ਤਾਜਾ ਖ਼ਬਰਾਂ


ਇਸਰੋ ਨੇ ਲਾਂਚ ਕੀਤਾ ਉਪਗ੍ਰਹਿ ਐਨ.ਵੀ.ਐਸ-01
. . .  6 minutes ago
ਅਮਰਾਵਤੀ, 29 ਮਈ- ਭਾਰਤੀ ਪੁਲਾੜ ਖ਼ੋਜ ਸੰਗਠਨ (ਇਸਰੋ) ਨੇ ਸ਼੍ਰੀਹਰੀਕੋਟਾ ਤੋਂ ਆਪਣੇ ਉੱਨਤ ਨੇਵੀਗੇਸ਼ਨ ਉਪਗ੍ਰਹਿ ਐਨ.ਵੀ.ਐਸ-01 ਨੂੰ ਸਫ਼ਲਤਾਪੂਰਵਕ ਲਾਂਚ ਕਰ ਦਿੱਤਾ। ਇਹ ਲਾਂਚਿੰਗ ਸ਼੍ਰੀਹਰੀਕੋਟਾ ਸਥਿਤ....
ਯਾਸੀਨ ਮਲਿਕ ਸੰਬੰਧੀ ਐਨ.ਆਈ.ਏ. ਦੀ ਅਪੀਲ ’ਤੇ ਅੱਜ ਸੁਣਵਾਈ ਕਰੇਗੀ ਦਿੱਲੀ ਹਾਈਕੋਰਟ
. . .  18 minutes ago
ਨਵੀਂ ਦਿੱਲੀ, 29 ਮਈ- ਪ੍ਰਤੀਬੰਧਿਤ ਜੰਮੂ-ਕਸ਼ਮੀਰ ਲਿਬਰੇਸ਼ਨ ਫ਼ਰੰਟ ਦੇ ਮੁਖੀ ਯਾਸੀ ਮਲਿਕ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਐਨ.ਆਈ. ਏ. ਨੇ ਦਿੱਲੀ ਹਾਈ ਕੋਰਟ ਅੱਗੇ ਅਪੀਲ ਕੀਤੀ ਹੈ। ਉਸ ਨੇ....
ਮੱਧ ਪ੍ਰਦੇਸ਼: ਹਵਾਈ ਸੈਨਾ ਦੇ ਅਪਾਚੇ ਹੈਲੀਕਾਪਟ ਦੀ ਐਮਰਜੈਂਸੀ ਲੈਂਡਿੰਗ
. . .  37 minutes ago
ਭੋਪਾਲ, 29 ਮਈ- ਮੱਧ ਪ੍ਰਦੇਸ਼ ਦੇ ਭਿਡ ਵਿਚ ਹਵਾਈ ਸੈਨਾ ਦੇ ਅਪਾਚੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ। ਜਾਣਕਾਰੀ ਅਨੁਸਾਰ....
ਪੰਜਾਬ ਪੁਲਿਸ ਵਲੋਂ 3 ਪੈਕਟ ਹੈਰੋਇਨ ਬਰਾਮਦ
. . .  44 minutes ago
ਖਾਲੜਾ, 29 ਮਈ (ਜੱਜਪਾਲ ਸਿੰਘ ਜੱਜ)- ਖਾਲੜਾ ਸੈਕਟਰ ਅਧੀਨ ਆਉਂਦੇ ਸਰਹੱਦੀ ਪਿੰਡ ਡੱਲ ਦੇ ਖ਼ੇਤਾਂ ਵਿਚੋ ਪੰਜਾਬ ਪੁਲਿਸ ਵਲੋਂ....
2000 ਰੁਪਏ ਦੇ ਨੋਟਾਂ ਸੰਬੰਧੀ ਦਿੱਲੀ ਹਾਈ ਕੋਰਟ ਵਿਚ ਦਾਇਰ ਜਨਹਿੱਤ ਪਟੀਸ਼ਨ ਹੋਈ ਰੱਦ
. . .  about 1 hour ago
ਨਵੀਂ ਦਿੱਲੀ, 29 ਮਈ- ਦਿੱਲੀ ਹਾਈ ਕੋਰਟ ਨੇ ਭਾਰਤੀ ਰਿਜ਼ਰਵ ਬੈਂਕ ਅਤੇ ਸਟੇਟ ਬੈਂਕ ਆਫ਼ ਇੰਡੀਆ ਦੀਆਂ ਨੋਟੀਫ਼ਿਕੇਸ਼ਨਾਂ ਨੂੰ ਚੁਣੌਤੀ....
ਚੱਲਦੀ ਰੇਲਗੱਡੀ ’ਚੋਂ ਡਿੱਗਿਆਂ ਵਿਅਕਤੀ
. . .  about 1 hour ago
ਗੁਰੂਹਰਸਹਾਏ, 29 ਮਈ (ਕਪਿਲ ਕੰਧਾਰੀ)- ਫ਼ਿਰੋਜ਼ਪੁਰ ਤੋਂ ਹਰ ਦਿਨ ਸਵੇਰੇ 8:30 ਵਜੇ ਦੇ ਕਰੀਬ ਚੱਲ ਕੇ ਫ਼ਾਜ਼ਿਲਕਾ ਨੂੰ ਜਾਂਦੀ ਡੀ. ਐਮ. ਯੂ. ਪੈਸੇਂਜਰ ਗੱਡੀ ਵਿਚੋਂ ਅੱਜ ਇਕ ਵਿਅਕਤੀ ਦੇ ਚੱਲਦੀ ਗੱਡੀ ਤੋਂ....
ਸਰਕਾਰ ਖ਼ਿਡਾਰੀਆਂ ਨਾਲ ਕਿਵੇਂ ਵਿਵਹਾਰ ਕਰ ਰਹੀ, ਇਹ ਪੂਰੀ ਦੁਨੀਆ ਦੇ ਸਾਹਮਣੇ ਹੈ- ਸਾਕਸ਼ੀ ਮਲਿਕ
. . .  about 2 hours ago
ਨਵੀਂ ਦਿੱਲੀ, 29 ਮਈ- ਭਾਰਤ ਦੀ ਓਲੰਪਿਕ ਤਮਗਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਨੇ ਜੰਤਰ-ਮੰਤਰ ’ਤੇ ਸ਼ਾਂਤਮਈ ਪ੍ਰਦਰਸ਼ਨ ਦੇ ਬਾਵਜੂਦ ਉਸ ’ਤੇ ਅਤੇ ਉਸ ਦੇ ਸਾਥੀ ਪਹਿਲਵਾਨਾਂ ਬਜਰੰਗ ਪੂਨੀਆ, ਵਿਨੇਸ਼ ਫੋਗਾਟ....
ਅੱਜ ਤੋਂ ਮਣੀਪੁਰ ਦਾ ਤਿੰਨ ਦਿਨਾਂ ਦੌਰਾ ਕਰਨਗੇ ਅਮਿਤ ਸ਼ਾਹ
. . .  about 2 hours ago
ਨਵੀਂ ਦਿੱਲੀ, 29 ਮਈ- ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਹਿੰਸਾ ਪ੍ਰਭਾਵਿਤ ਮਣੀਪੁਰ ਦਾ ਦੌਰਾ ਕਰਨਗੇ। ਗ੍ਰਹਿ ਮੰਤਰੀ ਨਸਲੀ ਟਕਰਾਅ ਦਾ ਹੱਲ ਕੱਢਣ ਲਈ ਤਿੰਨ ਦਿਨ ਸੂਬੇ....
ਤੁਰਕੀ: ਏਰਦੋਗਨ ਮੁੜ ਬਣੇ ਰਾਸ਼ਟਰਪਤੀ, ਨਰਿੰਦਰ ਮੋਦੀ ਨੇ ਦਿੱਤੀ ਵਧਾਈ
. . .  about 2 hours ago
ਅੰਕਾਰਾ, 29 ਮਈ- ਤੁਰਕੀ ਦੇ ਮੌਜੂਦਾ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਆਪਣੇ ਦੇਸ਼ ਦੀਆਂ ਚੋਣਾਂ ਵਿਚ ਜਿੱਤ ਦਾ ਐਲਾਨ ਕਰਦਿਆਂ ਆਪਣੇ ਸ਼ਾਸਨ ਨੂੰ ਤੀਜੇ ਦਹਾਕੇ ਤੱਕ ਪਹੁੰਚਾ ਦਿੱਤਾ ਹੈ। ਇਸ ਮੌਕੇ ਪ੍ਰਧਾਨ ਮੰਤਰੀ....
ਆਸਾਮ: ਸੜਕ ਹਾਦਸੇ ਵਿਚ 7 ਲੋਕਾਂ ਦੀ ਮੌਤ
. . .  about 2 hours ago
ਦਿੱਸਪੁਰ, 29 ਮਈ- ਬੀਤੀ ਰਾਤ ਗੁਹਾਟੀ ਦੇ ਜਾਲੁਕਬਾੜੀ ਇਲਾਕੇ ’ਚ ਵਾਪਰੇ ਸੜਕ ਹਾਦਸੇ ’ਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ....
ਆਸਾਮ: 4.4 ਰਿਕਟਰ ਪੈਮਾਨੇ ਦੀ ਤੀਬਰਤਾ ਨਾਲ ਆਇਆ ਭੁਚਾਲ
. . .  about 3 hours ago
ਦਿੱਸਪੁਰ, 29 ਮਈ- ਭੂਚਾਲ ਵਿਗਿਆਨ ਦੇ ਰਾਸ਼ਟਰੀ ਕੇਂਦਰ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਅੱਜ ਸਵੇਰੇ 8:03 ਵਜੇ ਆਸਾਮ ਦੇ....
ਇਸਰੋ ਨਿਗਰਾਨੀ ਅਤੇ ਨੈਵੀਗੇਸ਼ਨ ਲਈ ਅੱਜ ਲਾਂਚ ਕਰੇਗਾ ਐਨ.ਵੀ.ਐਸ-01 ਸੈਟੇਲਾਈਟ
. . .  about 3 hours ago
ਨਵੀਂ ਦਿੱਲੀ, 29 ਮਈ- ਭਾਰਤੀ ਪੁਲਾੜ ਖ਼ੋਜ ਸੰਗਠਨ (ਇਸਰੋ) ਅੱਜ ਨੇਵੀਗੇਸ਼ਨ ਸੈਟੇਲਾਈਟ ਐਨ.ਵੀ.ਐਸ-01 ਲਾਂਚ ਕਰੇਗਾ। ਇਸ ਉਪਗ੍ਰਹਿ ਦਾ ਉਦੇਸ਼ ਨਿਗਰਾਨੀ ਅਤੇ ਨੇਵੀਗੇਸ਼ਨ ਸਹਾਇਤਾ ਪ੍ਰਦਾਨ.....
ਪ੍ਰਧਾਨ ਮੰਤਰੀ ਅੱਜ ਅਸਾਮ ਦੀ ਪਹਿਲੀ ਵੰਦੇ ਭਾਰਤ ਰੇਲਗੱਡੀ ਨੂੰ ਦਿਖਾਉਣਗੇ ਹਰੀ ਝੰਡੀ
. . .  about 3 hours ago
ਨਵੀਂ ਦਿੱਲੀ, 29 ਮਈ- ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰ-ਪੂਰਬ ਦੇ ਲੋਕਾਂ ਯਾਤਰਾ ਨੂੰ ਵਧੀਆ ਤੇ ਆਰਾਮਦਾਇਕ ਬਨਾਉਣ ਲਈ....
ਪੰਜਾਬ ਸਮੇਤ ਹੋਰ ਸੂਬਿਆਂ ਵਿਚ ਅੱਜ ਆ ਸਕਦੈ ਤੂਫ਼ਾਨ- ਮੌਸਮ ਵਿਭਾਗ
. . .  about 3 hours ago
ਨਵੀਂ ਦਿੱਲੀ, 29 ਮਈ- ਭਾਰਤ ਮੌਸਮ ਵਿਭਾਗ ਵਲੋਂ ਜਾਰੀ ਕੀਤੇ ਗਏ ਨਵੀਨਤਮ ਸੈਟੇਲਾਈਟ ਚਿੱਤਰ ਅਨੁਸਾਰ ਅਗਲੇ 3-4 ਘੰਟਿਆਂ ਦੌਰਾਨ....
⭐ਮਾਣਕ-ਮੋਤੀ⭐
. . .  about 4 hours ago
⭐ਮਾਣਕ-ਮੋਤੀ⭐
ਕਰਨਾਟਕ : ਕੋਪਲ ਜ਼ਿਲੇ 'ਚ ਇਕ ਕਾਰ ਤੇ ਲਾਰੀ ਦੀ ਟੱਕਰ 'ਚ 6 ਲੋਕਾਂ ਦੀ ਮੌਤ , ਪੀੜਤਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ
. . .  1 day ago
ਸਰਹੱਦੀ ਚੌਂਕੀ ਪੁਲ ਮੋਰਾਂ (ਅਟਾਰੀ) ਨਜ਼ਦੀਕ ਬੀ.ਐਸ.ਐਫ. ਨੇ ਗੋਲੀ ਚਲਾ ਕੇ ਪਾਕਿਸਤਾਨ ਤੋਂ ਆਇਆ ਡਰੋਨ ਸੁੱਟਿਆ, ਡਰੋਨ ਨਾਲ ਹੈਰੋਇਨ ਵੀ ਹੋਈ ਬਰਾਮਦ
. . .  1 day ago
ਨਵੀਂ ਦਿੱਲੀ : ਉਦਘਾਟਨ ਤੋਂ ਬਾਅਦ ਨਵੀਂ ਸੰਸਦ ਭਵਨ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਦਾ ਆਯੋਜਨ ਕੀਤਾ ਗਿਆ
. . .  1 day ago
"ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਨਿੱਜੀ ਪ੍ਰੋਜੈਕਟ ਖੋਲ੍ਹਿਆ ਹੈ"- ਪੀ. ਚਿਦੰਬਰਮ ਨਵੀਂ ਸੰਸਦ ਦੇ ਉਦਘਾਟਨ 'ਤੇ
. . .  1 day ago
ਚੇਨਈ-ਗੁਜਰਾਤ ਦੇ ਵਿਚਕਾਰ ਫਾਈਨਲ ਤੋਂ ਪਹਿਲੇ ਅਹਿਮਦਾਬਾਦ ਵਿਚ ਤੇਜ਼ ਬਾਰਿਸ਼
. . .  1 day ago
ਗੁਹਾਟੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਅਸਾਮ ਵਿਚ ਉੱਤਰ-ਪੂਰਬ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਉਣਗੇ
. . .  1 day ago
ਡੀ.ਸੀ.ਡਬਲਯੂ. ਮੁਖੀ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ, ਅਤੇ ਪਹਿਲਵਾਨਾਂ ਦੀ ਰਿਹਾਈ ਲਈ ਲਿਖਿਆ ਪੱਤਰ
. . .  1 day ago
ਨਵੀਂ ਦਿੱਲੀ, 28 ਮਈ – ਡੀ.ਸੀ.ਡਬਲਿਊ. ਮੁਖੀ ਸਵਾਤੀ ਮਾਲੀਵਾਲ ਨੇ ਦਿੱਲੀ ਪੁਲੀਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਡਬਲਯੂ.ਐਫ.ਆਈ. ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ, ਪਹਿਲਵਾਨਾਂ ਦੀ ਰਿਹਾਈ ...
ਆਈ.ਪੀ.ਐੱਲ. ਦੇ ਫਾਈਨਲ ਮੈਚ ਤੋਂ ਪਹਿਲਾਂ ਸਟੇਡੀਅਮ 'ਚ ਕ੍ਰਿਕਟ ਪ੍ਰੇਮੀਆਂ ਦੀ ਭੀੜ
. . .  1 day ago
ਅਹਿਮਦਾਬਾਦ, 28 ਮਈ - ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਵਿਚਾਲੇ ਆਈ.ਪੀ.ਐੱਲ. ਫਾਈਨਲ ਮੈਚ ਤੋਂ ਪਹਿਲਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਕ੍ਰਿਕਟ ਪ੍ਰਸ਼ੰਸਕਾਂ ਦੀ ਭੀੜ ਇਕੱਠੀ ...
ਨਾਗੌਰ, ਰਾਜਸਥਾਨ: ਪ੍ਰਧਾਨ ਮੰਤਰੀ ਨੇ ਰਾਜਸਥਾਨ ਨੂੰ ਕੀ ਦਿੱਤਾ ? ਰਾਜਸਥਾਨ ਵਿਚ ਭਾਜਪਾ ਦਾ ਕਰਨਾਟਕ ਵਰਗਾ ਭਵਿੱਖ ਹੋਵੇਗਾ- ਸੁਖਜਿੰਦਰ ਸਿੰਘ ਰੰਧਾਵਾ
. . .  1 day ago
ਨਵੀਂ ਸੰਸਦ ਦੀ ਇਮਾਰਤ ਨਵੇਂ ਭਾਰਤ ਦੀਆਂ ਉਮੀਦਾਂ ਦੀ ਪੂਰਤੀ ਦਾ ਪ੍ਰਤੀਕ : ਯੂ.ਪੀ. ਦੇ ਮੁੱਖ ਮੰਤਰੀ ਯੋਗੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 19 ਮਾਘ ਸੰਮਤ 554

ਗੁਰਦਾਸਪੁਰ / ਬਟਾਲਾ / ਪਠਾਨਕੋਟ

ਡਿਸਪੈਂਸਰੀਆਂ 'ਚੋਂ ਡਾਕਟਰ ਤੇ ਸਟਾਫ਼ ਨੰੂ ਆਮ ਆਦਮੀ ਕਲੀਨਿਕਾਂ 'ਚ ਤਬਦੀਲ ਕਰਨ ਨਾਲ ਲੋਕਾਂ 'ਚ ਮਚੀ ਹਾਹਾਕਾਰ

ਪੁਰਾਣਾ ਸ਼ਾਲਾ, 31 ਜਨਵਰੀ (ਅਸ਼ੋਕ ਸ਼ਰਮਾ)- ਆਮ ਆਦਮੀ ਕਲੀਨਿਕ ਖੋਲ੍ਹਣ ਦੇ ਬਹਾਨੇ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋਕਾਂ ਨੰੂ ਮਿਲਦੀਆਂ ਸਿਹਤ ਸਹੂਲਤਾਂ ਤੋਂ ਵਾਂਝੇ ਕੀਤਾ ਜਾ ਰਿਹਾ ਹੈ ਜਿਸ ਕਰਕੇ ਲੋਕਾਂ ਦਾ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ਪਰਮਵੀਰ ਸਿੰਘ ਲਾਡੀ ਸੀਨੀਅਰ ਅਕਾਲੀ ਆਗੂ ਪੰਜਾਬ, ਤਰਸੇਮ ਸਿੰਘ ਚੰਦਰਭਾਨ, ਬਲਜੀਤ ਸਿੰਘ ਮੱਟਮਾਂ, ਉੱਘੇ ਸਮਾਜ ਸੇਵੀ ਗੁਰਭੇਜ ਸਿੰਘ ਔਲਖ, ਸਰਪੰਚ ਰਾਮ ਲੁਭਾਇਆ, ਸਰਪੰਚ ਡਾ: ਬਲਕਾਰ ਸਿੰਘ ਟਾਂਡਾ, ਨਰਿੰਦਰ ਸ਼ਰਮਾ, ਡਾ: ਜੋਗਿੰਦਰ ਸਿੰਘ ਕੰਡਾ, ਸ਼ਾਮ ਸਿੰਘ, ਸਰਪੰਚ ਸੁਲੱਖਣੀ ਦੇਵੀ ਆਦਿ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ 'ਚ ਆਮ ਆਦਮੀ ਕਲੀਨਿਕਾਂ ਦੇ ਬਹਾਨੇ ਸਿਹਤ ਸਹੂਲਤਾਂ ਦਾ ਬੁਨਿਆਦੀ ਸੰਤੁਲਨ ਵਿਗਾੜ ਕੇ ਰੱਖ ਦਿੱਤਾ ਹੈ ਅਤੇ ਜੋ ਡਿਸਪੈਂਸਰੀਆਂ ਤੇ ਹਸਪਤਾਲਾਂ ਵਿਚ ਸਟਾਫ਼ ਮੌਜੂਦ ਸੀ, ਉਸ ਨੰੂ ਆਮ ਆਦਮੀ ਕਲੀਨਿਕਾਂ ਵਿਚ ਤਬਦੀਲ ਕਰਕੇ ਲੋਕਾਂ ਦੀ ਸਿਹਤ ਦੇ ਹੱਕ ਹਕੂਕ ਖੋਹ ਲਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਸਿਹਤ ਸਹੂਲਤਾਂ ਨੂੰ ਘਰ-ਘਰ ਪਹੁੰਚਾਉਣ ਲਈ ਹਸਪਤਾਲਾਂ 'ਤੇ ਕਰੋੜਾਂ ਰੁਪਏ ਖ਼ਰਚ ਕੀਤੇ ਹਨ | ਪਰ ਹੁਣ ਮਾਨ ਸਰਕਾਰ ਨੇ ਉਨ੍ਹਾਂ ਦੀ ਹਾਲਤ ਵਿਗਾੜ ਕੇ ਹਸਪਤਾਲਾਂ ਦੀਆਂ ਕੀਮਤੀ ਜ਼ਮੀਨਾਂ ਨੂੰ ਵਿਰਾਨ ਕਰਕੇ ਰੱਖ ਦਿੱਤਾ ਹੈ | ਇੱਥੋਂ ਤੱਕ ਕਿ ਡਿਸਪੈਂਸਰੀਆਂ ਤੇ ਹਸਪਤਾਲਾਂ 'ਚ ਹੇਠਲੇ ਪੱਧਰ ਦੇ ਕਰਮਚਾਰੀ ਹੀ ਕੰਮ ਕਰ ਰਹੇ ਹਨ, ਜਦਕਿ ਡਾਕਟਰ ਤੇ ਸਟਾਫ਼ ਨਰਸਾਂ ਨੂੰ ਆਮ ਆਦਮੀ ਕਲੀਨਿਕਾਂ 'ਚ ਤਬਦੀਲ ਕਰਨ ਨਾਲ ਲੋਕਾਂ 'ਚ ਹਾਹਾਕਾਰ ਮਚ ਗਈ ਹੈ ਜਿਸ ਨਾਲ ਲੋਕਾਂ ਵਲੋਂ 'ਆਪ' ਸਰਕਾਰ ਵਿਰੁੱਧ ਵੱਡਾ ਵਿਰੋਧ ਸ਼ੁਰੂ ਕਰ ਦਿੱਤਾ ਹੈ | ਹੋਰ ਤੇ ਹੋਰ ਲੋਕਾਂ ਨੂੰ ਮਿਲ ਰਹੀ 5 ਲੱਖ ਵਾਲੀ ਸਿਹਤ ਸਹੂਲਤ ਵਾਲਾ ਕਾਰਡ ਵੀ ਬੰਦ ਕਰ ਦਿੱਤਾ ਹੈ ਜਿਸ ਕਾਰਨ ਲੋਕ ਨਿੱਜੀ ਹਸਪਤਾਲਾਂ ਤੋਂ ਅੰਨੀ ਲੁੱਟ ਦਾ ਸ਼ਿਕਾਰ ਹੋ ਰਹੇ ਹਨ | ਜਦੋਂ ਸਬ ਸਿਡਰੀ ਹੈਲਥ ਸੈਂਟਰ ਨੌਸ਼ਹਿਰਾ ਦਾ ਦੌਰਾ ਕੀਤਾ ਤਾਂ ਪਿੰਡ ਦੇ ਕੁਝ ਲੋਕਾਂ ਨੇ ਦੱਸਿਆ ਕਿ ਹਾਲ ਹੀ ਵਿਚ ਸਬ ਸਿਡਰੀ ਹੈਲਥ ਸੈਂਟਰ 'ਤੇ 15 ਲੱਖ ਖ਼ਰਚ ਕਰਕੇ ਚੰਨੀ ਸਰਕਾਰ ਨੇ ਹਾਲਤ ਸੁਧਾਰੀ ਸੀ ਅਤੇ ਦਵਾਈਆਂ ਭੇਜੀਆਂ ਸਨ, ਪਰ ਹੁਣ ਡਿਸਪੈਂਸਰੀਆਂ ਤੇ ਹਸਪਤਾਲਾਂ ਵਿਚ ਕੋਈ ਸਿਹਤ ਸਹੂਲਤ ਦਾ ਲੋੜੀਂਦਾ ਸਾਮਾਨ ਨਜ਼ਰ ਨਹੀਂ ਆ ਰਿਹਾ, ਜਦਕਿ ਇਹ ਇਮਾਰਤ ਮਰੀਜ਼ਾਂ ਦੀ ਜਗਾ ਹੁਣ ਪਸ਼ੂਆਂ ਦੇ ਰਹਿਣ ਬਸੇਰਾ ਬਣ ਗਈ ਹੈ, ਦੂਜੇ ਪਾਸੇ ਲੋਕ ਇਨ੍ਹਾਂ ਖ਼ਾਲੀ ਡਿਸਪੈਂਸਰੀਆਂ 'ਤੇ ਨਾਜਾਇਜ਼ ਕਬਜ਼ੇ ਕਰਨ ਦੀ ਔੜ 'ਚ ਲੱਗੇ ਹੋਏ ਹਨ | ਕੁਲ ਮਿਲਾ ਕੇ 'ਆਪ' ਸਰਕਾਰ ਨੇੇ ਸਿਹਤ ਸਹੂਲਤਾਂ ਦਾ ਜਨਾਜ਼ਾ ਕੱਢ ਦਿੱਤਾ ਹੈ ਤੇ ਲੋਕ ਆਪਣੀ ਕਿਸਮਤ ਨੂੰ ਕੋਸ ਰਹੇ ਹਨ |

ਕਾਲਜ ਪ੍ਰੋਫ਼ੈਸਰ ਨੂੰ ਅਚਨਚੇਤ ਸੇਵਾ-ਮੁਕਤ ਕਰਨ 'ਤੇ ਜ਼ਿਲ੍ਹਾ ਪੱਧਰੀ ਰੋਸ ਧਰਨਾ

ਕਾਦੀਆਂ, 31 ਜਨਵਰੀ (ਕੁਲਵਿੰਦਰ ਸਿੰਘ)- ਪੰਜਾਬ ਚੰਡੀਗੜ੍ਹ ਕਾਲਜ ਟੀਚਰਜ ਯੂਨੀਅਨ ਜ਼ਿਲ੍ਹਾ ਗੁਰਦਾਸਪੁਰ ਦੀ ਅਗਵਾਈ ਹੇਠ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਅੰਦਰ ਕਾਲਜ ਪ੍ਰੋਫ਼ੈਸਰਾਂ ਉਸ ਸਮੇਂ ਧਰਨਾ ਸ਼ੁਰੂ ਕਰ ਦਿੱਤਾ, ਜਦੋਂ ਕਾਲਜ ਦੇ ਇਕ ਐਸੋਸੀਏਟ ਪ੍ਰੋਫ਼ੈਸਰ ...

ਪੂਰੀ ਖ਼ਬਰ »

ਸ੍ਰੀ ਦਸਮੇਸ਼ ਸਕੂਲ ਕਾਦੀਆਂ ਦੇ ਵਿਦਿਆਰਥੀਆਂ ਨੇ ਕਰਾਟੇ ਮੁਕਾਬਲੇ 'ਚ ਜਿੱਤੇ ਤਗਮੇ

ਬਟਾਲਾ, 31 ਜਨਵਰੀ (ਕਾਹਲੋਂ)- 7ਵੀਂ ਓ.ਜੀ.ਕੇ.ਕੇ. ਨੈਸ਼ਨਲ ਕਰਾਟੇ ਚੈਂਪੀਅਨਸ਼ਿਪ 2023 ਵਲੋਂ ਕਰਵਾਈ ਕਰਾਟੇ ਪ੍ਰਤੀਯੋਗਤਾ ਵਿਚ ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਠੀਕਰੀਵਾਲ ਰੋਡ ਕਾਦੀਆਂ ਦੇ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਭਾਗ ਲਿਆ, ਜਿਸ 'ਚ ਮੋਹਿਤਪ੍ਰੀਤ ਸਿੰਘ ...

ਪੂਰੀ ਖ਼ਬਰ »

ਤਾਰਾਗੜ੍ਹ ਦੇ ਸਮੂਹ ਦੁਕਾਨਦਾਰਾਂ ਨੇ ਰੋਡ ਜਾਮ ਕਰ ਕੇ ਦਿੱਤਾ ਧਰਨਾ

ਕਿਲ੍ਹਾ ਲਾਲ ਸਿੰਘ, 31 ਜਨਵਰੀ (ਬਲਬੀਰ ਸਿੰਘ)- ਅੱਡਾ ਤਾਰਾਗੜ੍ਹ ਡੇਰਾ ਬਾਬਾ ਨਾਨਕ ਰੋਡ 'ਤੇ ਸਮੂਹ ਦੁਕਾਨਦਾਰਾਂ, ਪਿੰਡ ਵਾਸੀਆਂ, ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਨਿਹੰਗ ਸਿੰਘਾਂ ਵਲੋਂ ਰੋਡ ਬੰਦ ਕਰਕੇ ਧਰਨਾ ਦਿੱਤਾ ਗਿਆ | ਇਸ ਧਰਨੇ ਦੀ ਅਗਵਾਈ ਵਿਸ਼ਾਲ ਦਾਵਨ, ...

ਪੂਰੀ ਖ਼ਬਰ »

ਮਿਡ-ਡੇ ਮੀਲ ਕੁੱਕ ਬੀਬੀਆਂ ਵਲੋਂ ਸ੍ਰੀ ਹਰਿਗੋਬਿੰਦਪੁਰ ਵਿਖੇ ਵਿਧਾਇਕ ਦੇ ਦਫ਼ਤਰ ਅੱਗੇ ਪ੍ਰਦਰਸ਼ਨ ਕੱਲ੍ਹ

ਬਟਾਲਾ, 31 ਜਨਵਰੀ (ਕਾਹਲੋਂ)- ਸਰਕਾਰੀ ਪ੍ਰਾਇਮਰੀ ਸਕੂਲ ਕੰਡੀਲਾ ਦੀ ਕੁੱਕ ਬੀਬੀ ਲਗਾਤਾਰ ਆਪਣੀ ਨੌਕਰੀ ਦੀ ਬਹਾਲੀ ਲਈ ਦਰ-ਦਰ ਠੋਕਰਾਂ ਖਾ ਰਹੀ | ਇਸ ਸਬੰਧੀ ਹਲਕੇ ਦੇ ਵਿਧਾਇਕ ਨੂੰ ਯੂਨੀਅਨ ਦਾ ਇਕ ਵਫ਼ਦ ਦਸੰਬਰ ਮਹੀਨੇ 'ਚ ਮਿਲਿਆ ਸੀ, ਜਿਨ੍ਹਾਂ ਭਰੋਸਾ ਦਿੱਤਾ ਸੀ ਕਿ ...

ਪੂਰੀ ਖ਼ਬਰ »

ਫ਼ਤਹਿਗੜ੍ਹ ਚੂੜੀਆਂ ਤੋਂ ਵਾਇਆ ਮਜੀਠਾ-ਅੰਮਿ੍ਤਸਰ ਜਾਣ ਵਾਲੀ ਸੜਕ ਦੀ ਮਾੜੀ ਹਾਲਤ ਤੋਂ ਲੋਕ ਡਾਢੇ ਪ੍ਰੇਸ਼ਾਨ

ਫ਼ਤਹਿਗੜ੍ਹ ਚੂੜੀਆਂ, 31 ਜਨਵਰੀ (ਹਰਜਿੰਦਰ ਸਿੰਘ ਖਹਿਰਾ)- ਫ਼ਤਹਿਗੜ੍ਹ ਚੂੜੀਆਂ ਤੋਂ ਵਾਇਆ ਮਜੀਠਾ-ਅੰਮਿ੍ਤਸਰ ਜਾਣ ਵਾਲੀ ਸੜਕ ਪੰਜਾਬ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋ ਚੱੁਕੀ ਹੈ | ਇਸ ਸੜਕ 'ਚ ਡੂੰਘੇ ਪਏ ਟੋਇਆਂ ਵਿਚ ਬਰਸਾਤ ਦਾ ਪਾਣੀ ਭਰ ਜਾਣ ਨਾਲ ਰਾਹਗੀਰ ਆਪਣੇ ...

ਪੂਰੀ ਖ਼ਬਰ »

ਪਿੰਡ ਘਣੀਏ ਕੇ ਬਾਂਗਰ 'ਚ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਮਨਾਇਆ

ਅਲੀਵਾਲ, 31 ਜਨਵਰੀ (ਸੁੱਚਾ ਸਿੰਘ ਬੁੱਲੋਵਾਲ)-ਪਿੰਡ ਘਣੀਏ ਕੇ ਬਾਂਗਰ 'ਚ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਪਿੰਡ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾਪੂਰਵਕ ਮਨਾਇਆ ਗਿਆ, ਜਿਸ 'ਚ ਭੁਪਿੰਦਰ ਸਿੰਘ ਪਾਰਸ ਮਨੀ ਢਾਡੀ ਜਥੇ ਨੇ ਬਾਬਾ ਦੀਪ ਸਿੰਘ ਜੀ ਦੇ ਜਨਮ ...

ਪੂਰੀ ਖ਼ਬਰ »

ਨੈਸ਼ਨਲ ਕਰਾਟੇ ਚੈਂਪੀਅਨਸ਼ਿਪ

ਟੀ.ਸੀ. ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਤੀਜੇ ਸਥਾਨ 'ਤੇ

ਗੁਰਦਾਸਪੁਰ, 31 ਜਨਵਰੀ (ਆਰਿਫ਼)- ਟੀ.ਸੀ. ਇੰਟਰਨੈਸ਼ਨਲ ਸਕੂਲ ਬਹਿਰਾਮਪੁਰ ਰੋਡ ਦੀ ਵਿਦਿਆਰਥਣ ਗੁਰਨੀਤ ਕੌਰ ਨੇ ਨੈਸ਼ਨਲ ਕਰਾਟੇ ਚੈਂਪੀਅਨਸ਼ਿਪ 'ਚੋਂ ਤੀਜਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸਬੰਧੀ ਸਕੂਲ ਪਿ੍ੰਸੀਪਲ ...

ਪੂਰੀ ਖ਼ਬਰ »

ਪਿੰਡ ਬਰਨਾਲਾ ਦੇ ਰਜਵਾਹੇ ਤੋਂ ਭੇਦਭਰੀ ਹਾਲਤ 'ਚ ਮਿਲੀ ਲਾਸ਼

ਗੁਰਦਾਸਪੁਰ, 31 ਜਨਵਰੀ (ਪੰਕਜ ਸ਼ਰਮਾ)- ਥਾਣਾ ਸਦਰ ਅਧੀਨ ਪੈਂਦੇ ਪਿੰਡ ਬਰਨਾਲਾ ਦੇ ਰਜਵਾਹੇ ਤੋਂ ਭੇਦਭਰੀ ਹਾਲਤ 'ਚ ਇਕ ਵਿਅਕਤੀ ਦੀ ਲਾਸ਼ ਮਿਲਣ ਦੀ ਖ਼ਬਰ ਹੈ | ਇਸ ਸਬੰਧੀ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਨੇ ਰਜਵਾਹੇ 'ਤੇ ਇਕ ਵਿਅਕਤੀ ਦੀ ਲਾਸ਼ ...

ਪੂਰੀ ਖ਼ਬਰ »

ਕਾਲਜ ਪ੍ਰੋਫ਼ੈਸਰ ਨੂੰ ਅਚਨਚੇਤ ਸੇਵਾ-ਮੁਕਤ ਕਰਨ 'ਤੇ ਜ਼ਿਲ੍ਹਾ ਪੱਧਰੀ ਰੋਸ ਧਰਨਾ

ਕਾਦੀਆਂ, 31 ਜਨਵਰੀ (ਕੁਲਵਿੰਦਰ ਸਿੰਘ)- ਪੰਜਾਬ ਚੰਡੀਗੜ੍ਹ ਕਾਲਜ ਟੀਚਰਜ ਯੂਨੀਅਨ ਜ਼ਿਲ੍ਹਾ ਗੁਰਦਾਸਪੁਰ ਦੀ ਅਗਵਾਈ ਹੇਠ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਅੰਦਰ ਕਾਲਜ ਪ੍ਰੋਫ਼ੈਸਰਾਂ ਉਸ ਸਮੇਂ ਧਰਨਾ ਸ਼ੁਰੂ ਕਰ ਦਿੱਤਾ, ਜਦੋਂ ਕਾਲਜ ਦੇ ਇਕ ਐਸੋਸੀਏਟ ਪ੍ਰੋਫ਼ੈਸਰ ...

ਪੂਰੀ ਖ਼ਬਰ »

ਮੋਟਰ ਤੋਂ ਸਪ੍ਰੇਅ ਪੰਪ, ਫ਼ਸਲੀ ਦਵਾਈਆਂ, ਖੇਤੀ ਦੇ ਕੀਮਤੀ ਔਜ਼ਾਰ ਚੋਰੀ

ਘੱਲੂਘਾਰਾ ਸਾਹਿਬ, 31 ਜਨਵਰੀ (ਮਿਨਹਾਸ)- ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਸਹਾਏਪੁਰ ਵਿਖੇ ਬੀਤੇ ਰਾਤ ਅਣਪਛਾਤੇ ਚੋਰਾਂ ਵਲੋਂ ਇਕ ਕਿਸਾਨ ਦੀ ਮੋਟਰ ਤੋਂ ਚੋਰੀ ਹੋ ਗਈ | ਪੀੜਤ ਕਿਸਾਨ ਕੁਲਵੰਤ ਸਿੰਘ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਵਲੋਂ ਦੋ ਸਪ੍ਰੇਅ ਪੰਪ, ...

ਪੂਰੀ ਖ਼ਬਰ »

ਪਾਕਿ ਵਲੋਂ ਭਾਰਤ 'ਚ ਡਰੋਨ ਹੋਇਆ ਦਾਖ਼ਲ

ਦੋਰਾਂਗਲਾ, 31 ਜਨਵਰੀ (ਚੱਕਰਾਜਾ)- ਬੀਤੀ ਰਾਤ ਹਿੰਦ-ਪਾਕਿ ਸਰਹੱਦ 'ਤੇ ਪੈਂਦੀ ਆਦੀਆਂ ਪੋਸਟ ਨੇੜਿਉਂ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤ ਅੰਦਰ ਡਰੋਨ ਦਾਖ਼ਲ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਡਰੋਨ ਰਾਤ 11:33 ਵਜੇ ਭਾਰਤ ...

ਪੂਰੀ ਖ਼ਬਰ »

ਜੈਮਜ ਸਕੂਲ ਬਟਾਲਾ ਦੇ ਵਿਦਿਆਰਥੀਆਂ ਨੇ ਕਰਾਟੇ ਦੇ ਬੈਲਟ ਗਰੇਡਿੰਗ ਟੈਸਟ 'ਚ ਸੰਤਰੀ ਤੇ ਪੀਲੀ ਬੈਲਟ ਹਾਸਲ ਕੀਤੀ

ਬਟਾਲਾ, 31 ਜਨਵਰੀ (ਕਾਹਲੋਂ)- ਕਨਜਾਵਾ ਸ਼ੋਤੋਕਾਨ ਰਿਊ ਫੈਡਰੇਸ਼ਨ ਆਫ਼ ਇੰਡੀਆ ਵਲੋਂ ਜੈਂਮਜ ਕੈਂਬਰਿਜ ਇੰਟਰਨੈਸ਼ਨਲ ਸਕੂਲ ਬਟਾਲਾ ਵਿਖੇ ਕਰਾਟੇ ਦੀ ਬੈਲਟ ਪ੍ਰੀਖਿਆ ਕਰਵਾਈ ਗਈ | ਇਹ ਬੈਲਟ ਗਰੇਡਿੰਗ ਟੈਸਟ ਪੰਜਾਬ ਦੇ ਚੀਫ਼ ਇੰਸਪੈਕਟਰ ਅਤੇ ਨੈਸ਼ਨਲ ਰੈਫ਼ਰੀ ਸ: ...

ਪੂਰੀ ਖ਼ਬਰ »

ਜਵਾਨ ਤੇ ਕਿਸਾਨ ਭਲਾਈ ਯੂਨੀਅਨ ਨੇ ਡੀ.ਸੀ. ਗੁਰਦਾਸਪੁਰ ਨੂੰ ਦਿੱਤਾ ਮੰਗ ਪੱਤਰ

ਡੇਰਾ ਬਾਬਾ ਨਾਨਕ, 31 ਜਨਵਰੀ (ਵਿਜੇ ਸ਼ਰਮਾ)- ਠੇਠਰਕੇ ਵਿਖੇ ਲਗਾਏ ਗਏ ਆਬਾਦ ਕੈਂਪ ਦੌਰਾਨ ਜਵਾਨ ਤੇ ਕਿਸਾਨ ਭਲਾਈ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਕੰਵਲਜੀਤ ਸਿੰਘ ਖੁਸ਼ਹਾਲਪੁਰ, ਗੁਰਪ੍ਰੀਤ ਸਿੰਘ ਖਾਸਾਂਵਾਲੀ ਸੂਬਾ ਮੀਤ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਪਰਮਪਾਲ ...

ਪੂਰੀ ਖ਼ਬਰ »

ਆਦਰਸ਼ ਸੋਸ਼ਲ ਵੈੱਲਫੇਅਰ ਐਂਡ ਐਜੂਕੇਸ਼ਨਲ ਸੁਸਾਇਟੀ ਨੇ ਬੱਚਿਆਂ ਨੰੂ ਕਰਵਾਈ ਧਾਰਮਿਕ ਯਾਤਰਾ

ਗੁਰਦਾਸਪੁਰ, 31 ਜਨਵਰੀ (ਆਰਿਫ਼)- ਆਦਰਸ਼ ਸੋਸ਼ਲ ਵੈੱਲਫੇਅਰ ਐਂਡ ਐਜੂਕੇਸ਼ਨ ਸੁਸਾਇਟੀ ਵਲੋਂ ਕਟਿੰਗ ਐਂਡ ਟੇਲਰਿੰਗ ਦੀ ਟਰੇਨਿੰਗ ਦਾ ਕੋਰਸ ਪੂਰਾ ਹੋਣ ਉਪਰੰਤ ਬੱਚਿਆਂ ਨੰੂ ਸ੍ਰੀ ਅਨੰਦਪੁਰ ਸਾਹਿਬ ਗੁਰਦੁਆਰਾ ਤਖ਼ਤ ਕੇਸਗੜ੍ਹ ਸਾਹਿਬ, ਕੀਰਤਪੁਰ ਸਾਹਿਬ, ਬਾਬਾ ...

ਪੂਰੀ ਖ਼ਬਰ »

ਪਿੰਡ ਭੂੰਡੇਵਾਲ ਵਿਖੇ 60 ਪ੍ਰਾਣੀਆਂ ਨੇ ਅੰਮਿ੍ਤ ਛਕਿਆ

ਪੁਰਾਣਾ ਸ਼ਾਲਾ, 31 ਜਨਵਰੀ (ਗੁਰਵਿੰਦਰ ਸਿੰਘ ਗੋਰਾਇਆ)- ਮਾਤਾ ਸਾਹਿਬ ਕੌਰ ਸੇਵਾ ਸੁਸਾਇਟੀ ਭੂੰਡੇਵਾਲ ਵਲੋਂ ਪਿੰਡ ਭੰੂਡੇਵਾਲ ਦੇ ਗੁਰੂ ਘਰ ਅੰਦਰ ਇਕ ਧਾਰਮਿਕ ਸਮਾਗਮ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਤੋਂ ਉਚੇਚੇ ਤੌਰ 'ਤੇ ਪਹੁੰਚੇ ਪੰਜ ਪਿਆਰਿਆਂ ਦੇ ਜਥੇ ਵਲੋਂ 60 ...

ਪੂਰੀ ਖ਼ਬਰ »

ਪੋਲ ਗੱਡਣ ਉਪਰੰਤ ਤਿੰਨ ਮਹੀਨੇ ਬੀਤਣ 'ਤੇ ਵੀ ਬਿਜਲੀ ਬੋਰਡ ਨਹੀਂ ਲਗਾ ਰਿਹਾ ਟਰਾਂਸਫਾਰਮਰ

ਵਡਾਲਾ ਬਾਂਗਰ, 31 ਜਨਵਰੀ (ਭੁੰਬਲੀ)- ਇਸ ਇਲਾਕੇ ਦੇ ਪਿੰਡ ਨਾਨੋਹਾਰਨੀ ਦੀ ਇਕ ਦਲਿਤ ਕਾਲੋਨੀ ਵਾਸੀਆਂ ਸੁੱਖਾ ਮਸੀਹ, ਜੱਜੂ ਮਸੀਹ, ਸੋਨੀ ਮਸੀਹ, ਪੀਤਾ ਮਸੀਹ, ਸਾਬਾ ਮਸੀਹ, ਪ੍ਰੇਮ ਮਸੀਹ ਸਮੇਤ ਕੁਝ ਗਰੀਬ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਆਪਣੀ ਕਾਲੋਨੀ 'ਚ ਬਿਜਲੀ ਸਪਲਾਈ ...

ਪੂਰੀ ਖ਼ਬਰ »

ਮੰਦਰ 'ਚ ਗੁਰੂ ਰਵਿਦਾਸ ਜੀ ਦੀ ਮੂਰਤੀ ਦੀ ਸਥਾਪਨਾ ਕੀਤੀ

ਦੀਨਾਨਗਰ, 31 ਜਨਵਰੀ (ਸੰਧੂ, ਸੋਢੀ, ਸ਼ਰਮਾ)-ਦੀਨਾਨਗਰ ਦੇ ਪਿੰਡ ਮਛਰਾਲਾ ਵਿਖੇ ਪਿੰਡ ਦੇ ਗੁਰੂ ਰਵਿਦਾਸ ਮੰਦਰ ਵਿਚ ਮੂਰਤੀ ਸਥਾਪਨਾ ਦੇ ਸਬੰਧ ਵਿਚ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਬਾਬਾ ਗੁਰਦੀਪ ਗਿਰੀ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਨ੍ਹਾਂ ਵਲੋਂ ਮੰਦਰ ...

ਪੂਰੀ ਖ਼ਬਰ »

ਕੇਂਦਰ ਸਰਕਾਰ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਯਕੀਨੀ ਬਣਾਏ-ਜਥੇ. ਖਲੀਲਪੁਰ

ਡੇਰਾ ਬਾਬਾ ਨਾਨਕ, 31 ਜਨਵਰੀ (ਵਿਜੇ ਸ਼ਰਮਾ)- ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਰਾਜਸੀ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਜਥੇ. ਅਮਰੀਕ ਸਿੰਘ ਖਲੀਲਪੁਰ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਤੁਰੰਤ ...

ਪੂਰੀ ਖ਼ਬਰ »

ਬਿ੍ਟਿਸ਼ ਲਾਇਬ੍ਰੇਰੀ ਗੁਰਦਾਸਪੁਰ ਨੇ ਇਕ ਹੋਰ ਵਿਦਿਆਰਥੀ ਦਾ ਯੂ.ਕੇ. ਦਾ ਸੁਪਨਾ ਕੀਤਾ ਪੂਰਾ

ਗੁਰਦਾਸਪੁਰ, 31 ਜਨਵਰੀ (ਆਰਿਫ਼)- ਦਿ ਬਿ੍ਟਿਸ਼ ਲਾਇਬ੍ਰੇਰੀ ਗੁਰਦਾਸਪੁਰ ਜੋ ਸਟੱਡੀ ਵੀਜ਼ੇ 'ਤੇ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਭਰੋਸੇਮੰਦ ਸੰਸਥਾ ਹੈ, ਵਲੋਂ ਆਪਣੀ ਚੜ੍ਹਤ ਕਾਇਮ ਰੱਖਦਿਆਂ ਹੋਇਆਂ ਯੂ.ਕੇ. ਦੇ ਸਟੱਡੀ ਵੀਜ਼ਿਆਂ ਸਬੰਧੀ ਸ਼ਾਨਦਾਰ ਨਤੀਜੇ ...

ਪੂਰੀ ਖ਼ਬਰ »

ਯੁੱਧਵੀਰ ਅਕੈਡਮੀ 'ਚ ਪੁਲਿਸ ਭਰਤੀ ਦੇ ਟੈਸਟ ਦੀ ਤਿਆਰੀ ਲਈ ਕਲਾਸਾਂ ਕੱਲ੍ਹ ਤੋਂ

ਦੋਰਾਂਗਲਾ, 31 ਜਨਵਰੀ (ਚੱਕਰਾਜਾ)- ਸਰਹੱਦੀ ਖੇਤਰ ਅੰਦਰ ਵੱਖ-ਵੱਖ ਨੌਕਰੀ ਦੇ ਟੈਸਟਾਂ ਦੀ ਤਿਆਰੀ ਲਈ ਨੌਜਵਾਨਾਂ ਲਈ ਵਰਦਾਨ ਸਾਬਤ ਹੋ ਰਿਹਾ ਯੁੱਧਵੀਰ ਬਾਜਵਾ ਕੋਚਿੰਗ ਸੈਂਟਰ ਗਾਹਲੜੀ ਵਿਖੇ ਹੁਣ ਪੁਲਿਸ ਦੀ ਭਰਤੀ ਲਈ ਲਏ ਜਾਣ ਵਾਲੇ ਟੈਸਟ ਦੀ ਤਿਆਰੀ ਲਈ ਕਲਾਸਾਂ 2 ...

ਪੂਰੀ ਖ਼ਬਰ »

ਸੈਨਸਈ ਗੁਲਸ਼ਨ ਕੁਮਾਰ ਆਲ ਇੰਡੀਆ ਇੰਟਰ ਯੂਨੀਵਰਸਿਟੀ ਕਰਾਟੇ ਟੂਰਨਾਮੈਂਟ 'ਚ ਸਨਮਾਨਿਤ

ਬਟਾਲਾ, 31 ਜਨਵਰੀ (ਕਾਹਲੋਂ)- ਬਿਲਾਸਪੁਰ ਵਿਚ ਆਲ ਇੰਡੀਆ ਇੰਟਰ ਯੂਨੀਵਰਸਿਟੀ ਕਰਾਟੇ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਸਾਰੇ ਭਾਰਤ ਦੀਆਂ 203 ਯੂਨੀਵਰਸਿਟੀਆਂ ਦੇ 2200 ਖਿਡਾਰੀਆਂ ਨੇ ਭਾਗ ਲਿਆ | ਇਸ ਟੂਰਨਾਮੈਂਟ ਵਿਚ ਰੈਫਰੀਸ਼ਿਪ ਤੇ ਜੱਜਮੈਂਟ ਲਈ ਪੰਜਾਬ ਦੇ ਤਿੰਨ ...

ਪੂਰੀ ਖ਼ਬਰ »

ਆਈ.ਏ.ਈ. ਗਲੋਬਲ ਇੰਡੀਆ ਨੇ ਲਗਵਾਇਆ ਯੂ.ਕੇ. ਸਟੂਡੈਂਟ ਸਪਾਊਸ ਵੀਜ਼ਾ

ਗੁਰਦਾਸਪੁਰ, 31 ਜਨਵਰੀ (ਆਰਿਫ਼)- ਆਈ.ਏ.ਈ. ਗਲੋਬਲ ਇੰਡੀਆ ਸੰਸਥਾ ਵਲੋਂ ਲਗਾਤਾਰ ਸਟੱਡੀ ਤੇ ਟੂਰਿਸਟ ਵੀਜ਼ੇ ਹਾਸਲ ਕੀਤੇ ਜਾ ਰਹੇ ਹਨ | ਇਸ ਸਬੰਧੀ ਇਮੀਗੇ੍ਰਸ਼ਨ ਵਕੀਲ ਤੇ ਵੀਜ਼ਾ ਮਾਹਿਰ ਗਗਨ ਘੁੰਮਣ ਨੇ ਦੱਸਿਆ ਕਿ ਸੰਸਥਾ ਵਲੋਂ ਜਿਸ ਤਰੀਕੇ ਨਾਲ ਸਟੱਡੀ ਵੀਜ਼ੇ ਦੇ ...

ਪੂਰੀ ਖ਼ਬਰ »

ਅਰੁਣਾ ਚੌਧਰੀ ਵਲੋਂ ਮਹਾਰਾਜਾ ਰਣਜੀਤ ਸਿੰਘ ਪਾਰਕ ਦਾ ਉਦਘਾਟਨ

ਦੀਨਾਨਗਰ, 31 ਜਨਵਰੀ (ਸੰਧੂ/ਸੋਢੀ/ਸ਼ਰਮਾ)- ਦੀਨਾਨਗਰ ਵਿਖੇ ਨਵੀਂ ਬਣੀ ਮਹਾਰਾਜਾ ਰਣਜੀਤ ਸਿੰਘ ਪਾਰਕ ਦਾ ਵਿਧਾਇਕਾ ਅਰੁਣਾ ਚੌਧਰੀ ਵਲੋਂ ਅੱਜ ਉਦਘਾਟਨ ਕੀਤਾ ਗਿਆ | ਇਸ ਉਦਘਾਟਨ ਸਮਾਗਮ 'ਚ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਚੌਧਰੀ ਤੇ ਦੀਨਾਨਗਰ ਖੇਤਰ ਦੇ ਕਾਂਗਰਸੀ ਆਗੂ ...

ਪੂਰੀ ਖ਼ਬਰ »

ਗੰਦੇ ਪਾਣੀ ਦੇ ਨਿਕਾਸ ਦਾ ਹਲਕਾ ਵਿਧਾਇਕਾ ਨੇ ਕਰਵਾਇਆ ਹੱਲ

ਪੁਰਾਣਾ ਸ਼ਾਲਾ, 31 ਜਨਵਰੀ (ਅਸ਼ੋਕ ਸ਼ਰਮਾ)- ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਪੈਂਦੇ ਨਵਾਂ ਪਿੰਡ ਤੋਂ ਨੌਸ਼ਹਿਰਾ ਦੀ ਮਸੀਹ ਕਾਲੋਨੀ ਦੇ ਗੰਦੇ ਪਾਣੀ ਦੇ ਨਿਕਾਸ ਦਾ ਹਲਕਾ ਵਿਧਾਇਕਾ ਅਰੁਣਾ ਚੌਧਰੀ ਵਲੋਂ ਹੱਲ ਕਰਵਾਇਆ ਗਿਆ ਹੈ ਜਿਸ 'ਤੇ ਪਿੰਡ ਵਾਸੀਆਂ ਵਲੋਂ ...

ਪੂਰੀ ਖ਼ਬਰ »

ਚੰਗੀਆਂ ਸੇਵਾਵਾਂ ਬਦਲੇ ਇੰਸਪੈਕਟਰ ਜਰਨੈਲ ਸਿੰਘ ਕਾਹਲੋਂ ਸਨਮਾਨਿਤ

ਧਾਰੀਵਾਲ, 31 ਜਨਵਰੀ (ਸਵਰਨ ਸਿੰਘ)-ਸਮਾਜ, ਦੇਸ਼ ਤੇ ਸੂਬੇ ਪ੍ਰਤੀ ਨਿਭਾਈਆਂ ਚੰਗੀਆਂ ਸੇਵਾਵਾਂ ਨੂੰ ਲੈ ਕੇ ਇੰਸਪੈਕਟਰ ਜਰਨੈਲ ਸਿੰਘ ਕਾਹਲੋਂ ਨੂੰ ਜਗਮੋਹਨ ਸਿੰਘ ਮੱਲ੍ਹੀ ਕਨੇਡੀਅਨ ਬਿਜਨੈਸਮੈਨ ਵਲੋਂ ਆਪਣੀ ਟੀਮ ਸਮੇਤ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਨੇਡੀਅਨ ...

ਪੂਰੀ ਖ਼ਬਰ »

ਚੇਅਰਮੈਨ ਬਲਬੀਰ ਸਿੰਘ ਪੰਨੂੰ ਨੇ ਇੰਮਪੀਰੀਅਲ ਕ੍ਰਿਕਟ ਕਲੱਬ ਨੂੰ 30 ਹਜ਼ਾਰ ਦੀ ਰਾਸ਼ੀ ਸੌਂਪੀ

ਫ਼ਤਹਿਗੜ੍ਹ ਚੂੜੀਆਂ, 31 ਜਨਵਰੀ (ਐਮ.ਐਸ. ਫੁੱਲ)-ਪਨਸਪ ਦੇ ਚੇਅਰਮੈਨ ਅਤੇ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਇੰਚਾਰਜ ਬਲਬੀਰ ਸਿੰਘ ਪਨੂੰ ਵਲੋਂ ਇੰਮਪੀਰੀਅਲ ਕ੍ਰਿਕਟ ਕਲੱਬ ਫ਼ਤਹਿਗੜ੍ਹ ਚੂੜੀਆਂ ਨੂੰ 30 ਹਜ਼ਾਰ ਰੁਪਏ ਦੀ ਰਾਸ਼ੀ ਸੌਪੀ ਗਈ, ਜਿਸ ਲਈ ਕਲੱਬ ਮੈਂਬਰ ਰਾਜੀਵ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX