ਰੂੜੇਕੇ ਕਲਾਂ, 5 ਫਰਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡਾਂ ਦੇ ਲੋੜਵੰਦ ਵਸਨੀਕ ਧਰਤੀ ਹੇਠਲਾ ਦੂਸ਼ਿਤ ਹੋ ਚੁੱਕਿਆ ਪਾਣੀ ਮਜਬੂਰੀ ਵੱਸ ਪੀ ਕੇ ਭਿਆਨਕ ਬਿਮਾਰੀਆਂ ਦੀ ਲਪੇਟ ਵਿਚ ਆਉਣ ਲਈ ਮਜਬੂਰ ਹਨ | ਸਮੇਂ ਦੀਆਂ ਸਰਕਾਰਾਂ ਪਿੰਡਾਂ ਦੇ ਲੋੜਵੰਦਾਂ ਨੂੰ ਸ਼ੁੱਧ ਪਾਣੀ ਦੇਣ 'ਚ ਪੂਰੀ ਤਰ੍ਹਾਂ ਅਸਫਲ ਸਿੱਧ ਹੋ ਚੁੱਕੀਆਂ ਹਨ | ਜ਼ਿਲ੍ਹਾ ਭਰ ਦੇ ਪਿੰਡਾਂ ਦੇ ਵਸਨੀਕਾਂ ਨੂੰ ਸ਼ੁੱਧ ਪਾਣੀ ਦੇਣ ਲਈ ਪਿਛਲੀ ਅਕਾਲੀ-ਭਾਜਪਾ ਗੱਠਜੋੜ ਦੀ ਪੰਜਾਬ ਸਰਕਾਰ ਵਲੋਂ ਕਰੋੜਾਂ ਰੁਪਏ ਖ਼ਰਚ ਕਰ ਕੇ ਲਾਏ ਆਰ.ਓ ਪਲਾਟ ਚਿੱਟਾ ਹਾਥੀ ਸਾਬਤ ਹੋ ਰਹੇ ਹਨ | ਜਿਨ੍ਹਾਂ ਦੀ ਕਿ ਮਸ਼ੀਨਰੀ ਨੂੰ ਵੀ ਜੰਗਾਲ ਲੱਗ ਚੁੱਕਿਆ ਹੈ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਿ ਵੱਖ-ਵੱਖ ਕਾਰਨਾਂ ਕਰ ਕੇ ਧਰਤੀ ਹੇਠਲਾ ਪਾਣੀ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੋ ਚੁੱਕਿਆ ਹੈ | ਮਜਬੂਰੀ ਵੱਸ ਪ੍ਰਦੂਸ਼ਿਤ ਪਾਣੀ ਪੀਣ ਕਾਰਨ ਪਿੰਡਾਂ ਦੇ ਵਸਨੀਕਾਂ ਨੂੰ ਭਿਆਨਕ ਬਿਮਾਰੀਆਂ ਆਪਣੀ ਲਪੇਟ ਵਿਚ ਲੈ ਰਹੀਆਂ ਹਨ | ਗਰੀਬ ਪਰਿਵਾਰਾਂ ਨਾਲ ਸਬੰਧਿਤ ਪਿੰਡਾਂ ਦੇ ਗਰੀਬ ਵਿਅਕਤੀ ਸ਼ੁੱਧ ਪਾਣੀ ਨੂੰ ਤਰਸ ਰਹੇ ਹਨ | ਪਿਛਲੀ ਅਕਾਲੀ ਭਾਜਪਾ ਪੰਜਾਬ ਸਰਕਾਰ ਨੇ ਸੱਤ ਸਾਲਾਂ ਲਈ ਨਿੱਜੀ ਕੰਪਨੀ ਗਰਗ ਸੰਨਜ਼ ਲੁਧਿਆਣਾ, ਡੋਸ਼ੀਅਨ ਵੇਓਲੀਆ ਵਾਟਰ ਅਹਿਮਦਾਬਾਦ ਟੋਯਮ ਲਿਮ: ਆਦਿ ਕੰਪਨੀਆਂ ਰਾਹੀਂ ਜ਼ਿਲ੍ਹਾ ਬਰਨਾਲਾ ਦੇ 91 ਪਿੰਡਾਂ ਵਿਚ ਆਰ.ਓ ਸਿਸਟਮ ਲਗਾਏ ਸਨ | ਜਿਨ੍ਹਾਂ ਵਿਚ ਬਲਾਕ ਬਰਨਾਲਾ ਦੇ 21 ਪਿੰਡਾਂ, ਸ਼ਹਿਣਾ ਦੇ 26 ਪਿੰਡਾਂ, ਮਹਿਲ ਕਲਾਂ ਦੇ 17 ਪਿੰਡਾਂ 'ਚ ਵਸਨੀਕਾਂ ਨੂੰ ਸ਼ੁੱਧ ਪਾਣੀ ਦੇਣ ਲਈ ਆਰ.ਓ. ਸਿਸਟਮ ਲਗਾਏ ਸਨ | ਪਿੰਡ ਧੂਰਕੋਟ, ਨਾਈਵਾਲਾ, ਪੱਤੀ ਸੋਹਲ ਵਿਖੇ ਮਨਜ਼ੂਰ ਹੋਣ ਦੇ ਬਾਵਜੂਦ ਵੀ ਆਰ.ਓ. ਸਿਸਟਮ ਨਹੀਂ ਲਗਾਏ ਗਏ ਸਨ | ਜ਼ਿਲ੍ਹਾ ਭਰ ਦੇ ਪਿੰਡਾਂ 'ਚ ਲਗਾਏ ਗਏ ਆਰ.ਓ. ਸਿਸਟਮ ਵਿਚੋਂ 64 ਪਿੰਡਾਂ ਦੇ ਆਰ.ਓ ਸਿਸਟਮ ਬੰਦ ਹੋਣ ਕਰ ਕੇ ਚਿੱਟਾ ਹਾਥੀ ਸਾਬਤ ਹੋ ਰਹੇ ਹਨ | ਪਿੰਡ ਵਾਸੀਆਂ ਨੂੰ ਸ਼ੁੱਧ ਪਾਣੀ ਦੇਣ ਲਈ ਲਾਏ ਆਰ.ਓ ਸਿਸਟਮਾਂ ਦੀ ਮਸ਼ੀਨਰੀ ਜੰਗਾਲ ਪੈਣ ਕਰ ਕੇ ਖ਼ੁਦ ਦਮ ਤੋੜ ਚੁੱਕੀ ਹੈ | ਕਰੋੜਾਂ ਰੁਪਏ ਖ਼ਰਚ ਕੇ ਲਾਏ ਆਰ.ਓ ਸਿਸਟਮ ਪਿੰਡਾਂ ਦੇ ਵਸਨੀਕਾਂ ਨੂੰ ਸ਼ੁੱਧ ਪਾਣੀ ਦੇਣ ਲਈ ਕਾਰਗਰ ਸਾਬਤ ਨਹੀਂ ਹੋਏ | ਸਥਾਨਕ ਇਲਾਕੇ ਦੇ ਪਿੰਡ ਧੌਲਾ, ਰੂੜੇਕੇ ਕਲਾਂ, ਪੱਖੋ ਕਲਾਂ, ਕਾਹਨੇਕੇ, ਬਦਰਾ ਆਦਿ ਪਿੰਡਾਂ ਦੇ ਆਰ.ਓ ਸਿਸਟਮ ਪਿਛਲੇ ਸਾਲਾਂ ਤੋਂ ਲੈ ਕੇ ਬੰਦ ਹੋਣ ਕਾਰਨ ਖੰਡਰ ਬਣ ਰਹੇ ਹਨ | ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਪ੍ਰਧਾਨ ਜੱਗਾ ਸਿੰਘ, ਗੁਰਚਰਨ ਸਿੰਘ ਧੂਰਕੋਟ, ਕਾਦੀਆਂ ਦੇ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਬਿੱਟੂ ਨੇ ਪੰਜਾਬ ਸਰਕਾਰ ਅਤੇ ਡੀ.ਸੀ. ਬਰਨਾਲਾ ਤੋਂ ਮੰਗ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਪਿੰਡਾਂ ਦੇ ਵਸਨੀਕ ਲੋੜਵੰਦ ਪਰਿਵਾਰਾਂ ਨੂੰ ਸ਼ੁੱਧ ਪਾਣੀ ਦੇਣ ਦਾ ਪ੍ਰਬੰਧ ਕੀਤਾ ਜਾਵੇ | ਲੋੜੀਂਦੀਆਂ ਸਹੂਲਤਾਂ ਲੈਣ ਲਈ ਪੰਜਾਬ ਵਾਸੀਆਂ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਬਣਾ ਕੇ ਵੱਡਾ ਬਦਲਾਅ ਕੀਤਾ ਹੈ | ਪ੍ਰੰਤੂ ਲੋਕਾਂ ਨੇ ਤਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵਾਅਦਿਆਂ 'ਤੇ ਭਰੋਸਾ ਕਰ ਕੇ ਪੰਜਾਬ ਵਿਚ ਰਾਜਨੀਤਿਕ ਬਦਲਾਅ ਲਿਆ ਦਿੱਤਾ ਹੈ | ਪੰਜਾਬ ਵਿਚ 9 ਮਹੀਨੇ ਬੀਤਣ ਦੇ ਬਾਵਜੂਦ ਪੰਜਾਬ ਸਰਕਾਰ ਦਾ ਬਦਲਾਅ ਨਜ਼ਰ ਨਹੀਂ ਆ ਰਿਹਾ ਹੈ | ਪੀੜਤ ਲੋੜਵੰਦ ਵਿਅਕਤੀ ਪਹਿਲਾਂ ਦੀ ਤਰਾਂ ਲੋੜੀਂਦੀਆਂ ਮੁੱਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ | ਕੀ ਕਹਿਣਾ ਹੈ ਅਧਿਕਾਰੀਆਂ ਦਾ
ਜਦੋਂ ਇਸ ਸਬੰਧੀ ਜਲ ਸਪਲਾਈ ਵਿਭਾਗ ਬਰਨਾਲਾ ਦੇ ਐਕਸੀਅਨ ਰਵਿੰਦਰ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਲਗਾਏ ਗਏ ਪ੍ਰਤੀ ਆਰ.ਓ. ਸਿਸਟਮ 100 ਖਪਤਕਾਰ ਲੋੜੀਂਦੇ ਸਨ | ਹਰ ਇਕ ਖਪਤਕਾਰ ਤੋਂ ਮਹੀਨਾਵਾਰ 100 ਰੁਪਏ ਵਸੂਲ ਕੀਤੇ ਜਾਂਦੇ ਸਨ | ਜਿਸ ਨਾਲ ਕਿ ਆਰ.ਓ ਸਿਸਟਮ ਦੇ ਮੁਲਾਜ਼ਮ ਦੀ ਤਨਖ਼ਾਹ, ਬਿਜਲੀ ਤੇ ਮੁਰੰਮਤ ਖ਼ਰਚੇ ਪੂਰੇ ਹੋਣੇ ਸਨ ਪ੍ਰੰਤੂ ਕਈ ਪਿੰਡਾਂ 'ਚ ਖਪਤਕਾਰਾਂ ਦੀ ਗਿਣਤੀ ਘਟਨ ਕਰ ਕੇ ਕੰਪਨੀਆਂ ਦੇ ਖ਼ਰਚੇ ਵੀ ਪੂਰੇ ਨਹੀਂ ਹੋਏ ਜਿਸ ਕਰ ਕੇ ਪਿੰਡਾਂ ਦੇ ਆਰ.ਓ. ਸਿਸਟਮ ਸਮੇਂ ਤੋਂ ਪਹਿਲਾ ਹੀ ਬੰਦ ਹੋ ਗਏ | ਜੇਕਰ ਜ਼ਿਲ੍ਹਾ ਭਰ ਵਿਚ ਕੋਈ ਪੰਚਾਇਤ ਆਰ.ਓ. ਸਿਸਟਮ ਚਲਾਉਣਾ ਚਾਹੁੰਦੀ ਹੈ ਤਾਂ ਵਿਭਾਗ ਵਲੋਂ ਉਸ ਪੰਚਾਇਤ ਦੀ ਮਦਦ ਕੀਤੀ ਜਾਵੇਗੀ |
ਬਰਨਾਲਾ, 5 ਫਰਵਰੀ (ਰਾਜ ਪਨੇਸਰ)-ਪਿਛਲੇ ਕੁਝ ਦਿਨਾਂ ਵਿਚ ਪੁਲਿਸ ਦੇ ਡਰ ਨੂੰ ਛਿੱਕੇ ਟੰਗਦਿਆਂ ਚੋਰਾਂ ਵਲੋਂ ਸਥਾਨਕ ਨਾਈਵਾਲਾ ਰੋਡ 'ਤੇ ਖੇਤਾਂ ਵਿਚੋਂ ਤਕਰੀਬਨ 20 ਮੋਟਰਾਂ ਦੀਆਂ ਕੇਵਲਾਂ, ਸਟਾਰਟਰ, ਗਰਿੱਪ, ਸਟਾਰਟਰ ਦੀਆਂ ਪੱਤੀਆਂ ਤੇ ਹੋਰ ਸਮਾਨ ਚੋਰੀ ਹੋਣ ਕਾਰਨ ...
ਬਰਨਾਲਾ, 5 ਫਰਵਰੀ (ਅਸ਼ੋਕ ਭਾਰਤੀ)-ਮਹਾਂ ਸ਼ਕਤੀ ਕਲਾ ਮੰਦਰ ਬਰਨਾਲਾ ਵਲੋਂ 45ਵਾਂ ਇਕਾਂਗੀ ਨਾਟਕ ਮੇਲਾ ਮਹਾਂ ਸ਼ਕਤੀ ਬਰਨਾਲਾ ਵਿਖੇ ਚੱਲ ਰਿਹਾ ਹੈ | ਜਿਸ ਵਿਚ ਪ੍ਰਸਿੱਧ 17 ਇਕਾਂਗੀ ਨਾਟਕ ਦੀਆਂ ਟੀਮਾਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ | ਸ਼ਹਿਰ ਦੀਆਂ ਵੱਖ-ਵੱਖ ਥਾਵਾਂ ...
ਸ਼ਹਿਣਾ, 5 ਫਰਵਰੀ (ਸੁਰੇਸ਼ ਗੋਗੀ)-ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਸਰਕਾਰ ਯਤਨ ਤੇਜ ਕਰੇ | ਇਹ ਸ਼ਬਦ ਪਿਰਮਲ ਸਿੰਘ ਧੌਲਾ ਸਾਬਕਾ ਵਿਧਾਇਕ ਨੇ ਪੱਖੋ ਕੈਂਚੀਆਂ ਵਿਖੇ ਗੱਲਬਾਤ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਘੱਟ ਗਿਣਤੀ ਦੇ ਵਿਅਕਤੀਆਂ ਨੂੰ ਜਬਰ ਜੁਲਮ ਦਾ ...
ਬਰਨਾਲਾ, 5 ਫਰਵਰੀ (ਅਸ਼ੋਕ ਭਾਰਤੀ)-ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ 2023-24 ਲਈ ਦੂਸਰਾ ਸਕਾਲਰਸ਼ਿਪ ਟੈੱਸਟ ਹੋਇਆ | ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਇਹ ਜਾਣਕਾਰੀ ਸਕੂਲ ਦੀ ਪਿ੍ੰਸੀਪਲ ਡਾਕਟਰ ਸ਼ੁਰੂਤੀ ਸ਼ਰਮਾ ਅਤੇ ...
ਟੱਲੇਵਾਲ, 5 ਫਰਵਰੀ (ਸੋਨੀ ਚੀਮਾ)-ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੇ ਕਾਰਪੋਰੇਟ ਘਰਾਨਿਆਂ ਦੀ ਕਠਪੁਤਲੀ ਬਣ ਕੇ ਦੇਸ਼ ਦੀ ਜਨਤਾ ਦਾ ਪੈਸਾ ਲੁੱਟ ਕੇ ਉਨ੍ਹਾਂ ਦੀਆਂ ਜੇਬਾਂ ਭਾਰੀ ਕਰ ਰਹੀ ਹੈ | ਇਹ ਸ਼ਬਦ ਗੁਰਮੇਲ ਸਿੰਘ ਮੌੜ ਸੀਨੀਅਰ ਕਾਂਗਰਸੀ ਆਗੂ ਨੇ ਪਿੰਡ ਛੀਨੀਵਾਲ ...
ਸ਼ਹਿਣਾ, 5 ਫਰਵਰੀ (ਸੁਰੇਸ਼ ਗੋਗੀ)-ਮੌਜੂਦਾ ਪੰਚਾਇਤਾਂ ਵਿਚੋਂ ਬਹੁਗਿਣਤੀ ਪੰਚਾਇਤਾਂ ਸ਼ਾਇਦ ਸੂਬਾ ਸਰਕਾਰ ਦੀ ਗਰਾਂਟ ਤਰਸਦੀਆਂ ਹੀ ਸਾਬਕਾ ਹੋ ਜਾਣਗੀਆਂ, ਕਿਉਂਕਿ ਜਦ ਤੱਕ ਨਵੀਆਂ ਪੰਚਾਇਤਾਂ ਨਹੀਂ ਬਣਦੀਆਂ, ਤਦ ਤਕ ਪੰਜਾਬ ਸਰਕਾਰ ਵਲੋਂ ਗਰਾਂਟ ਜਾਰੀ ਕਰਨ ਦਾ ...
ਤਪਾ ਮੰਡੀ, ਰੂੜੇਕੇ ਕਲਾਂ, 5 ਫਰਵਰੀ (ਪ੍ਰਵੀਨ ਗਰਗ, ਗੁਰਪ੍ਰੀਤ ਸਿੰਘ ਕਾਹਨੇਕੇ)- ਆਮ ਆਦਮੀ ਪਾਰਟੀ ਦੇ ਸਿਰਕੱਢ ਆਗੂ ਤਰਸੇਮ ਸਿੰਘ ਕਾਹਨੇਕੇ ਦੇ ਮਾਰਕੀਟ ਕਮੇਟੀ ਤਪਾ ਦਾ ਚੇਅਰਮੈਨ ਬਣਨ ਦੀ ਖ਼ੁਸ਼ੀ 'ਚ ਸਮਰਥਕਾਂ ਨੇ ਲੱਡੂ ਵੰਡੇ | ਇਸ ਮੌਕੇ ਗੱਲਬਾਤ ਦੌਰਾਨ ਟਰੱਕ ...
ਤਪਾ ਮੰਡੀ, 5 ਫਰਵਰੀ (ਪ੍ਰਵੀਨ ਗਰਗ)-ਸਥਾਨਕ ਮਾਡਲ ਟਾਊਨ ਵਿਖੇ ਸਮੂਹ ਮਾਡਲ ਟਾਊਨ ਨਿਵਾਸੀਆਂ ਵਲੋਂ ਸਰਬੱਤ ਦੇ ਭਲੇ ਲਈ ਇੱਕ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ | ਇਸ ਧਾਰਮਿਕ ਸਮਾਗਮ ਮੌਕੇ ਰਾਗੀ ...
ਭਦੌੜ, 5 ਫਰਵਰੀ (ਰਜਿੰਦਰ ਬੱਤਾ, ਵਿਨੋਦ ਕਲਸੀ)- ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਵਿਸਥਾਰ ਕਰਦੇ ਹੋਏ ਵੱਖ-ਵੱਖ ਸ਼ਹਿਰਾਂ ਦੇ ਮੰਡਲ ਪ੍ਰਧਾਨਾਂ ਕੀਤੇ ਐਲਾਨ ਵਿਚ ਕਸਬਾ ਭਦੌੜ ਤੋਂ ਪਾਰਟੀ ਦੇ ...
ਬਰਨਾਲਾ, 5 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)- ਪੰਜਾਬ ਭਾਜਪਾ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਨੈਣੇਵਾਲ ਨੇ ਪੰਜਾਬ ਸਰਕਾਰ ਨੂੰ ਕੋਸਦੇ ਹੋਏ ਕਿਹਾ ਕਿ ਪੰਜਾਬ ਦੇ ਕਿਸਾਨਾਂ ਨਾਲ ਵੱਡੇ-ਵੱਡੇ ਵਾਅਦੇ ਕਰਕੇ ਸੱਤਾ ਵਿਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ...
ਤਪਾ ਮੰਡੀ, 5 ਫਰਵਰੀ (ਵਿਜੇ ਸ਼ਰਮਾ)-ਫਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ ਦੀ ਨੈਸ਼ਨਲ ਗੋਲਡ ਮੈਡਲ ਜੇਤੂ ਖਿਡਾਰਨ ਸੁਮਨਦੀਪ ਕੌਰ ਪੁੱਤਰੀ ਬਲਵੀਰ ਸਿੰਘ ਗਿੱਲ ਕਲਾਂ ਨੇ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਵਿਚੋਂ ਪਹਿਲੀ ਪੁਜ਼ੀਸ਼ਨ ਪ੍ਰਾਪਤ ਕਰ ਕੇ ...
ਬਰਨਾਲਾ, 5 ਫਰਵਰੀ (ਅਸ਼ੋਕ ਭਾਰਤੀ)- ਸੂਬਾ ਸਰਕਾਰ ਵਲੋਂ ਸੱਤਾ ਪ੍ਰਾਪਤੀ ਤੋਂ ਪਹਿਲਾਂ ਲੋਕਾਂ ਨੂੰ ਦਿੱਤੀਆਂ ਗਰੰਟੀਆਂ ਵਿਚ ਬਿਹਤਰੀਨ ਸਿੱਖਿਆ ਢਾਂਚੇ ਦੀ ਉਸਾਰੀ ਵੀ ਸ਼ੁਮਾਰ ਸੀ, ਪਰ ਸੱਤਾ ਪ੍ਰਾਪਤੀ ਦੇ ਤਕਰੀਬਨ 10 ਮਹੀਨੇ ਬੀਤਣ ਉਪਰੰਤ ਵੀ ਪੁਰਾਣੀ ਬੋਤਲ 'ਤੇ ...
ਤਪਾ ਮੰਡੀ, 5 ਫਰਵਰੀ (ਪ੍ਰਵੀਨ ਗਰਗ)-ਆਮ ਆਦਮੀ ਪਾਰਟੀ ਹਲਕਾ ਭਦÏੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕੇਂਦਰੀ ਬਜਟ ਬਾਰੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੇਸ਼ ਕੀਤਾ ਗਿਆ ਬਜਟ ਬਹੁਤ ਹੀ ਦਿਸ਼ਾਹੀਣ ਹੈ ਕਿਉਂਕਿ ਇਸ ਬਜਟ 'ਚ ਪੰਜਾਬ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ...
ਟੱਲੇਵਾਲ, 5 ਫਰਵਰੀ (ਸੋਨੀ ਚੀਮਾ)-ਪਿੰਡ ਚੀਮਾ ਦੀ ਸਮਾਜ ਸੇਵੀ ਸੰਸਥਾ ਆਜ਼ਾਦ ਸਪੋਰਟਸ ਅਤੇ ਵੈੱਲਫੇਅਰ ਕਲੱਬ ਵਲੋਂ ਆਪਣੀਆਂ ਸਮਾਜਿਕ ਗਤੀਵਿਧੀਆਂ ਵਿਚ ਵਾਧਾ ਕਰਦੇ ਹੋਏ ਅੱਖਾਂ ਦਾ ਸਾਲਾਨਾ ਮੁਫਤ ਅਪਰੇਸ਼ਨ ਕੈਂਪ ਸਮੂਹ ਪਿੰਡ ਵਾਸੀਆਂ ਅਤੇ ਨਗਰ ਪੰਚਾਇਤ ਅਤੇ ...
ਧਨੌਲਾ, 5 ਫਰਵਰੀ (ਜਤਿੰਦਰ ਸਿੰਘ ਧਨੌਲਾ)-ਨੇੜਲੇ ਪਿੰਡ ਅਤਰਗੜ ਵਿਖੇ ਰਮਦਾਸੀਆ ਸਿੱਖ ਪਰਿਵਾਰ ਦੇ ਘਰੇ ਜਬਰੀ ਦਾਖ਼ਲ ਹੋ ਕੇ ਔਰਤ ਅਤੇ ਮਰਦ ਦੀ ਕੁੱਟਮਾਰ ਕਰਨ ਅਤੇ ਅਗਵਾ ਕਰ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਅਤਰਗੜ ਦੇ ...
ਸ਼ਹਿਣਾ, 5 ਫਰਵਰੀ (ਸੁਰੇਸ਼ ਗੋਗੀ)-ਕਾਂਗਰਸ ਪਾਰਟੀ ਲਈ ਮਾੜੇ ਦੌਰ ਵਿਚ ਖੜਨ ਵਾਲੇ ਕਾਂਗਰਸੀ ਪਰਿਵਾਰਾਂ ਨੂੰ ਸਮੇਂ ਦੇ ਕੁਝ ਲੀਡਰਾਂ ਨੇ ਨਜ਼ਰ ਅੰਦਾਜ਼ ਕੀਤਾ | ਜਿਸ ਲਈ ਕਾਂਗਰਸ ਪਾਰਟੀ ਨੂੰ ਪੇਂਡੂ ਖੇਤਰ ਵਿਚੋਂ ਖੋਰਾ ਲੱਗਿਆ | ਇਹ ਸ਼ਬਦ ਕੁਲਦੀਪ ਸਿੰਘ ਕਾਲਾ ...
ਤਪਾ ਮੰਡੀ, 5 ਫਰਵਰੀ (ਪ੍ਰਵੀਨ ਗਰਗ)-ਪੰਜਾਬ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਤੇ 90 ਪੈਸੇ ਪ੍ਰਤੀ ਲੀਟਰ ਦਾ ਹੋਰ ਸੈੱਸ ਲਗਾ ਕੇ ਕੀਮਤਾਂ ਵਧਾਉਣ ਦੀ ਨਿੰਦਾ ਕਰਦੇ ਹੋਏ ਵਪਾਰ ਮੰਡਲ ਤਪਾ ਦੇ ਚੇਅਰਮੈਨ ਸੰਦੀਪ ਕੁਮਾਰ ਵਿੱਕੀ ਨੇ ਕਿਹਾ ਕਿ ਆਮ ਆਦਮੀ ...
ਸ਼ਹਿਣਾ, 5 ਫਰਵਰੀ (ਸੁਰੇਸ਼ ਗੋਗੀ)-ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਵਲੋਂ ਸ਼ਹਿਣਾ ਪੰਚਾਇਤ ਨਾਲ ਕੀਤੀ ਗਈ ਬਦਸਲੂਕੀ ਨੂੰ ਲੈ ਕੇ ਸ਼ਹਿਣਾ ਬਲਾਕ ਦੀਆਂ ਪੰਚਾਇਤਾਂ ਦੀ ਮੀਟਿੰਗ ਕਰਨ ਉਪਰੰਤ ਸਮੂਹਿਕ ਤੌਰ 'ਤੇ ਲਏ ਫ਼ੈਸਲੇ ਦੇ ਸਬੰਧ ਵਿਚ ਬਲਵੀਰ ਸਿੰਘ ਬੀਰਾ ...
ਟੱਲੇਵਾਲ, 5 ਫਰਵਰੀ (ਸੋਨੀ ਚੀਮਾ)- ਪਿੰਡ ਚੀਮਾ ਦੇ ਉੱਘੇ ਸਮਾਜ ਸੇਵੀ ਸਾਬਕਾ ਫ਼ੌਜੀ ਅਤੇ ਸ਼ਿਵ ਮੰਦਰ ਕਮੇਟੀ ਦੇ ਸਰਪ੍ਰਸਤ ਡਾ: ਮਦਨ ਲਾਲ ਸ਼ਰਮਾ ਦਾ ਸੰਖੇਪ ਬਿਮਾਰੀ ਦੇ ਚੱਲਦਿਆਂ ਦਿਹਾਂਤ ਹੋ ਗਿਆ | ਉਕਤ ਦਿਹਾਂਤ ਉਪਰੰਤ ਜਿੱਥੇ ਉਨ੍ਹਾਂ ਦੇ ਸਾਥੀ ਸਾਬਕਾ ਸੈਨਿਕਾਂ ...
ਮਹਿਲ ਕਲਾਂ, 5 ਫਰਵਰੀ (ਅਵਤਾਰ ਸਿੰਘ ਅਣਖੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਉੱਘੇ ਆਗੂ ਗੁਰਧਿਆਨ ਸਿੰਘ ਸਹਿਜੜਾ, ਗੁਰਮੇਲ ਸਿੰਘ ਬਾਜਵਾ, ਗੁਰਚੇਤ ਸਿੰਘ ਬਾਜਵਾ ਦੇ ਸਤਿਕਾਰਯੋਗ ਮਾਤਾ ਗੁਰਦੇਵ ਕÏਰ (85) ਦਾ ਦਿਹਾਂਤ ਹੋ ਗਿਆ ਹੈ¢ ਉਨ੍ਹਾਂ ਦੇ ਅੰਤਿਮ ਸਸਕਾਰ ਸਮੇਂ ...
ਬਰਨਾਲਾ, 5 ਫਰਵਰੀ (ਰਾਜ ਪਨੇਸਰ, ਨਰਿੰਦਰ ਅਰੋੜਾ)-ਬੀਤੀ ਰਾਤ ਆਵਾ ਬਸਤੀ ਬਰਨਾਲਾ ਵਿਖੇ ਇਕ ਘਰ ਵਿਚ ਸ਼ਾਟ ਸਰਕਟ ਨਾਲ ਅੱਗ ਲੱਗ ਗਈ ਜਿਸ ਨਾਲ ਘਰ ਦਾ ਕਾਫ਼ੀ ਸਮਾਨ ਸੜ ਕੇ ਸੁਆਹ ਹੋ ਗਿਆ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ | ਜਾਣਕਾਰੀ ਦਿੰਦਿਆਂ ਮਕਾਨ ਮਾਲਕ ...
ਤਪਾ ਮੰਡੀ, 5 ਫਰਵਰੀ (ਪ੍ਰਵੀਨ ਗਰਗ)-ਸੂਬਾ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਝੂਠੇ ਸਬਜ਼ਬਾਗ ਦਿਖਾ ਕੇ ਸੱਤਾ 'ਤੇ ਕਾਬਜ਼ ਹੋਈ ਮਾਨ ਸਰਕਾਰ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾ ਕੇ ਲੋਕਾਂ ਦਾ ਲੱਕ ਤੋੜਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ, ਜਿਸ ਨਾਲ ਹਰੇਕ ਵਰਗ ਵਿਚ ...
ਕੌਹਰੀਆਂ, 5 ਫਰਵਰੀ (ਮਾਲਵਿੰਦਰ ਸਿੰਘ ਸਿੱਧੂ) - ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਦਹਾਕਿਆਂ ਤੋਂ ਅਜੇ ਵੀ ਰਿਹਾਅ ਨਹੀਂ ਕੀਤੇ ਗਏ | ਉਨ੍ਹਾਂ ਦੀ ਰਿਹਾਈ ਲਈ ਲੰਮੇ ਸਮੇਂ ਤੋਂ ਸਿੱਖ ਜਥੇਬੰਦੀਆਂ ਵੱਲੋਂ ਉਪਰਾਲੇ ...
ਸੰਗਰੂਰ, 5 ਫਰਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਪੰਜਾਬ ਪੁਲਿਸ ਵਿਚ ਸਹਾਇਕ ਥਾਣੇਦਾਰ ਵਜੋਂ ਸੇਵਾਵਾਂ ਨਿਭਾਅ ਰਹੇ ਇਕ ਅਧਿਕਾਰੀ ਦੀ ਬੇਟੀ ਨੰੂ ਇਕ ਵਿਅਕਤੀ ਵਲੋਂ ਤੰਗ ਪੇ੍ਰਸ਼ਾਨ ਕਰਨ ਤੋਂ ਦੁਖੀ ਹੋ ਕੇ ਸੰਬੰਧਤ ਲੜਕੀ ਨੇ ਪੁਲਿਸ ਲਾਇਨ ਦੇ ਕੁਆਟਰਾਂ ...
ਮਲੇਰਕੋਟਲਾ, 5 ਫਰਵਰੀ (ਪਰਮਜੀਤ ਸਿੰਘ ਕੁਠਾਲਾ) - ਕੁੱਝ ਦਿਨ ਪਹਿਲਾਂ ਨੇੜਲੇ ਪਿੰਡ ਮੋਰਾਂਵਾਲੀ ਵਿਖੇ ਅੰਨ੍ਹੇ ਗੈਰ ਮਨੁੱਖੀ ਜ਼ੁਲਮ ਦਾ ਸ਼ਿਕਾਰ ਹੋਏ ਐਸ.ਸੀ. ਪਰਿਵਾਰ ਨਾਲ ਸਬੰਧਤ ਮਾਸੂਮ ਬੱਚੇ ਦਾ ਹਾਲ ਜਾਨਣ ਲਈ ਅੱਜ ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ...
ਮਸਤੂਆਣਾ ਸਾਹਿਬ, 5 ਫਰਵਰੀ (ਦਮਦਮੀ)- ਇੱਥੋਂ ਨੇੜਲੇ ਪਿੰਡ ਲੱਡਾ ਬੱਸ ਅੱਡੇ ਨੇੜਿਓਾ ਲੰਘਦੇ ਬਰਸਾਤੀ ਨਾਲੇ 'ਚੋਂ ਇਕ ਵਿਅਕਤੀ ਦੀ ਭੇਦ ਭਰੇ ਹਾਲਾਤ 'ਚ ਲਾਸ਼ ਮਿਲਣ ਦੀ ਸਮਾਚਾਰ ਪ੍ਰਾਪਤ ਹੋਇਆ ਹੈ | ਥਾਣਾ ਸਦਰ ਧੂਰੀ ਦੇ ਇੰਚਾਰਜ ਐਸ ਜਗਦੀਪ ਸਿੰਘ ਵਲੋਂ ਦਿੱਤੀ ...
ਲੌਂਗੋਵਾਲ, 5 ਫਰਵਰੀ (ਵਿਨੋਦ, ਖੰਨਾ) - ਮਾਤਾ ਧਰਮ ਕੌਰ ਸਰਕਾਰੀ ਹਸਪਤਾਲ ਲÏਾਗੋਵਾਲ ਵਿਖੇ ਡਾਕਟਰਾਂ ਸਮੇਤ ਬਾਕੀ ਸਟਾਫ਼ ਦੀ ਘਾਟ ਪੂਰੀ ਕਰਨ, ਹੱਡਾ ਰੋੜੀ ਬਣਾਉਣ ਅਤੇ ਇਲਾਕੇ ਵਿਚ ਫੈਲੇ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ੍ਹ ਪਾਉਣ ਦੀ ਮੰਗ ਨੂੰ ਲੈ ਕੇ ਅੱਜ ਕਿਸਾਨ ...
ਟੱਲੇਵਾਲ, 5 ਫਰਵਰੀ (ਸੋਨੀ ਚੀਮਾ)-ਜ਼ਿੰਦਗੀ ਦੇ ਮਹਿੰਗੇ ਪਲ ਸਮਾਜ ਸੇਵਾ ਲੇਖੇ ਲਾ ਜਾਣ ਵਾਲੇ ਉੱਘੇ ਸਮਾਜ ਸੇਵੀ ਸਾਬਕਾ ਸਰਪੰਚ ਦਰਸ਼ਨ ਸਿੰਘ ਧਾਲੀਵਾਲ ਨਮਿੱਤ ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਛੀਨੀਵਾਲ ਖ਼ੁਰਦ ਵਿਖੇ ਹੋਇਆ | ਇਸ ਮੌਕੇ ਬਾਬਾ ਰਣਜੀਤ ...
ਮਹਿਲ ਕਲਾਂ, 5 ਫਰਵਰੀ (ਅਵਤਾਰ ਸਿੰਘ ਅਣਖੀ)-ਪਿੰਡ ਛੀਨੀਵਾਲ ਕਲਾਂ ਵਿਖੇ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਗੁਰੂ ਰਵਿਦਾਸ ਦੀ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਜੰਡਸਰ ਸਾਹਿਬ, ਦਸਮੇਸ਼ ਅੰਮਿ੍ਤ ਸੰਚਾਰ ਸੇਵਕ ਜਥੇ ਦੇ ਸਹਿਯੋਗ ਨਾਲ ...
ਰੂੜੇਕੇ ਕਲਾਂ, 5 ਫਰਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)-ਸਰਾਂਵਾਂ ਪੱਤੀ ਦੀ ਧਰਮਸ਼ਾਲਾ ਪਿੰਡ ਪੱਖੋ ਕਲਾਂ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਭਗਤ ਰਵਿਦਾਸ ਦਾ ਜਨਮ ਦਿਹਾੜਾ ਮਨਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਵੱਖ-ਵੱਖ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX