ਫ਼ਿਰੋਜ਼ਪੁਰ, 29 ਜਨਵਰੀ (ਕੁਲਬੀਰ ਸਿੰਘ ਸੋਢੀ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜਥੇਬੰਦੀ ਦੇ ਸੈਂਕੜੇ ਕਿਸਾਨਾਂ-ਮਜ਼ਦੂਰਾਂ ਬੀਬੀਆਂ ਵਲੋਂ ਫ਼ਿਰੋਜ਼ਪੁਰ ਬਸਤੀ ਟੈਂਕਾਂ ਵਾਲੀ 'ਤੇ 3 ਘੰਟੇ ਦੇ ਧਰਨਾ ਲਗਾ ਪੂਰੀ ਤਰ੍ਹਾਂ ਰੇਲਵੇ ਟਰੈਕ ਜਾਮ ਕੀਤਾ ਤੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਧਰਨਾ ਸ਼ੁਰੂ ਕਰਨ ਵੇਲੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਦੇ ਧਰਮ-ਪਤਨੀ ਸ਼੍ਰੀਮਤੀ ਦਵਿੰਦਰਜੀਤ ਕੌਰ ਪੰਨੂੰ (66) ਜੋ ਕਿ ਅਕਾਲ ਚਲਾਣਾ ਕਰ ਗਏ ਸਨ, ਨੂੰ ਜਥੇਬੰਦੀ ਵਲੋਂ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਤੇ ਜ਼ਿਲ੍ਹਾ ਮੀਤ ਸਕੱਤਰ ਗੁਰਮੇਲ ਸਿੰਘ ਫੱਤੇਵਾਲਾ ਨੇ ਕਿਹਾ ਕਿ ਦੇਸ਼ ਵਿਚ ਸਰਮਾਏਦਾਰਾਂ ਦੀ ਤਾਨਾਸ਼ਾਹੀ ਹੈ, ਜਿਸ ਵਿਚ ਭਾਰਤ ਦੇ 99 ਫ਼ੀਸਦੀ ਕਿਰਤੀ-ਕਾਮੇ ਅਸੁਰੱਖਿਅਤ ਹਨ | ਆਗੂਆਂ ਨੇ ਕਿਹਾ ਕਿ ਦੇਸ਼ ਵਿਚ ਹਾਕਮਾਂ ਵਲੋਂ ਫ਼ਿਰਕੂ ਜ਼ਹਿਰ ਘੋਲ ਕੇ ਸਮਾਜ ਨੂੰ ਤੋੜਿਆ ਜਾ ਰਿਹਾ ਤੇ ਦੇਸ਼ ਵਿਚ ਅਮੀਰਾਂ ਲਈ ਹੋਰ ਤੇ ਗ਼ਰੀਬਾਂ ਲਈ ਵੱਖਰਾ ਕਾਨੂੰਨ ਹੈ | ਹਤਿਆਰਾ ਤੇ ਬਲਾਤਕਾਰੀ ਸੌਦਾ ਸਾਧ ਰਾਮ ਰਹੀਮ ਨੂੰ ਪਿਛਲੇ 14 ਮਹੀਨਿਆਂ ਵਿਚ 4 ਵਾਰ 40-40 ਦਿਨ ਦੀ ਪੈਰੋਲ 'ਤੇ ਰਿਹਾਈ ਦਿੱਤੀ ਜਾ ਚੁੱਕੀ ਹੈ ਤੇ ਪਿਛਲੇ ਕਾਫ਼ੀ ਸਾਲਾਂ ਤੋਂ ਜੇਲ੍ਹਾਂ ਵਿਚ ਬੰਦ ਬੰਦੀ ਸਿੰਘਾਂ ਤੇ ਸਮਾਜ ਸੇਵੀ ਕਾਰਕੁਨਾਂ ਨੂੰ ਸਜ਼ਾਵਾਂ ਪੂਰੀਆਂ ਹੋਣ 'ਤੇ ਵੀ ਰਿਹਾਅ ਨਹੀਂ ਕੀਤਾ ਜਾ ਰਿਹਾ | ਆਗੂਆਂ ਨੇ ਧਰਨੇ ਦੌਰਾਨ ਐਲਾਨ ਕੀਤਾ ਕਿ ਮੁਹਾਲੀ-ਚੰਡੀਗੜ੍ਹ ਵਿਖੇ ਲੱਗੇ ਕੌਮੀ ਇਨਸਾਫ਼ ਮੋਰਚੇ ਵਿਚ 1 ਫਰਵਰੀ ਨੂੰ ਕਿਸਾਨ-ਮਜ਼ਦੂਰ ਜਥੇਬੰਦੀ ਵਲੋਂ ਜਥਾ ਭੇਜਿਆ ਜਾਵੇਗਾ | ਇਸ ਮੌਕੇ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਅਡਾਨੀ, ਅੰਬਾਨੀ ਸਮੇਤ ਸਾਰੇ ਕਾਰਪੋਰੇਟਾਂ ਦੀ ਸਾਰੀ ਜਾਇਦਾਦ ਜ਼ਬਤ ਕੀਤੀ ਜਾਵੇ, 29 ਜਨਵਰੀ 2021 ਨੂੰ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸਟੇਜ 'ਤੇ ਕੀਤੇ ਹਮਲੇ ਦੇ ਦੋਸ਼ੀ ਅਮਨ ਡਬਾਸ ਤੇ ਪ੍ਰਦੀਪ ਖੱਤਰੀ ਨੂੰ ਗਿ੍ਫ਼ਤਾਰ ਕੀਤਾ ਜਾਵੇ, ਦਿੱਲੀ ਮੋਰਚੇ ਦੌਰਾਨ ਮੰਨੀਆਂ ਮੰਗਾਂ ਦਾ ਹੱਲ ਤੁਰੰਤ ਕੀਤਾ ਜਾਵੇ, ਆਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ, ਕਿਸਾਨਾਂ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਖ਼ਤਮ ਕੀਤੇ ਜਾਣ, ਕਿਸਾਨ ਆਗੂਆਂ ਤੇ ਅੰਦੋਲਨਾਂ ਦੌਰਾਨ ਪਾਏ ਕੇਸ ਰੱਦ ਕੀਤੇ ਜਾਣ, ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਵਲੋਂ ਜ਼ਿਲੇ੍ਹ ਨਾਲ ਸੰਬੰਧਿਤ ਮਸਲਿਆਂ ਦਾ ਹੱਲ ਕੀਤਾ ਜਾਵੇ | ਇਸ ਮੌਕੇ ਧਰਮ ਸਿੰਘ ਸਿੱਧੂ, ਨਰਿੰਦਰਪਾਲ ਸਿੰਘ ਜਤਾਲਾ, ਰਸ਼ਪਾਲ ਸਿੰਘ ਗੱਟਾ ਬਾਦਸ਼ਾਹ, ਸਾਹਿਬ ਸਿੰਘ ਦੀਨੇਕੇ, ਹਰਫੂਲ ਸਿੰਘ ਦੂਲੇ ਵਾਲਾ, ਸੁਰਜੀਤ ਸਿੰਘ ਫ਼ੌਜੀ, ਵੀਰ ਸਿੰਘ ਨਿਜਾਮਦੀਨ ਵਾਲਾ, ਗੁਰਭੇਜ ਸਿੰਘ ਫੇਮੀਵਾਲਾ, ਅਮਨਦੀਪ ਸਿੰਘ ਕੱਚਰਭੰਨ, ਬਲਰਾਜ ਸਿੰਘ ਫੇਰੋ ਕੇ, ਗੁਰਜੰਟ ਸਿੰਘ ਲਹਿਰਾ, ਰਣਜੀਤ ਸਿੰਘ ਖੱਚਰ ਵਾਲਾ, ਸੁਖਵੰਤ ਸਿੰਘ ਲੋਹੁਕਾ, ਬਚਿੱਤਰ ਸਿੰਘ ਦੂਲੇ ਵਾਲਾ, ਲਖਵਿੰਦਰ ਸਿੰਘ ਜੋਗੇਵਾਲਾ, ਮੱਖਣ ਸਿੰਘ ਵਾੜਾ ਜਵਾਹਰ ਸਿੰਘ, ਬੂਟਾ ਸਿੰਘ ਕਰੀ ਕਲਾਂ, ਗੁਰਬਖ਼ਸ਼ ਸਿੰਘ ਪੰਜਗਰਾਈਾ, ਖਿਲਾਰਾ ਸਿੰਘ ਆਂਸਲ, ਗੁਰਨਾਮ ਸਿੰਘ ਅਲੀ ਕੇ ਆਦਿ ਆਗੂਆਂ ਨੇ ਮੋਰਚਿਆਂ ਨੂੰ ਸੰਬੋਧਨ ਕੀਤਾ |
ਤਿੰਨ ਘੰਟੇ ਰੇਲਾਂ ਰੋਕ ਕੇ ਕਿਸਾਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਦਿੱਤੀ ਚੇਤਾਵਨੀ
ਗੁਰੂਹਰਸਹਾਏ, (ਹਰਚਰਨ ਸਿੰਘ ਸੰਧੂ, ਕਪਿਲ ਕੰਧਾਰੀ)- ਦਿੱਲੀ ਕਿਸਾਨ ਮੋਰਚੇ ਦੌਰਾਨ ਜਥੇਬੰਦੀ ਦੀ ਸਟੇਜ 'ਤੇ ਹਮਲਾ ਕਰਨ ਵਾਲੇ ਭਾਜਪਾ ਆਗੂਆਂ 'ਤੇ ਪਰਚਾ ਦਰਜ ਕਰਵਾਉਣ ਨੂੰ ਲੈ ਕੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਕਾਲ 'ਤੇ ਅੱਜ ਕਿਸਾਨਾਂ ਦੇ ਵਿਸ਼ਾਲ ਇਕੱਠ ਨੇ ਗੁਰੂਹਰਸਹਾਏ ਵਿਖੇ ਫ਼ਿਰੋਜ਼ਪੁਰ-ਸ੍ਰੀ ਗੰਗਾਨਗਰ ਰੇਲ ਲਾਈਨ 'ਤੇ ਤਿੰਨ ਘੰਟੇ ਰੇਲਾਂ ਰੋਕ ਕੇ ਰੋਸ ਧਰਨਾ ਲਗਾ ਜ਼ਬਰਦਸਤ ਨਾਅਰੇਬਾਜ਼ੀ ਕੀਤੀ | ਧਰਨੇ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਧਰਮ ਸਿੰਘ ਸਿੱਧੂ ਅਤੇ ਮੰਗਲ ਸਿੰਘ ਗੱੁਦੜ ਢੰਡੀ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਇਨ੍ਹਾਂ ਭਾਜਪਾ ਆਗੂਆਂ ਵਿਰੱੁਧ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ | ਇਸ ਮੌਕੇ ਮੇਜਰ ਸਿੰਘ, ਫੱੁਮਣ ਸਿੰਘ, ਕੁਲਦੀਪ ਸਿੰਘ, ਜਸਵਿੰਦਰ ਸਿੰਘ, ਗੁਰਮੇਲ ਸਿੰਘ, ਸ਼ਾਮ ਲਾਲ ਪੰਧੂ, ਪ੍ਰੀਤਮ ਸਿੰਘ, ਅਸ਼ੋਕ ਕੁਮਾਰ, ਸਤਨਾਮ ਸਿੰਘ, ਅਵਤਾਰ ਸਿੰਘ, ਸੁਖਦੇਵ ਸਿੰਘ ਆਦਿ ਕਿਸਾਨ ਆਗੂਆਂ ਨੇ ਵੀ ਆਪੋ-ਆਪਣੇ ਸੰਬੋਧਨ 'ਚ ਕਿਹਾ ਕਿ ਅੱਜ ਰੇਲਾਂ ਰੋਕ ਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ, ਜੇਕਰ ਹਮਲਾ ਕਰਨ ਵਾਲੇ ਅਨਸਰਾਂ ਵਿਰੱੁਧ ਕਾਰਵਾਈ ਨਾ ਕੀਤੀ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ | ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਦੀ ਧਰਮਪਤਨੀ ਦਵਿੰਦਰਜੀਤ ਕੌਰ ਦੇ ਅਕਾਲ ਚਲਾਣੇ 'ਤੇ ਕਿਸਾਨਾਂ ਨੇ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਵੀ ਭੇਟ ਕੀਤੀ |
ਗੋਲੂ ਕਾ ਮੋੜ, 29 ਜਨਵਰੀ (ਸੁਰਿੰਦਰ ਸਿੰਘ ਪੁਪਨੇਜਾ)- ਪੰਜਾਬ ਸਰਕਾਰ ਦੇ ਨਿਰਦੇਸ਼ਾ ਅਨੁਸਾਰ ਓੁਪ ਮੰਡਲ ਮਜਿਸਟਰੇਟ ਗਗਨਦੀਪ ਸਿੰਘ ਵਲੋਂ ਪਿੰਡ-ਪਿੰਡ ਜਾ ਮੁਸ਼ਕਿਲਾਂ ਸੁਣੀਆਂ ਜਾ ਰਹੀਆਂ ਹਨ | ਇਸ ਲੜੀ ਤਹਿਤ ਅੱਜ ਡੇਰਾ ਭਜਨਗੜ੍ਹ ਵਾਸਲ ਮੋਹਨ ਕੇ (ਗੋਲੂ ਕਾ ਮੋੜ) ...
ਪੰਜੇ ਕੇ ਉਤਾੜ, 29 ਜਨਵਰੀ (ਪੱਪੂ ਸੰਧਾ)-ਅੱਜ ਮੰਡੀ ਪੰਜੇ ਕੇ ਉਤਾੜ ਵਿਚ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਨ ਪਹੁੰਚੇ ਸਾਬਕਾ ਮੰਤਰੀ ਐਮ. ਐਲ. ਏ. ਫ਼ੌਜਾ ਸਿੰਘ ਸਰਾਰੀ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਗੁਰੂਹਰਸਹਾਏ ਬਲਾਕ-2 ਦੀ ਇਕਾਈ ਨੇ ਮੰਗ ਪੱਤਰ ਦਿੱਤਾ, ...
ਜ਼ੀਰਾ, 29 ਜਨਵਰੀ (ਪ੍ਰਤਾਪ ਸਿੰਘ ਹੀਰਾ)-ਸਾਹਿਤ ਸਭਾ (ਰਜਿ:) ਜ਼ੀਰਾ ਦੀ ਮਹੀਨੇਵਾਰ ਮੀਟਿੰਗ ਜੀਵਨ ਮੱਲ ਸਕੂਲ ਜ਼ੀਰਾ ਵਿਖੇ ਹੋਈ, ਜਿਸ ਵਿਚ ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਕਰਦਿਆਂ ਸ਼ੁਭਮ ਚੌਹਾਨ ਨੇ 'ਪੈਰਾਂ ਤੋਂ ਨੰਗੇ ਬੱਚੇ' ਸੁਣਾ ਕੇ ਕੀਤੀ | ਉਪਰੰਤ ਹਰੀ ਦਾਸ ...
ਮਮਦੋਟ, 29 ਜਨਵਰੀ (ਸੁਖਦੇਵ ਸਿੰਘ ਸੰਗਮ)- ਮੁੱਖ ਮਾਰਗ ਫ਼ਿਰੋਜ਼ਪੁਰ-ਫ਼ਾਜ਼ਿਲਕਾ 'ਤੇ ਸਥਿਤ ਪਿੰਡ ਸ਼ੇਖ਼ਾ ਦੇ ਨੇੜੇ ਇਕ ਕਾਰ ਦੀ ਮੋਟਰਸਾਈਕਲ ਨਾਲ ਟੱਕਰ ਹੋਣ ਕਾਰਨ ਮੋਟਰ ਸਾਈਕਲ ਸਵਾਰ ਦੋ ਵਿਚੋਂ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ | ...
ਫ਼ਿਰੋਜ਼ਪੁਰ, 29 ਜਨਵਰੀ (ਗੁਰਿੰਦਰ ਸਿੰਘ)- ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਸਾਖੀ ਮੌਕੇ ਜਥਾ 9 ਅਪ੍ਰੈਲ ਨੂੰ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਰਵਾਨਾ ਹੋਵੇਗਾ | ਇਸ ਸੰਬੰਧੀ ਜਾਣਕਾਰੀ ...
ਫ਼ਿਰੋਜ਼ਪੁਰ, 29 ਜਨਵਰੀ (ਗੁਰਿੰਦਰ ਸਿੰਘ) ਫ਼ਿਰੋਜ਼ਪੁਰ ਦੀ ਬਾਰਡਰ ਰੋਡ ਵਿਖੇ ਇਕ ਤੇਜ਼ ਰਫ਼ਤਾਰ ਟਰੱਕ ਡਰਾਈਵਰ ਵਲੋਂ ਲਾਪਰਵਾਹੀ ਨਾਲ ਪੈਦਲ ਜਾ ਰਹੀ ਮਹਿਲਾ ਨੂੰ ਫੇਟ ਮਾਰ ਕੇ ਟਰੱਕ ਭਜਾ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ...
ਫ਼ਿਰੋਜ਼ਪੁਰ 29 ਜਨਵਰੀ (ਗੁਰਿੰਦਰ ਸਿੰਘ) ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚ ਸ਼ੱਕ ਦੀ ਬਿਨਾਅ 'ਤੇ ਕੀਤੀ ਤਲਾਸ਼ੀ ਦੌਰਾਨ ਹਵਾਲਾਤੀਆਂ ਕੋਲੋਂ 29 ਗ੍ਰਾਮ ਚਿੱਟਾ ਨਸ਼ੀਲਾ ਪਾਊਡਰ ਬਰਾਮਦ ਹੋਣ ਦੀ ਇਤਲਾਹ 'ਤੇ ਥਾਣਾ ਸਿਟੀ ਪੁਲਿਸ ਨੇ 2 ਹਵਾਲਾਤੀਆਂ ਖ਼ਿਲਾਫ਼ ...
ਫ਼ਿਰੋਜ਼ਪੁਰ, 29 ਜਨਵਰੀ (ਕੁਲਬੀਰ ਸਿੰਘ ਸੋਢੀ)- ਥਾਣਾ ਸਦਰ ਫ਼ਿਰੋਜ਼ਪੁਰ ਅਧੀਨ ਆਉਂਦੇ ਪਿੰਡ ਅਲੀ ਕੇ ਵਿਖੇ ਸ਼ਰਾਰਤੀ ਅਨਸਰਾਂ ਵਲੋਂ ਜ਼ਮੀਨ ਵਿਚ ਬੀਜੀ ਹੋਈ ਫ਼ਸਲ ਦਾ ਨੁਕਸਾਨ ਕਰ ਜ਼ਬਰਦਸਤੀ ਕਬਜ਼ਾ ਕਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਸਦਰ ਫ਼ਿਰੋਜ਼ਪੁਰ ...
• ਮਾਮਲਾ ਡਰਾਈ ਡੇਅ ਵਾਲੇ ਦਿਨ ਖੁੱਲ੍ਹੇ ਸ਼ਰਾਬ ਦੇ ਠੇਕੇ ਦਾ ਫ਼ਿਰੋਜ਼ਪੁਰ, 29 ਜਨਵਰੀ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਵਿਚ ਸ਼ਰਾਬ ਮਾਫ਼ੀਏ ਵਲੋਂ ਆਬਕਾਰੀ ਨੀਤੀ ਨੂੰ ਤਿਲਾਂਜਲੀ ਦਿੰਦਿਆਂ ਡਰਾਈ ਡੇਅ ਵਾਲੇ ਦਿਨ ਸ਼ਰਾਬ ਦੇ ਠੇਕੇ ਖੋਲ੍ਹਣ ਦੇ ਮਾਮਲੇ ਵਿਚ ...
ਫ਼ਿਰੋਜ਼ਪੁਰ 29 ਜਨਵਰੀ (ਗੁਰਿੰਦਰ ਸਿੰਘ) ਗਣਤੰਤਰ ਦਿਵਸ ਮੌਕੇ ਜਦੋਂ ਸਮੁੱਚਾ ਪੰਜਾਬ ਹਾਈ ਅਲਰਟ 'ਤੇ ਚੱਲ ਰਿਹਾ ਸੀ ਤਾਂ ਅਮਨ ਕਾਨੂੰਨ ਦੀ ਵਿਗੜੀ ਵਿਵਸਥਾ ਦੇ ਚੱਲਦਿਆਂ ਫ਼ਿਰੋਜ਼ਪੁਰ ਸ਼ਹਿਰ ਦੇ ਜਨਤਾ ਪ੍ਰੀਤ ਨਗਰ ਵਿਚ ਦਿਨ ਦਿਹਾੜੇ ਅੱਧੀ ਦਰਜਨ ਹਥਿਆਰਬੰਦ ...
ਸੰਗਰੂਰ, 29 ਜਨਵਰੀ (ਅਮਨਦੀਪ ਸਿੰਘ ਬਿੱਟਾ) - ਪੰਜਾਬ ਭਾਜਪਾ ਕਿਸਾਨ ਮੋਰਚੇ ਦੇ ਸੂਬਾ ਸਹਿ ਇੰਚਾਰਜ ਅਮਨਦੀਪ ਸਿੰਘ ਪੂਨੀਆ, ਪਵਨ ਕੁਮਾਰ ਗਰਗ ਅਤੇ ਗੁਰਸੇਵਕ ਸਿੰਘ ਕਾਕੂ ਨੇ ਕਿਹਾ ਕਿ 'ਆਪ' ਪਾਰਟੀ ਦੇ ਵਿਧਾਇਕ ਭਾਈਚਾਰਕ ਸਾਂਝ ਅਤੇ ਇਖ਼ਲਾਕੀ ਕਦਰਾਂ ਕੀਮਤਾਂ ਦਾ ਘਾਣ ...
ਸੰਗਰੂਰ, 29 ਜਨਵਰੀ (ਧੀਰਜ ਪਸ਼ੌਰੀਆ) - ਪੰਜਾਬ ਦੇ ਦਰਿਆਈ ਪਾਣੀਆਂ ਅਤੇ ਪੰਜਾਬ ਦੀ ਖੇਤੀ ਨੰੂ ਬਚਾਉਣ ਲਈ ਚੰਡੀਗੜ੍ਹ ਵਿਖੇ ਲਗਾਏ ਜਾਣ ਵਾਲੇ ਅਣਮਿੱਥੇ ਸਮੇਂ ਦੇ ਕਿਸਾਨ ਧਰਨੇ ਲਈ ਕੀਤੀ ਜਾ ਰਹੀ ਲਾਮਬੰਦੀ ਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਬੈਠਕ ...
ਦਿੜ੍ਹਬਾ ਮੰਡੀ, 29 ਜਨਵਰੀ (ਹਰਬੰਸ ਸਿੰਘ ਛਾਜਲੀ) - ਪਿੰਡ ਰੋਗਲਾ ਦੇ ਇੱਕ ਸ਼ੈਲਰ ਵਿੱਚ ਕੰਮ ਕਰਦੇ ਪਰਵਾਸੀ ਮਜ਼ਦੂਰ ਦਾ 11 ਸਾਲਾਂ ਗੁੰਮ ਹੋਇਆ ਬੱਚਾ ਪੁਲਿਸ ਨੇ ਤਿੰਨ ਦਿਨਾਂ ਵਿੱਚ ਲੱਭ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ¢ ਥਾਣਾ ਮੁੱਖ ਅਫ਼ਸਰ ਦਿੜ੍ਹਬਾ ਸੰਦੀਪ ਸਿੰਘ ...
ਮਲੇਰਕੋਟਲਾ, 29 ਜਨਵਰੀ (ਮੁਹੰਮਦ ਹਨੀਫ਼ ਥਿੰਦ) - ਪੰਜਾਬ ਸਰਕਾਰ ਵਲੋਂ ਦਿਵਿਆਂਗਤਾ ਸਰਟੀਫਿਕੇਟ ਦੀ ਜਾਂਚ ਤੇ ਫਿਜ਼ੀਕਲ ਵੈਰੀਫਿਕੇਸ਼ਨ ਦੇ ਹੁਕਮ ਜਾਰੀ ਕਰਕੇ ਦਿਵਿਆਂਗ ਵਰਗ ਨਾਲ ਕੀਤਾ ਇੱਕ ਹੋਰ ਵਾਅਦਾ ਪੂਰਾ ਕੀਤਾ ਗਿਆ ਹੈ ਜਿਸ ਤੋਂ ਬਾਅਦ ਦਿਵਿਆਂਗ ਵਰਗ ਨਾਲ ...
ਮੰਡੀ ਰੋੜਾਂਵਾਲੀ, 29 ਜਨਵਰੀ (ਮਨਜੀਤ ਸਿੰਘ ਬਰਾੜ)-ਪਿੰਡ ਚੱਕ ਪੱਖੀ ਨਿਵਾਸੀ ਗੁਰਪ੍ਰੀਤ ਸਿੰਘ ਪੁੱਤਰ ਜੀਤ ਸਿੰਘ ਨੇ ਆਪਣੇ ਤਾਏ ਐਨ. ਆਰ. ਆਈ ਗੁਰਦਰਸ਼ਨ ਸਿੰਘ ਦੀ ਸ਼ਹਿ 'ਤੇ ਪੁਲਿਸ ਚੌਂਕੀ ਮੰਡੀ ਰੋੜਾਂਵਾਲੀ ਦੇ ਇੰਚਾਰਜ ਵਲੋਂ ਪ੍ਰੇਸ਼ਾਨ ਕਰਨ ਦੇ ਲਿਖਤੀ ਦੋਸ਼ ...
ਫ਼ਿਰੋਜ਼ਪੁਰ, 29 ਜਨਵਰੀ (ਕੁਲਬੀਰ ਸਿੰਘ ਸੋਢੀ)- ਥਾਣਾ ਸਦਰ ਫ਼ਿਰੋਜ਼ਪੁਰ ਵਿਖੇ ਮੋਬਾਈਲ ਖੋਹਣ ਵਾਲੇ ਨਾਮਾਲੂਮ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਸਦਰ ਦੇ ਸਹਾਇਕ ਥਾਣੇਦਾਰ ਪਵਨ ਕੁਮਾਰ ਕੋਲ ਪੀੜਤ ਵਿਕਾਸ ਸ਼੍ਰੀ ਵਾਸਤਵ ਪੁੱਤਰ ਵਾਸੀ ...
ਮਮਦੋਟ, 29 ਜਨਵਰੀ (ਸੁਖਦੇਵ ਸਿੰਘ ਸੰਗਮ)- ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਖ਼ਤੀ ਨਾਲ ਪੇਸ਼ ਆਉਂਦਿਆਂ ਥਾਣਾ ਲੱਖੋਂ ਕਿ ਬਹਿਰਾਮ ਦੀ ਪੁਲਿਸ ਵਲੋਂ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸੁਖਦੇਵ ...
ਫ਼ਿਰੋਜ਼ਪੁਰ, 29 ਜਨਵਰੀ (ਗੁਰਿੰਦਰ ਸਿੰਘ)-ਨਸ਼ਿਆਂ ਤੇ ਨਸ਼ੇੜੀਆਂ ਖ਼ਿਲਾਫ਼ ਕਾਰਵਾਈ ਕਰਦਿਆਂ ਥਾਣਾ ਸਿਟੀ ਪੁਲਿਸ ਨੇ ਸ਼ੱਕ ਦੀ ਬਿਨਾਅ 'ਤੇ ਇਕ ਨੌਜਵਾਨ ਨੂੰ ਕਾਬੂ ਕਰਕੇ ਉਸ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਸਬ ...
ਫ਼ਿਰੋਜ਼ਪੁਰ, 29 ਜਨਵਰੀ (ਰਾਕੇਸ਼ ਚਾਵਲਾ)- ਬੈਂਕ ਵਿਚ ਲੱਗੀ ਇਕ ਮਹਿਲਾ ਕਰਮਚਾਰੀ ਦੇ ਪਾਸੋਂ ਖੋਹਣ ਸਮੇਂ ਕਾਤਲਾਨਾ ਹਮਲਾ ਕਰਨ 'ਤੇ ਕੈਂਟ ਪੁਲਿਸ ਨੇ ਨਾਮਾਲੂਮ ਵਿਰੁੱਧ ਮਾਮਲਾ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਮੁਦਈਆ ਗੁਰਪ੍ਰੀਤ ਕੌਰ ਪੁੱਤਰੀ ਜਸਪਾਲ ...
ਕੁੱਲਗੜ੍ਹੀ 29 ਜਨਵਰੀ (ਸੁਖਜਿੰਦਰ ਸਿੰਘ ਸੰਧੂ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਪਿੰਡ ਰੁਕਣਸ਼ਾਹ ਵਾਲਾ ਵਿਖੇ ਯੂਥ ਇਕਾਈ ਦਾ ਗਠਨ ਕੀਤਾ | ਇਸ ਸਮੇਂ ਹਰਬੰਸ ਸਿੰਘ ਕੌੜਾ ਜ਼ਿਲ੍ਹਾ ਪ੍ਰਧਾਨ, ਕੁਲਬੀਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਜਗਜੀਤ ਸਿੰਘ ਬਲਾਕ ...
ਫ਼ਿਰੋਜ਼ਸ਼ਾਹ, 29 ਜਨਵਰੀ (ਸਰਬਜੀਤ ਸਿੰਘ ਧਾਲੀਵਾਲ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸਰਗਰਮ ਮੈਂਬਰ ਇਕਬਾਲ ਸਿੰਘ, ਲਖਵੀਰ ਸਿੰਘ ਦੇ ਪਿਤਾ ਅਤੇ ਗੁਰਦਆਰਾ ਕਰਮਸਰ ਸਾਹਿਬ ਪਿੰਡ ਸ਼ਕੂਰ ਦੇ ਮੁੱਖ ਸੇਵਾਦਾਰ ਬਾਬਾ ਨੱਥਾ ਸਿੰਘ ਜੋ ਪਿਛਲੇ ਦਿਨੀਂ ਅਚਾਨਕ ...
• ਪੰਜਾਬ ਵਾਸੀਆਂ ਨੂੰ ਸਿੱਖਿਆ ਅਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਕੇ ਲਵਾਂਗੇ ਦਮ- ਬੈਂਸ ਝੋਕ ਹਰੀ ਹਰ, 29 ਜਨਵਰੀ (ਜਸਵਿੰਦਰ ਸਿੰਘ ਸੰਧੂ)- ਪੰਜਾਬ ਸਰਕਾਰ ਦੇ ਕੈਬਨਿਟ ਵਜ਼ੀਰ ਹਰਜੋਤ ਸਿੰਘ ਬੈਂਸ ਵਲੋਂ ਪਿੰਡ ਮੋਹਰੇ ਵਾਲਾ ਦੇ ਸਰਪੰਚ ਹਰਪ੍ਰੀਤ ਸਿੰਘ ਸੰਧੂ ਦੇ ਘਰ ...
ਤਲਵੰਡੀ ਭਾਈ, 29 ਜਨਵਰੀ (ਰਵਿੰਦਰ ਸਿੰਘ ਬਜਾਜ)- ਦੇਸ਼ ਭਰ 'ਚ 26 ਜਨਵਰੀ ਗਣਤੰਤਰ ਦਿਵਸ ਦੇ ਦਿਹਾੜੇ ਨੂੰ ਹਮੇਸ਼ਾ ਭਾਰਤ ਨੂੰ ਫ਼ਿਰੰਗੀਆਂ ਦੀ ਗੁਲਾਮੀ 'ਚੋਂ ਮੁਕਤ ਕਰਵਾਉਣ ਲਈ ਆਪਣੀਆਂ ਕੀਮਤੀ ਜਾਨਾਂ ਦਾ ਬਲੀਦਾਨ ਦੇਣ ਵਾਲੇ ਸਾਡੇ ਸੂਰਬੀਰ ਯੋਧਿਆਂ ਤੇ ਦੇਸ਼ ਭਗਤਾਂ ...
ਫ਼ਿਰੋਜ਼ਪੁਰ, 29 ਜਨਵਰੀ (ਕੁਲਬੀਰ ਸਿੰਘ ਸੋਢੀ)- ਥਾਣਾ ਸਦਰ ਫ਼ਿਰੋਜ਼ਪੁਰ ਅਧੀਨ ਆਉਂਦੇ ਪਿੰਡ ਬਾਰੇ ਕੇ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ | ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਜੇਰੇ ਇਲਾਜ ਕੁੱਟਮਾਰ ਦੇ ਸ਼ਿਕਾਰ ਨਾਬਾਲਗ ...
ਗੋਲੂ ਕਾ ਮੋੜ, 29 ਜਨਵਰੀ (ਸੁਰਿੰਦਰ ਸਿੰਘ ਪੁਪਨੇਜਾ)- ਡੇਰਾ ਸ਼੍ਰੀ ਭਜਨਗੜ੍ਹ ਸਾਹਿਬ ਗੋਲੂ ਕਾ ਮੋੜ ਵਿਖੇ ਰੋਟਰੀ ਕਲੱਬ ਅਤੇ ਆਸਥਾ ਹਸਪਤਾਲ ਵਲੋਂ ਹੱਡੀਆਂ, ਪੇਟ ਅਤੇ ਆਪ੍ਰੇਸ਼ਨਾਂ ਦੇ ਮਾਹਿਰ ਡਾਕਟਰਾਂ ਵਲੋਂ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ, ਜਿਸ ਵਿਚ ਮੁੱਖ ...
ਮੰਡੀ ਲਾਧੂਕਾ, 29 ਜਨਵਰੀ (ਰਾਕੇਸ਼ ਛਾਬੜਾ)-ਇੱਥੋਂ ਦੀ ਅਨਾਜ ਮੰਡੀ ਵਿਚੋਂ ਚੋਰ ਦੁਕਾਨ ਦਾ ਸ਼ਟਰ ਤੋੜ ਕੇ ਵੀਹ ਹਜ਼ਾਰ ਤੋਂ ਵੱਧ ਕੀਮਤ ਦੀਆਂ ਅਨਾਜ ਦੀ ਸਫ਼ਾਈ ਕਰਨ ਵਾਲੇ ਪੱਖੇ ਦੀਆਂ ਮੋਟਰਾਂ ਅਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ ਹਨ | ਦੁਕਾਨ ਦੇ ਮਾਲਕ ਵਕੀਲ ਚਤਰਥ ...
ਅਬੋਹਰ, 29 ਜਨਵਰੀ (ਵਿਵੇਕ ਹੂੜੀਆ)-ਥਾਣਾ ਖੂਈਆ ਸਰਵਰ ਪੁਲਿਸ ਨੇ ਮੋਬਾਈਲਾਂ ਦੀ ਦੁਕਾਨ ਵਿਚੋਂ ਚੋਰੀ ਕਰਨ ਦੇ ਮਾਮਲੇ ਵਿਚ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ | ਜਿਸ ਵਿਚੋਂ ਇਕ ਕਥਿਤ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਪੁਲਿਸ ਨੂੰ ਦਿੱਤੇ ...
ਜਲਾਲਾਬਾਦ, 29 ਜਨਵਰੀ (ਕਰਨ ਚੁਚਰਾ)-ਥਾਣਾ ਸਦਰ ਜਲਾਲਾਬਾਦ ਪੁਲਿਸ ਨੇ ਦੜਾ ਸੱਟਾ ਲਗਵਾਉਂਦਿਆਂ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਪਰਚਾ ਦਰਜ਼ ਕੀਤਾ ਹੈ | ਪੁਲਿਸ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਮਲੂਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ...
ਫ਼ਾਜ਼ਿਲਕਾ, 29 ਜਨਵਰੀ (ਦਵਿੰਦਰ ਪਾਲ ਸਿੰਘ)-ਸਿੱਖਿਆ ਵਿਭਾਗ ਨਾਲ ਸੰਬੰਧਿਤ ਵੱਖ-ਵੱਖ ਅਧਿਆਪਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਡਾ. ਸੁਖਬੀਰ ਸਿੰਘ ਬੱਲ ਦੇ ਸੇਵਾਕਾਲ ਵਿਚ ਵਾਧੇ ...
ਅਬੋਹਰ, 29 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਸ਼ਹਿਰ ਵਿਚ ਪਿਛਲੇ ਕੁੱਝ ਸਮੇਂ ਤੋਂ ਚੋਰੀ ਅਤੇ ਲੁੱਟ-ਖੋਹ ਦੀਆਂ ਵੱਡੇ ਪੱਧਰ 'ਤੇ ਹੋ ਰਹੀਆਂ ਵਾਰਦਾਤਾਂ ਨੂੰ ਰੋਕਣ ਅਤੇ ਸ਼ੱਕੀ ਲੋਕਾਂ ਨੂੰ ਕਾਬੂ ਕਰਨ ਲਈ ਪੁਲਿਸ ਵਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ...
ਫ਼ਾਜ਼ਿਲਕਾ, 29 ਜਨਵਰੀ (ਦਵਿੰਦਰ ਪਾਲ ਸਿੰਘ)-ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਤਹਿਤ ਫ਼ਾਜ਼ਿਲਕਾ ਦੇ ਇਤਿਹਾਸਕ ਘੰਟਾ ਘਰ ਵਿਖੇ ਬੀ.ਐੱਸ.ਐਫ. ਦੀ 52ਵੀਂ ਬਟਾਲੀਅਨ ਦੇ ਕਲਾਕਾਰ ਜਵਾਨਾਂ ਵਲੋਂ ਬਰਾਸ ਬੈਂਡ ਸ਼ੋਅ ਕਰਵਾਇਆ ਗਿਆ | ਇਸ ਮੌਕੇ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ...
ਜਲਾਲਾਬਾਦ, 29 ਜਨਵਰੀ (ਕਰਨ ਚੁਚਰਾ)-ਜਲਾਲਾਬਾਦ ਇਲਾਕੇ ਦੀ ਸਮਾਜ ਸੇਵੀ ਕੰਮਾਂ ਦੀ ਅਗਾਂਹਵਧੂ ਸਮਾਜ ਸੇਵੀ ਸੰਸਥਾ ਪਰਸਵਾਰਥ ਸਭਾ ਵਲੋਂ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ | ਜਿਸ ਵਿਚ ਡਾ. ਓਮ ਪ੍ਰਕਾਸ਼ ਕੰਬੋਜ ਵਲੋਂ ਆਪਣੀਆਂ ਮੁਫ਼ਤ ਸੇਵਾਵਾਂ ਦਿੱਤੀਆਂ ...
ਫ਼ਾਜ਼ਿਲਕਾ, 29 ਜਨਵਰੀ (ਦਵਿੰਦਰ ਪਾਲ ਸਿੰਘ)- ਸ੍ਰੀ ਰਾਮ ਕਿਰਪਾ ਸੇਵਾ ਸੰਘ ਵੈੱਲਫੇਅਰ ਸੁਸਾਇਟੀ ਅਤੇ ਯੂਥ ਹੈਲਪਰਜ਼ ਵੈਲਫੇਅਰ ਸੁਸਾਇਟੀ ਫ਼ਾਜ਼ਿਲਕਾ ਵਲੋਂ ਸ਼੍ਰੀ ਗੁਰੂ ਰਵਿਦਾਸ ਭਵਨ ਫ਼ਾਜ਼ਿਲਕਾ ਵਿਖੇ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ | ਜਾਣਕਾਰੀ ...
ਜਲਾਲਾਬਾਦ, 29 ਜਨਵਰੀ (ਜਤਿੰਦਰ ਪਾਲ ਸਿੰਘ)-ਐਸ.ਟੀ.ਐੱਫ਼ ਰੇਂਜ ਫ਼ਿਰੋਜ਼ਪੁਰ ਦੇ ਡੀ.ਐੱਸ.ਪੀ ਰਾਜਬੀਰ ਸਿੰਘ ਦੀ ਅਗਵਾਈ ਹੇਠ ਟੀਮ ਨੇ ਗਸ਼ਤ ਦੌਰਾਨ ਬੱਸ ਅੱਡਾ ਇਸਲਾਮ ਵਾਲਾ ਫ਼ਾਜ਼ਿਲਕਾ ਮਲੋਟ ਰੋਡ ਤੋਂ 518 ਗਰਾਮ ਹੈਰੋਇਨ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰ ਕੇ ਮਾਮਲਾ ...
ਜਲਾਲਾਬਾਦ, 29 ਜਨਵਰੀ (ਕਰਨ ਚੁਚਰਾ)-ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ ਧੋਖਾਧੜੀ ਦੇ ਮਾਮਲੇ ਵਿਚ ਤਿੰਨ ਜਣਿਆਂ ਦੇ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਗਨਸ਼ਾਮ ਸੋਨੀ ਪੁੱਤਰ ਸੱਤਿਆ ਨਰਾਇਣ ਸੋਨੀ ਵਾਸੀ ਹਾਲ ਗਲੀ ਨੰਬਰ 4 ਬਾਗ਼ ...
ਸ਼ੇਰਪੁਰ, 29 ਜਨਵਰੀ (ਮੇਘ ਰਾਜ ਜੋਸ਼ੀ) - ਪਿੰਡ ਭਗਵਾਨਪੁਰਾ ਦੇ ਕਮਿਊਨਿਟੀ ਸੈਂਟਰ ਦਾ ਮੇਨ ਗੇਟ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਹ ਜਾਣਕਾਰੀ ਦਿੰਦਿਆਂ ਸਰਪੰਚ ਪਾਲ ਕÏਰ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਕੱਲ੍ਹ ਰਾਤ ਸਮੇਂ ਸ਼ੇਰਪੁਰ ਰੋਡ ਤੇ ਬਣੇ ...
ਕੁੱਲਗੜ੍ਹੀ, 29 ਜਨਵਰੀ (ਸੁਖਜਿੰਦਰ ਸਿੰਘ ਸੰਧੂ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਪਿੰਡ ਸੋਢੀ ਨਗਰ ਵਿਖੇ ਇਕਾਈ ਦਾ ਗਠਨ ਕੀਤਾ ਗਿਆ | ਇਸ ਸਮੇਂ ਹਰਬੰਸ ਸਿੰਘ ਕੌੜਾ ਜ਼ਿਲ੍ਹਾ ਪ੍ਰਧਾਨ, ਕੁਲਬੀਰ ਸਿੰਘ ਨਾਜੂਸ਼ਾਹ ਜ਼ਿਲ੍ਹਾ ਮੀਤ ਪ੍ਰਧਾਨ, ਜਗਜੀਤ ਸਿੰਘ ਬਲਾਕ ...
ਜ਼ੀਰਾ, 29 ਜਨਵਰੀ (ਮਨਜੀਤ ਸਿੰਘ ਢਿੱਲੋਂ)-ਦਿਨੋ-ਦਿਨ ਪੈ ਰਹੀ ਠੰਢ ਕਾਰਨ ਗਊ ਵੰਸ਼ ਦੀ ਸਾਂਭ-ਸੰਭਾਲ ਲਈ ਉਪਰਾਲੇ ਕਰਨ ਦੇ ਨਾਲ-ਨਾਲ ਆਰਟ ਆਫ਼ ਲਿਵਿੰਗ ਸੰਸਥਾ ਜ਼ੀਰਾ ਵਲੋ ਟਰੇਨਿੰਗ ਟੀਚਰ ਡਾਕਟਰ ਸੁਸ਼ੀਲ ਪਾਠਕ ਦੀ ਯੋਗ ਅਗਵਾਈ ਹੇਠ ਠੰਢ ਦੇ ਮੱਦੇਨਜ਼ਰ ਸੰਸਥਾ ਦੇ ...
ਜਾਣਕਾਰੀ ਦਿੰਦੇ ਹੋਏ ਸਾਬਕਾ ਬੋਰਡ ਮੈਂਬਰ ਜ਼ੋਰਾ ਸਿੰਘ ਸੰਧੂ | ਅਜੀਤ ਤਸਵੀਰ ਫ਼ਿਰੋਜ਼ਪੁਰ, 29 ਜਨਵਰੀ (ਰਾਕੇਸ਼ ਚਾਵਲਾ)- ਸਾਬਕਾ ਕੰਟੋਨਮੈਂਟ ਬੋਰਡ ਮੈਂਬਰ ਜ਼ੋਰਾ ਸਿੰਘ ਸੰਧੂ ਨੇ ਦੱਸਿਆ ਕਿ ਫ਼ਿਰੋਜ਼ਪੁਰ ਛਾਉਣੀ ਵਿਚ ਪਿਛਲੇ ਚਾਰ ਦਿਨਾਂ ਤੋਂ ਬਿਜਲੀ ਦੀ ...
ਫ਼ਿਰੋਜ਼ਪੁਰ, 29 ਜਨਵਰੀ (ਰਾਕੇਸ਼ ਚਾਵਲਾ)- ਸਾਬਕਾ ਕੰਟੋਨਮੈਂਟ ਬੋਰਡ ਮੈਂਬਰ ਜ਼ੋਰਾ ਸਿੰਘ ਸੰਧੂ ਨੇ ਦੱਸਿਆ ਕਿ ਫ਼ਿਰੋਜ਼ਪੁਰ ਛਾਉਣੀ ਵਿਚ ਪਿਛਲੇ ਚਾਰ ਦਿਨਾਂ ਤੋਂ ਬਿਜਲੀ ਦੀ ਬਹੁਤ ਮਾੜੀ ਸਮੱਸਿਆ ਹੈ | ਰਾਤ ਅਤੇ ਦਿਨ ਦੇ ਸਮੇਂ ਬਿਜਲੀ ਦੀ ਨਿਰਵਿਘਣ ਸਪਲਾਈ ਨਹੀਂ ...
ਫ਼ਿਰੋਜ਼ਪੁਰ, 29 ਜਨਵਰੀ (ਗੁਰਿੰਦਰ ਸਿੰਘ)- ਕੇਂਦਰੀ ਜੇਲ੍ਹ ਅੰਦਰੋਂ ਅੱਜ ਫਿਰ ਤੋਂ ਬੈਰਕ ਦੇ ਬਾਹਰੋਂ ਲਾਵਾਰਸ ਹਾਲਤ ਵਿਚ ਪਿਆ ਮੋਬਾਈਲ ਫ਼ੋਨ ਬਰਾਮਦ ਹੋਣ 'ਤੇ ਥਾਣਾ ਸਿਟੀ ਪੁਲਿਸ ਨੇ ਨਾਮਾਲੂਮ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਪੁਲਿਸ ਨੂੰ ਭੇਜੀ ਇਤਲਾਹ ...
ਫ਼ਿਰੋਜ਼ਪੁਰ, 29 ਜਨਵਰੀ (ਤਪਿੰਦਰ ਸਿੰਘ)-ਡੀ.ਸੀ.ਐਮ. ਗਰੁੱਪ ਆਫ਼ ਸਕੂਲਾਂ ਵਲੋਂ ਕਰਵਾਏ ਜਾ ਰਹੇ ਸੁਪਰ ਕਿਡਜ਼ ਜੰਬੂਰੀ 2023 ਸਮਾਗਮ ਤਹਿਤ ਦਾਸ ਐਂਡ ਬਰਾਊਨ ਵਰਲਡ ਸਕੂਲ ਵਿਚ ਸਮਾਗਮ ਕਰਵਾਇਆ ਗਿਆ, ਜਿਸ ਵਿਚ ਡਾਇਰੈਕਟਰ ਅਕਾਦਮਿਕ ਡਾ: ਰਾਗਿਨੀ ਗੁਪਤਾ ਨੇ ਮੁੱਖ ਮਹਿਮਾਨ ...
ਜ਼ੀਰਾ, 29 ਜਨਵਰੀ (ਮਨਜੀਤ ਸਿੰਘ ਢਿੱਲੋਂ)-ਉੱਘੀ ਸਮਾਜ ਸੇਵੀ ਸੰਸਥਾ ਡਾ: ਐੱਸ.ਪੀ ਸਿੰਘ ਓਬਰਾਏ ਵਲੋਂ ਸ਼ੁਰੂ ਕੀਤੇ ਗਏ ਲੋਕ ਭਲਾਈ ਲਈ ਕੰਮਾਂ ਦੀ ਲੜੀ ਤਹਿਤ ਜ਼ੀਰਾ ਨੇੜਲੇ ਪਿੰਡ ਮਨਸੂਰਵਾਲ ਕਲਾਂ ਵਿਖੇ ਸਥਿਤ ਸ਼ਰਾਬ ਫ਼ੈਕਟਰੀ ਵਿਰੁੱਧ ਚੱਲ ਰਹੇ ਸੰਘਰਸ਼ ਵਿਚ ...
• ਅਵਾਰਾ ਗਾਵਾਂ ਕਾਰਨ ਫ਼ਸਲਾਂ ਦਾ ਉਜਾੜਾ ਤੇ ਵਾਪਰ ਰਹੀਆਂ ਨੇ ਦੁਰਘਟਨਾਵਾਂ ਖੋਸਾ ਦਲ ਸਿੰਘ, 29 ਜਨਵਰੀ (ਮਨਪ੍ਰੀਤ ਸਿੰਘ ਸੰਧੂ)- ਅਵਾਰਾ ਪਸ਼ੂਆਂ ਦੇ ਸਤਾਏ ਕਿਸਾਨ ਸਰਕਾਰ ਖ਼ਿਲਾਫ਼ ਆਰ-ਪਾਰ ਦੀ ਲੜਾਈ ਦੇ ਰੋਅ ਵਿਚ ਦਿਖਾਈ ਦੇ ਰਹੇ ਹਨ | ਇਸ ਸੰਬੰਧੀ ਭਾਰਤੀ ਕਿਸਾਨ ...
ਖੋਸਾ ਦਲ ਸਿੰਘ, 29 ਜਨਵਰੀ (ਮਨਪ੍ਰੀਤ ਸਿੰਘ ਸੰਧੂ)- ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਪੰਜਾਬ ਪੁਲਿਸ ਦੁਆਰਾ ਚਲਾਈ ਮਹਿੰਮ ਅਤੇ ਜ਼ਿਲ੍ਹਾ ਪੁਲਿਸ ਮੁਖੀ ਕੰਵਰਦੀਪ ਕੌਰ ਦੇ ਹੁਕਮਾਂ ਤਹਿਤ ਡੀ.ਐੱਸ.ਪੀ. ਜ਼ੀਰਾ ਅਤੇ ਪੁਲਿਸ ਥਾਣਾ ਮੱਲਾਂਵਾਲਾ ਵਲੋਂ ਖੋਸਾ ਦਲ ਸਿੰਘ ...
ਜ਼ੀਰਾ, 29 ਜਨਵਰੀ (ਪ੍ਰਤਾਪ ਸਿੰਘ ਹੀਰਾ)-ਮਾਣਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਐੱਸ.ਏ. ਐੱਸ ਨਗਰ ਦੀ ਰਹਿਨੁਮਾਈ ਹੇਠ ਸ੍ਰੀ ਵੀਰਇੰਦਰ ਅਗਰਵਾਲ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ...
ਜ਼ੀਰਾ, 29 ਜਨਵਰੀ (ਮਨਜੀਤ ਸਿੰਘ ਢਿੱਲੋਂ)-ਇਲਾਕੇ ਅੰਦਰ ਵਿਗੜਦੀ ਜਾ ਰਹੀ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਨਗਰ ਕੌਂਸਲ ਜ਼ੀਰਾ ਦੇ ਸਹਿਯੋਗ ਨਾਲ ਵਿਸ਼ੇਸ਼ ਮੁਹਿੰਮ ਛੇੜ ਕੇ ਟੈ੍ਰਫਿਕ 'ਚ ਵਿਘਨ ਪਾ ਰਹੇ ਆਮ ਲੋਕਾਂ ਵੱਲੋਂ ਖੜ੍ਹਾਏ ਗਏ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX