ਛੇਤੀ ਹੀ ਫ਼ਿਲਮ ਆ ਰਹੀ ਹੈ 'ਮਿੱਤਰਾਂ ਦਾ ਨਾਂਅ ਚਲਦਾ'। ਕੋਈ ਸ਼ੱਕ ਨਹੀਂ ਕਿ ਪਾਲੀਵੁੱਡ ਵਿਚ ਸੁਪਰ ਹੀਰੋ ਵਜੋਂ ਗਿੱਪੀ ਗਰੇਵਾਲ ਦਾ ਨਾਂਅ ਚਲਦਾ ਹੈ। ਸੋਨੇ 'ਤੇ ਸੁਹਾਗਾ ਨਿਰਦੇਸ਼ਕ ਵਜੋਂ ਪੰਕਜ ਬੱਤਰਾ ਦਾ ਨਾਂਅ ਚਲਦਾ ਹੈ। ਰਹੀ ਗੱਲ ਇਸ 8 ਮਾਰਚ, 2023 ਨੂੰ ਆ ਰਹੀ ਜੀ- ਸਟੂਡੀਓਜ਼ ਦੀ ਪੰਜਾਬੀ ਫ਼ਿਲਮ 'ਮਿੱਤਰਾਂ ਦਾ ਨਾਂਅ ਚਲਦਾ' ਦੀ ਤਾਂ ਇਸ ਦੀ ਹੀਰੋਇਨ ਤਾਨੀਆ 'ਓਏ ਮੱਖਣਾ', 'ਬਾਜਰੇ ਦਾ ਸਿੱਟਾ' ਨਾਲ ਸਾਬਤ ਕਰ ਚੁੱਕੀ ਹੈ ਕਿ ਜੇ 'ਮਿੱਤਰਾਂ ਦਾ ਨਾਂਅ ਚਲਦਾ' ਹੈ ਤਾਂ ਉਹ ਵੀ ਕਿਸੇ ਤੋਂ ਘੱਟ ਨਹੀਂ ਹੈ। ਰਾਜ ਸ਼ੋਕਰ, ਅਨੀਤਾ ਦੇਵਗਨ, ਹਰਦੀਪ ਗਿੱਲ, ਰੇਨੂੰ ਕੌਸ਼ਲ ਤੇ ਨਿਰਮਲ ਰਿਸ਼ੀ 'ਮਿੱਤਰਾਂ ਦਾ ਨਾਂਅ ਚਲਦਾ' ਫ਼ਿਲਮ ਦੇ ਦੂਸਰੇ ਅਹਿਮ ਸਿਤਾਰੇ ਹਨ। ਹਾਲੇ ਫ਼ਿਲਮ ਰਿਲੀਜ਼ 'ਚ ਮਹੀਨਾ ਪਿਆ ਹੈ ਪਰ ਇਸ ਫ਼ਿਲਮ ਦੇ ਗੀਤ 'ਜ਼ਹਿਰੀ ਵੇ' ਨੇ ਪੰਜਾਹ ਲੱਖ ਦੇ ਕਰੀਬ ਹੁਣੇ ਹੀ ਯੂ-ਟਿਊਬ 'ਤੇ ਰਿਕਾਰਡ ਵਿਊਜ਼ ਲੈ ਕੇ ਆਪਣਾ ਚੰਗਾ ਪ੍ਰਭਾਵ ਦਿੱਤਾ ਹੈ। ਇੰਡੋ-ਅਮਰੀਕਨ ਰੈਪ ਗਾਇਕਾ ਸੋਹਣੀ ਤੇ ਸੁਨੱਖੀ ਜੈਸਮੀਨ ਸੈਂਡਲਸ ਦਾ ਗਿੱਪੀ ਗਰੇਵਾਲ ਨਾਲ ਗਾਇਆ ਗੀਤ 'ਅੱਖੀਆਂ ਜ਼ਹਿਰੀ ਵੇ' ਰਾਜ ਰਣਜੋਧ ਦੀ ਕਲਮ ਨੇ ਅਜਿਹਾ ਸਿਰਜਿਆ ਹੈ ਕਿ ਸੰਗੀਤਕਾਰ ਅਵੀ ਸੁਰਾ ਦੇ ਸੰਗੀਤ ਨੇ ਗੀਤ ਦਾ ਕੱਦ ਕੋਠੇ ਜਿੱਡਾ ਕਰ ਦਿੱਤਾ ਹੈ। ਵਾਈਬ ਦੀ ਮਿਕਸਿੰਗ ਨੇ 'ਜ਼ਹਿਰੀ ਵੇ' ਗੀਤ 'ਤੇ ਖੂਬ ਰੰਗ ਚਾੜ੍ਹਿਆ ਹੈ। 'ਮਿੱਤਰਾਂ ਦਾ ਨਾਂਅ ਚਲਦਾ' ਸੰਗੀਤ ਪੱਖੋਂ 'ਜੀਹਦੇ ਉਤੇ ਅੱਖ ਰੱਖਦੀ, ਉਹ ਚੀਜ਼ ਜੱਟੀ ਦੀ' ਹੋਈ ਵਾਂਗ ਇਹ ਫ਼ਿਲਮ ਦਰਸ਼ਕਾਂ ਦੀ ਆਪਣੀ ਪਸੰਦੀਦਾ ਫ਼ਿਲਮ ਬਣਨ ਦੀ ਸ਼ਾਹਦੀ ਭਰਦੀ ਹੈ। ਪੰਕਜ ਬੱਤਰਾ ਆਖਦੇ ਹਨ ਕਿ ਗਿੱਪੀ ਗਰੇਵਾਲ ਤੇ ਸਮੇਤ ਸਮੁੱਚੀ ਟੀਮ ਦੇ ਸਹਿਯੋਗ ਨੇ ਇਸ ਫ਼ਿਲਮ ਦੇ ਨਿਰਮਾਣ ਕਾਰਜ ਲਈ ਪੂਰੀ ਸਿਦਕ ਦਿਲੀ ਨਾਲ ਕੰਮ ਕੀਤਾ ਹੈ। ਹੁਣ 8 ਮਾਰਚ ਨੂੰ 'ਮਿੱਤਰਾਂ ਦਾ ਨਾਂਅ ਚਲਦਾ' ਦਾ ਹੋਕਾ ਦੇਣ ਵਾਲੀ ਇਹ ਫ਼ਿਲਮ 'ਜ਼ਹਿਰੀ ਵੇ' ਗਾਣੇ ਦੀ ਲੋਕਪ੍ਰਿਅਤਾ ਨੂੰ ਭੁੰਨਾ ਲਵੇਗੀ। ਫ਼ਿਲਮ ਦੇ ਕਾਮਯਾਬੀ ਦੇ ਰਿਕਾਰਡ ਤੋੜਨ ਦੀ ਆਸ ਹੈ।
-ਅੰਮ੍ਰਿਤ ਪਵਾਰ
2008 ਵਿਚ 'ਸੋਨੀ ਸਬ' 'ਤੇ ਸ਼ੁਰੂ ਹੋਏ ਟੀ.ਵੀ. ਦੇ ਸਭ ਤੋਂ ਪਸੰਦੀਦਾ ਪਰਿਵਾਰਕ ਡਰਾਮਾ ਸ਼ੋਅ 'ਤਾਰਿਕ ਮਹਿਤਾ ਕਾ ਉਲਟਾ ਚਸ਼ਮਾ' ਨੇ ਬਹੁਤ ਘੱਟ ਸਮੇਂ ਵਿਚ ਦਰਸ਼ਕਾਂ ਨੂੰ ਆਪਣੇ ਵੱਲ ਖਿੱਚ ਲਿਆ ਸੀ। ਇਹ ਸ਼ੋਅ ਹੁਣ 15ਵੇਂ ਸਾਲ ਵਿਚ ਦਾਖ਼ਲ ਹੋ ਚੁੱਕਾ ਹੈ ਪਰ ਦਰਸ਼ਕਾਂ ਦੇ ਦਿਲੋ-ਦਿਮਾਗ਼ ...
ਮਨੀਸ਼ ਮਲਹੋਤਰਾ ਦੇ ਬਣਾਏ ਪਹਿਰਾਵੇ ਨੂੰ ਪਹਿਨ ਕੇ ਕਿਆਰਾ ਸੂਰਜਗੜ੍ਹ ਪੈਲੇਸ 'ਚ ਲਾਵਾਂ-ਫੇਰੇ ਲੈ ਕੇ ਸਿਧਾਰਥ ਦੀ ਧਰਮਪਤਨੀ ਬਣ ਚੁੱਕੀ ਹੈ। ਕਿਆਰਾ ਅਡਵਾਨੀ ਕੁਮਾਰੀ ਤੋਂ ਸ੍ਰੀਮਤੀ ਕਿਆਰਾ ਅਡਵਾਨੀ ਮਲਹੋਤਰਾ ਬਣ ਚੁੱਕੀ ਹੈ। ਵਿਆਹਾਂ ਦਾ ਮੌਸਮ ਹੈ ਤੇ ਅਸੀਂ ...
ਪ੍ਰਸਿੱਧ ਗ਼ਜ਼ਲ ਗਾਇਕ ਜਗਜੀਤ ਸਿੰਘ ਨੇ ਆਪਣੇ ਨਾਂਅ ਜਗਜੀਤ ਭਾਵ 'ਜੱਗ ਨੂੰ ਜਿੱਤਣ ਵਾਲਾ' ਨੂੰ ਸਾਰਥਿਕ ਕਰਦਿਆਂ ਆਪਣੀ ਗ਼ਜ਼ਲ ਗਾਇਕੀ ਰਾਹੀਂ ਸਾਰੇ ਜੱਗ ਨੂੰ ਹੀ ਤਾਂ ਇਕ ਤਰ੍ਹਾਂ ਜਿੱਤ ਲਿਆ ਸੀ, ਕਿਉਂਕਿ ਉਸ ਦੀ ਗਾਇਕੀ ਦੀ ਖੁਸ਼ਬੂ ਮੁਲਕਾਂ ਦੀਆਂ ਹੱਦਾਂ-ਸਰਹੱਦਾਂ ਟੱਪ ...
(ਲੜੀ ਜੋੜਨ ਲਈ ਪਿਛਲੇ ਬੁੱਧਵਾਰ ਦਾ ਅੰਕ ਦੇਖੋ)
ਨਿੰਮੀ ਕਦੀ ਸਕੂਲ ਨਹੀਂ ਗਈ ਸੀ, ਘਰ 'ਚ ਰਹਿ ਕੇ ਹੀ ਸਿਰਫ਼ ਉਰਦੂ ਦੀ ਸਿੱਖਿਆ ਲਈ ਸੀ, ਜਿਸ ਤੋਂ ਉਸ ਵਿਚ ਗਾਉਣ ਤੇ ਸ਼ਾਇਰੀ ਦਾ ਸ਼ੌਕ ਪੈਦਾ ਹੋ ਗਿਆ ਸੀ। ਫ਼ਿਲਮ 'ਬੇਦਰਦੀ' (1951) ਵਿਚ ਉਸ ਨੇ ਆਪਣੇ 'ਤੇ ਫ਼ਿਲਮਾਏ ਗਾਣੇ ਖ਼ੁਦ ਗਾਏ ਸਨ, ...
ਹਸਦੀ-ਹਸਾਉਂਦੀ ਪ੍ਰੀਤੋ ਸਾਹਨੀ ਨਿੱਕੇ ਪਰਦੇ 'ਤੇ ਪ੍ਰਸਿੱਧੀ ਦੇ ਆਲਮ ਦੀ ਕਾਮਯਾਬ ਪਾਤਰ ਬਣਨ ਤੋਂ ਬਾਅਦ ਫ਼ਿਲਮੀ ਦੁਨੀਆ ਵਿਚ ਆਪਣੇ ਅਭਿਨੈ ਦੀ ਧਮਕ ਨਾਲ ਦਰਸ਼ਕਾਂ ਦੀ ਵਾਹ-ਵਾਹ ਲੁੱਟਣ 'ਚ ਸਮੇਂ-ਸਮੇਂ ਕਾਮਯਾਬ ਰਹੀ ਹੈ। ਪੰਜ ਫੁੱਟ ਤੇ ਛੇ ਇੰਚ ਕੱਦ ਦੀ ਮਾਲਕਣ ਪ੍ਰੀਤੋ ...
2 ਸਤੰਬਰ, 1968 ਨੂੰ ਪੈਦਾ ਹੋਏ ਤੇਲਗੂ ਫ਼ਿਲਮਾਂ ਦੇ ਮੰਨੇ-ਪ੍ਰਮੰਨੇ ਐਕਟਰ ਪਵਨ ਕਲਿਆਣ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ 'ਅੱਕਤਦਾ ਅੱਮਈ ਇੱਕਦਾ ਅੱਬਾਈ' (1996) ਨਾਲ ਕੀਤੀ ਸੀ। ਉਸ ਤੋਂ ਬਾਅਦ ਉਹ 'ਥੋਲੀ ਪ੍ਰੇਮਾ' (1998) ਵਿਚ ਨਜ਼ਰ ਆਏ ਸਨ। ਇਸ ਫ਼ਿਲਮ ਨੂੰ 1998 ਦੀ ਸਰਬਉੱਤਮ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX