ਤਾਜਾ ਖ਼ਬਰਾਂ


ਇਨੋਵਾ ਛੱਡ ਕੇ ਭੱਜੇ ਨੌਜਵਾਨਾਂ ਦੀ ਭਾਲ ’ਚ ਪੁਲਿਸ ਵਲੋਂ ਦਰਜਨਾਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ
. . .  4 minutes ago
ਹੁਸ਼ਿਆਰਪੁਰ, 29 ਮਾਰਚ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ-ਫਗਵਾੜਾ ਰੋਡ ’ਤੇ ਪੈਂਦੇ ਪਿੰਡ ਮਰਨਾਈਆਂ ’ਚ ਬੀਤੀ ਰਾਤ ਇਨੋਵਾ ਸਵਾਰ 2 ਨੌਜਵਾਨਾਂ ਦਾ ਪਿੱਛਾ ਕਰ ਰਹੀ ਪੁਲਿਸ ਨੂੰ ਵੇਖ ਕੇ ਗੱਡੀ ਛੱਡ ਕੇ ਭੱਜੇ ਸ਼ੱਕੀ ਵਿਅਕਤੀਆਂ ਦਾ ਪਤਾ ਲਗਾਉਣ ਲਈ ਬੀਤੀ ਰਾਤ ਤੋਂ ਲੈ ਕੇ ਹੁਣ ਤੱਕ ਇਲਾਕੇ ਦੇ ਪਿੰਡਾਂ ’ਚ ਪੁਲਿਸ ਵਲੋਂ ਤਲਾਸ਼ੀ....
ਹੋਟਲ ’ਚ ਰੋਟੀ ਖਾਣ ਆਏ ਤਿੰਨ ਨੌਜਵਾਨਾਂ ’ਤੇ ਇਕ ਦਰਜਨ ਦੇ ਕਰੀਬ ਨੌਜਵਾਨਾਂ ਵਲੋਂ ਹਮਲਾ
. . .  9 minutes ago
ਕਪੂਰਥਲਾ, 29 ਮਾਰਚ (ਅਮਨਜੋਤ ਸਿੰਘ ਵਾਲੀਆ)- ਕਾਲਾ ਸੰਘਿਆਂ ਫ਼ਾਟਕ ਨੇੜੇ ਫੂਡ ਵਿਲਾ ’ਚ ਰੋਟੀ ਖਾਣ ਆਏ ਤਿੰਨ ਨੌਜਵਾਨਾਂ ’ਤੇ ਇਕ ਦਰਜਨ ਦੇ ਕਰੀਬ ਨੌਜਵਾਨਾਂ ਵਲੋਂ ਹਮਲਾ ਕਰਨ ਦਾ ਸਮਾਚਾਰ ਹੈ, ਜਿਸ ਵਿਚ ਤਿੰਨੋ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਓਮ ਪ੍ਰਕਾਸ਼....
ਸ਼ੰਘਾਈ ਸਹਿਯੋਗ ਸੰਗਠਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਬੈਠਕ ਹੋਈ ਸ਼ੁਰੂ
. . .  16 minutes ago
ਨਵੀਂ ਦਿੱਲੀ, 29 ਮਾਰਚ- ਸ਼ੰਘਾਈ ਸਹਿਯੋਗ ਸੰਗਠਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਬੈਠਕ ਅੱਜ ਇੱਥੇ ਚੱਲ ਰਹੀ ਹੈ। ਇਸ ਬੈਠਕ ਲਈ ਮੈਂਬਰ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਪਹੁੰਚੇ ਹਨ। ਮੀਟਿੰਗ ਤੋਂ ਪਹਿਲਾਂ ਆਪਣੀ ਟਿੱਪਣੀ ਵਿਚ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਕਿਹਾ ਕਿ.....
ਰਾਜ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ
. . .  27 minutes ago
ਰਾਜ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ
ਲੋਕ ਸਭਾ ਦੁਪਹਿਰ 12 ਵਜੇ ਤੱਕ ਮੁਲਤਵੀ
. . .  28 minutes ago
ਲੋਕ ਸਭਾ ਦੁਪਹਿਰ 12 ਵਜੇ ਤੱਕ ਮੁਲਤਵੀ
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 2,151 ਨਵੇਂ ਮਾਮਲੇ
. . .  55 minutes ago
ਨਵੀਂ ਦਿੱਲੀ, 29 ਮਾਰਚ-ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 2,151 ਨਵੇਂ ਮਾਮਲੇ ਦਰਜ ਕੀਤੇ ਗਏ ਹਨ। 1,222 ਠੀਕ ਹੋਏ ਹਨ ਤੇ ਸਰਗਰਮ ਮਾਮਲਿਆਂ ਦੀ ਗਿਣਤੀ...
ਸਦਨ ਲਈ ਰਣਨੀਤੀ 'ਤੇ ਚਰਚਾ ਕਰਨ ਵਾਸਤੇ ਵਿਰੋਧੀ ਧਿਰ ਦੇ ਨੇਤਾਵਾਂ ਦੀ ਬੈਠਕ
. . .  59 minutes ago
ਨਵੀਂ ਦਿੱਲੀ, 29 ਮਾਰਚ-ਸਦਨ ਲਈ ਰਣਨੀਤੀ 'ਤੇ ਚਰਚਾ ਕਰਨ ਵਾਸਤੇ ਸੰਸਦ ਵਿਚ ਰਾਜ ਸਭਾ ਦੇ ਮਲਿਕ ਅਰਜੁਨ ਖੜਗੇ ਦੇ ਚੈਂਬਰ ਵਿਚ ਵਿਰੋਧੀ ਧਿਰ ਦੇ ਨੇਤਾਵਾਂ ਦੀ ਬੈਠਕ ਚੱਲ ਰਹੀ...
ਅਫ਼ਗਾਨਿਸਤਾਨ ਦੇ ਕਾਬੁਲ 'ਚ ਭੂਚਾਲ ਦੇ ਝਟਕੇ ਮਹਿਸੂਸ
. . .  about 1 hour ago
ਕਾਬੁਲ, 29 ਮਾਰਚ-ਅੱਜ ਸਵੇਰੇ 5:49 'ਤੇ ਅਫਗਾਨਿਸਤਾਨ ਦੇ ਕਾਬੁਲ ਤੋਂ 85 ਕਿਲੋਮੀਟਰ ਪੂਰਬ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਵਿਗਿਆਨ ਲਈ ਰਾਸ਼ਟਰੀ ਕੇਂਦਰ ਅਨੁਸਾਰ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ...
ਜਨਮ ਦਿਨ ਮੌਕੇ ਬੱਬੂ ਮਾਨ ਦਾ ਟਵਿੱਟਰ ਅਕਾਊਂਟ ਭਾਰਤ 'ਚ ਬੰਦ
. . .  59 minutes ago
ਚੰਡੀਗੜ੍ਹ, 29 ਮਾਰਚ-ਪੰਜਾਬੀ ਗਾਇਕ ਬੱਬੂ ਮਾਨ ਦੇ ਟਵਿੱਟਰ ਅਕਾਊਂਟ 'ਤੇ ਭਾਰਤ 'ਚ ਰੋਕ ਲਗਾ ਦਿੱਤੀ ਗਈ...
ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ
. . .  about 1 hour ago
ਚੰਡੀਗੜ੍ਹ, 29 ਮਾਰਚ-ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਵਿਖੇ ਮੁੱਖ ਮੰਤਰੀ ਨਾਲ ਮੁਲਾਕਾਤ...।
ਗਿਆਨੀ ਹਰਪ੍ਰੀਤ ਸਿੰਘ ਦਾ ਟਵਿੱਟਰ ਅਕਾਊਂਟ ਭਾਰਤ 'ਚ ਬੰਦ
. . .  about 1 hour ago
ਚੰਡੀਗੜ੍ਹ, 29 ਮਾਰਚ-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਟਵਿੱਟਰ ਅਕਾਊਂਟ ਭਾਰਤ 'ਚ ਬੰਦ ਕਰ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਟਵੀਟ ਕਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਰਕਾਰਾਂ...
ਦਿੱਲੀ ਕ੍ਰਾਈਮ ਬ੍ਰਾਂਚ ਵਲੋਂ ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਸਮੇਤ ਦੋ ਨਾਈਜੀਰੀਅਨ ਨਾਗਰਿਕਾਂ ਸਣੇ 3 ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 29 ਮਾਰਚ-ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਨਸ਼ਾ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਦੋ ਨਾਈਜੀਰੀਅਨ ਨਾਗਰਿਕਾਂ ਡੇਨੀਅਲ ਅਤੇ ਬੇਨੇਥ ਅਤੇ ਇਕ ਭਾਰਤੀ ਬਲਜੀਤ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ 'ਚੋਂ ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ...
ਕੈਲਗਰੀ:ਨੌਰਥ ਈਸਟ ਮਾਰਟਿਨਡੇਲ 15 ਸਾਲਾ ਲੜਕੀ ਦੀ ਗੋਲੀ ਮਾਰ ਕੇ ਹੱਤਿਆ
. . .  about 2 hours ago
ਰੂਸ ਦੀ ਸੁਰੱਖਿਆ ਪ੍ਰੀਸ਼ਦ ਦੇ ਸੁਰੱਖਿਆ ਕੌਂਸਲਾਂ ਦੇ ਸਕੱਤਰਾਂ ਦੀ ਸਾਲਾਨਾ ਮੀਟਿੰਗ 'ਚ ਲੈਣਗੇ ਹਿੱਸਾ
. . .  about 2 hours ago
ਨਵੀਂ ਦਿੱਲੀ, 29 ਮਾਰਚ-ਰੂਸ ਦੀ ਸੁਰੱਖਿਆ ਪ੍ਰੀਸ਼ਦ ਦੇ ਸਕੱਤਰ ਨਿਕੋਲਾਈ ਪਤਰੁਸ਼ੇਵ ਅੱਜ ਦਿੱਲੀ ਵਿਚ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ. ) ਦੇ ਮੈਂਬਰ ਦੇਸ਼ਾਂ ਦੇ ਸੁਰੱਖਿਆ ਕੌਂਸਲਾਂ ਦੇ ਸਕੱਤਰਾਂ ਦੀ ਸਾਲਾਨਾ ਮੀਟਿੰਗ...
ਅਡਾਨੀ ਗਰੁੱਪ ਦੇ ਮੁੱਦੇ ਅਤੇ ਰਾਹੁਲ ਗਾਂਧੀ ਦੀ ਅਯੋਗਤਾ 'ਤੇ ਚਰਚਾ ਕਰਨ ਲਈ ਲੋਕ ਸਭਾ 'ਚ ਮੁਲਤਵੀ ਮਤੇ ਦਾ ਨੋਟਿਸ
. . .  about 2 hours ago
ਨਵੀਂ ਦਿੱਲੀ, 29 ਮਾਰਚ-ਅਡਾਨੀ ਗਰੁੱਪ ਦੇ ਮੁੱਦੇ ਅਤੇ ਰਾਹੁਲ ਗਾਂਧੀ ਦੀ ਅਯੋਗਤਾ 'ਤੇ ਚਰਚਾ ਕਰਨ ਲਈ ਕਾਂਗਰਸ ਦੇ ਸੰਸਦ ਮੈਂਬਰ ਮਾਨਿਕਮ ਟੈਗੋਰ ਨੇ ਲੋਕ ਸਭਾ ਵਿਚ ਮੁਲਤਵੀ ਮਤੇ ਦਾ...
ਕਾਂਗਰਸ ਨੇ ਅੱਜ 10:30 ਵਜੇ ਬੁਲਾਈ ਆਪਣੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਦੀ ਮੀਟਿੰਗ
. . .  about 3 hours ago
ਨਵੀਂ ਦਿੱਲੀ, 29 ਮਾਰਚ-ਕਾਂਗਰਸ ਪਾਰਟੀ ਨੇ ਅੱਜ ਸਵੇਰੇ 10:30 ਵਜੇ ਕਾਂਗਰਸ ਸੰਸਦੀ ਪਾਰਟੀ ਦਫ਼ਤਰ ਸੰਸਦ ਭਵਨ ਵਿਚ ਆਪਣੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਦੀ ਮੀਟਿੰਗ ਬੁਲਾਈ...
ਕਰਨਾਟਕ ਵਿਧਾਨ ਸਭਾ ਚੋਣਾਂ ਦਾ ਐਲਾਨ ਅੱਜ
. . .  about 3 hours ago
ਨਵੀਂ ਦਿੱਲੀ, 29 ਮਾਰਚ-ਕਰਨਾਟਕ ਵਿਧਾਨ ਸਭਾ ਚੋਣਾਂ ਦਾ ਐਲਾਨ ਅੱਜ ਹੋਵੇਗਾ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ 11 ਵਜੇ ਕਰਨਾਟਕ ਵਿਧਾਨ ਸਭਾ ਚੋਣਾਂ ਦਾ ਐਲਾਨ...
⭐ਮਾਣਕ-ਮੋਤੀ⭐
. . .  about 3 hours ago
⭐ਮਾਣਕ-ਮੋਤੀ⭐
ਮਲੋਟ 'ਚ ਵਿਅਕਤੀ ਨੇ ਮਹਿਲਾ 'ਤੇ ਤੇਜ਼ਾਬ ਸੁੱਟਿਆ
. . .  1 day ago
ਮਲੋਟ, 28 ਮਾਰਚ (ਪਾਟਿਲ)-ਮਲੋਟ ਵਿਖੇ ਮੰਗਲਵਾਰ ਨੂੰ ਰਾਤ ਕਰੀਬ 8:30 ਵਜੇ ਵਾਪਰੀ ਘਟਨਾ ਵਿਚ ਇਕ ਵਿਅਕਤੀ ਨੇ ਮਹਿਲਾ 'ਤੇ ਤੇਜ਼ਾਬ ਸੁੱਟ ਦਿੱਤਾ । ਜਿਸ ਕਰਕੇ ਮਹਿਲਾ ਬੁਰੀ ਤਰ੍ਹਾਂ ਝੁਲਸ ਗਈ ...
ਜੈਕਲਿਨ ਨੇ ਅੰਮ੍ਰਿਤਸਰ ਫੇਰੀ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਕਿਹਾ ‘ਧੰਨਵਾਦ ਅੰਮ੍ਰਿਤਸਰ’
. . .  1 day ago
ਅੰਮ੍ਰਿਤਸਰ 28 ਮਾਰਚ (ਵਰਪਾਲ)-ਅਦਾਕਾਰਾ ਜੈਕਲਿਨ ਫਰਨਾਂਡਿਜ਼ ਅਦਾਕਾਰ ਸੋਨੂ ਸੂਦ ਨਾਲ ਆਪਣੀ ਆਉਣ ਵਾਲੀ ਫਿਲਮ ਫ਼ਤਿਹ ਦੀ ਸੂਟਿੰਗ ਲਈ ਅ੍ਰੰਮਿਤਸਰ ਆਈ ਹੋਈ ਹੈ । ਉਸ ਨੇ ਅੱਜ ਆਪਣੇ ਸੋਸ਼ਲ ਮੀਡੀਆ ...
ਭਾਰਤ ਖੇਤਰੀ ਸੁਰੱਖਿਆ ਨੂੰ ਉਤਸ਼ਾਹਿਤ ਕਰਨ, ਰੱਖਿਆ ਸਮਰੱਥਾ ਵਧਾਉਣ ਲਈ ਅਫਰੀਕੀ ਦੇਸ਼ਾਂ ਨਾਲ ਕੰਮ ਕਰਨਾ ਜਾਰੀ ਰੱਖੇਗਾ-ਰਾਜਨਾਥ ਸਿੰਘ
. . .  1 day ago
ਭਾਰਤ ਦੀ ਅਗਵਾਈ ਵਾਲੀ ਐਸ.ਸੀ.ਓ. ਐਨ.ਐਸ.ਏ. ਬੈਠਕ 'ਚ ਪਾਕਿਸਤਾਨ ਦੇ ਹਿੱਸਾ ਲੈਣ ਦੀ ਸੰਭਾਵਨਾ
. . .  1 day ago
ਮੁੱਖ ਮੰਤਰੀ ਦੇ ਟਵੀਟ ਦਾ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਜਵਾਬ
. . .  1 day ago
ਅੰਮ੍ਰਿਤਸਰ, 28 ਮਾਰਚ- ਮੁੱਖ ਮੰਤਰੀ ਵਲੋਂ ਕੀਤੇ ਗਏ ਟਵੀਟ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਜਵਾਬ ਦਿੱਤਾ ਗਿਆ ਹੈ। ਜਵਾਬ ਦਿੰਦਿਆ ਉਨ੍ਹਾਂ ਕਿਹਾ ਹੈ ਕਿ ਭਗਵੰਤ ਮਾਨ ਜੀ ਜਿਵੇਂ ਤੁਸੀਂ ਪੰਜਾਬ ਦੀ ਨੁਮਾਇੰਦਗੀ ਕਰਦੇ ਹੋ ਉਸੇ ਤਰ੍ਹਾਂ ਮੈਂ ਵੀ ਆਪਣੀ ਕੌਮ ਦਾ ਨਿਮਾਣਾ...
ਅੰਮ੍ਰਿਤਪਾਲ ਸਰਕਾਰ ਦਾ ਆਦਮੀ, ਜੋ ਸਰਕਾਰ ਕਹੇਗੀ ਉਹ ਹੀ ਕਹੇਗਾ - ਰਾਕੇਸ਼ ਟਿਕੇਤ
. . .  1 day ago
ਕਰਨਾਲ, 28 ਮਾਰਚ (ਗੁਰਮੀਤ ਸਿੰਘ ਸੱਗੂ)- ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਰਾਕੇਸ਼ ਟਿਕੇਤ ਨੇ ਵਾਰਿਸ ਪੰਜਾਬ ਦੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਰਕਾਰ ਦਾ ਆਦਮੀ ਦੱਸਦੇ ਹੋਏ ਕਿਹਾ ਕਿ ਉਸ ਨੂੰ ਸਰਕਾਰ ਜੋ ਕਹੇਗੀ ਉਹ ਉਹ ਹੀ ਕਹੇਗਾ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਚਾਰੋਂ ਪਾਸੇ ਕੰਢੀਲੀਆ ਤਾਰਾਂ ਲੱਗੀਆ...
ਭਾਰਤ ਸਰਕਾਰ ਵਲੋਂ 18 ਫ਼ਾਰਮਾਂ ਕੰਪਨੀਆਂ ਦੇ ਲਾਇਸੈਂਸ ਰੱਦ
. . .  1 day ago
ਨਵੀਂ ਦਿੱਲੀ, 28 ਮਾਰਚ- ਅਧਿਕਾਰਤ ਸੂਤਰਾਂ ਨੂੰ ਮਿਲੀ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਨੇ 20 ਰਾਜਾਂ ਦੀਆਂ 76 ਕੰਪਨੀਆਂ ’ਤੇ ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ ਵਲੋਂ ਨਿਰੀਖਣ ਤੋਂ ਬਾਅਦ ਨਕਲੀ ਦਵਾਈਆਂ ਦੇ ਨਿਰਮਾਣ ਲਈ 18 ਫ਼ਾਰਮਾ....
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 21 ਮਾਘ ਸੰਮਤ 554
ਵਿਚਾਰ ਪ੍ਰਵਾਹ: ਰਾਜ ਅਜਿਹੇ ਲੋਕਾਂ ਦਾ ਹੋਣਾ ਚਾਹੀਦਾ ਹੈ ਜੋ ਦੌਲਤ ਅਤੇ ਸ਼ੁਹਰਤ ਦੀ ਥਾਂ ਲੋਕ ਕਲਿਆਣ ਅਤੇ ਸੇਵਾਵਾਂ ਨੂੰ ਤਰਜੀਹ ਦੇਣ। -ਬਰਿੰਗਮ ਯੰਗ

ਤਰਨਤਾਰਨ

ਐੱਨ.ਪੀ.ਐੱਸ. ਮੁਲਾਜ਼ਮਾਂ ਨੇ ਪੁਰਾਣੀ ਪੈਨਸ਼ਨ ਬਹਾਲੀ ਦੇ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ

ਪੱਟੀ, 1 ਫਰਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਬਲਾਕ ਪੱਟੀ ਦੇ ਆਗੂਆਂ ਸੂਬਾ ਜਨਰਲ ਸਕੱਤਰ ਜਰਨੈਲ ਸਿੰਘ ਪੱਟੀ, ਜੋਗਾ ਸਿੰਘ, ਸੁਖਦੇਵ ਰਾਜ, ਸਰਬਜੀਤ ਸਿੰਘ ਅਤੇ ਸਤਨਾਮ ਸਿੰਘ ਸਿੱਧੂ ਵਲੋਂ ਰੋਸ ਵਜੋਂ ਪੁਰਾਣੀ ਪੈਨਸ਼ਨ ਬਹਾਲੀ ਦੇ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਰੋਸ ਜ਼ਾਹਰ ਕੀਤਾ ਗਿਆ | ਇਸ ਪ੍ਰਦਰਸ਼ਨ ਦੌਰਾਨ ਆਗੂਆਂ ਦੱਸਿਆ ਦੋ ਮਹੀਨੇ ਦਾ ਲੰਮਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਅਜੇ ਤੱਕ ਐੱਨ.ਪੀ.ਐੱਸ. ਮੁਲਾਜ਼ਮਾਂ ਨੂੰ ਨਾ ਤਾਂ ਜੀ.ਪੀ.ਐੱਫ਼. ਨੰਬਰ ਹੀ ਅਲਾਟ ਹੋਇਆ ਤੇ ਨਾ ਹੀ ਇਸ ਦੀ ਕਟੌਤੀ ਸ਼ੁਰੂ ਹੋਈ ਹੈ | ਇਸ ਦੇ ਨਾਲ ਹੀ ਪੰਜਾਬ ਸਰਕਾਰ ਤੋਂ ਇਹ ਮੰਗ ਵੀ ਕੀਤੀ ਗਈ ਕਿ ਕੇਂਦਰ ਸਰਕਾਰ ਦੀ ਤਰਜ਼ ਉੱਪਰ 20 ਸਾਲ ਦੀ ਸੇਵਾ ਨੂੰ ਪੈਨਸ਼ਨ ਗਣਨਾ ਸਮੇਂ ਪੂਰੇ ਲਾਭ ਦਿੱਤੇ ਜਾਣ | ਇਸ ਸਮੇਂ ਇਹ ਮੰਗ ਵੀ ਉਠਾਈ ਗਈ ਕਿ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਕਰਮਚਾਰੀਆਂ ਨੂੰ ਵੀ ਪੈਨਸ਼ਨ ਦਿੱਤੀ ਜਾਵੇ | ਜ਼ਿਲ੍ਹਾ ਪ੍ਰੀਸ਼ਦ ਅਤੇ ਐੱਸ.ਐੱਸ.ਏ., ਰਸਮਾ ਅਧੀਨ ਕੀਤੀ ਨੌਕਰੀ ਦੇ ਸਮਾਂਕਾਲ ਨੂੰ ਪੈਨਸ਼ਨ ਦਾ ਲਾਭ ਗਿਣਦੇ ਸਮੇਂ ਰੈਗੂਲਰ ਨੌਕਰੀ ਦੇ ਸਮੇਂ ਵਿਚ ਜੋੜਿਆ ਜਾਵੇ | ਇਸ ਮੌਕੇ ਕੁਲਦੀਪ ਸਿੰਘ, ਹਰਪਾਲ ਸਿੰਘ, ਗੁਰਨਾਮ ਸਿੰਘ, ਰਾਜ ਸਿੰਘ ਨੇ ਦੱਸਿਆ ਕਿ ਐੱਨ.ਪੀ.ਐੱਸ. ਅਧੀਨ ਆਉਂਦੇ ਅੱਜ ਦੇ ਮੁਲਾਜ਼ਮਾਂ ਨੇ ਆਪਣੀ ਸੇਵਾਕਾਲ ਦੇ ਮੁਢਲੇ ਤਿੰਨ ਤੋਂ 5 ਸਾਲ ਠੇਕਾ ਆਧਾਰ 'ਤੇ ਨਿਗੂਣੀਆਂ ਤਨਖਾਹਾਂ 'ਤੇ ਲਾਏ ਹਨ | ਅੱਜ ਜਦੋਂ ਇਨ੍ਹਾਂ ਮੁਲਾਜ਼ਮਾਂ ਦੀ ਪੈਨਸ਼ਨ ਤੈਅ ਕੀਤੀ ਜਾਣੀ ਹੈ ਤਾਂ ਸਿਰਫ਼ ਰੈਗੂਲਰ ਸਮੇਂ ਨੂੰ ਹੀ ਗਿਣਿਆ ਜਾਵੇਗਾ | ਰੈਗੂਲਰ ਸਮਾਂ ਘੱਟ ਰਹਿ ਜਾਣ ਕਾਰਨ ਬਹੁਤ ਸਾਰੇ ਮੁਲਾਜ਼ਮ ਸਾਥੀ ਪੈਨਸ਼ਨ ਦਾ ਪੂਰਾ ਲਾਭ ਨਹੀਂ ਲੈ ਸਕਣਗੇ | ਇਸ ਤਰ੍ਹਾਂ ਅੱਜ ਦੇ ਐੱਨ.ਪੀ.ਐੱਸ. ਮੁਲਾਜ਼ਮ ਦੋਹਰੀ ਮਾਰ ਹੇਠ ਹਨ ਇਕ ਤਾਂ ਠੇਕੇ ਦੀ ਸੇਵਾ ਦੌਰਾਨ ਨਿਭਾਈ ਸੇਵਾ ਦਾ ਨਾ ਗਿਣਿਆ ਜਾਣਾ | ਇਸ ਲਈ ਸਰਕਾਰ ਪੈਨਸ਼ਨ ਦਾ ਲਾਭ ਮਿਥਦੇ ਸਮੇਂ ਸਾਡੇ ਦੁਆਰਾ ਰੈਗੂਲਰ ਸੇਵਾਕਾਲ ਦੇ ਨਾਲ-ਨਾਲ ਠੇਕੇ ਉਪਰ ਕੀਤੀ ਸਰਵਿਸ ਦੀ ਗਣਨਾ ਕਰਨ ਦਾ ਵੀ ਪ੍ਰਾਵਧਾਨ ਰੱਖੇ | ਆਗੂਆਂ ਅੱਗੇ ਦੱਸਿਆ ਕਿ ਜੇਕਰ ਸਰਕਾਰ ਵਲੋਂ ਟਾਲ ਮਟੋਲ ਇਸੇ ਤਰ੍ਹਾਂ ਜਾਰੀ ਰਹੀ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਹੋਰ ਵੀ ਤਿੱਖਾ ਹੋਵੇਗਾ |

ਦੇਸ਼ ਤੇ ਵਿਦੇਸ਼ਾਂ 'ਚ ਰਹਿ ਰਹੇ ਲੋਕਾਂ ਨਾਲ ਆਨਲਾਈਨ ਠੱਗੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼

ਤਰਨ ਤਾਰਨ, 1 ਫਰਵਰੀ (ਹਰਿੰਦਰ ਸਿੰਘ) - ਤਰਨ ਤਾਰਨ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਸ਼ਹਿਰ ਦੇ ਇਕ ਵੱਡੇ ਹੋਟਲ 'ਚ ਛਾਪਾਮਾਰੀ ਕਰਕੇ ਦੇਸ਼ ਅਤੇ ਵਿਦੇਸ਼ਾਂ ਵਿਚ ਰਹਿ ਰਹੇ ਲੋਕਾਂ ਨਾਲ ਆਨਲਾਈਨ ਠੱਗੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ 16 ਵਿਅਕਤੀਆਂ ਨੂੰ ...

ਪੂਰੀ ਖ਼ਬਰ »

ਹਿਊਮਨ ਸਰਵਿਸ ਸੁਸਾਇਟੀ ਵਲੋਂ ਸਿਵਲ ਹਸਪਤਾਲ ਵਿਖੇ 10 ਰੁਪਏ 'ਚ ਥਾਲੀ ਭੋਜਨ ਦੇਣਾ ਸ਼ਲਾਘਾਯੋਗ ਉੱਦਮ- ਤਨੇਜਾ, ਗੁਪਤਾ

ਤਰਨ ਤਾਰਨ, 1 ਫਰਵਰੀ (ਪਰਮਜੀਤ ਜੋਸ਼ੀ)- ਤਰਨ ਤਾਰਨ ਸਿਵਲ ਹਸਪਤਾਲ ਵਿਖੇ ਹਿਊਮਨ ਸਰਵਿਸ ਸੁਸਾਇਟੀ ਵਲੋਂ 'ਮਾਤਾ ਗੰਗਾ ਜੀ ਦਾ ਚੁੱਲ੍ਹਾ' ਦੇ ਨਾਂਅ 'ਤੇ ਚਲਾਈ ਜਾ ਰਹੀ ਰਸੋਈ ਵਿਖੇ 10 ਰੁਪਏ ਵਿਚ ਥਾਲੀ ਦੁਪਹਿਰ ਦਾ ਖਾਣਾ ਦਿੱਤਾ ਜਾਂਦਾ ਹੈ | ਸਿਵਲ ਹਸਪਤਾਲ ਵਿਖੇ ਇਲਾਜ ...

ਪੂਰੀ ਖ਼ਬਰ »

ਪਤਨੀ ਨਾਲ ਕੁੱਟਮਾਰ ਕਰਨ 'ਤੇ ਪਤੀ ਖਿਲਾਫ਼ ਮਾਮਲਾ ਦਰਜ

ਤਰਨ ਤਾਰਨ, 1 ਫਰਵਰੀ (ਪਰਮਜੀਤ ਜੋਸ਼ੀ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਖਾਲੜਾ ਦੀ ਪੁਲਿਸ ਨੇ ਪਤਨੀ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਵਿਆਹੁਤਾ ਦੇ ਪਤੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਖਾਲੜਾ ਵਿਖੇ ਬਲਜੀਤ ਕੌਰ ...

ਪੂਰੀ ਖ਼ਬਰ »

ਮੁਹੱਲਾ ਕਲੀਨਿਕ ਦੇ ਨਾਂਅ 'ਤੇ ਜਨਤਾ ਨੂੰ ਮੂਰਖ ਬਣਾ ਰਹੀ ਪੰਜਾਬ ਸਰਕਾਰ- ਅਰੋੜਾ

ਤਰਨ ਤਾਰਨ, 1 ਫਰਵਰੀ (ਇਕਬਾਲ ਸਿੰਘ ਸੋਢੀ) - ਪਿਛਲੇ ਕਈ ਸਾਲਾਂ ਤੋਂ ਪਹਿਲਾਂ ਹੀ ਬਣੇ ਪ੍ਰਾਇਮਰੀ ਹੈਲਥ ਸੈਂਟਰਾਂ ਨੂੰ ਮੁਹੱਲਾ ਕਲੀਨਿਕਾਂ ਦਾ ਨਾਂਅ ਦੇ ਕੇ ਜਨਤਾ ਨੂੰ ਮੂਰਖ ਬਣਾ ਰਹੀ ਹੈ ਪੰਜਾਬ ਸਰਕਾਰ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਲਹਿਰ ਪਾਰਟੀ ਦੇ ...

ਪੂਰੀ ਖ਼ਬਰ »

ਗੋਇੰਦਵਾਲ ਸਾਹਿਬ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਲੈਬ ਦੀ ਸ਼ੁਰੂਆਤ

ਗੋਇੰਦਵਾਲ ਸਾਹਿਬ, 1 ਫਰਵਰੀ (ਸਕੱਤਰ ਸਿੰਘ ਅਟਵਾਲ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਭਰ 'ਚ ਦਰਜਨਾਂ ਲੈਬਾਰਟਰੀਆਂ ਟਰੱਸਟ ਦੇ ਬਾਨੀ ਡਾ. ਐੱਸ.ਪੀ. ਸਿੰਘ ਉਬਰਾਏ ਦੀ ਯੋਗ ਅਗਵਾਈ ...

ਪੂਰੀ ਖ਼ਬਰ »

162 ਕਰੋੜ ਰੁਪਏ ਦੀ ਲਾਗਤ ਨਾਲ ਜ਼ਿਲ੍ਹੇ 'ਚ 675 ਏਕੜ 'ਚ ਮਿੰਨੀ ਜੰਗਲ ਲਗਾਉਣ ਲਈ ਪ੍ਰਬੰਧਕੀ ਪ੍ਰਵਾਨਗੀ ਜਾਰੀ- ਡਿਪਟੀ ਕਮਿਸ਼ਨਰ

ਤਰਨ ਤਾਰਨ, 1 ਫਰਵਰੀ (ਹਰਿੰਦਰ ਸਿੰਘ) - ਮਗਨਰੇਗਾ ਸਕੀਮ ਅਧੀਨ ਪਹਿਲੇ ਗੇੜ ਵਿਚ 162 ਕਰੋੜ ਰੁਪਏ ਦੀ ਲਾਗਤ ਨਾਲ ਲਗਪਗ 675 ਏਕੜ 'ਚ ਮਿੰਨੀ ਜੰਗਲ ਲਗਾਉਣ ਲਈ ਪ੍ਰਬੰਧਕੀ ਪ੍ਰਵਾਨਗੀ ਜਾਰੀ ਕਰ ਦਿੱਤੀ ਗਈ ਹੈ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਨੇ ...

ਪੂਰੀ ਖ਼ਬਰ »

'ਦਾ ਟੀਮ ਗਲੋਬਲ' ਨੇ ਆਸਟ੍ਰੇਲੀਆ ਤੇ ਕੈਨੇਡਾ ਦੇ ਵੀਜ਼ੇ ਲਗਵਾਏ- ਡਾਇਰੈਕਟਰ ਸੈਮ ਗਿੱਲ

ਤਰਨ ਤਾਰਨ, 1 ਫਰਵਰੀ (ਹਰਿੰਦਰ ਸਿੰਘ)- ਤਰਨ ਤਾਰਨ ਬੱਸ ਅੱਡੇ ਦੇ ਨੇੜੇ ਗਲੀ ਨੰਬਰ ਤਿੰਨ ਵਿਚ 'ਦਾ ਟੀਮ ਗਲੋਬਲ' ਦੇ ਦਫ਼ਤਰ ਵਿਖੇ ਟੀਮ ਦੇ ਡਾਇਰੈਕਟਰ ਸੈਮ ਗਿੱਲ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਆਸਟ੍ਰੇਲੀਆ ਦੇ 5 ਤੇ ਕੈਨੇਡਾ ਦੇ 2 ਵੀਜ਼ੇ ਦਿਖਾਉਂਦੇ ਹੋਏ ਜਾਣਕਾਰੀ ...

ਪੂਰੀ ਖ਼ਬਰ »

ਬੈਂਕ 'ਚ ਸੰਨ੍ਹ ਲਗਾਉਣ ਵਾਲਾ ਵਿਅਕਤੀ ਗਿ੍ਫ਼ਤਾਰ

ਤਰਨ ਤਾਰਨ, 1 ਫਰਵਰੀ (ਹਰਿੰਦਰ ਸਿੰਘ)- ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਬੀਤੇ ਦਿਨ ਕਸਬਾ ਸੁਰਸਿੰਘ ਵਿਖੇ ਕੈਨੇਰਾ ਬੈਂਕ ਵਿਚ ਚੋਰੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਥਾਣਾ ਭਿੱਖੀਵਿੰਡ ਦੇ ...

ਪੂਰੀ ਖ਼ਬਰ »

ਇੰਸਪੈਕਟਰ ਗੁਰਮੁੱਖ ਸਿੰਘ ਨੂੰ ਸੇਵਾ ਮੁਕਤੀ 'ਤੇ ਕੀਤਾ ਸਨਮਾਨਿਤ

ਪੱਟੀ, 1 ਫਰਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਜ਼ਿਲ੍ਹਾ ਸ਼ਾਂਝ ਕੇਂਦਰ ਤਰਨ ਤਾਰਨ ਦੇ ਇੰਚਾਰਜ਼ ਇੰਸਪੈਕਟਰ ਗੁਰਮੁੱਖ ਸਿੰਘ ਪੱਟੀ ਨੂੰ ਸੇਵਾ ਮੁਕਤੀ ਸਮੂਹ ਸਟਾਫ਼ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਸਾਂਝ ਕੇੇਂਦਰ ਦੇ ਨਵ ...

ਪੂਰੀ ਖ਼ਬਰ »

4 ਤੱਕ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਤੇ ਕਾਲਜਾਂ 'ਚ 'ਸਟਰੈੱਸ ਮੈਨੇਜਮੈਂਟ ਵਿੱਦ ਮੈਡੀਟੇਸ਼ਨ' ਵਰਕਸ਼ਾਪ ਲਗਾਈ ਜਾ ਰਹੀ- ਡਿਪਟੀ ਕਮਿਸ਼ਨਰ

ਤਰਨ ਤਾਰਨ, 1 ਫਰਵਰੀ (ਹਰਿੰਦਰ ਸਿੰਘ)- ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਵਲੋਂ ਜ਼ਿਲ੍ਹੇ ਦੇ ਨੌਜਵਾਨਾਂ ਦੇ ਭਵਿੱਖ ਨੂੰ ਸੇਧ ਦੇਣ ਦੇ ਮੰਤਵ ਨਾਲ ਇਕ ਵਿਸ਼ੇਸ਼ ਉਪਰਾਲਾ ਉਲੀਕਿਆ ਗਿਆ ਹੈ ਜਿਸ ਵਿਚ ਮਿਤੀ 31 ਜਨਵਰੀ 2023 ਤੋਂ 4 ਫਰਵਰੀ 2023 ਤੱਕ ਜ਼ਿਲ੍ਹੇ ਦੇ ਵੱਖ-ਵੱਖ ...

ਪੂਰੀ ਖ਼ਬਰ »

ਡਿਪਟੀ ਡੀ.ਈ.ਓ. ਸੈਕੰਡਰੀ ਗੁਰਬਚਨ ਸਿੰਘ ਲਾਲੀ ਵਲੋਂ ਪ੍ਰੀ-ਬੋਰਡ ਪ੍ਰੀਖਿਆ ਦਾ ਨਿਰੀਖਣ

ਪੱਟੀ, 1 ਫਰਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਮਿਸ਼ਨ ਸੱਤ ਪ੍ਰਤੀਸ਼ਤ ਤਹਿਤ ਸਿੱਖਿਆ ਵਿਭਾਗ ਵਲੋਂ ਲਈਆਂ ਜਾ ਰਹੀਆਂ ਬੋਰਡ ਦੀਆਂ ਜਮਾਤਾਂ ਦੀਆਂ ਪ੍ਰੀ-ਬੋਰਡ ਪ੍ਰੀਖਿਆਵਾਂ ਦਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤਰਨ ਤਾਰਨ ਗੁਰਬਚਨ ...

ਪੂਰੀ ਖ਼ਬਰ »

ਭੇਦਭਰੀ ਹਾਲਤ 'ਚ ਦੋ ਦੁਧਾਰੂ ਮੱਝਾਂ ਤੇ ਕੱਟੀ ਦੀ ਮੌਤ

ਝਬਾਲ, 1 ਫਰਵਰੀ (ਸੁਖਦੇਵ ਸਿੰਘ)- ਬੀਤੀ ਰਾਤ ਪਿੰਡ ਪੰਜਵੜ੍ਹ ਕਲਾਂ ਵਿਖੇ ਪਸ਼ੂ ਪਾਲਕ ਦੀਆਂ ਦੋ ਦੁਧਾਰੂ ਮੱਝਾਂ ਤੇ ਕੱਟੀ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ | ਇਸ ਸੰਬੰਧੀ ਪਸ਼ੂ ਪਾਲਕ ਸਰਬਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪੰਜਵੜ੍ਹ ਕਲਾਂ ਨੇ ਦੱਸਿਆ ਕਿ ਘਰ ਦੇ ...

ਪੂਰੀ ਖ਼ਬਰ »

ਬਜਟ ਹਰੇਕ ਵਰਗ ਦੇ ਲੋਕਾਂ ਲਈ ਲਾਭਦਾਇਕ- ਤਰੁਣ ਜੋਸ਼ੀ

ਤਰਨ ਤਾਰਨ, 1 ਫਰਵਰੀ (ਇਕਬਾਲ ਸਿੰਘ ਸੋਢੀ)- ਕੇਂਦਰ ਵਿਚਲੀ ਭਾਜਪਾ ਸਰਕਾਰ ਵਲੋਂ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿਚ ਦੇਸ਼ ਦੇ ਹਰ ਵਰਗ ਦੇ ਲੋਕਾਂ ਨੂੰ ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ ਗਈਆਂ ਹਨ ਤੇ ਇਹ ਬਜਟ ਦੇਸ਼ ਦੇ ਲੋਕਾਂ ਲਈ ਲਾਭਦਾਇਕ ਸਾਬਿਤ ਹੋਵੇਗਾ ਕਿਉਂਕਿ ...

ਪੂਰੀ ਖ਼ਬਰ »

ਡਿਪਟੀ ਡੀ.ਈ.ਓ. ਸੈਕੰਡਰੀ ਗੁਰਬਚਨ ਸਿੰਘ ਲਾਲੀ ਵਲੋਂ ਪ੍ਰੀ-ਬੋਰਡ ਪ੍ਰੀਖਿਆ ਦਾ ਨਿਰੀਖਣ

ਤਰਨ ਤਾਰਨ, 1 ਫਰਵਰੀ (ਇਕਬਾਲ ਸਿੰਘ ਸੋਢੀ)- ਮਿਸ਼ਨ ਸੱਤ ਪ੍ਰਤੀਸ਼ਤ ਤਹਿਤ ਸਿੱਖਿਆ ਵਿਭਾਗ ਵਲੋਂ ਲਈਆਂ ਜਾ ਰਹੀਆਂ ਬੋਰਡ ਦੀਆਂ ਜਮਾਤਾਂ ਦੀਆਂ ਪ੍ਰੀ ਬੋਰਡ ਪ੍ਰੀਖਿਆਵਾਂ ਦਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਗੁਰਬਚਨ ਸਿੰਘ ਲਾਲੀ ਵੱਖ-ਵੱਖ ਸਕੂਲਾਂ ਸਰਕਾਰੀ ...

ਪੂਰੀ ਖ਼ਬਰ »

ਬੈਂਕ 'ਚੋਂ ਪੈਸੇ ਕਢਵਾ ਕੇ ਆਈ ਔਰਤ ਦਾ ਪਰਸ ਖੋਹਿਆ

ਪੱਟੀ, 1 ਫਰਵਰੀ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)- ਦੋ ਮੋਟਰਸਾਈਕਲ ਸਵਾਰ ਅਣਪਛਾਤੇ ਲੁਟੇਰਿਆਂ ਨੇ ਬੈਂਕ 'ਚੋਂ ਆਪਣੇ ਮੰਦਬੁੱਧੀ ਬੇਟੇ ਦੀ ਪੈਨਸ਼ਨ ਕਢਵਾ ਕੇ ਬਾਹਰ ਆ ਰਹੀ ਔਰਤ ਦਾ ਪਰਸ ਖੋਹਣ ਮੌਕੇ ਔਰਤ ਨੂੰ ਘਸੀਟ ਕੇ ਗੰਭੀਰ ਜ਼ਖ਼ਮੀ ਕਰ ਕੇ ...

ਪੂਰੀ ਖ਼ਬਰ »

ਵੀਜ਼ਾ ਮਾਹਰ ਗੈਵੀ ਕਲੇਰ ਨੇ 1 ਹਫ਼ਤੇ 'ਚ ਆਸਟ੍ਰੇਲੀਆ ਦੇ 20 ਵੀਜ਼ੇ ਕੀਤੇ ਹਾਸਲ

ਤਰਨ ਤਾਰਨ, 1 ਫਰਵਰੀ (ਹਰਿੰਦਰ ਸਿੰਘ)- ਆਸਟ੍ਰੇਲੀਆ ਦੇ ਹਰ ਇਨਟੇਕ ਵਿਚ ਦਰਜਨਾਂ ਦੀ ਗਿਣਤੀ ਵਿਚ ਸਿੰਗਲ ਤੇ ਸਪਾਊਸ ਵੀਜ਼ੇ ਹਾਸਲ ਕਰਨ ਵਾਲੇ ਵੀਜ਼ਾ ਮਾਹਿਰ ਗੈਵੀ ਕਲੇਰ ਨੇ ਇਕ ਵਾਰ ਫਿਰ ਆਪਣੀ ਚੜ੍ਹਤ ਕਾਇਮ ਰੱਖੀ ਹੈ | ਵੀਜ਼ਾ ਮਾਹਿਰ ਗੈਵੀ ਕਲੇਰ ਨੇ ਦੱਸਿਆ ਕਿ ...

ਪੂਰੀ ਖ਼ਬਰ »

ਦਵਿੰਦਰਜੀਤ ਕੌਰ ਪੰਨੂੰ ਦੀਆਂ ਅਸਥੀਆਂ ਗੋਇੰਦਵਾਲ ਸਾਹਿਬ ਵਿਖੇ ਜਲ ਪ੍ਰਵਾਹ

ਗੋਇੰਦਵਾਲ ਸਾਹਿਬ, 1 ਫਰਵਰੀ (ਸਕੱਤਰ ਸਿੰਘ ਅਟਵਾਲ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਦੀ ਪਤਨੀ ਦਵਿੰਦਰਜੀਤ ਕੌਰ ਪੰਨੂੰ ਦੀਆਂ ਅਸਥੀਆਂ ਗੋਇੰਦਵਾਲ ਸਾਹਿਬ ਬਿਆਸ ਦਰਿਆ ਵਿਚ ਜਲ ਪ੍ਰਵਾਹ ਕੀਤੀਆਂ ਗਈਆਂ | ਦਵਿੰਦਰਜੀਤ ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਵਿਅਕਤੀ ਗਿ੍ਫ਼ਤਾਰ

ਭਿੱਖੀਵਿੰਡ, 1 ਫਰਵਰੀ (ਬੌਬੀ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਥਾਣਾ ਭਿੱਖੀਵਿੰਡ ਦੇ ਐੱਸ.ਆਈ. ਨਰੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਪੁਲਿਸ ਪਾਰਟੀ ...

ਪੂਰੀ ਖ਼ਬਰ »

ਇੰਪਲਾਈਜ਼ ਫੈੱਡਰੇਸ਼ਨ (ਚਾਹਲ) ਗਰੁੱਪ 'ਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਸ਼ਮੂਲੀਅਤ

ਤਰਨ ਤਾਰਨ, 1 ਫਰਵਰੀ (ਹਰਿੰਦਰ ਸਿੰਘ)- ਇੰਪਲਾਈਜ਼ ਫੈਡਰੇਸ਼ਨ (ਚਾਹਲ) ਗਰੁੱਪ ਦੀ ਮੀਟਿੰਗ ਬਲਵਿੰਦਰ ਸਿੰਘ ਬੱਠੇ ਭੈਣੀ ਜੇ.ਈ. ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸੂਬਾ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆ, ਮੰਗਲ ਸਿੰਘ ਠਰੂ ਸੀਨੀਅਰ ਮੀਤ ਪ੍ਰਧਾਨ ਵਿਸ਼ੇਸ਼ ਤੌਰ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਝਬਾਲ 'ਚ ਮਨਾਇਆ ਖੇਡ ਦਿਵਸ

ਝਬਾਲ, 1 ਫਰਵਰੀ (ਸਰਬਜੀਤ ਸਿੰਘ) - ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਯੋਗ ਰਹਿਨੁਮਾਈ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਸਕੂਲ ਝਬਾਲ ਵਿਖੇ ਪ੍ਰੀ-ਪ੍ਰਾਇਮਰੀ ਵਿੰਗ ਦਾ ਸਪੋਰਟਸ ਡੇ ਤੇ ਇਨਾਮ ...

ਪੂਰੀ ਖ਼ਬਰ »

ਸੇਵਾ ਮੁਕਤ ਹੋਣ 'ਤੇ ਮੈਨੇਜਰ ਸੁਰਜੀਤ ਸਿੰਘ ਦਾ ਸਨਮਾਨ

ਵੇਰਕਾ, 1 ਫਰਵਰੀ (ਪਰਮਜੀਤ ਸਿੰਘ ਬੱਗਾ)-ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਪਵਿੱਤਰ ਚਰਨਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਕੋਠਾ ਸਾਹਿਬ ਵੱਲ੍ਹਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਨਿਭਾਉਂਦੇ ਆ ਰਹੇ ਮੈਨੇਜਰ ਸੁਰਜੀਤ ਸਿੰਘ ਨੂੰ ਸੇਵਾ ਮੁਕਤ ਹੋਣ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ ਵਿਖੇ ਕਾਮਰਸ ਵਿਭਾਗ ਵਲੋਂ ਸੈਮੀਨਾਰ

ਅੰਮਿ੍ਤਸਰ, 1 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ ਤੇ ਡੀ. ਏ. ਵੀ. ਕਾਲਜ ਅੰਮਿ੍ਤਸਰ ਦੇ ਕਾਮਰਸ ਵਿਭਾਗ ਵਲੋਂ ਸਾਂਝੇ ਤÏਰ 'ਤੇ ਇਕ ਸੈਮੀਨਾਰ ਕਰਵਾਇਆ ਗਿਆ | ਇਸ ਵਿਚ ਐਸ. ਆਰ. ਸਾਫਟਵੇਅਰ ਸਲਿਊਸ਼ਨਜ਼ ਦੇ ਅਵਨੀਤ ਗੁਲਾਟੀ ਵਲੋਂ ਆਪਣੇ ...

ਪੂਰੀ ਖ਼ਬਰ »

ਸਪਰਿੰਗ ਫੀਲਡਜ਼ ਪਬਲਿਕ ਸਕੂਲ ਦੇ ਗੁਰਵੀਰ ਸਿੰਘ ਨੇ ਦਸਤਾਰ ਮੁਕਾਬਲੇ 'ਚ ਮਾਰੀ ਬਾਜ਼ੀ

ਅੰਮਿ੍ਤਸਰ, 1 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਸਪਰਿੰਗ ਫੀਲਡਜ਼ ਪਬਲਿਕ ਸਕੂਲ ਦੇ 10ਵੀਂ ਜਮਾਤ ਦੇ ਵਿਦਿਆਰਥੀ ਗੁਰਵੀਰ ਸਿੰਘ ਨੇ ਦਸਤਾਰ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਹਿਮ ਸਥਾਨ ਹਾਸਿਲ ਕੀਤਾ ਹੈ | ਇਸ ਸੰਬੰਧੀ ਪਿ੍ੰ: ਤੇਜਿੰਦਰ ਕੌਰ ਮਲਹੋਤਰਾ ...

ਪੂਰੀ ਖ਼ਬਰ »

ਬਟਾਲਾ ਰੋਡ ਸਥਿਤ ਇਕ ਹੋਟਲ 'ਚ ਜੀ.ਐਸ.ਟੀ. ਵਿਭਾਗ ਵਲੋਂ ਛਾਪੇਮਾਰੀ

ਅੰਮਿ੍ਤਸਰ, 1 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਪੰਜਾਬ ਦੇ ਜੀ. ਐਸ. ਟੀ. ਵਿਭਾਗ ਵਲੋਂ ਜੀ. ਐਸ. ਟੀ. ਦੀ ਚੋਰੀ ਰੋਕਣ ਲਈ ਛੇੜੀ ਮੁਹਿੰਮ ਤਹਿਤ ਅੱਜ ਟੀਮ ਵਲੋਂ ਸਥਾਨਕ ਬਟਾਲਾ ਰੋਡ ਸਥਿਤ ਇਕ ਹੋਟਲ 'ਚ ਛਾਪੇਮਾਰੀ ਕੀਤੀ ਗਈ | ਜਾਣਕਾਰੀ ਮੁਤਾਬਕ ਸਹਾਇਕ ਰਾਜਕਰ ਕਮਿਸ਼ਨ ...

ਪੂਰੀ ਖ਼ਬਰ »

ਮਾਨ ਸਰਕਾਰ ਮੁਹੱਲਾ ਕਲੀਨਿਕਾਂ ਦੇ ਨਾਂਅ 'ਤੇ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੇ : ਸ਼ਹੂਰਾ

ਚੋਗਾਵਾਂ, 1 ਫਰਵਰੀ (ਗੁਰਵਿੰਦਰ ਸਿੰਘ ਕਲਸੀ)-ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਵਾਸੀਆਂ ਨਾਲ ਕੀਤੇ ਚੋਣ ਵਾਅਦਿਆਂ ਵਿਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ | ਉਕਤ ਪ੍ਰਗਟਾਵਾ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਗੁਰਦੇਵ ਸਿੰਘ ਸ਼ਹੂਰਾ ਨੇ 'ਅਜੀਤ' ਨਾਲ ...

ਪੂਰੀ ਖ਼ਬਰ »

ਛੇਹਰਟਾ ਦੇ ਵਸਨੀਕ ਗੰਦਾ ਪਾਣੀ ਪੀਣ ਲਈ ਮਜਬੂਰ

ਛੇਹਰਟਾ, 1 ਫਰਵਰੀ (ਪੱਤਰ ਪ੍ਰੇਰਕ)-ਵਿਧਾਨ ਸਭਾ ਹਲਕਾ ਪੱਛਮੀ ਅਧੀਨ ਪੈਂਦੇ ਇਲਾਕਾ ਛੇਹਰਟਾ ਖੇਤਰ ਦੇ ਅਧੀਨ ਪੈਂਦੀਆਂ ਵੱਖ-ਵੱਖ ਵਾਰਡਾਂ ਵਿਚ ਪਿਛਲੇ ਇਕ ਸਾਲ ਤੋਂ ਘਰਾਂ ਦੇ ਪਾਣੀ ਵਿਚ ਸੀਵਰੇਜ਼ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ | ਜਿਸਨੂੰ ਲੈ ਕੇ ਵਾਰਡ ਨੰ. 82 ਦੇ ...

ਪੂਰੀ ਖ਼ਬਰ »

ਖਾਲਸਾ ਕਾਲਜ (ਇ) 'ਚ ਸ਼ੁਰੂ ਹੋਇਆ ਨਾਦ ਪ੍ਰਗਾਸੁ ਦਾ ਤਿੰਨ ਰੋਜ਼ਾ ਸਾਹਿਤ ਉਤਸਵ

ਅੰਮਿ੍ਤਸਰ, 1 ਫਰਵਰੀ (ਹਰਮਿੰਦਰ ਸਿੰਘ)-ਨਾਦ ਪ੍ਰਗਾਸੁ ਵਲੋਂ ਅੱਜ ਤੋਂ ਇਥੇ ਕਰਵਾਏ ਜਾਣ ਵਾਲਾ 8ਵਾਂ ਅੰਮਿ੍ਤਸਰ ਸਾਹਿਤ ਉਤਸਵ-2023 ਸਥਾਨਕ ਖਾਲਸਾ ਕਾਲਜ ਇਸਤਰੀ ਵਿਖੇ ਸ਼ੁਰੂ ਹੋਇਆ | ਇਸ ਸਾਹਿਤ ਉਤਸਵ ਦੇ ਪਹਿਲੇ ਦਿਨ ਪ੍ਰਸਿੱਧ ਸਿੱਖ ਚਿੰਤਕ ਮਰਹੂਮ ਡਾ: ਗੁਰਬਚਨ ਸਿੰਘ ...

ਪੂਰੀ ਖ਼ਬਰ »

ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਦੇ ਵਿਦਿਆਰਥੀ ਰਾਜ ਪੱਧਰੀ ਵਿਗਿਆਨ ਮਹਾਂਉਤਸਵ 'ਚ ਰਹੇ ਅੱਵਲ

ਗੋਇੰਦਵਾਲ ਸਾਹਿਬ, 1 ਫਰਵਰੀ (ਸਕੱਤਰ ਸਿੰਘ ਅਟਵਾਲ)- ਬੀਤੇ ਦਿਨੀਂ ਡੀ.ਏ.ਵੀ. ਕਾਲਜ ਜਲੰਧਰ ਵਿਖੇ ਵਿਗਿਆਨ ਮਹਾਂਉਤਸਵ ਮਨਾਇਆ ਗਿਆ ਜਿਸ ਵਿਚ ਵਿਗਿਆਨ ਨਾਲ ਸੰਬੰਧਤ ਵੱਖ-ਵੱਖ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਦਾ ਮਕਸਦ ਵਿਦਿਆਰਥੀਆਂ ਦੀ ਕਲਾ ਨੂੰ ਸਭ ਦੇ ਸਾਹਮਣੇ ਰੱਖ ...

ਪੂਰੀ ਖ਼ਬਰ »

ਪਿੰਡ ਅਲਾਦੀਨਪੁਰ ਦੇ ਵਸਨੀਕਾਂ ਨੇ ਪੱਕੀ ਗਲੀ, ਸੀਵਰੇਜ ਦੇ ਗੰਦੇ ਪਾਣੀ ਦੇ ਨਿਕਾਸ ਕਰਵਾਉਣ ਦੀ ਕੀਤੀ ਮੰਗ

ਤਰਨ ਤਾਰਨ, 1 ਫਰਵਰੀ (ਪਰਮਜੀਤ ਜੋਸ਼ੀ)- ਪਿੰਡ ਅਲਾਦੀਨਪੁਰ ਦੇ ਵਸਨੀਕਾਂ ਸ਼ਿੰਦਾ ਸਿੰਘ, ਭਾਗ ਸਿੰਘ, ਸਵਿੰਦਰ ਕੌਰ, ਕਾਬਲ ਸਿੰਘ, ਨਿਰਮਲ ਸਿੰਘ ਆਦਿ ਵਲੋਂ ਜ਼ਿਲ੍ਹੇ ਦੇ ਡੀ.ਡੀ.ਪੀ.ਓ. ਅੱਗੇ ਗੁਹਾਰ ਲਗਾਈ ਕਿ ਜਿਸ ਜਗ੍ਹਾ ਵਿਚ ਅਸੀਂ ਕਾਫ਼ੀ ਚਿਰ ਤੋਂ ਰਹਿ ਰਹੇ ਹਾਂ, ਉਸ ...

ਪੂਰੀ ਖ਼ਬਰ »

ਬ੍ਰਹਮਪੁਰਾ ਤੇ ਹੋਰਨਾਂ ਨੇ ਦਲਬੀਰ ਸਿੰਘ ਫਤਿਆਬਾਦ ਦਾ ਹਾਲ ਜਾਣਿਆ

ਫਤਿਆਬਾਦ, 1 ਫਰਵਰੀ (ਹਰਵਿੰਦਰ ਸਿੰਘ ਧੂੰਦਾ)- ਕਸਬਾ ਫਤਿਆਬਾਦ ਦੇ ਸਾਬਕਾ ਸਰਪੰਚ ਭੁਪਿੰਦਰ ਸਿੰਘ ਭਿੰਦਾ ਦੇ ਪਿਤਾ ਦਲਬੀਰ ਸਿੰਘ ਕੰਬੋਜ ਜੋ ਪਿਛਲੇ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਹਨ, ਦਾ ਹਾਲ-ਚਾਲ ਜਾਨਣ ਲਈ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ...

ਪੂਰੀ ਖ਼ਬਰ »

ਮੁੱਖ ਖੇਤੀਬਾੜੀ ਅਫਸਰ ਵਲੋਂ ਪਰਾਲੀ ਪ੍ਰਬੰਧਨ ਦੇ ਐਕਸ਼ਨ ਪਲਾਨ ਸੰਬੰਧੀ ਮੀਟਿੰਗ

ਤਰਨ ਤਾਰਨ, 1 ਫਰਵਰੀ (ਹਰਿੰਦਰ ਸਿੰਘ)- ਮੁੱਖ ਖੇਤੀਬਾੜੀ ਅਫਸਰ ਡਾ. ਸੁਰਿੰਦਰ ਸਿੰਘ ਵਲੋਂ ਪਰਾਲੀ ਪ੍ਰਬੰਧਨ ਦੇ ਬਲਾਕ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਅਗਾਂਹੂ ਐਕਸ਼ਨ ਪਲਾਨ ਤਿਆਰ ਕਰਨ ਲਈ ਸਟਾਫ਼ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਸਮੂਹ ਬਲਾਕ ਖੇਤੀਬਾੜੀ ਅਫਸਰ, ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX