ਟੱਲੇਵਾਲ, 31 ਜਨਵਰੀ (ਸੋਨੀ ਚੀਮਾ)- ਪਿਛਲੇ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਨੈਸ਼ਨਲ ਹਾਈਵੇ 'ਤੇ ਸੜਕ ਨਿਰਮਾਣ ਕਰਤਾ ਕੰਪਨੀ ਵੀ.ਆਰ.ਸੀ ਵਲੋਂ 30 ਕਿੱਲੋਮੀਟਰ ਏਰੀਆ ਬਰਨਾਲਾ ਤੋਂ ਪਿੰਡ ਰਾਮਗੜ੍ਹ ਤੱਕ ਵੱਖ-ਵੱਖ ਥਾਵਾਂ ਤੋਂ ਅੱਧਾ ਫੁੱਟ ਖ਼ੁਰਚੀ ਸੜਕ ਲਗਾਤਾਰ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ ਅਤੇ ਇਸੇ ਕੜੀ ਤਹਿਤ ਅੱਜ ਟੱਲੇਵਾਲ ਵਿਖੇ ਉਕਤ ਪੁੱਟੀ ਸੜਕ ਕਾਰਨ ਇਕ ਕਾਰ ਚਾਲਕ ਵਲੋਂ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਇਸ ਜ਼ੋਰਦਾਰ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਦਰਸ਼ਨ ਸਿੰਘ ਪੁੱਤਰ ਸਰਬਣ ਵਾਸੀ ਟੱਲੇਵਾਲ ਪੁਲ ਤੋਂ ਹੇਠਾਂ ਸਰਵਿਸ ਰੋਡ 'ਤੇ ਜਾ ਡਿੱਗਾ ਜਿਸ ਕਾਰਨ ਉਸ ਦੀਆਂ ਦੋਵੇਂ ਲੱਤਾਂ ਤਾਂ ਟੁੱਟ ਹੀ ਗਈਆਂ, ਉੱਥੇ ਉਸ ਨੂੰ ਗੰਭੀਰ ਹਾਲਤ ਵਿਚ ਡੀ.ਐਮ.ਸੀ ਲੁਧਿਆਣਾ ਵਿਖੇ ਭੇਜਿਆ ਗਿਆ | ਇਸ ਘਟਨਾ ਉਪਰੰਤ ਪਿੰਡ ਟੱਲੇਵਾਲ ਸਮੂਹ ਵਾਸੀਆਂ, ਪੰਚਾਇਤ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਵਿਚ ਨੈਸ਼ਨਲ ਹਾਈਵੇ ਜਾਮ ਕਰ ਕੇ ਸੜਕ ਨਿਰਮਾਣ ਕਰਤਾ ਕੰਪਨੀ ਵੀੇ.ਆਰ.ਸੀ ਦੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਉਕਤ ਹਾਦਸੇ ਦਾ ਜ਼ਿੰਮੇਵਾਰ ਸੜਕ ਅਧਿਕਾਰੀਆਂ ਨੂੰ ਮੰਨ ਕੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਉਣ ਦੀ ਮੰਗ ਕੀਤੀ | ਇਸ ਮੌਕੇ ਸਰਪੰਚ ਮੁਕੰਦ ਸਿੰਘ ਪੂਨੀਆ, ਰੁਪਿੰਦਰ ਸਿੰਘ ਭਿੰਦਾ ਆਗੂ ਕਾਦੀਆਂ, ਤੇਜਿੰਦਰ ਸਿੰਘ ਰਾਜੂ ਧਨੋਆ ਆਗੂ ਕਾਦੀਆਂ, ਹੈਡ ਮਾ: ਰਣਜੀਤ ਸਿੰਘ ਟੱਲੇਵਾਲ ਆਗੂ ਉਗਰਾਹਾਂ, ਜਰਨੈਲ ਸਿੰਘ ਇਕਾਈ ਪ੍ਰਧਾਨ ਉਗਰਾਹਾਂ, ਹਰਜੰਤ ਸਿੰਘ ਭਿੰਡਰ ਇਕਾਈ ਪ੍ਰਧਾਨ ਕਾਦੀਆਂ, ਮਾ: ਸੋਨਦੀਪ ਸਿੰਘ, ਸੁਖਵੀਰ ਸਿੰਘ ਸੋਖੀ, ਗੁਰਚਰਨ ਸਿੰਘ ਸਰਪੰਚ ਟੱਲੇਵਾਲ ਖ਼ੁਰਦ ਆਦਿ ਨੇ ਦੱਸਿਆ ਕਿ ਸੜਕ ਨਿਰਮਾਣ ਕੰਪਨੀ ਵੀ.ਆਰ.ਸੀ ਵਲੋਂ ਪਿਛਲੇ ਲੰਬੇ ਸਮੇਂ ਤੋਂ ਸੜਕ ਪੁੱਟ ਕੇ ਰੱਖੀ ਹੋਈ | ਜਿਸ ਦੀ ਮੁਰੰਮਤ ਨਾ ਕਰਨ ਕਰ ਕੇ ਉਕਤ ਸਥਾਨ ਤੋਂ ਇਲਾਵਾ ਨੈਸ਼ਨਲ ਹਾਈਵੇ 'ਤੇ ਪੁੱਟੀ ਸੜਕ ਕਾਰਨ ਹਰ ਰੋਜ਼ ਹਾਦਸੇ ਵਾਪਰ ਰਹੇ ਹਨ | ਉਨ੍ਹਾਂ ਦੱਸਿਆ ਕਿ ਪਿਛਲੇ ਇਕ ਹਫ਼ਤੇ ਦੇ ਵਖਵੇ ਦੌਰਾਨ ਹੀ 4-5 ਹਾਦਸੇ ਵਾਪਰ ਚੁੱਕੇ ਹਨ | ਉਕਤ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਕੰਪਨੀ ਅਧਿਕਾਰੀਆਂ ਨੂੰ ਵਾਰ-ਵਾਰ ਜਾਣੂ ਕਰਵਾਉਣ 'ਤੇ ਵੀ ਇਸ ਮਸਲੇ ਦਾ ਹੱਲ ਨਹੀਂ ਕੀਤਾ ਗਿਆ | ਜਿਸ ਕਾਰਨ ਅੱਜ ਇਹ ਇਕ ਹੋਰ ਹਾਦਸਾ ਵਾਪਰ ਗਿਆ ਹੈ | ਇਸ ਲਈ ਉਕਤ ਸੜਕ ਅਧਿਕਾਰੀ ਜ਼ਿੰਮੇਵਾਰ ਹਨ ਅਤੇ ਉਨ੍ਹਾਂ 'ਤੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ | ਉਕਤ ਲੋਕਾਂ ਨੇ ਮੰਗ ਕੀਤੀ ਕਿ ਜਲਦ ਹੀ ਇਸ ਸੜਕ ਦੀ ਮੁਰੰਮਤ ਕਰਵਾ ਕੇ ਹਾਦਸੇ ਰੋਕੇ ਜਾਣ ਤਾਂ ਜੋ ਕਿਸੇ ਦਾ ਜਾਨੀ ਨੁਕਸਾਨ ਹੋਣ ਤੋਂ ਬਚ ਸਕੇ | ਇਸ ਮੌਕੇ ਗੁਰਮੇਲ ਸਿੰਘ, ਜਗਦੀਪ ਸਿੰਘ, ਜੱਸੀ ਰੰਧਾਵਾ, ਬਲਦੇਵ ਸਿੰਘ, ਹਰਪ੍ਰੀਤ ਸਿੰਘ, ਗੁਰਦੇਵ ਸਿੰਘ, ਰਣਜੀਤ ਸਿੰਘ, ਜਗਤਾਰ ਸਿੰਘ, ਜਗਸੀਰ ਸਿੰਘ, ਜਸਪਾਲ ਸਿੰਘ, ਹਰਮੰਦਰ ਸਿੰਘ, ਮਾ: ਬਲਵੀਰ ਸਿੰਘ, ਭੋਲਾ ਸਿੰਘ, ਬਲਰਾਜ ਸਿੰਘ, ਸਰਬਣ ਸਿੰਘ, ਸੇਵਕ ਸਿੰਘ, ਪਰਦੀਪ ਸਿੰਘ, ਗੁਰਦੀਪ ਸਿੰਘ, ਜੱਗਾ ਸਿੰਘ ਪੂਨੀਆ, ਹਰਜਿੰਦਰ ਸਿੰਘ, ਸਤਪਾਲ ਸਿੰਘ, ਲੱਭੂ ਸਿੰਘ, ਰਾਜਾ ਸਿੰਘ, ਰਿੰਕੂ ਰੰਧਾਵਾ, ਨਾਇਬ ਸਿੰਘ ਆਗੂ ਲੱਖੋਵਾਲ ਆਦਿ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ | ਇਸ ਮੌਕੇ ਪਹੁੰਚੇ ਸੜਕ ਕੰਪਨੀ ਅਧਿਕਾਰੀ ਕਿ੍ਸ਼ਨ ਬਾਂਸਲ ਨੇ ਕਿਹਾ ਕਿ ਬਰਨਾਲਾ ਤੋਂ ਲੈ ਕੇ ਪਿਛਲੇ ਤਿੰਨ ਦਿਨ ਤੋਂ ਸੜਕ ਦਾ ਕੰਮ ਚੱਲ ਰਿਹਾ ਹੈ, ਕੱਲ੍ਹ ਮੀਂਹ ਪੈਣ ਖੜੋਤ ਆ ਗਈ ਸੀ ਤੇ ਅੱਜ ਫਿਰ ਕੰਮ ਸ਼ੁਰੂ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਅੱਜ ਪਿੰਡ ਪੱਖੋਕੇੇ ਅਤੇ ਟੱਲੇਵਾਲ ਵਿਖੇ ਪੁੱਟੀ ਸੜਕ ਹੀ ਮੁਕੰਮਲ ਕੀਤੀ ਜਾਵੇਗੀ | ਕਾਰਨ ਬੰਦ ਕਰ ਦਿੱਤਾ ਗਿਆ | ਇਸ ਮੌਕੇ ਥਾਣਾ ਮੁਖੀ ਕਮਲਜੀਤ ਸਿੰਘ ਗਿੱਲ ਵੀ ਪੁਲਿਸ ਪਾਰਟੀ ਸਮੇਤ ਹਾਜ਼ਰ ਸਨ |
ਬਰਨਾਲਾ, 31 ਜਨਵਰੀ (ਨਰਿੰਦਰ ਅਰੋੜਾ)-ਜ਼ਿਲ੍ਹਾ ਤੇ ਸੈਸ਼ਨ ਜੱਜ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਬੀ.ਬੀ.ਐੱਸ. ਤੇਜ਼ੀ ਵਲੋਂ ਜ਼ਿਲ੍ਹਾ ਜੇਲ੍ਹ ਬਰਨਾਲਾ ਦਾ ਦÏਰਾ ਕੀਤਾ ਗਿਆ ਅਤੇ ਜੇਲ੍ਹ ਵਿਚ ਕੈਦੀਆਂ ਤੇ ਹਵਾਲਾਤੀਆਂ ਲਈ ਮੈਡੀਕਲ ਚੈਕਅਪ ਕੈਂਪ ...
ਤਪਾ ਮੰਡੀ, 31 ਜਨਵਰੀ (ਪ੍ਰਵੀਨ ਗਰਗ)-ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਮਜ਼ਦੂਰ ਮੁਕਤੀ ਮੋਰਚਾ ਦੇ ਨੁਮਾਇੰਦਿਆਂ ਵਲੋਂ ਸੂਬਾ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ¢ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ...
ਮਹਿਲ ਕਲਾਂ, 31 ਜਨਵਰੀ (ਅਵਤਾਰ ਸਿੰਘ ਅਣਖੀ)- ਇਤਿਹਾਸਕ ਗੁਰਦੁਆਰਾ ਸਿੱਧਸਰ ਕਾਲਾਮਲ੍ਹਾ ਸਾਹਿਬ ਛਾਪਾ ਦੇ ਮੁੱਖ ਸੇਵਾਦਾਰ ਸੱਚਖੰਡ ਵਾਸੀ ਸੰਤ ਬਾਬਾ ਜਸਵੀਰ ਸਿੰਘ ਖ਼ਾਲਸਾ (ਮੈਂਬਰ ਸ਼੍ਰੋਮਣੀ ਕਮੇਟੀ) ਦੀ ਯਾਦ ਨੂੰ ਸਮਰਪਿਤ ਸ: ਜੱਸਾ ਸਿੰਘ ਆਹਲੂਵਾਲੀਆ ਗੁਰਮਤਿ ...
ਬਰਨਾਲਾ, 31 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)- ਕੇਂਦਰ ਦੀ ਭਾਜਪਾ ਸਰਕਾਰ ਦਾ ਨੌਵਾਂ ਅਤੇ ਇਸ ਸਾਲ ਦਾ ਆਖ਼ਰੀ ਮੁਕੰਮਲ ਬਜਟ ਪੇਸ਼ ਹੋਣ ਜਾ ਰਿਹਾ ਹੈ | ਜਿਸ ਨੂੰ ਲੈ ਕੇ ਲੋਕਾਂ ਵਿਚ ਕਾਫ਼ੀ ਉਤਸੁਕਤਾ ਹੈ ਕਿ ਇਹ ਬਜਟ ਕਾਫ਼ੀ ਰਾਹਤ ਭਰਿਆ ਹੋਵੇਗਾ | ਇਸ ਸਬੰਧੀ ਬਰਨਾਲਾ ਦੇ ...
ਮਹਿਲ ਕਲਾਂ, 31 ਜਨਵਰੀ (ਅਵਤਾਰ ਸਿੰਘ ਅਣਖੀ)- ਪਿੰਡ ਪੰਡੋਰੀ ਨਾਲ ਸਬੰਧਿਤ ਇਕ ਪੰਜ ਸਾਲਾ ਬੱਚੇ ਦੀ ਘਰ ਦੀ ਛੱਤ ਉ~ਪਰੋਂ ਡਿੱਗਣ ਨਾਲ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਤੋਂ ਬਾਅਦ ਫ਼ਰੀਦਕੋਟ ਦੇ ਹਸਪਤਾਲ ਵਿਖੇ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ | ਇਸ ਸਬੰਧੀ ਡਾ: ...
ਬਰਨਾਲਾ, 31 ਜਨਵਰੀ (ਰਾਜ ਪਨੇਸਰ)-ਥਾਣਾ ਸਿਟੀ-1 ਬਰਨਾਲਾ ਪੁਲਿਸ ਵਲੋਂ ਦੋ ਵਿਅਕਤੀਆਂ ਨੂੰ ਚੋਰੀ ਦੇ ਦੋ ਮੋਟਰਸਾਈਕਲ, ਦੋ ਸਕੂਟਰੀਆਂ ਸਮੇਤ ਕਾਬੂ ਕਰਨ 'ਚ ਸਫ਼ਲਤਾ ਹਾਸਲ ਹੋਈ ਹੈ | ਜਾਣਕਾਰੀ ਦਿੰਦਿਆਂ ਐਸ.ਐਚ.ਓ. ਬਲਜੀਤ ਸਿੰਘ ਢਿੱਲੋਂ, ਬੱਸ ਸਟੈਂਡ ਚੌਕੀ ਦੇ ਇੰਚਾਰਜ ...
ਤਪਾ ਮੰਡੀ, 31 ਜਨਵਰੀ (ਪ੍ਰਵੀਨ ਗਰਗ)-ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਸੰਦੀਪ ਕੁਮਾਰ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ.ਐਸ.ਪੀ. ਰਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਤਪਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਇਕ ਵਿਅਕਤੀ ਨੂੰ 15 ਕਿੱਲੋ ...
ਬਰਨਾਲਾ, 31 ਜਨਵਰੀ (ਅਸ਼ੋਕ ਭਾਰਤੀ)-ਵਾਈ.ਐੱਸ. ਕਾਲਜ ਹੰਡਿਆਇਆ ਵਿਖੇ 'ਸਾਊਾਡ ਐਕੋਸਟਿਕਸ ਅਤੇ ਵੀਡੀਓ ਐਲੀਮੈਂਟਸ' ਵਿਸ਼ੇ 'ਤੇ ਵਰਕਸ਼ਾਪ ਲਗਾਈ ਗਈ | ਪੱਤਰਕਾਰੀ ਤੇ ਜਨ ਸੰਚਾਰ ਦੇ ਲੈਕਚਰਾਰ ਅਤੇ ਵਾਈ.ਐੱਸ. ਕਾਲਜ ਵਿਚ ਵੀਡੀਓ ਉਤਪਾਦਨ ਵਿਭਾਗ ਦੇ ਮੁਖੀ ਸ੍ਰੀ ਸੌਮਯ ...
ਸ਼ਹਿਣਾ, 31 ਜਨਵਰੀ (ਸੁਰੇਸ਼ ਗੋਗੀ)-ਪਿੰਡ ਭਗਤਪੁਰਾ ਵਿਖੇ ਇਕ ਨੌਜਵਾਨ ਦੀ ਕਰੰਟ ਲੱਗਣ ਨਾਲ ਦੁਖਦਾਈ ਮੌਤ ਹੋ ਗਈ | ਮਾਨ ਟੈਂਟ ਹਾਊਸ ਮੌੜ ਨਾਭਾ ਦੇ ਮਾਲਕ ਕੁਲਵਿੰਦਰ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਦਾ ਮੁਲਾਜ਼ਮ ਰੇਸ਼ਮ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮੌੜ ...
ਤਪਾ ਮੰਡੀ, 31 ਜਨਵਰੀ (ਵਿਜੇ ਸ਼ਰਮਾ)-ਸਥਾਨਕ ਗਊਸ਼ਾਲਾ ਰੋਡ 'ਤੇ ਜੀ. ਸਕਾਉਲਰ ਆਈਲੈਟਸ ਸੈਂਟਰ ਖੋਲਿ੍ਹਆ ਗਿਆ | ਜਿਸ ਦਾ ਉਦਘਾਟਨ ਸਮਾਜ ਸੇਵੀ ਆਗੂ ਜਗਤਾਰ ਸਿੰਘ ਬਾਸੀ ਵਲੋਂ ਕੀਤਾ ਗਿਆ | ਜਿਸ ਨੂੰ ਸੈਂਟਰ ਦੇ ਪ੍ਰਬੰਧਕਾਂ ਕੋਮਲ ਸਿੰਘ ਬਾਸੀ, ਹਰਪ੍ਰੀਤ ਸਿੰਘ ਭਦੌੜ ਅਤੇ ...
ਸ਼ਹਿਣਾ, 31 ਜਨਵਰੀ (ਸੁਰੇਸ਼ ਗੋਗੀ)- ਪਾਵਰਕਾਮ ਦੇ ਟੈਕਨੀਕਲ ਸਰਵਿਸਿਜ਼ ਯੂਨੀਅਨ (ਰਜਿ:) ਉਪ ਮੰਡਲ ਸ਼ਹਿਣਾ ਦੇ ਸਹਾਇਕ ਸਕੱਤਰ ਇੰਜ: ਸੁਖਪਾਲ ਸਿੰਘ ਢਿੱਲਵਾਂ ਦੀ ਸੇਵਾ ਮੁਕਤੀ 'ਤੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਸਨਮਾਨ ਸਮਾਰੋਹ ਸਮੇਂ ਸਾਥੀ ਸੁਖਪਾਲ ਸਿੰਘ ...
ਸ਼ਹਿਣਾ, 31 ਜਨਵਰੀ (ਸੁਰੇਸ਼ ਗੋਗੀ)-ਪਿੰਡ ਮੌੜ ਨਾਭਾ ਵਿਖੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਅਵਤਾਰ ਪੁਰਬ ਨੂੰ ਮੁੱਖ ਰੱਖਦਿਆਂ ਗੁਰੂ ਰਵਿਦਾਸ ਕਮੇਟੀ ਵਲੋਂ ਨਗਰ ਕੀਰਤਨ ਕਰਵਾਇਆ ਗਿਆ | ਭਾਈ ਰਣਵੀਰ ਸਿੰਘ ਅਤੇ ਭਾਈ ਗੁਲਾਬ ਸਿੰਘ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ ...
ਟੱਲੇਵਾਲ, 31 ਜਨਵਰੀ (ਸੋਨੀ ਚੀਮਾ)- ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਵਿਖੇ ਚੱਲ ਰਹੇ ਕੌਮੀ ਇਨਸਾਨ ਮੋਰਚੇ ਦਾ ਸਾਥ ਸਾਰੀ ਹੀ ਸੰਗਤ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਦੇਣਾ ਚਾਹੀਦਾ ਹੈ | ਇਹ ਸ਼ਬਦ ਜਥੇਦਾਰ ਬਲਦੇਵ ਸਿੰਘ ਚੂੰਘਾਂ ਮੈਂਬਰ ਸ਼੍ਰੋਮਣੀ ...
ਟੱਲੇਵਾਲ, 31 ਜਨਵਰੀ (ਸੋਨੀ ਚੀਮਾ)-ਪਿੰਡ ਗਹਿਲ ਦੇ ਮਾਤਾ ਤੇਜ ਕੌਰ ਜੱਸੜ੍ਹ ਸੁਪਤਨੀ ਸ: ਬਲੌਰ ਸਿੰਘ ਜੱਸੜ੍ਹ ਨਮਿਤ ਸ੍ਰੀ ਸਹਿਜ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਭਗਤੂਆਣਾ ਸਾਹਿਬ ਵਿਖੇ ਹੋਈ | ਇਸ ਮੌਕੇ ਮਨਪ੍ਰੀਤ ਸਿੰਘ ਰਾਗੀ ਜਥਾ ਭਾਈ ਭਗਤੂਆਣਾ ਸਾਹਿਬ ...
ਬਰਨਾਲਾ, 31 ਜਨਵਰੀ (ਅਸ਼ੋਕ ਭਾਰਤੀ)- ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਬਰਨਾਲਾ ਸਰਬਜੀਤ ਸਿੰਘ ਤੂਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਮੈਡਮ ਵਸੁੰਧਰਾ ਕਪਿਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮੱਗਰਾ ਸਿੱਖਿਆ ਅਭਿਆਨ ਤਹਿਤ ਬਲਾਕ ਬਰਨਾਲਾ ਅਤੇ ਮਹਿਲ ...
ਸ਼ਹਿਣਾ, 31 ਜਨਵਰੀ (ਸੁਰੇਸ਼ ਗੋਗੀ)- ਪ੍ਰਾਇਮਰੀ ਸਕੂਲ ਜੰਡਸਰ ਵਿਖੇ ਵਿਚ ਸਮਾਜ ਸੇਵੀ ਸ਼ਖ਼ਸੀਅਤ ਜਗਵਰਨ ਸਿੰਘ (ਗੋਗੀ) ਕੈਨੇਡਾ ਦੇ ਸਤਿਕਾਰਯੋਗ ਮਾਤਾ ਵਲੋਂ ਸਕੂਲ ਦੇ ਵਿਕਾਸ ਲਈ ਵਿੱਤੀ ਯੋਗਦਾਨ 12000 ਰੁਪਏ ਦਸਵੰਧ ਵਜੋਂ ਦਿੱਤੇ ਅਤੇ ਇਸ ਤੋਂ ਪਹਿਲਾਂ ਵੀ ਸਕੂਲ ਲਈ ...
ਸ਼ਹਿਣਾ, 31 ਜਨਵਰੀ (ਸੁਰੇਸ਼ ਗੋਗੀ)-ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਵਰਕਰਾਂ ਦਾ ਸ਼ਹਿਣਾ ਤੋਂ ਜਥਾ ਰਵਾਨਾ ਹੋਇਆ | ਇਸ ਸਮੇਂ ਮੋਰਚੇ ਦੇ ਆਗੂ ਦਲਜੀਤ ਸਿੰਘ ਬੰਟੀ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਵਿਖੇ ਚੱਲ ਰਿਹਾ ਕੌਮੀ ਇਨਸਾਫ਼ ਮੋਰਚਾ ...
ਧਨÏਲਾ, 31 ਜਨਵਰੀ (ਜਤਿੰਦਰ ਸਿੰਘ ਧਨÏਲਾ)- ਸੰਤ ਬਾਬਾ ਅਤਰ ਸਿੰਘ ਜੀ ਦੀ ਯਾਦ ਵਿਚ ਲੱਗਣ ਵਾਲੇ ਸਾਲਾਨਾ ਮੇਲੇ ਮਸਤੂਆਣਾ ਸਾਹਿਬ ਪ੍ਰਤੀ ਸ਼ਰਧਾਲੂਆ ਦੇ ਮਨਾਂ ਅੰਦਰ ਅਥਾਹ ਸ਼ਰਧਾ ਪਾਈ ਜਾ ਰਹੀ ਹੈ ¢ ਧਨÏਲਾ ਬੱਸ ਸਟੈਂਡ 'ਚ ਰੁਕਣ ਵਾਲੀਆਂ ਬੱਸਾਂ ਵਿਚ ਤਿਲ ਸੁੱਟਣ ਜੋਗੀ ...
ਭਦੌੜ, 31 ਜਨਵਰੀ (ਰਜਿੰਦਰ ਬੱਤਾ, ਵਿਨੋਦ ਕਲਸੀ)-ਲਾਇਨਜ਼ ਕਲੱਬ ਨਿਹਾਲ ਸਿੰਘ ਵਾਲਾ ਵਲੋਂ ਨੇੜਲੇ ਪਿੰਡ ਮੱਝੂਕੇ ਵਿਖੇ ਕਰਨੈਲ ਸਿੰਘ ਢਿੱਲੋਂ, ਰਣਧੀਰ ਸਿੰਘ ਢਿੱਲੋਂ ਅਤੇ ਜਸਵਿੰਦਰ ਸਿੰਘ ਢਿੱਲੋਂ ਕੈਨੇਡਾ ਦੇ ਸਹਿਯੋਗ ਨਾਲ ਮਰਹੂਮ ਸੁਖਦੇਵ ਸਿੰਘ ਅਤੇ ਮਾਤਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX