ਅਬੋਹਰ, 30 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ) - ਚਾਵਲਾਂ ਦੀ ਢੁਆਈ ਨੂੰ ਲੈ ਕੇ ਸ਼ੈਲਰ ਮਾਲਕ ਅਤੇ ਕੁਝ ਟਰੱਕ ਆਪਰੇਟਰ ਆਹਮਣੇ ਸਾਹਮਣੇ ਹੋ ਗਏ ਹਨ ਜਦ ਕਿ ਸ਼ੈਲਰ ਮਾਲਕਾਂ ਨੇ ਟਰੱਕ ਆਪੇ੍ਰਟਰਾਂ 'ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਹਨ | ਦੂਜੇ ਪਾਸੇ ਸਾਰਾ ਮਾਮਲਾ ਪੁਲਿਸ ਕੋਲ ਪੁੱਜ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਸ਼ੈਲਰ ਮਾਲਕ ਸੰਜੇ ਭਾਗੂਵਾਲਾ ਨੇ ਦੱਸਿਆ ਕਿ ਸ਼ੈਲਰਾਂ ਤੋਂ ਚਾਵਲ ਸ਼ਿਫ਼ਟ ਕਰਨ ਲਈ ਉਨ੍ਹਾਂ ਨੇ ਕੁਝ ਟਰੱਕ ਲਗਾਏ ਹੋਏ ਸਨ ਤਾਂ ਇਸ ਦੌਰਾਨ ਕੁੱਝ ਟਰੱਕ ਆਪਰੇਟਰ ਆਏ ਅਤੇ ਉਨ੍ਹਾਂ ਦੇ ਟਰੱਕ ਆਪੇ੍ਰਟਰਾਂ ਨਾਲ ਧੱਕਾ ਕਰਨ ਲੱਗ ਪਏ ਅਤੇ 8-10 ਟਰੱਕਾਂ ਨੂੰ ਕਬਜ਼ੇ ਵਿਚ ਲੈ ਲਿਆ | ਟਰੱਕ ਆਪੇ੍ਰਟਰਾਂ ਨੇ ਕਿਹਾ ਕਿ ਸ਼ੈਲਰ ਮਾਲਕ ਟਰੱਕ ਯੂਨੀਅਨ ਤੋਂ ਪੁਕਾਰ ਕਰਵਾ ਕੇ ਗੱਡੀਆਂ ਮੰਗਵਾਏ ਅਤੇ ਉਨ੍ਹਾਂ ਨੂੰ ਸਾਡੇ ਹਿਸਾਬ ਨਾਲ ਕਰਾਇਆ ਦੇਵੇ, ਪਰ ਦੂਜੇ ਪਾਸੇ ਸ਼ੈਲਰ ਮਾਲਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਜੋ ਕਿਰਾਇਆ ਨਿਸ਼ਚਿਤ ਕੀਤਾ ਗਿਆ ਹੈ ਉਹ ਟਰੱਕ ਆਪੇ੍ਰਟਰਾਂ ਨੂੰ ਦੇਣ ਲਈ ਤਿਆਰ ਹਨ ਪਰ ਕੁੱਝ ਟਰੱਕ ਆਪਰੇਟਰ ਉਨ੍ਹਾਂ ਨਾਲ ਸਹਿਮਤ ਨਹੀਂ ਜਿਸ ਕਰਕੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ | ਉਨ੍ਹਾਂ ਉਕਤ ਸਾਰਾ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆ ਕੇ ਮਸਲਾ ਹੱਲ ਕਰਾਉਣ ਦੀ ਮੰਗ ਕੀਤੀ ਹੈ | ਟਰੱਕ ਯੂਨੀਅਨ ਦੇ ਆਗੂ ਸ਼ਿਵ ਪਾਲ ਨੇ ਕਿਹਾ ਕਿ ਕੁੱਝ ਟਰੱਕ ਆਪੇ੍ਰਟਰਾਂ ਵੱਲੋਂ ਅਜਿਹਾ ਕਰਨ ਦਾ ਮਾਮਲਾ ਉਨ੍ਹਾਂ ਦੇ ਧਿਆਨ 'ਚ ਆਇਆ ਸੀ, ਪਰ ਹੁਣ ਦੋਨਾਂ ਧਿਰਾਂ ਨੂੰ ਸਮਝਾ ਕੇ ਮਸਲਾ ਹੱਲ ਕਰਵਾ ਦਿੱਤਾ ਗਿਆ ਹੈ | ਥਾਣਾ ਸਿਟੀ 1 ਮੁਖੀ ਪਰਮਜੀਤ ਕੁਮਾਰ ਨੇ ਦੱਸਿਆ ਕਿ ਦੋਨਾਂ ਧਿਰਾਂ ਨੂੰ ਬੁਲਾ ਕੇ ਸਮਝਾ ਦਿੱਤਾ ਗਿਆ ਹੈ ਅਤੇ ਆਪਸੀ ਰਜ਼ਾਮੰਦੀ ਕਰਨ ਲਈ ਦੋਨਾਂ ਧਿਰਾਂ ਨੂੰ ਸਮਾਂ ਦੇ ਦਿੱਤਾ ਗਿਆ ਹੈ ਅਤੇ ਜੇਕਰ ਫਿਰ ਵੀ ਮਾਮਲਾ ਨਾ ਸੁਲਝਿਆ ਤਾਂ ਉਹ ਕਾਨੂੰਨ ਮੁਤਾਬਿਕ ਅਗਲੇਰੀ ਕਾਰਵਾਈ ਕਰਨਗੇ |
ਅਬੋਹਰ, 30 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ) - ਅਬੋਹਰ-ਸ੍ਰੀ ਗੰਗਾਨਗਰ ਨੈਸ਼ਨਲ ਹਾਈਵੇ ਨੂੰ ਚੌੜਾ ਕਰਨ ਦੇ ਚੱਲ ਰਹੇ ਕੰਮ ਦੌਰਾਨ ਅੱਜ ਪਿੰਡ ਕੱਲਰ ਖੇੜਾ ਦੇ ਵਾਸੀਆਂ ਅਤੇ ਦੁਕਾਨਦਾਰਾਂ ਨੇ ਨੈਸ਼ਨਲ ਹਾਈਵੇ ਤੇ ਓਵਰਬਿ੍ਜ ਬਣਾਏ ਜਾਣ ਦੀ ਮੰਗ ਨੂੰ ਲੈ ਕੇ ਧਰਨਾ ਲਗਾ ...
ਫ਼ਾਜ਼ਿਲਕਾ, 30 ਜਨਵਰੀ (ਦਵਿੰਦਰ ਪਾਲ ਸਿੰਘ) - ਮਿਸ਼ਨ ਆਬਾਦ 30 ਤਹਿਤ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ | ਇਸੇ ਤਹਿਤ 31 ਜਨਵਰੀ 2023 ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸਰਕਾਰੀ ਹਾਈ ਸਕੂਲ ...
ਜਲਾਲਾਬਾਦ, 30 ਜਨਵਰੀ (ਕਰਨ ਚੁਚਰਾ) - ਸਮਾਜ ਸੇਵੀ ਸੰਸਥਾ ਨੌਜਵਾਨ ਸਮਾਜ ਸੇਵੀ ਸੰਸਥਾ ਵਲੋਂ ਸੂਬਾਈ ਆਗੂ ਅਮਿਤ ਕੁਮਾਰ ਰੋਜੀਆ ਦੀ ਪ੍ਰਧਾਨਗੀ ਹੇਠ ਹੇਠ ਨਵੀਆਂ ਨਿਯੁਕਤੀਆਂ ਕੀਤੀਆਂ ਹਨ | ਸੂਬਾ ਪ੍ਰਧਾਨ ਲਵਲੀ ਬਾਲਮੀਕੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਨਰਲ ਸਕੱਤਰ ...
ਫ਼ਾਜ਼ਿਲਕਾ 30 ਜਨਵਰੀ (ਦਵਿੰਦਰ ਪਾਲ ਸਿੰਘ) - ਗਜ਼ਟਿਡ ਨਾਨ ਗਜ਼ਟਿਡ ਐਸ.ਸੀ.ਬੀ.ਸੀ. ਇੰਪਲਾਈਜ਼ ਫੈਡਰੇਸ਼ਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਮਾਸਟਰ ਸੁਭਾਸ਼ ਚੰਦਰ ਦੀ ਪ੍ਰਧਾਨਗੀ ਹੇਠ ਸ੍ਰੀ ਗੁਰੂ ਰਵਿਦਾਸ ਕਮਿਊਨਿਟੀ ਸੈਂਟਰ ਫ਼ਾਜ਼ਿਲਕਾ ਵਿਖੇ ਹੋਈ ਜਿਸ ਵਿਚ ਸਾਲ 2023 ...
ਫ਼ਾਜ਼ਿਲਕਾ, 30 ਜਨਵਰੀ (ਦਵਿੰਦਰ ਪਾਲ ਸਿੰਘ) - ਦੇਸ਼ ਦੇ ਸੁਤੰਤਰਤਾ ਸੰਗਰਾਮ ਦੌਰਾਨ ਆਪਣੀਆਂ ਜਾਨਾਂ ਵਾਰਨ ਵਾਲੇ ਮਹਾਨ ਸ਼ਹੀਦਾਂ, ਸੰਗਰਾਮੀਆਂ ਅਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬਲੀਦਾਨ ਦਿਵਸ ਨੂੰ ਸਮਰਪਿਤ ਸ਼ਰਧਾਂਜਲੀ ਸਮਾਰੋਹ ਦੇ ਸੰਬੰਧ 'ਚ ਡਿਪਟੀ ...
ਅਬੋਹਰ, 30 ਜਨਵਰੀ (ਵਿਵੇਕ ਹੂੜੀਆ) - ਥਾਣਾ ਖੂਈਆ ਸਰਵਰ ਪੁਲਿਸ ਨੇ ਭੁੱਕੀ ਚੂਰਾ ਪੋਸਤ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਦੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਨਾਲ ਗੁੰਮਜਾਲ ...
ਅਬੋਹਰ, 30 ਜਨਵਰੀ (ਵਿਵੇਕ ਹੂੜੀਆ) - ਥਾਣਾ ਸਿਟੀ 1 ਅਬੋਹਰ ਪੁਲਿਸ ਨੇ ਦੋ ਵਿਅਕਤੀਆਂ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ...
ਅਬੋਹਰ, 30 ਜਨਵਰੀ (ਵਿਵੇਕ ਹੂੜੀਆ) - ਥਾਣਾ ਬਹਾਵਵਾਲਾ ਪੁਲਿਸ ਨੇ ਵਿਅਕਤੀ ਦੀ ਮੌਤ ਤੋਂ ਬਾਅਦ ਪੰਜ ਵਿਅਕਤੀਆਂ ਅਤੇ ਉਨ੍ਹਾਂ ਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕੁਲਦੀਪ ਉਰਫ਼ ਦੀਪੂ ਪੁੱਤਰ ਇੰਦਰ ਸਿੰਘ ਵਾਸੀ ...
ਜਲਾਲਾਬਾਦ, 30 ਜਨਵਰੀ (ਜਤਿੰਦਰ ਪਾਲ ਸਿੰਘ) - ਸ਼ਰਾਬ ਠੇਕੇਦਾਰਾਂ ਦੇ ਕਾਰਿੰਦਿਆਂ ਵਲੋਂ ਅਕਸਰ ਹੀ ਲੋਕਾਂ ਦੇ ਨਾਲ ਧੱਕਾ ਕਰਨ ਦੀਆਂ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ ਅਤੇ ਇਨ੍ਹਾਂ ਵਲੋਂ ਪਿੰਡਾਂ ਵਿਚ ਜਾ ਕੇ ਗ਼ਰੀਬ ਵਿਅਕਤੀਆਂ ਦੇ ਨਾਲ ਕਈ ਤਰਾਂ ਦੇ ਧੱਕੇ ਵੀ ਕੀਤੇ ...
ਸੁਨਾਮ ਊਧਮ ਸਿੰਘ ਵਾਲਾ, 30 ਜਨਵਰੀ (ਧਾਲੀਵਾਲ, ਭੁੱਲਰ) - ਪੁਲਿਸ ਵਲੋਂ ਇਕ ਔਰਤ ਨੂੰ 10 ਗ੍ਰਾਮ ਹੈਰੋਇਨ/ਚਿੱਟਾ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਸੀ.ਆਈ.ਏ.ਸਟਾਫ਼ ਸੰਗਰੂਰ ਦੇ ਥਾਣੇਦਾਰ ਕੇਵਲ ਕਿ੍ਸ਼ਨ ਵਲੋਂ ਸਮੇਤ ...
ਫ਼ਾਜ਼ਿਲਕਾ, 30 ਜਨਵਰੀ (ਦਵਿੰਦਰ ਪਾਲ ਸਿੰਘ) - ਨੈਸ਼ਨਲ ਡਿਗਰੀ ਕਾਲਜ ਚੁਵਾੜਿਆਂ ਦੇ ਵਿਦਿਆਰਥੀਆਂ ਨੂੰ ਇਤਿਹਾਸਕ ਸਥਾਨਾਂ ਦੀ ਯਾਤਰਾ ਕਰਵਾਈ ਗਈ | ਜਾਣਕਾਰੀ ਦਿੰਦਿਆਂ ਪਿ੍ੰਸੀਪਲ ਡਾ. ਰਚਨਾ ਮਹਿਰੋਕ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਇਸ ਯਾਤਰਾ ਦੌਰਾਨ ...
ਅਬੋਹਰ, 30 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ) - ਨਰ ਸੇਵਾ ਨਰਾਇਣ ਸੇਵਾ ਸੰਮਤੀ ਵਲੋਂ ਅੱਜ ਸੋਮਵਾਰ ਨੂੰ ਸਰਕਾਰੀ ਹਸਪਤਾਲ ਵਿਚ ਬਣੇ ਸੰਸਥਾ ਦੇ ਦਫ਼ਤਰ ਬਾਹਰ ਪ੍ਰਧਾਨ ਰਾਜੂ ਚਰਾਇਆ ਦੀ ਅਗਵਾਈ ਵਿਚ 2 ਜ਼ਰੂਰਤਮੰਦ ਅਪਾਹਜ ਲੋਕਾਂ ਨੂੰ ਟਰਾਈਸਾਈਕਲ ਭੇਟ ਕੀਤੀ ਗਈ | ਇਸ ...
ਅਬੋਹਰ, 30 ਜਨਵਰੀ (ਵਿਵੇਕ ਹੂੜੀਆ) - ਸੈਕਰਟ ਹਾਰਟ ਮਾਡਲ ਸਕੂਲ ਦਾ ਸਾਲਾਨਾ ਸਮਾਗਮ ਮਨਾਇਆ ਗਿਆ | ਸਮਾਗਮ ਦੌਰਾਨ ਐਡਵੋਕੇਟ ਅਨੀਤਾ ਚਲਾਨਾ, ਰੇਣੂ ਚੌਧਰੀ, ਵਨੀਤਾ ਝਾਂਬ, ਰੀਟਾ ਗੁਪਤਾ ਅਤੇ ਮਮਤਾ ਰਾਣੀ ਵਿਸ਼ੇਸ਼ ਤੌਰ 'ਤੇ ਪੁੱਜੇ | ਇਸ ਮੌਕੇ ਆਏ ਮਹਿਮਾਨਾਂ ਦਾ ...
ਅਬੋਹਰ, 30 ਜਨਵਰੀ (ਵਿਵੇਕ ਹੂੜੀਆ) - ਅਬੋਹਰ ਇਲਾਕੇ ਵਿਚੋਂ ਦੋਪਹੀਆ ਵਾਹਨ ਚੋਰੀ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਪਰ ਅਜੇ ਤੱਕ ਪੁਲਿਸ ਦੇ ਹੱਥ ਕਿਸੇ ਵੀ ਚੋਰ ਗਰੋਹ ਤੱਕ ਨਹੀਂ ਪਹੁੰਚ ਸਕੇ ਹਨ | ਤਾਜ਼ਾ ਚੋਰੀ ਅਬੋਹਰ ਦੇ ਸੁੰਦਰ ਨਗਰ ਵਿਖੇ ਹੋਈ ਹੈ | ਜਾਣਕਾਰੀ ...
ਫ਼ਾਜ਼ਿਲਕਾ, 30 ਜਨਵਰੀ (ਦਵਿੰਦਰ ਪਾਲ ਸਿੰਘ) - ਸ਼ੋ੍ਰਮਣੀ ਪੰਥ ਰਤਨ ਪਦਮਸ਼੍ਰੀ ਬਾਬਾ ਇਕਬਾਲ ਸਿੰਘ ਦੇ ਜੀਵਨ ਨੂੰ ਲੈ ਕੇ 3 ਰੋਜ਼ਾ ਸਲਾਨਾ ਬਰਸੀ ਸਮਾਗਮ ਬੜੂ ਸਾਹਿਬ ਵਿਖੇ ਕਰਵਾਇਆ ਗਿਆ ਜਿਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸੰਤ ...
ਅਬੋਹਰ, 30 ਜਨਵਰੀ (ਵਿਵੇਕ ਹੂੜੀਆ) - ਜ਼ਿਲ੍ਹਾ ਸਿਵਲ ਸਰਜਨ ਡਾ. ਸਤੀਸ਼ ਗੋਇਲ ਦੀਆਂ ਹਦਾਇਤਾਂ 'ਤੇ ਐਸ.ਐਮ.ਓ. ਡਾ. ਸੋਨੂੰ ਪਾਲ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ ਅਬੋਹਰ ਵਲੋਂ ਨੈਸ਼ਨਲ ਕੁਸ਼ਟ ਦਿਵਸ ਮਨਾਇਆ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਸੌਰਵ ਨਾਰੰਗ ਨੇ ...
ਫ਼ਾਜ਼ਿਲਕਾ, 30 ਜਨਵਰੀ (ਦਵਿੰਦਰ ਪਾਲ ਸਿੰਘ) - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਦਵਿੰਦਰ ਸਿੰਘ ਘੁਬਾਇਆ ਦੀ ਰਹਿਨੁਮਾਈ ਹੇਠ ਕਾਂਗਰਸ ਪਾਰਟੀ ਫ਼ਾਜ਼ਿਲਕਾ ...
ਫ਼ਾਜ਼ਿਲਕਾ, 30 ਜਨਵਰੀ (ਦਵਿੰਦਰ ਪਾਲ ਸਿੰਘ) - ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰਾਂ ਅਤੇ ਮੰਡਲ ਪ੍ਰਧਾਨਾਂ ਦੀ ਮੀਟਿੰਗ ਨਵੀਂ ਅਨਾਜ ਮੰਡੀ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਰਾਕੇਸ਼ ਧੂੜੀਆ ਨੇ ਕੀਤੀ | ਜ਼ਿਲ੍ਹਾ ਪ੍ਰਧਾਨ ਧੂੜੀਆ ਨੇ ਦੱਸਿਆ ਕਿ ...
ਅਬੋਹਰ, 30 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ) - ਪੰਜਾਬੀ ਸਭਿਆਚਾਰਕ ਮੰਚ ਦੇ ਚੇਅਰਮੈਨ ਬੀ. ਐਲ. ਸਿੱਕਾ ਅਤੇ ਪ੍ਰਧਾਨ ਗੁਰਚਰਨ ਸਿੰਘ ਗਿੱਲ ਦੀ ਅਗਵਾਈ ਹੇਠ ਜਰਨਲ ਸਕੱਤਰ ਅੰਕੁਰ ਗਰਗ ਦੀ ਦੇਖ-ਰੇਖ 'ਚ ਉਨ੍ਹਾਂ ਦੇ ਕਿ੍ਸ਼ਨਾ ਨਗਰੀ ਸਥਿਤ ਦਫ਼ਤਰ ਵਿਚ ਰਾਸ਼ਟਰਪਿਤਾ ...
ਬੱਲੂਆਣਾ, 30 ਜਨਵਰੀ (ਜਸਮੇਲ ਸਿੰਘ ਢਿੱਲੋਂ) - ਹਲਕੇ ਦੇ ਪਿੰਡ ਬੱਲੂਆਣਾ ਦੀ ਢਾਣੀ ਸਰਾਂਵਾਂ ਵਿਖੇ ਆਜ਼ਾਦ ਕਿਸਾਨ ਮੋਰਚਾ ਪੰਜਾਬ ਦੀ ਇਕ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਮਨੋਜ ਕੁਮਾਰ ਗੋਦਾਰਾ ਨੇ ਕੀਤੀ | ਇਸ ਦੌਰਾਨ ਸੇਵਾਮੁਕਤ ਲੈਕਚਰਾਰ ਭਜਨ ਲਾਲ ...
ਅਬੋਹਰ, 30 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ) - ਸਥਾਨਕ ਮਲੋਟ ਬਾਈਪਾਸ ਸਥਿਤ ਗੁਰੂ ਨਾਨਕ ਖ਼ਾਲਸਾ ਕਾਲਜ ਅਬੋਹਰ ਦੇ ਵਿਦਿਆਰਥੀਆਂ ਨੇ ਸਰਵ-ਭਾਰਤੀ ਅੰਤਰ ਯੂਨੀਵਰਸਿਟੀ ਕੁਸ਼ਤੀ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ...
ਅਬੋਹਰ, 30 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ) - ਮਿਸ ਵਰਲਡ ਅਮਰੀਕਾ ਦਾ ਤਾਜ ਪਹਿਨਣ ਵਾਲੀ ਪਹਿਲੀ ਭਾਰਤੀ ਮਹਿਲਾ ਸ੍ਰੀ ਸੈਨੀ ਦਾ ਅਬੋਹਰ ਦੇ ਰਾਜਯੋਗ ਭਵਨ ਵਿਚ ਸ਼ਾਨਦਾਰ ਸਵਾਗਤ ਕੀਤਾ ਗਿਆ | ਬ੍ਰਹਮ ਕੁਮਾਰੀ ਕੇਂਦਰ ਮੁਖੀ ਭੈਣ ਪੁਸ਼ਪਲਤਾ ਨੇ ਸ੍ਰੀ ਸੈਨੀ ਨੂੰ ਬੂਕੇ ...
ਮੰਡੀ ਲਾਧੂਕਾ, 30 ਜਨਵਰੀ (ਮਨਪ੍ਰੀਤ ਸਿੰਘ ਸੈਣੀ) - 44ਵਾਂ ਪੀਰ ਬਾਬਾ ਲੱਖੇਸ਼ਾਹ ਯਾਦਗਾਰੀ ਦੋ ਰੋਜ਼ਾ ਪੇਂਡੂ ਖੇਡ ਅਤੇ ਸਭਿਆਚਾਰਕ ਮੇਲਾ ਆਪਣੀਆਂ ਯਾਦਾਂ ਛੱਡਦਾ ਹੋਇਆ ਸੰਪੰਨ ਹੋ ਗਿਆ¢ ਮੇਲੇ 'ਚ ਕਈ ਕਲਾਕਾਰਾਂ ਨੇ ਆਪਣੀ ਹਾਜ਼ਰੀ ਲਵਾਈ ਜਿਨ੍ਹਾਂ ਵਿਚ ਪੰਜਾਬ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX