ਬਟਾਲਾ, 1 ਫਰਵਰੀ (ਬੁੱਟਰ)- ਬਟਾਲਾ 'ਚੋਂ ਲੰਘਦੇ ਹੰਸਲੀ ਨਾਲੇ ਦੇ ਕਿਨਾਰਿਆਂ ਦਾ ਸੁੰਦਰੀਕਰਨ ਕਰਨ ਲਈ ਪਿਛਲੀ ਕਾਂਗਰਸ ਸਰਕਾਰ ਵਲੋਂ ਕਰੋੜਾਂ ਰੁਪਏ ਖਰਚ ਕੇ ਜਿੱੱਥੇ ਹੰਸਲੀ ਨੂੰ ਪੱਕਾ ਕੀਤਾ ਗਿਆ ਸੀ, ਉੱਥੇ ਹੰਸਲੀ ਦੇ ਨਾਲ ਸੜਕ ਨੂੰ ਚੌੜਾ ਕਰਨ ਤੋਂ ਇਲਾਵਾ ਸਟਰੀਟ ਲਾਈਟਾਂ ਵੀ ਲਗਾਈਆਂ ਗਈਆਂ ਤੇ ਕਿਨਾਰਿਆਂ 'ਤੇ ਸੁਰੱਖਿਆ ਨੂੰ ਮੁੱਖ ਰੱਖਦਿਆਂ ਲੋਹੇ ਦੀ ਰੇਿਲੰਗ ਵੀ ਲਗਾਈ ਗਈ ਹੈ, ਪ੍ਰੰਤੂ ਚਲਦੇ ਕੰਮ ਦੌਰਾਨ ਸਰਕਾਰ ਬਦਲਣ ਕਰ ਕੇ ਇਥੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਬਰੇਕਾਂ ਲੱਗ ਗਈਆਂ ਹਨ, ਜਿਸ ਕਰਕੇ ਸਟਰੀਟ ਲਾਈਟਾਂ ਤਾਂ ਲੱਗ ਚੁੱਕੀਆਂ ਹਨ, ਪਰ ਅਜੇ ਤੱਕ ਜਗਾਈਆਂ ਨਹੀਂ ਗਈਆਂ ਤੇ ਕਈਆਂ ਥਾਵਾਂ 'ਤੇ ਲਾਈਟਾਂ ਅਜੇ ਵੀ ਨਹੀਂ ਲੱਗ ਸਕੀਆਂ | ਸੜਕ ਚੌੜੀ ਤਾਂ ਹੋ ਗਈ, ਪਰ ਪਹਿਲਾਂ ਪੱਕਾ ਰਸਤਾ ਹੀ ਅਜੇ ਵਰਤੋਂ ਵਿਚ ਆ ਰਿਹਾ ਹੈ, ਜਦਕਿ ਬਹੁਤਾ ਕੱਚਾ ਰਸਤਾ ਅੱਜ ਵੀ ਲੋਕਾਂ ਦੇ ਲੰਘਣ ਲਈ ਸਹਾਈ ਨਹੀਂ ਹੋ ਰਿਹਾ | ਸਗੋਂ ਬਰਸਾਤਾਂ ਦੇ ਦਿਨਾਂ 'ਚ ਇੱਥੋਂ ਚਿੱਕੜ ਨਿਕਲੀ ਕੇ ਸਾਰੀ ਸੜਕ 'ਤੇ ਆ ਜਾਂਦੀ ਹੈ, ਜਿਸ ਨਾਲ ਲੋਕਾਂ ਨੂੰ ਲੰਘਣ ਸਮੇਂ ਵੱਡੀ ਮੁਸ਼ਕਿਲ ਆਉਂਦੀ ਹੈ | ਹੁਣ ਹਾਲਾਤ ਇਹ ਵੀ ਬਣ ਚੁੱਕੇ ਹਨ ਕਿ ਸੜਕ ਦੇ ਕਿਨਾਰੇ 'ਤੇ ਗੰਦਗੀ ਦੇ ਵੱਡੇ ਢੇਰ ਮੁੜ ਤੋਂ ਲੱਗਣੇ ਸ਼ੁਰੂ ਹੋ ਗਏ ਹਨ | ਇਹ ਢੇਰ ਗੁਰਦੁਆਰਾ ਅਰਬਨ ਅਸਟੇਟ ਤੋਂ ਲੈ ਕੇ ਸੰਤ ਫਰਾਂਸਿਸ ਸਕੂਲ ਤੱਕ ਹੰਸਲੀ ਕਿਨਾਰੇ ਲੱਗੇ ਹੋਏ ਹਨ | ਇਹ ਢੇਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚੋਂ ਰੇਹੜੀਆਂ 'ਤੇ ਕੂੜਾ ਚੁੱਕ ਕੇ ਲਿਆਉਂਦੇ ਵਿਅਕਤੀਆਂ ਦੇ ਨਾਲ-ਨਾਲ ਆਮ ਲੋਕ ਵੀ ਆਪਣੇ ਵਾਹਨਾਂ 'ਤੇ ਬੋਰਿਆਂ 'ਚ ਜਾਂ ਲਿਫ਼ਾਫ਼ਿਆਂ 'ਚ ਪਾ ਕੇ ਇੱਥੇ ਸੁੱਟ ਜਾਂਦੇ ਹਨ, ਜਿਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀਂ | ਇੱਥੋਂ ਤੱਕ ਕਿ ਸਾਫ ਹੋਈ ਹੰਸਲੀ ਦੇ 'ਚ ਵੀ ਇਹ ਗੰਦਗੀ ਸੁੱਟਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਇਹ ਵੀ ਦੱਸਣਯੋਗ ਹੈ ਕਿ ਜਦੋਂ ਇਹ ਢੇਰ ਵੱਡੇ ਹੁੰਦੇ ਹਨ ਤਾਂ ਇੱਥੇ ਜਮ੍ਹਾਂ ਹੋਇਆ ਲਿਫ਼ਾਫ਼ਿਆਂ ਤੇ ਗੰਦਗੀ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ, ਜਿਸ ਨਾਲ ਸੜਕ 'ਤੇ ਧੂੰਆਂ ਹੀ ਧੂੰਆਂ ਹੋ ਜਾਂਦਾ ਹੈ, ਜਿਸ ਨਾਲ ਸੜਕ ਤੋਂ ਲੰਘਦੇ ਰਾਹਗੀਰਾਂ ਤੇ ਸਕੂਲ ਜਾਂਦੇ ਬੱਚਿਆਂ ਨੂੰ ਪ੍ਰੇਸ਼ਾਨੀ ਦਾ ਸਾਮਹਣਾ ਕਰਨਾ ਪੈਂਦਾ ਹੈ | ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸ਼ਨ ਅਤੇ ਹਲਕਾ ਵਿਧਾਇਕ ਤੋਂ ਮੰਗ ਕੀਤੀ ਕਿ ਇੱਥੇ ਗੰਦਗੀ ਸੁੱਟਦੇ ਲੋਕਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਚੌੜੀ ਕੀਤੀ ਸਾਰੀ ਸੜਕ ਨੂੰ ਬਣਾਉਣ ਦੇ ਨਾਲ-ਨਾਲ ਸਾਰੀਆਂ ਸਟਰੀਟ ਲਾਈਟਾਂ ਲਗਾ ਕੇ ਚਾਲੂ ਕੀਤੀਆਂ ਜਾਣ ਤਾਂ ਜੋ ਇਸ ਰਸਤੇ ਦਾ ਲੋਕਾਂ ਨੂੰ ਵੱਡਾ ਲਾਭ ਮਿਲ ਸਕੇ ਅਤੇ ਹੰਸਲੀ ਨਾਲੇ ਦੇ ਸੁੰਦਰੀਕਰਨ ਦਾ ਕੰਮ ਪੂਰਾ ਹੋ ਸਕੇ |
ਡੇਰਾ ਬਾਬਾ ਨਾਨਕ, 1 ਫਰਵਰੀ (ਅਵਤਾਰ ਸਿੰਘ ਰੰਧਾਵਾ)- ਅੱਜ ਕੌਮਾਂਤਰੀ ਸਰਹੱਦ ਡੇਰਾ ਬਾਬਾ ਨਾਨਕ ਕੋਰੀਡੋਰ ਨੇੜੇ ਬਣੇ ਕਰਤਾਰਪੁਰ ਦਰਸ਼ਨ ਸਥਾਨ 'ਤੇ ਵੱਡੀ ਗਿਣਤੀ ਵਿਚ ਪਹੁੰਚੀਆਂ ਸੰਗਤਾਂ ਅਤੇ ਆਲ ਇੰਡੀਆ ਲੋਕ ਯੁਵਾ ਸ਼ਕਤੀ ਦੇ ਰਾਸ਼ਟਰੀ ਪ੍ਰਧਾਨ ਸਤਨਾਮ ਸਿੰਘ ...
ਕਲਾਨੌਰ, 1 ਫਰਵਰੀ (ਪੁਰੇਵਾਲ)- ਆਮ ਆਦਮੀ ਪਾਰਟੀ ਵਲੋਂ ਨਵੀਆਂ ਨਿਯੁਕਤੀਆਂ ਤਹਿਤ ਜ਼ਿਲ੍ਹਾ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਇੰਚਾਰਜ ਜਗਰੂਪ ਸਿੰਘ ਸੇਖਵਾਂ ਨੂੰ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਥਾਪਣ 'ਤੇ ...
ਬਟਾਲਾ, 1 ਫਰਵਰੀ (ਕਾਹਲੋਂ)- ਪੰਜਾਬ ਸਰਕਾਰ ਵਲੋਂ ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਲਾਇਬਰੇਰੀਆਂ ਵਿਚ ਵਿਦਿਆਰਥੀਆਂ ਦੀ ਸਹੂਲਤ ਲਈ ਮਿਆਰੀ ਕਿਤਾਬਾਂ ਦੀ ਚੋਣ ਕਰਨ ਲਈ ਰਾਜ ਪੱਧਰ 'ਤੇ ਕਮੇਟੀ ਬਣਾਈ ਗਈ ਸੀ, ਜਿਸ ਵਲੋਂ ਹੋਰ ਵਿਦਵਾਨ ਲੇਖਕਾਂ ਦੇ ਨਾਲ-ਨਾਲ ਸੰਤ ...
ਅਲੀਵਾਲ, 1 ਫਰਵਰੀ (ਸੁੱਚਾ ਸਿੰਘ ਬੁੱਲੋਵਾਲ)- ਕਰੀਬ 6 ਵਜੇ ਸ਼ਾਮ ਨੂੰ ਆਲਟੋ ਤੇ ਸਵਿਫਟ ਕਾਰਾਂ ਵਿਚਕਾਰ ਹੋਈ ਟੱਕਰ, ਜਿਸ ਵਿਚ ਹਰਪ੍ਰੀਤ ਸਿੰਘ ਕਰੀਬ (30 ਸਾਲ) ਪੁੱਤਰ ਅਰਜੁਨ ਸਿੰਘ ਵਾਸੀ ਲੱਖੋਵਾਲ ਤੇ ਉਸ ਦੀ ਪਤਨੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ | ਹਰਪ੍ਰੀਤ ਸਿੰਘ ਦੀ ...
ਬਹਿਰਾਮਪੁਰ, 1 ਫਰਵਰੀ (ਬਲਬੀਰ ਸਿੰਘ ਕੋਲਾ)- ਬੀਤੇ ਸਮੇਂ ਵਿਚ ਮੀਂਹ ਪੈਣ ਨਾਲ ਰਾਵੀ ਦਰਿਆ ਦੇ ਪਤਨ ਮਕੌੜਾ 'ਤੇ ਬਣੇ ਪਲਟੂਨ ਪੁਲ ਦਾ ਅਗਲਾ ਹਿੱਸਾ ਪਾਣੀ ਵਿਚ ਰੁੜ੍ਹ ਜਾਣ ਕਰਕੇ ਲੋਕਾਂ ਨੰੂ ਆਰ-ਪਾਰ ਲੰਘਣ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ | ਜਾਣਕਾਰੀ ਅਨੁਸਾਰ ...
ਬਟਾਲਾ, 1 ਫਰਵਰੀ (ਕਾਹਲੋਂ)- ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀਆਂ ਦੋ ਵਿਦਿਆਰਥਣਾਂ ਸਹਿਜਪ੍ਰੀਤ ਕੌਰ ਗਿਆਰਵੀਂ ਅਤੇ ਰਮਨਪ੍ਰੀਤ ਕੌਰ ਗਿਆਰਵੀਂ ਨੂੰ ਨੈਤਿਕ ਸਿੱਖਿਆ ਦੇ ਨੁਮਾਇੰਦੇ ਸ: ਚਰਨਜੀਤ ਸਿੰਘ ਅਤੇ ਸ: ਕਰਨੈਲ ਸਿੰਘ ਨੇ ਪੰਜਾਬ ਪੱਧਰੀ ਧਾਰਮਿਕ ...
ਘੱਲੂਘਾਰਾ ਸਾਹਿਬ, 1 ਫਰਵਰੀ (ਮਿਨਹਾਸ)- ਕਾਹਨੂੰਵਾਨ ਥਾਣੇ ਅਧੀਨ ਪੈਂਦੇ ਇਲਾਕਿਆਂ ਵਿਚ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ | ਬੀਤੇ ਦਿਨੀਂ ਸਹਾਏਪੁਰ ਦੇ ਕਿਸਾਨ ਦੀ ਮੋਟਰ ਤੋਂ ਚੋਰੀ ਤੋ ਬਾਅਦ ਦੁਬਾਰਾ ਪਿੰਡ ਸਹਾਏਪੁਰ ਹੀ ਚੋਰੀ ਦੀ ਵਾਰਦਾਤ ਨੂੰ ...
ਗੁਰਦਾਸਪੁਰ, 1 ਫਰਵਰੀ (ਆਰਿਫ਼)- ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ: ਹਿਮਾਂਸ਼ੂ ਅਗਰਵਾਲ ਦੇ ਆਦੇਸ਼ਾਂ ਅਨੁਸਾਰ ਚੋਣਾਂ ਵਿਚ ਯੁਵਕਾਂ ਦੀ ਭਾਗੀਦਾਰੀ ਵਧਾਉਣ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ 18 ਸਾਲ ਤੋਂ ਵਧੇਰੇ ਉਮਰ ਦੇ ਨੌਜਵਾਨਾਂ ਦੀ 100 ਪ੍ਰਤੀਸ਼ਤ ...
ਬਟਾਲਾ, 1 ਫਰਵਰੀ (ਕਾਹਲੋਂ)- ਸਥਾਨਕ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਕਾਰਜਕਾਰੀ ਪਿ੍ੰਸੀਪਲ ਡਾ. ਅਸ਼ਵਨੀ ਕਾਂਸਰਾ ਦੀ ਅਗਵਾਈ ਤੇ ਐੱਚ.ਆਰ.ਡੀ. ਕਮੇਟੀ ਦੇ ਕਨਵੀਨਰ ਡਾ. ਅਮਿਤਾ ਦੇ ਸਹਿਯੋਗ ਨਾਲ 'ਮਾਨਸਿਕ ਸਿਹਤ 'ਤੇ ਧਿਆਨ' ਵਿਸ਼ੇ 'ਤੇ ...
ਕਾਦੀਆਂ, 1 ਫਰਵਰੀ (ਯਾਦਵਿੰਦਰ ਸਿੰਘ)- ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ ਵਾਲੇ ਖ਼ਿਲਾਫ਼ ਕਾਦੀਆ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਥਾਣਾ ਕਾਦੀਆਂ ਦੇ ਮੁਨਸ਼ੀ ਰਜਿੰਦਰ ਸਿੰਘ, ਏ. ਐਸ. ਆਈ. ਬਲਵਿੰਦਰ ਕੌਰ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਲੜਕੀ ਦੀ ...
ਪੁਰਾਣਾ ਸ਼ਾਲਾ, 1 ਫਰਵਰੀ (ਗੁਰਵਿੰਦਰ ਸਿੰਘ ਗੋਰਾਇਆ)- ਪਿੰਡ ਭੂੰਡੋਵਾਲ ਦੇ ਮੌਜੂਦਾ ਸਰਪੰਚ ਵਲੋਂ ਅਨੋਖੇ ਢੰਗ ਨਾਲ ਕਰੀਬੀ ਸੱਜਣ ਨਾਲ ਲੱਖਾਂ ਦੀ ਮਾਰੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਤੇ ਸਰਪੰਚ ਤੇ ਉਸ ਦੇ ਇਕ ਹੋਰ ਸਾਥੀ ਖ਼ਿਲਾਫ਼ ਮਾਮਲਾ ਦਰਜ ਕੀਤਾ ...
ਗੁਰਦਾਸਪੁਰ, 28 ਜਨਵਰੀ (ਆਰਿਫ਼)-ਐਚ.ਆਰ.ਏ. ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਵਿਖੇ ਪਿ੍ੰਸੀਪਲ ਸੁਮਨ ਸ਼ੁਕਲਾ ਦੀ ਅਗਵਾਈ ਹੇਠ ਲਾਲਾ ਲਾਜਪਤ ਰਾਏ ਦਾ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਜਨਰਲ ਸੈਕਟਰੀ ਆਫ਼ ਅਗਰਵਾਲ ਸਭਾ ਬਿ੍ਜ ਭੂਸ਼ਣ ਗੁਪਤਾ ਅਤੇ ...
ਬਟਾਲਾ, 1 ਫਰਵਰੀ (ਕਾਹਲੋਂ)- ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਵਿਖੇ ਪ੍ਰਧਾਨ ਮੰਤਰੀ ਮੋਦੀ ਵਲੋਂ ਕਰਵਾਏ ਗਏ 'ਪਰੀਖਿਆ 'ਤੇ ਚਰਚਾ' ਸੈਮੀਨਾਰ ਲਗਾਇਆ ਗਿਆ, ਜਿਸ ਵਿਚ ਸਕੂਲ ਦੇ 9ਵੀਂ ਤੋਂ ਲੈ ਕੇ 12 ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗੀਦਾਰੀ ਲਈ | ਇਸ ਦੌਰਾਨ ...
ਪੁਰਾਣਾ ਸ਼ਾਲਾ, 1 ਫਰਵਰੀ (ਗੁਰਵਿੰਦਰ ਸਿੰਘ ਗੋਰਾਇਆ)- ਦਿਹਾਤੀ ਖੇਤਰ ਦੇ ਥਾਣਿਆਂ ਅਧੀਨ ਆਉਂਦੇ ਵੱਖ-ਵੱਖ ਖੇਤਰਾਂ 'ਚ ਦਿਨ-ਬ-ਦਿਨ ਚੋਰੀ ਦੀਆਂ ਵੱਧ ਚੁੱਕੀਆਂ ਛੋਟੀਆਂ ਤੇ ਵੱਡੀਆਂ ਵਾਰਦਾਤਾਂ ਸਬੰਧੀ ਪੁਲਿਸ ਪ੍ਰਸ਼ਾਸਨ ਦੀ ਬੇਵੱਸੀ ਦੇ ਰਵੱਈਏ ਵੱਲ ਦੇਖ ਆਮ ਲੋਕਾਂ ...
ਡੇਰਾ ਬਾਬਾ ਨਾਨਕ, 1 ਫਰਵਰੀ (ਅਵਤਾਰ ਸਿੰਘ ਰੰਧਾਵਾ)- ਨਜ਼ਦੀਕੀ ਪਿੰਡ ਸ਼ਾਹਪੁਰ ਜਾਜਨ ਵਿਚ ਪਿਛਲੇ ਲੰਬੇ ਸਮੇਂ ਤੋਂ ਚਲਦੀ ਆ ਰਹੀ ਕੇਂਦਰੀ ਸਹਿਕਾਰੀ ਬੈਂਕ ਦੀ ਬ੍ਰਾਂਚ ਨੂੰ ਚੋਰਾਂ ਵਲੋਂ ਨਿਸ਼ਾਨਾ ਬਣਾਇਆ ਗਿਆ | ਚੋਰਾਂ ਵਲੋਂ ਕੀਤੀ ਗਈ ਘਟਨਾ ਸੀ. ਸੀ. ਟੀ. ਵੀ. ...
ਗੁਰਦਾਸਪੁਰ, 1 ਫਰਵਰੀ (ਆਰਿਫ਼)- ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਵਿਖੇ ਡਾ: ਅਮਨਦੀਪ ਕੌਰ, ਡਾ: ਪਿ੍ੰਸਪਾਲ ਸਿੰਘ ਤੇ ਅਧਿਆਪਕ ਰਵਿੰਦਰ ਸਿੰਘ ਦੀ ਅਗਵਾਈ ਹੇਠ ਸਲਾਨਾ ਖੇਡਾਂ ਕਰਵਾਈਆਂ ਗਈਆਂ | ਇਸ ਮੌਕੇ ਤਹਿਸੀਲਦਾਰ ਤਰਸੇਮ ਸਿੰਘ ਮੁਕੇਰੀਆਂ ਤਹਿਸੀਲਦਾਰ ਰਾਜ ...
ਪੁਰਾਣਾ ਸ਼ਾਲਾ, 1 ਫਰਵਰੀ (ਅਸ਼ੋਕ ਸ਼ਰਮਾ)- ਪਿੰਡ ਕਰਾਲ ਤੇ ਗੁਨੋਪੁਰ ਵਿਚਕਾਰ ਪੈਂਦੀ ਸੇਮ ਨਹਿਰ 'ਤੇ 1988 ਦੇ ਹੜ੍ਹਾਂ ਦੌਰਾਨ ਪੁਲ ਰੁੜ੍ਹ ਗਿਆ ਸੀ ਅਤੇ ਉਸ ਤੋਂ ਬਾਅਦ ਪੁਲ ਦੀ ਉਸਾਰੀ ਨਹੀਂ ਹੋਈ | ਜਿਸ ਨਾਲ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ 'ਚੋਂ ਲੰਘਣਾ ਪੈ ਰਿਹਾ ਹੈ | ...
ਡੇਰਾ ਬਾਬਾ ਨਾਨਕ, 1 ਫਰਵਰੀ (ਵਿਜੇ ਸ਼ਰਮਾ)- ਸੁਖਮਨੀ ਪਬਲਿਕ ਐਂਡ ਸੀਨੀਅਰ ਸੈਕੰਡਰੀ ਸਕੂਲ ਚਾਕਾਂਵਾਲੀ ਦੇ ਵਿਦਿਆਰਥੀਆਂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕਰਵਾਈ ਗਈ ਨੈਤਿਕ ਪ੍ਰੀਖਿਆ 'ਚ ਵੱਡੀਆਂ ਮੱਲਾਂ ਮਾਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਕ ...
ਫਤਹਿਗੜ੍ਹ ਚੂੜੀਆਂ, 1 ਫਰਵਰੀ (ਐਮ.ਐਸ. ਫੁੱਲ)-ਚੋਣ ਕਮਿਸ਼ਨ ਵਲੋਂ ਨਿਯੁਕਤ ਕੀਤੇ ਗਏ ਹਲਕਾ ਨੰਬਰ 9 ਫਤਹਿਗੜ੍ਹ ਚੂੜੀਆਂ ਵਿਖੇ ਬਤੌਰ ਸੁਪਰਵਾਈਜਰ ਦੀ ਸੇਵਾ ਨਿਭਾ ਰਹੇ ਰਾਜੀਵ ਦੁੱਗਲ ਨੂੰ ਜ਼ਿਲ੍ਹਾ ਗੁਰਦਾਸਪੁਰ ਦਾ ਸਰਬੋਤਮ ਸੁਪਰਵਾਈਜਰ ਐਵਾਰਡ ਮਿਲਿਆ ਹੈ, ...
ਕਿਲ੍ਹਾ ਲਾਲ ਸਿੰਘ, 1 ਫਰਵਰੀ (ਬਲਬੀਰ ਸਿੰਘ)- ਤਾਰਾਗੜ੍ਹ ਵਿਖੇ ਬਣ ਰਹੇ ਬਾਈਪਾਸ ਨੂੰ ਲੈ ਕੇ ਜਿੱਥੇ ਦੁਕਾਨਦਾਰਾਂ ਪਿੰਡ ਵਾਸੀਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ, ਉੱਥੇ ਹੀ ਇਨ੍ਹਾਂ ਸਾਰਿਆਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਉੱਚ ਅਧਿਕਾਰੀਆਂ ਦਾ ਇਕ ਵਫ਼ਦ ...
ਪੁਰਾਣਾ ਸ਼ਾਲਾ, 1 ਫਰਵਰੀ (ਅਸ਼ੋਕ ਸ਼ਰਮਾ)- ਬੇਟ ਇਲਾਕੇ ਦੇ ਲੋਕਾਂ ਦੀ ਪਿੰਡਾਂ 'ਚ ਸਾਫ਼-ਸੁਥਰੀ ਚਾਰ ਦੀਵਾਰੀ ਵਾਲੇ ਹੱਡਾ-ਰੋੜੀ ਬਣਾਉਣ ਦੀ ਅਹਿਮ ਮੰਗ ਨੇ ਜ਼ੋਰ ਫੜਿਆ ਹੈ | ਇਲਾਕੇ ਦੇ ਸਰਪੰਚ ਤੇ ਸਮਾਜ ਸੇਵੀ ਆਗੂਆਂ ਨੇ ਦੱਸਿਆ ਕਿ ਪਹਿਲਾਂ ਪਿੰਡਾਂ ਦੇ ਬਾਹਰ ਹੱਡਾ ...
ਕਿਲ੍ਹਾ ਲਾਲ ਸਿੰਘ, 1 ਫਰਵਰੀ (ਬਲਬੀਰ ਸਿੰਘ)- ਐਕਸੈਲਸੀਅਰ ਸੀਨੀਅਰ ਸੈਕੰਡਰੀ ਸਕੂਲ ਬਿਜਲੀਵਾਲ 'ਚ ਤਿੰਨ ਰੋਜ਼ਾ ਖੇਡਾਂ ਸਕੂਲ ਪਿ੍ੰ: ਤੇਜਿੰਦਰ ਕੌਰ ਦੀ ਅਗਵਾਈ ਹੇਠ ਕਰਵਾਈਆਂ ਗਈਆਂ, ਜਿਨ੍ਹਾਂ 'ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਪਹਿਲੇ ਦਿਨ ਵਾਲੀਬਾਲ, ...
ਕਿਲ੍ਹਾ ਲਾਲ ਸਿੰਘ, 1 ਫਰਵਰੀ (ਬਲਬੀਰ ਸਿੰਘ)- ਗੁਰੂ ਹਰਿ ਰਾਏ ਪਬਲਿਕ ਸਕੂਲ ਕਿਲ੍ਹਾ ਲਾਲ ਸਿੰਘ ਵਿਖੇ ਜਿਨ੍ਹਾਂ ਬੱਚਿਆਂ ਦਾ ਦਸੰਬਰ-ਜਨਵਰੀ ਮਹੀਨੇ ਜਨਮ ਦਿਨ ਸੀ, ਉਨ੍ਹਾਂ ਦੁਆਰਾ ਸਕੂਲ ਵਿਚ ਬੂਟੇ ਲਗਾਏ ਗਏ, ਕੇਕ ਕੱਟਿਆ ਗਿਆ ਅਤੇ ਡਾਂਸ ਕੀਤਾ ਗਿਆ | ਬੱਚਿਆਂ ਨੇ ਸਕੂਲ ...
ਦੀਨਾਨਗਰ, 1 ਫਰਵਰੀ (ਸੋਢੀ/ਸੰਧੂ/ਸ਼ਰਮਾ)- ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੀ ਪਿ੍ੰਸੀਪਲ ਰੀਨਾ ਤਲਵਾੜ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ ਸਾਲ 2022 ਦੌਰਾਨ ਦਰਜਾ ਦੂਜਾ, ਤੀਜਾ ਅਤੇ ਚੌਥਾ ਦੀ ...
ਗੁਰਦਾਸਪੁਰ, 1 ਫਰਵਰੀ (ਆਰਿਫ਼)- ਆਮ ਆਦਮੀ ਪਾਰਟੀ ਦੇ ਸੀਨੀਅਰ ਵਲੰਟੀਅਰਾਂ, ਬੂਥ ਇੰਚਾਰਜਾਂ ਅਤੇ ਸਰਕਲ ਇੰਚਾਰਜਾਂ ਵਲੋਂ ਲੋਕ ਸਭਾ ਚੋਣਾਂ ਨੰੂ ਲੈ ਕੇ ਹਲਕਾ ਦੀਨਾਨਗਰ ਦੇ ਇਕ ਰੈਸਟੋਰੈਂਟ ਵਿਖੇ ਮੀਟਿੰਗ ਕੀਤੀ ਗਈ | ਇਸ ਮੌਕੇ 'ਆਪ' ਦੇ ਫਾਉਂਡਰ ਮੈਂਬਰ ਮਾਸਟਰ ਸ਼ਾਮ ...
ਕਲਾਨੌਰ, 1 ਫਰਵਰੀ (ਪੁਰੇਵਾਲ)- ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਸੂਬਾ ਆਗੂ ਐਡਵੋਕੇਟ ਪ੍ਰਭਜੋਤ ਸਿੰਘ ਸਹਾਰੀ ਨੇ ਗੱਲਬਾਤ ਦੌਰਾਨ ਲੋਕਾਂ ਨੂੰ ਸੁਚੇਤ ਕਰਦਿਆਂ ਅਪੀਲ ਕੀਤੀ ਕਿ ਵਿਦੇਸ਼ਾਂ ਤੋਂ ਪੈਸੇ ਖਾਤੇ 'ਚ ਪਾਉਣ ਦੇ ਸੰਦਰਭ 'ਚ ਆਉਣ ਵਾਲੀਆਂ ਕਾਲਾਂ 'ਤੇ ...
ਪੰਜਗਰਾਈਆਂ, 1 ਫਰਵਰੀ (ਬਲਵਿੰਦਰ ਸਿੰਘ)- ਸਥਾਨਕ ਕਸਬੇ ਦੇ ਵਿਦਿਆ ਦੇ ਮੰਦਰ ਗੁਰੂ ਹਰਿ ਰਾਏ ਇੰਟੈਲੀਜੈਂਟ ਟ੍ਰੇਯਰ ਸਕੂਲ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਸਕੂਲ ਚੇਅਰਪਰਸਨ ਅਮਨਦੀਪ ਕੌਰ ਤੇ ਪਿ੍ੰਸੀਪਲ ਗੁਰਦੀਪ ਕੌਰ ਨੇ ਦੱਸਿਆ ਕਿ ਇਸ ਸਮਾਗਮ ਰਾਹੀਂ ਅਸੀਂ ...
ਕਾਲਾ ਅਫਗਾਨਾ, 1 ਫਰਵਰੀ (ਅਵਤਾਰ ਸਿੰਘ ਰੰਧਾਵਾ)- ਪਿਛਲੇ ਲੰਮੇ ਸਮੇਂ ਤੋਂ ਗ੍ਰਾਮ ਪੰਚਾਇਤ ਕਾਲਾ ਅਫਗਾਨਾ ਦੇ ਕੋਰਮ ਨੂੰ ਤੋੜਨ ਦੀ ਚੱਲ ਰਹੀ ਕਸ਼ਮਕਸ਼ ਦੌਰਾਨ ਕਾਲਾ ਅਫਗਾਨਾ ਅੰਦਰਲੇ ਵਿਕਾਸ ਕਾਰਜ ਰੁਕੇ ਪਏ ਸਨ | ਇਸ ਸਬੰਧੀ ਅੱਜ ਪਿੰਡ ਕਾਲਾ ਅਫਗਾਨਾ ਦੇ 'ਆਪ' ਆਗੂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX