ਜ਼ੀਰਾ, 3 ਫਰਵਰੀ (ਪ੍ਰਤਾਪ ਸਿੰਘ ਹੀਰਾ)- ਜ਼ੀਰਾ ਨੇੜਲੇ ਪਿੰਡ ਮਨਸੂਰਵਾਲ ਕਲਾਂ ਵਿਖੇ ਸਥਿਤ ਮਾਲਬਰੋਜ ਸ਼ਰਾਬ ਫੈਕਟਰੀ ਬੰਦ ਕਰਨ ਨੂੰ ਲੈ ਕੇ ਇਲਾਕੇ ਦੇ ਕਿਸਾਨਾਂ ਵਲੋਂ ਪਿਛਲੇ ਸਾਲ 24 ਜੁਲਾਈ ਤੋਂ ਸ਼ੁਰੂ ਕੀਤਾ ਰੋਸ ਧਰਨਾ ਅੱਜ 200 ਦਿਨ ਦੇ ਕਰੀਬ ਪਹੰੁਚ ਚੁੱਕਾ ਹੈ, ਜਿਸ ਦੇ ਚੱਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਦ 18 ਜਨਵਰੀ ਨੂੰ ਸ਼ਰਾਬ ਫੈਕਟਰੀ ਬੰਦ ਕਰਨ ਦਾ ਐਲਾਨ ਕੀਤਾ ਸੀ | ਅੱਜ ਐਲਾਨ ਕੀਤੇ ਨੂੰ 17 ਦਿਨ ਬੀਤ ਜਾਣ ਦੇ ਬਾਵਜੂਦ ਵੀ ਆਰਡੀਨੈਂਸ ਜਾਰੀ ਨਹੀਂ ਕੀਤਾ ਗਿਆ | ਅੱਜ ਆਗੂਆਂ ਨੂੰ ਕੈਬਨਿਟ ਮੀਟਿੰਗ 'ਚ ਉਮੀਦ ਸੀ ਕਿ ਫੈਕਟਰੀ ਨੂੰ ਬੰਦ ਕਰਨ ਦਾ ਮਤਾ ਲਿਆਂਦਾ ਜਾਵੇਗਾ | ਮਤਾ ਨਾ ਲਿਆਉਣ 'ਤੇ ਮੋਰਚਾ ਆਗੂ ਸਰਪੰਚ ਗੁਰਮੇਲ ਸਿੰਘ, ਫ਼ਤਿਹ ਸਿੰਘ ਢਿੱਲੋਂ, ਹਰਪ੍ਰੀਤ ਸਿੰਘ ਲੌਂਗੋਦੇਵਾ, ਪਰਮਜੀਤ ਕੌਰ ਮੁੱਦਕੀ, ਜਗਤਾਰ ਸਿੰਘ ਲੌਂਗੋਦੇਵਾ ਨੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਆਖਿਆ ਕਿ ਸਰਕਾਰ ਵਲੋਂ ਕੈਬਨਿਟ ਮੀਟਿੰਗ 'ਚ ਮਤਾ ਨਾ ਲਿਆਉਣਾ ਦੱਸਦਾ ਹੈ ਕਿ ਸਰਕਾਰ ਦੇ ਏਜੰਡੇ 'ਤੇ ਫੈਕਟਰੀ ਨੂੰ ਬੰਦ ਕਰਨ ਦਾ ਕੋਈ ਇਰਾਦਾ ਨਹੀਂ | ਉਨ੍ਹਾਂ ਕਿਹਾ ਕਿ ਇਲਾਕੇ ਦੇ ਕਿਸਾਨਾਂ ਅਤੇ ਧਰਨਾਕਾਰੀਆਂ ਦੇ ਹੌਸਲੇ ਬੁਲੰਦ ਹਨ | ਸਰਕਾਰ ਜਿੰਨਾ ਚਿਰ ਫੈਕਟਰੀ ਨੂੰ ਬੰਦ ਕਰਨ ਦਾ ਮਤਾ ਨਹੀਂ ਆਉਂਦੀ, ਓਨਾ ਚਿਰ ਧਰਨਾ ਜਾਰੀ ਰਹੇਗਾ | ਇਸ ਮੌਕੇ ਉਨ੍ਹਾਂ ਦੇ ਨਾਲ ਸੁਖਦੇਵ ਸਿੰਘ ਸਨੇਰ, ਸੰਦੀਪ ਸਿੰਘ ਰਟੋਲ, ਗੁਰਜੰਟ ਸਿੰਘ ਰਟੋਲ, ਰਮਨਦੀਪ ਕੌਰ ਮਰਖਾਈ, ਕੁਲਦੀਪ ਸਿੰਘ ਸਨੇਰ, ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ, ਗੁਲਜ਼ਾਰ ਸਿੰਘ ਮੀਹਾਂ ਸਿੰਘ ਵਾਲਾ, ਬਲਵਿੰਦਰ ਸਿੰਘ ਥਿੰਦ, ਦਰਸ਼ਨ ਸਿੰਘ ਮਰਖਾਈ ਆਦਿ ਹਾਜ਼ਰ ਸਨ |
ਸ੍ਰੀ ਅਨੰਦਪੁਰ ਸਾਹਿਬ ਵਿਖੇ ਅਸਲ ਤੋਂ ਮਹਿੰਗੇ ਮੁੱਲ ਦੀ ਖਰੀਦੀ ਕੋਠੀ ਦਾ ਮਾਮਲਾ
ਅੰਮਿ੍ਤਸਰ, 3 ਫਰਵਰੀ (ਜਸਵੰਤ ਸਿੰਘ ਜੱਸ)-ਅਦਾਲਤ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਅੰਮਿ੍ਤਸਰ ਨੇ 2013 ਵਿਚ ਸ਼ੋ੍ਰਮਣੀ ਕਮੇਟੀ ਵਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਨਜ਼ਦੀਕ 19 ...
ਚੋਗਾਵਾਂ (ਅੰਮਿ੍ਤਸਰ), 3 ਫਰਵਰੀ (ਗੁਰਵਿੰਦਰ ਸਿੰਘ ਕਲਸੀ)-ਬੀਤੀ ਰਾਤ ਬੀ. ਪੀ. ਓ. ਰੀਅਰ ਕੱਕੜ ਚੌਕੀ ਵਿਖੇ ਬੀ.ਐੱਸ.ਐੱਫ. ਦੇ ਜਵਾਨਾਂ ਵਲੋਂ ਪਾਕਿਸਤਾਨ ਤੋਂ ਆਏ ਡਰੋਨ 'ਤੇ ਗੋਲੀਆਂ ਦਾਗ ਕੇ ਹੇਠਾਂ ਸੁੱਟ ਲਿਆ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਤੜਕੇ 3 ਵਜੇ ਸਰਹੱਦੀ ...
ਐਸ. ਏ. ਐਸ. ਨਗਰ, 3 ਫਰਵਰੀ (ਕੇ. ਐਸ. ਰਾਣਾ)-ਪੰਜਾਬ ਵਿਜੀਲੈਂਸ ਬਿਊਰੋ ਨੇ ਮੁਅੱਤਲ ਕਾਰਜ ਸਾਧਕ ਅਧਿਕਾਰੀ (ਈ.ਓ.), ਜ਼ੀਰਕਪੁਰ, ਗਿਰੀਸ਼ ਵਰਮਾ ਦੇ ਇਕ ਸਾਥੀ ਕਾਲੋਨਾਈਜਰ ਆਸ਼ੂ ਗੋਇਲ ਨੂੰ ਗਿ੍ਫਤਾਰ ਕੀਤਾ ਹੈ ਜੋ ਉਸ ਨੂੰ ਆਮਦਨ ਦੇ ਜਾਣੂ ਸਰੋਤਾਂ ਨਾਲੋਂ ਵੱਧ ਦੌਲਤ ਬਣਾਉਣ ...
ਚੰਡੀਗੜ੍ਹ, 3 ਫਰਵਰੀ (ਅਜੀਤ ਬਿਊਰੋ)- ਪੰਜਾਬ ਪੁਲਿਸ ਨੇ ਗੈਂਗਸਟਰ-ਅੱਤਵਾਦੀ ਗਠਜੋੜ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਗੈਂਗਸਟਰਾਂ ਦੇ ਸ਼ੱਕੀ ਟਿਕਾਣਿਆਂ 'ਤੇ ਵਿਸ਼ੇਸ਼ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾ ਕੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਕੈਨੇਡਾ ਸਥਿਤ ...
ਅੰਮਿ੍ਤਸਰ, 3 ਫਰਵਰੀ (ਹਰਮਿੰਦਰ ਸਿੰਘ)-ਅਗਲੇ ਮਹੀਨੇ ਗੁਰੂ ਨਗਰੀ ਅੰਮਿ੍ਤਸਰ 'ਚ ਜੀ-20 ਸਿਖ਼ਰ ਸੰਮੇਲਨ ਹੋਣ ਜਾ ਰਿਹਾ ਹੈ | ਇਸ ਨੂੰ ਲੈ ਕੇ ਕਈ ਤਿਆਰੀਆਂ ਕਰਨ ਦੀਆਂ ਵਿਉਂਤਾਂ ਬਣਾਈਆਂ ਹਨ ਪਰ ਅਜੇ ਤੱਕ ਝਾੜੂ ਪੋਚੇ ਦੇ ਕੰਮਾਂ ਤੋਂ ਸਰਕਾਰ ਉਭਰ ਨਹੀਂ ਸਕੀ | ਭਰੋਸਾ ਕਰਕੇ ...
ਅੰਮਿ੍ਤਸਰ, 3 ਫਰਵਰੀ (ਸੁਰਿੰਦਰ ਕੋਛੜ)-ਅੰਮਿ੍ਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਗਭਗ 126 ਵਰ੍ਹੇ ਪਹਿਲਾਂ ਬਿਜਲੀ ਪ੍ਰਬੰਧ ਸ਼ੁਰੂ ਕਰਨ ਸਮੇਂ ਤਾਰਾਂ ਦੀ ਫਿਟਿੰਗ ਲਈ ਮਹਾਰਾਜਾ ਫ਼ਰੀਦਕੋਟ ਬਿਕਰਮ ਸਿੰਘ ਵਲੋਂ ਪਰਿਕਰਮਾ 'ਚ ਲਗਾਏ ਗਏ ਖ਼ੂਬਸੂਰਤ ਅਤੇ ਵੱਖਰੀ ...
ਲੁਧਿਆਣਾ, 3 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਬਹੁਕਰੋੜੀ ਟੈਂਡਰ ਘੁਟਾਲੇ ਵਿਚ ਵਿਜੀਲੈਂਸ ਵਲੋਂ ਗ੍ਰਿਫ਼ਤਾਰ ਕੀਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਅਦਾਲਤ ਵਲੋਂ 14 ਫਰਵਰੀ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ...
ਜਲੰਧਰ, 3 ਫਰਵਰੀ (ਸਟਾਫ ਰਿਪੋਰਟਰ)- ਪੰਜਾਬ ਦੀਆਂ ਸੱਤ ਸਿਆਸੀ ਪਾਰਟੀਆਂ ਤੇ ਜਨਤਕ ਸਿਆਸੀ ਜੱਥੇਬੰਦੀਆਂ 'ਤੇ ਆਧਾਰਿਤ 'ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ' ਦੀ ਅਹਿਮ ਮੀਟਿੰਗ ਹੋਈ, ਜਿਸ ਵਿਚ ਸੀ.ਪੀ.ਆਈ. ਵਲੋਂ ਹਰਦੇਵ ਅਰਸ਼ੀ, ਆਰ.ਐਮ.ਪੀ.ਆਈ. ਵਲੋਂ ਮੰਗਤ ਰਾਮ ਪਾਸਲਾ ਤੇ ...
ਚੰਡੀਗੜ੍ਹ, 3 ਫਰਵਰੀ (ਤਰੁਣ ਭਜਨੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਕਾਲਜਾਂ ਤੇ ਹੋਰ ਪ੍ਰਾਈਵੇਟ ਕਾਲਜਾਂ ਦੇ ਅਧਿਆਪਕਾਂ ਨੂੰ 58 ਸਾਲ ਦੀ ਉਮਰ ਵਿਚ ਸੇਵਾਮੁਕਤ ਕਰਨ ਦੇ ਆਦੇਸ਼ 'ਤੇ ਹਾਈਕੋਰਟ ਨੇ ਰੋਕ ਲਗਾ ਦਿੱਤੀ ਹੈ | ਇਸ ਸੰਬੰਧੀ ਸੀਨੀਅਰ ...
ਚੰਡੀਗੜ੍ਹ, 3 ਫਰਵਰੀ (ਅਜੀਤ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੀ. ਐਸ. ਪੀ. ਸੀ. ਐਲ. ਨੂੰ ਸਬਸਿਡੀ ਦੇਣ ਤੋਂ ਨਾਂਹ ਕਰ ਕੇ ਤੇ 7 ਹਜ਼ਾਰ ਕਰੋੜ ਰੁਪਏ ਦੇ ਖ਼ਰਚੇ ਨਾਲ ਨਜਿੱਠਣ ਵਾਸਤੇ ਕਰਜ਼ੇ ...
ਮੰਡੀ ਬਰੀਵਾਲਾ, ਸ੍ਰੀ ਮੁਕਤਸਰ ਸਾਹਿਬ, 3 ਫਰਵਰੀ (ਨਿਰਭੋਲ ਸਿੰਘ)-ਵਿਲੱਖਣ ਸ਼ਖ਼ਸੀਅਤ ਦੇ ਮਾਲਕ ਬਾਬਾ ਮੋਡਾ ਜੀ ਵਿਖਾਵੇ ਦੇ ਸੰਤ ਨਹੀਂ ਸਨ ਸਗੋਂ ਸਹੀ ਅਰਥਾਂ 'ਚ ਕਰਮਯੋਗੀ ਸਨ | ਬਾਬਾ ਮੋਡਾ ਜੀ ਅਚਿੱਤਗਿਰੀ ਸ਼ਾਂਤੀ ਅਤੇ ਸਹਿਣਸ਼ੀਲਤਾ ਦੇ ਮਾਲਕ ਸਨ | ਕੋਈ ਵੀ ...
ਐੱਸ. ਏ. ਐੱਸ. ਨਗਰ, 3 ਫਰਵਰੀ (ਕੇ. ਐਸ. ਰਾਣਾ)-ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ | ਇਸ ਸੰਬੰਧੀ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਚ ਧਾਰਮਿਕ ਸਮਾਗਮ ਕਰਵਾਏ ਗਏ | ਇਸ ਲੜੀ ਤਹਿਤ ਇਤਿਹਾਸਕ ਗੁਰਦੁਆਰਾ ਸ੍ਰੀ ਅੰਬ ਸਾਹਿਬ ਫੇਜ਼ 8 ...
ਲੁਧਿਆਣਾ, 3 ਫ਼ਰਵਰੀ (ਪੁਨੀਤ ਬਾਵਾ)-ਪੰਜਾਬ ਦੇ ਵੱਖ-ਵੱਖ ਕਾਲਜਾਂ ਦੀਆਂ ਪੰਜਾਬ ਚੰਡੀਗੜ੍ਹ ਕਾਲਜਿਜ਼ ਟੀਚਰਜ਼ ਯੂਨੀਅਨ (ਪੀ. ਸੀ. ਸੀ. ਟੀ. ਯੂ.) ਦੀਆਂ ਇਕਾਈਆਂ ਵਲੋਂ ਸੂਬਾ ਸਰਕਾਰ ਦੇ ਸੇਵਾ ਨਿਯਮਾਂ ਨਾਲ ਛੇੜਛਾੜ ਕਰਨ ਦੇ ਮਨਮਾਨੇ ਫ਼ੈਸਲੇ ਖ਼ਿਲਾਫ਼ ਪੰਜਾਬ ਭਰ ਦੇ ...
ਸ੍ਰੀ ਚਮਕੌਰ ਸਾਹਿਬ, 3 ਫਰਵਰੀ (ਜਗਮੋਹਣ ਸਿੰਘ ਨਾਰੰਗ)-ਭੈਰੋਮਾਜਰਾ ਵਾਲੇ ਮਹਾਂਪੁਰਸ਼ਾਂ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਤੇ ਸੰਤ ਬਾਬਾ ਸਰਦੂਲ ਸਿੰਘ ਦੀ ਯਾਦ ਨੂੰ ਸਮਰਪਿਤ ਭੈਰੋਮਾਜਰਾ ਦੇ ਗੁ: ਸ੍ਰੀ ਦਸਮੇਸ਼ ਗੜ੍ਹ ਸਾਹਿਬ ਵਿਖੇ ਚੱਲ ਰਹੇ ਤਿੰਨ ਦਿਨਾ ...
ਫ਼ਾਜ਼ਿਲਕਾ, 3 ਫਰਵਰੀ (ਦਵਿੰਦਰ ਪਾਲ ਸਿੰਘ)-ਆਮ ਆਦਮੀ ਪਾਰਟੀ ਦੀਆਂ ਗਰੰਟੀਆਂ ਪੂਰੇ ਕਰਨ ਦੇ ਦਾਅਵੇ ਲੀਪਾ ਪੋਚੀ ਕਰ ਕੇ ਵਿਕਾਸ ਦੀਆਂ ਡੀਂਗਾਂ 'ਚ ਤਬਦੀਲ ਹੋ ਰਹੇ ਹਨ | ਸੇਵਾ ਕੇਂਦਰਾਂ ਤੇ ਪੇਂਡੂ ਡਿਸਪੈਂਸਰੀਆਂ 'ਤੇ ਆਮ ਆਦਮੀ ਕਲੀਨਿਕ ਲਿਖਣ ਦੀ ਅਜੇ ਸਿਆਹੀ ਸੁੱਕੀ ...
ਤਰਨ ਤਾਰਨ, 3 ਫਰਵਰੀ (ਹਰਿੰਦਰ ਸਿੰਘ)-ਇਨਫੋਰਸਮੈਂਟ ਡਾਇਰੈਕਟਰੋਰੇਟ (ਈ.ਡੀ.) ਵਲੋਂ ਸ਼ੁੱਕਰਵਾਰ ਸਵੇਰੇ 11 ਵਜੇ ਦੇ ਕਰੀਬ ਤਰਨ ਤਾਰਨ ਦੇ ਪਿੰਡ ਸੇਰੋਂ ਵਿਖੇ ਮਸ਼ਹੂਰ ਪਰਿਵਾਰ ਦੇ ਘਰ ਛਾਪਾਮਾਰੀ ਕੀਤੀ ਗਈ | ਇਸ ਦੀ ਸੂਚਨਾ ਸਥਾਨਕ ਪੁਲਿਸ ਨੂੰ ਦੇਣ ਤੋਂ ਬਾਅਦ ਪੁਲਿਸ ...
ਲੁਧਿਆਣਾ, 3 ਫ਼ਰਵਰੀ (ਪੁਨੀਤ ਬਾਵਾ)-ਪੰਜਾਬ ਸਰਕਾਰ ਦੀ ਕੈਬਨਿਟ ਵਿਚ ਹਾਲੇ ਅੱਜ ਹੀ ਨਵੀਂ ਉਦਯੋਗ ਨੀਤੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਪਰ ਨਵੀਂ ਨੀਤੀ ਦਾ ਖਰੜਾ ਬਾਹਰ ਆਉਣ ਸਾਰ ਹੀ ਸਨਅਤਕਾਰਾਂ ਵਲੋਂ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ ਗਿਆ ਹੈ | ਆਲ ਟਰੇਡ ਐਂਡ ...
ਰਾਮਪੁਰਾ ਫੂਲ, 3 ਫਰਵਰੀ (ਨਰਪਿੰਦਰ ਸਿੰਘ ਧਾਲੀਵਾਲ)- ਪੰਜਾਬ 'ਚ ਔਰਤਾਂ ਵਿਰੁੱਧ ਹੰੁਦੇ ਅਪਰਾਧਾਂ ਖਾਸ ਕਰਕੇ ਜਬਰ ਜਨਾਹ ਅਤੇ ਜਿਣਸੀ ਛੇੜਛਾੜ ਦੇ ਅੰਕੜੇ ਹੈਰਾਨ ਕਰਨ ਵਾਲੇ ਹਨ | ਸੂਬੇ ਵਿਚ ਰੋਜ਼ਾਨਾ 2 ਤੋਂ ਵੱਧ ਔਰਤਾਂ ਨਾਲ ਜਬਰ ਜਨਾਹ ਹੁੰਦੇ ਹਨ ਅਤੇ ਇਸ ਮਾਮਲੇ 'ਚ 6 ...
ਲੁਧਿਆਣਾ, 3 ਫਰਵਰੀ (ਸਲੇਮਪੁਰੀ)-ਪੰਜਾਬ ਸਰਕਾਰ ਦੇ ਪੰਜਾਬ ਰੋਡਵੇਜ਼ ਵਿਭਾਗ ਵਿਚ ਸੇਵਾਵਾਂ ਨਿਭਾ ਰਹੇ ਮੁਲਾਜ਼ਮਾਂ ਦੀ ਸੂਬਾ ਪੱਧਰੀ ਜਥੇਬੰਦੀ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਦੀ ਸੂਬਾਈ ਮੀਟਿੰਗ ਕਾਮਰੇਡ ਗੁਰਜੀਤ ਸਿੰਘ ਘੋੜੇਵਾਹ ਦੀ ...
ਅੰਮਿ੍ਤਸਰ, 3 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਕਰਾਚੀ ਦੇ ਸਦਰ ਬਾਜ਼ਾਰ ਦੀ ਮੋਬਾਈਲ ਮਾਰਕੀਟ 'ਚ ਕੱਟੜਪੰਥੀਆਂ ਨੇ ਅਹਿਮਦੀਆ ਮਸਜਿਦ 'ਚ ਜਬਰੀ ਦਾਖਲ ਹੋ ਕੇ ਉਸ ਦੇ ਮੀਨਾਰ ਤੋੜ ਦਿੱਤੇ | ਅਹਿਮਦੀਆ ਭਾਈਚਾਰੇ ਵਲੋਂ ਇਸ ਘਟਨਾ ਦੀ ਤਿੱਖੇ ਸ਼ਬਦਾਂ 'ਚ ਨਿੰਦਾ ਕੀਤੀ ...
ਨਵੀਂ ਦਿੱਲੀ, 3 ਫਰਵਰੀ (ਏਜੰਸੀ)-ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੋ ਪੰਨਿਆਂ ਦੀ ਇਕ ਚਿੱਠੀ ਲਿਖੀ | ਰਾਹੁਲ ਨੇ ਇਸ ਵਿਚ ਕਸ਼ਮੀਰੀ ਪੰਡਿਤਾਂ ਦੀਆਂ ਸਮੱਸਿਆਵਾਂ ਬਾਰੇ ਗੱਲ ਕੀਤੀ | ਉਨ੍ਹਾਂ ਲਿਖਿਆ ਕਿ ...
ਲੰਡਨ, 3 ਫਰਵਰੀ (ਏਜੰਸੀ)-ਜਾਨ ਨੂੰ ਖਤਰੇ ਵਿਚ ਪਾ ਕੇ ਛੋਟੀਆਂ ਕਿਸ਼ਤੀਆਂ ਜ਼ਰੀਏ ਇੰਗਲਿਸ਼ ਚੈਨਲ ਪਾਰ ਕਰਕੇ ਬਰਤਾਨੀਆ ਦੇ ਸਮੁੰਦਰੀ ਤੱਟਾਂ 'ਤੇ ਨਾਜਾਇਜ਼ ਰੂਪ ਨਾਲ ਪੁੱਜਣ ਦੇ ਮਾਮਲੇ ਵਿਚ ਭਾਰਤੀ ਲੋਕ ਕਥਿਤ ਤੌਰ 'ਤੇ ਤੀਸਰਾ ਸਭ ਤੋਂ ਵੱਡਾ ਪ੍ਰਵਾਸੀ ਸਮੂਹ ਹੈ | 'ਟ ...
ਗੁਹਾਟੀ, 3 ਫਰਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਮਾਜ ਦੇ ਪਛੜੇ ਅਤੇ ਲਤਾੜੇ ਵਰਗਾਂ ਦੀ ਭਲਾਈ ਲਈ ਕੰਮ ਕਰਨਾ ਸਾਡੀ ਸਰਕਾਰ ਦੀ ਤਰਜੀਹ ਹੈ | ਇੱਥੇ ਬਾਰਪੇਟਾ ਜ਼ਿਲ੍ਹੇ ਵਿਚ 'ਕ੍ਰਿਸ਼ਨ ਗੁਰੂ ਏਕਨਾਮ ਅਖੰਡ ਕੀਰਤਨ' ਨੂੰ ...
ਜਲੰਧਰ, 3 ਫਰਵਰੀ (ਅ. ਬ.)-ਪੰਜਾਬੀ ਗਾਇਕ ਕੇ. ਐਸ. ਮੱਖਣ ਦੇ ਮੈਨੇਜਰ ਦਾ ਦਿਲ ਦਾ ਦÏਰਾ ਪੈਣ ਨਾਲ ਦਿਹਾਂਤ ਹੋ ਗਿਆ ¢ ਜਲੰਧਰ ਦੇ ਨੇੜਲੇ ਪਿੰਡ ਚੱਕ ਮੰਗਲਾਨੀ ਵਾਲੇ ਕੁਲਦੀਪ ਸਿੰਘ ਜੋ ਕਿ ਲੰਬੇ ਸਮੇਂ ਤੋਂ ਕੇ.ਐਸ. ਮੱਖਣ ਦੇ ਮੈਨੇਜਰ ਸਨ ਤੇ ਉਨ੍ਹਾਂ ਦਾ ਸਾਰਾ ਕੰਮ ਦੇਖਦੇ ਸਨ ...
ਜਲੰਧਰ, 3 ਫਰਵਰੀ (ਹਰਵਿੰਦਰ ਸਿੰਘ ਫੁੱਲ)-ਕੈਨੇਡਾ ਦੀ ਸਮਾਜ ਸੇਵੀ ਸੰਸਥਾ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਡੇਸ਼ਨ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਸ਼ਹੀਦਾਂ ਅਤੇ ਇਨਕਲਾਬੀਆਂ ਨੂੰ ਉਨ੍ਹਾਂ ਦਾ ਬਣਦਾ ਮਾਣ ਸਨਮਾਨ ਦੇਣ ਲਈ ਸਕੂਲਾਂ, ...
ਜਲੰਧਰ, 3 ਫਰਵਰੀ (ਜਸਪਾਲ ਸਿੰਘ)-ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਸੀਨੀਅਰ ਆਗੂ ਤੇ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਐਸ.ਕੇ.ਐਮ. ਗੈਰ ਰਾਜਨੀਤਿਕ ਵਲੋਂ ਐਲਾਨੇ ਪ੍ਰੋਗਰਾਮ ਅਨੁਸਾਰ ਬੀ. ਕੇ. ਯੂ. ...
ਚੰਡੀਗੜ੍ਹ, 3 ਫਰਵਰੀ (ਅਜੀਤ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਸੂਬੇ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ 'ਆਪ' ਸਰਕਾਰ ਨੂੰ ਨਸ਼ਿਆਂ ਤੇ ਕਾਨੂੰਨ ਵਿਵਸਥਾ 'ਤੇ ਦੋਸ਼ੀ ਠਹਿਰਾਉਣ ਦੇ ਮਾਮਲੇ ਦਾ ਜਵਾਬ ਦੇਣ ਜਾਂ ਫਿਰ ...
ਚੰਡੀਗੜ੍ਹ, 3 ਫਰਵਰੀ (ਪ੍ਰੋ. ਅਵਤਾਰ ਸਿੰਘ)-ਸੀਨੀਅਰ ਅਕਾਲੀ ਆਗੂ ਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਰਾਜਪਾਲ ਵਲੋਂ ਸੂਬੇ ਦੇ ਸਰਹੱਦੀ ਖੇਤਰ ਵਿਚ ਕੀਤੇ ਅਚਨਚੇਤ ਦੌਰੇ ਨੂੰ ਰਾਜਾਂ ਅੰਦਰ ਕੇਂਦਰ ਦੀ ਸਿੱਧੀ ਦਖ਼ਲਅੰਦਾਜ਼ੀ ਕਰਾਰ ਦਿੱਤਾ | ...
ਧਨÏਲਾ (ਬਰਨਾਲਾ), 3 ਫਰਵਰੀ (ਜਤਿੰਦਰ ਸਿੰਘ ਧਨÏਲਾ)- ਹਰੀਗੜ, ਭੈਣੀ ਮਹਿਰਾਜ, ਕੱਟੂ ਅਤੇ ਭੱਠਲਾਂ ਚਾਰ ਪਿੰਡਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਦੇ ਮਨਸ਼ੇ ਨਾਲ ਬਣਾਇਆ ਗਿਆ ਆਮ ਆਦਮੀ ਕਲੀਨਿਕ ਭੱਠਲਾਂ ਚਿੱਟਾ ਹਾਥੀ ਬਣ ਕੇ ਰਹਿ ਗਿਆ ਹੈ¢ ਪਿੰਡ ਭੱਠਲਾਂ ਦੇ ...
ਪਟਿਆਲਾ, 3 ਫਰਵਰੀ (ਮਨਦੀਪ ਸਿੰਘ ਖਰੌੜ)- ਪਟਿਆਲਾ ਜ਼ਿਲੇ 'ਚ 27 ਜਨਵਰੀ ਨੂੰ 35 ਹੋਰ ਆਮ ਆਦਮੀ ਕਲੀਨਿਕ ਖੁੱਲ੍ਹਣ ਨਾਲ ਜ਼ਿਆਦਾਤਰ ਕਮਿਊਨਿਟੀ ਹੈਲਥ ਸੈਂਟਰ (ਸੀ.ਐੱਚ.ਸੀ.) 'ਚ ਰਾਤ ਵੇਲੇ ਮਿਲਣ ਵਾਲੀਆਂ ਐਮਰਜੈਂਸੀ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ | ਇਨ੍ਹਾਂ ...
ਅਰਨੋਂ (ਪਟਿਆਲਾ), 3 ਫਰਵਰੀ (ਦਰਸ਼ਨ ਸਿੰਘ ਪਰਮਾਰ)- 'ਅੱਗਾ ਦੌੜ ਤੇ ਪਿੱਛਾ ਚੌੜ' ਵਾਲੀ ਕਹਾਵਤ ਨੂੰ ਪੰਜਾਬ ਸਰਕਾਰ ਵੱਲੋਂ ਬਣਾਏ ਜਾ ਰਹੇ ਮੁਹੱਲਾ ਕਲੀਨਿਕਾਂ ਦੀ ਹਕੀਕਤ ਸੱਚ ਸਾਬਤ ਕਰ ਰਹੀ ਹੈ | ਕਸਬਾ ਅਰਨੋਂ ਦਾ ਮੁੱਢਲਾ ਸਿਹਤ ਕੇਂਦਰ 24 ਘੰਟੇ ਖੁੱਲਾ ਰਹਿੰਦਾ ਸੀ ...
ਬੱਲੂਆਣਾ (ਫਾਜ਼ਿਲਕਾ), 3 ਫਰਵਰੀ (ਜਸਮੇਲ ਸਿੰਘ ਢਿੱਲੋਂ)- ਪਹਿਲਾਂ ਹੀ ਚੱਲ ਰਹੇ ਸਰਕਾਰੀ ਹਸਪਤਾਲ ਸੀਤੋ ਗੁੰਨ੍ਹੋ, ਬਹਾਵ ਵਾਲਾ ਅਤੇ ਰਾਮ ਸਰਾਂ ਤਾਂ ਰੱਬ ਆਸਰੇ ਚੱਲ ਰਹੇ ਹਨ | ਪਿੰਡ ਖੁੱਬਣ ਵਿਖੇ ਸਬ ਸੈਂਟਰ ਦੀ ਇਮਾਰਤ ਵਿਚ ਹੀ ਮੁਹੱਲਾ ਕਲੀਨਿਕ ਖੋਲ੍ਹ ਦਿੱਤਾ ਗਿਆ ...
ਅਬੋਹਰ, 3 ਫਰਵਰੀ (ਵਿਵੇਕ ਹੂੜੀਆ)- ਅਬੋਹਰ ਵਿਧਾਨ ਸਭਾ ਹਲਕੇ ਦੇ ਪਿੰਡਾਂ ਮੌਜਗੜ੍ਹ, ਪੰਨੀਵਾਲਾ ਮਾਹਲਾ ਅਤੇ ਕੱਲਰ ਖੇੜਾ ਵਿਚ ਆਮ ਆਦਮੀ ਕਲੀਨਿਕਾਂ ਦਾ ਰਸਮੀ ਸ਼ੁਰੂਆਤ ਹੋ ਚੁੱਕੀ ਹੈ ਪਰ ਹਾਲੇ ਤੱਕ ਇਨ੍ਹਾਂ ਥਾਵਾਂ 'ਤੇ ਅਜੇ ਰੰਗ ਦਾ ਕੰਮ ਜਾਰੀ ਹੈ, ਸਿਰਫ਼ ਬੋਰਡ ਟੰਗ ...
ਫ਼ਰੀਦਕੋਟ, 3 ਫਰਵਰੀ (ਜਸਵੰਤ ਸਿੰਘ ਪੁਰਬਾ) ਸਿਹਤ ਸੁਧਾਰ ਦੇ ਨਾਂਅ 'ਤੇ ਮਾਨ ਸਰਕਾਰ ਨੇ ਜ਼ਿਲ੍ਹੇ ਅੰਦਰ ਪਹਿਲਾਂ ਹੀ ਚੱਲ ਰਹੀਆਂ ਕਰੀਬ 16 ਪੇਂਡੂ ਅਤੇ ਸ਼ਹਿਰੀ ਡਿਸਪੈਂਸਰੀਆਂ ਨੂੰ ਮੁਹੱਲਾ ਕਲੀਨਿਕ ਵਿਚ ਤਬਦੀਲ ਕਰਕੇ ਜਿੱਥੇ ਸਿਹਤ ਸਹੂਲਤਾਂ ਨੂੰ ਸੀਮਤ ਕਰ ...
ਬਰੇਟਾ (ਮਾਨਸਾ), 3 ਫਰਵਰੀ (ਜੀਵਨ ਸ਼ਰਮਾ)- ਪਿੰਡ ਗੋਬਿੰਦਪੁਰਾ ਦੇ ਸਰਕਾਰੀ ਹਸਪਤਾਲ ਨੂੰ ਬੰਦ ਕਰ ਕੇ ਸਟਾਫ਼ ਨੂੰ ਮਹੱਲਾ ਕਲੀਨਿਕਾਂ ਵਿਚ ਤਬਦੀਲ ਕਰਨ ਦੇ ਰੋਸ ਵਜੋਂ ਪਿੰਡ ਵਾਸੀਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਵਿਚ ਹਸਪਤਾਲ ਅੱਗੇ ਲਗਾਇਆ ...
ਫ਼ਾਜ਼ਿਲਕਾ, 3 ਫਰਵਰੀ (ਦਵਿੰਦਰ ਪਾਲ ਸਿੰਘ)- ਨੇੜਲੇ ਪਿੰਡਾਂ ਥੇਹ ਕਲੰਦਰ, ਬਹਿਕ ਖ਼ਾਸ, ਆਸਿਫ਼ ਵਾਲਾ, ਚੂਹੜੀ ਵਾਲਾ ਚਿਸ਼ਤੀ, ਬੇਗ਼ਾਂ ਵਾਲੀ, ਕਮਾਲ ਵਾਲਾ, ਮੂਲਿਆਂ ਵਾਲੀ, ਇਸਲਾਮ ਵਾਲਾ ਆਦਿ ਜਿਥੇ ਪਹਿਲਾਂ ਹੀ ਡਿਸਪੈਂਸਰੀਆਂ ਚੱਲ ਰਹੀਆਂ ਸਨ, ਨੂੰ ਬੰਦ ਕਰਕੇ ...
ਮੱਲੀਆਂ ਕਲਾਂ (ਜਲੰਧਰ), 3 ਫਰਵਰੀ (ਬਲਜੀਤ ਸਿੰਘ ਚਿੱਟੀ)- ਨਜ਼ਦੀਕੀ ਪਿੰਡ ਉੱਗੀ ਵਿਖੇ ਪਹਿਲਾਂ ਹੀ ਚੱਲ ਰਹੇ ਹਸਪਤਾਲ ਨੂੰ ਆਮ ਆਦਮੀ ਕਲੀਨਿਕ ਵਿਚ ਤਬਦੀਲ ਕਰਨ ਵਿਰੁੱਧ ਸਥਾਨਕ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਸਾਬਕਾ ਵਿਧਾਇਕ ਗੁਰਪ੍ਰਤਾਪ ...
ਅੰਮਿ੍ਤਸਰ, 3 ਫਰਵਰੀ (ਰੇਸ਼ਮ ਸਿੰਘ)- ਸਰਕਾਰ ਭਾਵੇਂ ਆਮ ਆਦਮੀ ਕਲੀਨਿਕ ਖੋਲ ਕੇ ਸਹੂਲਤਾਂ ਦੇਣ ਦੇ ਦਮਗਜ਼ੇ ਮਾਰ ਰਹੀ ਹੈ ਪਰ ਅਸਲੀਅਤ 'ਚ ਕਲੀਨਿਕ ਸਹੂਲਤਾਂ ਤੋਂ ਸੱਖਣੇ ਹਨ ਜਿਨ੍ਹਾਂ ਦੀਆਂ ਊਣਤਾਈਆਂ ਤੁਰੰਤ ਦੂਰ ਕਰਨ ਦੀ ਲੋੜ ਹੈ | ਇਹ ਪ੍ਰਗਟਾਵਾ ਅੱਜ ਇਥੇ ਸਿਵਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX