ਲੁਧਿਆਣਾ, 7 ਫਰਵਰੀ (ਭੁਪਿੰਦਰ ਸਿੰਘ ਬੈਂਸ)-ਬੁੱਢੇ ਨਾਲੇ ਨੰੂ ਮੁੜ ਸੁਰਜੀਤ ਕਰਨ ਦੇ ਉਦੇਸ਼ ਨਾਲ 60 ਕਰੋੜ ਦੇ ਪੋ੍ਰਜੈਕਟ ਅਧੀਨ ਚੱਲ ਰਹੇ ਕੰਮਾਂ ਦਾ ਨਿਰੀਖਣ ਕਰਨ ਲਈ ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਦੇ ਇਕ ਵਫ਼ਦ ਨੇ ਮੰਗਲਵਾਰ ਨੰੂ ਸ਼ਹਿਰ ਦਾ ਦੌਰਾ ਕੀਤਾ | ਵਫ਼ਦ ਵਿਚ ਡਾਇਰੈਕਟਰ ਜਸ ਸਰੋਤ, ਨਦੀ ਵਿਕਾਸ ਅਤੇ ਗੰਗਾ ਪੁਨਰਜੋਤ, ਐਨ. ਅਸ਼ੋਕ ਬਾਬੂ ਅਤੇ ਵਿਗਿਆਨੀ ਐਸ.ਕੇ. ਸ਼੍ਰੀਵਾਸਤਵ ਸ਼ਾਮਿਲ ਸਨ | ਵਫ਼ਦ ਨੇ ਜਮਾਲਪੁਰ ਵਿਚ 225 ਐਮ.ਐਲ.ਡੀ ਸੀਵਰ ਟਰੀਟਮੈਂਟ ਪਲਾਂਟ ਜੋ ਕਿ ਹਾਲ ਹੀ ਵਿਚ ਸਥਾਪਤ ਕੀਤਾ ਗਿਆ ਹੈ, ਦਾ ਨਿਰੀਖਣ ਕੀਤਾ | ਉਕਤ ਪਲਾਂਟ 'ਤੇ ਟਰਾਇਲ ਚੱਲ ਰਹੇ ਹਨ | ਵਫ਼ਦ ਨੇ 50 ਐਮ.ਐਲ.ਡੀ ਕਾਮਨ ਐਫਲੂਐਂਟ ਟਰੀਟਮੈਂਟ ਪਲਾਂਟ ਦਾ ਵੀ ਨਿਰੀਖਣ ਕੀਤਾ | ਜੋਕਿ ਰੰਗਾਈ ਉਦਯੋਗ ਦੇ ਗੰਦੇ ਪਾਣੀ ਨੂੰ ਟਰੀਟ ਕਰਨ ਲਈ ਸਥਾਪਤ ਕੀਤਾ ਹੋਇਆ ਹੈ | ਇਹ ਪਲਾਂਟ ਤਾਜਪੁਰ ਰੋਡ ਡਾਇੰਗ ਇੰਡਸਟਰੀ ਕਲੱਸਟਰ ਲਈ ਬਣਾਇਆ ਹੋਇਆ ਹੈ | ਅਧਿਕਾਰੀਆਂ ਮੁਤਾਬਿਕ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵਲੋਂ ਵੀ ਜਲਦੀ ਹੀ ਪ੍ਰੋਜੈਕਟਾਂ ਦਾ ਜਾਇਜ਼ਾ ਲੈਣ ਲਈ ਸ਼ਹਿਰ ਦਾ ਦੌਰਾ ਕੀਤਾ ਜਾਵੇਗਾ | ਇਸ ਤੋਂ ਪਹਿਲਾ ਵਫ਼ਦ ਨੇ ਨਗਰ ਨਿਗਮ ਕਮਿਸ਼ਨਰ ਸ਼ੇਨਾ ਅਗਰਵਾਲ ਮੀਟਿੰਗ ਕੀਤੀ ਤੇ ਬੱੁਢੇ ਨਾਲੇ ਦੀ ਸਫ਼ਾਈ ਦੇ ਪੋ੍ਰਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲਿਆ | ਨਗਰ ਨਿਗਮ ਵਧੀਕ ਕਮਿਸ਼ਨਰ ਅਦਿੱਤਿਆ ਡਚਲਵਾਲ, ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ,ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਹੋਰ ਵਿਭਾਗਾਂ ਦੇੇ ਅਧਿਕਾਰੀ ਵੀ ਮੀਟਿੰਗ ਵਿਚ ਮੌਜੂਦ ਸਨ | ਵਫ਼ਦ ਵਲੋਂ ਅਧਿਕਾਰੀਆਂ ਨੰੂ ਹਿਦਾਇਤ ਕੀਤੀ ਗਈ ਕਿ ਉਹ ਇਸ ਪੋ੍ਰਜੈਕਟ ਨੰੂ ਨਿਰਧਾਰਿਤ ਸਮੇਂ ਦੇ ਅੰਦਰ ਮੁਕੰਮਲ ਕਰਨ | ਵਫ਼ਦ ਵਲੋਂ ਪੀ.ਪੀ.ਸੀ.ਬੀ. ਦੇ ਅਧਿਕਾਰੀਆਂ ਨੰੂ ਸ਼ਹਿਰ ਵਿਚ ਰੰਗਾਈ ਉਦਯੋਗ ਦੇ ਗੰਦੇ ਪਾਣੀ ਨੰੂ ਟਰੀਟ ਕਰਨ ਲਈ ਸਥਾਪਿਤ 3 ਕਾਮਨ ਐਫਲੂਐਟ ਟਰੀਟਮੈਂਟ ਪਲਾਂਟਾਂ ਦੀ ਨਿਯਮਤ ਤੌਰ 'ਤੇ ਨਿਗਰਾਨੀ ਕਰਨ ਦੇ ਵੀ ਨਿਰਦੇਸ਼ ਦਿੱਤੇ |
ਲੁਧਿਆਣਾ, 7 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸੁੰਦਰ ਨਗਰ ਵਿਚ ਨੌਜਵਾਨ ਨੂੰ ਧਮਕੀਆਂ ਦੇਣ ਅਤੇ ਖਿੱਚ-ਧੂਹ ਕਰਨ ਦੇ ਮਾਮਲੇ ਵਿਚ ਪੁਲਿਸ ਦੀ ਕਾਰਵਾਈ ਤੋਂ ਅਸੰਤੁਸ਼ਟ ਲੋਕਾਂ ਵਲੋਂ ਅੱਜ ਥਾਣਾ ਦੇ ਬਾਹਰ ਧਰਨਾ ਦੇ ਕੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ...
ਲੁਧਿਆਣਾ, 7 ਫ਼ਰਵਰੀ (ਪੁਨੀਤ ਬਾਵਾ)-ਕੌਮੀ ਇਨਸਾਫ ਮੋਰਚਾ ਦੇ ਸੱਦੇ 'ਤੇ ਅੱਜ ਲੁਧਿਆਣਾ ਦੇ ਜਗਰਾਉਂ ਪੁਲ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ | ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਪਵਨ ਕੁਮਾਰ ਨੂੰ ...
ਲੁਧਿਆਣਾ, 7 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜ਼ਨ ਨੰਬਰ 4 ਦੀ ਪੁਲਿਸ ਨੇ ਚੋਰ ਗਰੋਹ ਦੇ ਦੋ ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਸਾਮਾਨ ਬਰਾਮਦ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ. ਐਚ. ਓ. ਗੁਰਜੀਤ ਸਿੰਘ ਨੇ ਦੱਸਿਆ ਕਿ ...
ਲੁਧਿਆਣਾ, 7 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਸਟੇਸ਼ਨ 'ਤੇ ਚੈਕਿੰਗ ਦੌਰਾਨ ਪੁਲਿਸ ਨੇ ਭੁੱਕੀ ਸਮੇਤ ਇਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ | ਫੜੇ ਗਏ ਮੁਲਜ਼ਮ ਦੀ ਪਛਾਣ ਬੱਬੀ (30) ਵਾਸੀ ਪਿੰਡ ਭੱਟੀਆਂ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ | ਰੇਲਵੇ ਪੁਲਿਸ ਦੇ ...
ਲੁਧਿਆਣਾ, 7 ਫਰਵਰੀ (ਕਵਿਤਾ ਖੁੱਲਰ)-ਲੁਧਿਆਣਾ ਡਾਕ ਵਿਭਾਗ ਵਲੋਂ ਸਥਾਨਕ ਭਾਰਤ ਨਗਰ ਚੌਕ ਨੇੜੇ ਮੁੱਖ ਡਾਕਘਰ ਵਿਖੇ 9 ਤੇ 10 ਫਰਵਰੀ ਨੂੰ ਸੁਕੰਨਿਆ ਸਮਿ੍ਧੀ ਖਾਤੇ ਖੋਲ੍ਹਣ ਲਈ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ | ਡਾਕ ਵਿਭਾਗ ਤੋਂ ਬਿਜ਼ਨਸ ਡਿਵੈਲਪਮੈਂਟ ਅਫਸਰ ਨਿਸ਼ੀ ...
ਲੁਧਿਆਣਾ, 7 ਫਰਵਰੀ (ਕਵਿਤਾ ਖੁੱਲਰ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਸਸਤੇ ਭਾਅ 'ਤੇ ਰੇਤਾ ਮੁਹੱਈਆ ਕਰਵਾਉਣ ਦੀ ਪਹਿਲਕਦਮੀ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਜਿਥੇ ਜ਼ਿਲ੍ਹੇ ਦੀਆਂ ਗੋਰਸੀਆਂ ਖਾਨ ਮੁਹੰਮਦ ਤੇ ਭੂਖੜੀ ਦੀਆਂ ਜਨਤਕ ਮਾਈਨਿੰਗ ਸਾਈਟਾਂ ...
ਲੁਧਿਆਣਾ, 7 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ ਦੁਕਾਨ ਵਿਚ ਦੜਾ ਸੱਟਾ ਲਗਾ ਰਹੇ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਮੁਤਾਬਿਕ ਕਾਬੂ ਕੀਤੇ ਗਏ ਮੁਲਜ਼ਮ ਦੀ ਸ਼ਨਾਖ਼ਤ ਹਬੀਬ ਗੰਜ ਵਾਸੀ ਹੈਪੀ ਨਾਰੰਗ ਵਜੋਂ ਹੋਈ ਹੈ | ...
ਲੁਧਿਆਣਾ, 7 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਜੇਲ੍ਹ ਬੈਰਕਾਂ ਦੀ ਚੈਕਿੰਗ ਦੌਰਾਨ 151 ਪੈਕੇਟ ਤੰਬਾਕੂ ਤੇ 15 ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ | ਇਸ ਮਾਮਲੇ ਵਿਚ ਸਹਾਇਕ ਸੁਪਰਡੈਂਟ ਹਰਮਿੰਦਰ ਸਿੰਘ ਤੇ ਕਸ਼ਮੀਰੀ ਲਾਲ ਦੀ ਸ਼ਿਕਾਇਤ 'ਤੇ ਥਾਣਾ ਡਿਵੀਜ਼ਨ ਨੰਬਰ 7 ਦੀ ...
ਲੁਧਿਆਣਾ, 7 ਫਰਵਰੀ (ਕਵਿਤਾ ਖੁੱਲਰ)-ਲੁਧਿਆਣਾ ਦੇ ਹੋਲਸੇਲ ਰੈਡੀਮੇਡ ਗਾਰਮੈਂਟਸ ਟਰੇਡ ਫੇਅਰ ਦਾ ਸਥਾਨਕ ਹੋਟਲ 'ਚ ਰਸਮੀ ਉਦਘਾਟਨ ਭਾਜਪਾ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਬਿੰਦਰਾ ਸਾਬਕਾ ਚੇਅਰਮੈਨ ਯੂਥ ਵਿਕਾਸ ਤੇ ਖੇਡ ਵਿਭਾਗ (ਪੰਜਾਬ ਸਰਕਾਰ) ਵਲੋਂ ਕੀਤਾ ਗਿਆ | ...
ਲੁਧਿਆਣਾ, 7 ਫਰਵਰੀ (ਸਲੇਮਪੁਰੀ)-ਕੈਂਸਰ ਇਕ ਅਜਿਹੀ ਨਾਮੁਰਾਦ ਬਿਮਾਰੀ ਹੈ, ਜੇਕਰ ਸਮੇਂ ਸਿਰ ਇਲਾਜ ਕਰਵਾ ਲਿਆ ਜਾਵੇ ਤਾਂ ਮਨੁੱਖ ਆਪਣੀ ਸਾਰੀ ਜ਼ਿੰਦਗੀ ਆਮ ਦੀ ਤਰ੍ਹਾਂ ਨਿਭਾਉਣ ਦੇ ਯੋਗ ਹੋ ਜਾਂਦਾ ਹੈ | ਇਹ ਵਿਚਾਰ ਕੈਂਸਰ ਰੋਗਾਂ ਦੀ ਮਾਹਿਰ ਡਾ ਜਸਪਿੰਦਰ ਕੌਰ ਨੇ ...
ਲੁਧਿਆਣਾ, 7 ਫਰਵਰੀ (ਭੁਪਿੰਦਰ ਸਿੰਘ ਬੈਂਸ)-ਇਹ ਬੜੇ ਮਾਣ ਵਾਲੀ ਗੱਲ ਹੈ ਕਿ ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਲੁਧਿਆਣਾ ਦੀ ਦਸਵੀਂ ਜਮਾਤ ਦੇ ਵਿਦਿਆਰਥੀ ਨੂੰ ਵਿਗਿਆਨ ਤੇ ਤਕਨਾਲੋਜੀ ਵਿਭਾਗ, ਨੈਸ਼ਨਲ ਇਨੋਵੇਸ਼ਨ ਫਾਊਾਡੇਸ਼ਨ-ਇੰਡੀਆ ਵਲੋਂ ਸਾਲ 2022-23 ਲਈ 10 ...
ਲੁਧਿਆਣਾ, 7 ਫਰਵਰੀ (ਕਵਿਤਾ ਖੱੁਲਰ)-ਵਿਧਾਨ ਸਭਾ ਹਲਕਾ ਲੁਧਿਆਣਾ ਉਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਵਾਰਡ ਨੰਬਰ 91 'ਚ ਸੀਵਰੇਜ ਪਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ, ਜਿਸ 'ਤੇ ਕਰੀਬ 45 ਲੱਖ ਰੁਪਏ ਦੀ ਲਾਗਤ ਆਵੇਗੀ | ਇਸ ਮੌਕੇ ਉਨ੍ਹਾਂ ਨਾਲ ਬਲਜਿੰਦਰ ...
ਲੁਧਿਆਣਾ, 7 ਫਰਵਰੀ (ਕਵਿਤਾ ਖੁੱਲਰ)-ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਵਿਸ਼ੇਸ਼ ਗੁਰਮਤਿ ਸਮਾਗਮ ਸਜਾਏ ਗਏ, ਜਿਸ ਵਿਚ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਭਰੀ | ਸਮਾਗਮ ...
ਲੁਧਿਆਣਾ, 7 ਫਰਵਰੀ (ਕਵਿਤਾ ਖੁੱਲਰ)-ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ, ਮੁੱਖ ਮੰਤਰੀ ਭਗਵੰਤ ਮਾਨ, ਡਾ. ਸੰਦੀਪ ਪਾਠਕ, ਰਾਘਵ ਚੱਢਾ, ਜਰਨੈਲ ਸਿੰਘ ਵਲੋਂ ਆਮ ਆਦਮੀ ਪਾਰਟੀ ਦੇ ਜਨਰਲ ਸੂਬਾ ਸਕੱਤਰ ਹਰਚੰਦ ਸਿੰਘ ਬਰਸਟ ਨੂੰ ਪੰਜਾਬ ਮੰਡੀ ਬੋਰਡ ...
ਲੁਧਿਆਣਾ, 7 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਮੰਗਲਵਾਰ ਨੂੰ ਲੁਧਿਆਣਾ ਕਚਹਿਰੀ 'ਚ ਚੱਲੀ ਗੋਲੀ 'ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਹਲਕਾ ਦੱਖਣੀ ਕਾਂਗਰਸ ਦੇ ਇੰਚਾਰਜ ਇਸ਼ਵਰਜੋਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ 'ਚ ਸਰਕਾਰ ਤੇ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ | ...
ਲੁਧਿਆਣਾ, 7 ਫਰਵਰੀ (ਕਵਿਤਾ ਖੁੱਲਰ)-ਲੁਧਿਆਣਾ ਦੇ ਸੀਨੀਅਰ ਅਕਾਲੀ ਆਗੂ ਬਾਬਾ ਅਜੀਤ ਸਿੰਘ ਦੀ ਪੋਤਰੀ ਸਿਮਰਨਦੀਪ ਕੌਰ ਪੁੱਤਰੀ ਸਤਨਾਮ ਸਿੰਘ ਖਾਲਸਾ ਦਾ ਸ਼ੁੱਭ ਅਨੰਦ ਕਾਰਜ ਬੀਤੇ ਦਿਨੀਂ ਨਵਦੀਪ ਸਿੰਘ ਕੈਨੇਡਾ ਨਾਲ ਹੋਇਆ | ਇਸ ਮੌਕੇ ਸੁਭਾਗੀ ਜੋੜੀ ਨੂੰ ਅਸ਼ੀਰਵਾਦ ...
ਲੁਧਿਆਣਾ, 7 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਆਟੋ ਰਿਕਸ਼ਾ ਲੁਟੇਰਾ ਗਰੋਹ ਦੇ ਦੋ ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 15 , ਹਥਿਆਰ ਤੇ ਇਕ ਆਟੋ-ਰਿਕਸ਼ਾ ਬਰਾਮਦ ਕੀਤਾ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੇ ਕਥਿਤ ਦੋਸ਼ੀਆਂ ਵਿਚ ਮੰਗਤ ...
ਲੁਧਿਆਣਾ, 7 ਫਰਵਰੀ (ਪਰਮਿੰਦਰ ਸਿੰਘ ਆਹੂਜਾ)- ਥਾਣਾ ਫੋਕਲ ਪੁਆਇੰਟ ਦੇ ਘੇਰੇ ਅੰਦਰ ਪੈਂਦੇ ਇਲਾਕੇ ਢੰਡਾਰੀ ਖੁਰਦ 'ਚ ਅੱਜ ਦੇਰ ਰਾਤ ਹਥਿਆਰ ਬੰਦ ਹਮਲਾਵਰਾਂ ਵਲੋਂ ਕੀਤੇ ਹਮਲੇ 'ਚ 6 ਵਿਅਕਤੀ ਜ਼ਖਮੀ ਹੋ ਗਏ ਹਨ ਜਿਨ੍ਹਾਂ ਵਿਚ ਇਕ ਅÏਰਤ ਵੀ ਸ਼ਾਮਲ ਹੈ | ਜਾਣਕਾਰੀ ਅਨੁਸਾਰ ...
ਢੰਡਾਰੀ ਕਲਾਂ, 7 ਫਰਵਰੀ (ਪਰਮਜੀਤ ਸਿੰਘ ਮਠਾੜੂ)-ਢੰਡਾਰੀ ਕਲਾਂ ਦੇ ਵਾਰਡ ਨੰਬਰ 28 ਵਿਚ ਨੈਸ਼ਨਲ ਹਾਈਵੇ ਤੋਂ ਗੋਬਿੰਦਗੜ੍ਹ ਹੋ ਕੇ ਨੀਚੀ ਮੰਗਲੀ ਜਾਣ ਵਾਲੀ ਸੜਕ ਦੀ ਹਾਲਾਤ ਐਨੀ ਭਿਆਨਕ ਹੋ ਚੁੱਕੀ ਹੈ ਕਿ ਨਿੱਤ ਪ੍ਰਤੀ ਦਿਨ ਭਿਆਨਕ ਹਾਦਸੇ ਵਾਪਰ ਰਹੇ ਹਨ | ਸੜਕ ਬਣਾਉਣ ...
ਲੁਧਿਆਣਾ, 7 ਫਰਵਰੀ (ਕਵਿਤਾ ਖੁੱਲਰ)-ਲਵਕੁਸ਼ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜਤਿੰਦਰ ਆਦਿਆ ਨੇ ਇਕ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਵਿਧਾਨ ਸਭਾ ਹਲਕਾ ਉੱਤਰੀ ਵਿਚ ਵਿਕਾਸ ਦੀਆਂ ਅਨੇਕਾਂ ਹੀ ਯੋਜਨਾਵਾਂ ਲਾਗੂ ਹੋ ਰਹੀਆਂ ਹਨ, ਜਿਨ੍ਹਾਂ ਦਾ ਲੋਕਾਂ ਨੂੰ ਭਾਰੀ ...
ਲੁਧਿਆਣਾ, 7 ਫਰਵਰੀ (ਸਲੇਮਪੁਰੀ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਮੁੱਖ ਦਫ਼ਤਰ 1680/22-ਬੀ ਚੰਡੀਗੜ੍ਹ ਦੀ ਸੂਬਾਈ ਕਾਰਜਕਾਰਨੀ ਦੀ ਮੀਟਿੰਗ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ ਦੀ ਪ੍ਰਧਾਨਗੀ ਹੇਠ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਹੋਈ | ਮੀਟਿੰਗ ...
ਲੁਧਿਆਣਾ, 7 ਫਰਵਰੀ (ਸਲੇਮਪੁਰੀ)-ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ 'ਚ ਸੇਵਾਵਾਂ ਨਿਭਾਅ ਰਹੇ ਵੈਟਰਨਰੀ ਅਫ਼ਸਰਾਂ ਨੇ 'ਆਪਣੇ ਹਮ ਰੁਤਬਾ ਮੈਡੀਕਲ ਅਫ਼ਸਰਾਂ' ਨਾਲ ਚਿਰਾਂ ਤੋਂ ਚੱਲੀ ਆ ਰਹੀ ਪੇਅ ਪੈਰਿਟੀ ਦੀ ਬਹਾਲੀ ਲਈ ਅੱਜ ਤੋਂ ਸੂਬੇ ਦੇ ਸਮੂਹ ਜ਼ਿਲਿ੍ਹਆਂ 'ਚ ...
ਲੁਧਿਆਣਾ, 7 ਫਰਵਰੀ (ਪੁਨੀਤ ਬਾਵਾ)-ਸਕੱਤਰ ਖੇਤਰੀ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਲੁਧਿਆਣਾ ਡਾ. ਪੂਨਮ ਪ੍ਰੀਤ ਕੌਰ ਵਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖਿਲਾਫ਼ ਕਾਰਵਾਈ ਜਾਰੀ ਹੈ | ਜਿਸ ਦੇ ਤਹਿਤ ਸ਼ਹਿਰ ਵਿਚ ਵੱਖ-ਵੱਖ ਸਥਾਨਾਂ 'ਤੇ ਚੈਕਿੰਗ ...
ਲੁਧਿਆਣਾ, 7 ਫਰਵਰੀ (ਕਵਿਤਾ ਖੁੱਲਰ)-ਵਰਲਡ ਇਲੈਕਟ੍ਰੋ ਹੋਮਿਓਪੈਥੀ ਆਰਗੇਨਾਈਜ਼ੇਸ਼ਨ ਯੂਕੇ ਪੰਜਾਬ ਦਾ ਇਕ ਵਫ਼ਦ ਸੂਬਾ ਪ੍ਰਧਾਨ ਡਾ: ਸਤੀਸ਼ ਕੁਮਾਰ (ਲੁਧਿਆਣਾ) ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਪੰਜਾਬ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੂੰ ਮਿਲਿਆ | ਇਸ ਮੌਕੇ ...
ਲੁਧਿਆਣਾ, 7 ਫਰਵਰੀ (ਪੁਨੀਤ ਬਾਵਾ)-ਗੁਰੂ ਨਾਨਕ ਖਾਲਸਾ ਕਾਲਜ ਲੜਕੀਆਂ ਮਾਡਲ ਟਾਊਨ ਲੁਧਿਆਣਾ ਦੇ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਦੇ ਸਹਿਯੋਗ ਨਾਲ ਕੰਪਿਊਟਰ ਸਾਇੰਸ ਤੇ ਐਪਲੀਕੇਸ਼ਨ ਵਿਭਾਗ ਨੇ ਸੁਰੱਖਿਅਤ ਇੰਟਰਨੈੱਟ ਦਿਵਸ ਦੇ ਮੌਕੇ 'ਤੇ ਇੰਟਰਨੈੱਟ ਸੇਫ਼ਟੀ ...
ਆਲਮਗੀਰ, 7 ਫਰਵਰੀ (ਜਰਨੈਲ ਸਿੰਘ ਪੱਟੀ)-ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਅਧੀਨ ਚੱਲ ਰਹੇ ਸਥਾਨਕ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੇ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਵਲੋਂ ਮੰਗਾਂ ਦੇ ਹੱਕ ਵਿਚ ਇਕ ਲੜੀਵਾਰ ਸ਼ਾਂਤਮਈ ਰੋਸ ਧਰਨਾ ਆਰੰਭ ਕੀਤਾ ...
ਲੁਧਿਆਣਾ, 7 ਫਰਵਰੀ (ਕਵਿਤਾ ਖੁੱਲਰ)-ਪੰਜਾਬ ਦੇ ਜਰਨਲ ਸਕੱਤਰ ਜੀਵਨ ਗੁਪਤਾ ਤੇ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਰਜਨੀਸ਼ ਧੀਮਾਨ ਦੀ ਅਗਵਾਈ ਹੇਠ ਵਾਰਡ ਨੰ. 34 ਹਲਕਾ ਸਾਊਥ ਵਿਖੇ ਹੋਈ ਮੀਟਿੰਗ 'ਚ ਨਰੇਸ਼ ਸਿਆਲ ਰਿੰਕੂ, ਚੰਦਰ ਸੈਨ ਭੋਲਾ, ਪ੍ਰਭਜੀਤ ਸਿੰਘ ਬੱਬੂ ਪੰਧੇਰ, ...
ਲੁਧਿਆਣਾ, 7 ਫਰਵਰੀ (ਕਵਿਤਾ ਖੁੱਲਰ)-ਆਪਣੀ ਉਸਾਰੂ ਸੋਚ ਨੂੰ ਮਨੁੱਖੀ ਸੇਵਾ ਕਾਰਜਾਂ 'ਚ ਲਗਾਉਣ ਵਾਲੇ ਵਿਅਕਤੀ ਕੌਮ ਤੇ ਸਮਾਜ ਲਈ ਇਕ ਚਾਨਣ ਮੁਨਾਰਾ ਹੁੰਦੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਚਰਨ ਸਿੰਘ ਖੁਰਾਣਾ ਸਰਪੰਚ ਨੇ ਆਪਣੇ ਗ੍ਰਹਿ ਵਿਖੇ ਵਿਧਾਇਕ ...
ਲੁਧਿਆਣਾ, 7 ਫ਼ਰਵਰੀ (ਪੁਨੀਤ ਬਾਵਾ)-ਚੈਂਬਰ ਆਫ਼ ਇੰਡਸਟਰੀਜ਼ ਐਂਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਦੇ ਯੰਗ ਬਿਜ਼ਨਸ ਲੀਡਰ ਫ਼ੋਰਮ ਦੇ ਵਫ਼ਦ ਵਲੋਂ ਹਾਈਵੇਅ ਇੰਡਸਟਰੀਜ਼ ਲਿਮਟਿਡ ਦਾ ਦੌਰਾ ਕੀਤਾ ਗਿਆ | ਹਾਈਵੇਅ ਇੰਡਸਟਰੀਜ਼ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ...
ਲੁਧਿਆਣਾ, 7 ਫਰਵਰੀ (ਪੁਨੀਤ ਬਾਵਾ)-ਗੁਰੂ ਨਾਨਕ ਖ਼ਾਲਸਾ ਕਾਲਜ ਲੜਕੀਆਂ ਦੇ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਦੀ ਅਗਵਾਈ ਹੇਠ ਬਿਜ਼ਨਸ ਮੈਨੇਜਮੈਂਟ ਵਿਭਾਗ ਨੇ ਵੁਮੈਨ ਡਿਵੈਲਪਮੈਂਟ ਸੈੱਲ ਦੇ ਸਹਿਯੋਗ ਨਾਲ ਸਿਹਤਮੰਦ ਜੀਵਨ ਸ਼ੈਲੀ 'ਤੇ ਸੈਮੀਨਾਰ ਕਰਵਾਇਆ | ਇਸ ...
ਲੁਧਿਆਣਾ, 7 ਫਰਵਰੀ (ਕਵਿਤਾ ਖੁੱਲਰ)-ਮਾਂ ਦੇ ਸ਼ਰਧਾਲੂ ਅਖੰਡ ਮਹਾਯੱਗ 'ਚ ਦੂਰ-ਦੂਰ ਤੋਂ ਮਾਤਾ ਦੇ ਸ਼ਰਧਾਲੂ ਯੱਗ ਵਿਚ ਚੜ੍ਹਾਵਾ ਚੜ੍ਹਾ ਕੇ ਮਾਤਾ ਦਾ ਆਸ਼ੀਰਵਾਦ ਲੈ ਰਹੇ ਹਨ | ਇਨ੍ਹਾਂ ਦਿਨਾਂ ਦੌਰਾਨ ਸਾਰਾ ਮਾਹੌਲ ਯੱਗ ਦੇ ਰੰਗ ਵਿਚ ਰੰਗ ਚੁੱਕਾ ਹੈ ਤੇ ਅਖੰਡ ਮਹਾਯੱਗ ...
ਲੁਧਿਆਣਾ, 7 ਫਰਵਰੀ (ਕਵਿਤਾ ਖੁੱਲਰ)-ਵਿਸ਼ਵ ਸ਼ਾਂਤੀ ਸਦਨ ਵਿਖੇ ਬ੍ਰਹਮਾਕੁਮਾਰੀਜ਼ ਲੁਧਿਆਣਾ ਵਲੋਂ ਰਾਜਯੋਗਿਨੀ ਬੀ.ਕੇ. ਰਾਜ ਦੀਦੀ ਦਾ ਚੌਥਾ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਉਨ੍ਹਾਂ ਦੀ ਨਿਰਸਵਾਰਥ ਸੇਵਾ ਦੇ ਅਧਿਆਤਮਿਕ ਸਫ਼ਰ ਦੀ ਹਮੇਸ਼ਾ ਸਾਰਿਆਂ ਨੇ ...
ਲੁਧਿਆਣਾ, 7 ਫਰਵਰੀ (ਪੁਨੀਤ ਬਾਵਾ)-ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਮੋਹਾਲੀ ਦੇ ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਅਯਾਲੀ ਖ਼ੁਰਦ ਦੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ...
ਲੁਧਿਆਣਾ, 7 ਫਰਵਰੀ (ਸਲੇਮਪੁਰੀ)-ਆਈ. ਐਮ. ਏ. ਸ਼ਾਖਾ ਲੁਧਿਆਣਾ ਦੇ ਇਕ ਵਫ਼ਦ ਵਲੋਂ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨਾਲ ਮੀਟਿੰਗ ਕੀਤੀ ਗਈ | ਵਫ਼ਦ ਵਿਚ ਆਈ. ਐਮ. ਏ. ਲੁਧਿਆਣਾ ਦੇ ਸਰਪ੍ਰਸਤ ਡਾ: ਮਨੋਜ ਸੋਬਤੀ, ਪ੍ਰਧਾਨ ਡਾ: ਗੌਰਵ ਸਚਦੇਵਾ, ਸਕੱਤਰ ਡਾ: ਨੀਰਜ ...
ਲੁਧਿਆਣਾ, 7 ਫਰਵਰੀ (ਪੁਨੀਤ ਬਾਵਾ)-ਗੁਰੂ ਨਾਨਕ ਖਾਲਸਾ ਕਾਲਜ ਲੜਕੀਆਂ ਦੇ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਦੀ ਅਗਵਾਈ ਹੇਠ ਪਲੇਸਮੈਂਟ ਸੈੱਲ ਨੇ ਪਲੇਸਮੈਂਟ ਅਫ਼ਸਰਾਂ ਡਾ: ਨੀਤੂ ਪ੍ਰਕਾਸ਼ ਅਤੇ ਡਾ: ਨਿਧੀ ਦੀ ਅਗਵਾਈ ਹੇਠ ਅੰਤਿਮ ਸਾਲ ਦੇ ਵਿਦਿਆਰਥੀਆਂ ਲਈ ਦੋ ...
ਲੁਧਿਆਣਾ, 7 ਫਰਵਰੀ (ਕਵਿਤਾ ਖੁੱਲਰ)-ਭਾਰਤੀ ਕਾਲੋਨੀ ਵਿਖੇ ਭਾਜਪਾ ਦੇ ਨਵ ਨਿਯੁਕਤ ਜ਼ਿਲ੍ਹਾ ਸਕੱਤਰ ਸੁਨੀਲ ਮੈਫਿਕ ਦਾ ਕਾਰੋਬਾਰੀਆਂ ਅਤੇ ਮੁਹੱਲਾ ਨਿਵਾਸੀਆਂ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਸੁਨੀਲ ਮੈਫਿਕ ਨੇ ਕਿਹਾ ਕਿ ਉਹ ਭਾਜਪਾ ਦੀਆਂ ਨੀਤੀਆਂ ਨੰੂ ਘਰ-ਘਰ ...
ਲੁਧਿਆਣਾ, 7 ਫਰਵਰੀ (ਕਵਿਤਾ ਖੁੱਲਰ)-ਸੀਨੀਅਰ ਭਾਜਪਾ ਆਗੂ ਤੇ ਪੰਜਾਬ ਮੀਡੀਅਮ ਉਦਯੋਗ ਵਿਕਾਸ ਬੋਰਡ ਦੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਟਿੱਕਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕਰੋੜਾਂ ਰੁਪਏ ਖਰਚ ਕੇ ਪੰਜਾਬ ਦੇ ਅਧਿਆਪਕਾਂ ਨੂੰ ਸਟੱਡੀ ਟੂਰ ਲਈ ...
ਲੁਧਿਆਣਾ, 7 ਫਰਵਰੀ (ਕਵਿਤਾ ਖੁੱਲਰ)-ਭਾਰਤੀ ਜਨਤਾ ਪਾਰਟੀ ਵਲੋਂ ਸਥਾਨਕ ਹੋਟਲ ਵਿਖੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਧੀਮਾਨ ਦੀ ਪ੍ਰਧਾਨਗੀ ਹੇਠ 'ਬਜਟ 'ਤੇ ਚਰਚਾ' ਵਿਸ਼ੇ 'ਤੇ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿਚ ਭਾਜਪਾ ਦੀ ਸੰਸਦ ਮੈਂਬਰ ਸ੍ਰੀਮਤੀ ...
ਲੁਧਿਆਣਾ, 7 ਫਰਵਰੀ (ਸਲੇਮਪੁਰੀ)-ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਪ੍ਰਧਾਨ ਰਣਜੀਤ ਸਿੰਘ ਰਾਣਵਾਂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੇ ਪ੍ਰਧਾਨਗੀ ਮੰਡਲ ਵਿਚ ਚੇਅਰਮੈਨ ਰਣਬੀਰ ...
ਹੰਬੜਾਂ, 7 ਫਰਵਰੀ (ਮੇਜਰ ਹੰਬੜਾਂ)-ਪਿੰਡ ਮਲਕਪੁਰ ਬੇਟ ਦੀਆਂ ਸਮੂਹ ਸੰਗਤਾਂ ਵਲੋਂ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੌਰਾਨ ਸੰਗਤਾਂ ਵਲੋਂ ਫੁੱਲਾਂ ਨਾਲ ਸ਼ਿੰਗਾਰੀ ...
ਢੰਡਾਰੀ ਕਲਾਂ, 7 ਫਰਵਰੀ (ਪਰਮਜੀਤ ਸਿੰਘ ਮਠਾੜੂ)-ਲੁਧਿਆਣਾ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਹਰੀਸ਼ ਢਾਂਡਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵਲੋਂ ਬਾਹਰਲੇ ਸੂਬਿਆਂ ਵਿਚ ਜਾ-ਜਾ ਕੇ ਉਦਯੋਗਿਕ ਘਰਾਣਿਆਂ ਨੂੰ ਪੰਜਾਬ ਵਿਚ ਨਿਵੇਸ਼ ਕਰਨ ਲਈ ...
ਡਾਬਾ/ਲੁਹਾਰਾ, 7 ਫਰਵਰੀ (ਕੁਲਵੰਤ ਸਿੰਘ ਸੱਪਲ)-ਨਿਊ ਅਮਰ ਨਗਰ ਸਥਿਤ ਮੈਰੀ ਮਿੰਟ ਪਬਲਿਕ ਹਾਈ ਸਕੂਲ ਵਿਖੇ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਗੁਰੂ ਰਵਿਦਾਸ ਜੀ ਨੂੰ ਸਮਰਪਿਤ ਉਨ੍ਹਾਂ ਦੇ ਜਨਮ ...
ਫੁੱਲਾਂਵਾਲ, 7 ਫਰਵਰੀ (ਮਨਜੀਤ ਸਿੰਘ ਦੁੱਗਰੀ)-ਸੂਬੇ 'ਚ ਸਿਹਤ ਸੰਭਾਲ ਪ੍ਰਣਾਲੀ ਨੂੰ ਸੁਧਾਰਨ ਲਈ ਇੱਕ ਨੀਂਹ ਪੱਥਰ ਵਜੋਂ ਕੰਮ ਕਰਕੇ ਲੋਕਾਂ ਨੂੰ ਮਿਆਰੀ ਤੇ ਸਮੇਂ ਸਿਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦਾ ਢੰਡੋਰਾ ਪਿੱਟਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਕ ...
ਲੁਧਿਆਣਾ, 7 ਫਰਵਰੀ (ਕਵਿਤਾ ਖੁੱਲਰ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਭਾਰਤ ਦੇ ਪ੍ਰਾਂਤੀਯ ਸੰਗਠਨ ਪੰਜਾਬ ਵਲੋਂ ਰਾਸ਼ਟਰੀ ਸਰਵਉਚ ਨਿਰਦੇਸ਼ਕ ਅਸ਼ਵਨੀ ਸਹੋਤਾ ਦੀ ਅਗਵਾਈ ਹੇਠ ਗੁਰੂ ਰਵਿਦਾਸ ਮਹਾਰਾਜ ਜੀ ਦਾ 646ਵਾਂ ਜਨਮ ਦਿਹਾੜਾ ਡਾ. ਅੰਬੇਡਕਰ ਭਵਨ, ਜਲੰਧਰ ...
ਲਾਡੋਵਾਲ, 7 ਫਰਬਰੀ (ਬਲਬੀਰ ਸਿੰਘ ਰਾਣਾ)-ਨੇੜਲੇ ਪਿੰਡ ਜੱਸੀਆਂ ਦੀ ਸੰਨ ਸਿਟੀ ਕਾਲੋਨੀ ਵਿਖੇ ਸੀਵਰੇਜ ਪਾਉਣ ਉਪਰੰਤ ਪਿੰਡ ਦੇ ਸਰਪੰਚ ਹਰਜੀਤ ਸਿੰਘ ਚੀਮਾ ਤੇ ਆਪ ਬਲਾਕ ਪ੍ਰਧਾਨ ਵਿੱਕੀ ਰੂਪਰਾਏ ਵਲੋਂ ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਦਿਸ਼ਾ ਨਿਰਦੇਸ਼ਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX