ਤਾਜਾ ਖ਼ਬਰਾਂ


ਦਿੱਲੀ ਵਿਚ ਪਿਛਲੇ 24 ਘੰਟਿਆਂ ਵਿਚ 300 ਨਵੇਂ ਕੋਵਿਡ ਦੇ ਸਕਾਰਾਤਮਕ ਮਾਮਲੇ, 163 ਰਿਕਵਰੀ ਅਤੇ 2 ਦੀ ਮੌਤ
. . .  5 minutes ago
ਅਤੀਕ ਅਹਿਮਦ ਨੂੰ ਅਹਿਮਦਾਬਾਦ ਦੀ ਸਾਬਰਮਤੀ ਜੇਲ੍ਹ ਵਾਪਸ ਲਿਆਂਦਾ ਗਿਆ
. . .  43 minutes ago
ਅਹਿਮਦਾਬਾਦ, 29 ਮਾਰਚ - ਮਾਫੀਆ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਨੂੰ ਗੁਜਰਾਤ ਦੇ ਅਹਿਮਦਾਬਾਦ ਦੀ ਸਾਬਰਮਤੀ ਜੇਲ੍ਹ 'ਚ ਵਾਪਸ ਲਿਆਂਦਾ ਗਿਆ । ਉਮੇਸ਼ ਪਾਲ ਅਗਵਾ ਮਾਮਲੇ 'ਚ ਅਤੀਕ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ...
ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦੇ ਭਰਾ ਦੀ ਸੜਕ ਹਾਦਸੇ ’ਚ ਮੌਤ
. . .  about 2 hours ago
ਭਵਾਨੀਗੜ੍ਹ, 29 ਮਾਰਚ (ਰਣਧੀਰ ਸਿੰਘ ਫੱਗੂਵਾਲਾ)- ਸਥਾਨਕ ਅਨਾਜ ਮੰਡੀ ਵਿਖੇ ਇਕ ਮੋਟਰਸਾਈਕਲ ਬੇਕਾਬੂ ਹੋ ਕੇ ਖੰਭੇ ਵਿਚ ਲੱਗਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ....
ਕਪੂਰਥਲਾ: ਪੁਲਿਸ ਨੇ ਬਰਾਮਦ ਕੀਤੀ ਲਾਵਾਰਿਸ ਕਾਰ
. . .  about 2 hours ago
ਕਪੂਰਥਲਾ, 29 ਮਾਰਚ- ਪੰਜਾਬ ਪੁਲਿਸ ਵਲੋਂ ਭਗੌੜੇ ਖ਼ਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਅੱਜ ਇਥੋਂ ਦੇ ਇਕ ਗੁਰਦੁਆਰੇ ਨੇੜਿਓਂ ਇਕ ਲਾਵਾਰਿਸ ਕਾਰ ਬਰਾਮਦ ਕੀਤੀ ਹੈ। ਪੁਲਿਸ ਵਲੋਂ....
ਗਿ੍ਫ਼ਤਾਰੀ ਵਾਹਿਗੁਰੂ ਦੇ ਹੱਥ ਵਿਚ- ਅੰਮ੍ਰਿਤਪਾਲ
. . .  about 3 hours ago
ਜਲੰਧਰ, 29 ਮਾਰਚ- 18 ਮਾਰਚ ਤੋਂ ਬਾਅਦ ਅੱਜ ਅੰਮ੍ਰਿਤਪਾਲ ਸਿੰਘ ਦੀ ਪਹਿਲੀ ਵੀਡੀਓ ਸਾਹਮਣੇ ਆਈ ਹੈ। ਇਸ ਵਿਚ ਉਸ ਵਲੋਂ ਜਥੇਦਾਰ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਵਿਸਾਖੀ ’ਤੇ ਸਰਬਤ ਖ਼ਾਲਸਾ....
ਕਾਂਗੜਾ ਦੀ ਚਾਹ ਨੂੰ ਮਿਲਿਆ ਜੀ.ਆਈ. ਟੈਗ
. . .  about 3 hours ago
ਨਵੀਂ ਦਿੱਲੀ, 29 ਮਾਰਚ- ਭਾਰਤ ਦੀ ਕਾਂਗੜਾ ਚਾਹ ਨੂੰ ਯੂਰਪੀਅਨ ਕਮਿਸ਼ਨ ਦਾ ਜੀ.ਆਈ. ਟੈਗ ਮਿਲਿਆ...
ਮੱਧ ਪ੍ਰਦੇਸ਼: ਨਾਮੀਬੀਆ ਤੋਂ ਆਈ ਮਾਦਾ ਚੀਤਾ ਨੇ ਦਿੱਤਾ 4 ਸ਼ਾਵਕਾਂ ਨੂੰ ਜਨਮ
. . .  about 3 hours ago
ਭੋਪਾਲ, 29 ਮਾਰਚ- ਸ਼ਿਓਪੁਰ ਦੇ ਕੁਨੋ ਨੈਸ਼ਨਲ ਪਾਰਕ ਵਿਚ ਨਾਮੀਬੀਆਈ ਤੋਂ ਆਈ ਮਾਦਾ ਚੀਤਾ ਨੇ 4 ਸ਼ਾਵਕਾਂ ਨੂੰ ਜਨਮ ਦਿੱਤਾ ਹੈ। ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਬਾਰੇ ਕੇਂਦਰੀ ਕੈਬਨਿਟ ਮੰਤਰੀ ਭੂਪੇਂਦਰ ਯਾਦਵ ਨੇ 17 ਸਤੰਬਰ 2022 ਨੂੰ ਭਾਰਤ ਵਿਚ ਲਿਆਂਦੇ ਚੀਤਿਆਂ...
ਅੰਮ੍ਰਿਤਪਾਲ ਖ਼ਿਲਾਫ਼ ਪੁਲਿਸ ਨੇ ਜਾਰੀ ਕੀਤਾ ‘ਹਿਊ ਐਂਡ ਕ੍ਰਾਈ’ ਨੋਟਿਸ
. . .  about 3 hours ago
ਅੰਮ੍ਰਿਤਸਰ, 29 ਮਾਰਚ- ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੱਜ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ‘ਹਿਊ ਐਂਡ ਕ੍ਰਾਈ’ ਨੋਟਿਸ ਜਾਰੀ ਕੀਤਾ ਕਿਉਂਕਿ ਖੁਫ਼ੀਆ ਸੂਚਨਾਵਾਂ ਦੇ ਸੁਝਾਅ ਤੋਂ ਬਾਅਦ ਅੰਮ੍ਰਿਤਸਰ, ਤਲਵੰਡੀ ਸਾਬੋ ਬਠਿੰਡਾ ਅਤੇ ਆਨੰਦਪੁਰ ਸਾਹਿਬ ਵਿਚ ਹਾਈ ਅਲਰਟ ਜਾਰੀ ਕੀਤਾ....
ਮੁੱਖ ਮੰਤਰੀ ਗਿਆਨੀ ਹਰਪ੍ਰੀਤ ਸਿੰਘ ਸੰਬੰਧੀ ਕੀਤੀ ਟਵੀਟ ਲਈ ਤੁਰੰਤ ਮਾਫ਼ੀ ਮੰਗਣ- ਐਡਵੋਕੇਟ ਧਾਮੀ
. . .  about 4 hours ago
ਅੰਮ੍ਰਿਤਸਰ, 29 ਮਾਰਚ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੀਆਂ ਟਵਿੱਟਰ ਪੋਸਟਾਂ ਨੂੰ ਭਾਰਤ ਅੰਦਰ ਬੈਨ ਕਰਨ ਦੀ ਕਰੜੀ ਨਿਖੇਧੀ ਕਰਦਿਆਂ ਸਰਕਾਰਾਂ ਨੂੰ ਜ਼ਾਬਤੇ ਅੰਦਰ ਰਹਿਣ.....
ਭਾਰਤ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਪ੍ਰਮੁੱਖ ਅਰਥਵਿਵਸਥਾ- ਪ੍ਰਧਾਨ ਮੰਤਰੀ
. . .  about 4 hours ago
ਨਵੀਂ ਦਿੱਲੀ, 29 ਮਾਰਚ- ਅੱਜ ਇੱਥੇ ਹੋਏ ਲੋਕਤੰਤਰ ਲਈ ਸੰਮੇਲਨ ਵਿਚ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਲੋਕਤੰਤਰ ਸਿਰਫ਼ ਇਕ ਢਾਂਚਾ ਨਹੀਂ ਹੈ। ਇਹ ਆਤਮਾ ਵੀ ਹੈ। ਇਹ ਇਸ ਵਿਸ਼ਵਾਸ ’ਤੇ ਅਧਾਰਤ ਹੈ ਕਿ ਹਰੇਕ ਮਨੁੱਖ ਦੀਆਂ ਲੋੜਾਂ ਅਤੇ ਇੱਛਾਵਾਂ ਬਰਾਬਰ ਮਹੱਤਵਪੂਰਨ ਹਨ। ਇਸ ਲਈ ਭਾਰਤ ਵਿਚ ਸਾਡਾ....
ਹਿਰਾਸਤ ਵਿਚ ਲਏ ਜ਼ਿਆਦਾਤਰ ਨੌਜਵਾਨ ਹੋਏ ਰਿਹਾਅ- ਪੰਜਾਬ ਸਰਕਾਰ
. . .  about 4 hours ago
ਅੰਮ੍ਰਿਤਸਰ, 29 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)- ਪੰਜਾਬ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਨੇ 360 ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਸੀ, ਜਿੰਨ੍ਹਾ ਵਿਚੋਂ ਸਰਕਾਰ ਨੇ 348 ਨੌਜਵਾਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਰਹਿੰਦੇ 12 ਨੂੰ ਜਲਦ ਰਿਹਾਅ ਕਰ ਦਿੱਤਾ ਜਾਵੇਗਾ। ਸ੍ਰੀ ਅਕਾਲ....
ਅੰਮ੍ਰਿਤਪਾਲ ਸਿੰਘ ਦੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚਣ ਦੀਆਂ ਕਨਸੋਆਂ ’ਤੇ ਪੁਲਿਸ ਹੋਈ ਅਲਰਟ
. . .  about 5 hours ago
ਸ੍ਰੀ ਅਨੰਦਪੁਰ ਸਾਹਿਬ, 29 ਮਾਰਚ (ਜੇ.ਐਸ.ਨਿੱਕੂਵਾਲ/ਕਰਨੈਲ ਸਿੰਘ)- ਵਾਰਿਸ ਪੰਜਾਬ ਦੇ ਸੰਸਥਾ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣ ਦੀਆਂ ਕਨਸੌਆਂ ਤੋਂ ਬਾਅਦ ਜ਼ਿਲ੍ਹਾ ਪੁਲਿਸ ਰੂਪਨਗਰ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਖ਼ਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਗਏ ਹਨ। ਪੁਲਿਸ.....
ਬੀ. ਐਸ. ਐਫ਼. ਨੇ ਬਰਾਮਦ ਕੀਤੀ ਦੋ ਪੈਕਟ ਹੈਰੋਇਨ
. . .  about 5 hours ago
ਅਟਾਰੀ, 29 ਮਾਰਚ (ਗੁਰਦੀਪ ਸਿੰਘ ਅਟਾਰੀ)- ਕੌਮਾਂਤਰੀ ਅਟਾਰੀ ਸਰਹੱਦ ’ਤੇ ਤਾਇਨਾਤ ਬੀ.ਐਸ.ਐਫ਼. ਦੀ 144 ਬਟਾਲੀਅਨ ਨੇ ਭਾਰਤ ਪਾਕਿਸਤਾਨ ਸਰਹੱਦ ’ਤੇ ਸਥਿਤ ਬੀ.ਓ.ਪੀ. ਭਰੋਭਾਲ ਦੇ ਇਲਾਕੇ ਵਿਚੋ ਦੋ ਕੰਟੇਨਰ ਬਰਾਮਦ ਕੀਤੇ। ਕੰਟੇਨਰਾਂ ਨੂੰ ਖੋਲ੍ਹਣ ’ਤੇ ਉਨ੍ਹਾਂ ਵਿਚੋਂ ਦੋ ਪੈਕਟ ਹੈਰੋਇਨ ਦੇ ਬਰਾਮਦ ਹੋਏ, ਜਿਨ੍ਹਾਂ....
ਅੰਮ੍ਰਿਤਪਾਲ ਦੇ ਤਿੰਨ ਸਾਥੀਆਂ ਨੂੰ ਭੇਜਿਆ ਗਿਆ ਨਿਆਂਇਕ ਹਿਰਾਸਤ ’ਚ
. . .  about 6 hours ago
ਅਜਨਾਲਾ, 29 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਪਾਲ ਸਿੰਘ ਦੇ ਤਿੰਨ ਸਾਥੀਆਂ ਈਸ਼ਵਰ ਸਿੰਘ, ਸੁਖਪ੍ਰੀਤ ਸਿੰਘ ਅਤੇ ਕੁਲਵੰਤ ਸਿੰਘ ਨੂੰ ਅੱਜ ਇੱਥੇ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਵਲੋਂ ਤਿੰਨਾਂ ਨੂੰ ਨਿਆਂਇਕ ਹਿਰਾਸਤ ਲਈ ਜੇਲ੍ਹ....
ਨਹੀਂ ਬੈਨ ਹੋਇਆ ਗਿਆਨੀ ਹਰਪ੍ਰੀਤ ਸਿੰਘ ਦਾ ਟਵਿਟਰ ਅਕਾਊਂਟ
. . .  about 6 hours ago
ਅੰਮ੍ਰਿਤਸਰ, 29 ਮਾਰਚ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਬੀਤੇ ਦਿਨੀਂ 27 ਮਾਰਚ ਨੂੰ ਸਿੱਖ ਜਥੇਬੰਦੀਆਂ ਦੀ ਬੁਲਾਈ ਗਈ ਵਿਸ਼ੇਸ਼ ਇਕੱਤਰਤਾ ਕਰਨ ਸੰਬੰਧੀ ਟਵਿੱਟਰ ਖ਼ਾਤੇ ’ਤੇ ਅਪਲੋਡ ਕੀਤਾ ਗਿਆ ਪੋਸਟਰ ਭਾਰਤ ਵਿਚ ਹੁਣ ਟਵਿੱਟਰ ’ਤੇ ਦਿਖਾਈ ਨਹੀਂ ਦੇਵੇਗਾ। ਪ੍ਰਾਪਤ ਜਾਣਕਾਰੀ....
ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ 3 ਅਪ੍ਰੈਲ ਸਵੇਰੇ 11 ਵਜੇ ਤੱਕ ਲਈ ਮੁਲਤਵੀ
. . .  about 6 hours ago
ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ 3 ਅਪ੍ਰੈਲ ਸਵੇਰੇ 11 ਵਜੇ ਤੱਕ ਲਈ ਮੁਲਤਵੀ
ਅੰਮ੍ਰਿਤਪਾਲ ਸਿੰਘ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਉਣ ਦੀ ਚਰਚਾ ਦੇ ਚਲਦਿਆਂ ਪੁਲਿਸ ਵਲੋਂ ਸ੍ਰੀ ਦਰਬਾਰ ਸਹਿਬ ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ
. . .  about 7 hours ago
ਅੰਮ੍ਰਿਤਸਰ, 29 ਮਾਰਚ (ਜਸਵੰਤ ਸਿੰਘ ਜੱਸ)- ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ, ਜਿਸ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੁਲਿਸ ਕਈ ਦਿਨਾਂ ਤੋਂ ਉਸ ਦੀ ਭਾਲ ਕਰ ਰਹੀ ਹੈ, ਦੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆ ਕੇ ਆਤਮ ਸਮਰਪਣ ਕਰਨ ਦੀ ਚੱਲ ਰਹੀ ਚਰਚਾ ਦੌਰਾਨ ਪੁਲਿਸ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਆਲੇ....
ਅੰਮ੍ਰਿਤਪਾਲ ਸਿੰਘ ਦੇ ਦਮਦਮਾ ਸਾਹਿਬ ਪੁੱਜਣ ਦੀਆਂ ਅਫ਼ਵਾਹਾਂ ਦੌਰਾਨ ਵੱਡੀ ਗਿਣਤੀ ਪੁੱਜੀ ਫ਼ੋਰਸ
. . .  about 7 hours ago
ਤਲਵੰਡੀ ਸਾਬੋ, 29 ਮਾਰਚ (ਰਣਜੀਤ ਸਿੰਘ ਰਾਜੂ)- ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਹੁਣ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਪੁੱਜਣ ਦੀ ਅਫ਼ਵਾਹ ਉਪਰੰਤ ਅਚਾਨਕ ਤਲਵੰਡੀ ਸਾਬੋ ’ਚ ਵੱਡੀ ਗਿਣਤੀ ’ਚ ਪੁਲਿਸ ਫ਼ੋਰਸ ਨਜ਼ਰ ਆਉਣ ਲੱਗ ਗਈ ਹੈ। ਨਗਰ ਦੇ ਨਿਸ਼ਾਨ-ਏ-ਖ਼ਾਲਸਾ ਚੌਂਕ ਤੋਂ ਲੈ....
ਲੁਧਿਆਣਾ ਵਿਚ ਹਾਈ ਅਲਰਟ
. . .  about 7 hours ago
ਲੁਧਿਆਣਾ, 30 ਮਾਰਚ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਪੁਲਿਸ ਵਲੋਂ ਅੱਜ ਬਾਅਦ ਦੁਪਹਿਰ ਅਚਾਨਕ ਸ਼ਹਿਰ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸ਼ਹਿਰ ਵਿਚ ਪੁਲਿਸ ਵਲੋਂ ਸਖ਼ਤ ਨਾਕੇਬੰਦੀ ਕੀਤੀ ਗਈ ਹੈ ਅਤੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਸ਼ਹਿਰ ਵਿਚ ਆਉਣ ਵਾਲੇ....
ਰਾਹੁਲ ਗਾਂਧੀ ਮੀਟਿੰਗ ਲਈ ਪਹੁੰਚੇ ਸੀ.ਪੀ.ਪੀ. ਦਫ਼ਤਰ
. . .  about 7 hours ago
ਨਵੀਂ ਦਿੱਲੀ, 29 ਮਾਰਚ- ਕਾਂਗਰਸ ਨੇਤਾ ਰਾਹੁਲ ਗਾਂਧੀ ਸੀ.ਪੀ.ਪੀ. ਦਫ਼ਤਰ ਵਿਚ ਲੋਕ ਸਭਾ ਅਤੇ ਰਾਜ ਸਭਾ ਦੇ ਕਾਂਗਰਸੀ ਸੰਸਦ ਮੈਂਬਰਾਂ ਦੀ ਮੀਟਿੰਗ ਵਿਚ.....
ਡੀ.ਐਸ.ਪੀ. ਪੱਧਰ ਦੇ 24 ਅਧਿਕਾਰੀਆਂ ਦੇ ਹੋਏ ਤਬਾਦਲੇ
. . .  about 7 hours ago
ਚੰਡੀਗੜ੍ਹ, 29 ਮਾਰਚ- ਪੰਜਾਬ ਪੁਲਿਸ ਦੇ ਡੀ.ਜੀ.ਪੀ. ਵਲੋਂ ਪੱਤਰ ਜਾਰੀ ਕਰਕੇ ਡੀ.ਐਸ. ਪੀ. ਪੱਧਰ ਦੇ 24 ਅਧਿਕਾਰੀਆਂ.....
ਸਾਬਕਾ ਵਿਧਾਇਕ ਵੈਦ ਮੁੜ ਵਿਜੀਲੈਂਸ ਦਫ਼ਤਰ ਪੁੱਜੇ
. . .  about 8 hours ago
ਲੁਧਿਆਣਾ, 29 ਮਾਰਚ (ਪਰਮਿੰਦਰ ਸਿੰਘ ਆਹੂਜਾ)- ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਵਿਜੀਲੈਂਸ ਬਿਊਰੋ ਵਲੋਂ ਸ਼ੁਰੂ ਕੀਤੀ ਗਈ ਜਾਂਚ ਵਿਚ ਸ਼ਾਮਿਲ ਹੋਣ ਲਈ ਅੱਜ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਵਿਜੀਲੈਂਸ ਦਫ਼ਤਰ ਪੁੱਜੇ ਹਨ, ਇਹ ਉਨ੍ਹਾਂ ਦੀ ਦੂਜੀ ਪੇਸ਼ੀ ਹੈ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਵੀ...
ਰਾਮਨੌਵੀਂ ਦੀ ਛੁੱਟੀ ਦੌਰਾਨ ਵੀ ਹੋਵੇਗਾ ਰਜਿਸਟਰੀਆਂ ਦਾ ਕੰਮ
. . .  about 8 hours ago
ਚੰਡੀਗੜ੍ਹ, 29 ਮਾਰਚ- ਪੰਜਾਬ ਸਰਕਾਰ ਵਲੋਂ ਅੱਜ ਇਕ ਹੁਕਮ ਜਾਰੀ ਕਰਕੇ ਰਾਮਨੌਵੀਂ ਦੀ ਛੁੱਟੀ ਦੌਰਾਨ ਵੀ ਸੂਬੇ ਭਰ ਵਿਚ ਜਾਇਦਾਦ ਦੀਆਂ ਰਜਿਸਟਰੀਆਂ ਦਾ ਕੰਮਕਾਜ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ ਹਨ। ਇਸ ਸੰਬੰਧੀ ਸਮੂਹ ਸਬ ਰਜਿਸਟਰਾਰਾਂ ਨੂੰ ਇਨ੍ਹਾਂ ਹੁਕਮਾਂ....
ਪੰਜਾਬ ਪੁਲਿਸ ਵਿਚ ਆਈ.ਪੀ.ਐਸ. ਅਤੇ ਪੀ.ਪੀ.ਐਸ.ਅਧਿਕਾਰੀਆਂ ਦੇ ਹੋਏ ਤਬਾਦਲੇ
. . .  about 8 hours ago
ਚੰਡੀਗੜ੍ਹ, 29 ਮਾਰਚ- ਪੰਜਾਬ ਸਰਕਾਰ ਵਲੋਂ 1 ਆਈ.ਪੀ. ਐਸ. ਅਤੇ 8 ਪੀ.ਪੀ.ਐਸ.ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਸਰਕਾਰ ਵਲੋਂ ਇਸ ਸੰਬੰਧੀ ਪੱਤਰ ਕਰ...
ਜਲੰਧਰ ਵਿਚ 10 ਮਈ ਨੂੰ ਹੋਣਗੀਆਂ ਉਪ- ਚੋਣਾਂ- ਭਾਰਤੀ ਚੋਣ ਕਮਿਸ਼ਨ
. . .  about 8 hours ago
ਨਵੀਂ ਦਿੱਲੀ, 29 ਮਾਰਚ- ਮੁੱਖ ਚੋਣ ਅਧਿਕਾਰੀ ਰਾਜੀਵ ਕੁਮਾਰ ਵਲੋਂ ਪ੍ਰੈਸ ਕਾਨਫ਼ਰੰਸ ਦੌਰਾਨ ਜਲੰਧਰ ਵਿਚ ਹੋਣ ਵਾਲੀ ਜ਼ਿਮਨੀ ਚੋਣ ਦੀ ਮਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ। ਜ ਲੰਧਰ ਵਿਚ 10 ਮਈ ਨੂੰ ਵੋਟਾਂ ਪਾਈਆਂ ਜਾਣਗੀਆਂ ਅਤੇ ਇਨ੍ਹਾਂ ਦੀ ਗਿਣਤੀ 13 ਮਈ ਨੂੰ ਕੀਤੀ ਜਾਵੇਗੀ। ਦੱਸ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 22 ਮਾਘ ਸੰਮਤ 554
ਵਿਚਾਰ ਪ੍ਰਵਾਹ: ਜੇ ਸਮਾਂ ਰਹਿੰਦਿਆਂ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। ਨੀਤੀ ਵਚਨ

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਚੰਡੀਗੜ੍ਹ 'ਚ ਗੁਰੂ ਰਵਿਦਾਸ ਦੇ 646ਵੇਂ ਪ੍ਰਕਾਸ਼ ਪੁਰਬ ਸੰਬੰਧੀ ਸਜਾਇਆ ਨਗਰ ਕੀਰਤਨ

ਚੰਡੀਗੜ੍ਹ, 3 ਫਰਵਰੀ (ਅਜਾਇਬ ਸਿੰਘ ਔਜਲਾ)-ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਸਭਾ ਸੈਕਟਰ 30 ਚੰਡੀਗੜ੍ਹ ਵਲੋਂ ਗੁਰੂ ਰਵਿਦਾਸ ਦੇ 646ਵੇਂ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੌਰਾਨ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਚੰਡੀਗੜ੍ਹ ਦੇ ਪ੍ਰਮੁੱਖ ਸੈਕਟਰਾਂ ਵਿਚ ਜਿੱਥੋਂ ਜਿੱਥੋਂ ਗੁਜ਼ਰਿਆ ਸੜਕਾਂ ਦੇ ਦੋਵੇਂ ਪਾਸੇ ਜੁੜੀਆਂ ਸੰਗਤਾਂ ਨੇ 'ਬੋਲੇ-ਸੋ-ਨਿਹਾਲ' ਦੇ ਜੈਕਾਰਿਆਂ ਨਾਲ ਨਗਰ ਕੀਰਤਨ ਦਾ ਭਰਵਾਂ ਸੁਆਗਤ ਕੀਤਾ | ਨਗਰ ਕੀਰਤਨ ਵਿਚ ਬੱਚੇ, ਨੌਜਵਾਨ, ਔਰਤਾਂ ਅਤੇ ਬਜ਼ੁਰਗ ਹਰ ਵਰਗ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ | ਕੀਰਤਨ ਵਿਚ ਸ਼ਾਮਿਲ ਸੰਗਤਾਂ ਲਈ ਲੰਗਰ ਵੀ ਲਗਾਏ ਗਏ | ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਸਭਾ ਸੈਕਟਰ 30 ਚੰਡੀਗੜ੍ਹ ਦੇ ਪ੍ਰਧਾਨ ਓਮ ਪ੍ਰਕਾਸ਼ ਚੋਪੜਾ, ਮੀਤ ਪ੍ਰਧਾਨ ਜੀਵਨ ਸਿੰਘ ਅਤੇ ਜਨਰਲ ਸਕੱਤਰ ਮਦਨ ਲਾਲ ਅਤੇ ਹੋਰ ਸਭਾ ਦੇ ਮੈਂਬਰਾਂ ਦੀ ਹਾਜ਼ਰੀ ਵਿਚ ਨਗਰ ਕੀਰਤਨ ਦੀ ਸ਼ੁਰੂਆਤ ਸੈਕਟਰ 30 ਤੋਂ ਹੀ ਆਰੰਭ ਹੋਈ | ਇਸ ਦੀ ਆਰੰਭਤਾ ਦਾ ਉਦਘਾਟਨ ਸ੍ਰੀਮਤੀ ਰੇਸ਼ਮ ਕੌਰ ਸੁਮਨ ਵਲੋਂ ਕੀਤਾ ਗਿਆ | ਉਪਰੰਤ ਸ਼ਹਿਰ ਦੇ ਵੱਖ ਵੱਖ ਸੈਕਟਰਾਂ ਵਿਚੋਂ ਦੀ ਲੰਘਦੇ ਹੋਏ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਵਿਖੇ ਇਸ ਦੀ ਸੰਪੂਰਨਤਾ ਹੋਈ | ਨਗਰ ਕੀਰਤਨ ਦੌਰਾਨ ਗੱਤਕੇ ਦੀਆਂ ਪੇਸ਼ਕਾਰੀਆਂ ਵੀ ਸੰਗਤਾਂ ਨੂੰ ਆਕਰਸ਼ਕ ਕਰਦੀਆਂ ਰਹੀਆਂ ਅਤੇ ਮਾਰਸ਼ਲ ਆਰਟ ਦੀ ਵੀ ਸੰਗਤਾਂ ਨੇ ਭਰਪੂਰ ਪ੍ਰਸ਼ੰਸਾ ਕੀਤੀ | ਨਗਰ ਕੀਰਤਨ ਮੌਕੇ ਚੰਡੀਗੜ੍ਹ ਟ੍ਰੈਫਿਕ ਪੁਲਿਸ ਵਲੋਂ ਸੁਚਾਰੂ ਢੰਗ ਨਾਲ ਟ੍ਰੈਫਿਕ ਨੂੰ ਵੀ ਕੰਟਰੋਲ ਕਰੀ ਰੱਖਿਆ | ਇਸੇ ਦੌਰਾਨ ਸਭਾ ਦੇ ਪ੍ਰਧਾਨ ਓਮ ਪ੍ਰਕਾਸ਼ ਚੋਪੜਾ ਨੇ ਦੱਸਿਆ ਕਿ 5 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਕੀਰਤਨੀ ਜਥੇ ਭਾਈ ਕਮਲੇਸ਼ ਇੰਦਰ ਸਿੰਘ, ਭਾਈ ਮਲਕੀਤ ਸਿੰਘ ਜੰਡਿਆਲਾ, ਭਾਈ ਮਨਜਿੰਦਰ ਸਿੰਘ ਐਚ.ਐਮ.ਟੀ ਪਿੰਜੌਰ ਵਾਲੇ, ਭਾਈ ਨਿਸ਼ਾਨ ਸਿੰਘ ਚੰਡੀਗੜ੍ਹ ਵਾਲੇ, ਹਜ਼ੂਰੀ ਰਾਗੀ ਭਾਈ ਬੇਅੰਤ ਸਿੰਘ ਅਤੇ ਇਸਤਰੀ ਸਤਿਸੰਗ ਸਭਾ ਗੁਰਦੁਆਰਾ ਸਾਹਿਬ ਸੈਕਟਰ 30 ਚੰਡੀਗੜ੍ਹ ਵਲੋਂ ਆਪਣੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ | ਇਸੇ ਦੌਰਾਨ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਬਲਕਾਰ ਸਿੰਘ ਵਿਕਟਰ, ਹਰਭਜਨ ਸਿੰਘ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਲਵੀਰ ਸਿੰਘ, ਸੁਭਾਸ਼ ਸਿੰਘ, ਰਾਮ ਦਾਸ, ਸੰਜੇ ਨਾਗਪਾਲ, ਤੁਲਸੀ ਅਤੇ ਮੌਲੀ ਜੱਗਰਾਂ ਵਾਸੀਆਂ ਵਲੋਂ ਪ੍ਰਕਾਸ਼ ਪੁਰਬ ਦੀਆਂ ਖ਼ੁਸ਼ੀਆਂ ਲਈ ਚਾਹ, ਬਿਸਕੁਟਾਂ ਦਾ ਲੰਗਰ ਵੀ ਵਰਤਾਇਆ ਗਿਆ | ਮੌਲੀ ਜੱਗਰਾਂ ਵਿਖੇ ਪ੍ਰਮੋਦ, ਰੁਲਦਾ, ਰੌਸ਼ਨ, ਰਾਜ ਕੁਮਾਰ, ਅਮਰ ਨਵਪੀ੍ਰਤ, ਧਰਮ ਸਿੰਘ ਆਦਿ ਵੀ ਇਸ ਮੌਕੇ ਹਾਜ਼ਰ ਰਹੇ |

ਚੰਡੀਗੜ੍ਹ 'ਚ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ 'ਈ.ਵੀ. ਐਕਸਪੋ' ਦਾ ਕੀਤਾ ਉਦਘਾਟਨ

ਚੰਡੀਗੜ੍ਹ, 3 ਫਰਵਰੀ (ਅਜਾਇਬ ਸਿੰਘ ਔਜਲਾ)-ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਹੈ ਕਿ ਸ਼ਹਿਰ ਉਦੋਂ ਹੀ ਸਹੀ ਅਰਥਾਂ ਵਿਚ ਸੁੰਦਰ ਬਣੇਗਾ ਜਦੋਂ ਸ਼ਹਿਰ ਵਾਸੀ ਹਰਿਆਲੀ ਅਤੇ ਸਾਫ਼-ਸੁਥਰੀ ਤਕਨੀਕ ਨੂੰ ਅਪਣਾਉਣ | ਸ੍ਰੀ ...

ਪੂਰੀ ਖ਼ਬਰ »

ਭਗੌੜੇ ਅਮਨ ਸਕੋਡਾ ਦੀ ਗਿ੍ਫ਼ਤਾਰੀ ਨਾ ਕਰਨ 'ਤੇ ਭਾਰਤੀ ਕਮਿਊਨਿਸਟ ਪਾਰਟੀ ਵਲੋਂ ਪੰਜਾਬ ਭਰ 'ਚ ਡੀ.ਜੀ.ਪੀ. ਪੰਜਾਬ ਦੇ ਪੁਤਲੇ ਫੂਕੇ ਜਾਣ ਦਾ ਐਲਾਨ

ਚੰਡੀਗੜ੍ਹ, 3 ਫਰਵਰੀ (ਤਰੁਣ ਭਜਨੀ)-ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਅਤੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ ਨੇ ਪੈੱ੍ਰਸ ਕਾਨਫ਼ਰੰਸ ਰਾਹੀਂ ਦੱਸਿਆ ਕਿ ਜ਼ਿਲ੍ਹਾ ਫ਼ਾਜ਼ਿਲਕਾ ਵਿਚ ਅਮਨ ਸਕੋਡਾ ਨਾਮ ...

ਪੂਰੀ ਖ਼ਬਰ »

ਚੰਡੀਗੜ੍ਹ ਕਾਲਜਾਂ ਦੇ ਸਟਾਫ਼ ਵਲੋਂ ਤੀਜੇ ਦਿਨ ਵੀ ਵਿਸ਼ਾਲ ਰੋਸ ਪ੍ਰਦਰਸ਼ਨ

ਚੰਡੀਗੜ੍ਹ, 3 ਫਰਵਰੀ (ਪ੍ਰੋ. ਅਵਤਾਰ ਸਿੰਘ) ਚੰਡੀਗੜ੍ਹ ਪ੍ਰਸ਼ਾਸਨ ਦੇ ਖਿਲਾਫ 8 ਫਰਵਰੀ ਤੱਕ ਸ਼ੁਰੂ ਕੀਤੇ ਗਏ ਧਰਨੇ ਦੀ ਲੜੀ ਤਹਿਤ ਅੱਜ ਤੀਜੇ ਦਿਨ ਵੀ ਪ੍ਰਾਈਵੇਟ ਤੌਰ 'ਤੇ ਪ੍ਰਬੰਧਿਤ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਦੇ ਅਧਿਆਪਕਾਂ ਅਤੇ ਨਾਨ ਟੀਚਿੰਗ-ਸਟਾਫ ਨੇ ...

ਪੂਰੀ ਖ਼ਬਰ »

ਭਾਰਤੀ ਮਜ਼ਦੂਰ ਸੰਘ ਚੰਡੀਗੜ੍ਹ ਵਲੋਂ ਮੇਅਰ ਨਾਲ ਮੁਲਾਕਾਤ

ਚੰਡੀਗੜ੍ਹ, 3 ਫਰਵਰੀ (ਮਨਜੋਤ ਸਿੰਘ ਜੋਤ)-ਭਾਰਤੀ ਮਜ਼ਦੂਰ ਸੰਘ ਚੰਡੀਗੜ੍ਹ ਵਲੋਂ ਚੰਡੀਗੜ੍ਹ ਨਗਰ ਿ ਨਗਮ ਦੇ ਨਵੇਂ ਮੇਅਰ ਅਨੂਪ ਗੁਪਤਾ ਨੂੰ ਮਿਲ ਕੇ ਫੁੱਲਾਂ ਦਾ ਗੁਲਦਸਤਾ ਦੇ ਕੇ ਵਧਾਈ ਦਿੱਤੀ ਗਈ ਅਤੇ ਨਿਗਮ ਦੇ ਕਰਮਚਾਰੀਆਂ ਦੀਆਂ ਲੰਬੇ ਸਮੇਂ ਤੋਂ ਲਮਕ ਦੀਆਂ ...

ਪੂਰੀ ਖ਼ਬਰ »

ਡੀ.ਜੀ.ਪੀ. ਗੌਰਵ ਯਾਦਵ ਨੇ ਹਰਚਰਨ ਸਿੰਘ ਭੁੱਲਰ ਨੂੰ ਡੀ.ਆਈ.ਜੀ ਦੀ ਤਰੱਕੀ ਦੇ ਸਟਾਰ ਲਗਾ ਕੇ ਦਿੱਤੀਆਂ ਸ਼ੁੱਭਕਾਮਨਾਵਾਂ

ਚੰਡੀਗੜ੍ਹ, 3 ਫਰਵਰੀ (ਪ੍ਰੋ. ਅਵਤਾਰ ਸਿੰਘ)-ਪੰਜਾਬ ਦੇ ਸੀਨੀਅਰ ਆਈ.ਪੀ.ਐਸ ਪੁਲਿਸ ਅਧਿਕਾਰੀ ਸ੍ਰ. ਹਰਚਰਨ ਸਿੰਘ ਭੁੱਲਰ ਨੂੰ ਅੱਜ ਡੀ.ਜੀ.ਪੀ. ਪੰਜਾਬ ਸ੍ਰੀ ਗੌਰਵ ਯਾਦਵ ਅਤੇ ਵਧੀਕ ਡੀ.ਜੀ.ਪੀ ਸ੍ਰੀ ਅਰਪਿਤ ਸ਼ੁਕਲਾ ਵਲੋਂ ਅੱਜ ਉਨ੍ਹਾਂ ਨੂੰ ਡੀ.ਆਈ.ਜੀ. ਦੀ ਤਰੱਕੀ ਤੋਂ ...

ਪੂਰੀ ਖ਼ਬਰ »

ਵਿਦਿਆਰਥੀ 'ਤੇ ਚਾਕੂ ਨਾਲ ਹਮਲਾ

ਚੰਡੀਗੜ੍ਹ, 3 ਫਰਵਰੀ (ਨਵਿੰਦਰ ਸਿੰਘ ਬੜਿੰਗ)-ਚੰਡੀਗੜ੍ਹ ਦੇ ਸੈਕਟਰ-33 ਸਥਿਤ ਸਰਕਾਰੀ ਸਕੂਲ ਦੇ ਬਾਹਰ ਦਿਨ ਦਿਹਾੜੇ ਕੁਝ ਅਣਪਛਾਤੇ ਵਿਅਕਤੀਆਂ ਨੇ ਇਕ ਵਿਦਿਆਰਥੀ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ | ਜਿਸ ਕਾਰਨ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ | ਵਿਦਿਆਰਥੀ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਦੇ ਡਰਾਈਵਰ ਅਤੇ ਕੰਡਕਟਰ 60 ਕਿੱਲੋ ਚੂਰਾ ਪੋਸਤ ਸਮੇਤ ਗਿ੍ਫ਼ਤਾਰ

ਚੰਡੀਗੜ੍ਹ, 3 ਫਰਵਰੀ (ਨਵਿੰਦਰ ਸਿੰਘ ਬੜਿੰਗ)-ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਬਰਾਂਚ ਨੇ ਪੰਜਾਬ ਰੋਡਵੇਜ਼ ਦੇ ਡਰਾਈਵਰ ਜਸਵੰਤ ਸਿੰਘ ਅਤੇ ਕੰਡਕਟਰ ਗੁਰਪ੍ਰੀਤ ਸਿੰਘ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ | ਪੁਲਿਸ ਮੁਤਾਬਕ ਦੋਨੋਂ ਹੀ ਬੱਸ ਰਾਹੀਂ ਨਸ਼ੇ ਦੀ ...

ਪੂਰੀ ਖ਼ਬਰ »

ਚੰਡੀਗੜ੍ਹ ਯੂਥ ਕਾਂਗਰਸ ਵਲੋਂ ਮਹਿੰਗਾਈ ਖ਼ਿਲਾਫ਼ ਪ੍ਰਦਰਸ਼ਨ, ਬਜਟ ਦੀਆਂ ਕਾਪੀਆਂ ਸਾੜੀਆਂ

ਚੰਡੀਗੜ੍ਹ, 3 ਫਰਵਰੀ (ਅਜੀਤ ਬਿਊਰੋ)-ਚੰਡੀਗੜ੍ਹ ਯੂਥ ਕਾਂਗਰਸ ਨੇ ਅੱਜ ਪ੍ਰਧਾਨ ਮਨੋਜ ਲੁਬਾਣਾ ਦੀ ਅਗਵਾਈ ਵਿਚ ਦੇਸ਼ ਵਿਚ ਵੱਧ ਰਹੀ ਬੇਰੁਜ਼ਗਾਰੀ ਦਰ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ | ਇਸ ਮੌਕੇ ਕਾਂਗਰਸ ਆਗੂਆਂ ਨੇ ਰੋਸ ਪ੍ਰਗਟ ਕਰਦਿਆਂ ...

ਪੂਰੀ ਖ਼ਬਰ »

ਚੰਡੀਗੜ੍ਹ ਵਿਚ ਡਾ. ਐਮ.ਐੱਸ. ਰੰਧਾਵਾ ਕਲਾ ਉਤਸਵ ਦੌਰਾਨ ਵੱਖ-ਵੱਖ ਖੇਤਰਾਂ ਦੀਆਂ 8 ਸ਼ਖ਼ਸੀਅਤਾਂ ਨੂੰ 'ਪੰਜਾਬ ਗੌਰਵ ਪੁਰਸਕਾਰ' ਨਾਲ ਕੀਤਾ ਸਨਮਾਨਿਤ

ਚੰਡੀਗੜ੍ਹ, 2 ਫਰਵਰੀ (ਅਜਾਇਬ ਸਿੰਘ ਔਜਲਾ)-ਪੰਜਾਬ ਆਰਟਸ ਕੌਂਸਲ ਵਲੋਂ ਕਲਾ ਭਵਨ ਚੰਡੀਗੜ੍ਹ ਵਿਖੇ ਚੇਅਰਮੈਨ ਡਾ. ਸੁਰਜੀਤ ਪਾਤਰ ਦੀ ਅਗਵਾਈ ਹੇਠ ਸਾਲਾਨਾ ਡਾ. ਐਮ.ਐੱਸ ਰੰਧਾਵਾ ਕਲਾ ਉਤਸਵ ਦੇ ਪਹਿਲੇ ਦਿਨ ਪੰਜਾਬ ਦੀਆਂ ਵੱਖ-ਵੱਖ ਖੇਤਰਾਂ ਦੀਆਂ 8 ਸ਼ਖ਼ਸੀਅਤਾਂ ਨੂੰ ...

ਪੂਰੀ ਖ਼ਬਰ »

ਐੱਸ.ਐੱਸ.ਓ.ਸੀ. ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਮੁਹਾਲੀ ਕੋਰਟ 'ਚ ਕੀਤਾ ਪੇਸ਼

ਐਸ. ਏ. ਐਸ. ਨਗਰ, 3 ਫਰਵਰੀ (ਕੇ. ਐਸ. ਰਾਣਾ)-ਪੰਜਾਬ ਵਿਚ ਟਾਰਗੇਟ ਕੀਿਲੰਗ ਲਈ ਗੈਂਗਸਟਰਾਂ ਨੂੰ ਹਥਿਆਰ ਮੁਹੱਇਆ ਕਰਵਾਉਣ ਅਤੇ ਉਨ੍ਹਾਂ ਦੇ ਠਿਕਾਣਿਆਂ ਦਾ ਪ੍ਰਬੰਧ ਕਰਨ ਦੇ ਮਾਮਲੇ 'ਚ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਐਸ. ਐਸ. ਓ. ਸੀ. ਟੀਮ ਨੇ ਮੁਹਾਲੀ ਕੋਰਟ 'ਚ ਸਖਤ ...

ਪੂਰੀ ਖ਼ਬਰ »

ਰਾਜਪਾਲ ਵਲੋਂ ਤਾਈਕਵਾਂਡੋ ਸਪੋਰਟਸ ਸਟਾਰ ਤਰੂਸ਼ੀ ਗੌੜ ਦਾ ਸਨਮਾਨ

ਚੰਡੀਗੜ੍ਹ, 3 ਫਰਵਰੀ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਦੀ ਤਾਈਕਵਾਂਡੋ ਸਪੋਰਟਸ ਸਟਾਰ ਤਾਰੂਸ਼ੀ ਗੌੜ ਨੂੰ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਵਲੋਂ ਆਪਣੇ ਦਫ਼ਤਰ ਵਿਖੇ ਪ੍ਰਧਾਨ ਮੰਤਰੀ ਬਾਲ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ...

ਪੂਰੀ ਖ਼ਬਰ »

ਸੀਨੀਅਰ ਭਾਜਪਾ ਆਗੂ ਅਨਿਲ ਦੂਬੇ ਨੇ ਡੀ.ਜੀ.ਪੀ. ਚੰਡੀਗੜ੍ਹ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ 3 ਫਰਵਰੀ (ਨਵਿੰਦਰ ਸਿੰਘ ਬੜਿੰਗ)-ਮੌਲੀ ਜੱਗਰਾਂ ਵਿਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਅਤੇ ਨਸ਼ਿਆਂ ਦੇ ਸੌਦਾਗਰਾਂ ਨੂੰ ਨੱਥ ਪਾਉਣ ਲਈ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਡਿਪਟੀ ਮੇਅਰ ਅਨਿਲ ਦੂਬੇ ਨੇ ਚੰਡੀਗੜ੍ਹ ਪੁਲੀਸ ਮੁਖੀ ਪ੍ਰਵੀਰ ਰੰਜਨ ਨਾਲ ...

ਪੂਰੀ ਖ਼ਬਰ »

ਔਰਤ ਨਾਲ 1 ਲੱਖ ਰੁਪਏ ਦੀ ਮਾਰੀ ਠੱਗੀ

ਚੰਡੀਗੜ੍ਹ, 3 ਫਰਵਰੀ (ਨਵਿੰਦਰ ਸਿੰਘ ਬੜਿੰਗ)-ਚੰਡੀਗੜ੍ਹ ਦੇ ਸੈਕਟਰ-37-ਡੀ ਦੀ ਰਹਿਣ ਵਾਲੀ ਔਰਤ ਨੇ ਥਾਣਾ ਸਾਈਬਰ ਕ੍ਰਾਈਮ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਸ਼ਿਕਾਇਤਕਰਤਾ ਨੂੰ ਯੂ.ਕੇ ਤੋਂ ਗਿਫਟ ਪੈਕੇਜ ਭੇਜਣ ਲਈ ...

ਪੂਰੀ ਖ਼ਬਰ »

ਅਮੁਲ ਤੋਂ ਬਾਅਦ ਹੁਣ ਵੇਰਕਾਂ ਵਲੋਂ ਆਪਣੇ ਉਤਪਾਦਾਂ ਦੇ ਰੇਟ 'ਚ ਵਾਧਾ

ਐਸ. ਏ. ਐਸ. ਨਗਰ, 3 ਫਰਵਰੀ (ਕੇ. ਐਸ. ਰਾਣਾ)-ਬੀਤੀ ਕੱਲ੍ਹ ਜਿੱਥੇ ਅਮੂਲ ਵਲੋਂ ਆਪਣੇ ਉਤਪਾਦਾਂ ਦੇ ਰੇਟ ਵਿਚ ਵਾਧਾ ਕੀਤਾ ਗਿਆ ਸੀ | ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਵੇਰਕਾ ਵਲੋਂ ਵੀ ਆਪਣੇ ਉਤਪਾਦਾਂ ਦੇ ਰੇਟ ਵਿਚ ਵਾਧਾ ਕਰਦਿਆਂ ਨਵੀਂ ਰੇਟ ਲਿਸਟ ਜਾਰੀ ਕੀਤੀ ਗਈ ਹੈ | ਇਹ ...

ਪੂਰੀ ਖ਼ਬਰ »

ਰੱਸਾਕਸੀ ਦਾ ਫਾਈਨਲ ਮੁਕਾਬਲਾ ਬੁਰਜ ਦੋਨਾ (ਮੋਗਾ) ਨੇ ਸ਼ੰਕਰ ਸਰੀਂਹ (ਜਲੰਧਰ) ਨੂੰ ਹਰਾ ਕੇ ਜਿੱਤਿਆ

ਰੂਪਨਗਰ, 3 ਜਨਵਰੀ (ਸਤਨਾਮ ਸਿੰਘ ਸੱਤੀ)-ਬਾਬਾ ਗ਼ਾਜ਼ੀ ਦਾਸ ਖੇਡ ਸਮਾਗਮ 'ਚ ਰੱਸਾਕੱਸੀ ਦਾ ਫਸਵਾਂ ਤੇ ਦਿਲਕਸ਼ ਮੁਕਾਬਲਾ ਬੁਰਜ ਦੋਨਾ (ਮੋਗਾ) ਦੀ ਟੀਮ ਨੇ ਸ਼ੰਕਰ ਸਰੀਂਹ (ਜਲੰਧਰ) ਦੀ ਟੀਮ ਨੂੰ ਹਰਾ ਕੇ ਜਿੱਤ ਲਿਆ | ਸੂਬੇ ਦੇ ਵੱਖ-ਵੱਖ ਜ਼ਿਲਿ੍ਹਆਂ ਦੀਆਂ 14 ਟੀਮਾਂ ਨੇ ...

ਪੂਰੀ ਖ਼ਬਰ »

ਕੌਮੀ ਇਨਸਾਫ਼ ਮੋਰਚੇ 'ਚ ਸ਼ਾਮਿਲ ਨਿਹੰਗ ਜਥੇਬੰਦੀਆਂ ਨੇ ਗੁਰਦੁਆਰਾ ਅੰਬ ਸਾਹਿਬ ਤੱਕ ਕੱਢਿਆ ਮਹੱਲਾ

ਐੱਸ. ਏ. ਐੱਸ. ਨਗਰ, 3 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਚੰਡੀਗੜ੍ਹ ਮੁਹਾਲੀ ਬਾਰਡਰ 'ਤੇ ਲੱਗੇ ਕੌਮੀ ਇਨਸਾਫ਼ ਮੋਰਚੇ ਵਿਚ ਸ਼ਮੂਲੀਅਤ ਕਰ ਰਹੀਆਂ ਨਿਹੰਗ ਜਥੇਬੰਦੀਆਂ ਵਲੋਂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ 7ਵੇਂ ਪਾਤਸ਼ਾਹ ਦੇ ਪ੍ਰਕਾਸ਼ ਪੂਰਬ ਦੇ ਸਬੰਧ ਵਿਚ ਮਹੱਲਾ ...

ਪੂਰੀ ਖ਼ਬਰ »

ਜੀ.ਟੀ.ਯੂ. (ਵ) ਨੇ ਪੰਜਾਬ ਸਰਕਾਰ ਤੋਂ ਅਧਿਆਪਕਾਂ ਦੀਆਂ ਤਨਖ਼ਾਹਾਂ ਲਈ ਬਜਟ ਤੁਰੰਤ ਜਾਰੀ ਕਰਨ ਦੀ ਮੰਗ

ਐੱਸ. ਏ. ਐੱਸ. ਨਗਰ, 3 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵ) ਦੇ ਆਗੂਆਂ ਨਵਪ੍ਰੀਤ ਸਿੰਘ ਬੱਲੀ, ਸੁਰਿੰਦਰ ਕੰਬੋਜ, ਸੋਮ ਸਿੰਘ, ਐਨ. ਡੀ. ਤਿਵਾੜੀ ਅਤੇ ਕੰਵਲਜੀਤ ਸੰਗੋਵਾਲ ਆਦਿ ਆਗੂਆਂ ਨੇ ਪੰਜਾਬ ਸਰਕਾਰ ਤੋਂ ਅਧਿਆਪਕਾਂ ਦੀਆਂ ...

ਪੂਰੀ ਖ਼ਬਰ »

ਪੱਥਰ ਦੀ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ

ਮਾਜਰੀ, 3 ਫਰਵਰੀ (ਕੁਲਵੰਤ ਸਿੰਘ ਧੀਮਾਨ)-ਪਿੰਡ ਮਿਰਜਾਪੁਰ ਦੇ ਜੰਗਲ 'ਚੋਂ ਪੀ. ਐਲ. ਪੀ. ਏ. 1900 ਦੀ ਧਾਰਾ 4 ਅਧੀਨ ਬੰਦ ਅਤੇ ਐਫ. ਸੀ. ਏ. 1980 ਦੀ ਊਲੰਘਣਾ ਕਰਕੇ ਨਜਾਇਜ ਤੌਰ 'ਤੇ ਪੱਥਰ ਦੀ ਮਾਈਨਿੰਗ ਕਰਨ ਦੇ ਦੋਸ਼ ਤਹਿਤ ਦੀਪੂ ਪੁੱਤਰ ਰੱਖਾ ਰਾਮ ਵਾਸੀ ਪਿੰਡ ਮਿਰਜਾਪੁਰ ਖ਼ਿਲਾਫ਼ ...

ਪੂਰੀ ਖ਼ਬਰ »

ਪੀ.ਸੀ.ਸੀ.ਟੀ.ਯੂ. ਦੇ ਸੱਦੇ 'ਤੇ ਭਾਗੂਮਾਜਰਾ ਕਾਲਜ ਦੇ ਸਟਾਫ਼ ਵਲੋਂ ਰੋਸ ਪ੍ਰਦਰਸ਼ਨ

ਖਰੜ, 3 ਫਰਵਰੀ (ਗੁਰਮੁੱਖ ਸਿੰਘ ਮਾਨ)-ਪੀ. ਸੀ. ਸੀ. ਟੀ. ਯੂ. ਦੇ ਸੱਦੇ 'ਤੇ ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ ਭਾਗੂਮਾਜਰਾ ਵਿਖੇ ਮੰਗਾਂ ਨੂੰ ਲੈ ਕੇ ਕਾਲਜ ਦੇ ਗੇਟ 'ਤੇ 11 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਰੋਸ ਧਰਨਾ ਦੇ ਕੇ ਰੋਸ ਮੁਜਾਹਰਾ ਕੀਤਾ ਗਿਆ | ਕਾਲਜ ਯੂਨਿਟ ...

ਪੂਰੀ ਖ਼ਬਰ »

ਮੱਧ ਵਰਗ, ਗਰੀਬਾਂ, ਔਰਤਾਂ, ਕਿਸਾਨਾਂ, ਨੌਜਵਾਨਾਂ ਦੀ ਸਾਰ ਲੈਣ ਵਾਲਾ ਕੇਂਦਰੀ ਬਜਟ-ਬੀਬੀ ਗਰਚਾ

ਐਸ. ਏ. ਐਸ. ਨਗਰ, 3 ਫਰਵਰੀ (ਕੇ. ਐਸ. ਰਾਣਾ)-ਭਾਰਤੀ ਜਨਤਾ ਪਾਰਟੀ ਪੰਜਾਬ ਦੀ ਮੀਤ ਪ੍ਰਧਾਨ ਬੀਬੀ ਲਖਵਿੰਦਰ ਕੌਰ ਗਰਚਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਕੇਂਦਰੀ ਬਜਟ ਵਿਚ ਮੱਧ ਵਰਗ ਗਰੀਬਾਂ-ਔਰਤਾਂ ਕਿਸਾਨਾਂ ਨੌਜਵਾਨ ...

ਪੂਰੀ ਖ਼ਬਰ »

ਪੁਲਿਸ ਨੇ ਮਸਾਜ ਪਾਰਲਰ ਦੀ ਆੜ 'ਚ ਚਲਦੇ ਦੇਹ ਵਪਾਰ ਦਾ ਕੀਤਾ ਪਰਦਾਫਾਸ਼

ਜ਼ੀਰਕਪੁਰ, 3 ਫਰਵਰੀ (ਅਵਤਾਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਜ਼ੀਰਕਪੁਰ ਸ਼ਹਿਰ ਵਿਚ ਸਪਾ ਸੈਂਟਰਾਂ ਵਿਚ ਮਸਾਜ ਦੀ ਆੜ ਵਿਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ | ਇਨ੍ਹਾਂ 'ਚੋਂ ਇੱਕ ਮਸਾਜ ਪਾਰਲਰ ਵਿਚ ਵਿਦੇਸ਼ੀ ਔਰਤਾਂ ਵੀ ਮਿਲਿਆ ਹਨ ਜੋ ਕਿ ਇਸ ...

ਪੂਰੀ ਖ਼ਬਰ »

ਨਾਕੇ 'ਤੇ ਤਾਇਨਾਤ ਪੁਲਿਸ ਪਾਰਟੀ 'ਤੇ ਗੱਡੀ ਚੜ੍ਹਾਉਣ ਤੇ ਕੁੱਟਮਾਰ ਕਰਨ ਦੇ ਦੋਸ਼ 'ਚ 4 ਖ਼ਿਲਾਫ਼ ਮਾਮਲਾ ਦਰਜ

ਐਸ. ਏ. ਐਸ. ਨਗਰ, 3 ਫਰਵਰੀ (ਕੇ. ਐਸ. ਰਾਣਾ)-ਪੁਲਿਸ ਨਾਕਾਬੰਦੀ ਦੌਰਾਨ ਵਾਹਨਾਂ ਦੀ ਚੈਕਿੰਗ ਕਰਦੇ ਸਮੇਂ ਪੁਲਿਸ ਪਾਰਟੀ 'ਤੇ ਗੱਡੀ ਚੜਾਉਣ ਅਤੇ ਮਾਰਕੁੱਟ ਕਰਨ ਦੇ ਮਾਮਲੇ ਵਿਚ ਚਾਰ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਹਮਲਾਵਰਾਂ ਦੀ ਪਛਾਣ ਨਹੀਂ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਸਰਕਾਰੀ ਹਾਈ ਸਮਾਰਟ ਸਕੂਲ ਸਰਸੀਣੀ ਦਾ ਦੌਰਾ

ਲਾਲੜੂ, 3 ਫਰਵਰੀ (ਰਾਜਬੀਰ ਸਿੰਘ)-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਆਈ. ਏ. ਐੱਸ. ਵਲੋਂ ਸਰਕਾਰੀ ਹਾਈ ਸਮਾਰਟ ਸਕੂਲ ਸਰਸੀਣੀ ਦਾ ਦੌਰਾ ਕੀਤਾ ਗਿਆ | ਉਨ੍ਹਾਂ ਦੇ ਨਾਲ ਏ. ਡੀ. ਸੀ. (ਡੀ) ਅਵਨੀਤ ਕੌਰ, ਐੱਸ. ਡੀ. ਐਮ. ਡੇਰਾਬੱਸੀ ਹਿਮਾਂਸ਼ੂ ਗੁਪਤਾ ਅਤੇ ਹੋਰ ਪ੍ਰਸ਼ਾਸ਼ਨਿਕ ...

ਪੂਰੀ ਖ਼ਬਰ »

ਡੇਰਾਬੱਸੀ ਫੈਕਟਰੀ ਬਲਾਸਟ ਵਾਲੀ ਥਾਂ ਦਾ ਐੱਸ.ਡੀ.ਐਮ. ਨੇ ਕੀਤਾ ਨਿਰੀਖ਼ਣ

ਡੇਰਾਬੱਸੀ, 3 ਫਰਵਰੀ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਹੰਸਾ ਪਾਰਕ ਵਿਖੇ ਸਥਿਤ ਫੈਡਲ ਮੈਡੀਪੈਕ ਨਾਮਕ ਫ਼ੈਕਟਰੀ ਦੇ ਅੰਦਰ ਹੋਏ ਹਾਦਸੇ ਮਗਰੋਂ ਐੱਸ.ਡੀ.ਐਮ. ਡੇਰਾਬੱਸੀ ਹਿਮਾਸ਼ੂ ਗੁਪਤਾ ਨੇ ਫੈਕਟਰੀ ਦਾ ਦੌਰਾ ਕਰਕੇ ਵਾਪਰੇ ਹਾਦਸੇ ਦੀ ਮੌਕੇ 'ਤੇ ਜਾਂਚ ਕੀਤੀ | ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀ ਦੇ ਘਰ 'ਤੇ ਕਬਜ਼ਾ ਕਰਨ ਦੇ ਦੋਸ਼ 'ਚ ਭਰਾ ਗਿ੍ਫ਼ਤਾਰ, 8 ਖ਼ਿਲਾਫ਼ ਮਾਮਲਾ ਦਰਜ

ਐਸ. ਏ. ਐਸ. ਨਗਰ, 3 ਫਰਵਰੀ (ਕੇ. ਐਸ. ਰਾਣਾ)-ਵਿਦੇਸ਼ ਵਿਚ ਰਹਿ ਰਹੇ ਇਕ ਐਨ. ਆਰ. ਆਈ. ਦੇ ਵੱਡੇ ਭਰਾ ਨੇ ਉਸਦੇ ਫੇਜ਼ 7 ਸਥਿਤ ਜੱਦੀ ਘਰ 'ਤੇ ਕਬਜ਼ਾ ਕਰ ਲਿਆ | ਇਸ ਸਬੰਧੀ ਮਟੌਰ ਪੁਲਿਸ ਨੇ ਤਿੰਨ ਲੋਕਾਂ ਨੂੰ ਨਾਮਜ਼ਦ ਕਰਦੇ ਹੋਏ ਕਰੀਬ 8 ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕਰਕੇ ...

ਪੂਰੀ ਖ਼ਬਰ »

ਭਗਤ ਰਵਿਦਾਸ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

ਐਸ. ਏ. ਐਸ. ਨਗਰ, 3 ਫਰਵਰੀ (ਕੇ. ਐਸ. ਰਾਣਾ)-ਇੱਥੋਂ ਨੇੜਲੇ ਪਿੰਡ ਸੋਹਾਣਾ ਵਿਖੇ ਪ੍ਰਬੰਧਕ ਕਮੇਟੀ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਅਤੇ ਪ੍ਰਬੰਧਕ ਕਮੇਟੀ ਗੁ: ਡੇਰਾ ਸਾਹਿਬ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ...

ਪੂਰੀ ਖ਼ਬਰ »

ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਉਲੀਕੇ ਵੈਬੀਨਾਰ 'ਚ ਸਕੂਲੀ ਵਿਦਿਆਰਥੀਆਂ ਨੇ ਕੀਤੀ ਸ਼ਮੂਲੀਅਤ

ਐੱਸ. ਏ. ਐੱਸ. ਨਗਰ, 3 ਫਰਵਰੀ (ਕੇ. ਐਸ. ਰਾਣਾ)-ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ, ਪੀ.ਜੀ.ਆਰ.ਕੈਮ. ਅਤੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਪੰਜਾਬ ਸਰਕਾਰ ਵਲੋਂ ਉਲੀਕੇ ਪ੍ਰੋਗਰਾਮ ਖਵਾਹਿਸਾਂ ਦੀ ਉਡਾਣ ਤਹਿਤ ਵੈਬੀਨਾਰ ਦਾ ਆਯੋਜਨ ਕੀਤਾ ਗਿਆ | ...

ਪੂਰੀ ਖ਼ਬਰ »

ਸਵਰਾਜ ਇਨਕਲੇਵ 'ਚ ਸ਼੍ਰੀਮਦ ਭਾਗਵਤ ਮਹਾਂ ਪੁਰਾਣ ਕਥਾ ਯੱਗ ਕਰਵਾਇਆ

ਖਰੜ, 3 ਫਰਵਰੀ (ਜੰਡਪੁਰੀ)-ਸਵਰਾਜ ਇਨਕਲੇਵ, ਨਿੱਝਰ ਛੱਜੂਮਾਜਰਾ ਰੋਡ ਸੈਕਟਰ-126 ਵਿਖੇ ਵਸਨੀਕਾਂ ਅਤੇ ਹੋਰ ਸ਼ਰਧਾਲੂਆਂ ਦੇ ਸਹਿਯੋਗ ਨਾਲ ਸ਼੍ਰੀਮਦ ਭਾਗਵਤ ਮਹਾਂ ਪੁਰਾਣ ਕਥਾ ਯੱਗ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਕੇਸ਼ ਰਾਣਾ, ਸਵਰਾਜ ...

ਪੂਰੀ ਖ਼ਬਰ »

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ

ਐੱਸ. ਏ. ਐੱਸ. ਨਗਰ, 3 ਫਰਵਰੀ (ਕੇ. ਐਸ. ਰਾਣਾ)-ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਸੱਤਵੇਂ ਪਾਤਿਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ ਗਿਆ | ਭੋਗ ਉਪਰੰਤ ਗੁਰਮਤਿ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX