ਸੁਖਪਾਲ ਸਿੰਘ ਸੋਨੀ
ਭਗਤਾ ਭਾਈਕਾ, 31 ਜਨਵਰੀ-ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਅੰਦਰ 400 ਦੇ ਕਰੀਬ ਬੀਤੀ 27 ਜਨਵਰੀ ਨੂੰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ, ਜਿਨ੍ਹਾਂ ਦੇ ਸੂਬੇ ਅੰਦਰ ਮੰਤਰੀਆਂ ਵਿਧਾਇਕਾਂ ਵਲੋਂ ਉਦਘਾਟਨ ਕੀਤੇ ਗਏ | ਇਸੇ ਦੌਰਾਨ ਸਥਾਨਕ ਬਲਾਕ ਦੇ ਪਿੰਡ ਦਿਆਲਪੁਰਾ ਮਿਰਜ਼ਾ ਵਿਖੇ ਦਹਾਕਿਆਂ ਤੋਂ ਚੱਲ ਰਹੇ ਪੀਐਚਸੀ ਨੂੰ ਰੰਗ ਰੋਗਨ ਅਤੇ ਕੁੱਝ ਕੁ ਬਦਲਾਅ ਕਰਕੇ ਉਸ ਉੱਪਰ ਆਪ ਸਰਕਾਰ ਵਲੋਂ 'ਆਮ ਆਦਮੀ ਕਲੀਨਿਕ' ਦਾ ਨਾਂਅ ਦੇ ਦਿੱਤਾ ਗਿਆ | ਇਸ ਕਲੀਨਿਕ ਦਾ ਹਲਕਾ ਵਿਧਾਇਕ ਬਲਕਾਰ ਸਿੱਧੂ ਵਲੋਂ ਕੀਤਾ ਗਿਆ | ਉਦਘਾਟਨ ਸਮੇਂ ਉਕਤ ਕਲੀਨਿਕ ਨੂੰ ਸਹੂਲਤਾਂ ਨਾਲ ਭਰ ਕੇ ਪੇਸ਼ ਕੀਤਾ ਗਿਆ, ਜਿਸ ਨੂੰ ਦੇਖ ਕੇ ਲੋਕ ਬਾਗ਼ੋਂ ਬਾਗ ਦਿਖਾਈ ਦਿੱਤੇ | ਪਿੰਡ ਦਿਆਲਪੁਰਾ ਮਿਰਜ਼ਾ ਵਿਖੇ ਸ਼ੁਰੂ ਹੋਏ ਆਮ ਆਦਮੀ ਕਲੀਨਿਕ ਦਾ ਅੱਜ ''ਅਜੀਤ'' ਵਲੋਂ ਦੌਰਾ ਕੀਤਾ ਗਿਆ | ਇਸ ਦੌਰਾਨ 27 ਜਨਵਰੀ ਦੇ ਉਦਘਾਟਨ ਸਮਾਰੋਹ ਨਾਲੋਂ ਕਾਫੀ ਬਦਲਾਅ ਦੇਖਣ ਨੂੰ ਮਿਲਿਆ | ਇਸ ਸਮੇਂ ਕਲੀਨਿਕ ਵਿਚ ਦੋ ਮਹਿਲਾ ਮੁਲਾਜ਼ਮਾਂ ਤੋਂ ਬਗੈਰ ਕੋਈ ਸੀਨੀਅਰ ਡਾਕਟਰ ਮੌਜੂਦ ਨਹੀ ਸੀ | ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਦੇਖਣ ਨੰੂ ਮਿਲੀ ਉਦਘਾਟਨ ਸਮੇਂ ਫੁੱਲਾਂ, ਗ਼ੁਬਾਰਿਆਂ, ਟੈਸਟਿੰਗ ਵਾਲੀਆਂ ਮਸ਼ੀਨਾਂ ਨਾਲ ਸਜਾਈ ਲੈਬੋਟਰੀ ਵਿਚੋਂ ਮਸ਼ੀਨਾਂ ਵਾਲਾ ਟੇਬਲ ਤੱਕ ਕਿਧਰੇ ਗ਼ਾਇਬ ਦਿਖਾਈ ਦਿੱਤਾ | ਲੈਬੋਟਰੀ ਰੂਮ ਵਿਚ ਟੈਸਟਿੰਗ ਮਸ਼ੀਨਾਂ, ਬੈਚ ਗ਼ਾਇਬ ਹੋਣ ਉਪਰੰਤ ਅੱਜ ਉੱਥੇ ਰਸੋਈ ਦਾ ਸਮਾਨ (ਭਾਂਡਿਆਂ ਵਾਲਾ ਟੋਕਰਾ, ਸਿਲੰਡਰ, ਚੁੱਲ੍ਹਾ, ਖੰਡ, ਚਾਹ ਦੇ ਡੱਬੇ, ਦੁੱਧ ਵਾਲੀ ਕੇਟਲੀ) ਲੱਕੜ ਦੇ ਬੈਚ ਉੱਪਰ ਰੱਖਿਆ ਮਿਲਿਆ | ਮੌਜੂਦ ਮੁਲਾਜ਼ਮਾਂ ਤੋਂ ਲੈਬੋਟਰੀ ਦੇ ਗ਼ਾਇਬ ਸਮਾਨ ਸੰਬੰਧੀ ਪੁਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਟੈਸਟਿੰਗ ਕਰਨ ਲਈ ਮੁਲਾਜ਼ਮ ਦੇ ਡਿਊਟੀ 'ਤੇ ਆਉਣ ਉਪਰੰਤ ਸਾਰਾ ਸਮਾਨ ਉਂਝ ਹੀ ਲਗਾ ਦਿੱਤਾ ਜਾਵੇਗਾ | ਕਲੀਨਿਕ ਵਿਚ ਕਿਸੇ ਇਕ ਡਾਕਟਰ ਦੀ ਪੱਕੀ ਡਿਊਟੀ ਨਾ ਹੋਣ ਦਾ ਮਾਮਲਾ ਵੀ ਸਾਹਮਣੇ ਆਇਆ | ਪੰਜਾਬ ਵਿਚ ਵਾਪਰ ਰਹੀਆਂ ਘਟਨਾਵਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰਾਂ ਵਲੋਂ ਸੂਬੇ ਵਿਚ ਖੂਹੀਆਂ ਪੱਟਣ 'ਤੇ ਪੂਰਨ ਪਾਬੰਦੀ ਲਗਾਈ ਹੈ, ਪਰੰਤੂ ਉਕਤ ਕਲੀਨਿਕ ਦੀ ਇਮਾਰਤ ਨਾਲ ਪਖਾਨੇ ਲਈ ਡੂੰਘੀ ਖੂਹੀ (ਕਰੀਬ 3 ਫੁੱਟ ਚੌੜੀ) ਪੱਟੀ ਹੋਈ ਦੇਖਣ ਨੂੰ ਮਿਲੀ | ਅੱਜ ਕਵਰੇਜ ਕਰਨ ਸਮੇਂ ਕਿਸੇ ਅਣਸੁਖਾਵੀਂ ਘਟਨਾ ਨੰੂ ਸੱਦਾ ਦੇਣ ਲਈ ਖੂਹੀ ਨੂੰ ਉੱਪਰੋਂ ਖੁੱਲ੍ਹਾ ਛੱਡਿਆ ਹੋਇਆ ਸੀ | ਪੀਐਚਸੀ ਤੋਂ ਕੁੱਝ ਦਿਨ ਪਹਿਲਾ ਬਣੇ ਉਕਤ ਆਮ ਆਦਮੀ ਕਲੀਨਿਕ ਵਿਚ ਰੋਜ਼ਾਨਾ 50 ਦੇ ਕਰੀਬ ਮਰੀਜ਼ ਪਹੁੰਚ ਰਹੇ ਹਨ | ਪੀਐਚਸੀ ਸੇਵਾਵਾਂ ਦੌਰਾਨ ਵੀ ਵੱਡੀ ਗਿਣਤੀ ਵਿਚ ਮਰੀਜ਼ ਆਉਂਦੇ ਸਨ | ਜਾਣਕਾਰੀ ਅਨੁਸਾਰ ਪਿੰਡ ਦਿਆਲਪੁਰਾ ਮਿਰਜ਼ਾ ਵਿਖੇ ਕਰੀਬ 1970-71 ਵਿਚ ਸਿਹਤ ਸੇਵਾਵਾਂ ਦਾ ਅਗਾਜ਼ ਹੋਇਆ ਸੀ | ਮਰਹੂਮ ਬੇਅੰਤ ਸਿੰਘ ਮੁੱਖ ਮੰਤਰੀ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਦੌਰਾਨ ਪਿੰਡ ਦੇ ਛੱਪੜ ਨੂੰ ਮਿੱਟੀ ਨਾਲ ਭਰ ਕੇ ਉੱਥੇ ਹੈਲਥ ਡਿਸਪੈਂਸਰੀ ਦੀ ਇਮਾਰਤ ਬਣਾਈ ਗਈ ਸੀ | ਇਸੇ ਉਪਰੰਤ ਹੀ 1996-97 ਵਿਚ ਅਕਾਲੀ ਦਲ ਦੀ ਸਰਕਾਰ ਸਮੇਂ ਸਿਕੰਦਰ ਸਿੰਘ ਮਲੂਕਾ ਦੇ ਯਤਨਾਂ ਸਦਕਾ ਉਕਤ ਇਮਾਰਤ ਦਾ ਨਵੀਨੀਕਰਨ ਕਰਕੇ ਨਵੀਂ ਅਤੇ ਸੁੰਦਰ ਦਿੱਖ ਪ੍ਰਦਾਨ ਕੀਤੀ ਗਈ | ਇਸ ਸਮੇਂ ਇਮਾਰਤ ਦੇ ਕਮਰਿਆਂ ਵਿਚ ਵੀ ਵਾਧਾ ਕੀਤਾ ਗਿਆ | ਇਸੇ ਤਰ੍ਹਾਂ ਹੀ ਮਲੂਕਾ ਦੀ ਅਗਵਾਈ ਹੇਠ ਪੀਐਚਸੀ ਦਿਆਲਪੁਰਾ ਮਿਰਜ਼ਾ ਵਿਖੇ ਪੰਜਾਬ ਸਰਕਾਰ ਦੀ ਸਕੀਮ ਤਹਿਤ ਲੋਕਾਂ ਨੂੰ ਮੁਫ਼ਤ ਦਵਾਈਆਂ/ਟੈੱਸਟ ਦੀ ਸਹੂਲਤ ਲਿਆਂਦੀ ਗਈ ਸੀ | ਮੌਜੂਦਾ ਪੰਜਾਬ ਸਰਕਾਰ ਵਲੋਂ ਪਿੰਡ ਦਿਆਲਪੁਰਾ ਮਿਰਜ਼ਾ ਵਿਖੇ ਪੀਐਚਸੀ ਦੀ ਇਮਾਰਤ ਵਿਚ ਕੁੱਝ ਕੁ ਬਦਲਾਅ ਕਰਨ ਉਪਰੰਤ ਆਮ ਆਦਮੀ ਕਲੀਨਿਕ ਬਣਾਏ ਜਾਣ ਦੀ ਚਰਚਾ ਹੋ ਰਹੀ ਹੈ | ਵਿਰੋਧੀ ਪਾਰਟੀਆਂ ਦੇ ਆਗੂਆਂ ਵਲੋਂ ਆਪ ਸਰਕਾਰ ਦੇ ਉਕਤ ਕਾਰਜ ਨੂੰ ਕੋਸਿਆ ਜਾ ਰਿਹਾ ਹੈ | ਆਪ ਸਰਕਾਰ ਦੇ ਉਕਤ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਕਹਿਣਾ ਹੈ ਕਿ ਆਪ ਸਰਕਾਰ ਹਰ ਪੱਖ ਤੋਂ ਫ਼ੇਲ੍ਹ ਸਾਬਤ ਹੋ ਰਹੀ ਹੈ | ਮਲੂਕਾ ਨੇ ਕਿਹਾ ਕਿ ਅਕਾਲੀ ਦਲ ਦੀਆਂ ਪਿਛਲੀਆਂ ਸਰਕਾਰਾਂ ਵਲੋਂ ਪਿੰਡਾਂ ਵਿਚ ਬਣਾਏ ਗਏ ਸੇਵਾ ਕੇਂਦਰ ਅਤੇ ਪਹਿਲਾ ਤੋਂ ਹੀ ਚੱਲ ਰਹੀਆਂ ਹੈਲਥ ਡਿਸਪੈਂਸਰੀ ਦੀਆਂ ਇਮਾਰਤਾਂ ਨੂੰ ਰੰਗ ਰੋਗਨ ਕਰਕੇ ਆਮ ਆਦਮੀ ਕਲੀਨਿਕ ਰਾਹੀ ਵਾਹ-ਵਾਹ ਖੱਟਣ ਦੀ ਨਕਾਮ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਆਪ ਸਰਕਾਰ ਹੋਂਦ ਵਿਚ ਆਉਣ ਉਪਰੰਤ ਬਠਿੰਡਾ ਜ਼ਿਲ੍ਹਾ ਦੇ ਪਿੰਡਾਂ ਅੰਦਰ ਪਹਿਲਾ ਤੋਂ ਹੀ ਸੇਵਾਵਾਂ ਨਿਭਾ ਰਹੇ 9 ਪੀਐਚਸੀ, 5 ਯੂਪੀਐਚਸੀ ਅਤੇ 2 ਅਰਬਨ ਡਿਸਪੈਂਸਰੀਆਂ ਨੂੰ ਨਵੀਂ ਦਿੱਖ ਪ੍ਰਦਾਨ ਕਰਕੇ 'ਆਮ ਆਦਮੀ ਕਲੀਨਿਕ' ਦਾ ਨਾਂਅ ਦੇ ਕੇ ਬਸ ਸਿਰਫ਼ ਲੋਕਾਂ ਦੀਆਂ ਅੱਖੀਂ ਘੱਟਾ ਦਾ ਯਤਨ ਕੀਤਾ ਗਿਆ |
ਸਰਦੂਲਗੜ੍ਹ, 31 ਜਨਵਰੀ (ਜੀ.ਐਮ.ਅਰੋੜਾ)- ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਨੇ ਬਲਵੀਰ ਸਿੰਘ ਝੰਡੂਕੇ ਦੀ ਅਗਵਾਈ 'ਚ ਸਰਕਾਰੀ ਬੱਸਾਂ ਦੇ ਬੰਦ ਪਏ ਰੂਟ ਚਲਾਉਣ ਸਬੰਧੀ ਪੂਨਮ ਸਿੰਘ ਐਸ.ਡੀ.ਐਮ. ਸਰਦੂਲਗੜ੍ਹ ਨੂੰ ਮੰਗ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਤੋਂ ...
ਮਾਨਸਾ, 31 ਜਨਵਰੀ (ਸਟਾਫ਼ ਰਿਪੋਰਟਰ)- ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ ਯੂਨੀਅਨ ਦੀ ਸੂਬਾ ਇਕਾਈ ਵਲੋਂ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਸਾਂਝੀਆਂ ਮੰਗਾਂ ਲਾਗੂ ਕਰਵਾਉਣ ਲਈ ਹਲਕਾ ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਹਨ | ਇਸੇ ਲੜੀ ਤਹਿਤ ...
ਬਠਿੰਡਾ, 31 ਜਨਵਰੀ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਸ਼ਹਿਰ 'ਚ ਨਜਾਇਜ਼ ਤੌਰ 'ਤੇ ਬਣ ਰਹੀਆਂ ਇਮਾਰਤਾਂ ਉੱਪਰ ਨਗਰ ਨਿਗਮ ਵਲੋਂ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਗਿਆ ਹੈ | ਨਗਮ ਅਧਿਕਾਰੀਆਂ ਵਲੋਂ ਨਾਜਾਇਜ਼ ਇਮਾਰਤਾਂ ਨੂੰ ਜਿੱਥੇ ਸੀਲ ਕੀਤਾ ਜਾ ਰਿਹਾ ਹੈ, ...
ਬਠਿੰਡਾ, 31 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਦੀ ਲੀਗਲ ਏਡ ਡਿਫ਼ੈਂਸ ਕੌਂਸਲ ਸਕੀਮ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਵਿਖੇ ਲੀਗਲ ਏਡ ਡਿਫੈਂਸ ਕੌਂਸਲ, ਦਫ਼ਤਰ ਦਾ ਉਦਘਾਟਨ ਵੀਡੀਓ ...
ਭਗਤਾ ਭਾਈਕਾ, 31 ਜਨਵਰੀ (ਸੁਖਪਾਲ ਸਿੰਘ ਸੋਨੀ)- ਸਥਾਨਕ ਨਥਾਣਾ ਰੋਡ ਉਪਰ ਸਥਿਤ ਪਿੰਡ ਕੋਠਾ ਗੁਰੂ ਅਤੇ ਦਿਆਲਪੁਰਾ ਵਿਚਕਾਰ ਕੁਝ ਥਾਂਵਾਂ ਉਪਰ ਖ਼ਾਲਿਸਤਾਨੀ ਨਾਅਰੇ ਲਿਖੇ ਮਿਲੇ ਹਨ | ਇਸ ਮਾਮਲੇ ਸਬੰਧੀ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਮਿਲਦਿਆਂ ਦੀ ਨਾਅਰਿਆਂ ਨੂੰ ...
ਬਠਿੰਡਾ, 31 ਜਨਵਰੀ (ਸੱਤਪਾਲ ਸਿੰਘ ਸਿਵੀਆਂ)-'ਆਪ ਸਰਕਾਰ' ਵਲੋਂ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ 'ਲਾਲੀਪਾਪ' ਦਿੰਦੇ ਹੋਏ ਜਾਰੀ ਕੀਤੇ ਗਏ ਅਧੂਰੇ ਨੋਟੀਫ਼ਿਕੇਸ਼ਨ ਦੀਆਂ ਅੱਜ 'ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ' ਦੇ ਸੱਦੇ ਤਹਿਤ ...
ਰਾਮਪੁਰਾ ਫੂਲ, 31 ਜਨਵਰੀ (ਹੇਮੰਤ ਕੁਮਾਰ ਸ਼ਰਮਾ)- ਅੰਧ ਵਿਸ਼ਵਾਸ ਪੈਦਾ ਕਰਨ ਅਤੇ ਇਨ੍ਹਾਂ ਨੂੰ ਫ਼ੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਜਿਥੇ ਮਨੋਰੋਗੀਆਂ ਦੇ ਕੇਸ ਮੁਫ਼ਤ ਹੱਲ ਕਰਨ ਲਈ ਪਹਿਲਾਂ ਹੀ ਸਰਗਰਮ ਹੈ, ਉੱਥੇ ਭੋਲੇ ਭਾਲੇ ...
ਬਠਿੰਡਾ, 31 ਜਨਵਰੀ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਨੇੜੇ ਖੇਡ ਸਟੇਡੀਅਮ ਵਿਖੇ ਸੰਤ ਭਾਈ ਸੁਹੇਲ ਸਿੰਘ ਸੇਵਾ ਸੁਸਾਇਟੀ ਵਲੋਂ ਸਰਬੱਤ ਦੇ ਭਲੇ ਲਈ ਹਫ਼ਤਾਵਾਰੀ ਗੁਰਮਤਿ ਕੀਰਤਨ ਦਰਬਾਰ ਕਰਵਾਇਆ ਗਿਆ | ਜਿਸ ਵਿਚ ਹਜ਼ੂਰੀ ...
ਬਠਿੰਡਾ, 31 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਡਾ: ਸੁਰਜੀਤ ਸਿੰਘ ਆਪਣੀਆਂ 35 ਸਾਲ ਦੀਆਂ ਬੇਦਾਗ਼, ਨਿਰਵਿਘਨ ਅਤੇ ਮਾਣ ਮੱਤੀਆਂ ਸੇਵਾਵਾਂ ਨਿਭਾਉਣ ਉਪਰੰਤ ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਦੇ ਪਿ੍ੰਸੀਪਲ ਪਦ ਤੋਂ ਅੱਜ 31 ਜਨਵਰੀ 2023 ਨੂੰ ਸੇਵਾ ਮੁਕਤ ਹੋ ਗਏ ਹਨ | ...
ਬਠਿੰਡਾ, 31 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਪ੍ਰਧਾਨਗੀ ਹੇਠ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਵਾਤਾਵਰਣ ਕਮੇਟੀ ਦੀ ਮੀਟਿੰਗ ਹੋਈ | ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਅੰਦਰ ਵਾਤਾਵਰਣ ਦੀ ...
ਬਠਿੰਡਾ, 31 ਜਨਵਰੀ (ਸੱਤਪਾਲ ਸਿੰਘ ਸਿਵੀਆਂ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਸਥਾਨਕ ਸ਼ਹੀਦ ਊਧਮ ਸਿੰਘ ਨਗਰ ਵਿਖੇ ਜਥੇਬੰਦੀ ਦੀ ਇਕਾਈ ਦਾ ਕੁੱਝ ਦਿਨ ਪਹਿਲਾਂ ਗਠਨ ਕਰਨ ਬਾਅਦ ਹੁਣ ਕਿਸਾਨ ਅÏਰਤਾਂ ਨੂੰ ਇਕਜੁੱਟ ਕਰਦੇ ਹੋਏ ਉਨ੍ਹਾਂ ਦੀ ਇਕਾਈ ਦਾ ...
ਕੋਟਫੱਤਾ, 31 ਜਨਵਰੀ (ਰਣਜੀਤ ਸਿੰਘ ਬੁੱਟਰ)- ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਭਾਈ ਪਰਨਜੀਤ ਸਿੰਘ ਜੱਗੀ ਬਾਬਾ ਨੇ ਜਾਰੀ ਪ੍ਰੈੱਸ ਬਿਆਨ ਵਿਚ ਦੱਸਿਆ ਕਿ ਗੁਰੂ ਨਾਨਕ ਦਰਬਾਰ ਫ਼ਰੈਕਫੋਰਟ ਜਰਮਨੀ ਵਿਖੇ ਸਿੱਖ ਆਗੂਆਂ ਵਲੋਂ ਸ਼ਹੀਦ ਬਾਬਾ ਦੀਪ ਸਿੰਘ ...
ਤਲਵੰਡੀ ਸਾਬੋ, 31 ਜਨਵਰੀ (ਰਣਜੀਤ ਸਿੰਘ ਰਾਜੂ)-ਤਰਕਸ਼ੀਲ ਸੁਸਾਇਟੀ ਇਕਾਈ ਤਲਵੰਡੀ ਸਾਬੋ ਦੀ ਇੱਕ ਅਹਿਮ ਮੀਟਿੰਗ ਬਲਦੇਵ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਉੱਘੇ ਤਰਕਸ਼ੀਲ ਆਗੂ ਹਰਜਿੰਦਰ ਸਿੰਘ ਪੱਪੀ ਦੀ ਦੁਕਾਨ 'ਤੇ ਹੋਈ | ਇਸ ਮੀਟਿੰਗ ਵਿਚ ਤਰਕਸ਼ੀਲ ਇਕਾਈ ਦੀਆਂ ਹੁਣ ...
ਲਹਿਰਾ ਮੁਹੱਬਤ, 31 ਜਨਵਰੀ (ਭੀਮ ਸੈਨ ਹਦਵਾਰੀਆ)- ਪਿੰਡ ਲਹਿਰਾ ਮੁਹੱਬਤ ਦੇ ਦਹਾਕਿਆਂ ਤੋਂ ਚੱਲ ਰਹੇ ਪ੍ਰਾਇਮਰੀ ਹੈਲਥ ਸੈਂਟਰ ਨੂੰ ਆਮ ਆਦਮੀ ਕਲੀਨਿਕ ਵਿਚ ਤਬਦੀਲ ਕੀਤੇ ਜਾਣ ਦੀ ਇਨਕਲਾਬੀ ਕੇਂਦਰ ਪੰਜਾਬ ਨੇ ਸਖਤ ਸ਼ਬਦ ਵਿਚ ਨਿਖੇਧੀ ਕੀਤੀ ਹੈ | ਪਿੰਡ ਵਾਸੀਆਂ ਦੀ ...
ਰਾਮਪੁਰਾ ਫੂਲ, 31 ਜਨਵਰੀ (ਹੇਮੰਤ ਕੁਮਾਰ ਸ਼ਰਮਾ)- ਰਾਮਪੁਰਾ ਫੂਲ ਸ਼ਹਿਰ ਦੇ ਗਾਂਧੀ ਨਗਰ ਵਾਲੀ ਸੜਕ ਥਾਂ-ਥਾਂ ਤੋਂ ਟੁੱਟਣ ਕਾਰਨ ਸ਼ਹਿਰ ਨਿਵਾਸੀਆਂ ਅਤੇ ਉੱਥੋਂ ਲੰਘਣ ਵਾਲੇ ਰਾਹਗੀਰਾਂ ਲਈ ਸਿਰਦਰਦ ਬਣਦੀ ਜਾ ਰਹੀ ਹੈ ¢ ਸ਼ਹਿਰ ਦੇ ਅੰਦਰਲੇ ਫਾਟਕਾਂ ਤੋਂ ਲੈ ਕੇ ...
ਬਠਿੰਡਾ, 31 ਜਨਵਰੀ (ਅਵਤਾਰ ਸਿੰਘ ਕੈਂਥ)-ਸਥਾਨਕ ਲਾਇਨੋਪਾਰ ਇਲਾਕੇ ਦੇ ਗੋਪਾਲ ਨਗਰ, ਗਲੀ ਨੰਬਰ-6 ਵਿਚ ਰਹਿਣ ਵਾਲੇ ਇਕ ਵਿਆਹੁਤਾ ਨੌਜਵਾਨ ਨੇ ਆਪਣੇ ਘਰ ਵਿਚ ਛੱਤ ਵਾਲੇ ਪੱਖੇ ਦੀ ਕੁੰਢੀ ਨਾਲ ਰੱਸੀ ਬੰਨ੍ਹ ਕੇ ਫ਼ਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਭੇਦ ਭਰਿਆ ਮਾਮਲਾ ...
ਤਲਵੰਡੀ ਸਾਬੋ, 31 ਜਨਵਰੀ (ਰਣਜੀਤ ਸਿੰਘ ਰਾਜੂ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਠਿੰਡਾ ਵਲੋਂ ਡਾ. ਦਿਲਬਾਗ ਸਿੰਘ ਹੀਰ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ. ਬਲਜੀਤ ਸਿੰਘ ਬਰਾੜ ਖੇਤੀਬਾੜੀ ਅਫ਼ਸਰ ਤਲਵੰਡੀ ਸਾਬੋ ਦੀ ...
ਬਠਿੰਡਾ, 31 ਜਨਵਰੀ (ਪੱਤਰ ਪ੍ਰੇਰਕ)- ਸਥਾਨਕ ਗੋਨਿਆਣਾ ਰੋਡ 'ਤੇ ਤਿੰਨ ਕੋਣੀ ਚੌਕ ਨਜ਼ਦੀਕ ਸਥਿਤ ਰਾਜਸਥਾਨ ਨਾਲ ਸਬੰਧਿਤ ਮਿਠਾਈ ਦੀ ਇਕ ਮਸ਼ਹੂਰ ਦੁਕਾਨ 'ਚ ਚੋਰਾਂ ਵਲੋਂ ਸੰਨ ਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਚੋਰਾਂ ਨੇ ਨਗਦੀ 'ਤੇ ਹੱਥ ਸਾਫ਼ ਕਰ ਦਿੱਤਾ ¢ ...
ਭਗਤਾ ਭਾਈਕਾ, 31 ਜਨਵਰੀ (ਸੁਖਪਾਲ ਸਿੰਘ ਸੋਨੀ)- ਨਸ਼ੀਲੀਆਂ ਗੋਲੀਆਂ ਦੇ ਕੇਸ ਚੋਂ ਬਚਾਉਣ ਲਈ ਪੈਸੇ ਲੈਣ ਦੇ ਦੋਸ਼ ਵਿਚ ਸਥਾਨਕ ਪੁਲਿਸ ਸਟੇਸ਼ਨ ਵਿਖੇ ਆਪ ਆਗੂ ਅਤੇ ਇਕ ਕੌਂਸਲਰ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਸੂਤਰਾਂ ਅਨੁਸਾਰ ਪਾਲ ਕੌਰ ਪਤਨੀ ਨਛੱਤਰ ਸਿੰਘ ...
ਸ੍ਰੀ ਮੁਕਤਸਰ ਸਾਹਿਬ, 31 ਜਨਵਰੀ (ਹਰਮਹਿੰਦਰ ਪਾਲ)-ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਮਿਲਣ ਵਾਲੀ ਜਨਵਰੀ ਮਹੀਨੇ ਦੀ ਤਨਖ਼ਾਹ ਨਾਲ ਮੋਬਾਈਲ ਭੱਤਾ ਨਾ ਲਗਾਏ ਜਾਣ ਦਾ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਨੇ ਸਖ਼ਤ ਵਿਰੋਧ ਕਰਦਿਆਂ ਇਸ ਕਾਰਵਾਈ ਨੂੰ ਮੰਦਭਾਗਾ ਕਰਾਰ ...
ਬਠਿੰਡਾ, 31 ਜਨਵਰੀ (ਵੀਰਪਾਲ ਸਿੰਘ)- ਚਾਹ ਦਾ ਅੱਡਾ ਚੁਕਵਾ ਕੇ ਰੁਜ਼ਗਾਰ ਨੂੰ ਬੰਦ ਕਰਵਾਉਣ ਦੇ ਰੋਸ ਵਜੋਂ ਇਕ ਨੌਜਵਾਨ ਬਿਜਲੀ ਦੀ ਚਾਲੂ ਸਪਲਾਈ ਦੌਰਾਨ 11 ਹਜ਼ਾਰ ਵੋਲਟੇਜ਼ ਟਾਵਰ 'ਤੇ ਚੜ੍ਹ ਗਿਆ | ਜਿਸ ਦੀ ਖ਼ਬਰ ਪ੍ਰਸਾਸ਼ਨ ਦੇ ਕੰਨੀ ਪੈਂਦਿਆਂ ਹੀ ਪ੍ਰਸਾਸ਼ਨ ਨੂੰ ...
ਬਠਿੰਡਾ, 31 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ) ਬਠਿੰਡਾ 'ਚ ਵੱਖ-ਵੱਖ ਸਮਿਆਂ ਦੌਰਾਨ ਲੋਕਾਂ ਦੇ ਚੋਰੀ ਜਾਂ ਗੁੰਮ ਹੋਏ ਮੋਬਾਇਲ ਫੋਨਾਂ ਨੂੰ ਬਠਿੰਡਾ ਪੁਲਿਸ ਵਲੋਂ ਟਰੇਸ ਕਰਨ ਉਪਰੰਤ ਲੱਭਣ ਬਾਅਦ ਅੱਜ ਜ਼ਿਲ੍ਹਾ ਪੁਲਿਸ ਮੁੱਖੀ ਦੀ ਅਗਵਾਈ 'ਚ ਅਸਲ ਮਾਲਕਾਂ ਦੇ ਹਵਾਲੇ ...
ਮਾਨਸਾ, 31 ਜਨਵਰੀ (ਸਟਾਫ਼ ਰਿਪੋਰਟਰ)- ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਦੇ ਸਮੂਹ ਅਧਿਆਪਕਾਂ ਨੂੰ ਜਨਵਰੀ ਦੀ ਤਨਖਾਹ ਨਾਲ ਮੋਬਾਈਲ ਭੱਤਾ ਨਾ ਦੇਣ ਦੇ ਜ਼ੁਬਾਨੀ ਹੁਕਮ ਜਾਰੀ ਕੀਤੇ ਹਨ, ਜਿਸ ਦਾ ਬੀ.ਐੱਡ. ਅਧਿਆਪਕ ਫਰੰਟ ਵਲੋਂ ਨਿਖੇਧੀ ਕੀਤੀ ਗਈ | ਜ਼ਿਲ੍ਹਾ ਪ੍ਰਧਾਨ ...
ਮÏੜ ਮੰਡੀ, 31 ਜਨਵਰੀ (ਗੁਰਜੀਤ ਸਿੰਘ ਕਮਾਲੂ)-2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੇ ਚੋਣ ਜਲਸੇ ਦੌਰਾਨ ਹੋਏ ਬੰਬ ਧਮਾਕੇ 'ਚ ਪੰਜ ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਗੰਭੀਰ ਜ਼ਖ਼ਮੀ ਹੋ ਗਏ ਸਨ ¢ ...
ਬਠਿੰਡਾ, 31 ਜਰਨਵਰੀ (ਅ.ਬ)- ਐਡਮਿਸ਼ਨ ਬੈਚ 2022 ਦੇ ਸਾਰੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ 30 ਤੋਂ 31 ਜਨਵਰੀ 2023 ਤੱਕ ਆਦੇਸ਼ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਐਂਡ ਰਿਸਰਚ, ਬਠਿੰਡਾ ਵਿਖੇ 'ਬੇਸਿਕਸ ਆਫ਼ ਥੀਸਿਸ ਰਿਸਰਚ' ਵਿਸ਼ੇ 'ਤੇ ਦੋ-ਰੋਜ਼ਾ ਵਰਕਸ਼ਾਪ ਗਲਾਈ ਗਈ | ...
ਫ਼ਰੀਦਕੋਟ, 31 ਜਨਵਰੀ (ਸਰਬਜੀਤ ਸਿੰਘ)-ਪੰਜਾਬ ਰਾਜ ਵਿਚ ਖੇਤੀ ਰਹਿੰਦ-ਖੂੰਹਦ ਦੀ ਸੁਚੱਜੀ ਸੰਭਾਲ ਕਰਨ ਲਈ ਸਰਕਾਰ ਵਲੋਂ ਅਨੁਸੂਚਿਤ ਜਾਤੀ ਨਾਲ ਸਬੰਧਿਤ ਕਿਸਾਨਾਂ ਨੂੰ ਵੱਖ-ਵੱਖ ਖੇਤੀਬਾੜੀ ਮਸ਼ੀਨਾਂ 'ਤੇ ਸਬਸਿਡੀ ਮੁਹੱਈਆ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ | ...
ਮਲੋਟ, 31 ਜਨਵਰੀ (ਪਾਟਿਲ)-ਸ੍ਰੀ ਗੁਰੂ ਨਾਨਕ ਦੇਵ ਜੀ ਚੌਕ ਮਲੋਟ ਵਿਖੇ ਸੰਘਣੀ ਧੁੰਦ ਕਾਰਨ ਤੇ ਚੌਕ ਦਾ ਆਕਾਰ ਵੱਡਾ ਹੋਣ ਕਾਰਨ ਬਠਿੰਡਾ ਦੀ ਤਰਫ਼ੋਂ ਆ ਰਹੀ ਇਕ ਬਰਿਜਾ ਕਾਰ ਚੌਕ 'ਤੇ ਚੜ੍ਹ ਗਈ | ਇਸ ਦੌਰਾਨ ਵੱਡਾ ਨੁਕਸਾਨ ਹੋਣ ਤੋਂ ਬਚਾਅ ਰਿਹਾ, ਪਰ ਕਾਰ ਨੁਕਸਾਨੀ ਗਈ | ...
ਮੰਡੀ ਕਿੱਲਿਆਂਵਾਲੀ, 31 ਜਨਵਰੀ (ਇਕਬਾਲ ਸਿੰਘ ਸ਼ਾਂਤ)-ਜਵਾਹਰ ਨਵੋਦਿਆ ਵਿਦਿਆਲਿਆ ਵੜਿੰਗ ਖੇੜਾ 'ਚ ਸੈਸ਼ਨ 2023-24 ਲਈ ਛੇਵੀਂ ਜਮਾਤ ਦੇ ਦਾਖ਼ਲੇ ਲਈ ਪ੍ਰੀਖਿਆ ਫਾਰਮ ਭਰਨ ਦੀ ਮਿਤੀ ਵਧਾ ਕੇ 8 ਫ਼ਰਵਰੀ 2023 ਕਰ ਦਿੱਤੀ ਗਈ ਹੈ | ਵਿਦਿਆਲਿਆ ਦੇ ਪਿ੍ੰਸੀਪਲ ਐੱਸ. ਕੇ. ਠਾਕੁਰ ਨੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX