ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ ਨੇ 'ਮਨ ਕੀ ਬਾਤ' ਦੇ 100ਵੇਂ ਸੰਸਕਰਨ ਲਈ ਮੰਗੇ ਲੋਕਾਂ ਦੇ ਸੁਝਾਅ
. . .  10 minutes ago
ਨਵੀਂ ਦਿੱਲੀ, 26 ਮਾਰਚ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਨ ਕੀ ਬਾਤ' ਦੇ 100ਵੇਂ ਸੰਸਕਰਨ ਲਈ ਲੋਕਾਂ ਦੇ ਸੁਝਾਅ ਮੰਗੇ ਹਨ। 'ਮਨ ਕੀ ਬਾਤ' ਦੇ 99ਵੇਂ ਸੰਸਕਰਨ 'ਚ ਉਨ੍ਹਾਂ ਕਿਹਾ ਕਿ ਸਾਰਿਆਂ...
ਬਿਹਾਰ ਦੀ ਅਦਾਲਤ ਵਲੋਂ 9 ਸਾਲ ਪੁਰਾਣੇ ਰੇਲ ਰੋਕੂ ਮਾਮਲੇ 'ਚ ਭਾਜਪਾ ਨੇਤਾ ਗਿਰੀਰਾਜ ਸਿੰਘ ਸਮੇਤ 22 ਹੋਰ ਬਰੀ
. . .  17 minutes ago
ਪਟਨਾ, 26 ਮਾਰਚ-ਬਿਹਾਰ ਦੀ ਅਦਾਲਤ ਨੇ 9 ਸਾਲ ਪੁਰਾਣੇ ਰੇਲ ਰੋਕੂ ਮਾਮਲੇ 'ਚ ਭਾਜਪਾ ਨੇਤਾ ਗਿਰੀਰਾਜ ਸਿੰਘ ਸਮੇਤ 22 ਹੋਰਾਂ ਨੂੰ ਬਰੀ ਕਰ ਦਿੱਤਾ...
'ਮਨ ਕੀ ਬਾਤ' ਦੇ 100ਵੇਂ ਸੰਸਕਰਨ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ-ਪ੍ਰਧਾਨ ਮੰਤਰੀ
. . .  23 minutes ago
ਪ੍ਰਧਾਨ ਮੰਤਰੀ ਮੋਦੀ ਕਰ ਰਹੇ ਨੇ 'ਮਨ ਕੀ ਬਾਤ'
. . .  26 minutes ago
ਦਿੱਲੀ ਤੋਂ ਧਰਮਸ਼ਾਲਾ ਲਈ ਸ਼ੁਰੂ ਕੀਤੇ ਨਵੇਂ ਹਵਾਈ ਮਾਰਗ ਨੂੰ ਲੈ ਕੇ ਅਨੁਰਾਗ ਠਾਕੁਰ ਨੇ ਪ੍ਰਧਾਨ ਮੰਤਰੀ ਦਾ ਕੀਤਾ ਧੰਨਵਾਦ
. . .  53 minutes ago
ਨਵੀਂ ਦਿੱਲੀ, 26 ਮਾਰਚ-ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦਿੱਲੀ ਤੋਂ ਧਰਮਸ਼ਾਲਾ ਲਈ ਸ਼ੁਰੂ ਕੀਤੇ ਨਵੇਂ ਹਵਾਈ ਮਾਰਗ 'ਤੇ ਬੋਲਦਿਆਂ ਕਿਹਾ ਕਿ ਧਰਮਸ਼ਾਲਾ ਨੂੰ ਦੇਸ਼ ਨਾਲ ਜੋੜਨ ਦੇ ਇਸ ਕਦਮ...
ਭਾਜਪਾ ਰਾਹੁਲ ਗਾਂਧੀ ਨੂੰ ਬੋਲਣ ਨਹੀਂ ਦੇ ਰਹੀ-ਖੜਗੇ
. . .  58 minutes ago
ਨਵੀਂ ਦਿੱਲੀ, 26 ਮਾਰਚ-ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਦਾ ਕਹਿਣਾ ਹੈ ਕਿ ਭਾਜਪਾ ਰਾਹੁਲ ਗਾਂਧੀ ਨੂੰ ਬੋਲਣ ਨਹੀਂ ਦੇ ਰਹੀ ਹੈ। ਰਾਹੁਲ ਗਾਂਧੀ ਦੇਸ਼ ਅਤੇ ਜਨਤਾ ਦੇ ਹੱਕ ਲਈ ਲੜ ਰਹੇ ਹਨ...
ਕਾਂਗਰਸ ਟਾਈਟਲਰ ਤੋਂ ਬਿਨਾਂ ਨਹੀਂ ਰਹਿ ਸਕਦੀ-ਭਾਜਪਾ ਆਗੂ ਆਰ.ਪੀ. ਸਿੰਘ
. . .  1 minute ago
ਨਵੀਂ ਦਿੱਲੀ, 26 ਮਾਰਚ-ਭਾਜਪਾ ਆਗੂ ਆਰ.ਪੀ. ਸਿੰਘ ਦਾ ਕਹਿਣਾ ਹੈ ਕਿ ਸਾਫ਼ ਹੈ ਕਿ ਉਹ (ਕਾਂਗਰਸ) ਕਿਹੋ ਜਿਹਾ ਸੱਤਿਆਗ੍ਰਹਿ ਕਰ ਰਹੇ ਹਨ। ਸਿੱਖਾਂ ਦਾ ਕਾਤਲ (ਜਗਦੀਸ਼ ਟਾਈਟਲਰ) ਇਸ ਸੱਤਿਆਗ੍ਰਹਿ...
ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਮੁੜ ਮਿਲੀ ਜਾਨੋਂ ਮਾਰਨ ਦੀ ਧਮਕੀ
. . .  about 1 hour ago
ਮਾਨਸਾ, 26 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਮੁੜ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਈ-ਮੇਲ ਜ਼ਰੀਏ ਮਿਲੀ ਧਮਕੀ 'ਚ ਲਿਖਿਆ ਗਿਆ ਹੈ ਕਿ ਅਗਲਾ ਨੰਬਰ ਹੁਣ ਤੁਹਾਡਾ ਹੈ। ਮੂਸੇਵਾਲਾ ਦੇ ਪਿਤਾ...
ਭਾਰਤੀ ਪੁਲਾੜ ਖੋਜ ਸੰਗਠਨ ਵਲੋਂ 36 ਉਪਗ੍ਰਹਿਆਂ ਨੂੰ ਲੈ ਕੇ ਭਾਰਤ ਦਾ ਸਭ ਤੋਂ ਵੱਡਾ ਅੇਲ.ਵੀ.ਐਮ-3 ਰਾਕੇਟ ਲਾਂਚ
. . .  about 1 hour ago
ਸ਼੍ਰੀਹਰੀਕੋਟਾ, 26 ਮਾਰਚ-ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ 36 ਉਪਗ੍ਰਹਿਆਂ ਨੂੰ ਲੈ ਕੇ ਭਾਰਤ ਦਾ ਸਭ ਤੋਂ ਵੱਡਾ ਅੇਲ.ਵੀ.ਐਮ-3 ਰਾਕੇਟ...
ਕਾਂਗਰਸ ਵਲੋਂ ਅੱਜ ਦੇਸ਼ ਭਰ 'ਚ ਸੱਤਿਆਗ੍ਰਹਿ
. . .  about 1 hour ago
ਨਵੀਂ ਦਿੱਲੀ, 26 ਮਾਰਚ-ਰਾਹੁਲ ਗਾਂਧੀ ਨੂੰ ਲੋਕ ਸਭਾ 'ਚ ਅਯੋਗ ਠਹਿਰਾਏ ਜਾਣ ਦੇ ਵਿਰੋਧ 'ਚ ਕਾਂਗਰਸ ਵਲੋਂ ਅੱਜ ਦੇਸ਼ ਭਰ 'ਚ ਸਾਰੇ ਰਾਜਾਂ ਦੇ ਗਾਂਧੀ ਦੇ ਬੁੱਤਾਂ ਸਾਹਮਣੇ ਅਤੇ ਜ਼ਿਲ੍ਹਾ ਹੈਡਕੁਆਰਟਰਾਂ ਅੱਗੇ ਇਕ ਦਿਨ...
ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  about 2 hours ago
ਅੰਮ੍ਰਿਤਸਰ 26 ਮਾਰਚ (ਹਰਮਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ...
ਦਿੱਲੀ ਕੈਪੀਟਲਜ਼ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਮਹਿਲਾ ਪ੍ਰੀਮੀਅਰ ਲੀਗ ਦਾ ਫ਼ਾਈਨਲ ਅੱਜ
. . .  about 2 hours ago
ਮੁੰਬਈ, 26 ਮਾਰਚ-ਮਹਿਲਾ ਪ੍ਰੀਮੀਅਰ ਲੀਗ ਦੇ ਫ਼ਾਈਨਲ ਵਿਚ ਅੱਜ ਦਿੱਲੀ ਕੈਪੀਟਲਜ਼ ਬ੍ਰੇਬੋਰਨ ਸਟੇਡੀਅਮ ਵਿਚ ਮੁੰਬਈ ਇੰਡੀਅਨਜ਼ ਨਾਲ...
ਰਾਜਸਥਾਨ ਦੇ ਬੀਕਾਨੇਰ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ
. . .  about 3 hours ago
ਜੈਪੁਰ, 26 ਮਾਰਚ-ਅਰੁਣਾਚਲ ਪ੍ਰਦੇਸ਼ ਦੇ ਚਾਂਗਲਾਂਗ ਤੋਂ ਬਾਅਦ ਰਾਜਸਥਾਨ ਦੇ ਬੀਕਾਨੇਰ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।ਭੂਚਾਲ ਵਿਗਿਆਨ ਲਈ ਰਾਸ਼ਟਰੀ ਕੇਂਦਰ ਅਨੁਸਾਰ ਰਿਕਟਰ ਪੈਮਾਨੇ 'ਤੇ ਦੀ ਤੀਬਰਤਾ 4.2 ਮਾਪੀ...
ਰੂਸ ਬੇਲਾਰੂਸ 'ਚ ਰਣਨੀਤਕ ਪ੍ਰਮਾਣੂ ਹਥਿਆਰਾਂ ਨੂੰ ਤਾਇਨਾਤ ਕਰਨ ਦੀ ਬਣਾ ਰਿਹਾ ਹੈ ਯੋਜਨਾ-ਪੁਤਿਨ
. . .  about 3 hours ago
ਮਾਸਕੋ, 26 ਮਾਰਚ -ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਕਿਹਾ ਕਿ ਰੂਸ ਬੇਲਾਰੂਸ ਵਿਚ ਰਣਨੀਤਕ ਪ੍ਰਮਾਣੂ ਹਥਿਆਰਾਂ ਨੂੰ ਤਾਇਨਾਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ...
ਪ੍ਰਧਾਨ ਮੰਤਰੀ ਮੋਦੀ ਅੱਜ ਕਰਨਗੇ 'ਮਨ ਕੀ ਬਾਤ'
. . .  about 3 hours ago
ਨਵੀਂ ਦਿੱਲੀ, 26 ਮਾਰਚ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 'ਮਨ ਕੀ ਬਾਤ' ਦੇ 99ਵੇਂ ਸੰਸਕਰਨ ਨੂੰ ਸੰਬੋਧਨ...
ਅਰੁਣਾਚਲ ਪ੍ਰਦੇਸ਼ ਦੇ ਚਾਂਗਲਾਂਗ 3.5 ਦੀ ਤੀਬਰਤਾ ਨਾਲ ਆਇਆ ਭੂਚਾਲ
. . .  about 3 hours ago
ਇਟਾਨਗਰ, 26 ਮਾਰਚ-ਅਰੁਣਾਚਲ ਪ੍ਰਦੇਸ਼ ਦੇ ਚਾਂਗਲਾਂਗ ਵਿਚ ਅੱਜ ਤੜਕਸਾਰ 1.45 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਵਿਗਿਆਨ ਲਈ ਰਾਸ਼ਟਰੀ ਕੇਂਦਰ ਅਨੁਸਾਰ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ...
⭐ਮਾਣਕ-ਮੋਤੀ⭐
. . .  about 4 hours ago
⭐ਮਾਣਕ-ਮੋਤੀ⭐
ਰਾਜਸਥਾਨ ਸਰਕਾਰ ਦੇ ਸਿਹਤ ਅਧਿਕਾਰ ਬਿੱਲ ਦੇ ਵਿਰੋਧ 'ਚ ਇੰਡੀਅਨ ਮੈਡੀਕਲ ਐਸੋਸੀਏਸ਼ਨ 27 ਨੂੰ ਕਰੇਗੀ ਕਾਲੇ ਦਿਵਸ ਦਾ ਆਯੋਜਨ
. . .  1 day ago
ਨਵੀਂ ਦਿੱਲੀ, 25 ਮਾਰਚ-ਰਾਜਸਥਾਨ ਸਰਕਾਰ ਦੇ ਸਿਹਤ ਅਧਿਕਾਰ ਬਿੱਲ ਦੇ ਵਿਰੋਧ ਵਿਚ ਇੰਡੀਅਨ ਮੈਡੀਕਲ ਐਸੋਸੀਏਸ਼ਨ 27 ਮਾਰਚ ਨੂੰ ਕਾਲੇ ਦਿਵਸ ਦਾ ਆਯੋਜਨ...
ਪੰਜਾਬ ਚ ਮੀਂਹ ਤੇ ਹਨੇਰੀ ਕਾਰਨ 70 ਫ਼ਸਦੀ ਤੋਂ ਵੱਧ ਕਣਕ ਦਾ ਨੁਕਸਾਨ-ਸੁਖਬੀਰ ਸਿੰਘ ਬਾਦਲ
. . .  1 day ago
ਗੁਰੂਹਰਸਹਾਏ , 25 ਮਾਰਚ (ਹਰਚਰਨ ਸਿੰਘ ਸੰਧੂ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੰਸਦ ਮੈਂਬਰ ਫ਼ਿਰੋਜ਼ਪੁਰ ਨੇ‌ ਕਿਹਾ ਨੇ ਕਿਹਾ ਕਿ ਪੰਜਾਬ ਅੰਦਰ ਮੀਂਹ ਤੇ ਹਨੇਰੀ, ਗੜੇਮਾਰੀ ਨਾਲ‌ 70 ਫ਼ੀਸਦੀ ਤੋਂ ਵੱਧ ਕਣਕ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ। ਸੁਖਬੀਰ ਸਿੰਘ ਬਾਦਲ...
ਕੇਂਦਰ ਸਰਕਾਰ ਦੀ ਸਿਆਸੀ ਸਾਜ਼ਿਸ਼ ਦੀ ਮਿਸਾਲ ਹੈ, ਰਾਹੁਲ ਗਾਂਧੀ ਦੀ ਸੰਸਦੀ ਮੈਂਬਰਸ਼ਿਪ ਰੱਦ ਕੀਤੇ ਜਾਣਾ-ਸੁਖਵਿੰਦਰ ਸਿੰਘ ਸੁੱਖੂ
. . .  1 day ago
ਸ਼ਿਮਲਾ, 25 ਮਾਰਚ-ਰਾਹੁਲ ਗਾਂਧੀ ਦੀ ਸੰਸਦੀ ਮੈਂਬਰਸ਼ਿਪ ਰੱਦ ਕੀਤੇ ਜਾਣ 'ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਸਿਆਸੀ ਸਾਜ਼ਿਸ਼ ਦੀ ਮਿਸਾਲ ਹੈ। ਰਾਹੁਲ ਗਾਂਧੀ...
ਸੋਸ਼ਲ ਮੀਡੀਆ 'ਤੇ ਪੋਸਟਾਂ ਪਾਉਣ ਵਾਲੇ ਨੌਜਵਾਨਾਂ ਦੀ ਗ੍ਰਿਫ਼ਤਾਰੀ ਮੰਦਭਾਗੀ-ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ
. . .  1 day ago
ਤਲਵੰਡੀ ਸਾਬੋ, 25 ਮਾਰਚ (ਰਣਜੀਤ ਸਿੰਘ ਰਾਜੂ)-ਪੰਜਾਬ ਦੀ ਸਰਕਾਰ ਸੋਸ਼ਲ ਮੀਡੀਆ 'ਤੇ ਪੋਸਟਾਂ ਸ਼ੇਅਰ ਕਰਨ ਵਾਲੇ ਸਿੱਖ ਨੌਜਵਾਨਾਂ ਨੂੰ ਵੀ ਫੜ ਰਹੀ ਹੈ ਅਤੇ ਕਈ ਹਸਤੀਆਂ ਦੇ ਸੋਸ਼ਲ ਮੀਡੀਆ ਅਕਾਊਂਟ ਬੰਦ ਕਰ ਦਿੱਤੇ ਗਏ ਹਨ ਜੋ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ...
ਕਾਂਗਰਸ ਵਲੋਂ ਜ਼ਿਲ੍ਹਾ ਹੈਡਕੁਆਰਟਰਾਂ 'ਤੇ ਰੋਸ ਧਰਨੇ 26 ਨੂੰ
. . .  1 day ago
ਸ੍ਰੀ ਮੁਕਤਸਰ ਸਾਹਿਬ, 25 ਮਾਰਚ (ਰਣਜੀਤ ਸਿੰਘ ਢਿੱਲੋਂ)-ਰਾਹੁਲ ਗਾਂਧੀ ਦੀ ਸੰਸਦ ਮੈਂਬਰਸ਼ਿਪ ਰੱਦ ਕਰਨ ਦੇ ਰੋਸ ਵਜੋਂ ਕਾਂਗਰਸ ਵਲੋਂ ਪੰਜਾਬ ਭਰ ਵਿੱਚ ਜ਼ਿਲ੍ਹਾ ਹੈਡਕੁਆਰਟਰਾਂ 'ਤੇ 26 ਮਾਰਚ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਰੋਸ ਧਰਨੇ ਦਿੱਤੇ ਜਾ ਰਹੇ ਹਨ। ਜਾਣਕਾਰੀ ਦਿੰਦਿਆਂ ਬਲਾਕ...
ਅੰਮ੍ਰਿਤਪਾਲ ਸਿੰਘ ਦੇ 2 ਸਾਥੀਆਂ ਦੀ ਐਚ.ਆਈ.ਵੀ ਰਿਪੋਰਟ ਆਈ ਪਾਜ਼ੀਟਿਵ
. . .  1 day ago
ਅਜਨਾਲਾ, 25 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਪੁਲਿਸ ਵਲੋਂ ਅੱਜ ਅੰਮ੍ਰਿਤਪਾਲ ਸਿੰਘ ਦੇ 11 ਸਾਥੀਆਂ ਨੂੰ ਅਜਨਾਲਾ ਅਦਾਲਤ ਵਿਚ ਪੇਸ਼ ਕਰਨ ਤੋਂ ਪਹਿਲਾਂ ਸਿਵਲ ਹਸਪਤਾਲ ਅਜਨਾਲਾ ਤੋਂ ਆਈ ਟੀਮ ਵਲੋਂ ਅਦਾਲਤੀ ਕੰਪਲੈਕਸ ਅੰਦਰ ਹੀ ਮੈਡੀਕਲ ਚੈੱਕਅਪ ਕਰਵਾਇਆ ਗਿਆ। ਸੂਤਰਾਂ....
ਭਾਰਤੀ ਮੁੱਕੇਬਾਜ਼ ਨੀਤੂ ਘੰਘਾਸ ਬਣੀ ਵਿਸ਼ਵ ਚੈਂਪੀਅਨ
. . .  1 day ago
ਨਵੀਂ ਦਿੱਲੀ, 25 ਮਾਰਚ- ਭਾਰਤੀ ਮੁੱਕੇਬਾਜ਼ ਨੀਤੂ ਘੰਘਾਸ ਨੇ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਮੰਗੋਲੀਆਈ ਮੁੱਕੇਬਾਜ਼ ਲੁਤਸਾਈਖ਼ਾਨ ਨੂੰ 5-0 ਨਾਲ ਹਰਾ ਕੇ 48 ਕਿਲੋਗ੍ਰਾਮ ਦੇ...
ਕਰਨਾਟਕ: ਲੋਕਾਂ ਨੇ ਡਬਲ ਇੰਜਣ ਵਾਲੀ ਸਰਕਾਰ ਨੂੰ ਧੱਕਾ ਦੇ ਕੇ ਵਾਪਸੀ ਦਾ ਫ਼ੈਸਲਾ ਕੀਤਾ- ਪ੍ਰਧਾਨ ਮੰਤਰੀ
. . .  1 day ago
ਬੈਂਗਲੁਰੂ, 25 ਮਾਰਚ- ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਂਗਲੁਰੂ ਦੇ ਦਾਵਨਗੇਰੇ ’ਚ ਰੋਡ ਸ਼ੋਅ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਇਕ ਜਨ ਸਭਾ ਨੂੰ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਇੱਥੇ ਵਿਜੇ ਸੰਕਲਪ ਰੈਲੀ ਕੀਤੀ ਜਾ ਰਹੀ ਹੈ, ਉਸੇ ਸਮੇਂ ਵਿਚ ਸਾਡੇ ਕਰਨਾਟਕ ਵਿਚ ਕਾਂਗਰਸ ਪਾਰਟੀ ਦੇ....
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 17 ਮਾਘ ਸੰਮਤ 554
ਵਿਚਾਰ ਪ੍ਰਵਾਹ: ਭਵਿੱਖ ਨੂੰ ਸੁਰੱਖਿਅਤ ਕਰ ਦੇਣਾ ਹੀ ਸਭ ਤੋਂ ਵਧੀਆ ਯੋਗਦਾਨ ਹੁੰਦਾ ਹੈ। -ਜੋਸਫ ਕਾਫਮੈਨ

ਕਪੂਰਥਲਾ / ਫਗਵਾੜਾ

ਰੋਡ ਸੰਘਰਸ਼ ਕਮੇਟੀ ਕਪੂਰਥਲਾ ਦਾ ਵਫ਼ਦ ਮੰਗਾਂ ਸਬੰਧੀ ਮਾਲ ਮੰਤਰੀ ਜਿੰਪਾ ਨੂੰ ਮਿਲਿਆ

ਸੁਲਤਾਨਪੁਰ ਲੋਧੀ/ਨਡਾਲਾ, 29 ਜਨਵਰੀ (ਥਿੰਦ, ਹੈਪੀ, ਮਾਨ)- ਕਪੂਰਥਲਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦੀ ਜ਼ਮੀਨ ਐਕਵਾਇਰ ਕਰਕੇ ਨੈਸ਼ਨਲ ਹਾਈਵੇ ਅਥਾਰਿਟੀ ਵੱਲੋਂ ਉਸਾਰੇ ਜਾ ਰਹੇ ਦਿੱਲੀ-ਕਟੜਾ ਤੇ ਬਠਿੰਡਾ ਜਾਮਨਗਰ ਅੰਮਿ੍ਤਸਰ ਐਕਸਪੈੱ੍ਰਸ ਵੇਅ ਦੇ ਨਿਰਮਾਣ ਕਾਰਜਾਂ ਨੂੰ ਬੀਤੇ ਦਿਨ ਰੋਡ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਕਿਸਾਨਾਂ ਨੇ ਰੋਕ ਦਿੱਤਾ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਪ੍ਰਭਾਵਿਤ ਹੋ ਰਹੇ ਕਿਸਾਨਾਂ ਅਤੇ ਰੋਡ ਸੰਘਰਸ਼ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਹਰ ਹਾਲਤ ਵਿਚ ਵਿਚਾਰਿਆ ਜਾਵੇਗਾ | ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਪੰਜਾਬ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਪ੍ਰਭਾਵਿਤ ਹੋ ਰਹੇ ਕਿਸਾਨਾਂ ਤੇ ਰੋਡ ਸੰਘਰਸ਼ ਕਮੇਟੀ ਦੇ ਆਗੂਆਂ ਨਾਲ਼ ਮੀਟਿੰਗ ਕਰਨ ਦੀ ਇੱਛਾ ਜਤਾਈ ਜਿਸ ਤਹਿਤ ਰੋਡ ਸੰਘਰਸ਼ ਕਮੇਟੀ ਦਾ ਇੱਕ ਵਫ਼ਦ ਜ਼ਿਲ੍ਹਾ ਪ੍ਰਧਾਨ ਪ੍ਰਭਦਿਆਲ ਸਿੰਘ ਜੋਸਨ ਦੀ ਅਗਵਾਈ ਹੇਠ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੂੰ ਮਿਲਿਆ ਅਤੇ ਆਪਣੀਆਂ ਮੁਸ਼ਕਲਾਂ ਸੰਬੰਧੀ ਜਾਣੂ ਕਰਵਾਇਆ | ਜ਼ਿਲ੍ਹਾ ਪ੍ਰਧਾਨ ਪ੍ਰਭਦਿਆਲ ਸਿੰਘ ਜੋਸਨ ਨੇ ਕਿਹਾ ਕਿ ਕਮੇਟੀ ਵੱਲੋਂ ਕਪੂਰਥਲਾ ਜ਼ਿਲ੍ਹੇ ਅੰਦਰ ਕਿਸਾਨਾਂ ਨੂੰ ਐਕਵਾਇਰ ਕੀਤੀਆਂ ਗਈਆਂ ਜ਼ਮੀਨਾਂ ਦਾ ਦੂਜੇ ਜ਼ਿਲਿ੍ਹਆਂ ਦੇ ਮੁਕਾਬਲੇ ਘੱਟ ਮੁਆਵਜ਼ਾ ਦਿੱਤੇ ਜਾਣ ਦਾ ਮਾਮਲਾ ਪ੍ਰਮੁੱਖਤਾ ਨਾਲ ਉਠਾਇਆ ਗਿਆ | ਇਸ ਦੇ ਨਾਲ ਹੀ ਕਿਸਾਨਾਂ ਨੂੰ ਦੂਜੇ ਪਾਸੇ ਜ਼ਮੀਨਾਂ ਰਹਿ ਗਈਆਂ ਜ਼ਮੀਨਾਂ ਲਈ ਢੁਕਵੇਂ ਰਸਤੇ ਦੇਣ, ਬਿਜਲੀ ਕੁਨੈਕਸ਼ਨ ਤਬਦੀਲ ਕਰਨ, ਜ਼ਮੀਨਾਂ ਦੇ ਮੁਸ਼ਤਰਕੇ ਖਾਤਿਆਂ ਸੰਬੰਧੀ ਪੈਦਾ ਹੋ ਰਹੇ ਝਗੜਿਆਂ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ |

ਕੇਂਦਰੀ ਜੇਲ੍ਹ 'ਚ ਬੰਦ ਹਵਾਲਾਤੀ ਦੀ ਭੇਦਭਰੀ ਹਾਲਤ 'ਚ ਮੌਤ

ਕਪੂਰਥਲਾ, 29 ਜਨਵਰੀ (ਅਮਨਜੋਤ ਸਿੰਘ ਵਾਲੀਆ)- ਕੇਂਦਰੀ ਜੇਲ੍ਹ 'ਚ ਬੰਦ ਇਕ ਹਵਾਲਾਤੀ ਦੀ ਭੇਦਭਰੀ ਹਾਲਤ 'ਚ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਜੇਲ੍ਹ ਪ੍ਰਸ਼ਾਸਨ ਨੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਰਖਵਾ ਦਿੱਤਾ ਹੈ | ਜਾਣਕਾਰੀ ਅਨੁਸਾਰ ਬਨਵਾਰੀ ਲਾਲ ...

ਪੂਰੀ ਖ਼ਬਰ »

ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹਾਸਲ ਕੀਤੇ ਤਗਮੇ

ਨਡਾਲਾ, 29 ਜਨਵਰੀ (ਮਾਨ)- ਹਰਪ੍ਰੀਤ ਮਾਰਸ਼ਲ ਆਰਟਸ ਕਲੱਬ ਨਡਾਲਾ ਦੇ ਸਰਪ੍ਰਸਤ ਹਰਪ੍ਰੀਤ ਸਿੰਘ ਨਡਾਲਾ ਦੇ ਕਲੱਬ ਦੇ 11 ਖਿਡਾਰੀਆਂ ਨੇ 27-28 ਜਨਵਰੀ ਨੂੰ ਚੰਡੀਗੜ੍ਹ 'ਚ ਹੋਏ ਨੋਰਥ ਇੰਡੀਆ ਸਵਾਤੇ ਫਰੈਂਚ ਬਾਕਸਿੰਗ ਮੁਕਾਬਲੇ ਵਿਚ ਤਗਮੇ ਹਾਸਲ ਕੀਤੇ ਹਨ ਜਿੰਨਾ ਵਿਚ ...

ਪੂਰੀ ਖ਼ਬਰ »

ਜਸਵੰਤ ਹਸਪਤਾਲ ਵਿਚ ਹੁੰਦਾ ਪੇਟ ਤੇ ਜਿਗਰ ਦੀਆਂ ਬਿਮਾਰੀਆਂ ਦਾ ਇਲਾਜ

ਜਲੰਧਰ, 29 ਜਨਵਰੀ (ਅ.ਬ.)-ਪੇਟ ਅਤੇ ਜਿਗਰ ਦੇ ਹਰ ਤਰ੍ਹਾਂ ਦੇ ਰੋਗਾਂ ਦੇ ਮਾਹਰ ਡਾ. ਜਸਵੰਤ ਸਿੰਘ, ਜਸਵੰਤ ਹਸਪਤਾਲ, ਅੱਡਾ ਬਸਤੀਆਂ, ਨਾਲ ਪੈਟਰੋਲ ਪੰਪ ਜਲੰਧਰ ਵਿਖੇ ਪੇਟ ਅਤੇ ਜਿਗਰ ਦੀਆਂ ਬਿਮਾਰੀਆਂ ਦਾ ਇਲਾਜ ਮਸ਼ੀਨਾਂ ਨਾਲ ਤਸੱਲੀਬਖਸ਼ ਕੀਤਾ ਜਾਂਦਾ ਹੈ | ਇਹ ਹਸਪਤਾਲ ...

ਪੂਰੀ ਖ਼ਬਰ »

'ਦਿ ਹਾਕ ਵਰਲਡ ਸਕੂਲ' 'ਚ ਬੱਚਿਆਂ ਦੇ ਫਨ ਫੇਅਰ ਮੁਕਾਬਲੇ ਕਰਵਾਏ

ਕਪੂਰਥਲਾ, 29 ਜਨਵਰੀ (ਪਰਸਨ ਲਾਲ ਭੋਲਾ)- ਆਧੁਨਿਕ ਯੁੱਗ ਦੇ ਬੱਚਿਆਂ ਵਿਚ ਛੁਪੀ ਪ੍ਰਤਿਭਾ ਬੱਚਿਆਂ ਵਿਚ ਕਰਵਾਏ ਆਪਸੀ ਮੁਕਾਬਲਿਆਂ ਰਹੀਂ ਤਰਾਸ਼ਿਆ ਜਾ ਸਕਦਾ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ 'ਦਿ ਹਾਕ ਵਰਲਡ ਸਕੂਲ ਤਲਵੰਡੀ ਚੌਧਰੀਆਂ ਵਿਖੇ ਕਰਵਾਏ ਗਏ ਪਹਿਲੇ ਫਨ ...

ਪੂਰੀ ਖ਼ਬਰ »

ਇਨਾਮ ਵੰਡ ਸਮਾਗਮ ਤੇ ਗਤਕੇ ਮੁਕਾਬਲੇ ਭਲਕੇ

ਨਡਾਲਾ, 29 ਜਨਵਰੀ (ਮਾਨ)- ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਗੁਰਸਿੱਖ ਦਸਤਾਰ ਸਭਾ ਨਡਾਲਾ ਵੱਲੋਂ ਧਾਰਮਿਕ ਪ੍ਰੀਖਿਆ ਇਨਾਮ ਵੰਡ ਸਮਾਗਮ, ਗੁਰਮਤਿ ਸਮਾਗਮ ਤੇ ਗਤਕੇ ਮੁਕਾਬਲੇ 31 ਜਨਵਰੀ ਦਿਨ ਮੰਗਲਵਾਰ ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ...

ਪੂਰੀ ਖ਼ਬਰ »

ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਪਹੁੰਚੇ ਤਰਫ਼ ਬਹਿਬਲ ਬਹਾਦੁਰ

ਸੁਲਤਾਨਪੁਰ ਲੋਧੀ, 29 ਜਨਵਰੀ (ਨਰੇਸ਼ ਹੈਪੀ, ਥਿੰਦ)- ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਪਿੰਡ ਤਰਫ਼ ਬਹਿਬਲ ਬਹਾਦਰ ਵਿਖੇ ਪੰਚਾਇਤ ਮੈਂਬਰ ਜਗਜੀਤ ਸਿੰਘ ਦੇ ਗ੍ਰਹਿ ਪੁੱਜੇ | ਪੰਚ ਜਗਜੀਤ ਸਿੰਘ ਤੇ ਉਸ ਦੇ ਪਰਿਵਾਰ ਵੱਲੋਂ ...

ਪੂਰੀ ਖ਼ਬਰ »

ਮੁਹੱਲਾ ਕਸਾਬਾਂ ਤੋਂ ਐਕਟਿਵਾ ਚੋਰੀ

ਕਪੂਰਥਲਾ, 29 ਜਨਵਰੀ (ਵਿ.ਪ੍ਰ.)- ਬੀਤੀ ਰਾਤ ਸਥਾਨਕ ਮੁਹੱਲਾ ਕਸਾਬਾਂ ਤੋਂ ਅਣਪਛਾਤੇ ਵਿਅਕਤੀ ਅੰਕੁਰ ਖਿੱਲਣ ਪੁੱਤਰ ਕ੍ਰਿਸ਼ਨ ਕੁਮਾਰ ਖਿੱਲਣ ਦੀ ਐਕਟਿਵਾ ਪੀ.ਬੀ.09 ਏਏ 3663 ਚੋਰੀ ਕਰਕੇ ਲੈ ਗਏ | ਅੰਕੁਰ ਖਿੱਲਣ ਨੇ ਥਾਣਾ ਸਿਟੀ ਪੁਲਿਸ ਨੂੰ ਇਕ ਲਿਖ਼ਤੀ ਸ਼ਿਕਾਇਤ ਰਾਹੀਂ ...

ਪੂਰੀ ਖ਼ਬਰ »

ਵਾਹਨ ਵਲੋਂ ਫ਼ੇਟ ਮਾਰੇ ਜਾਣ ਕਾਰਨ ਔਰਤ ਗੰਭੀਰ ਜ਼ਖ਼ਮੀ

ਕਪੂਰਥਲਾ, 29 ਜਨਵਰੀ (ਅਮਨਜੋਤ ਸਿੰਘ ਵਾਲੀਆ)- ਬੱਕਰ ਖਾਨਾ ਚੌਕ ਨੇੜੇ ਕੰਮ 'ਤੇ ਜਾ ਰਹੀ ਇਕ ਔਰਤ ਨੂੰ ਇਕ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ ਜਿਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ | ਜਾਣਕਾਰੀ ਅਨੁਸਾਰ ਬਲਵਿੰਦਰ ਕੌਰ ਪਤਨੀ ...

ਪੂਰੀ ਖ਼ਬਰ »

ਹਸਪਤਾਲ ਦੇ ਅੰਦਰੂਨੀ ਬਿਜਲੀ ਸਿਸਟਮ 'ਚ ਨੁਕਸ ਕਾਰਨ ਬਿਜਲੀ ਬੰਦ ਸੀ- ਐਸ.ਡੀ.ਓ. ਕੁਲਤਾਰ ਸਿੰਘ

ਭੁਲੱਥ, 29 ਜਨਵਰੀ (ਮੇਹਰ ਚੰਦ ਸਿੱਧੂ)- ਬੀਤੇ ਦਿਨ ਸਬ ਡਵੀਜ਼ਨ ਹਸਪਤਾਲ ਭੁਲੱਥ ਵਿਖੇ ਬਿਜਲੀ ਦੀ ਸਪਲਾਈ ਠੱਪ ਰਹਿਣ ਸਬੰਧੀ ਪਾਵਰਕਾਮ ਦੇ ਪੱਖ ਜਾਣਨ ਲਈ ਐਕਸੀਅਨ ਪਾਵਰਕਾਮ ਕਰਤਾਰਪੁਰ ਇੰਜ: ਵਿਨੈ ਸ਼ਰਮਾ ਤੇ ਐਸ.ਡੀ.ਓ. ਪਾਵਰਕਾਮ ਭੁਲੱਥ ਕੁਲਤਾਰ ਸਿੰਘ ਨਾਲ ਸੰਪਰਕ ...

ਪੂਰੀ ਖ਼ਬਰ »

ਮਕਸੂਦਪੁਰ ਵਿਖੇ ਬੰਦ ਘਰ 'ਚ ਹੋਈ ਚੋਰੀ

ਨਡਾਲਾ, 29 ਜਨਵਰੀ (ਮਨਜਿੰਦਰ ਸਿੰਘ ਮਾਨ)- ਪਿੰਡ ਮਕਸੂਦਪੁਰ ਵਿਖੇ ਇਕ ਬੰਦ ਘਰ ਵਿਚ ਚੋਰਾਂ ਵੱਲੋਂ ਚੋਰੀ ਕਰ ਲਈ ਗਈ | ਇਸ ਸਬੰਧੀ ਬੇਗੋਵਾਲ ਪੁਲਿਸ ਨੇ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਸ਼ਿਕਾਇਤ 'ਤੇ 4 ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰ ...

ਪੂਰੀ ਖ਼ਬਰ »

ਮੋਟਰ ਦੀਆਂ ਤਾਰਾਂ ਚੋਰੀ ਕਰਨ ਵਾਲਾ ਵਿਅਕਤੀ ਕਾਬੂ

ਫਗਵਾੜਾ, 29 ਜਨਵਰੀ (ਹਰਜੋਤ ਸਿੰਘ ਚਾਨਾ)- ਸਿਟੀ ਪੁਲਿਸ ਨੇ ਮੋਟਰ ਦੀਆਂ ਤਾਰਾ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਮੋਟਰ ਦੀਆਂ ਤਾਰਾ ਬਰਾਮਦ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਐਸ.ਐਚ.ਓ. ਸਿਟੀ ਅਮਨਦੀਪ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ...

ਪੂਰੀ ਖ਼ਬਰ »

ਸਰਬੱਤ ਦੇ ਭਲੇ ਲਈ ਗੁਰਮਤਿ ਸਮਾਗਮ 5 ਨੂੰ

ਨਡਾਲਾ, 29 ਜਨਵਰੀ (ਮਾਨ)- ਸੰਤ ਬਾਬਾ ਨਰਿੰਦਰ ਸਿੰਘ, ਸੰਤ ਬਾਬਾ ਬਲਵਿੰਦਰ ਸਿੰਘ ਹਜ਼ੂਰ ਸਾਹਿਬ ਵਾਲਿਆਂ ਵਲੋਂ ਸਰਬੱਤ ਦੇ ਭਲੇ ਲਈ ਗੁਰਮਤਿ ਸਮਾਗਮ 5 ਫਰਵਰੀ ਦਿਨ ਐਤਵਾਰ ਸਵੇਰੇ 10 ਤੋਂ ਦੁਪਹਿਰ 1 ਵਜੇ ਤੱਕ ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ਸ਼ਰਧਾ ...

ਪੂਰੀ ਖ਼ਬਰ »

ਸ੍ਰੀ ਬੈਜਨਾਥ ਮੰਦਰ ਕਮੇਟੀ ਵੱਲੋਂ ਲੰਗਰ

ਸੁਲਤਾਨਪੁਰ ਲੋਧੀ, 29 ਜਨਵਰੀ (ਨਰੇਸ਼ ਹੈਪੀ, ਥਿੰਦ)- ਸ੍ਰੀ ਬੈਜਨਾਥ ਮੰਦਰ ਕਮੇਟੀ ਅੱਲਾਦਾਦ ਚੱਕ ਵੱਲੋਂ ਮਾਂ ਸਰਸਵਤੀ ਦੇ ਪਾਵਨ ਆਗਮਨ ਮੌਕੇ ਸ਼ਿਵ ਮੰਦਰ, ਤਲਵੰਡੀ ਚੌਧਰੀਆਂ ਰੋਡ ਵਿਖੇ ਲੰਗਰ ਲਗਾਏ ਗਏ | ਇਸ ਮੌਕੇ ਸ਼ਿਵ ਪਰਿਵਾਰ ਤੇ ਮਾਂ ਸਰਸਵਤੀ ਦੀ ਪੂਜਾ ਅਰਚਨਾ ...

ਪੂਰੀ ਖ਼ਬਰ »

ਰੋਟਰੀ ਕਲੱਬ ਬੇਗੋਵਾਲ ਦੀ ਅਹਿਮ ਮੀਟਿੰਗ

ਬੇਗੋਵਾਲ, 29 ਜਨਵਰੀ (ਸੁਖਜਿੰਦਰ ਸਿੰਘ)- ਸਮਾਜ ਸੇਵੀ ਖੇਤਰ 'ਚ ਅਹਿਮ ਸੇਵਾਵਾਂ ਨਿਭਾਉਣ ਵਾਲੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਬੇਗੋਵਾਲ ਦੀ ਮਹੀਨਾਵਾਰ ਮੀਟਿੰਗ ਕਲੱਬ ਦੇ ਪ੍ਰਧਾਨ ਡਾ: ਤਰਸੇਮ ਸਿੰਘ ਦੇ ਫ਼ਾਰਮ ਹਾਊਸ ਬੇਗੋਵਾਲ ਵਿਖੇ ਹੋਈ ਜਿਸ 'ਚ ...

ਪੂਰੀ ਖ਼ਬਰ »

ਫਰੈਂਡਸ ਸਪੋਰਟਸ ਐਂਡ ਵੈੱਲਫੇਅਰ ਕਲੱਬ ਨਡਾਲਾ ਦੀ ਮੀਟਿੰਗ

ਨਡਾਲਾ, 29 ਜਨਵਰੀ (ਮਨਜਿੰਦਰ ਸਿੰਘ ਮਾਨ)- ਫਰੈਂਡਜ਼ ਸਪੋਰਟਸ ਐਂਡ ਵੈੱਲਫੇਅਰ ਕਲੱਬ ਨਡਾਲਾ ਦੀ ਮੀਟਿੰਗ ਕਲੱਬ ਦੇ ਸਰਪ੍ਰਸਤ ਦਲਜੀਤ ਸਿੰਘ ਨਡਾਲਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਮੌਕੇ ਦਲਜੀਤ ਸਿੰਘ ਨਡਾਲਾ ਨੇ ਦੱਸਿਆ ਕਿ ਕਲੱਬ ਵਲੋਂ 14ਵਾਂ ਕਬੱਡੀ ਕੱਪ 22 ਫਰਵਰੀ ...

ਪੂਰੀ ਖ਼ਬਰ »

ਆਪ ਸਰਕਾਰ ਨੇ ਲੋਕਾਂ ਦੀ ਉਮੀਦਾਂ ਅਨੁਸਾਰ ਕੰਮ ਕੀਤਾ- ਨੰਬਰਦਾਰ ਵਿਲੀਅਮ

ਨਡਾਲਾ, 29 ਜਨਵਰੀ (ਮਾਨ)- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਨੰਬਰਦਾਰ ਵਿਲੀਅਮ ਰਾਏਪੁਰਅਰਾਈਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਲੋਕਾਂ ਦੀਆ ਆਸਾਂ ਉਮੀਦਾਂ 'ਤੇ ਖਰਾ ਉੱਤਰੀ ਹੈ ਤੇ ਪੰਜਾਬ ਦੇ ਲੋਕਾਂ ਨੇ ਜਿਸ ਬਦਲਾਅ ਦੀ ਉਮੀਦ ਨਾਲ ਆਪ ਨੂੰ ਵਿਧਾਨ ਸਭਾ ...

ਪੂਰੀ ਖ਼ਬਰ »

ਵਿਆਹ ਦੀ ਪਾਰਟੀ ਮੌਕੇ ਲੜਕੇ ਦੀ ਮਾਤਾ ਦਾ ਪਰਸ ਚੋਰੀ

ਫਗਵਾੜਾ, 29 ਜਨਵਰੀ (ਹਰਜੋਤ ਸਿੰਘ ਚਾਨਾ)- ਵਿਆਹ ਦੀ ਪਾਰਟੀ ਮੌਕੇ ਸਟੇਜ 'ਤੇ ਫੋਟੋ ਖਿਚਵਾ ਰਹੀ ਲੜਕੇ ਦੀ ਮਾਤਾ ਦਾ ਪਰਸ ਦੋ ਅਣਪਛਾਤੇ ਚੋਰ ਲੈ ਕੇ ਫ਼ਰਾਰ ਹੋ ਗਏ ਜਿਸ ਨਾਲ ਪਰਿਵਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਪੀੜਤ ਮਹਿਲਾ ਅਨੀਤਾ ਪਤਨੀ ਚੰਦ ਕਿਸ਼ੋਰ ਨੇ ...

ਪੂਰੀ ਖ਼ਬਰ »

ਲਿਟਲ ਏਾਜਲਸ ਕੋ-ਐੱਡ ਸਕੂਲ ਦਾ ਹਰਸ਼ਿਤ ਵਾਸੂਦੇਵਾ ਰਾਜ ਪੱਧਰੀ ਪ੍ਰਸ਼ਨੋਤਰੀ ਮੁਕਾਬਲੇ 'ਚ ਦੂਜੇ ਸਥਾਨ 'ਤੇ ਰਿਹਾ

ਕਪੂਰਥਲਾ, 29 ਜਨਵਰੀ (ਵਿਸ਼ੇਸ਼ ਪ੍ਰਤੀਨਿਧ)- ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਚ ਕਰਵਾਏ ਗਏ ਪ੍ਰਸ਼ਨੋਤਰੀ ਮੁਕਾਬਲੇ 'ਚ ਲਿਟਲ ਏਾਜਲਸ ਕੋ-ਐੱਡ ਸਕੂਲ ਦੇ 7 ਵਿਦਿਆਰਥੀਆਂ ਨੇ ਭਾਗ ਲਿਆ ਜਿਸ ਵਿਚੋਂ 2 ਵਿਦਿਆਰਥੀ ਸੈਮੀਫਾਈਨਲ ਮੁਕਾਬਲੇ ਲਈ ਚੁਣੇ ਗਏ | ਸਕੂਲ ਪਿ੍ੰਸੀਪਲ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਪਿ੍ੰਸ ਨੇ ਗਣਤੰਤਰ ਦਿਵਸ ਮਨਾਇਆ

ਬੇਗੋਵਾਲ, 29 ਜਨਵਰੀ (ਸੁਖਜਿੰਦਰ ਸਿੰਘ)- ਬੇਗੋਵਾਲ ਦੀ ਨਾਮਵਰ ਸੰਸਥਾ ਲਾਈਨਜ਼ ਕਲੱਬ ਪਿ੍ੰਸ ਬੇਗੋਵਾਲ ਵਲੋਂ ਸੂਰਜ ਪਟਰੋਲ ਪੰਪ 'ਤੇ ਗਣਤੰਤਰ ਦਿਵਸ ਕੌਮੀ ਝੰਡਾ ਲਹਿਰਾ ਕੇ ਮਨਾਇਆ ਗਿਆ | ਇਸ ਮੌਕੇ ਕਲੱਬ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਵੜੈਚ ਤੇ ਧਰਮਿੰਦਰ ਸਿੰਘ ...

ਪੂਰੀ ਖ਼ਬਰ »

ਬਾਬੇ ਕੇ ਸਕੂਲ ਵਾੜਾ ਜੋਧ ਸਿੰਘ 'ਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ

ਡਡਵਿੰਡੀ, 29 ਜਨਵਰੀ (ਦਿਲਬਾਗ ਸਿੰਘ ਝੰਡ)- ਬਾਬੇ ਕੇ ਸੀਨੀਅਰ ਸੈਕੰਡਰੀ ਸਕੂਲ ਵਾੜਾ ਜੋਧ ਸਿੰਘ (ਜਲੰਧਰ) ਵਿਖੇ ਡਾਇਰੈਕਟਰ-ਕਮ-ਪਿ੍ੰਸੀਪਲ ਅਮਰਜੀਤ ਕੌਰ ਦੀ ਅਗਵਾਈ 'ਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਸੰਸਥਾ ਦੇ ਚੇਅਰਮੈਨ ਤੇ ਮੈਨੇਜਿੰਗ ...

ਪੂਰੀ ਖ਼ਬਰ »

12 ਹਜ਼ਾਰ ਆਬਾਦੀ ਵਾਲੇ ਕਸਬਾ ਨਡਾਲਾ ਨੂੰ ਕਦੋਂ ਨਸੀਬ ਹੋਵੇਗਾ 25 ਬਿਸਤਰੇ ਦਾ ਹਸਪਤਾਲ-ਬਿੱਟੂ ਖੱਖ

ਨਡਾਲਾ, 29 ਜਨਵਰੀ (ਮਾਨ)- 12 ਹਜ਼ਾਰ ਆਬਾਦੀ ਵਾਲੇ ਇਤਿਹਾਸਕ ਕਸਬਾ ਨਡਾਲਾ ਨੂੰ ਕਦੋਂ ਨਸੀਬ ਹੋਵੇਗਾ 25 ਬਿਸਤਰੇ ਦਾ ਹਸਪਤਾਲ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹੈਲਪ ਲਾਈਨ ਐਂਟੀ ਕਰੱਪਸ਼ਨ ਦੇ ਸਾਬਕਾ ਪੰਜਾਬ ਪ੍ਰੈੱਸ ਸਕੱਤਰ ਬਲਵਿੰਦਰ ਸਿੰਘ ਬਿੱਟੂ ਖੱਖ ਨੇ ...

ਪੂਰੀ ਖ਼ਬਰ »

ਕੁੱਤੇ ਸੁਰੱਖਿਆ ਸਮੇਤ ਵੱਖ-ਵੱਖ ਖੇਤਰਾਂ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ- ਡਾ: ਰਾਜੇਸ਼ ਗਰੋਵਰ

ਕਪੂਰਥਲਾ, 29 ਜਨਵਰੀ (ਅਮਰਜੀਤ ਕੋਮਲ)- ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਚ ਕੁੱਤਿਆਂ ਦੀਆਂ ਵੱਖ-ਵੱਖ ਪ੍ਰਜਾਤੀਆਂ ਤੇ ਕੁੱਤਿਆਂ ਦੇ ਮਨੁੱਖੀ ਜੀਵਨ ਵਿਚ ਮਹੱਤਵ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਦੇ ਮੰਤਵ ਨਾਲ 15ਵਾਂ ਤੇ 16ਵਾਂ ਡਾਗ ਸ਼ੋਅ ਕਰਵਾਇਆ ਗਿਆ ਜਿਸ ...

ਪੂਰੀ ਖ਼ਬਰ »

ਨਾਕੇ 'ਤੇ ਖੜੇ ਥਾਣਾ ਮੁਖੀ 'ਤੇ ਅਣਪਛਾਤੇ ਵਾਹਨ ਚਾਲਕ ਨੇ ਚੜ੍ਹਾਈ ਗੱਡੀ, ਵਾਹਨ ਚਾਲਕ ਮੌਕੇ ਤੋਂ ਫ਼ਰਾਰ

ਬੇਗੋਵਾਲ, 29 ਜਨਵਰੀ (ਸੁਖਜਿੰਦਰ ਸਿੰਘ)- ਬੀਤੀ ਦੇਰ ਸ਼ਾਮ ਬੇਗੋਵਾਲ ਥਾਣਾ ਮੁਖੀ ਇੰਸਪੈਕਟਰ ਦੀਪਕ ਸ਼ਰਮਾ ਨੇੜੇ ਭਦਾਸ ਚੌਕ ਗੱਡੀਆਂ ਦੀ ਚੈਕਿੰਗ ਕਰ ਰਹੇ ਸਨ, ਇਸ ਦੌਰਾਨ ਜਦ ਇਕ ਗੱਡੀ ਦੀ ਉਹ ਤਲਾਸ਼ੀ ਲੈਣ ਲੱਗੇ ਤਾਂ ਗੱਡੀ ਚਾਲਕ ਨੇ ਕਾਰ ਵਿਚ ਬੈਠ ਕੇ ਯਕਦਮ ਕਾਰ ...

ਪੂਰੀ ਖ਼ਬਰ »

ਹੈਰੋਇਨ ਸਮੇਤ ਨਸ਼ਾ ਤਸਕਰ ਗਿ੍ਫਤਾਰ

ਮਹਿਤਪੁਰ, 29 ਜਨਵਰੀ (ਹਰਜਿੰਦਰ ਸਿੰਘ ਚੰਦੀ)-ਗੁਰਪ੍ਰੀਤ ਸਿੰਘ ਪੀ. ਪੀ. ਐਸ. ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਨੇ ਦੱਸਿਆ ਕਿ ਬਲਰਾਜ ਸਿੰਘ ਥਾਣਾ ਮੁਖੀ ਮਹਿਤਪੁਰ ਦੀ ਅਗਵਾਈ ਹੇਠ ਐਸ. ਆਈ. ਪਰਮਜੀਤ ਸਿੰਘ ਦੀ ਪੁਲਿਸ ਪਾਰਟੀ ਵਲੋਂ ਇਸਮਾਈਲਪੁਰ ਪੁਲੀ ਮਹਿਤਪੁਰ ...

ਪੂਰੀ ਖ਼ਬਰ »

ਪਿੰਡ ਪਰਮਜੀਤਪੁਰ ਵਿਖੇ ਰਾਜ ਪੱਧਰੀ ਕਬੱਡੀ ਟੂਰਨਾਮੈਂਟ 5 ਫਰਵਰੀ ਨੂੰ

ਸੁਲਤਾਨਪੁਰ ਲੋਧੀ, 29 ਜਨਵਰੀ (ਨਰੇਸ਼ ਹੈਪੀ, ਥਿੰਦ)- ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਦੀ ਇਕ ਜ਼ਰੂਰੀ ਮੀਟਿੰਗ ਪਰਮਜੀਤਪੁਰ ਵਿਖੇ ਸ਼ਹੀਦ ਊਧਮ ਸਿੰਘ ਸਟੇਡੀਅਮ ਵਿਖੇ ਪ੍ਰਧਾਨ ਬਲਦੇਵ ਸਿੰਘ ਸਾਬਕਾ ਚੇਅਰਮੈਨ, ਮੀਤ ਪ੍ਰਧਾਨ ਲਾਭ ਸਿੰਘ ਧੰਜੂ ਸਰਪੰਚ ਨਬੀਪੁਰ ਤੇ ...

ਪੂਰੀ ਖ਼ਬਰ »

ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਦਾ ਸਾਲਾਨਾ ਸਮਾਗਮ ਧੂਮਧਾਮ ਨਾਲ ਮਨਾਇਆ

ਸੁਲਤਾਨਪੁਰ ਲੋਧੀ, 29 ਜਨਵਰੀ (ਨਰੇਸ਼ ਹੈਪੀ, ਥਿੰਦ)- ਐਸ. ਡੀ. ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਵਾਈਸ ਪਿ੍ੰਸੀਪਲ ਪਿੰਦਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਧੂਮਧਾਮ ਨਾਲ ਕਰਵਾਇਆ ਗਿਆ | ਪਿ੍ੰਸੀਪਲ ਚਿਤਰੰਜਨ ਪਸਰੀਚਾ ਦਾ ...

ਪੂਰੀ ਖ਼ਬਰ »

ਜਾਰਜਪੁਰ ਵਿਖੇ ਸੰਤ ਬਾਬਾ ਨਿਹਾਲ ਸਿੰਘ ਯਾਦਗਾਰੀ 35ਵਾਂ ਸਾਲਾਨਾ ਖੇਡ ਮੇਲਾ 11 ਤੋਂ

ਡਡਵਿੰਡੀ, 29 ਜਨਵਰੀ (ਦਿਲਬਾਗ ਸਿੰਘ ਝੰਡ)- ਸੰਤ ਬਾਬਾ ਨਿਹਾਲ ਸਿੰਘ ਸਪੋਰਟਸ ਤੇ ਵੈੱਲਫੇਅਰ ਕਲੱਬ ਜਾਰਜਪੁਰ ਵੱਲੋਂ 35ਵਾਂ ਸਾਲਾਨਾ ਸੰਤ ਬਾਬਾ ਨਿਹਾਲ ਸਿੰਘ ਯਾਦਗਾਰੀ ਟੂਰਨਾਮੈਂਟ 11 ਤੇ 12 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ | ਪ੍ਰਵਾਸੀ ਭਾਰਤੀਆਂ, ਗ੍ਰਾਮ ਪੰਚਾਇਤ ਤੇ ...

ਪੂਰੀ ਖ਼ਬਰ »

ਸਿਵਲ ਹਸਪਤਾਲ ਭੁਲੱਥ 'ਚ ਡਰਾਈ ਡੇ ਮਨਾਇਆ

ਭੁਲੱਥ, 29 ਜਨਵਰੀ (ਮੇਹਰ ਚੰਦ ਸਿੱਧੂ)- ਸਿਵਲ ਹਸਪਤਾਲ ਭੁਲੱਥ ਚ ਐੱਸ.ਐੱਮ.ਓ. ਡਾ: ਦੇਸ ਰਾਜ ਮੱਲ ਦੀ ਅਗਵਾਈ 'ਚ ਫਰਾਈ ਡੇ ਡਰਾਈ ਡੇ ਮਨਾਇਆ | ਇਸ ਮੌਕੇ ਡਾ: ਦੇਸ ਰਾਜ ਮੱਲ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਂਗੂ ਦੇ ਲਾਰਵੇ ਨੂੰ ਖ਼ਤਮ ਕਰਨ ਲਈ ਸਿਹਤ ਕਰਮਚਾਰੀ ...

ਪੂਰੀ ਖ਼ਬਰ »

ਚੋਰਾਂ ਨੇ ਘਰ ਨੂੰ ਨਿਸ਼ਾਨਾ ਬਣਾ ਕੇ ਸਾਮਾਨ ਕੀਤਾ ਚੋਰੀ

ਫਗਵਾੜਾ, 29 ਜਨਵਰੀ (ਹਰਜੋਤ ਸਿੰਘ ਚਾਨਾ)- ਇਥੋਂ ਦੇ ਮੁਹੱਲਾ ਸਤਨਾਮਪੁਰਾ ਵਿਖੇ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਸਾਮਾਨ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਹੈ | ਘਟਨਾ ਸਬੰਧੀ ਜਾਣਕਾਰੀ ਦਿੰਦਿਆ ਹੋਏ ਪੀੜਤ ਸਵਰਨ ਸਿੰਘ ਨੇ ਦੱਸਿਆ ਕਿ ਉਹ ਘਰ ਤੋਂ ਕੁੱਝ ...

ਪੂਰੀ ਖ਼ਬਰ »

ਭਦਾਸ 'ਚ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ

ਬੇਗੋਵਾਲ, 29 ਜਨਵਰੀ (ਸੁਖਜਿੰਦਰ ਸਿੰਘ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ 'ਤੇ ਭਦਾਸ ਦੇ ਸਮੂਹ ਐਨ. ਆਰ.ਆਈ ਵੀਰ, ਭੈਣਾਂ ਤੇ ਸਮੂਹ ਸਾਧ ਸੰਗਤ ਵੱਲੋਂ ਸਾਲਾਨਾ ਕੀਰਤਨ ਦਰਬਾਰ ਕਰਵਾਇਆ ਗਿਆ | ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨ ਦਰਬਾਰ ਕਰਵਾਇਆ ਗਿਆ | ਇਸ ...

ਪੂਰੀ ਖ਼ਬਰ »

ਮੀਂਹ ਨਾਲ ਠੰਢ 'ਚ ਹੋਇਆ ਵਾਧਾ, ਕਣਕ, ਸਰ੍ਹੋਂ, ਸਬਜ਼ੀਆਂ ਤੇ ਹਰੇ ਚਾਰੇ ਲਈ ਲਾਹੇਵੰਦ

ਸੁਲਤਾਨਪੁਰ ਲੋਧੀ, 29 ਜਨਵਰੀ (ਥਿੰਦ, ਹੈਪੀ)- ਅੱਜ ਬਾਅਦ ਦੁਪਹਿਰ ਹਲਕਾ ਸੁਲਤਾਨਪੁਰ ਲੋਧੀ ਤੇ ਇਸ ਦੇ ਆਸ-ਪਾਸ ਇਲਾਕਿਆਂ ਵਿਚ ਪਏ ਮੀਂਹ ਨਾਲ ਜਿੱਥੇ ਠੰਢ ਵਿਚ ਵਾਧਾ ਹੋ ਗਿਆ ਹੈ ਉੱਥੇ ਹੀ ਇਸ ਮੀਂਹ ਨੂੰ ਕੋਰੇ ਨਾਲ਼ ਝੰਬੀਆਂ ਫ਼ਸਲਾਂ ਲਈ ਬਹੁਤ ਹੀ ਲਾਹੇਵੰਦ ਮੰਨਿਆ ਜਾ ...

ਪੂਰੀ ਖ਼ਬਰ »

ਪਿੰਡ ਸੂਰਜਾ ਵਿਖੇ ਘਰ 'ਚ ਚੋਰੀ

ਗੁਰਾਇਆ, 29 ਜਨਵਰੀ (ਬਲਵਿੰਦਰ ਸਿੰਘ)-ਚੋਰਾਂ ਨੇ ਬੀਤੀ ਰਾਤ ਪਿੰਡ ਸੂਰਜਾ ਵਿਖੇ ਇਕ ਕੋਠੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਕਦੀ, ਸੋਨਾ ਤੇ ਹੋਰ ਸਾਮਾਨ ਚੋਰੀ ਕਰ ਲਿਆ | ਜਾਣਕਾਰੀ ਦਿੰਦੇ ਹੋਏ ਮਨਪ੍ਰੀਤ ਸਿੰਘ ਪੁੱਤਰ ਬਲਜੀਤ ਸਿੰਘ ਸੂਰਜਾ ਨੇ ਦੱਸਿਆ ਕਿ ਉਹ ਆਪਣੇ ...

ਪੂਰੀ ਖ਼ਬਰ »

ਉੱਗੀ ਪੁਲਿਸ ਨੇ ਕੀਤਾ ਭਗੌੜਾ ਗਿ੍ਫ਼ਤਾਰ

ਮੱਲ੍ਹੀਆਂ ਕਲਾਂ, 29 ਜਨਵਰੀ (ਪੱਤਰ ਪ੍ਰੇਰਕ)-ਪੁਲਿਸ ਚੌਕੀ ਉੱਗੀ ਨੇ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਗਏ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਹੈ | ਚੌਕੀ ਇੰਚਾਰਜ ਸੁਖਵਿੰਦਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਜਸਵਿੰਦਰ ਸਿੰਘ ਉਰਫ ਗੋਰੂ ਵਾਸੀ ਈਦਾ ਥਾਣਾ ਨਕੋਦਰ ਜੋ ਕਿ ...

ਪੂਰੀ ਖ਼ਬਰ »

ਪੁਰਾਣੇ ਮੁੱਖ ਮੰਤਰੀਆਂ ਦੀਆਂ ਫੋਟੋਆਂ 'ਤੇ ਇਤਰਾਜ਼ ਕਰਨ ਵਾਲੇ ਭਗਵੰਤ ਮਾਨ ਹੁਣ ਖੁਦ ਫ਼ੋਟੋਆਂ ਲਗਵਾ ਰਹੇ-ਵਡਾਲਾ

ਜੰਡਿਆਲਾ ਮੰਜਕੀ, 29 ਜਨਵਰੀ (ਸੁਰਜੀਤ ਸਿੰਘ ਜੰਡਿਆਲਾ)-ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਹਲਕੇ ਦੇ ਵੱਖ-ਵੱਖ ਸਿਹਤ ਕੇਂਦਰਾਂ ਦਾ ਦੌਰਾ ਕਰਨ ਉਪਰੰਤ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ...

ਪੂਰੀ ਖ਼ਬਰ »

ਬੰਦੀ ਸਿੰਘਾਂ ਦੀ ਰਿਹਾਈ ਲਈ ਪਿੰਡ ਫਤਿਹ ਜਲਾਲ ਵਿਖੇ ਦਿੱਤਾ ਧਰਨਾ

ਕਰਤਾਰਪੁਰ, 29 ਜਨਵਰੀ (ਜਨਕ ਰਾਜ ਗਿੱਲ)-ਸਰਕਾਰਾਂ ਸਿੱਖ ਕÏਮ ਨੂੰ ਗ਼ੁਲਾਮ ਬਣਾਉਣ ਦੀ ਕੋਝੀ ਨੀਤੀਆਂ 'ਤੇ ਕੰਮ ਕਰ ਰਹੀਆਂ ਹਨ ਤਾਂ ਹੀ ਤੇ ਦੇਸ਼ ਦੀਆਂ ਜੇਲ੍ਹਾਂ 'ਚ ਆਪੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਜੀਦਗੀ ਦੇ ਨਾਲ ਠੋਸ ...

ਪੂਰੀ ਖ਼ਬਰ »

ਨਿਊਜ਼ੀਲੈਂਡ ਟੀਮ ਵਲੋਂ ਦਸਤਾਰ ਕੋਚਾਂ ਦਾ ਵਿਸ਼ੇਸ਼ ਸਨਮਾਨ

ਮਹਿਤਪੁਰ, 29 ਜਨਵਰੀ (ਹਰਜਿੰਦਰ ਸਿੰਘ ਚੰਦੀ )-ਨਿਊਜ਼ੀਲੈਂਡ 'ਚ ਅਕਤੂਬਰ, ਨਵੰਬਰ ਮਹੀਨੇ ਹੋਏ ਕਬੱਡੀ ਸੀਜ਼ਨ ਦÏਰਾਨ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਸੱਦੇ ਤੇ ਵੱਖ-ਵੱਖ ਕਲੱਬਾਂ ਦੇ ਸਹਿਯੋਗ ਨਾਲ ਲਗਾਤਾਰ ਦੋ ਮਹੀਨੇ ਨਿਊਜ਼ੀਲੈਂਡ ਵਿਚ ਦਸਤਾਰ ਸਿਖਲਾਈ ਕੈਂਪ ...

ਪੂਰੀ ਖ਼ਬਰ »

ਕਾਂਗਰਸੀ ਆਗੂ ਬੂਟਾ ਸਿੰਘ ਕਲਸੀ ਤੇ ਸੁੱਖਾ ਢੇਸੀ 'ਆਪ' 'ਚ ਸ਼ਾਮਿਲ

ਸ਼ਾਹਕੋਟ, 29 ਜਨਵਰੀ (ਦਲਜੀਤ ਸਿੰਘ ਸਚਦੇਵਾ)-ਸ਼ਾਹਕੋਟ 'ਚ ਕਾਂਗਰਸ ਨੂੰ ਉਸ ਸਮੇਂ ਝਟਕਾ ਲੱਗਾ ਜਦ ਕਾਂਗਰਸੀ ਆਗੂ ਬੂਟਾ ਸਿੰਘ ਕਲਸੀ ਤੇ ਸੁੱਖਾ ਢੇਸੀ ਕਾਂਗਰਸ ਨੂੰ ਛੱਡ ਕੇ 'ਆਪ' 'ਚ ਸ਼ਾਮਿਲ ਹੋਏ | ਇਸੇ ਹੀ ਤਰ੍ਹਾਂ ਅਕਾਲੀ ਵਰਕਰ ਇੰਦਰਜੀਤ ਗੋਇਲ ਮੰਡੀ ਆੜ੍ਹਤੀਆ ਨੇ ...

ਪੂਰੀ ਖ਼ਬਰ »

ਸੁਪਰਵਾਈਜ਼ਰ ਰਣਜੋਧ ਸਿੰਘ ਧੰਜੂ ਨੂੰ ਸੇਵਾ ਮੁਕਤੀ 'ਤੇ ਵਿਦਾਇਗੀ ਪਾਰਟੀ

ਮਹਿਤਪੁਰ, 29 ਜਨਵਰੀ (ਲਖਵਿੰਦਰ ਸਿੰਘ)-ਰਣਜੋਧ ਸਿੰਘ ਧੰਜੂ ਦਾ ਜਨਮ ਸਾਲ 1964 ਨੂੰ ਮਾਤਾ ਨਰਿੰਜਣ ਕੌਰ ਤੇ ਪਿਤਾ ਸਮੁੰਦ ਸਿੰਘ ਦੇ ਘਰ ਪਿੰਡ ਸੇਖੇ ਜ਼ਿਲ੍ਹਾ ਜਲੰਧਰ ਵਿਖੇ ਹੋਇਆ | ਆਪ ਨੇ ਦਸਵੀਂ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਪਿੰਡ ਪੰਖਰ, ਜ਼ਿਲ੍ਹਾ ਪਟਿਆਲਾ ਤੋਂ ਪਾਸ ...

ਪੂਰੀ ਖ਼ਬਰ »

ਅੰਧ ਵਿਸ਼ਵਾਸਾਂ ਵਿਰੁੱਧ ਕਾਨੂੰਨ ਦਾ ਖਰੜਾ ਵਿਧਾਇਕ ਧਾਲੀਵਾਲ ਨੂੰ ਸੌਂਪਿਆ

ਫਗਵਾੜਾ, 29 ਜਨਵਰੀ (ਹਰਜੋਤ ਸਿੰਘ ਚਾਨਾ)- ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਫਗਵਾੜਾ ਵਲੋਂ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਅੰਧ-ਵਿਸ਼ਵਾਸਾਂ ਵਿਰੁੱਧ ਕਾਨੂੰਨ ਦਾ ਖਰੜਾ ਫਗਵਾੜਾ ਹਲਕੇ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੂੰ ਦਿੱਤਾ ਗਿਆ ਜਿਸ 'ਚ ਸਮਾਜ ਨੂੰ ...

ਪੂਰੀ ਖ਼ਬਰ »

ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ

ਕਪੂਰਥਲਾ, 29 ਜਨਵਰੀ (ਅਮਨਜੋਤ ਸਿੰਘ ਵਾਲੀਆ)- ਮਦਰਸਾ ਦਾਰੇ ਅਬੀ ਅਯੂਬ ਨਜ਼ਦੀਕ ਸ਼ਾਲੀਮਾਰਬਾਗ ਵਿਖੇ ਗਣਤੰਤਰ ਦਿਵਸ ਧੂਮਧਾਮ ਨਾਲ ਮਦਰਸੇ ਦੇ ਸਰਪ੍ਰਸਤ ਤੇ ਜਮੀਅਤ ਉਲਮਾਏ ਕਪੂਰਥਲਾ ਦੇ ਪ੍ਰਧਾਨ ਮੌਲਾਨਾ ਅਮਾਨੁੱਲਾ ਦੀ ਅਗਵਾਈ 'ਚ ਮਨਾਇਆ ਗਿਆ | ਰਾਸ਼ਟਰੀ ਝੰਡਾ ...

ਪੂਰੀ ਖ਼ਬਰ »

ਅੰਧਵਿਸ਼ਵਾਸ ਰੋਕੂ ਕਾਨੂੰਨ ਬਣਾਉਣ ਲਈ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਦਿੱਤਾ ਮੰਗ ਪੱਤਰ

ਸੁਲਤਾਨਪੁਰ ਲੋਧੀ, 29 ਜਨਵਰੀ (ਥਿੰਦ, ਹੈਪੀ)- ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਕਮੇਟੀ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਪੰਜਾਬ ਦੀਆਂ ਸਾਰੀਆਂ ਇਕਾਈਆਂ ਵੱਲੋਂ ਆਪੋ ਆਪਣੇ ਇਲਾਕੇ ਦੇ ਵਿਧਾਇਕਾਂ ਨੂੰ 'ਪੰਜਾਬ ਕਾਲਾ ਜਾਦੂ ਮੰਤਰ ਅਤੇ ਅੰਧ-ਵਿਸ਼ਵਾਸ ਰੋਕੂ ...

ਪੂਰੀ ਖ਼ਬਰ »

ਢਿਲਵਾਂ 'ਚ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ

ਢਿਲਵਾਂ, 29 ਜਨਵਰੀ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)– ਕਸਬਾ ਢਿਲਵਾਂ ਵਿਚ ਗਣਤੰਤਰ ਦਿਵਸ ਉਤਸ਼ਾਹ ਨਾਲ ਨਗਰ ਪੰਚਾਇਤ ਢਿਲਵਾਂ ਦੇ ਵਿਹੜੇ 'ਚ ਮਨਾਇਆ ਗਿਆ | ਕੌਮੀ ਝੰਡਾ ਲਹਿਰਾਉਣ ਦੀ ਰਸਮ ਕਾਰਜ ਸਾਧਕ ਅਫ਼ਸਰ ਢਿਲਵਾਂ ਬਿ੍ਜ ਮੋਹਨ ਨੇ ਅਦਾ ਕੀਤੀ | ਕਾਰਜ ਸਾਧਕ ...

ਪੂਰੀ ਖ਼ਬਰ »

'ਆਪ' ਦੇ ਰਾਜ 'ਚ ਫਗਵਾੜਾ ਨਿਗਮ ਵਲੋਂ ਗਰੀਬਾਂ ਨੂੰ ਕੀਤਾ ਜਾ ਰਿਹਾ ਪ੍ਰੇਸ਼ਾਨ : ਖੋਸਲਾ

ਫਗਵਾੜਾ, 29 ਜਨਵਰੀ (ਹਰਜੋਤ ਸਿੰਘ ਚਾਨਾ)- ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ 'ਚ ਫਗਵਾੜਾ ਨਗਰ ਨਿਗਮ ਵਲੋਂ ਜਨਤਾ ਨੂੰ ਕਿਸੇ ਨਾ ਕਿਸੇ ਬਹਾਨੇ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਇਹ ਦੋਸ਼ ਭਾਜਪਾ ਦੇ ਸੀਨੀਅਰ ਆਗੂ ਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ...

ਪੂਰੀ ਖ਼ਬਰ »

ਪਿੰਡ ਨੂੰ ਜਾਂਦਾ ਅਸਲ ਰਸਤਾ ਸ਼ੁਰੂ ਕਰਨ ਦਾ ਕੰਮ ਪਿੰਡ ਛੰਨਾ ਸ਼ੇਰ ਸਿੰਘ ਵਾਸੀਆਂ ਵਲੋਂ ਸ਼ੁਰੂ

ਤਲਵੰਡੀ ਚੌਧਰੀਆਂ, 29 ਜਨਵਰੀ (ਪਰਸਨ ਲਾਲ ਭੋਲਾ)- ਸਰਪੰਚ ਤਲਵੰਡੀ ਚੌਧਰੀਆਂ ਛੰਨਾ ਸ਼ੇਰ ਸਿੰਘ ਨੇ ਦੱਸਿਆ ਕਿ ਪਿੰਡ ਦੀ ਸਮੁੱਚੀ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਜੋ ਰਸਤਾ ਅਸਲ ਪਿੰਡ ਨੂੰ ਜਾਂਦਾ ਹੈ, ਉਸ ਨੂੰ ਬਣਾਉਣ ਦਾ ਫ਼ੈਸਲਾ ਕੀਤਾ ਗਿਆ | ਪਿੰਡ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX