ਤਾਜਾ ਖ਼ਬਰਾਂ


ਨਸ਼ਾ ਤਸਕਰਾਂ ਨੂੰ ਰਿਸ਼ਵਤ ਲੈ ਕੇ ਛੱਡਣ ਵਾਲੇ ਚੌਂਕੀ ਇੰਚਾਰਜ ਖ਼ਿਲਾਫ਼ ਕੇਸ ਦਰਜ
. . .  4 minutes ago
ਲੁਧਿਆਣਾ, 29 ਮਾਰਚ (ਪਰਮਿੰਦਰ ਸਿੰਘ ਆਹੂਜਾ)- ਨਸ਼ਾ ਤਸਕਰਾਂ ਨੂੰ ਰਿਸ਼ਵਤ ਲੈ ਕੇ ਛੱਡਣ ਵਾਲੇ ਚੌਂਕੀ ਇੰਚਾਰਜ ਖ਼ਿਲਾਫ਼ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਪਰਮੋਦ ਕੁਮਾਰ ਨੇ ਦੱਸਿਆ ਕਿ ਪੁਲਿਸ ਵਲੋਂ ਬੀਤੀ ਸ਼ਾਮ ਇਕ ਨਸ਼ਾ ਤਸਕਰ....
ਪੰਜਾਬ ਸਰਕਾਰ ਵਲੋਂ 13 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ
. . .  7 minutes ago
ਚੰਡੀਗੜ੍ਹ, 29 ਮਾਰਚ- ਪੰਜਾਬ ਸਰਕਾਰ ਵਲੋਂ 13 ਪੀ.ਸੀ.ਐ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਸਰਕਾਰ ਵਲੋਂ ਇਸ ਸੰਬੰਧੀ ਪੱਤਰ ਕਰ ਦਿੱਤਾ...
ਇਨੋਵਾ ਛੱਡ ਕੇ ਭੱਜੇ ਨੌਜਵਾਨਾਂ ਦੀ ਭਾਲ ’ਚ ਪੁਲਿਸ ਵਲੋਂ ਦਰਜਨਾਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ
. . .  11 minutes ago
ਹੁਸ਼ਿਆਰਪੁਰ, 29 ਮਾਰਚ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ-ਫਗਵਾੜਾ ਰੋਡ ’ਤੇ ਪੈਂਦੇ ਪਿੰਡ ਮਰਨਾਈਆਂ ’ਚ ਬੀਤੀ ਰਾਤ ਇਨੋਵਾ ਸਵਾਰ 2 ਨੌਜਵਾਨਾਂ ਦਾ ਪਿੱਛਾ ਕਰ ਰਹੀ ਪੁਲਿਸ ਨੂੰ ਵੇਖ ਕੇ ਗੱਡੀ ਛੱਡ ਕੇ ਭੱਜੇ ਸ਼ੱਕੀ ਵਿਅਕਤੀਆਂ ਦਾ ਪਤਾ ਲਗਾਉਣ ਲਈ ਬੀਤੀ ਰਾਤ ਤੋਂ ਲੈ ਕੇ ਹੁਣ ਤੱਕ ਇਲਾਕੇ ਦੇ ਪਿੰਡਾਂ ’ਚ ਪੁਲਿਸ ਵਲੋਂ ਤਲਾਸ਼ੀ....
ਹੋਟਲ ’ਚ ਰੋਟੀ ਖਾਣ ਆਏ ਤਿੰਨ ਨੌਜਵਾਨਾਂ ’ਤੇ ਇਕ ਦਰਜਨ ਦੇ ਕਰੀਬ ਨੌਜਵਾਨਾਂ ਵਲੋਂ ਹਮਲਾ
. . .  16 minutes ago
ਕਪੂਰਥਲਾ, 29 ਮਾਰਚ (ਅਮਨਜੋਤ ਸਿੰਘ ਵਾਲੀਆ)- ਕਾਲਾ ਸੰਘਿਆਂ ਫ਼ਾਟਕ ਨੇੜੇ ਫੂਡ ਵਿਲਾ ’ਚ ਰੋਟੀ ਖਾਣ ਆਏ ਤਿੰਨ ਨੌਜਵਾਨਾਂ ’ਤੇ ਇਕ ਦਰਜਨ ਦੇ ਕਰੀਬ ਨੌਜਵਾਨਾਂ ਵਲੋਂ ਹਮਲਾ ਕਰਨ ਦਾ ਸਮਾਚਾਰ ਹੈ, ਜਿਸ ਵਿਚ ਤਿੰਨੋ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਓਮ ਪ੍ਰਕਾਸ਼....
ਸ਼ੰਘਾਈ ਸਹਿਯੋਗ ਸੰਗਠਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਬੈਠਕ ਹੋਈ ਸ਼ੁਰੂ
. . .  23 minutes ago
ਨਵੀਂ ਦਿੱਲੀ, 29 ਮਾਰਚ- ਸ਼ੰਘਾਈ ਸਹਿਯੋਗ ਸੰਗਠਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਬੈਠਕ ਅੱਜ ਇੱਥੇ ਚੱਲ ਰਹੀ ਹੈ। ਇਸ ਬੈਠਕ ਲਈ ਮੈਂਬਰ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਪਹੁੰਚੇ ਹਨ। ਮੀਟਿੰਗ ਤੋਂ ਪਹਿਲਾਂ ਆਪਣੀ ਟਿੱਪਣੀ ਵਿਚ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਕਿਹਾ ਕਿ.....
ਰਾਜ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ
. . .  34 minutes ago
ਰਾਜ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ
ਲੋਕ ਸਭਾ ਦੁਪਹਿਰ 12 ਵਜੇ ਤੱਕ ਮੁਲਤਵੀ
. . .  35 minutes ago
ਲੋਕ ਸਭਾ ਦੁਪਹਿਰ 12 ਵਜੇ ਤੱਕ ਮੁਲਤਵੀ
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 2,151 ਨਵੇਂ ਮਾਮਲੇ
. . .  about 1 hour ago
ਨਵੀਂ ਦਿੱਲੀ, 29 ਮਾਰਚ-ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 2,151 ਨਵੇਂ ਮਾਮਲੇ ਦਰਜ ਕੀਤੇ ਗਏ ਹਨ। 1,222 ਠੀਕ ਹੋਏ ਹਨ ਤੇ ਸਰਗਰਮ ਮਾਮਲਿਆਂ ਦੀ ਗਿਣਤੀ...
ਸਦਨ ਲਈ ਰਣਨੀਤੀ 'ਤੇ ਚਰਚਾ ਕਰਨ ਵਾਸਤੇ ਵਿਰੋਧੀ ਧਿਰ ਦੇ ਨੇਤਾਵਾਂ ਦੀ ਬੈਠਕ
. . .  about 1 hour ago
ਨਵੀਂ ਦਿੱਲੀ, 29 ਮਾਰਚ-ਸਦਨ ਲਈ ਰਣਨੀਤੀ 'ਤੇ ਚਰਚਾ ਕਰਨ ਵਾਸਤੇ ਸੰਸਦ ਵਿਚ ਰਾਜ ਸਭਾ ਦੇ ਮਲਿਕ ਅਰਜੁਨ ਖੜਗੇ ਦੇ ਚੈਂਬਰ ਵਿਚ ਵਿਰੋਧੀ ਧਿਰ ਦੇ ਨੇਤਾਵਾਂ ਦੀ ਬੈਠਕ ਚੱਲ ਰਹੀ...
ਅਫ਼ਗਾਨਿਸਤਾਨ ਦੇ ਕਾਬੁਲ 'ਚ ਭੂਚਾਲ ਦੇ ਝਟਕੇ ਮਹਿਸੂਸ
. . .  about 1 hour ago
ਕਾਬੁਲ, 29 ਮਾਰਚ-ਅੱਜ ਸਵੇਰੇ 5:49 'ਤੇ ਅਫਗਾਨਿਸਤਾਨ ਦੇ ਕਾਬੁਲ ਤੋਂ 85 ਕਿਲੋਮੀਟਰ ਪੂਰਬ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਵਿਗਿਆਨ ਲਈ ਰਾਸ਼ਟਰੀ ਕੇਂਦਰ ਅਨੁਸਾਰ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ...
ਜਨਮ ਦਿਨ ਮੌਕੇ ਬੱਬੂ ਮਾਨ ਦਾ ਟਵਿੱਟਰ ਅਕਾਊਂਟ ਭਾਰਤ 'ਚ ਬੰਦ
. . .  2 minutes ago
ਚੰਡੀਗੜ੍ਹ, 29 ਮਾਰਚ-ਪੰਜਾਬੀ ਗਾਇਕ ਬੱਬੂ ਮਾਨ ਦੇ ਟਵਿੱਟਰ ਅਕਾਊਂਟ 'ਤੇ ਭਾਰਤ 'ਚ ਰੋਕ ਲਗਾ ਦਿੱਤੀ ਗਈ...
ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ
. . .  about 1 hour ago
ਚੰਡੀਗੜ੍ਹ, 29 ਮਾਰਚ-ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਵਿਖੇ ਮੁੱਖ ਮੰਤਰੀ ਨਾਲ ਮੁਲਾਕਾਤ...।
ਗਿਆਨੀ ਹਰਪ੍ਰੀਤ ਸਿੰਘ ਦਾ ਟਵਿੱਟਰ ਅਕਾਊਂਟ ਭਾਰਤ 'ਚ ਬੰਦ
. . .  about 1 hour ago
ਚੰਡੀਗੜ੍ਹ, 29 ਮਾਰਚ-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਟਵਿੱਟਰ ਅਕਾਊਂਟ ਭਾਰਤ 'ਚ ਬੰਦ ਕਰ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਟਵੀਟ ਕਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਰਕਾਰਾਂ...
ਦਿੱਲੀ ਕ੍ਰਾਈਮ ਬ੍ਰਾਂਚ ਵਲੋਂ ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਸਮੇਤ ਦੋ ਨਾਈਜੀਰੀਅਨ ਨਾਗਰਿਕਾਂ ਸਣੇ 3 ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 29 ਮਾਰਚ-ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਨਸ਼ਾ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਦੋ ਨਾਈਜੀਰੀਅਨ ਨਾਗਰਿਕਾਂ ਡੇਨੀਅਲ ਅਤੇ ਬੇਨੇਥ ਅਤੇ ਇਕ ਭਾਰਤੀ ਬਲਜੀਤ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ 'ਚੋਂ ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ...
ਕੈਲਗਰੀ:ਨੌਰਥ ਈਸਟ ਮਾਰਟਿਨਡੇਲ 15 ਸਾਲਾ ਲੜਕੀ ਦੀ ਗੋਲੀ ਮਾਰ ਕੇ ਹੱਤਿਆ
. . .  about 2 hours ago
ਰੂਸ ਦੀ ਸੁਰੱਖਿਆ ਪ੍ਰੀਸ਼ਦ ਦੇ ਸੁਰੱਖਿਆ ਕੌਂਸਲਾਂ ਦੇ ਸਕੱਤਰਾਂ ਦੀ ਸਾਲਾਨਾ ਮੀਟਿੰਗ 'ਚ ਲੈਣਗੇ ਹਿੱਸਾ
. . .  about 2 hours ago
ਨਵੀਂ ਦਿੱਲੀ, 29 ਮਾਰਚ-ਰੂਸ ਦੀ ਸੁਰੱਖਿਆ ਪ੍ਰੀਸ਼ਦ ਦੇ ਸਕੱਤਰ ਨਿਕੋਲਾਈ ਪਤਰੁਸ਼ੇਵ ਅੱਜ ਦਿੱਲੀ ਵਿਚ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ. ) ਦੇ ਮੈਂਬਰ ਦੇਸ਼ਾਂ ਦੇ ਸੁਰੱਖਿਆ ਕੌਂਸਲਾਂ ਦੇ ਸਕੱਤਰਾਂ ਦੀ ਸਾਲਾਨਾ ਮੀਟਿੰਗ...
ਅਡਾਨੀ ਗਰੁੱਪ ਦੇ ਮੁੱਦੇ ਅਤੇ ਰਾਹੁਲ ਗਾਂਧੀ ਦੀ ਅਯੋਗਤਾ 'ਤੇ ਚਰਚਾ ਕਰਨ ਲਈ ਲੋਕ ਸਭਾ 'ਚ ਮੁਲਤਵੀ ਮਤੇ ਦਾ ਨੋਟਿਸ
. . .  about 2 hours ago
ਨਵੀਂ ਦਿੱਲੀ, 29 ਮਾਰਚ-ਅਡਾਨੀ ਗਰੁੱਪ ਦੇ ਮੁੱਦੇ ਅਤੇ ਰਾਹੁਲ ਗਾਂਧੀ ਦੀ ਅਯੋਗਤਾ 'ਤੇ ਚਰਚਾ ਕਰਨ ਲਈ ਕਾਂਗਰਸ ਦੇ ਸੰਸਦ ਮੈਂਬਰ ਮਾਨਿਕਮ ਟੈਗੋਰ ਨੇ ਲੋਕ ਸਭਾ ਵਿਚ ਮੁਲਤਵੀ ਮਤੇ ਦਾ...
ਕਾਂਗਰਸ ਨੇ ਅੱਜ 10:30 ਵਜੇ ਬੁਲਾਈ ਆਪਣੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਦੀ ਮੀਟਿੰਗ
. . .  about 3 hours ago
ਨਵੀਂ ਦਿੱਲੀ, 29 ਮਾਰਚ-ਕਾਂਗਰਸ ਪਾਰਟੀ ਨੇ ਅੱਜ ਸਵੇਰੇ 10:30 ਵਜੇ ਕਾਂਗਰਸ ਸੰਸਦੀ ਪਾਰਟੀ ਦਫ਼ਤਰ ਸੰਸਦ ਭਵਨ ਵਿਚ ਆਪਣੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਦੀ ਮੀਟਿੰਗ ਬੁਲਾਈ...
ਕਰਨਾਟਕ ਵਿਧਾਨ ਸਭਾ ਚੋਣਾਂ ਦਾ ਐਲਾਨ ਅੱਜ
. . .  about 3 hours ago
ਨਵੀਂ ਦਿੱਲੀ, 29 ਮਾਰਚ-ਕਰਨਾਟਕ ਵਿਧਾਨ ਸਭਾ ਚੋਣਾਂ ਦਾ ਐਲਾਨ ਅੱਜ ਹੋਵੇਗਾ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ 11 ਵਜੇ ਕਰਨਾਟਕ ਵਿਧਾਨ ਸਭਾ ਚੋਣਾਂ ਦਾ ਐਲਾਨ...
⭐ਮਾਣਕ-ਮੋਤੀ⭐
. . .  about 4 hours ago
⭐ਮਾਣਕ-ਮੋਤੀ⭐
ਮਲੋਟ 'ਚ ਵਿਅਕਤੀ ਨੇ ਮਹਿਲਾ 'ਤੇ ਤੇਜ਼ਾਬ ਸੁੱਟਿਆ
. . .  1 day ago
ਮਲੋਟ, 28 ਮਾਰਚ (ਪਾਟਿਲ)-ਮਲੋਟ ਵਿਖੇ ਮੰਗਲਵਾਰ ਨੂੰ ਰਾਤ ਕਰੀਬ 8:30 ਵਜੇ ਵਾਪਰੀ ਘਟਨਾ ਵਿਚ ਇਕ ਵਿਅਕਤੀ ਨੇ ਮਹਿਲਾ 'ਤੇ ਤੇਜ਼ਾਬ ਸੁੱਟ ਦਿੱਤਾ । ਜਿਸ ਕਰਕੇ ਮਹਿਲਾ ਬੁਰੀ ਤਰ੍ਹਾਂ ਝੁਲਸ ਗਈ ...
ਜੈਕਲਿਨ ਨੇ ਅੰਮ੍ਰਿਤਸਰ ਫੇਰੀ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਕਿਹਾ ‘ਧੰਨਵਾਦ ਅੰਮ੍ਰਿਤਸਰ’
. . .  1 day ago
ਅੰਮ੍ਰਿਤਸਰ 28 ਮਾਰਚ (ਵਰਪਾਲ)-ਅਦਾਕਾਰਾ ਜੈਕਲਿਨ ਫਰਨਾਂਡਿਜ਼ ਅਦਾਕਾਰ ਸੋਨੂ ਸੂਦ ਨਾਲ ਆਪਣੀ ਆਉਣ ਵਾਲੀ ਫਿਲਮ ਫ਼ਤਿਹ ਦੀ ਸੂਟਿੰਗ ਲਈ ਅ੍ਰੰਮਿਤਸਰ ਆਈ ਹੋਈ ਹੈ । ਉਸ ਨੇ ਅੱਜ ਆਪਣੇ ਸੋਸ਼ਲ ਮੀਡੀਆ ...
ਭਾਰਤ ਖੇਤਰੀ ਸੁਰੱਖਿਆ ਨੂੰ ਉਤਸ਼ਾਹਿਤ ਕਰਨ, ਰੱਖਿਆ ਸਮਰੱਥਾ ਵਧਾਉਣ ਲਈ ਅਫਰੀਕੀ ਦੇਸ਼ਾਂ ਨਾਲ ਕੰਮ ਕਰਨਾ ਜਾਰੀ ਰੱਖੇਗਾ-ਰਾਜਨਾਥ ਸਿੰਘ
. . .  1 day ago
ਭਾਰਤ ਦੀ ਅਗਵਾਈ ਵਾਲੀ ਐਸ.ਸੀ.ਓ. ਐਨ.ਐਸ.ਏ. ਬੈਠਕ 'ਚ ਪਾਕਿਸਤਾਨ ਦੇ ਹਿੱਸਾ ਲੈਣ ਦੀ ਸੰਭਾਵਨਾ
. . .  1 day ago
ਮੁੱਖ ਮੰਤਰੀ ਦੇ ਟਵੀਟ ਦਾ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਜਵਾਬ
. . .  1 day ago
ਅੰਮ੍ਰਿਤਸਰ, 28 ਮਾਰਚ- ਮੁੱਖ ਮੰਤਰੀ ਵਲੋਂ ਕੀਤੇ ਗਏ ਟਵੀਟ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਜਵਾਬ ਦਿੱਤਾ ਗਿਆ ਹੈ। ਜਵਾਬ ਦਿੰਦਿਆ ਉਨ੍ਹਾਂ ਕਿਹਾ ਹੈ ਕਿ ਭਗਵੰਤ ਮਾਨ ਜੀ ਜਿਵੇਂ ਤੁਸੀਂ ਪੰਜਾਬ ਦੀ ਨੁਮਾਇੰਦਗੀ ਕਰਦੇ ਹੋ ਉਸੇ ਤਰ੍ਹਾਂ ਮੈਂ ਵੀ ਆਪਣੀ ਕੌਮ ਦਾ ਨਿਮਾਣਾ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 18 ਮਾਘ ਸੰਮਤ 554
ਵਿਚਾਰ ਪ੍ਰਵਾਹ: ਮਨੁੱਖ ਦੀ ਸੋਚ ਬਦਲਣ ਲਈ ਸਮਾਜਿਕ ਜਾਗਰੂਕਤਾ ਲਾਜ਼ਮੀ ਹੈ। -ਇਬਰਾਹਿਮ ਮਾਸਲੋ

ਲੁਧਿਆਣਾ

ਬਦਬੂਦਾਰ ਮਾਹੌਲ 'ਚ ਦੁਕਾਨਦਾਰ ਰਹਿਣ ਲਈ ਮਜਬੂਰ

ਲੁਧਿਆਣਾ, 30 ਜਨਵਰੀ (ਜੋਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਅਨੇਕਾਂ ਇਲਾਕਿਆਂ 'ਚ ਫੈਲੀ ਗੰਦਗੀ ਤੇ ਸਾਫ ਸਫਾਈ ਦੇ ਸੁਚੱਜੇ ਪ੍ਰਬੰਧ ਨਾ ਹੋਣ ਕਾਰਨ ਆਸ ਪਾਸ ਦੇ ਲੋਕ ਬਦਬੂਦਾਰ ਮਾਹੌਲ ਵਿਚ ਰਹਿਣ ਲਈ ਮਜਬੂਰ ਹਨ | ਨਗਰ ਨਿਗਮ ਵਲੋਂ ਸ਼ਹਿਰ ਨੂੰ ਪੂਰੀ ਤਰ੍ਹਾਂ ਸਾਫ ਸਵੱਛ ਰੱਖਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਅਨੇਕਾਂ ਥਾਵਾਂ 'ਤੇ ਫੈਲੀ ਗੰਦਗੀ ਨਿਗਮ ਦੇ ਦਾਅਵਿਆਂ ਦੀ ਹਵਾ ਕੱਢ ਰਹੀ ਹੈ | ਬੱਸ ਅੱਡਾ ਨੇੜੇ ਬਣੇ ਫਲਾਈਉਵਰ ਹੇਠਾਂ ਸੜਕਾਂ ਨੇੜੇ ਲੱਗੇ ਗੰਦਗੀ ਦੇ ਢੇਰਾਂ ਕਾਰਨ ਦੁਕਾਨਦਾਰਾਂ ਨੂੰ ਭਾਰੀ ਦਿੱਕਤਾਂ ਪੇਸ਼ ਆ ਰਹੀਆਂ ਹਨ ਤੇ ਉਹ ਬਦਬੂਦਾਰ ਮਾਹੌਲ ਵਿਚ ਰਹਿਣ ਨੂੰ ਮਜ਼ਬੂਰ ਹਨ | ਸਮਾਰਟ ਸਿਟੀ ਕਹੇ ਜਾਣ ਵਾਲੇ ਸ਼ਹਿਰ ਲੁਧਿਆਣਾ ਦੇ ਅਨੇਕਾਂ ਇਲਾਕਿਆਂ 'ਚ ਸਫ਼ਾਈ ਦੇ ਹਾਲਾਤ ਕੋਈ ਜ਼ਿਆਦਾ ਚੰਗੇ ਨਹੀਂ ਹਨ | ਭਾਵੇਂ ਕਿ ਨਗਰ ਨਿਗਮ ਵਲੋਂ ਸ਼ਹਿਰ ਦੀ ਸਫ਼ਾਈ ਲਈ ਮੁਹਿੰਮ ਵੀ ਚਲਾਈ ਜਾਂਦੀ ਹੈ ਪਰ ਇਸ ਦਾ ਕੋਈ ਜਿਆਦਾ ਪ੍ਰਭਾਵ ਪੈਂਦਾ ਹੋਇਆ ਨਜ਼ਰ ਨਹੀਂ ਆ ਰਿਹਾ ਤੇ ਅਨੇਕਾਂ ਥਾਵਾਂ 'ਤੇ ਸੜਕਾਂ ਉਪਰ ਫੈਲੀ ਗੰਦਗੀ ਕਾਰਨ ਲੋਕਾਂ ਦੇ ਮਨਾਂ ਵਿਚ ਨਾਰਾਜ਼ਗੀ ਪਾਈ ਜਾਂਦੀ ਹੈ | ਮਾਡਲ ਟਾਊਨ ਬੱਸ ਅੱਡੇ ਨੇੜੇ ਫਲਾਈਓਵਰ ਦੇ ਹੇਠਾਂ ਸਕੂਟਰ ਮਾਰਕੀਟ ਨੇੜੇ ਸੜਕਾਂ ਉੱਪਰ ਗੰਦਗੀ ਫੈਲੀ ਹੋਈ ਨਜ਼ਰ ਆ ਰਹੀ ਹੈ, ਬਰਸਾਤ ਵਿਚ ਤਾਂ ਹਾਲਾਤ ਹੋਰ ਵੀ ਜਿਆਦਾ ਖਰਾਬ ਹੋ ਜਾਂਦੇ ਹਨ, ਜਿਸ ਕਾਰਨ ਦੁਕਾਨਦਾਰਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ ਅਤੇ ਉਨ੍ਹਾਂ ਵਲੋਂ ਮੰਗ ਕੀਤੀ ਜਾਂਦੀ ਹੈ ਕਿ ਸਾਫ਼-ਸਫ਼ਾਈ ਦੇ ਪ੍ਰਬੰਧ ਕੀਤੇ ਜਾਣ | ਬਦਬੂਦਾਰ ਮਾਹੌਲ ਹੋਣ ਕਾਰਨ ਉਥੇ ਬੈਠਣਾ ਤਾਂ ਦੂਰ ਦੀ ਗੱਲ ਲੰਘਣਾ ਵੀ ਔਖਾ ਹੈ | ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਨਗਰ ਨਿਗਮ ਵਲੋਂ ਉਥੇ ਸਟੈਟਿਕ ਕੰਪੈਕਟਰ ਦੀ ਉਸਾਰੀ ਤਾਂ ਕਰ ਦਿੱਤੀ ਗਈ ਪਰ ਅਜੇ ਤੱਕ ਮਸ਼ੀਨਰੀ ਨਾ ਲੱਗਣ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮਾਰਕੀਟ ਦੇ ਦੁਕਾਨਦਾਰਾਂ ਨੇ ਨਗਰ ਨਿਗਮ ਤੋਂ ਮੰਗ ਕੀਤੀ ਕਿ ਸਫ਼ਾਈ ਦੇ ਹਾਲਾਤ ਬਿਹਤਰ ਕੀਤੇ ਜਾਣ ਤੇ ਸੜਕਾਂ ਤੋਂ ਗੰਦਗੀ ਹਟਾਈ ਜਾਵੇ ਤੇ ਇਥੇ ਸਾਫ ਸਫਾਈ ਦੇ ਪੁਖਤਾ ਪ੍ਰਬੰਧ ਕੀਤੇ ਜਾਣ | ਹਾਲਾਂਕਿ ਨਗਰ ਨਿਗਮ ਵਲੋਂ ਨੇੜੇ ਹੀ ਸਟੈਟਿਕ ਕੰਪੈਕਟਰ ਦੀ ਉਸਾਰੀ ਵੀ ਕੀਤੀ ਗਈ ਹੈ ਪਰ ਮਸ਼ੀਨਰੀ ਨਾ ਲੱਗਣ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਤੇ ਉਨ੍ਹਾਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਕੰਪੈਕਟਰ ਦੀ ਉਸਾਰੀ ਤਾਂ ਕਰ ਦਿੱਤੀ ਗਈ ਪਰ ਇਸ ਵਿਚ ਮਸ਼ੀਨਰੀ ਜਲਦੀ ਲਗਾਈ ਜਾਵੇ ਤਾਂ ਜੋ ਉਨ੍ਹਾਂ ਨੂੰ ਇਸ ਸਮੱਸਿਆ ਤੋ ਰਾਹਤ ਮਿਲ ਸਕੇ | ਇਸ ਸੰਬੰਧੀ ਗੱਲਬਾਤ ਦੌਰਾਨ ਨਗਰ ਨਿਗਮ ਅਧਿਕਾਰੀ ਨੇ ਕਿਹਾ ਕਿ ਮਾਡਲ ਟਾਊਨ ਫਲਾਈਓਵਰ ਨੇੜੇ ਬਣੇ ਕੰਪੈਕਟਰ ਵਿਚ ਜਲਦੀ ਹੀ ਮਸ਼ੀਨਰੀ ਲੱਗਾ ਦਿੱਤਾ ਜਾਵੇਗੀ ਤੇ ਇਸ ਸੰਬੰਧੀ ਕਾਰਵਾਈ ਚੱਲ ਰਹੀ ਹੈ |

25 ਹਜ਼ਾਰ ਦੀ ਰਿਸ਼ਵਤ ਲੈਂਦਾ ਬੀ.ਡੀ.ਪੀ.ਓ. ਰੰਗੇ ਹੱਥੀਂ ਕਾਬੂ

ਲੁਧਿਆਣਾ, 30 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਵਿਜੀਲੈਂਸ ਬਿਊਰੋ ਨੇ ਸੋਮਵਾਰ ਨੂੰ ਸੁਧਾਰ ਵਿਖੇ ਤਾਇਨਾਤ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ (ਬੀ.ਡੀ.ਪੀ.ਓ.) ਅਸ਼ੋਕ ਕੁਮਾਰ ਨੂੰ 25 ਹਜ਼ਾਰ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ | ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਨਗਰ ਨਿਗਮ ਦੇ ਕੱਚੇ ਮੁਲਾਜ਼ਮਾਂ ਨੇ ਪੱਕਾ ਕਰਨ ਵਾਸਤੇ ਮੇਅਰ ਸੰਧੂ ਨੂੰ ਕੀਤੀ ਅਪੀਲ

ਢੰਡਾਰੀ ਕਲਾਂ, 30 ਜਨਵਰੀ(ਪਰਮਜੀਤ ਸਿੰਘ ਮਠਾੜੂ)-ਨਗਰ ਨਿਗਮ'ਚ ਵਾਰਡ ਨੰਬਰ 30 ਦੇ ਕੱਚੇ ਮੁਲਾਜ਼ਮਾਂ ਨੇ ਪੱਕਾ ਕਰਨ ਵਾਸਤੇ ਮੇਅਰ ਬਲਕਾਰ ਸਿੰਘ ਸੰਧੂ ਨਾਲ ਮੁਲਾਕਾਤ ਕੀਤੀ | ਐੱਸ. ਸੀ. ਡਿਪਾਰਟਮੈਂਟ ਕਾਂਗਰਸ ਦੇ ਜ਼ਿਲ੍ਹਾ ਵਾਈਸ ਚੇਅਰਮੈਨ ਗੁਰਕਿਰਪਾਲ ਸਿੰਘ ਪਾਲਾ ...

ਪੂਰੀ ਖ਼ਬਰ »

ਕੌਮੀ ਖੁਰਾਕ ਸੁਰੱਖਿਆ ਕਾਨੂੰਨ ਦੇ ਤਹਿਤ ਇਸੇ ਹਫਤੇ ਵੰਡਿਆ ਜਾਵੇਗਾ ਮੁਫ਼ਤ ਅਨਾਜ

ਲੁਧਿਆਣਾ, 30 ਜਨਵਰੀ (ਜੁਗਿੰਦਰ ਸਿੰਘ ਅਰੋੜਾ)-ਖੁਰਾਕ ਸਪਲਾਈ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਫਤ ਅਨਾਜ ਵੰਡਣ ਸਬੰਧੀ ਸਾਰੀਆਂ ਕਾਰਵਾਈਆਂ ਮੁਕੰਮਲ ਕਰ ਲਈਆਂ ਗਈਆਂ ਹਨ | ਕੇਂਦਰ ਸਰਕਾਰ ਦੀ ਕੌਮੀ ਖੁਰਾਕ ਸੁਰੱਖਿਆ ਕਾਨੂੰਨ ਦੇ ਤਹਿਤ ਲੋੜਵੰਦਾਂ ਨੂੰ ਮੁਫ਼ਤ ...

ਪੂਰੀ ਖ਼ਬਰ »

ਮੋਬਾਈਲ ਫ਼ੋਨ ਚੋਰੀ ਕਰਕੇ ਭੱਜ ਰਹੇ ਨੌਜਵਾਨ ਨੂੰ ਲੋਕਾਂ ਨੇ ਕੀਤਾ ਕਾਬੂ

ਲੁਧਿਆਣਾ, 30 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਚੌੜਾ ਬਾਜ਼ਾਰ ਤੋਂ ਇਕ ਵਿਅਕਤੀ ਦਾ ਮੋਬਾਈਲ ਚੋਰੀ ਕਰਕੇ ਭੱਜ ਰਹੇ ਨੌਜਵਾਨ ਨੂੰ ਲੋਕਾਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਹੈ | ਇਸ ਮਾਮਲੇ ਸੰਬੰਧੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਪੰਜਾਬੀ ਬਾਗ਼ ...

ਪੂਰੀ ਖ਼ਬਰ »

ਸ਼ਰਾਬ ਸਮੇਤ ਔਰਤ ਸਣੇ 3 ਗਿ੍ਫ਼ਤਾਰ

ਲੁਧਿਆਣਾ, 30 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਪੁਲਿਸ ਨੇ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 26 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ | ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਇਕ ਔਰਤ ਵੀ ...

ਪੂਰੀ ਖ਼ਬਰ »

ਬਲੋਸਮ ਸਕੂਲ 'ਚ ਆਧਾਰ ਕਾਰਡ ਕੈਂਪ

ਭਾਮੀਆਂ ਕਲਾਂ, 30 ਜਨਵਰੀ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਚੰਡੀਗੜ ਰੋਡ 'ਤੇ ਸਥਿਤ ਵੱਖ-ਵੱਖ ਖੇਤਰਾਂ 'ਚ ਮੱਲ੍ਹਾਂ ਮਾਰਨ ਵਾਲੇ ਬਲੋਸਮ ਸੀਨੀਅਰ ਸਕੈਡਰੀ ਸਕੂਲ ਮੁੰਡੀਆਂ ਕਲਾਂ ਦੇ ਪ੍ਰਬੰਧਕੀ ਸਟਾਫ ਵਲੋਂ ਬਲੋਸਮ ਸੀਨੀਅਰ ਸਕੈਡਰੀ ਸਕੂਲ ...

ਪੂਰੀ ਖ਼ਬਰ »

ਕੈਬ ਆਪ੍ਰੇਟਰ ਜਥੇਬੰਦੀ ਵਲੋਂ ਡਿਪਟੀ ਕਮਿਸ਼ਨਰ ਦਫਤਰ ਅੱਗੇ ਪ੍ਰਦਰਸ਼ਨ

ਲੁਧਿਆਣਾ, 30 ਜਨਵਰੀ (ਸਲੇਮਪੁਰੀ)-ਪੰਜਾਬ ਸਰਕਾਰ ਵਲੋਂ ਵਹੀਕਲ ਸਕਰੈਪ ਪਾਲਿਸੀ ਲਾਗੂ ਕਰਨ ਨਾਲ ਸੂਬੇ ਦੇ ਵੱਡੀ ਗਿਣਤੀ 'ਚ ਵਪਾਰਕ ਤੇ ਨਿੱਜੀ ਕਾਰਾਂ ਦੇ ਮਾਲਕਾਂ ਨੂੰ ਭਾਰੀ ਆਰਥਿਕ ਨੁਕਸਾਨ ਉਠਾਉਣਾ ਪਵੇਗਾ | ਇਹ ਵਿਚਾਰ ਪੰਜਾਬ ਕੈਬ ਅਪਰੇਟਰਜ ਵੈਲਫੇਅਰ ...

ਪੂਰੀ ਖ਼ਬਰ »

ਸ਼ਾਲੀਮਾਰ ਮਾਡਲ ਸਕੂਲ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ

ਡਾਬਾ/ਲੁਹਾਰਾ, 30 ਜਨਵਰੀ (ਕੁਲਵੰਤ ਸਿੰਘ ਸੱਪਲ)-ਸ਼ਾਲੀਮਾਰ ਮਾਡਲ ਸੀਨੀਅਰ ਸਕੈਂਡਰੀ ਸਕੂਲ ਵਿਖੇ ਪ੍ਰਾਇਮਰੀ ਵਿੰਗ ਵਿਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਸਾਰੇ ਵਿਦਿਆਰਥੀਆਂ ਨੂੰ ਪੀਲੇ ਕੱਪੜੇ ਪਹਿਨ ਕੇ ਆਉਣ ਦਾ ਸੱਦਾ ਦਿੱਤਾ ਗਿਆ | ਵਿਦਿਆਰਥੀਆਂ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹਾ ਵਾਸੀਆਂ ਨੂੰ ਆਪਣੇ ਆਧਾਰ ਕਾਰਡ ਵੇਰਵੇ ਜਲਦ ਅੱਪਡੇਟ ਕਰਵਾਉਣ ਦੀ ਅਪੀਲ

ਲੁਧਿਆਣਾ, 30 ਜਨਵਰੀ (ਪੁਨੀਤ ਬਾਵਾ)-ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਨੇ ਜ਼ਿਲ੍ਹਾ ਲੁਧਿਆਣਾ ਦੇ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਆਧਾਰ ਕਾਰਡ ਦੇ ਵੇਰਵਿਆਂ ਨੂੰ ਨਵੇਂ ਪਤੇ ਦਾ ਸਬੂਤ ਤੇ ਪਛਾਣ ਦਾ ਸਬੂਤ ਨਜ਼ਦੀਕੀ ਆਧਾਰ ਨਾਮਾਂਕਣ ਕੇਂਦਰ ...

ਪੂਰੀ ਖ਼ਬਰ »

35ਵੀਆਂ ਜਰਖੜ ਪੇਂਡੂ ਉਲੰਪਿਕਸ ਖੇਡਾਂ ਧੂਮ-ਧੜੱਕੇ ਨਾਲ ਸਮਾਪਤ

ਡੇਹਲੋਂ, 30 ਜਨਵਰੀ (ਅੰਮਿ੍ਤਪਾਲ ਸਿੰਘ ਕੈਲੇ)-ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਚਲ ਰਹੀਆਂ 35ਵੀਆਂ ਕੋਕਾ ਕੋਲਾ, ਏਵਨ ਸਾਈਕਲ ਪੇਂਡੂ ਉਲੰਪਿਕਸ ਖੇਡਾਂ ਤੀਸਰੇ ਦਿਨ ਕਬੱਡੀ, ਹਾਕੀ, ਵਾਲੀਬਾਲ ਤੇ ਕੁਸ਼ਤੀਆਂ ਦੇ ਦਿਲਕਸ਼ ਫਾਈਨਲ ਮੁਕਾਬਲਿਆਂ ਨਾਲ ਅਮਿੱਟ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਨੌਜਵਾਨ ਦੀ ਮੌਤ

ਲੁਧਿਆਣਾ, 30 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਪਿੰਡ ਲਹਿਰ ਨੇੜੇ ਹੋਏ ਇਕ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ | ਮਿ੍ਤਕ ਦੀ ਸ਼ਨਾਖ਼ਤ ਦਲੀਪ ਮੁਖੀਆ ਵਜੋਂ ਕੀਤੀ ਗਈ ਹੈ | ਉਸ ਦੀ ਉਮਰ 34 ਸਾਲ ਦੇ ਕਰੀਬ ਸੀ | ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ...

ਪੂਰੀ ਖ਼ਬਰ »

ਸ਼ੱਕੀ ਹਾਲਾਤ 'ਚ ਵਿਦਿਆਰਥਣ ਲਾਪਤਾ

ਲੁਧਿਆਣਾ, 30 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਖਾਲਸਾ ਕਾਲਜ ਡਿਗਰੀ ਲੈਣ ਗਈ ਵਿਦਿਆਰਥਣ ਦੇ ਸ਼ੱਕੀ ਹਾਲਾਤ 'ਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਅੱਜ 20 ਦਿਨ ਬੀਤ ਜਾਣ ਉਪਰੰਤ ਉਕਤ ਵਿਦਿਆਰਥਣ ਦਾ ਕਿਧਰੋਂ ਵੀ ਪਤਾ ਨਾ ਲੱਗਿਆ ਤਾਂ ...

ਪੂਰੀ ਖ਼ਬਰ »

ਸ਼ਰਨਪਾਲ ਸਿੰਘ ਮੱਕੜ ਨੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

ਲੁਧਿਆਣਾ, 30 ਜਨਵਰੀ (ਕਵਿਤਾ ਖੁੱਲਰ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ਼ਰਨਪਾਲ ਸਿੰਘ ਮੱਕੜ ਨੇ ਸੋਮਵਾਰ ਨੂੰ ਕੈਬਨਿਟ ਮੰਤਰੀਆਂ ਬ੍ਰਹਮ ਸ਼ੰਕਰ ਜਿੰਪਾ ਅਤੇ ਚੇਤਨ ਸਿੰਘ ਜੌੜਾਮਾਜਰਾ ਦੀ ਹਾਜ਼ਰੀ ਵਿਚ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲ ...

ਪੂਰੀ ਖ਼ਬਰ »

ਟਰਾਂਸਪੋਟਰ ਦੀ ਅਗਾਊਾ ਜ਼ਮਾਨਤ ਦੀ ਅਰਜ਼ੀ ਰੱਦ

ਲੁਧਿਆਣਾ, 30 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਖੇਤਰੀ ਪਾਸਪੋਰਟ ਅਧਿਕਾਰੀ ਰਿਸ਼ਵਤ ਮਾਮਲੇ 'ਚ ਵਿਜੀਲੈਂਸ ਬਿਊਰੋ ਵਲੋਂ ਨਾਮਜ਼ਦ ਕੀਤੇ ਟਰਾਂਸਪੋਟਰ ਦੀ ਅਗਾਊਾ ਜ਼ਮਾਨਤ ਦੀ ਅਰਜ਼ੀ ਅਦਾਲਤ ਵਲੋਂ ਰੱਦ ਕਰ ਦਿੱਤੀ ਗਈ ਹੈ | ਜਾਣਕਾਰੀ ਅਨੁਸਾਰ ਪਿਛਲੇ ਦਿਨ ਰਿਸ਼ਵਤ ਦੇ ...

ਪੂਰੀ ਖ਼ਬਰ »

ਸ਼ੱਕੀ ਹਾਲਾਤ 'ਚ ਨਾਬਾਲਗ ਲੜਕੀ ਲਾਪਤਾ

ਲੁਧਿਆਣਾ, 30 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਟਿੱਬਾ ਇਲਾਕੇ 'ਚ ਸ਼ੱਕੀ ਹਾਲਾਤ 'ਚ ਇਕ ਨਾਬਾਲਗ ਲੜਕੀ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਲੜਕੀ ਦੇ ਪਿਤਾ ਦੀ ਸ਼ਿਕਾਇਤ ਪੁਲਿਸ ਨੇ ਇਸ ਮਾਮਲੇ ਵਿਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ...

ਪੂਰੀ ਖ਼ਬਰ »

ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਬਲੀਦਾਨ ਦਿਵਸ ਮਨਾਇਆ

ਲੁਧਿਆਣਾ, 30 ਜਨਵਰੀ (ਕਵਿਤਾ ਖੁੱਲਰ)-ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਤੇ ਪੰਜਾਬ ਪ੍ਰਦੇਸ਼ ਕਾਂਗਰਸ ਓ.ਬੀ.ਸੀ. ਵਿਭਾਗ ਵਲੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ 75ਵੇਂ ਬਲੀਦਾਨ ਦਿਵਸ 'ਤੇ ਸਮਾਗਮ ਸੁਸਾਇਟੀ ਦੇ ਪੰਜਾਬ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ ਜੋ ਕੁੱਲ ...

ਪੂਰੀ ਖ਼ਬਰ »

ਪੀ.ਏ.ਯੂ. ਦੇ ਫਸਲ ਵਿਗਿਆਨੀ ਡਾ. ਵਾਲੀਆ ਜੈਵਿਕ ਖੇਤੀ ਸਕੂਲ ਦੇ ਨਿਰਦੇਸ਼ਕ ਬਣੇ

ਲੁਧਿਆਣਾ, 30 ਜਨਵਰੀ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਸਿੱਧ ਜੈਵਿਕ ਖੇਤੀ ਮਾਹਿਰ ਡਾ. ਸੋਹਨ ਸਿੰਘ ਵਾਲੀਆ ਨੂੰ ਯੂਨੀਵਰਸਿਟੀ ਵਿਚ ਸਥਾਪਤ ਜੈਵਿਕ ਖੇਤੀ ਸਕੂਲ ਦਾ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ | ਡਾ. ਵਾਲੀਆ ਨੇ ਆਪਣੀ ਐਮ.ਐਸ.ਸੀ. ਤੇ ...

ਪੂਰੀ ਖ਼ਬਰ »

ਪ੍ਰਸ਼ਾਸਨ ਨੇ ਆਜ਼ਾਦੀ ਸੰਗਰਾਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ 2 ਮਿੰਟ ਦਾ ਮੌਨ ਧਾਰਿਆ

ਲੁਧਿਆਣਾ, 30 ਜਨਵਰੀ (ਪੁਨੀਤ ਬਾਵਾ)-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਦੀ ਦੇਖ-ਰੇਖ ਹੇਠ ਦੇਸ਼ ਦੀ ਖ਼ਾਤਰ ਕੁਰਬਾਨੀਆਂ ਦੇਣ ਵਾਲੇ ਮਹਾਨ ਆਜ਼ਾਦੀ ਘੁਲਾਟੀਆਂ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਵਧੀਕ ...

ਪੂਰੀ ਖ਼ਬਰ »

ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਅਮਿਟ ਯਾਦਾਂ ਛੱਡਦੀ ਸਮਾਪਤ

ਲਾਡੋਵਾਲ, 30 ਜਨਵਰੀ (ਬਲਬੀਰ ਸਿੰਘ ਰਾਣਾ)-ਲੁਧਿਆਣਾ ਬਲਾਕ -1 ਦੇ ਸਮੂਹ ਕਾਂਗਰਸੀ ਆਗੂ ਤੇ ਵਰਕਰਾਂ ਦੇ ਲਾਡੋਵਾਲ ਵਿਖੇ ਭਰਵੇ ਇਕੱਠ ਨੂੰ ਸੰਬੋਧਨ ਕਰਦਿਆਂ ਸਰਪੰਚ ਬਾਦਸ਼ਾਹ ਸਿੰਘ ਦਿਓਲ ਨੇ ਕਿਹਾ ਕਿ ਰਾਹੁਲ ਗਾਂਧੀ ਜੀ ਨੇ ਜੋ 'ਭਾਰਤ ਜੋੜੋ ਯਾਤਰਾ' ਮੁਹਿੰਮ ਕੰਨਿਆ ...

ਪੂਰੀ ਖ਼ਬਰ »

ਤਾਰਾਮੰਡਲਾ ਸਾਇੰਸ ਪ੍ਰੀਖਿਆ 'ਚ ਸਪਰਿੰਗ ਡੇਲ ਸਕੂਲ ਨੇ ਮਾਰੀਆਂ ਮੱਲਾਂ

ਲੁਧਿਆਣਾ, 30 ਜਨਵਰੀ (ਕਵਿਤਾ ਖੁੱਲਰ)-ਸਪਰਿੰਗ ਡੇਲ ਪਬਲਿਕ ਸਕੂਲ ਸ਼ੇਰਪੁਰ ਰੋਡ ਦੇ ਬੱਚਿਆਂ ਨੇ ਤਾਰਾਮੰਡਲਾ ਸਾਇੰਸ ਟੇਲੈਂਟ ਸਰਚ ਪ੍ਰੀਖਿਆ ਵਿਚ 8 ਨੈਸ਼ਨਲ ਤੇ 12 ਸਟੇਟ ਰੈਂਕ ਹਾਸਲ ਕਰਕੇ ਆਪਣਾ, ਆਪਣੇ ਮਾਪਿਆਂ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ਪ੍ਰੀਖਿਆ ਵਿਚ ...

ਪੂਰੀ ਖ਼ਬਰ »

ਨਨਕਾਣਾ ਸਾਹਿਬ ਪਬਲਿਕ ਸਕੂਲ ਦੇ ਐਨ ਸੀ. ਸੀ. ਕੈਡਿਟਾਂ ਦਾ ਸਨਮਾਨ

ਲੁਧਿਆਣਾ, 30 ਜਨਵਰੀ (ਭੁਪਿੰਦਰ ਸਿੰਘ ਬੈਂਸ)-ਨਨਕਾਣਾ ਸਾਹਿਬ ਪਬਲਿਕ ਸਕੂਲ ਦੇ ਐਨਸੀਸੀ ਏਅਰ ਵਿੰਗ ਦੇ ਕੈਡਿਟਾਂ ਨੇ ਸੀਏਟੀਸੀ 96 ਏਅਰ ਵਿੰਗ ਦੇ ਹਾਲ 'ਚ ਲਗਾਏ ਕੈਂਪ 'ਚ ਬਹੁਤ ਸਾਰੇ ਪੁਰਸਕਾਰ ਪ੍ਰਾਪਤ ਕੀਤੇ | ਕੈਂਪ ਦਾ ਆਯੋਜਨ ਨੰਬਰ 4 ਪੰਜਾਬ ਏਅਰ ਸਕਿਊਨ ਦੁਆਰਾ ਕੀਤਾ ...

ਪੂਰੀ ਖ਼ਬਰ »

ਕੌਮੀ ਕੋਹੜ ਦਿਵਸ ਮੌਕੇ ਸਿਹਤ ਜਾਗਰੂਕਤਾ ਸਮਾਗਮ

ਲੁਧਿਆਣਾ, 30 ਜਨਵਰੀ (ਸਲੇਮਪੁਰੀ)-ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ ਮਿਲੀਆਂ ਹਦਾਇਤਾਂ ਅਨੁਸਾਰ ਕੌਮੀ ਕੋਹੜ ਦਿਵਸ ਦੇ ਮੌਕੇ ਜ਼ਿਲ੍ਹਾ ਸਿਹਤ ਸੁਸਾਇਟੀ (ਐਨ.ਐਲ.ਈ.ਪੀ.) ਲੁਧਿਆਣਾ ਵਲੋਂ ਕੋਹੜ ਆਸ਼ਰਮ ਇਸਲਾਮ ਗੰਜ ਵਿਚ ਸਿਹਤ ਜਾਗਰੂਕਤਾ ਸਮਾਗਮ ਕਰਵਾਇਆ ਗਿਆ | ਇਸ ...

ਪੂਰੀ ਖ਼ਬਰ »

14ਵਾਂ ਲੋਹੜੀ ਧੀਆਂ ਦੀ ਸੱਭਿਆਚਾਰਕ ਮੇਲਾ ਤੇ ਸਨਮਾਨ ਸਮਾਗਮ

ਡਾਬਾ/ਲੁਹਾਰਾ, 30 ਜਨਵਰੀ (ਕੁਲਵੰਤ ਸਿੰਘ ਸੱਪਲ)-ਦਿਓਲ ਮਿਊਜਕਿ, ਮਾਂ ਸਰਸਵਤੀ ਧਾਮ ਮੰਦਿਰ ਤੇ ਫਿਲਮੀ ਫੋਕਸ ਵਲੋਂ ਉੱਘੇ ਗਾਇਕ ਨਰੈਣ ਨਿੰਦੀ, ਜਰਨੈਲ ਤੂਰ, ਦਵਿੰਦਰ ਸਿੰਘ ਅਰੋੜਾ, ਬਲਬੀਰ ਸਿੰਘ ਕੁਲਾਰ, ਰਾਕੇਸ਼ ਕੁਮਾਰ, ਰਾਜੇਸ਼ ਰਾਜਾ ਤੇ ਮਿਊਜ਼ਕ ਡਾਇਰੈਕਟਰ ਵਿਜੇ ...

ਪੂਰੀ ਖ਼ਬਰ »

ਅੰਬੇਡਕਰ ਨਗਰ ਵਿਖੇ ਮੋਬਾਈਲ ਟਾਵਰ ਲਗਾਉਣ ਦੇ ਵਿਰੋਧ 'ਚ ਇਲਾਕਾ ਨਿਵਾਸੀਆਂ ਵਲੋਂ ਧਰਨਾ

ਡਾਬਾ/ਲੁਹਾਰਾ, 30 ਜਨਵਰੀ (ਕੁਲਵੰਤ ਸਿੰਘ ਸੱਪਲ)-ਵਾਰਡ ਨੰ 29 ਅਧੀਨ ਪੈਂਦੇ ਅੰਬੇਦਕਰ ਨਗਰ ਮੈਨ ਈਸਟ ਮੇਨ ਚੌਕ ਤੋਂ ਲੋਹਾਰਾ ਰੋਡ ਵਿਖੇ ਮੋਬਾਈਲ ਟਾਵਰ ਲਗਾਉਣ ਦੇ ਵਿਰੋਧ 'ਚ ਇਲਾਕਾ ਨਿਵਾਸੀਆਂ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ, ਜਿਸ ਨਾਲ ਟ੍ਰੈਫਿਕ ਜਾਮ ਲੱਗਿਆ ...

ਪੂਰੀ ਖ਼ਬਰ »

ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਲੁਧਿਆਣਾ, 30 ਜਨਵਰੀ (ਕਵਿਤਾ ਖੁੱਲਰ)- ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਵਲੋਂ ਦਸਮੇਸ਼ ਸੇਵਾ ਸੁਸਾਇਟੀ, ਗੁਰਦੁਆਰਾ ਪ੍ਰਬੰਧਕ ਦਸਮੇਸ਼ ਸਿੰਘ ਸਭਾ ਬਲਾਕ ਜੇ. ਅਤੇ ਵੈਲਫੇਅਰ ਐਸੋਸੀਏਸ਼ਨ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਵਲੋਂ ਪੰਜ ਪਿਆਰਿਆਂ ਦੀ ਅਗਵਾਈ ...

ਪੂਰੀ ਖ਼ਬਰ »

ਸਕੂਲ ਵਿਦਿਆਰਥੀਆਂ ਲਈ ਯੁਵਕ ਮੇਲਾ ਅੱਜ

ਲੁਧਿਆਣਾ, 30 ਜਨਵਰੀ (ਕਵਿਤਾ ਖੁੱਲਰ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਲੁਧਿਆਣਾ ਜ਼ੋਨ ਵਲੋਂ ਗੁਰੂ ਹਰਿਗੋਬਿੰਦ ਸਾਹਿਬ ਯਾਦਗਾਰੀ ਟਰੱਸਟ ਤਹਿਤ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਾਤਸ਼ਾਹੀ ਛੇਵੀਂ ਸਿਧਵਾਂ ਕਲਾਂ ਲੁਧਿਆਣਾ ਵਿਖੇ 31 ਜਨਵਰੀ ਨੂੰ ...

ਪੂਰੀ ਖ਼ਬਰ »

ਪ੍ਰੋ. ਕਰਤਾਰ ਸਿੰਘ ਦੀ ਯਾਦ ਨੂੰ ਸਮਰਪਿਤ ਬਸੰਤ ਰਾਗ ਕੀਰਤਨ ਦਰਬਾਰ

ਲੁਧਿਆਣਾ, 30 ਜਨਵਰੀ (ਕਵਿਤਾ ਖੁੱਲਰ)-ਰਵਾਇਤੀ ਪੁਰਾਤਨ ਕੀਰਤਨ ਸ਼ੈਲੀ ਦੀ ਕਲਾ ਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਵਾਲੀ ਗੁਰਮਤਿ ਸੰਗੀਤ ਨਾਲ ਜੁੜੀ ਸ਼ਖਸੀਅਤ ਪ੍ਰੋ. ਕਰਤਾਰ ਸਿੰਘ ਇਕ ਅਜ਼ੀਮ ਸ਼ਖਸ਼ੀਅਤ ਸਨ, ਜਿਨ੍ਹਾਂ ਨੇ ਹਜ਼ਾਰਾਂ ਕੀਰਤਨੀਆਂ ਨੂੰ ਪੂਰੀ ਨਿਸ਼ਠਾ ...

ਪੂਰੀ ਖ਼ਬਰ »

ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਸਬੰਧੀ ਨਗਰ ਕੀਰਤਨ ਸਜਾਇਆ

ਲੁਧਿਆਣਾ, 30 ਜਨਵਰੀ (ਕਵਿਤਾ ਖੁੱਲਰ)-ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਮੌਕੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਸਮੁੱਚੀ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਸਰਪੰਚ ਮੋਨਿਕਾ ਮਾਨ੍ਹਾ ਤੇ ਹਰਦੀਪ ਮਾਨ੍ਹਾ ਸਾਥੀਆਂ ਸਮੇਤ ਭਾਵਾਧਸ 'ਚ ਸ਼ਾਮਿਲ

ਲੁਧਿਆਣਾ, 30 ਜਨਵਰੀ (ਕਵਿਤਾ ਖੁੱਲਰ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੀ ਮੀਟਿੰਗ ਹਲਕਾ ਗਿੱਲ ਵਿਖੇ ਹਰਦੀਪ ਸਿੰਘ ਮਾਨ੍ਹਾ ਦੇ ਨਿਵਾਸ ਸਥਾਨ ਵਿਖੇ ਹੋਈ, ਜਿਸ ਵਿਚ ਭਾਵਾਧਸ ਦੇ ਰਾਸ਼ਟਰੀ ਮੁੱਖ ਸੰਚਾਲਕ ਵੀਰੇਸ਼ ਵਿਜੈ ਦਾਨਵ ਮੁੱਖ ਮਹਿਮਾਨ ਵਜੋਂ ਸ਼ਾਮਿਲ ...

ਪੂਰੀ ਖ਼ਬਰ »

ਜੀ.ਐਨ.ਕੇ.ਸੀ.ਡਬਲਯੂ. ਵਿਖੇ ਰਾਸ਼ਟਰੀ ਸ਼ਹੀਦ ਦਿਵਸ ਮਨਾਇਆ

ਲੁਧਿਆਣਾ, 30 ਜਨਵਰੀ (ਪੁਨੀਤ ਬਾਵਾ)-ਗੁਰੂ ਨਾਨਕ ਖ਼ਾਲਸਾ ਕਾਲਜ ਲੜਕੀਆਂ ਮਾਡਲ ਟਾਊਨ ਲੁਧਿਆਣਾ ਦੇ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਦੀ ਅਗਵਾਈ ਹੇਠ ਐਨ.ਐਸ.ਐਸ ਯੂਨਿਟ ਤੇ ਏਕ ਭਾਰਤ ਸ੍ਰੇਸ਼ਠ ਭਾਰਤ ਕਲੱਬ ਨੇ ਸਾਰੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ...

ਪੂਰੀ ਖ਼ਬਰ »

ਪੀ. ਏ. ਯੂ. ਦੇ ਦਾਲਾਂ ਦੇ ਮਾਹਿਰ ਨੂੰ ਵੱਕਾਰੀ ਪੁਰਸਕਾਰ ਮਿਲਿਆ

ਲੁਧਿਆਣਾ, 30 ਜਨਵਰੀ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਦਾਲਾਂ ਦੇ ਪ੍ਰਸਿੱਧ ਮਾਹਿਰ ਡਾ. ਇੰਦਰਜੀਤ ਸਿੰਘ ਨੂੰ ਯੂਨੀਵਰਸਿਟੀ ਵਲੋਂ ਪ੍ਰੋ. ਮਨਜੀਤ ਐਸ. ਛੀਨਾ ਡਿਸਟਿੰਗੂਇਸਡ ਪ੍ਰੋਫੈਸਰ ਚੇਅਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ | ਇਹ ਪੁਰਸਕਾਰ ...

ਪੂਰੀ ਖ਼ਬਰ »

ਬਰਸਾਤ ਦੌਰਾਨ ਸੜਕਾਂ 'ਚ ਪਏ ਖੱਡਿਆਂ 'ਚ ਭਰਿਆ ਪਾਣੀ

ਲੁਧਿਆਣਾ, 30 ਜਨਵਰੀ (ਜੁਗਿੰਦਰ ਸਿੰਘ ਅਰੋੜਾ)-ਨਗਰ ਨਿਗਮ ਵਲੋਂ ਸ਼ਹਿਰ ਵਾਸੀਆਂ ਨੂੰ ਬੇਹਤਰ ਮੁੱਢਲੀਆਂ ਸਹੂਲਤਾਂ ਦੇਣ ਦੀਆਂ ਗੱਲਾਂ ਤੇ ਦਾਅਵੇ ਕੀਤੇ ਜਾਂਦੇ ਹਨ ਪਰ ਅਨੇਕਾਂ ਮਾਮਲਿਆਂ ਵਿਚ ਨਿਗਮ ਦੇ ਇਹ ਦਾਅਵੇ ਖੋਖਲੇ ਹੁੰਦੇ ਹੋਏ ਨਜ਼ਰ ਆ ਰਹੇ ਹਨ ਤੇ ਸ਼ਹਿਰ ...

ਪੂਰੀ ਖ਼ਬਰ »

ਅਖੰਡ ਮਹਾਂਯੱਗ ਹਿੰਦੂ-ਸਿੱਖ ਭਾਈਚਾਰੇ ਦੀ ਏਕਤਾ ਦਾ ਪ੍ਰਤੀਕ ਬਣੇਗਾ- ਸੰਧਵਾ

ਲੁਧਿਆਣਾ, 30 ਜਨਵਰੀ (ਕਵਿਤਾ ਖੁੱਲਰ)-ਮਾਂ ਬਗਲਾਮੁਖੀ ਧਾਮ ਵਿਖੇ ਹੋਣ ਵਾਲਾ ਅਖੰਡ ਮਹਾਂਯੱਗ ਹਿੰਦੂ-ਸਿੱਖ ਭਾਈਚਾਰਕ ਸਾਂਝ ਤੇ ਸਦਭਾਵਨਾ ਦਾ ਪ੍ਰਤੀਕ ਬਣੇਗਾ | ਅਖੰਡ ਮਹਾਯੱਗ ਸਾਰੇ ਵਰਗਾਂ ਨੂੰ ਜੋੜਨ ਦਾ ਮਾਧਿਅਮ ਬਣੇਗਾ | ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ...

ਪੂਰੀ ਖ਼ਬਰ »

ਕੈਂਸਰ ਦੀ ਰੋਕਥਾਮ ਉਪਰ ਡਾਕਟਰਾਂ ਦੇ ਪਰਿਵਾਰਾਂ ਲਈ ਸੈਮੀਨਾਰ

ਲੁਧਿਆਣਾ, 30 ਜਨਵਰੀ (ਸਲੇਮਪੁਰੀ)-ਸਮਾਜ ਸੇਵੀ ਸੰਸਥਾ ਆਈ-ਕੈਨ-ਗਾਈਡ ਵਲੋਂ ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਸ਼ਹਿਰ ਦੇ ਇਕ ਹੋਟਲ 'ਚ 6ਵਾਂ ਫੈਮਿਲੀ-ਫਿਜ਼ੀਸ਼ੀਅਨ-ਕੈਂਸਰ-ਅੱਪਡੇਟ ਸਮਾਗਮ ਕਰਵਾਇਆ ਗਿਆ, ਜਿਸ ਵਿਚ 200 ਤੋਂ ਵੱਧ ਫੈਮਿਲੀ ...

ਪੂਰੀ ਖ਼ਬਰ »

ਗੁਰੂ ਨਾਨਕ ਖ਼ਾਲਸਾ ਕਾਲਜ ਲੜਕੀਆਂ ਵਿਖੇ ਵਿਸ਼ਵ ਕੁਸ਼ਟ ਰੋਗ ਖ਼ਾਤਮਾ ਦਿਵਸ ਮਨਾਇਆ

ਲੁਧਿਆਣਾ, 30 ਜਨਵਰੀ (ਪੁਨੀਤ ਬਾਵਾ)-ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਦੀ ਅਗਵਾਈ ਹੇਠ ਗੁਰੂ ਨਾਨਕ ਖਾਲਸਾ ਕਾਲਜ ਲੜਕੀਆਂ ਦੇ ਰੈੱਡ ਰਿਬਨ ਕਲੱਬ ਨੇ ਵਿਸ਼ਵ ਕੁਸ਼ਟ ਰੋਗ ਦੇ ਖ਼ਾਤਮੇ ਦਿਵਸ ਦੇ ਸਬੰਧ ਵਿਚ ਇਕ ਜਾਗਰੂਕਤਾ ਭਾਸ਼ਣ ਕਰਵਾਇਆ ਗਿਆ | ਸੈਸ਼ਨ ਦਾ ਸੰਚਾਲਨ ...

ਪੂਰੀ ਖ਼ਬਰ »

ਨਗਰ ਨਿਗਮ ਨੇ ਸਿੱਧਵਾਂ ਨਹਿਰ 'ਚ ਕੂੜਾ ਸੁੱਟਣ ਵਾਲੇ 53 ਲੋਕਾਂ ਦੇ ਕੱਟੇ ਚਲਾਨ

ਲੁਧਿਆਣਾ, 30 ਜਨਵਰੀ (ਭੁਪਿੰਦਰ ਸਿੰਘ ਬੈਂਸ/ਜੁਗਿੰਦਰ ਸਿੰਘ ਅਰੋੜਾ)-ਨਗਰ ਨਿਗਮ ਨੇ ਸਿੱਧਵਾਂ ਨਹਿਰ ਦੀ ਸਫ਼ਾਈ ਮੁਹਿੰਮ ਤਹਿਤ ਨਹਿਰ 'ਚ ਕੂੜਾ ਸੁੱਟਣ ਵਾਲੇ ਵਿਅਕਤੀਆਂ ਖਿਲਾਫ਼ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ ਅਤੇ ਪਿਛਲੇ ਇਕ ਹਫ਼ਤੇ ਦੌਰਾਨ 53 ਉਲੰਘਣਾ ਕਰਨ ...

ਪੂਰੀ ਖ਼ਬਰ »

ਨੋਨੀ ਨੇ ਬਜ਼ੁਰਗਾਂ ਤੇ ਵਿਧਵਾ ਔਰਤਾਂ ਨੂੰ ਪੈਨਸ਼ਨਾਂ ਦੇ ਮਨਜ਼ੂਰੀ ਪੱਤਰ ਵੰਡੇ

ਡਾਬਾ/ਲੁਹਾਰਾ, 30 ਜਨਵਰੀ (ਕੁਲਵੰਤ ਸਿੰਘ ਸੱਪਲ)- ਵਾਰਡ ਨੰਬਰ 38 ਦੇ ਇੰਚਾਰਜ ਜਗਮੀਤ ਸਿੰਘ ਨੋਨੀ ਵਲੋਂ ਬੁਢਾਪਾ ਤੇ ਵਿਧਵਾ ਔਰਤਾਂ ਨੂੰ ਪੈਨਸ਼ਨਾਂ ਦੀਆਂ ਮਨਜੂਰੀ ਪੱਤਰ ਦਿੱਤੇ ਗਏ | ਇਸ ਮੌਕੇ ਜਗਮੀਤ ਨੋਨੀ ਨੇ ਦੱਸਿਆ ਕਿ ਅੱਜ ਤਕਰੀਬਨ 40 ਪੈਨਸ਼ਨਾਂ ਦੇ ਮਨਜੂਰੀ ...

ਪੂਰੀ ਖ਼ਬਰ »

ਫਿਕੋ ਨੇ ਚੇਅਰਮੈਨ ਪੀ.ਐਸ.ਆਈ.ਈ.ਸੀ. ਤੋਂ ਲੰਬਿਤ ਵਾਧੇ ਦੇ ਕੇਸ ਨੂੰ ਤੁਰੰਤ ਹੱਲ ਕਰਨ ਦੀ ਕੀਤੀ ਮੰਗ

ਲੁਧਿਆਣਾ, 30 ਜਨਵਰੀ (ਪੁਨੀਤ ਬਾਵਾ)-ਫੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਦਾ ਵਫ਼ਦ ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਦੀ ਅਗਵਾਈ ਹੇਠ ਤੇ ਰਾਜੀਵ ਜੈਨ ਜਨਰਲ ਸਕੱਤਰ, ਵਿਪਨ ਮਿੱਤਲ ਵਾਈਸ ਚੇਅਰਮੈਨ ਦੇ ਨਾਲ ਦਲਵੀਰ ਸਿੰਘ ...

ਪੂਰੀ ਖ਼ਬਰ »

ਡਾ. ਪੂਨਮਪ੍ਰੀਤ ਕੌਰ ਸਕੱਤਰ ਆਰ.ਟੀ.ਏ. ਲੁਧਿਆਣਾ ਨਿਯੁਕਤ

ਲੁਧਿਆਣਾ, 30 ਜਨਵਰੀ (ਪੁਨੀਤ ਬਾਵਾ)-ਪੰਜਾਬ ਸਰਕਾਰ ਵਲੋਂ ਅੱਜ ਇਕ ਹੁਕਮ ਜਾਰੀ ਕਰਕੇ 2016 ਬੈਚ ਦੀ ਪੀ. ਸੀ.ਐਸ. ਅਧਿਕਾਰੀ ਡਾ.ਪੂਨਮਪ੍ਰੀਤ ਕੌਰ ਨੂੰ ਸਕੱਤਰ ਖੇਤਰੀ ਟਰਾਂਸਪੋਰਟ ਅਥਾਰਟੀ ਲੁਧਿਆਣਾ ਨਿਯੁਕਤ ਕੀਤਾ ਹੈ | ਉਹ ਵਿਜੀਲੈਂਸ ਵਲੋਂ ਗਿ੍ਫ਼ਤਾਰ ਕੀਤੇ ਗਏ ...

ਪੂਰੀ ਖ਼ਬਰ »

65 ਵਿਕਟਾਂ ਲੈਣ ਵਾਲਾ ਪਹਿਲਾ ਭਾਰਤੀ ਗੇਂਦਬਾਜ਼ ਬਣਿਆ ਅਨਮੋਲਜੀਤ

ਪਾਇਲ, 30 ਜਨਵਰੀ (ਨਿਜ਼ਾਮਪੁਰ)-ਆਕਸਫੋਰਡ ਪਾਇਲ, ਲੁਧਿਆਣਾ 'ਚ ਚੱਲਦੀ ਕ੍ਰਿਕਟ ਅਕੈਡਮੀ ਦੇ ਹੋਣਹਾਰ ਖਿਡਾਰੀ ਅਨਮੋਲਜੀਤ ਸਿੰਘ ਨੇ ਭਾਰਤੀ ਕ੍ਰਿਕਟ ਬੋਰਡ ਵਲੋਂ ਕਰਵਾਏ ਜਾਂਦੀ ਟਰਾਫ਼ੀ 'ਵਿਜੇ ਮਰਚੈਂਟ ਟਰਾਫ਼ੀ' 'ਚ ਅੰਡਰ-16 ਲਈ ਖੇਡਦੇ ਹੋਏ ਸੀਜ਼ਨ 'ਚ ਕੁੱਲ 65 ਵਿਕਟਾਂ ...

ਪੂਰੀ ਖ਼ਬਰ »

ਸੁਪਰ ਟਰੈਕ ਸਟੂਡੀਓ ਦੇ ਮਾਲਕ ਜਸਬੀਰ ਸਿੰਘ ਮਿਗਲਾਨੀ ਦਾ ਦਿਹਾਂਤ

ਲੁਧਿਆਣਾ, 30 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸੁਪਰ ਟਰੈਕ ਸਟੂਡੀਓ ਦੇ ਮਾਲਕ ਜਸਬੀਰ ਸਿੰਘ ਮਿਗਲਾਨੀ (78) ਦਾ ਬੀਤੀ ਰਾਤ ਦਿਹਾਂਤ ਹੋ ਗਿਆ ਹੈ, ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ | ਅੱਜ ਸਥਾਨਕ ਮਾਡਲ ਟਾਊਨ ਐਕਸਟੈਨਸ਼ਨ ਸਥਿਤ ਸ਼ਮਸ਼ਾਨਘਾਟ 'ਚ ਉਨ੍ਹਾਂ ...

ਪੂਰੀ ਖ਼ਬਰ »

ਬਾਬਾ ਪੰਜ ਭੈਣੀਆਂ ਵਾਲਿਆਂ ਦੇ 5 ਰੋਜ਼ਾ ਧਾਰਮਿਕ ਦੀਵਾਨ ਸਮਾਪਤ

ਹੰਬੜਾਂ, 30 ਜਨਵਰੀ (ਹਰਵਿੰਦਰ ਸਿੰਘ ਮੱਕੜ)-ਇਥੋਂ ਨਜ਼ਦੀਕੀ ਪਿੰਡ ਮਲਕਪੁਰ ਬੇਟ ਵਿਖੇ ਪਿੰਡ ਜੈਨਪੁਰ ਤੇ ਮਲਕਪੁਰ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਬਾਬਾ ਅਮਰੀਕ ਸਿੰਘ ਪੰਜ ਭੈਣੀਆਂ ਵਾਲਿਆਂ ਦੇ 5 ਰੋਜ਼ਾ ਦੁਪਹਿਰ 2 ਵਜੇ ਤੋਂ 4 ਵਜੇ ਤੱਕ ਸਜਣ ਵਾਲੇ ਸਾਲਾਨਾ ਧਾਰਮਿਕ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX