ਮਜਾਰੀ/ਸਾਹਿਬਾ, 31 ਜਨਵਰੀ (ਨਿਰਮਲਜੀਤ ਸਿੰਘ ਚਾਹਲ)-ਕਸਬਾ ਮਜਾਰੀ ਤੋਂ ਖੁਰਦਾਂ ਤੱਕ ਬਣੀ 18 ਫੁੱਟੀ ਸੜਕ ਦਾ ਕੁੱਝ ਹਿੱਸਾ ਨੀਵਾਂ ਹੋਣ ਕਰਕੇ ਪਿੰਡ ਸਜਾਵਲਪੁਰ ਲਾਗੇ ਬਰਸਾਤ ਦੇ ਮੀਹਾਂ ਦੇ ਪਾਣੀ ਨਾਲ ਦੋ ਥਾਵਾਂ ਤੋਂ ਕੁੱਝ ਸਮੇਂ ਬਾਅਦ ਹੀ ਟੁੱਟਣਾ ਸ਼ੁਰੂ ਹੋ ਗਿਆ ਸੀ | ਜਿੱਥੇ ਹੁਣ ਸੜਕ ਦੀ ਹਾਲਤ ਕਾਫ਼ੀ ਖਸਤਾ ਹੋ ਚੁੱਕੀ ਹੈ ਤੇ ਰਾਹਗੀਰ ਹਾਦਸਿਆਂ ਦੇ ਸ਼ਿਕਾਰ ਹੋ ਰਹੇ ਹਨ | ਇਸ ਬਾਰੇ ਪਿੰਡ ਸਜਾਵਲਪੁਰ ਦੇ ਕਾਰਜਕਾਰੀ ਸਰਪੰਚ ਬਲਵੀਰ ਸਿੰਘ, ਕੁਲਦੀਪ ਸਿੰਘ ਜੱਸਲ, ਸਾਬਕਾ ਸਰਪੰਚ ਤੇ ਹੋਰਾਂ ਨੇ ਦੱਸਿਆ ਕਿ ਸਜਾਵਲਪੁਰ ਪਿੰਡ ਉੱਚੀ ਜਗ੍ਹਾ 'ਤੇ ਹੈ | ਪਹਿਲਾਂ ਤੋਂ ਹੀ ਜਦੋਂ ਜ਼ਿਆਦਾ ਮੀਂਹ ਪੈਂਦਾ ਹੈ ਤਾਂ ਪਾਣੀ ਨੀਵੇਂ ਪਾਸੇ ਸੜਕ ਤੇ ਖੇਤਾਂ ਵਿਚ ਦੀ ਹੋ ਕੇ ਮਜਾਰੀ ਵੱਲ ਚਲਾ ਜਾਂਦਾ ਹੈ | ਕੁਝ ਸਾਲ ਪਹਿਲਾਂ ਸਾਬਕਾ ਕਾਂਗਰਸ ਸਰਕਾਰ ਵਲੋਂ ਇਸ ਸੜਕ 'ਤੇ ਆਮਦੋਂ ਰਾਫਤ ਜ਼ਿਆਦਾ ਹੋਣ ਕਰਕੇ ਇਸ ਨੂੰ ਪੰਜਾਬ ਮੰਡੀ ਬੋਰਡ ਦੁਆਰਾ 18 ਫੁੱਟ ਚੌੜੀ ਬਣਾਇਆ ਗਿਆ ਸੀ | ਉਨ੍ਹਾਂ ਕਿਹਾ ਕਿ ਮੰਡੀ ਬੋਰਡ ਵਲੋਂ ਇਹ ਸੜਕ ਜੋ ਪਹਿਲਾਂ ਵੀ ਇਸ ਥਾਂ ਤੋਂ ਨੀਵੀਂ ਹੋਣ ਕਰਕੇ ਟੁੱਟ ਜਾਂਦੀ ਸੀ | ਉਸ ਹਿੱਸੇ ਨੂੰ ਉੱਚਾ ਕਰਨ ਦੀ ਬਿਜਾਏ ਨੀਵਾਂ ਹੀ ਛੱਡ ਕੇ ਪੱਥਰ ਤੇ ਲੁੱਕ ਬਜਰੀ ਪਾ ਦਿੱਤੀ ਗਈ | ਹੁਣ ਜਦੋਂ ਮੀਂਹ ਪੈਂਦਾ ਹੈ ਤਾਂ ਪਾਣੀ ਇੱਥੇ ਖੜ੍ਹ ਜਾਂਦਾ ਹੈ | ਸੜਕ ਦੇ ਪਾਣੀ ਤੋਂ ਦੁਖੀ ਹੋਏ ਆਲੇ-ਦੁਆਲੇ ਖੇਤਾਂ ਵਾਲੇ ਕਿਸਾਨਾਂ ਨੇ ਵੱਟਾਂ ਲਗਾ ਦਿੱਤੀਆਂ | ਇੱਥੇ ਕਾਫ਼ੀ ਡੂੰਘਾ ਛੱਪੜ ਬਣ ਚੁੱਕਾ ਹੈ | ਜਿੱਥੋਂ ਰਾਹਗੀਰਾਂ ਦਾ ਲੰਘਣਾ ਔਖਾ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਮੰਡੀ ਬੋਰਡ ਦੀ ਸਬ ਡਵੀਜ਼ਨ ਬਲਾਚੌਰ ਵਲੋਂ ਇਸ ਨੀਵੇਂ ਛੱਡੇ ਸੜਕ ਦੇ ਇਸ ਹਿੱਸੇ ਨੂੰ ਠੀਕ ਕਰਨ ਦੀ ਬਜਾਏ ਪਿੰਡ ਸਜਾਵਲਪੁਰ ਦੀ ਪੰਚਾਇਤ ਦੇ ਸਿਰ ਦੋਸ਼ ਮੜ੍ਹ ਕੇ ਖ਼ਰਚੇ ਦਾ ਨੋਟਿਸ ਭੇਜ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਅਸੀਂ ਕਈ ਵਾਰ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਇਸ ਸੜਕ ਦੇ ਟੋਟੇ ਨੂੰ ਉੱਚਾ ਕਰਕੇ ਬਣਾਉਣ ਲਈ ਮਿਲ ਕੇ ਕਹਿ ਚੁੱਕੇ ਹਾਂ | ਪਰ ਉਨ੍ਹਾਂ ਸਾਡੀ ਇਕ ਨਹੀਂ ਸੁਣੀ | ਉਨ੍ਹਾਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਦੇ ਨੀਵੇਂ ਛੱਡੇ ਹਿੱਸੇ ਦੀ ਜਾਂਚ ਕਰਵਾਈ ਜਾਵੇ ਤੇ ਇਸ ਸੜਕ ਦੇ ਹਿੱਸੇ ਨੂੰ ਉੱਚਾ ਕਰਕੇ ਬਣਾਇਆ ਜਾਵੇ | ਇਸ ਬਾਰੇ ਮੰਡੀ ਬੋਰਡ ਬਲਾਚੌਰ ਦੇ ਜੇ. ਈ. ਜਗਜੀਤ ਸਿੰਘ ਨਾਲ ਗੱਲਬਾਤ ਕਰਨ 'ਤੇ ਦੱਸਿਆ ਕਿ ਪੰਚਾਇਤ ਨਾਲ ਗੱਲਬਾਤ ਕਰਕੇ ਇਸ ਸੜਕ ਦੇ ਹਿੱਸੇ ਨੂੰ ਜਲਦੀ ਠੀਕ ਕਰ ਦਿੱਤਾ ਜਾਵੇਗਾ |
ਘੁੰਮਣਾਂ, 31 ਜਨਵਰੀ (ਮਹਿੰਦਰਪਾਲ ਸਿੰਘ)-ਪਿੰਡ ਘੁੰਮਣਾਂ 'ਚ ਗ੍ਰਾਮ ਪੰਚਾਇਤ ਵਲੋਂ ਸਰਪੰਚ ਧਰਮਪਾਲ ਬੈਂਸ ਦੀ ਰਹਿਨੁਮਾਈ ਹੇਠ ਦੋ ਆਂਗਣਵਾੜੀ ਸੈਂਟਰ ਬਣਾਉਣ ਦਾ ਕੰਮ ਜ਼ੋਰਾਂ 'ਤੇ ਸ਼ੁਰੂ ਕੀਤਾ ਗਿਆ | ਕਿਉਂਕਿ ਸਰਕਾਰ ਵਲੋਂ ਪਹਿਲਾਂ ਆਂਗਣਵਾੜੀ ਸੈਂਟਰਾਂ ਨੂੰ ...
ਰਾਹੋਂ, 31 ਜਨਵਰੀ (ਬਲਬੀਰ ਸਿੰਘ ਰੂਬੀ)-ਬੀਤੀ ਰਾਤ ਦੁਸਹਿਰਾ ਗਰਾਉਂਡ ਦੇ ਨਜ਼ਦੀਕ ਇਕ ਗੁੱਜਰ ਪਰਿਵਾਰ ਵਲੋਂ ਇਕੱਠੀ ਕੀਤੀ ਦੱਸ ਖੇਤ ਪਰਾਲੀ ਨੂੰ ਕਿਸੇ ਅਣਪਛਾਤੇ ਵਲੋਂ ਅੱਗ ਲਗਾਉਣ ਦਾ ਸਮਾਚਾਰ ਮਿਲਿਆ ਹੈ | ਸੈਦ ਅਲੀ ਪੁੱਤਰ ਕਾਲੂ ਵਾਸੀ ਨੇੜੇ ਦੁਸਹਿਰਾ ਗਰਾਉਂਡ ...
ਸੰਧਵਾਂ, 31 ਜਨਵਰੀ (ਪ੍ਰੇਮੀ ਸੰਧਵਾਂ)-ਜ਼ਿਲ੍ਹਾ ਪੁਲਿਸ ਮੁਖੀ ਭਾਗੀਰਥ ਸਿੰਘ ਮੀਨਾ ਵਲੋਂ ਨਸ਼ਿਆਂ ਖਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਕਟਾਰੀਆਂ ਚੌਕੀ ਦੇ ਮੁਖੀ ਏ. ਐੱਸ. ਆਈ. ਸੰਦੀਪ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਪਾਰਟੀ ਪਿੰਡ ਕੰਗਰੌੜ ਦੇ ਸਰਕਾਰੀ ਸਕੂਲ ...
ਨਵਾਂਸ਼ਹਿਰ, 31 ਜਨਵਰੀ (ਜਸਬੀਰ ਸਿੰਘ ਨੂਰਪੁਰ, ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਮੈਜਿਸਟ੍ਰੇਟ, ਸ਼ਹੀਦ ਭਗਤ ਸਿੰਘ ਨਗਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ...
ਨਵਾਂਸ਼ਹਿਰ, 31 ਜਨਵਰੀ (ਜਸਬੀਰ ਸਿੰਘ ਨੂਰਪੁਰ) - ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ 'ਤੇ ਜ਼ਿਲ੍ਹਾ ਇਕਾਈ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਐਨ. ਪੀ. ਐਸ ਕਾਰਕੁੰਨਾਂ ਵਲੋਂ ਰੋਸ ਵਜੋਂ ਪੁਰਾਣੀ ਪੈਂਨਸ਼ਨ ਬਹਾਲੀ ਦੇ ਅਧੂਰੇ ਨੋਟੀਫਿਕੇਸ਼ਨ ...
ਔੜ, 31 ਜਨਵਰੀ (ਜਰਨੈਲ ਸਿੰਘ ਖੁਰਦ)-ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐੱਸ.ਐਮ.ਓ. ਮੁਕੰਦਪੁਰ ਡਾ. ਰਵਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ ਮੁਕੰਦਪੁਰ ਦੀ ਟੀਮ ਵਲੋਂ ਪਿੰਡ ਮਾਹਲ ਖੁਰਦ ਤੇ ਗਰਚਾ 'ਚ ਸਿਗਰਟਨੋਸ਼ੀ ਅਤੇ ਤੰਬਾਕੂ ਕਰਨ ...
ਨਵਾਂਸ਼ਹਿਰ, 31 ਜਨਵਰੀ (ਜਸਬੀਰ ਸਿੰਘ ਨੂਰਪੁਰ)-ਪਿੰਡ ਨਾਈਮਜਾਰਾ ਵਿਖੇ ਬੀਤੀ ਰਾਤ ਦੋ ਕਿਸਾਨਾਂ ਦੀਆਂ ਮੋਟਰਾਂ ਤੋਂ ਟਰਾਂਸਫਾਰਮਰ ਚੋਰੀ ਕੀਤੇ ਗਏ ਅਤੇ ਤੇਲ ਚੋਰੀ ਕੀਤਾ ਗਿਆ | ਜਸਪਾਲ ਸਿੰਘ ਪੁੱਤਰ ਧੰਨਾ ਸਿੰਘ ਅਤੇ ਨਾਜਰ ਸਿੰਘ ਪੁੱਤਰ ਭਗਤ ਸਿੰਘ ਨਾਈਮਜਾਰਾ ਨੇ ...
ਨਵਾਂਸ਼ਹਿਰ, 31 ਜਨਵਰੀ (ਜਸਬੀਰ ਸਿੰਘ ਨੂਰਪੁਰ, ਗੁਰਬਖਸ਼ ਸਿੰਘ ਮਹੇ)-ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਾਕੇਸ਼ ਚੰਦਰ ਨੇ ਨਵਾਂਸ਼ਹਿਰ 'ਚ 3 ਨਿੱਜੀ ਅਲਟਰਾਸਾਊਾਡ ਸਕੈਨ ਸੈਂਟਰਾਂ ਦੀ ਅਚਨਚੇਤ ...
ਨਵਾਂਸ਼ਹਿਰ, 31 ਜਨਵਰੀ (ਜਸਬੀਰ ਸਿੰਘ ਨੂਰਪੁਰ)-ਪਿੰਡ ਪੂਨੀਆ 'ਚ ਇੱਕ ਔਰਤ ਨੇ ਆਪਣੇ ਸ਼ਰਾਬੀ ਪਤੀ ਤੋਂ ਤੰਗ ਆ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ | ਪੁਲਿਸ ਨੇ ਪਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਨੀਰਜ (27) ਦਾ ਪਤੀ ਰਾਮ ਖਿਲਾੜੀ ...
ਰਾਹੋਂ, 31 ਜਨਵਰੀ (ਬਲਬੀਰ ਸਿੰਘ ਰੂਬੀ)-ਬੀਤੀ ਰਾਤ ਪਿੰਡ ਮਿਰਜ਼ਾਪੁਰ ਦੇ ਕਿਸਾਨ ਦੀ ਤਿੰਨ ਹਾਰਸ ਪਾਵਰ ਦੀ ਮੋਟਰ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ | ਕਿਸਾਨ ਪਾਲ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਮਿਰਜ਼ਾਪੁਰ ਨੇ ਦੱਸਿਆ ਕਿ ਉਹ ਪਿਛਲੇ ਚਾਰ ਸਾਲ ਤੋਂ ਮਿਰਜ਼ਾਪੁਰ ...
ਮੁਕੰਦਪੁਰ, 31 ਜਨਵਰੀ (ਅਮਰੀਕ ਸਿੰਘ ਢੀਂਡਸਾ)-ਪਿੰਡ ਜਗਤਪੁਰ ਵਿਖੇ ਪਿੰਡ ਦੇ ਖੇਡ ਮੈਦਾਨ ਲਈ ਬਹੁਤ ਹੀ ਲੰਮੇ ਸਮੇਂ ਤੋਂ ਆ ਰਹੀ ਪਾਣੀ ਦੀ ਸਮੱਸਿਆ ਨੂੰ ਦੇਖਦੇ ਹੋਏ ਪਾਣੀ ਵਾਲੇ ਟਿਊਬਵੈੱਲ ਦਾ ਕੁਲਜੀਤ ਸਿੰਘ ਸਰਹਾਲ ਇੰਚਾਰਜ ਵਿਧਾਨ ਸਭਾ ਹਲਕਾ ਬੰਗਾ ਵਲੋਂ ਉਦਘਾਟਨ ...
ਨਵਾਂਸ਼ਹਿਰ, 31 ਜਨਵਰੀ (ਗੁਰਬਖਸ਼ ਸਿੰਘ ਮਹੇ, ਜਸਬੀਰ ਸਿੰਘ ਨੂਰਪੁਰ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਵੱਖ-ਵੱਖ ਜਥੇਬੰਦੀਆਂ ਅਤੇ ਯੂਨੀਅਨਾਂ ਵੱਲੋਂ ਆਪਣੀਆਂ ਮੰਗਾਂ ਦੇ ਸਬੰਧ ਵਿਚ ਰੋਸ ਪ੍ਰਦਰਸ਼ਨ/ਮੁਜ਼ਾਹਰੇ ਦੌਰਾਨ ਮੁੱਖ ਮਾਰਗ 'ਤੇ ਰਸਤਾ ਰੋਕ ਕੇ ਧਰਨੇ ...
ਜਲੰਧਰ, 31 ਜਨਵਰੀ (ਅ.ਬ.)-ਸਥਾਨਕ ਜ਼ਿਲ੍ਹਾ ਹਾਊਸਫੈੱਡ ਦਫ਼ਤਰ 'ਚ 34 ਸਾਲ ਤੋਂ ਵੱਧ ਸਮਾਂ ਸ਼ਾਨਦਾਰ ਤੇ ਵਧੀਆ ਸੇਵਾਵਾਂ ਨਿਭਾਅ ਕੇ ਸੇਵਾ-ਮੁਕਤ ਹੋਏ ਇੰਸਪੈਕਟਰ ਜੋਗਾ ਸਿੰਘ ਨੂੰ ਸਟਾਫ਼, ਸਹਿਕਾਰੀ ਸਭਾਵਾਂ ਦੇ ਅਹੁਦੇਦਾਰਾਂ ਤੇ ਪਤਵੰਤਿਆਂ ਵਲੋਂ ਨਿੱਘੀ ਵਿਦਾਇਗੀ ...
ਨਵਾਂਸ਼ਹਿਰ, 31 ਜਨਵਰੀ (ਜਸਬੀਰ ਸਿੰਘ ਨੂਰਪੁਰ, ਗੁਰਬਖਸ਼ ਸਿੰਘ ਮਹੇ)-ਭਾਰਤ ਸਰਕਾਰ ਵਲੋਂ ਯੂਨੀਵਰਸਲ ਇਮੂਨਾਈਜੇਸ਼ਨ ਪ੍ਰੋਗਰਾਮ ਤਹਿਤ ਨਵੇਂ 'ਯੂ-ਵਿਨ' ਪੋਰਟਲ ਨੂੰ ਪੂਰੇ ਜ਼ਿਲ੍ਹੇ 'ਚ ਚਾਲੂ ਕਰਨ ਲਈ ਟ੍ਰੇਨਿੰਗਾਂ ਦੇ ਦੌਰ ਜਾਰੀ ਹਨ | ਸਿਵਲ ਸਰਜਨ ਡਾ. ਦਵਿੰਦਰ ...
ਪੋਜੇਵਾਲ ਸਰਾਂ, 31 ਜਨਵਰੀ (ਨਵਾਂਗਰਾਈਾ)-ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ ਵਿਚ ਸਾਲ 2023-24 ਲਈ ਛੇਵੀਂ ਜਮਾਤ ਦੇ ਦਾਖ਼ਲੇ ਲਈ ਦਾਖਲਾ ਫਾਰਮ ਹੁਣ 8 ਫਰਵਰੀ ਤੱਕ ਭਰੇ ਜਾਣਗੇ | ਇਸ ਸਬੰਧੀ ਵਿਦਿਆਲਿਆ ਦੇ ਪਿ੍ੰ. ਰਵਿੰਦਰ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਉਹ ਵਿਦਿਆਰਥੀ ...
ਔੜ/ਝਿੰਗੜਾਂ, 31 ਜਨਵਰੀ (ਕੁਲਦੀਪ ਸਿੰਘ ਝਿੰਗੜ)-ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਝਿੰਗੜਾਂ ਵਲੋਂ ਨਗਰ ਨਿਵਾਸੀਆਂ ਅਤੇ ਐਨ. ਆਰ. ਆਈ. ਸੰਗਤਾਂ ਦੇ ਸਹਿਯੋਗ ਨਾਲ 4 ਤੋਂ 6 ਫਰਵਰੀ ਨੂੰ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ...
ਘੁੰਮਣਾਂ, 31 ਜਨਵਰੀ (ਮਹਿੰਦਰਪਾਲ ਸਿੰਘ)-ਪਿੰਡ ਮੇਹਲੀਆਣਾ ਦੇ ਗਾਇਕ ਨਿਰਮਲਜੀਤ ਜਿਨ੍ਹਾਂ ਦਾ ਗੀਤ 'ਕਾਸ਼ੀ ਵਾਲਿਆ' ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਾਰੀ ਕੀਤਾ ਗਿਆ | ਜਿਸ ਨੂੰ ਪ੍ਰੀਤ ਬਲਿਹਾਰ ਨੇ ਕਲਮਬੱਧ ਕੀਤਾ, ਕਰਨੈਲ ...
ਮਜਾਰੀ/ਸਾਹਿਬਾ, 31 ਜਨਵਰੀ (ਨਿਰਮਲਜੀਤ ਸਿੰਘ ਚਾਹਲ)-ਇਲਾਕੇ ਦੀ ਧਾਰਮਿਕ ਸ਼ਖ਼ਸੀਅਤ ਤੇ ਗੁਰੂ ਨਾਨਕ ਬੱਬਰ ਅਕਾਲੀ ਯਾਦਗਾਰੀ ਕਾਲਜ ਲੜਕੀਆਂ ਮਜਾਰੀ ਦੇ ਸਰਪ੍ਰਸਤ ਕੈਪਟਨ ਸਰਦਾਰਾ ਸਿੰਘ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਨਮਿਤ ਗੁਰਦੁਆਰਾ ਸਿੰਘ ...
ਨਵਾਂਸ਼ਹਿਰ, 31 ਜਨਵਰੀ (ਜਸਬੀਰ ਸਿੰਘ ਨੂਰਪੁਰ)-ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਨੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਕਾਲਜ ਡੁਮੇਲੀ ਵਿਖੇ ਹੋਏ ਵਿਰਾਸਤੀ ਅਤੇ ਸੱਭਿਆਚਾਰਕ ਮੇਲੇ ਵਿਚ ਸੀਨੀਅਰ ਅਤੇ ...
ਨਵਾਂਸ਼ਹਿਰ, 31 ਜਨਵਰੀ (ਜਸਬੀਰ ਸਿੰਘ ਨੂਰਪੁਰ)-ਆਰ. ਐਮ. ਬੀ. ਡੀ. ਏ. ਵੀ. ਸੈਟੇਨਰੀ ਪਬਲਿਕ ਸਕੂਲ ਮੂਸਾਪੁਰ ਰੋਡ ਨਵਾਂਸ਼ਹਿਰ ਵਿਖੇ ਪਿ੍ੰ. ਸੋਨਾਲੀ ਸ਼ਰਮਾ ਦੀ ਅਗਵਾਈ ਵਿਚ ਸਕੂਲ ਦੀ 35ਵੀਂ ਵਰ੍ਹੇਗੰਢ ਅਤੇ ਸਾਲਾਨਾ ਸਮਾਗਮ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ ...
ਸੰਧਵਾਂ, 31 ਜਨਵਰੀ (ਪ੍ਰੇਮੀ ਸੰਧਵਾਂ)-ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਕੇਂਦਰ ਸੂੰਢ-ਮਕਸੂਦਪੁਰ ਵਿਖੇ ਡਾ. ਵਿਵੇਕ ਗੁੰਬਰ ਫਗਵਾੜਾ ਦੀ ਅਗਵਾਈ 'ਚ ਵਿਸ਼ਵ ਕੋਹੜ ਮੁਕਤੀ ਦਿਵਸ ਨੂੰ ਸਮਰਪਿਤ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ 'ਚ ...
ਬੰਗਾ, 31 ਜਨਵਰੀ (ਕਰਮ ਲਧਾਣਾ)-ਸਿਵਲ ਹਸਪਤਾਲ ਬੰਗਾ ਵਿਖੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਜੈਸਮੀਨ ਕੌਰ ਚੀਮਾ ਨੇ ਇਸ ਵਿਭਾਗ ਦਾ ਕਾਰਜ ਭਾਰ ਸੰਭਾਲ ਲਿਆ ਹੈ | ਇਸ ਮੌਕੇ ਉਨ੍ਹਾਂ ਕਿਹਾ ਬੱਚਿਆਂ ਦੇ ਮਾਪੇ ਅਗਰ ਸਮਾਂ ਰਹਿੰਦੇ ਮਾਹਿਰ ਡਾਕਟਰ ਕੋਲ ਪਹੁੰਚ ਕਰਨ ਤਾਂ ...
ਉੜਾਪੜ/ਲਸਾੜਾ, 31 ਜਨਵਰੀ (ਲਖਵੀਰ ਸਿੰਘ ਖੁਰਦ)-ਬਲਾਕ ਔੜ ਦੇ ਪਿੰਡ ਖੜਕੂਵਾਲ ਵਿਖੇ ਤਹਿਸੀਲਦਾਰ ਸਰਵੇਸ਼ ਰਾਜਨ ਵਲੋਂ ਮਨਰੇਗਾ ਅਧੀਨ ਚੱਲ ਰਹੇ ਕੰਮਾਂ ਦੀ ਜਾਂਚ ਕੀਤੀ ਗਈ | ਉਨ੍ਹਾਂ ਵਲੋਂ ਆਪਣੀ ਫੇਰੀ ਦੌਰਾਨ ਸਾਂਝਾ ਜਲ ਤਲਾਬ ਅਤੇ ਥਾਪਰ ਮਾਡਲ ਬੇਸਡ ਛੱਪੜ ਦੇ ਕੰਮਾਂ ...
ਨਵਾਂਸ਼ਹਿਰ, 31 ਜਨਵਰੀ (ਜਸਬੀਰ ਸਿੰਘ ਨੂਰਪੁਰ)-ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਜਨ ਸਿੰਘ ਚੱਠਾ ਨੇ ਆਖਿਆ ਕਿ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਮੌਤ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ | ਉਨ੍ਹਾਂ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ...
ਸੜੋਆ, 31 ਜਨਵਰੀ (ਨਾਨੋਵਾਲੀਆ)-ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਸਬੰਧੀ ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਕਮੇਟੀ ਪੈਲੀ ਵਲੋਂ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ 5 ਫਰਵਰੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਪੰਜ ਪਿਆਰਿਆਂ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX