ਜਗਰਾਉਂ, 30 ਜਨਵਰੀ (ਗੁਰਦੀਪ ਸਿੰਘ ਮਲਕ)-ਬੀਤੀ 3 ਜਨਵਰੀ ਨੂੰ ਨਜ਼ਦੀਕੀ ਪਿੰਡ ਬਾਰਦੇਕੇ ਦੇ ਪਰਮਜੀਤ ਸਿੰਘ ਦੀ ਗੋਲੀਆਂ ਨਾਲ ਹੱਤਿਆ ਕਰਕੇ ਫ਼ਰਾਰ ਹੋਏ 3 ਸ਼ੂਟਰਾਂ 'ਚੋਂ ਇਕ ਨੂੰ ਜਗਰਾਉਂ ਪੁਲਿਸ ਨੇ ਕਾਬੂ ਕਰ ਲਿਆ ਹੈ | ਜਿਸ ਪਾਸੋਂ ਪਿਸਟਲ ਅਤੇ ਗੋਲੀ ਸਿੱਕਾ ਬਰਾਮਦ ਵੀ ਕੀਤਾ ਗਿਆ ਹੈ | ਕਾਬੂ ਕੀਤੇ ਸ਼ੂਟਰ ਦੀ ਪਹਿਚਾਣ ਅਭਿਨਵ ਉਰਫ਼ ਅਭੀ ਪੁੱਤਰ ਸੁਰਿੰਦਰਪਾਲ ਵਾਸੀ ਤਹਿਸੀਲਪੁਰਾ ਅੰਮਿ੍ਤਸਰ ਵਜੋਂ ਹੋਈ ਹੈ | ਪੁਲਿਸ ਮੁਤਾਬਕ ਕਾਬੂ ਕੀਤੇ ਦੋਸ਼ੀ ਨੇ ਆਪਣੇ 2 ਸਾਥੀਆਂ ਨਾਲ ਮਿਲ ਕੇ ਪਿੰਡ ਬਾਰਦੇਕੇ ਦੇ ਪਰਮਜੀਤ ਸਿੰਘ ਦੀ ਉਸ ਦੇ ਘਰ ਅੰਦਰ ਦਾਖ਼ਲ ਹੋ ਕੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ | ਪੁਲਿਸ ਵਲੋਂ ਇਸ ਮਾਮਲੇ 'ਚ ਪਹਿਲਾਂ ਹੀ 8 ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਸੀ, ਜਿਨ੍ਹਾਂ 'ਚ ਸੁਖਦੇਵ ਸਿੰਘ ਵਾਸੀ ਪਿੰਡ ਮੀਨੀਆਂ, ਉਸ ਦੀ ਪਤਨੀ ਲਵਜਿੰਦਰ ਕੌਰ, ਬੇਟੀ ਕਿਰਨਪ੍ਰੀਤ ਕੌਰ, ਨਵਜੋਤ ਸਿੰਘ ਵਾਸੀ ਪਿੰਡ ਚਕਰ, ਲਵਪ੍ਰੀਤ ਸਿੰਘ ਤੋਂ ਇਲਾਵਾ ਨਾਮੀ ਗੈਂਗਸਟਾਰ ਮਨਦੀਪ ਸਿੰਘ ਉਰਫ਼ ਧਰੁਵ ਨੂੰ ਕਪੂਰਥਲਾ ਜੇਲ੍ਹ ਅਤੇ ਨਾਮੀ ਗੈਂਗਸਟਾਰ ਅਰਸ਼ ਡਾਲਾ ਜਿਸ ਨੂੰ ਕੁਝ ਦਿਨ ਪਹਿਲਾ ਕੇਂਦਰ ਵਲੋਂ ਅੱਤਵਾਦੀ ਐਲਾਨਿਆ ਹੈ, ਦੇ ਪਿਤਾ ਚਰਨਜੀਤ ਸਿੰਘ ਵਾਸੀ ਡਾਲਾ ਨੂੰ ਫਰੀਦਕੋਟ 'ਚੋਂ ਪ੍ਰੋਡਕਸ਼ਨ ਵਰੰਟ 'ਤੇ ਲਿਆ ਕੇ ਗਿ੍ਫ਼ਤਾਰ ਕੀਤਾ ਸੀ | ਜਿਸ ਤੋਂ ਬਾਅਦ ਅੱਜ ਕਾਬੂ ਕੀਤੇ ਗਏ ਸ਼ੂਟਰ ਅਭੀ ਦੀ ਭੈਣ ਸ਼ਿਵਾਨੀ ਨੂੰ ਪਨਾਹ ਦੇਣ ਦੇ ਦੋਸ਼ 'ਚ ਪੁਲਿਸ ਵਲੋਂ ਕਾਬੂ ਕੀਤਾ ਸੀ | ਉਪਰੋਕਤ ਸਾਰੇ ਕਥਿਤ ਦੋਸ਼ੀ ਨੂੰ ਪੁਲਿਸ ਵਲੋਂ ਜੇਲ੍ਹ ਭੇਜ ਦਿੱਤਾ ਗਿਆ | ਇਸ ਦੌਰਾਨ ਪਰਮਜੀਤ ਸਿੰਘ ਬਾਰਦੇਕੇ ਨੂੰ ਕਤਲ ਕਰਨ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਏ ਰਾਹੀਂ ਕੈਨੇਡਾ ਬੈਠੇ ਗੈਂਗਸਟਰ ਅਰਸ਼ ਡਾਲਾ ਨੇ ਲਈ ਸੀ, ਜਿਸ ਨੂੰ ਵੀ ਪੁਲਿਸ ਨੇ ਮਾਮਲੇ 'ਚ ਨਾਮਜ਼ਦ ਕਰ ਲਿਆ ਸੀ, ਪਰ ਪੁਲਿਸ ਦੇ ਹੱਥ ਅਸਲ ਗੋਲੀਆਂ ਮਾਰਨ ਵਾਲੇ ਦੋਸ਼ੀ ਕਾਬੂ ਨਹੀਂ ਸੀ ਆ ਰਹੇ ਅਤੇ ਪੁਲਿਸ ਲਗਾਤਾਰ ਦੋਸ਼ੀਆਂ ਦਾ ਪਿੱਛਾ ਕਰ ਰਹੀ ਸੀ | ਬੀਤੀ ਰਾਤ ਪੁਲਿਸ ਵਲੋਂ ਅਭਿਨਵ ਉਰਫ਼ ਅਭੀ ਨੂੰ ਕਾਬੂ ਕਰਕੇ ਵੱਡੀ ਪ੍ਰਾਪਤੀ ਕੀਤੀ ਹੈ, ਜਿਸ ਦੇ ਖ਼ਿਲਾਫ਼ ਪਹਿਲਾ ਹੀ ਥਾਣਾ ਸਦਰ ਜਗਰਾਉਂ ਵਿਖੇ ਮਾਮਲਾ ਦਰਜ ਹੈ | ਜਿਸ ਤੋਂ ਅੱਜ ਡੀ.ਐੱਸ.ਪੀ ਸਤਵਿੰਦਰ ਸਿੰਘ ਵਿਰਕ ਦੀ ਹਾਜ਼ਰੀ ਥਾਣਾ ਸਦਰ ਜਗਰਾਉਂ ਪੁਲਿਸ ਵਲੋਂ ਇਕ ਪਿਸਟਲ ਦੇਸੀ, ਮੈਗਜ਼ੀਨ ਤੇ 4 ਕਾਰਤੂਸ ਬਰਾਮਦ ਕੀਤੇ, ਜੋ ਕਿ ਪਿੰਡ ਅਖਾੜਾ ਵਿਖੇ ਸਥਿਤ ਨਹਿਰੀ ਵਿਸ਼ਰਾਮਘਰ ਦੇ ਇਕ ਕਮਰੇ 'ਚ ਦੱਬੇ ਸਨ | ਅੱਜ ਪੁਲਿਸ ਵਲੋਂ ਅਦਾਲਤ 'ਚ ਪੇਸ਼ ਕਰਕੇ ਉਸਦਾ ਰਿਮਾਂਡ ਵੀ ਹਾਸਲ ਕਰ ਲਿਆ |
ਡੀ.ਐੱਸ.ਪੀ ਸਤਵਿੰਦਰ ਸਿੰਘ ਵਿਰਕ ਅਨੁਸਾਰ ਪਰਮਜੀਤ ਸਿੰਘ ਦੀ ਹੱਤਿਆ ਦੇ ਮੁੱਖ ਹਥਿਆਰੇ ਦੇ ਕਾਬੂ ਆਉਣ ਤੋਂ ਬਾਅਦ ਹੁਣ ਮਾਮਲੇ 'ਚ ਕਿਸ ਦੀ ਕੀ ਭੂਮਿਕਾ ਸੀ ਤੇ ਸ਼ੂਟਰਾਂ ਨੂੰ ਹੱਤਿਆ ਕਰਨ ਲਈ ਪੈਸੇ ਕਿਸਨੇ ਦਿੱਤੇ ਅਤੇ ਹਥਿਆਰਾਂ ਦਾ ਕਿਸਨੇ ਪ੍ਰਬੰਧ ਕੀਤਾ | ਇਸ ਦੀ ਪੁਛਗਿੱਛ ਰਿਮਾਂਡ ਦੌਰਾਨ ਦੋਸ਼ੀ ਤੋਂ ਹਾਸਲ ਕੀਤੀ ਜਾਵੇਗੀ, ਉਨ੍ਹਾਂ ਕਿਹਾ ਕਿ ਜਲਦੀ ਬਾਕੀ ਦੇ ਦੋਸ਼ੀਆਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ |
ਰਾਏਕੋਟ, 30 ਜਨਵਰੀ (ਬਲਵਿੰਦਰ ਸਿੰਘ ਲਿੱਤਰ) - ਲੁਧਿਆਣਾ-ਬਠਿੰਡਾ ਰਾਜਮਾਰਗ 'ਤੇ ਪੈਂਦੇ ਪਿੰਡ ਜਲਾਲਦੀਵਾਲ ਨਜ਼ਦੀਕ ਪੈਟਰੋਲ ਪੰਪ ਸਾਹਮਣੇ ਗੰਨੇ ਨਾਲ ਓਵਰਲੋਡ ਟਰੈਕਟਰ-ਟਰਾਲੀ ਸੜਕ ਵਿਚਕਾਰ ਪਲਟਣ ਦਾ ਕਾਰਨ ਵੱਡਾ ਜਾਮ ਲੱਗਿਆ ਰਿਹਾ ਅਤੇ ਰਾਹਗੀਰ ਪ੍ਰੇਸ਼ਾਨ ਹੋਏ | ...
ਰਾਏਕੋਟ, 30 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਐੱਸ.ਐੱਸ.ਪੀ ਲੁਧਿਆਣਾ ਦਿਹਾਤੀ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਡੀ.ਐੱਸ.ਪੀ ਰਛਪਾਲ ਸਿੰਘ ਢੀਂਡਸਾ ਦੇ ਹੁਕਮਾਂ 'ਤੇ ਪੁਲਿਸ ਚੌਂਕੀ ਜਲਾਲਦੀਵਾਲ ਵਲੋਂ ਇਕ ਵਿਅਕਤੀ ਨੂੰ ਹੈਰੋਇਨ ਤੇ ਨਸ਼ੇ ਦੀਆਂ ਗੋਲੀਆਂ ...
ਸਿੱਧਵਾਂ ਬੇਟ, 30 ਜਨਵਰੀ (ਜਸਵੰਤ ਸਿੰਘ ਸਲੇਮਪੁਰੀ)-ਬੇਟ ਇਲਾਕੇ ਦੇ ਸੀਨੀਅਰ ਭਾਜਪਾ ਆਗੂ ਤੇ ਭਾਜਪਾ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਗੁਰਭੇਜ ਸਿੰਘ ਪੱਤੀ ਮੁਲਤਾਨੀ ਨੇ ਸੂਬੇ ਦੀ ਮਾਨ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਆਖਿਆ ਕਿ ਸਰਕਾਰ ਅੱਜ ਹਰ ਫਰੰਟ 'ਤੇ ...
ਗੁਰੂਸਰ ਸੁਧਾਰ, 30 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਬੀ.ਡੀ.ਪੀ.ਓ. ਸੁਧਾਰ ਅਸ਼ੋਕ ਕੁਮਾਰ ਨੂੰ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗਿ੍ਫ਼ਤਾਰ ਕਰ ਲਿਆ | ਵਿਜੀਲੈਂਸ ਨੇ ਇਹ ਕਾਰਵਾਈ ਬੋਪਾਰਾਏ ਕਲਾਂ ਦੇ ਸਰਪੰਚ ...
ਖੰਨਾ, 30 ਜਨਵਰੀ (ਮਨਜੀਤ ਸਿੰਘ ਧੀਮਾਨ)-ਖੰਨਾ ਪੁਲਿਸ ਨੇ 15 ਕਿੱਲੋ ਭੁੱਕੀ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਪੁਲਿਸ ਚੌਂਕੀ ਬਰਧਾਲਾਂ ਦੇ ਇੰਚਾਰਜ ਸਬ ਇੰਸਪੈਕਟਰ ਪਵਿੱਤਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਸਾਹਮਣੇ ਪੁਲਿਸ ਚੌਂਕੀ ਬਰਧਾਲਾਂ ਵਿਖੇ ...
ਜਗਰਾਉਂ, 30 ਜਨਵਰੀ (ਗੁਰਦੀਪ ਸਿੰਘ ਮਲਕ)-ਜਗਰਾਉਂ ਸ਼ਹਿਰ ਦੇ ਆਸਪਾਸ ਦੇ ਪਿੰਡਾਂ ਨੂੰ ਜਾਂਦੇ ਸੁੰਨੇ ਰਾਹਾਂ 'ਤੇ ਜਾਣ ਵਾਲੇ ਰਾਹਗੀਰਾਂ ਨੂੰ ਹਥਿਆਰ ਦਿਖਾ ਕੇੇ ਡਰਾ-ਧਮਕਾ ਕੇ ਲੁੱਟਣ ਵਾਲੇ 3 ਦੋਸ਼ੀਆਂ ਨੂੰ ਸਿਟੀ ਜਗਰਾਉਂ ਪੁਲਿਸ ਨੇ ਦਬੋਚ ਲਿਆ | ਇਸ ਸਬੰਧੀ ਥਾਣਾ ...
ਰਾਏਕੋਟ, 30 ਜਨਵਰੀ (ਬਲਵਿੰਦਰ ਸਿੰਘ ਲਿੱਤਰ, ਸੁਸ਼ੀਲ)-ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਸਬੰਧੀ ਪਿੰਡ ਨੱਥੋਵਾਲ ਵਿਖੇ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿਚ ਵੱਡੀ ਗਿਣਤੀ 'ਚ ਸੰਗਤ ਨੇ ਸ਼ਰਧਾ ਤੇ ਉਤਸ਼ਾਹ ਨਾਲ ਭਾਗ ਲਿਆ | ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆ ਵਲੋਂ ...
ਜਗਰਾਉਂ, 30 ਜਨਵਰੀ (ਗੁਰਦੀਪ ਸਿੰਘ ਮਲਕ)-ਪਿਛਲੇ ਦਿਨੀਂ ਅਗਵਾੜ ਡਾਲਾ ਦੇ ਮਜ਼ਦੂਰਾਂ 'ਤੇ ਦਰਜ ਮੁਕੱਦਮੇ ਨੂੰ ਰੱਦ ਕਰਵਾਉਣ ਲਈ 2 ਫਰਵਰੀ ਨੂੰ ਡੀ.ਐੱਸ.ਪੀ. ਜਗਰਾਉਂ ਦਫ਼ਤਰ ਅੱਗੇ ਦਿੱਤੇ ਜਾ ਰਹੇ ਧਰਨੇ ਦੀ ਲਾਮਬੰਦੀ ਲਈ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ 'ਚ ਕੱਚਾ ...
ਹੰਬੜਾਂ, 30 ਜਨਵਰੀ (ਹਰਵਿੰਦਰ ਸਿੰਘ ਮੱਕੜ)-ਪਿੰਡ ਘਮਣੇਵਾਲ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ, ਧੰਨ ਮਾਤਾ ਕਲਸਾਂ ਸਤਿਨਾਮ ਕੇਂਦਰ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਏ ਗਏ ਤੇ ਨਗਰ ਕੀਰਤਨ ਦੀ ...
ਗੁਰੂਸਰ ਸੁਧਾਰ, 30 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਮੁਖੀ ਐੱਸ.ਐੱਸ.ਪੀ. ਹਰਜੀਤ ਸਿੰਘ ਵਲੋਂ ਥਾਣਾ ਸੁਧਾਰ ਦੇ ਪਹਿਲੇ ਮੁਖੀ ਸਬ ਇੰਸਪੈਕਟਰ ਕਰਮਜੀਤ ਸਿੰਘ ਦਾ ਤਬਾਦਲਾ ਕਰ ਦਿੱਤੇ ਜਾਣ ਉਪਰੰਤ ਨਵੇਂ ਨਿਯੁਕਤ ਕੀਤੇ ...
ਖੰਨਾ, 30 ਜਨਵਰੀ (ਹਰਜਿੰਦਰ ਸਿੰਘ ਲਾਲ)-ਅੱਜ ਕਾਂਗਰਸ ਪਾਰਟੀ ਨੇ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਲਖਵੀਰ ਸਿੰਘ ਲੱਖਾ ਦੀ ਅਗਵਾਈ ਹੇਠ ਖੰਨਾ ਵਿਖੇ ਵਿਸ਼ੇਸ਼ ਮੀਟਿੰਗ ਕੀਤੀ | ਮੀਟਿੰਗ ਵਿਚ ਬਲਾਕ ਕਾਂਗਰਸ ਖੰਨਾ ਵਲੋਂ ਰਾਹੁਲ ਗਾਂਧੀ ਵਲੋਂ ਸ਼ੁਰੂ ...
ਰਾੜਾ ਸਾਹਿਬ, 30 ਜਨਵਰੀ (ਸਰਬਜੀਤ ਸਿੰਘ ਬੋਪਾਰਾਏ)-ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੀ ਸਮਾਪਤੀ 'ਤੇ ਪਿੰਡ ਜ਼ੀਰਖ ਵਿਖੇ ਯੂਥ ਕਾਂਗਰਸ ਬਲਾਕ ਮਲੌਦ ਦੇ ਪ੍ਰਧਾਨ ਗੁਰਨਾਜ਼ ਸਿੰਘ ਦੀ ਅਗਵਾਈ ਹੇਠ ਇੱਕ ਸਮਾਗਮ ਕੀਤਾ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਬਲਾਕ ...
ਜਗਰਾਉਂ, 30 ਜਨਵਰੀ (ਸ਼ਮਸ਼ੇਰ ਸਿੰਘ ਗਾਲਿਬ)-ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਦੇ ਵਿਦਿਆਰਥੀਆਂ ਨੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੇ 158ਵੇਂ ਜਨਮ ਦਿਨ 'ਤੇ ਡੀ.ਏ.ਵੀ. ਕਾਲਜ ਜਗਰਾਉਂ ਵਿਖੇ ਕਰਵਾਏ ਅੰਤਰ ਸਕੂਲ ਮੁਕਾਬਲਿਆਂ 'ਚ ਸ਼ਾਨਦਾਰ ...
ਮੁੱਲਾਂਪੁਰ-ਦਾਖਾ, 30 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਗੁਰੂ ਤੇਗ਼ ਬਹਾਦਰ ਨੈਸ਼ਨਲ ਕਾਲਜ ਦਾਖਾ ਵਿਖੇ ਪ੍ਰਬੰਧਕੀ ਕਮੇਟੀ, ਸਟਾਫ਼ ਤੇ ਕਾਲਜ ਵਿਦਿਆਰਥੀਆਂ ਵਲੋਂ ਰਲਕੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਤਿੰਨ ਰੋਜ਼ਾ ਸਾਲਾਨਾ ਸਮਾਗਮ ਅੱਜ ...
ਰਾਏਕੋਟ, 30 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਰੋਟਰੀ ਕਲੱਬ ਰਾਏਕੋਟ ਵਲੋਂ ਸੰਸਥਾ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਦੇ ਮੌਜੂਦਾ ਸੈਸ਼ਨ ਦੇ 81 ਪੰਜਾਬ ਜੇਤੂ ਤੇ ਨੈਸ਼ਨਲ ਪੱਧਰ ਲਈ ਚੁਣੇ ਗਏ ਖਿਡਾਰੀਆਂ ਦਾ ਮਾਣ-ਸਨਮਾਨ ਕੀਤਾ ਗਿਆ | ਇਸ 'ਚ ਪੰਜਾਬ ...
ਜਗਰਾਉਂ, 30 ਜਨਵਰੀ (ਗੁਰਦੀਪ ਸਿੰਘ ਮਲਕ)-ਬੁੱਕ ਬੈਂਕ ਜਗਰਾਉਂ ਦੇ ਪ੍ਰਧਾਨ ਉੱਘੇ ਸਮਾਜਸੇਵੀ ਹਿੰਮਤ ਵਰਮਾ ਨੇ ਆਪਣੇ ਸਵ: ਸਪੁੱਤਰ ਐਡਵੋਕੇਟ ਸੰਨੀ ਵਰਮਾ ਦੇ ਜਨਮ ਦਿਨ ਦੀ ਯਾਦ ਅੱਜ ਜਗਰਾਉਂ ਸ਼ਹਿਰ ਵਿਖੇ ਲੰਗਰ (ਭੰਡਾਰਾ) ਲਗਾਇਆ | ਵਰਨਣਯੋਗ ਹੈ ਕਿ ਸਵ: ਐਡਵੋਕੇਟ ਸੰਨੀ ...
ਭੂੰਦੜੀ, 30 ਜਨਵਰੀ (ਕੁਲਦੀਪ ਸਿੰਘ ਮਾਨ)-ਕਸਬਾ ਭੂੰਦੜੀ ਵਿਖੇ ਦਰਜਨਾਂ ਪਿੰਡਾਂ ਦੇ ਮਜ਼ਦੂਰਾਂ ਦੀ ਆਪਣੀਆਂ ਮੰਗਾਂ ਤੇ ਮਸਲਿਆਂ ਬਾਰੇ 'ਪੇਂਡੂ ਮਜ਼ਦੂਰ ਪੰਚਾਇਤ' ਅਗਲੇ ਸੰਘਰਸ਼ ਦੇ ਐਲਾਨ ਨਾਲ ਖ਼ਤਮ ਹੋਈ | ਸਭ ਤੋਂ ਪਹਿਲਾਂ ਸਾਰੇ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ...
ਰਾਏਕੋਟ, 30 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ ਪਿੰਡ ਸੁਖਾਣਾ ਵਲੋਂ ਸਮੂਹ ਨਗਰ ਨਿਵਾਸੀਆਂ ਤੇ ਐੱਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ 5 ਫਰਵਰੀ ਤੋਂ 9 ਫਰਵਰੀ 2023 ਤੱਕ 5 ਰੋਜ਼ਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ | ...
ਰਾਏਕੋਟ, 30 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਨਕਸਲਵਾੜੀ ਲਹਿਰ ਦੇ ਸ਼ਹੀਦਾਂ ਪਿਆਰਾ ਸਿੰਘ, ਟਹਿਲ ਸਿੰਘ ਦੱਧਾਹੂਰ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਇਨਕਲਾਬੀ ਕੇਂਦਰ ਪੰਜਾਬ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਵਲੋਂ ਪੂਰੇ ਇਨਕਲਾਬੀ ਜੋਸ਼ ਨਾਲ ਮਨਾਇਆ ਗਿਆ | ...
ਹੰਬੜਾਂ, 30 ਜਨਵਰੀ (ਮੇਜਰ ਹੰਬੜਾਂ)-ਲੁਧਿਆਣਾ ਜ਼ਿਲ੍ਹੇ ਦੇ ਕਸਬਾ ਹੰਬੜਾਂ 'ਦੀ ਖੇਤੀਬਾੜੀ ਬਹੁ-ਮੰਤਵੀ ਸਹਿਕਾਰੀ ਸਭਾ' ਵਲੋਂ ਦਰਜਨਾਂ ਪਿੰਡਾਂ ਦੇ ਕਿਸਾਨਾਂ ਨੂੰ ਨਾਲ ਲੈ ਕੇ ਪਰਾਲੀ ਨੂੰ ਅੱਗ ਨਾ ਲਗਾਏ ਜਾਣ ਤੇ ਕਈ ਲੱਖ ਟਨ ਪਰਾਲੀ ਨੂੰ ਸੰਭਾਲਣ ਤੇ ਵਾਤਾਵਰਨ ਨੂੰ ...
ਗੁਰੂਸਰ ਸੁਧਾਰ, 30 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵਲੋਂ ਕੰਨਿਆ ਕੁਮਾਰੀ ਤੋਂ ਕਸ਼ਮੀਰ ਦੇ ਸ੍ਰੀਨਗਰ ਤੱਕ ਕੀਤੀ ਪੈਦਲ 'ਭਾਰਤ ਜੋੜੋ ਯਾਤਰਾ' ਦੀ ਸਫ਼ਲਤਾਪੂਰਵਕ ਸਮਾਪਤੀ 'ਤੇ ਕਸਬਾ ਗੁਰੂਸਰ ਸੁਧਾਰ 'ਚ ਅੱਜ ਪਾਰਟੀ ਦੇ ...
ਚੌਂਕੀਮਾਨ, 30 ਜਨਵਰੀ (ਤੇਜਿੰਦਰ ਸਿੰਘ ਚੱਢਾ)-ਸੀ੍ਰ ਗੁਰੂ ਨਾਨਕ ਦੇਵ ਲੋਕ ਸੇਵਾ ਸੁਸਾਇਟੀ ਹਾਂਸ ਕਲਾਂ ਵਲੋਂ 13ਵਾਂ 'ਧੀਆਂ ਦੀ ਲੋਹੜੀ' ਦਾ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਗੁਰਪ੍ਰੀਤ ਸਿੰਘ ਤੂਰ (ਆਈ.ਪੀ.ਐੱਸ ਰਿਟਾਇਰ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ...
ਜਗਰਾਉਂ, 30 ਜਨਵਰੀ (ਗੁਰਦੀਪ ਸਿੰਘ ਮਲਕ)-ਕਾਂਗਰਸ ਦੇ ਕੌਮੀ ਜਰਨਲ ਸਕੱਤਰ ਰਾਹੁਲ ਗਾਂਧੀ ਵਲੋਂ 7 ਸਤੰਬਰ 2022 ਤੋਂ ਸ਼ੁਰੂ ਕੀਤੀ 'ਭਾਰਤ ਜੋੜੋ ਯਾਤਰਾ' ਜੋ ਕਿ ਦੇਸ਼ ਦੇ 12 ਰਾਜਾਂ ਤੇ 2 ਕੇਂਦਰੀ ਸ਼ਾਸਿਤ ਪ੍ਰਦੇਸ਼ਾਂ 'ਚ 3970 ਕਿੱਲੋਮੀਟਰ ਦਾ ਸਫ਼ਰ ਤੈਅ ਕਰਕੇ ਅੱਜ ਸ੍ਰੀਨਗਰ ...
ਮੁੱਲਾਂਪੁਰ-ਦਾਖਾ, 30 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਮੈਕਰੋ ਗਲੋਬਲ ਮੋਗਾ ਗਰੁੱਪ ਆਫ਼ ਇੰਸਟੀਚਊਟ ਦੀ ਮੁੱਲਾਂਪੁਰ ਬ੍ਰਾਂਚ ਦੇ ਇੰਮੀਗ੍ਰੇਸ਼ਨ ਮਾਹਿਰਾਂ ਵਲੋਂ ਵਿਦਿਆਰਥੀਆਂ ਦੇ ਵਿਦੇਸ਼ ਪੜ੍ਹਾਈ ਲਈ ਪੂਰੀ ਫਾਈਲ ਪ੍ਰਕਿਰਿਆ ਬਾਅਦ ਵੀਜ਼ਾ ਦਫ਼ਤਰ ਦੁਆਰਾ ...
ਪੱਖੋਵਾਲ/ਸਰਾਭਾ, 30 ਜਨਵਰੀ (ਕਿਰਨਜੀਤ ਕੌਰ ਗਰੇਵਾਲ)-ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਯਤਨਸ਼ੀਲ ਧਾਰਮਿਕ ਸੰਸਥਾ ਗੁਰਮਤਿ ਪ੍ਰਚਾਰ ਮਿਸ਼ਨ ਡਾਂਗੋ ਵਲੋਂ ਨਾਨਕਸਰ ਦਰਬਾਰ ਡਾਂਗੋਂ ਵਿਖੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਤੇ ਸੰਤ ਬਾਬਾ ...
ਪੱਖੋਵਾਲ/ਸਰਾਭਾ, 30 ਜਨਵਰੀ (ਕਿਰਨਜੀਤ ਕੌਰ ਗਰੇਵਾਲ)-ਮਨੁੱਖਤਾ ਦੀ ਸੇਵਾ ਲਈ ਦੇਸ਼ ਵਿਦੇਸ਼ 'ਚ ਕੰਮ ਕਰ ਰਹੀ ਸੰਸਥਾ ਸੇਵਾ ਟਰੱਸਟ ਯੂ.ਕੇ. ਵਲੋਂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਦੇ ਉਦੇਸ਼ ਨਾਲ ਪਿੰਡ ਬੜੰੂਦੀ 'ਚ ਖੋਲ੍ਹੇ ਸਵੈ ਸਹਾਇਤਾ ਸਿਲਾਈ ਸਿਖਲਾਈ ਸਕੂਲ 'ਚ ...
ਰਾਏਕੋਟ, 30 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਪਿੰਡ ਬੱਸੀਆਂ ਵਿਖੇ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਸੰਬੰਧੀ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਫੁੱਲਾਂ ਵਾਲੀ ਪਾਲਕੀ 'ਚ ਸੁਸ਼ੋਭਿਤ ...
ਚੌਂਕੀਮਾਨ, 30 ਜਨਵਰੀ (ਤੇਜਿੰਦਰ ਸਿੰਘ ਚੱਢਾ)-ਪਿੰਡ ਤਲਵੰਡੀ ਖੁਰਦ ਵਿਖੇ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਸਜਾਇਆ ਗਿਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਫੁੱਲਾਂ ਨਾਲ ਸਜੀ ਪਾਲਕੀ ਵਿਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX