ਤਰਨ ਤਾਰਨ, 2 ਫਰਵਰੀ (ਹਰਿੰਦਰ ਸਿੰਘ)- ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਅਤੇ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਮਸਲਿਆਂ ਨੂੰ ਹੱਲ ਕਰਾਉਣ ਲਈ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੂਬਾਈ ਸੱਦੇ 'ਤੇ ਸੈਂਕੜੇ ਪਾਰਟੀ ਵਰਕਰਾਂ ਨੇ ਜ਼ੋਰਦਾਰ ਪ੍ਰਦਰਸ਼ਨ ਕਰ ਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਤੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਹੇਠ ਮੰਗ ਪੱਤਰ ਦਿੱਤਾ ਗਿਆ, ਜਿਸ ਦੀ ਪ੍ਰਧਾਨਗੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ, ਮਨਜੀਤ ਸਿੰਘ ਬੱਗੂ, ਬਲਦੇਵ ਸਿੰਘ ਭੈਲ, ਧਰਮ ਸਿੰਘ ਪੱਟੀ ਨੇ ਕੀਤੀ | ਇਸ ਮੌਕੇ ਮੁਖਤਾਰ ਸਿੰਘ ਮੱਲ੍ਹਾ, ਜਸਪਾਲ ਸਿੰਘ ਝਬਾਲ, ਦਲਜੀਤ ਸਿੰਘ ਦਿਆਲਪੁਰਾ, ਸੁਲੱਖਣ ਸਿੰਘ ਤੁੜ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਨਿਆਂ ਦੇ ਹੱਥਾਂ ਵਿਚ ਖੇਡ ਰਹੀ ਹੈ | ਦੇਸ਼ ਦੇ ਸੰਘਾਤਮਿਕ ਢਾਂਚੇ ਨੂੰ ਲਗਾਤਾਰ ਤੋੜ ਰਹੀ ਹੈ | ਘੱਟ ਗਿਣਤੀ ਲੋਕਾਂ 'ਤੇ ਜਾਨਲੇਵਾ ਹਮਲੇ ਕੀਤੇ ਜਾ ਰਹੇ ਹਨ | ਸੂਬਿਆਂ ਦੇ ਅਧਿਕਾਰਾਂ 'ਤੇ ਛਾਪੇ ਮਾਰੇ ਜਾ ਰਹੇ ਹਨ, ਬੀ.ਐੱਸ.ਐੱਫ਼. ਦੇ 50 ਕਿੱਲੋਮੀਟਰ ਦਾ ਘੇਰਾ ਵਧਾ ਦਿੱਤਾ ਹੈ, ਜਮਹੂਰੀ ਹੱਕਾਂ ਨੂੰ ਕੁਚਲਨ ਲਈ ਕਾਲੇ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ | ਇਨ੍ਹਾਂ ਆਗੂਆਂ ਨੇ ਕਿਹਾ ਕਿ ਕਾਨੂੰਨ ਮੁਤਾਬਿਕ ਕਈ ਕਈ ਚਿਰ ਤੋਂ ਸਜ਼ਾ ਭੁਗਤ ਚੁੱਕੇ ਸਿੱਖ ਬੁੱਧੀਜੀਵੀਆਂ ਤੇ ਹੋਰਨਾਂ ਲੋਕਾਂ ਨੂੰ ਨਾਜਾਇਜ਼ ਜੇਲ੍ਹਾਂ ਵਿਚ ਬੰਦ ਕੀਤਾ ਹੋਇਆ ਹੈ, ਅਜੇ ਤੱਕ ਰਿਹਾਅ ਨਹੀਂ ਕੀਤਾ ਜਾ ਰਿਹਾ | ਉਨ੍ਹਾਂ ਪੰਜਾਬ ਦੀ ਮਾਨ ਸਰਕਾਰ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ਦੀ ਕਾਨੂੰਨ ਅਵਸਥਾ ਦਿਨੋਂ ਦਿਨ ਨਿੱਘਰਦੀ ਜਾ ਰਹੀ ਹੈ | ਲੁੱਟਾਂ ਖੋਹਾਂ, ਕਤਲੋਗਾਰਦ ਦੀਆਂ ਘਟਨਾਵਾਂ ਤੇਜ਼ੀ ਨਾਲ ਵਾਪਰ ਰਹੀਆਂ ਹਨ | ਨਿੱਤ ਦਿਨ ਨਸ਼ਿਆਂ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀਆਂ ਮੌਤਾਂ ਨਾਲ 'ਚ ਘਰਾਂ ਸੱਥਰ ਵਿਛ ਰਹੇ ਹਨ | ਪੰਜਾਬ ਸਰਕਾਰ ਕਾਨੂੰਨ ਅਵਸਥਾ ਨੂੰ ਸੁਧਾਰਨ ਤੇ ਨਸ਼ਿਆਂ 'ਤੇ ਕਾਬੂ ਪਾਉਣ 'ਚ ਬੁਰੀ ਤਰ੍ਹਾਂ ਫ਼ੇਲ੍ਹ ਹੋਈ ਹੈ | ਇਸ ਮੌਕੇ ਦਾਰਾ ਸਿੰਘ ਮੁੰਡਾ ਪਿੰਡ, ਕਰਮ ਸਿੰਘ ਫਤਿਆਬਾਦ, ਹਰਭਜਨ ਸਿੰਘ ਪੱਟੀ, ਰੇਸ਼ਮ ਸਿੰਘ ਫੈਲੋਕੇ, ਹਰਜਿੰਦਰ ਸਿੰਘ ਚੂੰਘ, ਸਵਿੰਦਰ ਸਿੰਘ ਚੱਕ, ਜਰਨੈਲ ਸਿੰਘ ਰਸੂਲਪੁਰ, ਕਰਮ ਸਿੰਘ ਪੰਡੋਰੀ, ਦਲਬੀਰ ਸਿੰਘ ਬਾਗੜੀਆਂ, ਕੇਵਲ ਸਿੰਘ ਮਾੜੀਕੰਬੋਕੇ, ਜਗੀਰ ਸਿੰਘ ਗੰਡੀਵਿੰਡ, ਅਜੀਤ ਸਿੰਘ ਢੋਟਾ, ਸਤਨਾਮ ਸਿੰਘ ਦੇਓ, ਸੁਖਵਿੰਦਰ ਸਿੰਘ ਰਾਜੂ, ਬੁੱਧ ਸਿੰਘ ਪੱਖੋਕੇ, ਕਮਲਜੀਤ ਕੌਰ ਨੌਸ਼ਹਿਰਾ ਪੰਨੂਆਂ, ਕੁਲਵਿੰਦਰ ਕੌਰ, ਚਮਕੌਰ ਸਿੰਘ ਭੁੱਲਰ ਆਦਿ ਆਗੂਆਂ ਨੇ ਸੰਬੋਧਨ ਕੀਤਾ |
ਫਤਿਆਬਾਦ, 2 ਫਰਵਰੀ (ਹਰਵਿੰਦਰ ਸਿੰਘ ਧੂੰਦਾ)- ਕਸਬਾ ਫਤਿਆਬਾਦ ਵਿਖੇ ਬੀਤੀ ਦੇਰ ਰਾਤ ਚੋਰਾਂ ਨੇ ਦੇਵੀ ਦੁਆਰਾ ਮੰਦਰ ਦੇ ਪੁਜਾਰੀ ਨੂੰ ਬੰਦੀ ਬਣਾ ਕੇ ਮੰਦਰ ਦੀਆਂ ਗੋਲਕਾਂ ਤੋੜ ਕੇ ਕਰੀਬ ਡੇਢ ਲੱਖ ਰੁਪਏ ਅਤੇ ਮੰਦਰ ਦੇ ਪੁਜਾਰੀ ਪੰਡਿਤ ਸੀਤਾ ਰਾਮ ਵਲੋਂ ਪਿੰਡ ਭੇਜਣ ...
ਖੇਮਕਰਨ, 2 ਫਰਵਰੀ (ਰਾਕੇਸ਼ ਕੁਮਾਰ ਬਿੱਲਾ)- ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ 'ਚ ਕਾਨੂੰਨ ਅਨੁਸਾਰ ਆਪਣੀਆਂ ਸਜ਼ਾਵਾਂ ਕੱਟ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ੁਰੂ ਕੀਤੀ ਦਸਤਖ਼ਤੀ ਮਹਿੰਮ ਬਹੁਤ ਤੇਜ਼ ਹੋ ਗਈ ਹੈ | ...
ਗੋਇਦਵਾਲ ਸਾਹਿਬ, 2 ਫਰਵਰੀ (ਸਕੱਤਰ ਸਿੰਘ ਅਟਵਾਲ)- ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖਡੂਰ ਸਾਹਿਬ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਔਲਖ ਨੇ ਕਿਹਾ ਹੈ ਕਿ ਕੇਂਦਰੀ ਬਜਟ ਕਿਸਾਨਾਂ, ਗਰੀਬਾਂ ਅਤੇ ਨੌਜਵਾਨਾਂ ਲਈ ਨਿਰਾਸ਼ਾਜਨਕ ਹੈ | ਨਾ ਕਿਸਾਨਾਂ ਦੀ ਆਮਦਨ ਦੁੱਗਣੀ ਹੋਈ ...
ਖੇਮਕਰਨ, 2 ਫਰਵਰੀ (ਰਾਕੇਸ਼ ਕੁਮਾਰ ਬਿੱਲਾ)- ਅਮਰੀਕਾ ਦੀ ਯੂਬਾ ਸਿਟੀ ਵਿਚ ਪਿਛਲੇ ਦਿਨੀਂ ਸਥਾਨਕ ਸਰਕਾਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਗਤ ਜੋਤਿ ਤੇ ਸਦੀਵੀਂ ਗੁਰੂ ਵਜੋਂ ਸਤਕਾਰਿਆ ਗਿਆ ਅਤੇ ਇਸ ਸੰਬੰਧੀ ਦੋਹਾਂ ਸਦਨਾਂ ਵਿਚ ਸਾਂਝਾ ਮਤਾ ਪਾਸ ਕੀਤਾ ...
ਝਬਾਲ, 2 ਫਰਵਰੀ (ਸਰਬਜੀਤ ਸਿੰਘ, ਸੁਖਦੇਵ ਸਿੰਘ)- ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਨਸ਼ਿਆਂ ਦੇ ਖਾਤਮੇ ਲਈ ਕੀਤੇ ਗਏ ਯਤਨਾਂ ਤਹਿਤ ਹਲਕਾ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੀ ਅਗਵਾਈ ਅਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਥਾਣਾ ...
ਫਤਿਆਬਾਦ, 2 ਫਰਵਰੀ (ਹਰਵਿੰਦਰ ਸਿੰਘ ਧੂੰਦਾ)- ਗਦਰੀ ਬਾਬਾ ਸ਼ੇਰ ਸਿੰਘ ਵੇਈਪੂੲੀਂ ਦੀ ਬਰਸੀ ਸਬੰਧੀ ਭਾਰਤੀ ਕਮਿਊਨਿਸਟ ਪਾਰਟੀ ਵਲੋਂ ਮਨਿੰਦਰ ਸਿੰਘ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ ਗਈ | ਜ਼ਿਲ੍ਹਾ ਸਹਾਇਕ ਸਕੱਤਰ ਕਾਮਰੇਡ ਗੁਰਦਿਆਲ ਸਿੰਘ ਖਡੂਰ ਸਾਹਿਬ ਕਿਹਾ ਕਿ ...
ਪੱਟੀ, 2 ਫਰਵਰੀ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)- ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਬਹਾਲ ਕਰਨ ਤੋਂ ਕੰਨੀ ਕਤਰਾਉਣ ਵਾਲੀ ਕੇਂਦਰ ਦੀ ਮੋਦੀ ਸਰਕਾਰ ਦੇ ਬਜਟ 'ਚ ਬਜ਼ੁਰਗਾਂ ਤੇ ਪੈਨਸ਼ਨਰਜ ਲਈ ਕੁੱਝ ਵੀ ਵਿਸ਼ੇਸ਼ ਨਾ ਹੋਣਾ ਕੋਈ ਹੈਰਾਨੀ ਦੀ ਗੱਲ ...
ਤਰਨ ਤਾਰਨ, 2 ਫਰਵਰੀ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਤੋਂ ਇਲਾਵਾ 6 ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਥਾਣਾ ਸਰਹਾਲੀ ਵਿਖੇ ...
ਭਿੱਖੀਵਿੰਡ, 2 ਫਰਵਰੀ (ਬੌਬੀ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਮੁਹਾਲੀ-ਚੰਡੀਗੜ੍ਹ ਦੀ ਹੱਦ 'ਤੇ ਲੱਗੇ ਕੌਮੀ ਇਨਸਾਫ਼ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਗੁੰਮ ਹੋਣ, ਸ੍ਰੀ ਗੁਰੂ ਗ੍ਰੰਥ ਸਾਹਿਬ ...
ਤਰਨ ਤਾਰਨ, 2 ਫਰਵਰੀ (ਪਰਮਜੀਤ ਜੋਸ਼ੀ)- ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਵਲੋਂ ਜ਼ਿਲ੍ਹੇ ਵਿਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ ਤੇ ਲੋਕ ਭਲਾਈ ਸਕੀਮਾਂ ਦਾ ਲਾਭ ਹਰ ਇਕ ਯੋਗ ਲਾਭਪਾਤਰੀ ਤੱਕ ਪੁੱਜਦਾ ਕਰਨਾ ਯਕੀਨੀ ਬਣਾਉਣ ਲਈ ਅੱਜ ਜ਼ਿਲ੍ਹਾ ...
ਪੱਟੀ, 2 ਫਰਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਨੂੰ ਸਮਰਪਿਤ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਪੱਟੀ ਵਲੋਂ ਸੰਗਤ ਦੇ ਪੂਰਨ ਸਹਿਯੋਗ ਨਾਲ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ...
ਤਰਨ ਤਾਰਨ, 2 ਫਰਵਰੀ (ਇਕਬਾਲ ਸਿੰਘ ਸੋਢੀ)- ਵਿਦਿਆਰਥੀਆਂ ਦੀ ਸਿੱਖਿਆ ਦੇ ਨਾਲ ਨਾਲ ਤੰਦਰੁਸਤ ਸਿਹਤ ਲਈ ਐੱਨ.ਸੀ.ਡੀ.ਸੀ. ਭਾਰਤ ਸਰਕਾਰ ਵਲੋਂ ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਐੱਸ.ਟੀ.ਐੱਚ. ਸਰਵੇ ਕਰਨ ਲਈ ਐੱਨ.ਸੀ.ਡੀ.ਸੀ. ਟੀਮ ਦੇ ਇੰਚਾਰਜ ਡਾ. ਵਿਨੇ ...
ਖਾਲੜਾ, 2 ਫਰਵਰੀ (ਜੱਜਪਾਲ ਸਿੰਘ ਜੱਜ)- ਮਗਰਲੇ ਦਿਨੀਂ ਚੇਅਰਮੈਨ ਸੁਖਵੰਤ ਸਿੰਘ, ਪ੍ਰਧਾਨ ਮੇਜਰ ਸਿੰਘ ਚੱਕ ਅਤੇ ਜਸਵੰਤ ਸਿੰਘ ਚੱਕ ਦੇ ਮਾਤਾ ਜੋਗਿੰਦਰ ਕੌਰ ਸਦੀਵੀਂ ਵਿਛੋੜੇ ਦੇ ਗਏ ਸਨ, ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਧਾਨ ਐੱਸ.ਓ.ਆਈ. ...
ਫਤਿਆਬਾਦ, 2 ਫਰਵਰੀ (ਹਰਵਿੰਦਰ ਸਿੰਘ ਧੂੰਦਾ)- ਪਿਛਲੇ ਲੰਮੇ ਸਮੇਂ ਤੋਂ ਇਸ ਪੱਛੜੇ ਇਲਾਕੇ ਵਿਚ ਨਸ਼ਿਆਂ ਦੇ ਪ੍ਰਕੋਪ ਖਿਲਾਫ਼ ਕੈਂਪ ਲਗਾ ਕੇ ਲੋਕਾਂ ਨੂੰ ਰਾਹਤ ਪ੍ਰਦਾਨ ਕਰ ਰਹੇ ਲੋਕ ਭਲਾਈ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖ ਫਤਿਆਬਾਦ ਵਲੋਂ ਇਸ ਵਾਰ ...
ਤਰਨ ਤਾਰਨ, 2 ਫਰਵਰੀ (ਇਕਬਾਲ ਸਿੰਘ ਸੋਢੀ)- ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਦੇ ਪ੍ਰਧਾਨ, ਜਨਰਲ ਸਕੱਤਰ, ਵਿੱਤ ਸਕੱਤਰ ਦੀ ਚੋਣ ਕਰਨ ਲਈ ਸਮੂਹ ਵਿਭਾਗਾਂ ਦੇ ਅਹੁਦੇਦਾਰਾਂ ਦੀ ਮੀਟਿੰਗ ਦਫ਼ਤਰ ਡਿਪਟੀ ਕਮਿਸ਼ਨਰ ਤਰਨ ਤਾਰਨ ਵਿਖੇ ਚੋਣ ਆਬਜ਼ਰਵਰ ...
ਤਰਨ ਤਾਰਨ, 2 ਫਰਵਰੀ (ਹਰਿੰਦਰ ਸਿੰਘ)- ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਚੋਂ ਮੋਬਾਈਲ ਫੋਨ ਤੇ ਚਾਰਜਰ ਮਿਲਣ ਦੇ ਦੋਸ਼ ਹੇਠ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ 5 ਹਵਾਲਾਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਥਾਣਾ ਗੋਇੰਦਵਾਲ ਸਾਹਿਬ ਵਿਖੇ ਇਕ ਲਿਖਤੀ ਸ਼ਿਕਾਇਤ ...
ਤਰਨ ਤਾਰਨ, 2 ਫਰਵਰੀ (ਪਰਮਜੀਤ ਜੋਸ਼ੀ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਬੁਲਟ ਮੋਟਰਸਾਈਕਲ 'ਤੇ ਪਟਾਕੇ ਮਾਰਨ ਤੋਂ ਰੋਕਣ 'ਤੇ ਪਰਿਵਾਰ ਨਾਲ ਕੁੱਟਮਾਰ ਕਰਕੇ ਉਨ੍ਹਾਂ ਨੂੰ ਗੰਭੀਰ ਸੱਟਾਂ ਮਾਰਨ ਦੇ ਦੋਸ਼ ਹੇਠ 8 ਵਿਅਕਤੀਆਂ ...
ਤਰਨ ਤਾਰਨ, 2 ਫਰਵਰੀ (ਹਰਿੰਦਰ ਸਿੰਘ)- ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਕੀਤੀ ਨਾਕਾਬੰਦੀ ਦੌਰਾਨ ਹੈਰੋਇਨ ਅਤੇ ਨਾਜਾਇਜ਼ ਸ਼ਰਾਬ ਸਮੇਤ 8 ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ ਜਦਕਿ 2 ਵਿਅਕਤੀ ਫ਼ਰਾਰ ਹਨ | ਐੱਸ.ਐੱਸ.ਪੀ. ਗੁਰਮੀਤ ਸਿੰਘ ...
ਹਰੀਕੇ ਪੱਤਣ, 2 ਫਰਵਰੀ (ਸੰਜੀਵ ਕੁੰਦਰਾ)- ਜੰਗਲੀ ਜੀਵ ਸੈਂਚਰੀ ਹਰੀਕੇ ਵਿਖੇ ਵਣ ਮੰਡਲ ਅਫ਼ਸਰ ਲਖਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਵਿਸ਼ਵ ਜਲਗਾਹ ਦਿਵਸ ਮਨਾਇਆ ਗਿਆ | ਵਿਸ਼ਵ ਜਲਗਾਹ ਦਿਵਸ ਮੌਕੇ ਹਰੀਕੇ ਝੀਲ ਦੇ ਚੁਰੀਆ ਇੰਟਰਪ੍ਰੀਟੇਸ਼ਨ ਸੈਂਟਰ ਵਿਖੇ ਇਕ ...
ਬਾਬਾ ਬਕਾਲਾ ਸਾਹਿਬ, 2 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)- ਅੱਜ ਇੱਥੇ ਗੁਰੂ ਤੇਗ ਬਹਾਦਰ ਸਪੋਰਟਸ ਹਾਕੀ ਕਲੱਬ ਬਾਬਾ ਬਕਾਲਾ ਸਾਹਿਬ ਵਲੋਂ ਮਰਹੂਮ ਹਾਕੀ ਖਿਡਾਰੀ ਬਲਵਿੰਦਰ ਸਿੰਘ-ਕੁਲਵੰਤ ਸਿੰਘ ਦੀ ਯਾਦ ਨੂੰ ਸਮਰਪਿਤ 20ਵਾਂ ਹਾਕੀ ਟੂਰਨਾਮੈਂਟ ਕਰਵਾਉਣ ਲਈ ...
ਅੰਮਿ੍ਤਸਰ, 2 ਫਰਵਰੀ (ਹਰਮਿੰਦਰ ਸਿੰਘ)-ਨੈਸ਼ਨਲ ਡਿਫੈਂਸ ਕਾਲਜ ਦਾ 20 ਮੈਂਬਰੀ ਵਫ਼ਦ ਵਿਦਿਅਕ ਦੌਰੇ ਦੌਰਾਨ ਅੱਜ ਨਗਰ ਨਿਗਮ ਦਫ਼ਤਰ ਵਿਖੇ ਪੰਹੁਚਿਆ | ਜਿਥੇ ਇਸ ਵਫ਼ਦ ਨੇ ਨਗਰ ਨਿਗਮ ਨਾਲ ਸੰਬੰਧਤ ਬਹੁਤ ਸਾਰੀ ਜਾਣਕਾਰੀ ਹਾਸਲ ਕੀਤੀ | ਇਸ ਮੌਕੇ 'ਤੇ ਵਧੀਕ ਡਿਪਟੀ ...
ਅੰਮਿ੍ਤਸਰ, 2 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਗਏ ਆਪਣੇ ਆਖਰੀ ਬਜਟ 'ਚ ਸੋਨੇ ਦੀ ਖ਼ਰੀਦ ਡਿਊਟੀ ਵਧਾਉਣ ਨੂੰ ਲੈ ਕੇ ਸਵਰਨਕਾਰ ਨਾਖੁਸ਼ ਹਨ | ਇਸ ਸੰਬੰਧੀ ਗੱਲਬਾਤ ਕਰਦੇ ਹੋਏ ਪੰਜਾਬ ਸਵਰਨਕਾਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ...
ਛੇਹਰਟਾ, 2 ਫਰਵਰੀ (ਪੱਤਰ ਪ੍ਰੇਰਕ) - ਵਿਧਾਨ ਸਭਾ ਹਲਕਾ ਪੱਛਮੀ ਤੋਂ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵਲੋਂ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹਲਕਾ ਪੱਛਮੀ ਵਿਚ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਤੇ ਇਨ੍ਹਾਂ ਵਿਕਾਸ ਕਾਰਜਾਂ ਦੀ ਲੜੀ ...
ਅੰਮਿ੍ਤਸਰ, 2 ਫਰਵਰੀ (ਰੇਸ਼ਮ ਸਿੰਘ)- ਸਰਕਾਰ ਵਲੋਂ ਸਾਲਾਂ ਤੋਂ ਚੱਲ ਰਹੇ ਮੁੱਢਲੇ ਸਿਹਤ ਕੇਂਦਰਾਂ, ਸੈਟੇਲਾਈਟ ਹਸਪਤਾਲਾਂ ਅਤੇ ਪੇਂਡੂ ਡਿਸਪੈਂਸਰੀਆਂ ਨੂੰ ਆਮ ਆਦਮੀ ਕਲੀਨਿਕਾਂ ਵਿਚ ਤਬਦੀਲ ਕਰਨ ਦੇ ਖ਼ਿਲਾਫ਼ ਅਤੇ ਕਾਹਲ ਭਰੇ ਫ਼ੈਸਲੇ ਖ਼ਿਲਾਫ਼ ਪੰਜਾਬ ਰਾਜ ...
ਅੰਮਿ੍ਤਸਰ, 2 ਫਰਵਰੀ (ਸੁਰਿੰਦਰ ਕੋਛੜ) - ਪਾਕਿਸਤਾਨ ਦੇ ਸੂਬਾ ਸਿੰਧ ਦੇ ਜ਼ਿਲ੍ਹਾ ਗੋਟਕੀ ਦੀ ਬਰਚੁੰਡੀ ਸ਼ਰੀਫ਼ ਦਰਗਾਹ ਦੇ ਪੀਰ ਅਬਦਲ ਹੱਕ ਉਰਫ਼ ਮੀਆਂ ਮਿੱਠਾ ਨੇ ਲੰਘੇ ਜਨਵਰੀ ਮਹੀਨੇ 13 ਹਿੰਦੂ ਲੜਕੀਆਂ ਦਾ ਧਰਮ ਪਰਿਵਰਤਨ ਕਰਵਾਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ...
ਅੰਮਿ੍ਤਸਰ, 2 ਫਰਵਰੀ (ਰੇਸ਼ਮ ਸਿੰਘ)- ਵਾਰਿਸ ਪੰਜਾਬ ਦੀ ਜਥੇਬੰਦੀ ਦੇ ਪ੍ਰਧਾਨ ਅੰਮਿ੍ਤਪਾਲ ਸਿੰਘ ਖ਼ਿਲਾਫ਼ ਅੰਮਿ੍ਤਸਰ ਦੇ ਇਕ ਵਕੀਲ ਵਲੋਂ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ਾਂ ਅਧੀਨ ਅੱਜ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਨ੍ਹਾਂ ਖ਼ਿਲਾਫ਼ ...
ਤਰਨ ਤਾਰਨ, 2 ਫਰਵਰੀ (ਪਰਮਜੀਤ ਜੋਸ਼ੀ)- ਭਾਰਤੀ ਕਮਿਊਨਿਸਟ ਮਾਰਕਸਵਾਦੀ ਲੈਨਿਨਵਾਦੀ ਲਿਬਰੇਸ਼ਨ ਦੇ ਰਾਜਕਾਰੀ ਜ਼ਿਲ੍ਹਾ ਸਕੱਤਰ ਦਲਵਿੰਦਰ ਸਿੰਘ ਪੰਨੂੰ ਨੇ ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਬਜਟ ਨੂੰ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਮੱਧ ਵਰਗ ਅਤੇ ਆਮ ...
ਪੱਟੀ, 2 ਫਰਵਰੀ (ਖਹਿਰਾ, ਕਾਲੇਕੇ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਵਲੋਂ ਸਮੇਂ-ਸਮੇਂ 'ਤੇ ਦੇਸ਼ ਭਰ ਦੇ ਵੱਖ-ਵੱਖ ਗੁਰਦਆਰਾ ਸਾਹਿਬ ਲਈ ਲੋੜੀਂਦਾ ਸਾਮਾਨ ਭੇਟ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਲਈ ਕਾਰਜ ਕਰਵਾਏ ਜਾ ਰਹੇ ਹਨ | ਇਹ ...
ਹਰੀਕੇ ਪੱਤਣ, 2 ਫਰਵਰੀ (ਸੰਜੀਵ ਕੁੰਦਰਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀਕੇ ਵਿਖੇ ਜਲਗਾਹ ਦਿਵਸ ਮਨਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ | ਸਕੂਲ ਦੇ ਸਾਇੰਸ ਮਾਸਟਰ ਰਾਕੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ...
ਝਬਾਲ, 2 ਫ਼ਰਵਰੀ (ਸੁਖਦੇਵ ਸਿੰਘ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਅਤੇ ਬੁੱਧੀਜੀਵੀਆਂ ਦੀ ਰਿਹਾਈ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਮੁਹਾਲੀ ਵਿਖੇ ਲਗਾਏ ਗਏ ...
ਤਰਨ ਤਾਰਨ, 2 ਫਰਵਰੀ (ਇਕਬਾਲ ਸਿੰਘ ਸੋਢੀ)- ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਤਰਨ ਤਾਰਨ ਵਲੋਂ 34ਵਾਂ ਸਾਲਾਨਾ ਸਮਾਗਮ ਅਤੇ ਕੋਠੇ ਦਾ ਮੇਲਾ 6 ਫਰਵਰੀ ਨੂੰ ਗੁਰਦੁਆਰਾ ਗੁਰੂ ਕਾ ਖੂਹ ਤਰਨ ਤਾਰਨ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | ਇਸ ਮੌਕੇ ਅਖੰਡ ਪਾਠ 4 ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX