ਤਾਜਾ ਖ਼ਬਰਾਂ


ਨਾਭਾ 'ਚ ਆਮ ਆਦਮੀ ਪਾਰਟੀ ਨੂੰ ਜ਼ੋਰਦਾਰ ਝਟਕਾ,ਮੱਖਣ ਸਿੰਘ ਲਾਲਕਾ ਨੇ ਮੁੜ ਤੋਂ ਫੜਿਆ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ
. . .  about 1 hour ago
ਨਾਭਾ,5 ਜੂਨ (ਜਗਨਾਰ ਸਿੰਘ ਦੁਲੱਦੀ/ਕਰਮਜੀਤ ਸਿੰਘ)-ਆਮ ਆਦਮੀ ਪਾਰਟੀ ਨੂੰ ਨਾਭਾ ਵਿਚ ਉਸ ਸਮੇਂ ਅੱਜ ਜ਼ੋਰਦਾਰ ਝਟਕਾ ਲੱਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ...
ਕਰਜ਼ੇ ਦੇ ਨਪੀੜੇ ਮੰਡੀ ਕਲਾਂ ਦੇ ਕਿਸਾਨ ਵਲੋਂ ਖ਼ੁਦਕੁਸ਼ੀ
. . .  about 2 hours ago
ਬਾਲਿਆਂਵਾਲੀ, 5 ਜੂਨ (ਕੁਲਦੀਪ ਮਤਵਾਲਾ)-ਪੁਲਿਸ ਥਾਣਾ ਬਾਲਿਆਂਵਾਲੀ ਅਧੀਨ ਪੈਂਦੇ ਪਿੰਡ ਮੰਡੀ ਕਲਾਂ (ਬਠਿੰਡਾ) ਵਿਖੇ ਜਗਸੀਰ ਸਿੰਘ ਨਾਂਅ ਦੇ ਇਕ ਕਿਸਾਨ ਵਲੋ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਹੈ। ਮਿ੍ਤਕ ਕਿਸਾਨ ਦੇ ਪਿਤਾ ਗੁਰਮੀਤ ਸਿੰਘ ਨੇ ਦੱਸਿਆ...
ਫ਼ਿਲਮੀ ਅਦਾਕਾਰ ਯੋਗਰਾਜ ਸਿੰਘ ਵਲੋਂ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਚੋਣ ਲੜਨ ਦਾ ਐਲਾਨ
. . .  about 2 hours ago
ਸ੍ਰੀ ਚਮਕੌਰ ਸਾਹਿਬ, 5 ਜੂਨ (ਜਗਮੋਹਨ ਸਿੰਘ ਨਾਰੰਗ)-ਅੱਜ ਦੇਰ ਸ਼ਾਮ ਫ਼ਿਲਮੀ ਅਦਾਕਾਰ ਯੋਗਰਾਜ ਸਿੰਘ ਨੇ ਸ੍ਰੀ ਚਮਕੌਰ ਸਾਹਿਬ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ...
ਪੰਥਕ ਅਕਾਲੀ ਲਹਿਰ ਦੇ ਸੇਵਾਦਾਰ ਭਾਈ ਰਜਿੰਦਰ ਸਿੰਘ ਫ਼ਤਹਿਗੜ੍ਹ ਛੰਨਾਂ ਅਤੇ ਭਾਈ ਬਗੀਚਾ ਸਿੰਘ ਵੜੈਚ ਗ੍ਰਿਫ਼ਤਾਰ, ਪੁਲਿਸ ਨੇ ਖ਼ੁਦ ਨਹੀਂ ਕੀਤੀ ਪੁਸ਼ਟੀ
. . .  about 3 hours ago
ਸਮਾਣਾ (ਪਟਿਆਲਾ), 5 ਜੂਨ (ਸਾਹਿਬ ਸਿੰਘ)-ਘੱਲੂਘਾਰਾ ਹਫ਼ਤੇ ਨੂੰ ਲੈ ਕੇ ਸਮਾਣਾ ਪੁਲਿਸ ਨੇ ਗਰਮ-ਖ਼ਿਆਲੀ ਸਿੱਖਾਂ ਦੀ ਫੜ੍ਹੋ ਫੜ੍ਹੀ ਸ਼ੁਰੂ ਕਰ ਦਿੱਤੀ ਹੈ। ਪੰਥਕ ਅਕਾਲੀ ਲਹਿਰ ਦੇ ਸੇਵਾਦਾਰ ਭਾਈ ਰਜਿੰਦਰ ਸਿੰਘ ਫ਼ਤਹਿਗੜ੍ਹ...
ਨਵਾਂਸ਼ਹਿਰ ਲਾਗੇ ਆਪ ਵਿਧਾਇਕ ਦੀ ਗੱਡੀ ਨਾਲ ਹਾਦਸੇ ਚ ਇਕ ਦੀ ਮੌਤ, ਤਿੰਨ ਜ਼ਖ਼ਮੀ
. . .  about 3 hours ago
ਨਵਾਂਸ਼ਹਿਰ, 5 ਜੂਨ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਲਾਗੇ ਮੁੱਖ ਮਾਰਗ ਤੇ ਬਾਬਾ ਬਕਾਲਾ ਤੋਂ 'ਆਪ' ਵਿਧਾਇਕ ਦੀ ਗੱਡੀ ਨਾਲ ਹੋਏ ਭਿਆਨਕ ਹਾਦਸੇ 'ਚ ਪਿੰਡ ਮਜਾਰੀ ਦੇ ਸੂਬੇਦਾਰ ਦਰਸ਼ਨ ਸਿੰਘ ਦੀ ਮੌਤ ਹੋ ਗਈ ਅਤੇ ਤਿੰਨ ਜਣੇ ਜ਼ਖ਼ਮੀ...
ਬਿਜਲੀ ਦਾ ਕਰੰਟ ਲੱਗਣ ਕਾਰਨ ਕਿਸਾਨ ਦੀ ਮੌਤ
. . .  about 4 hours ago
ਸੁਨਾਮ ਊਧਮ ਸਿੰਘ ਵਾਲਾ, 5 ਜੂਨ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਬੀਤੀ ਸ਼ਾਮ ਨੇੜਲੇ ਪਿੰਡ ਉੱਪਲੀ ਵਿਖੇ ਇਕ ਕਿਸਾਨ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ...
ਐਨ.ਡੀ.ਏ. ਵਿਰੋਧੀ ਪਾਰਟੀਆਂ ਦੀ ਮੀਟਿੰਗ 'ਤੇ ਬੋਲੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ
. . .  about 5 hours ago
ਨਵੀਂ ਦਿੱਲੀ, 5 ਜੂਨ-ਪਟਨਾ, ਜੰਮੂ ਵਿਚ ਗੈਰ-ਐਨ.ਡੀ.ਏ. ਵਿਰੋਧੀ ਪਾਰਟੀਆਂ ਦੀ ਮੀਟਿੰਗ 'ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਅਸੀਂ ਇਕ ਜ਼ਿੰਮੇਵਾਰ ਵਿਰੋਧੀ ਧਿਰ ਚਾਹੁੰਦੇ ਹਾਂ, ਪਰ ਇਹ ਇਕ ਵੱਖਰੀ ਕਿਸਮ ਦੀ...
‘ਅੰਦੋਲਨ ਵਾਪਸ ਲੈਣ ਦੀ ਖ਼ਬਰ ਬਿਲਕੁਲ ਅਫ਼ਵਾਹ’, ਬਜਰੰਗ ਪੁਨੀਆ ਬੋਲੇ- ਅਸੀਂ ਨਾ ਪਿੱਛੇ ਹਟੇ ਹਾਂ ਤੇ ਨਾ ਹੀ ਅਸੀਂ..
. . .  about 5 hours ago
ਨਵੀਂ ਦਿੱਲੀ, 5 ਜੂਨ-ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਦੇ ਅੰਦੋਲਨ ਨੂੰ ਵਾਪਸ ਲੈਣ ਦੀਆਂ ਖਬਰਾਂ ਵਿਚਾਲੇ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਤੋਂ ਬਾਅਦ ਹੁਣ ਬਜਰੰਗ...
ਮਨੀਸ਼ ਸਿਸੋਦੀਆ ਨੂੰ ਆਪਣੀ ਬੀਮਾਰ ਪਤਨੀ ਨੂੰ ਮਿਲਣ ਦੀ ਮਿਲੀ ਇਜਾਜ਼ਤ
. . .  about 7 hours ago
ਨਵੀਂ ਦਿੱਲੀ, 5 ਜੂਨ- ਦਿੱਲੀ ਹਾਈ ਕੋਰਟ ਨੇ ‘ਆਪ’ ਨੇਤਾ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਆਪਣੀ ਬੀਮਾਰ ਪਤਨੀ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ ਹੈ। ਮਨੀਸ਼ ਸਿਸੋਦੀਆ....
ਮੁਖ਼ਤਾਰ ਅੰਸਾਰੀ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ
. . .  about 7 hours ago
ਲਖਨਊ, 5 ਜੂਨ- ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੀ ਐਮ.ਪੀ. ਵਿਧਾਇਕ ਅਦਾਲਤ ਨੇ ਅਵਧੇਸ਼ ਰਾਏ ਕਤਲ ਕੇਸ...
ਅਸੀਂ ਵਿਰੋਧ ਪ੍ਰਦਰਸ਼ਨ ਤੋਂ ਪਿੱਛੇ ਨਹੀਂ ਹੋਏ- ਸਾਕਸ਼ੀ ਮਲਿਕ, ਬਜਰੰਗ ਪੂਨੀਆ
. . .  about 7 hours ago
ਨਵੀਂ ਦਿੱਲੀ, 5 ਜੂਨ- ਪਹਿਲਵਾਨ ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਵਲੋਂ ਭਾਰਤੀ ਰੇਲਵੇ ਵਿਚ ਓ.ਐਸ.ਡੀ. (ਖੇਡਾਂ) ਵਜੋਂ ਆਪਣੇ ਅਹੁਦਿਆਂ ’ਤੇ ਮੁੜ ਸ਼ਾਮਿਲ ਹੋਣ ਦੀਆਂ ਖ਼ਬਰਾਂ ਨੂੰ ਫ਼ਰਜ਼ੀ ਦੱਸਦਿਆਂ....
ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜਿਓਂ ਸ਼ੱਕੀ ਵਿਅਕਤੀ ਕਾਬੂ
. . .  about 8 hours ago
ਅਜਨਾਲਾ, ਗੱਗੋਮਾਹਲ 5 ਜੂਨ (ਗੁਰਪ੍ਰੀਤ ਸਿੰਘ ਢਿੱਲੋਂ/ਬਲਵਿੰਦਰ ਸਿੰਘ ਸੰਧੂ)- ਭਾਰਤ-ਪਾਕਿ ਕੌਮਾਂਤਰੀ ਸਰਹੱਦ ਨੇੜੇ ਪੈਂਦੀ ਚੋਂਕੀ ਵਧਾਈ ਚੀਮਾ ਨੇੜਿਓ ਬੀ.ਐਸ.ਐਫ਼. 73 ਬਟਾਲੀਅਨ ਦੇ ਜਵਾਨਾਂ....
ਜਵਾਹਰ ਲਾਲ ਨਹਿਰੂ ਭਵਨ ’ਚ ਲੱਗੀ ਅੱਗ
. . .  about 8 hours ago
ਨਵੀਂ ਦਿੱਲੀ, 5 ਜੂਨ- ਦਿੱਲੀ ਫ਼ਾਇਰ ਸਰਵਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਦਿੱਲੀ ਦੇ ਜਵਾਹਰ ਲਾਲ ਨਹਿਰੂ ਭਵਨ ’ਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਉਨ੍ਹਾਂ ਦੱਸਿਆ ਕਿ ਅੱਗ ’ਤੇ....
ਅਮਰੀਕਾ ਸੜਕ ਹਾਦਸੇ ਦੇ ਸ਼ਿਕਾਰ ਨੌਜਵਾਨ ਦੀ ਮਿ੍ਤਕ ਦੇਹ ਪੁੱਜੀ ਪਿੰਡ
. . .  about 9 hours ago
ਚੋਗਾਵਾਂ, 5 ਜੂਨ (ਗੁਰਵਿੰਦਰ ਸਿੰਘ ਕਲਸੀ)- ਰੋਜ਼ੀ ਰੋਟੀ ਦੀ ਭਾਲ ਲਈ ਵਿਦੇਸ਼ ਗਏ ਰਸਾਲ ਸਿੰਘ ਪੁੱਤਰ ਬਚਿੱਤਰ ਸਿੰਘ ਕਸਬਾ ਚੋਗਾਵਾਂ ਦੀ ਅਮਰੀਕਾ ਵਿਚ ਵਾਪਰੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ....
ਆਈ.ਆਈ.ਐਸ.ਸੀ. ਬੈਂਗਲੁਰੂ ਨੂੰ ਮਿਲਿਆ ਸਰਵੋਤਮ ਯੂਨੀਵਰਸਿਟੀ ਦਾ ਦਰਜਾ
. . .  about 9 hours ago
ਨਵੀਂ ਦਿੱਲੀ, 5 ਜੂਨ- ਕੇਂਦਰੀ ਸਿੱਖਿਆ ਮੰਤਰਾਲੇ ਵਲੋਂ ਜਾਰੀ ਐਨ.ਆਈ.ਆਰ.ਐਫ਼. ਦਰਜਾਬੰਦੀ ਅਨੁਸਾਰ ਆਈ.ਆਈ.ਐਸ.ਸੀ. ਬੈਂਗਲੁਰੂ ਨੂੰ ਸਰਵੋਤਮ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ ਹੈ। ਇਸ ਤੋਂ....
ਨਸ਼ਾ ਲਿਜਾ ਰਹੇ ਮੋਟਰਸਾਈਕਲ ਸਵਾਰਾਂ ਨੇ ਨੌਜਵਾਨ ਨੂੰ ਮਾਰੀ ਗੋਲੀ
. . .  about 9 hours ago
ਸੁਨਾਮ ਊਧਮ ਸਿੰਘ ਵਾਲਾ, 5 ਜੂਨ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਸਥਾਨਕ ਸ਼ਹਿਰ ਵਿਚ ਅੱਜ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਇਕ ਨੌਜਵਾਨ ਦੇ ਪੱਟ ਵਿੱਚ ਗੋਲੀ ਮਾਰ ਦੇਣ ਦੀ....
ਅਵਧੇਸ਼ ਰਾਏ ਕਤਲ ਕੇਸ ਵਿਚ ਮੁਖ਼ਤਾਰ ਅੰਸਾਰੀ ਦੋਸ਼ੀ ਕਰਾਰ
. . .  about 10 hours ago
ਲਖਨਊ, 5 ਜੂਨ- ਵਾਰਾਣਸੀ ਦੇ ਐਮ.ਪੀ. ਵਿਧਾਇਕ ਅਦਾਲਤ ਨੇ ਅਵਧੇਸ਼ ਰਾਏ ਕਤਲ ਕੇਸ ਵਿਚ ਜੇਲ੍ਹ ਵਿਚ ਬੰਦ ਮਾਫ਼ੀਆ ਮੁਖਤਾਰ ਅੰਸਾਰੀ ਨੂੰ ਦੋਸ਼ੀ ਕਰਾਰ ਦਿੱਤਾ ਹੈ। ਦੱਸ ਦੇਈਏ ਕਿ 3 ਅਗਸਤ 1991...
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਐਸ. ਡੀ. ਐਮ. ਦਫ਼ਤਰ ਅੱਗੇ ਰੋਸ ਧਰਨਾ
. . .  about 10 hours ago
ਖਰੜ, 5 ਜੂਨ (ਗੁਰਮੁੱਖ ਸਿੰਘ ਮਾਨ )- ਦਿੱਲੀ ਵਿਚ ਪਹਿਲਵਾਨਾਂ ਵਲੋਂ ਕੀਤੇ ਜਾ ਰਹੇ ਸ਼ੰਘਰਸ਼ ਦੀ ਹਮਾਇਤ ਵਿਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਪੁਤਲਾ ਫੂਕਿਆ....
ਨਹੀਂ ਰਹੇ ਮਹਾਭਾਰਤ ਦੇ ਮਾਮਾ ‘ਸ਼ਕੁਨੀ’
. . .  about 10 hours ago
ਮਹਾਰਾਸ਼ਟਰ, 5 ਜੂਨ- ਮਹਾਭਾਰਤ ਵਿਚ ਸ਼ਕੁਨੀ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਗੁਫ਼ੀ ਪੇਂਟਲ ਦਾ ਦਿਹਾਂਤ ਹੋ ਗਿਆ...
ਜਨਤਕ ਜਥੇਬੰਦੀਆਂ ਨੇ ਬ੍ਰਿਜ ਭੂਸ਼ਨ ਦਾ ਸਾੜਿਆ ਪੁਤਲਾ
. . .  about 10 hours ago
ਅਜਨਾਲਾ, 5 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਜ਼ਮਹੂਰੀ ਕਿਸਾਨ ਸਭਾ ਅਤੇ ਕਿਰਤੀ ਕਿਸਾਨ ਯੂਨੀਅਨ ਸਮੇਤ ਹੋਰਨਾਂ ਜਨਤਕ ਜਥੇਬੰਦੀਆਂ ਦੇ ਆਗੂਆਂ ਡਾ. ਸਤਨਾਮ ਸਿੰਘ...
ਅਣਪਛਾਤੇ ਪ੍ਰਵਾਸੀ ਵਿਅਕਤੀ ਦੀ ਮਿਲੀ ਲਾਸ਼
. . .  about 10 hours ago
ਸੁਲਤਾਨਵਿੰਡ, 5 ਜੂਨ (ਗੁਰਨਾਮ ਸਿੰਘ ਬੁੱਟਰ)- ਇਤਿਹਾਸਕ ਪਿੰਡ ਸੁਲਤਾਨਵਿੰਡ ਤੋਂ ਦੋਬੁਰਜੀ ਲਿੰਕ ਰੋਡ ਤੋਂ ਇਕ 50,55 ਸਾਲਾ ਅਣਪਛਾਤੇ ਪ੍ਰਵਾਸੀ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਮੌਕੇ....
ਛੱਤੀਸਗੜ੍ਹ: ਆਈ.ਈ.ਡੀ. ਧਮਾਕੇ ਵਿਚ ਸੀ.ਆਰ.ਪੀ.ਐਫ਼ ਦੇ ਦੋ ਜਵਾਨ ਜ਼ਖ਼ਮੀ
. . .  about 10 hours ago
ਰਾਏਪੁਰ, 5 ਜੂਨ- ਛੱਤੀਸਗੜ੍ਹ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਜਾਪੁਰ ਜ਼ਿਲ੍ਹੇ ਵਿਚ ਨਕਸਲੀਆਂ ਵਲੋਂ ਲਗਾਏ ਗਏ ਪ੍ਰੈਸ਼ਰ ਆਈ.ਈ.ਡੀ. ਧਮਾਕੇ ਵਿਚ ਸੀ.ਆਰ.ਪੀ.ਐਫ਼ 85 ਬੀ.ਐਨ. ਦੇ ਦੋ ਜਵਾਨ....
ਬਾਲਾਸੋਰ ਰੇਲ ਹਾਦਸਾ: ਕਾਂਗਰਸ ਪ੍ਰਧਾਨ ਨੇ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ
. . .  about 11 hours ago
ਨਵੀਂ ਦਿੱਲੀ, 5 ਜੂਨ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬਾਲਾਸੋਰ ਰੇਲ ਹਾਦਸੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ, ਜਿਸ ਵਿਚ ਉਨ੍ਹਾਂ ਓਡੀਸ਼ਾ ਰੇਲ ਹਾਦਸੇ ਨੂੰ ਭਾਰਤੀ ਰੇਲ ਦੇ.....
ਅਰਵਿੰਦ ਕੇਜਰੀਵਾਲ ਛੋਟਾ ਮੋਦੀ- ਸੁਖਪਾਲ ਸਿੰਘ ਖਹਿਰਾ
. . .  about 11 hours ago
ਚੰਡੀਗੜ੍ਹ, 5 ਜੂਨ- ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਵਲੋਂ ਇਕ ਟਵੀਟ ਰਾਹੀਂ ਅਰਵਿੰਦ ਕੇਜਰੀਵਾਲ ਨੂੰ ਛੋਟਾ ਮੋਦੀ ਕਹਿ ਕੇ ਸੰਬੋਧਨ ਕੀਤਾ ਗਿਆ ਹੈ। ਉਨ੍ਹਾਂ ਟਵੀਟ ਕਰ ਕਿਹਾ ਕਿ ਕੇਜਰੀਵਾਲ 29.....
ਸ਼ਿਵ ਸੈਨਾ (ਸ਼ਿੰਦੇ) ਅਤੇ ਭਾਜਪਾ ਹਰ ਆਉਣ ਵਾਲੀ ਚੋਣ ਇਕੱਠੇ ਲੜਨਗੇ: ਏਕਨਾਥ ਸ਼ਿੰਦੇ
. . .  about 11 hours ago
ਨਵੀਂ ਦਿੱਲੀ, 5 ਜੂਨ- ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਬੀਤੇ ਦਿਨ ਦਿੱਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ.....
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 25 ਮਾਘ ਸੰਮਤ 554

ਗੁਰਦਾਸਪੁਰ / ਬਟਾਲਾ / ਪਠਾਨਕੋਟ

ਅਡਾਨੀ ਗਰੁੱਪ ਦੇ ਸ਼ੇਅਰਾਂ ਦੇ ਲਗਾਤਾਰ ਡੁੱਬਣ ਖ਼ਿਲਾਫ਼ ਕਾਂਗਰਸ ਵਲੋਂ ਕੇਂਦਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਗੁਰਦਾਸਪੁਰ, 6 ਫਰਵਰੀ (ਆਰਿਫ਼)- ਐੱਲ.ਆਈ.ਸੀ. ਤੇ ਐੱਸ.ਬੀ.ਆਈ. ਵਲੋਂ ਖਰੀਦੇ ਗਏ ਅਡਾਨੀ ਗਰੁੱਪ ਦੇ ਸ਼ੇਅਰਾਂ ਦੇ ਲਗਾਤਾਰ ਡੁੱਬਣ ਦੇ ਵਿਰੋਧ 'ਚ ਦੇਸ਼ ਦੇ ਲੋਕਾਂ ਨੂੰ ਹੋ ਰਹੇ ਵੱਡੇ ਨੁਕਸਾਨ ਦੇ ਵਿਰੋਧ 'ਚ ਕਾਂਗਰਸ ਪਾਰਟੀ ਵਲੋਂ ਪੰਜਾਬ ਭਰ 'ਚ ਐੱਲ.ਆਈ.ਸੀ. ਦਫ਼ਤਰਾਂ ਦੇ ਬਾਹਰ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਗਏ | ਇਸੇ ਕੜੀ 'ਚ ਗੁਰਦਾਸਪੁਰ 'ਚ ਹਲਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਬਰਿੰਦਰਮੀਤ ਸਿੰਘ ਪਾਹੜਾ ਦੀ ਅਗਵਾਈ 'ਚ ਰੋਸ ਧਰਨਾ ਦਿੱਤਾ ਗਿਆ ਜਿਸ 'ਚ ਸਾਬਕਾ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਤੇ ਅਰੁਣਾ ਚੌਧਰੀ ਵਿਸ਼ੇਸ਼ ਰੂਪ 'ਚ ਸ਼ਾਮਿਲ ਹੋਏ | ਜ਼ਿਲ੍ਹਾ ਪ੍ਰਧਾਨ ਪਾਹੜਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਅਡਾਨੀ ਤੇ ਅੰਬਾਨੀ ਦੋ ਘਰਾਣਿਆਂ ਦੇ ਹੱਥਾਂ ਵਿਚ ਦੇਸ਼ ਦੀ ਕਮਾਨ ਸੌਂਪ ਦਿੱਤੀ ਗਈ ਹੈ | ਇਸ ਤਰ੍ਹਾਂ ਕਰਨ ਨਾਲ ਦੇਸ਼ ਦੀ ਜਨਤਾ ਨੂੰ ਭਾਰੀ ਨੁਕਸਾਨ ਸਹਿਣਾ ਪੈ ਸਕਦਾ ਹੈ | ਦੇਸ਼ 'ਚ ਹਾਲਾਤ ਇਸ ਤਰ੍ਹਾਂ ਦੇ ਬਣ ਚੁੱਕੇ ਹਨ ਕਿ ਜੇਕਰ ਅਡਾਨੀ ਅਤੇ ਅੰਬਾਨੀ ਡੁੱਬਦੇ ਹਨ ਤਾਂ ਉਨ੍ਹਾਂ ਦੇ ਨਾਲ ਪੂਰਾ ਦੇਸ਼ ਡੁੱਬਦਾ ਹੈ | ਉਨ੍ਹਾਂ ਕਿਹਾ ਕਿ ਐੱਲ.ਆਈ.ਸੀ. ਅਤੇ ਐੱਸ.ਬੀ.ਆਈ. ਨੇ ਅਡਾਨੀ ਗਰੁੱਪ ਦੇ ਜ਼ਿਆਦਾ ਸ਼ੇਅਰ ਖਰੀਦੇ ਹੋਏ ਹਨ ਜੋ ਹੁਣ ਡੁੱਬ ਚੁੱਕੇ ਹਨ | ਉਨ੍ਹਾਂ ਕਿਹਾ ਕਿ ਜੇਕਰ ਸਭ ਕੁਝ ਪ੍ਰਾਈਵੇਟ ਲੋਕਾਂ ਦੇ ਹੱਥ ਵਿਚ ਹੀ ਦੇਣਾ ਹੈ ਤਾਂ ਸਰਕਾਰ ਬਣਾਉਣ ਦਾ ਕੀ ਮਤਲਬ ਹੈ | ਉਨ੍ਹਾਂ ਕਿਹਾ ਕਿ ਜ਼ਿਆਦਾਤਰ ਗਰੀਬ ਪਰਿਵਾਰ ਐਲ.ਆਈ.ਸੀ. ਵਿਚ ਇਹ ਸੋਚ ਕੇ ਪੈਸੇ ਲਗਾਉਂਦੇ ਹਨ ਕਿ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਦਾ ਭਵਿੱਖ ਸੁਰੱਖਿਅਤ ਹੋ ਸਕੇ | ਪਰ ਅੱਜ ਹਾਲਾਤ ਇਸੇ ਤਰ੍ਹਾਂ ਦੇ ਬਣ ਗਏ ਹਨ ਕਿ ਲੋਕਾਂ ਦੀਆਂ ਬੀਮਾ ਪਾਲਸੀਆਂ ਕਦੇ ਵੀ ਡੁੱਬ ਸਕਦੀਆਂ ਹਨ ਜਿਸ ਦੇ ਵਿਰੋਧ ਵਿਚ ਕਾਂਗਰਸ ਪਾਰਟੀ ਵਲੋਂ ਪੂਰੇ ਦੇਸ਼ ਵਿਚ ਧਰਨੇ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਲੋਕਾਂ ਨੰੂ ਜਾਗਰੂਕ ਹੋ ਕੇ ਇਕਜੁੱਟ ਹੋਣਾ ਚਾਹੀਦਾ ਹੈ ਤਾਂ ਹੀ ਦੇਸ਼ ਨੂੰ ਬਚਾਇਆ ਜਾ ਸਕਦਾ ਹੈ | ਸਾਬਕਾ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਦੇ ਚੱਲਦੇ ਦੇਸ਼ 'ਚ ਹਾਲਾਤ ਲਗਾਤਾਰ ਖਰਾਬ ਹੁੰਦੇ ਜਾ ਰਹੇ ਹਨ | ਜੇਕਰ ਸਮਾਂ ਰਹਿੰਦੇ ਇਨ੍ਹਾਂ 'ਤੇ ਰੋਕ ਨਾ ਲਗਾਈ ਗਈ ਤਾਂ ਆਉਣ ਵਾਲਾ ਸਮਾਂ ਬਹੁਤ ਹੀ ਗੰਭੀਰ ਹੋ ਜਾਵੇਗਾ | ਸਾਬਕਾ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਨੂੰ ਲੈ ਕੇ ਲੋਕ ਹੁਣ ਜਾਗਰੂਕ ਹੋਣਾ ਸ਼ੁਰੂ ਹੋ ਗਏ ਹਨ | ਆਗਾਮੀ 2024 ਦੀਆਂ ਲੋਕ ਸਭਾ ਚੋਣਾਂ 'ਚ ਲੋਕ ਕੇਂਦਰ ਦੀ ਮੋਦੀ ਸਰਕਾਰ ਨੂੰ ਉਸ ਦੀਆਂ ਗ਼ਲਤ ਨੀਤੀਆਂ ਦਾ ਮੂੰਹ ਤੋੜ ਜਵਾਬ ਦੇਣਗੇ | ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ, ਮਨਦੀਪ ਸਿੰਘ ਰੰਗੜ ਨੰਗਲ, ਵਪਾਰ ਮੰਡਲ ਦੇ ਪ੍ਰਧਾਨ ਦਰਸ਼ਨ ਮਹਾਜਨ, ਉਪ ਪ੍ਰਧਨ ਗੌਤਮ ਸੇਠ, ਉਪ ਪ੍ਰਧਾਨ ਸਤਪਾਲ, ਵੱਖ-ਵੱਖ ਇਲਾਕਿਆਂ ਦੇ ਬਲਾਕ ਪ੍ਰਧਾਨ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਅਤੇ ਮੈਂਬਰ, ਬਲਾਕ ਸਮਿਤੀ ਮੈਂਬਰ ਤੇ ਸਮੂਹ ਪ੍ਰੀਸ਼ਦ ਹਾਜ਼ਰ ਸਨ |

ਐਨ.ਐੱਚ.ਐਮ. ਵਿਭਾਗ 'ਚ ਹੋਏ ਬਹੁ-ਕਰੋੜੀ ਘਪਲੇ ਨੰੂ ਲੈ ਕੇ ਲੋਕ ਸੰਘਰਸ਼ ਮੋਰਚੇ ਵਲੋਂ ਰੋਸ ਮਾਰਚ ਉਪਰੰਤ ਧਰਨਾ

ਗੁਰਦਾਸਪੁਰ, 6 ਫਰਵਰੀ (ਪੰਕਜ ਸ਼ਰਮਾ)- ਲੋਕ ਸੰਘਰਸ਼ ਮੋਰਚੇ ਵਲੋਂ ਅੱਜ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਅੱਜ ਐਨ.ਐੱਚ.ਐਮ. ਵਿਭਾਗ 'ਚ ਹੋਏ ਕਥਿਤ ਬਹੁ-ਕਰੋੜੀ ਘਪਲੇ ਨੰੂ ਲੈ ਕੇ ਸ਼ਹਿਰ ਅੰਦਰ ਵਿਸ਼ਾਲ ਰੋਸ ਮਾਰਚ ਕਰਕੇ ਡਾਕਖ਼ਾਨਾ ਚੌਕ ਵਿਖੇ ਧਰਨਾ ਲਗਾਇਆ ਗਿਆ | ਇਸ ...

ਪੂਰੀ ਖ਼ਬਰ »

ਸ੍ਰੀ ਬ੍ਰਾਹਮਣ ਸਭਾ ਬਟਾਲਾ ਵਲੋਂ ਭਗਵਾਨ ਪਰਸ਼ੂਰਾਮ ਦੇ ਪ੍ਰਗਟ ਉਤਸਵ ਮਨਾਉਣ ਸੰਬੰਧੀ ਮੀਟਿੰਗ

ਬਟਾਲਾ, 6 ਫਰਵਰੀ (ਕਾਹਲੋਂ)- ਅੱਜ ਸ੍ਰੀ ਬ੍ਰਾਹਮਣ ਸਭਾ ਬਟਾਲਾ ਦੀ ਮੀਟਿੰਗ ਦੈਨਿਕ ਪ੍ਰਾਰਥਨਾ ਸਭਾ ਦੇ ਮੰਦਰ ਹਾਲ ਵਿਚ ਹੋਈ, ਜਿਸ ਵਿਚ ਬ੍ਰਾਹਮਣ ਸਭਾ ਦੇ ਸਾਰੇ ਮੈਂਬਰ ਹਾਜ਼ਰ ਹੋਏ | ਮੀਟਿੰਗ ਦੌਰਾਨ ਸ੍ਰੀ ਬ੍ਰਾਹਮਣ ਸਭਾ ਦੇ ਪ੍ਰਧਾਨ ਰਾਜੇਸ਼ ਸ਼ਰਮਾ ਅਤੇ ਯੂਥ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ

ਬਹਿਰਾਮਪੁਰ, 6 ਫਰਵਰੀ (ਬਲਬੀਰ ਸਿੰਘ ਕੋਲਾ)- ਥਾਣਾ ਬਹਿਰਾਮਪੁਰ ਦੀ ਪੁਲਿਸ ਵਲੋਂ ਇਕ ਵਿਅਕਤੀ ਨੰੂ 97 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਏ.ਐਸ.ਆਈ. ਜਗੀਰ ਚੰਦ ਦੀ ਅਗਵਾਈ ਵਿਚ ਭੈੜੇ ਪੁਰਸ਼ਾਂ ਦੀ ਤਲਾਸ਼ ਵਿਚ ਬਹਿਰਾਮਪੁਰ ਚੌਕ ਵਿਚ ...

ਪੂਰੀ ਖ਼ਬਰ »

ਰੰਧਾਵਾ ਡੇਅਰੀ 'ਚੋਂ 6 ਹਜ਼ਾਰ ਰੁਪਏ ਚੋਰੀ

ਬਟਾਲਾ, 6 ਫਰਵਰੀ (ਕਾਹਲੋਂ)- ਸਥਾਨਕ ਗੁਰਦਾਸਪੁਰ ਰੋਡ 'ਤੇ ਮੁਹੱਲਾ ਦਸਮੇਸ਼ ਨਗਰ 'ਚ ਸਥਿਤ ਰੰਧਾਵਾ ਡੇਅਰੀ ਤੋਂ ਚੋਰਾਂ ਨੇ 6 ਹਜ਼ਾਰ ਰੁਪਏ ਚੋਰੀ ਕਰ ਲਏ | ਡੇਅਰੀ ਮਾਲਕ ਸਤਨਾਮ ਸਿੰਘ ਪੁੱਤਰ ਧਰਮ ਸਿੰਘ ਵਾਸੀ ਤਲਵੰਡੀ ਲਾਲ ਸਿੰਘ ਨੇ ਦੱਸਿਆ ਕਿ ਮੇਰੀ ਡੇਅਰੀ ਨਜ਼ਦੀਕ ...

ਪੂਰੀ ਖ਼ਬਰ »

ਸ਼ਹਾਦਤ ਪਾਉਣ ਵਾਲੇ ਸਿੱਖਾਂ ਦੇ ਨਾਵਾਂ ਦੀਆਂ ਸੂਚੀਆਂ ਤਿਆਰ ਕਰ ਕੇ ਅਗਲੇਰੀ ਕਾਰਵਾਈ ਹੋਵੇਗੀ-ਧਾਲੀਵਾਲ

ਧਾਰੀਵਾਲ, 6 ਫਰਵਰੀ (ਸਵਰਨ ਸਿੰਘ)- ਐਨ.ਆਰ.ਆਈ. ਸਭਾ ਪੰਜਾਬ ਦੇ ਸਾਬਕਾ ਪੈਟਰਨ ਅਤੇ ਵਿਦੇਸ਼ੀ ਸਿੱਖ ਆਗੂ ਜਸਵਿੰਦਰ ਸਿੰਘ ਧਾਲੀਵਾਲ, ਭਵਨਦੀਪ ਸਿੰਘ ਲੁਧਿਆਣਾ ਦੇ ਅਥਾਹ ਯਤਨਾਂ ਸਦਕਾ ਪਿਛਲੇ ਤਕਰੀਬਨ ਚਾਰ ਦਹਾਕਿਆਂ ਤੋਂ ਸਿੱਖ ਸੰਘਰਸ਼ 'ਚ ਹਜ਼ਾਰਾਂ ਦੀ ਗਿਣਤੀ ਵਿਚ ...

ਪੂਰੀ ਖ਼ਬਰ »

ਜਨਤਾ ਦਰਬਾਰ ਦੌਰਾਨ ਚੇਅਰਮੈਨ ਰਮਨ ਬਹਿਲ ਨੇ ਹਲਕਾ ਗੁਰਦਾਸਪੁਰ ਨਾਲ ਸੰਬੰਧਿਤ ਲੋਕ ਹਿਤਾਂ ਦੇ ਮੁੱਦੇ ਉਠਾਏ

ਗੁਰਦਾਸਪੁਰ, 6 ਫਰਵਰੀ (ਆਰਿਫ਼)- ਸੂਬੇ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵਲੋਂ ਅੱਜ ਆਨਲਾਈਨ ਮਾਧਿਅਮ ਰਾਹੀਂ ਲਗਾਏ ਜਨਤਾ ਦਰਬਾਰ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵਲੋਂ ਹਿੱਸਾ ਲੈਂਦੇ ਹੋਏ ...

ਪੂਰੀ ਖ਼ਬਰ »

ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਗੁਰਦਾਸਪੁਰ ਦੇ ਸਮੂਹ ਸ਼ੈਲਰ ਮਾਲਕਾਂ ਵਲੋਂ 8 ਨੰੂ ਚੌਲਾਂ ਦੀ ਸਪਲਾਈ ਬੰਦ ਕਰਨ ਦਾ ਐਲਾਨ

ਪੁਰਾਣਾ ਸ਼ਾਲਾ, 6 ਫਰਵਰੀ (ਅਸ਼ੋਕ ਸ਼ਰਮਾ)- ਕੇਂਦਰ ਤੇ ਪੰਜਾਬ ਸਰਕਾਰ ਦੀ ਖ਼ਰੀਦ ਏਜੰਸੀ ਐੱਫ.ਸੀ.ਆਈ. ਵਲੋਂ ਮਾਲਵੇ ਤੇ ਦੁਆਬੇ 'ਚ ਐੱਫ.ਆਰ.ਏ. ਚੌਲ ਦੀਆਂ 50 ਦੇ ਕਰੀਬ ਗੱਡੀਆਂ ਰੱਦ ਕਰਨ ਦੇ ਫ਼ੈਸਲੇ ਤੋਂ ਬਾਅਦ ਅੱਜ ਇਕ ਨਿੱਜੀ ਹੋਟਲ ਵਿਖੇ ਸਮੂਹ ਸ਼ੈਲਰ ਮਾਲਕਾਂ ਦੀ ...

ਪੂਰੀ ਖ਼ਬਰ »

5 ਦਿਨਾ ਤੋਂ ਲਾਪਤਾ ਵਿਆਹੁਤਾ ਦਾ ਸਹੁਰਾ ਪਰਿਵਾਰ ਪ੍ਰੇਸ਼ਾਨ

ਪੁਰਾਣਾ ਸ਼ਾਲਾ, 6 ਫਰਵਰੀ (ਅਸ਼ੋਕ ਸ਼ਰਮਾ)- ਪੁਲਿਸ ਥਾਣਾ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡ ਚੰਦਰਭਾਨ ਦੀ ਵਿਆਹੁਤਾ ਸਟਾਫ਼ ਨਰਸ ਪਿਛਲੇ 5 ਦਿਨਾਂ ਤੋਂ ਲਾਪਤਾ ਹੋਣ ਕਰਕੇ ਉਸ ਦਾ ਸਹੁਰਾ ਪਰਿਵਾਰ ਪ੍ਰੇਸ਼ਾਨੀ ਦੇ ਆਲਮ ਵਿਚ ਹੈ | ਇਸ ਸਬੰਧੀ ਲਾਪਤਾ ਔਰਤ ਦੇ ਪਤੀ ਕਰਨ ...

ਪੂਰੀ ਖ਼ਬਰ »

ਸਕੂਲ 'ਚੋਂ 3 ਸਿਲੰਡਰ ਤੇ ਕਣਕ ਚੋਰੀ

ਬਟਾਲਾ, 6 ਫਰਵਰੀ (ਹਰਦੇਵ ਸਿੰਘ ਸੰਧੂ)- ਬੀਤੀ ਰਾਤ ਬਟਾਲਾ ਇਕ ਸਰਕਾਰੀ ਸਕੂਲ 'ਚ ਫਿਰ ਤੋਂ ਚੋਰੀ ਹੋ ਗਈ | ਇਸ ਸਬੰਧੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਫੈਜਪੁਰਾ ਬਲਾਕ-2 ਬਟਾਲਾ ਦੀ ਮੁੱਖ ਅਧਿਆਪਕਾ ਜਤਿੰਦਰ ਕੌਰ ਨੇ ਦੱਸਿਆ ਕਿ ਸਵੇਰੇ ਸਕੂਲ ਦੇ ਸਾਹਮਣੇ ਵਾਲੇ ਘਰ ਨੇ ...

ਪੂਰੀ ਖ਼ਬਰ »

ਯੂ.ਐਸ.ਏ. ਤੋਂ ਆਏ ਦਿਓਲ ਹਸਪਤਾਲ ਦੇ ਸੀ.ਈ.ਓ. ਡਾ. ਅਰਮਿੰਦਰ ਸਿੰਘ ਦਿਓਲ ਦਾ ਸਟਾਫ਼ ਵਲੋਂ ਭਰਵਾਂ ਸਵਾਗਤ

ਗੁਰਦਾਸਪੁਰ, 6 ਫਰਵਰੀ (ਆਰਿਫ਼)- ਸਥਾਨਕ ਸ਼ਹਿਰ ਦੇ ਕਲਾਨੌਰ ਰੋਡ ਸਥਿਤ ਦਿਓਲ ਮਲਟੀ ਸਪੈਸ਼ਲਿਸਟ ਹਸਪਤਾਲ ਦੇ ਸੀ.ਈ.ਓ ਤੇ ਐਗਜ਼ੀਕਿਊਟਿਵ ਡਾਇਰੈਕਟਰ ਡਾ. ਅਰਮਿੰਦਰ ਸਿੰਘ ਦਿਓਲ ਬੀਤੇ ਦਿਨੀਂ ਯੂ.ਐਸ.ਏ. ਤੋਂ ਭਾਰਤ ਪਹੁੰਚੇ ਅਤੇ ਆਪਣੇ ਹਸਪਤਾਲ ਦਾ ਦੌਰਾ ਕੀਤਾ ਜਿਸ ...

ਪੂਰੀ ਖ਼ਬਰ »

ਸਿਵਲ ਹਸਪਤਾਲ ਦੇ ਡਾਕਟਰ 'ਤੇ ਇਲਾਜ ਦੌਰਾਨ ਬਾਂਹ ਦੀ ਹੱਡੀ ਗ਼ਲਤ ਜੋੜਨ ਦੇ ਦੋਸ਼

ਗੁਰਦਾਸਪੁਰ, 6 ਫਰਵਰੀ (ਪੰਕਜ ਸ਼ਰਮਾ)- ਸਿਵਲ ਹਸਪਤਾਲ ਦੇ ਡਾਕਟਰ 'ਤੇ ਇਕ ਵਿਅਕਤੀ ਵਲੋਂ ਇਲਾਜ ਦੌਰਾਨ ਬਾਂਹ ਦੀ ਹੱਡੀ ਟੇਢੀ ਜੋੜਨ ਦੇ ਦੋਸ਼ ਲਗਾਏ ਹਨ | 'ਅਜੀਤ' ਉਪ ਦਫ਼ਤਰ ਗੁਰਦਾਸਪੁਰ ਵਿਖੇ ਪੀੜਤ ਵਿਅਕਤੀ ਸੁਖਦੇਵ ਕੁਮਾਰ ਪੁੱਤਰ ਦੀਪਕ ਕੁਮਾਰ ਵਾਸੀ ਪਿੰਡ ਵਰਸੋਲਾ ...

ਪੂਰੀ ਖ਼ਬਰ »

ਸ੍ਰੀ ਦਸਮੇਸ਼ ਸਕੂਲ ਕਾਦੀਆਂ ਵਿਖੇ ਵਿਦਾਇਗੀ ਪਾਰਟੀ ਸਮਾਗਮ

ਬਟਾਲਾ, 6 ਫਰਵਰੀ (ਕਾਹਲੋਂ)- ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਠੀਕਰੀਵਾਲ ਰੋਡ ਕਾਦੀਆਂ ਵਿਖੇ ਬਾਰਵੀਂ ਕਲਾਸ ਦੀ ਵਿਦਾਇਗੀ ਪਾਰਟੀ ਕਰਵਾਈ ਗਈ, ਜਿਸ ਵਿਚ ਗਿਆਰਵੀਂ ਦੇ ਵਿਦਿਆਰਥੀਆਂ ਨੇ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ | ਇਸ ...

ਪੂਰੀ ਖ਼ਬਰ »

ਸਮਾਜ ਭਲਾਈ ਕਾਰਜਾਂ ਲਈ ਡਾ. ਅਮਰਜੀਤ ਸਿੰਘ ਸਚਦੇਵਾ ਦਾ ਸਨਮਾਨ

ਡੇਰਾ ਬਾਬਾ ਨਾਨਕ, 6 ਫਰਵਰੀ (ਵਿਜੇ ਸ਼ਰਮਾ)- ਚਮੜੀ ਰੋਗਾਂ ਦੇ ਮਾਹਿਰ ਅਤੇ ਉੱਘੇ ਸਮਾਜ ਸੇਵੀ ਐਸ.ਐਮ.ਓ. ਡਾ. ਅਮਰਜੀਤ ਸਿੰਘ ਸਚਦੇਵਾ 10 ਡੋਗਰਾ ਮਾਰਗ ਸਥਿਤ ਗੁਰਦੁਆਰਾ ਬਾਬਾ ਸ੍ਰੀਚੰਦ ਜੀ ਵਿਖੇ ਪਰਿਵਾਰ ਸਹਿਤ ਨਤਮਸਤਕ ਹੋਏ, ਜਿੱਥੇ ਉਨ੍ਹਾਂ ਨੂੰ ਲੋੜਵੰਦ ਲੋਕਾਂ ਦੀ ...

ਪੂਰੀ ਖ਼ਬਰ »

ਭਾਜਪਾ ਦੇ ਸੂਬਾ ਮੀਤ ਪ੍ਰਧਾਨ ਜਗਮੋਹਨ ਸਿੰਘ ਰਾਜੂ ਤੇ ਹਲਕਾ ਇੰਚਾਰਜ ਕਾਹਲੋਂ ਦਾ ਸਨਮਾਨ

ਕਲਾਨੌਰ, 6 ਫਰਵਰੀ (ਪੁਰੇਵਾਲ)- ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਜਗਮੋਹਨ ਸਿੰਘ ਰਾਜੂ ਇੱਥੇ ਸਥਿਤ ਵੱਖ-ਵੱਖ ਧਾਰਮਿਕ ਸਥਾਨਾਂ 'ਤੇ ਨਤਮਸਤਕ ਹੋਏ | ਇਸ ਮੌਕੇ 'ਤੇ ਉਨ੍ਹਾਂ ਨਾਲ ਭਾਰਤੀ ਜਨਤਾ ਪਾਰਟੀ ਦੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਇੰਚਾਰਜ ...

ਪੂਰੀ ਖ਼ਬਰ »

ਇੰਪਲਾਈਜ਼ ਫੈੱਡਰੇਸ਼ਨ ਦੇ ਆਗੂਆਂ ਦੀ ਮੀਟਿੰਗ

ਬਟਾਲਾ, 6 ਫਰਵਰੀ (ਕਾਹਲੋਂ)- ਇੰਪਲਾਈਜ਼ ਫੈੱਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਕੇਸਰੀ ਝੰਡਾ ਚਾਹਲ ਦੀ ਵਿਸ਼ੇਸ਼ ਮੀਟਿੰਗ ਸੂਬਾ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆਂ ਦੀ ਅਗਵਾਈ 'ਚ ਖੇਤਰ ਅੰਮਿ੍ਤਸਰ ਤੇ ਤਰਨਤਾਰਨ ਦੇ ਆਗੂਆਂ ਨਾਲ ਹੋਈ | ਇਸ ਮੌਕੇ ਪ੍ਰਧਾਨ ...

ਪੂਰੀ ਖ਼ਬਰ »

ਪਿੰਡ ਭੋਮਾ ਵਿਖੇ ਨਾਂਗਾ ਦੀ ਯਾਦ 'ਚ ਖੇਡ ਮੇਲਾ 13 ਤੋਂ

ਘੁਮਾਣ, 6 ਫਰਵਰੀ (ਬੰਮਰਾਹ)- ਬਾਬਾ ਨਾਂਗਾ ਦੀ ਯਾਦ ਨੂੰ ਸਮਰਪਿਤ ਦੋ ਰੋਜ਼ਾ ਖੇਡ ਮੇਲਾ 13 ਤੇ 14 ਫਰਵਰੀ ਨੂੰ ਪਿੰਡ ਭੋਮਾ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਬਾਬਾ ਨਾਂਗਾ ਸੇਵਾ ਸੁਸਾਇਟੀ ਦੇ ਪ੍ਰਧਾਨ ਬਾਬਾ ਦਲਬੀਰ ਸਿੰਘ ਨੇ ਦੱਸਿਆ ਕਿ ਗੁਰਪਾਲ ਸਿੰਘ ਪੱਡਾ, ...

ਪੂਰੀ ਖ਼ਬਰ »

ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ 'ਤੇ ਸਜਾਏ ਨਗਰ ਕੀਰਤਨ ਦਾ ਪਵਾਰ ਤੇ ਖ਼ਾਲਸਾ ਪੰਚਾਇਤ ਵਲੋਂ ਸਵਾਗਤ

ਕਲਾਨੌਰ, 6 ਫਰਵਰੀ (ਪੁਰੇਵਾਲ)- ਨੇੜਲੇ ਪਿੰਡ ਕੋਟਮੀਆਂ ਸਾਹਿਬ ਦੀਆਂ ਸੰਗਤਾਂ ਵਲੋਂ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ 'ਤੇ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਪਿੰਡ ਤੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਨਗਰ ਦੀ ਪ੍ਰਕਰਮਾ ਕਰਦਾ ਹੋਇਆ ਕਲਾਨੌਰ ਲਈ ...

ਪੂਰੀ ਖ਼ਬਰ »

ਮੁਹੱਲਾ ਕਲੀਨਿਕਾਂ 'ਚ ਮਰੀਜ਼ਾਂ ਨੂੰ ਮਿਲਣਗੀਆਂ ਮੁਫ਼ਤ ਸਿਹਤ ਸੇਵਾਵਾਂ-ਗੁਰਦੀਪ ਰੰਧਾਵਾ

ਡੇਰਾ ਬਾਬਾ ਨਾਨਕ, 6 ਫਰਵਰੀ (ਵਿਜੇ ਸ਼ਰਮਾ)- ਪੰਜਾਬ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਤਹਿਤ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਆਜ਼ਾਦੀ ਦਿਹਾੜੇ ਮੌਕੇ 500ਵੇਂ ਮੁਹੱਲਾ ਕਲੀਨਿਕ ਨੂੰ ਲੋਕ ...

ਪੂਰੀ ਖ਼ਬਰ »

ਸਮਾਜ ਸੇਵੀ ਵਿਲੀਅਮ ਮਸੀਹ ਦਾ ਪਿੰਡ ਪਹੁੰਚਣ 'ਤੇ ਕੀਤਾ ਵਿਸ਼ੇਸ਼ ਸਨਮਾਨ

ਬਟਾਲਾ, 6 ਫਰਵਰੀ (ਕਾਹਲੋਂ)-ਕੋਰੋਨਾ ਕਾਲ ਦੌਰਾਨ ਲੋਕਾਂ ਨੂੰ ਰਾਸ਼ਨ ਅਤੇ ਹੋਰ ਸਾਮਾਨ ਮੁਹੱਈਆ ਕਰਵਾਉਣ ਵਾਲੇ ਪਿੰਡ ਲੌਂਗੋਵਾਲ ਦੇ ਜੰਮਪਲ ਵਿਲੀਅਮ ਮਸੀਹ ਯੂ.ਐਸ.ਏ. ਦਾ ਬੀਤੇ ਦਿਨ ਆਪਣੇ ਪਿੰਡ ਪਹੁੰਚਣ 'ਤੇ ਪਿੰਡ ਵਾਸੀਆਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ...

ਪੂਰੀ ਖ਼ਬਰ »

'ਆਪ' ਸਰਕਾਰ ਨੇ ਮਾਝੇ ਖੇਤਰ ਦੇ ਅੰਗਰੇਜ਼ਾਂ ਸਮੇਂ ਬਣੇ ਨਹਿਰੀ ਵਿਸ਼ਰਾਮ ਘਰਾਂ ਨੂੰ ਅਣਗੌਲਿਆ

ਪੁਰਾਣਾ ਸ਼ਾਲਾ, 6 ਫਰਵਰੀ (ਅਸ਼ੋਕ ਸ਼ਰਮਾ)- 'ਆਪ' ਸਰਕਾਰ ਵਲੋਂ ਮਾਲਵੇ ਅਤੇ ਦੁਆਬੇ ਦੇ 36 ਦੇ ਕਰੀਬ ਨਹਿਰੀ ਵਿਸ਼ਰਾਮ ਘਰਾਂ ਨੂੰ ਸੁੰਦਰ ਤੇ ਆਧੁਨਿਕ ਦਿੱਖ ਬਣਾਉਣ ਦੇ ਦਾਅਵੇ ਕਰ ਰਹੀ ਹੈ | ਜਦੋਂ ਕਿ ਜ਼ਿਲ੍ਹਾ ਗੁਰਦਾਸਪੁਰ ਅੰਦਰ ਪੈਂਦੀਆਂ ਅਪਰਬਾਰੀ ਦੁਆਬ ਤੇ ਕਸੂਰ ...

ਪੂਰੀ ਖ਼ਬਰ »

ਨਗਰ ਕੌਂਸਲ ਫ਼ਤਹਿਗੜ੍ਹ ਚੂੜੀਆਂ ਵਲੋਂ ਬਾਜ਼ਾਰਾਂ 'ਚੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਮੁਹਿੰਮ ਸ਼ੁਰੂ

ਫ਼ਤਹਿਗੜ੍ਹ ਚੂੜੀਆਂ, 6 ਫਰਵਰੀ (ਐਮ.ਐਸ. ਫੁੱਲ)- ਨਗਰ ਕੌਂਸਲ ਫ਼ਤਹਿਗੜ੍ਹ ਚੂੜੀਆਂ ਵਲੋਂ ਕਾਰਜ ਸਾਧਕ ਅਫ਼ਸਰ (ਈ.ਓ.) ਜਤਿੰਦਰ ਮਹਾਜਨ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਰਮੇਸ਼ ਕੁਮਾਰ ਜਨਰਲ ਇੰਸਪੈਕਟਰ ਅਤੇ ਪਲਵਿੰਦਰ ਸਿੰਘ ਜੂਨੀਅਰ ਸਹਾਇਕ ਦੀ ਦੇਖ-ਰੇਖ ਹੇਠ ...

ਪੂਰੀ ਖ਼ਬਰ »

ਕਾਲਜ ਪ੍ਰੋਫ਼ੈਸਰਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਰਦਰਸ਼ਨ

ਕਾਦੀਆਂ, 6 ਫਰਵਰੀ (ਕੁਲਵਿੰਦਰ ਸਿੰਘ)- ਪੰਜਾਬ ਦੇ ਗੈਰ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਦੇ ਅਧਿਆਪਕਾਂ ਦੀ ਜਥੇਬੰਦੀ ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਦੁਪਹਿਰ 12 ਤੋਂ 2 ਵਜੇ ਤੱਕ ਕਾਲਜ ਅਧਿਆਪਕਾਂ ਵਲੋਂ ਕੰਮ ਕਾਜ ...

ਪੂਰੀ ਖ਼ਬਰ »

ਕੌਮੀ ਇਨਸਾਫ਼ ਮੋਰਚੇ 'ਚ ਸ਼ਾਮਿਲ ਹੋਣ ਲਈ ਰਿਆਲੀ ਤੋਂ ਬੱਸਾਂ ਦਾ ਕਾਫ਼ਲਾ ਰਵਾਨਾ

ਕਾਲਾ ਅਫਗਾਨਾ, 6 ਫਰਵਰੀ (ਅਵਤਾਰ ਸਿੰਘ ਰੰਧਾਵਾ)- ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਪਿੰਡ ਰਿਆਲੀ ਤੋਂ ਕੌਮੀ ਇਨਸਾਫ਼ ਮੋਰਚੇ ਮੋਹਾਲੀ ਵਿਚ ਸ਼ਾਮਲ ਹੋਣ ਲਈ ਬੱਸਾਂ ਤੇ ਕਾਰਾਂ ਰਾਹੀਂ ਵੱਡੀ ਗਿਣਤੀ 'ਚ ਸੰਗਤਾਂ ਦਾ ਕਾਫ਼ਲਾ ਐਨ.ਆਰ.ਆਈ. ਭੁਪਿੰਦਰ ਸਿੰਘ ਬੋਪਾਰਾਏ ਦੀ ...

ਪੂਰੀ ਖ਼ਬਰ »

'ਭਾਰਤ ਜੋੜੋ ਯਾਤਰਾ' ਨੇ ਕਾਂਗਰਸ ਕੀਤੀ ਮਜ਼ਬੂਤ-ਮੱਲ੍ਹੀ, ਠੀਕਰੀਵਾਲ

ਕਲਾਨੌਰ, 6 ਫਰਵਰੀ (ਪੁਰੇਵਾਲ)- ਰਾਹੁਲ ਗਾਂਧੀ ਦੀ ਅਗਵਾਈ 'ਚ ਕੰਨਿਆਕੁਮਾਰੀ ਤੋਂ ਦੇਸ਼ ਦੇ ਵੱਖ-ਵੱਖ ਕੋਨਿਆ ਤੋਂ ਹੁੰਦੀ ਹੋਈ ਕਸ਼ਮੀਰ 'ਚ ਸਮਾਪਤ ਹੋਈ 'ਭਾਰਤ ਜੋੜੋ' ਯਾਤਰਾ ਨੇ ਕਾਂਗਰਸ 'ਚ ਨਵੀਂ ਰੂਹ ਫੂਕ ਕੇ ਕਾਂਗਰਸ ਨੂੰ ਜਿੱਥੇ ਮਜ਼ਬੂਤ ਕੀਤਾ ਹੈ, ਉੱਥੇ ਵਿਰੋਧੀਆਂ ...

ਪੂਰੀ ਖ਼ਬਰ »

ਤੇਲ ਕੀਮਤਾਂ 'ਚ ਵਾਧਾ ਕਰਕੇ ਮੁੱਖ ਮੰਤਰੀ ਦਾ ਅਸਲੀ ਚਿਹਰਾ ਨੰਗਾ ਹੋਇਆ-ਰਵੀਕਰਨ ਸਿੰਘ ਕਾਹਲੋਂ

ਕਲਾਨੌਰ, 6 ਫਰਵਰੀ (ਪੁਰੇਵਾਲ)- ਸ਼ੋ੍ਰਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਇੰਚਾਰਜ ਰਵੀਕਰਨ ਸਿੰਘ ਕਾਹਲੋਂ ਨੇ ਪੰਜਾਬ ਸਰਕਾਰ ਵਲੋਂ ਪੈਟਰੋਲ-ਡੀਜ਼ਲ 'ਤੇ ਵੈਟ ਲਗਾਉਣ ਦੇ ਮਾਮਲੇ ਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ...

ਪੂਰੀ ਖ਼ਬਰ »

ਭਾਜਪਾ ਨੂੰ ਜ਼ਮੀਨੀ ਪੱਧਰ 'ਤੇੇ ਮਜ਼ਬੂਤ ਬਣਾਉਣ ਲਈ ਜ਼ਿਲ੍ਹਾ ਬਟਾਲਾ ਵਲੋਂ ਨਵੀਂਆਂ ਨਿਯੁਕਤੀਆਂ-ਹੀਰਾ ਵਾਲੀਆ

ਬਟਾਲਾ, 6 ਫਰਵਰੀ (ਕਾਹਲੋਂ)- ਭਾਰਤੀ ਜਨਤਾ ਪਾਰਟੀ ਨੂੰ ਜ਼ਿਲ੍ਹਾ ਬਟਾਲਾ 'ਚ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਅਤੇ ਲੋਕਾਂ ਨੂੰ ਪਾਰਟੀਆਂ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਜਾਵੇਗਾ | ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ...

ਪੂਰੀ ਖ਼ਬਰ »

ਪਾਵਰਕਾਮ ਪੈਨਸ਼ਨਰਾਂ ਨੇ ਚੇਅਰਮੈਨ ਦਾ ਪੁਤਲਾ ਫੂਕਿਆ, ਕੀਤੀ ਨਾਅਰੇਬਾਜ਼ੀ

ਧਾਰੀਵਾਲ, 6 ਫਰਵਰੀ (ਸਵਰਨ ਸਿੰਘ)- ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੱਦੇ 'ਤੇ ਮੰਡਲ ਕਮੇਟੀ ਧਾਰੀਵਾਲ ਵਲੋਂ ਸਾਥੀਆਂ ਸਮੇਤ ਮੰਡਲ ਦਫ਼ਤਰ ਧਾਰੀਵਾਲ ਵਿਖੇ ਅਰਥੀ ਫੂਕ ਮੁਜ਼ਾਹਰਾ ਕਰਦਿਆਂ ਧਰਨਾ ਦਿੱਤਾ, ਜਿਸ ਦੀ ਪ੍ਰਧਾਨਗੀ ਮੰਡਲ ਪ੍ਰਧਾਨ ਅਨੂਪ ਸਿੰਘ ਵਲੋਂ ...

ਪੂਰੀ ਖ਼ਬਰ »

ਜੰਗਲੀ ਜੀਵ ਨੂੰ ਵਣ ਵਿਭਾਗ ਦੀ ਟੀਮ ਨੇ ਕੀਤਾ ਕਾਬੂ

ਦੀਨਾਨਗਰ, 6 ਫਰਵਰੀ (ਸੰਧੂ/ਸੋਢੀ/ਸ਼ਰਮਾ)- ਦੀਨਾਨਗਰ ਦੇ ਕੈਂਪ ਕਿ੍ਸ਼ਨਾ ਨਗਰ ਵਿਖੇ ਹਿਰਨ ਜਾਤੀ ਨਾਲ ਸਬੰਧਿਤ ਕਾਲੇ ਰੰਗ ਦਾ ਜੰਗਲੀ ਜਾਨਵਰ ਨੂੰ ਦੇਖਿਆ ਗਿਆ | ਲੋਕਾਂ ਵਲੋਂ ਇਸ ਦੀ ਸੂਚਨਾ ਬਲਾਕ ਵਣ ਵਿਭਾਗ ਨੂੰ ਦਿੱਤੀ ਗਈ ਤੇ ਵਣ ਵਿਭਾਗ ਵਲੋਂ ਬਲਾਕ ਵਣ ਅਧਿਕਾਰੀ ...

ਪੂਰੀ ਖ਼ਬਰ »

ਮਾਂ ਮਰੀਅਮ ਦਾ ਈਦ ਸਮਾਗਮ 11 ਨੂੰ -ਫਾਦਰ ਜੋਸ਼ ਪਡਿਆਟੀ

ਧਾਰੀਵਾਲ, 6 ਫਰਵਰੀ (ਜੇਮਸ ਨਾਹਰ)- ਡਾਇਓਸਿਸ ਆਫ਼ ਜਲੰਧਰ ਦੇ ਨਿਰਦੇਸ਼ਾਂ ਤਹਿਤ ਪ੍ਰਭੂ ਯਿਸੂ ਮਸੀਹ ਤੇ ਪਾਕ ਕਲੀਸਿਆ ਦੀ ਮਾਂ ਮਰੀਅਮ ਦੀ ਈਦ ਨੂੰ ਸਮਰਪਿਤ ਸਮਾਗਮ ਸਮਾਰੋਹ ਸੰਤਨੀ ਤਰੇਜਾ ਕੈਥੋਲਿਕ ਚਰਚ ਧਾਰੀਵਾਲ (ਸੋਹਲ) ਵਿਖੇ ਸ਼ਰਧਾ ਨਾਲ 11 ਫਰਵਰੀ ਨੂੰ ਮਨਾਇਆ ...

ਪੂਰੀ ਖ਼ਬਰ »

ਮੁੱਢਲਾ ਸਿਹਤ ਕੇਂਦਰ ਜਗਤਪੁਰ ਵਿਖੇ ਵਰਲਡ ਕੈਂਸਰ ਦਿਵਸ ਮਨਾਇਆ

ਪੁਰਾਣਾ ਸ਼ਾਲਾ, 6 ਫਰਵਰੀ (ਅਸ਼ੋਕ ਸ਼ਰਮਾ)-ਮੁੱਢਲਾ ਸਿਹਤ ਕੇਂਦਰ ਜਗਤਪੁਰ (ਪੁਰਾਣਾ ਸ਼ਾਲਾ) ਜ਼ਿਲ੍ਹਾ ਗੁਰਦਾਸਪੁਰ ਵਿਖੇ ਵਰਲਡ ਕੈਂਸਰ ਦਿਵਸ ਡਾਕਟਰਾਂ ਅਤੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਮਨਾਇਆ ਗਿਆ | ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸੀਨੀਅਰ ਮੈਡੀਕਲ ਅਫ਼ਸਰ ਡਾ: ...

ਪੂਰੀ ਖ਼ਬਰ »

ਪਿੰਡ ਗੋਹਤ ਪੋਕਰ ਵਿਖੇ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੰੂ ਸਮਰਪਿਤ ਨਗਰ ਕੀਰਤਨ ਸਜਾਇਆ

ਪੁਰਾਣਾ ਸ਼ਾਲਾ, 6 ਫਰਵਰੀ (ਅਸ਼ੋਕ ਸ਼ਰਮਾ)-ਇੱਥੋਂ ਥੋੜ੍ਹੀ ਦੂਰ ਪੈਂਦੇ ਪਿੰਡ ਗੋਹਤ ਪੋਕਰ ਵਿਖੇ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੰੂ ਮੁੱਖ ਰੱਖਦੇ ਹੋਏ ਰਵਿਦਾਸ ਕਮੇਟੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਰਾਵੀ ਪਾਰਲੇ ਇਲਾਕੇ ਦੇ ਪਿੰਡਾਂ ਦੇ ਲੋਕਾਂ ਦਾ ਵਫ਼ਦ ਲਾਲ ਚੰਦ ਕਟਾਰੂਚੱਕ ਨੰੂ ਮਿਲਿਆ

ਬਹਿਰਾਮਪੁਰ, 6 ਫਰਵਰੀ (ਬਲਬੀਰ ਸਿੰਘ ਕੋਲਾ)-ਰਾਵੀ ਪਾਰਲੇ ਇਲਾਕੇ ਦੇ ਪਿੰਡਾਂ ਦੇ ਲੋਕਾਂ ਦਾ ਵਫਦ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੰੂ ਮਿਲਿਆ | ਵਫਦ ਵਿਚ ਸ਼ਾਮਿਲ ਇਲਾਕੇ ਦੇ ਪੰਚਾਂ-ਸਰਪੰਚਾਂ ਨੇ ਕੈਬਨਿਟ ਮੰਤਰੀ ਲਾਲ ...

ਪੂਰੀ ਖ਼ਬਰ »

ਖੇਡਾਂ 'ਚ ਜੇਤੂ ਰਹੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਗੁਰਦਾਸਪੁਰ, 6 ਫਰਵਰੀ (ਗੁਰਪ੍ਰਤਾਪ ਸਿੰਘ)-ਨਿਸ਼ਕਾਮ ਕੀਰਤਨੀ ਜਥਾ ਗੁਰਦਾਸਪੁਰ ਵਲੋਂ ਚਲਾਏ ਜਾ ਰਹੇ ਰਤਨ ਸਾਗਰ ਪਬਲਿਕ ਸਕੂਲ ਬੱਬੇਹਾਲੀ ਵਿਖੇ ਵੱਖ-ਵੱਖ ਖੇਡਾਂ ਵਿਚ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ...

ਪੂਰੀ ਖ਼ਬਰ »

ਸਿਲਾਈ ਕਢਾਈ ਦੀ ਟ੍ਰੇਨਿੰਗ ਪੂਰੀ ਕਰਨ ਵਾਲੀਆਂ ਲੜਕੀਆਂ ਨੰੂ ਵੰਡੀਆਂ ਸਿਲਾਈ ਮਸ਼ੀਨਾਂ

ਗੁਰਦਾਸਪੁਰ, 6 ਫਰਵਰੀ (ਆਰਿਫ਼)-ਵਾਰਡ ਨੰਬਰ-3 ਮਾਨਕੌਰ ਸਿੰਘ ਗੁਰਦਾਸਪੁਰ ਵਿਖੇ ਪਿਛਲੇ 6 ਮਹੀਨੇ ਤੋਂ ਜ਼ਰੂਰਤਮੰਦ ਲੜਕੀਆਂ ਨੰੂ ਸਿਲਾਈ, ਕੱਢਾਈ ਦੀ ਟਰੇਨਿੰਗ ਕੋਰਸ ਜੋ ਕਿ ਪੰਜਾਬ ਸਰਕਾਰ ਰਾਹੀਂ ਸੋਸਯਾ ਐਨ.ਜੀ.ਓ. ਮਦਰ ਦੁਆਰਾ 1-07-2022 ਤੋਂ 31-12-2022 ਤੱਕ ਚੱਲਿਆ, ਜਿਸ ਵਿਚ ...

ਪੂਰੀ ਖ਼ਬਰ »

ਅਣਗਿਣਤ ਵਿਦਿਆਰਥੀਆਂ ਦੇ ਆਸਟ੍ਰੇਲੀਆ ਜਾਣ ਦੇ ਸੁਪਨੇ ਪੂਰੇ ਕਰਨ 'ਚ ਕਾਮਯਾਬ ਹੋਈ ਔਜੀ ਹੱਬ ਇਮੀਗਰੇਸ਼ਨ

ਗੁਰਦਾਸਪੁਰ, 6 ਫਰਵਰੀ (ਆਰਿਫ਼)-ਆਸਟ੍ਰੇਲੀਆ ਵੀਜ਼ੇ ਸਬੰਧੀ ਮਸ਼ਹੂਰ ਔਜੀ ਹੱਬ ਇਮੀਗਰੇਸ਼ਨ ਹੁਣ ਤੱਕ ਅਣਗਿਣਤ ਵਿਦਿਆਰਥੀਆਂ ਦੇ ਆਸਟ੍ਰੇਲੀਆ ਜਾਣ ਦੇ ਸੁਪਨੇ ਸਾਕਾਰ ਕਰਨ ਵਿਚ ਕਾਮਯਾਬ ਹੋਈ ਹੈ | ਜਿਸ ਸਦਕਾ ਔਜੀ ਹੱਬ ਤੋਂ ਫਾਈਲ ਲਗਵਾਉਣਾ ਵਿਦਿਆਰਥੀਆਂ ਦੀ ਪਹਿਲੀ ...

ਪੂਰੀ ਖ਼ਬਰ »

ਪਿੰਡ ਆਲੋਵਾਲ ਵਿਖੇ ਬੀ.ਡੀ.ਪੀ.ਓ. ਨੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਧਾਰੀਵਾਲ, 6 ਫਰਵਰੀ (ਸਵਰਨ ਸਿੰਘ)-ਇਥੋਂ ਨਜ਼ਦੀਕੀ ਪਿੰਡ ਆਲੋਵਾਲ ਵਿਖੇ ਵਿਕਾਸ ਕਾਰਜਾਂ ਦੇ ਕੰਮ ਲਗਾਤਾਰ ਜਾਰੀ ਹਨ, ਜਿਸ ਵਿਚ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਧਾਰੀਵਾਲ ਕੁਲਵੰਤ ਸਿੰਘ ਨੇ ਵਿਸੇਸ਼ ਤੌਰ 'ਤੇ ਸ਼ਿਰਕਤ ਕਰਕੇ ਪਿੰਡ ਤੋਂ ਬਾਊਲੀ ਕਾਲੋਨੀ ਗੁਰਦੁਆਰਾ ...

ਪੂਰੀ ਖ਼ਬਰ »

ਜੀਆ ਲਾਲ ਮਿੱਤਲ ਸਕੂਲ ਵਿਖੇ ਆਰਟ ਆਫ਼ ਲਿਵਿੰਗ ਸੰਸਥਾ ਨੇ 'ਹਰ ਘਰ ਮੈਡੀਟੇਸ਼ਨ ਵਰਕਸ਼ਾਪ' ਕਰਵਾਈ

ਗੁਰਦਾਸਪੁਰ, 6 ਫਰਵਰੀ (ਆਰਿਫ਼)-ਆਰਟ ਆਫ਼ ਲਿਵਿੰਗ ਸੰਸਥਾ ਵਲੋਂ ਜੀਆ ਲਾਲ ਮਿੱਤਲ ਡੀ.ਏ.ਵੀ ਪਬਲਿਕ ਸਕੂਲ ਗੁਰਦਾਸਪੁਰ ਵਿਖੇ 'ਆਜ਼ਾਦੀ ਦੇ ਅੰਮਿ੍ਤ ਮਹਾਂ ਉਤਸਵ' ਸਬੰਧੀ 'ਹਰ ਘਰ ਧਿਆਨ' ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਸਕੂਲ ਦੇ 11ਵੀਂ ਅਤੇ 12ਵੀਂ ਜਮਾਤ ਦੇ ...

ਪੂਰੀ ਖ਼ਬਰ »

ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਪਿੰਡ ਗੋਰਸੀਆਂ ਵਿਖੇ ਮਨਾਇਆ

ਭੈਣੀ ਮੀਆਂ ਖਾਂ, 6 ਫਰਵਰੀ (ਜਸਬੀਰ ਸਿੰਘ ਬਾਜਵਾ)- ਗੁਰੂ ਰਵਿਦਾਸ ਦਾਸ ਜੀ ਦਾ ਜਨਮ ਦਿਹਾੜਾ ਪਿੰਡ ਗੋਰਸੀਆਂ ਦੀ ਧਰਮਸ਼ਾਲਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਸਬੰਧੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਭਾਈ ...

ਪੂਰੀ ਖ਼ਬਰ »

ਏ.ਆਰ. ਮਲਟੀਸਪੈਸ਼ਲਿਟੀ ਹਸਪਤਾਲ ਵਲੋਂ ਹਰ ਮੰਗਲਵਾਰ ਤੇ ਸਨਿਚਰਵਾਰ ਨੂੰ ਕੈਂਪ ਲਗਾਇਆ ਜਾਵੇਗਾ-ਡਾ. ਸਿਕੰਦਰ ਸਿੰਘ

ਊਧਨਵਾਲ, 6 ਫਰਵਰੀ (ਪਰਗਟ ਸਿੰਘ)-ਏ.ਆਰ. ਮਲਟੀਸਪੈਸ਼ਲਿਟੀ ਹਸਪਤਾਲ ਅੱਡਾ ਧੰਦੋਈ ਵਲੋਂ ਆ ਰਹੇ ਹੋਲੇ-ਮੁਹੱਲੇ ਨੂੰ ਮੁੱਖ ਰੱਖਦਿਆਂ ਚੱਲ ਰਹੇ ਮਹੀਨੇ ਅਤੇ ਅਗਲੇ ਮਹੀਨੇ ਤੱਕ ਹਰ ਮੰਗਲਵਾਰ ਤੇ ਸ਼ਨੀਵਾਰ ਨੂੰ ਕੈਂਪ ਲਗਾਇਆ ਜਾਵੇਗਾ | ਹੁਣ ਇਸ ਮੰਗਲਵਾਰ 7 ਫਰਵਰੀ ਨੂੰ ...

ਪੂਰੀ ਖ਼ਬਰ »

ਜਵਾਨ ਤੇ ਕਿਸਾਨ ਭਲਾਈ ਯੂਨੀਅਨ ਨੇ ਮਹੀਨਾਵਾਰ ਮੀਟਿੰਗ 'ਚ ਅਹਿਮ ਮੰਗਾਂ ਵਿਚਾਰੀਆਂ

ਡੇਰਾ ਬਾਬਾ ਨਾਨਕ, 6 ਫਰਵਰੀ (ਵਿਜੇ ਸ਼ਰਮਾ)-ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਇਥੋਂ ਦੇ ਗੁਰਦੁਆਰਾ ਸਾਹਿਬ ਵਿਖੇ ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ ਦੀ ਅਗਵਾਈ 'ਚ ਹੋਈ | ਮੀਟਿੰਗ 'ਚ ਜ਼ਿਲ੍ਹੇ ਭਰ ਤੋਂ ਆਏ ਕਿਸਾਨ ਆਗੂਆਂ ਤੇ ...

ਪੂਰੀ ਖ਼ਬਰ »

ਐਮ.ਈ.ਐਸ. ਤਿੱਬੜੀ ਕੈਂਟ ਦੀਆਂ ਲਾਈਟਾਂ 24 ਘੰਟੇ ਜਗਣ ਨਾਲ ਕੇਂਦਰ ਸਰਕਾਰ ਨੂੰ ਹੋ ਰਿਹਾ ਲੱਖਾਂ ਦਾ ਨੁਕਸਾਨ

ਪੁਰਾਣਾ ਸ਼ਾਲਾ, 6 ਫਰਵਰੀ (ਅਸ਼ੋਕ ਸ਼ਰਮਾ)-ਮਿਲਟਰੀ ਇੰਜੀਨੀਅਰ ਸਰਵਿਸ ਤਿੱਬੜੀ ਕੈਂਟ ਦੇ 66. ਕੇ.ਵੀ. ਤੋਂ ਤਿੱਬੜੀ ਕੈਂਟ ਦੇ ਘੇਰੇ 'ਚ ਲੱਗੀਆਂ ਲਾਈਟਾਂ ਹਰ ਸਮੇਂ ਜਗਨ ਨਾਲ ਕੇਂਦਰ ਸਰਕਾਰ ਨੂੰ ਲੱਖਾਂ ਰੁਪਏ ਦਾ ਰੋਜ਼ਾਨਾ ਨੁਕਸਾਨ ਹੋ ਰਿਹਾ ਹੈ | ਜਦੋਂ ਕਿ ਮਹਿਕਮਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX