ਮੂਨਕ, 31 ਜਨਵਰੀ (ਪ੍ਰਵੀਨ ਮਦਾਨ, ਗਮਦੂਰ ਧਾਲੀਵਾਲ) - ਮੂਨਕ ਸ਼ਹਿਰ ਵਿਚ ਜਾਖ਼ਲ ਰੋਡ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੇ ਬਿਲਕੁਲ ਸਾਹਮਣੇ ਮÏਜੂਦ ਛੱਪੜ ਦੀ ਸਫ਼ਾਈ ਪਿਛਲੇ ਲੰਮੇ ਸਮੇਂ ਤੋਂ ਨਹੀਂ ਕੀਤੀ ਗਈ ਜਿਸ ਕਾਰਨ ਉਸ ਵਿਚ ਹਰੀ ਬੂਟੀ ਅਤੇ ਕਾਈ ਜੰਮੀ ਪਈ ਹੈ ਜਿਸ ਕਾਰਨ ਉੱਥੇ ਗੰਦਗੀ ਫੈਲ ਚੁੱਕੀ ਹੈ ਅਤੇ ਬਦਬੂ ਕਾਰਨ ਲੋਕਾਂ ਦਾ ਉੱਥੋਂ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ | ਦੂਜੇ ਪਾਸੇ ਉਕਤ ਛੱਪੜ ਵਿਚ ਸਫ਼ਾਈ ਨਾ ਹੋਣ ਕਾਰਨ ਪੈਦਾ ਹੋਈ ਗੰਦਗੀ ਕਈ ਬਿਮਾਰੀਆਂ ਨੂੰ ਜਨਮ ਦੇ ਰਹੀ ਹੈ ਕਿਉਂਕਿ ਇੱਥੋਂ ਬਹੁਤ ਜ਼ਿਆਦਾ ਮਾਤਰਾ ਵਿਚ ਮੱਛਰ ਪੈਦਾ ਹੋ ਰਿਹਾ ਹੈ ਅਤੇ ਆਸ-ਪਾਸ ਦੇ ਘਰਾਂ-ਦੁਕਾਨਾਂ ਵਿਚ ਦਾਖਲ ਹੋ ਕੇ ਲੋਕਾਂ ਨੂੰ ਬਿਮਾਰੀਆਂ ਦਾ ਸਿਕਾਰ ਬਣਾ ਰਿਹਾ ਹੈ | ਪਿਛਲੇ ਕੁੱਝ ਸਾਲਾਂ ਤੋਂ ਲਗਾਤਾਰ ਡੇਂਗੂ ਦੇ ਮਰੀਜ਼ ਸਾਹਮਣੇ ਆ ਰਹੇ ਹਨ ਜਿਸ ਕਾਰਨ ਸਿਹਤ ਵਿਭਾਗ ਨੂੰ ਮਰੀਜ਼ਾਂ ਦਾ ਅਧਿਕ ਭਾਰ ਝੱਲਣਾ ਪੈਦਾ ਹੈ ਅਤੇ ਛੱਪੜ ਦੀ ਸਫ਼ਾਈ ਨਾ ਕਰਵਾਈ ਗਈ ਤਾਂ ਇੱਥੇ ਪੈਦਾ ਹੋਏ ਮੱਛਰ ਕਾਰਨ ਮਲੇਰੀਆਂ ਅਤੇ ਡੇਂਗੂ ਵਰਗੇ ਕੇਸਾਂ ਵਿਚ ਕਾਫੀ ਵਾਧਾ ਹੋਣ ਦੇ ਆਸਾਰ ਬਣ ਸਕਦੇ ਹਨ | ਇਸ ਮÏਕੇ ਛੱਪੜ ਦੇ ਨਜ਼ਦੀਕ ਰਹਿੰਦੇ ਸ਼ਹਿਰ ਨਿਵਾਸੀ ਗੋਪਾਲ ਸੈਣੀ, ਬਲਦੇਵ ਸਿੰਘ ਸਰਾਓ, ਸੋਨੂੰ, ਪ੍ਰੇਮ ਸੈਣੀ, ਦੇਵਾ ਰਾਮ ਸੈਣੀ ਵਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਹਿਯੋਗ ਨਾਲ ਨਗਰ ਪੰਚਾਇਤ ਮੂਨਕ ਦੇ ਦਫ਼ਤਰ ਵਿਖੇ ਰੋਸ ਧਰਨਾ ਲਗਾਇਆ ਗਿਆ | ਇਸ ਮÏਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬੁਲਾਰੇ ਗਗਨ ਸਰਮਾ, ਬਲਕਾਰ ਸਿੰਘ, ਰਮੇਸ ਕੁਮਾਰ ਆਦਿ ਨੇ ਕਿਹਾ ਕਿ ਅਸੀਂ ਪਹਿਲਾਂ ਕਈ ਵਾਰ ਐੱਸ.ਡੀ.ਐੱਮ. ਮੂਨਕ, ਈ.ਓ. ਮੂਨਕ, ਮÏਜੂਦਾ ਅਤੇ ਸਾਬਕਾ ਐੱਮ.ਐੱਲ.ਏ. ਸਾਹਿਬਾਨਾਂ ਨੂੰ ਦਰਖਾਸਤਾਂ ਦੇ ਕੇ ਥੱਕ ਚੁੱਕੇ ਹਾਂ ਪਰੰਤੂ ਜਦੋਂ ਅਫ਼ਸਰਾਂ ਕੋਲ ਜਾਂਦੇ ਹਾ ਤਾ ਸਾਨੂੰ ਇਹ ਕਿ ਕਿ ਕੋਰਟ ਵਲੋਂ ਸਟੇਅ ਲੱਗੀ ਹੋਈ ਹੈ ਪਰੰਤੂ ਸਟੇਅ ਦÏਰਾਨ ਬਿਲਡਿੰਗ ਨਹੀਂ ਬਣਾ ਸਕਦੇ ਤਾਂ ਸਫ਼ਾਈ ਤਾਂ ਕਰਵਾ ਹੀ ਸਕਦੇ ਹਨ | ਜੇਕਰ ਹੁਣ 15 ਦਿਨਾਂ ਦੇ ਅੰਦਰ-ਅੰਦਰ ਉਕਤ ਛੱਪੜ ਦੀ ਸਫ਼ਾਈ ਨਾ ਕਰਵਾਈ ਗਈ ਤਾਂ ਸਾਨੂੰ ਮਜਬੂਰਨ ਵੱਡਾ ਸੰਘਰਸ਼ ਵਿੱਢਣਾ ਪਵੇਗਾ | ਮੂਨਕ ਸ਼ਹਿਰ ਤਿੰਨ ਵਾਰ ਸਫ਼ਾਈ ਅਭਿਆਨ ਵਿਚ ਅੱਗੇ ਰਹਿਣ ਉੱਤੇ ਇਨਾਮ ਲੈ ਚੁੱਕਿਆ ਹੈ ਅਤੇ ਅੱਗੇ ਵੀ ਸਫ਼ਾਈ ਦੇ ਮਾਮਲੇ ਵਿਚ ਇਮਾਨ ਲੈਣ ਦਾ ਚਾਹਵਾਨ ਹੈ ਪਰੰਤੂ ਇੱਥੇ ਦੇਖਣ ਨੂੰ ਮਿਲਿਆ ਕਿ ਹੰਸ ਰਾਜ ਟਰੱਸਟ ਅਤੇ ਨਗਰ ਪੰਚਾਇਤ ਕਮੇਟੀ ਮੂਨਕ ਵੱਲੋਂ ਗਰੀਨ ਸਿਟੀ ਬਣਾਉਣ ਦਾ ਸੁਪਨਾ ਦੇਖ ਰਹੇ ਹਨ ਪਰੰਤੂ ਹੁਣ ਵੀ ਸ਼ਹਿਰ ਦੇ ਆਲੇ-ਦੁਆਲੇ ਵਿਚ ਗੰਦਗੀ ਦੇ ਢੇਰ ਦੇਖੇ ਜਾ ਸਕਦੇ ਹਨ ਪਰ ਜਦੋਂ ਐਵਾਰਡ ਲੈਣ ਦਾ ਸਮਾ ਆਉਂਦਾ ਹੈ ਤਾਂ ਉਸ ਸਮੇਂ ਸ਼ਹਿਰ ਵਿਚ ਸਫ਼ਾਈ ਤੇ ਜੋਰ ਲਗਾਇਆ ਜਾਂਦਾ ਹੈ, ਬਾਕੀ ਸਮੇਂ ਵਿਚ ਸਫ਼ਾਈ ਦੇ ਕੰਮ ਨੂੰ ਅਣਦੇਖਿਆ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਸ਼ਹਿਰ ਵਿਚ ਪਏ ਸੀਵਰੇਜ ਦਾ ਪ੍ਰਬੰਧ ਵੀ ਕੋਈ ਖ਼ਾਸ ਨਹੀਂ ਕੀਤਾ ਗਿਆ ਜਿਸ ਕਾਰਨ ਬਰਸਾਤ ਦੇ ਦਿਨਾਂ ਵਿਚ ਦੇਖਿਆ ਜਾਂਦਾ ਹੈ ਕਿ ਪਾਣੀ ਜਗ੍ਹਾਂ-ਜਗ੍ਹਾਂ ਬਲੋਕ ਹੋ ਜਾਂਦਾ ਹੈ ਅਤੇ ਸੜਕਾਂ ਅਤੇ ਗਲੀਆਂ ਛੱਪੜ ਦਾ ਰੂਪ ਧਾਰਨ ਕਰ ਲੈਂਦੀਆਂ ਹਨ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਕਤ ਛੱਪੜ ਦੀ ਸਫ਼ਾਈ ਕਰਵਾਈ ਜਾਵੇ ਅਤੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ | ਇਸ ਮÏਕੇ ਤੇ ਗੁਰਮੇਲ ਸਿੰਘ, ਬਲਵੀਰ ਸਿੰਘ, ਮਦਨ ਲਾਲ, ਲਾਲ ਸਿੰਘ, ਰਾਹੁਲ ਕੁਮਾਰ, ਗੁਰਪ੍ਰੀਤ ਸਿੰਘ, ਸੀਸਪਾਲ ਸੈਣੀ, ਰੋਹਿਤ ਕੁਮਾਰ, ਸੁਭਾਸ਼ ਕੁਮਾਰ, ਦੀਵਾਨ ਚੰਦ, ਕਾਲਾ ਸੈਣੀ, ਕ੍ਰਿਸਨ ਕੁਮਾਰ, ਬੂਟਾ ਸਿੰਘ, ਵੀਰ ਸਿੰਘ, ਕੁਲਦੀਪ ਸਿੰਘ, ਰਤਨ ਮਿਸਤਰੀ, ਜਗਦੀਸ, ਜੋਗਿੰਦਰ ਰਾਮ, ਲੱਖਾ ਸਿੰਘ, ਜਸਵੀਰ ਸਿੰਘ, ਭਾਨਾ ਰਾਮ, ਰਿੰਕੂ ਮੂਨਕ ਆਦਿ ਮੌਜੂਦ ਸਨ | ਇਸ ਮÏਕੇ 'ਤੇ ਨਗਰ ਪੰਚਾਇਤ ਦੇ ਅਧਿਕਾਰੀ ਡੀ.ਸੀ. ਚੋਪੜਾ ਨੇ ਕਿਹਾ ਕਿ ਇਸ ਸਬੰਧ ਵਿਚ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਾਵੇਗਾ ਅਤੇ ਜਲਦ ਤੋਂ ਜਲਦ ਇਸ ਸਮੱਸਿਆ ਦਾ ਹੱਲ ਕੱਢ ਦਿੱਤਾ ਜਾਵੇਗਾ |
ਸੰਗਰੂਰ, 31 ਜਨਵਰੀ (ਧੀਰਜ ਪਸ਼ੋਰੀਆ) - ਡੈਮੋਕਰੇਟਿਕ ਮਨਰੇਗਾ ਫ਼ਰੰਟ ਜ਼ਿਲ੍ਹਾ ਸੰਗਰੂਰ ਦੇ ਹੋਏ ਚੋਣ ਇਜਲਾਸ ਵਿੱਚ ਵੱਖ-ਵੱਖ ਬਲਾਕਾਂ ਦੇ ਚੁਣੇ ਹੋਏ ਆਗੂਆਂ ਨੇ ਸ਼ਮੂਲੀਅਤ ਕੀਤੀ¢ ਸੂਬਾ ਆਗੂ ਸੁਖਵਿੰਦਰ ਕÏਰ ਘਾਸੀਵਾਲ, ਬਲਜੀਤ ਕÏਰ ਸਤÏਜ ਬਲਾਕ ਆਗੂ ਕਰਨੈਲ ਸਿੰਘ ...
ਸੁਨਾਮ ਊਧਮ ਸਿੰਘ ਵਾਲਾ, 31 ਜਨਵਰੀ (ਧਾਲੀਵਾਲ, ਭੁੱਲਰ)- ਬੀਤੀ ਕੱਲ੍ਹ ਜਾਖਲ-ਲੁਧਿਆਣਾ ਰੇਲਵੇ ਲਾਈਨ 'ਤੇ ਲਾਈਨ ਪਾਰ ਕਰਦੇ ਇਕ ਵਿਅਕਤੀ ਦੀ ਰੇਲ ਗੱਡੀ ਹੇਠ ਆਉਣ ਕਾਰਨ ਮÏਤ ਹੋਣ ਦੀ ਖ਼ਬਰ ਹੈ ¢ ਮਿ੍ਤਕ ਦੇ ਪੋਸਟਮਾਰਟਮ ਸਮੇਂ ਜਾਣਕਾਰੀ ਦਿੰਦਿਆਂ ਜੀ ਆਰ ਪੀ ਚੌਂਕੀ ...
ਧੂਰੀ, 31 ਜਨਵਰੀ (ਲਖਵੀਰ ਸਿੰਘ ਧਾਂਦਰਾ) - ਥਾਣਾ ਸਦਰ ਧੂਰੀ ਦੀ ਪੁਲਿਸ ਵਲੋਂ ਪੀ.ਓ. ਸਟਾਫ਼ ਸੰਗਰੂਰ ਦੇ ਸਹਿਯੋਗ ਨਾਲ਼ 26 ਸਾਲਾਂ ਤੋਂ ਭਗÏੜਾ ਹੋਏ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ¢ ਇਸ ਸੰਬੰਧੀ ਥਾਣਾ ਸਦਰ ਧੂਰੀ ਦੇ ਐੱਸ.ਐੱਚ.ਓ. ਜਗਦੀਪ ...
ਕੁੱਪ ਕਲਾਂ, 31 ਜਨਵਰੀ (ਮਨਜਿੰਦਰ ਸਿੰਘ ਸਰÏਦ) - ਪਿਛਲੇ ਵਰਿ੍ਹਆਂ ਤੋਂ ਪੰਜਾਬ ਦੇ ਕਿਸਾਨਾਂ ਨੂੰ ਜ਼ਮੀਨੀ ਤਕਸੀਮ ਨਾ ਹੋਣ ਦੀ ਵਜ੍ਹਾ ਕਾਰਨ ਵੱਡਾ ਸੰਤਾਪ ਹੰਢਾਉਣਾ ਪੈ ਰਿਹਾ ਹੈ ਅਤੇ ਇਸ ਦਾ ਹੱਲ ਵੀ ਨੇੜ ਭਵਿਖ ਵਿਚ ਨਿਕਲਦਾ ਵਿਖਾਈ ਨਹੀਂ ਦਿੰਦਾ | ਹੁਣ ਕਈ ਮਹੀਨਿਆਂ ...
ਸੰਗਰੂਰ, 31 ਜਨਵਰੀ (ਧੀਰਜ ਪਸ਼ੌਰੀਆ) - ਵਧੀਕ ਸੈਸ਼ਨ ਜੱਜ ਮਨਜਿੰਦਰ ਸਿੰਘ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਸੁਰਜੀਤ ਸਿੰਘ ਗਰੇਵਾਲ ਅਤੇ ਅਮਨਦੀਪ ਸਿੰਘ ਗਰੇਵਾਲ ਵਲੋਂ ਕੀਤੀ ਗਈ ਪੈਰਵੀ ਤੋਂ ਬਾਅਦ ਸੁਣਵਾਈ ਮੁਕੰਮਲ ਹੋਣ ਉੱਤੇ ਇਕ ਵਿਅਕਤੀ ਨੂੰ ਬਰੀ ਕਰਨ ਦਾ ਹੁਕਮ ...
ਸੰਗਰੂਰ, 31 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਕÏਮੀ ਕਾਨੂੰਨੀ ਸੇਵਾਵਾਂ ਅਥਾਰਿਟੀ, ਨਵੀਂ ਦਿੱਲੀ ਦੀ ਲੀਗਲ ਏਡ ਡਿਫੈਂਸ ਕੌਂਸਲ ਸਕੀਮ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਸੰਗਰੂਰ ਵਿਖੇ ਲੀਗਲ ਏਡ ਡਿਫੈਂਸ ਕੌਂਸਲ ਦਫ਼ਤਰ ਦਾ ਉਦਘਾਟਨ ਵੀਡੀਓ ...
ਅਹਿਮਦਗੜ੍ਹ, 31 ਜਨਵਰੀ (ਰਣਧੀਰ ਸਿੰਘ ਮਹੋਲੀ) - ਆਮ ਆਦਮੀ ਪਾਰਟੀ ਵਲੋਂ ਸੂਬੇ ਵਿਚ ਖੋਲ੍ਹੇ ਜਾ ਰਹੇ ਮੁਹੱਲਾ ਕਲੀਨਿਕ ਸਰਕਾਰ ਵਲੋਂ ਇਸ਼ਤਿਹਾਰਬਾਜ਼ੀ ਕਰਕੇ ਸਿਰਫ਼ ਵਾਹ-ਵਾਹ ਖੱਟਣ ਲਈ ਕੀਤੇ ਜਾ ਰਹੇ ਮਹਿਜ਼ ਡਰਾਮੇ ਤੋਂ ਵੱਧ ਕੁਝ ਨਹੀ ਹੈ | ਇਸ ਦਾ ਪ੍ਰਗਟਾਵਾ ...
ਮਲੇਰਕੋਟਲਾ, 31 ਜਨਵਰੀ (ਪਰਮਜੀਤ ਸਿੰਘ ਕੁਠਾਲਾ) - ਸਿਵਲ ਹਸਪਤਾਲ ਮਲੇਰਕੋਟਲਾ ਵਿਚ ਡਾਕਟਰਾਂ ਸਮੇਤ ਹੋਰ ਅਮਲੇ ਦੀਆਂ ਖਾਲੀ ਪਈਆਂ ਪੋਸਟਾਂ ਭਰਨ ਲਈ ਅਤੇ ਹਸਪਤਾਲ ਪਿਛਲੀ ਕਲੋਨੀ ਦੀਆਂ ਕੋਠੀਆਂ ਦੇ ਹਸਪਤਾਲ ਦੇ ਅੰਦਰ ਖੋਹਲੇ ਗੇਟਾਂ ਅੱਗੇ ਦੀਵਾਰ ਦੀ ਉਸਾਰੀ ਲਈ ...
ਧੂਰੀ, 31 ਜਨਵਰੀ (ਲਖਵੀਰ ਸਿੰਘ ਧਾਂਦਰਾ) - ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬਲਾਕ ਧੂਰੀ ਤੇ ਬਲਾਕ ਸ਼ੇਰਪੁਰ ਦੀ ਮੀਟਿੰਗ ਬਲਵਿੰਦਰ ਸਿੰਘ ਜੱਖਲਾਂ ਅਤੇ ਪ੍ਰੀਤਮ ਸਿੰਘ ਬਾਦਸ਼ਾਹਪੁਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪੰਜ ਕਿਸਾਨ ਜਥੇਬੰਦੀਆਂ ਵਲੋਂ ...
ਚੀਮਾ ਮੰਡੀ, 31 ਜਨਵਰੀ (ਦਲਜੀਤ ਸਿੰਘ ਮੱਕੜ) - ਸਿੱਖ ਯੂਥ ਐਡਮਿੰਟਨ ਵਲੋਂ ਮੱਖਣ ਸਿੰਘ ਸਮਾਉਂ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਅੰਮਿ੍ਤਸਰ ਪੰਜਾਬ ਦੀ ਅਗਵਾਈ ਵਿਚ ਕÏਮੀ ਇਨਸਾਫ਼ ਮੋਰਚੇ ਵਿਚ ਸ਼ਾਮਲ ਹੋਣ ਲਈ ਇੱਕ ਵੱਡਾ ਕਾਫ਼ਲਾ ਜਥੇ ਦੇ ਰੂਪ ਵਿਚ ਸਥਾਨਿਕ ਕਸਬੇ ...
ਸੰਗਰੂਰ, 31 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਅੱਜ ਕੱਲ੍ਹ ਦੇ ਬੱਚਿਆਂ ਵਿਚ ਸੁਣਨ ਦੀ ਸਮਰੱਥਾ ਵਿਚ ਘਾਟ ਅਤੇ ਇੱਕ ਦੂਜੇ ਤੇ ਸ਼ਰੀਰਕ ਅਤੇ ਮਾਨਸਿਕ ਤਸ਼ੱਦਦ ਦੇ ਹਾਲਾਤਾਂ ਨੂੰ ਦੇਖਦੇ ਹੋਏ ਐਮ.ਐਂਡ.ਐਮ. ਪਬਲਿਕ ਸਕੂਲ ਸਜੂਮਾ ਵਿਚ ਐਫ.ਡੀ.ਆਰ. ਕੰਪਨੀ ਵਲੋਂ ਐਮਪੈਥੀ ...
ਸੰਗਰੂਰ, 31 ਜਨਵਰੀ (ਅਮਨਦੀਪ ਸਿੰਘ ਬਿੱਟਾ) - ਤਹਿਦਿਲ ਅਕੈਡਮੀ ਦੇ ਡਾਇਰੈਕਟਰ ਸ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਆਇਲੈਟਸ ਅਤੇ ਪੀ.ਟੀ.ਟੀ. ਵਿਚੋਂ ਅਕੈਡਮੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਮੱਲ੍ਹਾਂ ਮਾਰੀਆਂ ਹਨ | ਇਸ ਸੰਬੰਧੀ ਜ਼ਿਕਰ ਕਰਦਿਆਂ ਉਨ੍ਹਾਂ ...
ਸੰਦੌੜ, 31 ਜਨਵਰੀ (ਜਸਵੀਰ ਸਿੰਘ ਜੱਸੀ) - ਵੱਡੇ ਘੱਲੂਘਾਰੇ ਦੇ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਮਹਾਨ ਯੋਧੇ ਸਿੰਘ ਸਾਹਿਬ ਜਥੇਦਾਰ ਸ਼ਹੀਦ ਬਾਬਾ ਸੁਧਾ ਸਿੰਘ ਦੇ ਅਸਥਾਨ ਗੁਰਦੁਆਰਾ ਸਾਹਿਬ ਜੀ ਸ਼ਹੀਦੀ ਪਿੰਡ ਕੁਠਾਲਾ ਵਿਖੇ ਤਿੰਨ ਰੋਜਾ ਗੁਰਮਤਿ ਸਮਾਗਮ ...
ਲਹਿਰਾਗਾਗਾ, 31 ਜਨਵਰੀ (ਅਸ਼ੋਕ ਗਰਗ) - ਪੰਜਾਬ ਸਰਕਾਰ ਵਲੋਂ ਪਿੰਡ ਭੁਟਾਲ ਕਲਾਂ ਦੇ ਮਿੰਨੀ ਪ੍ਰਾਇਮਰੀ ਹੈਲਥ ਸੈਂਟਰ ਨੂੰ ਬੰਦ ਕਰਕੇ ਆਮ ਆਦਮੀ ਕਲੀਨਿਕ ਖੋਲ੍ਹੇ ਜਾਣ ਤੋਂ ਪਹਿਲਾਂ ਹੀ ਪਿੰਡ ਵਾਸੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ | ਜਾਣਕਾਰੀ ਅਨੁਸਾਰ ...
ਮਲੇਰਕੋਟਲਾ, 31 ਜਨਵਰੀ (ਪਰਮਜੀਤ ਸਿੰਘ ਕੁਠਾਲਾ, ਹਨੀਫ਼ ਥਿੰਦ, ਪਾਰਸ ਜੈਨ) - ਪੰਜਾਬ ਸਰਕਾਰ ਵਲੋਂ 53.28 ਕਰੋੜ ਰੁਪਏ ਦੀ ਲਾਗਤ ਨਾਲ ਮਲੇਰਕੋਟਲਾ ਸ਼ਹਿਰ ਦੀ ਸੀਵਰੇਜ ਵਿਵਸਥਾ ਨੂੰ ਸੁਧਾਰਨ ਦੇ ਕੀਤੇ ਜਾ ਰਹੇ ਦਾਅਵੇ ਅੱਜ ਉਸ ਵੇਲੇ ਬੇਨਕਾਬ ਹੋ ਗਏ ਜਦੋਂ ਸਥਾਨਕ ਆਦਮਪਾਲ ...
ਮਲੇਰਕੋਟਲਾ, 31 ਜਨਵਰੀ (ਪਰਮਜੀਤ ਸਿੰਘ ਕੁਠਾਲਾ) - ਗੁਰਦੁਆਰਾ ਸਾਹਿਬ ਹਾਅ ਦਾ ਨਾਅਰਾ ਮਲੇਰਕੋਟਲਾ ਵਿਖੇ 3 ਤੋਂ 5 ਫਰਵਰੀ ਤੱਕ ਸ਼੍ਰੋਮਣੀ ਗੁਰੂ ਸਤਿਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਆਯੋਜਿਤ ਕੀਤੇ ਜਾਣ ਵਾਲੇ ਗੁਰਮਤਿ ਸਮਾਗਮਾਂ ਦੀਆਂ ਤਿਆਰੀਆਂ ਲਈ ...
ਚੀਮਾ ਮੰਡੀ, 31 ਜਨਵਰੀ (ਦਲਜੀਤ ਸਿੰਘ ਮੱਕੜ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਇੰਦਰਮੋਹਨ ਸਿੰਘ ਲਖਮੀਰਵਾਲਾ ਨੇ 20ਵੀਂ ਸਦੀ ਦੇ ਮਹਾਨ ਅਵਤਾਰ ਸ੍ਰੀ ਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆ ਨੂੰ ਸ਼ਰਧਾਂਜਲੀਆਂ ਭੇਟ ...
ਲਹਿਰਾਗਾਗਾ, 31 ਜਨਵਰੀ (ਅਸ਼ੋਕ ਗਰਗ) - ਸ਼ਹੀਦ ਊਧਮ ਸਿੰਘ ਜੀ ਦੀ ਜਨਮ ਭੂਮੀ ਵਿਖੇ 12 ਫਰਵਰੀ ਦਿਨ ਐਤਵਾਰ ਨੂੰ ਪੰਜਾਬ ਭਰ ਤੋਂ ਬੱਚਿਆਂ ਨੂੰ ਮੈਦਾਨਾਂ ਨਾਲ ਜੋੜ ਕੇ ਤੰਦਰੁਸਤ ਪੰਜਾਬ ਦੀ ਸਿਰਜਣਾ ਕਰਨ ਵਾਲੇ ਸਰੀਰਕ ਸਿੱਖਿਆ ਦੇ ਅਧਿਆਪਕਾਂ ਦਾ ਫਿਜ਼ੀਕਲ ਐਜੂਕੇਟਡ ...
ਮਹਿਲਾਂ ਚੌਕ, 31 ਜਨਵਰੀ (ਸੁਖਮਿੰਦਰ ਸਿੰਘ ਕੁਲਾਰ) - ਨੇੜਲੇ ਪਿੰਡ ਕੁਲਾਰ ਖ਼ੁਰਦ ਵਿਖੇ ਹਰ ਸਾਲ ਦੀ ਤਰ੍ਹਾਂ ਗਣਤੰਤਰ ਦਿਵਸ ਦੇ ਸਬੰਧ ਵਿਚ ਅਖੰਡਪਾਠ ਕਰਵਾਏ ਗਏ ਜਿਸ ਦੇ ਗਣਤੰਤਰ ਦਿਵਸ ਵਾਲੇ ਦਿਨ ਭੋਗ ਪਾਏ ਗਏ | ਉਪਰੰਤ ਭਾਈ ਗੁਰਤੇਜ ਸਿੰਘ ਵਲੋਂ ਕਥਾ ਵਿਚਾਰਾਂ ...
ਧੂਰੀ, 31 ਜਨਵਰੀ (ਸੁਖਵੰਤ ਸਿੰਘ ਭੁੱਲਰ) - ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਦੀ ਅਗਵਾਈ ਹੇਠ ਸਵੇਰ ਸਮੇਂ ਪਿੰਡ ਘਨÏਰ ਖ਼ੁਰਦ ਤੋਂ ਰਵਾਨਾ ਹੋਈ ਪੈਦਲ ਯਾਤਰਾ ਪਿੰਡ ਬਮਾਲ, ਜਾਤੀਮਾਜਰਾ ਦੁਗਨੀ ਹੋ ਕੇ ਬੱਲਮਗੜ੍ਹ ਪੁੱਜੀ | ...
ਮਹਿਲਾਂ ਚੌਕ, 31 ਜਨਵਰੀ (ਸੁਖਮਿੰਦਰ ਸਿੰਘ ਕੁਲਾਰ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਦੇ ਗਤੀਸ਼ੀਲ ਅਤੇ ਉੱਦਮੀ ਪਿ੍ੰਸੀਪਲ ਇਕਦੀਸ਼ ਕੌਰ ਵੱਲੋਂ ਆਪਣੇ ਜਨਮ ਦਿਨ ਦੇ ਮੌਕੇ ਤੇ ਸਰਬੱਤ ਦਾ ਭਲਾ ਮੰਗਦੇ ਹੋਏ ਸਕੂਲ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ...
ਸੁਨਾਮ ਊਧਮ ਸਿੰਘ ਵਾਲਾ, 31 ਜਨਵਰੀ (ਭੁੱਲਰ, ਧਾਲੀਵਾਲ) - ਗੁਜਰਾਤ ਦੇ ਸ਼ਹਿਰ ਅਹਿਮਦਾਬਾਦ ਵਿਖੇ ਪਾਰਾ ਉਲੰਪਿਕ ਕਮੇਟੀ ਆਫ਼ ਇੰਡੀਆ ਵਲੋਂ ਪਾਰਾ ਸਪੋਰਟਸ ਐਸੋਸੀਏਸ਼ਨ ਆਫ਼ ਗੁਜਰਾਤ ਦੇ ਸਹਿਯੋਗ ਨਾਲ 27 ਤੋਂ 29 ਜਨਵਰੀ ਤੱਕ ਕਰਵਾਈਆਂ ਗਈਆਂ 12ਵੀਂ ਨੈਸ਼ਨਲ ਜੂਨੀਅਰ ਐਂਡ ...
ਸੁਨਾਮ ਊਧਮ ਸਿੰਘ ਵਾਲਾ, 31 ਜਨਵਰੀ (ਭੁੱਲਰ, ਧਾਲੀਵਾਲ) - ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਸੁਨਾਮ ਦੀ ਮੀਟਿੰਗ ਪ੍ਰਧਾਨ ਰਾਕੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਹੋਈ | ਮੰਚ ਦੇ ਆਗੂਆਂ ਨੇ ਕਿਹਾ ਕਿ ਦੇਸ਼ ਦੀ ...
ਅਹਿਮਦਗੜ੍ਹ, 31 ਜਨਵਰੀ (ਰਣਧੀਰ ਸਿੰਘ ਮਹੋਲੀ) - ਗੁਰਮਤਿ ਸੇਵਾ ਸੁਸਾਇਟੀ ਨਿਰਮਲ ਆਸ਼ਰਮ ਜੰਡਾਲੀ ਵਿਖੇ ਸੰਸਥਾ ਦੇ ਮੁਖੀ ਗਿਆਨੀ ਗਗਨਦੀਪ ਸਿੰਘ ਨਿਰਮਲਾ ਦੀ ਅਗਵਾਈ ਵਿਚ ਹੋਏ ਧਾਰਮਿਕ ਸਮਾਗਮ ਦੌਰਾਨ ਸੰਗਤ ਨੂੰ ਗੁਰ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ | ਗਿਆਨੀ ...
ਸੰਗਰੂਰ, 31 ਜਨਵਰੀ (ਧੀਰਜ ਪਸ਼ੋਰੀਆ)- ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਜ਼ਿਲ੍ਹਾ ਸੰਗਰੂਰ ਵਲੋਂ ਕਰਵਾਈ ਗਈ 33 ਵੀਂ ਵਜ਼ੀਫ਼ਾ ਪ੍ਰੀਖਿਆ ਸਫਲਤਾ ਪੂਰਵਕ ਸੰਪੰਨ ਹੋਈ ¢ਪ੍ਰੀਖਿਆ ਕੇਂਦਰ ਆਦਰਸ਼ ਸਕੂਲ ਸੰਗਰੂਰ ਦੇ ਪ੍ਰਬੰਧਕ ਮਾਸਟਰ ਪਰਮ ਵੇਦ ਤੇ ਜਗਦੇਵ ਵਰਮਾ ...
ਮੂਨਕ, 31 ਜਨਵਰੀ (ਪ੍ਰਵੀਨ ਮਦਾਨ) - ਸੰਗਰੂਰ ਜ਼ਿਲ੍ਹੇ ਦੇ ਪਿੰਡ ਦੇਹਲਾ ਸ਼ੀਹਾਂ ਦੇ ਜੰਮਪਲ ਰਾਇਫਲਮੈਨ ਸ਼ਮਸ਼ੇਰ ਸਿੰਘ ਗੁਰੀ ਨੂੰ ਭਾਰਤ ਸਰਕਾਰ ਵਲੋਂ 'ਸੈਨਾ ਮੈਡਲ' ਦੇ ਨਾਲ ਸਨਮਾਨਿਤ ਕੀਤਾ ਗਿਆ ਹੈ | ਸ਼ਮਸ਼ੇਰ ਸਿੰਘ ਭਾਰਤੀ ਫ਼ੌਜ ਦੀ ਜੰਮੂ ਕਸ਼ਮੀਰ ਰਾਇਫਲਸ ਦਾ ...
ਸੁਨਾਮ ਊਧਮ ਸਿੰਘ ਵਾਲਾ, 31 ਜਨਵਰੀ (ਧਾਲੀਵਾਲ, ਭੁੱਲਰ) - ਸਿਹਤ ਵਿਭਾਗ ਦੇ ਮਲਟੀਪਰਪਜ਼ ਕੇਡਰ ਮੇਲ ਫੀਮੇਲ ਕਾਮਿਆਂ ਨੇ ਮੀਟਿੰਗ ਕਰ ਕੇ ਕਿਹਾ ਕਿ 2210 ਹੈੱਡ 06 ਅਤੇ 2211 ਹੈੱਡ ਦੀਆਂ ਤਨਖ਼ਾਹਾਂ ਦਾ ਬਜਟ ਨਾਂ ਹੋਣ ਕਾਰਨ ਦਸੰਬਰ ਤੋਂ ਇੰਨਾ ਮੁਲਾਜ਼ਮਾਂ ਦੀਆ ਤਨਖ਼ਾਹਾਂ ਰੁਕ ...
ਲਹਿਰਾਗਾਗਾ, 31 ਜਨਵਰੀ (ਪ੍ਰਵੀਨ ਖੋਖਰ) - ਸ੍ਰ. ਹਰੀ ਸਿੰਘ ਨਲੂਆ ਸਪੋਰਟਸ ਐਂਡ ਵੈੱਲਫੇਅਰ ਕਲੱਬ ਲਹਿਰਾਗਾਗਾ ਵਲੋਂ 22 ਅਤੇ 23 ਫਰਵਰੀ ਨੂੰ ਪਹਿਲਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਆਗੂ ਸਨਮੀਕ ਸਿੰਘ ਹੈਨਰੀ, ਰਣਧੀਰ ਸਿੰਘ ਪ੍ਰਧਾਨ, ...
ਸ਼ੇਰਪੁਰ, 31 ਜਨਵਰੀ (ਦਰਸ਼ਨ ਸਿੰਘ ਖੇੜੀ) - ਗੁਰਬਾਣੀ ਮਨੁੱਖੀ ਕਲਿਆਣ ਦਾ ਮਹਾਨ ਇਨਕਲਾਬੀ ਸੋਮਾਂ ਹੈ | ਗੁਰਬਾਣੀ ਪੜ੍ਹਨ, ਸਿਮਰਨ ਕਰਨ ਅਤੇ ਸੇਵਾ ਕਰਨ ਨਾਲ ਮਨੁੱਖ ਦੀ ਅੰਤਰੀਵ ਭਾਵਨਾ ਨੂੰ ਸੰਤੁਸ਼ਟੀ ਮਿਲਦੀ ਹੈ ਅਤੇ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ | ਇਨ੍ਹਾਂ ...
ਧੂਰੀ, 31 ਜਨਵਰੀ (ਸੁਖਵੰਤ ਭੁੱਲਰ) - ਕਿੰਗਜ਼ਵਿਊ ਇੰਟਰਨੈਸ਼ਨਲ ਸਕੂਲ ਧੂਰਾ (ਧੂਰੀ) ਵਿਖੇ ਸਕੂਲ ਦੀ ਪਿ੍ੰਸੀਪਲ ਰੀਤੂ ਰਾਣਾ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਸਕੂਲ ਦਾ ਸਾਲਾਨਾ ਸਮਾਗਮ 'ਉਮੰਗ 2023' ਧੂਮਧਾਮ ਅਤੇ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ | ਇਸ ਮੌਕੇ ਡਾ. ਸਰਵਨ ...
ਧਰਮਗੜ੍ਹ, 31 ਜਨਵਰੀ (ਗੁਰਜੀਤ ਸਿੰਘ ਚਹਿਲ) - ਯੂਥ ਵੈੱਲਫੇਅਰ ਕਲੱਬ ਹਰਿਆਉ ਵਲੋਂ ਡੇਰਾ ਬਾਬਾ ਭਵਾਦਾਸ ਕਮੇਟੀ, ਨਗਰ ਪੰਚਾਇਤ ਅਤੇ ਨਗਰ ਵਾਸੀਆਂ ਦੇ ਸਹਿਯੋਗ ਸਦਕਾ ਕਬੱਡੀ ਕੋਚ ਸਵ. ਬੀਰਾ ਸਿੰਘ ਅਤੇ ਸਵ. ਮਾਸਟਰ ਰਾਜਵੀਰ ਸਿੰਘ ਘੁੰਮਣ ਦੀ ਯਾਦ 'ਚ ਕਰਵਾਇਆ ਕਬੱਡੀ ਕੱਪ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX