ਗੂਹਲਾ ਚੀਕਾ/ ਕੈਥਲ, 6 ਫਰਵਰੀ (ਓ.ਪੀ. ਸੈਣੀ) - ਅਪਰਾਧੀ ਵਾਰਦਾਤਾਂ ਨੂੰ ਆਪਣੇ ਸ਼ਾਤਰ ਅੰਦਾਜ਼ 'ਚ ਅੰਜਾਮ ਦਿੰਦੇ ਹਨ ਪਰ ਐਸ.ਪੀ ਮਕਸੂਦ ਅਹਿਮਦ ਦੀ ਸੁਚੱਜੀ ਅਤੇ ਪ੍ਰਭਾਵਸ਼ਾਲੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਐਸ.ਪੀ ਦੀਆਂ ਹਦਾਇਤਾਂ ਅਨੁਸਾਰ ਕੰਮ ਕਰਦੇ ਹੋਏ ਇਸ ਨੂੰ ਹੱਲ ਕਰਨ 'ਚ ਲਗਾਤਾਰ ਸਫ਼ਲਤਾ ਹਾਸਲ ਕਰ ਰਹੀ ਹੈ। ਐਤਵਾਰ ਨੂੰ ਰਿਵਾਡ ਜਗੀਰ ਦੇ ਜੰਗਲਾਂ 'ਚੋਂ ਮਿਲੀ ਲਾਪਤਾ ਨਾਬਾਲਗ ਬੱਚੇ ਦੀ ਲਾਸ਼ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਸੀ.ਆਈ.ਏ-2 ਪੁਲਿਸ ਨੇ 24 ਘੰਟਿਆਂ ਤੋਂ ਵੀ ਘੱਟ ਸਮੇਂ 'ਚ 4 ਨਾਬਾਲਗ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੋਮਵਾਰ ਬਾਅਦ ਦੁਪਹਿਰ ਐੱਸ.ਪੀ. ਮਕਸੂਦ ਅਹਿਮਦ ਨੇ ਪ੍ਰੈੱਸ ਕਾਨਫ਼ਰੰਸ ਰਾਹੀਂ ਉਕਤ ਘਟਨਾ ਦਾ ਖ਼ੁਲਾਸਾ ਕਰਦਿਆਂ ਦੱਸਿਆ ਕਿ ਸ਼ਿਵ ਕੁਮਾਰ ਵਾਸੀ ਰਿਵਾਦ ਜਗੀਰ ਦੀ ਸ਼ਿਕਾਇਤ ਅਨੁਸਾਰ ਉਸ ਦਾ 14 ਸਾਲਾ ਨਾਬਾਲਗ ਭਤੀਜਾ ਸੁਮਿਤ ਪੁੱਤਰ ਨਰੇਸ਼ ਕੁਮਾਰ ਜਦੋਂ ਤੋਂ ਲਾਪਤਾ ਹੈ। 4 ਫਰਵਰੀ ਦੀ ਸ਼ਾਮ ਜਿਸ ਸੰਬੰਧੀ ਥਾਣਾ ਚੀਕਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ। 5 ਫਰਵਰੀ ਨੂੰ ਮ੍ਰਿਤਕ ਸੁਮਿਤ ਪਿੰਡ ਰਿਵਾੜ ਨੇੜੇ ਜੰਗਲ 'ਚ ਮਿੱਟੀ ਅਤੇ ਘਾਹ-ਫੂਸ ਦੇ ਹੇਠਾਂ ਦੱਬਿਆ ਹੋਇਆ ਮਿਲਿਆ ਸੀ। ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ 'ਚ ਕਤਲ ਦੀ ਧਾਰਾ ਜੋੜ ਕੇ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ। ਐਸ.ਪੀ. ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮਾਮਲੇ ਦੀ ਅਗਲੇਰੀ ਜਾਂਚ ਸੀ.ਆਈ.ਏ.-2 ਪੁਲਿਸ ਨੂੰ ਸੌਂਪ ਕੇ ਮਾਮਲੇ ਦਾ ਪਰਦਾਫਾਸ਼ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਡੀ.ਐਸ.ਪੀ ਗੂਹਲਾ ਸੁਨੀਲ ਕੁਮਾਰ ਦੀ ਅਗਵਾਈ 'ਚ ਸੀ.ਆਈ.ਏ-2 ਥਾਣਾ ਇੰਚਾਰਜ ਇੰਸਪੈਕਟਰ ਅਮਿਤ ਕੁਮਾਰ, ਐਸ.ਆਈ. ਰੌਸ਼ਨ ਲਾਲ, ਐਸ.ਆਈ. ਰਣਜੀਤ, ਐਸ.ਆਈ. ਨੱਥੂ, ਏ.ਐਸ.ਆਈ ਜਸਵੰਤ, ਏ.ਐਸ.ਆਈ ਕਮਲਜੀਤ, ਐਚ.ਸੀ. ਰਾਜੀਵ ਅਤੇ ਐਚ.ਸੀ. ਜੈਵੀਰ ਦੀ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਮਾਮਲੇ ਦਾ ਪਰਦਾਫਾਸ਼ ਕੀਤਾ। ਪੁਲਿਸ ਪਾਰਟੀ ਵਲੋਂ ਕੀਤੀ ਡੂੰਘਾਈ ਨਾਲ ਤਫ਼ਤੀਸ਼ ਦੌਰਾਨ ਪਿੰਡ ਰਿਵਾੜ ਜਗੀਰ ਤੋਂ 4 ਨੌਜਵਾਨਾਂ, ਜਿਨ੍ਹਾਂ 'ਚੋਂ ਦੋ ਦੀ ਉਮਰ 14/14, ਇਕ 16 ਸਾਲ ਅਤੇ ਇਕ 17 ਸਾਲ ਹੈ, ਨੂੰ ਕਾਬੂ ਕੀਤਾ ਗਿਆ। ਸਾਰੇ ਨੌਜਵਾਨ ਜੋ ਕਿ ਮ੍ਰਿਤਕ ਸੁਮਿਤ ਦੇ ਗੁਆਂਢੀ ਹਨ। ਐੱਸ.ਪੀ. ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਉਹ ਸਾਰੇ ਮ੍ਰਿਤਕ ਸੁਮਿਤ ਦੇ ਨਾਲ ਪਿੰਡ ਬਲਬੇੜਾ ਦੇ ਸਰਕਾਰੀ ਸਕੂਲ 'ਚ ਪੜ੍ਹਦੇ ਸਨ ਅਤੇ ਮ੍ਰਿਤਕ ਸੁਮਿਤ ਉਨ੍ਹਾਂ ਨਾਲ ਗਾਲੀ-ਗਲੋਚ ਕਰਦਾ ਸੀ ਅਤੇ ਉਹ ਸਾਰੇ ਉਸ ਵਲੋਂ ਦਿੱਤੀਆਂ ਗਈਆਂ ਗਾਲਾਂ ਤੋਂ ਤੰਗ ਆ ਕੇ ਇਹ ਕੰਮ ਕੀਤਾ ਜਿਸ ਕਾਰਨ ਉਹ ਦੁਸ਼ਮਣੀ ਰੱਖ ਰਹੇ ਸਨ। ਐਸ.ਪੀ. ਨੇ ਦੱਸਿਆ ਕਿ ਸਾਰੇ ਨੌਜਵਾਨਾਂ ਨੇ ਸਲਾਹ ਕਰਕੇ 4 ਫਰਵਰੀ ਨੂੰ ਸੁਮਿਤ ਨੂੰ ਕਬੱਡੀ ਖਿਡਾਉਣ ਦੇ ਬਹਾਨੇ ਗਲੀ ਤੋਂ ਬੁਲਾ ਕੇ ਪਿੰਡ ਦੇ ਜੰਗਲ ਵਿਚ ਲੈ ਗਏ ਜਿਥੇ ਦੋ ਨੌਜਵਾਨਾਂ ਨੇ ਸੁਮਿਤ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਲੱਕੜ ਦੀ ਮਦਦ ਨਾਲ ਜ਼ਖਮੀ ਕਰ ਦਿੱਤਾ ਅਤੇ ਲਾਸ਼ ਨੂੰ ਮਿੱਟੀ ਅਤੇ ਤੂੜੀ ਦੀ ਮਦਦ ਨਾਲ ਦੱਬ ਦਿੱਤਾ। ਕਤਲ ਦੀ ਯੋਜਨਾ 'ਚ ਸ਼ਾਮਲ ਹੋਰ ਦੋ ਨੌਜਵਾਨ ਕਤਲ ਤੋਂ ਪਹਿਲਾਂ ਹੀ ਮੌਕੇ ਤੋਂ ਵਾਪਸ ਆ ਗਏ ਸਨ। ਐਸ.ਪੀ. ਨੇ ਦੱਸਿਆ ਕਿ ਪੁਲਿਸ ਵਲੋਂ ਸਾਰੇ ਨਾਬਾਲਗਾਂ ਖ਼ਿਲਾਫ਼ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।
ਯਮੁਨਾਨਗਰ, 6 ਫਰਵਰੀ (ਗੁਰਦਿਆਲ ਸਿੰਘ ਨਿਮਰ) - ਗੁਰੂ ਨਾਨਕ ਖਾਲਸਾ ਕਾਲਜ ਵਿਖੇ ਸ਼੍ਰੋਮਣੀ ਭਗਤ ਗੁਰੂ ਰਵਿਦਾਸ ਜੀ ਦਾ 646ਵਾਂ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਕਰਵਾਏ ਗਏ ਸਮਾਗਮ ਦੇ ਮੁੱਖ ਮਹਿਮਾਨ ਕਾਲਜ ਦੇ ਸੀਨੀਅਰ ਪ੍ਰੋ. ਡਾ. ਕਮਲਪ੍ਰੀਤ ਕੌਰ ...
ਫ਼ਤਿਹਾਬਾਦ, 6 ਫਰਵਰੀ (ਹਰਬੰਸ ਸਿੰਘ ਮੰਡੇਰ) - ਆਲ ਫੇਅਰ ਪ੍ਰਾਈਸ ਸਾਪ ਡੀਲਰਜ਼ ਫੈਡਰੇਸ਼ਨ ਦੇ ਬੈਨਰ ਹੇਠ ਮਿੰਨੀ ਸਕੱਤਰੇਤ ਦੇ ਸਾਹਮਣੇ ਧਰਨਾ ਦੇ ਰਹੇ ਡਿਪੂ ਹੋਲਡਰਾਂ ਨੇ ਮੰਗਾਂ ਦੀ ਪੂਰਤੀ ਲਈ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਸੂਬਾ ਪ੍ਰਧਾਨ ਸੀਸਪਾਲ ...
ਸਿਰਸਾ, 6 ਫਰਵਰੀ (ਭੁਪਿੰਦਰ ਪੰਨੀਵਾਲੀਆ) - ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਤੇ ਹੋਰ ਮੰਗਾਂ ਨੂੰ ਲੈ ਕੇ ਮਿੰਨੀ ਸਕੱਤਰੇਤ ਦੇ ਬਾਹਰ ਪੱਕਾ ਮੋਰਚਾ ਲਾ ਕੇ ਬੈਠੇ ਕਿਸਾਨਾਂ ਨੇ ਅੱਜ ਕਿਸਾਨ ਮਹਾਂ ਪੰਚਾਇਤ ਕੀਤੀ¢ ਕਿਸਾਨ ਮਹਾਂ ਪੰਚਾਇਤ 'ਚ ਜਿਥੇ ਜ਼ਿਲ੍ਹੇ ਭਰ ਤੋਂ ...
ਸ਼ਾਹਬਾਦ ਮਾਰਕੰਡਾ, 6 ਫਰਵਰੀ (ਅਵਤਾਰ ਸਿੰਘ) - ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਆਵਾਜ ਬੁਲੰਦ ਕਰਦੇ ਹੋਏ ਕਰਨਾਲ ਤੋਂ ਮੁਹਾਲੀ ਲਈ ਚੱਲੇ ਪੈਦਲ ਰੋਸ ਮਾਰਚ ਦਾ ਸ਼ਾਹਬਾਦ ਵਿਖੇ ਪੁੱਜਣ 'ਤੇ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਤਿਹਾਸਕ ਗੁਰਦੁਆਰਾ ਸ੍ਰੀ ਮੰਜੀ ...
ਰਤੀਆ, 6 ਫਰਵਰੀ (ਬੇਅੰਤ ਕੌਰ ਮੰਡੇਰ) - ਐਸ.ਡੀ.ਐਮ. ਰਾਜੇਸ਼ ਕੁਮਾਰ ਨੇ ਬੀ.ਡੀ.ਪੀ.ਓ. ਦਫ਼ਤਰ ਨਾਗਪੁਰ ਵਿਖੇ ਪੰਚਾਇਤ ਸੰਮਤੀ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਨੂੰ ਅਹੁਦੇ ਅਤੇ ਡਿਊਟੀ ਦੀ ਸਹੁੰ ਚੁਕਾਈ, ਜਿਸ 'ਚ ਪੰਚਾਇਤ ਸੰਮਤੀ ਚੇਅਰਮੈਨ ਦੇ ਅਹੁਦੇ ਲਈ ਗੁਰਪ੍ਰੀਤ ਕੌਰ ...
ਯਮੁਨਾਨਗਰ, 6 ਫਰਵਰੀ (ਗੁਰਦਿਆਲ ਸਿੰਘ ਨਿਮਰ) - ਉੱਤਰੀ ਹਰਿਆਣਾ ਬਿਜਲੀ ਵੰਡ ਨਿਗਮ ਦੇ ਸੁਪਰਡੈਂਟ ਇੰਜੀਨੀਅਰ ਯਸ਼ਬੀਰ ਸਿੰਘ ਨੇ ਦੱਸਿਆ ਕਿ ਆਮ ਖਪਤਕਾਰਾਂ ਦੀਆਂ ਬਿਜਲੀ ਸਬੰਧੀ ਸ਼ਿਕਾਇਤਾਂ ਦੇ ਨਿਪਟਾਰੇ ਲਈ ਵਿਭਾਗ ਵਲੋਂ ਸਰਕਲ ਪੱਧਰ 'ਤੇ ਖਪਤਕਾਰ ਸ਼ਿਕਾਇਤ ...
ਗੂਹਲਾ-ਚੀਕਾ, 6 ਜਨਵਰੀ (ਓ.ਪੀ. ਸੈਣੀ) - ਐਸ.ਡੀ.ਐਮ ਰੋਹਿਤ ਕੁਮਾਰ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪਿਛਲੇ 8-10 ਸਾਲਾਂ ਤੋਂ ਆਧਾਰ ਕਾਰਡ ਤਹਿਤ ਆਪਣਾ ਸ਼ਨਾਖ਼ਤੀ ਸਬੂਤ ਅਤੇ ਐਡਰੈੱਸ ਪਰੂਫ਼ ਅੱਪਡੇਟ ਨਹੀਂ ਕਰਵਾਇਆ ਹੈ, ਉਹ ਆਪਣਾ ਆਧਾਰ ਕਾਰਡ ਅੱਪਡੇਟ ਕਰਵਾਉਣ, ਤਾਂ ਜੋ ...
ਨਵੀਂ ਦਿੱਲੀ, 6 ਫਰਵਰੀ (ਬਲਵਿੰਦਰ ਸਿੰਘ ਸੋਢੀ)-ਮਹਿਲਾ ਮੰਡਲਨੇਬੀ ਬਲਾਕ ਮਾਨਸਰੋਵਰ ਗਾਰਡਨ ਪਾਰਕ ਵਿਖੇ ਬਸੰਤ ਪੰਚਮੀ ਅਤੇ ਮਾਂ ਸ਼ਾਰਦਾ ਦੇਵੀ ਪੂਜਨ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਨਾਲ ਹੀ ਬੱਚਿਆਂ ਦੀ ਦੌੜ ਦਾ ਮੁਕਾਬਲਾ ਵੀ ਕਰਵਾਇਆ ਗਿਆ | ਇਸ ਪ੍ਰੋਗਰਾਮ ...
ਨਵੀਂ ਦਿੱਲੀ, 6 ਫਰਵਰੀ (ਬਲਵਿੰਦਰ ਸਿੰਘ ਸੋਢੀ)-ਪੰਜਾਬੀ ਸਾਹਿਤ ਸਭਾ ਲਈ ਨਵੀਂ ਦਿੱਲੀ ਵਲੋਂ ਨਵਯੁੱਗ ਫਾਰਮ ਮਹਿਰੋਲੀ ਵਿਖੇ 'ਧੁੱਪ ਦੀ ਮਹਿਫਿਲ' ਦਾ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸਾਬਕਾ ਸੈਨਾ ਮੁਖੀ ਤੇ ਸਾਬਕਾ ਗਵਰਨਰ ਅਰੁਣਾਚਲ ...
ਨਵੀਂ ਦਿੱਲੀ, 6 ਫਰਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਪੰਜਾਬੀ ਬਾਗ ਦੇ ਇਲਾਕੇ ਵਿਚ ਫਲਾਈਓਵਰ ਦੇ ਬਣਨ ਦਾ ਕੰਮ ਚੱਲਣ ਕਰਕੇ ਰਿੰਗ ਰੋਡ 'ਤੇ ਸਵੇਰ ਤੋਂ ਲੈ ਕੇ ਰਾਤ ਤੱਕ ਬਹੁਤ ਲੰਬਾ ਟ੍ਰੈਫ਼ਿਕ ਜਾਮ ਲੱਗਣ 'ਤੇ ਲੋਕ ਬਹੁਤ ਪ੍ਰੇਸ਼ਾਨ ਹਨ | ਇਹ ਟ੍ਰੈਫ਼ਿਕ ਜਾਮ ...
ਨਵੀਂ ਦਿੱਲੀ, 6 ਫਰਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਪ੍ਰਦੂਸ਼ਣ ਦੀ ਰੋਕਥਾਮ ਲਈ ਦਿੱਲੀ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਗੱਡੀਆਂ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਜਿਨ੍ਹਾਂ ਗੱਡੀਆਂ ਦੇ ਮਾਲਕਾਂ ਕੋਲ ਪ੍ਰਦੂਸ਼ਣ ਜਾਂਚ ਪ੍ਰਮਾਣ ਪੱਤਰ ਨਹੀਂ ਹੈ, ...
ਨਵੀਂ ਦਿੱਲੀ, 6 ਫਰਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸਦਰ ਬਾਜ਼ਾਰ ਵਿਚ ਸੀਿਲੰਗ ਅਜੇ ਵੀ ਜਾਰੀ ਹੈ | ਇਸ ਨੂੰ ਲੈ ਕੇ ਵਪਾਰੀਆਂ ਦਾ ਵਿਰੋਧ ਪ੍ਰਦਰਸ਼ਨ ਹੋਰ ਵੀ ਤੇਜ਼ ਹੋ ਗਿਆ ਹੈ | ਵਪਾਰੀਆਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਸੀਿਲੰਗ ਬੰਦ ਨਹੀਂ ਹੁੰਦੀ ਅਤੇ ਕੀਤੀ ਗਈ ...
ਨਵੀਂ ਦਿੱਲੀ, 6 ਫਰਵਰੀ (ਬਲਵਿੰਦਰ ਸਿੰਘ ਸੋਢੀ)-ਪੰਜਾਬੀ ਵਿਭਾਗ ਦਿਆਲ ਸਿੰਘ ਕਾਲਜ ਵਲੋਂ ਸੋਹਿੰਦਰ ਸਿੰਘ ਵਣਜਾਰਾ ਬੇਦੀ ਯਾਦਗਾਰੀ ਸਮਾਗਮ ਕਰਵਾਇਆ ਗਿਆ | ਪੰਜਾਬੀ ਵਿਭਾਗ ਦੇ ਮੁਖੀ ਡਾ. ਕਮਲਜੀਤ ਸਿੰਘ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ | ਉਨ੍ਹਾਂ ਬੋਲਦਿਆਂ ਕਿਹਾ ...
ਬਠਿੰਡਾ, 6 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਦੇ ਨਾਗਪਾਲ ਸੁਪਰਸਪੈਸ਼ਲਿਟੀ ਹਸਪਤਾਲ ਦੇ ਡਾ. ਪਰਮਪ੍ਰੀਤ ਸਿੰਘ ਨਾਗਪਾਲ ਵਲੋਂ ਪੰਜਾਬ 'ਚ ਪਹਿਲੇ ਫੁਲੀ ਐਕਟਿਵ ਜੋੜ ਬਦਲਣ ਦੇ ਰੋਬੋਟ ਦੀ ਲਿਆਂਦੀ ਗਈ ਤਕਨੀਕ ਦਾ ਅੱਜ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ...
ਬਠਿੰਡਾ, 6 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਥਾਨਕ ਥਰਮਲ ਕਾਲੋਨੀ ਵਿਖੇ ਸਥਿਤ ਸਪੈਸ਼ਲ ਸਕੂਲ ਦੇ ਸਾਬਕਾ ਵਿਦਿਆਰਥੀਆਂ ਦੀ ਸਾਲਾਨਾ ਦੂਸਰੀ 'ਐਲੂਮਿਨੀ ਮੀਟ' ਆਪਣੀਆਂ ਅਮਿੱਟ ਪੈੜਾਂ ਛੱਡਦੀ ਹੋਈ ਅੱਜ ਸਮਾਪਤ ਹੋਈ, ਜਿਸ ਵਿਚ ਵਿਦਿਆਰਥੀਆਂ ਦੇ ਸਾਬਕਾ ...
ਬਠਿੰਡਾ, 6 ਫਰਵਰੀ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ਦੇ ਵੱਖ-ਵੱਖ ਇਲਾਕੇ 'ਚ ਐਕਸੀਡੈਂਟ ਕਾਰਨ 8 ਜ਼ਖਮੀਆਂ ਨੂੰ ਸਹਾਰਾ ਜਨ ਸੇਵਾ ਵਲੋਂ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ | ਪਹਿਲੀ ਘਟਨਾ ਬਠਿੰਡਾ ਤਲਵੰਡੀ ਰੋਡ ਸਥਿਤ ਪਿੰਡ ਕੋਟਸਮੀਰ ਦੇ ਕੋਲ ...
ਨਥਾਣਾ, 6 ਫਰਵਰੀ (ਗੁਰਦਰਸ਼ਨ ਲੁੱਧੜ)- ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨਥਾਣਾ ਦੇ 16 ਵਿਦਿਆਰਥੀ ਭਾਰਤ ਸਕਾਊਟਸ ਐਂਡ ਗਾਈਡਜ਼ ਤਹਿਤ ਕੌਮੀ ਪੁਰਸਕਾਰ ਲਈ ਚੁਣੇ ਗਏ ਹਨ | ਜਿਨ੍ਹਾਂ ਨੂੰ 22 ਫਰਵਰੀ ਨੂੰ ਦਿੱਲੀ ਵਿਖੇ ਭਾਰਤ ਸਕਾਊਟਸ ਐਂਡ ਗਾਈਡਜ਼ ਦੇ ਨੈਸ਼ਨਲ ਕਮਿਸ਼ਨਰ ...
ਬਰਗਾੜੀ, 6 ਫ਼ਰਵਰੀ (ਲਖਵਿੰਦਰ ਸ਼ਰਮਾ)-ਬਹਿਬਲ ਮੋਰਚਾ ਸਥਾਨ 'ਤੇ ਸੜਕ ਜਾਮ ਹੋਣ ਕਾਰਨ ਸਾਧੂ ਸਿੰਘ ਟੈਲੀਫ਼ੋਨ ਐਕਸਚੇਂਜ ਬਰਗਾੜੀ ਵਾਲੇ ਜਦੋਂ ਕੋਟਕਪੂਰਾ ਤੋਂ ਬਰਗਾੜੀ ਆਉਣ ਲਈ ਨਹਿਰ ਸਰਾਵਾਂ ਲਿੰਕ ਰੋਡ ਰਾਹੀਂ ਆਪਣੇ ਮੋਟਰਸਾਈਕਲ 'ਤੇ ਆ ਰਹੇ ਸਨ ਤਾਂ ਦੁਪਹਿਰ ਸਮੇਂ ...
ਰਾਮਾਂ ਮੰਡੀ, 6 ਫਰਵਰੀ (ਤਰਸੇਮ ਸਿੰਗਲਾ)- ਦੇਸ਼ ਦੀ ਪ੍ਰਸਿੱਧ ਸੇਂਟ ਜੇਵੀਅਰ ਕੌਂਸਲ ਆਫ਼ ਇੰਡੀਆ ਵਲੋਂ ਪਿੰਡ ਗੁਰਥੜੀ-ਪੱਕਾ ਕਲਾਂ ਰੋਡ ਤੇ ਸਥਿਤ ਵਿੱਦਿਅਕ ਸੰਸਥਾ ਜੀਡੀ ਗਰੁੱਪ ਆਫ਼ ਇੰਸਟੀਚਿਊਟ ਦਾ ਨਿਰੀਖਣ ਕੀਤਾ ਗਿਆ ਅਤੇ ਸਰਵੇਖਣ ਦੌਰਾਨ ਆਪਣੀਆਂ ਸ਼ਰਤਾਂ ...
ਸ਼ਿਵ ਸ਼ਰਮਾ ਜਲੰਧਰ, 6 ਫਰਵਰੀ-ਕੇਂਦਰ ਵਲੋਂ ਸਮਾਰਟ ਸਿਟੀ ਤੇ ਸਵੱਛ ਮਿਸ਼ਨ ਭਾਰਤ ਦੇ ਤਹਿਤ ਸ਼ਹਿਰ ਦੀ ਹਾਲਤ ਸੁਧਾਰਨ ਲਈ ਜਿਹੜੇ ਫ਼ੰਡ ਭੇਜੇ ਗਏ ਸਨ, ਉਨ੍ਹਾਂ 'ਚ ਕਈ ਫ਼ੰਡਾਂ ਦੀ ਵਰਤੋ ਵਿਚ ਬੇਨਿਯਮੀਆਂ ਦੇ ਦੋਸ਼ ਲੱਗਣ ਤੇ ਵਿਵਾਦਾਂ ਵਿਚ ਘਿਰੇ ਰਹਿਣ ਤੋਂ ਬਾਅਦ ...
ਸਿਰਸਾ, 6 ਫਰਵਰੀ (ਭੁਪਿੰਦਰ ਪੰਨੀਵਾਲੀਆ) - ਅਡਾਨੀ ਮਾਮਲੇ ਨੂੰ ਲੈ ਕੇ ਕਾਂਗਰਸੀਆਂ ਨੇ ਮੋਦੀ ਸਰਕਾਰ ਖ਼ਿਲਾਫ਼ ਜੋਰਦਾਰ ਪ੍ਰਦਰਸ਼ਨ ਕਰਕੇ ਐਲਆਈਸੀ ਦੇ ਦਫ਼ਤਰ ਅੱਗੇ ਧਰਨਾ ਦਿੱਤਾ¢ ਇਸ ਦÏਰਾਨ ਧਰਨਾਕਾਰੀਆਂ ਨੇ ਸਰਕਾਰ ਖ਼ਿਲਾਫ਼ ਜੋਰਦਾਰ ਨਾਅਰੇਬਾਜੀ ਕੀਤੀ¢ ਇਸ ਧਰਨੇ ...
ਕਾਲਾਂਵਾਲੀ/ਸਿਰਸਾ, 6 ਫਰਵਰੀ (ਭੁਪਿੰਦਰ ਪੰਨੀਵਾਲੀਆ) - 5ਵੀਂ ਟਰੇਨਿੰਗ ਰੈਜੀਮੈਂਟ 'ਚ 8 ਸਾਲਾਂ ਤੋਂ ਸੇਵਾ ਨਿਭਾਅ ਰਹੇ ਪਿੰਡ ਫੱਗੂ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਹੈਪੀ ਦੀ ਸੜਕ ਹਾਦਸੇ 'ਚ ਮÏਤ ਹੋ ਗਈ¢ ਮਿ੍ਤਕ ਜਵਾਨ ਦੇ ਪਿਤਾ ਕੁਲਵੰਤ ਸਿੰਘ ਨੇ ਦੱਸਿਆ ਕਿ ...
ਕਰਨਾਲ, 6 ਫਰਵਰੀ (ਗੁਰਮੀਤ ਸਿੰਘ ਸੱਗੂ) - ਇਤਿਹਾਸਿਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਪਹਿਲੀ ਵਿਖੇ ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਸਿੱਖ ਕੌਮ ਵਲੋਂ ਬੜੀ ਸ਼ਰਧਾ, ਪ੍ਰੇਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਉਨ੍ਹਾਂ ਦੀਆਂ ਮਹਾਨ ...
ਕਰਨਾਲ, 6 ਫਰਵਰੀ (ਗੁਰਮੀਤ ਸਿੰਘ ਸੱਗੂ) - ਵਿਜੀਲੈਂਸ ਵਿਭਾਗ ਨੇ ਅੱਜ ਕਰਨਾਲ ਮਾਰਕੀਟ ਕਮੇਟੀ ਦੇ ਨਿਲਾਮੀ ਰਿਕਾਰਡਰ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗਿ੍ਫਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ | ਦੱਸਿਆ ਜਾ ਰਿਹਾ ਹੈ ਕਿ ਮਾਰਕੀਟ ਕਮੇਟੀ ...
ਕਰਨਾਲ, 6 ਫਰਵਰੀ (ਗੁਰਮੀਤ ਸਿੰਘ ਸੱਗੂ) - ਕਰਨਾਲ ਦੇ ਕਾਂਗਰਸੀ ਵਰਕਰਾਂ ਨੇ ਅਡਾਨੀ ਮਾਮਲੇ ਨੂੰ ਲੈ ਕੇ ਐਲ. ਆਈ. ਸੀ. ਦਫ਼ਤਰ ਦੇ ਬਾਹਰ ਦੋ ਘੰਟੇ ਦਾ ਧਰਨਾ ਦਿੱਤਾ | ਵਰਕਰਾਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ | ਸਟੇਜ ਦਾ ...
ਨਕੋਦਰ, 6 ਫਰਵਰੀ (ਗੁਰਵਿੰਦਰ ਸਿੰਘ)-ਨਕੋਦਰ ਸਦਰ ਪੁਲਿਸ ਨੇ ਨਾਬਾਲਗ ਨੂੰ ਅਗਵਾ ਕਰਕੇ ਜਬਰ ਜਨਾਹ ਕਰਨ ਦੇ ਦੋਸ਼ 'ਚ ਇਕ ਨÏਜਵਾਨ 'ਤੇ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ (ਆਈ. ਓ.) ਤੇ ਇੰਚਾਰਜ ਮਹਿਲਾ ਸੈੱਲ ਸ਼ਾਹਕੋਟ ਅਮਨਦੀਪ ਕÏਰ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ...
ਕਾਲਾਂਵਾਲੀ/ਸਿਰਸਾ, 6 ਫਰਵਰੀ (ਭੁਪਿੰਦਰ ਪੰਨੀਵਾਲੀਆ) - ਪੈਕਸ ਇੰਪਲਾਈਜ਼ ਫੈਡਰੇਸ਼ਨ ਦੇ ਸੱਦੇ 'ਤੇ ਸਿਰਸਾ ਜ਼ਿਲੇ 'ਚ 10 ਜਨਵਰੀ ਤੋਂ ਸਮੂਹ ਪੈਕਸ ਕਰਮਚਾਰੀਆਂ ਦੇ ਨਾਲ ਪਿੰਡ ਬੜਾਗੁੜਾ 'ਚ ਪੈਕਸ ਦੇ ਮੈਨੇਜਰ ਸੁਰਜੀਤ ਸਿੰਘ, ਪੰਜੂਆਣਾ ਪੈਕਸ 'ਚ ਅਸਿਸਟੈਂਟ ਮੈਨੇਜਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX