ਤਾਜਾ ਖ਼ਬਰਾਂ


ਪੱਛਮੀ ਬੰਗਾਲ: ਹਾਵੜਾ ਦੇ ਸ਼ਿਬਪੁਰ ਇਲਾਕੇ ’ਚ ਸੁਰੱਖਿਆ ਕਰਮਚਾਰੀਆਂ ਦੀ ਕੀਤੀ ਗਈ ਤਾਇਨਾਤੀ
. . .  22 minutes ago
ਪੱਛਮੀ ਬੰਗਾਲ, 1 ਅਪ੍ਰੈਲ-ਹਾਵੜਾ ਦੇ ਸ਼ਿਬਪੁਰ ਇਲਾਕੇ ’ਚ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ। ਸਥਿਤੀ ਹੁਣ ਸਾਧਾਰਣ ਹੈ। ਇੱਥੇ ‘ਰਾਮਨੌਮੀ’ ’ਤੇ ਅੱਗ ਦੀ ਘਟਨਾ ਤੋਂ ਬਾਅਦ ਕੱਲ੍ਹ ਫਿਰ ਤੋਂ ਹਿੰਸਾ ਹੋਈ ਸੀ।
ਪ੍ਰਧਾਨ ਮੰਤਰੀ ਮੋਦੀ ਅੱਜ ਭੋਪਾਲ ’ਚ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦੇ ਕੇ ਕਰਨਗੇ ਰਵਾਨਾ
. . .  33 minutes ago
ਭੋਪਾਲ, 1 ਅਪ੍ਰੈਲ-ਪ੍ਰਧਾਨ ਮੰਤਰੀ ਮੋਦੀ ਅੱਜ ਭੋਪਾਲ ’ਚ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਕੰਬਾਈਡ ਕਮਾਂਡਰਾਂ ਦੀ ਕਾਨਫਰੰਸ ’ਚ ਸ਼ਾਮਿਲ ਹੋਣਗੇ।
ਨਵਜੋਤ ਸਿੰਘ ਸਿੱਧੂ ਬਾਅਦ ਦੁਪਹਿਰ ਪਟਿਆਲਾ ਜੇਲ੍ਹ ਦੇ ਬਾਹਰ ਮੀਡੀਆ ਨੂੰ ਕਰਨਗੇ ਸੰਬੋਧਨ
. . .  49 minutes ago
ਪਟਿਆਲਾ, 1 ਅਪ੍ਰੈਲ-ਸਾਬਕਾ ਕਾਂਗਰਸ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਾਅਦ ਦੁਪਹਿਰ ਪਟਿਆਲਾ ਜੇਲ੍ਹ ਦੇ ਬਾਹਰ ਮੀਡੀਆ ਨੂੰ ਸੰਬੋਧਨ ਕਰਨਗੇ।
ਸ੍ਰੀ ਕ੍ਰਿਸ਼ਨਾ ਮੰਦਿਰ (ਕੈਂਪ) 'ਚ ਗੁਲਕਾਂ 'ਚੋਂ ਨਕਦੀ ਚੋਰੀ
. . .  58 minutes ago
ਮਲੋਟ, 1 ਅਪ੍ਰੈਲ (ਪਾਟਿਲ)- ਮਲੋਟ 'ਚ ਚੋਰਾਂ ਦੇ ਹੌਂਸਲੇ ਇਸ ਕਦਰ ਵਧ ਗਏ ਹਨ ਕਿ ਉਨ੍ਹਾਂ ਨੇ ਧਾਰਮਿਕ ਅਸਥਾਨਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਬੀਤੀ ਰਾਤ ਕ੍ਰਿਸ਼ਨਾ ਮੰਦਰ ਕੈਂਪ ਜੰਡੀਲਾਲਾ ਚੌਕ ਮਲੋਟ ਵਿਖੇ ਚੋਰਾਂ ਨੇ ਮੰਦਰ...
ਅੱਜ ਜੇਲ੍ਹ ਤੋਂ ਬਾਹਰ ਆਉਣਗੇ ਨਵਜੋਤ ਸਿੰਘ ਸਿੱਧੂ
. . .  about 1 hour ago
ਪਟਿਆਲਾ, 1 ਅਪ੍ਰੈਲ- ਨਵਜੋਤ ਸਿੰਘ ਸਿੱਧੂ ਅੱਜ ਪਟਿਆਲਾ ਜੇਲ੍ਹ ਤੋਂ ਰਿਹਾਅ ਹੋਣਗੇ। ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਦੇ ਅਧਿਕਾਰਤ ਟਵਿੱਟਰ ਅਕਾਉਂਟ ਤੋਂ ਕੱਲ੍ਹ ਟਵੀਟ ਕੀਤਾ ਗਿਆ ਸੀ ਕਿ ਸਾਬਕਾ ਕਾਂਗਰਸ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਭਲਕੇ...
19 ਕਿਲੋ ਵਾਲਾ ਕਮਰਸ਼ੀਅਲ ਐੱਲ.ਪੀ.ਜੀ. ਸਿਲੰਡਰ 91.50 ਰੁਪਏ ਹੋਇਆ ਸਸਤਾ
. . .  about 1 hour ago
ਨਵੀਂ ਦਿੱਲੀ, 1 ਅਪ੍ਰੈਲ-19 ਕਿਲੋ ਦੇ ਕਮਰਸ਼ੀਅਲ ਐੱਲ.ਪੀ.ਜੀ. ਸਿਲੰਡਰ ਦੀ ਕੀਮਤ 91.50 ਰੁਪਏ ਘਟੀ ਹੈ। ਦਿੱਲੀ ’ਚ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 2,028 ਰੁਪਏ ਹੋਵੇਗੀ। ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਹੈ।
⭐ਮਾਣਕ-ਮੋਤੀ⭐
. . .  about 1 hour ago
⭐ਮਾਣਕ-ਮੋਤੀ⭐
ਪਾਕਿਸਤਾਨ : ਕਰਾਚੀ ਦੀ ਫੈਕਟਰੀ 'ਚ ਜ਼ਕਾਤ ਤੇ ਰਾਸ਼ਨ ਵੰਡ ਦੌਰਾਨ ਮਚੀ ਭਗਦੜ 'ਚ 11 ਲੋਕਾਂ ਦੀ ਮੌਤ
. . .  1 day ago
ਕਾਗਜ਼ ਰਹਿਤ ਹੋਵੇਗਾ ਕੈਗ, 1 ਅਪ੍ਰੈਲ ਤੋਂ ਡਿਜੀਟਲ ਆਡਿਟ ਦਾ ਐਲਾਨ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ 2022-23 ਵਿਚ ਸਰਕਾਰੀ ਈ-ਮਾਰਕੀਟਪਲੇਸ ਦੇ 2 ਲੱਖ ਕਰੋੜ ਰੁਪਏ ਨੂੰ ਪਾਰ ਕਰਨ 'ਤੇ ਪ੍ਰਗਟਾਈ ਖੁਸ਼ੀ
. . .  1 day ago
ਅਸੀਂ ਅੰਮ੍ਰਿਤਸਰ ਦੀ ਸੁਰੱਖਿਆ ਲਈ ਲਗਾਤਾਰ ਕੰਮ ਕਰ ਰਹੇ ਹਾਂ - ਡੀ.ਸੀ.ਪੀ.
. . .  1 day ago
ਅੰਮ੍ਰਿਤਸਰ, 31 ਮਾਰਚ – ਡੀ.ਸੀ.ਪੀ. ਪਰਮਿੰਦਰ ਸਿੰਘ ਭੰਡਾਲ ਨੇ ਕਿਹਾ ਕਿ ਅਸੀਂ ਅੰਮ੍ਰਿਤਸਰ ਦੀ ਸੁਰੱਖਿਆ ਲਈ ਲਗਾਤਾਰ ਕੰਮ ਕਰ ਰਹੇ ਹਾਂ । ਅੱਜ ਵੀ ਅਸੀਂ ਪੂਰੇ ਸ਼ਹਿਰ ਨੂੰ ਸੀਲ ਕਰ ਦਿੱਤਾ ਹੈ ...
ਪੰਜਗਰਾਈਂ ਕਲਾਂ ਚ ਭਾਰੀ ਮੀਂਹ ਤੇ ਗੜੇਮਾਰੀ, ਫ਼ਸਲਾਂ ਦਾ ਭਾਰੀ ਨੁਕਸਾਨ
. . .  1 day ago
ਪੰਜਗਰਾਈਂ ਕਲਾਂ,31 ਮਾਰਚ (ਸੁਖਮੰਦਰ ਸਿੰਘ ਬਰਾੜ) - ਪੰਜਗਰਾਈਂ ਕਲਾਂ (ਫ਼ਰੀਦਕੋਟ) 'ਚ ਸ਼ਾਮ ਦੇ ਮੌਕੇ ਹੋਈ ਭਾਰੀ ਬਾਰਿਸ਼ ਅਤੇ ਗੜੇਮਾਰੀ ਕਾਰਨ ਕਣਕ ਦੀ ਫ਼ਸਲ 'ਚ ਬੁਰੀ ਤਰ੍ਹਾਂ ਪਾਣੀ ਭਰ ਗਿਆ ...
ਬੀ. ਐਸ. ਐਫ਼. ਨੇ ਦੋ ਪੈਕਟ ਹੈਰੋਇਨ ਕੀਤੀ ਬਰਾਮਦ
. . .  1 day ago
ਅਟਾਰੀ, 31 ਮਾਰਚ (ਗੁਰਦੀਪ ਸਿੰਘ ਅਟਾਰੀ)- ਕੌਮਾਂਤਰੀ ਅਟਾਰੀ ਸਰਹੱਦ ’ਤੇ ਤਾਇਨਾਤ ਬੀ.ਐਸ.ਐਫ਼. ਦੀ 144 ਬਟਾਲੀਅਨ ਨੇ ਭਾਰਤ ਪਾਕਿਸਤਾਨ ਸਰਹੱਦ ’ਤੇ ਸਥਿਤ ਬੀ.ਓ.ਪੀ. ਦਾਉਕੇ ਦੇ ਇਲਾਕੇ ਵਿਚੋਂ ਦੋ ਪੈਕਟ ਹੈਰੋਇਨ ਦੇ ਮਿਲੇ, ਜਿਨ੍ਹਾਂ ਵਿਚੋਂ 1 ਕਿੱਲੋ 960 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਦੋਵੇਂ.....
ਪੱਤਰਕਾਰਾਂ ਦੇ ਹੋ ਰਹੇ ਹਮਲੇ ਵੱਡੀ ਸ਼ਰਮ ਦੀ ਗੱਲ- ਅਨੁਰਾਗ ਠਾਕੁਰ
. . .  1 day ago
ਨਵੀਂ ਦਿੱਲੀ, 31 ਮਾਰਚ- ਪੱਛਮੀ ਬੰਗਾਲ ਦੇ ਹਾਵੜਾ ’ਚ ਕੱਲ੍ਹ ਅਤੇ ਅੱਜ ਹੋਈ ਹਿੰਸਾ ਸੰਬੰਧੀ ਗੱਲ ਕਰਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਮਮਤਾ ਬੈਨਰਜੀ ਦੇ ਸ਼ਾਸਨ ਦੌਰਾਨ ਪੱਤਰਕਾਰਾਂ ’ਤੇ ਹਮਲੇ ਹੋਏ, ਰਾਮ ਨੌਵੀਂ ਦੀ ਸ਼ੋਭਾ ਯਾਤਰਾ ਦੌਰਾਨ ਪਥਰਾਅ ਕੀਤਾ ਗਿਆ। ਜੇਕਰ ਪੱਤਰਕਾਰ ਹਿੰਸਾ....
ਕੱਲ੍ਹ ਤੋਂ ਸਕੂਲਾਂ ਦੇ ਸਮੇਂ ਵਿਚ ਤਬਦੀਲੀ
. . .  1 day ago
ਚੰਡੀਗੜ੍ਹ, 31 ਮਾਰਚ- ਪੰਜਾਬ ਰਾਜ ਦੇ ਸਮੂਹ ਸਰਕਾਰੀ, ਪ੍ਰਾਈਵੇਟ, ਏਡਿਡ ਅਤੇ ਮਾਨਤਾ ਪ੍ਰਾਪਤ ਪ੍ਰਾਇਮਰੀ/ਮਿਡਲ/ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ 01 ਅਪ੍ਰੈਲ ਤੋਂ 30 ਸਤੰਬਰ 2023 ਤੱਕ ਸਵੇਰੇ 8:00 ਵਜੇ ਖੁੱਲ੍ਹਣਗੇ....
ਸੜਕ ਹਾਦਸੇ ’ਚ ਪੁਲਿਸ ਮੁਲਾਜ਼ਮ ਦੀ ਹੋਈ ਮੌਤ
. . .  1 day ago
ਕੁੱਲਗੜ੍ਹੀ, 31 ਮਾਰਚ (ਸੁਖਜਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਜ਼ੀਰਾ ਮਾਰਗ ’ਤੇ ਪਿੰਡ ਸਾਂਦੇ ਹਾਸ਼ਮ ਦੀ ਅਨਾਜ ਮੰਡੀ ਕੋਲ ਇਕ ਕਾਰ ਅਤੇ ਟਰੱਕ ਦੀ ਟੱਕਰ ਵਿਚ ਇਕ ਔਰਤ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵਿੰਦਰ ਕੌਰ ਹੌਲਦਾਰ ਪੰਜਾਬ ਪੁਲਿਸ ਫ਼ਿਰੋਜ਼ਪੁਰ ਤੋਂ....
ਭਾਰਤੀ ਮੂਲ ਦੇ ਅਜੈ ਸਿੰਘ ਬੰਗਾ ਬਣੇ ਵਿਸ਼ਵ ਬੈਂਕ ਦੇ ਨਵੇਂ ਸੀ.ਈ.ਓ.
. . .  1 day ago
ਵਾਸ਼ਿੰਗਟਨ, 31 ਮਾਰਚ- ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵਲੋਂ ਅਜੈ ਸਿੰਘ ਬੰਗਾ ਨੂੰ ਵਿਸ਼ਵ ਬੈਂਕ ਦੇ ਸੀ.ਈ.ਓ. ਵਜੋਂ ਨਿਯੁਕਤ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਕਿਸੇ ਹੋਰ ਦੇਸ਼ ਵਲੋਂ ਬੰਗਾ ਦੇ ਮੁਕਾਬਲੇ ਕੋਈ ਉਮੀਦਵਾਰ ਖੜ੍ਹਾ ਨਹੀਂ ਕੀਤਾ ਗਿਆ। ਬੰਗਾ ਨੂੰ 23....
ਅਦਾਲਤ ਨੇ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਕੀਤੀ ਖ਼ਾਰਜ
. . .  1 day ago
ਨਵੀਂ ਦਿੱਲੀ, 31 ਮਾਰਚ- ਦਿੱਲੀ ਦੀ ਵਿਸ਼ੇਸ਼ ਅਦਾਲਤ ਨੇ ਜੀ.ਐਨ.ਸੀ.ਟੀ.ਡੀ. ਦੀ ਆਬਕਾਰੀ ਨੀਤੀ ਬਣਾਉਣ ਅਤੇ ਲਾਗੂ ਕਰਨ ਵਿਚ ਕਥਿਤ ਬੇਨਿਯਮੀਆਂ ਨਾਲ ਸੰਬੰਧਿਤ ਸੀ.ਬੀ.ਆਈ. ਕੇਸ ਵਿਚ ਦਿੱਲੀ ਦੇ ਸਾਬਕਾ ਉਪ....
ਲੈਫ਼ਟੀਨੈਂਟ ਜਨਰਲ ਡੀ.ਐਸ. ਰਾਣਾ ਨੇ ਡੀ.ਜੀ. ਡਿਫ਼ੈਂਸ ਇੰਟੈਲੀਜੈਂਸ ਏਜੰਸੀ ਦੇ ਡਿਪਟੀ ਚੀਫ਼ ਵਜੋਂ ਸੰਭਾਲਿਆ ਅਹੁਦਾ
. . .  1 day ago
ਨਵੀਂ ਦਿੱਲੀ, 31 ਮਾਰਚ- ਲੈਫ਼ਟੀਨੈਂਟ ਜਨਰਲ ਡੀ.ਐਸ. ਰਾਣਾ ਨੇ ਅੱਜ ਡੀ.ਜੀ. ਡਿਫ਼ੈਂਸ ਇੰਟੈਲੀਜੈਂਸ ਏਜੰਸੀ ਅਤੇ ਇੰਟੈਗਰੇਟਿਡ ਡਿਫ਼ੈਂਸ ਸਟਾਫ਼ (ਇੰਟੈਲੀਜੈਂਸ) ਦੇ ਡਿਪਟੀ ਚੀਫ਼ ਵਜੋਂ ਆਪਣੀ ਨਿਯੁਕਤੀ ਸੰਭਾਲ ਲਈ ਹੈ। ਡੀ.ਜੀ. ਡੀ.ਆਈ.ਏ. ਦਾ.....
ਸਵੇਰੇ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਚਿਹਰੇ ਮੁਰਝਾਏ
. . .  1 day ago
ਗੁਰਾਇਆ, 31 ਮਾਰਚ (ਚਰਨਜੀਤ ਸਿੰਘ ਦੁਸਾਂਝ)- ਗੁਰਾਇਆ ਅਤੇ ਆਸਪਾਸ ਸਵੇਰੇ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਇਲਾਕੇ ’ਚ ਪਹਿਲਾਂ ਪਏ ਮੀਂਹ ਅਤੇ ਹਨੇਰੀ ਨੇ ਕਰੀਬ 35 ਤੋਂ 40 ਫ਼ੀਸਦੀ ਫ਼ਸਲ ਦਾ ਨੁਕਸਾਨ ਕਰ ਦਿੱਤਾ ਸੀ, ਜਿਸ ਦਾ ਪਾਣੀ ਅਜੇ ਖ਼ੇਤਾਂ ’ਚੋਂ ਸੁਕਿਆ ਨਹੀਂ ਸੀ। ਅੱਜ ਪੈ ਰਹੇ ਮੀਂਹ....
ਇਕ ਔਰਤ ਨੇ ਨੌਜਵਾਨ ਮਹਿਲਾ ਦੀ ਕੱਟੀ ਸੋਨੇ ਦੀ ਚੈਨ
. . .  1 day ago
ਤਪਾ ਮੰਡੀ, 31 ਮਾਰਚ (ਵਿਜੇ ਸ਼ਰਮਾ)- ਕੌਮੀ ਮਾਰਗ ਬਠਿੰਡਾ-ਚੰਡੀਗੜ੍ਹ ’ਤੇ ਸਥਿਤ ਤਪਾ ਬਾਈਪਾਸ ’ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਕ ਮਹਿਲਾ ਆਪਣੇ ਬੱਚਿਆਂ ਸਮੇਤ ਬੱਸ ਵਿਚ ਸੰਗਰੂਰ ਜਾਣ ਲਈ ਚੜ੍ਹੀ ਤਾਂ ਇਕ ਮਹਿਲਾ ਵਲੋਂ ਉਸ ਦੇ ਗਲੇ ਵਿਚੋਂ ਸੋਨੇ ਦੀ ਚੈਨ ਕੱਟ ਲਈ ਗਈ। ਮੌਕੇ ’ਤੇ ਨੌਜਵਾਨ....
ਅਦਾਲਤ ਨੇ ਅਰਵਿੰਦ ਕੇਜਰੀਵਾਲ ’ਤੇ ਲਗਾਇਆ 25,000 ਦਾ ਜ਼ੁਰਮਾਨਾ
. . .  1 day ago
ਨਵੀਂ ਦਿੱਲੀ, 31 ਮਾਰਚ- ਸਿੰਗਲ-ਜੱਜ ਜਸਟਿਸ ਬੀਰੇਨ ਵੈਸ਼ਨਵ ਨੇ ਪ੍ਰਧਾਨ ਮੰਤਰੀ ਦਫ਼ਤਰ ਦੇ ਜਨਤਕ ਸੂਚਨਾ ਅਧਿਕਾਰੀ, ਗੁਜਰਾਤ ਯੂਨੀਵਰਸਿਟੀ ਅਤੇ ਦਿੱਲੀ ਯੂਨੀਵਰਸਿਟੀ ਦੇ ਪੀ.ਆਈ.ਓਜ਼. ਨੂੰ ਮੋਦੀ ਦੀਆਂ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਡਿਗਰੀਆਂ ਦੇ ਵੇਰਵੇ ਪੇਸ਼ ਕਰਨ ਲਈ ਮੁੱਖ ਸੂਚਨਾ.....
ਕਰਨਾਟਕ ਚੋਣਾਂ: ਆਪ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਦੂਜੀ ਸੂਚੀ
. . .  1 day ago
ਨਵੀਂ ਦਿੱਲੀ, 31 ਮਾਰਚ- ਆਮ ਆਦਮੀ ਪਾਰਟੀ (ਆਪ) ਨੇ ਆ ਰਹੀਆਂ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੇ 60 ਉਮੀਦਵਾਰਾਂ....
ਅਮਿਤ ਕਸ਼ੱਤਰੀਆ ਨਾਸਾ ਦੇ ਖ਼ੇਤਰੀ ਦਫ਼ਤਰ ਦੇ ਪਹਿਲੇ ਮੁਖੀ ਨਿਯੁਕਤ
. . .  1 day ago
ਵਾਸ਼ਿੰਗਟਨ, 31 ਮਾਰਚ- ਭਾਰਤੀ-ਅਮਰੀਕੀ ਸਾਫ਼ਟਵੇਅਰ ਅਤੇ ਰੋਬੋਟਿਕਸ ਇੰਜੀਨੀਅਰ ਅਮਿਤ ਕਸ਼ੱਤਰੀਆ ਨੂੰ ‘ਨਾਸਾ’ ਦੇ ਨਵੇਂ-ਸਥਾਪਿਤ ਚੰਦਰਮਾ ਤੋਂ ਮੰਗਲ ਪ੍ਰੋਗਰਾਮ ਦੇ ਪਹਿਲੇ ਮੁਖੀ ਵਜੋਂ ਨਿਯੁਕਤ ਕੀਤਾ ਗਿਆ....
ਪੁਲਿਸ ਤੇ ਬੀ. ਐਸ. ਐਫ਼. ਨੇ ਤਸਕਰਾਂ ਵਲੋਂ ਸੁੱਟੀ ਹੈਰੋਇਨ ਕੀਤੀ ਬਰਾਮਦ
. . .  1 day ago
ਖ਼ੇਮਕਰਨ, 31 ਮਾਰਚ (ਰਾਕੇਸ਼ ਬਿੱਲਾ)- ਸਰਹੱਦੀ ਖ਼ੇਤਰ ’ਚ ਕਡਿਆਲੀ ਤਾਰ ਨੇੜੇ ਪਕਿਸਤਾਨੀ ਤਸਕਰਾਂ ਵਲੋਂ ਸੁੱਟੀ ਗਈ ਹੈਰੋਇਨ ਪੁਲਿਸ ਤੇ ਬੀ. ਐਸ. ਐਫ਼. ਨੇ ਸਾਂਝੇ ਸਰਚ ਅਭਿਆਨ ਦੌਰਾਨ ਬਰਾਮਦ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਗੁਪਤ ਸੂਚਨਾ ਤੇ ਚਲਾਏ ਇਸ ਸਾਂਝੇ ਅਭਿਆਨ ’ਚ ਅੱਜ ਸੀਮਾ ਚੌਕੀ.....
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 18 ਮਾਘ ਸੰਮਤ 554
ਵਿਚਾਰ ਪ੍ਰਵਾਹ: ਮਨੁੱਖ ਦੀ ਸੋਚ ਬਦਲਣ ਲਈ ਸਮਾਜਿਕ ਜਾਗਰੂਕਤਾ ਲਾਜ਼ਮੀ ਹੈ। -ਇਬਰਾਹਿਮ ਮਾਸਲੋ

ਦਿੱਲੀ / ਹਰਿਆਣਾ

ਮਹਿਲਾ ਕਾਲਜ 'ਚ ਬੇਨਿਯਮੀਆਂ ਨੂੰ ਲੈ ਕੇ ਇਕ ਵਾਰ ਫਿਰ ਉੱਚ ਅਧਿਕਾਰੀਆਂ ਨੂੰ ਭੇਜੀ ਬੇਨਾਮੀ ਈ-ਮੇਲ

ਗੂਹਲਾ/ਚੀਕਾ, 30 ਜਨਵਰੀ (ਓ.ਪੀ. ਸੈਣੀ) - ਸ਼ਹਿਰ ਦੇ ਇਕਲੌਤੇ ਅਤੇ ਮੰਨੇ-ਪ੍ਰਮੰਨੇ ਸਰਕਾਰੀ ਮਹਿਲਾ ਕਾਲਜ ਵਿਚ ਫੈਲੀਆਂ ਵੱਡੀਆਂ ਬੇਨਿਯਮੀਆਂ ਸੰਬੰਧੀ ਇਕ ਵਾਰ ਫਿਰ ਉੱਚ ਅਧਿਕਾਰੀਆਂ ਨੂੰ ਇਕ ਗੁਮਨਾਮ ਪੱਤਰ ਭੇਜਿਆ ਗਿਆ ਹੈ | ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਅਣਜਾਣ ਵਿਅਕਤੀ ਵਲੋਂ ਹਰਿਆਣਾ ਦੇ ਮੁੱਖ ਮੰਤਰੀ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਤਿੰਨ ਵਾਰ ਸ਼ਿਕਾਇਤ ਭੇਜੀ ਜਾ ਚੁੱਕੀ ਹੈ ਅਤੇ ਹਰ ਸ਼ਿਕਾਇਤ ਤੋਂ ਬਾਅਦ ਪ੍ਰਸ਼ਾਸਨ ਇਸ ਦੀ ਜਾਂਚ ਕਰਵਾ ਲੈਂਦਾ ਹੈ ਪਰ ਕੋਈ ਵੀ ਵਿਅਕਤੀ ਅੱਗੇ ਨਹੀਂ ਆਉਂਦਾ | ਜਾਂਚ 'ਚ ਨਾ ਹੀ ਕਿਸੇ 'ਤੇ ਦੋਸ ਲੱਗੇ ਹਨ, ਤੇ ਨਾ ਦੋਸ਼ ਸਾਬਤ ਹੋ ਰਹੇ ਹਨ ਜਿਸ ਕਾਰਨ ਹੁਣ ਤੱਕ ਆਈਆਂ ਸਾਰੀਆਂ ਸ਼ਿਕਾਇਤਾਂ ਜਾਂ ਤਾਂ ਦਫ਼ਤਰ 'ਚ ਪਈਆਂ ਹਨ ਜਾਂ ਪ੍ਰਸ਼ਾਸਨ ਨੇ ਠੰਡੇ ਬਸਤੇ 'ਚ ਪਾ ਦਿੱਤਾ ਹੈ | ਤਾਜ਼ਾ ਸ਼ਿਕਾਇਤ 'ਚ ਫ਼ਰਕ ਸਿਰਫ਼ ਇਹ ਹੈ ਕਿ ਪਹਿਲਾਂ ਵੀ ਸ਼ਿਕਾਇਤਾਂ ਕਾਲਜ 'ਚ ਪੜ੍ਹਦੀਆਂ ਵਿਦਿਆਰਥਣਾਂ ਦੇ ਹਵਾਲੇ ਨਾਲ ਭੇਜੀਆਂ ਗਈਆਂ ਸਨ, ਜਦਕਿ ਇਸ ਸ਼ਿਕਾਇਤ ­'ਚ ਕਾਲਜ ਦੇ ਨਾਨ-ਟੀਚਿੰਗ ਸਟਾਫ਼ ਨੂੰ ਖ਼ੁਦ ਹੀ ਸ਼ਿਕਾਇਤਕਰਤਾ ਬਣਾ ਦਿੱਤਾ ਗਿਆ ਹੈ | ਜਾਣਕਾਰੀ ਅਨੁਸਾਰ ਇਸ ਵਾਰ ਵੀ ਸ਼ਿਕਾਇਤ ਵਿਚ ਪੁਰਾਣੇ ਦੋਸ਼ਾਂ ਨੂੰ ਦੁਹਰਾਇਆ ਗਿਆ ਹੈ | ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਸ਼ਿਕਾਇਤਕਰਤਾ ਭਾਵੇਂ ਕੋਈ ਵੀ ਹੋਵੇ, ਪਰ ਪੂਰੀ ਤਰ੍ਹਾਂ ਚੁੱਪ ਰਹਿ ਕੇ ਉਹ ਯਕੀਨੀ ਤੌਰ 'ਤੇ ਇਹ ਦਿਖਾਉਣਾ ਚਾਹੁੰਦਾ ਹੈ ਕਿ ਉਹ ਪਿਛਲੀਆਂ ਤਿੰਨ ਜਾਂਚਾਂ ਤੋਂ ਸੰਤੁਸ਼ਟ ਨਹੀਂ ਹੈ | ਗੁਮਨਾਮ ਪੱਤਰ ਵਿਚ ਕਾਲਜ ਦੇ ਹੀ ਪ੍ਰੋਫੈਸਰਾਂ 'ਤੇ ਸ਼ਰਾਬ ਪੀ ਕੇ ਕਾਲਜ ਆਉਣਾ ਅਤੇ ਕਾਲਜ ਕੈਂਪਸ ਸਮੇਤ ਸੋਸ਼ਲ ਮੀਡੀਆ 'ਤੇ ਅਸ਼ਲੀਲਤਾ ਫੈਲਾਉਣ ਵਰਗੇ ਗੰਭੀਰ ਦੋਸ਼ ਲਾਏ ਗਏ ਹਨ ਪਰ ਜਾਂਚ ਦੌਰਾਨ ਤਿੰਨੋਂ ਪ੍ਰੋਫੈਸਰਾਂ ਨੇ ਪੂਰੀ ਤਰ੍ਹਾਂ ਆਪਣੇ 'ਤੇ ਲਗਾਏ ਗਏ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਜਾਂਚ ਦੌਰਾਨ ਆਪਣੀ ਬੇਗੁਨਾਹੀ ਸਾਬਤ ਕਰਨ ਲਈ ਸਬੂਤ ਵੀ ਅਧਿਕਾਰੀਆਂ ਸਾਹਮਣੇ ਰੱਖੇ ਹਨ | ਸੂਤਰਾਂ ਦਾ ਦਾਅਵਾ ਹੈ ਕਿ ਸ਼ਿਕਾਇਤਕਰਤਾ ਕਾਲਜ ਦੇ ਅੰਦਰ ਦਾ ਵਿਅਕਤੀ ਹੋ ਸਕਦਾ ਹੈ, ਪਰ ਗੁਮਨਾਮ ਸ਼ਿਕਾਇਤ ਕਾਰਨ ਉਸ ਦੇ ਅਸਲ ਮਕਸਦ ਅਤੇ ਇਰਾਦੇ ਦਾ ਕੋਈ ਪਤਾ ਨਹੀਂ ਲੱਗ ਸਕਿਆ |
ਇਸ ਵਾਰ ਉੱਚ ਅਧਿਕਾਰੀ ਕਾਲਜ ਦਾ ਅਚਨਚੇਤ ਨਿਰੀਖਣ ਕਰ ਸਕਦੇ ਹਨ
ਭਰੋਸੇਯੋਗ ਸੂਤਰਾਂ ਦਾ ਦਾਅਵਾ ਹੈ ਕਿ ਵਾਰ-ਵਾਰ ਸ਼ਿਕਾਇਤਾਂ ਮਿਲਣ ਕਾਰਨ ਅਧਿਕਾਰੀ ਵੀ ਪ੍ਰੇਸ਼ਾਨ ਹਨ | ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਿਕਾਇਤਕਰਤਾ ਨੂੰ ਪ੍ਰਸ਼ਾਸਨ ਦੇ ਸਾਹਮਣੇ ਆਉਣਾ ਚਾਹੀਦਾ ਹੈ ਤਾਂ ਜੋ ਉਸ ਨੂੰ ਜਾਂਚ ਵਿਚ ਸ਼ਾਮਲ ਕਰਕੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ | ਹਾਲਾਂਕਿ ਇਸ ਸ਼ਿਕਾਇਤ ਦੀ ਜਾਂਚ ਲਈ ਹੁਣ ਜ਼ਿਲ੍ਹਾ ਪੱਧਰ ਦੇ ਉੱਚ ਅਧਿਕਾਰੀ ਕਾਲਜ ਦਾ ਅਚਨਚੇਤ ਨਿਰੀਖਣ ਕਰਕੇ ਸਾਰੀ ਸਥਿਤੀ ਦਾ ਪਰਦਾਫਾਸ਼ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ |

ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ

ਯਮੁਨਾਨਗਰ, 30 ਜਨਵਰੀ (ਗੁਰਦਿਆਲ ਸਿੰਘ ਨਿਮਰ) - ਸੰਤ ਸ਼੍ਰੋਮਣੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਮੰਦਰ ਕਮੇਟੀ ਪਿੰਡ ਸ਼ਹਿਜ਼ਾਦਪੁਰ ਵਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਦਰਜਨਾਂ ਪਿੰਡਾਂ 'ਚੋਂ ਗੁਜਰੀ ਇਸ ਸ਼ੋਭਾ ...

ਪੂਰੀ ਖ਼ਬਰ »

ਬਾਗ਼ਬਾਨੀ ਦਾ ਧੰਦਾ ਅਪਣਾ ਕੇ ਕਿਸਾਨ ਆਰਥਿਕ ਤੌਰ 'ਤੇ ਆਤਮ ਨਿਰਭਰ ਬਣਨ - ਗੀਤਾ ਭਾਰਤੀ

ਫ਼ਤਿਹਾਬਾਦ, 30 ਜਨਵਰੀ (ਹਰਬੰਸ ਸਿੰਘ ਮੰਡੇਰ) - ਹਿਸਾਰ ਡਵੀਜ਼ਨਲ ਕਮਿਸ਼ਨਰ ਗੀਤਾ ਭਾਰਤੀ ਨੇ ਜ਼ਿਲੇ੍ਹ ਦੇ ਕਿਸਾਨਾਂ ਨੂੰ ਰਵਾਇਤੀ ਖੇਤੀ ਦੀ ਬਜਾਏ ਆਧੁਨਿਕ ਤਕਨੀਕ ਅਪਣਾ ਕੇ ਬਾਗ਼ਬਾਨੀ ਕਰਨ ਦਾ ਸੱਦਾ ਦਿੱਤਾ ਹੈ | ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਉਹ ਬਾਗ਼ਬਾਨੀ ...

ਪੂਰੀ ਖ਼ਬਰ »

ਗੁਰੂ ਨਾਨਕ ਖਾਲਸਾ ਕਾਲਜ ਵਿਖੇ ਰਾਸ਼ਟਰ ਪਿਤਾ ਨੂੰ ਸ਼ਰਧਾਂਜਲੀ ਭੇਟ

ਯਮੁਨਾਨਗਰ, 30 ਜਨਵਰੀ (ਗੁਰਦਿਆਲ ਸਿੰਘ ਨਿਮਰ) - ਗੁਰੂ ਨਾਨਕ ਖਾਲਸਾ ਕਾਲਜ ਦੇ ਐਨ. ਸੀ. ਸੀ., ਐੱਨ. ਐੱਸ. ਐੱਸ., ਯੂਥ ਰੈੱਡ ਕਰਾਸ ਅਤੇ ਰੋਟਰੈਕਟ ਕਲੱਬ ਦੇ ਵਲੰਟੀਅਰਾਂ ਵਲੋਂ ਆਪਣੇ ਇੰਚਾਰਜ ਅਧਿਆਪਕਾਂ, ਬਾਕੀ ਸਾਰੇ ਅਧਿਆਪਕਾਂ ਅਤੇ ਕਾਲਜ ਦੇ ਪਿ੍ੰਸੀਪਲ ਡਾ. ਹਰਿੰਦਰ ...

ਪੂਰੀ ਖ਼ਬਰ »

ਪਰਬਤਾਰੋਹੀ ਮਨੀਸ਼ਾ ਪਾਇਲ ਦੇ ਸਮਰਥਨ 'ਚ ਪਿੰਡ ਬਨਾਵਾਲੀ ਵਾਸੀ ਪਹੁੰਚੇ ਮਿੰਨੀ ਸਕੱਤਰੇਤ

ਫ਼ਤਿਹਾਬਾਦ, 30 ਜਨਵਰੀ (ਹਰਬੰਸ ਸਿੰਘ ਮੰਡੇਰ) - ਅੱਜ ਪਿੰਡ ਬਨਾਵਾਲੀ ਦੇ ਸੈਂਕੜੇ ਪਿੰਡ ਵਾਸੀ ਜ਼ਿਲੇ੍ਹ ਦੀ ਇਕਲੌਤੀ ਮਹਿਲਾ ਐਵਰੈਸਟ ਜੇਤੂ ਮਨੀਸ਼ਾ ਪਾਇਲ ਦੇ ਸਮਰਥਨ ਵਿੱਚ ਮਿੰਨੀ ਸਕੱਤਰੇਤ ਵਿੱਚ ਇੱਕਜੁੱਟ ਹੋ ਕੇ ਡੇਰੇ ਲਾਉਣ ਲਈ ਪੁੱਜੇ | ਇਥੇ ਵੱਖ-ਵੱਖ ਸਮਾਜਿਕ ...

ਪੂਰੀ ਖ਼ਬਰ »

ਰੋਟਰੀ ਕਲੱਬ ਵਲੋਂ 365 ਲੋੜਵੰਦਾਂ ਨੂੰ ਵੰਡੇ ਗਏ ਮੁਫ਼ਤ ਕੱਪੜੇ

ਸ਼ਾਹਬਾਦ ਮਾਰਕੰਡਾ, 30 ਜਨਵਰੀ (ਅਵਤਾਰ ਸਿੰਘ) - ਕਲੱਬ ਵਲੋਂ ਬਾਲਾ ਸੁੰਦਰੀ ਦੇਵੀ ਮੰਦਰ 'ਚ 365 ਲੋੜਵੰਦਾਂ ਨੂੰ ਮੁਫ਼ਤ ਕੱਪੜੇ ਵੰਡੇ ਗਏ | ਪ੍ਰੋਗਰਾਮ ਦਾ ਉਦਘਾਟਨ ਰੋਟਰੀ ਦੇ ਪ੍ਰਧਾਨ ਮਹੇਸ਼ ਗੋਇਲ ਵਲੋਂ ਕੀਤਾ ਗਿਆ ਅਤੇ ਆਏ ਹੋਏ ਸਾਰੇ ਲੋਕਾਂ ਦਾ ਸਵਾਗਤ ਕੀਤਾ ਗਿਆ | ...

ਪੂਰੀ ਖ਼ਬਰ »

ਵਿਦਿਆਰਥੀਆਂ ਨੇ 'ਟਵਿਨਿੰਗ ਆਫ਼ ਸਕੂਲ' ਪ੍ਰੋਗਰਾਮ ਤਹਿਤ ਕਾਲਜ ਦਾ ਦੌਰਾ ਕੀਤਾ

ਰਤੀਆ, 30 ਜਨਵਰੀ (ਬੇਅੰਤ ਕੌਰ ਮੰਡੇਰ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਾਂਦਪੁਰਾ ਤੋਂ ਖ਼ਾਲਸਾ ਤ੍ਰੈ-ਸ਼ਤਾਬਦੀ ਸਰਕਾਰੀ ਕਾਲਜ ਰਤੀਆ ਵਿਚ ਵਿਦਿਆਰਥੀਆਂ ਨੇ 'ਟਵਿਨਿੰਗ ਆਫ਼ ਸਕੂਲ' ਪ੍ਰੋਗਰਾਮ ਤਹਿਤ ਵਿੱਦਿਅਕ ਟੂਰ ਲਈ ਦਾ ਦੌਰਾ ਕੀਤਾ | ਪ੍ਰੋ: ਕਪਿਲ ਦੇਵ, ਡਾ: ...

ਪੂਰੀ ਖ਼ਬਰ »

ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਾਮਲਾ ਦੇ ਵਿਦਿਆਰਥੀਆਂ ਨੇ ਸੰਸਥਾ ਦਾ ਨਾਂਅ ਚਮਕਾਇਆ

ਯਮੁਨਾਨਗਰ, 30 ਜਨਵਰੀ (ਗੁਰਦਿਆਲ ਸਿੰਘ ਨਿਮਰ) - ਰਾਜ ਤਕਨੀਕੀ ਸਿੱਖਿਆ ਬੋਰਡ ਹਰਿਆਣਾ ਵਲੋਂ ਜੁਲਾਈ-ਅਗਸਤ 2022 ਦੀ ਸਮੈਸਟਰ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਹੈ, ਜਿਸ 'ਚ ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਾਮਲਾ ਵਿਖੇ ਚੱਲ ਰਹੇ 6 ਡਿਪਲੋਮਾ ਕੋਰਸਾਂ ਦੇ 27 ...

ਪੂਰੀ ਖ਼ਬਰ »

18 ਬੋਤਲਾਂ ਹਰਿਆਣਾ ਸ਼ਰਾਬ ਬਰਾਮਦ

ਕੋਟਫੱਤਾ, 30 ਜਨਵਰੀ (ਰਣਜੀਤ ਸਿੰਘ ਬੁੱਟਰ)- ਥਾਣਾ ਸਦਰ ਬਠਿੰਡਾ ਅਧੀਨ ਪੈਂਦੀ ਪੁਲਿਸ ਚੌਕੀ ਕੋਟਸ਼ਮੀਰ ਦੇ ਇੰਚਾਰਜ ਧਰਮਵੀਰ ਸਿੰਘ ਧਾਲੀਵਾਲ ਨੇ ਕੋਟਸ਼ਮੀਰ ਦੇ ਸ਼ੇਰਗੜ੍ਹ ਰੋਡ ਤੋਂ ਇਕ ਵਿਅਕਤੀ ਨੂੰ ਹਰਿਆਣਾ ਦੀ ਸ਼ਹਿਨਾਈ ਮਾਰਕਾ ਸ਼ਰਾਬ ਦੀਆਂ 18 ਬੋਤਲਾਂ ਸਮੇਤ ...

ਪੂਰੀ ਖ਼ਬਰ »

ਔਲਾਦ ਆਪਣੇ ਲਾਚਾਰ ਬਿਮਾਰ ਬਜ਼ੁਰਗ ਨੂੰ ਰੱਬ ਦੇ ਆਸਰੇ ਛੱਡ ਕੇ ਰਫੂਚੱਕਰ

ਬਠਿੰਡਾ, 30 ਜਨਵਰੀ (ਅਵਤਾਰ ਸਿੰਘ ਕੈਂਥ)- ਅੱਜ ਦਾ ਇਨਸਾਨ ਮਾਇਆ ਦੇ ਚੰਦ ਸਿੱਕਿਆਂ ਦੀ ਚਮਕ ਵਿਚ ਆਪਣੇ ਬਜ਼ੁਰਗ ਮਾ ਪਿਓ ਦੇ ਕੀਤੇ ਉਪਕਰਾਂ ਨੂੰ ਨੁੱਕਰ ਲਾ ਕੇ ਆਪਣੀ ਇਨਸਾਨੀਅਤ ਨੂੰ ਭੁੱਲ ਗਿਆ ਹੈ | ਇਸੇ ਤਰਾ ਕੋਈ ਆਪਣੇ ਬਜ਼ੁਰਗਾਂ ਦੀ ਦੇਖਭਾਲ ਕਰਨ ਦੀ ਬਜਾਏ ਲਾਚਾਰ ...

ਪੂਰੀ ਖ਼ਬਰ »

ਕਬੱਡੀ ਖਿਡਾਰੀ ਚੰਨੇ ਦਾ ਕੋਟਫੱਤਾ ਕੱਪ 'ਤੇ ਹੋਵੇਗਾ ਬੁਲਟ ਮੋਟਰਸਾਈਕਲ ਨਾਲ ਸਨਮਾਨ

ਬਠਿੰਡਾ, 30 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਡੀ.ਏ.ਵੀ. ਕਾਲਜ, ਬਠਿੰਡਾ ਦੇ ਸੁਪਰ ਸਟਾਰ ਜਾਫ਼ੀ ਰਹੇ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਚੰਨਾ ਚੱਕ ਰਾਮ ਸਿੰਘ ਵਾਲਾ ਦਾ ਬੁਲਟ ਮੋਟਰ ਸਾਈਕਲ ਨਾਲ ਸਨਮਾਨ ਕੀਤਾ ਜਾਵੇਗਾ | ਸਾਬਕਾ ਕਬੱਡੀ ਖਿਡਾਰੀ ਕਾਕਾ ਕੈਨੇਡਾ ਨੇ ...

ਪੂਰੀ ਖ਼ਬਰ »

ਡੇਰਾ ਸਲਾਬਤਪੁਰਾ ਵਿਖੇ ਸਤਿਸੰਗ ਦਾ ਵਿਰੋਧ ਕਰਨ ਜਾ ਰਹੇ ਦੋ ਦਰਜਨ ਦੇ ਕਰੀਬ ਸਿੱਖ ਵਰਕਰਾਂ ਨੂੰ ਪੁਲਿਸ ਨੇ ਥਾਣਾ ਨੇਹੀਆਂ ਵਾਲਾ ਵਿਖੇ ਲਿਆਂਦਾ

ਗੋਨਿਆਣਾ, 30 ਜਨਵਰੀ (ਲਛਮਣ ਦਾਸ ਗਰਗ)- ਹਰਿਆਣਾ ਦੀ ਸੁਨਾਰੀਆਂ ਜੇਲ੍ਹ ਵਿਚੋਂ ਪੈਰੋਲ ਤੇ ਬਾਹਰ ਆਉਣ ਤੋਂ ਬਾਅਦ ਜਿਥੇ ਅੱਜ ਡੇਰਾ ਮੁਖੀ ਰਾਮ ਰਹੀਮ ਵਲੋਂ ਡੇਰਾ ਸਲਾਬਤਪੁਰਾ ਵਿਖੇ ਵੀਡੀਉ ਕਾਨਫ਼ਰੰਸ ਰਾਹੀ ਸਤਿਸੰਗ ਕੀਤੀ ਗਈ, ਉਸ ਸਮੇਂ ਦੌਰਾਨ ਹੀ ਸਿੱਖ ਜਥੇਬੰਦੀਆਂ ...

ਪੂਰੀ ਖ਼ਬਰ »

ਉਸਾਰੀ ਅਧੀਨ ਮੰਦਰ ਦਾ ਡਿੱਗਿਆ ਲੈਂਟਰ, ਦੋ ਮਿਸਤਰੀਆਂ ਸਮੇਤ 4 ਜ਼ਖ਼ਮੀ

ਬਠਿੰਡਾ, 30 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ ਦੇਰ ਸ਼ਾਮ ਬਠਿੰਡਾ ਦੀ ਲਾਲ ਸਿੰਘ ਬਸਤੀ 'ਚ ਉਸਾਰੀ ਅਧੀਨ ਇਕ ਮੰਦਰ ਦਾ ਅਚਾਨਕ ਲੈਂਟਰ ਡਿੱਗ ਪਿਆ, ਜਿਸ ਕਾਰਨ ਦੋ ਮਿਸਤਰੀਆਂ ਸਮੇਤ 4 ਜਣਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ, ਜਿਨ੍ਹਾਂ ਨੂੰ ਮੌਕੇ 'ਤੇ ਬੜੀ ਮੁਸ਼ਕਲ ...

ਪੂਰੀ ਖ਼ਬਰ »

ਨੈਸ਼ਨਲ ਅਕਾਲੀ ਦਲ ਨੇ ਅਲੀਸ਼ਾ ਓਹਰੀ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ

ਨਵੀਂ ਦਿੱਲੀ, 30 ਜਨਵਰੀ (ਬਲਵਿੰਦਰ ਸਿੰਘ ਸੋਢੀ)-ਮਿਸਿਜ਼ ਯੂਨੀਵਰਸ (2022-23) ਦੇ ਮੁਕਾਬਲੇ ਵਿਚ ਭਾਰਤ ਦੀ ਪ੍ਰਤੀਨਿਧਤਾ ਕਰਨ ਵਾਲੀ ਅਲੀਸ਼ਾ ਓਹਰੀ ਬੁਲਗਾਰੀਆ ਲਈ ਦਿੱਲੀ ਦੇ ਏਅਰਪੋਰਟ ਤੋਂ ਰਵਾਨਾ ਹੋ ਗਈ | ਇਸ ਮੌਕੇ ਅਲੀਸ਼ਾ ਨੂੰ ਸ਼ੁੱਭ ਕਾਮਨਾਵਾਂ ਦੇਣ ਲਈ ਨੈਸ਼ਨਲ ...

ਪੂਰੀ ਖ਼ਬਰ »

ਸਤਿਗੁਰੂ ਰਾਮ ਸਿੰਘ ਦਾ ਜਨਮ ਦਿਹਾੜਾ ਮਨਾਇਆ

ਨਵੀਂ ਦਿੱਲੀ, 30 ਜਨਵਰੀ (ਬਲਵਿੰਦਰ ਸਿੰਘ ਸੋਢੀ)-ਨਾਮਧਾਰੀ ਲਹਿਰ ਦੇ ਬਾਨੀ ਸਤਿਗੁਰੂ ਰਾਮ ਸਿੰਘ ਦਾ ਜਨਮ ਦਿਹਾੜਾ ਦਿੱਲੀ ਵਿਖੇ ਨਾਮਧਾਰੀ ਗੁਰਦੁਆਰਾ ਰਮੇਸ਼ ਨਗਰ ਦਿੱਲੀ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਅੰਮਿ੍ਤ ਵੇਲੇ ਆਸਾ ਦੀ ਵਾਰ ਦੇ ਕੀਰਤਨ ਨਾਲ ਇਸ ...

ਪੂਰੀ ਖ਼ਬਰ »

ਦਿੱਲੀ 'ਚ ਬਾਰਿਸ਼ ਹੋਣ 'ਤੇ ਫਿਰ ਠੰਢ ਵਧੀ

ਨਵੀਂ ਦਿੱਲੀ, 30 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਬਾਰਿਸ਼ ਹੋਣ ਕਰਕੇ ਫਿਰ ਕੜਾਕੇ ਦੀ ਠੰਢ ਹੋਣ 'ਤੇ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ ਅਤੇ ਅਸਮਾਨ ਵਿਚ ਬੱਦਲ ਛਾਏ ਹੋਏ ਹਨ | ਮੀਂਹ ਪੈਣ ਨਾਲ ਕਈ ਥਾਵਾਂ 'ਤੇ ਪਾਣੀ ਭਰ ਗਿਆ ਹੈ ਅਤੇ ਥਾਂ-ਥਾਂ 'ਤੇ ਚਿੱਕੜ ਹੋ ...

ਪੂਰੀ ਖ਼ਬਰ »

ਫਲਾਈਓਵਰ ਤੋਂ ਹੇਠਾਂ ਡਿੱਗ ਕੇ ਮੋਟਰਸਾਈਕਲ ਸਵਾਰ ਦੀ ਹੋਈ ਮੌਤ

ਨਵੀਂ ਦਿੱਲੀ, 30 ਜਨਵਰੀ (ਬਲਵਿੰਦਰ ਸਿੰਘ ਸੋਢੀ)-ਬੁਰਾੜੀ ਦੇ ਇਲਾਕੇ ਵਿਚ ਵਜ਼ੀਰਾਬਾਦ ਲੂਪ ਫਲਾਈਓਵਰ ਤੋਂ ਹੇਠਾਂ ਮੋਟਰਸਾਈਕਲ ਸਮੇਤ ਡਿੱਗਣ ਵਾਲੇ ਇਕ ਨੌਜਵਾਨ ਵਿਅਕਤੀ ਦੀ ਮੌਤ ਹੋ ਗਈ ਅਤੇ ਮੌਕੇ 'ਤੇ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਉਸ ਦਾ ਹਸਪਤਾਲ ...

ਪੂਰੀ ਖ਼ਬਰ »

ਯੋਗੀ ਆਦਿਤਿਆਨਾਥ ਵਲੋਂ ਸਨਾਤਨ ਧਰਮ ਨੂੰ ਕੌਮੀ ਧਰਮ ਕਰਾਰ ਦੇਣ ਸੰਬੰਧੀ ਬਿਆਨ ਮੰਦਭਾਗਾ - ਕਾਲਕਾ

ਨਵੀਂ ਦਿੱਲੀ, 30 ਜਨਵਰੀ (ਜਗਤਾਰ ਸਿੰਘ) - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਯਨਾਥ ਵਲੋਂ ਸਨਾਤਨ ਧਰਮ ਨੂੰ ਦੇਸ਼ ਦਾ ਕੌਮੀ ਧਰਮ ਕਰਾਰ ਦੇਣ ਦੇ ਬਿਆਨ ਦੀ ਜ਼ੋਰਦਾਰ ...

ਪੂਰੀ ਖ਼ਬਰ »

ਗਣਤੰਤਰ ਲਈ ਲੋਕਾਂ ਨੂੰ ਚੁੱਕਣੀ ਚਾਹੀਦੀ ਹੈ ਆਵਾਜ਼ - ਮਮਤਾ

ਕੋਲਕਾਤਾ, 30 ਜਨਵਰੀ (ਰਣਜੀਤ ਸਿੰਘ ਲੁਧਿਆਣਵੀ) - ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਾਲਟਲੇਕ ਦੇ ਸੈਂਟਰਲ ਪਾਰਕ ਚ 46 ਵੇਂ ਅੰਤਰਰਾਸ਼ਟਰੀ ਪੁਸ਼ਤਕ ਮੇਲਾ ਦਾ ਉਦਘਾਟਨ ਕਰਦਿਆਂ ਕਿਹਾ ਕਿ ਗਣਤੰਤਰ ਦੀ ਰੱਖਿਆ ਲਈ ਲੋਕਾਂ ਨੂੰ ਆਵਾਜ਼ ਚੁੱਕਣੀ ਚਾਹੀਦੀ ਹੈ | ਉਨ੍ਹਾਂ ਕਿਹਾ ...

ਪੂਰੀ ਖ਼ਬਰ »

ਭਾਜਪਾ ਵਲੋਂ ਸੇਨ ਦੀ ਬੇਇਜ਼ਤੀ ਬਰਦਾਸ਼ਤ ਨਹੀਂ ਕਰੇਗਾ ਬੰਗਾਲ - ਮਮਤਾ

ਕੋਲਕਾਤਾ, 30 ਜਨਵਰੀ (ਰਣਜੀਤ ਸਿੰਘ ਲੁਧਿਆਣਵੀ) - ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਭਾਜਪਾ ਵਲੋਂ ਨੋਬੇਲ ਪੁਰਸਕਾਰ ਜੇਤੂ ਅਮਰਤਿਆ ਸੇਨ ਦੀ ਬੇਇੱਜਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਸ ਕਾਰਵਾਈ ਨਾਲ ਸਾਰਾ ਬੰਗਾਲ ਗੁੱਸੇ 'ਚ ਹੈ | ਸ਼ਾਂਤੀਨਿਕੇਤਨ 'ਚ ਸੇਨ ...

ਪੂਰੀ ਖ਼ਬਰ »

ਸਕੂਲ 'ਚ ਸਰਸਵਤੀ ਪੂਜਾ ਵਿਵਾਦ ਮਾਮਲੇ ਦੀ ਜਾਂਚ ਕਮੇਟੀ 'ਚ ਵਿਰੋਧੀ ਧਿਰਾਂ ਨੂੰ ਸ਼ਾਮਿਲ ਕੀਤਾ ਜਾਵੇ - ਪੀਤਮਪੁਰਾ

ਨਵੀਂ ਦਿੱਲੀ, 30 ਜਨਵਰੀ (ਜਗਤਾਰ ਸਿੰਘ) - ਸ਼੍ਰੋਮਣੀ ਅਕਾਲੀ ਦਲ (ਦਿੱਲੀ ਪ੍ਰਦੇਸ਼) ਨਾਲ ਸੰਬੰਧਿਤ ਯੂਥ ਆਗੂ ਜਸਮੀਤ ਸਿੰਘ ਪੀਤਮਪੁਰਾ ਨੇ ਮੰਗ ਕੀਤੀ ਹੈ ਕਿ ਦਿੱਲੀ ਕਮੇਟੀ ਅਧੀਨ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਬਸੰਤ ਵਿਹਾਰ ਵਿਚ ਬੱਚਿਆਂ ਨੂੰ ਸਰਸਵਤੀ ਪੂਜਾ ...

ਪੂਰੀ ਖ਼ਬਰ »

ਗੁ. ਰਾਜੌਰੀ ਗਾਰਡਨ ਵਿਖੇ ਬੱਚਿਆਂ ਨੂੰ ਆਈਲੈਟਸ ਦੀ ਤਿਆਰੀ ਕਰਵਾਉਣ ਲਈ ਕਲਾਸਾਂ ਸ਼ੁਰੂ

ਨਵੀਂ ਦਿੱਲੀ, 30 ਜਨਵਰੀ (ਜਗਤਾਰ ਸਿੰਘ) - ਵਿਦੇਸ਼ ਜਾਣ ਦੀ ਇੱਛਾ ਰੱਖਣ ਵਾਲੇ ਬੱਚਿਆਂ ਨੂੰ ਆਈਲੈਟਸ ਦੀ ਤਿਆਰੀ ਕਰਵਾਉਣ ਸੰਬੰਧੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵਿਖੇ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ ਜਿਸ ਵਿਚ ਬੱਚੇ ਪੂਰੀ ਦਿਲਚਸਪੀ ਲੈਂਦੇ ...

ਪੂਰੀ ਖ਼ਬਰ »

ਪੁਲਿਸ ਨੇ ਲਗਜ਼ਰੀ ਅਤੇ ਐਸ. ਯੂ. ਵੀ. ਗੱਡੀਆਂ ਦੀ ਚੋਰੀ ਕਰਨ ਵਾਲੇ ਗਰੋਹ ਦਾ ਕੀਤਾ ਪਰਦਾਫਾਸ਼

ਨਵੀਂ ਦਿੱਲੀ, 30 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਦੱਖਣੀ ਜ਼ਿਲ੍ਹੇ ਵਿਚ ਗੱਡੀਆਂ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਸਨ, ਜਿਸ ਕਰਕੇ ਪੁਲਿਸ ਨੇ ਇਨ੍ਹਾਂ ਵਾਰਦਾਤਾਂ ਨੂੰ ਰੋਕਣ ਦੇ ਲਈ ਏ. ਏ. ਟੀ. ਐਮ. ਦੀ ਇਕ ਵਿਸ਼ੇਸ਼ ਟੀਮ ਬਣਾਈ | ਇਸ ਟੀਮ ਨੇ ਆਪਣੇ ਪੱਧਰ 'ਤੇ ...

ਪੂਰੀ ਖ਼ਬਰ »

ਕੇਜਰੀਵਾਲ ਦੁਆਰਾ ਨਵੇਂ ਵਿਵਾਦਾਂ ਰਾਹੀਂ ਜਨਤਾ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ - ਸਚਦੇਵਾ

ਨਵੀਂ ਦਿੱਲੀ, 30 ਜਨਵਰੀ (ਜਗਤਾਰ ਸਿੰਘ) - ਦਿੱਲੀ ਪ੍ਰਦੇਸ਼ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਅਗਲੇ ਇਕ ਸਾਲ 'ਚ 4500 ਕਰੋੜ ਰੁਪਏ ਦੀ ਲਾਗਤ ਨਾਲ ਦਿੱਲੀ ਦੀਆਂ ਸੜਕਾਂ ਨੂੰ ਸੁਧਾਰਨ ਦਾ ...

ਪੂਰੀ ਖ਼ਬਰ »

26 ਜਨਵਰੀ ਪਰੇਡ 'ਚ ਪੰਜਾਬ ਦੀ ਝਾਕੀ ਦੀ ਸ਼ਮੂਲੀਅਤ ਲਾਜ਼ਮੀ ਕਰਾਰ ਦਿੱਤੀ ਜਾਵੇ - ਮਲਸੀਆਂ

ਨਵੀਂ ਦਿੱਲੀ, 30 ਜਨਵਰੀ (ਜਗਤਾਰ ਸਿੰਘ) - ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਵਲੋਂ ਦਲ ਦੀ ਮੀਟਿੰਗ 'ਚ ਕਈ ਪੰਥਕ ਮੁੱਦਿਆਂ ਤੋਂ ਇਲਾਵਾ 26 ਜਨਵਰੀ ਦੀ ਪਰੇਡ 'ਚ ਪੰਜਾਬ ਦੀ ਝਾਕੀ ਨੂੰ ਸ਼ਾਮਿਲ ਨਾ ਕੀਤੇ ਜਾਣ ਦੇ ਮਾਮਲੇ 'ਤੇ ਚਰਚਾ ਕੀਤੀ ਗਈ | ਸ੍ਰੋਮਣੀ ਅਕਾਲੀ ਦਲ ...

ਪੂਰੀ ਖ਼ਬਰ »

ਯੋਗੀ ਆਦਿਤਿਆਨਾਥ ਵਲੋਂ ਸਨਾਤਨ ਧਰਮ ਨੂੰ ਕੌਮੀ ਧਰਮ ਕਰਾਰ ਦੇਣ ਸੰਬੰਧੀ ਬਿਆਨ ਮੰਦਭਾਗਾ - ਕਾਲਕਾ

ਨਵੀਂ ਦਿੱਲੀ, 30 ਜਨਵਰੀ (ਜਗਤਾਰ ਸਿੰਘ) - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਯਨਾਥ ਵਲੋਂ ਸਨਾਤਨ ਧਰਮ ਨੂੰ ਦੇਸ਼ ਦਾ ਕੌਮੀ ਧਰਮ ਕਰਾਰ ਦੇਣ ਦੇ ਬਿਆਨ ਦੀ ਜ਼ੋਰਦਾਰ ...

ਪੂਰੀ ਖ਼ਬਰ »

ਮੁੱਖ ਮੰਤਰੀ ਭਗਵੰਤ ਮਾਨ ਝੂਠ ਬੋਲਣਾ ਬੰਦ ਕਰਨ- ਭੈਲ

ਖਡੂਰ ਸਾਹਿਬ, 30 ਜਨਵਰੀ (ਰਸ਼ਪਾਲ ਸਿੰਘ ਕੁਲਾਰ)- ਭਾਜਪਾ ਆਗੂ ਕੁਲਵੰਤ ਸਿੰਘ ਭੈਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਝੂਠ ਬੋਲਣਾ ਸੁਭਾਅ ਬਣ ਗਿਆ ਹੈ | ਪਹਿਲਾ ਵੀ ਬਹੁਤ ਵਾਰ ਮੁੱਖ ਮੰਤਰੀ ਨੇ ਪੰਜਾਬ ਨੂੰ ਸ਼ਰਮਸਾਰ ਕੀਤਾ ਹੈ | ਭਾਵੇਂ ਉਹ ਗੋਲਡੀ ਬਰਾੜ ਦਾ ...

ਪੂਰੀ ਖ਼ਬਰ »

ਔਲਖ ਵਿਜਿਓ ਕੇਅਰ ਕਲੀਨਿਕ ਪੱਟੀ ਵਲੋਂ ਕੈਂਪ

ਪੱਟੀ, 30 ਜਨਵਰੀ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)- ਪਿੰਡ ਸਭਰਾ ਵਿਖੇ ਬਾਬਾ ਕਾਹਨ ਸਿੰਘ ਗੁਰਦੁਆਰੇ ਵਿਖੇ ਔਲਖ ਵਿਜਿਓ ਕੇਅਰ ਕਲੀਨਿਕ ਪੱਟੀ ਵਲੋਂ ਸਟੇਟ ਐਵਾਰਡ ਪਿ੍ੰਸੀਪਲ ਮੇਜਰ ਸਿੰਘ ਦੀ ਅਗਵਾਈ ਹੇਠ ਮੁਫ਼ਤ ਚੈੱਕਅੱਪ ਕੈਂਪ ਲਗਾਇਆ ਗਿਆ ਹੈ ...

ਪੂਰੀ ਖ਼ਬਰ »

ਬੰਦੀ ਸਿੰਘਾਂ ਦੀ ਰਿਹਾਈ ਦੇ ਸੰਘਰਸ਼ 'ਚ ਸ਼ਾਮਿਲ ਹੋਣ ਲਈ ਕਿਸਾਨਾਂ ਦੇ ਜਥੇ 1 ਫਰਵਰੀ ਨੂੰ ਰਵਾਨਾ ਹੋਣਗੇ-ਤਲਵੰਡੀ

ਖੇਮਕਰਨ, 30 ਜਨਵਰੀ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ 'ਚ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਸੰਘਰਸ਼ ਨੂੰ ਸਮਰਥਨ ਦੇਣ 'ਤੇ ਸ਼ਾਮਿਲ ਹੋਣ ਲਈ ਪਹਿਲੀ ਫਰਵਰੀ ਤੋਂ ਕਿਸਾਨਾਂ ਤੇ ਮਜ਼ਦੂਰਾਂ ਦੇ ਜਥੇ ਲਗਾਤਾਰ ਜਾਣਗੇ | ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ...

ਪੂਰੀ ਖ਼ਬਰ »

ਰੈੱਡ ਕਰਾਸ ਦੇ ਪੰਘੂੜੇ ਵਿਚ ਆਈ ਇਕ ਹੋਰ ਨੰਨ੍ਹੀ ਪਰੀ

ਅੰਮਿ੍ਤਸਰ, 30 ਜਨਵਰੀ (ਰੇਸ਼ਮ ਸਿੰਘ)-ਅਣਚਾਹੇ ਬੱਚਿਆਂ ਦੀ ਸੇਵਾ ਸੰਭਾਲ ਲਈ ਜ਼ਿਲ੍ਹਾ ਪ੍ਰਸ਼ਾਸਨ ਸਾਲ 2008 'ਚ ਰੈੱਡ ਕਰਾਸ ਰਾਹੀਂ ਸ਼ੁਰੂ ਕੀਤੀ ਪੰਘੂੜਾ ਸਕੀਮ 'ਚ ਇਕ ਹੋਰ ਨੰਨੀ੍ਹ ਪਰੀ ਆਈ ਹੈ ਜਿਸ ਨਾਲ ਇਥੇ ਹੁਣ ਤੱਕ ਆਈਆਂ ਬੱਚੀਆਂ ਦੀ ਗਿਣਤੀ 158 ਹੋਈ ਗਈ ਹੈ | ਇਸ ਸਕੀਮ ...

ਪੂਰੀ ਖ਼ਬਰ »

ਭਗਵੰਤ ਮਾਨ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਨਿਭਾਉਣ ਵੱਲ ਧਿਆਨ ਦੇਣ- ਪੰਨੂੰ

ਤਰਨ ਤਾਰਨ, 30 ਜਨਵਰੀ (ਪਰਮਜੀਤ ਜੋਸ਼ੀ)- ਕਾਫ਼ੀ ਸਮਾਂ ਪਹਿਲਾਂ ਤਰਨ ਤਾਰਨ ਸ਼ਹਿਰ ਦੇ ਮੁਹੱਲਾ ਮੁਰਾਦਪੁਰਾ ਵਿਖੇ ਚੱਲ ਰਹੇ ਮਿੰਨੀ ਹਸਪਤਾਲ ਪੀ.ਐਚ.ਸੀ. ਨੂੰ ਅਚਾਨਕ ਹੀ ਹਲਕਾ ਵਿਧਾਇਕ ਕਸ਼ਮੀਰ ਸਿੰਘ ਸੋਹਲ ਵਲੋਂ ਫਰਜ਼ੀ ਉਦਘਾਟਨ ਕਰਕੇ ਉਸ ਨੂੰ ਆਮ ਆਦਮੀ ਕਲੀਨਿਕ ...

ਪੂਰੀ ਖ਼ਬਰ »

1984 ਸਿੱਖ ਦੰਗਾ ਪੀੜਤ ਪਰਿਵਾਰਾਂ ਦੀ ਮੀਟਿੰਗ

ਤਰਨ ਤਾਰਨ, 30 ਜਨਵਰੀ (ਇਕਬਾਲ ਸਿੰਘ ਸੋਢੀ)- 1984 ਸਿੱਖ ਦੰਗਾ ਪੀੜਤ ਵੈੱਲਫੇਅਰ ਸੁਸਾਇਟੀ ਜ਼ਿਲ੍ਹਾ ਤਰਨ ਤਾਰਨ ਦੀ ਮੀਟਿੰਗ ਚੇਅਰਮੈਨ ਰਤਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਵੱਡੀ ਗਿਣਤੀ 'ਚ ਪਹੁੰਚੇ ਦੰਗਾ ਪੀੜਤ ਪਰਿਵਾਰਾਂ ਦੀਆਂ ਮੁਸ਼ਕਿਲਾਂ ਸੁਣੀਆਂ ...

ਪੂਰੀ ਖ਼ਬਰ »

ਤਰਕਸ਼ੀਲ ਸੁਸਾਇਟੀ ਇਕਾਈ ਚੋਹਲਾ ਸਾਹਿਬ ਨੇ ਹਲਕਾ ਵਿਧਾਇਕ ਨੂੰ ਮੰਗ ਪੱਤਰ ਸੌਂਪਿਆ

ਚੋਹਲਾ ਸਾਹਿਬ, 30 ਜਨਵਰੀ (ਬਲਵਿੰਦਰ ਸਿੰਘ)- ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਸੂਬੇ ਅੰਦਰ ਵੱਖ-ਵੱਖ ਸਾਧਾਂ-ਸੰਤਾਂ, ਜੋਤਸ਼ੀਆਂ, ਤਾਂਤਰਿਕਾਂ ਤੇ ਅਖੌਤੀ ਪੁੱਛਾਂ ਦੇਣ ਵਾਲੇ ਬਾਬਿਆਂ ਖਿਲਾਫ਼ ਇਕ ਮੁਹਿੰਮ ਵਿੱਢ ਕੇ ਲੋਕਾਂ ਨੂੰ ਅੰਧ ਵਿਸ਼ਵਾਸਾਂ 'ਚੋਂ ਕੱਢਣ ਲਈ ...

ਪੂਰੀ ਖ਼ਬਰ »

ਪਿੰਡ ਬੂਹ ਤੇ ਬੁਰਜ ਪੂਹਲਾ ਤੋਂ 27 ਪਰਿਵਾਰ 'ਆਪ', ਕਾਂਗਰਸ ਤੇ ਅਕਾਲੀ ਦਲ ਨੂੰ ਛੱਡ ਕੇ ਭਾਜਪਾ 'ਚ ਸ਼ਾਮਿਲ

ਹਰੀਕੇ ਪੱਤਣ, 30 ਜਨਵਰੀ (ਸੰਜੀਵ ਕੁੰਦਰਾ)- ਭਾਰਤੀ ਜਨਤਾ ਪਾਰਟੀ ਮੰਡਲ ਹਰੀਕੇ ਪੱਤਣ ਦੀ ਮੀਟਿੰਗ ਪਿੰਡ ਬੂਹ ਤੇ ਬੁਰਜ ਪੂਹਲਾ ਵਿਖੇ ਹੋਈ ਜਿਸ ਵਿਚ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ...

ਪੂਰੀ ਖ਼ਬਰ »

ਗੁਰੂ ਨਾਨਕ ਖਾਲਸਾ ਕਾਲਜ ਦੇ ਐਨ. ਐਸ. ਐਸ. ਵਲੰਟੀਅਰਾਂ ਨੇ ਚਲਾਈ ਸਫ਼ਾਈ ਮੁਹਿੰਮ

ਕਰਨਾਲ, 30 ਜਨਵਰੀ (ਗੁਰਮੀਤ ਸਿੰਘ ਸੱਗੂ) - ਗੁਰੂ ਨਾਨਕ ਖਾਲਸਾ ਕਾਲਜ ਦੇ ਐਨ. ਐਸ. ਐਸ. ਵਲੰਟੀਅਰਾਂ ਨੇ ਪਿੰਡ ਕਾਛਵਾ ਦੇ ਆਲੇ ਦੁਆਲੇ ਦੇ ਇਲਾਕਿਆਂ 'ਚ ਸਫ਼ਾਈ ਮੁਹਿੰਮ ਚਲਾਈ | ਐਨ. ਐਸ. ਐਸ. ਪ੍ਰੋਗਰਾਮ ਅਫਸਰ ਪ੍ਰੋ. ਪ੍ਰਦੀਪ ਕੁਮਾਰ ਅਤੇ ਡਾ. ਦੀਪਕ ਦੀ ਅਗਵਾਈ 'ਚ ...

ਪੂਰੀ ਖ਼ਬਰ »

ਇੰਡੀਅਨ ਆਇਲ ਨੇ ਬੁੱਧਾ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਗੈਸ ਸਿਲੰਡਰਾਂ ਨਾਲ ਹੋਣ ਵਾਲੇ ਹਾਦਸਿਆਂ ਬਾਰੇ ਕੀਤਾ ਜਾਗਰੂਕ

ਕਰਨਾਲ, 30 ਜਨਵਰੀ (ਗੁਰਮੀਤ ਸਿੰਘ ਸੱਗੂ) - ਇੰਡੀਅਨ ਆਇਲ ਕਾਰਪੋਰੇਸ਼ਨ ਲਿ. ਨੇ ਗੈਸ ਸਿਲੰਡਰਾਂ ਦੀ ਸੁਰੱਖਿਆ ਤੋਂ ਲੈ ਕੇ ਖੁਸ਼ਹਾਲੀ ਤੱਕ ਦੇ ਸਬੰਧ 'ਚ ਇਕ ਸਿਖਲਾਈ ਮੁਹਿੰਮ ਸ਼ੁਰੂ ਕਰਕੇ ਸਵੈ-ਸਹਾਇਤਾ ਸਮੂਹਾਂ ਦੀ ਮਦਦ ਨਾਲ ਹਰਿਆਣਾ ਦੇ ਆਮ ਲੋਕਾਂ ਨੂੰ ਜਾਗਰੂਕ ਅਤੇ ...

ਪੂਰੀ ਖ਼ਬਰ »

ਕਾਂਗਰਸ ਸੇਵਾ ਦਲ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਭੇਟ ਕੀਤੇ ਸ਼ਰਧਾ ਦੇ ਫੁੱਲ

ਕਰਨਾਲ, 30 ਜਨਵਰੀ (ਗੁਰਮੀਤ ਸਿੰਘ ਸੱਗੂ) - ਕਾਂਗਰਸ ਸੇਵਾ ਦਲ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਬਰਸੀ 'ਤੇ ਉਨ੍ਹਾਂ ਦੇ ਬੁੱਤ 'ਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ | ਵਰਕਰਾਂ ਨੇ ਮਹਾਤਮਾ ਗਾਂਧੀ ਵਲੋਂ ਦਰਸਾਏ ਸੱਚ ਅਤੇ ਅਹਿੰਸਾ ਦੇ ਮਾਰਗ 'ਤੇ ...

ਪੂਰੀ ਖ਼ਬਰ »

ਨਸ਼ਾ ਤਸਕਰ ਦੀ ਕਰੀਬ ਡੇਢ ਕਰੋੜ ਰੁ. ਦੀ ਅਚੱਲ ਜਾਇਦਾਦ ਜ਼ਬਤ ਕੀਤੀ

ਕਰਨਾਲ, 30 ਜਨਵਰੀ (ਗੁਰਮੀਤ ਸਿੰਘ ਸੱਗੂ) - ਜ਼ਿਲ੍ਹਾ ਪੁਲਿਸ ਨੇ ਨਸ਼ੇ ਦੇ ਕਾਰੋਬਾਰ 'ਚ ਸ਼ਾਮਲ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ | ਇਸ ਕਾਰਵਾਈ ਤਹਿਤ ਜ਼ਿਲ੍ਹਾ ਪੁਲਿਸ ਵਲੋਂ ਅਜਿਹੇ ਇਕ ਮੁਲਜ਼ਮ ਦੀ ਜਾਇਦਾਦ ਨੂੰ ਜ਼ਬਤ ਕਰਨ ਦੀ ਕਾਰਵਾਈ ਕੀਤੀ ਗਈ ਹੈ, ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX