ਅੰਮਿ੍ਤਸਰ, 1 ਫਰਵਰੀ (ਹਰਮਿੰਦਰ ਸਿੰਘ)-ਨਾਦ ਪ੍ਰਗਾਸੁ ਵਲੋਂ ਅੱਜ ਤੋਂ ਇਥੇ ਕਰਵਾਏ ਜਾਣ ਵਾਲਾ 8ਵਾਂ ਅੰਮਿ੍ਤਸਰ ਸਾਹਿਤ ਉਤਸਵ-2023 ਸਥਾਨਕ ਖਾਲਸਾ ਕਾਲਜ ਇਸਤਰੀ ਵਿਖੇ ਸ਼ੁਰੂ ਹੋਇਆ | ਇਸ ਸਾਹਿਤ ਉਤਸਵ ਦੇ ਪਹਿਲੇ ਦਿਨ ਪ੍ਰਸਿੱਧ ਸਿੱਖ ਚਿੰਤਕ ਮਰਹੂਮ ਡਾ: ਗੁਰਬਚਨ ਸਿੰਘ ਬਚਨ ਨੂੰ ਸਮਰਪਿਤ ਉਦਘਾਟਨੀ ਸ਼ੈਸ਼ਨ ਮੌਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਈਸ਼ਵਰ ਦਿਆਲ ਗੌੜ ਨੇ ਸਾਹਿਤ ਤੇ ਇਤਿਹਾਸ ਦੇ ਸੰਬੰਧ ਬਾਰੇ ਗੱਲ ਕਰਦਿਆਂ ਆਪਣੇ ਮੁੱਖ ਭਾਸ਼ਣ ਵਿਚ ਕਿਹਾ ਕਿ ਇਤਿਹਾਸ ਨੂੰ ਕ੍ਰਮਿਕ ਦੀ ਥਾਂ ਸਾਹਿਤ ਵਿਚ ਮੌਜੂਦ ਬ੍ਰਹਿਮੰਡੀ ਵਿਧੀ ਨਾਲ ਸੋਚਣ ਦੀ ਲੋੜ ਹੈ | ਇਸ ਮੌਕੇ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਦੇ ਕੁਲਪਤੀ ਡਾ: ਜਗਬੀਰ ਸਿੰਘ ਨੇ ਸ਼ੈਸ਼ਨ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਅਕਾਦਮਿਕ ਖੇਤਰ ਵਿਚ ਨਾਦ ਪ੍ਰਗਾਸ ਸੰਸਥਾ ਇੱਕ ਪ੍ਰੇਰਕ ਸ਼ਕਤੀ ਵਜੋਂ ਕੰਮ ਕਰਦੀ ਹੈ | ਇਸ ਉਤਸਵ ਵਿਚ ਕੋਮਲ ਕਲਾਵਾਂ ਜਿਵੇਂ ਕਿ ਸੰਗੀਤ, ਸਾਹਿਤ ਅਤੇ ਸਿਨੇਮਾ ਨੂੰ ਆਲੋਚਨਾਤਮਕ ਨਜ਼ਰੀਆ ਰਾਹੀਂ ਦੇਖਿਆ ਗਿਆ ਹੈ, ਅਜਿਹੀ ਵਿਧੀਆਂ ਰਾਹੀਂ ਹੀ ਸਭਿਅਤਾ ਮੂਲਕ ਚੇਤਨਾ ਪੈਦਾ ਕਰ ਸਕਦੇ ਹੈ | ਇਸ ਤੋਂ ਪਹਿਲਾਂ ਉਦਘਾਟਨੀ ਸਮਾਗਮ ਦਾ ਆਰੰਭ ਖਾਲਸਾ ਕਾਲਜ ਫਾਰ (ਇ:) ਦੀ ਪਿ੍ੰਸੀਪਲ ਸੁਰਿੰਦਰ ਕੌਰ ਨੇ ਸੁਆਗਤੀ ਸ਼ਬਦਾਂ ਨਾਲ ਕੀਤਾ | ਕਾਲਜ ਦੇ ਪ੍ਰੋਸਟ ਗ੍ਰੈਜੂਏਸ਼ਨ ਪੰਜਾਬੀ ਵਿਭਾਗ ਤੋਂ ਡਾ. ਰਵਿੰਦਰ ਕੌਰ ਨੇ ਧੰਨਵਾਦੀ ਮਤਾ ਪੇਸ਼ ਕੀਤਾ | ਉਦਘਾਟਨੀ ਸ਼ੈਸ਼ਨ ਦਾ ਸਟੇਜ ਸੰਚਾਲਨ ਸੰਦੀਪ ਸ਼ਰਮਾ ਨੇ ਕੀਤਾ | ਇਸ ਮੌਕੇ ਲਗਾਈਆਂ ਗਈਆਂ ਚਿਤਰਕਲਾ, ਲੱਕੜਕਾਰੀ, ਪੁਰਾਤਨ ਸਾਜ਼ ਤੇ ਪੁਸਤਕ ਪ੍ਰਦਰਸ਼ਨੀਆਂ ਦਾ ਵਿਦਿਆਰਥੀਆਂ ਖੋਜਾਰਥੀਆਂ ਅਤੇ ਸ਼ਹਿਰ ਨਿਵਾਸੀਆਂ ਨੇ ਆਨੰਦ ਮਾਣਿਆ | ਪ੍ਰਦਰਸ਼ਨੀਆਂ ਦਾ ਉਦਘਾਟਨ ਬਲਿਹਾਰ ਸਿੰਘ ਯੂ.ਐੱਸ.ਏ. ਨੇ ਕੀਤਾ | ਇਸ ਮੌਕੇ ਮਰਹੂਮ ਡਾ: ਗੁਰਬਚਨ ਸਿੰਘ ਬਚਨ ਦੀ ਸੁਪਤਨੀ ਨੂੰ ਸਨਮਾਨਿਤ ਕੀਤਾ ਗਿਆ ਹੈ | ਨਾਦ ਮਿਊਜ਼ਿਕ ਇੰਸਟੀਚਿਊਟ ਦੇ ਸਹਿਯੋਗ ਨਾਲ ਕਰਵਾਏ ਦੂਜੇ ਸਮਾਗਮ 'ਚ 'ਅਕਾਦਮਿਕ ਖੋਜ ਸਥਿਤੀ ਤੇ ਮੁਲਾਂਕਣ' 'ਤੇ ਕਰਵਾਏ ਸੈਮੀਨਾਰ ਦੌਰਾਨ ਡਾ: ਰਾਜੇਸ਼ ਸ਼ਰਮਾ ਨੇ ਸੈਸ਼ਨ ਦੀ ਪ੍ਰਧਾਨਗੀ ਕੀਤੀ | ਡਾ. ਗੁਰਪਾਲ ਸਿੰਘ ਸੰਧੂ ਨੇ ਕਿਹਾ ਕਿ ਸਾਡੀਆਂ ਯੂਨੀਵਰਸਿਟੀਆਂ ਵਿਚ ਖੋਜ ਤੇ ਪੂੰਜੀ ਦਾ ਗਠਜੋੜ ਬਣ ਗਿਆ ਹੈ ਜਿਸ ਤੋਂ ਮੁਕਤ ਹੋਣ ਦੀ ਲੋੜ ਹੈ | ਡਾ: ਜਸਵਿੰਦਰ ਸਿੰਘ ਨੇ ਸਿੱਖ ਅਧਿਅਨ ਵਿਚ ਹੋਏ ਖੋਜ ਕਾਰਜ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਗੁਰਬਾਣੀ ਨੂੰ ਜਾਣਕਾਰੀ ਵਜੋਂ ਵਰਤਿਆ ਜਾ ਰਿਹਾ ਹੈ ਪਰ ਦਾਰਸ਼ਨਿਕ ਪ੍ਰਸ਼ਨ ਅਣਗੌਲੇ ਰਹਿ ਗਏ ਹਨ | ਇਸ ਸਮਾਗਮ ਦੀ ਸਟੇਜ ਸੰਚਾਲਨ ਹਰਕਮਲਪ੍ਰੀਤ ਸਿੰਘ ਨੇ ਕੀਤੀ | ਤੀਸਰੇ ਸਮਾਗਮ 'ਪੰਜਾਬੀ ਸੰਗੀਤ: ਸਮਕਾਲੀ ਸਥਿਤੀ' ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਪ੍ਰਸਿੱਧ ਗਾਇਕ ਅਤੇ ਚਿੰਤਕ ਰੱਬੀ ਸ਼ੇਰਗਿੱਲ ਨੇ ਕਿਹਾ ਕਿ ਅੱਜ ਦਾ ਪੰਜਾਬੀ ਪਾਪੂਲਰ ਸੰਗੀਤ ਮਨ ਨੂੰ ਦੁਖੀ ਕਰ ਰਿਹਾ ਹੈ ਜੋ ਆਪਣੇ ਆਪ ਨੂੰ ਉਚਿਆਉਣ ਤੇ ਦੂਜਿਆਂ ਨੂੰ ਦੁਤਕਾਰਨ ਦਾ ਸਾਧਨ ਬਣ ਗਿਆ ਹੈ | ਇਸ ਮੌਕੇ ਪ੍ਰਸਿੱਧ ਚਿੰਤਕ ਤਸਕੀਨ ਨੇ ਕਿਹਾ ਕਿ 1970 ਤੋਂ ਬਾਅਦ ਪੰਜਾਬੀ ਸੱਭਿਆਚਾਰ ਨੂੰ ਸਿਰਫ ਗਾਇਕੀ ਤਕ ਸੀਮਤ ਕਰ ਦਿੱਤਾ ਗਿਆ ਹੈ | ਡਾ. ਅਲੰਕਾਰ ਸਿੰਘ ਨੇ ਪੰਜਾਬ ਦੇ ਸੰਗੀਤਕ ਘਰਾਣਿਆਂ ਬਾਰੇ ਜਾਣਕਾਰੀ ਦਿੰਦਿਆਂ ਸਮਕਾਲੀ ਗੁਰਬਾਣੀ ਸੰਗੀਤ ਦੇ ਰੁਝਾਨਾਂ ਬਾਰੇ ਵਿਚਾਰ ਪ੍ਰਗਟ ਕੀਤੇ | ਇਸ ਸਮਾਗਮ ਦੀ ਸਟੇਜ ਸੰਚਾਲਨ ਡਾ. ਕੁਲਵਿੰਦਰ ਸਿੰਘ ਨੇ ਕੀਤੀ | ਇਸ ਮੌਕੇ ਤੇ ਉੱਤਰੀ ਭਾਰਤ ਦੀਆਂ ਵਿਭਿੰਨ ਯੂਨੀਵਰਸਿਟੀਆਂ ਤੋਂ ਆਏ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ |
ਅਜਨਾਲਾ, 1 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਦੇ ਪਿੰਡ ਕਮੀਰਪੁਰਾ ਦੀ ਆਂਗਨਵਾੜੀ ਵਰਕਰ ਅਮਨਦੀਪ ਕੌਰ ਕੋਲੋਂ ਬਦਲੀ ਕਰਨ ਬਦਲੇ ਰਿਸ਼ਵਤ ਮੰਗਣ ਦੇ ਇਲਜ਼ਾਮਾਂ 'ਚ ਘਿਰੇ ਸੀ. ਡੀ. ਪੀ. ਓ. ਅਜਨਾਲਾ ਜਸਪ੍ਰੀਤ ਸਿੰਘ ਨੂੰ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ...
ਅੰਮਿ੍ਤਸਰ, 1 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਪੰਜਾਬ ਦੇ ਜੀ. ਐਸ. ਟੀ. ਵਿਭਾਗ ਵਲੋਂ ਜੀ. ਐਸ. ਟੀ. ਦੀ ਚੋਰੀ ਰੋਕਣ ਲਈ ਛੇੜੀ ਮੁਹਿੰਮ ਤਹਿਤ ਅੱਜ ਟੀਮ ਵਲੋਂ ਸਥਾਨਕ ਬਟਾਲਾ ਰੋਡ ਸਥਿਤ ਇਕ ਹੋਟਲ 'ਚ ਛਾਪੇਮਾਰੀ ਕੀਤੀ ਗਈ | ਜਾਣਕਾਰੀ ਮੁਤਾਬਕ ਸਹਾਇਕ ਰਾਜਕਰ ਕਮਿਸ਼ਨ ...
ਚੋਗਾਵਾਂ, 1 ਫਰਵਰੀ (ਗੁਰਵਿੰਦਰ ਸਿੰਘ ਕਲਸੀ)-ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਵਾਸੀਆਂ ਨਾਲ ਕੀਤੇ ਚੋਣ ਵਾਅਦਿਆਂ ਵਿਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ | ਉਕਤ ਪ੍ਰਗਟਾਵਾ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਗੁਰਦੇਵ ਸਿੰਘ ਸ਼ਹੂਰਾ ਨੇ 'ਅਜੀਤ' ਨਾਲ ...
ਟਾਂਗਰਾ, 1 ਫਰਵਰੀ (ਹਰਜਿੰਦਰ ਸਿੰਘ ਕਲੇਰ)-ਆਮ ਆਦਮੀ ਪਾਰਟੀ ਵਲੋਂ ਚੋਣ ਮੈਨੀਫੈਸਟੋ 'ਚ ਸੂਬੇ ਦੇ ਲੋਕਾਂ ਨੂੰ ਸਰਕਾਰੀ ਸਿਹਤ ਸੇਵਾਵਾਂ ਮੁਹੱਲਾ ਪੱਧਰ ਤੇ ਮੁਹੱਈਆ ਕਰਵਾਉਣ ਲਈ ਦਮਗਜ਼ੇ ਮਾਰੇ ਗਏ ਸਨ ਪ੍ਰੰਤੂ ਵਿਧਾਨ ਸਭਾ ਹਲਕਾ ਸ੍ਰੀ ਬਾਬਾ ਬਕਾਲਾ ਸਾਹਿਬ ਦੇ ਕਸਬਾ ...
ਛੇਹਰਟਾ, 1 ਫਰਵਰੀ (ਪੱਤਰ ਪ੍ਰੇਰਕ)-ਵਿਧਾਨ ਸਭਾ ਹਲਕਾ ਪੱਛਮੀ ਅਧੀਨ ਪੈਂਦੇ ਇਲਾਕਾ ਛੇਹਰਟਾ ਖੇਤਰ ਦੇ ਅਧੀਨ ਪੈਂਦੀਆਂ ਵੱਖ-ਵੱਖ ਵਾਰਡਾਂ ਵਿਚ ਪਿਛਲੇ ਇਕ ਸਾਲ ਤੋਂ ਘਰਾਂ ਦੇ ਪਾਣੀ ਵਿਚ ਸੀਵਰੇਜ਼ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ | ਜਿਸਨੂੰ ਲੈ ਕੇ ਵਾਰਡ ਨੰ. 82 ਦੇ ...
ਅੰਮਿ੍ਤਸਰ, 1 ਫਰਵਰੀ (ਰੇਸ਼ਮ ਸਿੰਘ)-ਇਥੇ ਰਣਜੀਤ ਐਵੀਨਿਊ ਸਥਿਤ ਸ੍ਰ੍ਰੀਮਤੀ ਪਾਰਵਤੀ ਦੇਵੀ ਹਸਪਤਾਲ ਵਲੋਂ ਇਕ ਅਤਿ-ਆਧੁਨਿਕ ਨਿਊਰੋਲੋਜੀ ਲੈਬ ਦੀ ਸ਼ੁਰੂਆਤ ਨਾਮਵਰ ਨਿਊਰੋਲੋਜਿਸਟ ਡਾ: ਅਰਸ਼ਦੀਪ ਕੌਰ ਸੇਠੀ (ਗੋਲਡ ਮੈਡਲਿਸਟ) ਦੀ ਅਗਵਾਈ ਹੇਠ ਸ਼ੁਰੂ ਕਰ ਦਿੱਤੀ ਗਈ ...
ਬਾਬਾ ਬਕਾਲਾ ਸਾਹਿਬ, 1 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਸਬ-ਡਵੀਜ਼ਨ ਦੀ ਪੁਲਿਸ ਨੇ ਇਕ ਖਾਸ ਸੂਹ ਦੇ ਆਧਾਰ 'ਤੇ ਜ਼ਾਅਲੀ ਦਸਤਾਵੇਜ਼ ਤਿਆਰ ਕਰਕੇ ਮਾਣਯੋਗ ਅਦਾਲਤ ਵਿਚ ਪੇਸ਼ ਹੋ ਕੇ ਜਾਅਲੀ ਜ਼ਮਾਨਤਾਂ ਕਰਵਾਉਣ ਵਾਲੇ ਇਕ ਗਿਰੋਹ ਦਾ ਪਰਦਾ ...
ਅੰਮਿ੍ਤਸਰ, 1 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਹੋਲੀ ਹਾਰਟ ਸਕੂਲਜ਼ ਨੇ ਕੌਮਾਂਤਰੀ ਪੱਧਰ ਦੀ ਸਿੱਖਿਆ ਨੂੰ ਆਪਣੇ ਸਕੂਲ 'ਚ ਪਹੁੰਚਾਉਣ ਲਈ 'ਲੀਡ ਸਕੂਲ ਸਿਸਟਮ' ਨਾਲ ਗੱਠਜੋੜ ਕੀਤਾ ਹੈ | ਇਸ ਸੰਬੰਧੀ ਪਿ੍ੰ: ਵਿਕਰਮ ਸੇਠ ਨੇ ਦੱਸਿਆ ਕਿ ਸੰਸਥਾ ਦੇ ਨਾਲ 'ਜੋੜ' ...
ਅੰਮਿ੍ਤਸਰ, 1 ਫਰਵਰੀ (ਗਗਨਦੀਪ ਸ਼ਰਮਾ)-ਵਾਲਮੀਕਿ ਆਦੀ ਧਰਮ ਸਮਾਜ (ਭਾਰਤ) ਦੀ ਵਿਸ਼ੇਸ਼ ਮੀਟਿੰਗ ਰੇਲਵੇ ਸਟੇਸ਼ਨ 'ਤੇ ਸਥਿਤ ਐਸ. ਸੀ./ਐਸ. ਟੀ. ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਦਫ਼ਤਰ ਵਿਚ ਜਨਰਲ ਸਕੱਤਰ ਤਿਲਕ ਰਾਜ ਸਹੋਤਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸਾਬਕਾ ਪ੍ਰਧਾਨ ...
ਤਰਨ ਤਾਰਨ, 1 ਫਰਵਰੀ (ਹਰਿੰਦਰ ਸਿੰਘ)- ਆਸਟ੍ਰੇਲੀਆ ਦੇ ਹਰ ਇਨਟੇਕ ਵਿਚ ਦਰਜਨਾਂ ਦੀ ਗਿਣਤੀ ਵਿਚ ਸਿੰਗਲ ਤੇ ਸਪਾਊਸ ਵੀਜ਼ੇ ਹਾਸਲ ਕਰਨ ਵਾਲੇ ਵੀਜ਼ਾ ਮਾਹਿਰ ਗੈਵੀ ਕਲੇਰ ਨੇ ਇਕ ਵਾਰ ਫਿਰ ਆਪਣੀ ਚੜ੍ਹਤ ਕਾਇਮ ਰੱਖੀ ਹੈ | ਵੀਜ਼ਾ ਮਾਹਿਰ ਗੈਵੀ ਕਲੇਰ ਨੇ ਦੱਸਿਆ ਕਿ ...
ਅੰਮਿ੍ਤਸਰ, 1 ਫਰਵਰੀ (ਗਗਨਦੀਪ ਸ਼ਰਮਾ)- ਰਾਯਨ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਡਾ. ਏ. ਐਫ. ਪਿੰਟੋ ਤੇ ਡਾਇਰੈਕਟਰ ਡਾ. ਗ੍ਰੇਸ ਪਿੰਟੋ ਦੀ ਅਗਵਾਈ ਹੇਠ 11 ਪੰਜਾਬ ਬਟਾਲੀਅਨ ਦੇ 15 ਐਨ. ਸੀ. ਸੀ. ਕੈਡਿਟਾਂ ਨੂੰ ਐਨ. ਸੀ. ਸੀ. 'ਏ' ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ | ...
ਸੁਲਤਾਨਵਿੰਡ, 1 ਫਰਵਰੀ (ਗੁਰਨਾਮ ਸਿੰਘ ਬੁੱਟਰ)- ਹਲਕਾ ਦੱਖਣੀ ਸੁਲਤਾਨਵਿੰਡ ਦੇ ਇਲਾਕਾ ਨਿਊ ਕੋਟ ਮਿੱਤ ਸਿੰਘ ਸਥਿਤ ਗੁਰਦੁਆਰਾ ਬੇਰ ਸਾਹਿਬ ਰੋਡ ਦੀਆਂ ਗਲੀਆਂ, ਬਾਜ਼ਾਰ ਨੂੰ ਬਣਾਉਣ ਦਾ ਅੱਜ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਦੇ ਪੀ. ਏ. ਮਨਿੰਦਰਪਾਲ ...
ਵੇਰਕਾ, 1 ਫਰਵਰੀ (ਪਰਮਜੀਤ ਸਿੰਘ ਬੱਗਾ)-ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਪਵਿੱਤਰ ਚਰਨਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਕੋਠਾ ਸਾਹਿਬ ਵੱਲ੍ਹਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਨਿਭਾਉਂਦੇ ਆ ਰਹੇ ਮੈਨੇਜਰ ਸੁਰਜੀਤ ਸਿੰਘ ਨੂੰ ਸੇਵਾ ਮੁਕਤ ਹੋਣ ...
ਅੰਮਿ੍ਤਸਰ, 1 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਸਪਰਿੰਗ ਫੀਲਡਜ਼ ਪਬਲਿਕ ਸਕੂਲ ਦੇ 10ਵੀਂ ਜਮਾਤ ਦੇ ਵਿਦਿਆਰਥੀ ਗੁਰਵੀਰ ਸਿੰਘ ਨੇ ਦਸਤਾਰ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਹਿਮ ਸਥਾਨ ਹਾਸਿਲ ਕੀਤਾ ਹੈ | ਇਸ ਸੰਬੰਧੀ ਪਿ੍ੰ: ਤੇਜਿੰਦਰ ਕੌਰ ਮਲਹੋਤਰਾ ...
ਅੰਮਿ੍ਤਸਰ, 1 ਫਰਵਰੀ (ਹਰਮਿੰਦਰ ਸਿੰਘ)-ਫ਼ੋਕਲੋਰ ਰਿਸਰਚ ਅਕਾਦਮੀ ਅੰਮਿ੍ਤਸਰ ਤੇ ਪ੍ਰਗਤੀਸ਼ੀਲ ਲੇਖਕ ਸੰਘ ਅੰਮਿ੍ਤਸਰ ਇਕਾਈ ਦੇ ਸਾਂਝੇ ਯਤਨਾਂ ਸਦਕਾ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਨੂੰ ਸਮਰਪਿਤ ਸਕੂਲੀ ਬੱਚਿਆਂ ਵਿਚ ਮਾਤ ਭਾਸ਼ਾ ਪੰਜਾਬੀ ਪ੍ਰਤੀ ਸਤਿਕਾਰ ਅਤੇ ...
ਅੰਮਿ੍ਤਸਰ, 1 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ ਤੇ ਡੀ. ਏ. ਵੀ. ਕਾਲਜ ਅੰਮਿ੍ਤਸਰ ਦੇ ਕਾਮਰਸ ਵਿਭਾਗ ਵਲੋਂ ਸਾਂਝੇ ਤÏਰ 'ਤੇ ਇਕ ਸੈਮੀਨਾਰ ਕਰਵਾਇਆ ਗਿਆ | ਇਸ ਵਿਚ ਐਸ. ਆਰ. ਸਾਫਟਵੇਅਰ ਸਲਿਊਸ਼ਨਜ਼ ਦੇ ਅਵਨੀਤ ਗੁਲਾਟੀ ਵਲੋਂ ਆਪਣੇ ...
ਤਰਸਿੱਕਾ, 1 ਫਰਵਰੀ (ਅਤਰ ਸਿੰਘ ਤਰਸਿੱਕਾ)-ਜੇ ਕਿਸੇ ਨੇ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਵਿਕਾਸ ਕੰਮਾਂ ਦੀ ਝਲਕ ਵੇਖਣੀ ਹੋਵੇ ਤਾਂ ਅਸੀਂ ਪਿੰਡ ਤਰਸਿੱਕਾ ਆਉਣ ਦਾ ਖੁੱਲ੍ਹਾ ਸਦਾ ਦਿੰਦੇ ਹਾਂ | ਸਭ ਤੋਂ ਪਹਿਲਾਂ ਤਾਂ ਪਿੰਡ 'ਚ ਪਹੁੰਚਦਿਆਂ ਹੀ ਬੱਸ ਸਟੈਂਡ ਨਜਦੀਕ ...
ਅੰਮਿ੍ਤਸਰ, 1 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਸ਼ਾਹਬਾਜ਼ ਸਰਕਾਰ ਨੇ ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ਦੇ ਲੋਕਾਂ ਦੀਆਂ ਮੁਸ਼ਕਿਲਾਂ ਵਧਾਉਣ ਦਾ ਫ਼ੈਸਲਾ ਕੀਤਾ ਹੈ | ਸ਼ਾਹਬਾਜ਼ ਸ਼ਰੀਫ਼ ਸਰਕਾਰ ਨੇ ਇਕ ਨੋਟੀਫ਼ਿਕੇਸ਼ਨ ਜਾਰੀ ਕਰਦੇ ਹੋਏ ਪੀ. ਓ. ਕੇ. ਦੇ ...
ਅੰਮਿ੍ਤਸਰ, 1 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਅੱਤਵਾਦ ਤੇ ਜਿਹਾਦ ਦਾ ਜੋ ਟੋਆ ਪੁੱਟਿਆ ਸੀ, ਅੱਜ ਉਹ ਖ਼ੁਦ ਉਸੇ 'ਚ ਫਸਿਆ ਹੋਇਆ ਹੈ | ਪਾਕਿ ਦੇ ਸੰਘੀ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਨੈਸ਼ਨਲ ਅਸੈਂਬਲੀ 'ਚ ਸੰਬੋਧਨ ਕਰਦਿਆਂ ਖ਼ੁਦ ਮੰਨਿਆ ਕਿ ਮੁਜ਼ਾਹਦੀਨ ...
ਅੰਮਿ੍ਤਸਰ, 1 ਫਰਵਰੀ (ਹਰਮਿੰਦਰ ਸਿੰਘ)-ਨਗਰ ਨਿਗਮ ਦੀ ਵਾਰਡ ਨੰ: 50 ਦੇ ਅਧੀਨ ਕਟੜਾ ਪਰਜਾ ਵਿਖੇ ਗੰਦਗੀ ਦੀ ਭਰਮਾਰ ਨੂੰ ਲੈ ਕੇ ਇਲਾਕੇ ਦੇ ਲੋਕ ਬਹੁਤ ਪ੍ਰੇਸ਼ਾਨ ਹਨ | ਇਸ ਸਬੰਧ ਵਿਚ ਜਾਣਕਾਰੀ ਸਾਂਝੀ ਕਰਦੇ ਹੋਏ ਇਸ ਇਲਾਕੇ ਦੇ ਵਸਨੀਕ ਅਜੈ ਬਾਂਸਲ, ਯਸ਼ਪਾਲ ਅਗਰਵਾਲ, ...
ਅੰਮਿ੍ਤਸਰ, 1 ਫਰਵਰੀ (ਜਸਵੰਤ ਸਿੰਘ ਜੱਸ)-ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਸੀ. ਸੈ. ਸਕੂਲ ਮਾਲ ਰੋਡ ਵਿਖੇ ਅੱਜ ਨਵੇਂ ਕਾਰਜਕਾਰੀ ਪਿ੍ੰਸੀਪਲ ਵਜੋਂ ਗੁਰਰਤਨ ਸਿੰਘ ਵਲੋਂ ਆਪਣੇ ਅਹੁਦੇ ਦਾ ਚਾਰਜ ਸੰਭਾਲਿਆ | ਉਨ੍ਹਾਂ ਨੂੰ ਸੰਤ ਸਿੰਘ ਸੱੁਖਾ ਸਿੰਘ ਵਿੱਦਿਅਕ ਸੰਸਥਾ ...
ਮਾਨਾਂਵਾਲਾ, 1 ਫਰਵਰੀ (ਗੁਰਦੀਪ ਸਿੰਘ ਨਾਗੀ)-ਅੰਮਿ੍ਤਸਰ-ਜਲੰਧਰ ਜੀ. ਟੀ. ਰੋਡ ਨੂੰ ਛੇ ਮਾਰਗੀ ਬਣਾਉਣ ਵਾਲੀ ਕੰਪਨੀ ਦੀ ਲਾਪਰਵਾਹੀ ਕਰਕੇ ਨੈਸ਼ਨਲ ਹਾਈਵੇ 'ਤੇ ਜਿਥੇ ਭਾਰੀ ਜਾਮ ਅਕਸਰ ਲੱਗੇ ਰਹਿੰਦੇ ਹਨ ਉੱਥੇ ਇਸ ਨਿੱਜੀ ਕੰਪਨੀ ਦੀ ਲਾਪ੍ਰਵਾਹੀ ਕਰਕੇ ਨਿੱਤ ਹਾਦਸੇ ...
ਅੰਮਿ੍ਤਸਰ, 1 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਵਿਦੇਸ਼ ਮੰਤਰਾਲਾ ਵਲੋਂ ਹਿੰਦੀ ਦਿਵਸ ਮੌਕੇ ਅੰਮਿ੍ਤਸਰ ਪਾਸਪੋਰਟ ਦਫ਼ਤਰ ਨੂੰ ਸਰਵੋਤਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ | ਬੀਤੇ ਦਿਨੀਂ ਨਵੀਂ ਦਿੱਲੀ ਵਿਖੇ ਕਰਵਾਏ ਇਕ ਪੋ੍ਰਗਰਾਮ 'ਚ ਇਹ ਪੁਰਸਕਾਰ ਐਨ.ਕੇ. ...
ਅੰਮਿ੍ਤਸਰ, 1 ਫਰਵਰੀ (ਹਰਮਿੰਦਰ ਸਿੰਘ)-ਨਗਰ ਨਿਗਮ 'ਚੋਂ ਕੱਢੇ ਗਏ ਸਟਰੀਟ ਲਾਈਟ ਮੁਲਾਜ਼ਮਾਂ ਵਲੋਂ ਆਪਣੀ ਬਹਾਲੀ ਦੀ ਮੰਗ ਨੂੰ ਲੈ ਕੇ ਨਿਗਮ ਦਫ਼ਤਰ ਦੇ ਬਾਹਰ ਲਗਾਇਆ ਜਾਣ ਵਾਲਾ ਧਰਨਾ ਅੱਜ ਵੀ ਜਾਰੀ ਰਿਹਾ | ਇਸ ਦੌਰਾਨ ਮੁਲਾਜ਼ਮਾਂ ਵਲੋਂ ਇਕ ਵਾਰ ਫਿਰ ਆਪਣੀ ਬਹਾਲੀ ਦੀ ...
ਅੰਮਿ੍ਤਸਰ, 1 ਫਰਵਰੀ (ਜਸਵੰਤ ਸਿੰਘ ਜੱਸ)-ਭਾਈ ਗੁਰਇਕਬਾਲ ਸਿੰਘ ਦੀ ਰਹਿਨੁਮਾਈ ਵਿਚ ਚੱਲ ਰਹੇ ਬੀਬੀ ਕੌਲਾਂ ਜੀ ਪਬਲਿਕ ਸਕੂਲ (ਬ੍ਰਾਂਚ-1) ਤਰਨ ਤਾਰਨ ਰੋਡ ਵਿਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸਟਾਫ ਤੇ ਵਿਦਿਆਰਥੀਆਂ ਵਲੋਂ ਉਤਸ਼ਾਹ ਸਹਿਤ ਮਨਾਇਆ | ...
ਅੰਮਿ੍ਤਸਰ, 1 ਫਰਵਰੀ (ਜੱਸ)-ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਵਲੋਂ ਜਾਰੀ ਬਿਆਨ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਸੰਬੰਧੀ ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਸਿੰਧੀ ਸਮਾਜ ਨਾਲ ਬੀਤੇ ਦਿਨੀ ਵਾਪਰੀ ਦੁਖਦਾਈ ਘਟਨਾ ...
ਅੰਮਿ੍ਤਸਰ, 1 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਮੁਸਲਿਮ ਜ਼ਿਮੀਂਦਾਰਾਂ ਅਤੇ ਕਾਰੋਬਾਰੀ ਮਾਲਕਾਂ ਦੁਆਰਾ ਗਰੀਬ ਹਿੰਦੂਆਂ ਨੂੰ ਪੀੜ੍ਹੀ ਦਰ ਪੀੜ੍ਹੀ ਬੰਧੂਆ ਮਜ਼ਦੂਰ ਬਣਾ ਕੇ ਰੱਖਿਆ ਜਾ ਰਿਹਾ ਹੈ | ਅਜਿਹੇ ਹੀ ਇਕ ਮਾਮਲੇ 'ਚ ਸਿੰਧ ਸੂਬੇ ਦੇ ਬਦੀਨ ਜ਼ਿਲ੍ਹੇ ਦੇ ...
ਅੰਮਿ੍ਤਸਰ, 1 ਫਰਵਰੀ (ਸੁਰਿੰਦਰ ਕੋਛੜ)-ਦੇਸ਼ ਦੀ ਵੰਡ ਵੇਲੇ ਵਿੱਛੜੇ ਦੋ ਜਿਗਰੀ ਦੋਸਤਾਂ ਦੀ ਭਾਵੇਂ ਕਿ 75 ਵਰਿ੍ਹਆਂ ਬਾਅਦ ਸੋਸ਼ਲ ਮੀਡੀਆ ਦੀ ਮਾਰਫ਼ਤ ਵੀਡੀਓ ਕਾਲ ਰਾਹੀਂ ਮੁਲਾਕਾਤ ਤਾਂ ਸੰਭਵ ਹੋ ਗਈ, ਪਰ ਦੋਵੇਂ ਮੁਲਕਾਂ ਵਲੋਂ ਬਣਾਏ ਸਖ਼ਤ ਵੀਜ਼ਾ ਨਿਯਮਾਂ ਕਾਰਨ ...
ਅੰਮਿ੍ਤਸਰ, 1 ਫਰਵਰੀ (ਸੁਰਿੰਦਰ ਕੋਛੜ)-ਅੰਮਿ੍ਤਸਰ ਸ਼ਹਿਰ ਦੀ ਲੁਪਤ ਹੋ ਰਹੀ ਵਿਰਾਸਤ ਨੂੰ ਬਚਾਉਣ ਲਈ ਵਿਰਾਸਤ ਅਤੇ ਸੈਰ-ਸਪਾਟਾ ਨਾਲ ਸੰਬੰਧਿਤ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਮਾਈਕਲ ਰਾਉਲ, ਤਰਨਦੀਪ ਸਿੰਘ, ਤਜਿੰਦਰ ਸਿੰਘ, ਗੁਰਿੰਦਰ ਸਿੰਘ ਜੌਹਲ ...
ਅੰਮਿ੍ਤਸਰ, 1 ਫਰਵਰੀ (ਸਟਾਫ ਰਿਪੋਰਟਰ)-ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼ ਵਿਦੇਸ਼ ਤੋਂ ਨਤਮਸਤਕ ਹੋਣ ਪੁੱਜਦੀਆਂ ਸੰਗਤਾਂ ਨੂੰ ਇਸ ਪਾਵਨ ਅਸਥਾਨ ਦੇ ਇਤਿਹਾਸ ਅਤੇ ਮਰਯਾਦਾ ਆਦਿ ਸੰਬੰਧੀ ਲੋੜੀਂਦੀ ਜਾਣਕਾਰੀ ਦੇਣ ਲਈ ਸ਼ੋ੍ਰਮਣੀ ਕਮੇਟੀ ਵਲੋਂ ਪਰਿਕਰਮਾ ਅੰਦਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX