ਮੋਗਾ, 8 ਫਰਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸ਼੍ਰੋਮਣੀ ਅਕਾਲੀ ਦਲ ਕਿਰਤੀ ਵਲੋਂ 15 ਫਰਵਰੀ ਨੂੰ ਮੋਗਾ ਵਿਚ ਗੁਰਦੁਆਰਾ ਬੀਬੀ ਕਾਹਨ ਕੌਰ ਤੋਂ ਮੇਨ ਚੌਕ ਤੱਕ ਰੋਸ ਮਾਰਚ ਕੀਤਾ ਜਾਵੇਗਾ | ਇਹ ਰੋਸ ਮਾਰਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ, ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ, ਬਹਿਬਲ ਕਲਾਂ ਦੇ ਦੋ ਸ਼ਹੀਦ ਸਿੰਘਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਨੂੰ ਗੁੰਮ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਕੀਤਾ ਜਾਵੇਗਾ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਕਿਰਤੀ ਦੇ ਪ੍ਰੈੱਸ ਸਕੱਤਰ ਭਾਈ ਹਰਪ੍ਰੀਤ ਸਿੰਘ ਨੇ ਕੀਤਾ | ਉਨ੍ਹਾਂ ਆਖਿਆ ਅਸੀਂ ਕੌਮ ਵਲੋਂ ਚੰਡੀਗੜ੍ਹ ਵਿਖੇ ਕੌਮੀ ਇਨਸਾਫ਼ ਮੋਰਚਾ ਜੋ 7 ਜਨਵਰੀ ਤੋਂ ਚੱਲ ਰਿਹਾ ਹੈ ਅਤੇ ਬਹਿਬਲ ਕਲਾਂ ਵਿਖੇ ਭਾਈ ਸੁਖਰਾਜ ਸਿੰਘ ਇਕ ਸਾਲ ਤੋਂ ਉੱਪਰ ਮੋਰਚਾ ਲਗਾ ਕੇ ਬੈਠੇ ਹਨ | ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਬਰਗਾੜੀ ਵਿਖੇ ਹਰ ਰੋਜ਼ ਗਿ੍ਫ਼ਤਾਰੀਆਂ ਦਿੱਤੀਆਂ ਜਾ ਰਹੀਆਂ ਹਨ | ਅਸੀਂ ਇਨ੍ਹਾਂ ਸਾਰੇ ਮੋਰਚਿਆਂ ਦੀ ਹਿਮਾਇਤ ਕਰਦੇ ਹਾਂ ਅਤੇ ਮੋਗਾ ਜ਼ਿਲ੍ਹੇ ਦੇ ਪਿੰਡਾਂ ਅਤੇ ਸ਼ਹਿਰਾਂ ਵਿਚੋਂ ਆਵਾਜ਼ ਬੁਲੰਦ ਕਰਨ ਲਈ ਅਕਾਲੀ ਦਲ ਕਿਰਤੀ ਅਤੇ ਹੋਰ ਇਨਸਾਫ਼ ਪਸੰਦ ਜਥੇਬੰਦੀਆਂ ਦੇ ਨਾਲ ਚੱਲ ਕੇ ਇਨ੍ਹਾਂ ਮੋਰਚਿਆਂ ਅਤੇ 15 ਫਰਵਰੀ ਨੂੰ ਹੋ ਰਹੇ ਰੋਸ ਮਾਰਚ ਵਿਚ ਆਪਣਾ ਯੋਗਦਾਨ ਪਾਉਣ ਕਿਉਂਕਿ ਮੋਰਚੇ ਇਕੱਲੇ ਉੱਥੇ ਬੈਠੇ ਸਿੰਘਾਂ ਦੇ ਨਹੀਂ ਹਨ, ਸਮੂਹ ਪੰਜਾਬੀਆਂ ਦੇ ਹਨ ਜੋ ਪੰਜਾਬ ਨੂੰ ਪਿਆਰ ਕਰਦੇ ਹਨ | ਇਸ ਮੌਕੇ ਭਾਈ ਭੁਪਿੰਦਰ ਸਿੰਘ ਵੜੈਚ ਸ਼ਹਿਰੀ ਪ੍ਰਧਾਨ ਮੋਗਾ, ਭੁਪਿੰਦਰ ਸਿੰਘ ਮੋਗਾ, ਜਥੇਦਾਰ ਗੁਰਦੇਵ ਸਿੰਘ ਘਾਰੂ, ਜਥੇਦਾਰ ਸੰਗਤ ਸਿੰਘ ਮੋਗਾ ਤੇ ਕਮਲ ਮੋਗਾ ਆਦਿ ਹਾਜ਼ਰ ਸਨ |
ਮੋਗਾ, 8 ਫਰਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਇੱਥੋਂ ਥੋੜ੍ਹੀ ਦੂਰ ਪਿੰਡ ਮਹੇਸ਼ਰੀ ਤੇ ਚੋਟੀਆਂ ਕਲਾਂ ਵਿਖੇ ਨਰੇਗਾ ਮਜ਼ਦੂਰਾਂ ਨੇ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਇਕ ਭਰਵਾਂ ਇਕੱਠ ਕੀਤਾ, ਜਿਸ ਵਿਚ ਵਿਚਾਰ-ਵਟਾਂਦਰਾ ਕੀਤਾ ਗਿਆ ਕਿ ਇਸ ਚਾਲੂ ਸਾਲ ਦੌਰਾਨ ...
ਅਜੀਤਵਾਲ, 8 ਫਰਵਰੀ (ਸ਼ਮਸ਼ੇਰ ਸਿੰਘ ਗਾਲਿਬ)-ਪਾਕਿਸਤਾਨ ਤੋਂ ਉੱਜੜ ਕੇ 1947 'ਚ ਪਿੰਡ ਕੋਕਰੀ ਕਲਾਂ ਆ ਕੇ ਵਸੇ ਭਗਵਾਨ ਸਿੰਘ ਤੇ ਗੁਰਦੇਵ ਸਿੰਘ ਦੇ ਘਰਾਂ 'ਤੇ ਫ਼ਰਜ਼ੀ ਦਸਤਾਵੇਜ਼ਾਂ ਜ਼ਰੀਏ ਅਦਾਲਤੀ ਫ਼ੈਸਲੇ ਰਾਹੀਂ ਤਰਸੇਮ ਸਿੰਘ ਸੇਮੇ ਵਲੋਂ ਪ੍ਰਸ਼ਾਸਨ ਦੇ ਸਹਿਯੋਗ ...
ਬਾਘਾਪੁਰਾਣਾ, 8 ਫਰਵਰੀ (ਗੁਰਮੀਤ ਸਿੰਘ ਮਾਣੂੰਕੇ)-ਸਥਾਨਕ ਸ਼ਹਿਰ ਅੰਦਰ ਕੋਟਕਪੂਰਾ ਰੋਡ 'ਤੇ ਬੱਸ ਸਟੈਂਡ ਦੇ ਸਾਹਮਣੇ ਸਥਿਤ ਫ਼ਸਟ ਚੁਆਇਸ ਆਈਲਟਸ ਸੈਂਟਰ ਜਿਸ ਤੋਂ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੇ ਸੁਪਨੇ ਪੂਰੇ ਹੋ ਰਹੇ ਹਨ | ਇਸ ਮੌਕੇ ਸੰਸਥਾ ਦੇ ਚੇਅਰਮੈਨ ...
ਮੋਗਾ, 8 ਫਰਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਸਰਕਾਰੀ ਸਕੂਲਾਂ ਦੇ ਕੰਪਿਊਟਰ ਅਧਿਆਪਕਾਂ ਨਾਲ ਉਲਝਦੇ ਨਜ਼ਰ ਆਏ | ਇਸ ਬਾਰੇ ਜਾਣਕਾਰੀ ਦਿੰਦਿਆਂ ਡੈਮੋਕਰੈਟਿਕ ਟੀਚਰਜ਼ ਫ਼ਰੰਟ ...
ਮੋਗਾ, 8 ਫਰਵਰੀ (ਗੁਰਤੇਜ ਸਿੰਘ)-ਕਿਸਾਨਾਂ ਨੂੰ ਉੱਚ ਮਿਆਰੀ ਕੀਟਨਾਸ਼ਕ ਦਵਾਈਆਂ ਮੁਹੱਈਆ ਕਰਾਉਣ ਲਈ ਕੁਆਲਿਟੀ ਕੰਟਰੋਲ ਮੁਹਿੰਮ ਦੌਰਾਨ ਡਾ. ਗੁਰਪ੍ਰੀਤ ਸਿੰਘ ਇਨਸੈਕਟੀਸਾਈਡ ਇੰਸਪੈਕਟਰ ਕੋਟ ਈਸੇ ਖਾਂ ਵਲੋਂ 14 ਜੁਲਾਈ 2016 ਨੂੰ ਮੈਸ: ਬਰਾੜ ਖੇਤੀ ਸੇਵਾ ਸੈਂਟਰ ...
ਸਮਾਧ ਭਾਈ, 8 ਫ਼ਰਵਰੀ (ਜਗਰੂਪ ਸਿੰਘ ਸਰੋਆ)-ਸਥਾਨਕ ਗੁਰਦੁਆਰਾ ਭਗਤ ਰਵਿਦਾਸ ਜੀ ਵਿਖੇ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਪਾਏ ਗਏ | ਇਸ ਮੌਕੇ ਗਿਆਨੀ ਮੇਹਰ ਸਿੰਘ ਦੇ ਜਥੇ ਵਲੋਂ ਕੀਰਤਨ ਕੀਤਾ ਗਿਆ | ਇਸ ...
ਕਿਸ਼ਨਪੁਰਾ ਕਲਾਂ, 8 ਫਰਵਰੀ (ਅਮੋਲਕ ਸਿੰਘ ਕਲਸੀ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ 'ਸਾਲਾਨਾ ਸਮਾਗਮ' ਕਰਵਾਇਆ ਗਿਆ | ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਕੁਲਤਾਰ ਸਿੰਘ ਸੰਧਵਾ ਸਪੀਕਰ ਪੰਾਜਬ ਵਿਧਾਨ ਸਭਾ ਨੇ ਵਿਦਿਆਰਥੀਆਂ ਨੂੰ ਆਪਣੇ ਦੇਸ਼ ਵਿਚ ...
ਠੱਠੀ ਭਾਈ, 8 ਫਰਵਰੀ (ਜਗਰੂਪ ਸਿੰਘ ਮਠਾੜੂ)-ਸੰਤ ਬਾਬਾ ਕੁਲਵੰਤ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੀਆਂ ਸੰਤ ਬਾਬਾ ਭਾਗ ਸਿੰਘ ਯਾਦਗਾਰੀ ਵਿੱਦਿਅਕ ਸੰਸਥਾਵਾਂ ਵਿਖੇ ਚੱਲ ਰਹੇ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਦੇ ਸਮਾਪਤੀ ਸਮਾਰੋਹ ਦਾ ਆਯੋਜਨ ਕੀਤਾ ਗਿਆ | ...
ਬਾਘਾ ਪੁਰਾਣਾ, 8 ਫਰਵਰੀ (ਕਿ੍ਸ਼ਨ ਸਿੰਗਲਾ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਮੋਗਾ ਡਾਕਟਰ ਰੁਪਿੰਦਰ ਕੌਰ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਉਪਿੰਦਰ ਸਿੰਘ ਬਲਾਕ ਠੱਠੀ ਭਾਈ ਦੀ ਰਹਿਨੁਮਾਈ ਹੇਠ ਸਰਕਾਰੀ ...
ਮੋਗਾ, 8 ਫਰਵਰੀ (ਸੁਰਿੰਦਰਪਾਲ ਸਿੰਘ)-ਬਲੂਮਿੰਗ ਬਡਜ਼ ਸਕੂਲ ਜੋ ਕਿ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਤੇ ਉਨ੍ਹਾਂ ਅੰਦਰ ਲੁਕੇ ਹੋਏ ਟੈਲੇਂਟ ਨੂੰ ਬਾਹਰ ਕੱਢਣ ਲਈ ਵੱਖ-ਵੱਖ ਪਲੇਟਫ਼ਾਰਮ ਮੁਹੱਈਆ ਕਰਵਾਉਂਦਾ ਹੈ | ਇਸ ਦੇ ਤਹਿਤ ਹੀ ਬੀ.ਬੀ.ਅੱੈਸ. ਗਰੁੱਪ ...
ਮੋਗਾ, 8 ਫਰਵਰੀ (ਸੁਰਿੰਦਰਪਾਲ ਸਿੰਘ)-ਸੱਚਖੰਡ ਵਾਸੀ ਸੰਤ ਬਾਬਾ ਸ਼ੀਸ਼ਾ ਸਿੰਘ ਕਾਰਸੇਵਾ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਦੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ 19ਵਾਂ ਮਹਾਨ ਗੁਰਮਤਿ ਸਮਾਗਮ 9, 10 ਤੇ 11 ਫਰਵਰੀ ਨੂੰ ਗੁਰਦੁਆਰਾ ਕਲਗ਼ੀਧਰ ਸਾਹਿਬ ਦਸਮੇਸ਼ ਨਗਰ ਅੰਮਿ੍ਤਸਰ ...
ਨਿਹਾਲ ਸਿੰਘ ਵਾਲਾ, 8 ਫਰਵਰੀ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਮਾਲਵਾ ਦੇ ਬਹੁਤ ਹੀ ਇਤਿਹਾਸਕ ਨਗਰ ਪਿੰਡ ਦੀਨਾਂ ਸਾਹਿਬ ਵਿਖੇ ਸਥਿਤ ਗੁਰਦੁਆਰਾ ਲੋਹਗੜ੍ਹ ਸਾਹਿਬ (ਜ਼ਫ਼ਰਨਾਮਾ ਸਾਹਿਬ) ਵਿਖੇ 26 ਫਰਵਰੀ ਤੋਂ ਤਿੰਨ ਰੋਜ਼ਾ ਇਤਿਹਾਸਕ ਸਮਾਗਮ ...
ਮੋਗਾ, 8 ਫਰਵਰੀ (ਸੁਰਿੰਦਰਪਾਲ ਸਿੰਘ)-ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਜੋ ਇਤਿਹਾਸਕ ਬਜਟ ਪੇਸ਼ ਕੀਤਾ ਹੈ, ਉਸ ਵਿਚ ਕਿਸਾਨਾਂ, ਔਰਤਾਂ, ਸੀਨੀਅਰ ਸਿਟੀਜ਼ਨ, ਮੁਲਾਜ਼ਮਾਂ, ਸਾਰਿਆਂ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ, ਜਿਸ ਨਾਲ ਦੇਸ਼ ਦੇ ਹਰ ਵਰਗ ਨੂੰ ਲਾਭ ...
ਮੋਗਾ, 8 ਫਰਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਮੋਗਾ ਵਲੋਂ ਲੜਕੀ ਭਰੂਣ ਹੱਤਿਆ ਰੋਕਣ ਲਈ ਜ਼ਿਲ੍ਹੇ ਅੰਦਰ ਜਾਗਰੂਕਤਾ ਵਿਚ ਹੋਰ ਵਾਧਾ ਕਰਨ ਲਈ ਜ਼ਿਲ੍ਹੇ ਦੇ ਸਮੂਹ ਅਲਟਰਾ ਸਾਊਾਡ ਸਕੈਨ ਸੈਂਟਰ ਨਾਲ ਸਬੰਧਿਤ ...
ਨਿਹਾਲ ਸਿੰਘ ਵਾਲਾ, 8 ਫਰਵਰੀ (ਸੁਖਦੇਵ ਸਿੰਘ ਖ਼ਾਲਸਾ)-ਵਿੱਦਿਅਕ ਸੰਸਥਾ ਅਨੰਦ ਸਾਗਰ ਅਕੈਡਮੀ ਕੋਇਰ ਸਿੰਘ ਵਾਲਾ 'ਚ ਐਜੂਕੇਟ ਪੰਜਾਬ ਪ੍ਰੋਜੈਕਟ ਲੁਧਿਆਣਾ ਦੁਆਰਾ ਲਿਖਣ ਭਗਤੀ ਮੁਹਿੰਮ ਤਹਿਤ ਸੁੰਦਰ ਲਿਖਾਈ ਵਾਲੇ ਬੱਚੇ ਸਨਮਾਨਿਤ ਕੀਤੇ ਗਏ | ਇਸ ਸਬੰਧੀ ਜਾਣਕਾਰੀ ...
ਮੋਗਾ, 8 ਫਰਵਰੀ (ਅਸ਼ੋਕ ਬਾਂਸਲ)-ਪੰਜਾਬ ਮੰਡੀ ਬੋਰਡ ਮੋਗਾ ਵਲੋਂ 10 ਫਰਵਰੀ ਨੂੰ ਦਾਣਾ ਮੰਡੀ ਮੋਗਾ ਦੇ ਗੇਟ ਨੰਬਰ ਇਕ 'ਤੇ ਕਿਸਾਨ ਬਾਜ਼ਾਰ ਲਗਾਇਆ ਜਾ ਰਿਹਾ ਹੈ, ਜਿਸ ਵਿਚ ਜ਼ਿਲ੍ਹਾ ਮੋਗਾ ਦੇ ਅਗਾਂਹਵਧੂ ਕਿਸਾਨਾਂ ਵਲੋਂ ਸ਼ਿਰਕਤ ਕੀਤੀ ਜਾਵੇਗੀ | ਇਸ ਕਿਸਾਨ ਬਾਜ਼ਾਰ ...
ਬਾਘਾ ਪੁਰਾਣਾ, 8 ਫਰਵਰੀ (ਕਿ੍ਸ਼ਨ ਸਿੰਗਲਾ)-ਸਥਾਨਕ ਸ਼ਹਿਰ ਦੀ ਨਾਮਵਰ ਸੰਸਥਾ ਇੰਗਲਿਸ਼ ਸਟੂਡੀਓ ਜੋ ਕਿ ਵਿਦਿਆਰਥੀਆਂ ਨੂੰ ਆਈਲਟਸ ਦੀ ਪ੍ਰੀਖਿਆ ਸਬੰਧੀ ਸ਼ਾਨਦਾਰ ਕੋਚਿੰਗ ਦੇ ਰਹੀ ਹੈ ਤੇ ਚੰਗੇ ਬੈਂਡ ਦਿਵਾ ਕੇ ਇਮੀਗੇ੍ਰਸ਼ਨ ਦੇ ਖੇਤਰ ਵਿਚ ਵੀ ਉੱਚ ਸੇਵਾਵਾਂ ...
ਬਾਘਾ ਪੁਰਾਣਾ 8 ਫਰਵਰੀ (ਕਿ੍ਸ਼ਨ ਸਿੰਗਲਾ)-ਪ੍ਰਮੁੱਖ ਧਾਰਮਿਕ ਸ਼ਖ਼ਸੀਅਤ ਤੇ ਸਮਾਜ ਸੇਵੀ ਸੰਤ ਬਾਬਾ ਗੁਰਦੀਪ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸ਼ਹੀਦ ਬਾਬਾ ਤੇਗ਼ਾ ਸਿੰਘ ਤਪ ਅਸਥਾਨ ਸੱਚ ਖੰਡ ਵਾਸੀ ਬਾਬਾ ਨਛੱਤਰ ਸਿੰਘ ਜੋ ਇਲਾਕੇ ਵਿਚ ਧਾਰਮਿਕ ਅਤੇ ਸਮਾਜਿਕ ...
ਮੋਗਾ, 8 ਫਰਵਰੀ (ਸੁਰਿੰਦਰਪਾਲ ਸਿੰਘ)-ਕਰੀਅਰ ਜ਼ੋਨ ਮੋਗਾ ਦੀ ਪ੍ਰਸਿੱਧ ਤੇ ਪੁਰਾਣੀ ਸੰਸਥਾ ਆਈਲਟਸ ਦੀ ਤਿਆਰੀ ਅਤੇ ਇੰਗਲਿਸ਼ ਕੋਰਸਾਂ ਵਾਸਤੇ ਮੰਨੀ-ਪ੍ਰਮੰਨੀ ਸੰਸਥਾ ਹੈ | ਇਸ ਸਬੰਧੀ ਸੰਸਥਾ ਦੇ ਐੱਮ. ਡੀ. ਨੇ ਕਿਹਾ ਵਿਦਿਆਰਥੀ ਵਧੀਆ ਬੈਂਡ ਹਾਸਲ ਕਰਨ ਵਾਸਤੇ ਬਹੁਤ ...
ਬਾਘਾ ਪੁਰਾਣਾ, 8 ਫਰਵਰੀ (ਕਿ੍ਸ਼ਨ ਸਿੰਗਲਾ)-ਸਥਾਨਕ ਸ਼ਹਿਰ 'ਚ ਸਥਿਤ ਡਰੀਮ ਬਿਲਡਰਜ਼ ਇਮੀਗੇ੍ਰਸ਼ਨ ਸੰਸਥਾ ਲੋਕਾਂ ਵਿਚ ਭਰੋਸੇਯੋਗ ਸੰਸਥਾ ਵਜੋਂ ਜਾਣੀ ਜਾਂਦੀ ਹੈ ਜੋ ਕਿ ਵਿਦਿਆਰਥੀਆਂ ਅਤੇ ਹੋਰਨਾਂ ਲੋਕਾਂ ਦੇ ਆਏ ਦਿਨ ਵਿਦੇਸ਼ ਜਾ ਕੇ ਪੜ੍ਹਾਈ ਕਰਨ ਅਤੇ ਘੁੰਮਣ ...
ਮੋਗਾ, 8 ਫਰਵਰੀ (ਸੁਰਿੰਦਰਪਾਲ ਸਿੰਘ)-ਮਾਲਵਾ ਖੇਤਰ ਦੀ ਸੰਸਥਾ ਗੋ ਗਲੋਬਲ ਕੰਸਲਟੈਂਟਸ ਮੋਗਾ ਜੋ ਕਿ ਜੇਲ੍ਹ ਵਾਲੀ ਗਲੀ ਵਿਚ ਸਥਿਤ ਹੈ ਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ | ਸੰਸਥਾ ਦੀ ਇਕ ਬਰਾਂਚ ਮਾਲ ਰੋਡ ਸਾਹਮਣੇ ਮਿਊਾਸੀਪਲ ਕੌਂਸਲ ਫ਼ਿਰੋਜ਼ਪੁਰ ਵਿਖੇ ...
ਮੋਗਾ, 8 ਫਰਵਰੀ (ਜਸਪਾਲ ਸਿੰਘ ਬੱਬੀ)-ਮੋਗਾ ਟੂ ਵੀਲ੍ਹਰ ਯੂਨੀਅਨ ਮੋਗਾ ਦੀ ਚੋਣ ਮੀਟਿੰਗ ਹੋਈ, ਜਿਸ ਵਿਚ ਸਰਬ-ਸੰਮਤੀ ਨਾਲ ਹਰਪ੍ਰੀਤ ਸਿੰਘ ਹੈਪੀ ਪ੍ਰਧਾਨ, ਜਗਸੀਰ ਖਾਨ ਮੀਤ ਪ੍ਰਧਾਨ, ਜਤਿੰਦਰ ਸਿੰਘ ਬੰਟੀ ਸਕੱਤਰ, ਜਗਜੀਤ ਸਿੰਘ ਜੱਗਾ ਜਰਨਲ ਸੈਕਟਰੀ, ਛਿੰਦਰਪਾਲ ...
ਮੋਗਾ, 8 ਫਰਵਰੀ (ਜਸਪਾਲ ਸਿੰਘ ਬੱਬੀ)-ਸੀਨੀਅਰ ਸਿਟੀਜ਼ਨ ਕੌਂਸਲ (ਸੇਵਾ ਮੁਕਤ ਮੁਲਾਜ਼ਮ) ਐਗਜ਼ੈਕਟਿਵ ਬਾਡੀ ਦੀ ਮੀਟਿੰਗ ਸਰਦਾਰੀ ਲਾਲ ਕਾਮਰਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਤੇ ਪ੍ਰਧਾਨ ਸੀਨੀਅਰ ਸਿਟੀਜ਼ਨ ਕੌਸਲ ਮੋਗਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ...
ਕੋਟ ਈਸੇ ਖਾਂ, 8 ਫਰਵਰੀ (ਨਿਰਮਲ ਸਿੰਘ ਕਾਲੜਾ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਰਾਜੇਸ਼ ਅੱਤਰੀ ਦੀ ਅਗਵਾਈ 'ਚ ਕਮਿਊਨਿਟੀ ਹੈਲਥ ਸੈਂਟਰ ਕੋਟ ਈਸੇ ਖਾਂ ਵਿਖੇ ਸਿਹਤ ਜਾਗਰੂਕਤਾ ਲਈ ...
ਮੋਗਾ, 8 ਫਰਵਰੀ (ਗੁਰਤੇਜ ਸਿੰਘ)-ਵੱਖ-ਵੱਖ ਮਾਮਲਿਆਂ ਵਿਚ ਲੋੜੀਂਦੇ ਦੋ ਗੈਂਗਸਟਰ ਮੋਗਾ ਪੁਲਿਸ ਨੇ ਗਿ੍ਫ਼ਤਾਰ ਕੀਤੇ ਸਨ | ਅੱਜ ਉਨ੍ਹਾਂ ਨੂੰ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਪ੍ਰੀਤੀ ਸੁਖੀਜਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਨ੍ਹਾਂ ਨੂੰ ਦੋ ...
ਕੋਟ ਈਸੇ ਖਾਂ, 8 ਫਰਵਰੀ (ਨਿਰਮਲ ਸਿੰਘ ਕਾਲੜਾ)-ਬੀਤੇ ਦਿਨੀਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖੋਸਾ ਕੋਟਲਾ ਵਿਖੇ ਜ਼ਿਲ੍ਹਾ ਪੱਧਰੀ ਭਾਸ਼ਣ ਮੁਕਾਬਲੇ ਕਰਵਾਏ ਗਏ, ਜਿਸ ਵਿਚ ਮੋਗਾ ਜ਼ਿਲ੍ਹਾ ਦੇ ਛੇ ਬਲਾਕਾਂ ਦੇ ਵਿਦਿਆਰਥੀਆ ਨੇ ਭਾਗ ਲਿਆ | ਸੀਨੀਅਰ ਸੈਕੰਡਰੀ ...
ਬਾਘਾ ਪੁਰਾਣਾ, 8 ਫਰਵਰੀ (ਕਿ੍ਸ਼ਨ ਸਿੰਗਲਾ)-ਬਾਘਾਪੁਰਾਣਾ ਇੰਡੇਨ ਮੋਗਾ ਰੋਡ ਬਾਘਾਪੁਰਾਣਾ ਦੇ ਮਾਲਕ ਵਿਪਨ ਕੁਮਾਰ ਅਤੇ ਇੰਡੀਅਨ ਆਇਲ ਦੇ ਸੀਨੀਅਰ ਸੇਲਜ਼ਮੈਨ ਅਫ਼ਸਰ ਰਾਹੁਲ ਡੋਗਰਾ ਦੀ ਅਗਵਾਈ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਲੜਕੀਆਂ ਸਕੂਲ ਮੁਦਕੀ ਰੋਡ ...
ਮੋਗਾ, 8 ਫਰਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੇਂਡੂ ਮਜ਼ਦੂਰ ਯੂਨੀਅਨ ਵਲੋਂ ਬੁਨਿਆਦੀ ਮਸਲੇ ਜ਼ਮੀਨ, ਪਲਾਂਟ, 700 ਰੁਪਏ ਦਿਹਾੜੀ, ਰਾਸ਼ਨ ਕਾਰਡ ਬਹਾਲ ਕਰਾਉਣ, ਜਾਤੀ ਵਿਤਕਰੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਜ਼ਦੂਰਾਂ ਨਾਲ ਵਾਅਦਾ ਖ਼ਿਲਾਫ਼ੀ ਖ਼ਿਲਾਫ਼ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX