ਐੱਮ. ਐੱਸ. ਲੋਹੀਆ
ਜਲੰਧਰ, 3 ਫਰਵਰੀ-ਨਕਲੀ ਪਿਸਤੌਲ ਤੇ ਦਾਤਰ ਦੇ ਨਾਲ ਵੱਖ-ਵੱਖ ਖੇਤਰਾਂ 'ਚ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ 2 ਦਰਜਨ ਤੋਂ ਵੱਧ ਵਾਰਦਾਤਾਂ ਕਰਨ ਵਾਲੇ ਗਰੋਹ ਦੇ 2 ਮੈਂਬਰਾਂ ਨੂੰ ਥਾਣਾ ਆਦਮਪੁਰ ਤੇ ਥਾਣਾ ਪਤਾਰਾ ਦੀਆਂ ਪੁਲਿਸ ਪਾਰਟੀਆਂ ਨੇ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਇਕ ਦਾਤਰ, 5 ਮੋਟਰਸਾਈਕਲ, 14 ਮੋਬਾਈਲ ਫੋਨ, 3 ਸਿਲੰਡਰ, 10 ਪਰਸ ਤੇ ਦਸਤਾਵੇਜ਼ ਬਰਾਮਦ ਕੀਤੇ ਹਨ | ਮੁਲਜ਼ਮਾਂ ਦੀ ਪਛਾਣ ਅਮਰਜੀਤ ਸਿੰਘ ਉਰਫ਼ ਜੋਜੋ ਪੁੱਤਰ ਅਮਰੀਕ ਸਿੰਘ ਵਾਸੀ ਜੈਤੋਵਾਲੀ, ਪਤਾਰਾ ਅਤੇ ਬੰਟੀ ਪੁੱਤਰ ਰਾਜ ਕੁਮਾਰ ਵਾਸੀ ਰਾਮਾ ਮੰਡੀ, ਜਲੰਧਰ ਵਜੋਂ ਦੱਸੀ ਗਈ ਹੈ | ਡੀ. ਐਸ. ਪੀ. ਆਦਮਪੁਰ ਸਰਬਜੀਤ ਰਾਏ ਨੇ ਜਾਣਕਾਰੀ ਦਿੱਤੀ ਕਿ ਸਬ-ਡਵੀਜਨ ਆਦਮਪੁਰ ਵਲੋਂ ਲੁੱਟਾਂ, ਖੋਹਾਂ ਤੇ ਚੋਰੀਆਂ ਦੀਆਂ ਵਾਰਦਾਤਾਂ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਕੀਤੀ ਕਾਰਵਾਈ ਦੌਰਾਨ ਪੁਲਿਸ ਚੌਕੀ ਜੰਡੂਸਿੰਘਾ ਦੀ ਪੁਲਿਸ ਪਾਰਟੀ ਨੇ ਮੋਟਰਸਾਈਕਲ 'ਤੇ ਜਾ ਰਹੇ ਅਮਰਜੀਤ ਸਿੰਘ ਉਰਫ਼ ਜੋਜੋ ਤੋਂ ਦਾਤਰ ਬਰਾਮਦ ਹੋਣ 'ਤੇ ਉਸ ਕੋਲੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ | ਤਫ਼ਤੀਸ਼ ਦੌਰਾਨ ਅਮਰਜੀਤ ਸਿੰਘ ਉਰਫ਼ ਜੋਜੋ ਨੇ ਦੱਸਿਆ ਕਿ ਕਰੀਬ ਇਕ ਹਫ਼ਤਾ ਪਹਿਲਾਂ ਉਸ ਨੇ ਆਪਣੇ ਸਾਥੀ ਗੁਰਪ੍ਰੀਤ ਸਿੰਘ ਰੂਪੀ ਤੇ ਤਰਨਦੀਪ ਸਿੰਘ ਉਰਫ਼ ਸ਼ੀਬਾ ਪੁੱਤਰ ਕੁਲਵਿੰਦਰ ਸਿੰਘ ਵਾਸੀ ਨੰਗਲ ਸ਼ਾਮਾ, ਪਤਾਰਾ ਨਾਲ ਮਿਲ ਕੇ ਨਕਲੀ ਪਿਸਤੌਲ ਤੇ ਦਾਤਰ ਦੀ ਨੋਕ 'ਤੇ ਕਈ ਰਾਹਗੀਰਾਂ ਨੂੰ ਨਿਸ਼ਾਨਾਂ ਬਣਾ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਕੀਤੀਆਂ ਹਨ | ਇਸ ਦੌਰਾਨ ਲੁੱਟੇ ਗਏ ਮੋਬਾਈਲ ਉਨ੍ਹਾਂ ਨੇ ਬੰਟੀ ਤੇ ਸ਼ੈਂਟੀ ਪੁੱਤਰ ਰਾਜ ਕੁਮਾਰ ਵਾਸੀ ਰਾਮਾ ਮੰਡੀ ਨੂੰ ਵੇਚੇ ਹਨ | ਜਾਣਕਾਰੀ ਦੇ ਆਧਾਰ 'ਤੇ ਪੁਲਿਸ ਨੇ ਬੰਟੀ ਤੇ ਸ਼ੈਂਟੀ ਦੇ ਘਰ ਛਾਪਾ ਮਾਰ ਕੇ ਬੰਟੀ ਨੂੰ ਮੌਕੇ ਤੋਂ ਕਾਬੂ ਕਰ ਲਿਆ ਅਤੇ ਉਸ ਦੇ ਕਬਜ਼ੇ 'ਚੋਂ ਲੁੱਟ ਸ਼ੁਦਾ 12 ਮੋਬਾਈਲ ਫੋਨ ਤੇ ਚੋਰੀਸ਼ੁਦਾ 3 ਗੈਸ ਸਿਲੰਡਰ ਬਰਾਮਦ ਕੀਤੇ ਹਨ | ਮੁਲਜ਼ਮਾਂ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ, ਜਿਸ ਦੌਰਾਨ ਹੋਰ ਬਰਾਮਦਗੀ ਹੋਣ ਦੀ ਸੰਭਾਵਨਾ ਹੈ |
ਮੁਲਜ਼ਮਾਂ ਵਲੋਂ ਕੀਤੀਆਂ ਹੋਰ ਵਾਰਦਾਤਾਂ
• ਪਿੰਡ ਢੱਡੇ ਤੋਂ ਸ਼ਰਾਬ ਦੇ ਠੇਕੇ 'ਤੇ ਨਕਲੀ ਪਿਸਤੌਲ ਦਿਖਾ ਕੇ 15,000 ਰੁਪਏ ਦੀ ਲੁੱਟ |
• ਹਾਈਲਾਈਫ਼ ਦੇ ਨੇੜੇ ਮੋੜ ਕੰਗਣੀਵਾਲ ਤੋਂ ਇਕ ਸਕੂਟਰੀ ਸਵਾਰ ਵਿਅਕਤੀ ਤੋਂ ਮੋਬਾਈਲ ਤੇ 1,200 ਰੁਪਏ ਖੋਹੇ
• 30-12-2022 ਨੂੰ ਭੋਗਪੁਰ ਵਿਖੇ ਠੇਕੇ 'ਤੇ ਲੁੱਟ ਕੀਤੀ
• ਭੋਗਪੁਰ ਦੇ ਖੇਤਰ 'ਚ ਇਕ ਮੋਟਰਸਾਈਕਲ ਚੋਰੀ ਕੀਤਾ
• ਜੌਹਲਾਂ ਮੱਛੀ ਗੇਟ ਨੇੜਿਉਂ ਮੋਟਰਸਾਈਕਲ ਸਵਾਰ ਵਿਅਕਤੀ ਪਾਸੋਂ ਮੋਬਾਈਲ ਤੇ 100 ਰੁਪਏ ਖੋਹੇ
• ਬਾਠ ਕੈਸਲ ਨੇੜੇ ਇਕ ਢਾਬੇ ਵਾਲੇ ਵਿਅਕਤੀ, ਜੋ ਸਕੂਟਰੀ 'ਤੇ ਸਵਾਰ ਸੀ ਪਾਸੋਂ 800 ਰੁਪਏ ਖੋਹੇ
• 9-1-2023 ਨੂੰ ਨਕੋਦਰ ਨੇੜੇ ਬੀਰ ਪਿੰਡ ਤੋਂ ਸਿਧਵਾਂ ਰੋਡ ਤੋਂ ਇਕ ਮੋਟਰਸਾਈਕਲ ਸਵਾਰ ਪਾਸੋਂ ਮੋਬਾਈਲ ਫੋਨ ਤੇ 35,000 ਰੁਪਏ ਲੁੱਟੇ
• 31-1-2023 ਨੂੰ ਪਿੰਡ ਮਦਾਰਾ ਨੇੜੇ ਇਕ ਵਿਅਕਤੀ ਪਾਸੋਂ 2 ਮੋਬਾਈਲ ਫੋਨ ਤੇ 6200 ਰੁਪਏ ਲੁੱਟੇ
• ਤੱਲ੍ਹਣ ਰੋਡ ਤੋਂ ਪਿੰਡ ਪੂਰਨਪੁਰ ਪੈਲੇਸ ਨੇੜੇ ਦੋ ਪ੍ਰਵਾਸੀਆਂ ਪਾਸੋਂ 2 ਮੋਬਾਈਲ ਫੋਨ ਲੁੱਟੇ
• 2-2-2023 ਨੂੰ ਜੀ. ਟੀ. ਰੋਡ ਗੁਰਾਇਆ ਤੋਂ ਇਕ ਵਿਅਕਤੀ ਤੋਂ ਮੋਟਰਸਾਈਕਲ, ਮੋਬਾਈਲ ਤੇ ਪੈਸੇ ਲੁੱਟੇ
• 2-2-2023 ਨੂੰ ਪਿੰਡ ਚੂਹੜਵਾਲੀ ਨੇੜਿਉਂ ਇਕ ਮੋਟਰਸਾਈਕਲ ਸਵਾਰ ਪਾਸੋਂ ਪਰਸ ਲੁੱਟਿਆ
• ਗੁਰਦੁਆਰਾ ਤੱਲ੍ਹਣ ਤੋਂ ਗੋਪੀ ਇਕੱਲੇ ਨੇ ਇਕ ਐਕਟਿਵਾ ਚੋਰੀ ਕੀਤੀ
ਜਲੰਧਰ, 3 ਫਰਵਰੀ (ਐੱਮ. ਐੱਸ. ਲੋਹੀਆ)-ਭੋਲੇ ਭਾਲੇ ਲੋਕਾਂ ਨੂੰ ਵਾਹਨ ਲੈ ਕੇ ਦੇਣ ਮੌਕੇ ਬੈਂਕਾਂ ਨੂੰ ਗੁੰਮਰਾਹ ਕਰਨ ਲਈ ਜਾਅਲੀ ਦਸਤਾਵੇਜ਼ ਦੇ ਕੇ ਲੋਨ ਤਿਆਰ ਕਰਵਾਉਣ ਤੇ ਕੰਪਨੀਆਂ ਨੂੰ ਵਾਹਨ ਦੀ ਕੀਮਤ 'ਚੋਂ ਕੁਝ ਰਕਮ ਪੇਸ਼ਗੀ ਦੇ ਕੇ ਮੋਟਰਸਾਈਕਲ, ਐਕਟਿਵਾ ਤੇ ...
ਚੁਗਿੱਟੀ/ਜੰਡੂਸਿੰਘਾ, 3 ਫਰਵਰੀ (ਨਰਿੰਦਰ ਲਾਗੂ)-ਸ਼ਹੀਦ ਭਗਤ ਸਿੰਘ ਯੂਥ ਕਲੱਬ ਵਲੋਂ ਪੰਜਾਬ ਵਿਚ ਫੈਲੇ ਨਸ਼ਿਆਂ ਦੇ ਕੋਹੜ 'ਤੇ ਚਿੰਤਾ ਜ਼ਾਹਿਰ ਕੀਤੀ ਗਈ | ਇਸ ਸੰਬੰਧੀ ਕੀਤੀ ਗਈ ਇਕ ਬੈਠਕ ਦੌਰਾਨ ਪ੍ਰਧਾਨ ਜਸਵੀਰ ਸਿੰਘ ਬੱਗਾ ਨੇ ਕਿਹਾ ਕਿ ਨਸ਼ਾ ਪੰਜਾਬ ਲਈ ਕਾਲ ਬਣ ...
ਜਲੰਧਰ, 3 ਫਰਵਰੀ (ਐੱਮ. ਐੱਸ. ਲੋਹੀਆ)-ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਪੁਲਿਸ ਕਮਿਸ਼ਨਰੇਟ ਦਫ਼ਤਰ ਦੀ ਪਾਰਕਿੰਗ ਦੇ ਸੁੰਦਰੀਕਰਨ ਤੇ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਹੈ, ਤਾਂ ਜੋ ਅਧਿਕਾਰੀਆਂ ਤੇ ਦਫ਼ਤਰ 'ਚ ਆਉਣ ਵਾਲੇ ਵਿਸ਼ੇਸ਼ ਵਿਅਕਤੀਆਂ ਦੇ ਵਾਹਨ ...
ਜਲੰਧਰ, 3 ਫਰਵਰੀ (ਸ਼ਿਵ)-ਨਗਰ ਨਿਗਮ ਦੇ ਬਿਲਡਿੰਗ ਵਿਭਾਗ ਨੇ ਸੈਦਾਂ ਗੇਟ ਤੇ ਪਾਲ ਹਸਪਤਾਲ ਦੇ ਪਿਛਲੇ ਪਾਸੇ ਨਾਜਾਇਜ਼ ਬਣ ਰਹੀਆਂ ਉਸਾਰੀਆਂ ਦਾ ਕੰਮ ਰੁਕਵਾ ਦਿੱਤਾ | ਏ. ਟੀ. ਪੀ. ਸੁਖਦੇਵ ਵਸ਼ਿਸ਼ਟ ਦੀ ਅਗਵਾਈ 'ਚ ਬਿਲਡਿੰਗ ਵਿਭਾਗ ਦੀ ਟੀਮ ਨੇ ਇਹ ਕਾਰਵਾਈ ਕੀਤੀ | ਨਿਗਮ ...
ਜਲੰਧਰ, 3 ਫਰਵਰੀ (ਸ਼ਿਵ)-ਵਰਿਆਣਾ ਦੇ 8.50 ਲੱਖ ਟਨ ਕੂੜੇ ਦੇ ਪਹਾੜ ਨੂੰ ਖ਼ਤਮ ਕਰਨ ਲਈ ਸਮੇਂ ਸਿਰ ਸ਼ੁਰੂ ਨਾ ਹੋਣ ਜਾਂ ਫਿਰ ਇਕ ਵਾਰ ਫਿਰ ਕੰਮ ਰੱਦ ਹੋਣ ਦਾ ਖ਼ਤਰਾ ਮੰਡਰਾਉਣ ਲੱਗ ਪਿਆ ਹੈ ਕਿਉਂਕਿ ਜਿੱਥੇ ਸਮਾਰਟ ਸਿਟੀ ਕੰਪਨੀ ਦੇ ਸੀ. ਈ. ਓ. ਨੇ ਇਸ ਕੂੜਾ ਸੰਭਾਲ ...
ਜਲੰਧਰ, 3 ਫਰਵਰੀ (ਸ਼ਿਵ)-ਜਲੰਧਰ ਇੰਪਰੂਵਮੈਂਟ ਟਰੱਸਟ ਨੇ ਚਾਹੇ ਲੰਬੇ ਸਮੇਂ ਬਾਅਦ ਬੈਂਕਾਂ ਦਾ ਸਾਰਾ ਕਰਜ਼ਾ ਉਤਾਰ ਕੇ ਕਰਜ਼ਾ ਮੁਕਤ ਹੋ ਗਿਆ ਹੈ ਪਰ ਉਸ ਨੇ ਬੈਂਕਾਂ ਦਾ ਇਹ ਕਰਜ਼ਾ ਅਲੱਗ-ਅਲੱਗ ਜ਼ਿਲਿ੍ਹਆਂ ਦੇ ਟਰੱਸਟਾਂ ਤੋਂ ਕਰਜ਼ਾ ਲੈ ਕੇ ਬੈਂਕਾਂ ਦਾ ਕਰਜ਼ਾ ...
ਜਲੰਧਰ, 2 ਫਰਵਰੀ (ਪਵਨ ਖਰਬੰਦਾ)-ਪੰਜਾਬ ਸਰਕਾਰ ਅਧਿਆਪਕਾਂ ਦੀ ਜਨਵਰੀ ਤੇ ਫਰਵਰੀ ਮਹੀਨੇ ਦੀਆਂ ਤਨਖ਼ਾਹਾਂ ਲਈ ਬਜਟ ਤੁਰੰਤ ਜਾਰੀ ਕਰੇ ਕਿਉਂਕਿ ਬਹੁਤੇ ਜ਼ਿਲਿ੍ਹਆਂ ਦੇ ਅਧਿਆਪਕ ਜਨਵਰੀ ਮਹੀਨੇ ਦੀਆਂ ਤਨਖ਼ਾਹਾਂ ਨੂੰ ਤਰਸ ਰਹੇ ਹਨ | ਇਹ ਪ੍ਰਗਟਾਵਾ ਗੌਰਮਿੰਟ ...
ਜਲੰਧਰ, 3 ਫਰਵਰੀ (ਜਸਪਾਲ ਸਿੰਘ)-ਅਮਰੀਕਾ ਦੀ ਸਮਾਜ ਸੇਵੀ ਸੰਸਥਾ ਯੂਨਾਈਟਿਡ ਸਿੱਖ ਮਿਸ਼ਨ ਅਮਰੀਕਾ ਵੱਲੋਂ ਸਵਰਗੀ ਸਾਧੂ ਸਿੰਘ ਢੇਸੀ ਅਤੇ ਬੀਬੀ ਗੁਰਮੀਤ ਕÏਰ ਢੇਸੀ ਦੇੇ ਪਰਿਵਾਰਕ ਮੈਂਬਰਾਂ ਬਲਬੀਰ ਸਿੰਘ, ਬਹਾਦਰ ਸਿੰਘ ਢੇਸੀ, ਮੋਹਨ ਸਿੰਘ ਢੇਸੀ, ਅਮਰ ਸਿੰਘ, ਸੋਹਣ ...
ਜਲੰਧਰ, 3 ਫਰਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਦੀ ਅਦਾਲਤ ਨੇ ਤਿੰਨ ਸਾਲ ਦੀ ਨਾਬਾਲਗ ਬੱਚੀ ਨਾਲ ਜਬਰ ਜਨਾਹ ਕਰਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਮਹਿੰਦਰ ਉਰਫ਼ ਬਿਸ਼ਪਾਲ ਪੁੱਤਰ ਪਿਆਰਾ ਸਿੰਘ ਵਾਸੀ ਤੱਬਾ, ਥਾਣਾ ...
ਜਲੰਧਰ, 3 ਫਰਵਰੀ (ਸ਼ਿਵ)-ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਪੰਜਾਬ 'ਚ ਪੈਟਰੋਲ ਤੇ ਡੀਜ਼ਲ 'ਤੇ ਸੈੱਸ 90 ਪੈਸੇ ਵਧਾਉਣ ਲਈ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ 'ਆਪ' ਸਰਕਾਰ ਦੇ ਝੂਠੇ ਬਿਆਨਾਂ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ | ਉਨ੍ਹਾਂ ...
ਜਲੰਧਰ, 3 ਫਰਵਰੀ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਦੀ ਪ੍ਰਬੰਧਕ ਕਮੇਟੀ ਦੇ ਸਕੱਤਰ ਕੰਵਲਜੀਤ ਸਿੰਘ ਕੋਚਰ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਪਿੱਛੇ ਲੰਗਰ ਹਾਲ ਦੀ ਬਿਲਡਿੰਗ ਨੂੰ ਤੋੜ ਕੇ ਅੰਡਰ ਗਰਾਊਾਡ ਪਾਰਕਿੰਗ ਦੀ ਕਾਰ ...
ਜਲੰਧਰ ਛਾਉਣੀ, 3 ਫਰਵਰੀ (ਪਵਨ ਖਰਬੰਦਾ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਕੈਂਟ ਡਵੀਜ਼ਨ ਵਲੋਂ 'ਪਾਣੀ ਬਚਾਓ ਪੈਸਾ ਕਮਾਓ' ਸਕੀਮ ਤਹਿਤ ਪਿੰਡ ਤੱਲ੍ਹਣ ਵਿਖੇ ਇਕ ਕੈਂਪ ਲਗਾਇਆ ਗਿਆ ਜਿਸ ਵਿਚ ਐਕਸੀਅਨ ਅਵਤਾਰ ਸਿੰਘ ਵਲੋਂ ਸਕੀਮ ਬਾਰੇ ਜਾਣਕਾਰੀ ਦਿੱਤੀ ਗਈ | ...
ਜਲੰਧਰ, 3 ਫਰਵਰੀ (ਜਸਪਾਲ ਸਿੰਘ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ. ਪੀ. ਯੂ.) ਦੇ ਮਿੱਤਲ ਸਕੂਲ ਆਫ਼ ਬਿਜ਼ਨਸ ਨੇ ਆਪਣੇ ਇੰਡੀਅਨ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ-2023 ਵਿਚ ਰਿਕਾਰਡ-ਉਛਾਲ ਦਰਜ ਕੀਤੀ ਹੈ | ਇਹ ਵਰਤਮਾਨ ਸਾਲ 'ਚ 41ਵੇਂ ਰੈਂਕ ਤੱਕ ਪਹੁੰਚ ਗਿਆ ਹੈ, ਇਸ ...
ਜਲੰਧਰ, 3 ਫਰਵਰੀ (ਜਸਪਾਲ ਸਿੰਘ)-ਟਿ੍ਨਿਟੀ ਕਾਲਜ ਜਲੰਧਰ ਵਿਖੇ ਟਿ੍ਨਿਟੀ ਗਰੁੱਪ ਆਫ਼ ਇੰਸਟੀਚਿਊਟ ਦੇ ਡਾਇਰੈਕਟਰ ਰੈਵ. ਫਾਦਰ ਪੀਟਰ ਦੀ ਅਗਵਾਈ ਹੇਠ ਟਿ੍ਨਿਟੀ ਫੀਸਟਾ-2023 ਪ੍ਰੋਗਰਾਮ ਕਰਵਾਇਆ ਗਿਆ | ਜਿਸ ਦਾ ਮੁੱਖ ਉਦੇਸ਼ ਟਿ੍ਨਿਟੀ ਗਰੁੱਪ ਆਫ਼ ਇੰਸਟੀਚਿਊਟ ਦੇ ...
ਜਲੰਧਰ, 3 ਫਰਵਰੀ (ਚੰਦੀਪ ਭੱਲਾ)-ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਮੌਜੂਦਾ ਵੋਟਰ ਸੂਚੀ 'ਚ ਦਰਜ ਵੋਟਰਾਂ ਦੇ ਵੋਟਰ ਕਾਰਡ ਆਧਾਰ ਕਾਰਡ ਨਾਲ ਲਿੰਕ ਕਰਨ ਸੰਬੰਧੀ 5 ਫਰਵਰੀ ਨੂੰ ਲਗਾਇਆ ਜਾਣਾ ਵਾਲਾ ਵਿਸ਼ੇਸ਼ ਕੈਂਪ ਹੁਣ 12 ਫਰਵਰੀ ਨੂੰ ਲਗਾਇਆ ਜਾਵੇਗਾ | ...
ਜਲੰਧਰ, 3 ਫਰਵਰੀ (ਪਵਨ ਖਰਬੰਦਾ)-ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਜਲੰਧਰ ਦੇ ਮਿਊਜ਼ਿਕ ਇੰਸਟਰੂਮੈਂਟਲ ਚੌਥੇ ਸਮੈਸਟਰ ਦੇ ਵਿਦਿਆਰਥੀ ਸੰਦੀਪ ਸਿੰਘ ਨੂੰ ਦਿਲਰੁਬਾ ਵਾਦਨ ਦੀ ਸ਼ਾਨਦਾਰ ਪੇਸ਼ਕਾਰੀ ਲਈ ਆਲ ਇੰਡੀਆ ਰੇਡੀਉ ਦਿੱਲੀ ਵਲੋਂ ਏ ਗ੍ਰੇਡ ਕਲਾਕਾਰ ਵਜੋਂ ...
ਜਲੰਧਰ, 3 ਫਰਵਰੀ (ਜਸਪਾਲ ਸਿੰਘ)-ਪੰਜਾਬੀ ਫ਼ਿਲਮ 'ਕਲੀ ਜੋਟਾ' ਦੀ ਸਟਾਰਕਾਸਟ ਅਦਾਕਾਰਾ ਨੀਰੂ ਬਾਜਵਾ ਅਤੇ ਪ੍ਰਸਿੱਧ ਗਾਇਕ ਤੇ ਅਦਾਕਾਰ ਸਤਿੰਦਰ ਸਰਤਾਜ, ਨਿਰਦੇਸ਼ਕ ਵਿਜੇ ਕੁਮਾਰ ਅਰੋੜਾ ਤੇ ਨਿਰਮਾਤਾ ਸੰਤੋਸ਼ ਸੁਭਾਸ਼ ਆਪਣੀ ਫ਼ਿਲਮ ਦੇ ਪ੍ਰਚਾਰ ਲਈ ਸੀ. ਟੀ. ...
ਜਲੰਧਰ, 3 ਫਰਵਰੀ (ਹਰਵਿੰਦਰ ਸਿੰਘ ਫੁੱਲ)-ਜਲੰਧਰ ਦੀਆਂ ਕੰਮਕਾਜੀ ਔਰਤਾਂ ਲਈ ਪਿਛਲੇ ਲੰਮੇ ਸਮੇਂ ਤੋਂ ਕੰਮ ਕਰਦੀ ਆ ਰਹੀ ਸਮਾਜ ਸੇਵੀ ਸੰਸਥਾ ਜਲੰਧਰ ਦੀਆਂ ਫੁਲਕਾਰੀ ਅÏਰਤਾਂ ਨੇ ਸੰੁਦਰਤਾ ਵਿਸ਼ੇ ਤੇ 'ਆਫ਼ਰੀਨ-ਸੈਲੀਬ੍ਰੇਟਿੰਗ ਦਾ ਬਿਊਟੀਫੁੱਲ ਯੂ' ਸਮਾਗਮ ਕਰਵਾਇਆ | ...
ਸ਼ਹਿਰ ਦੇ ਹੋਰ ਵੀ ਕਈ ਹਿੱਸਿਆਂ 'ਚ ਗੰਦੇ ਪਾਣੀ ਦੇ ਖੜੇ੍ਹ ਹੋਣ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ ਕਿਉਂਕਿ ਸੀਵਰਾਂ ਦੀ ਸਹੀ ਤਰੀਕੇ ਨਾਲ ਸਫ਼ਾਈ ਨਹੀਂ ਹੁੰਦੀ ਹੈ | ਜੈਨ ਮੰਦਰ ਵਾਲੀ ਗਲੀ ਮੰਡੀ ਰੋਡ ਬਾਰਦਾਣਾ ਬਾਜ਼ਾਰ 'ਚ ਲੰਬੇ ਸਮੇਂ ਤੋਂ ਸੀਵਰੇਜ ਦਾ ਗੰਦਾ ਪਾਣੀ ...
ਜਲੰਧਰ, 3 ਫਰਵਰੀ (ਸ਼ਿਵ)-ਨਿਗਮ ਹਾਊਸ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਨਿਗਮ ਦੇ ਓ. ਐਂਡ ਐਮ. ਨੇ ਸ਼ਹਿਰ ਦੀਆਂ ਸੀਵਰੇਜ ਸਮੱਸਿਆਵਾਂ ਤੋਂ ਵੀ ਮੰੂਹ ਮੋੜ ਲਿਆ ਲੱਗਦਾ ਹੈ | ਪਹਿਲਾਂ ਤਾਂ ਸਾਬਕਾ ਕੌਂਸਲਰ ਆਪਣੇ ਵਾਰਡ ਦੀਆਂ ਸੀਵਰੇਜ ਸਮੱਸਿਆਵਾਂ ਬਾਰੇ ਨਿਗਮ ਦੇ ...
ਜਲੰਧਰ, 3 ਫਰਵਰੀ (ਐੱਮ. ਐੱਸ. ਲੋਹੀਆ)-ਸੂਬਾ ਸਰਕਾਰ ਵਲੋਂ ਆਮ ਜਨਤਾਂ ਨੂੰ ਆਪਣੇ ਚੁਣਾਵੀ ਵਾਅਦੇ ਜਲਦ ਪੂਰੇ ਕੀਤੇ ਜਾਣ ਅਹਿਸਾਸ ਦਿਵਾਉਣ ਲਈ ਹਫ਼ੜਾ-ਦਫ਼ੜੀ 'ਚ ਬਣਾਏ ਆਮ ਆਦਮੀ ਕਲੀਨਿਕਾਂ 'ਚ ਫਾਰਮੇਸੀ ਅਫ਼ਸਰਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ...
ਜਲੰਧਰ, 3 ਫਰਵਰੀ (ਜਸਪਾਲ ਸਿੰਘ)-ਕੈਂਟ ਬੋਰਡ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਪਾਲ ਸ਼ਰਮਾ ਵਲੋਂ ਯੂਨੀਅਨ ਦੇ ਸਾਥੀ ਮੈਂਬਰਾਂ ਨਾਲ ਕੈਂਟ ਬੋਰਡ ਦੇ ਸੀ. ਈ. ਓ. ਰਾਮ ਸਰੂਪ ਹਰਿਤਪਾਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਇਕ ਮੰਗ-ਪੱਤਰ ਸੌਂਪਿਆ | ਜਿਸ ਵਿਚ ਬਕਾਇਆ ...
ਜਲੰਧਰ, 3 ਫਰਵਰੀ (ਸ਼ਿਵ)-'ਆਪ' ਨੇ ਚੋਣਾਂ ਤੋਂ ਪਹਿਲਾਂ ਬਾਕੀ ਗਰੰਟੀਆਂ ਦੀ ਤਰ੍ਹਾਂ ਸ਼ਹਿਰਾਂ ਨੂੰ ਸੁੰਦਰ ਬਣਾਉਣ ਦੀ ਗਾਰੰਟੀ ਦਿੱਤੀ ਸੀ ਪਰ ਬਾਕੀ ਗਰੰਟੀਆਂ ਕਿਸ ਤਰ੍ਹਾਂ ਨਾਲ ਪੂਰਾ ਕੀਤੀਆਂ ਜਾ ਰਹੀਆਂ ਹਨ ਤੇ ਇਹ ਤਾਂ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ ਪਰ 'ਆਪ' ...
ਜਲੰਧਰ, 3 ਫਰਵਰੀ (ਡਾ. ਜਤਿੰਦਰ ਸਾਬੀ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 4 ਫਰਵਰੀ ਨੂੰ ਜਲੰਧਰ ਦੌਰੇ 'ਤੇ ਆ ਰਹੇ ਹਨ ਤੇ ਇਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਦੇ ਹੈਲੀਕਾਪਟਰ ਨੂੰ ਉਤਾਰਨ ਲਈ ਸਪੋਰਟਸ ਕਾਲਜ ਦੇ ਅਥਲੈਟਿਕਸ ਟਰੈਕ ਦੇ ਅੰਦਰ ਹੈਲੀਪੈਡ ਬਣਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX