ਤਾਜਾ ਖ਼ਬਰਾਂ


ਰਾਜਸਥਾਨ ਸਰਕਾਰ ਦੇ ਸਿਹਤ ਅਧਿਕਾਰ ਬਿੱਲ ਦੇ ਵਿਰੋਧ 'ਚ ਇੰਡੀਅਨ ਮੈਡੀਕਲ ਐਸੋਸੀਏਸ਼ਨ 27 ਨੂੰ ਕਰੇਗੀ ਕਾਲੇ ਦਿਵਸ ਦਾ ਆਯੋਜਨ
. . .  about 1 hour ago
ਨਵੀਂ ਦਿੱਲੀ, 25 ਮਾਰਚ-ਰਾਜਸਥਾਨ ਸਰਕਾਰ ਦੇ ਸਿਹਤ ਅਧਿਕਾਰ ਬਿੱਲ ਦੇ ਵਿਰੋਧ ਵਿਚ ਇੰਡੀਅਨ ਮੈਡੀਕਲ ਐਸੋਸੀਏਸ਼ਨ 27 ਮਾਰਚ ਨੂੰ ਕਾਲੇ ਦਿਵਸ ਦਾ ਆਯੋਜਨ...
ਪੰਜਾਬ ਚ ਮੀਂਹ ਤੇ ਹਨੇਰੀ ਕਾਰਨ 70 ਫ਼ਸਦੀ ਤੋਂ ਵੱਧ ਕਣਕ ਦਾ ਨੁਕਸਾਨ-ਸੁਖਬੀਰ ਸਿੰਘ ਬਾਦਲ
. . .  about 1 hour ago
ਗੁਰੂਹਰਸਹਾਏ , 25 ਮਾਰਚ (ਹਰਚਰਨ ਸਿੰਘ ਸੰਧੂ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੰਸਦ ਮੈਂਬਰ ਫ਼ਿਰੋਜ਼ਪੁਰ ਨੇ‌ ਕਿਹਾ ਨੇ ਕਿਹਾ ਕਿ ਪੰਜਾਬ ਅੰਦਰ ਮੀਂਹ ਤੇ ਹਨੇਰੀ, ਗੜੇਮਾਰੀ ਨਾਲ‌ 70 ਫ਼ੀਸਦੀ ਤੋਂ ਵੱਧ ਕਣਕ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ। ਸੁਖਬੀਰ ਸਿੰਘ ਬਾਦਲ...
ਕੇਂਦਰ ਸਰਕਾਰ ਦੀ ਸਿਆਸੀ ਸਾਜ਼ਿਸ਼ ਦੀ ਮਿਸਾਲ ਹੈ, ਰਾਹੁਲ ਗਾਂਧੀ ਦੀ ਸੰਸਦੀ ਮੈਂਬਰਸ਼ਿਪ ਰੱਦ ਕੀਤੇ ਜਾਣਾ-ਸੁਖਵਿੰਦਰ ਸਿੰਘ ਸੁੱਖੂ
. . .  about 2 hours ago
ਸ਼ਿਮਲਾ, 25 ਮਾਰਚ-ਰਾਹੁਲ ਗਾਂਧੀ ਦੀ ਸੰਸਦੀ ਮੈਂਬਰਸ਼ਿਪ ਰੱਦ ਕੀਤੇ ਜਾਣ 'ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਸਿਆਸੀ ਸਾਜ਼ਿਸ਼ ਦੀ ਮਿਸਾਲ ਹੈ। ਰਾਹੁਲ ਗਾਂਧੀ...
ਸੋਸ਼ਲ ਮੀਡੀਆ 'ਤੇ ਪੋਸਟਾਂ ਪਾਉਣ ਵਾਲੇ ਨੌਜਵਾਨਾਂ ਦੀ ਗ੍ਰਿਫ਼ਤਾਰੀ ਮੰਦਭਾਗੀ-ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ
. . .  about 3 hours ago
ਤਲਵੰਡੀ ਸਾਬੋ, 25 ਮਾਰਚ (ਰਣਜੀਤ ਸਿੰਘ ਰਾਜੂ)-ਪੰਜਾਬ ਦੀ ਸਰਕਾਰ ਸੋਸ਼ਲ ਮੀਡੀਆ 'ਤੇ ਪੋਸਟਾਂ ਸ਼ੇਅਰ ਕਰਨ ਵਾਲੇ ਸਿੱਖ ਨੌਜਵਾਨਾਂ ਨੂੰ ਵੀ ਫੜ ਰਹੀ ਹੈ ਅਤੇ ਕਈ ਹਸਤੀਆਂ ਦੇ ਸੋਸ਼ਲ ਮੀਡੀਆ ਅਕਾਊਂਟ ਬੰਦ ਕਰ ਦਿੱਤੇ ਗਏ ਹਨ ਜੋ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ...
ਕਾਂਗਰਸ ਵਲੋਂ ਜ਼ਿਲ੍ਹਾ ਹੈਡਕੁਆਰਟਰਾਂ 'ਤੇ ਰੋਸ ਧਰਨੇ 26 ਨੂੰ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 25 ਮਾਰਚ (ਰਣਜੀਤ ਸਿੰਘ ਢਿੱਲੋਂ)-ਰਾਹੁਲ ਗਾਂਧੀ ਦੀ ਸੰਸਦ ਮੈਂਬਰਸ਼ਿਪ ਰੱਦ ਕਰਨ ਦੇ ਰੋਸ ਵਜੋਂ ਕਾਂਗਰਸ ਵਲੋਂ ਪੰਜਾਬ ਭਰ ਵਿੱਚ ਜ਼ਿਲ੍ਹਾ ਹੈਡਕੁਆਰਟਰਾਂ 'ਤੇ 26 ਮਾਰਚ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਰੋਸ ਧਰਨੇ ਦਿੱਤੇ ਜਾ ਰਹੇ ਹਨ। ਜਾਣਕਾਰੀ ਦਿੰਦਿਆਂ ਬਲਾਕ...
ਅੰਮ੍ਰਿਤਪਾਲ ਸਿੰਘ ਦੇ 2 ਸਾਥੀਆਂ ਦੀ ਐਚ.ਆਈ.ਵੀ ਰਿਪੋਰਟ ਆਈ ਪਾਜ਼ੀਟਿਵ
. . .  about 5 hours ago
ਅਜਨਾਲਾ, 25 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਪੁਲਿਸ ਵਲੋਂ ਅੱਜ ਅੰਮ੍ਰਿਤਪਾਲ ਸਿੰਘ ਦੇ 11 ਸਾਥੀਆਂ ਨੂੰ ਅਜਨਾਲਾ ਅਦਾਲਤ ਵਿਚ ਪੇਸ਼ ਕਰਨ ਤੋਂ ਪਹਿਲਾਂ ਸਿਵਲ ਹਸਪਤਾਲ ਅਜਨਾਲਾ ਤੋਂ ਆਈ ਟੀਮ ਵਲੋਂ ਅਦਾਲਤੀ ਕੰਪਲੈਕਸ ਅੰਦਰ ਹੀ ਮੈਡੀਕਲ ਚੈੱਕਅਪ ਕਰਵਾਇਆ ਗਿਆ। ਸੂਤਰਾਂ....
ਭਾਰਤੀ ਮੁੱਕੇਬਾਜ਼ ਨੀਤੂ ਘੰਘਾਸ ਬਣੀ ਵਿਸ਼ਵ ਚੈਂਪੀਅਨ
. . .  about 5 hours ago
ਨਵੀਂ ਦਿੱਲੀ, 25 ਮਾਰਚ- ਭਾਰਤੀ ਮੁੱਕੇਬਾਜ਼ ਨੀਤੂ ਘੰਘਾਸ ਨੇ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਮੰਗੋਲੀਆਈ ਮੁੱਕੇਬਾਜ਼ ਲੁਤਸਾਈਖ਼ਾਨ ਨੂੰ 5-0 ਨਾਲ ਹਰਾ ਕੇ 48 ਕਿਲੋਗ੍ਰਾਮ ਦੇ...
ਕਰਨਾਟਕ: ਲੋਕਾਂ ਨੇ ਡਬਲ ਇੰਜਣ ਵਾਲੀ ਸਰਕਾਰ ਨੂੰ ਧੱਕਾ ਦੇ ਕੇ ਵਾਪਸੀ ਦਾ ਫ਼ੈਸਲਾ ਕੀਤਾ- ਪ੍ਰਧਾਨ ਮੰਤਰੀ
. . .  about 5 hours ago
ਬੈਂਗਲੁਰੂ, 25 ਮਾਰਚ- ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਂਗਲੁਰੂ ਦੇ ਦਾਵਨਗੇਰੇ ’ਚ ਰੋਡ ਸ਼ੋਅ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਇਕ ਜਨ ਸਭਾ ਨੂੰ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਇੱਥੇ ਵਿਜੇ ਸੰਕਲਪ ਰੈਲੀ ਕੀਤੀ ਜਾ ਰਹੀ ਹੈ, ਉਸੇ ਸਮੇਂ ਵਿਚ ਸਾਡੇ ਕਰਨਾਟਕ ਵਿਚ ਕਾਂਗਰਸ ਪਾਰਟੀ ਦੇ....
ਦਿੱਲੀ ਦੇ ਸਰਕਾਰੀ ਹਸਪਤਾਲਾਂ ਵਿਚ ਕੋਵਿਡ ਨੂੰ ਲੈ ਕੇ ਭਲਕੇ ਹੋਵੇਗੀ ਮੌਕ ਡਰਿੱਲ
. . .  about 5 hours ago
ਨਵੀਂ ਦਿੱਲੀ, 25 ਮਾਰਚ- ਦਿੱਲੀ ਸਰਕਾਰ ਨੇ ਸਾਰੇ ਸਰਕਾਰੀ ਹਸਪਤਾਲਾਂ ਨੂੰ ਭਲਕੇ ਕੋਵਿਡ-19 ਅਤੇ ਇਨਫ਼ਲੂਐਂਜ਼ਾ ਕਿਸਮ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਆਕਸੀਜਨ ਦੀ ਉਪਲਬਧਤਾ ਸਮੇਤ ਸਿਹਤ, ਬੁਨਿਆਦੀ ਢਾਂਚੇ ਅਤੇ ਲੌਜਿਸਟਿਕਸ ਦੀ...
ਕਿਸਾਨ ਹਿਤੈਸ਼ੀ ਅਖਵਾਉਣ ਵਾਲੀ ‘ਆਪ’ ਸਰਕਾਰ ਕਿਸਾਨਾਂ ਦੀ ਸਾਰ ਲੈਣਾ ਭੁੱਲੀ- ਵਿਧਾਇਕ ਸਰਕਾਰੀਆ
. . .  about 5 hours ago
ਚੋਗਾਵਾਂ, 25 ਮਾਰਚ (ਗੁਰਵਿੰਦਰ ਸਿੰਘ ਕਲਸੀ)- ਪਿਛਲੇ ਦਿਨੀਂ ਹੋਈ ਬੇਮੌਸਮੀ ਬਾਰਿਸ਼ ਅਤੇ ਹਨੇਰੀ ਨਾਲ ਜਿੱਥੇ ਕਿਸਾਨਾਂ ਦੀ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਉੱਥੇ ਮੁੜ ਖ਼ਰਾਬ ਹੋਏ ਮੌਸਮ ਨੇ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ। ਤੇਜ਼ ਹਵਾਵਾਂ ਕਾਰਨ ਅਤੇ ਮੀਂਹ ਪੈਣ ਕਾਰਨ ਕਣਕ ਦੀ ਫ਼ਸਲ ਧਰਤੀ ’ਤੇ.....
ਕਿਸਾਨਾਂ ਨੇ ਬਠਿੰਡਾ-ਸ੍ਰੀ ਅੰਮ੍ਰਿਤਸਰ ਸਾਹਿਬ ਰੋਡ ’ਤੇ ਧਰਨਾ ਲਗਾ ਕੇ ਸਰਕਾਰ ਵਿਰੁੱਧ ਕੀਤਾ ਪ੍ਰਦਰਸ਼ਨ
. . .  about 6 hours ago
ਜੈਤੋ, 25 ਮਾਰਚ (ਗੁਰਚਰਨ ਸਿੰਘ ਗਾਬੜੀਆ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਕਿਸਾਨਾਂ ਵਲੋਂ ਪਿੰਡ ਗੁੰਮਟੀ ਖ਼ੁਰਦ ਵਿਖੇ ਧਰਨਾ ਲਗਾ ਕੇ ਬਠਿੰਡਾ-ਸ੍ਰੀ ਅੰਮ੍ਰਿਤਸਰ ਸਾਹਿਬ ਰੋਡ ਨੂੰ ਜਾਮ ਕਰ ਦਿੱਤਾ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਧਰਨੇ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ.....
ਜੰਮੂ ਕਸ਼ਮੀਰ: ਧਮਾਕੇ ਵਿਚ ਇਕ ਵਿਅਕਤੀ ਦੀ ਮੌਤ
. . .  about 6 hours ago
ਸ੍ਰੀਨਗਰ, 25 ਮਾਰਚ- ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿਚ ਇਕ ਸਕਰੈਪ ਫ਼ੈਕਟਰੀ ਵਿਚ ਮੋਰਟਾਰ ਦੇ ਗੋਲੇ ਨਾਲ ਹੋਏ ਧਮਾਕੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 6 ਲੋਕ ਜ਼ਖ਼ਮੀ ਹੋ ਗਏ ਹਨ। ਇਹ ਜਾਣਕਾਰੀ ਉੱਥੋਂ ਦੇ ਐਸ.ਐਸ.ਪੀ. ਬੇਨਾਮ ਤੋਸ਼ ਨੇ ਸਾਂਝੀ ਕੀਤੀ। ਮ੍ਰਿਤਕ ਦੀ ਪਛਾਣ ਮੋਹਨ.....
ਬੀ.ਐਸ.ਐਫ਼ ਨੇ ਚਾਹ ਦੇ ਡੱਬੇ ’ਚੋਂ ਬਰਾਮਦ ਕੀਤੇ ਨਸ਼ੀਲੇ ਪਦਾਰਥ
. . .  about 6 hours ago
ਅੰਮ੍ਰਿਤਸਰ, 25 ਮਾਰਚ- ਬੀ.ਐਸ. ਐਫ਼. ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਅੱਜ ਜ਼ਿਲ੍ਹੇ ਦੇ ਭੈਰੋਪਾਲ ਵਿਚ 810 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ....
ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕਿਸਾਨ ਜਥੇਬੰਦੀ ਨੇ ਮੁੱਖ ਮਾਰਗ ’ਤੇ ਲਾਇਆ ਧਰਨਾ
. . .  about 6 hours ago
ਤਪਾ ਮੰਡੀ, 25 ਮਾਰਚ (ਪ੍ਰਵੀਨ ਗਰਗ)- ਜੱਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਦਰਸ਼ਨ ਸਿੰਘ ਮਹਿਤਾ ਦੇ ਘਰ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਸੀ, ਜਿਸ ’ਤੇ ਪੁਲਿਸ ਨੇ ਮਾਮਲੇ ’ਚ ਸ਼ਾਮਿਲ ਦੋਸ਼ੀਆਂ ’ਤੇ ਕਰੀਬ ਦੋ ਮਹੀਨਾਂ ਪਹਿਲਾਂ ਮਾਮਲਾ ਦਰਜ ਕੀਤਾ ਸੀ, ਪ੍ਰੰਤੂ ਦੋਸ਼ੀ ਪੁਲਿਸ ਦੇ ਬਿਨਾਂ ਕਿਸੇ ਡਰ ਤੋਂ....
ਚੀਫ਼ ਖ਼ਾਲਸਾ ਦੀਵਾਨ ਵਲੋਂ ਸਾਲ 2023—24 ਲਈ 157 ਕਰੋੜ 35 ਲੱਖ ਰੁਪਏ ਦਾ ਬਜਟ ਪਾਸ
. . .  about 6 hours ago
ਅੰਮ੍ਰਿਤਸਰ 25 ਮਾਰਚ (ਜਸਵੰਤ ਸਿੰਘ ਜੱਸ)- ਪੁਰਾਤਨ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ ਸਾਲ 2023—24 ਲਈ 157 ਕਰੋੜ 35 ਲੱਖ ਰੁਪਏ ਦਾ ਬਜਟ ਪਾਸ ਕੀਤਾ ਗਿਆ। ਅੱਜ ਦੁਪਹਿਰ ਦੀਵਾਨ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਬਜਟ ਇਜਲਾਸ ਵਿਚ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ......
ਮੀਂਹ ਤੇ ਗੜੇਮਾਰੀ ਨਾਲ ਪਿੰਡਾਂ ’ਚ ਖੜ੍ਹੀ ਕਣਕ ਦਾ ਵੱਡਾ ਨੁਕਸਾਨ
. . .  about 7 hours ago
ਗੱਗੋਮਾਹਲ/ਰਮਦਾਸ/ ਜੈਤੋ, 25 ਮਾਰਚ (ਬਲਵਿੰਦਰ ਸਿੰਘ ਸੰਧੂ/ਗੁਰਚਰਨ ਸਿੰਘ ਗਾਬੜੀਆ)- ਸਰਹੱਦੀ ਖ਼ੇਤਰ ਗੱਗੋਮਾਹਲ ਵਿਚ ਬੀਤੀ ਰਾਤ ਹੋਈ ਬੇਮੌਸਮੀ ਬਰਸਾਤ ਤੇ ਝੱਖੜ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ। ਇਸੇ ਤਰ੍ਹਾਂ ਹੀ ਸਬ-ਡਵੀਜਨ ਜੈਤੋ ਦੇ ਪਿੰਡਾਂ ’ਚ ਖ਼ੜ੍ਹ੍ਹੀ ਕਣਕ.....
ਭਾਕਿਯੂ ਏਕਤਾ ਉਗਰਾਹਾਂ ਨੇ ਐਸ.ਡੀ.ਐਮ ਦਫ਼ਤਰ ਅੱਗੇ ਧਰਨਾ ਲਗਾ ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
. . .  about 7 hours ago
ਜੈਤੋ, 25 ਮਾਰਚ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬਾਰਿਸ਼ ਅਤੇ ਗੜੇਮਾਰੀ ਕਾਰਨ ਤਬਾਹ ਹੋਈਆਂ ਫ਼ਸਲਾਂ ਅਤੇ ਸਬਜ਼ੀਆਂ ਦੇ ਯੋਗ ਮੁਆਵਜ਼ੇ ਦੀ ਮੰਗ ਲਈ ਸਥਾਨਕ ਐਸ.ਡੀ.ਐਮ ਦਫ਼ਤਰ ਅੱਗੇ ਧਰਨਾ ਲਗਾ ਕੇ ਪੰਜਾਬ ਸਰਕਾਰ ਵਿਰੁੱਧ ਸਖ਼ਤ....
ਕਿਸਾਨ ਜੱਥੇਬੰਦੀ ਵਲੋਂ ਘਰਾਂ ’ਚ ਚਿੱਪ ਵਾਲੇ ਮੀਟਰ ਲਾਉਣ ਦਾ ਪੁਰਜ਼ੋਰ ਵਿਰੋਧ
. . .  about 7 hours ago
ਤਪਾ ਮੰਡੀ, 25 ਮਾਰਚ (ਪ੍ਰਵੀਨ ਗਰਗ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਤਪਾ ਦੇ ਪ੍ਰਧਾਨ ਰਾਜ ਸਿੱਧੂ ਦੀ ਅਗਵਾਈ ਹੇਠ ਕਿਸਾਨ ਜਥੇਬੰਦੀ ਵਲੋਂ ਘਰਾਂ ’ਚ ਚਿਪ ਵਾਲੇ ਮੀਟਰ ਲਾਉਣ ਆਏ ਪਾਵਰਕਾਮ ਦੇ ਮੁਲਾਜ਼ਮਾਂ ਦਾ ਪੁਰਜ਼ੋਰ ਵਿਰੋਧ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਦਿੰਦੇ ਹੋਏ ਜਥੇਬੰਦੀ.....
ਅੰਮ੍ਰਿਤਪਾਲ ਦੀ ਗਿ੍ਫ਼ਤਾਰੀ ਬਾਰੇ ਫ਼ੈਲਾਏ ਜਾ ਰਹੇ ਝੂਠ ’ਤੇ ਯਕੀਨ ਨਾ ਕਰਨ ਲੋਕ- ਐਸ.ਐਸ.ਪੀ. ਬਠਿੰਡਾ
. . .  about 8 hours ago
ਬਠਿੰਡਾ, 25 ਮਾਰਚ- ਇੱਥੋਂ ਦੇ ਐਸ.ਐਸ.ਪੀ. ਗੁਲਨੀਤ ਖ਼ੁਰਾਣਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਬਾਰੇ ਜੋ ਜਾਅਲੀ ਜਾਣਕਾਰੀ ਸੋਸ਼ਲ ਮੀਡੀਆ ’ਤੇ ਫੈਲਾਈ ਜਾ ਰਹੀ ਹੈ, ਲੋਕ ਉਸ ’ਤੇ ਯਕੀਨ ਨਾ ਕਰਨ। ਜਦੋਂ ਵੀ ਕੋਈ ਗ੍ਰਿਫ਼ਤਾਰੀ ਹੁੰਦੀ ਹੈ ਤਾਂ.....
ਅਦਾਲਤ ਨੇ ਅੰਮ੍ਰਿਤਪਾਲ ਦੇ 10 ਸਾਥੀ ਭੇਜੇ ਜੇਲ੍ਹ
. . .  about 7 hours ago
ਅਜਨਾਲਾ, 25 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਪਾਲ ਦੇ 10 ਸਾਥੀਆਂ ਨੂੰ ਅਦਾਲਤ ਵਲੋਂ 6 ਅਪ੍ਰੈਲ ਤੱਕ ਜੇਲ੍ਹ ਵਿਚ ਭੇਜ ਦਿੱਤਾ ਗਿਆ ਹੈ ਅਤੇ ਇਕ ਸਾਥੀ ਨੂੰ 4 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਇਹ ਜਾਣਕਾਰੀ ਇਸ....
ਸੁਖਦੇਵ ਸਿੰਘ ਢੀਂਡਸਾ ਦੇ ਅਗਵਾਈ ਵਿਚ ਵਫ਼ਦ ਨੇ ਕੀਤੀ ਰਾਜਪਾਲ ਨਾਲ ਮੁਲਾਕਾਤ
. . .  about 9 hours ago
ਚੰਡੀਗੜ੍ਹ, 25 ਮਾਰਚ (ਸਤਾਂਸ਼ੂ)- ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਪਾਰਟੀ ਦੇ ਵਫ਼ਦ ਜਿਸ ਵਿਚ ਬੀਬੀ ਜਗੀਰ ਕੌਰ, ਜਗਮੀਤ ਸਿੰਘ ਬਰਾੜ, ਜਸਟਿਸ ਨਿਰਮਲ ਸਿੰਘ ਅਤੇ ਕਰਨੈਲ ਸਿੰਘ ਪੰਜੋਲੀ ਸ਼ਾਮਿਲ ਸਨ, ਨੇ ਅੱਜ ਮਾਣਯੋਗ ਰਾਜਪਾਲ ਬਨਵਾਰੀ ਲਾਲ ਪੁਰੋਹਿਤ.....
ਅੰਮ੍ਰਿਤਪਾਲ ਦੇ ਸਾਥੀਆਂ ਦੀ ਅਦਾਲਤ ਵਿਚ ਪੇਸ਼ੀ, ਮੀਡੀਆ ਕਰਮੀਆਂ ਨੂੰ ਰੱਖਿਆ ਦੂਰ
. . .  about 9 hours ago
ਅਜਨਾਲਾ, 25 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਪਾਲ ਦੇ ਸਾਥੀਆਂ ਦਾ ਪੁਲਿਸ ਰਿਮਾਂਡ ਪੂਰਾ ਹੋਣ ਤੋਂ ਬਾਅਦ ਮੁੜ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਿਸ ਵਲੋਂ ਸੁਰੱਖਿਆ ਦੇ ਮੱਦੇਨਜ਼ਰ ਮੀਡੀਆਕਰਮੀਆਂ ਨੂੰ ਵੀ ਅਦਾਲਤ....
ਮੈਂ ਪ੍ਰਧਾਨ ਮੰਤਰੀ ਮੋਦੀ ਅਤੇ ਅਡਾਨੀ ਦੇ ਸੰਬੰਧਾਂ ’ਤੇ ਸਵਾਲ ਚੁੱਕਦਾ ਰਹਾਂਗਾ- ਰਾਹੁਲ ਗਾਂਧੀ
. . .  about 10 hours ago
ਨਵੀਂ ਦਿੱਲੀ, 25 ਮਾਰਚ- ਰਾਹੁਲ ਗਾਂਧੀ ਨੇ ਕਿਹਾ ਕਿ ਸੰਸਦ ਵਿਚ ਦਿੱਤੇ ਮੇਰੇ ਭਾਸ਼ਣ ਨੂੰ ਕੱਢ ਦਿੱਤਾ ਗਿਆ ਅਤੇ ਬਾਅਦ ਵਿਚ ਮੈਂ ਲੋਕ ਸਭਾ ਸਪੀਕਰ ਨੂੰ ਇਕ ਵਿਸਤ੍ਰਿਤ ਜਵਾਬ ਲਿਖਿਆ ਅਤੇ ਉਨ੍ਹਾਂ ਨੂੰ ਸ਼ਿਕਾਇਤ ਵੀ ਕੀਤੀ ਪਰ ਕੋਈ ਜਵਾਬ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਕੁਝ ਮੰਤਰੀਆਂ ਨੇ ਮੇਰੇ....
ਦੇਸ਼ ਵਿਚ ਲੋਕਤੰਤਰ ’ਤੇ ਹਮਲਾ ਹੋ ਰਿਹਾ ਹੈ- ਰਾਹੁਲ ਗਾਂਧੀ
. . .  about 10 hours ago
ਨਵੀਂ ਦਿੱਲੀ, 25 ਮਾਰਚ- ਸੂਰਤ ਦੀ ਅਦਾਲਤ ਵਲੋਂ ਮਾਣਹਾਨੀ ਦੇ ਇਕ ਕੇਸ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਅਤੇ ਲੋਕ ਸਭਾ ਦੀ ਮੈਂਬਰਸ਼ਿਪ ਗੁਆਉਣ ਤੋਂ ਬਾਅਦ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਮੀਡੀਆ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵੀ ਕਈ ਵਾਰ ਕਿਹਾ ਹੈ ਕਿ ਦੇਸ਼.....
ਪੰਜਾਬ ਸਰਕਾਰ ਸੰਕਟ ਦੀ ਘੜੀ ’ਚ ਕਿਸਾਨਾਂ ਦੀ ਬਾਂਹ ਫੜ੍ਹੇ- ਕਿਸਾਨ ਆਗੂ
. . .  about 10 hours ago
ਸੰਧਵਾਂ, 25 ਮਾਰਚ (ਪ੍ਰੇਮੀ ਸੰਧਵਾਂ)- ਕੁਦਰਤ ਦੇ ਕਹਿਰ ਕਾਰਨ ਪੱਕ ਰਹੀ ਕਣਕ ਦੀ ਬਰਬਾਦ ਹੋਈ ਫ਼ਸਲ ਦਾ ਜਾਇਜ਼ਾ ਲੈਣ ਉਪਰੰਤ ਸੀਨੀਅਰ ਕਿਸਾਨ ਆਗੂ ਨਿਰਮਲ ਸਿੰਘ ਸੰਧੂ ਨੇ ਪੀੜਤ ਕਿਸਾਨਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਅਤਿ ਸੰਕਟ ਦੀ ਘੜੀ ’ਚ ਕਿਸਾਨਾਂ ਦੀ.....
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 24 ਮਾਘ ਸੰਮਤ 554
ਵਿਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। ਕਨਫਿਊਸ਼ੀਅਸ

ਰੂਪਨਗਰ

ਗੁਰੂ ਰਵਿਦਾਸ ਜੀ ਦਾ 646ਵਾਂ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ

ਗੁਰੂ ਘਰਾਂ 'ਚ ਧਾਰਮਿਕ ਸਮਾਗਮ ਕਰਵਾਏ
ਰੂਪਨਗਰ, 5 ਫਰਵਰੀ (ਸਤਨਾਮ ਸਿੰਘ ਸੱਤੀ)-ਗੁਰੂ ਰਵਿਦਾਸ ਦਾ 646ਵਾਂ ਪ੍ਰਕਾਸ਼ ਦਿਹਾੜਾ ਅੱਜ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਗਿਆ | ਗੁਰੂ ਘਰਾਂ 'ਚ ਪਾਠ ਦੇ ਭੋਗ ਪਾਏ ਗਏ ਉਪਰੰਤ ਗੁਰਬਾਣੀ ਗਾਇਨ ਹੋਇਆ ਅਤੇ ਗੁਰੂ ਰਵਿਦਾਸ ਦੀ ਜੀਵਨੀ ਅਤੇ ਬਾਣੀ ਬਾਰੇ ਕਥਾ ਵਿਚਾਰਾਂ ਹੋਈਆਂ | ਇਸ ਮੌਕੇ ਵੱਡੀ ਗਿਣਤੀ ਸੰਗਤਾਂ ਨਤਮਸਤਕ ਹੋਈਆਂ |
ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਕੋਟਲਾ ਨਿਹੰਗ ਵਿਖੇ ਧਾਰਮਿਕ ਸਮਾਗਮ
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤੀ ਸ਼ਿਰਕਤ
ਗੁਰੂ ਰਵਿਦਾਸ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਕੋਟਲਾ ਨਿਹੰਗ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਸਮਾਗਮ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਮੱਥਾ ਟੇਕਿਆ | ਉਨ੍ਹਾਂ ਸਮੂਹ ਮੈਂਬਰਾਂ ਨੂੰ ਸ੍ਰੀ ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ | ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੇ ਹਜ਼ੂਰੀ ਰਾਗੀ ਜਥਾ ਭਾਈ ਵਰਿੰਦਰ ਸਿੰਘ ਦੇ ਜਥੇ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਉਪਰੰਤ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੇ ਕਥਾਵਾਚਕ ਗਿਆਨੀ ਪਵਿਤਰ ਸਿੰਘ ਨੇ ਸੰਗਤਾਂ ਨੂੰ ਗੁਰੂ ਰਵਿਦਾਸ ਦੇ ਜੀਵਨ ਤੋਂ ਜਾਣੂ ਕਰਵਾਇਆ | ਇਸ ਮੌਕੇ ਨਾਇਬ ਤਹਿਸੀਲਦਾਰ ਰਵਿੰਦਰ ਸਿੰਘ, ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਬੀਬੀ ਦਲਜੀਤ ਕੌਰ, ਸਾਬਕਾ ਸਰਪੰਚ ਬੀਬੀ ਬਲਵਿੰਦਰ ਕੌਰ, ਸਾਬਕਾ ਪੰਚ ਬੀਬੀ ਕੁਲਦੀਪ ਕੌਰ, ਸਾਬਕਾ ਪੰਚ ਦਲਬਾਰਾ ਸਿੰਘ, ਪਿ੍ੰਸੀਪਲ ਅਮਰਜੀਤ ਸਿੰਘ ਲਾਡੀ, ਲਖਵੀਰ ਸਿੰਘ ਲੱਖਾ, ਸਾਬਕਾ ਐਕਸੀਅਨ ਪਰਮਜੀਤ ਸਿੰਘ, ਲੈਕਚਰਾਰ ਸੁਖਵਿੰਦਰ ਸਿੰਘ, ਰਣਜੀਤ ਸਿੰਘ ਰਾਣਾ, ਬਿਕਰਮਜੀਤ ਸਿੰਘ ਲਾਲੀ, ਬਿਕਰਮ ਸਿੰਘ ਵਿੱਕੀ, ਐਡਵੋਕੇਟ ਬਰਿੰਦਰ ਸਿੰਘ, ਬਾਬਾ ਮਹਿੰਦਰ ਸਿੰਘ, ਗਿਆਨੀ ਕੁਲਦੀਪ ਸਿੰਘ, ਗਿਆਨੀ ਅਮਰਜੀਤ ਸਿੰਘ ਘੋਲਾ, ਗੁਰਪ੍ਰੀਤ ਸਿੰਘ ਜੱਗੀ, ਪੱਤਰਕਾਰ ਸਰਬਜੀਤ ਸਿੰਘ, ਗੁਰਮੇਲ ਸਿੰਘ ਗੇਲੀ, ਲਖਵੀਰ ਕਾਲਾ, ਕੁਲਵੰਤ ਸਿੰਘ ਗੋਲਡੀ ਆਦਿ ਹਾਜ਼ਰ ਸਨ |
ਮੁਹੱਲਾ ਚੰਦਰਗੜ੍ਹ ਵਿਖੇ ਧਾਰਮਿਕ ਸਮਾਗਮ
L ਵਿਧਾਇਕ ਚੱਢਾ ਅਤੇ ਸਾਬਕਾ ਮੰਤਰੀ ਡਾ. ਚੀਮਾ ਹੋਏ ਸ਼ਾਮਿਲ
ਰੂਪਨਗਰ ਸ਼ਹਿਰ ਦੇ ਮੁਹੱਲਾ ਚੰਦਰਗੜ੍ਹ ਵਿਖੇ ਸ੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਵਲੋਂ ਗੁਰੂ ਰਵਿਦਾਸ ਦਾ 646ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮੁਹੱਲਾ ਚੰਦਰਗੜ੍ਹ ਵਿਖੇ ਸਵੇਰੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ | ਇਸ ਉਪਰੰਤ ਸਰਹਿੰਦ ਨਹਿਰ ਦੇ ਕੰਢੇ ਸਥਿਤ ਰਵਿਦਾਸ ਧਰਮਸ਼ਾਲਾ ਵਿਖੇ ਧਾਰਮਿਕ ਦੀਵਾਨ ਸਜਾਏ ਗਏ | ਧਾਰਮਿਕ ਦੀਵਾਨ ਵਿਚ ਰਾਗੀ ਢਾਡੀ ਜਥਿਆਂ ਨੇ ਸੰਗਤਾਂ ਨੂੰ ਸ਼ਬਦ ਕੀਰਤਨ ਨਾਲ ਨਿਹਾਲ ਕੀਤਾ | ਇਸ ਮੌਕੇ ਸ੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਦੇ ਪ੍ਰਧਾਨ ਜਥੇਦਾਰ ਭਾਗ ਸਿੰਘ ਨੇ ਸੰਗਤਾਂ ਨੂੰ ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ | ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸ੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਦੇ ਪ੍ਰਧਾਨ ਜਥੇਦਾਰ ਭਾਗ ਸਿੰਘ, ਸਾਬਕਾ ਮੰਤਰੀ ਡਾ: ਦਲਜੀਤ ਸਿੰਘ ਚੀਮਾ, ਮਨਿੰਦਰਪਾਲ ਸਿੰਘ ਸਾਹਨੀ, ਪਰਮਜੀਤ ਸਿੰਘ ਮੱਕੜ, ਗੁਰਮੁਖ ਸਿੰਘ ਸੈਣੀ, ਹਰਵਿੰਦਰ ਸਿੰਘ ਹਵੇਲੀ, ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ, ਉਨ੍ਹਾਂ ਦੀ ਧਰਮ ਪਤਨੀ ਨੀਸ਼ੂ ਚੱਡਾ, ਕੌਂਸਲਰ ਇੰਦਰਪਾਲ ਸਿੰਘ ਰਾਜੂ ਸਤਿਆਲ, ਕੌਂਸਲਰ ਪੋਮੀ ਸੋਨੀ, ਕੌਂਸਲਰ ਕਿਰਨ ਸੋਨੀ, ਸੁਪਰਡੈਂਟ ਬਾਬਾ ਪਰਮਜੀਤ ਸਿੰਘ, ਕੌਂਸਲਰ ਗੁਰਮੀਤ ਰਿੰਕੂ, ਭਰਤ ਵਾਲੀਆ, ਰਜਿੰਦਰ ਸਿੰਘ ਪੱਪੂ, ਸੁਰਜੀਤ ਰਾਮ, ਕਾਮਰੇਡ ਗੁਰਦੇਵ ਸਿੰਘ ਬਾਗੀ, ਵਿਵੇਕ ਬੈਂਸ, ਗੁਰਜੀਤ ਸਿੰਘ ਲਾਡਲ, ਸਤਪਾਲ ਬੈਂਸ ਸਮੇਤ ਭਾਜਪਾ ਆਗੂ ਸਰਕਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ, ਰਮਨ ਜਿੰਦਲ, ਦਵਿੰਦਰ ਗੋਰਲਾ, ਵਿਕਾਸ ਵਾਲੀਆ, ਸੁਖਬੀਰ ਸਿੰਘ, ਰਮਿਤ ਕੇਹਰ ਆਦਿ ਸ਼ਾਮਲ ਸਨ |
ਜ਼ਿਲ੍ਹਾ ਲਿਖਾਰੀ ਸਭਾ ਰੂਪਨਗਰ ਦੀ ਸਾਹਿਤਿਕ ਇਕੱਤਰਤਾ ਗੁਰੂ ਰਵਿਦਾਸ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ
ਸਥਾਨਕ ਗਾਂਧੀ ਸਕੂਲ ਵਿਚ ਸਭਾ ਦੇ ਪ੍ਰਧਾਨ ਐਡਵੋਕੇਟ ਸੁਰੇਸ਼ ਭਿਉਰਾ ਦੀ ਪ੍ਰਧਾਨਗੀ ਹੇਠ ਹੋਏ ਇਸ ਇਕੱਠ ਦੌਰਾਨ ਸਭ ਤੋਂ ਪਹਿਲਾ ਸੰਤ ਗੁਰੂ ਰਵਿਦਾਸ ਜੀ ਦੇ ਪਰਗਾਸ ਦਿਵਸ ਦੇ ਸਬੰਧ ਵਿਚ ਅਰਦਾਸ ਕਰਕੇ ਲੱਡੂ ਵੰਡੇ ਗਏ | ਇਸ ਤੋਂ ਬਾਅਦ ਸਭਾ ਦੇ ਸਰਪ੍ਰਸਤ ਗੁਰਨਾਮ ਸਿੰਘ ਬਿਜਲੀ ਦੁਆਰਾ ਉਨ੍ਹਾਂ ਦੀ ਉਸਤਤ ਵਿਚ ਇੱਕ ਲੰਬੀ ਕਵਿਤਾ ਸੁਣਾਈ ਗਈ | ਸਭਾ ਦੇ ਜਨਰਲ ਸਕੱਤਰ ਸੁਰਜਨ ਸਿੰਘ ਵਲੋਂ ਗੁਰੂ ਰਵਿਦਾਸ ਜੀ ਦੇ ਜੀਵਨ ਸਬੰਧੀ ਚਾਨਣਾ ਪਾਇਆ ਗਿਆ | ਐਡਵੋਕੇਟ ਸੁਰੇਸ਼ ਭਿਉਰਾ ਨੇ ਕਿਹਾ ਕਿ ਸੰਤ ਸਮੁੱਚੇ ਸਮਾਜ ਦੇ ਹੁੰਦੇ ਹਨ ਨਾ ਕਿ ਕਿਸੇ ਖ਼ਾਸ ਵਰਗ ਦੇ | ਉਨ੍ਹਾਂ ਨੇ ਕਿਹਾ ਸੰਤ ਰਵਿਦਾਸ ਜੀ ਦੇ ਇੱਕ ਬ੍ਰਹਮ ਦੇ ਸੰਦੇਸ਼ ਦੇ ਅਧਿਆਤਮਕ ਫ਼ਲਸਫ਼ੇ ਨੇ ਸਮਾਜ ਵਿਚ ਰੂਹਾਨੀਅਤ ਦੀ ਛਿੱਟਾ ਦਿੱਤਾ | ਅਮਰਜੀਤ ਕੌਰ ਮੋਰਿੰਡਾ ਵਲੋਂ ਉਨ੍ਹਾਂ ਦੇ ਜੀਵਨ ਤੇ ਵਧੀਆ ਕਵਿਤਾ ਪੇਸ਼ ਕੀਤੀ ਗਈ | ਰਾਹੁਲ ਸ਼ੁਕਲਾ ਵਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ | ਸਭਾ ਦੇ ਵਾਇਸ ਪ੍ਰਧਾਨ ਸੁਰਜੀਤ ਸਿੰਘ ਜੀਤ ਵਲੋਂ ਗ਼ਜ਼ਲ ਸੁਣਾਈ ਗਈ ਜਿਸ ਦਾ ਵਿਸ਼ਾ ਰੂਹਾਨੀਅਤ ਸੀ | ਸ਼ਾਮ ਸਿੰਘ ਵਲੋਂ ਵੀ ਆਪਣੇ ਵਡਮੁੱਲੇ ਵਿਚਾਰ ਪੇਸ਼ ਕੀਤੇ ਗਏ | ਇਸ ਮੌਕੇ ਜਸਵਿੰਦਰ ਸਿੰਘ ਕੋਰੇ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਸੱਜਣ ਮੌਜੂਦ ਸਨ | ਸਟੇਜ ਸੁਰਜਨ ਸਿੰਘ ਸਕੱਤਰ ਵਲੋਂ ਬਖ਼ੂਬੀ ਸੰਭਾਲੀ ਗਈ |
ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਬੜੀ ਹਵੇਲੀ ਵਿਖੇ ਧਾਰਮਿਕ ਸਮਾਗਮ
ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਬੜੀ ਹਵੇਲੀ ਵਿਖੇ ਸ੍ਰੀ ਗੁਰੂ ਰਵਿਦਾਸ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਇਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਭਾਈ ਲਖਵਿੰਦਰ ਸਿੰਘ ਪੰਡੋਰੀ ਹਜ਼ੂਰੀ ਰਾਗੀ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਨੇ ਸੰਗਤਾਂ ਨੂੰ ਕੀਰਤਨ ਕਰਕੇ ਨਿਹਾਲ ਕੀਤਾ | ਭਾਈ ਅਮਰਜੀਤ ਸਿੰਘ ਫਤਿਹਗੜ੍ਹ ਸਾਹਿਬ ਵਾਲੇ, ਭਾਈ ਬਲਵੰਤ ਸਿੰਘ ਖ਼ਾਲਸਾ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ, ਸਿੰਘ ਸਾਹਿਬ ਗਿਆਨੀ ਹਰਿੰਦਰਪਾਲ ਸਿੰਘ ਦਮਦਮੀ ਟਕਸਾਲ, ਸੰਤ ਬਾਬਾ ਨਛੱਤਰ ਸਿੰਘ ਝਾਮਪੁਰ ਵਾਲਿਆਂ ਨੇ ਮਨੋਹਰ ਕੀਰਤਨ ਕੀਤਾ | ਇਸ ਮੌਕੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ, ਪਰਮਜੀਤ ਸਿੰਘ ਮੱਕੜ, ਅਰਜੁਨ ਸਿੰਘ ਕਟਾਰੀਆ, ਮੀਤ ਸਿੰਘ ਕਟਾਰੀਆ, ਗੁਰਦੀਪ ਸਿੰਘ ਦੀਪ, ਗੁਰਵਿੰਦਰ ਸਿੰਘ, ਗੁਰਮੁਖ ਸਿੰਘ ਸੈਣੀ, ਹਰਵਿੰਦਰ ਸਿੰਘ ਹਵੇਲੀ, ਮਨਜਿੰਦਰ ਸਿੰਘ ਧਨੋਆ, ਗੁਰਦੀਪ ਸਿੰਘ ਦੀਪੀ, ਬਲਵੰਤ ਸਿੰਘ ਚਾਂਦਪੁਰੀ ਆਦਿ ਮੌਜੂਦ ਸਨ |
ਪਿੰਡ ਖਾਬੜਾਂ ਵਿਖੇ ਸ੍ਰੀ ਗੁਰੂ ਰਵਿਦਾਸ ਦਾ ਪ੍ਰਕਾਸ਼ ਦਿਹਾੜਾ ਮਨਾਇਆ
ਮੋਰਿੰਡਾ, (ਕੰਗ)-ਪਿੰਡ ਖਾਬੜਾਂ ਵਿਖੇ ਗੁਰਦੁਆਰਾ ਬਾਬਾ ਹਸਤ ਲਾਲ ਪ੍ਰਬੰਧਕ ਕਮੇਟੀ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨੰਬਰਦਾਰ ਗੁਰਪਾਲ ਸਿੰਘ ਖਾਬੜਾਂ ਨੇ ਦੱਸਿਆ ਕਿ ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਭਾਈ ਕਸ਼ਮੀਰ ਸਿੰਘ ਕੁਰਾਲੀ ਵਾਲਿਆਂ ਦੇ ਕੀਰਤਨੀ ਜਥੇ ਵਲੋਂ ਗੁਰੂ ਰਵੀਦਾਸ ਦੇ ਜੀਵਨ ਸਬੰਧੀ ਕਥਾ-ਕੀਰਤਨ ਕੀਤਾ | ਸਮਾਗਮ ਦੌਰਾਨ ਭਾਈ ਦੀਪ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮੇਲ ਸਿੰਘ ਨੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਕਿਹਾ ਤੇ ਗੁਰੂ ਘਰ ਨਾਲ ਜੁੜਨ ਦੀ ਅਪੀਲ ਕੀਤੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਅੰਮਿ੍ਤਪਾਲ ਸਿੰਘ ਰਿੰਕੂ, ਸੇਵਾ ਸਿੰਘ, ਰਣਜੀਤ ਸਿੰਘ ਪੰਚ, ਸੁਖਵਿੰਦਰ ਸਿੰਘ ਪੰਚ, ਗੁਰਦੀਪ ਸਿੰਘ ਨੰਬਰਦਾਰ, ਮਾ. ਚਰਨਜੀਤ ਸਿੰਘ, ਗੁਰਦੀਪ ਸਿੰਘ, ਕੁਲਵਿੰਦਰ ਸਿੰਘ, ਸ਼ਿੰਗਾਰਾ ਸਿੰਘ, ਅਵਤਾਰ ਸਿੰਘ, ਬੇਅੰਤ ਸਿੰਘ, ਸੁਰਜੀਤ ਸਿੰਘ, ਆਤਮਾ ਸਿੰਘ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਬਲਜੀਤ ਸਿੰਘ, ਭੁਪਿੰਦਰ ਸਿੰਘ, ਪ੍ਰੇਮ ਸਿੰਘ, ਪਵਿੱਤਰ ਸਿੰਘ, ਜਸਵੀਰ ਸਿੰਘ, ਗੁਰਿੰਦਰ ਸਿੰਘ, ਨਰਿੰਦਰ ਸਿੰਘ, ਗੁਰਮੇਲ ਸਿੰਘ ਸੋਲਖੀਆਂ, ਰਣਜੀਤ ਕੌਰ ਪ੍ਰਧਾਨ ਸੁਖਮਨੀ ਸਾਹਿਬ ਸੁਸਾਇਟੀ, ਗੁਰਮੀਤ ਕੌਰ, ਤਰਨਜੀਤ ਕੌਰ, ਗੁਰਚਰਨ ਕੌਰ, ਲਾਭ ਕੌਰ, ਚਰਨਜੀਤ ਕੌਰ ਆਦਿ ਹਾਜ਼ਰ ਸਨ |
ਧਾਰਮਿਕ ਸਮਾਗਮ ਦੌਰਾਨ ਹਲਕਾ ਵਿਧਾਇਕ ਚੱਡਾ ਤੇ ਡਾਕਟਰ ਚੀਮਾ ਸਮੇਤ ਕਈ ਆਗੂਆਂ ਨੇ ਕੀਤੀ ਸ਼ਿਰਕਤ
ਘਨੌਲੀ, (ਜਸਵੀਰ ਸਿੰਘ ਸੈਣੀ)-ਸ਼੍ਰੋਮਣੀ ਭਗਤ ਰਵਿਦਾਸ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਬੇਗਮਪੁਰਾ ਵਲੋਂ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਧਾਰਮਿਕ ਸਮਾਗਮ ਦੀ ਅਰੰਭਤਾ 'ਤੇ ਰੱਖੇ ਹੋਏ ਸ੍ਰੀ ਸਹਿਜ ਪਾਠ ਦੇ ਭੋਗ ਪੈਣ ਉਪਰੰਤ ਪੰਥ ਪ੍ਰਸਿੱਧ ਰਾਗੀ ਢਾਡੀ ਕਥਾਵਾਚਕ ਮਹਾਂਪੁਰਸ਼ਾਂ ਨੇ ਸੰਗਤਾਂ ਗੁਰ ਇਤਿਹਾਸ ਗੁਰਬਾਣੀ ਕੀਰਤਨ ਨਾਲ ਜੋੜਿਆ | ਇਸ ਦੌਰਾਨ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ, ਸਾਬਕਾ ਸਿੱਖਿਆ ਮੰਤਰੀ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਗੋਗੀ, ਬਸਪਾ ਜ਼ਿਲ੍ਹਾ ਇੰਚਾਰਜ ਕੁਲਦੀਪ ਸਿੰਘ, 'ਆਪ' ਆਗੂ ਵਿਕਾਸ ਵਰਮਾ, ਗੁਰਮੇਲ ਸਿੰਘ ਥਲੀ, ਸੁਰਜੀਤ ਸਿੰਘ ਘਨੌਲੀ, ਸਮਾਗਮ ਦੌਰਾਨ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ | ਉਨ੍ਹਾਂ ਨੇ ਪ੍ਰਬੰਧਕਾਂ ਨੂੰ ਭਗਤ ਰਵਿਦਾਸ ਦੇ ਪ੍ਰਕਾਸ਼ ਦਿਹਾੜੇ ਦੀ ਮੁਬਾਰਕਬਾਦ ਦਿੰਦੇ ਹੋਏ ਉਨ੍ਹਾਂ ਦੇ ਜੀਵਨ 'ਤੇ ਚੱਲਣ ਲਈ ਸੰਗਤਾਂ ਨੂੰ ਨਸੀਹਤ ਦਿੱਤੀ | ਇਸ ਮੌਕੇ ਕੁਲਦੀਪ ਸਿੰਘ, ਸਰਪੰਚ ਗੁਰਚਰਨ ਸਿੰਘ, ਸਾਬਕਾ ਸਰਪੰਚ ਟੇਕ ਚੰਦ, ਭਾਗ ਸਿੰਘ, ਜਸਵੀਰ ਸਿੰਘ, ਅਵਤਾਰ ਸਿੰਘ, ਰਣਜੀਤ ਸਿੰਘ, ਗੁਰਨਾਮ ਸਿੰਘ, ਸੁਖਦੀਪ ਸਿੰਘ, ਨੰਬਰਦਾਰ ਬਲਜੀਤ ਸਿੰਘ, ਸਾਬਕਾ ਮਾਸਟਰ ਅਵਤਾਰ ਸਿੰਘ, ਜਸਬੀਰ ਸਿੰਘ ਜੱਸੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਪਤਵੰਤੇ ਸੱਜਣ ਹਾਜ਼ਰ ਸਨ |
ਬੜਾ ਪਿੰਡ 'ਚ ਧਾਰਮਿਕ ਸਮਾਗਮ
ਭਰਤਗੜ੍ਹ, (ਜਸਬੀਰ ਸਿੰਘ ਬਾਵਾ)-ਬੜਾ ਪਿੰਡ ਸਥਿਤ ਗੁ: ਨਾਨਕ ਦਰਬਾਰ ਵਿਖੇ ਅੱਜ ਗੁਰੂ ਰਵਿਦਾਸ ਦੇ 646ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਧਾਰਮਿਕ ਸਮਾਗਮ ਦੌਰਾਨ ਪ੍ਰਸਿੱਧ ਢਾਡੀ ਗਿ. ਮਲਕੀਤ ਸਿੰਘ ਬੀ. ਏ. ਅੰਬਾਲਾ ਨੇ ਸਾਥੀਆਂ ਸਮੇਤ ਸੰਗਤ ਨੂੰ ਢਾਡੀ ਵਾਰਾਂ ਨਾਲ ਸਿੱਖ ਇਤਿਹਾਸ ਨਾਲ ਜੋੜਿਆ | ਇਸ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਪ੍ਰਬੰਧਕਾਂ ਨੇ ਧਾਰਮਿਕ ਸ਼ਖ਼ਸੀਅਤਾਂ ਅਤੇ ਮੁਹਤਬਰਾਂ ਨੂੰ ਗੁਰੂ ਘਰ ਦੀ ਰਹਿਤ ਮਰਿਆਦਾ ਮੁਤਾਬਿਕ ਸਿਰਪਾਓ ਦੀ ਬਖਸ਼ਿਸ਼ ਕੀਤੀ | ਇਸ ਮੌਕੇ ਗਿ. ਤਾਰਾ ਸਿੰਘ, ਸਰਪੰਚ ਮੋਹਣ ਸਿੰਘ ਭੁੱਲਰ, ਫ਼ੌਜੀ ਸੰਤੋਖ ਸਿੰਘ, ਜਗਦੀਸ਼ ਸਿੰਘ, ਬਲਵਿੰਦਰ ਸਿੰਘ, ਅਵਤਾਰ ਸਿੰਘ, ਗਿ. ਸ਼ੇਰ ਸਿੰਘ, ਸਿਮਰਨਜੀਤ ਸਿੰਘ, ਧਿਆਨ ਸਿੰਘ, ਬਲਜੀਤ ਸਿੰਘ ਗਿੱਲ, ਨੰ: ਗੱਜਣ ਸਿੰਘ, ਜਸਵੀਰ ਸਿੰਘ, ਸੁਰਜੀਤ ਸਿੰਘ ਭਾਓਵਾਲ, ਪੰ: ਦਵਿੰਦਰ ਮੋਦਗਿਲ, ਗੁਰਦੇਵ ਸਿੰਘ ਸੈਣੀ, ਭਜਨ ਸਿੰਘ, ਗੁਰਮੇਲ ਸਿੰਘ, ਫੌਜੀ ਬਲਵੀਰ ਸਿੰਘ, ਪ੍ਰਕਾਸ਼ ਸਿੰਘ, ਗੁਰਬਖ਼ਸ਼ ਸਿੰਘ ਆਦਿ ਹਾਜ਼ਰ ਸਨ |
ਪਿੰਡ ਲੋਦੀ ਮਾਜਰਾ ਵਿਖੇ ਸ਼੍ਰੋਮਣੀ ਭਗਤ ਰਵਿਦਾਸ ਦਾ ਪ੍ਰਕਾਸ਼ ਪੁਰਬ ਮਨਾਇਆ
ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਪਿੰਡ 'ਚ ਬਣਨ ਵਾਲੀ ਧਰਮਸ਼ਾਲਾ ਦਾ ਨੀਂਹ ਪੱਥਰ
ਘਨੌਲੀ, (ਜਸਵੀਰ ਸਿੰਘ ਸੈਣੀ)-ਪਿੰਡ ਲੋਦੀਮਾਜਰਾ ਵਿਖੇ ਗ੍ਰਾਮ ਪੰਚਾਇਤ ਲੋਦੀਮਾਜਰਾ ਤੇ ਸਮੂਹ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਸ਼੍ਰੋਮਣੀ ਭਗਤ ਰਵਿਦਾਸ ਦਾ 646ਵਾਂ ਪ੍ਰਕਾਸ਼ ਦਿਹਾੜਾ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਹੋਇਆ ਪਿੰਡ ਲੋਦੀ ਮਾਜਰਾ ਦੇ ਸਰਪੰਚ ਅਜਮੇਰ ਸਿੰਘ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਲੋਦੀ ਮਾਜਰਾ ਤੇ ਸਮੂਹ ਪਿੰਡ ਨਿਵਾਸੀਆਂ ਵਲੋਂ ਸ਼੍ਰੋਮਣੀ ਭਗਤ ਰਵਿਦਾਸ ਦਾ 646ਵਾਂ ਪ੍ਰਕਾਸ਼ ਦਿਹਾੜਾ ਪਿੰਡ ਲੋਦੀਮਾਜਰਾ ਦੀ ਧਰਮਸ਼ਾਲਾ 'ਚ ਮਨਾਇਆ ਗਿਆ | ਇਸ ਮੌਕੇ ਬੀਤੇ ਰੋਜ ਤੋਂ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਗੁਰੂ ਘਰ ਦੇ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾਇਆ ਤੇ ਸ਼੍ਰੋਮਣੀ ਭਗਤ ਰਵਿਦਾਸ ਜੀ ਦੀਆਂ ਸਿੱਖਿਆਵਾਂ ਤੇ ਚੱਲਦੇ ਹੋਏ ਜੀਵਨ ਬਤੀਤ ਕਰਨ | ਇਸ ਮੌਕੇ ਸਰਪੰਚ ਅਜਮੇਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਇਸ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਤੇ ਇਸ ਮੌਕੇ ਪਿੰਡ ਵਿਚ ਬਣਨ ਵਾਲੀ ਨਵੀਂ ਧਰਮਸ਼ਾਲਾ ਦਾ ਨੀਂਹ ਪੱਥਰ ਵੀ ਰੱਖਿਆ | ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਸੰਗਤਾਂ ਨੂੰ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਮੁਬਾਰਕਬਾਦ ਦਿੰਦੇ ਹੋਏ ਵਿਕਾਸ ਕਾਰਜਾਂ ਲਈ ਵੀ ਸਹਿਯੋਗ ਕਰਨ ਦੀ ਗੱਲ ਆਖੀ | ਇਸ ਮੌਕੇ ਗ੍ਰਾਮ ਪੰਚਾਇਤ ਲੋਦੀਮਾਜਰਾ ਨੇ ਹਲਕਾ ਵਿਧਾਇਕ ਦਾ ਧੰਨਵਾਦ ਕੀਤਾ ਤੇ ਸਮੂਹ ਗ੍ਰਾਮ ਪੰਚਾਇਤ ਪਿੰਡ ਲੋਦੀ ਮਾਜਰਾ ਵਲੋਂ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਸਰਪੰਚ ਅਜਮੇਰ ਸਿੰਘ, ਦਵਿੰਦਰ ਕੌਰ ਮੈਂਬਰ ਬਲਾਕ ਸੰਮਤੀ , ਭਾਗ ਸਿੰਘ, ਦਲੀਪ ਸਿੰਘ, ਜਰਨੈਲ ਸਿੰਘ, ਲਾਭ ਸਿੰਘ, ਦਿਆਲ ਸਿੰਘ, ਕਿ੍ਸ਼ਨ ਸਿੰਘ, ਲਖਬੀਰ ਸਿੰਘ ਲੱਖੀ, ਸੁਰਮੁੱਖ ਸਿੰਘ, ਨਰਿੰਦਰਪਾਲ ਕੌਰ ਪੰਚ, ਜਸਪਾਲ ਕੌਰ ਪੰਚ, ਬਲਜਿੰਦਰ ਕੌਰ ਪੰਚ, ਲਖਬੀਰ ਸਿੰਘ ਪੰਚ ਦੇ ਨਾਲ ਨਾਲ ਪਿੰਡ ਦੀਆਂ ਸੰਗਤਾਂ ਹਾਜ਼ਰ ਸਨ |
ਨੂੰਹੋ ਵਿਖੇ ਸ਼੍ਰੋਮਣੀ ਭਗਤ ਰਵਿਦਾਸ ਦਾ ਪ੍ਰਕਾਸ਼ ਦਿਹਾੜਾ ਮਨਾਇਆ
ਘਨੌਲੀ, (ਜਸਵੀਰ ਸਿੰਘ ਸੈਣੀ)-ਨੇੜਲੇ ਪਿੰਡ ਨੂੰਹੋ ਵਿਖੇ ਸ਼੍ਰੋਮਣੀ ਭਗਤ ਰਵਿਦਾਸ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ | ਇਸ ਸਬੰਧੀ ਪ੍ਰਬੰਧਕਾਂ ਦੱਸਿਆ ਕਿ ਸਮਾਗਮ ਦੌਰਾਨ ਗੁਰੂ ਘਰ ਦੇ ਕੀਰਤਨੀਆਂ ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਦਿਆਂ ਭਗਤ ਰਵਿਦਾਸ ਜੀ ਦੀ ਸਿੱਖਿਆਵਾਂ 'ਤੇ ਚੱਲਣ ਦੀ ਨਸੀਹਤ ਦਿੱਤੀ ਗਈ | ਸਮਾਗਮ ਦੀ ਸਮਾਪਤੀ ਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ | ਇਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ |
ਭਗਤ ਰਵਿਦਾਸ ਦੇ ਜਨਮ ਦਿਹਾੜੇ ਨੂੰ ਲੈ ਕੇ ਸਜਾਇਆ ਨਗਰ ਕੀਰਤਨ
ਸ੍ਰੀ ਅਨੰਦਪੁਰ ਸਾਹਿਬ, (ਜੇ.ਐਸ.ਨਿੱਕੂਵਾਲ,ਕਰਨੈਲ ਸਿੰਘ ਸੈਣੀ)-ਸ਼ੋ੍ਰਮਣੀ ਭਗਤ ਰਵਿਦਾਸ ਦੇ ਜਨਮ ਦਿਹਾੜੇ ਨੂੰ ਲੈ ਕੇ ਇਲਾਕੇ ਦੀ ਸੰਗਤ ਵਲੋਂ ਪੰਜ ਪਿਆਰਿਆਂ ਦੀ ਅਗਵਾਈ ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਜੋ ਕਿ ਦੀਵਾਨਿਆਂ ਦੀ ਸਰਾਂ ਤੋਂ ਸ਼ੁਰੂ ਹੋ ਕੇ ਚੋਈ ਬਾਜ਼ਾਰ, ਕਿਲ੍ਹਾ ਫ਼ਤਿਹਗੜ੍ਹ ਸਾਹਿਬ, ਗੁਰੂ ਬਾਜ਼ਾਰ, ਮੁੱਖ ਬਾਜ਼ਾਰ ਤੋਂ ਪੀ.ਐਨ.ਬੀ. ਚੌਕ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਭਗਤ ਰਵਿਦਾਸ ਚੌਕ ਵਿਖੇ ਸਮਾਪਤ ਹੋ ਗਿਆ | ਇਸ ਤੋਂ ਪਹਿਲਾ ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਸਿੱਖ ਮਿਸ਼ਨਰੀ ਦੇ ਪਿ੍ੰਸੀਪਲ ਚਰਨਜੀਤ ਸਿੰਘ, ਕਥਾ ਵਾਚਕ ਭਾਈ ਗੁਰਪ੍ਰੀਤ ਸਿੰਘ ਤੇ ਢਾਡੀ ਕਿਸ਼ੋਰ ਸਿੰਘ ਬੰਗੜ ਦੇ ਜਥਿਆਂ ਵਲੋਂ ਭਗਤ ਰਵਿਦਾਸ ਦੀ ਮੁਹਿੰਮਾਂ ਦਾ ਗੁਣਗਾਨ ਕੀਤਾ ਗਿਆ | ਜਦੋਂਕਿ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਕੌਂਸਲਰ ਦਲਜੀਤ ਸਿੰਘ ਕੈਂਥ ਨੇ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਕਾਂਗਰਸੀ ਆਗੂ ਮੋਹਨ ਸਿੰਘ ਭਸੀਨ, ਦਿਆ ਸਿੰਘ ਸੰਧੂ, ਅਕਾਲੀ ਆਗੂ ਮਨਜਿੰਦਰ ਸਿੰਘ ਬਰਾੜ, ਮਹਿੰਦਰ ਸਿੰਘ ਭਸੀਨ, ਸਾਬਕਾ ਸਿੱਖਿਆ ਅਧਿਕਾਰੀ ਸਵਰਨ ਸਿੰਘ ਲੋਧੀਪੁਰ, ਸਾਬਕਾ ਪ੍ਰਧਾਨ ਜਥੇਦਾਰ ਰਾਮ ਸਿੰਘ, ਮਹਿੰਦਰ ਸਿੰਘ, ਸੁਖਦੇਵ ਸਿੰਘ ਮਹਿਰੋਲੀ, ਰਣਵੀਰ ਸਿੰਘ, ਉਂਕਾਰ ਸਿੰਘ ਪੰਮੀ, ਇਕਬਾਲ ਸਿੰਘ, ਕੁਲਦੀਪ ਸਿੰਘ ਬੰਗਾ, ਠੇਕੇਦਾਰ ਨਿਰਮਲ ਸਿੰਘ ਸੁਮਨ, ਉਂਕਾਰ ਸਿੰਘ ਹੈਪੀ, ਅਜੈਬ ਸਿੰਘ ਜੱਸਲ, ਸੁਖਜੀਤ ਸਿੰਘ ਕੈਂਥ, ਮਹਿੰਦਰ ਸਿੰਘ ਕਮਿਸ਼ਨਰ, ਨਾਨਕ ਸਿੰਘ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ |
ਝਾਂਡੀਆਂ ਕਲਾ ਵਿਖੇ ਗੁਰੂ ਰਵਿਦਾਸ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਨੂਰਪਰ ਬੇਦੀ, (ਵਿੰਦਰ ਪਾਲ ਝਾਂਡੀਆਂ)-ਨੂਰਪੁਰ ਬੇਦੀ ਇਲਾਕੇ ਦੇ ਪਿੰਡ ਝਾਂਡੀਆਂ ਕਲਾ ਵਿਖੇ ਸਮੂਹ ਸੰਗਤਾਂ ਵਲੋਂ ਭਗਤ ਰਵਿਦਾਸ ਧਰਮਸ਼ਾਲਾ 'ਚ ਗੁਰੂ ਰਵਿਦਾਸ ਦਾ 646ਵੇਂ ਪ੍ਰਕਾਸ਼ ਮਨਾਉਣ ਲਈ ਧਾਰਮਿਕ ਸਮਾਗਮ ਕਰਵਾਇਆ ਗਿਆ | ਸਭ ਤੋਂ ਪਹਿਲਾ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਉਪਰੰਤ ਧਾਰਮਿਕ ਗਾਇਕ ਭੁਪਿੰਦਰ ਸਿੰਘ ਜੱਖੂ, ਧਾਰਮਿਕ ਗਾਇਕ ਸਰਬਣ ਫ਼ਰਜ਼ੀ ਤੋਂ ਇਲਾਵਾ ਹੋਰ ਭਜਨ ਮੰਡਲੀ ਵਲੋਂ ਸੰਗਤਾਂ ਨੂੰ ਭਗਤ ਰਵਿਦਾਸ ਦੀ ਬਾਣੀ ਨਾਲ ਜੋੜਿਆ | ਗਾਇਕ ਭੁਪਿੰਦਰ ਸਿੰਘ ਜੱਖੂ ਨੇ ਕਿਹਾ ਕਿ ਸਾਨੂੰ ਭਗਤ ਰਵਿਦਾਸ ਵਲੋਂ ਦਰਸਾਏ ਮਾਰਗ ਚੱਲਣ ਚਾਹੀਦਾ ਹੈ | ਇਸ ਮੌਕੇ ਸਰਪੰਚ ਸਤਪਾਲ ਪਾਲੀ, ਸੁਨੀਤਾ ਦੇਵੀਂ, ਕਿਸ਼ਨ ਲਾਲ ਪੰਚ, ਸੋਮ ਨਾਥ, ਕਸ਼ਮੀਰ ਸਿੰਘ, ਮੋਹਨ ਲਾਲ, ਨੰਬਰਦਾਰ ਅਵਤਾਰ ਚੰਦ, ਪਿਆਰੇ ਲਾਲ, ਭਗਤ ਬਾਲ ਸਿਕੰਦਰ, ਗੁਰਪ੍ਰੀਤ ਜੋਧਾ, ਦਾਸ ਰਾਮ ਕਾਲਾ, ਹੇਮ ਰਾਜ ਜੱਖੂ, ਹਰਮੇਸ਼ ਚੰਦ, ਅਮਰੀਕ ਸਿੰਘ, ਮਿਹਰ ਸਿੰਘ, ਜੋਗਿੰਦਰ ਪਾਲ, ਭੋਲੂ, ਨਿਰਮਲ ਕੁਮਾਰ, ਆਦਿ ਸੰਗਤਾਂ ਸ਼ਾਮਿਲ ਸਨ |
ਗੁਰੂ ਰਵਿਦਾਸ ਦੇ ਜਨਮ ਦਿਵਸ ਤੇ ਗੜ੍ਹਬਾਗਾ ਵਾਸੀਆਂ ਵਲੋਂ ਸ਼ਰਧਾ ਨਾਲ ਮਨਾਇਆ
ਨੂਰਪੁਰ ਬੇਦੀ, (ਹਰਦੀਪ ਸਿੰਘ ਢੀਂਡਸਾ)-ਗੁਰੂ ਰਵਿਦਾਸ ਦੇ 646ਵੇਂ ਜਨਮ ਦਿਵਸ ਮੌਕੇ ਗੜ੍ਹਬਾਗਾ ਵਾਸੀਆਂ ਵਲੋਂ ਲੰਗਰ ਲਗਾਇਆ ਗਿਆ ਅਤੇ ਸੰਗਤਾਂ ਵਲੋਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ ਗਈ ਤਿੰਨ ਤਰੀਕ ਤੋਂ ਸ੍ਰੀ ਅਖੰਡ ਪਾਠ ਆਰੰਭ ਕਰਵਾਏ ਗਏ ਜਿਸ ਦੇ ਭੋਗ ਪੰਜ ਤਰੀਕ ਨੂੰ ਪਾਏ ਗਏ ਉਪਰੰਤ ਕੀਰਤਨ ਦਰਬਾਰ ਸਜਾਏ ਗਏ, ਜਿਸ ਵਿਚ ਭਾਈ ਜਸਵੀਰ ਸਿੰਘ ਚੋਂਤੇ ਵਾਲੇ ਅਤੇ ਰੀਨਾ ਨਾਫ਼ਰੀ ਵਲੋਂ ਸ਼ਬਦ ਗਾਇਨ ਕੀਤੇ ਗਏ | ਇਸ ਮੌਕੇ ਰਵਿੰਦਰ ਕੁਮਾਰ (ਰਵੀ) ਹਰਵਿੰਦਰ ਸਿੰਘ (ਸੱਤੂ) ਸਾਧੂ ਸਿੰਘ, ਅਜਮੇਰ ਸਿੰਘ,ਭੀਮਾ, ਅਵਤਾਰ ਸਿੰਘ (ਕਾਲਾ) ਦਲੀਪ ਸਿੰਘ, ਸਤਨਾਮ ਸਿੰਘ (ਸੱਤੂ), ਰੋਬਿਨ ਸਿੰਘ, ਯੋਗਿੰਦਰ ਸਿੰਘ (ਜੋਗਾ) ਹਰਮਨ ਸਿੰਘ (ਹਨੀ) ਸਿਮਰਨਜੀਤ ਸਿੰਘ (ਸਨੀ) ਮਦਨ ਸਿੰਘ ਤੇ ਨਾਲ ਹੋਰ ਸੰਗਤਾਂ ਹਾਜ਼ਰ ਸਨ |

ਲੋਕਾਂ ਨੂੰ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਰੇਤੇ ਦੀ ਸਪਲਾਈ ਦੇ ਦਾਅਵਿਆਂ ਨਾਲ ਖੱਡਾਂ ਦੀ ਸ਼ੁਰੂਆਤ

ਰੂਪਨਗਰ, 5 ਫਰਵਰੀ (ਸਤਨਾਮ ਸਿੰਘ ਸੱਤੀ, ਮਨਜੀਤ ਸਿੰਘ ਸੈਣੀ)-ਪੰਜਾਬ ਸਰਕਾਰ ਨੇ ਅੱਜ ਸ੍ਰੀ ਚਮਕੌਰ ਸਾਹਿਬ 'ਚ ਸਤਲੁਜ ਦਰਿਆ 'ਤੇ ਰੇਤੇ ਦੀ ਸਪਲਾਈ ਲਈ ਰੇਤੇ ਦੀਆ ਦਰਾਂ 5.50 ਰੁਪਏ ਕਿਊਬਿਕ ਫੁੱਟ ਦੇ ਦਾਅਵਿਆਂ ਨਾਲ ਚਾਲੂ ਕਰ ਦਿੱਤੀਆਂ। ਜਿਨ੍ਹਾਂ ਨੂੰ ਰਸਮੀ ਤੌਰ 'ਤੇ ਹਲਕਾ ...

ਪੂਰੀ ਖ਼ਬਰ »

ਚੇਅਰਮੈਨ ਹਰਮਿੰਦਰ ਸਿੰਘ ਢਾਹੇ ਦਾ ਕੀਤਾ ਸਨਮਾਨ

ਢੇਰ, 5 ਫਰਵਰੀ (ਸ਼ਿਵ ਕੁਮਾਰ ਕਾਲੀਆ)-ਅੱਜ ਪਿੰਡ ਢਾਹੇ ਵਿਖੇ ਕਰਵਾਏ ਗਏ ਇਕ ਵਿਸ਼ੇਸ਼ ਸਮਾਗਮ ਦੌਰਾਨ ਪਿੰਡ ਦੇ ਵਾਸੀ ਹਰਮਿੰਦਰ ਸਿੰਘ ਢਾਹੇ ਨੂੰ ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਬਣਾਏ ਜਾਣ 'ਤੇ ਸਮੂਹ ਪਿੰਡ ਵਾਸੀਆਂ ਵਲੋਂ ਹਰਮਿੰਦਰ ਸਿੰਘ ਢਾਹੇ ...

ਪੂਰੀ ਖ਼ਬਰ »

ਲੀਬੀਆ ਵਿਚ ਫਸੇ 12 ਨੌਜਵਾਨ ਭਾਰਤੀ ਦੂਤਾਵਾਸ ਦੇ ਸੰਪਰਕ ਵਿਚ-ਬੈਂਸ

 ਸ੍ਰੀ ਅਨੰਦਪੁਰ ਸਾਹਿਬ, 5 ਫਰਵਰੀ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ ਸੈਣੀ)-ਇੱਕ ਏਜੈਂਟ ਦੇ ਧੋਖੇ ਦਾ ਸ਼ਿਕਾਰ ਹੋ ਕੇ ਲੀਬੀਆ ਵਿੱਚ 12 ਨੌਜੁਆਨ ਭਾਰਤੀ ਦੂਤਾਵਾਸ ਦੇ ਸੰਪਰਕ ਵਿਚ ਹਨ ਅਤੇ ਇਹਨਾਂ ਨੌਜਵਾਨਾਂ ਦੀ ਘਰ ਵਾਪਸੀ ਲਈ ਦੋ-ਤਿਨਾਂ ਦਿਨਾਂ ਪ੍ਰਕਿਰਿਆ ਸ਼ੁਰੂ ਹੋ ...

ਪੂਰੀ ਖ਼ਬਰ »

ਭਗਤ ਰਵਿਦਾਸ ਜੀ ਦਾ ਪਾਵਨ ਜਨਮ ਦਿਹਾੜਾ ਸ੍ਰੀ ਚਮਕੌਰ ਸਾਹਿਬ ਖੇਤਰ 'ਚ ਸ਼ਰਧਾ ਪੂਰਵਕ ਮਨਾਇਆ

ਸ੍ਰੀ ਚਮਕੌਰ ਸਾਹਿਬ, 5 ਫਰਵਰੀ (ਜਗਮੋਹਣ ਸਿੰਘ ਨਾਰੰਗ)-ਭਗਤ ਰਵੀਦਾਸ ਜੀ ਦਾ ਪਾਵਨ ਜਨਮ ਦਿਹਾੜਾ ਸ੍ਰੀ ਚਮਕੌਰ ਸਾਹਿਬ ਖੇਤਰ ਵਿਚ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ੍ਰੀ ਚਮਕੌਰ ਸਾਹਿਬ ਸਮੇਤ ਖੇਤਰ ਦੇ ਪਿੰਡਾਂ ਮਾਣੇਮਾਜਰਾ, ਪਿੱਪਲਮਾਜਰਾ, ਕਤਲੌਰ, ਭੋਜੇਮਾਜਰਾ, ...

ਪੂਰੀ ਖ਼ਬਰ »

ਖ਼ਾਲਸਾ ਸਕੂਲ ਦੇ ਐਨ.ਸੀ.ਸੀ. ਯੂਨਿਟ ਦੀ ਬਟਾਲੀਅਨ ਅਧਿਕਾਰੀਆਂ ਵਲੋਂ ਚੈਕਿੰਗ

ਸ੍ਰੀ ਚਮਕੌਰ ਸਾਹਿਬ, 5 ਫਰਵਰੀ (ਜਗਮੋਹਣ ਸਿੰਘ ਨਾਰੰਗ)-ਸਥਾਨਕ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਚ ਅੱਜ 23 ਪੰਜਾਬ ਬਟਾਲੀਅਨ ਐਨ.ਸੀ.ਸੀ. ਰੂਪਨਗਰ ਦੇ ਪ੍ਰਬੰਧਕ ਅਫ਼ਸਰ ਕਰਨਲ ਲਕਸ਼ਮੀ ਕਾਂਤ ਅਗਰਵਾਲ ਵਲੋਂ ਸਕੂਲ ਦੇ ਐਨ. ਸੀ. ਸੀ. ਯੂਨਿਟ ...

ਪੂਰੀ ਖ਼ਬਰ »

ਸਮਰੱਥ ਹੈਲਥ ਕੇਅਰ ਡਾਇਲਸਿਸ ਸਰਵਿਸ ਦੇ ਸਹਿਯੋਗ ਨਾਲ ਬਜਿੰਦਰਾ ਹਸਪਤਾਲ 'ਚ ਡਾਇਲਸਿਸ ਸੇਵਾਵਾਂ ਆਰੰਭ

ਰੂਪਨਗਰ, 5 ਫਰਵਰੀ (ਸਤਨਾਮ ਸਿੰਘ ਸੱਤੀ)-ਸ਼ਹਿਰ ਦੇ ਪ੍ਰਸਿੱਧ ਟਰੌਮਾ ਸੈਂਟਰ ਬਜਿੰਦਰਾ ਮਲਟੀਸਪੈਸ਼ਲਿਸਟੀ ਹਸਪਤਾਲ ਵਿਚ ਸਮਰੱਥ ਹੈਲਥ ਕੇਅਰ ਡਾਇਲੈਸਿਸ ਸਰਵਿਸ ਦੇ ਸਹਿਯੋਗ ਨਾਲ ਡਾਇਲੈਸਿਸ ਵਿਭਾਗ ਦੀ ਸ਼ੁਰੂਆਤ ਕੀਤੀ ਗਈ ਹੈ | ਜਿਸ ਦਾ ਉਦਘਾਟਨ ਅੱਜ ਸਾਬਕਾ ...

ਪੂਰੀ ਖ਼ਬਰ »

ਅਰਨੌਲੀ ਵਿਖੇ 3 ਰੋਜ਼ਾ ਧਾਰਮਿਕ ਸਮਾਗਮ ਕਰਵਾਇਆ

ਮੋਰਿੰਡਾ, 5 ਫਰਵਰੀ (ਪਿ੍ਤਪਾਲ ਸਿੰਘ)-ਸ਼੍ਰੋਮਣੀ ਭਗਤ ਰਵਿਦਾਸ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਅਰਨੌਲੀ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਸਬੰਧੀ ...

ਪੂਰੀ ਖ਼ਬਰ »

ਸਿਹਤ ਸਹੂਲਤਾਂ ਪੱਖੋਂ ਚਿੱਟਾ ਹਾਥੀ ਸਿੱਧ ਹੋ ਰਿਹਾ ਹੈ ਭਰਤਗੜ੍ਹ ਦਾ ਕਮਿਊਨਿਟੀ ਸਿਹਤ ਕੇਂਦਰ

ਭਰਤਗੜ੍ਹ, 5 ਫਰਵਰੀ (ਜਸਬੀਰ ਸਿੰਘ ਬਾਵਾ)-ਕੁਝ ਵਰ੍ਹੇ ਪਹਿਲਾਂ ਰਾਜ ਸਰਕਾਰ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਯਤਨਾਂ ਨਾਲ਼ ਕਰੀਬ ਸਵਾ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਭਰਤਗੜ੍ਹ 'ਚ ਉਸਾਰਿਆ ਕਮਿਊਨਿਟੀ ਸਿਹਤ ਕੇਂਦਰ ਸਹੂਲਤਾਂ ਦੇਣ ਪੱਖੋਂ ਰਾਜਸੀ ਰਹਿਬਰਾਂ ਦੇ ...

ਪੂਰੀ ਖ਼ਬਰ »

ਮਾਮਲਾ ਲੀਬੀਆ 'ਚ ਫਸੇ ਨੌਜਵਾਨਾਂ ਦਾ ਪੁਲਿਸ ਨੇ ਟ੍ਰੈਵਲ ਏਜੰਟ ਰਾਜਵਿੰਦਰ ਸਿੰਘ 'ਤੇ ਕੀਤਾ ਮਾਮਲਾ ਦਰਜ

ਸ੍ਰੀ ਅਨੰਦਪੁਰ ਸਾਹਿਬ, 5 ਫਰਵਰੀ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ ਸੈਣੀ)-ਟਰੈਵਲ ਏਜੰਟ ਦੇ ਧੋਖੇ ਦਾ ਸ਼ਿਕਾਰ ਹੋਏ 12 ਨੌਜਵਾਨ ਜੋ ਕਿ ਲੀਬੀਆ ਵਿੱਚ ਗੁਰਬਤ ਦੀ ਜਿੰਦਗੀ ਬਤੀਤ ਕਰ ਰਹੇ ਹਨ ਦਾ ਮਾਮਲਾ, ਸਾਹਮਣੇ ਆਉਣ ਤੋਂ ਬਾਅਦ ਸਥਾਨਕ ਪੁਲਿਸ ਵਲੋਂ ਟਰੈਵਲ ਏਜੰਟ ...

ਪੂਰੀ ਖ਼ਬਰ »

ਬੀ.ਕੇ.ਯੂ. ਰਾਜੇਵਾਲ ਵਲੋਂ ਇਕੱਤਰਤਾ ਭਲਕੇ

ਮੋਰਿੰਡਾ, 5 ਫਰਵਰੀ (ਕੰਗ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਮੋਰਿੰਡਾ ਦੀ ਇਕੱਤਰਤਾ ਮਿਤੀ 7 ਫਰਵਰੀ ਦਿਨ ਮੰਗਲਵਾਰ ਨੂੰ ਸਵੇਰੇ ਸਾਢੇ ਦਸ ਵਜੇ ਗੁਰਦੁਆਰਾ ਸ਼ਹੀਦਗੰਜ ਮੋਰਿੰਡਾ ਵਿਖੇ ਹੋਵੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਰੂਪਨਗਰ ਇਕਾਈ ਦੇ ...

ਪੂਰੀ ਖ਼ਬਰ »

ਪਿੰਡ ਬਡਵਾਲੀ ਵਿਖੇ ਦੋ ਦਿਨਾ ਧਾਰਮਿਕ ਸਮਾਗਮ ਕਰਵਾਇਆ

ਮੋਰਿੰਡਾ, 5 ਫਰਵਰੀ (ਕੰਗ)-ਪਿੰਡ ਬਡਵਾਲੀ ਵਿਖੇ ਗੁਰਮਤਿ ਪ੍ਰਚਾਰ ਫ਼ਰੰਟ ਵੈੱਲਫੇਅਰ ਸੁਸਾਇਟੀ ਪੰਜਾਬ ਵਲੋਂ ਭਗਤ ਰਵਿਦਾਸ ਸਭਾ ਬਡਵਾਲੀ ਦੇ ਸਹਿਯੋਗ ਨਾਲ ਕੁਲਵਿੰਦਰ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਸ੍ਰੀ ਗੁਰੂ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX