ਤਾਜਾ ਖ਼ਬਰਾਂ


ਕਰਨਾਟਕ : 10 ਮਈ ਨੂੰ ਹੋਣਗੀਆਂ ਚੋਣਾਂ
. . .  0 minutes ago
ਨਵੀਂ ਦਿੱਲੀ, 29 ਮਾਰਚ- ਮੁੱਖ ਚੋਣ ਅਧਿਕਾਰੀ ਰਾਜੀਵ ਕੁਮਾਰ ਨੇ ਇਕ ਪ੍ਰੈਸ ਕਾਨਫ਼ਰੰਸ ਕਰ ਜਾਣਕਾਰੀ ਦਿੰਦਿਆ ਦੱਸਿਆ ਕਿ ਕਰਨਾਟਕ ਵਿਧਾਨ ਸਭਾ ਚੋਣਾਂ 10 ਮਈ ਨੂੰ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 13 ਮਈ ਨੂੰ ਕੀਤੀਆਂ...
ਨਸ਼ਾ ਤਸਕਰਾਂ ਨੂੰ ਰਿਸ਼ਵਤ ਲੈ ਕੇ ਛੱਡਣ ਵਾਲੇ ਚੌਂਕੀ ਇੰਚਾਰਜ ਖ਼ਿਲਾਫ਼ ਕੇਸ ਦਰਜ
. . .  14 minutes ago
ਲੁਧਿਆਣਾ, 29 ਮਾਰਚ (ਪਰਮਿੰਦਰ ਸਿੰਘ ਆਹੂਜਾ)- ਨਸ਼ਾ ਤਸਕਰਾਂ ਨੂੰ ਰਿਸ਼ਵਤ ਲੈ ਕੇ ਛੱਡਣ ਵਾਲੇ ਚੌਂਕੀ ਇੰਚਾਰਜ ਖ਼ਿਲਾਫ਼ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਪਰਮੋਦ ਕੁਮਾਰ ਨੇ ਦੱਸਿਆ ਕਿ ਪੁਲਿਸ ਵਲੋਂ ਬੀਤੀ ਸ਼ਾਮ ਇਕ ਨਸ਼ਾ ਤਸਕਰ....
ਪੰਜਾਬ ਸਰਕਾਰ ਵਲੋਂ 13 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ
. . .  17 minutes ago
ਚੰਡੀਗੜ੍ਹ, 29 ਮਾਰਚ- ਪੰਜਾਬ ਸਰਕਾਰ ਵਲੋਂ 13 ਪੀ.ਸੀ.ਐ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਸਰਕਾਰ ਵਲੋਂ ਇਸ ਸੰਬੰਧੀ ਪੱਤਰ ਕਰ ਦਿੱਤਾ...
ਇਨੋਵਾ ਛੱਡ ਕੇ ਭੱਜੇ ਨੌਜਵਾਨਾਂ ਦੀ ਭਾਲ ’ਚ ਪੁਲਿਸ ਵਲੋਂ ਦਰਜਨਾਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ
. . .  21 minutes ago
ਹੁਸ਼ਿਆਰਪੁਰ, 29 ਮਾਰਚ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ-ਫਗਵਾੜਾ ਰੋਡ ’ਤੇ ਪੈਂਦੇ ਪਿੰਡ ਮਰਨਾਈਆਂ ’ਚ ਬੀਤੀ ਰਾਤ ਇਨੋਵਾ ਸਵਾਰ 2 ਨੌਜਵਾਨਾਂ ਦਾ ਪਿੱਛਾ ਕਰ ਰਹੀ ਪੁਲਿਸ ਨੂੰ ਵੇਖ ਕੇ ਗੱਡੀ ਛੱਡ ਕੇ ਭੱਜੇ ਸ਼ੱਕੀ ਵਿਅਕਤੀਆਂ ਦਾ ਪਤਾ ਲਗਾਉਣ ਲਈ ਬੀਤੀ ਰਾਤ ਤੋਂ ਲੈ ਕੇ ਹੁਣ ਤੱਕ ਇਲਾਕੇ ਦੇ ਪਿੰਡਾਂ ’ਚ ਪੁਲਿਸ ਵਲੋਂ ਤਲਾਸ਼ੀ....
ਹੋਟਲ ’ਚ ਰੋਟੀ ਖਾਣ ਆਏ ਤਿੰਨ ਨੌਜਵਾਨਾਂ ’ਤੇ ਇਕ ਦਰਜਨ ਦੇ ਕਰੀਬ ਨੌਜਵਾਨਾਂ ਵਲੋਂ ਹਮਲਾ
. . .  26 minutes ago
ਕਪੂਰਥਲਾ, 29 ਮਾਰਚ (ਅਮਨਜੋਤ ਸਿੰਘ ਵਾਲੀਆ)- ਕਾਲਾ ਸੰਘਿਆਂ ਫ਼ਾਟਕ ਨੇੜੇ ਫੂਡ ਵਿਲਾ ’ਚ ਰੋਟੀ ਖਾਣ ਆਏ ਤਿੰਨ ਨੌਜਵਾਨਾਂ ’ਤੇ ਇਕ ਦਰਜਨ ਦੇ ਕਰੀਬ ਨੌਜਵਾਨਾਂ ਵਲੋਂ ਹਮਲਾ ਕਰਨ ਦਾ ਸਮਾਚਾਰ ਹੈ, ਜਿਸ ਵਿਚ ਤਿੰਨੋ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਓਮ ਪ੍ਰਕਾਸ਼....
ਸ਼ੰਘਾਈ ਸਹਿਯੋਗ ਸੰਗਠਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਬੈਠਕ ਹੋਈ ਸ਼ੁਰੂ
. . .  33 minutes ago
ਨਵੀਂ ਦਿੱਲੀ, 29 ਮਾਰਚ- ਸ਼ੰਘਾਈ ਸਹਿਯੋਗ ਸੰਗਠਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਬੈਠਕ ਅੱਜ ਇੱਥੇ ਚੱਲ ਰਹੀ ਹੈ। ਇਸ ਬੈਠਕ ਲਈ ਮੈਂਬਰ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਪਹੁੰਚੇ ਹਨ। ਮੀਟਿੰਗ ਤੋਂ ਪਹਿਲਾਂ ਆਪਣੀ ਟਿੱਪਣੀ ਵਿਚ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਕਿਹਾ ਕਿ.....
ਰਾਜ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ
. . .  44 minutes ago
ਰਾਜ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ
ਲੋਕ ਸਭਾ ਦੁਪਹਿਰ 12 ਵਜੇ ਤੱਕ ਮੁਲਤਵੀ
. . .  45 minutes ago
ਲੋਕ ਸਭਾ ਦੁਪਹਿਰ 12 ਵਜੇ ਤੱਕ ਮੁਲਤਵੀ
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 2,151 ਨਵੇਂ ਮਾਮਲੇ
. . .  about 1 hour ago
ਨਵੀਂ ਦਿੱਲੀ, 29 ਮਾਰਚ-ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 2,151 ਨਵੇਂ ਮਾਮਲੇ ਦਰਜ ਕੀਤੇ ਗਏ ਹਨ। 1,222 ਠੀਕ ਹੋਏ ਹਨ ਤੇ ਸਰਗਰਮ ਮਾਮਲਿਆਂ ਦੀ ਗਿਣਤੀ...
ਸਦਨ ਲਈ ਰਣਨੀਤੀ 'ਤੇ ਚਰਚਾ ਕਰਨ ਵਾਸਤੇ ਵਿਰੋਧੀ ਧਿਰ ਦੇ ਨੇਤਾਵਾਂ ਦੀ ਬੈਠਕ
. . .  about 1 hour ago
ਨਵੀਂ ਦਿੱਲੀ, 29 ਮਾਰਚ-ਸਦਨ ਲਈ ਰਣਨੀਤੀ 'ਤੇ ਚਰਚਾ ਕਰਨ ਵਾਸਤੇ ਸੰਸਦ ਵਿਚ ਰਾਜ ਸਭਾ ਦੇ ਮਲਿਕ ਅਰਜੁਨ ਖੜਗੇ ਦੇ ਚੈਂਬਰ ਵਿਚ ਵਿਰੋਧੀ ਧਿਰ ਦੇ ਨੇਤਾਵਾਂ ਦੀ ਬੈਠਕ ਚੱਲ ਰਹੀ...
ਅਫ਼ਗਾਨਿਸਤਾਨ ਦੇ ਕਾਬੁਲ 'ਚ ਭੂਚਾਲ ਦੇ ਝਟਕੇ ਮਹਿਸੂਸ
. . .  about 1 hour ago
ਕਾਬੁਲ, 29 ਮਾਰਚ-ਅੱਜ ਸਵੇਰੇ 5:49 'ਤੇ ਅਫਗਾਨਿਸਤਾਨ ਦੇ ਕਾਬੁਲ ਤੋਂ 85 ਕਿਲੋਮੀਟਰ ਪੂਰਬ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਵਿਗਿਆਨ ਲਈ ਰਾਸ਼ਟਰੀ ਕੇਂਦਰ ਅਨੁਸਾਰ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ...
ਜਨਮ ਦਿਨ ਮੌਕੇ ਬੱਬੂ ਮਾਨ ਦਾ ਟਵਿੱਟਰ ਅਕਾਊਂਟ ਭਾਰਤ 'ਚ ਬੰਦ
. . .  12 minutes ago
ਚੰਡੀਗੜ੍ਹ, 29 ਮਾਰਚ-ਪੰਜਾਬੀ ਗਾਇਕ ਬੱਬੂ ਮਾਨ ਦੇ ਟਵਿੱਟਰ ਅਕਾਊਂਟ 'ਤੇ ਭਾਰਤ 'ਚ ਰੋਕ ਲਗਾ ਦਿੱਤੀ ਗਈ...
ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ
. . .  about 1 hour ago
ਚੰਡੀਗੜ੍ਹ, 29 ਮਾਰਚ-ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਵਿਖੇ ਮੁੱਖ ਮੰਤਰੀ ਨਾਲ ਮੁਲਾਕਾਤ...।
ਗਿਆਨੀ ਹਰਪ੍ਰੀਤ ਸਿੰਘ ਦਾ ਟਵਿੱਟਰ ਅਕਾਊਂਟ ਭਾਰਤ 'ਚ ਬੰਦ
. . .  about 1 hour ago
ਚੰਡੀਗੜ੍ਹ, 29 ਮਾਰਚ-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਟਵਿੱਟਰ ਅਕਾਊਂਟ ਭਾਰਤ 'ਚ ਬੰਦ ਕਰ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਟਵੀਟ ਕਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਰਕਾਰਾਂ...
ਦਿੱਲੀ ਕ੍ਰਾਈਮ ਬ੍ਰਾਂਚ ਵਲੋਂ ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਸਮੇਤ ਦੋ ਨਾਈਜੀਰੀਅਨ ਨਾਗਰਿਕਾਂ ਸਣੇ 3 ਗ੍ਰਿਫ਼ਤਾਰ
. . .  about 2 hours ago
ਨਵੀਂ ਦਿੱਲੀ, 29 ਮਾਰਚ-ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਨਸ਼ਾ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਦੋ ਨਾਈਜੀਰੀਅਨ ਨਾਗਰਿਕਾਂ ਡੇਨੀਅਲ ਅਤੇ ਬੇਨੇਥ ਅਤੇ ਇਕ ਭਾਰਤੀ ਬਲਜੀਤ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ 'ਚੋਂ ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ...
ਕੈਲਗਰੀ:ਨੌਰਥ ਈਸਟ ਮਾਰਟਿਨਡੇਲ 15 ਸਾਲਾ ਲੜਕੀ ਦੀ ਗੋਲੀ ਮਾਰ ਕੇ ਹੱਤਿਆ
. . .  about 2 hours ago
ਰੂਸ ਦੀ ਸੁਰੱਖਿਆ ਪ੍ਰੀਸ਼ਦ ਦੇ ਸੁਰੱਖਿਆ ਕੌਂਸਲਾਂ ਦੇ ਸਕੱਤਰਾਂ ਦੀ ਸਾਲਾਨਾ ਮੀਟਿੰਗ 'ਚ ਲੈਣਗੇ ਹਿੱਸਾ
. . .  about 2 hours ago
ਨਵੀਂ ਦਿੱਲੀ, 29 ਮਾਰਚ-ਰੂਸ ਦੀ ਸੁਰੱਖਿਆ ਪ੍ਰੀਸ਼ਦ ਦੇ ਸਕੱਤਰ ਨਿਕੋਲਾਈ ਪਤਰੁਸ਼ੇਵ ਅੱਜ ਦਿੱਲੀ ਵਿਚ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ. ) ਦੇ ਮੈਂਬਰ ਦੇਸ਼ਾਂ ਦੇ ਸੁਰੱਖਿਆ ਕੌਂਸਲਾਂ ਦੇ ਸਕੱਤਰਾਂ ਦੀ ਸਾਲਾਨਾ ਮੀਟਿੰਗ...
ਅਡਾਨੀ ਗਰੁੱਪ ਦੇ ਮੁੱਦੇ ਅਤੇ ਰਾਹੁਲ ਗਾਂਧੀ ਦੀ ਅਯੋਗਤਾ 'ਤੇ ਚਰਚਾ ਕਰਨ ਲਈ ਲੋਕ ਸਭਾ 'ਚ ਮੁਲਤਵੀ ਮਤੇ ਦਾ ਨੋਟਿਸ
. . .  about 2 hours ago
ਨਵੀਂ ਦਿੱਲੀ, 29 ਮਾਰਚ-ਅਡਾਨੀ ਗਰੁੱਪ ਦੇ ਮੁੱਦੇ ਅਤੇ ਰਾਹੁਲ ਗਾਂਧੀ ਦੀ ਅਯੋਗਤਾ 'ਤੇ ਚਰਚਾ ਕਰਨ ਲਈ ਕਾਂਗਰਸ ਦੇ ਸੰਸਦ ਮੈਂਬਰ ਮਾਨਿਕਮ ਟੈਗੋਰ ਨੇ ਲੋਕ ਸਭਾ ਵਿਚ ਮੁਲਤਵੀ ਮਤੇ ਦਾ...
ਕਾਂਗਰਸ ਨੇ ਅੱਜ 10:30 ਵਜੇ ਬੁਲਾਈ ਆਪਣੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਦੀ ਮੀਟਿੰਗ
. . .  about 3 hours ago
ਨਵੀਂ ਦਿੱਲੀ, 29 ਮਾਰਚ-ਕਾਂਗਰਸ ਪਾਰਟੀ ਨੇ ਅੱਜ ਸਵੇਰੇ 10:30 ਵਜੇ ਕਾਂਗਰਸ ਸੰਸਦੀ ਪਾਰਟੀ ਦਫ਼ਤਰ ਸੰਸਦ ਭਵਨ ਵਿਚ ਆਪਣੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਦੀ ਮੀਟਿੰਗ ਬੁਲਾਈ...
ਕਰਨਾਟਕ ਵਿਧਾਨ ਸਭਾ ਚੋਣਾਂ ਦਾ ਐਲਾਨ ਅੱਜ
. . .  about 3 hours ago
ਨਵੀਂ ਦਿੱਲੀ, 29 ਮਾਰਚ-ਕਰਨਾਟਕ ਵਿਧਾਨ ਸਭਾ ਚੋਣਾਂ ਦਾ ਐਲਾਨ ਅੱਜ ਹੋਵੇਗਾ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ 11 ਵਜੇ ਕਰਨਾਟਕ ਵਿਧਾਨ ਸਭਾ ਚੋਣਾਂ ਦਾ ਐਲਾਨ...
⭐ਮਾਣਕ-ਮੋਤੀ⭐
. . .  about 4 hours ago
⭐ਮਾਣਕ-ਮੋਤੀ⭐
ਮਲੋਟ 'ਚ ਵਿਅਕਤੀ ਨੇ ਮਹਿਲਾ 'ਤੇ ਤੇਜ਼ਾਬ ਸੁੱਟਿਆ
. . .  1 day ago
ਮਲੋਟ, 28 ਮਾਰਚ (ਪਾਟਿਲ)-ਮਲੋਟ ਵਿਖੇ ਮੰਗਲਵਾਰ ਨੂੰ ਰਾਤ ਕਰੀਬ 8:30 ਵਜੇ ਵਾਪਰੀ ਘਟਨਾ ਵਿਚ ਇਕ ਵਿਅਕਤੀ ਨੇ ਮਹਿਲਾ 'ਤੇ ਤੇਜ਼ਾਬ ਸੁੱਟ ਦਿੱਤਾ । ਜਿਸ ਕਰਕੇ ਮਹਿਲਾ ਬੁਰੀ ਤਰ੍ਹਾਂ ਝੁਲਸ ਗਈ ...
ਜੈਕਲਿਨ ਨੇ ਅੰਮ੍ਰਿਤਸਰ ਫੇਰੀ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਕਿਹਾ ‘ਧੰਨਵਾਦ ਅੰਮ੍ਰਿਤਸਰ’
. . .  1 day ago
ਅੰਮ੍ਰਿਤਸਰ 28 ਮਾਰਚ (ਵਰਪਾਲ)-ਅਦਾਕਾਰਾ ਜੈਕਲਿਨ ਫਰਨਾਂਡਿਜ਼ ਅਦਾਕਾਰ ਸੋਨੂ ਸੂਦ ਨਾਲ ਆਪਣੀ ਆਉਣ ਵਾਲੀ ਫਿਲਮ ਫ਼ਤਿਹ ਦੀ ਸੂਟਿੰਗ ਲਈ ਅ੍ਰੰਮਿਤਸਰ ਆਈ ਹੋਈ ਹੈ । ਉਸ ਨੇ ਅੱਜ ਆਪਣੇ ਸੋਸ਼ਲ ਮੀਡੀਆ ...
ਭਾਰਤ ਖੇਤਰੀ ਸੁਰੱਖਿਆ ਨੂੰ ਉਤਸ਼ਾਹਿਤ ਕਰਨ, ਰੱਖਿਆ ਸਮਰੱਥਾ ਵਧਾਉਣ ਲਈ ਅਫਰੀਕੀ ਦੇਸ਼ਾਂ ਨਾਲ ਕੰਮ ਕਰਨਾ ਜਾਰੀ ਰੱਖੇਗਾ-ਰਾਜਨਾਥ ਸਿੰਘ
. . .  1 day ago
ਭਾਰਤ ਦੀ ਅਗਵਾਈ ਵਾਲੀ ਐਸ.ਸੀ.ਓ. ਐਨ.ਐਸ.ਏ. ਬੈਠਕ 'ਚ ਪਾਕਿਸਤਾਨ ਦੇ ਹਿੱਸਾ ਲੈਣ ਦੀ ਸੰਭਾਵਨਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 21 ਮਾਘ ਸੰਮਤ 554
ਵਿਚਾਰ ਪ੍ਰਵਾਹ: ਰਾਜ ਅਜਿਹੇ ਲੋਕਾਂ ਦਾ ਹੋਣਾ ਚਾਹੀਦਾ ਹੈ ਜੋ ਦੌਲਤ ਅਤੇ ਸ਼ੁਹਰਤ ਦੀ ਥਾਂ ਲੋਕ ਕਲਿਆਣ ਅਤੇ ਸੇਵਾਵਾਂ ਨੂੰ ਤਰਜੀਹ ਦੇਣ। -ਬਰਿੰਗਮ ਯੰਗ

ਅੰਮ੍ਰਿਤਸਰ / ਦਿਹਾਤੀ

ਬੁਨਿਆਦੀ ਸਹੂਲਤਾਂ ਤੋਂ ਵਾਂਝਾ ਹੈ ਪਿੰਡ ਨਿੱਜਰ

ਰਈਆ 1 ਫਰਵਰੀ (ਸ਼ਰਨਬੀਰ ਸਿੰਘ ਕੰਗ)-ਕਸਬਾ ਰਈਆ ਤੋਂ ਕਰੀਬ ਤਿੰਨ ਕਿਲੋਮੀਟਰ ਦੂਰੀ 'ਤੇ ਦੱਖਣ ਦੀ ਬਾਹੀ ਨਹਿਰ ਦੇ ਨਾਲ-2 ਜਾਣ ਵਾਲੀ ਰਈਆ/ਨਾਗੋਕੇ ਘ੍ਰਾਟ ਲਿੰਕ ਸੜਕ ਤੇ ਵੱਸਿਆ ਪਿੰਡ ਨਿੱਜਰ ਜੋ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਹੈ |
ਪੰਚਾਇਤ-ਘਰ ਤੇ ਡਿਸਪੈਂਸਰੀ ਦੀ ਘਾਟ- ਪਿੰਡ ਨਿੱਜਰ ਦੀ ਕਰੀਬ ਇੱਕ ਹਜ਼ਾਰ ਦੇ ਕਰੀਬ ਅਬਾਦੀ ਹੈ ਤੇ ਤਕਰੀਬਨ 900 ਦੇ ਕਰੀਬ ਵੋਟਰ ਹਨ | ਪਰ ਪਿੰਡ ਦੀ ਪੰਚਾਇਤ ਵਾਸਤੇ ਆਪਣਾ ਪੰਚਾਇਤ ਘਰ ਨਹੀਂ ਹੈ | ਮੋਹਤਬਰ ਵਿਅਕਤੀਆਂ ਦੇ ਦੱਸਣ ਅਨੁਸਾਰ ਜਦੋਂ ਪੰਚਾਇਤ ਨੇ ਕੋਈ ਮੀਟਿੰਗ ਕਰਨੀ ਹੁੰਦੀ ਹੈ ਪੰਚਾਇਤ ਨੂੰ ਗੁਰਦੁਆਰਾ ਸਾਹਿਬ, ਕਿਸੇ ਦੇ ਘਰ ਜਾਂ ਕਦੀ ਕਿਸੇ ਨੁੱਕਰ ਵਿਚ ਬੈਠ ਕੇ ਮੀਟਿੰਗ ਕਰਨੀ ਪੈਂਦੀ ਹੈ | ਪਿੰਡ ਵਿਚ ਸਰਕਾਰੀ ਡਿਸਪੈਂਸਰੀ ਜਾਂ ਹਸਪਤਾਲ ਨਹੀਂ ਹੈ | ਜਦੋਂ ਕੋਈ ਬਿਮਾਰ ਹੋ ਜਾਵੇ ਜਾਂ ਕਿਸੇ ਦੇ ਸੱਟ ਲੱਗ ਜਾਵੇ ਤਾਂ ਦੂਰ-ਦੁਰਾਡੇ ਸ਼ਹਿਰ ਵਿਚ ਮਰੀਜ਼ ਨੂੰ ਲੈ ਕੇ ਜਾਣਾ ਪੈਂਦਾ ਜਿਸ ਕਰਕੇ ਬਹੁਤ ਪ੍ਰੇਸ਼ਾਨੀ ਆਉਂਦੀ ਹੈ |
ਪਿੰਡ ਦੀਆਂ ਸੜਕਾਂ ਦੀ ਹਾਲਤ ਖਸਤਾ- ਪਿੰਡ ਨਿੱਜਰ ਨੂੰ ਰਈਆ ਤੋਂ ਆਉਣ ਵਾਲੀ ਸੜਕ ਜੋ ਅੱਗੇ ਨਾਗੋਕੇ ਘ੍ਰਾਟ ਨੂੰ ਜਾਂਦੀ ਹੈ, ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ | ਸੜਕ ਵਿਚ ਕਈ ਜਗ੍ਹਾ ਦੋ-ਦੋ ਫੁੱਟ ਡੂੰਘੇ ਖੱਡੇ ਪਏ ਹੋਏ ਜਿਸ ਨਾਲ ਅਕਸਰ ਹੀ ਕਈ ਹਾਦਸੇ ਵਾਪਰਦੇ ਰਹਿੰਦੇ ਹਨ | ਕਈ ਵਾਰੀ ਇਨ੍ਹਾਂ ਖੱਡਿਆਂ ਵਿਚ ਵੱਜ ਕੇ ਹਾਦਸੇ ਵਾਪਰਨ ਕਰਕੇ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ |
ਬਿਨਾ ਚਾਰ-ਦੀਵਾਰੀ ਹੱਡਾ-ਰੋੜੀ- ਪਿੰਡ ਦੀ ਹੱਡਾ-ਰੋੜੀ ਬਹੁਤ ਗਲਤ ਜਗ੍ਹਾ 'ਤੇ ਸਥਿੱਤ ਹੈ ਤੇ ਇਸਦੀ ਕੋਈ ਚਾਰ-ਦੀਵਾਰੀ ਨਹੀਂ ਹੋਈ | ਇਸ ਦੇ ਨਜ਼ਦੀਕ ਗੁਰਦੁਆਰਾ ਬਾਬੇ ਸ਼ਹੀਦ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਤੇ ਨਾਲ ਹੀ ਸ਼ਮਸ਼ਾਨਘਾਟ ਹੈ ਇਸ ਕਰਕੇ ਜਦੋਂ ਕੋਈ ਪਸ਼ੂ ਮਰਦਾ ਹੈ ਤਾਂ ਇਸਦੀ ਬਦਬੂ ਬਹੁਤ ਆਉਂਦੀ ਹੈ ਤੇ ਕੁੱਤੇ, ਇੱਲਾਂ ਜਾਂ ਕਾਂ ਮਾਸ ਚੁੱਕ ਕੇ ਇਨ੍ਹਾਂ ਥਾਵਾਂ 'ਤੇ ਖਿਲਾਰ ਦਿੰਦੇ ਹਨ ਜਿਸ ਕਰਕੇ ਸੰਗਤ ਨੂੰ ਬਹੁਤ ਪ੍ਰੇਸ਼ਾਨੀ ਆਉਂਦੀ ਹੈ |
ਸਾਂਝ ਕੇਂਦਰ ਦੀ ਘਾਟ- ਪਿੰਡ ਵਿਚ ਲੋਕਾਂ ਦੀ ਸਹੂਲਤ ਲਈ ਸਾਂਝ ਕੇਂਦਰ ਬਣਿਆ ਸੀ ਕੁਝ ਸਮੇਂ ਤੋਂ ਇਹ ਬੰਦ ਹੋ ਗਿਆ ਹੈ | ਇਸ ਸਾਂਝ ਕੇਂਦਰ ਨੂੰ ਕਰੀਬ ਚਾਰ-ਪੰਜ ਪਿੰਡਾਂ ਜਿਨ੍ਹਾਂ ਵਿਚ ਨਿੱਝਰ, ਜੱਲੂਪੁਰ, ਫੇਰੂਮਾਨ, ਟੌਂਗ, ਮੱਦ ਆਦਿ ਦੇ ਲੋਕ ਜੁੜੇ ਹੋਏ ਸਨ ਪਰ ਇਹ ਬੰਦ ਹੋਣ ਕਰਕੇ ਹੁਣ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਰਈਆ ਵਿਖੇ ਜਾਣਾ ਪੈਂਦਾ ਹੈ ਤੇ ਲੰਮੀਆ ਲਾਈਨਾਂ ਵਿਚ ਲੱਗਣਾ ਪੈਂਦਾ ਹੈ | ਸਾਂਝ ਕੇਂਦਰ ਇਸ ਵੇਲੇ ਨਸ਼ੇੜੀਆਂ ਦਾ ਅੱਡਾ ਬਣਿਆ ਹੋਇਆ ਅਤੇ ਚੋਰ ਇੱਥੋਂ ਕੀਮਤੀ ਸਮਾਨ ਜਨਰੇਟਰ, ਏ. ਸੀ. ਵਗ਼ੈਰਾ ਚੋਰੀ ਕਰਕੇ ਲੈ ਗਏ ਹਨ |
ਵਿਧਾਇਕ ਦਲਬੀਰ ਸਿੰਘ ਟੌਂਗ ਗੱਲਬਾਤ ਦੌਰਾਨ- ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਦਾ ਕਹਿਣਾ ਹੈ ਕਿ ਸੜਕਾਂ ਰਿਪੇਅਰ ਵਾਸਤੇ ਉਨ੍ਹਾਂ ਨੇ ਆਪਣੇ ਏਜੰਡੇ ਵਿਚ ਪਾਈਆਂ ਹਨ, ਅਜੇ ਮੌਸਮ ਸੜਕਾਂ ਬਣਾਉਣ ਦੇ ਅਨੁਕੂਲ ਨਹੀਂ ਹੈ ਜਦ ਵੀ ਮੌਸਮ ਠੀਕ ਹੋ ਗਿਆ ਇਹ ਬਣਾ ਦਿੱਤੀਆਂ ਜਾਣਗੀਆਂ | ਸਾਂਝ ਕੇਂਦਰ ਤੇ ਸੁਸਾਇਟੀ ਬਾਰੇ ਉਨ੍ਹਾਂ ਕਿਹਾ ਕਿ ਪੰਚਾਇਤ ਮਤਾ ਪਵਾ ਕੇ ਦੇਵੇ ਸਬੰਧਤ ਮਹਿਕਮੇ ਨੂੰ ਉਹ ਸਿਫਾਰਸ਼ ਕਰ ਦੇਣਗੇ |
ਬੀ. ਡੀ. ਪੀ. ਓ. ਅਮਨਦੀਪ ਸਿੰਘ ਮੰਨਣ ਦਾ ਕੀ ਕਹਿਣਾ- ਬੀ. ਡੀ. ਪੀ. ਓ. ਰਈਆ ਅਮਨਦੀਪ ਸਿੰਘ ਮੰਨਣ ਦਾ ਕਹਿਣਾ ਹੈ ਕਿ ਹੱਡਾ-ਰੋੜੀ ਦੀ ਚਾਰ-ਦੀਵਾਰੀ ਕਰਵਾਉਣ ਵਾਸਤੇ ਗ੍ਰਾਂਟ ਦਾ ਪੰਚਾਇਤ ਕੋਲੋਂ ਮਤਾ ਪਵਾ ਕੇ ਉਹ ਚਾਰ ਦੀਵਾਰੀ ਕਰਵਾ ਦੇਣਗੇ |

ਜੋਧ ਸਿੰਘ ਸਮਰਾ ਨੂੰ ਹਲਕਾ ਅਜਨਾਲਾ ਦਾ ਇੰਚਾਰਜ ਬਣਾਏ ਜਾਣ 'ਤੇ ਮਜੀਠਾ ਵਾਸੀਆਂ 'ਚ ਖੁਸ਼ੀ ਦੀ ਲਹਿਰ

ਮਜੀਠਾ, 1 ਫਰਵਰੀ (ਮਨਿੰਦਰ ਸਿੰਘ ਸੋਖੀ)-ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੀਨੀਅਰ ਅਕਾਲੀ ਆਗੂ ਜੋਧ ਸਿੰਘ ਸਮਰਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵਲੋਂ ਵਿਧਾਨ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਬਿਆਸ, 1 ਫ਼ਰਵਰੀ (ਰੱਖੜਾ)-ਰੇਲ ਪਟੜੀ ਤੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦੀ ਸੂਚਨਾ ਹੈ | ਜਾਣਕਾਰੀ ਦਿੰਦਿਆਂ ਜੀ. ਆਰ. ਪੀ. ਪੁਲਿਸ ਚੌਂਕੀ ਬਿਆਸ ਦੇ ਏ. ਐਸ. ਆਈ. ਜਸਪਿੰਦਰ ਸਿੰਘ ਨੇ ਦੱਸਿਆ ਕਿ ਰੇਲ ਪਟੜੀ ਬੁਟਾਰੀ ਬਿਆਸ ਦਰਮਿਆਨ ਕਿਲੋਮੀਟਰ ਨੰਬਰ 470/11-13 ਦਰਮਿਆਨ ਇਕ ...

ਪੂਰੀ ਖ਼ਬਰ »

ਭੇਦਭਰੇ ਹਾਲਾਤ 'ਚ ਔਰਤ ਲਾਪਤਾ

ਚੋਗਾਵਾਂ, 1 ਫਰਵਰੀ (ਗੁਰਵਿੰਦਰ ਸਿੰਘ ਕਲਸੀ)-ਸਰਹੱਦੀ ਪਿੰਡ ਲੋਧੀਗੁੱਜਰ ਵਿਖੇ ਭੇਦਭਰੀ ਹਾਲਤ ਵਿਚ ਇਕ ਔਰਤ ਦੇ ਲਾਪਤਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਹਰਦੇਵ ਸਿੰਘ ਪਿੰਡ ਲੋਧੀਗੁੱਜਰ ਨੇ ਦੱਸਿਆ ਕਿ ਉਸਦੀ ਪਤਨੀ ਕੁਲਵਿੰਦਰ ਕੌਰ (45) ਜਿਸਦੀ ...

ਪੂਰੀ ਖ਼ਬਰ »

ਪੰਜਾਬ ਨੈਸ਼ਨਲ ਬੈਂਕ ਨਾਗ ਕਲਾਂ ਦੇ ਸ਼ਿਸ਼ੂ ਕੁਮਾਰ ਸ਼ਰਮਾ ਦੀ ਸੇਵਾ ਮੁਕਤੀ 'ਤੇ ਸ਼ਾਨਦਾਰ ਵਿਦਾਇਗੀ ਪਾਰਟੀ

ਮਜੀਠਾ, 1 ਫਰਵਰੀ (ਮਨਿੰਦਰ ਸਿੰਘ ਸੋਖੀ)-ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਨਾਗ ਕਲਾਂ ਵਿਖੇ ਬਤੌਰ ਸਪੈਸ਼ਲ ਅਸਿਸਟੈਂਟ ਸੇਵਾਵਾਂ ਨਿਭਾਅ ਰਹੇ ਸ਼ਿਸ਼ੂ ਕੁਮਾਰ ਸ਼ਰਮਾ ਨੂੰ ਉਨ੍ਹਾਂ ਦੀ ਉਮਰ ਦੇ 58 ਸਾਲ ਪੂਰੀ ਹੋਣ 'ਤੇ ਸੇਵਾ ਮੁਕਤੀ ਮੌਕੇ ਬੈਂਕ ਦੇ ਸਟਾਫ ਮੈਂਬਰਾਂ ...

ਪੂਰੀ ਖ਼ਬਰ »

ਐੱਨ. ਆਰ. ਆਈ. ਪਰਿਵਾਰ ਵਲੋਂ ਲੁੱਧੜ ਸਕੂਲ ਦੇ ਬੱਚਿਆਂ ਨੂੰ ਸਾਮਾਨ ਵੰਡਿਆ

ਜੇਠੂਵਾਲ, 1 ਫਰਵਰੀ (ਮਿੱਤਰਪਾਲ ਸਿੰਘ ਰੰਧਾਵਾ)-ਸਰਕਾਰੀ ਐਲੀ. ਸਕੂਲ ਲੁੱਧੜ ਵਿਖੇ ਐੱਨ. ਆਰ. ਆਈ. ਭਰਾਵਾਂ ਵਲੋਂ ਬੱਚਿਆਂ ਦੀ ਸਹਲੂਤ ਲਈ ਕਈ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ ਜਿਸ ਤਹਿਤ ਪਿੰਡ ਲੁੱਧੜ ਦੇ ਐੱਨ. ਆਰ. ਆਈ. ਪਰਿਵਾਰ ਤਰਸੇਮ ਸਿੰਘ ਬੱਲ ਵਲੋਂ ਸਕੂਲ ਦੇ ...

ਪੂਰੀ ਖ਼ਬਰ »

ਮਾਨ ਸਰਕਾਰ ਵਲੋਂ ਸਿਹਤ ਸਹੂਲਤਾਂ ਲਈ ਖੋਲ੍ਹੇ ਮਹੱਲਾ ਕਲੀਨਿਕ ਸਿਰਫ ਖਾਨਾਪੂਰਤੀ ਤੱਕ ਹੀ ਸੀਮਤ- ਲਖਬੀਰ ਗਿੱਲ

ਜੇਠੂਵਾਲ, 1 ਫਰਵਰੀ (ਮਿੱਤਰਪਾਲ ਸਿੰਘ ਰੰਧਾਵਾ)-ਮੌਜੂਦਾ ਪੰਜਾਬ ਵਿਚਲੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵਲੋਂ ਜੋ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਮਹੱਲਾ ਕਲੀਨਿਕ ਖੋਲੇ ਹਨ ਉਹ ਸਿਰਫ ਖਾਨਾਪੂਰਤੀ ਤੱਕ ਹੀ ਸੀਮਤ ਹਨ ...

ਪੂਰੀ ਖ਼ਬਰ »

ਵਿਧਾਇਕ ਟੌਂਗ ਵਲੋਂ ਸਠਿਆਲਾ 'ਚ 'ਸੱਥ' ਦਾ ਉਦਘਾਟਨ

ਸਠਿਆਲਾ, 1 ਫਰਵਰੀ (ਸਫਰੀ)-ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਵਲੋਂ ਗ੍ਰਾਮ ਪੰਚਾਇਤ ਸਠਿਆਲਾ ਦੇ ਸਰਪੰਚ ਦਲਵਿੰਦਰ ਸਿੰਘ ਵਲੋਂ ਤਿਆਰ ਕਰਵਾਈ ਗਈ 'ਸੱਥ' ਦਾ ਉਦਘਾਟਨ ਕੀਤਾ | ਇਸ ਮੌਕੇ ਵਿਧਾਇਕ ਟੌਂਗ ਨੇ ਕਿਹਾ ਹੈ ਕਿ ਪਿੰਡਾਂ 'ਚ 'ਸੱਥਾਂ ਦਾ ਹੋਣਾ ਬਹੁਤ ਜਰੂਰੀ ਹੈ ਤੇ ...

ਪੂਰੀ ਖ਼ਬਰ »

ਐਂਟੀਰੇਬੀਜ਼ ਟੀਮ ਨੇ ਸਰਹੱਦੀ ਖੇਤਰ ਦੇ ਕਈ ਪਿੰਡਾਂ ਦਾ ਸਰਵੇਖਣ ਕੀਤਾ

ਰਮਦਾਸ/ਗੱਗੋਮਾਹਲ, 1 ਫਰਵਰੀ (ਜਸਵੰਤ ਸਿੰਘ ਵਾਹਲਾ, ਬਲਵਿੰਦਰ ਸਿੰਘ ਸੰਧੂ)-ਅੱਜ ਇੱਕ ਰਾਜਪੱਧਰੀ ਰੇਬੀਜ਼ ਟੀਮ ਨੇ ਡਾਕਟਰ ਆਰ.ਕੇ. ਸੋਨੀ (ਡੀ.ਐਮ.ਸੀ. ਲੁਧਿਆਣਾ) ਦੀ ਅਗਵਾਈ ਹੇਠ ਸਰਹੱਦੀ ਖੇਤਰ ਦੇ ਪਿੰਡਾਂ ਕਤਲੇ, ਰੂੜੇਵਾਲ ਅੰਦਰ ਘਰ ਘਰ ਜਾ ਕੇ ਐਂਟੀਰੇਬੀਜ਼ ਸਰਵੇਖਣ ...

ਪੂਰੀ ਖ਼ਬਰ »

ਚੇਅਰਮੈਨ ਮਿਆਦੀਆਂ ਨੇ ਮੁਹਾਰ ਪਿੰਡ ਦੀਆਂ ਗਲੀਆਂ ਦਾ ਜਾਇਜ਼ਾ ਲਿਆ

ਓਠੀਆਂ, 1 ਫਰਵਰੀ (ਗੁਰਵਿੰਦਰ ਸਿੰਘ ਛੀਨਾ)-ਆਮ ਆਦਮੀ ਪਾਰਟੀ ਦੇ ਪਨਗ੍ਰੇਨ ਦੇ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ ਵਲੋਂ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਅਧੀਨ ਪੈਂਦੇ ਪਿੰਡ ਮੁਹਾਰ ਵਿਖੇ ਆਮ ਆਦਮੀ ਪਾਰਟੀ ਵਲੋਂ ਆਪ ਦੇ ਵਰਕਰ ਅਮਰਜੀਤ ਸਿੰਘ ਮੁਹਾਰ ਅਤੇ ਗਗਨਦੀਪ ...

ਪੂਰੀ ਖ਼ਬਰ »

ਵਿਦੇਸ਼ ਮੰਤਰਾਲਾ ਵਲੋਂ ਅੰਮਿ੍ਤਸਰ ਪਾਸਪੋਰਟ ਦਫ਼ਤਰ ਨੂੰ ਸਰਵੋਤਮ ਪੁਰਸਕਾਰ ਨਾਲ ਕੀਤਾ ਸਨਮਾਨਿਤ

ਅੰਮਿ੍ਤਸਰ, 1 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਵਿਦੇਸ਼ ਮੰਤਰਾਲਾ ਵਲੋਂ ਹਿੰਦੀ ਦਿਵਸ ਮੌਕੇ ਅੰਮਿ੍ਤਸਰ ਪਾਸਪੋਰਟ ਦਫ਼ਤਰ ਨੂੰ ਸਰਵੋਤਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ | ਬੀਤੇ ਦਿਨੀਂ ਨਵੀਂ ਦਿੱਲੀ ਵਿਖੇ ਕਰਵਾਏ ਇਕ ਪੋ੍ਰਗਰਾਮ 'ਚ ਇਹ ਪੁਰਸਕਾਰ ਐਨ.ਕੇ. ...

ਪੂਰੀ ਖ਼ਬਰ »

ਗਗਨਦੀਪ ਸਿੰਘ ਨੇ ਐੱਸ. ਐੱਚ. ਓ. ਥਾਣਾ ਖਿਲਚੀਆਂ ਦਾ ਅਹੁਦਾ ਸੰਭਾਲਿਆ

ਟਾਂਗਰਾ, 1 ਫਰਵਰੀ (ਹਰਜਿੰਦਰ ਸਿੰਘ ਕਲੇਰ)-ਜ਼ਿਲ੍ਹਾ ਪੁਲਿਸ ਦਿਹਾਤੀ ਦੇ ਐੱਸ. ਐੱਸ. ਪੀ. ਤੇ ਡੀ. ਐੱਸ .ਪੀ. ਬਾਬਾ ਬਕਾਲਾ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਐੱਸ. ਆਈ. ਗਗਨਦੀਪ ਸਿੰਘ ਨੇ ਪੁਲਿਸ ਥਾਣਾ ਖਿਲਚੀਆਂ ਦਾ ਇੰਚਾਰਜ ਵਜੋਂ ਅਹੁਦਾ ਸੰਭਾਲਿਆ | ਇਸ ...

ਪੂਰੀ ਖ਼ਬਰ »

ਸਿੰਧੀ ਸਮਾਜ ਨਾਲ ਇੰਦੌਰ 'ਚ ਵਾਪਰੀ ਘਟਨਾ ਦੁਖਦਾਈ ਤੇ ਨਿੰਦਣਯੋਗ : ਜਥੇ: ਬਲਬੀਰ ਸਿੰਘ ਅਕਾਲੀ 96 ਕਰੋੜੀ

ਅੰਮਿ੍ਤਸਰ, 1 ਫਰਵਰੀ (ਜੱਸ)-ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਵਲੋਂ ਜਾਰੀ ਬਿਆਨ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਸੰਬੰਧੀ ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਸਿੰਧੀ ਸਮਾਜ ਨਾਲ ਬੀਤੇ ਦਿਨੀ ਵਾਪਰੀ ਦੁਖਦਾਈ ਘਟਨਾ ...

ਪੂਰੀ ਖ਼ਬਰ »

ਹਲਕਾ ਬਾਬਾ ਬਕਾਲਾ ਸਾਹਿਬ ਵਿਚ ਖੁੱਲ੍ਹੇ ਤਿੰਨ ਕਲੀਨਿਕਾਂ ਦਾ ਅਕਾਲੀ ਦਲ ਵਲੋਂ ਵਿਰੋਧ

ਰਈਆ, 1 ਫਰਵਰੀ (ਸ਼ਰਨਬੀਰ ਸਿੰਘ ਕੰਗ)-ਆਮ ਆਦਮੀ ਪਾਰਟੀ ਵਲੋਂ ਹਲਕਾ ਬਾਬਾ ਬਕਾਲਾ ਸਾਹਿਬ ਵਿਚ ਖੋਲੇ ਗਏ ਨਵੇਂ ਤਿੰਨ ਕਲੀਨਿਕਾਂ ਜਿਨ੍ਹਾਂ ਵਿਚ ਖਿਲਚੀਆਂ, ਭਿੰਡਰ ਤੇ ਬੱੁਟਰ ਦਾ ਵਿਧਾਨ ਸਭਾ ਹਲਕਾ ਬਾਬਾ ਕਾਲਾ ਸਾਹਿਬ ਦੇ ਸਮੂਹ ਅਕਾਲੀ ਆਗੂਆਂ ਵਲੋਂ ਭਾਰੀ ਵਿਰੋਧ ...

ਪੂਰੀ ਖ਼ਬਰ »

ਦਾਣਾ ਮੰਡੀ ਰਈਆ ਅਕਾਲੀ ਆਗੂ ਵਿਚੋਂ ਦਸ ਟਾਇਰੀ ਟਰਾਲਾ ਚੋਰੀ

ਰਈਆ, 1 ਫਰਵਰੀ (ਸ਼ਰਨਬੀਰ ਸਿੰਘ ਕੰਗ)-ਕਸਬਾ ਰਈਆ ਵਿਚ ਚੋਰੀਆਂ ਹੋਣ ਦਾ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਤੇ ਸਥਾਨਕ ਪੁਲਿਸ ਪ੍ਰਸ਼ਾਸਨ ਸਮਾਜ ਵਿਰੋਧੀ ਅਨਸਰਾਂ ਅੱਗੇ ਬੇਵੱਸ ਨਜ਼ਰ ਆ ਰਿਹਾ ਹੈ | ਰਈਆ ਪੁਲਿਸ ਚੌਂਕੀ ਦੇ ਅਧਿਕਾਰੀ ਇਸ ਲਈ ਪੀ.ਸੀ.ਆਰ. ਗਸ਼ਤ ...

ਪੂਰੀ ਖ਼ਬਰ »

ਅਰਸ਼ਦੀਪ ਵਿਰਕ ਸਰਬਸੰਮਤੀ ਨਾਲ ਐਨ. ਐਸ. ਯੂ. ਆਈ. ਦੇ ਜ਼ਿਲ੍ਹਾ ਅੰਮਿ੍ਤਸਰ ਦੇ ਪ੍ਰਧਾਨ ਨਿਯੁਕਤ

ਮਜੀਠਾ, 1 ਫਰਵਰੀ (ਜਗਤਾਰ ਸਿੰਘ ਸਹਿਮੀ)-ਐਨ. ਐਸ. ਯੂ. ਆਈ. ਪੰਜਾਬ ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਿੱਧੂ ਤੇ ਕਾਂਗਰਸ ਦੇ ਇੰਚਰਜ ਨੀਰਜ ਕੰਚਨ ਵਲੋਂ ਬੀਤੇ ਦਿਨੀ ਐਨ. ਐਸ. ਯੂ. ਆਈ. ਦੇ ਪੰਜ ਜ਼ਿਲ੍ਹਾ ਪ੍ਰਧਾਨਾ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿਚ ...

ਪੂਰੀ ਖ਼ਬਰ »

'ਸਰਕਾਰੀ ਡਿਸਪੈਂਸਰੀ ਬੁੱਟਰ ਕਲਾਂ' ਦਾ ਲੀਪਾ ਪੋਚੀ ਕਰ ਕੇ ਬਣਾਇਆ 'ਮੁਹੱਲਾ ਕਲੀਨਿਕ'

ਚੌਕ ਮਹਿਤਾ, 1 ਫਰਵਰੀ (ਧਰਮਿੰਦਰ ਸਿੰਘ ਭੰਮਰਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਲੀ ਆਮ ਆਦਮੀ ਪਾਰਟੀ ਨੇ ਸੱਤਾ ਵਿਚ ਆਉਣ ਲਈ ਪੰਜਾਬ ਵਿਚ ਬਦਲਾਅ ਲਿਆਉਣ ਦੇ ਲੋਕਾਂ ਨਾਲ ਲੱਖਾਂ ਵਾਅਦੇ ਕੀਤੇ | ਇਨ੍ਹਾਂ ਵਾਅਦਿਆਂ ਦੀ ਉਸ ਵੇਲੇ ਫੂਕ ਨਿਕਲੀ ਦਿਖਾਈ ਦਿੱਤੀ, ਜਦ ...

ਪੂਰੀ ਖ਼ਬਰ »

ਵੈਨਕੂਵਰ ਵਿਚ ਡਰੱਗ ਕੋਲ ਰੱਖਣ ਦੀ ਮਿਲੀ ਖੁੱਲ੍ਹ ਨੇ ਵਿਦੇਸ਼ ਗਏ ਬੱਚਿਆਂ ਦੇ ਮਾਪਿਆਂ ਦੀ ਨੀਂਦ ਉਡਾਈ-ਬਾਠ, ਸ਼ਾਹਪੁਰ

ਅਜਨਾਲਾ, 1 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਸੰਯੁਕਤ ਕਿਸਾਨ ਭਲਾਈ ਸੰਸਥਾ ਅਜਨਾਲਾ ਦੀ ਅਹਿਮ ਇਕੱਤਰਤਾ ਪ੍ਰਧਾਨ ਮਨਜੀਤ ਸਿੰਘ ਬਾਠ ਦੀ ਅਗਵਾਈ ਹੇਠ ਹੋਈ, ਜਿਸ ਵਿਚ ਵੱਖ-ਵੱਖ ਮੁੱਦਿਆਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਹਾਲ ਹੀ ਵਿਚ ਕੈਨੇਡਾ ਦੇ ...

ਪੂਰੀ ਖ਼ਬਰ »

ਹਰਦਿਆਲ ਲੁੱਧੜ ਦੀ ਅਗਵਾਈ 'ਚ ਅਕਾਲੀ ਵਰਕਰਾਂ ਦੀ ਮੀਟਿੰਗ ਹੋਈ

ਜੇਠੂਵਾਲ, 1 ਫਰਵਰੀ (ਮਿੱਤਰਪਾਲ ਸਿੰਘ ਰੰਧਾਵਾ)-ਹਲਕਾ ਮਜੀਠਾ ਦੇ ਸੀਨੀਅਰ ਅਕਾਲੀ ਆਗੂ ਹਰਦਿਆਲ ਸਿੰਘ ਲੁੱਧੜ ਦੀ ਅਗਵਾਈ 'ਚ ਅਕਾਲੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਪਿੰਡ ਲੁੱਧੜ ਵਿਖੇ ਹੋਈ ਜਿਸ ਵਿਚ ਲੁੱਧੜ ਨੇ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਵਲੋਂ ...

ਪੂਰੀ ਖ਼ਬਰ »

ਜਾਅਲੀ ਕਾਗਜ਼ ਤਿਆਰ ਕਰਨ ਵਾਲੇ ਗਰੋਹ ਦੇ 3 ਮੈਂਬਰਾਂ ਨੂੰ ਬਿਆਸ ਪੁਲਿਸ ਨੇ ਕੀਤਾ ਕਾਬੂ

ਬਿਆਸ, 1 ਫਰਵਰੀ (ਪਰਮਜੀਤ ਸਿੰਘ ਰੱਖੜਾ)-ਬਿਆਸ ਪੁਲਿਸ ਨੇ ਕਥਿਤ ਜਾਅਲੀ ਕਾਗਜਾਤ ਤਿਆਰ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਗੱਲਬਾਤ ਦੌਰਾਨ ਡੀ. ਐੱਸ. ਪੀ. ਬਾਬਾ ਬਕਾਲਾ ਸਾਹਿਬ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਮੁਖਬਰ ਤੋਂ ਮਿਲੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX