ਤਾਜਾ ਖ਼ਬਰਾਂ


ਰਾਸ਼ਟਰਪਤੀ ਦਰੋਪਦੀ ਮੁਰਮੂ ਸੂਰੀਨਾਮ ਅਤੇ ਸਰਬੀਆ ਦੀ ਆਪਣੀ ਪਹਿਲੀ ਰਾਜ ਯਾਤਰਾ ਦੀ ਸਮਾਪਤੀ ਤੋਂ ਬਾਅਦ ਦਿੱਲੀ ਦੇ ਪਾਲਮ ਹਵਾਈ ਅੱਡੇ 'ਤੇ ਪਹੁੰਚੇ
. . .  1 day ago
ਖੱਟਰ ਨੇ ਕਿਸਾਨਾਂ ਨਾਲ ਸੰਬੰਧਿਤ ਮੁੱਦਿਆਂ ਨੂੰ ਲੈ ਕੇ ਸੂਬਾ ਇੰਚਾਰਜ ਬਿਪਲਬ ਦੇਬ ਨਾਲ ਕੀਤੀ ਮੀਟਿੰਗ
. . .  1 day ago
ਚੰਡੀਗੜ੍ਹ,9 ਜੂਨ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨਾਂ ਨਾਲ ਸੰਬੰਧਿਤ ਮੁੱਦਿਆਂ ਨੂੰ ਲੈ ਕੇ ਚੰਡੀਗੜ੍ਹ ਵਿਚ ਸੂਬਾ ਇੰਚਾਰਜ ਬਿਪਲਬ ਕੁਮਾਰ ਦੇਬ ਨਾਲ ਮੀਟਿੰਗ ਕੀਤੀ ...
ਬੰਗਾਲ: ਪੰਚਾਇਤ ਚੋਣ ਨਾਮਜ਼ਦਗੀ ਨੂੰ ਲੈ ਕੇ ਹੋਈ ਹਿੰਸਾ, ਕਾਂਗਰਸੀ ਵਰਕਰ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਅਮਰੀਕਾ ਨੇ ਯੂਕਰੇਨ ਲਈ 2.1 ਬਿਲੀਅਨ ਡਾਲਰ ਦੇ ਫੌਜੀ ਸਹਾਇਤਾ ਪੈਕੇਜ ਦਾ ਕੀਤਾ ਐਲਾਨ
. . .  1 day ago
ਈ.ਡੀ. ਨੇ ਪੇਪਰ ਲੀਕ ਮਾਮਲੇ ਵਿਚ ਵੱਖ-ਵੱਖ ਲੋਕਾਂ ਦੇ ਰਿਹਾਇਸ਼ 'ਤੇ ਚਲਾਈ ਤਲਾਸ਼ੀ ਮੁਹਿੰਮ
. . .  1 day ago
ਨਵੀਂ ਦਿੱਲੀ, 9 ਜੂਨ - ਈ.ਡੀ. ਨੇ ਸੀਨੀਅਰ ਟੀਚਰ ਗ੍ਰੇਡ II ਪੇਪਰ ਲੀਕ ਮਾਮਲੇ ਵਿਚ ਪੀ.ਐਮ.ਐਲ.ਏ., 2002 ਦੇ ਤਹਿਤ 5.6.2023 ਨੂੰ ਰਾਜਸਥਾਨ ਦੇ ਜੈਪੁਰ, ਜੋਧਪੁਰ, ਉਦੈਪੁਰ, ਅਜਮੇਰ, ਡੂੰਗਰਪੁਰ, ਬਾੜਮੇਰ...
ਅਮਿਤ ਸ਼ਾਹ ਨੇ ਅਮਰਨਾਥ ਯਾਤਰੀਆਂ ਲਈ ਲੋੜੀਂਦੀਆਂ ਸਹੂਲਤਾਂ ਲਈ ਉਚਿਤ ਪ੍ਰਬੰਧ ਕਰਨ ਦੇ ਦਿੱਤੇ ਨਿਰਦੇਸ਼
. . .  1 day ago
ਨਵੀਂ ਦਿੱਲੀ, 9 ਜੂਨ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਮਰਨਾਥ ਯਾਤਰੀਆਂ ਲਈ ਯਾਤਰਾ, ਠਹਿਰਨ, ਬਿਜਲੀ, ਪਾਣੀ, ਸੰਚਾਰ ਅਤੇ ਸਿਹਤ ਸਮੇਤ ਸਾਰੀਆਂ ਲੋੜੀਂਦੀਆਂ ਸਹੂਲਤਾਂ ਲਈ ਉਚਿਤ ਪ੍ਰਬੰਧ ਕਰਨ ਦੇ...
ਕਾਂਗਰਸ ਨੇ ਸ਼ਕਤੀ ਸਿੰਘ ਗੋਹਿਲ ਦੀ ਥਾਂ ਦੀਪਕ ਬਾਬਰੀਆ ਨੂੰ ਹਰਿਆਣਾ ਤੇ ਦਿੱਲੀ ਲਈ ਏ.ਆਈ.ਸੀ.ਸੀ. ਇੰਚਾਰਜ ਕੀਤਾ ਨਿਯੁਕਤ
. . .  1 day ago
ਨਵੀਂ ਦਿੱਲੀ, 9 ਜੂਨ - ਕਾਂਗਰਸ ਨੇ ਸ਼ਕਤੀ ਸਿੰਘ ਗੋਹਿਲ ਦੀ ਥਾਂ ਦੀਪਕ ਬਾਬਰੀਆ ਨੂੰ ਹਰਿਆਣਾ ਅਤੇ ਦਿੱਲੀ ਲਈ ਏ.ਆਈ.ਸੀ.ਸੀ. ਇੰਚਾਰਜ ਨਿਯੁਕਤ ਕੀਤਾ ਹੈ।
ਮੇਰੇ ਘਰ ਕੋਈ ਨਹੀਂ ਆਇਆ- ਬਿ੍ਜ ਭੂਸ਼ਣ
. . .  1 day ago
ਨਵੀਂ ਦਿੱਲੀ, 9 ਜੂਨ- ਭਾਜਪਾ ਸਾਂਸਦ ਬ੍ਰਿਜ ਭੂਸ਼ਣ ਸਿੰਘ ਨੂੰ ਇਹ ਪੁੱਛੇ ਜਾਣ ’ਤੇ ਕਿ ਕੀ ਪੁਲਿਸ ਅੱਜ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚੀ ਹੈ ਤਾਂ ਉਨ੍ਹਾਂ ਕਿਹਾ ਕਿ ਮੇਰੇ ਕੋਲ ਕੋਈ ਨਹੀਂ ਆਇਆ।
ਮਨੀਪੁਰ ਹਿੰਸਾ: ਜਾਂਚ ਲਈ ਸਿੱਟ ਦਾ ਗਠਨ
. . .  1 day ago
ਨਵੀਂ ਦਿੱਲੀ, 9 ਜੂਨ- ਅਧਿਕਾਰਤ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੀ.ਬੀ.ਆਈ. ਨੇ ਮਨੀਪੁਰ ਹਿੰਸਾ ਦੇ ਸੰਬੰਧ ਵਿਚ ਛੇ ਮਾਮਲੇ....
ਸੰਘਰਸ਼ ਕਮੇਟੀ ਸਾਦੀਹਰੀ ਨੇ ਐਸ.ਡੀ.ਐਮ. ਦਫ਼ਤਰ ਅੱਗੇ ਪਸ਼ੂ ਬੰਨ ਕੇ ਕੀਤਾ ਪ੍ਰਦਰਸ਼ਨ
. . .  1 day ago
ਦਿੜ੍ਹਬਾ ਮੰਡੀ, 9 ਜੂਨ (ਹਰਬੰਸ ਸਿੰਘ ਛਾਜਲੀ)- ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਸਾਦੀਹਰੀ ਵਲੋਂ ਐਸ.ਡੀ.ਐਮ. ਦਿੜ੍ਹਬਾ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ਪ੍ਰਦਰਸ਼ਨਕਾਰੀਆਂ ਨੇ ਆਪਣੇ ਪਸ਼ੂ ਨਾਲ ਲਿਆ ਕੇ....
ਭਾਰਤੀ ਫ਼ੌਜ ਨੇ ਸੰਯੁਕਤ ਆਪ੍ਰੇਸ਼ਨ ਦੌਰਨ ਨਾਰਕੋ ਟੈਰਰ ਮੂਲ ਦੇ 3 ਸੰਚਾਲਕ ਕੀਤੇ ਗਿ੍ਫ਼ਤਾਰ
. . .  1 day ago
ਸ੍ਰੀਨਗਰ, 9 ਜੂਨ- ਭਾਰਤੀ ਫ਼ੌਜ ਵਲੋਂ ਸੁੰਦਰਬਨੀ ਨਾਰਕੋਟਿਕਸ ਰਿਕਵਰੀ ਕੇਸ, ਜੇ.ਕੇ.ਪੀ. ਪੁੰਛ ਅਤੇ ਜੇ.ਕੇ.ਪੀ. ਸੁੰਦਰਬਨੀ ਦੇ ਪੁੰਛ ਜ਼ਿਲ੍ਹੇ ਵਿਚ ਕਈ ਸੰਯੁਕਤ ਆਪ੍ਰੇਸ਼ਨ ਕੀਤੇ ਗਏ, ਜਿਸ ਵਿਚ ਉਨ੍ਹਾਂ ਵਲੋਂ....
ਬਿ੍ਜ ਭੂਸ਼ਣ ਦੀ ਗਿ੍ਫ਼ਤਾਰੀ ਜ਼ਰੂਰੀ- ਬਜਰੰਗ ਪੂਨੀਆ
. . .  1 day ago
ਨਵੀਂ ਦਿੱਲੀ, 9 ਜੂਨ- ਮਹਿਲਾ ਪਹਿਲਵਾਨਾਂ ਦੇ ਪੁਲਿਸ ਨਾਲ ਬਿ੍ਜ ਭੂਸ਼ਣ ਦੇ ਘਰ ਜਾਣ ਦੀਆਂ ਆ ਰਹੀਆਂ ਖ਼ਬਰਾਂ ਦੇ ਦੌਰਾਨ ਪਹਿਲਵਾਨ ਬਜਰੰਗ ਪੂਨੀਆ ਨੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ....
ਦੇਸ਼ ਦਾ ਵਿਕਾਸ ਉਦੋਂ ਹੀ ਹੋਵੇਗਾ ਜਦੋਂ ਅਸੀਂ ਸਹੀ ਕਦਮ ਚੁੱਕਾਂਗੇ- ਐਸ. ਜੈਸ਼ੰਕਰ
. . .  1 day ago
ਨਵੀਂ ਦਿੱਲੀ, 9 ਜੂਨ- ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਕਿਹਾ ਕਿ ਅੱਜ ਅਸੀਂ ਵਿਦੇਸ਼ੀ ਨਿਵੇਸ਼ ਵਿਚ ਪਹਿਲੇ ਸਥਾਨ ’ਤੇ ਹਾਂ, ਪਰ ਇਹ ਉਹ ਸਥਾਨ ਨਹੀਂ ਹੈ ਜਿੱਥੇ ਅਸੀਂ ਸੰਤੁਸ਼ਟ ਹੋ ਸਕਦੇ ਹਾਂ, ਅਸੀਂ ਇਸ ਨੂੰ ਹੋਰ.....
ਅਮਿਤ ਸ਼ਾਹ ਨੇ ਅਮਰਨਾਥ ਯਾਤਰਾ ਸੰਬੰਧੀ ਕੀਤੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ
. . .  1 day ago
ਨਵੀਂ ਦਿੱਲੀ, 9 ਜੂਨ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿਚ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ.....
ਉਤਮ ਗਾਰਡਨ ਕਾਲੋਨੀ ਮਨਵਾਲ ਵਿਖੇ ਪਤੀ-ਪਤਨੀ ਦਾ ਬੇਰਹਿਮੀ ਨਾਲ ਕਤਲ
. . .  1 day ago
ਪਠਾਨਕੋਟ/ਸ਼ਾਹਪੁਰ ਕੰਢੀ, 9 ਜੂਨ (ਆਸ਼ੀਸ਼ ਸ਼ਰਮਾ/ਰਣਜੀਤ ਸਿੰਘ)- ਪਠਾਨਕੋਟ ਦੇ ਥਾਣਾ ਸ਼ਾਹਪੁਰ ਕੰਢੀ ਅਧੀਨ ਪੈਂਦੀ ਉਤਮ ਗਾਰਡਨ ਕਾਲੋਨੀ ਮਨਵਾਲ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਕ.....
ਕਿਸਾਨਾਂ ਵਲੋਂ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਮਰਨ ਵਰਤ ਸ਼ੁਰੂ
. . .  1 day ago
ਪਟਿਆਲਾ, 9 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)- ਪਟਿਆਲਾ ਦੀ ਮਾਲ ਰੋਡ ’ਤੇ ਸਥਿਤ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਧਰਨੇ ’ਤੇ ਬੈਠੇ ਕਿਸਾਨਾਂ ਵਲੋਂ ਮਰਨ ਵਰਤ ਆਰੰਭ ਦਿੱਤਾ....
ਸੜਕ ਹਾਦਸੇ ਵਿਚ ਇਕ ਦੀ ਮੌਤ
. . .  1 day ago
ਭਵਾਨੀਗੜ੍ਹ, 9 ਜੂਨ (ਰਣਧੀਰ ਸਿੰਘ ਫੱਗੂਵਾਲਾ)- ਪਿੰਡ ਬਾਲਦ ਕਲਾਂ ਨੇੜੇ ਮੋਟਰਸਾਈਕਲ ਅਤੇ ਕਾਰ ਵਿਚਕਾਰ ਹੋਏ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਲੱਡੀ ਦੇ ਵਾਸੀ ਗੁਰਮੇਲ.....
ਮੀਡੀਆ ਨੂੰ ਦਬਾਉਣ ਦਾ ਖ਼ਾਮਿਆਜ਼ਾ ਸਰਕਾਰ ਨੂੰ ਭੁਗਤਣਾ ਪਵੇਗਾ- ਅਨੁਰਾਗ ਠਾਕੁਰ
. . .  1 day ago
ਜਲੰਧਰ, 9 ਜੂਨ- ਮੀਡੀਆ ਦੀ ਆਜ਼ਾਦੀ ਸੰਬੰਧੀ ਗੱਲ ਕਰਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਬੋਲਣ ਦਾ ਅਧਿਕਾਰ ਦੇਸ਼ ਦੇ ਹਰ ਨਾਗਰਿਕ ਲਈ ਹੈ। ਉਨ੍ਹਾਂ ਕਿਹਾ ਕਿ ਜੇਕਰ ਮੀਡੀਆ ਵਲੋਂ ਅਜਿਹੀਆਂ ਗੱਲਾਂ ਨੂੰ.....
ਭਗਵੰਤ ਮਾਨ ਪਹਿਲਾਂ ਨਸ਼ਿਆਂ ’ਤੇ ਪਾਵੇ ਠੱਲ੍ਹ- ਅਨੁਰਾਗ ਠਾਕੁਰ
. . .  1 day ago
ਜਲੰਧਰ, 9 ਜੂਨ- ਭਗਵੰਤ ਮਾਨ ਵਲੋਂ ਡਿਜ਼ੀਟਲ ਜੇਲ੍ਹਾਂ ਬਣਾਉਣ ਸੰਬੰਧੀ ਪੁੱਛੇ ਇਕ ਸਵਾਲ ਦਾ ਜਵਾਬ ਦਿੰਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਇਹ ਹੀ ਕਹਿਣਾ ਚਾਹਾਂਗਾ ਕਿ ਪਹਿਲਾਂ ਜੇਲ੍ਹਾਂ....
ਪਹਿਲਵਾਨਾਂ ਨੇ ਨਫ਼ਰਤ ਭਰੇ ਭਾਸ਼ਣ ਨਹੀਂ ਦਿੱਤੇ- ਦਿੱਲੀ ਪੁਲਿਸ
. . .  1 day ago
ਦਿੱਲੀ, 9 ਜੂਨ- ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਪਹਿਲਵਾਨਾਂ ਦੇ ਵਿਰੋਧ ਦੇ ਮਾਮਲੇ ’ਚ ਦਿੱਲੀ ਪੁਲਿਸ ਨੇ ਬਮ ਬਮ ਮਹਾਰਾਜ ਨੌਹਟੀਆ ਦੀ ਸ਼ਿਕਾਇਤ ’ਤੇ ਏ.ਟੀ.ਆਰ. ਦਾਇਰ ਕੀਤੀ ਹੈ, ਜਿਸ ਵਿਚ....
34 ਸਾਲ ਬਾਅਦ ਭਾਰਤ ਨੂੰ ਮਿਲੀ ਨਵੀਂ ਸਿੱਖਿਆ ਨੀਤੀ- ਅਨੁਰਾਗ ਠਾਕੁਰ
. . .  1 day ago
ਜਲੰਧਰ, 9 ਜੂਨ- ਅੱਜ ਜਲੰਧਰ ਪੁੱਜੇ ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਰਹੱਦ ਪਾਰੋਂ ਨਸ਼ਿਆਂ ਜਾਂ ਦਹਿਸ਼ਤ ਫ਼ੈਲਾਉਣ ਦੀਆਂ ਕੋਸ਼ਿਸ਼ਾਂ ’ਤੇ ਸਾਰੇ ਰਾਜਾਂ ਦੇ ਸਰਹੱਦੀ ਖੇਤਰਾਂ ਵਿਚ ਸਖ਼ਤ ਕਾਰਵਾਈ....
ਸ਼ੈਰੀ ਮਾਨ ਛੱਡ ਰਹੇ ਹਨ ਗਾਇਕੀ, ਇੰਸਟਾਗ੍ਰਾਮ ਸਟੋਰੀ ਨੇ ਫ਼ੈਨਜ਼ ਪਾਏ ਦੁਚਿੱਤੀ ਵਿਚ
. . .  1 day ago
ਚੰਡੀਗੜ੍ਹ, 9 ਜੂਨ- ਪੰਜਾਬੀ ਗਾਇਕ ਸ਼ੈਰੀ ਮਾਨ ਸੰਬੰਧੀ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਉਨ੍ਹਾਂ ਆਪਣੀ ਇੰਸਟਾਗ੍ਰਾਮ ਸਟੋਰੀ ਰਾਹੀਂ ਆਪਣੇ ਗਾਇਕੀ ਦੇ ਕਰੀਅਰ ਦੀ ਆਖ਼ਰੀ ਐਲਬਮ ਦਾ ਐਲਾਨ ਕਰ....
ਮਸ਼ਹੂਰ ਪੰਜਾਬੀ ਗਾਇਕ ਦੇ ਪਿਤਾ ’ਤੇ ਝੂਠਾ ਅਨੁਸੂਚਿਤ ਜਾਤੀ ਸਰਟੀਫਿਕੇਟ ਦੇ ਕੇ ਸਰਕਾਰੀ ਨੌਕਰੀ ਕਰਨ ਦਾ ਲੱਗਾ ਦੋਸ਼
. . .  1 day ago
ਚੰਡੀਗੜ੍ਹ, 9 ਜੂਨ- ਅਨੁਸੂਚਿਤ ਜਾਤੀ ਦੇ ਝੂਠੇ ਸਰਟੀਫਿਕੇਟ ਬਣਾ ਕੇ ਪੰਜਾਬ ਦੇ ਸਿੱਖਿਆ ਵਿਭਾਗ ਵਿਚ ਇਕ ਵਿਅਕਤੀ ਵਲੋਂ ਸਰਕਾਰੀ ਨੌਕਰੀ ਹਾਸਿਲ ਕਰ ਕੇ 34 ਸਾਲ ਤੋਂ ਵੱਧ ਨੌਕਰੀ ਦਾ ਆਨੰਦ ਮਾਨਣ ਦੇ ਦੋਸ਼ ਲੱਗਣ ਦੀ ਇਕ ਖ਼ਬਰ ਦਾ ਸਖ਼ਤ ਨੋਟਿਸ ਲੈਂਦਿਆਂ ਨੈਸ਼ਨਲ ਕਮਿਸ਼ਨ ਫ਼ਾਰ ਸ਼ਡਿਊਲਡ....
ਮੋਦੀ ਜੀ ਨੇ ਮੁਫ਼ਤ ਇਲਾਜ ਰਾਹੀਂ ਕਈ ਗਰੀਬ ਪਰਿਵਾਰਾਂ ਦੀ ਜਾਨਾਂ ਬਚਾਈਆਂ- ਮਨਸੁੱਖ ਮਾਂਡਵੀਆ
. . .  1 day ago
ਚੰਡੀਗੜ੍ਹ, 9 ਜੂਨ- ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਮਨਸੁੱਖ ਮਾਂਡਵੀਆ ਅੱਜ ਸੀ.ਜੀ.ਐਚ.ਐਸ. ਵੈਲਨੈਸ ਸੈਂਟਰ ਦੇ ਉਦਘਾਟਨ ਦੌਰਾਨ ਇੱਥੇ ਪੁੱਜੇ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ....
ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਰੈਲੀ ਨੂੰ ਸੰਬੋਧਨ ਕਰਨ ਲਈ ਪੁੱਜੇ ਪਟਿਆਲਾ
. . .  1 day ago
ਪਟਿਆਲਾ, 9 ਜੂਨ (ਗੁਰਵਿੰਦਰ ਸਿੰਘ ਔਲਖ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ 9 ਸਾਲ ਪੂਰੇ ਹੋਣ ’ਤੇ ਪੂਰੇ ਦੇਸ਼ ਭਰ ਵਿਚ ਭਾਜਪਾ ਵਲੋਂ ਕਰਵਾਏ ਜਾ ਰਹੇ....
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਮਾਘ ਸੰਮਤ 554

ਪੰਜਾਬ / ਜਨਰਲ

10 ਮਹੀਨਿਆਂ 'ਚ ਹੀ ਭਗਵੰਤ ਮਾਨ ਸਰਕਾਰ ਤੋਂ ਲੋਕਾਂ ਦਾ ਵਿਸ਼ਵਾਸ ਉੱਠਿਆ-ਸੁਖਬੀਰ

ਭਰਤੀ ਘੁਟਾਲਿਆਂ ਨੇ ਸਰਕਾਰ ਦਾ ਅਸਲ ਚਿਹਰਾ ਲਿਆਂਦਾ ਸਾਹਮਣੇ

ਜਲੰਧਰ, 8 ਫਰਵਰੀ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 10 ਮਹੀਨਿਆਂ 'ਚ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਸੂਬਾ ਸਰਕਾਰ ਤੋਂ ਲੋਕਾਂ ਦਾ ਵਿਸ਼ਵਾਸ ਉਠ ਚੁੱਕਾ ਹੈ ਤੇ ਲੋਕ ਹੁਣ ਤੋਂ 'ਆਪ' ਸਰਕਾਰ ਨੂੰ ਨਫਰਤ ਅਤੇ ਗੁੱਸੇ ਦੀ ਨਿਗਾਹ ਨਾਲ ਦੇਖਣ ਲੱਗੇ ਹਨ | ਏਨੀ ਜਲਦੀ ਲੋਕਾਂ ਦੀ ਨਫਰਤ ਦਾ ਸ਼ਿਕਾਰ ਬਣਨ ਵਾਲੀ ਸ਼ਾਇਦ ਆਮ ਆਦਮੀ ਪਾਰਟੀ ਦੀ ਸਰਕਾਰ ਦੇਸ਼ ਦੇ ਇਤਿਹਾਸ 'ਚ ਪਹਿਲੀ ਅਜਿਹੀ ਸਰਕਾਰ ਹੈ | ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਦੀ ਕੌਂਸਲਰ ਤਮਨਰੀਤ ਕੌਰ ਦੀ ਰਿਹਾਇਸ਼ 'ਤੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਰਤੀ ਘੁਟਾਲੇ ਨੇ ਜਿੱਥੇ 'ਆਪ' ਸਰਕਾਰ ਦਾ ਅਸਲ ਚਿਹਰਾ ਲੋਕਾਂ ਸਾਹਮਣੇ ਲਿਆਂਦਾ ਹੈ ਉਥੇ ਲੋਕਾਂ ਦੀ 'ਆਪ' ਦੀ ਇਮਾਨਦਾਰ ਸੋਚ ਪ੍ਰਤੀ ਬਣੀ ਧਾਰਨਾ ਵੀ ਚੂਰ-ਚੂਰ ਹੋ ਗਈ | ਸੁਖਬੀਰ ਨੇ ਕਿਹਾ ਕਿ 'ਆਪ' ਸਰਕਾਰ ਨੇ ਹਾਈਕੋਰਟ ਵਿਚ ਖੁਦ ਮੰਨਿਆ ਹੈ ਕਿ ਨਾਇਬ ਤਹਿਸੀਲਦਾਰਾਂ ਦੀ ਭਰਤੀ 'ਚ ਹੋਏ ਘੁਟਾਲੇ ਕਾਰਨ ਇਹ ਭਰਤੀ ਰੱਦ ਕਰਨੀ ਪਈ ਹੈ, ਜਿਸ ਤੋਂ ਸਾਫ ਹੈ ਕਿ 'ਆਪ' ਸਿਰ ਤੋਂ ਲੈ ਕੇ ਪੈਰਾਂ ਤੱਕ ਭਿ੍ਸ਼ਟਾਚਾਰ ਵਿਚ ਡੁੱਬੀ ਹੋਈ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਨੌਜਵਾਨਾਂ ਨੂੰ ਮੈਰਿਟ ਦੇ ਆਧਾਰ 'ਤੇ ਨੌਕਰੀਆਂ ਦਿੱਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਸੀ ਪਰ ਹੁਣ ਸਾਹਮਣੇ ਆਏ ਘੁਟਾਲਿਆਂ ਨੇ ਨੌਜਵਾਨਾਂ ਦਾ ਮਨੋਬਲ ਵੀ ਤੋੜਿਆ ਹੈ | ਇਸ ਮੌਕੇ ਸੁਖਬੀਰ ਨੇ 'ਆਪ' ਸਰਕਾਰ ਵਲੋਂ ਖੋਲ੍ਹੀਆਂ ਆਮ ਆਦਮੀ ਕਲੀਨਿਕਾਂ ਨੂੰ ਵੀ ਸਰਕਾਰ ਦੀ ਡਰਾਮੇਬਾਜੀ ਦੱਸਦੇ ਹੋਏ ਕਿਹਾ ਕਿ ਇਹ ਸਰਕਾਰ ਕੇਵਲ ਨਾਂਅ ਬਦਲੀ ਮੁਹਿੰਮ ਹੀ ਚਲਾ ਰਹੀ ਹੈ ਤੇ ਸਰਕਾਰੀ ਡਿਸਪੈਂਸਰੀਆਂ ਤੇ ਹਸਪਤਾਲਾਂ ਦੇ ਨਾਂਅ ਹੀ ਬਦਲ ਰਹੀ ਹੈ, ਜਦਕਿ ਸਰਕਾਰ ਵਲੋਂ ਇਕ ਵੀ ਨਵਾਂ ਡਾਕਟਰ ਤੇ ਨਰਸ ਤੱਕ ਦੀ ਭਰਤੀ ਨਹੀਂ ਕੀਤੀ ਗਈ ਤੇ ਨਾ ਹੀ ਕੋਈ ਨਵੀਂ ਇਮਾਰਤ ਬਣਾਈ ਗਈ | ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਥਾਪਿਤ ਕੀਤੇ ਮੈਰੀਟੋਰੀਅਸ ਸਕੂਲਾਂ ਦਾ ਨਾਂਅ ਬਦਲ ਕੇ ਵੀ ਨਵਾਂ ਦਿੱਤਾ ਜਾ ਰਿਹਾ ਹੈ ¢ ਇਸ ਮੌਕੇ ਪਾਵਰਕਾਮ ਦੀ ਆਰਥਿਕ ਮੰਦਹਾਲੀ ਦਾ ਜ਼ਿਕਰ ਕਰਦੇ ਹੋਏ ਰਾਜ ਦੇ ਲੋਕਾਂ ਅਤੇ ਖਾਸ ਕਰਕੇ ਕਿਸਾਨਾਂ ਨੂੰ ਹੁਣ ਤੋਂ ਹੀ ਬਿਜਲੀ ਕੱਟਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਹੈ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਨਅਤਾਂ ਨੂੰ ਕੋਈ ਵੀ ਰਿਆਇਤ ਨਾ ਦਿੱਤੇ ਜਾਣ ਕਾਰਨ ਰਾਜ ਦੇ ਉਦਯੋਗਪਤੀ ਹੋਰ ਰਾਜਾਂ ਵੱਲ ਰੁਖ ਕਰ ਰਹੇ ਹਨ ਤੇ ਇਸ ਦਾ ਵੱਡਾ ਕਾਰਨ ਸੂਬੇ ਦੀ ਬਦਤਰ ਹੋ ਚੁੱਕੀ ਅਮਨ ਕਾਨੂੰਨ ਵਿਵਸਥਾ ਹੈ |

ਮੁਲਾਜ਼ਮਾਂ ਦੇ ਵਿਰੋਧ ਤੋਂ ਡਰਦਿਆਂ ਪੀ.ਏ.ਯੂ. ਨੂੰ ਤਨਖ਼ਾਹ ਤੇ ਪੈਨਸ਼ਨ ਲਈ ਗ੍ਰਾਂਟ ਜਾਰੀ

• ਖ਼ਾਤੇ 'ਚ ਪੈਸੇੇ ਪਾ ਕੇ ਖੇਤੀਬਾੜੀ ਮੰਤਰੀ ਧਾਲੀਵਾਲ ਯੂਨੀਵਰਸਿਟੀ ਪੁੱਜੇ • 'ਕਿਸਾਨ-ਸਰਕਾਰ ਮਿਲਣੀ' 'ਚ ਡੀਜ਼ਲ ਦੀਆਂ ਕੀਮਤਾਂ ਦਾ ਮੁੱਦਾ ਭਾਰੂ ਰਹਿਣ ਦੀ ਕਨਸੋਅ

ਲੁਧਿਆਣਾ, 8 ਫ਼ਰਵਰੀ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਬੀਤੇ ਦਿਨ ਮੀਟਿੰਗ ਕਰਕੇ ਤਨਖ਼ਾਹ ਨਾ ਮਿਲਣ ਦੀ ਸੂਰਤ ਵਿਚ ਸਰਕਾਰ ਖਿਲਾਫ਼ ਸੰਘਰਸ਼ ਵਿੱਢਣ ਦਾ ਐਲਾਨ ਕਰਨ ਦੀ ਗੱਲ ਆਖੀ ਸੀ | ਮੁਲਾਜ਼ਮਾਂ ਤੇ ...

ਪੂਰੀ ਖ਼ਬਰ »

ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਏ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ

ਅੰਮਿ੍ਤਸਰ, 8 ਫਰਵਰੀ (ਜਸਵੰਤ ਸਿੰਘ ਜੱਸ)-ਝਾਰਖੰਡ ਦੇ ਮੱੁਖ ਮੰਤਰੀ ਅਤੇ ਝਾਰਖੰਡ ਮੁਕਤੀ ਮੋਰਚੇ ਦੇ ਮੁਖੀ ਹੇਮੰਤ ਸੋਰੇਨ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੱੁਜੇ | ਇਸ ਮੌਕੇ ਉਨ੍ਹਾਂ ਦੀ ਪਤਨੀ ਕਲਪਨਾ ਸੋਰੇਨ ਵੀ ਸਨ | ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ...

ਪੂਰੀ ਖ਼ਬਰ »

ਮਾਮਲਾ ਕੈਨੇਡਾ 'ਚ ਸੜਕ ਹਾਦਸੇ 'ਚ ਮਾਰੇ ਗਏ ਮਲੇਰਕੋਟਲਾ ਦੇ ਨੌਜਵਾਨ ਦਾ

ਬੀਬਾ ਅਮਨਜੋਤ ਕੌਰ ਰਾਮੂਵਾਲੀਆ ਦੀਆਂ ਕੋਸ਼ਿਸ਼ਾਂ ਸਦਕਾ ਮਿ੍ਤਕ ਦੇਹ ਨੂੰ ਭਾਰਤ ਲਿਆ ਕੇ ਕੀਤਾ ਸਸਕਾਰ

ਮਲੇਰਕੋਟਲਾ, 8 ਫਰਵਰੀ (ਮੁਹੰਮਦ ਹਨੀਫ਼ ਥਿੰਦ) - ਲੰਘੀ 20 ਜਨਵਰੀ ਨੂੰ ਮਲੇਰਕੋਟਲਾ ਦੇ ਹਰਮੀਤ ਸਿੰਘ ਹੈਰੀ (28) ਜਿਸ ਦੀ ਕੈਨੇਡਾ ਦੇ ਸ਼ਹਿਰ ਕੈਲਗਰੀ 'ਚ ਸੜਕ ਹਾਦਸੇ ਵਿਚ ਮÏਤ ਹੋ ਗਈ ਸੀ, ਦੀ ਮਿ੍ਤਕ ਦੇਹ ਭਾਰਤ ਲਿਆਉਣ ਲਈ ਸਮਾਜਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ...

ਪੂਰੀ ਖ਼ਬਰ »

ਮੁੱਦਕੀ ਨਜ਼ਦੀਕ ਮੁਕਾਬਲੇ ਤੋਂ ਬਾਅਦ ਕਾਊਾਟਰ ਇੰਟੈਲੀਜੈਂਸ ਵਲੋਂ 2 ਗੈਂਗਸਟਰ ਕਾਬੂ, ਇਕ ਫ਼ਰਾਰ

ਫ਼ਿਰੋਜ਼ਪੁਰ, 8 ਫਰਵਰੀ (ਤਪਿੰਦਰ ਸਿੰਘ, ਗੁਰਿੰਦਰ ਸਿੰਘ)- ਬੀਤੀ ਰਾਤ ਫ਼ਿਰੋਜ਼ਪੁਰ ਦੇ ਕਸਬਾ ਮੁੱਦਕੀ ਨੇੜੇ ਹੋਏ ਮੁਕਾਬਲੇ ਤੋਂ ਬਾਅਦ ਕਾਊਾਟਰ ਇੰਟੈਲੀਜੈਂਸ ਫ਼ਿਰੋਜ਼ਪੁਰ ਵਲੋਂ ਗੈਂਗਸਟਰ ਅਰਸ਼ ਡਾਲਾ ਦੇ ਤਿੰਨ ਸਾਥੀਆਂ ਨੂੰ ਅਸਲੇ ਸਮੇਤ ਕਾਬੂ ਕਰਨ ਵਿਚ ਸਫਲਤਾ ...

ਪੂਰੀ ਖ਼ਬਰ »

ਭਾਜਪਾ ਓ.ਬੀ.ਸੀ. ਮੋਰਚਾ ਵਲੋਂ ਨਵੀਂ ਟੀਮ ਦਾ ਐਲਾਨ

ਚੰਡੀਗੜ੍ਹ, 8 ਫਰਵਰੀ (ਮਨਜੋਤ ਸਿੰਘ ਜੋਤ)- ਪੰਜਾਬ ਭਾਜਪਾ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਓ.ਬੀ.ਸੀ. ਮੋਰਚਾ ਦੇ ਪ੍ਰਦੇਸ਼ ਪ੍ਰਧਾਨ ਰਜਿੰਦਰ ਬਿੱਟਾ ਵਲੋਂ ਨਵੀਂ ਟੀਮ ਦਾ ਐਲਾਨ ਕੀਤਾ ਹੈ, ਜਿਸ ਤਹਿਤ ਨਿਰਮਲ ਸਿੰਘ (ਐਸ.ਐਸ.) ਮੀਤ ਪ੍ਰਧਾਨ ਲੁਧਿਆਣਾ, ਪਰਵਿੰਦਰ ...

ਪੂਰੀ ਖ਼ਬਰ »

ਭਾਰਤੀ ਜਨਤਾ ਯੁਵਾ ਮੋਰਚਾ ਵਲੋਂ ਅਹੁਦੇਦਾਰਾਂ ਦਾ ਐਲਾਨ

ਚੰਡੀਗੜ੍ਹ, 8 ਫਰਵਰੀ (ਮਨਜੋਤ ਸਿੰਘ ਜੋਤ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਭਾਰਤੀ ਜਨਤਾ ਯੁਵਾ ਮੋਰਚਾ ਪੰਜਾਬ ਦੇ ਪ੍ਰਦੇਸ਼ ਪ੍ਰਧਾਨ ਕਨਵਰਬੀਰ ਸਿੰਘ ਟੋਹੜਾ ਵਲੋਂ ਆਪਣੀ ਨਵੀਂ ਟੀਮ ਦਾ ਐਲਾਨ ਕੀਤਾ ਗਿਆ ਹੈ, ਜਿਸ ਤਹਿਤ ...

ਪੂਰੀ ਖ਼ਬਰ »

ਬਿਜਲੀ ਨਿਗਮ ਨੂੰ ਕਦੋਂ ਮਿਲਣਗੇ ਪੱਕੇ ਸੀ.ਐਮ.ਡੀ. ਤੇ ਡਾਇਰੈਕਟਰ

ਕਿਉਂ ਵਾਰ-ਵਾਰ ਵਾਧਾ ਦੇਣ ਨੂੰ ਮਜਬੂਰ ਹੋਈ 'ਆਪ' ਸਰਕਾਰ?

ਪਟਿਆਲਾ, 8 ਫਰਵਰੀ (ਧਰਮਿੰਦਰ ਸਿੰਘ ਸਿੱਧੂ)-'ਆਪ' ਸਰਕਾਰ ਦੇ ਫ਼ੈਸਲਿਆਂ ਵਿਚ ਦੇਰੀ ਕਾਰਨ ਕਰਜ਼ੇ 'ਚ ਆਏ ਬਿਜਲੀ ਨਿਗਮ ਵਰਗੇ ਅਹਿਮ ਅਦਾਰੇ 'ਚ ਲੰਬੇ ਸਮੇਂ ਤੋਂ ਖ਼ਾਲੀ ਸੀਟਾਂ 'ਤੇ ਫ਼ਿਲਹਾਲ ਆਮ ਆਦਮੀ ਪਾਰਟੀ ਵਲੋਂ ਕੋਈ ਦਿਲਚਸਪੀ ਨਹੀਂ ਦਿਖਾਈ ਜਾ ਰਹੀ, ਜਿਸ ਨਾਲ ਬਿਜਲੀ ...

ਪੂਰੀ ਖ਼ਬਰ »

ਬੇਅਦਬੀ ਤੇ ਗੋਲੀਕਾਂਡ ਮਾਮਲਿਆਂ 'ਤੇ ਦੂਸਰੀਆਂ ਸਰਕਾਰਾਂ ਵਾਂਗ ਮੌਜੂਦਾ ਸਰਕਾਰ ਵੀ ਗੰਭੀਰ ਨਹੀਂ-ਖਹਿਰਾ

ਬਰਗਾੜੀ, 8 ਫ਼ਰਵਰੀ (ਲਖਵਿੰਦਰ ਸ਼ਰਮਾ)-ਸੀਨੀਅਰ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਅੱਜ ਬਹਿਬਲ ਇਨਸਾਫ਼ ਮੋਰਚਾ ਸਥਾਨ 'ਤੇ ਚੌਥੇ ਦਿਨ ਸੜਕ ਜਾਮ ਧਰਨੇ ਵਿਚ ਪਹੁੰਚੇ ਅਤੇ ਮੋਰਚੇ ਦੀ ਹਮਾਇਤ ਕਰਦਿਆਂ ਕਿਹਾ ਕਿ ਬੇਅਦਬੀ ਅਤੇ ਕੋਟਕਪੂਰਾ ਬਹਿਬਲ ਗੋਲੀਕਾਂਡ ...

ਪੂਰੀ ਖ਼ਬਰ »

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵਲੋਂ ਖ਼ੁਦਕੁਸ਼ੀ

ਮੂਣਕ, 8 ਫਰਵਰੀ (ਕੇਵਲ ਸਿੰਗਲਾ, ਵਰਿੰਦਰ ਭਾਰਦਵਾਜ) - ਮੂਣਕ ਦੇ ਵਾਰਡ ਨੰਬਰ 10 ਵਿਚ ਇਕ ਨੌਜਵਾਨ ਕਿਸਾਨ ਨੇ ਕਰਜ਼ੇ ਕਾਰਨ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ | ਮਿ੍ਤਕ ਦੇ ਪਿਤਾ ਤਰਸੇਮ ਚੰਦ ਨੇ ਦੱਸਿਆ ਕਿ ਉਸ ਦਾ ਲੜਕਾ ਅਮਨ ਕੁਮਾਰ ਬੈਂਕ ਅਤੇ ਆੜ੍ਹਤੀਏ ਦੇ ਕਰਜ਼ੇ ਕਾਰਨ ...

ਪੂਰੀ ਖ਼ਬਰ »

ਵਿਧਾਇਕ ਕੋਟਫੱਤਾ ਦੀ ਅਗਵਾਈ 'ਚ 'ਆਪ' ਆਗੂਆਂ ਵਲੋਂ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਮੁਲਾਕਾਤ

ਬਠਿੰਡਾ, 8 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਹਲਕਾ ਬਠਿੰਡਾ ਦਿਹਾਤੀ ਦੇ ਵਿਧਾਇਕ ਇੰਜ਼. ਅਮਿੱਤ ਰਤਨ ਕੋਟਫੱਤਾ ਦੀ ਅਗਵਾਈ 'ਚ ਸੀਨੀਅਰ 'ਆਪ' ਆਗੂ ਪਰਮਜੀਤ ਸਿੰਘ ਢਿੱਲੋਂ ਕੋਟਫੱਤਾ ਅਤੇ ਸੰਗਤ ਮੰਡੀ ਦੇ ਆੜ੍ਹਤੀ ਆਗੂ ਪਵਨ ਕੁਮਾਰ ਟੈਣੀ ਵਲੋਂ ਪੰਜਾਬ ਮੰਡੀ ਬੋਰਡ ...

ਪੂਰੀ ਖ਼ਬਰ »

ਬਹੁਕਰੋੜੀ ਜ਼ਮੀਨੀ ਵਿਵਾਦ 'ਚ ਵਿਜੀਲੈਂਸ ਬਿਊਰੋ ਵਲੋਂ ਜਾਂਚ ਸ਼ੁਰੂ

ਲੁਧਿਆਣਾ, 8 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਵਿਜੀਲੈਂਸ ਬਿਊਰੋ-ਆਰਥਿਕ ਅਪਰਾਧ ਵਿੰਗ ਨੇ ਮਾਡਲ ਟਾਊਨ ਐਕਸਟੈਨਸ਼ਨ ਵਿਚ ਲੁਧਿਆਣਾ ਨਗਰ ਸੁਧਾਰ ਟਰੱਸਟ ਦੀ 2.79 ਏਕੜ ਜ਼ਮੀਨ ਦੀ ਨਿਲਾਮੀ ਦੇ ਵਿਵਾਦਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜੋ ਸਾਲ 2021 ਵਿਚ ਵੱਖ-ਵੱਖ ...

ਪੂਰੀ ਖ਼ਬਰ »

ਐਸ.ਸੀ. ਕਿਸਾਨਾਂ ਨੂੰ ਸਬਸਿਡੀ 'ਤੇ ਖੇਤੀ ਸੰਦ ਅਪਲਾਈ ਕਰਨ ਵਾਲੀ ਵੈੱਬਸਾਈਟ ਦੋ ਦਿਨਾਂ ਤੋਂ ਨਹੀਂ ਖੁੱਲ੍ਹ ਰਹੀ

ਅੱਜ ਆਖ਼ਰੀ ਦਿਨ ਹੋਣ ਕਰਕੇ ਅਪਲਾਈ ਕਰਨ ਲਈ ਨਹੀਂ ਮਿਲ ਰਿਹਾ ਸੀ ਓ.ਟੀ.ਪੀ.

ਮੰਡੀ ਅਰਨੀਵਾਲਾ, 8 ਫਰਵਰੀ (ਨਿਸ਼ਾਨ ਸਿੰਘ ਮੋਹਲਾ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਪਰਾਲੀ ਨਾ ਸਾੜਨ ਲਈ ਲਾਹੇਵੰਦ ਮਸ਼ੀਨਾਂ ਦੀ ਖ਼ਰੀਦ 'ਤੇ ਸਬਸਿਡੀ ਪਾਉਣ ਲਈ ਐਸ.ਸੀ. ਬਿਨੈਕਾਰਾਂ ਨੂੰ ਅਪਲਾਈ ਕਰਨ ਵਾਲੀ ਵੈੱਬਸਾਈਟ ਦੋ ਦਿਨ ਤੋਂ ਚੱਲ ਨਹੀਂ ...

ਪੂਰੀ ਖ਼ਬਰ »

ਫਾਰਮੇਸੀ ਕੌਂਸਲ ਦੇ ਨਵੇਂ ਹੁਕਮਾਂ ਕਾਰਨ ਦੇਸ਼ ਦੇ ਕਰੀਬ 4 ਹਜ਼ਾਰ ਫਾਰਮੇਸੀ ਕਾਲਜਾਂ 'ਚ ਮਚੀ ਖਲਬਲੀ

ਐੱਸ. ਏ. ਐੱਸ. ਨਗਰ, 8 ਫਰਵਰੀ (ਕੇ. ਐੱਸ. ਰਾਣਾ)-ਫਾਰਮੇਸੀ ਕੌਂਸਲ ਆਫ਼ ਇੰਡੀਆ ਨਵੀਂ ਦਿੱਲੀ ਵਲੋਂ ਪ੍ਰੋਫੈਸ਼ਨਲ ਰੈਗੂਲੇਟਰੀ ਚਾਰਜ 'ਚ 4 ਤੋਂ 5 ਗੁਣਾ ਵਾਧਾ ਕੀਤੇ ਜਾਣ ਕਾਰਨ ਅਤੇ ਪ੍ਰਤੀ ਕਾਲਜ 1 ਤੋਂ 5 ਕਰੋੜ ਰੁ. ਸਕਿਊਰਿਟੀ ਡਿਪਾਜ਼ਿਟ ਮੰਗੇ ਜਾਣ ਤੋਂ ਬਾਅਦ ਦੇਸ਼ ਦੇ ...

ਪੂਰੀ ਖ਼ਬਰ »

ਸਿੱਖਾਂ ਨਾਲ ਵਿਤਕਰਾ ਕਰ ਰਹੀ ਹੈ ਕੇਂਦਰ ਸਰਕਾਰ-ਹਰਸਿਮਰਤ

ਰਾਸ਼ਟਰਪਤੀ ਦੇ ਭਾਸ਼ਣ 'ਤੇ ਬਹਿਸ 'ਚ ਲਿਆ ਹਿੱਸਾ

ਨਵੀਂ ਦਿੱਲੀ, 8 ਫਰਵਰੀ (ਉਪਮਾ ਡਾਗਾ ਪਾਰਥ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਿਸਾਨਾਂ ਤੇ ਗ਼ਰੀਬਾਂ ਨੂੰ ਫ਼ੇਲ੍ਹ ਬਣਾ ਚੁੱਕੀ ਹੈ ਜਦੋਂ ਕਿ ਇਹ ਸਿੱਖ ਕੌਮ ਦੇ ਖ਼ਿਲਾਫ਼ ਵਿਤਕਰਾ ...

ਪੂਰੀ ਖ਼ਬਰ »

ਸਿੱਖ ਜਥੇਬੰਦੀ ਵਲੋਂ ਨਾਮਧਾਰੀ ਸੰਪ੍ਰਦਾਇ ਦੇ ਮੁਖੀ ਵਿਰੁੁੱਧ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਿਕਾਇਤ

ਅੰਮਿ੍ਤਸਰ, 8 ਫਰਵਰੀ (ਜੱਸ)-ਸਿੱਖ ਜਥੇਬੰਦੀ ਦੇ ਆਗੂਆਂ ਵਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਂਅ ਸ਼ਿਕਾਇਤ ਪੱਤਰ ਸੌਂਪ ਕੇ ਨਾਮਧਾਰੀ ਸੰਪ੍ਰਦਾਇ ਦੇ ਮੁਖੀ ਵਿਰੁੱਧ ਪੰਥਕ ਮਰਯਾਦਾ ਅਨੁਸਾਰ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ | ਇਸ ਮੌਕੇ ਜਥੇਬੰਦੀ ਦੇ ਆਗੂ ...

ਪੂਰੀ ਖ਼ਬਰ »

ਜੇਕਰ ਪੰਜਾਬੀ ਬਾਰੇ ਸੰਜੀਦਾ ਹੋ ਤਾਂ ਪਹਿਲਾਂ ਰਾਘਵ ਅਤੇ ਸੰਦੀਪ ਨੂੰ ਪੰਜਾਬੀ ਸਿਖਾਓ-ਬਾਜਵਾ

ਚੰਡੀਗੜ੍ਹ, 8 ਫਰਵਰੀ (ਅਜੀਤ ਬਿਊਰੋ)- ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਸਰਕਾਰ ਅਸਲ ਵਿਚ ਪੰਜਾਬੀ ਭਾਸ਼ਾ ਦੀ ਵਰਤੋਂ ਨੂੰ ਸਹੀ ਅਰਥਾਂ ਵਿਚ ਲਾਗੂ ਕਰਨ ਲਈ ਗੰਭੀਰ ਹੈ ਤਾਂ ਇਸ ਨੂੰ ...

ਪੂਰੀ ਖ਼ਬਰ »

ਪਾਕਿ ਦੇ ਕੋਹਿਸਤਾਨ 'ਚ ਸੜਕ ਹਾਦਸੇ ਦੌਰਾਨ 30 ਮੌਤਾਂ, 15 ਜ਼ਖ਼ਮੀ

ਅੰਮਿ੍ਤਸਰ, 8 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾ ਦੇ ਕੋਹਿਸਤਾਨ ਜ਼ਿਲੇ੍ਹ 'ਚ ਕਾਰਾਕੋਰਮ ਹਾਈਵੇਅ 'ਤੇ ਯਾਤਰੀ ਬੱਸ ਅਤੇ ਕਾਰ ਦੇ ਡੂੰਘੀ ਖੱਡ 'ਚ ਡਿੱਗਣ ਕਾਰਨ 30 ਯਾਤਰੀਆਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖ਼ਮੀ ਹੋ ਗਏ | ਸਥਾਨਕ ਪੁਲਿਸ ...

ਪੂਰੀ ਖ਼ਬਰ »

ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਦੀ ਪੰਜਾਬ ਸਰਕਾਰ ਨਾਲ ਮੀਟਿੰਗ ਰਹੀ ਬੇਸਿੱਟਾ

ਚੰਡੀਗੜ੍ਹ, 8 ਫਰਵਰੀ (ਅਜਾਇਬ ਸਿੰਘ ਔਜਲਾ)- ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਮੋਹਾਲੀ ਵਿਖੇ ਕੌਮੀ ਇਨਸਾਫ਼ ਮੋਰਚੇ ਵਲੋਂ ਲਗਾਇਆ ਧਰਨਾ ਜਾਰੀ ਹੈ | ਇਸ ਸੰਬੰਧ ਵਿਚ ਅੱਜ ਪੰਜਾਬ ਭਵਨ ਚੰਡੀਗੜ੍ਹ ਵਿਖੇ ਕੌਮੀ ਇਨਸਾਫ਼ ਮੋਰਚੇ ਅਤੇ ਪੰਜਾਬ ਸਰਕਾਰ ਦਰਮਿਆਨ ...

ਪੂਰੀ ਖ਼ਬਰ »

ਮਥੂਟ ਫਾਈਨਾਂਸ ਨੇ ਮਾਧੁਰੀ ਦੀਕਸ਼ਤ ਨੂੰ ਬਣਾਇਆ ਆਪਣਾ ਬ੍ਰਾਂਡ ਅੰਬੈਸਡਰ

ਨਵੀਂ ਦਿੱਲੀ, 8 ਫਰਵਰੀ (ਅ.ਬ.)- ਮਥੂਟ ਫਾਈਨਾਂਸ ਭਾਰਤ ਦਾ ਨੰਬਰ ਇਕ ਸਭ ਤੋਂ ਭਰੋਸੇਮੰਦ ਵਿੱਤੀ ਸੇਵਾਵਾਂ ਬ੍ਰਾਂਡ ਹੈ ਜੋ ਬ੍ਰਾਂਡ ਟਰੱਸਟ ਰਿਪੋਰਟ 2022 ਤੋਂ ਪ੍ਰਮਾਣਿਤ ਹੈ | ਦੇਸ਼ ਦੇ ਮੋਹਰੀ ਗੋਲਡ ਲੋਨ ਐਨ.ਬੀ.ਐਫ.ਸੀ. ਨੇ ਹਰਮਨ ਪਿਆਰੀ, ਪ੍ਰਤਿਭਾਵਾਨ ਅਦਾਕਾਰਾ ਮਾਧੁਰੀ ...

ਪੂਰੀ ਖ਼ਬਰ »

ਸਨਅਤਕਾਰਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਣ ਦਾ ਐਲਾਨ

ਪੁਨੀਤ ਬਾਵਾ ਲੁਧਿਆਣਾ, 8 ਫਰਵਰੀ-ਸਨਅਤਕਾਰਾਂ ਵਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਗਿਆ ਹੈ, ਜਿਸ ਤਹਿਤ 10 ਫਰਵਰੀ ਨੂੰ ਲੁਧਿਆਣਾ ਵਿਖੇ ਸਨਅਤਕਾਰ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨਗੇ | ਗੱਲਬਾਤ ...

ਪੂਰੀ ਖ਼ਬਰ »

ਨਾਰਾਜ਼ਗੀ ਕਰਕੇ ਪੰਜਾਬ ਨਿਵੇਸ਼ ਸੰਮੇਲਨ ਤੋਂ ਗੈਰ ਹਾਜ਼ਰ ਰਹਿ ਸਕਦੇ ਹਨ ਕਈ ਸਨਅਤਕਾਰ

ਸ਼ਿਵ ਸ਼ਰਮਾ ਜਲੰਧਰ, 8 ਫਰਵਰੀ -ਪੰਜਾਬ 'ਚ ਸਨਅਤੀ ਖੇਤਰ ਨੂੰ ਉਤਸ਼ਾਹਿਤ ਕਰਨ ਅਤੇ ਸਨਅਤੀ ਨਿਵੇਸ਼ ਵਧਾਉਣ ਲਈ 23-24 ਫਰਵਰੀ ਨੂੰ ਮੋਹਾਲੀ 'ਚ ਕਰਵਾਏ ਜਾ ਰਹੇ ਪੰਜਾਬ ਨਿਵੇਸ਼ ਸੰਮੇਲਨ ਲਈ ਰਾਜ ਦੇ ਸਨਅਤਕਾਰਾਂ ਨੂੰ ਜ਼ਿਆਦਾ ਗਿਣਤੀ 'ਚ ਸੱਦਣ ਲਈ ਕਈ ਜ਼ਿਲਿ੍ਹਆਂ ਵਿਚ ਜਾ ...

ਪੂਰੀ ਖ਼ਬਰ »

ਜੇਕਰ ਪੰਜਾਬੀ ਬਾਰੇ ਸੰਜੀਦਾ ਹੋ ਤਾਂ ਪਹਿਲਾਂ ਰਾਘਵ ਅਤੇ ਸੰਦੀਪ ਨੂੰ ਪੰਜਾਬੀ ਸਿਖਾਓ-ਬਾਜਵਾ

ਚੰਡੀਗੜ੍ਹ, 8 ਫਰਵਰੀ (ਅਜੀਤ ਬਿਊਰੋ)- ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਸਰਕਾਰ ਅਸਲ ਵਿਚ ਪੰਜਾਬੀ ਭਾਸ਼ਾ ਦੀ ਵਰਤੋਂ ਨੂੰ ਸਹੀ ਅਰਥਾਂ ਵਿਚ ਲਾਗੂ ਕਰਨ ਲਈ ਗੰਭੀਰ ਹੈ ਤਾਂ ਇਸ ਨੂੰ ...

ਪੂਰੀ ਖ਼ਬਰ »

ਸ੍ਰੀਲੰਕਾ ਤੋਂ ਅਡਾਨੀ ਦੀ ਬੰਦਰਗਾਹ ਰਾਹੀਂ ਪੰਜਾਬ ਪਹੁੰਚੇਗਾ ਕੋਲਾ

ਪੰਜਾਬ ਦੀ ਸਿੱਧੀ ਰੇਲ ਰਾਹੀਂ ਆਵਾਜਾਈ ਦੀ ਦਲੀਲ ਰੱਦ

ਚੰਡੀਗੜ੍ਹ, 8 ਫਰਵਰੀ (ਵਿਕਰਮਜੀਤ ਸਿੰਘ ਮਾਨ)-ਪੂਰਬੀ ਭਾਰਤ ਦੀ ਪਛਵਾੜਾ ਖਾਨ ਤੋਂ ਪੰਜਾਬ ਦੇ ਥਰਮਲ ਪਲਾਂਟਾਂ ਤੱਕ ਪਹੁੰਚਣ ਵਾਲਾ ਕੋਲਾ ਹੁਣ ਸ੍ਰੀਲੰਕਾ ਤੋਂ ਪੱਛਮੀ ਭਾਰਤ ਦੀ ਮੁੰਦਰਾ ਬੰਦਰਗਾਹ ਅਤੇ ਉ੍ਰਥੋਂ ਰੇਲ ਰਾਹੀਂ ਪੰਜਾਬ ਵੱਲ ਭੇਜਿਆ ਜਾਵੇਗਾ | ਕੇਂਦਰੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX