਗਾਈਡਲਾਈਨਜ਼, ਟਾਰਾ-ਟਰੈਫਿਕ ਅਵੇਅਰਨੈਸ-ਰੋਟਰੀ ਅਵੇਅਰਨੈੱਸ ਤਹਿਤ ਸੜਕ ਸੁਰੱਖਿਆ ਅਤੇ ਜਾਗਰੂਕਤਾ ਪੈਦਾ ਕਰਨ ਲਈ ਮੁਹਿੰਮ ਚਲਾਈ ਗਈ | ਤਾਰਾ ਪ੍ਰੋਜੈਕਟ ਤਹਿਤ ਰੋਟਰੀ ਕਲੱਬ ...
ਪੁਰਖਾਲੀ, 29 ਜਨਵਰੀ (ਅੰਮਿ੍ਤਪਾਲ ਸਿੰਘ ਬੰਟੀ)-ਪੁਰਖਾਲੀ ਦੇ ਪ੍ਰਾਇਮਰੀ ਸਿਹਤ ਕੇਂਦਰ ਨੂੰ ਮੁਹੱਲਾ ਕਲੀਨਿਕ 'ਚ ਤਬਦੀਲ ਕਰਨ ਦੇ ਵਿਰੋਧ 'ਚ ਪੁਰਖਾਲੀ ਵਿਖੇ ਬਹੁਜਨ ਸਮਾਜ ਪਾਰਟੀ ਅਤੇ ਅਕਾਲੀ ਦਲ ਵਲੋਂ ਇੱਕ ਸਾਂਝੀ ਮੀਟਿੰਗ ਕੀਤੀ ਗਈ, ਜਿਸ ਵਿਚ ਅਕਾਲੀ ਦਲ ਦੇ ...
ਮੋਰਿੰਡਾ, 29 ਜਨਵਰੀ (ਕੰਗ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਇਕੱਤਰਤਾ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਚੱਕਲ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ਼ਹੀਦਗੰਜ ਮੋਰਿੰਡਾ ਵਿਖੇ ਹੋਈ | ਜਿਸ ਵਿੱਚ ਬੀਕੇਯੂ ਰਾਜੇਵਾਲ ਦੇ ਸੂਬਾ ਜਨਰਲ ਸਕੱਤਰ ਪਰਵਿੰਦਰ ਸਿੰਘ ਚਲਾਕੀ ...
ਢੇਰ, 29 ਜਨਵਰੀ (ਸ਼ਿਵ ਕੁਮਾਰ ਕਾਲੀਆ)-ਧੰਨ ਧੰਨ ਬਾਬਾ ਗੁਰਦਿੱਤਾ ਜੀ ਦੀ ਯਾਦ ਵਿਚ ਅੱਜ ਗੁ: ਸਾਹਿਬ ਬਾਊਲੀ ਸਾਹਿਬ ਪਿੰਡ ਬਹਿਲੂ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਿਕਾਲੇ ...
ਨੂਰਪੁਰ ਬੇਦੀ, 29 ਜਨਵਰੀ (ਰਾਜੇਸ਼ ਚੌਧਰੀ ਤਖਤਗੜ੍ਹ)-ਪਿੰਡ ਘਾਹੀਮਾਜਰਾ ਦੀ ਪੰਚਾਇਤੀ ਜ਼ਮੀਨ ਚੋਂ ਬੂਟੇ ਕੱਟ ਕੇ ਚੋਰੀ ਕਰਨ ਦੇ ਦੋਸ਼ਾਂ ਤਹਿਤ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਨੂਰਪੁਰ ਬੇਦੀ ਦੀ ਸ਼ਿਕਾਇਤ 'ਤੇ ਸਥਾਨਕ ਪੁਲਿਸ ਨੇ ਤਿੰਨ ਵਿਅਕਤੀਆਂ ਵਿਰੁੱਧ ...
ਰੂਪਨਗਰ, 29 ਜਨਵਰੀ (ਸਤਨਾਮ ਸਿੰਘ ਸੱਤੀ)-ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ 2.03 ਕਰੋੜ ਰੁਪਏ ਦੀ ਲਾਗਤ ਨਾਲ ਰੇਲਵੇ ਰੋਡ ਨੰਗਲ ਵਿਖੇ ਜਲ ਸਪਲਾਈ ਅਤੇ ਸੀਵਰੇਜ ਲਾਈਨਾਂ ਵਿਛਾਉਣ ਅਤੇ ਐਨ.ਸੀ.ਸੀ. ਅਕੈਡਮੀ ਰੋਪੜ ...
ਮੋਰਿੰਡਾ, 29 ਜਨਵਰੀ (ਕੰਗ)-ਮੋਰਿੰਡਾ ਪੁਲਿਸ ਨੇ ਸੱਟਾ ਲਗਾ ਰਹੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਮੁਕੱਦਮਾ ਦਰਜ ਕਰ ਲਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਚ.ਓ. ਮੋਰਿੰਡਾ ਸ਼ਹਿਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਮੁਖਬਰ ਤੋਂ ਇਤਲਾਹ ਮਿਲੀ ਸੀ ਕਿ ...
ਖਰੜ, 29 ਜਨਵਰੀ (ਮਾਨ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਘੜੂੰਆਂ ਵਿਖੇ ਪਿੰ੍ਰ. ਗੁਰਪਰਿੰਦਰ ਕੌਰ ਦੀ ਅਗਵਾਈ ਹੇਠ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਦੀ ਲੈਕਚਰਾਰ ਅੰਜੂ ਰਾਣੀ ਨੇ ਵਿਦਿਆਰਥਣਾਂ ਨੂੰ ਵੋਟ ਬਣਾਉਣ ਤੇ ਵੋਟ ਪਾਉਣ ਦੀ ਮਹੱਤਤਾ ...
ਸ੍ਰੀ ਅਨੰਦਪੁਰ ਸਾਹਿਬ, 29 ਜਨਵਰੀ (ਕਰਨੈਲ ਸਿੰਘ, ਨਿੱਕੂਵਾਲ)-ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਦੇ ਪੀ.ਜੀ. ਕੰਪਿਊਟਰ ਸਾਇੰਸ ਵਿਭਾਗ ਵਲੋਂ ਡੀ.ਬੀ.ਟੀ. ਸਟਾਰ ਸਟੇਟਸ ਤਹਿਤ 'ਬਲੌਕ ਚੇਨ, ਕੰਪਿਊਟਰ ਹਾਰਡਵੇਅਰ ਐਂਡ ਨੈੱਟਵਰਕਿੰਗ' ਵਿਸ਼ੇ 'ਤੇ ਲਗਵਾਈ ਗਈ 7 ...
ਘਨੌਲੀ, 29 ਜਨਵਰੀ (ਜਸਵੀਰ ਸਿੰਘ ਸੈਣੀ)-ਬੀਤੇ ਦਿਨ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਚਾਈਨਾ ਡੋਰ ਕਾਰਨ ਵਾਪਰੇ ਹਾਦਸੇ ਕਾਰਨ ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿਚ ਨਾ ਕੇਵਲ ਚਾਈਨਾ ਡੋਰ ਦੇ ਪੂਰਨ ਪਾਬੰਦੀ ਲਗਾਈ ਗਈ ਬਲਕਿ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਦੇ ...
ਬੇਲਾ, 29 ਜਨਵਰੀ (ਮਨਜੀਤ ਸਿੰਘ ਸੈਣੀ)-ਸਿੱਖਿਆ ਵਿਭਾਗ ਹਦਾਇਤਾਂ ਅਨੁਸਾਰ ਅਤੇ ਪਿ੍ੰਸੀਪਲ ਗੁਰਸ਼ਰਨ ਕੌਰ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡੱਲਾ ਰੂਪਨਗਰ ਦੇ ਕੈਂਪਸ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਸਵੇਰ ਦੀ ਸਭਾ ਵਿਚ ਵਿਦਿਆਰਥੀਆਂ ...
ਸ਼੍ਰੀ ਅਨੰਦਪੁਰ ਸਾਹਿਬ, 29 ਜਨਵਰੀ (ਜੇ.ਐਸ.ਨਿੱਕੂਵਾਲ)-ਨਜਦੀਕੀ ਪਿੰਡ ਅਗੰਮਪੁਰ ਵਿਖੇ 5 ਫਰਵਰੀ ਤੱਕ ਚੱਲਣ ਵਾਲਾ 12 ਰੋਜ਼ਾ ਮਹਾਰੁਦਰ ਯੱਗ ਸ਼੍ਰੀ ਸ਼ਿਵ ਮਹਾਂਪੁਰਾਣ ਅਤੇ ਸੰਤ ਸਮਾਗਮ ਪੂਰੀ ਮਰਯਾਦਾ ਅਤੇ ਸ਼ਰਧਾ ਭਾਵਨਾ ਨਾਲ ਸ਼ੁਰੂ ਹੋ ਚੁੱਕਾ ਹੈ | ਉਨ੍ਹਾਂ ਇਹ ਵੀ ...
ਰੂਪਨਗਰ, 29 ਜਨਵਰੀ (ਸਤਨਾਮ ਸਿੰਘ ਸੱਤੀ)-ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ ਜ਼ਿਲ੍ਹਾ ਰੂਪਨਗਰ (ਪਾਵਰਕਾਮ ਅਤੇ ਟ੍ਰਾਂਸਕੋ) ਦੀ ਮੀਟਿੰਗ ਗੋਬਿੰਦ ਵੈਲੀ ਰੂਪਨਗਰ ਵਿਖੇ ਹੋਈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਭਾਗ ਚੰਦ ਸ਼ਰਮਾ ਨੇ ਥਰਮਲ ਰੋਪੜ ਦੇ ਰਿਟਾਇਰਡ ਮੁਲਾਜ਼ਮਾਂ ...
ਮਾਜਰੀ, 29 ਜਨਵਰੀ (ਧੀਮਾਨ)-ਪਿੰਡ ਮੀਆਂਪੁਰ ਚੰਗਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਨਿੱਕਾ ਸਿੰਘ ਦੇ ਅਸਥਾਨ 'ਤੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਪ੍ਰਕਾਸ਼ ਦਿਹਾੜੇ ਦੀ ਖੁਸ਼ੀ 'ਚ ਸਵੇਰੇ 10 ਵਜੇ ਸ੍ਰੀ ...
ਨੂਰਪਰ ਬੇਦੀ, 29 ਜਨਵਰੀ (ਵਿੰਦਰ ਪਾਲ ਝਾਂਡੀਆਂ)-ਸੰਤ ਬਾਬਾ ਸੇਵਾ ਸਿੰਘ ਮੈਮੋਰੀਅਲ ਸਰਕਾਰੀ ਕਾਲਜ (ਲੜਕੀਆਂ) ਗੁਰੂ ਕਾ ਖੂਹ ਰਾਏਪੁਰ ਮੁੰਨੇ ਵਿਖੇ ਵੋਟਰ ਦਿਵਸ ਮਨਾਇਆ ਗਿਆ | ਇਸ ਮੌਕੇ 'ਤੇ ਸੰਬੋਧਨ ਕਰਦਿਆਂ ਪਿ੍ੰਸੀਪਲ ਗੀਤਾਂਜਲੀ ਸ਼ਰਮਾ ਨੇ ਵਿਦਿਆਰਥਣਾਂ ਨੂੰ ਵੋਟ ...
ਸ੍ਰੀ ਅਨੰਦਪੁਰ ਸਾਹਿਬ, 29 ਜਨਵਰੀ (ਜੇ.ਐਸ.ਨਿੱਕੂਵਾਲ)-ਇੱਥੋਂ ਦੇ ਪੂਰਾਤਨ ਮੰਦਿਰ ਰੌਂਡੀਵਾਲਾ ਸ਼ਿਵਾਲਾ ਵਿਖੇ ਮੂਰਤੀ ਸਥਾਪਨਾ ਦਿਵਸ ਮਨਾਇਆ ਗਿਆ | ਸਾਰਿਆਂ ਤੋਂ ਪਹਿਲਾ ਵੱਖ-ਵੱਖ ਸੰਕੀਰਤਨ ਮੰਡਲੀਆਂ ਵਲੋਂ ਭਗਵਾਨ ਸ੍ਰੀ ਗਵਰਧਨ, ਭੈਰਵ, ਬਟੂਕ ਅਤੇ ਮਹਾਂਵੀਰ ਜੀ ਦੀ ...
ਨੰਗਲ, 29 ਜਨਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਸੂਲ਼ ਸੁਰਾਹੀ ਸਾਹਿਤ ਕੇਂਦਰ, ਨਾਰੀ ਚੇਤਨਾ ਮੰਚ ਅਤੇ ਪ੍ਰਵਾਸੀ ਪੰਜਾਬ ਫਰੈਂਡਜ਼ ਕਲੱਬ ਵਲੋਂ ਪਿੰਡ ਬਰਮਲਾ 'ਚ ਇੱਕ ਸਾਹਿੱਤਿਕ ਸਮਾਗਮ ਦੌਰਾਨ ਪ੍ਰਸਿੱਧ ਪੰਜਾਬੀ ਸ਼ਾਇਰ ਸੁਲੱਖਣ ਸਰਹੱਦੀ ਅਤੇ ਹਿਸਾਰ (ਹਰਿਆਣਾ) ਤੋਂ ...
ਘਨੌਲੀ, 29 ਜਨਵਰੀ (ਜਸਵੀਰ ਸਿੰਘ ਸੈਣੀ)-ਮਾਤਾ ਹਰਜੀਤ ਕੌਰ ਦੀ ਯਾਦ ਵਿਚ ਗੁਰਦੁਆਰਾ ਪਾਤਸ਼ਾਹੀ ਨੌਵੀਂ ਘਨੌਲੀ ਵਿਖੇ ਮੁਫ਼ਤ ਹੋਮਿਓਪੈਥਿਕ ਡਿਸਪੈਂਸਰੀ ਖੋਲੀ ਗਈ | ਇਸ ਸਬੰਧੀ ਗੱਲਬਾਤ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗਿਆਨ ਸਿੰਘ ਨੇ ਕਿਹਾ ਕੀ ...
ਮੋਰਿੰਡਾ, 29 ਜਨਵਰੀ (ਕੰਗ)-ਅੱਜ ਗੁੱਗਾ ਮੈੜੀ ਮੋਰਿੰਡਾ ਵਿਖੇ ਨੰਬਰਦਾਰ ਰਾਮ ਕਰਨ ਰਾਣਾ ਨਮਿੱਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਸ੍ਰੀ ਗਰੁੜ ਪੁਰਾਨ ਪਾਠ ਦੇ ਭੋਗ ਪਾਏ ਗਏ ਅਤੇ ਪਗੜੀ ਦੀ ਰਸਮ ਅਦਾ ਕੀਤੀ ਗਈ | ਇਸ ਸ਼ਰਧਾਂਜਲੀ ਸਮਾਗਮ ਦੌਰਾਨ ਸ਼ਹਿਰ ਅਤੇ ...
ਨੰਗਲ, 29 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਪੰਥਕ ਸ਼ਖ਼ਸੀਅਤ ਅਤੇ ਉੱਘੇ ਵਪਾਰੀ ਦੀਵਾਨ ਸਿੰਘ ਮਦਾਨ ਦੀ ਪਿਛਲੇ ਦਿਨੀਂ ਹੋਈ ਮੌਤ 'ਤੇ ਸਾਬਕਾ ਸਾਂਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਦਾ ...
ਬਠਿੰਡਾ, 29 ਜਨਵਰੀ (ਪੱਤਰ ਪ੍ਰੇਰਕ)-ਜਿਹੜੇ ਲੋਕਾਂ ਨੂੰ ਘੱਟ ਸੁਣਾਈ ਦਿੰਦਾ ਹੈ, ਉਨ੍ਹਾਂ ਨੂੰ ਹੁਣ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਉਹ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਨ | ਸਮਾਜ ਦੇ ਹਰ ਵਰਗ ਲਈ ਬਹੁਤ ਵਧੀਆ ਇਹ ਮਸ਼ੀਨਾਂ 31 ਜਨਵਰੀ 2023 ਦਿਨ ਮੰਗਲਵਾਰ ਨੂੰ ...
ਰੂਪਨਗਰ, 29 ਜਨਵਰੀ (ਸਤਨਾਮ ਸਿੰਘ ਸੱਤੀ)-ਪੰਜਾਬ ਫੁੱਟਬਾਲ ਐਸੋਸੀਏਸ਼ਨ ਵਲੋਂ ਖੇਲੋਂ੍ਹ ਇੰਡੀਆ ਪ੍ਰੋਗਰਾਮ ਤਹਿਤ ਰੂਪਨਗਰ ਜ਼ਿਲ੍ਹੇ ਅੰਦਰ ਕਰਵਾਈ ਜਾ ਰਹੇ ਪਹਿਲੇ ਅੰਡਰ 17 ਲੜਕੀਆਂ ਮੁਕਾਬਲਿਆਂ ਦੇ ਅੰਤਿਮ ਦਿਨ ਦੇ ਤਿੰਨ ਫੁੱਟਬਾਲ ਮੈਚ ਖੇਡੇ ਗਏ | ਜਿਸ ਵਿਚ ...
ਘਨੌਲੀ, 29 ਜਨਵਰੀ (ਜਸਵੀਰ ਸਿੰਘ ਸੈਣੀ)-ਭਾਈ ਘਨੱਈਆ ਸੇਵਾ ਸੁਸਾਇਟੀ ਰਜਿ. ਘਨੌਲੀ ਵਲੋਂ ਸਮੂਹ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਦਸ਼ਮੇਸ਼ ਪਿਤਾ ਦੇ ਵਿਆਹ ਪੁਰਬ ਬਸੰਤ ਪੰਚਮੀ ਸਬੰਧੀ ਗੁਰਦੁਆਰਾ ਪਾਤਸ਼ਾਹੀ ਨੌਵੀਂ ਘਨੌਲੀ ਵਿਖੇ ਸਾਲਾਨਾ ਧਾਰਮਿਕ ਸਮਾਗਮ ...
ਨੂਰਪੁਰ ਬੇਦੀ, 29 ਜਨਵਰੀ (ਰਾਜੇਸ਼ ਚੌਧਰੀ ਤਖ਼ਤਗੜ)-ਪਿੰਡ ਹਿਆਤਪੁਰ ਵਿਖੇ ਸਾਲਾਨਾ ਸਮਾਗਮ ਆਰੰਭ ਹੋ ਗਈ ਹੈ | ਇਸ ਦੌਰਾਨ ਪ੍ਰਵਚਨ ਕਰਦਿਆਂ ਅਚਾਰਿਆ ਅੱਤਰੀ ਨੇ ਕਿਹਾ ਕਿ ਸ੍ਰੀਮਦ ਭਾਗਵਤ ਕਥਾ ਗਿਆਨ ਦਾ ਉਹ ਸਾਗਰ ਹੈ ਜਿਸ ਨੂੰ ਸੁਣ ਕੇ ਹੀ ਮਨੁੱਖ ਤਰ ਜਾਂਦਾ ਹੈ | ਇਸ ...
ਮੋਰਿੰਡਾ, 29 ਜਨਵਰੀ (ਕੰਗ)-ਪੰਜਾਬ ਨੰਬਰਦਾਰ ਯੂਨੀਅਨ ਬਲਾਕ ਮੋਰਿੰਡਾ ਨੇ ਨੰਬਰਦਾਰ ਰੁਪਿੰਦਰ ਸਿੰਘ ਭਿਚਰਾ ਦੀ ਅਗਵਾਈ ਹੇਠ ਇਕੱਤਰਤਾ ਕੀਤੀ | ਇਕੱਤਰਤਾ ਦੌਰਾਨ ਪਿੰਡ ਓਇੰਦ ਦੇ ਨਵੇਂ ਬਣੇ ਨੰਬਰਦਾਰ ਬਹਾਦਰ ਸਿੰਘ ਨੂੰ ਯੂਨੀਅਨ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ...
ਮੋਰਿੰਡਾ, 29 ਜਨਵਰੀ (ਕੰਗ)-ਪਿੰਡ ਸਹੇੜੀ ਵਿਖੇ ਆਂਗਣਵਾੜੀ ਸੈਂਟਰ ਵਿੱਚ ਬਾਲੜੀ ਦਿਵਸ ਮਨਾਇਆ ਗਿਆ ਤੇ 10 ਛੋਟੀ ਬੱਚੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਆਂਗਣਵਾੜੀ ਵਰਕਰ ਕੁਲਦੀਪ ਕੌਰ ਨੇ ਦੱਸਿਆ ਕਿ ਇਸ ਮੌਕੇ ਰਜਿੰਦਰਪਾਲ ਕੌਰ ...
ਸੁਖਸਾਲ, 29 ਜਨਵਰੀ (ਧਰਮ ਪਾਲ)-ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਸ੍ਰੀ ਅਨੰਦਪੁਰ ਸਾਹਿਬ ਜਗਮੋਹਨ ਕੌਰ ਦੀ ਅਗਵਾਈ ਹੇਠ ਸੁਪਰਵਾਈਜ਼ਰ ਹਰਮਿੰਦਰ ਕੌਰ ਦੀ ਦੇਖ-ਰੇਖ ਹੇਠ ...
ਬੁੰਗਾ ਸਾਹਿਬ/ਕੀਰਤਪੁਰ ਸਾਹਿਬ, 29 ਜਨਵਰੀ (ਸੁਖਚੈਨ ਸਿੰਘ ਰਾਣਾ, ਬੀਰ ਅੰਮਿ੍ਤਪਾਲ ਸਿੰਘ ਸਨੀ)-ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਵਲੋਂ ਸ.ਸ.ਸ.ਸ. ਸਕੂਲ ਗਰਦਲੇ ਦਾ ਨਰੀਖਣ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਉਪ ਜ਼ਿਲ੍ਹਾ ਸਿੱਖਿਆ ...
ਸ੍ਰੀ ਚਮਕੌਰ ਸਾਹਿਬ, 29 ਜਨਵਰੀ (ਜਗਮੋਹਣ ਸਿੰਘ ਨਾਰੰਗ)-ਸਿਹਤ ਵਿਭਾਗ ਸ੍ਰੀ ਚਮਕੌਰ ਸਾਹਿਬ ਵਲੋਂ ਨੇੜਲੇ ਪਿੰਡ ਰੁਕਾਲੀ ਮਾਨਗੜ੍ਹ ਵਿਖੇ ਗੈਰ ਸੰਚਾਰੀ ਰੋਗਾਂ ਅਤੇ ਐੱਚ.ਆਈ.ਵੀ. ਸਬੰਧੀ ਸਕਰੀਨਿੰਗ ਕੈਂਪ ਲਗਾਇਆ ਗਿਆ | ਇਸ ਮੌਕੇ ਹਰਪ੍ਰੀਤ ਕੌਰ ਸੀ.ਐੱਚ.ਓ ਨੇ ਜਾਣਕਾਰੀ ...
ਸ੍ਰੀ ਚਮਕੌਰ ਸਾਹਿਬ, 29 ਜਨਵਰੀ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸਖੀ ਸਰਵਰ ਲੱਖ ਦਾਤਾ ਲਾਲਾ ਵਾਲੇ ਪੀਰ ਦੀ ਪਵਿੱਤਰ ਦਰਗਾਹ ਤੇ ਸਲਾਨਾ ਧੂਣੀਆਂ ਦਾ ਮੇਲਾ ਕਰਵਾਇਆ ਗਿਆ | ਜਿਸ ਵਿਚ ਅੰਤਰਰਾਸ਼ਟਰੀ ਰਾਜ ਗਾਇਕ ਦੁਰਗਾ ਰੰਗੀਲਾ ਅਤੇ ਪ੍ਰਸਿੱਧ ਗਾਇਕ ਨਛੱਤਰ ਗਿੱਲ ਨੇ ...
ਨੂਰਪੁਰ ਬੇਦੀ, 29 ਜਨਵਰੀ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਬਲਾਕ ਦੇ ਪਿੰਡ ਨੰਗਲ ਵਿਖੇ ਸ੍ਰੀਮਾਨ 108 ਸੰਤ ਉਂਕਾਰ ਸਿੰਘ ਮੈਮੋਰੀਅਲ ਚੈਰੀਟੇਬਲ ਹਸਪਤਾਲ ਬਣਾਇਆ ਜਾਵੇਗਾ | ਇਸ ਹਸਪਤਾਲ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇਗਾ | ਇਹ ਜਾਣਕਾਰੀ ਟਰੱਸਟ ਦੇ ਪ੍ਰੈੱਸ ...
ਸ੍ਰੀ ਅਨੰਦਪੁਰ ਸਾਹਿਬ, 29 ਜਨਵਰੀ (ਜੇ.ਐੱਸ.ਨਿੱਕੂਵਾਲ, ਕਰਨੈਲ ਸਿੰਘ ਸੈਣੀ)-74ਵੇਂ ਗਣਤੰਤਰ ਦਿਹਾੜੇ ਮੌਕੇ ਉੱਪ ਮੰਡਲ ਪੱਧਰ ਦੇ ਗਣਤੰਤਰ ਦਿਵਸ ਸਮਾਗਮ ਮੌਕੇ ਐੱਸ.ਡੀ.ਐਮ ਮਨੀਸ਼ਾ ਰਾਣਾ ਨੇ ਸਥਾਨਕ ਐੱਸ.ਜੀ.ਐੱਸ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ...
ਰੂਪਨਗਰ, 29 ਜਨਵਰੀ (ਸਤਨਾਮ ਸਿੰਘ ਸੱਤੀ)-ਭਾਰਤ ਸਰਕਾਰ ਦੇ ਖੇਡ ਵਿਭਾਗ ਵਲੋਂ ਸਪੋਰਟਸ ਅਥਾਰਟੀ ਆਫ਼ ਇੰਡੀਆ ਸਕੂਲ ਹਫ਼ਤਾ ਪ੍ਰੋਗਰਾਮ ਚੌਥਾ ਫਿਟ ਇੰਡੀਆ ਸਕੂਲ ਵੀਕ ਦਾ ਚੌਥਾ ਅਡੀਸ਼ਨ ਅੱਜ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਸਟੇਡੀਅਮ ਵਿਖੇ ਕਰਵਾਇਆ ਗਿਆ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX