ਹੁਸ਼ਿਆਰਪੁਰ, 17 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਰਵੀ ਸ਼ੰਕਰ ਝਾਅ ਨੇ ਹੁਸ਼ਿਆਰਪੁਰ ਦੇ ਨਵੇਂ ਬਣੇ ਬਹੁ-ਮੰਜ਼ਿਲੇ ਜ਼ਿਲ੍ਹਾ ਤੇ ਸੈਸ਼ਨ ਕੋਰਟ ਕੰਪਲੈਕਸ ਦਾ ਉਦਘਾਟਨ ਸੈਸ਼ਨ ਡਵੀਜ਼ਨ ਹੁਸ਼ਿਆਰਪੁਰ ਦੇ ਪ੍ਰਸ਼ਾਸਕੀ ਜੱਜ ਜਸਟਿਸ ਅਰੁਨ ਪੱਲੀ ਦੀ ਮੌਜੂਦਗੀ 'ਚ ਕੀਤਾ | ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਹੁਸ਼ਿਆਰਪੁਰ ਦਿਲਬਾਗ ਸਿੰਘ ਜੌਹਲ, ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਆਰ.ਪੀ. ਧੀਰ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਚੀਫ਼ ਜਸਟਿਸ ਰਵੀ ਸ਼ੰਕਰ ਝਾਅ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਇਸ ਆਲੀਸ਼ਾਨ ਜ਼ਿਲ੍ਹਾ ਤੇ ਸੈਸ਼ਨ ਕੋਰਟ ਕੰਪਲੈਕਸ ਨਾਲ ਜਿੱਥੇ ਲੋਕਾਂ ਨੂੰ ਨਿਆਂ ਮਿਲਣ ਦੇ ਕੰਮ ਵਿਚ ਤੇਜ਼ੀ ਆਵੇਗੀ ਉੱਥੇ ਪੈਂਡਿੰਗ ਕੇਸਾਂ ਦਾ ਜਲਦ ਨਿਪਟਾਰਾ ਸੰਭਵ ਹੋਵੇਗਾ ਅਤੇ ਜੁਡੀਸ਼ੀਅਲ ਅਧਿਕਾਰੀ ਹੋਰ ਨਵੀਂ ਊਰਜਾ ਨਾਲ ਕਾਰਜ ਕਰਨਗੇ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅਦਾਲਤਾਂ ਦਾ ਮਹੱਤਵ ਹਾਈਕੋਰਟ ਅਤੇ ਸੁਪਰੀਮ ਕੋਰਟ ਤੋਂ ਵੀ ਜ਼ਿਆਦਾ ਹੈ | ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਿਚ ਬਣਿਆ ਇਹ ਸ਼ਾਨਦਾਰ ਜ਼ਿਲ੍ਹਾ ਤੇ ਸੈਸ਼ਨ ਕੋਰਟ ਕੰਪਲੈਕਸ ਨਾ ਕੇਵਲ ਸਰਕਾਰ ਲਈ ਮਾਣ ਵਾਲੀ ਗੱਲ ਹੈ ਬਲਕਿ ਇਸ ਨਾਲ ਜ਼ਿਲ੍ਹਾ ਪ੍ਰਸ਼ਾਸਨ ਅਤੇ ਹੁਸ਼ਿਆਰਪੁਰ ਦੇ ਲੋਕਾਂ ਦਾ ਵੀ ਸਨਮਾਨ ਵਧਿਆ ਹੈ | ਸੈਸ਼ਨ ਡਵੀਜ਼ਨ ਹੁਸ਼ਿਆਰਪੁਰ ਦੇ ਪ੍ਰਸ਼ਾਸਕੀ ਜੱਜ ਜਸਟਿਸ ਅਰੁਨ ਪੱਲੀ ਨੇ ਹੁਸ਼ਿਆਰਪੁਰ ਵਾਸੀਆਂ ਨੂੰ ਮਿਲੇ ਇਸ ਤੋਹਫ਼ੇ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਕੰਪਲੈਕਸ ਪੰਜਾਬ ਦਾ ਆਪਣੀ ਤਰ੍ਹਾਂ ਦਾ ਪਹਿਲਾ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਜੁਡੀਸ਼ੀਅਲ ਕੰਪਲੈਕਸ ਹੈ | ਇਸ ਦੌਰਾਨ ਚੀਫ਼ ਜਸਟਿਸ ਰਵੀ ਸ਼ੰਕਰ ਝਾਅ ਅਤੇ ਜਸਟਿਸ ਅਰੁਨ ਪੱਲੀ ਨੇ ਹੋਰਨਾਂ ਜੁਡੀਸ਼ੀਅਲ ਅਧਿਕਾਰੀਆਂ ਨਾਲ ਕੰਪਲੈਕਸ ਵਿਚ ਸਥਿਤ ਵੱਖ-ਵੱਖ ਕੋਰਟ ਰੂਮਾਂ ਅਤੇ ਸਮੁੱਚੀ ਇਮਾਰਤ ਦਾ ਦੌਰਾ ਵੀ ਕੀਤਾ | ਇਸ ਦੌਰਾਨ ਉਨ੍ਹਾਂ ਕੋਰਟ ਕੰਪਲੈਕਸ ਵਿਖੇ ਪੌਦਾ ਵੀ ਲਗਾਇਆ | ਜ਼ਿਲ੍ਹਾ ਤੇ ਸੈਸ਼ਨ ਜੱਜ ਦਿਲਬਾਗ ਸਿੰਘ ਜੌਹਲ ਨੇ ਚੀਫ਼ ਜਸਟਿਸ ਰਵੀ ਸ਼ੰਕਰ ਝਾਅ ਅਤੇ ਜਸਟਿਸ ਅਰੁਨ ਪੱਲੀ ਨੂੰ ਜੀ ਆਇਆਂ ਆਖਦਿਆਂ ਦੱਸਿਆ ਕਿ 60.28 ਕਰੋੜ ਰੁਪਏ ਦੀ ਲਾਗਤ ਨਾਲ 14 ਏਕੜ 10 ਮਰਲੇ ਰਕਬੇ ਵਿਚ ਬਣੇ 6 ਲਿਫ਼ਟਾਂ ਵਾਲੇ ਇਸ ਪੰਜ ਮੰਜ਼ਿਲਾਂ ਕੋਰਟ ਕੰਪਲੈਕਸ ਦੀ ਉਸਾਰੀ ਦਾ ਕੰਮ 2018 ਵਿਚ ਸ਼ੁਰੂ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਇਸ ਕੰਪਲੈਕਸ ਦਾ ਕਵਰਡ ਏਰੀਆ 389,721 ਵਰਗ ਫੁੱਟ ਹੈ | ਉਨ੍ਹਾਂ ਦੱਸਿਆ ਕਿ ਇਸ ਵਿਚ 17 ਕੋਰਟ ਰੂਮ, ਇਕ ਬੱਚਿਆਂ ਦਾ ਕੋਰਟ ਰੂਮ ਅਤੇ ਇਕ ਏ.ਡੀ.ਆਰ ਸੈਂਟਰ, ਜੁਡੀਸ਼ੀਅਲ ਸਰਵਿਸਿਜ਼ ਸੈਂਟਰ ਅਤੇ ਐਡਵੋਕੇਟਾਂ ਲਈ ਬਾਰ ਰੂਮ ਅਤੇ ਲਾਇਬ੍ਰੇਰੀ ਦਾ ਪ੍ਰਬੰਧ ਹੈ | ਉਨ੍ਹਾਂ ਦੱਸਿਆ ਕਿ ਇਸ ਵਿਚ ਬੇਸਮੈਂਟ, ਪਾਰਕਿੰਗ ਤੋਂ ਇਲਾਵਾ 1,65,000 ਵਰਗ ਫੁੱਟ ਏਰੀਏ ਵਿਚ ਖੁੱਲ੍ਹੀ ਪਾਰਕਿੰਗ ਦਾ ਵੀ ਪ੍ਰਬੰਧ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਕੰਪਲੈਕਸ ਵਿਚ ਵਕੀਲਾਂ ਲਈ ਵੀ ਆਰਾਮਦਾਇਕ ਅਤੇ ਵਧੀਆ ਮਾਹੌਲ ਮੁਹੱਈਆ ਕਰਵਾਇਆ ਗਿਆ ਹੈ | ਇਸੇ ਤਰ੍ਹਾਂ ਇੱਥੇ ਪੌਦੇ ਲਗਾਉਣ ਲਈ ਵੀ ਢੁਕਵੀਂ ਜਗ੍ਹਾ ਦਾ ਪ੍ਰਬੰਧ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਜੱਜਾਂ ਲਈ ਵੀ ਇੱਥੇ 9 ਰੈਜ਼ੀਡੈਂਸ਼ੀਅਲ ਹਾਊਸ ਅਤੇ 9 ਫਲੈਟ ਉਸਾਰੀ ਅਧੀਨ ਹਨ | ਇਸ ਮੌਕੇ ਵੱਖ-ਵੱਖ ਜੱਜ ਸਾਹਿਬਾਨ, ਜੁਡੀਸ਼ੀਅਲ ਅਧਿਕਾਰੀ, ਬਾਰ ਐਸੋਸੀਏਸ਼ਨ ਦੇ ਮੈਂਬਰ ਅਤੇ ਹੋਰ ਸ਼ਖਸੀਅਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਮੁਕੇਰੀਆਂ, 17 ਮਾਰਚ (ਰਾਮਗੜ੍ਹੀਆ)- ਭਾਜਪਾ ਜ਼ਿਲ੍ਹਾ ਹੁਸ਼ਿਆਰਪੁਰ ਦਿਹਾਤੀ ਦੇ ਪ੍ਰਧਾਨ ਅਜੈ ਕੌਸ਼ਲ ਸੇਠੂ ਨਾਲ ਸਲਾਹ ਮਸ਼ਵਰਾ ਕਰਕੇ ਮੰਡਲ ਨੌਸ਼ਹਿਰਾ ਕੁਲਤਾਰ ਸਿੰਘ ਹੈਪੀ ਨੇ ਮੰਡਲ ਦੇ ਅਹੁਦੇਦਾਰਾਂ ਅਤੇ ਕਾਰਜਕਾਰਨੀ ਮੈਂਬਰਾਂ ਦੀ ਸੂਚੀ ਜਾਰੀ ਕਰਦਿਆਂ ...
ਬੁੱਲ੍ਹੋਵਾਲ, 17 ਮਾਰਚ (ਲੁਗਾਣਾ)-ਭਾਰਤੀ ਕਿਸਾਨ ਯੂਨੀਅਨ (ਭਾਕਿਯੂ) ਏਕਤਾ ਉਗਰਾਹਾਂ ਹੁਸ਼ਿਆਰਪੁਰ ਵਲੋਂ ਮਾ: ਸ਼ਿੰਗਾਰਾ ਸਿੰਘ ਦੀ ਅਗਵਾਈ 'ਚ ਅੱਡਾ ਬੁੱਲ੍ਹੋਵਾਲ 'ਚ ਪੰਜਾਬ ਦੀ ਭਗਵੰਤ ਮਾਨ ਸਰਕਾਰ, ਕੇਂਦਰ ਦੀ ਮੋਦੀ ਸਰਕਾਰ ਅਤੇ ਜੀ-20 ਦੇਸ਼ਾਂ ਵਿਰੁੱਧ ਰੋਸ ਰੈਲੀ ...
ਭੰਗਾਲਾ, 17 ਮਾਰਚ (ਬਲਵਿੰਦਰਜੀਤ ਸਿੰਘ ਸੈਣੀ)- ਕੇਂਦਰ ਦੀ ਭਾਜਪਾ ਅਤੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਦਿਸ਼ਾਹੀਣ ਹੋ ਚੁੱਕੀਆਂ ਹਨ ਜੋ ਕਿ ਗਲਤ ਨੀਤੀਆਂ ਬਣਾ ਕੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀਆਂ ਹਨ | ਇਹ ਪ੍ਰਗਟਾਵਾ ਅਕਾਲੀ ਦਲ ਦੇ ਜਨਰਲ ਸਕੱਤਰ ਸ. ਸਰਬਜੋਤ ...
ਹੁਸ਼ਿਆਰਪੁਰ, 17 ਮਾਰਚ (ਨਰਿੰਦਰ ਸਿੰਘ ਬੱਡਲਾ)- ਜਥੇਬੰਦੀ 'ਇਨਸਾਫ਼ ਦੀ ਆਵਾਜ਼' ਦੇ ਵਫ਼ਦ ਨੇ ਜਨਰਲ ਸਕੱਤਰ ਤੇ ਸੇਵਾ ਮੁਕਤ ਪੰਚਾਇਤ ਅਫ਼ਸਰ ਜੋਧ ਸਿੰਘ ਥਾਂਦੀ, ਜਸਬੀਰ ਸਿੰਘ ਬਡਿਆਲ ਜ਼ੋਨਲ ਇੰਚਾਰਜ ਦੋਆਬਾ ਤੇ ਦਲਵੀਰ ਸਿੰਘ ਜੰਮੂ ਜ਼ੋਨਲ ਇੰਚਾਰਜ ਮਾਝਾ ਦੀ ਅਗਵਾਈ ...
ਹੁਸ਼ਿਆਰਪੁਰ, 17 ਮਾਰਚ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਤਹਿਸੀਲ ਗੜ੍ਹਸ਼ੰਕਰ ਅਧੀਨ ਪੈਂਦੇ ਬੀਤ ਇਲਾਕੇ ਦੇ ਲੋਕਾਂ ਦੀ ਜਥੇਬੰਦੀ 'ਬੀਤ ਭਲਾਈ ਕਮੇਟੀ' ਵਲੋਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੂੰ ਮੰਗ ਪੱਤਰ ਦਿੱਤਾ ਗਿਆ | ਕਮੇਟੀ ਦੇ ਪੈੱ੍ਰਸ ਸਕੱਤਰ ਰਾਮਜੀ ...
ਹਾਜੀਪੁਰ, 17 ਮਾਰਚ (ਜੋਗਿੰਦਰ ਸਿੰਘ)- ਥਾਣਾ ਹਾਜੀਪੁਰ ਅਧੀਨ ਆਉਂਦੇ ਪਿੰਡ ਖਟਿਗੜ੍ਹ ਵਿਖੇ ਉਸਾਰੀ ਅਧੀਨ ਪਾਣੀ ਦੀ ਟੈਂਕੀ 'ਤੇ ਕੰਮ ਕਰ ਰਹੇ ਮਜ਼ਦੂਰਾਂ ਨੂੰ ਤਲਵਾਰਾਂ 'ਤੇ ਡਾਟ ਦੀ ਨੋਕ 'ਤੇ ਚੋਰਾਂ ਨੇ ਬੰਦੀ ਬਣਾਇਆ ਤੇ ਉਨ੍ਹਾਂ ਤੋਂ ਨਕਦ 50 ਹਜ਼ਾਰ ਰੁਪਏ ਤੇ 10 ਪਲੇਟਾਂ ...
ਹੁਸ਼ਿਆਰਪੁਰ, 17 ਮਾਰਚ (ਹਰਪ੍ਰੀਤ ਕੌਰ)-ਸਿਹਤ ਵਿਭਾਗ ਵਲੋਂ ਮਲੇਰੀਆ, ਡੇਂਗੂ ਤੇ ਚਿਕਨਗੁਣੀਆ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਅੱਜ ਸ਼ੁੱਕਰਵਾਰ ਨੂੰ ਡਰਾਈ ਡੇ ਵਜੋਂ ਮਨਾਇਆ ਗਿਆ | ਵਿਭਾਗ ਦੇ ਐਂਟੀ ਲਾਰਵਾ ਵਿੰਗ ਅਤੇ ਮਲਟੀਪਰਪਜ਼ ਹੈਲਥ ...
ਹੁਸ਼ਿਆਰਪੁਰ, 17 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਰਵੀ ਸ਼ੰਕਰ ਝਾਅ ਨੇ ਹੁਸ਼ਿਆਰਪੁਰ ਦੇ ਨਵੇਂ ਬਣੇ ਬਹੁ-ਮੰਜ਼ਿਲੇ ਜ਼ਿਲ੍ਹਾ ਤੇ ਸੈਸ਼ਨ ਕੋਰਟ ਕੰਪਲੈਕਸ ਦਾ ਉਦਘਾਟਨ ਸੈਸ਼ਨ ਡਵੀਜ਼ਨ ਹੁਸ਼ਿਆਰਪੁਰ ਦੇ ...
ਭੰਗਾਲਾ, 17 ਮਾਰਚ (ਬਲਵਿੰਦਰਜੀਤ ਸਿੰਘ ਸੈਣੀ)- ਕੇਂਦਰ ਦੀ ਭਾਜਪਾ ਅਤੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਦਿਸ਼ਾਹੀਣ ਹੋ ਚੁੱਕੀਆਂ ਹਨ ਜੋ ਕਿ ਗਲਤ ਨੀਤੀਆਂ ਬਣਾ ਕੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀਆਂ ਹਨ | ਇਹ ਪ੍ਰਗਟਾਵਾ ਅਕਾਲੀ ਦਲ ਦੇ ਜਨਰਲ ਸਕੱਤਰ ਸ. ਸਰਬਜੋਤ ...
ਹੁਸ਼ਿਆਰਪੁਰ, 17 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ (ਸੀ.ਬੀ.ਸੀ.) ਜਲੰਧਰ ਵਲੋਂ ਹੁਸ਼ਿਆਰਪੁਰ ਵਿਖੇ ਕੇਂਦਰ ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ ਅਤੇ ਆਜ਼ਾਦੀ ਦਾ ਅੰਮਿ੍ਤ ...
ਮਿਆਣੀ, 17 ਮਾਰਚ (ਹਰਜਿੰਦਰ ਸਿੰਘ ਮੁਲਤਾਨੀ)- ਦੀ ਮਿਆਣੀ ਜਦੀਦ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਮਿਆਣੀ ਦੀ ਚੋਣ ਸਹਾਇਕ ਰਜਿਸਟਰਾਰ ਦੇ ਨਿਰਦੇਸ਼ਾਂ 'ਤੇ ਅੱਜ ਸਰਬਸੰਮਤੀ ਨਾਲ ਹੋਈ ਜਿਸ ਵਿਚ ਕੁਲਦੀਪ ਸਿੰਘ, ਬਲਵਿੰਦਰ ਸਿੰਘ, ਸੁਭਾਸ਼ ਚੰਦਰ, ਪਰਮਜੀਤ ਕੌਰ, ...
ਮਿਆਣੀ, 17 ਮਾਰਚ (ਹਰਜਿੰਦਰ ਸਿੰਘ ਮੁਲਤਾਨੀ)- ਇੰਡੋ ਅਮਰੀਕਨ ਸੋਸ਼ਲ ਵੈੱਲਫੇਅਰ ਸੁਸਾਇਟੀ ਨਿਊਯਾਰਕ ਵਲੋਂ ਸਰਕਾਰੀ ਹਸਪਤਾਲ ਭੁਲੱਥ ਵਿਚ ਚੱਲ ਰਹੇ ਗੁਰੂ ਨਾਨਕ ਦੇਵ ਫ਼ਰੀ ਡਾਇਲੈਸਿਸ ਯੂਨਿਟ ਲਈ ਐਂਬੂਲੈਂਸ ਲੈਣ ਵਾਸਤੇ 21 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਭੇਟ ਕੀਤਾ | ...
ਮਿਆਣੀ, 17 ਮਾਰਚ (ਹਰਜਿੰਦਰ ਸਿੰਘ ਮੁਲਤਾਨੀ)- ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਸੂਬੇ ਅੰਦਰ ਹਰ ਇੱਕ ਫ਼ਰੰਟ 'ਤੇ ਫ਼ੇਲ੍ਹ ਰਹੀ ਸਰਕਾਰ ਦੇ ਇੱਕ ਸਾਲ ਦੇ ਕਾਰਜਕਾਲ ਦੌਰਾਨ ਹੀ ਸੂਬਾ ਪੰਜਾਬ ਵਿਕਾਸ ਕਾਰਜਾਂ ਤੋਂ ਬੁਰੀ ਤਰ੍ਹਾਂ ਪੱਛੜ ਗਿਆ ਹੈ | ਇਹ ਪ੍ਰਗਟਾਵਾ ਸਾਬਕਾ ...
ਦਸੂਹਾ, 17 ਮਾਰਚ (ਭੁੱਲਰ)- ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਦੇ ਈ.ਐਮ.ਏ. ਵਿਭਾਗ ਅਤੇ ਸਟੂਡੈਂਟ ਸੈੱਲਫ਼ ਹੈਲਪ ਗਰੁੱਪ ਵਲੋਂ ਮਹਾਤਮਾ ਗਾਂਧੀ ਨੈਸ਼ਨਲ ਕੌਂਸਲ ਆਫ਼ ਰੂਰਲ ਐਜੂਕੇਸ਼ਨ ਦੇ ਅੰਤਰਗਤ ਚਲਾਏ ਜਾ ਰਹੇ 'ਰੂਰਲ ਇੰਟਰਪਨਿਓਰਸ਼ਿਪ ਡਿਵੈਲਪਮੈਂਟ ਪ੍ਰੋਗਰਾਮ' ਤਹਿਤ ...
ਚੌਲਾਗ, 17 ਮਾਰਚ (ਸੁਖਦੇਵ ਸਿੰਘ)- ਆਪ ਸਰਕਾਰ ਨੇ ਇਕ ਸਾਲ ਅੰਦਰ ਹੀ ਪੰਜਾਬ ਨੂੰ ਗੈਂਗਸਟਰ ਬਣਾ ਕੇ ਰੱਖ ਦਿੱਤਾ ਹੈ ਜਿਸ 'ਤੇ ਭਾਰਤ ਸਰਕਾਰ ਨੂੰ ਤੁਰੰਤ ਐਕਸ਼ਨ ਲੈ ਕੇ ਪੰਜਾਬ ਨੂੰ ਬਲਦੀ ਅੱਗ ਤੋਂ ਬਚਾਉਣ ਹੋਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ...
ਟਾਂਡਾ ਉੜਮੁੜ, 17 ਮਾਰਚ (ਕੁਲਬੀਰ ਸਿੰਘ ਗੁਰਾਇਆ)- ਸੂਬਾ ਸਰਕਾਰ ਵਲੋਂ ਕੱਚੇ ਸਿਹਤ ਮੁਲਾਜ਼ਮਾਂ ਨੂੰ ਪੱਕਾ ਨਾ ਕਰਨ ਕਰਕੇ ਅੱਕੇ ਸਿਹਤ ਵਿਭਾਗ ਦੇ ਐੱਨ.ਐੱਚ. ਐੱਮ. ਤਹਿਤ ਕੰਮ ਕਰਦੇ ਸਮੂਹ ਮੁਲਾਜਮਾਂ ਨੇ ਅੱਜ ਸਰਕਾਰੀ ਹਸਪਤਾਲ ਟਾਂਡਾ ਵਿਚ ਰੋਸ ਪ੍ਰਦਰਸ਼ਨ ਕਰਦੇ ਹੋਏ ...
ਗੜ੍ਹਸ਼ੰਕਰ, 17 ਮਾਰਚ (ਧਾਲੀਵਾਲ)- ਦੋਆਬਾ ਸਾਹਿਤ ਸਭਾ ਗੜ੍ਹਸ਼ੰਕਰ ਵਲੋਂ ਸਾਲਾਨਾ ਸਨਮਾਨ ਸਮਾਰੋਹ 19 ਮਾਰਚ ਦਿਨ ਐਤਵਾਰ ਨੂੰ ਸਵੇਰੇ 10.30 ਵਜੇ ਹੋਟਲ ਪਿੰਕ ਰੋਜ਼, ਗੜ੍ਹਸ਼ੰਕਰ ਵਿਖੇ ਕਰਵਾਇਆ ਜਾ ਰਿਹਾ ਹੈ | ਸਭਾ ਦੇ ਪ੍ਰਧਾਨ ਪਵਨ ਭੰਮੀਆਂ ਨੇ ਦੱਸਿਆ ਕਿ ਸਮਾਗਮ ਦੌਰਾਨ ...
ਚੱਬੇਵਾਲ, 17 ਮਾਰਚ (ਪਰਮਜੀਤ)-ਹੀਰ ਗੋਤ ਦੇ ਜਠੇਰਿਆਂ ਦਾ ਮੇਲਾ 19 ਮਾਰਚ ਨੂੰ ਪਿੰਡ ਕਾਂਗੜ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਕਰਵਾਇਆ ਜਾ ਰਿਹਾ ਹੈ¢ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਲਸ਼ਕਰ ਸਿੰਘ ਹੀਰ ਅਤੇ ਡਾ: ਬਲਦੇਵ ਸਿੰਘ ਹੀਰ ਨੇ ਦੱਸਿਆ ਕਿ ਸਵੇਰੇ ...
ਹੁਸ਼ਿਆਰਪੁਰ, 17 ਮਾਰਚ (ਬਲਜਿੰਦਰਪਾਲ ਸਿੰਘ)- ਲਾਲ ਝੰਡਾ ਪੇਂਡੂ ਚੌਕੀਦਾਰ ਯੂਨੀਅਨ ਵੱਲੋਂ ਚੰਡੀਗੜ੍ਹ ਰੋਡ 'ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਨਾਅਰੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਧਰਨਾਕਾਰੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ...
ਮਿਆਣੀ, 17 ਮਾਰਚ (ਹਰਜਿੰਦਰ ਸਿੰਘ ਮੁਲਤਾਨੀ)- ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਐਡ ਵੈੱਲਫੇਅਰ ਸੁਸਾਇਟੀ ਜਲਾਲਪੁਰ ਵਲੋਂ ਪਿੰਡ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਪ੍ਰਵਾਸੀ ਭਾਰਤੀ ਤਰਸੇਮ ਸਿੰਘ ਪੱਪੂ ਅਮਰੀਕਾ ਦੀ ਦੇਖ ਰੇਖ 'ਚ ਸੰਤ ਬਾਬਾ ਪ੍ਰੇਮ ਸਿੰਘ ...
ਮੁਕੇਰੀਆਂ, 17 ਮਾਰਚ (ਰਾਮਗੜ੍ਹੀਆ)- ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖ਼ਸ਼ ਮੁਕੇਰੀਆਂ ਦੀਆਂ ਵਿਦਿਆਰਥਣਾਂ ਆਪਣੀ ਮਿਹਨਤ ਸਦਕਾ ਕਾਲਜ ਦਾ ਨਾਂਅ ਰੌਸ਼ਨ ਕਰ ਰਹੀਆਂ ਹਨ | ਕਾਲਜ ਪਿ੍ੰਸੀਪਲ ਡਾ. ਕਰਮਜੀਤ ਕੌਰ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ...
ਮੁਕੇਰੀਆਂ, 17 ਮਾਰਚ (ਰਾਮਗੜ੍ਹੀਆ)- ਸਵੱਛ ਭਾਰਤ ਮਿਸ਼ਨ ਅਰਬਨ ਦੇ ਅਧੀਨ ਮਿਉਂਸੀਪਲ ਕੌਂਸਲ ਮੁਕੇਰੀਆਂ ਵਲੋਂ ਸਫ਼ਾਈ ਤੇ ਵਾਤਾਵਰਣ ਸਬੰਧੀ ਕੀਤੇ ਗਏ ਸਰਵੇਖਣ ਦੌਰਾਨ ਸਟਾਰ ਪਬਲਿਕ ਸਕੂਲ ਮੁਕੇਰੀਆਂ ਨੇ ਤੀਸਰਾ ਸਥਾਨ ਹਾਸਲ ਕੀਤਾ ਹੈ | ਇਸ ਮਿਸ਼ਨ ਦਾ ਮੱੁਖ ਉਦੇਸ਼ ...
ਹੁਸ਼ਿਆਰਪੁਰ, 17 ਮਾਰਚ (ਬਲਜਿੰਦਰਪਾਲ ਸਿੰਘ)-ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਮੈਡੀਕਲ ਕਾਲਜ ਬਣਾਉਣ ਦੀ ਯੋਜਨਾ ਤਹਿਤ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੇ ਯਤਨਾਂ ਸਦਕਾ ਹੁਸ਼ਿਆਰਪੁਰ ਅਤੇ ਕਪੂਰਥਲਾ ਜ਼ਿਲਿ੍ਹਆਂ 'ਚ ...
ਹੁਸ਼ਿਆਰਪੁਰ, 17 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਹੁਸ਼ਿਆਰਪੁਰ ਵਿਖੇ ਮੁਫ਼ਤ ਸਕਿੱਲ ਕੋਰਸਾਂ ਸਬੰਧੀ ਵਿਸ਼ੇਸ਼ ਕੈਰੀਅਰ ਕਾਊਾਸਿਲੰਗ ਸੈਸ਼ਨ 20 ਮਾਰਚ ਨੂੰ ਕਰਵਾਇਆ ਜਾਵੇਗਾ | ਇਸ ਸੈਸ਼ਨ ਵਿਚ ਵੱਖ-ਵੱਖ ਇੰਡਸਟਰੀ ...
ਰਾਮਗੜ੍ਹ ਸੀਕਰੀ, 17 ਮਾਰਚ (ਕਟੋਚ)- ਵਿਧਾਇਕ ਦਸੂਹਾ ਐਡ. ਕਰਮਵੀਰ ਸਿੰਘ ਘੁੰਮਣ ਨੇ ਬਲਾਕ ਤਲਵਾੜਾ ਦੇ ਪਿੰਡ ਬਹਿ ਚੂਹੜ ਵਿਖੇ ਪ੍ਰਸਤਾਵਿਤ ਪੀਣ ਵਾਲੇ ਪਾਣੀ ਦੇ ਨਵੇਂ ਬਣਨ ਵਾਲੇ ਟੈਂਕ ਲਈ 3.36 ਲੱਖ ਰੁਪਏ ਦਾ ਚੈੱਕ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਸਰਪੰਚ ਸਰੋਜ ਕੁਮਾਰੀ ...
ਟਾਂਡਾ ਉੜਮੁੜ, 17 ਮਾਰਚ (ਦੀਪਕ ਬਹਿਲ)- ਮਾਨ ਸਰਕਾਰ ਵਲੋਂ ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ, ਵਿਗੜ ਰਹੀ ਕਾਨੂੰਨ ਵਿਵਸਥਾ ਅਤੇ ਹਰ ਪੱਖੋਂ ਫ਼ੇਲ੍ਹ ਹੋ ਰਹੀ ਸਰਕਾਰ ਖ਼ਿਲਾਫ਼ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਟਾਂਡਾ ਇਕਾਈ ਵਲੋਂ 21 ਨੂੰ ...
ਹੁਸ਼ਿਆਰਪੁਰ, 17 ਮਾਰਚ (ਬਲਜਿੰਦਰਪਾਲ ਸਿੰਘ)- ਥਾਣਾ ਮਾਹਿਲਪੁਰ ਪੁਲਿਸ ਨੇ ਗੁਪਤ ਸੂਚਨਾ ਮਿਲਣ 'ਤੇ ਪਿੰਡ ਮੰਨਣਹਾਨਾ ਦੇ ਇੱਕ ਮਕਾਨ 'ਤੇ ਛਾਪਾਮਾਰੀ ਕਰਕੇ 70 ਗ੍ਰਾਮ ਹੈਰੋਇਨ ਤੇ ਇੱਕ ਇਲੈਕਟ੍ਰੌਨਿਕ ਕੰਡਾ ਬਰਾਮਦ ਕਰਕੇ ਇੱਕ ਤਸਕਰ ਨੂੰ ਕਾਬੂ ਕਰ ਲਿਆ ਹੈ | ਕਥਿਤ ...
ਹੁਸ਼ਿਆਰਪੁਰ, 17 ਫ਼ਰਵਰੀ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਹੁਸ਼ਿਆਰਪੁਰ 'ਚ ਅੱਜ ਕੋਵਿਡ ਦੇ ਇਕ ਪਾਜ਼ੀਟਿਵ ਮਰੀਜ਼ ਦੀ ਪੁਸ਼ਟੀ ਹੋਈ ਹੈ | ਇਹ ਜਾਣਕਾਰੀ ਦਿੰਦਿਆਂ ਕਾਰਜਕਾਰੀ ਸਿਵਲ ਸਰਜਨ ਡਾ. ਪਵਨ ਕੁਮਾਰ ਨੇ ਦੱਸਿਆ ਕਿ ਅੱਜ ਲੈਬਾਰਟਰੀ ਤੋਂ 209 ...
ਹਾਜੀਪੁਰ, 17 ਮਾਰਚ (ਜੋਗਿੰਦਰ ਸਿੰਘ)- ਥਾਣਾ ਹਾਜੀਪੁਰ ਦੇ ਪਿੰਡ ਭਵਨਾਲ ਵਿਖੇ ਰਾਤ ਦੇ ਸਮੇਂ ਸੈਰ ਕਰ ਰਹੇ ਵਿਅਕਤੀ ਦੇ ਮੋਟਰਸਾਈਕਲ ਸਵਾਰ ਵਲੋਂ ਟੱਕਰ ਮਾਰਨ 'ਤੇ ਉਸ ਦੀ ਮੌਤ ਹੋਣ ਦਾ ਸਮਾਚਾਰ ਹੈ | ਮਿਲੀ ਜਾਣਕਾਰੀ ਅਨੁਸਾਰ ਹਾਜੀਪੁਰ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ...
ਟਾਂਡਾ ਉੜਮੁੜ, 17 ਮਾਰਚ (ਦੀਪਕ ਬਹਿਲ)- ਮਾਨ ਸਰਕਾਰ ਵਲੋਂ ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ, ਵਿਗੜ ਰਹੀ ਕਾਨੂੰਨ ਵਿਵਸਥਾ ਅਤੇ ਹਰ ਪੱਖੋਂ ਫ਼ੇਲ੍ਹ ਹੋ ਰਹੀ ਸਰਕਾਰ ਖ਼ਿਲਾਫ਼ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਟਾਂਡਾ ਇਕਾਈ ਵਲੋਂ 21 ਨੂੰ ...
ਹੁਸ਼ਿਆਰਪੁਰ, 17 ਮਾਰਚ (ਹਰਪ੍ਰੀਤ ਕੌਰ)-ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ ਨੇ ਕਿਹਾ ਕਿ ਕੇਂਦਰੀ ਮੰਤਰੀ ਅਤੇ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਸੋਮ ਪ੍ਰਕਾਸ਼ ਦੇ ਯਤਨਾਂ ਨਾਲ ਹੁਸ਼ਿਆਰਪੁਰ ਤੇ ਕਪੂਰਥਲਾ 'ਚ ਮੈਡੀਕਲ ਕਾਲਜਾਂ ਨੂੰ ਮਨਜ਼ੂਰੀ ਹਾਸਿਲ ਹੋਈ ...
ਦਸੂਹਾ, 17 ਮਾਰਚ (ਕੌਸ਼ਲ)- ਜ਼ਿਲ੍ਹਾ ਅੰਮਿ੍ਤਸਰ ਵਿਖੇ ਗੁਰੂ ਰਾਮਦਾਸ ਮੈਡੀਕਲ ਕਾਲਜ ਵਿਖੇ ਐਸ.ਸੀ. ਸਮਾਜ ਦੀ ਧੀ ਡਾਕਟਰ ਪੰਪੋਸ਼ ਜੋ ਜਾਤੀਵਾਦ ਦਾ ਸ਼ਿਕਾਰ ਹੋਈ ਹੈ ਤੇ ਇਸ ਦੇ ਨਾਲ ਮਨੂੰਵਾਦੀ ਡਾਕਟਰ ਅਤੇ ਹੋਰ ਉਨ੍ਹਾਂ ਦੇ ਸਾਥੀਆਂ ਨੇ ਇਸ ਬੱਚੀ ਨੂੰ ਜਾਤੀ ਦੇ ਆਧਾਰ ...
ਗੜ੍ਹਸ਼ੰਕਰ, 17 ਮਾਰਚ (ਧਾਲੀਵਾਲ)-ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਸੂਬੇ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਸੂਬੇ ਭਰ ਵਿਚ ਮਨਾਏ ਜਾ ਰਹੇ ਇਨਸਾਫ਼ ਹਫ਼ਤੇ ਤਹਿਤ ਕੀਤੇ ਜਾ ਰਹੇ ਧਰਨਾ ਪ੍ਰਦਰਸ਼ਨਾਂ ...
ਗੜ੍ਹਸ਼ੰਕਰ, 17 ਮਾਰਚ (ਧਾਲੀਵਾਲ)- ਡੈਮੋਕ੍ਰੈਟਿਕ ਟੀਚਰਜ਼ ਫਰੰਟ ਇਕਾਈ ਗੜ੍ਹਸ਼ੰਕਰ, ਜੀਵਨ ਜਾਗਿ੍ਤੀ ਮੰਚ, ਕਿਰਤੀ ਕਿਸਾਨ ਯੂਨੀਅਨ, ਦੋਆਬਾ ਸਾਹਿਬ ਸਭਾ ਅਤੇ ਡਾ. ਬੀ.ਆਰ. ਅੰਬੇਡਕਰ ਮਿਸ਼ਨ ਟਰੱਸਟ ਵਲੋਂ ਸਾਂਝੇ ਤੌਰ 'ਤੇ ਦੇਸ਼ ਵਿਚ ਅਤੇ ਪ੍ਰੋਫੈਸ਼ਨਲ ਸਿੱਖਿਆ ...
ਸੈਲਾ ਖ਼ੁਰਦ, 17 ਮਾਰਚ (ਹਰਵਿੰਦਰ ਸਿੰਘ ਬੰਗਾ)-ਬਦਲਾਅ ਦੀ ਨੀਤੀ ਤਹਿਤ ਪੰਜਾਬ 'ਚ ਸੱਤਾ 'ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਜੰਗ-ਏ-ਆਜ਼ਾਦੀ ਯਾਦਗਾਰ 'ਚ ਬਿਨਾਂ ਵਜ੍ਹਾ ਪੁਲਿਸ ਦੀਆਂ ਧਾੜਾਂ ਦੇ ਦਾਖ਼ਲੇ ਨਾਲ ਦੇਸ਼ ਭਗਤਾਂ ਦਾ ਕੀਤਾ ਗਿਆ ਅਪਮਾਨ ਦੇਸ਼ ਵਾਸੀ ਕਿਸੇ ...
ਹਾਜੀਪੁਰ, 17 ਮਾਰਚ (ਜੋਗਿੰਦਰ ਸਿੰਘ)- ਆਮ ਆਦਮੀ ਪਾਰਟੀ ਆਪਣਾ ਇੱਕ ਸਾਲ ਪੂਰਾ ਹੋਣ 'ਤੇ ਝੂਠੇ ਦਾਅਵੇ ਕਰਕੇ ਆਪਣੀ ਜਿੰਨੀ ਮਰਜ਼ੀ ਪਿੱਠ ਥਪ-ਥਪਾਈ ਜਾਵੇ ਪਰ ਅਸਲੀਅਤ ਇਹ ਹੈ ਕਿ ਆਪ ਸਰਕਾਰ ਦੇ ਇੱਕ ਸਾਲ ਦੇ ਕਾਰਜਕਾਲ ਦੌਰਾਨ ਅਮਨ ਸ਼ਾਂਤੀ ਭੰਗ ਹੋਈ ਹੈ ਅਤੇ ਲੋਕਾਂ ਕੋਲ ...
ਹੁਸ਼ਿਆਰਪੁਰ, 17 ਮਾਰਚ (ਬਲਜਿੰਦਰਪਾਲ ਸਿੰਘ)-ਅਦਾਰਾ 'ਅਜੀਤ' ਸ਼ੁਰੂ ਤੋਂ ਹੀ ਲੋਕਾਂ ਦੀ ਆਵਾਜ਼ ਬਣ ਕੇ ਉੱਭਰੀ ਹੈ ਅਤੇ ਹੁਣ ਵੀ ਜਦੋਂ ਇਸ ਵਲੋਂ ਸੱਚ ਦੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਤਾਂ ਇਸ ਨੂੰ ਦਬਾਉਣ ਦੀ ਮਨਸ਼ਾ ਨਾਲ ਪੰਜਾਬ ਦੀ 'ਆਪ' ਸਰਕਾਰ ਵੱਖ-ਵੱਖ ਹੱਥਕੰਡੇ ...
ਮਾਹਿਲਪੁਰ, 17 ਮਾਰਚ (ਰਜਿੰਦਰ ਸਿੰਘ)- ਮਿਲਨ ਸਪੋਰਟਸ ਕਲੱਬ ਮੁੱਖੋਮਜਾਰਾ ਸੂਰਾਪੁਰ ਵੱਲੋਂ ਸਮੂਹ ਪੰਚਾਇਤ ਤੇ ਇਲਾਕਾ ਵਾਸੀ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ 16ਵਾਂ ਓਪਨ ਪੇਂਡੂ ਪੱਧਰੀ ਫੁੱਟਬਾਲ ਟੂਰਨਾਮੈਂਟ ਪ੍ਰਧਾਨ ਤੇਜਵਿੰਦਰ ਸਿੰਘ ਦੀ ਅਗਵਾਈ ਸ਼ੁਰੂ ...
ਦਸੂਹਾ, 17 ਮਾਰਚ (ਭੁੱਲਰ)- ਡੀ. ਏ. ਵੀ. ਕਾਲਜ ਦਸੂਹਾ ਦੇ ਇਕਨਾਮਿਕਸ ਵਿਭਾਗ ਅਤੇ 'ਇਕਨਾਮਿਕਸ ਸੁਸਾਇਟੀ' ਵਲੋਂ ਵਿਦਿਆਰਥੀਆਂ ਨੂੰ ਉਦਯੋਗਾਂ ਨਾਲ ਜੋੜਨ ਦੇ ਮੰਤਵ ਨਾਲ 'ਸੈਂਚਰੀ ਐਮ.ਡੀ.ਐਫ. ਪਲਾਈਵੁੱਡ ਕੰਪਨੀ' ਭੀਖੋਵਾਲ ਹੁਸ਼ਿਆਰਪੁਰ ਵਿਖੇ ਵਿੱਦਿਅਕ ਟੂਰ ਲਿਜਾਇਆ ...
ਕੋਟਫ਼ਤੂਹੀ, 17 ਮਾਰਚ (ਅਟਵਾਲ)-ਬਲੱਡ ਮੋਟੀਵੇਟਰ ਤੇ ਬਲੱਡ ਡੋਨਰਾਂ ਵਲੋਂ ਕੋਟਫ਼ਤੂਹੀ ਵਿਖੇ ਬਲੱਡ ਦੀ ਕਮੀ ਨੂੰ ਦੇਖਦੇ ਹੋਏ ਚੇਅਰਮੈਨ ਜਤਿੰਦਰ ਸਿੰਘ ਲਵਲੀ ਦੀ ਸਰਪ੍ਰਸਤੀ ਹੇਠ ਮੀਟਿੰਗ ਕੀਤੀ ਗਈ ਜਿਸ ਵਿਚ ਸਹੀਦ-ਏ- ਆਜ਼ਮ ਭਗਤ ਸਿੰਘ ਨੂੰ ਸਮਰਪਿਤ ਚੌਥਾ ਖ਼ੂਨਦਾਨ ...
ਗੜ੍ਹਸ਼ੰਕਰ, 17 ਮਾਰਚ (ਧਾਲੀਵਾਲ)-ਬੀਤੇ ਦਿਨੀਂ ਪੰਜਾਬ ਮਾਸਟਰਜ਼ ਗੇਮਜ਼ ਐਸੋਸੀਏਸ਼ਨ ਵਲੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਵਿਖੇ ਕਰਵਾਏ ਗਏ 5ਵੇਂ ਅਥਲੈਟਿਕਸ ਮੁਕਾਬਲਿਆਂ ਵਿਚ ਗੜ੍ਹਸ਼ੰਕਰ ਦੇ ਪਿੰਡ ਸਿਕੰਦਰਪੁਰ ਦੇ ਵੈਟਨਰ ਐਥਲੀਟ ਹਰਜਿੰਦਰ ਸਿੰਘ ...
ਰਾਮਗੜ੍ਹ ਸੀਕਰੀ, 17 ਮਾਰਚ (ਕਟੋਚ)- ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਨੇ ਸਰਕਾਰੀ ਪ੍ਰਾਇਮਰੀ ਸਕੂਲ ਬਹਿ ਦਰਿਆ ਦੇ ਨਵੇਂ ਕਮਰੇ ਦਾ ਉਦਘਾਟਨ ਕਰਕੇ ਇਸ ਨੂੰ ਸਕੂਲ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ | ਇਸ ਤੋਂ ਪਹਿਲਾਂ ਪਿੰਡ ਵਿਖੇ ਪਹੁੰਚਣ ਤੇ ਵਿਧਾਇਕ ...
ਦਸੂਹਾ, 17 ਮਾਰਚ (ਕੌਸ਼ਲ)- ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਲੋਂ ਦਿਨ-ਰਾਤ ਇਕ ਕਰਕੇ ਹਲਕੇ ਦੇ ਲੋਕਾਂ ਦੀਆ ਸਮੱਸਿਆਵਾਂ ਦਾ ਹੱਲ ਕੀਤਾ ਜਾ ਰਿਹਾ ਹੈ | ਇਸੇ ਲੜੀ ਤਹਿਤ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵੱਲੋਂ ਆਪਣੇ ਗ੍ਰਹਿ ਵਿਖੇ ਸਾਰੇ ਵਿਭਾਗ ਦੇ ...
ਦਸੂਹਾ, 17 ਮਾਰਚ (ਭੁੱਲਰ)- ਐਸ. ਵੀ. ਜੇ. ਸੀ. ਡੀ. ਏ. ਵੀ. ਪਬਲਿਕ ਸਕੂਲ ਦਸੂਹਾ ਵਿਖੇ ਜਮਾਤ ਐਲ ਕੇ ਜੀ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਸਫਲਤਾ ਮੌਕੇ ਕਿੰਡਰ ਗਾਡਨ ਗ੍ਰੈਜੂਏਸ਼ਨ ਡੇ ਪਿ੍ੰਸੀਪਲ ਰਸਮੀ ਮਹਿੰਗੀ ਦੀ ਕੁਸ਼ਲ ਅਗਵਾਈ ਹੇਠ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਖਾਸ ...
ਦਸੂਹਾ, 17 ਮਾਰਚ (ਕੌਸ਼ਲ)- ਪੰਜਾਬ ਮਾਸਟਰ ਗੇਮਜ਼ ਐਸੋਸੀਏਸ਼ਨ ਵਲੋਂ ਲਵਲੀ ਯੂਨੀਵਰਸਿਟੀ ਵਿਖੇ ਹੋਏ ਮੁਕਾਬਲੇ ਦੌਰਾਨ ਦਸੂਹਾ ਦੇ ਮਾਸਟਰ ਅਥਲੀਟ ਨੇ ਤਿੰਨ ਸੋਨੇ ਦੇ ਤਗਮੇ ਹਾਸਲ ਕਰਕੇ ਇਲਾਕੇ ਦਾ ਮਾਣ ਵਧਾਇਆ ਹੈ | ਇਸ ਮੌਕੇ ਮਾਸਟਰ ਅਥਲੀਟ ਸੋਹਣ ਲਾਲ ਰਾਜਪੂਤ ਨੇ ...
ਹੁਸ਼ਿਆਰਪੁਰ, 17 ਮਾਰਚ (ਬਲਜਿੰਦਰਪਾਲ ਸਿੰਘ)-ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਘਰੋਂ ਭਜਾਉਣ ਦੇ ਦੋਸ਼ 'ਚ ਥਾਣਾ ਬੁੱਲ੍ਹੋਵਾਲ ਪੁਲਿਸ ਨੇ ਕਥਿਤ ਦੋਸ਼ੀ ਨੂੰ ਨਾਮਜ਼ਦ ਕੀਤਾ ਹੈ | ਜਾਣਕਾਰੀ ਅਨੁਸਾਰ ਪਿੰਡ ਪੱਜੋਦਿਓਤਾ ਦੀ ਵਾਸੀ ਇੱਕ ਔਰਤ ਨੇ ਪੁਲਿਸ ਨੂੰ ...
ਹੁਸ਼ਿਆਰਪੁਰ, 17 ਮਾਰਚ (ਬਲਜਿੰਦਰਪਾਲ ਸਿੰਘ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਨਤੀਜੇ 'ਚ ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਦਾ ਬੀ.ਏ. ਸਮੈਸਟਰ ਤੀਜਾ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਰਜਕਾਰੀ ਪਿ੍ੰਸੀਪਲ ਪ੍ਰਸ਼ਾਂਤ ...
ਦਸੂਹਾ, 17 ਮਾਰਚ (ਕੌਸ਼ਲ)- ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਅੰਮਿ੍ਤਸਰ ਦੀ ਵਿਦਿਆਰਥਣ ਡਾ. ਪੰਪੋਸ਼ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲ਼ੇ ਅਧਿਆਪਕਾਂ ਅਤੇ ਦੋਸ਼ੀ ਵਿਦਿਆਰਥੀਆਂ ਵਿਰੁੱਧ ਨਿਰਪੱਖ ਜਾਂਚ ਕਰਨ ਤੋਂ ਬਾਅਦ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ...
ਦਸੂਹਾ, 17 ਮਾਰਚ (ਭੁੱਲਰ)- ਡਾ. ਪ੍ਰੀਤ ਮਹਿੰਦਰ ਸਿੰਘ ਸਿਵਲ ਸਰਜਨ ਹੁਸ਼ਿਆਰਪੁਰ ਦੇ ਨਿਰਦੇਸ਼ਾਂ ਤੇ ਐੱਸ.ਐਮ.ਓ. ਡਾ. ਦਵਿੰਦਰ ਪੁਰੀ ਦੀ ਅਗਵਾਈ ਹੇਠ ਸਿਵਲ ਹਸਪਤਾਲ ਦਸੂਹਾ ਵਿਖੇ ਵਿਸ਼ਵ ਗਲੂਕੋਮਾ ਹਫ਼ਤਾ ਮਨਾਇਆ ਗਿਆ | ਵਿਸ਼ਵ ਮੋਤੀਆਬਿੰਦ ਹਫ਼ਤੇ ਦੌਰਾਨ ਅੱਖਾਂ ਦੇ ...
ਐਮਾਂ ਮਾਂਗਟ, 17 ਮਾਰਚ (ਗੁਰਜੀਤ ਸਿੰਘ ਭੰਮਰਾ)- ਭੰਮਰਾ ਗੋਤਰ ਦੇ ਜਠੇਰਿਆਂ ਦਾ ਸਲਾਨਾ ਜੋੜ ਮੇਲਾ 20 ਮਾਰਚ ਦਿਨ ਸੋਮਵਾਰ ਨੂੰ ਬੰਗਾਲੀਪੁਰ ਤਹਿਸੀਲ ਦਸੂਹਾ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਨੂੰਗੋ ਜਗਦੇਵ ਸਿੰਘ ਡੁਗਰੀਆਂ ਰਾਜਪੂਤ ...
ਕੋਟਫ਼ਤੂਹੀ, 17 ਮਾਰਚ (ਅਟਵਾਲ)-ਪਿੰਡ ਖੇੜਾ ਵਿਖੇ ਬੈਂਸ ਗੋਤ ਦੇ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ 20 ਤੇ 21 ਮਾਰਚ ਨੂੰ ਮਨਾਇਆ ਜਾ ਰਿਹਾ ਹੈ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਨੰਬਰਦਾਰ ਪਾਲ ਸਿੰਘ, ਇੰਦਰਜੀਤ ਸਿੰਘ, ਹਰਜੀਤ ਸਿੰਘ, ਨਰਿੰਦਰ ਸਿੰਘ, ਬਲਜਿੰਦਰ ...
ਜੰਡਿਆਲਾ ਮੰਜਕੀ, 17 ਮਾਰਚ (ਸੁਰਜੀਤ ਸਿੰਘ ਜੰਡਿਆਲਾ)- ਜੰਡਿਆਲਾ-ਫ਼ਗਵਾੜਾ ਰੋਡ 'ਤੇ ਸਥਿਤ ਧਨੀ ਪਿੰਡ 'ਚ ਸੌਂਦ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ 20 ਮਾਰਚ ਦਿਨ ਸੋਮਵਾਰ ਨੂੰ ਕਰਵਾਇਆ ਜਾ ਰਿਹਾ ਹੈ | ਕਾਹਨਾਂ ਢੇਸੀਆਂ ਰੋਡ 'ਤੇ ਸਥਿਤ ਜਠੇਰਿਆਂ ਦੀ ਜਗ੍ਹਾ 'ਤੇ ਸ੍ਰੀ ...
ਹੁਸ਼ਿਆਰਪੁਰ, 17 ਮਾਰਚ (ਬਲਜਿੰਦਰਪਾਲ ਸਿੰਘ)-ਅਗਰਵਾਲ ਬਾਂਸਲ ਗੋਤ ਦੇ ਜਠੇਰਿਆਂ ਦਾ ਸਾਲਾਨਾ ਭੰਡਾਰਾ 19 ਮਾਰਚ ਦਿਨ ਐਤਵਾਰ ਨੂੰ ਪਿੰਡ ਹਰਦੋਖ਼ਾਨਪੁਰ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਾਮ ਸੁੰਦਰ ਬਾਂਸਲ ਨੇ ਦੱਸਿਆ ਕਿ ਇਸ ਮੌਕੇ ਝੰਡਾ ...
ਐਮਾ ਮਾਂਗਟ, 17 ਮਾਰਚ (ਗੁਰਾਇਆ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ 20 ਮਾਰਚ ਨੂੰ ਦਿੱਤੇ ਜਾ ਰਹੇ ਧਰਨੇ ਵਿਚ ਅਕਾਲੀ ਦਲ ਦੇ ਵਰਕਰ ਵਧ ਚੜ੍ਹ ਕੇ ਹਿੱਸਾ ਲੈਣ ...
ਗੜ੍ਹਸ਼ੰਕਰ, 17 ਮਾਰਚ (ਧਾਲੀਵਾਲ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਗਏ ਬੀ.ਐੱਸ. ਸੀ. ਫੈਸ਼ਨ ਡਿਜ਼ਾਈਨਿੰਗ ਸਮੈਸਟਰ ਪਹਿਲਾ ਦੇ ਨਤੀਜੇ ਵਿਚ ਡੀ.ਏ.ਵੀ. ਕਾਲਜ ਫ਼ਾਰ ਗਰਲਜ਼ ਗੜ੍ਹਸ਼ੰਕਰ ਦੀਆਂ ਵਿਦਿਆਰਥਣਾਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ | ...
ਹੁਸ਼ਿਆਰਪੁਰ, 17 ਮਾਰਚ (ਬਲਜਿੰਦਰਪਾਲ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਥਿਆਲ ਦੇ ਵਿਦਿਆਰਥੀਆਂ ਨੇ ਪੀ.ਐਚ.ਸੀ. ਚੱਕੋਵਾਲ ਦਾ ਦੌਰਾ ਕੀਤਾ, ਇਸ ਟੂਰ ਦਾ ਮਕਸਦ ਬੱਚਿਆਂ ਨੂੰ ਪੀ.ਐਚ.ਸੀ. ਚੱਕੋਵਾਲ ਦੇ ਕੰਮ ਕਰਨ ਦੇ ਤਰੀਕੇ ਨੂੰ ਸਮਝਾਉਣਾ ਸੀ ¢ ਸੀਨੀਅਰ ਮੈਡੀਕਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX