ਪੇਸ਼ਕਸ਼ : ਦਵਿੰਦਰ ਪਾਲ ਸਿੰਘ, ਅਮਰਜੀਤ ਸ਼ਰਮਾ, ਜਤਿੰਦਰ ਪਾਲ ਸਿੰਘ, ਕਰਨ ਚੁਚਰਾ, ਰਾਕੇਸ਼ ਛਾਬੜਾ, ਤੇਜਿੰਦਰ ਸਿੰਘ ਖ਼ਾਲਸਾ
ਫ਼ਾਜ਼ਿਲਕਾ - ਜਿਥੇ ਇਕ ਪਾਸੇ ਪੰਜਾਬ ਦੀ ਜਨਤਾ ਵਲੋਂ ਇਕ ਪਾਸੜ ਫ਼ੈਸਲਾ ਕਰਦਿਆਂ ਪੰਜਾਬ ਵਿਚ ਸਾਰੀਆਂ ਸਿਆਸੀ ਪਾਰਟੀਆਂ ਨੂੰ ਲਾਂਭੇ ਕਰਕੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਖੜ੍ਹੀ ਕੀਤੀ, ਉਥੇ ਹੀ ਪੰਜਾਬ ਦੀ ਜਨਤਾ ਨੂੰ ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਤੋਂ ਬਹੁਤ ਹੀ ਆਸਾਂ ਅਤੇ ਉਮੀਦਾਂ ਸਨ। ਸਰਕਾਰ ਬਣੀ ਨੂੰ ਲਗਪਗ ਇਕ ਸਾਲ ਦਾ ਸਮਾਂ ਹੋਣ ਵਾਲਾ ਹੈ, ਭਾਵੇਂ ਸਰਕਾਰ ਵਲੋਂ ਚੋਣਾਂ ਤੋਂ ਪਹਿਲਾਂ ਕੀਤੀਆਂ ਗਾਰੰਟੀਆਂ ਨੂੰ ਲਾਗੂ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਦੂਜੇ ਪਾਸੇ ਸਰਕਾਰ ਵਲੋਂ ਵੈਟ ਦਰਾਂ ਵਿਚ ਵਾਧਾ ਕਰਕੇ ਸੂਬੇ ਵਿਚ ਪੈਟਰੋਲ ਅਤੇ ਡੀਜ਼ਲ ਦੇ ਕੀਮਤਾਂ ਵਿਚ ਵਾਧਾ ਕਰ ਦਿੱਤਾ ਗਿਆ ਹੈ ਜਿਸ ਦੀ ਚਹੁੰ ਪਾਸਿਆਂ ਤੋਂ ਜਿਥੇ ਨਿਖੇਧੀ ਹੋ ਰਹੀ ਹੈ, ਉਥੇ ਹੀ ਪੇਸ਼ ਹਨ ਜ਼ਿਲ੍ਹਾ ਫ਼ਾਜ਼ਿਲਕਾ ਨਾਲ ਸੰਬੰਧਿਤ ਵੱਖ-ਵੱਖ ਵਰਗਾਂ ਦੇ ਆਗੂਆਂ ਦੇ ਆਪੋ-ਆਪਣੇ ਵਿਚਾਰ।
ਸਰਕਾਰ ਦੇ ਫ਼ੈਸਲੇ ਨੇ ਪੰਜਾਬੀਆਂ ਦੀਆਂ ਆਸਾਂ 'ਤੇ ਫੇਰਿਆ ਪਾਣੀ - ਜੋਸਨ
ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਚੌਧਰੀ ਹੰਸ ਰਾਜ ਜੋਸਨ ਨੇ ਸਰਕਾਰ ਦੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਕੀਤੇ ਗਏ ਵਾਧੇ ਨੂੰ ਪੰਜਾਬੀ ਨਾਲ ਧੱਕਾ ਕਰਾਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਹਾਮੀ ਭਰਨ ਦਾ ਵਾਅਦਾ ਕਰਨ ਵਾਲੀ ਸਰਕਾਰ ਕੁਰਸੀ ਮਿਲਦਿਆਂ ਹੀ ਪੰਜਾਬੀਆਂ ਦੇ ਹਿਤ ਭੁੱਲ ਬੈਠੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਫ਼ੈਸਲਾ ਲੈਣ ਤੋਂ ਪਹਿਲਾਂ ਜ਼ਮੀਨੀ ਹਕੀਕਤ ਘੋਖਦੀ | ਕਿਉਂਕਿ ਪਹਿਲਾਂ ਹੀ ਪੰਜਾਬ ਦਾ ਹਰ ਵਰਗ ਦੁਖੀ ਹੈ | ਸਰਕਾਰ ਖੇਤੀ ਪ੍ਰਧਾਨ ਸੂਬੇ ਵਾਸਤੇ ਵਿਸ਼ੇਸ਼ ਪੈਕੇਜ ਲਿਆਉਣ ਦੀ ਬਜਾਏ ਉਲਟਾ ਹੀ ਕਿਸਾਨੀ ਨੂੰ ਹੋਰ ਦਾਬੂ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਸੂਬਾ ਖੇਤੀ ਪ੍ਰਧਾਨ ਹੈ ਅਤੇ ਖੇਤੀ ਵਿਚ ਡੀਜ਼ਲ ਦੀ ਲਾਗਤ ਕੋਈ ਸਰਕਾਰ ਤੋਂ ਭੁੱਲੀ ਨਹੀਂ ਹੈ | ਬਜਾਏ ਕੇਂਦਰ ਸਰਕਾਰ ਨਾਲ ਮੱਥਾ ਲਗਾ ਕੇ ਟੈਕਸ ਘਟਾਉਣ ਦੇ ਸਰਕਾਰ ਨੇ ਉਲਟਾ ਖ਼ੁਦ ਹੀ ਟੈਕਸ ਜੜ੍ਹ ਕੇ ਪੰਜਾਬੀਆਂ ਨਾਲ ਧਰੋਹ ਕਮਾਇਆ ਹੈ | ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਅਪੀਲ ਕੀਤੀ ਹੈ ਕਿ ਉਹ ਆਪਣੀ ਪੰਜਾਬੀਆਂ ਵਾਲੀ ਅਣਖ ਅਤੇ ਗ਼ੈਰਤ ਨੂੰ ਜਗਾਉਣ ਅਤੇ ਅੱਖਾਂ ਖ਼ੋਲ ਕੇ ਪੰਜਾਬ ਦਾ ਹਾਲ ਦੇਖਣ ਫਿਰ ਕਿਸੇ ਫਾਈਲ 'ਤੇ ਹਰੇ ਪੈੱਨ ਨਾਲ ਘੁੱਗੀ ਮਾਰਨ |
ਤੇਲ ਕੀਮਤਾਂ ਵਧਣ ਦਾ ਸਿੱਧਾ ਬੋਝ ਆਮ ਅਤੇ ਮੱਧ ਵਰਗ 'ਤੇ ਪਵੇਗਾ - ਵੈਰੜ
ਟਰੱਕ ਯੂਨੀਅਨ ਪੰਜਾਬ ਦੇ ਨੁਮਾਇੰਦੇ ਅਤੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਉਘੇ ਅਕਾਲੀ ਆਗੂ ਪਰਮਜੀਤ ਸਿੰਘ ਵੈਰੜ ਨੇ ਸਰਕਾਰ ਦੇ ਵੈਟ ਦਰਾਂ ਵਧਾਉਣ ਦੇ ਫ਼ੈਸਲੇ ਨੂੰ ਲੋਕ ਮਾਰੂ ਫ਼ੈਸਲਾ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਆਮ ਲੋਕਾਂ 'ਤੇ ਵਾਧੂ ਆਰਥਿਕ ਬੋਝ ਪਵੇਗਾ ਕਿਉਂਕਿ ਤੇਲ ਦੀਆਂ ਕੀਮਤਾਂ ਵਧਣ ਨਾਲ ਰੋਜ਼ਮਰ੍ਹਾ ਦੀਆਂ ਲੋੜ ਵਾਲੀਆਂ ਵਸਤਾਂ ਦੀ ਟਰਾਂਸਪੋਰਟੇਸ਼ਨ ਕਰਦੇ ਟਰੱਕ ਆਪਰੇਟਰ ਵੀ ਰੇਟਾਂ ਵਿਚ ਵਾਧਾ ਕਰਨਗੇ, ਜਿਸ ਦਾ ਸਿੱਧਾ ਬੋਝ ਆਮ ਵਰਗ 'ਤੇ ਪਵੇਗਾ, ਕਿਉਂਕਿ ਜੇਕਰ ਟਰੱਕ ਅਪਰੇਟਰ ਮਹਿੰਗਾ ਤੇਲ ਲੈ ਕੇ ਰੇਟ ਵਧਾਉਣਗੇ ਤਾਂ ਵਪਾਰੀ ਵਰਗ ਵੀ ਭਾੜਾ ਵਧਣ ਕਰਨ ਆਪਣੇ ਰੇਟਾਂ ਵਿਚ ਵਾਧਾ ਕਰੇਗਾ ਅਤੇ ਸਿੱਧੇ ਤੌਰ 'ਤੇ ਇਸ ਦਾ ਅਸਰ ਆਮ ਅਤੇ ਮੱਧ ਵਰਗ 'ਤੇ ਪੈਣਾ ਸੁਭਾਵਿਕ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੇ ਬੜੀਆਂ ਆਸਾਂ ਅਤੇ ਉਮੀਦਾਂ ਨਾਲ ਸਰਕਾਰ ਚੁਣੀ ਸੀ ਅਤੇ ਹੁਣ ਟਰਾਂਸਪੋਰਟਰ ਤਾਂ ਉਮੀਦ ਲਗਾਈ ਬੈਠੇ ਸਨ ਕਿ ਸਰਕਾਰ ਵੈਟ ਦਰਾਂ ਵਿਚ ਕਟੌਤੀ ਕਰਕੇ ਤੇਲ ਦੀਆਂ ਕੀਮਤਾਂ ਵਿਚ ਕੰਮੀ ਕਰੇਗੀ, ਪਰ ਹੋਇਆ ਇਸ ਦੇ ਬਿਲਕੁਲ ਉਲਟ ਹੈ | ਇਕ ਪਾਸੇ ਤਾਂ ਹੁਣ ਸਰਕਾਰ ਮੁਫ਼ਤ ਬਿਜਲੀ ਦੇਣ ਦੇ ਨਾਂਅ 'ਤੇ ਵਾਹ ਵਾਹੀ ਲੁੱਟ ਕੇ ਵਿਭਾਗ ਨੂੰ ਘਾਟੇ ਵੱਲ ਧੱਕ ਰਹੀ ਹੈ, ਦੂਜੇ ਪਾਸੇ ਵੈਟ ਦਰਾਂ ਵਧਾ ਕੇ ਆਮ ਲੋਕਾਂ 'ਤੇ ਬੋਝ ਪਾ ਰਹੀ ਹੈ | ਉਨ੍ਹਾਂ ਕਿਹਾ ਕਿ ਬਿਜਲੀ ਮੁਫ਼ਤ ਦੇਣ ਨਾਲ ਪੰਜਾਬ ਪਾਵਰ ਕਾਮ ਦਾ ਭਵਿੱਖ ਵੀ ਕੁੱਝ ਦਿਨਾਂ ਦਾ ਮਹਿਮਾਨ ਹੈ, ਉਹ ਵੀ ਹਨੇਰੇ ਵਿਚ ਡੁੱਬਣ ਵਾਲਾ ਹੈ | ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਰੇਟ ਘਟਾ ਦੇਵੇ ਪਰ ਮੁਫ਼ਤ ਦਾ ਲਾਲੀਪਾਪ ਦੇ ਕੇ ਦੂਜੇ ਪਾਸੇ ਤੋਂ ਆਰਥਿਕ ਬੋਝ ਨਾ ਪਾਵੇ |
ਡਿੱਕ-ਡੋਲੇ ਖਾਂਦੀ ਕਿਸਾਨੀ 'ਤੇ ਤੇਲ ਦਾ ਵਾਧੂ ਬੋਝ ਹੋਵੇਗਾ ਮਾਰੂ ਸਾਬਤ - ਕੰਬੋਜ
ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਸੂਬਾ ਮੀਤ ਪ੍ਰਧਾਨ ਰਵਿੰਦਰ ਕੰਬੋਜ ਨੇ ਸਰਕਾਰ ਵਲੋਂ ਪੈਟਰੋਲ ਡੀਜ਼ਲ 'ਤੇ ਲਗਾਏ ਗਏ ਸੈਸ 'ਤੇ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਬੜੀਆਂ ਉਮੀਦਾਂ ਨਾਲ ਪੰਜਾਬ ਵਿਚ ਬਦਲਾਅ ਲਿਆਂਦਾ ਗਿਆ ਸੀ, ਪਰ ਕਿਧਰੇ ਬਦਲਾਅ ਨਾਂਅ ਦੀ ਚੀਜ਼ ਨਜ਼ਰ ਨਹੀਂ ਆਈ | ਬਾਕੀ ਸਰਕਾਰਾਂ ਅਤੇ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਿਚ ਕੋਈ ਜ਼ਿਆਦਾ ਅੰਤਰ ਨਹੀਂ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਕਿਸਾਨੀ ਨੂੰ ਮਾਰਨ ਵੱਲ ਤੁਰ ਪਈ ਹੈ | ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਿਸਾਨਾਂ ਦਾ ਮਸੀਹਾ ਅਖਵਾਉਣ ਵਾਲੇ ਮੁੱਖ ਮੰਤਰੀ ਸੱਤਾ ਦੀ ਕੁਰਸੀ 'ਤੇ ਬੈਠਦਿਆਂ ਹੀ ਕਿਸਾਨਾਂ ਅਤੇ ਕਿਰਸਾਨੀ ਨੂੰ ਵਿਸਾਰ ਬੈਠੇ ਹਨ | ਉਨ੍ਹਾਂ ਕਿਹਾ ਕਿ ਕਿਰਸਾਨੀ ਤਾਂ ਪਹਿਲਾਂ ਹੀ ਡਿੱਕ ਡੋਲੇ ਖਾ ਰਹੀ ਹੈ, ਉੱਪਰੋਂ ਸਰਕਾਰ ਦਾ ਇਹ ਵਾਧੂ ਬੋਝ ਕਿਸਾਨਾਂ ਲਈ ਮਾਰੂ ਸਾਬਤ ਹੋਵੇਗਾ | ਉਨ੍ਹਾਂ ਕਿਹਾ ਕਿ ਪਹਿਲਾਂ ਤੇਲ ਦੀਆਂ ਕੀਮਤਾਂ ਕਿਸਾਨਾਂ ਦੇ ਹੱਕ ਵਿਚ ਨਹੀਂ ਸਨ, ਪਰ ਹੁਣ ਇਕ ਰੁਪਏ ਦਾ ਹੋਰ ਵਾਧਾ ਕਿਸਾਨਾਂ ਨੂੰ ਝੱਲਣਾ ਪਵੇਗਾ |
ਪੰਜਾਬ ਸਰਕਾਰ ਵੀ ਕੇਂਦਰ ਦੇ ਰਾਹ ਤੁਰ ਕੇ ਪੰਜਾਬੀਆਂ ਦਾ ਲੱਕ ਭੰਨਣ ਲੱਗੀ - ਸਚਦੇਵਾ
ਫ਼ਾਜ਼ਿਲਕਾ ਨਗਰ ਕੌਂਸਲ ਦੇ ਪ੍ਰਧਾਨ ਐਡਵੋਕੇਟ ਸੁਰਿੰਦਰ ਸਚਦੇਵਾ ਨੇ ਪੰਜਾਬ ਸਰਕਾਰ ਵਲੋਂ ਤੇਲ ਦੀਆਂ ਕੀਮਤਾਂ 'ਤੇ ਕੀਤੇ ਵਾਧੇ 'ਤੇ ਬੋਲਦਿਆਂ ਕਿਹਾ ਕਿ ਸਰਕਾਰ ਦਾ ਇਹ ਲੋਕ ਮਾਰੂ ਫ਼ੈਸਲਾ ਹੈ, ਜਿਸ ਨਾਲ ਆਮ ਲੋਕਾਂ 'ਤੇ ਬਹੁਤ ਜ਼ਿਆਦਾ ਆਰਥਿਕ ਬੋਝ ਪੈਣ ਵਾਲਾ ਹੈ | ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਮੁਫ਼ਤ ਬਿਜਲੀ ਦੇਣ ਦਾ ਐਲਾਨ ਕਰਕੇ ਜਿਥੇ ਵਾਹ-ਵਾਹੀ ਖੱਟ ਰਹੀ ਹੈ, ਦੂਜੇ ਪਾਸੇ ਆਮ ਵਰਗ 'ਤੇ ਮਹਿੰਗਾਈ ਦਾ ਬੋਝ ਪਾ ਕੇ ਭੱਦਾ ਮਜ਼ਾਕ ਕਰ ਰਹੀ ਹੈ | ਚਾਹੀਦਾ ਤਾਂ ਇਹ ਸੀ ਕਿ ਸਰਕਾਰ ਕੇਂਦਰ ਤੋਂ ਟੈਕਸ ਘਟਾਉਣ ਦਾ ਦਬਾਅ ਪਾਉਂਦੀ, ਪਰ ਪੰਜਾਬ ਸਰਕਾਰ ਵੀ ਕੇਂਦਰ ਦੇ ਰਾਹ 'ਤੇ ਤੁਰ ਪਈ ਹੈ ਅਤੇ ਪੰਜਾਬ ਨਾਲ ਆਰਥਿਕ ਵਿਤਕਰਾ ਕਰ ਰਹੀ ਹੈ | ਕੁਰਸੀ 'ਤੇ ਬੈਠ ਕੇ ਬਿਨਾਂ ਸੋਚੇ ਸਮਝੇ ਲਏ ਗਏ ਫ਼ੈਸਲੇ ਆਮ ਵਰਗ ਦਾ ਕਚੂਮਰ ਕੱਢ ਦੇਣਗੇ |
'ਆਪ' ਸਰਕਾਰ ਨੇ ਪਾਇਆ ਪੰਜਾਬੀਆਂ ਸਿਰ ਵਾਧੂ ਆਰਥਿਕ ਬੋਝ-ਜਥੇਦਾਰ ਚਰਨ ਸਿੰਘ
ਇਲਾਕੇ ਦੇ ਬਜ਼ੁਰਗ ਅਤੇ ਦਰਵੇਸ਼ ਆਗੂ ਜਥੇਦਾਰ ਚਰਨ ਸਿੰਘ ਨੇ ਪੰਜਾਬ ਸਰਕਾਰ ਵਲੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਕੀਤੇ ਵਾਧੇ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਫ਼ੈਸਲਾ ਪੰਜਾਬੀਆਂ ਨੂੰ ਮਾਰਨ ਵਾਲਾ ਫ਼ੈਸਲਾ ਹੈ | ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਬੜੀਆਂ ਆਸਾਂ ਲਗਾ ਕੇ ਪੰਜਾਬ ਵਿਚ ਬਦਲਾਅ ਲਿਆਂਦਾ, ਪਰ ਸਰਕਾਰ ਦੀ ਕਾਰਗੁਜ਼ਾਰੀ ਤੋਂ ਕਿਧਰੇ ਬਦਲਾਅ ਨਜ਼ਰ ਨਹੀਂ ਆ ਰਿਹਾ | ਸਰਕਾਰ ਪੰਜਾਬੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਦੀ ਬਜਾਏ ਉਨ੍ਹਾਂ ਨੂੰ ਹੋਰ ਨਿਘਾਰ ਵੱਲ ਲੈ ਕੇ ਜਾ ਰਹੀ ਹੈ | ਚੋਣਾਂ ਤੋਂ ਪਹਿਲਾਂ ਖ਼ਜ਼ਾਨਾ ਭਰਨ ਦੀਆਂ ਗੱਲਾਂ ਕਰਨ ਵਾਲੇ ਮੁੱਖ ਮੰਤਰੀ ਆਿਖ਼ਰ ਕਿਉਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ ਅਤੇ ਪੰਜਾਬੀਆਂ ਸਿਰ ਵਾਧੂ ਬੋਝ ਪਾ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਕਿਸਾਨੀ ਸੂਬਾ ਹੈ, ਜਿਸ ਦਾ ਸਾਰਾ ਦਾਰੋਮਦਾਰ ਕਿਰਸਾਨੀ 'ਤੇ ਨਿਰਭਰ ਹੈ | ਸਰਕਾਰ ਨੂੰ ਚਾਹੀਦਾ ਸੀ ਕਿ ਕਿਸਾਨਾਂ ਲਈ ਕੋਈ ਵਿਸ਼ੇਸ਼ ਸਹੂਲਤ ਲੈ ਕੇ ਆਉਂਦੇ ਪਰ ਬਿਨਾਂ ਸੋਚੇ ਸਮਝੇ ਟੈਕਸ ਲਗਾ ਕੇ ਡੀਜ਼ਲ ਦੇ ਰੇਟਾਂ ਵਿਚ ਵਾਧਾ ਕਰ ਦੇਣਾ ਪੰਜਾਬੀਆਂ ਨਾਲ ਅਨਿਆਂ ਹੈ |
ਕੁਦਰਤੀ ਆਫ਼ਤਾਂ ਨਾਲ ਤਬਾਹ ਹੋਈ ਕਿਰਸਾਨੀ ਨੂੰ ਦਿੱਤਾ 'ਆਪ' ਸਰਕਾਰ ਨੇ ਵੱਡਾ ਝਟਕਾ - ਬਰਾੜ
ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਸੁਖਵੰਤ ਸਿੰਘ ਬਰਾੜ ਨੇ ਪੰਜਾਬ ਸਰਕਾਰ ਵਲੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਕੀਤੇ ਵਾਧੇ ਨੂੰ ਗ਼ਲਤ ਦੱਸਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਾਹੀਦਾ ਸੀ ਕਿ ਉਹ ਕੇਂਦਰ ਸਰਕਾਰ ਤੇ ਦਬਾਅ ਬਣਾ ਕੇ ਤੇਲ ਦੀਆਂ ਕੀਮਤਾਂ ਨੂੰ ਘਟਾਉਂਦਾ ਜਾ ਸੂਬਾ ਸਰਕਾਰ ਟੈਕਸ ਘਟਾ ਕੇ ਇਸ ਦੀਆਂ ਕੀਮਤਾਂ ਨੂੰ ਘਟਾਉਂਦੇ ਕਿਉਂਕਿ ਅੱਜ ਪੰਜਾਬ ਦੇ ਕਿਸਾਨਾਂ ਦਾ ਪਹਿਲਾਂ ਹੀ ਬੂਰਾ ਹਾਲ ਹੈ | ਕੁਦਰਤੀ ਆਫ਼ਤਾਂ ਕਾਰਨ ਹੋਏ ਕਿਸਾਨਾਂ ਦੇ ਫ਼ਸਲਾਂ ਦੇ ਨੁਕਸਾਨ ਦੀ ਭਰਪਾਈ ਲਈ ਸਿਰਫ਼ ਲਾਰੇ ਹੀ ਲਗਾਏ ਜਾ ਰਹੇ ਹਨ | ਦੂਜੇ ਪਾਸੇ ਇਸ ਸਮੇਂ ਟੈਕਸ ਵਧਾ ਕੇ ਤੇਲ ਦੀਆਂ ਕੀਮਤਾਂ 'ਚ ਵਾਧਾ ਕਰ ਕੇ ਕਿਸਾਨਾਂ ਤੇ ਹੋਰ ਆਰਥਿਕ ਬੋਝ ਪਾਇਆ ਹੈ |
ਤੇਲ ਕੀਮਤਾਂ ਵਿਚ ਵਾਧੇ ਨਾਲ ਆਮ ਅਤੇ ਮੱਧ ਵਰਗੀ ਵਪਾਰੀ ਝੰਬਿਆ ਜਾਵੇਗਾ - ਗੁਲਬੱਧਰ
ਵਪਾਰ ਮੰਡਲ ਫ਼ਾਜ਼ਿਲਕਾ ਦੇ ਪ੍ਰਧਾਨ ਅਸ਼ੋਕ ਗੁਲਬੱਧਰ ਨੇ ਪੰਜਾਬ ਸਰਕਾਰ ਵਲੋਂ ਵਧਾਏ ਗਏ ਪੈਟਰੋਲ ਡੀਜ਼ਲ ਦੇ ਰੇਟਾਂ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਨੇ ਅਜਿਹਾ ਫ਼ੈਸਲਾ ਲੈਣ ਤੋਂ ਪਹਿਲਾਂ ਬਿਲਕੁਲ ਵੀ ਨਹੀਂ ਸੋਚਿਆ | ਉਨ੍ਹਾਂ ਕਿਹਾ ਕਿ ਤੇਲ ਦੀਆਂ ਵਧੀਆਂ ਕੀਮਤਾਂ ਨਾਲ ਵਪਾਰੀ ਵਰਗ ਜੋ ਪਹਿਲਾਂ ਹੀ ਮੰਦਹਾਲੀ ਦਾ ਸ਼ਿਕਾਰ ਹੈ, 'ਤੇ ਹੋਰ ਵਾਧੂ ਆਰਥਿਕ ਬੋਝ ਆਉਣ ਵਾਲ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਹੀ ਆਨ ਲਾਈਨ ਸ਼ਾਪਿੰਗਾਂ ਨੇ ਆਮ ਅਤੇ ਮੱਧ ਵਰਗ ਦੇ ਵਪਾਰੀ ਲਾ ਲੱਕ ਭੰਨਿਆ ਹੈ, ਉੱਪਰੋਂ ਸਰਕਾਰ ਨੇ ਤੇਲ ਕੀਮਤਾਂ ਦਾ ਵਾਧੂ ਤੋਹਫ਼ਾ ਹੋਰ ਦਿੱਤਾ ਹੈ, ਜਿਸ ਨਾਲ ਛੋਟਾਂ ਅਤੇ ਮੱਧ ਵਰਗੀ ਵਪਾਰੀ ਪੂਰੀ ਤਰ੍ਹਾਂ ਨਾਲ ਤਬਾਹ ਹੋਵੇ ਜਾਵੇਗਾ |
ਤੇਲ ਕੀਮਤਾਂ ਵਿਚ ਵਾਧਾ ਜ਼ਖ਼ਮਾਂ 'ਤੇ ਲੂਣ ਪਾਉਣ ਵਾਲਾ - ਕਾਲੜਾ
ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੂਬੇ ਅੰਦਰ ਡੀਜ਼ਲ ਪੈਟਰੋਲ ਦੀਆਂ ਕੀਮਤਾਂ 'ਚ ਕੀਤਾ ਵਾਧਾ ਲੋਕਾਂ ਦੇ ਜ਼ਖ਼ਮਾਂ ਤੇ ਲੂਣ ਛਿੜਕਣ ਵਾਲਾ ਕੰਮ ਹੈ ਕਿਉਂ ਇਕ ਪਹਿਲਾ ਹੀ ਲੋਕਾਂ ਦਾ ਮੰਦੀ ਦੀ ਮਾਰ ਕਾਰਨ ਬੂਰਾ ਹਾਲ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੀ.ਏ.ਡੀ.ਬੀ. ਦੇ ਉਪ ਚੇਅਰਮੈਨ ਕੰਵਲ ਕਾਲੜਾ ਨੇ ਕੀਤਾ | ਕਾਲੜਾ ਨੇ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਖ਼ਜ਼ਾਨਾ ਖ਼ਾਲੀ ਹੋਣ ਤੇ ਵੀ ਲੋਕਾਂ ਨੂੰ ਮੁਫ਼ਤ ਸਹੂਲਤਾਂ ਦੇ ਕੇ ਵਾਹ ਵਾਈ ਖੱਟ ਰਹੀ ਹੈ, ਉੱਥੇ ਹੀ ਦੂਜੇ ਪਾਸੇ ਲੋਕਾਂ ਨੂੰ ਟੈਕਸ ਲਗਾ ਕੇ ਲੁੱਟਿਆ ਜਾ ਰਿਹਾ ਹੈ |
ਸਰਕਾਰ ਨੇ ਤੇਲ ਕੀਮਤਾਂ ਵਿਚ ਵਾਧਾ ਕਰਕੇ ਪਾਇਆ ਬਲਦੀ 'ਤੇ ਤੇਲ - ਉਤਰੇਜਾ
ਜਲਾਲਾਬਾਦ ਇਲਾਕੇ ਦੇ ਸਮਾਜ ਸੇਵੀ ਆਗੂ ਰਾਕੇਸ਼ ਉਤਰੇਜਾ ਨੇ ਪੰਜਾਬ ਸਰਕਾਰ ਵਲੋਂ ਬੀਤੇ ਦਿਨੀਂ ਟੈਕਸ ਲਗਾ ਕੇ ਪੈਟਰੋਲ ਅਤੇ ਡੀਜ਼ਲ ਦੀਆ ਕੀਮਤਾਂ ਵਿਚ ਵਾਧਾ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਲਿਆ ਗਿਆ ਇਹ ਫ਼ੈਸਲਾ ਪੰਜਾਬ ਵਿਰੋਧੀ ਹੈ | ਸਰਕਾਰ ਦਾ ਇਹ ਫ਼ੈਸਲਾ ਜ਼ਖ਼ਮਾਂ 'ਤੇ ਲੈਣ ਪਾਉਣਾ ਵਾਲਾ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਹੀ ਸੂਬੇ ਦਾ ਹਰ ਵਰਗ ਮਹਿੰਗਾਈ ਦੀ ਚੱਕੀ ਵਿਚ ਪਿਸ ਰਿਹਾ ਹੈ | ਉੱਪਰੋਂ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕਰਕੇ ਬਦਲੀ 'ਤੇ ਤੇਲ ਪਾਇਆ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਦਾ ਸਿੱਧਾ ਸਰੋਕਾਰ ਆਮ ਵਰਗ ਨਾਲ ਹੈ | ਉਨ੍ਹਾਂ ਸਰਕਾਰ ਤੋਂ ਇਸ ਫ਼ੈਸਲੇ 'ਤੇ ਦੁਬਾਰਾ ਵਿਚਾਰ ਕਰਨ ਦੀ ਮੰਗ ਕੀਤੀ ਹੈ |
ਸਰਕਾਰ ਵਲੋਂ ਜਲਦਬਾਜ਼ੀ 'ਚ ਲਿਆ ਫ਼ੈਸਲਾ ਪੰਜਾਬ ਹਿਤ 'ਚ ਨਹੀਂ - ਮਿੱਢਾ
ਜਲਾਲਾਬਾਦ ਦੇ ਸੀਨੀਅਰ ਐਡਵੋਕੇਟ ਨਿਤਿਨ ਮਿੱਢਾ ਨੇ ਪੰਜਾਬ ਸਰਕਾਰ ਦੇ ਤੇਲ ਕੀਮਤਾਂ ਵਿਚ ਵਾਧਾ ਕੀਤੇ ਜਾਣ ਨੂੰ ਲੋਕ ਮਾਰੂ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਮਹਿੰਗਾਈ ਜੋ ਪਹਿਲਾਂ ਹੀ ਸਿਖ਼ਰਾਂ 'ਤੇ ਹੈ, ਹੋਰ ਵਧੇਗੀ | ਐਡਵੋਕੇਟ ਮਿੱਢਾ ਨੇ ਕਿਹਾ ਕਿ ਸਰਕਾਰ ਵਲੋਂ ਜਲਦਬਾਜ਼ੀ ਵਿਚ ਲਿਆ ਗਿਆ ਫ਼ੈਸਲਾ ਸਰਕਾਰ ਲਈ ਵੀ ਅਲੋਚਨਾ ਦਾ ਵੱਡਾ ਕਾਰਨ ਬਣੇਗਾ | ਉਨ੍ਹਾਂ ਕਿਹਾ ਕਿ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਉਲਟਾ ਮਹਿੰਗਾਈ 'ਤੇ ਠੱਲ੍ਹ ਪਾਈ ਜਾਵੇ, ਨਾ ਕਿ ਹੋਰ ਬੋਝ ਪਾਇਆ ਜਾਵੇ | ਇਸ ਲਈ ਸਰਕਾਰ ਨੂੰ ਚਾਹੀਦਾ ਸੀ ਕਿ ਕਿਸਾਨਾਂ ਲਈ ਕੋਈ ਵਿਸ਼ੇਸ਼ ਪੈਕੇਜ ਰੱਖਦੀ ਤਾਂ ਜੋ ਉਨ੍ਹਾਂ ਨੂੰ ਡੀਜ਼ਲ ਦੀ ਖਪਤ 'ਤੇ ਕੋਈ ਸਬਸਿਡੀ ਵਗ਼ੈਰਾ ਦਿੱਤੀ ਜਾ ਸਕਦੀ |
ਤੇਲ ਕੀਮਤਾਂ ਵਿਚ ਵਾਧੇ ਨਾਲ ਸਰਕਾਰ ਦਾ ਦੋਹਰਾ ਕਿਰਦਾਰ ਹੋਇਆ ਜੱਗ ਜ਼ਾਹਿਰ - ਆਯੂਸ਼ ਬਜਾਜ
ਆਮ ਆਦਮੀ ਪਾਰਟੀ ਦੇ ਆਗੂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟਾਉਣ ਲਈ ਰੌਲਾ ਪਾਉਂਦੇ ਰਹੇ ਹਨ, ਪਰ ਹੁਣ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੇ ਰੇਟ ਵਧਾ ਕੇ ਲੋਕਾਂ ਸਾਹਮਣੇ ਦੋਹਰੇ ਚਰਿੱਤਰ ਦਾ ਪ੍ਰਗਟਾਵਾ ਕੀਤਾ ਹੈ | ਇਹ ਵਿਚਾਰ ਭਾਜਪਾ ਜਨਤਾ ਯੁਵਾ ਮੋਰਚਾ ਦੇ ਸੂਬਾ ਵਿੱਤ ਸਕੱਤਰ ਆਯੂਸ਼ ਬਜਾਜ ਨੇ ਪੱਤਰਕਾਰਾਂ ਦੇ ਨਾਲ ਸਾਂਝੇ ਕੀਤੇ ਹਨ | ਉਨ੍ਹਾਂ ਨੇ ਕਿਹਾ ਹੈ ਪੰਜਾਬ ਦੇ ਲੋਕ ਪਹਿਲਾਂ ਤੋਂ ਹੀ ਮਹਿੰਗਾਈ ਬੇਰੁਜ਼ਗਾਰੀ ਅਤੇ ਮੰਦੇ ਦੀ ਮਾਰ ਝੱਲ ਰਹੇ | ਇਸ ਦੌਰਾਨ ਪੰਜਾਬ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਤੇ ਵੈਟ ਕਰ 'ਚ ਵਾਧਾ ਕਰਕੇ ਲੋਕਾਂ ਤੇ ਵਾਧੂ ਬੋਝ ਪਾਇਆ ਹੈ | ਉਨ੍ਹਾਂ ਨੇ ਕਿਹਾ ਹੈ ਕਿ ਲੋਕ ਸਰਕਾਰ ਤੋਂ ਰਾਹਤ ਦੀ ਆਸ ਲਗਾਈ ਬੈਠੇ ਸਨ, ਪਰ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਤੇ ਵੈਟ ਵਿਚ ਵਾਧਾ ਕਰਕੇ ਸਰਕਾਰ ਨੇ ਪੰਜਾਬ ਦੇ ਲੋਕਾਂ ਤੇ 500 ਕਰੋੜ ਰੁਪਏ ਦਾ ਵਾਧੂ ਭਾਰ ਪਾ ਦਿੱਤਾ ਹੈ |
ਸਰਕਾਰ ਆਪਣੀਆਂ ਨਾਲਾਇਕੀਆਂ ਦਾ ਬੋਝ ਲੋਕਾਂ 'ਤੇ ਪਾ ਰਹੀ ਹੈ - ਮਨਪ੍ਰੀਤ ਸਿੰਘ ਸੰਧੂ,
ਪੰਜਾਬ ਵਿਚ ਸੂਬਾ ਸਰਕਾਰ ਵਲ਼ੋਂ ਵਧਾਏ ਗਏ ਟੈਕਸ ਕਾਰਨ ਵਧੇ ਡੀਜ਼ਲ ਤੇ ਪਟਰੋਲ ਦੇ ਭਾਅ ਤੇ ਰੋਸ ਪ੍ਰਗਟ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਫ਼ੈਸਲਾ ਪੰਜਾਬ ਵਾਸੀਆਂ ਦੇ ਖ਼ਿਲਾਫ਼ ਹੈ¢ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਖ਼ਿਲਾਫ਼ੀ ਹੈ¢ ਕਰਜ਼ਾ ਚੁੱਕਣ ਦੇ ਨਾਲ ਨਾਲ ਪੈਸੇ ਇਕੱਠੇ ਕਰਨ ਲਈ ਅਤੇ ਆਪਣੀ ਨਾਲਾਇਕੀ ਛੁਪਾਉਣ ਵਾਸਤੇ ਆਮ ਲੋਕਾਂ ਤੇ ਡੀਜ਼ਲ ਤੇ ਪਟਰੋਲ ਤੇ ਟੈਕਸ ਵਧਾ ਕੇ ਬੋਝ ਪਾ ਰਹੀ ਹੈ ਜੋ ਕਿ ਸਹੀ ਨਹੀਂ ਹੈ¢ ਡੀਜ਼ਲ ਪਟਰੋਲ ਦੇ ਭਾਅ ਵਧਣ ਕਰਕੇ ਹਰ ਵਸਤੂ ਤੇ ਅਸਰ ਪਵੇਗਾ ਅਤੇ ਹਰ ਵਸਤੂ ਮਹਿੰਗੀ ਹੋਵੇਗੀ¢
ਆਮ ਆਦਮੀ ਪਾਰਟੀ ਨੇ ਡੀਜ਼ਲ ਪਟਰੋਲ ਤੇ ਵੈਟ ਵਧਾ ਲੋਕਾਂ ਨਾਲ ਕੀਤਾ ਧੋਖਾ - ਦਰਸ਼ਨ ਵਧਵਾ
ਸਮਾਜਸੇਵੀ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਦਰਸ਼ਨ ਕੁਮਾਰ ਵਧਵਾ ਨੇ ਕਿਹਾ ਕਿ ਪੰਜਾਬ ਦੇ ਵਾਸੀਆਂ ਨੇ ਇਸ ਲਈ ਆਮ ਆਦਮੀ ਪਾਰਟੀ ਨੂੰ ਨਹੀਂ ਚੁਣਿਆ ਸੀ ਕਿ ਬਿਨਾਂ ਸੋਚੇ ਸਮਝੇ ਫ਼ੈਸਲੇ ਲਈ ਜਾਣ¢ ਪੰਜਾਬ ਵਿਚ ਪਹਿਲਾ ਹੀ ਪਟਰੋਲ ਡੀਜ਼ਲ ਗੁਆਂਢੀ ਸੂਬਿਆਂ ਦੇ ਨਾਲੋਂ ਮਹਿੰਗਾ ਹੈ¢ ਹੁਣ 90 ਪੈਸੇ ਵੈਟ ਵਧਾ ਕੇ ਸਰਕਾਰ ਨੇ ਇਸ ਨੂੰ ਹੋਰ ਮਹਿੰਗਾ ਕਰ ਦਿੱਤਾ ਹੈ¢ ਪੰਜਾਬ ਵਿਚ ਪਹਿਲਾਂ ਹੀ ਮਹਿੰਗਾਈ ਕਾਫ਼ੀ ਹੈ ਅਤੇ ਹੁਣ ਇਸ ਕਾਰਨ ਸੂਬੇ ਦੇ ਲੋਕਾਂ ਤੇ ਹੋਰ ਬੋਝ ਵਧੇਗਾ¢ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਤਾਂ ਪਹਿਲਾਂ ਹੀ ਪਟਰੋਲ ਡੀਜ਼ਲ ਦੀਆਂ ਕੀਮਤਾਂ ਗੁਆਂਢੀ ਸੂਬਿਆਂ ਦੇ ਬਰਾਬਰ ਕਰਨ ਦੀ ਮੰਗ ਕਰ ਰਹੇ ਸਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਹ ਫ਼ੈਸਲਾ ਅਤਿ ਗ਼ਲਤ ਹੈ¢
ਤੇਲ ਕੀਮਤਾਂ ਵਧਾਉਣ ਦੀ ਬਜਾਏ ਸਰਕਾਰ ਫਾਲਤੂ ਮਸ਼ਹੂਰੀਆਂ ਦੇ ਖਰਚੇ ਘਟਾਵੇ - ਵਿਧਾਇਕ ਜਾਖੜ
ਪੰਜਾਬ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਿਚ 90 ਪੈਸੇ ਵੈਟ ਵਾਧਾ ਕਰਨ 'ਤੇ ਤੰਜ਼ ਕੱਸਦੇ ਹੋਏ ਅਬੋਹਰ ਹਲਕੇ ਤੋਂ ਵਿਧਾਇਕ ਸੰਦੀਪ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਪੈਟਰੋਲ ਡੀਜ਼ਲ ਦੇ ਰੇਟ ਵਧਾਉਣ ਬਜਾਏ ਆਪਣੀਆਂ ਮਸ਼ਹੂਰੀਆਂ ਦੇ ਖ਼ਰਚੇ ਨੂੰ ਕੰਟਰੋਲ ਕਰਨਾ ਚਾਹੀਦਾ ਸੀ ਜਦ ਕਿ ਹੁਣ ਪੰਜਾਬ ਦੇ ਲੋਕਾਂ ਤੇ ਨਾਜਾਇਜ਼ ਭਾਰ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਹੁਣ ਪੰਜਾਬ ਸਰਕਾਰ ਨੇ ਸੂਬੇ ਦੇ ਵਿਕਾਸ ਲਈ ਰੇਟ ਵਿਚ ਵਾਧਾ ਕੀਤਾ ਹੈ ਤਾਂ ਹੁਣ ਉਸੇ ਹਿਸਾਬ ਨਾਲ ਹਲਕੇ ਵਿਚ ਇਕੱਠਾ ਹੋਣ ਵਾਲਾ ਵੈਟ ਉਸੇ ਹਲਕੇ ਦੇ ਵਿਕਾਸ ਕਾਰਜਾਂ ਤੇ ਖ਼ਰਚ ਕੀਤਾ ਜਾਵੇ ਜਦ ਕਿ ਮੁਫ਼ਤ ਦੀਆਂ ਸਹੂਲਤਾਂ ਦੇਣ ਲਈ ਲੋਕਾਂ ਤੇ ਡਬਲ ਭਾਰ ਪਾਉਣਾ ਧੋਖਾ ਹੈ |
ਪੰਜਾਬ ਸਰਕਾਰ ਬਿਜਲੀ ਅਤੇ ਮੈਡੀਕਲ ਸੇਵਾਵਾਂ ਤੇ ਕੀਤੇ ਨਾਜਾਇਜ਼ ਖ਼ਰਚੇ ਪੂਰੇ ਕਰਨ 'ਤੇ ਤੁਲੀ - ਡਾ. ਰਿਣਵਾ
ਫ਼ਾਜ਼ਿਲਕਾ ਦੇ ਸਾਬਕਾ ਵਿਧਾਇਕ ਅਤੇ ਅਬੋਹਰ ਹਲਕੇ ਦੇ ਇੰਚਾਰਜ ਡਾ. ਮਹਿੰਦਰ ਰਿਣਵਾ ਨੇ ਕਿਹਾ ਕਿ ਅਬੋਹਰ ਹਲਕਾ ਪਹਿਲਾਂ ਹੀ ਕਿਸਾਨੀ ਤੇ ਨਿਰਭਰ ਹੈ, ਹੁਣ ਪੰਜਾਬ ਸਰਕਾਰ ਵੱਲੋਂ ਪੈਟਰੋਲ ਡੀਜ਼ਲ ਦੇ ਰੇਟ ਵਧਾ ਕੇ ਕਿਸਾਨਾਂ ਨੂੰ ਹੋਰ ਬਰਬਾਦ ਕੀਤਾ ਜਾ ਰਿਹਾ ਹੈ ਜਦ ਕਿ ਆਮ ਘਰਾਂ ਤੇ ਵੀ ਇਸ ਦਾ ਦੁੱਗਣਾ ਪ੍ਰਭਾਵ ਪਵੇਗਾ | ਦੂਜੇ ਪਾਸੇ ਪੰਜਾਬ ਸਰਕਾਰ ਆਪਣੀਆਂ ਗਰੰਟੀਆਂ ਪੂਰੀ ਕਰਨ ਲਈ ਨਾਜਾਇਜ਼ ਖਰਚਾ ਕਰਕੇ ਸਿਹਤ ਕੇਂਦਰਾਂ ਦੀ ਲੀਪਾ ਪੋਚੀ ਕਰਕੇ ਉਨ੍ਹਾਂ ਨੂੰ ਮੁਹੱਲਾ ਕਲੀਨਿਕ ਵਿਚ ਤਬਦੀਲ ਕਰ ਰਹੀ ਹੈ, ਜਿਸ ਤੇ ਪੰਜਾਬ ਸਰਕਾਰ ਨੇ ਕਰੋੜਾਂ ਦਾ ਫ਼ੰਡ ਨਾਜਾਇਜ਼ ਤੌਰ ਤੇ ਖ਼ਰਚ ਕਰਕੇ ਬਰਬਾਦ ਕੀਤਾ ਜਦ ਕਿ ਸਟਾਫ਼ ਅਤੇ ਡਾਕਟਰ ਪਹਿਲਾਂ ਵਾਲੇ ਹੀ ਕੰਮ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਮੂਰਖ ਨਾ ਬਣਾਵੇ, ਪੰਜਾਬ ਦੇ ਲੋਕ ਸਰਕਾਰ ਦੀਆਂ ਸਾਰੀਆਂ ਚਾਲਾਂ ਨੂੰ ਸਮਝਦੇ ਹਨ ਅਤੇ ਜਨਤਾ ਹੀ ਸਰਕਾਰ ਨੰੂ ਅਜਿਹੇ ਕੰਮਾਂ ਦਾ ਮੂੰਹ ਤੋੜਵਾਂ ਜਵਾਬ ਦੇਵੇਗੀ |
ਮੁਫ਼ਤ ਦੀਆਂ ਸਹੂਲਤਾਂ ਨੂੰ ਪੂਰਾ ਕਰਨ ਲਈ ਪੈਟਰੋਲ ਡੀਜ਼ਲ ਦੇ ਰੇਟ ਵਧਾਉਣਾ ਧੋਖਾ - ਗੋਦਾਰਾ
ਸੀਤੋ ਗੰੁਨੋ੍ਹ ਇਲਾਕੇ ਦੇ ਨਾਮਵਰ ਕਿਸਾਨ ਆਗੂ ਸੰਜੀਵ ਗੋਦਾਰਾ ਨੇ ਕਿਹਾ ਕਿ ਪੈਟਰੋਲ ਡੀਜ਼ਲ ਦੇ ਰੇਟ ਵਧਣ ਕਾਰਨ ਖੇਤੀਬਾੜੀ ਹੀ ਮਹਿੰਗੀ ਨਹੀਂ ਹੋਵੇਗੀ ਜਦ ਕਿ ਟਰਾਂਸਪੋਰਟ ਅਤੇ ਕਾਰੋਬਾਰ ਵੀ ਮਹਿੰਗੇ ਹੋ ਜਾਣਗੇ | ਜਿਸ ਨਾਲ ਹਰ ਘਰ ਤੇ ਹੋਰ ਆਰਥਿਕ ਬੋਝ ਵਧੇਗਾ, ਜਦ ਕਿ ਪੰਜਾਬ ਨੂੰ ਖ਼ੁਸ਼ਹਾਲੀ ਵੱਲ ਲੈ ਜਾਣ ਦਾ ਵਾਅਦਾ ਕਰਨ ਵਾਲੀ ਪੰਜਾਬ ਸਰਕਾਰ ਅਜਿਹੇ ਕਾਰਜਾਂ ਨਾਲ ਪੰਜਾਬ ਨੂੰ ਖ਼ੁਸ਼ਹਾਲ ਨਹੀਂ ਕਰ ਸਕਦੀ ਜਦ ਕਿ ਜਨਤਾ ਦੇ ਸਿਰ ਤੋਂ ਬੋਝ ਘੱਟ ਕਰਕੇ ਹੀ ਸੂਬੇ ਦੀ ਤਰੱਕੀ ਸੰਭਵ ਹੈ | ਪੰਜਾਬ ਸਰਕਾਰ ਨੂੰ ਮੁਫ਼ਤ ਵਾਲੀਆਂ ਸਹੂਲਤਾਂ ਬੰਦ ਕਰਨੀਆਂ ਚਾਹੀਦੀਆਂ ਹਨ ਨਹੀਂ ਤਾਂ ਸੂਬੇ ਦੀ ਆਰਥਿਕਤਾ ਹੇਠਾਂ ਡਿਗ ਪਵੇਗੀ |
ਇੱਕ ਕੰਨ ਛੱਡ ਕੇ ਦੂਜਾ ਕੰਨ ਫੜ ਕੇ ਜਨਤਾ ਨੂੰ ਬਣਾਇਆ ਮੂਰਖ - ਗੁਰਬਚਨ ਸਿੰਘ ਸਰ੍ਹਾਂ
ਅਬੋਹਰ ਇਲਾਕੇ ਦੇ ਨਾਮਵਰ ਆੜ੍ਹਤੀਆ ਆਗੂ ਗੁਰਚਰਨ ਸਿੰਘ ਸਰਾਂ ਨੇ ਕਿਹਾ ਕਿ ਪਹਿਲਾਂ ਤਾਂ ਪੰਜਾਬ ਸਰਕਾਰ ਨੇ ਬਿਜਲੀ ਮੁਫ਼ਤ ਕਰਕੇ ਪੰਜਾਬ ਦੇ ਲੋਕਾਂ ਨੂੰ ਰਿਆਇਤਾਂ ਦਿੱਤੀਆਂ ਜਦ ਕਿ ਹੁਣ ਸਰਕਾਰ ਚਲਾਉਣ ਲਈ ਪੈਸਿਆਂ ਦੀ ਤਾਂ ਲੋੜ ਪਵੇਗੀ। ਇਸ ਲਈ ਪੰਜਾਬ ਸਰਕਾਰ ਨੇ ਇੱਕ ਕੰਨ ਛੱਡ ਕੇ ਦੂਜੇ ਪਾਸੇ ਤੋਂ ਕੰਨ ਫੜ ਲਿਆ ਤਾਂ ਜੋ ਪੰਜਾਬ ਦੇ ਵਿਕਾਸ ਕਾਰਜ ਕਰਵਾਏ ਜਾ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਪੈਟਰੋਲ ਡੀਜ਼ਲ ਦੇ ਰੇਟ ਵਧਾਉਣ ਨਾਲ ਵਰਗ ਨੂੰ ਨੁਕਸਾਨ ਹੋਵੇਗਾ ਜਦ ਕਿ ਸਰਕਾਰ ਨੂੰ ਆਪਣੀਆਂ ਨੀਤੀਆਂ ਨੂੰ ਬਦਲ ਕੇ ਜ਼ਰੂਰਤਮੰਦ ਪਰਿਵਾਰਾਂ ਤੱਕ ਹੀ ਸਬਸਿਡੀ ਦੇਣੀ ਚਾਹੀਦੀ ਹੈ ਅਤੇ ਆਰਥਿਕ ਤੌਰ ਤੇ ਮਜ਼ਬੂਤ ਪਰਿਵਾਰਾਂ ਨੂੰ ਆਪਣੇ ਆਪ ਸਬਸਿਡੀ ਤਿਆਗ ਕਰਨ ਦਾ ਹੋਕਾ ਦੇਣਾ ਚਾਹੀਦਾ ਹੈ ਤਾਂ ਹੀ ਦੇਸ਼ ਅਤੇ ਸੂਬੇ ਦੀ ਤਰੱਕੀ ਸੰਭਵ ਹੈ।
ਅਬੋਹਰ, 4 ਫ਼ਰਵਰੀ (ਵਿਵੇਕ ਹੂੜੀਆ) - ਸਥਾਨਕ ਸਿੱਧੂ ਨਗਰੀ ਨਿਵਾਸੀਆਂ ਵਲੋਂ ਪੂਰਨਮਾਸ਼ੀ ਦੇ ਸੰਬੰਧ ਵਿਚ 28ਵੀਂ ਝੰਡਾ ਯਾਤਰਾ 5 ਫਰਵਰੀ ਐਤਵਾਰ ਨੂੰ ਸਵੇਰੇ 6.15 ਵਜੇ ਕੱਢੀ ਜਾਵੇਗੀ | ਇਹ ਯਾਤਰਾ ਰਾਮ ਚੰਦ ਬਜਾਜ ਫਲੋਰ ਮਿਲ ਤੋਂ ਸ਼ੁਰੂ ਹੋ ਕੇ ਬਾਲਾ ਜੀ ਧਾਮ ਪਹੁੰਚੇਗੀ | ...
ਫ਼ਾਜ਼ਿਲਕਾ, 4 ਫ਼ਰਵਰੀ (ਦਵਿੰਦਰ ਪਾਲ ਸਿੰਘ) - ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਦਾ ਮੁੱਦਾ ਵਿਸ਼ੇ 'ਤੇ ਬਠਿੰਡਾ ਵਿਖੇ 7 ਫ਼ਰਵਰੀ ਨੂੰ ਕਨਵੈੱਨਸ਼ਨ ਕੀਤੀ ਜਾਵੇਗੀ | ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ...
ਅਬੋਹਰ, 4 ਫਰਵਰੀ (ਤੇਜਿੰਦਰ ਸਿੰਘ ਖ਼ਾਲਸਾ) - ਸਥਾਨਕ ਵਾਸੀ ਰਾਜੀਵ ਸੋਨੀ ਦੇ ਬੇਟੇ ਹਾਰਦਿਕ ਸੋਨੀ ਨੇ ਕੰਬੋਡੀਆ 'ਚ ਇਨਲਾਈਨ ਹਾਕੀ ਐਸੋਸੀਏਸ਼ਨ ਵੱਲੋਂ ਆਯੋਜਿਤ ਏਸ਼ੀਅਨ ਕੱਪ 'ਚ ਸੋਨੇ ਦਾ ਤਗਮਾ ਹਾਸਲ ਕੀਤਾ ਹੈ | ਵਿਧਾਇਕ ਸੰਦੀਪ ਜਾਖੜ ਵਲੋਂ ਹਾਰਦਿਕ ਸੋਨੀ ਨੂੰ ...
ਫ਼ਾਜ਼ਿਲਕਾ, 4 ਫਰਵਰੀ (ਅਮਰਜੀਤ ਸ਼ਰਮਾ) - ਪਿੰਡ ਹੀਰਾ ਵਾਲੀ ਵਿਖੇ ਕੌਫ਼ੀ ਇੰਟਰਨੈਸ਼ਨਲ ਸਕੂਲ ਵਿਚ ਦੰਦਾਂ ਦੀ ਜਾਂਚ ਦਾ ਕੈਂਪ ਲਗਾਇਆ ਗਿਆ ਜਿਸ ਵਿਚ ਸਕੂਲ ਦੇ ਸਮੂਹ ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ ਡਾ.ਮਨੀਸ਼ ਜੱਗਾ ਅਤੇ ਡਾ.ਅਰੋੜਾ ਵੱਲੋਂ ਕੀਤੀ ਗਈ | ਇਸ ਮੌਕੇ ...
ਅਬੋਹਰ, 4 ਫਰਵਰੀ (ਤੇਜਿੰਦਰ ਸਿੰਘ ਖ਼ਾਲਸਾ) - ਅੱਜ ਵਿਸ਼ਵ ਕੈਂਸਰ ਦਿਹਾੜੇ ਮੌਕੇ ਸਿਵਲ ਸਰਜਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੀਰਾ ਨਰਸਿੰਗ ਕਾਲਜ ਅਤੇ ਹਸਪਤਾਲ ਅਬੋਹਰ ਵਿਚ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਸਰਕਾਰੀ ਹਸਪਤਾਲ ਦੇ ਸੀਨੀਅਰ ...
ਫ਼ਾਜ਼ਿਲਕਾ, 4 ਫਰਵਰੀ (ਅਮਰਜੀਤ ਸ਼ਰਮਾ) - ਗਊਸ਼ਾਲਾ ਵਿਖੇ ਹੋਈ ਇਕ ਮੀਟਿੰਗ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਜਗਦੀਸ਼ ਸਿੰਘ ਮਨਸਾ ਨੇ ਕਿਹਾ ਕਿ ਸਾਨੂੰ ਸਭ ਨੂੰ ਸਮਾਜਿਕ ਤੌਰ 'ਤੇ ਲੋਕਾਂ ਨੂੰ ਜਾਗਰੂਕ ਕਰ ਕੇ ਜਨਤਕ ਥਾਵਾਂ ਤੇ ਸ਼ਰੇਆਮ ...
ਜਲਾਲਾਬਾਦ, 4 ਫਰਵਰੀ (ਜਤਿੰਦਰ ਪਾਲ ਸਿੰਘ) - ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਵਰਲਡ ਕੈਂਸਰ ਦਿਵਸ ਮਨਾਉਂਦੇ ਹੋਏ ਸਵੇਰ ਦੀ ਸਭਾ ਵਿਚ ਵਿਦਿਆਰਥੀਆਂ ਨੂੰ ਕੈਂਸਰ ਬਾਰੇ ਜਾਣਕਾਰੀ ਦਿੱਤੀ ਗਈ¢ ਸਕੂਲ ਪਿ੍ੰਸੀਪਲ ਅਮਿਤ ਗਗਨੇਜਾ ਨੇ ...
ਅਬੋਹਰ, 4 ਫ਼ਰਵਰੀ (ਵਿਵੇਕ ਹੂੜੀਆ) - ਐਨ. ਸੀ. ਈ. ਆਰ. ਟੀ. ਦੀਆਂ ਹਦਾਇਤਾਂ ਅਨੁਸਾਰ ਸਾਲ ਪ੍ਰੀਖਿਆਵਾਂ ਵਿਚ ਸੁੰਦਰ ਲਿਖਾਈ ਦੇ ਵਿਦਿਆਰਥੀਆਂ ਨੂੰ ਪੰਜ ਨੰਬਰ ਦਿੱਤੇ ਜਾਣੇ ਹਨ | ਇਸ ਦੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੀਤੋ ਗੁੰਨ੍ਹੋ ਵਿਚ ਅੰਗਰੇਜ਼ੀ ਵਿਸ਼ੇ ...
ਅਬੋਹਰ, 4 ਫਰਵਰੀ (ਵਿਵੇਕ ਹੂੜੀਆ) - ਸੀਨੀਅਰ ਸੈਕੰਡਰੀ ਸਕੂਲ ਖੁੱਬਣ ਵਿਚ ਸਿਵਲ ਸਰਜਨ ਫ਼ਾਜ਼ਿਲਕਾ ਡਾ. ਸਤੀਸ਼ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਸ.ਐਮ.ਓ ਸਰਬਰਿੰਦਰ ਸੇਠੀ ਦੀ ਅਗਵਾਈ ਵਿਚ ਐਨ. ਪੀ. ਸੀ. ਡੀ. ਐਸ. ਪ੍ਰੋਗਰਾਮ ਦੇ ਤਹਿਤ ਡਾ.ਨਵੀਨ ਮਿੱਤਲ ਵਲੋਂ ਕੈਂਸਰ ...
ਅਬੋਹਰ, 4 ਫਰਵਰੀ (ਵਿਵੇਕ ਹੂੜੀਆ) - ਸਥਾਨਕ ਗੋਪੀਚੰਦ ਆਰੀਆ ਮਹਿਲਾ ਕਾਲਜ ਦੀ ਪਿ੍ੰਸੀਪਲ ਡਾ.ਰੇਖਾ ਸੂਦ ਹਾਂਡਾ ਦੇ ਯੋਗ ਨਿਰਦੇਸ਼ਨ ਵਿਚ ਡਾ.ਸ਼ਕੁੰਤਲਾ ਮਿੱਡਾ(ਵਾਈਸ ਪਿ੍ੰਸੀਪਲ ਪੰਜਾਬੀ ਵਿਭਾਗ ਦੇ ਮੁਖੀ) ਦੀ ਅਗਵਾਈ ਵਿਚ ਵਿਸ਼ਵ ਕੈਂਸਰ ਦੇ ਸਬੰਧ ਵਿਚ ਸੈਮੀਨਾਰ ਦਾ ...
ਫ਼ਾਜ਼ਿਲਕਾ, 4 ਫਰਵਰੀ (ਦਵਿੰਦਰ ਪਾਲ ਸਿੰਘ) - ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਦਿਵਸ ਨੂੰ ਲੈ ਕੇ ਸ੍ਰੀ ਗੁਰੂ ਰਵਿਦਾਸ ਮੰਦਰ ਜੱਟੀਆਂ ਮੁਹੱਲਾ(ਅੰਬੇਡਕਰ) ਫ਼ਾਜ਼ਿਲਕਾ ਵਲੋਂ ਸ਼ਹਿਰ ਵਿਚ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿਚ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਹਿੱਸਾ ...
ਫ਼ਾਜ਼ਿਲਕਾ, 4 ਫਰਵਰੀ(ਅਮਰਜੀਤ ਸ਼ਰਮਾ) - ਪਿਛਲੇ ਦਿਨੀਂ ਫ਼ਾਜ਼ਿਲਕਾ ਅੰਦਰ ਚੱਲ ਰਹੇ ਸਟੇਟ ਸਪੈਸ਼ਲ ਸੈੱਲ ਥਾਣੇ ਨੂੰ ਮੋਗਾ ਜ਼ਿਲ੍ਹੇ 'ਚ ਤਬਦੀਲ ਕਰਨ ਦੀ ਅਫ਼ਵਾਹ ਨੂੰ ਉਸ ਸਮੇਂ ਵਿਰਾਮ ਲੱਗ ਗਿਆ ਜਦੋਂ ਫ਼ਾਜ਼ਿਲਕਾ ਵਿਖੇ ਪੰਜਾਬ ਦੇ ਗਵਰਨਰ ਦੀ ਫੇਰੀ ਦੌਰਾਨ ...
ਜ਼ੀਰਾ, 4 ਫਰਵਰੀ (ਪ੍ਰਤਾਪ ਸਿੰਘ ਹੀਰਾ) - ਪੰਜਾਬ ਵਾਸੀਆਂ ਨੂੰ ਵੱਡੀਆਂ-ਵੱਡੀਆਂ ਰਾਹਤਾਂ ਦੇਣ ਦੇ ਵੱਡੇ-ਵੱਡੇ ਵਾਅਦੇ ਕਰਕੇ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕ ਭਲਾਈ ਦੇ ਕੰਮ ਕਰਨ ਦੀ ...
ਮੰਡੀ ਲਾਧੂਕਾ, 4 ਫਰਵਰੀ (ਰਾਕੇਸ਼ ਛਾਬੜਾ) - ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਇਕ ਜਥਾ ਕੌਮੀ ਇਨਸਾਫ਼ ਮੋਰਚੇ ਲਈ ਚੰਡੀਗੜ੍ਹ ਦੇ ਲਈ ਰਵਾਨਾ ਹੋਇਆ | ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਕੁਮਾਰ ਲਾਧੂਕਾ ਨੇ ਕਿਹਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ...
ਮੰਡੀ ਲਾਧੂਕਾ, 4 ਫਰਵਰੀ (ਰਾਕੇਸ਼ ਛਾਬੜਾ) - ਈ.ਟੀ.ਟੀ. ਅਧਿਆਪਕ ਯੂਨੀਅਨ ਅਤੇ ਗੌਰਮਿੰਟ ਅਧਿਆਪਕ ਯੂਨੀਅਨ ਨੇ ਪੰਜਾਬ ਸਰਕਾਰ ਤੋਂ ਟੈੱਟ ਦੀ ਪ੍ਰੀਖਿਆ ਲੈਣ ਦੀ ਮੰਗ ਕੀਤੀ ਹੈ | ਈ.ਟੀ.ਟੀ.ਅਧਿਆਪਕ ਯੂਨੀਅਨ ਦੇ ਸੂਬਾ ਸਕੱਤਰ ਛਿੰਦਰ ਸਿੰਘ ਲਾਧੂਕਾ ਅਤੇ ਗੌਰਮਿੰਟ ਅਧਿਆਪਕ ...
ਅਬੋਹਰ, 4 ਫਰਵਰੀ (ਤੇਜਿੰਦਰ ਸਿੰਘ ਖ਼ਾਲਸਾ) - ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਤਰਜ਼ ਤੇ ਸਬ ਡਿਵੀਜ਼ਨ ਪੱਧਰ ਤੇ ਮਹੀਨੇ ਦੇ ਹਰ ਸਨਿਚਰਵਾਰ ਨੂੰ ਛੁੱਟੀ ਦੀ ਮੰਗ ਨੂੰ ਲੈ ਕੇ ਵਕੀਲ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ | ਜਿਸ ਤਹਿਤ ਅਬੋਹਰ ਬਾਰ ...
ਫਾਜ਼ਿਲਕਾ, 4 ਫਰਵਰੀ (ਦਵਿੰਦਰ ਪਾਲ ਸਿੰਘ) - ਸਿਹਤ ਬਲਾਕ ਡੱਬਵਾਲਾ ਕਲਾਂ ਵਲੋਂ ਕੌਮੀ ਕੈਂਸਰ ਜਾਗਰੂਕਤਾ ਦਿਵਸ ਮੌਕੇ ਸਿਵਲ ਸਰਜਨ ਫ਼ਾਜ਼ਿਲਕਾ ਡਾ ਸਤੀਸ਼ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ ਪੰਕਜ ਚੌਹਾਨ ਦੀ ਅਗਵਾਈ ਵਿਚ ਆਪਣੇ ਅਧੀਨ ...
• ਸਮੇਂ ਸਿਰ ਜਾਗਰੂਕ ਹੋਣਾ ਹੀ ਕੈਂਸਰ ਨਿਯੰਤਰਣ ਦੀ ਕੁੰਜੀ ਹੈ - ਡਾ. ਚਰਨਪਾਲ ਫ਼ਾਜ਼ਿਲਕਾ, 4 ਫਰਵਰੀ (ਅਮਰਜੀਤ ਸ਼ਰਮਾ) - ਸਿਵਲ ਸਰਜਨ ਫ਼ਾਜ਼ਿਲਕਾ ਨੇ ਡਾ. ਸਤੀਸ਼ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਵਿਕਾਸ ਗਾਂਧੀ ਦੇ ਦੇਖ-ਰੇਖ ਹੇਠ ...
ਫ਼ਾਜ਼ਿਲਕਾ, 4 ਫਰਵਰੀ (ਦਵਿੰਦਰ ਪਾਲ ਸਿੰਘ) - ਨੈਸ਼ਨਲ ਡਿਗਰੀ ਕਾਲਜ ਦੇ ਹੋਣਹਾਰ 12 ਵਿਦਿਆਰਥੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਰ ਵਿਦਿਆਰਥੀ ਨੂੰ 3100 ਦੀ ਇਨਾਮ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਇਹ ਇਨਾਮ ਸ਼੍ਰੋਮਣੀ ਗੁਰਦੁਆਰਾ ...
ਫ਼ਾਜ਼ਿਲਕਾ, 4 ਫ਼ਰਵਰੀ (ਦਵਿੰਦਰ ਪਾਲ ਸਿੰਘ) - ਕੇਂਦਰ ਸਰਕਾਰ ਵਲੋਂ ਆਪਣੇ ਚਹੇਤਿਆਂ ਨੂੰ ਆਰਥਿਕ ਫ਼ਾਇਦਾ ਦੇਣ ਅਤੇ ਐਲ.ਆਈ.ਸੀ., ਸਟੇਟ ਬੈਂਕ ਵਰਗੇ ਅਦਾਰਿਆਂ ਦੇ ਸ਼ੋਸ਼ਣ ਦੇ ਖ਼ਿਲਾਫ਼ ਕਾਂਗਰਸ ਪਾਰਟੀ ਵਲੋਂ ਜ਼ਿਲ੍ਹਾ ਪੱਧਰ 'ਤੇ ਦਿੱਤੇ ਜਾ ਰਹੇ ਰੋਸ ਧਰਨਿਆਂ ਨੂੰ ਲੈ ...
ਜਲਾਲਾਬਾਦ, 4 ਫ਼ਰਵਰੀ (ਕਰਨ ਚੁਚਰਾ) - ਥਾਣਾ ਅਮੀਰ ਖ਼ਾਸ ਪੁਲਿਸ ਨੇ ਗੈਸ ਏਜੰਸੀ ਦੇ ਕਰਮਚਾਰੀ ਤੋਂ ਨਕਦੀ ਖੋਹ ਕੇ ਫ਼ਰਾਰ ਹੋਣ ਦੇ ਦੋਸ਼ਾਂ ਤਹਿਤ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਨੂੰ ਦਿੱਤੇ ਬਿਆਨਾਂ 'ਚ ਨਵਜੋਤ ਸਿੰਘ ਪੁੱਤਰ ਇਕਬਾਲ ...
ਫ਼ਾਜ਼ਿਲਕਾ, 4 ਫਰਵਰੀ(ਅਮਰਜੀਤ ਸ਼ਰਮਾ) - ਸਦਰ ਥਾਣਾ ਪੁਲਿਸ ਨੇ ਲੱਕੜ ਚੋਰੀ ਕਰਨ ਦੇ ਦੋਸ਼ਾਂ ਤਹਿਤ ਇਕ ਦੋਸ਼ੀ ਖ਼ਿਲਾਫ਼ ਪਰਚਾ ਦਰਜ ਕੀਤਾ ਹੈ | ਜਾਣਕਾਰੀ ਦਿੰਦਿਆਂ ਏ. ਐਸ. ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਵਰੁਨ ਚੁੱਘ ਵਾਸੀ ਮਲਕਾਣਾਂ ਮੁਹੱਲਾ ਫ਼ਾਜ਼ਿਲਕਾ ਨੇ ...
ਜਲਾਲਾਬਾਦ, 4 ਫਰਵਰੀ (ਕਰਨ ਚੁਚਰਾ) - ਜਲਾਲਾਬਾਦ ਦੇ ਮੋਹਕਮ ਅਰਾਈਆਂ ਵਾਲਾ ਰੋਡ 'ਤੇ ਨਸ਼ੇ ਦੀ ਹਾਲਤ ਵਿਚ ਇਕ ਨੌਜਵਾਨ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੈਟਰੋਲ ਪੰਪ ਦੇ ਸਾਹਮਣੇ ਡਿੱਗੇ ਪਏ ਨੌਜਵਾਨ ਦੇ ਹੱਥ ਵਿਚ ਸਰਿੰਜ ਬਰਾਮਦ ਹੋਈ ਹੈ ਅਤੇ ਉਸ ਦੀ ਬਾਂਹ 'ਤੇ ...
ਅਬੋਹਰ, 4 ਫ਼ਰਵਰੀ (ਵਿਵੇਕ ਹੂੜੀਆ) - ਸਥਾਨਕ ਫ਼ਾਜ਼ਿਲਕਾ ਰੋਡ ਤੇ ਸਥਿਤ ਰੇਡ ਟੇਪ ਸ਼ੋ-ਰੂਮ ਸੰਚਾਲਕ ਅੰਕਿਤ ਗਿਰਧਰ ਸਪੁੱਤਰ ਸੁਧੀਰ ਗਿਰਧਰ ਜਿਨ੍ਹਾਂ ਦਾ 31 ਜਨਵਰੀ ਨੂੰ ਇਕ ਸੜਕ ਹਾਦਸੇ ਵਿਚ ਦਿਹਾਂਤ ਹੋ ਗਿਆ ਸੀ | ਉਸ ਦੀ ਆਤਮਿਕ ਸ਼ਾਂਤੀ ਦੇ ਲਈ ਅੰਤਿਮ ਅਰਦਾਸ 5 ...
ਅਬੋਹਰ, 4 ਫਰਵਰੀ (ਤੇਜਿੰਦਰ ਸਿੰਘ ਖ਼ਾਲਸਾ) - ਨੇੜਲੇ ਪਿੰਡ ਰੁਕਣਪੁਰਾ ਖੁਈਖੇੜਾ ਵਾਸੀ ਇਕ ਵਿਅਕਤੀ ਨਾਲ ਮਾਰਕੁੱਟ ਕਰਨ ਅਤੇ ਗੋਲੀ ਚਲਾ ਕੇ ਹੱਤਿਆ ਕਰਨ ਦੇ ਦੋਸ਼ 'ਚ 2 ਔਰਤਾਂ ਸਣੇ ਤਿੰਨ ਲੋਕਾਂ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ | ਮਿਲੀ ਜਾਣਕਾਰੀ ਅਨੁਸਾਰ ...
ਜਲਾਲਾਬਾਦ, 4 ਫਰਵਰੀ (ਕਰਨ ਚੁਚਰਾ) - ਜਲਾਲਾਬਾਦ ਦੇ ਮੋਹਕਮ ਅਰਾਈਆਂ ਵਾਲਾ ਰੋਡ 'ਤੇ ਨਸ਼ੇ ਦੀ ਹਾਲਤ ਵਿਚ ਇਕ ਨੌਜਵਾਨ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੈਟਰੋਲ ਪੰਪ ਦੇ ਸਾਹਮਣੇ ਡਿੱਗੇ ਪਏ ਨੌਜਵਾਨ ਦੇ ਹੱਥ ਵਿਚ ਸਰਿੰਜ ਬਰਾਮਦ ਹੋਈ ਹੈ ਅਤੇ ਉਸ ਦੀ ਬਾਂਹ 'ਤੇ ...
ਅਬੋਹਰ, 4 ਫਰਵਰੀ (ਵਿਵੇਕ ਹੂੜੀਆ) - ਲੋਕਾਂ ਨੂੰ ਬਿਹਤਰ ਸੁਵਿਧਾਵਾਂ ਦਾ ਵਾਅਦਾ ਕਰ ਸਤਾ ਵਿਚ ਆਈ ਪੰਜਾਬ ਸਰਕਾਰ ਵਲੋਂ ਪੈਟਰੋਲ ਡੀਜ਼ਲ ਦੇ ਰੇਟਾਂ ਵਿਚ ਵਾਧਾ ਕਰ ਲੋਕਾਂ ਦੇ ਜ਼ਖ਼ਮਾਂ ਤੇ ਲੂਣ ਛਿੜਕਿਆ ਗਿਆ ਹੈ | ਜਿਸ ਨਾਲ ਲੋਕਾਂ ਤੇ ਕਰੀਬ 450 ਕਰੋੜ ਰੁਪਏ ਤੋਂ ਜ਼ਿਆਦਾ ...
ਸੁਨਾਮ ਊਧਮ ਸਿੰਘ ਵਾਲਾ, 4 ਫਰਵਰੀ (ਭੁੱਲਰ, ਧਾਲੀਵਾਲ) - ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜ਼ਿਲ੍ਹਾ ਪ੍ਰਧਾਨ ਪਿ੍ਤਪਾਲ ਸਿੰਘ ਹਾਂਡਾ ਨੇ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਵਲੋਂ ਪੈਟਰੋਲ, ਡੀਜ਼ਲ ਦੀਆਂ ਕੀਮਤਾਂ 'ਚ ਕੀਤੇ ਗਏ ਵਾਧੇ ਦੀ ਸਖ਼ਤ ਨਿੰਦਿਆ ਕਰਦਿਆਂ ਕਿਹਾ ...
ਮਲੇਰਕੋਟਲਾ, 4 ਫਰਵਰੀ (ਪਰਮਜੀਤ ਸਿੰਘ ਕੁਠਾਲਾ) - ਜ਼ਿਲ੍ਹਾ ਪੁਲਿਸ ਮੁਖੀ ਮਲੇਰਕੋਟਲਾ ਸ੍ਰੀਮਤੀ ਅਵਨੀਤ ਕੌਰ ਸਿੱਧੂ ਨੇ ਅੱਜ ਆਪਣੇ ਦਫ਼ਤਰ ਵਿਖੇ ਬੁਲਾਈ ਇਕ ਪੱਤਰਕਾਰ ਮਿਲਣੀ ਦੌਰਾਨ ਨੇੜਲੇ ਪਿੰਡ ਮੋਰਾਂਵਾਲੀ ਵਿਖੇ ਐਸ.ਸੀ. ਭਾਈਚਾਰੇ ਨਾਲ ਸਬੰਧਤ ਮਸੂਮ ਬੱਚਿਆਂ ...
ਸੁਨਾਮ ਊਧਮ ਸਿੰਘ ਵਾਲਾ, 4 ਫਰਵਰੀ (ਭੁੱਲਰ, ਧਾਲੀਵਾਲ) - ਗੋਆ ਦੇ ਬੰਬੋਲਿਮ ਸਟੇਡੀਅਮ ਦੇ ਪੀਡਮ ਸਪੋਰਟਸ ਕੰਪਲੈਕਸ ਵਿਖੇ 30 ਜਨਵਰੀ ਤੋਂ 2 ਫਰਵਰੀ ਤੱਕ ਹੋਈ ਪੈਕੀਫਿਕ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ-2023 ਵਿਚ ਸੁਨਾਮ ਦੇ ਖਿਡਾਰੀਆਂ ਸਰਬਜੀਤ ਸਿੰਘ ਨੇ 400 ਮੀਟਰ ਹਰਲਡਜ ...
ਆਲਮਗੀਰ, 4 ਫਰਵਰੀ (ਜਰਨੈਲ ਸਿੰਘ ਪੱਟੀ)-ਸਥਾਨਕ ਗਿੱਲ ਬਾਈਪਾਸ ਸਥਿਤ ਪ੍ਰੋਲਾਈਫ ਹਸਪਤਾਲ ਵਿਖੇ ਗੋਡੇ ਬਦਲੀ ਦੇ ਮਾਹਿਰ ਹੈਡ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਸ਼ੂਗਰ, ਬਲੱਡ ਪ੍ਰੈਸ਼ਰ ਦੇ ਰੋਗੀਆਂ ਅਤੇ ਸਰੀਰਕ ਤੌਰ 'ਤੇ ਭਾਰੇ ਗੋਡਿਆਂ ਦੇ ਰੋਗਾਂ ਤੋਂ ...
ਸੁਨਾਮ ਊਧਮ ਸਿੰਘ ਵਾਲਾ, 4 ਫਰਵਰੀ (ਰੁਪਿੰਦਰ ਸਿੰਘ ਸੱਗੂ) - ਅੱਜ ਸੁਨਾਮ ਦੇ ਬੱਸ ਸਟੈਂਡ ਵਿਚ ਸੀ.ਪੀ.ਆਈ. (ਐਮ) ਸੁਨਾਮ ਵਲੋਂ ਤੇਲ ਦੀਆ ਵਧਾਈਆਂ ਕੀਮਤਾਂ ਦੇ ਖਿਲਾਫ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ¢ ਇਸ ਮÏਕੇ ਇਕੱਠੇ ਹੋਏ ਸਾਥੀਆਂ ਨੂੰ ਸੰਬੋਧਨ ...
ਅਮਰਗੜ੍ਹ, 4 ਫਰਵਰੀ (ਜਤਿੰਦਰ ਮੰਨਵੀ) - ਕਾਰ ਚਾਲਕ ਵਲੋ ਮਾਲੇਰਕੋਟਲਾ ਦੇ ਇਕ ਪ੍ਰੋਫ਼ੈਸਰ ਦੀ ਡਰਾ ਧਮਕਾ ਕੇ ਕੀਤੀ ਗਈ ਲੁੱਟ ਨੂੰ ਲੈ ਕੇ ਪੁਲਿਸ ਥਾਣਾ ਅਮਰਗੜ੍ਹ ਵਿਖੇ ਮਾਮਲਾ ਦਰਜ਼ ਹੋਇਆ ਹੈ¢ ਮਾਲੇਰਕੋਟਲਾ ਦੇ ਰਹਿਣ ਵਾਲੇ ਪ੍ਰੋਫ਼ੈਸਰ ਯੂਨਸ ਮੁਹੰਮਦ ਪੁੱਤਰ ...
ਭਵਾਨੀਗੜ੍ਹ, 4 ਫਰਵਰੀ (ਰਣਧੀਰ ਸਿੰਘ ਫੱਗੂਵਾਲਾ) - ਪਿੰਡ ਝਨੇੜੀ ਵਿਖੇ ਕਰਜ਼ੇ ਨੂੰ ਲੈ ਕੇ ਪ੍ਰੇਸ਼ਾਨ ਨੌਜਵਾਨ ਵਲੋਂ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ | ਜਾਣਕਾਰੀ ਦਿੰਦਿਆਂ ਪਿੰਡ ਦੀ ਸਰਪੰਚ ਦੇ ਪਤੀ ਮੇਜਰ ਸਿੰਘ ...
ਅਮਰਗੜ੍ਹ, 4 ਫਰਵਰੀ (ਜਤਿੰਦਰ ਮੰਨਵੀ) - ਕਾਰ ਚਾਲਕ ਵਲੋ ਮਾਲੇਰਕੋਟਲਾ ਦੇ ਇਕ ਪ੍ਰੋਫ਼ੈਸਰ ਦੀ ਡਰਾ ਧਮਕਾ ਕੇ ਕੀਤੀ ਗਈ ਲੁੱਟ ਨੂੰ ਲੈ ਕੇ ਪੁਲਿਸ ਥਾਣਾ ਅਮਰਗੜ੍ਹ ਵਿਖੇ ਮਾਮਲਾ ਦਰਜ਼ ਹੋਇਆ ਹੈ¢ ਮਾਲੇਰਕੋਟਲਾ ਦੇ ਰਹਿਣ ਵਾਲੇ ਪ੍ਰੋਫ਼ੈਸਰ ਯੂਨਸ ਮੁਹੰਮਦ ਪੁੱਤਰ ...
ਮਮਦੋਟ, 4 ਫਰਵਰੀ (ਰਾਜਿੰਦਰ ਸਿੰਘ ਹਾਂਡਾ) - ਸਥਾਨਕ ਸਕੂਲ ਡੀ.ਏ.ਵੀ.ਐਚ.ਕੇ.ਕੇ.ਐਮ ਪਬਲਿਕ ਸਕੂਲ ਮਮਦੋਟ ਵਿਖੇ ਦੋ ਦਿਨਾਂ ਤੋਂ ਕਰਵਾਏ ਜਾ ਰਹੇ ਸਪੋਰਟਸ ਡੇ ਦੇ ਦੂਜੇ ਦਿਨ ਇਨਾਮ ਵੰਡ ਸਮਾਰੋਹ ਦੀ ਸਮਾਪਤੀ ਸਕੂਲ ਦੇ ਬੱਚਿਆਂ ਦੁਆਰਾ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ...
ਜ਼ੀਰਾ, 4 ਫਰਵਰੀ (ਮਨਜੀਤ ਸਿੰਘ ਢਿੱਲੋਂ) - ਸਮਾਜ ਸੇਵੀ ਸੰਸਥਾ ਐੱਨ.ਜੀ.ਓ ਕੋਆਰਡੀਨੇਸ਼ਨ ਕਮੇਟੀ ਜ਼ੀਰਾ ਵਲੋਂ ਸਿੱਖ ਧਰਮ ਦੇ ਸੱਤਵੇਂ ਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ 394ਵਾਂ ਆਗਮਨ ਪੁਰਬ ਜ਼ੀਰਾ ਨੇੜਲੇ ਪਿੰਡ ਰਟੌਲ ਰੋਹੀ ਦੇ ਸਰਕਾਰੀ ਸੀਨੀਅਰ ਸੈਕੰਡਰੀ ...
ਫ਼ਿਰੋਜ਼ਪੁਰ, 4 ਫਰਵਰੀ (ਗੁਰਿੰਦਰ ਸਿੰਘ) - ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਵਲੋਂ 20ਵੀਂ ਸਦੀ ਦੇ ਕੌਮੀ ਸ਼ਹੀਦ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ 12 ਫਰਵਰੀ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਫ਼ਤਿਹਗੜ੍ਹ ...
ਜ਼ੀਰਾ, 4 ਫਰਵਰੀ (ਪ੍ਰਤਾਪ ਸਿੰਘ ਹੀਰਾ) - ਤਰਕਸ਼ੀਲ ਸੁਸਾਇਟੀ ਇਕਾਈ ਜ਼ੀਰਾ ਦੇ ਆਗੂ ਬਚਿੱਤਰ ਸਿੰਘ ਬਸਤੀ ਹਰੀਪੁਰ ਦੇ ਚਾਚਾ ਸੁਲੱਖਣ ਸਿੰਘ ਦੀ ਮੌਤ ਉਪਰੰਤ ਉਨ੍ਹਾਂ ਦੀ ਇੱਛਾ ਅਤੇ ਪਰਿਵਾਰ ਦੇ ਸਹਿਯੋਗ ਸਦਕਾ ਉਨ੍ਹਾਂ ਦੀ ਮਿ੍ਤਕ ਦੇਹ ਨੂੰ ਗੁਰੂ ਗੋਬਿੰਦ ਸਿੰਘ ...
ਮਮਦੋਟ, 4 ਫਰਵਰੀ (ਰਾਜਿੰਦਰ ਸਿੰਘ ਹਾਂਡਾ) - ਅੱਜ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਮਮਦੋਟ ਵਿਖੇ ਪ੍ਰਦੇਸ਼ਿਕ ਦਿਹਾਤੀ ਵਿਕਾਸ ਸੰਸਥਾ ਮੋਹਾਲੀ ਵਲੋਂ ਦੋ ਰੋਜ਼ਾ ਕਪੈਸਟੀ ਬਿਲਡਿੰਗ ਸਿਖਲਾਈ ਕੈਂਪ ਲਗਾਇਆ ਗਿਆ, ਜਿਸ ਵਿਚ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਅਧੀਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX