ਫ਼ਾਜ਼ਿਲਕਾ, 2 ਫ਼ਰਵਰੀ (ਦਵਿੰਦਰ ਪਾਲ ਸਿੰਘ) - ਪੰਜਾਬ ਰੋਡਵੇਜ਼ ਪਨਬੱਸ ਅਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਸਬ ਡਿਪੂ ਫ਼ਾਜ਼ਿਲਕਾ ਮੂਹਰੇ ਗੇਟ ਰੈਲੀ ਕੀਤੀ ਗਈ | ਇਸ ਮੌਕੇ ਸੂਬਾ ਪ੍ਰਧਾਨ ਰਵਿੰਦਰ ਸਿੰਘ ਰਿੰਕੂ ਨੇ ਦੱਸਿਆ ਕਿ ਪਿਛਲੇ ਸਾਲ 19 ਦਸੰਬਰ ਨੂੰ ਸੂਬਾ ਸਰਕਾਰ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਦੀ ਪ੍ਰਧਾਨਗੀ ਹੇਠ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਵਿਚ ਯੂਨੀਅਨ ਦੀਆਂ ਮੰਗਾਂ ਮੰਨੀਆਂ ਗਈਆਂ ਸਨ, ਪਰ ਅਜੇ ਤੱਕ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਗਿਆ | ਉਨ੍ਹਾਂ ਮੰਗ ਕੀਤੀ ਕਿ ਕੱਢੇ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ, ਘੱਟ ਤਨਖ਼ਾਹ ਵਾਲੇ ਮੁਲਾਜ਼ਮਾਂ ਦੀ ਤਨਖ਼ਾਹ ਵਿਚ 2500 ਪਲੱਸ 30 ਪ੍ਰਤੀਸ਼ਤ ਵਾਧਾ ਲਾਗੂ ਕੀਤਾ ਜਾਵੇ, ਰਿਪੋਰਟਾਂ ਦੀਆਂ ਸ਼ਰਤਾਂ ਵਾਲੇ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ, ਸ਼ਰਤਾਂ ਵਿਚ ਸੋਧ ਕੀਤੀ ਜਾਵੇ, ਕਿਸੇ ਵੀ ਮੁਲਾਜ਼ਮ ਨੂੰ ਨੌਕਰੀ ਤੋਂ ਨਾ ਕੱਢਿਆ ਜਾਵੇ, ਸਿਰਫ਼ ਬਣਦੀ ਸਜ਼ਾ ਦਿੱਤੀ ਜਾਵੇ, 5 ਪ੍ਰਤੀਸ਼ਤ ਤਨਖ਼ਾਹ ਵਿਚ ਸਲਾਨਾ ਵਾਧਾ ਕੀਤਾ ਜਾਵੇ | ਡਿਪੂ ਖ਼ਜ਼ਾਨਚੀ ਗੁਰਬਖ਼ਸ਼ ਲਾਲ, ਉਡੀਕ ਕੰਬੋਜ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਮੁਫ਼ਤ ਸਫ਼ਰ ਸਹੂਲਤਾਂ ਦੇਣਾ ਚਾਹੁੰਦੀ ਹੈ, ਪਰ ਵਿਭਾਗ ਦੀ ਆਮਦਨ ਮੁਫ਼ਤ ਸਹੂਲਤਾਂ ਕਾਰਨ ਖ਼ਤਮ ਹੋ ਰਹੀ ਹੈ | ਜਿਸ ਕਾਰਨ ਬੱਸਾਂ ਘਾਟੇ ਵਿਚ ਆ ਗਈਆਂ ਹਨ | ਹੁਣ ਤਾਂ ਪੰਪ ਮਾਲਕਾਂ ਨੇ ਡੀਜ਼ਲ ਦੇਣਾ ਵੀ ਬੰਦ ਕਰ ਦਿੱਤਾ ਹੈ ਅਤੇ ਕਈ ਬੱਸਾਂ ਛੋਟੇ-ਛੋਟੇ ਸਪੇਅਰ ਪਾਰਟਸ ਤੋਂ ਬਿਨਾ ਡੀਪੂਆਂ ਵਿਚ ਖੜ੍ਹੀਆਂ ਰਹਿੰਦੀਆਂ ਹਨ | ਇਸ ਮੌਕੇ ਮੀਤ ਪ੍ਰਧਾਨ ਨਵਦੀਪ ਸਿੰਘ, ਸ਼ਾਮ ਸਿੰਘ ਆਦਿ ਨੇ ਸਰਕਾਰ ਨੂੰ ਯੂਨੀਅਨ ਦੀਆਂ ਮੰਗਾਂ ਜਲਦੀ ਮੰਨਣ ਦੀ ਅਪੀਲ ਕੀਤੀ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਅਗਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ |
ਜਲਾਲਾਬਾਦ, 2 ਫਰਵਰੀ (ਜਤਿੰਦਰ ਪਾਲ ਸਿੰਘ) - ਤਹਿਸੀਲ ਜਲਾਲਾਬਾਦ ਵਿਚ ਕਿਸਾਨਾਂ ਦੇ ਕੰਮ ਜੋ ਕਿ ਕਾਫ਼ੀ ਦੇਰ ਤੋਂ ਰੁਕੇ ਹੋਏ ਸਨ, ਬਾਬਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਫ਼ਾਜ਼ਿਲਕਾ ਦੀ ਜ਼ਿਲ੍ਹਾ ਕਮੇਟੀ ਕਿਸਾਨਾਂ ਦੇ ਬੀਤੇ ਦਿਨ ਤਹਿਸੀਲ ...
ਅਬੋਹਰ, 2 ਫ਼ਰਵਰੀ (ਵਿਵੇਕ ਹੂੜੀਆ) - ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਵਲੋਂ ਅਬੋਹਰ ਬਰਾਂਚ ਸਰਾਂਵਾਂ ਹੈੱਡ, ਮਲੂਕਪੁਰਾ ਹੈੱਡ 'ਤੇ ਜਾ ਕੇ ਨਹਿਰਾਂ ਦਾ ਨਿਰੀਖਣ ਕੀਤਾ | ਉਨ੍ਹਾਂ ਕਿਹਾ ਕਿ ਨਹਿਰਾਂ ਦੀ ਸਫ਼ਾਈ, ਲਾਈਨਿੰਗ ਅਤੇ ਬੰਦੀ ਨੂੰ ਲੈ ਕੇ ਸਿੰਚਾਈ ਵਿਭਾਗ ਵਲੋਂ ...
ਅਬੋਹਰ, 2 ਫਰਵਰੀ (ਤੇਜਿੰਦਰ ਸਿੰਘ ਖ਼ਾਲਸਾ) - ਬੀਤੇ ਦਿਨੀਂ ਓਡੀਸਾ ਦੇ ਭੁਵਨੇਸ਼ਵਰ ਸ਼ਹਿਰ ਵਿਚ ਆਯੋਜਿਤ ਰਾਸ਼ਟਰੀ ਕਲਾ ਉਤਸਵ ਵਿਚ ਭਾਗ ਲੈਣ ਵਾਲੀ ਟੀਮ ਦੀ ਅਗਵਾਈ ਕਰਨ ਵਾਲੇ ਦੀਵਾਨ ਖੇੜਾ ਸਕੂਲ ਦੇ ਅਧਿਆਪਕ ਦੀਪਕ ਕੰਬੋਜ ਅਤੇ ਹੋਰ ਮੈਂਬਰਾਂ ਨੂੰ ਪ੍ਰਧਾਨ ਮੰਤਰੀ ...
ਅਬੋਹਰ, 2 ਫਰਵਰੀ (ਤੇਜਿੰਦਰ ਸਿੰਘ ਖਾਲਸਾ) - ਸਥਾਨਕ ਸੀਤੋ ਰੋਡ ਸਥਿਤ ਭਾਗ ਸਿੰਘ ਖਾਲਸਾ ਕਾਲਜ ਫ਼ਾਰ ਵੁਮੈਨ ਵਿਚ ਐਨ.ਐਸ.ਐਸ ਵਿਭਾਗ ਵਲੋਂ ਸੱਤ ਦਿਨਾਂ ਵਿਸ਼ੇਸ਼ ਕੈਂਪ ਕਾਰਜਕਾਰੀ ਪਿ੍ੰਸੀਪਲ ਮੈਡਮ ਬਲਜੀਤ ਕੌਰ, ਕਨਵੀਨਰ ਡਾ. ਸੰਜੂ ਚਲਾਣਾ, ਸਹਾਇਕ ਕਨਵੀਨਰ ...
ਫ਼ਾਜ਼ਿਲਕਾ, 2 ਫਰਵਰੀ (ਦਵਿੰਦਰ ਪਾਲ ਸਿੰਘ) - ਭਾਰਤ ਪਾਕਿਸਤਾਨ ਸਰਹੱਦ ਨੇੜੇ ਬਰਾਮਦ ਹੈਰੋਇਨ ਦੇ ਮਾਮਲੇ ਵਿਚ ਸਦਰ ਥਾਣਾ ਫ਼ਾਜ਼ਿਲਕਾ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ | ਸੀਮਾ ਸੁਰੱਖਿਆ ਬੱਲ ਦੀ 55 ਬਟਾਲੀਅਨ ਦੇ ਕੰਪਨੀ ਕਮਾਡੈਂਟ ...
ਜਲਾਲਾਬਾਦ, 2 ਫ਼ਰਵਰੀ (ਕਰਨ ਚੁਚਰਾ) - ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ ਦੜਾ ਸੱਟਾ ਲਗਵਾਉਂਦਿਆਂ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਥਾਣਾ ਸਿਟੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ...
ਅਬੋਹਰ, 2 ਫਰਵਰੀ (ਤੇਜਿੰਦਰ ਸਿੰਘ ਖ਼ਾਲਸਾ/ਵਿਵੇਕ ਹੂੜੀਆ) - ਸ਼ਹਿਰ ਵਿਚ ਚੋਰੀ ਦੀ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਹਨ ਜਿਸ ਦੇ ਚੱਲਦੇ ਬਾਜ਼ਾਰ ਨੰ. 12 'ਚ ਇਕ ਮੋਬਾਈਲ ਵਿਕਰੇਤਾ ਦਾ ਮੋਟਰਸਾਈਕਲ ਅਣਪਛਾਤੇ ਚੌਰ ਚੋਰੀ ਕਰਕੇ ਫ਼ਰਾਰ ਹੋ ਗਏ | ਮਾਮਲੇ ਦੀ ਸੂਚਨਾ ...
ਫ਼ਾਜ਼ਿਲਕਾ 2 ਫਰਵਰੀ (ਦਵਿੰਦਰ ਪਾਲ ਸਿੰਘ) - ਜਿਹੜੇ ਕਲੋਨੀਨਾਈਜ਼ਰਾਂ ਨੇ ਆਪਣੀਆਂ ਕਾਲੋਨੀਆਂ ਰੈਗੂਲਰ ਕਰਵਾਉਣ ਹਿਤ ਦਰਖਾਸਤਾਂ ਦਿੱਤੀਆਂ ਸਨ, ਪਰ ਤਰੁੱਟੀਆਂ ਦੂਰ ਨਾ ਕਰਨ ਕਰ ਕੇ ਨਿਯਮਤ ਨਹੀਂ ਹੋ ਸਕੀਆਂ | ਇਨ੍ਹਾਂ ਪੈਡਿੰਗ ਪਈਆਂ ਪ੍ਰਤੀ ਬੇਨਤੀਆਂ ਦੇ ਨਿਪਟਾਰੇ ...
ਬੱਲੂਆਣਾ, 2 ਫ਼ਰਵਰੀ (ਜਸਮੇਲ ਸਿੰਘ ਢਿੱਲੋਂ) - ਬੀਤੇ ਮਹੀਨੇ ਸੂਬੇ ਦੇ ਕੈਬਿਨਟ ਮੰਤਰੀ ਬ੍ਰਹਮ ਸ਼ੰਕਰ ਡਿੰਪਾ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਰੋ-ਵਾਰੀ ਹਲਕੇ ਅੰਦਰ ਮੁਆਵਜ਼ਾ ਰਾਸ਼ੀ ਵੰਡਣ ਲਈ ਪੁੱਜੇ, ਪਰ 15 ਦਿਨ ਗੁਜ਼ਰ ਜਾਣ ਦੇ ਬਾਵਜੂਦ ਕਿਸਾਨ ਨੂੰ ਅਜੇ ...
ਫ਼ਾਜ਼ਿਲਕਾ, 2 ਫ਼ਰਵਰੀ (ਦਵਿੰਦਰ ਪਾਲ ਸਿੰਘ) - ਸਰਹੱਦੀ ਪਿੰਡ ਪੱਕਾ ਚਿਸ਼ਤੀ ਵਿਖੇ ਇਕ ਮਕਾਨ 'ਚ ਅੱਗ ਲੱਗਣ ਕਾਰਨ ਕਾਫ਼ੀ ਨੁਕਸਾਨ ਹੋ ਗਿਆ | ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਜਗਦੀਸ਼ ਸਿੰਘ ਨੇ ਦੱਸਿਆ ਕਿ ਪਿੰਡ ਪੱਕਾ ਚਿਸ਼ਤੀ ਦੇ ਵਾਸੀ ਬਲਕਾਰ ਸਿੰਘ ਅਤੇ ...
ਅਬੋਹਰ, 2 ਫਰਵਰੀ (ਤੇਜਿੰਦਰ ਸਿੰਘ ਖ਼ਾਲਸਾ) - ਦਿੱਲੀ ਦੇ ਇੰਡੀਆ ਇੰਟਰਨੈਸ਼ਨਲ ਸੈਂਟਰ ਵਿਖੇ ਕਰਵਾਏ ਗਏ ਸ਼ਾਨਦਾਰ ਸਮਾਰੋਹ 'ਚ ਸਥਾਨਕ ਸੀਤੋ ਰੋਡ ਸਥਿਤ ਆਧਾਰਸ਼ਿਲਾ ਸਕੂਲ ਅਬੋਹਰ ਦੇ ਪਿ੍ੰਸੀਪਲ ਰਾਜੀਵ ਗੁਪਤਾ ਨੂੰ ਡਾ. ਏ. ਪੀ. ਜੇ. ਅਬਦੁਲ ਕਲਾਮ ਪੁਰਸਕਾਰ ਨਾਲ ...
ਅਬੋਹਰ, 2 ਫਰਵਰੀ (ਤੇਜਿੰਦਰ ਸਿੰਘ ਖ਼ਾਲਸਾ) - ਅਬੋਹਰ ਹਨੂਮਾਨਗੜ੍ਹ ਰੋਡ ਸਥਿਤ ਦੁਕਾਨ ਤੇ ਕੱਪੜੇ ਦੀ ਸਿਲਾਈ ਕਰਨ ਵਾਲੀ ਔਰਤ ਨੂੰ ਗੁਆਂਢੀ ਦੁਕਾਨਦਾਰ ਅਤੇ ਕੁਝ ਅਣਪਛਾਤੇ ਲੋਕਾਂ ਨੇ ਕੁੱਟਮਾਰ ਕਰਦੇ ਹੋਏ ਜ਼ਖਮੀ ਕਰ ਦਿੱਤਾ ਜਿਸ ਨੂੰ ਇਲਾਜ ਦੇ ਲਈ ਸਰਕਾਰੀ ਹਸਪਤਾਲ ...
ਫ਼ਾਜ਼ਿਲਕਾ, 2 ਫਰਵਰੀ (ਦਵਿੰਦਰ ਪਾਲ ਸਿੰਘ) - ਜ਼ਿਲ੍ਹਾ ਫ਼ਾਜ਼ਿਲਕਾ ਵਿਖੇ ਦਿਵਿਆਂਗ ਵਿਅਕਤੀਆਂ ਨੂੰ ਬਨਾਵਟੀ ਅੰਗਾਂ ਦੀ ਵੰਡ ਕਰਨ ਸੰਬੰਧੀ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ | ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਦੱਸਿਆ ਕਿ ਵੱਖ-ਵੱਖ ...
ਅਬੋਹਰ, 2 ਫਰਵਰੀ (ਤੇਜਿੰਦਰ ਸਿੰਘ ਖ਼ਾਲਸਾ/ਵਿਵੇਕ ਹੂੜੀਆ) - ਸਥਾਨਕ ਸੁੰਦਰ ਨਗਰੀ ਵਾਸੀ ਅਤੇ ਫ਼ਾਜ਼ਿਲਕਾ 'ਚ ਵਿਆਹੀ ਇਕ ਔਰਤ ਨੇ ਮਾਨਸਿਕ ਪਰੇਸ਼ਾਨੀ ਦੇ ਚੱਲਦੇ ਬੀਤੀ ਸ਼ਾਮ ਕਿਸੇ ਜ਼ਹਿਰੀਲੀ ਵਸਤੂ ਦਾ ਸੇਵਨ ਕਰ ਲਿਆ, ਜਿਸ ਨੂੰ ਇਲਾਜ ਦੇ ਲਈ ਸਰਕਾਰੀ ਹਸਪਤਾਲ ਵਿਚ ...
ਮੰਡੀ ਲਾਧੂਕਾ, 2 ਫਰਵਰੀ (ਮਨਪ੍ਰੀਤ ਸਿੰਘ ਸੈਣੀ) - ਸੂਬਾ ਸਰਕਾਰ ਵਲੋਂ ਪੰਜਾਬ ਭਰ ਵਿਚ ਵੱਖ-ਵੱਖ ਥਾਵਾਂ ਤੇ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਨਾਂਅ ਤੇ ਆਮ ਆਦਮੀ ਮੁਹੱਲਾ ਕਲੀਨਿਕ ਖੋਲ੍ਹਣ ਸਬੰਧੀ ਪ੍ਰਚਾਰ ਕੀਤਾ ਜਾ ਰਿਹਾ ਹੈ, ਜੋ ਸਿਰਫ਼ ਤੇ ਸਿਰਫ਼ ...
ਜਲਾਲਾਬਾਦ, 2 ਫ਼ਰਵਰੀ (ਕਰਨ ਚੁਚਰਾ) - ਜਲਾਲਾਬਾਦ ਦੀ ਸਮਾਜ ਸੇਵੀ ਸੰਸਥਾਂ ਪਰਸਵਾਰਥ ਸਭਾ ਵਲੋਂ ਲਗਾਇਆ ਜਾ ਰਿਹਾ ਹਫ਼ਤਾਵਾਰੀ ਮੈਡੀਕਲ ਕੈਂਪ ਲਗਾਤਾਰ ਜਾਰੀ ਹੈ | ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਫ਼ਤਿਹ ਬਾਘਲਾ ਨੇ ਦੱਸਿਆ ਕਿ ਸਭਾ ਵਲੋਂ ਚਲਾਈ ਜਾ ਰਹੀ ...
ਬੱਲੂਆਣਾ, 2 ਫ਼ਰਵਰੀ (ਜਸਮੇਲ ਸਿੰਘ ਢਿੱਲੋਂ) - ਬੱਲੂਆਣਾ ਪਿੰਡ ਦੇ ਲੋਕਾਂ ਦੀਆਂ ਉਮੀਦਾਂ 'ਤੇ ਉਸ ਵਕਤ ਪਾਣੀ ਫਿਰ ਗਿਆ, ਜਦੋਂ ਸੀਨੀਅਰ ਇੰਜੀਨੀਅਰ ਧੀਰਜ ਸਿੰਘ ਨੇ ਦੱਸਿਆ ਕਿ ਇਸ ਨੈਸ਼ਨਲ ਹਾਈਵੇ 'ਤੇ ਪੁਲ ਬਣਨ ਦੀ ਕੋਈ ਸੰਭਾਵਨਾ ਨਹੀਂ ਹੈ | ਉਨ੍ਹਾਂ ਦੱਸਿਆ ਕਿ ਇਹ ਸਭ ...
ਅਬੋਹਰ, 2 ਫਰਵਰੀ (ਤੇਜਿੰਦਰ ਸਿੰਘ ਖ਼ਾਲਸਾ/ਵਿਵੇਕ ਹੂੜੀਆ) - ਗੋਪੀ ਚੰਦ ਆਰੀਆ ਮਹਿਲਾ ਕਾਲਜ ਆਪਣੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਹਮੇਸ਼ਾ ਹੀ ਯਤਨਸ਼ੀਲ ਰਿਹਾ ਹੈ | ਅਜਿਹੇ ਹੀ ਇਕ ਉਪਰਾਲੇ ਵਜੋਂ ਬੀਤੇ ਦਿਨੀਂ ਪਿ੍ੰਸੀਪਲ ਡਾਕਟਰ ਰੇਖਾ ਸੂਦ ਹਾਂਡਾ ਦੀ ਯੋਗ ...
ਅਬੋਹਰ, 2 ਫ਼ਰਵਰੀ (ਵਿਵੇਕ ਹੂੜੀਆ) - ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਪੇਸ਼ ਕੀਤਾ ਗਿਆ ਬਜਟ ਦੇਸ਼ ਹਿਤ ਲਈ ਲਾਹੇਵੰਦ ਸਾਬਤ ਹੋਵੇਗਾ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰ ਅੰਦੇਸ਼ੀ ਸੋਚ ਦੇ ਚੱਲਦਿਆਂ ਇਹ ਬਜਟ ਦੇਸ਼ ਨੂੰ ਬੁਲੰਦੀਆਂ 'ਤੇ ਲੈ ਕੇ ...
ਮੰਡੀ ਲਾਧੂਕਾ, 2 ਫਰਵਰੀ (ਰਾਕੇਸ਼ ਛਾਬੜਾ) - ਵਿੱਦਿਆ ਭਾਰਤੀ ਸੰਸਥਾ ਵਲੋਂ ਇਸ ਸਰਹੱਦੀ ਖੇਤਰ ਵਿਚ ਬੱਚਿਆਂ ਨੂੰ ਸੰਸਕਾਰੀ ਸਿੱਖਿਆ ਪ੍ਰਦਾਨ ਕਰਨ ਲਈ ਪਿੰਡ ਤਰੋਬੜ੍ਹੀ ਵਿਖੇ ਸੰਸਕਾਰ ਕੇਂਦਰ ਖੋਲਿ੍ਹਆ ਗਿਆ ਹੈ | ਸਰਵ ਹਿਤਕਾਰੀ ਵਿੱਦਿਆ ਮੰਦਰ ਸੰਸਥਾ ਦੇ ਵਿਭਾਗ ...
ਜਲਾਲਾਬਾਦ, 2 ਫ਼ਰਵਰੀ (ਕਰਨ ਚੁਚਰਾ) - ਫ਼ਾਜ਼ਿਲਕਾ ਜ਼ਿਲੇ੍ਹ ਦੇ ਹਲਕਾ ਜਲਾਲਾਬਾਦ ਨਾਲ ਸੰਬੰਧਿਤ ਪਿੰਡ ਜੈਮਲ ਵਾਲਾ ਦਾ ਜੰਮਪਲ ਭਾਰਤੀ ਕ੍ਰਿਕਟ ਟੀਮ ਦਾ ਹੋਣਹਾਰ ਖਿਡਾਰੀ ਸ਼ੁਭਮਨ ਗਿੱਲ ਕ੍ਰਿਕਟ ਜਗਤ ਵਿਚ ਨਵੇਂ ਆਯਾਮ ਸਥਾਪਿਤ ਕਰਦਾ ਹੀ ਜਾ ਰਿਹਾ ਹੈ ਜਿਸ ਨਾਲ ਉਸ ...
ਜਲਾਲਾਬਾਦ, 2 ਫ਼ਰਵਰੀ (ਕਰਨ ਚੁਚਰਾ) - ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ ਘਰ ਵਿਚ ਦਾਖਲ ਹੋ ਕੇ ਮਾਰਕੁੱਟ ਕਰਨ ਅਤੇ ਸਮਾਨ ਦੀ ਭੰਨਤੋੜ ਕਰਨ ਦੇ ਦੋਸ਼ਾਂ ਤਹਿਤ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ 'ਚ ਬਲਦੇਵ ਸਿੰਘ ਪੁੱਤਰ ...
ਫ਼ਾਜ਼ਿਲਕਾ, 2 ਫਰਵਰੀ (ਦਵਿੰਦਰ ਪਾਲ ਸਿੰਘ) - ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਬਜਟ ਵਿਚ ਪੈਟਰੋਲ ਅਤੇ ਡੀਜ਼ਲ ਦੀਆ ਕੀਮਤਾਂ ਘਟਾਉਣ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ | ਅਜਿਹਾ ਨਾ ਹੋਣ ਨਾਲ ਕੇਂਦਰ ਦੀ ਮੋਦੀ ਸਰਕਾਰ ਨਿੱਤ ਦੀਆਂ ਵਧਦੀਆਂ ਕੀਮਤਾਂ ਨੂੰ ਘਟਾਉਣ ਲਈ ...
ਫ਼ਾਜ਼ਿਲਕਾ, 2 ਫਰਵਰੀ (ਦਵਿੰਦਰ ਪਾਲ ਸਿੰਘ) - ਸਿਟੀ ਥਾਣਾ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਸੁਨੀਲ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਮੋਜ਼ਮ ਮੋਟਰਸਾਈਕਲ ਚੋਰੀ ਕਰ ...
ਅਬੋਹਰ, 2 ਫ਼ਰਵਰੀ (ਵਿਵੇਕ ਹੂੜੀਆ) - ਸਰਹੱਦੀ ਜ਼ਿਲ੍ਹੇ ਫ਼ਾਜ਼ਿਲਕਾ ਦੇ ਦੌਰੇ 'ਤੇ ਪੁੱਜੇ ਪੰਜਾਬ ਦੇ ਰਾਜਪਾਲ ਬਨ੍ਹਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕਰਕੇ ਵਿਧਾਇਕ ਅਬੋਹਰ ਸੰਦੀਪ ਜਾਖੜ ਨੇ ਉਨ੍ਹਾਂ ਵਲੋਂ ਬਾਰਡਰ ਏਰੀਆ 'ਤੇ ਦਿੱਤੇ ਜਾ ਰਹੇ ਧਿਆਨ ਦੀ ਵਿਸ਼ੇਸ਼ ...
ਅਬੋਹਰ, 2 ਫ਼ਰਵਰੀ (ਵਿਵੇਕ ਹੂੜੀਆ) - ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਮੋਨਾ ਜੈਸਵਾਲ ਨੇ ਕੇਂਦਰੀ ਖ਼ਜ਼ਾਨਾ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਵਲੋਂ ਪੇਸ਼ ਕੀਤੇ ਗਏ ਬਜਟ ਦੀ ਸਰਾਹਨਾ ਕਰਦਿਆਂ ਇਸ ਬਜਟ ਨੂੰ ਬਹੁਤ ਹੀ ਸ਼ਾਨਦਾਰ ਅਤੇ ਦੇਸ਼ ਹਿਤ ਵਾਲਾ ...
ਅਬੋਹਰ, 2 ਫਰਵਰੀ (ਤੇਜਿੰਦਰ ਸਿੰਘ ਖ਼ਾਲਸਾ) - ਵਿਧਾਨ ਸਭਾ ਹਲਕਾ ਬੱਲੂਆਣਾ ਦੇ ਪਿੰਡ ਧਰਾਂਗਵਾਲਾ ਦੇ ਨੌਜਵਾਨ ਨੇ ਦੱਖਣੀ ਅਫ਼ਰੀਕਾ ਦੀ ਸਭ ਤੋਂ ਉੱਚੀ ਚੋਟੀ ਕਿਲੀਮੰਜਾਰੋ ਸਰ ਕਰਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ | ਫ਼ਤਹਿ ਕਰਨ ਤੋਂ ਬਾਅਦ ਅੱਜ ਸਵੇਰ ਰਾਮਚੰਦਰ ...
ਮੰਡੀ ਲਾਧੂਕਾ, 2 ਫਰਵਰੀ (ਰਾਕੇਸ਼ ਛਾਬੜਾ) - ਇਸ ਸਰਹੱਦੀ ਖੇਤਰ ਵਿਚ ਖੇਤਾਂ ਨੂੰ ਸਿੰਚਾਈ ਲਈ ਨਹਿਰੀ ਪਾਣੀ ਦੇਣ ਲਈ ਬਣਾਈਆਂ ਗਈਆਂ ਨਹਿਰਾਂ ਲਾਧੂਕਾ ਅਤੇ ਲਛਮਣ ਨਹਿਰਾਂ ਗੰਦੇ ਨਾਲੇ ਦਾ ਰੂਪ ਧਾਰਨ ਕਰ ਚੁੱਕੀਆਂ ਹਨ | ਇਹ ਵਿਚਾਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ...
ਫ਼ਾਜ਼ਿਲਕਾ 2 ਫਰਵਰੀ (ਦਵਿੰਦਰ ਪਾਲ ਸਿੰਘ) - ਭਾਰਤੀ ਜਨਤਾ ਪਾਰਟੀ ਵਲੋਂ ਡਾ. ਵਿਨੋਦ ਜਾਂਗਿੜ ਅਤੇ ਲਖਵਿੰਦਰ ਕੁੱਕੜ ਨੂੰ ਫ਼ਾਜ਼ਿਲਕਾ ਸ਼ਹਿਰੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਸਰਕਲ ਪ੍ਰਧਾਨ ਨਰਿੰਦਰ ਅਗਰਵਾਲ ਨੇ ਦੱਸਿਆ ਕਿ ਜਾਂਗਿੜ ...
ਫ਼ਾਜ਼ਿਲਕਾ, 2 ਫ਼ਰਵਰੀ (ਦਵਿੰਦਰ ਪਾਲ ਸਿੰਘ) - ਓ.ਜੀ.ਕੇ.ਕੇ. ਐਸੋਸੀਏਸ਼ਨ ਵਲੋਂ ਸ਼੍ਰੀ ਅੰਮਿ੍ਤਸਰ ਸਾਹਿਬ ਦੇ ਯਾਦਵਿੰਦਰ ਪਬਲਿਕ ਹਾਈ ਸਕੂਲ ਵਿਖੇ ਕਰਵਾਏ ਨੈਸ਼ਨਲ ਕਰਾਟੇ ਚੈਂਪੀਅਨਸ਼ਿਪ 2023-24 ਵਿਚ ਫ਼ਾਜ਼ਿਲਕਾ ਦੇ ਖਿਡਾਰੀਆਂ ਨੇ 6 ਗੋਲਡ, 4 ਚਾਂਦੀ ਅਤੇ 3 ਤਾਂਬਾ ਮੈਡਲ ...
ਬੱਲੂਆਣਾ, 2 ਫ਼ਰਵਰੀ (ਜਸਮੇਲ ਸਿੰਘ ਢਿੱਲੋਂ) - ਆਜ਼ਾਦ ਕਿਸਾਨ ਮੋਰਚਾ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਪਿੰਡ ਬੱਲੂਆਣਾ ਵਿਖੇ ਹੋਈ | ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਭਜਨ ਲਾਲ ਨੇ ਕੀਤੀ | ਮੀਟਿੰਗ ਵਿਚ ਕਿਸਾਨਾਂ ਆਗੂਆਂ ਨੇ ਆਪਣੇ-ਆਪਣੇ ਵਿਚਾਰ ਰੱਖੇ | ਇਸ ਮੌਕੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX