ਜਗਰਾਉਂ, 17 ਮਾਰਚ (ਸ਼ਮਸ਼ੇਰ ਸਿੰਘ ਗਾਲਿਬ)-ਆਮ ਆਦਮੀ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਅਤੇ ਜਨਤਾ ਨਾਲ ਕੀਤੀ ਵਾਅਦਾ ਖ਼ਿਲਾਫ਼ੀ ਅਤੇ ਅਸਫ਼ਲ ਗਾਰੰਟੀਆਂ ਦੇ ਵਿਰੁੱਧ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ 'ਤੇ ਸਾਬਕਾ ਵਿਧਾਇਕ ਐੱਸ.ਆਰ. ਕਲੇਰ ਦੀ ਅਗਵਾਈ ਹੇਠ ਅਕਾਲੀ ਦਲ-ਬਸਪਾ ਵਲੋਂ ਐੱਸ.ਡੀ.ਐੱਮ. ਦਫ਼ਤਰ ਜਗਰਾਉਂ ਵਿਖੇ ਧਰਨਾ ਲਗਾਇਆ ਗਿਆ | ਇਸ ਪ੍ਰੋਗਰਾਮ ਦੇ ਇੰਚਾਰਜ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ 'ਆਪ' ਸਰਕਾਰ ਅਕਾਲੀ ਦਲ ਨੂੰ ਤੋੜਨਾ ਅਤੇ ਬਦਨਾਮ ਕਰਨਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਇਹ ਵੱਡੇ-ਵਡੇ ਵਾਅਦੇ ਅਤੇ ਦਾਅਵੇ ਕਰ ਕੇ ਸੱਤਾ 'ਚ ਆਈ ਸੀ, ਇਕ ਸਾਲ ਵਿਚ ਹੀ ਇਸ ਦਾ ਰੰਗ ਲੋਕਾਂ ਦੇ ਮਨਾਂ ਤੋਂ ਲਹਿ ਗਿਆ ਹੈ | ਇਸ ਸਮੇਂ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਆਮ ਤੋਂ 'ਖਾਸ' ਬਣੀ ਪਾਰਟੀ ਹਰ ਫਰੰਟ 'ਤੇ ਫੇਲ੍ਹ ਸਾਬਿਤ ਹੋਈ ਹੈ | ਇਕ ਸਾਲ ਵਿਚ ਹੀ ਸੂਬੇ ਦੇ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ | ਭਾਈ ਗਰੇਵਾਲ ਨੇ ਕਿਹਾ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਿਰਫ਼ ਅਕਾਲੀ ਦਲ ਹੀ ਬਚਾ ਸਕਦਾ ਹੈ ਅਤੇ ਪੰਜਾਬ ਦੀ ਵਿਰਾਸਤ ਨੂੰ ਬਚਾਉਣ ਲਈ ਅਕਾਲੀ ਦਲ ਦਾ ਸਾਥ ਦੇਵੋ | ਸਾਬਕਾ ਵਿਧਾਇਕ ਅਤੇ ਸੀਨੀਅਰ ਅਕਾਲੀ ਆਗੂ ਭਾਗ ਸਿੰਘ ਮੱਲ੍ਹਾ ਨੇ ਅਕਾਲੀ ਦਲ ਦੀ ਸਰਕਾਰ ਸਮੇਂ ਹੋਏ ਵਿਕਾਸ ਕਾਰਜਾਂ ਦਾ ਵਿਸਥਾਰ ਨਾਲ ਜ਼ਿਕਰ ਕਰਦਿਆਂ ਕਿਹਾ ਕਿ 'ਆਪ' ਸਰਕਾਰ ਸਹੂਲਤਾਂ ਅਤੇ ਸਕੀਮਾਂ ਖ਼ਤਮ ਕਰ ਰਹੀ ਹੈ, ਇਸ ਨਾਲ ਲੋਕਾਂ 'ਚ ਰੋਹ ਵਧ ਰਿਹਾ ਹੈ | ਇਸ ਸਮੇਂ ਸਾਬਕਾ ਵਿਧਾਇਕ ਐੱਸ.ਆਰ. ਕਲੇਰ ਨੇ ਕਿਹਾ ਕਿ 'ਆਪ' ਲੋਕਾਂ ਨੂੰ ਲੁਭਾਊ ਤੇ ਵੱਡੇ-ਵੱਡੇ ਦਾਅਵੇ ਕਰਕੇ ਸੱਤਾ 'ਚ ਆਈ ਸੀ ਤੇ ਇਕ ਸਾਲ 'ਚ ਹਰ ਪਾਸੇ ਤੋਂ ਨਾਕਾਮ ਸਿੱਧ ਹੋਈ ਹੈ | ਅਸਫ਼ਲ ਗਾਰੰਟੀਆਂ ਨੇ ਲੋਕਾਂ ਦੇ ਮਨਾਂ 'ਚ ਰੋਹ ਪੈਦਾ ਕਰ ਦਿੱਤਾ ਹੈ | ਇਸ ਮੌਕੇ ਬਸਪਾ ਪ੍ਰਧਾਨ ਸਾਧੂ ਸਿੰਘ ਤੱਪੜ, ਹਲਕਾ ਇੰਚਾਰਜ ਬਸਪਾ ਹਰਜੀਤ ਸਿੰਘ ਨੇ ਕਿਹਾ ਕਿ ਗਰੀਬ ਵਰਗ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ | ਇਸ ਮੌਕੇ ਚੇਅਰਮੈਨ ਦੀਦਾਰ ਸਿੰਘ ਮਲਕ, ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਆਮ ਆਦਮੀ ਪਾਰਟੀ ਸਰਕਾਰ ਵਲੋਂ ਆਮ ਲੋਕਾਂ ਨਾਲ ਕੀਤੇ ਝੂਠੇ ਵਾਅਦਿਆਂ ਖ਼ਿਲਾਫ਼ ਐੱਸ.ਡੀ.ਐੱਮ ਜਗਰਾਉਂ ਨੂੰ ਮੈਮੋਰੰਡਮ ਦਿੱਤਾ ਗਿਆ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਟ੍ਰਾਂਸਪੋਰਟ ਵਿੰਗ ਦੇ ਸਕੱਤਰ ਬਿੰਦਰ ਸਿਘ ਮਨੀਲਾ, ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ, ਯੂਥ ਪ੍ਰਧਾਨ ਵਰਿੰਦਰਪਾਲ ਸਿੰਘ ਪਾਲੀ, ਸਰਕਲ ਪ੍ਰਧਾਨ ਸਿਵਰਾਜ ਸਿੰਘ, ਸਰਕਲ ਪ੍ਰਧਾਨ ਮਨਦੀਪ ਸਿੰਘ ਬਿੱਟੂ, ਪ੍ਰਧਾਨ ਸੰਦੀਪ ਸਿੰਘ ਧਾਲੀਵਾਲ, ਪ੍ਰਧਾਨ ਸੁਖਦੇਵ ਸਿੰਘ ਗਿੱਦੜਵਿੰਡੀ, ਸੁਖਦੇਵ ਸਿੰਘ ਜੱਗਾ, ਪ੍ਰਧਾਨ ਸਰਪ੍ਰੀਤ ਸਿੰਘ ਕਾਉਂਕੇ, ਕੌਂਸਲਰ ਦਵਿੰਦਰਜੀਤ ਸਿੰਘ ਸਿੱਧੂ, ਬਾਦਲ ਸਿੰਘ ਹਠੂਰ, ਸਾਬਕਾ ਸਰਪੰਚ ਜੋਰਾ ਸਿੰਘ ਬੁਰਜ ਕੁਲਾਰਾਂ, ਸਾਬਕਾ ਸਰਪੰਚ ਸਤਨਾਮ ਸਿੰਘ, ਸਾਬਕਾ ਸਰਪੰਚ ਸੁਰਿੰਦਰ ਸਿੰਘ, ਨੰਬਰਦਾਰ ਰੇਸ਼ਮ ਸਿੰਘ ਲੱਖਾ, ਪੰਚ ਸਿਕੰਦਰ ਸਿੰਘ ਲੱਖਾ, ਜਸਵੰਤ ਸਿੰਘ ਕੋਠੇ ਖੰਜੂਰਾ, ਡਾਇਰੈਕਟਰ ਬਲਜੀਤ ਸਿੰਘ ਹਠੂਰ, ਸਾਬਕਾ ਸਰਪੰਚ ਸ਼ੇਰ ਸਿੰਘ ਰਸੂਲਪੁਰ, ਡਾ: ਬਲਦੇਵ ਸਿੰਘ ਅਖਾੜਾ, ਦੀਪਇੰਦਰ ਸਿੰਘ ਭੰਡਾਰੀ, ਜਿੰਦਰ ਸਿੰਘ ਭੰਮਰਾ, ਮਨਦੀਪ ਸਿੰਘ ਸਿੱਧਵਾਂ ਕਲਾਂ, ਪ੍ਰਧਾਨ ਹਰਦੀਪ ਸਿੰਘ ਮਾਣੂੰਕੇ, ਪ੍ਰਧਾਨ ਸੁਰਵੇਸ਼ ਕੁਮਾਰ, ਪ੍ਰਧਾਨ ਸੁਖਮੰਦਰ ਸਿੰਘ, ਚਰਨਜੀਤ ਕੌਰ ਕਾਉਂਕੇ, ਸਾਬਕਾ ਸਰਪੰਚ ਮਨਜਿੰਦਰ ਸਿੰਘ ਮਨੀ ਕਾਉਂਕੇ, ਸਾਬਕਾ ਸਰਪੰਚ ਰੇਸ਼ਮ ਸਿੰਘ ਮਾਣੂੰਕੇ, ਨੰਬਰਦਾਰ ਜਗਸੀਰ ਸਿੰਘ ਮਾਣੂੰਕੇ, ਸਰਪੰਚ ਬੁੱਧ ਸਿੰਘ, ਬਲਰਾਜ ਸਿੰਘ ਗਰੇਵਾਲ ਲੀਲ੍ਹਾਂ ਆਦਿ ਹਾਜ਼ਰ ਸਨ |
ਹੰਬੜਾਂ, 17 ਮਾਰਚ (ਮੇਜਰ ਹੰਬੜਾਂ)-ਬੇਮੌਸਮੀ ਬਾਰਿਸ਼ ਅਤੇ ਹਨੇਰੀ ਚੱਲਣ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਧਰਤੀ 'ਤੇ ਵਿਛ ਜਾਣ ਨਾਲ ਪੱਕਣ 'ਤੇ ਆਈ ਕਣਕ ਦੀ ਫ਼ਸਲ ਦਾ ਖੇਤੀਬਾੜੀ ਬਲਾਕ ਲੁਧਿਆਣਾ ਮਾਂਗਟ-1 ਅਤੇ ਬਲਾਕ ਸਿੱਧਵਾਂ ਬੇਟ ਅਧੀਨ ਆਉਂਦੇ ...
ਰਾਏਕੋਟ, 17 ਮਾਰਚ (ਬਲਵਿੰਦਰ ਸਿੰਘ ਲਿੱਤਰ)-ਬੇਮੌਸਮੀ ਬਾਰਿਸ਼ ਅਤੇ ਮੌਸਮ ਦੀ ਖ਼ਰਾਬੀ ਨੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਦਾ ਨੁਕਸਾਨ ਕੀਤਾ | ਇਸ ਮੌਕੇ ਕਿਸਾਨ ਜਸਵੰਤ ਸਿੰਘ ਧਾਲੀਆਂ ਨੇ ਦੱਸਿਆ ਕਿ ਬੀਤੀ ਕੱਲ੍ਹ ਰਾਤ ਚੱਲੇ ਹਨੇਰੀ-ਝੱਖੜ ਅਤੇ ਪਏ ...
ਗੁਰੂਸਰ ਸੁਧਾਰ, 17 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਦਿਹਾਤੀ ਖੇਤਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਜਤਿੰਦਰਾ ਗਰੀਨ ਫ਼ੀਲਡ ਸਕੂਲ ਗੁਰੂਸਰ ਸੁਧਾਰ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਨੇ ਹੁਨਰ ਨੂੰ ਨਿਖ਼ਾਰਨ ਲਈ ਵੱਖ-ਵੱਖ ਸਮੇਂ ਪ੍ਰੋਗਰਾਮ ਕਰਵਾਏ ਜਾਂਦੇ ...
ਜਗਰਾਉਂ, 17 ਮਾਰਚ (ਹਰਵਿੰਦਰ ਸਿੰਘ ਖ਼ਾਲਸਾ)-ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵਲੋਂ ਜੀ-20 ਦੇਸ਼ਾਂ ਦੇ ਨੁਮਾਇੰਦਿਆਂ ਦੀਆਂ ਦੇਸ਼ ਭਰ ਦੇ 12 ਸ਼ਹਿਰਾਂ 'ਚ ਹੋ ਰਹੀਆਂ ਮੀਟਿੰਗਾਂ ਖ਼ਿਲਾਫ਼ ਪਿੰਡਾਂ 'ਚ ਕਿਸਾਨਾਂ-ਮਜ਼ਦੂਰਾਂ ਵਲੋਂ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ | ...
ਰਾਏਕੋਟ, 17 ਮਾਰਚ (ਸੁਸ਼ੀਲ)-ਨਗਰ ਕੌਂਸਲ ਰਾਏਕੋਟ ਵਲੋਂ ਸਥਾਨਕ ਸ਼ਹਿਰ ਦੇ ਟਿਊਬਵੈੱਲ ਨੰਬਰ 1 ਦੇ ਨੇੜੇ ਉਸਾਰੀਆਂ ਗਈਆਂ 14 ਦੁਕਾਨਾਂ ਨੂੰ ਕਿਰਾਏ 'ਤੇ ਦੇਣ ਸਬੰਧੀ ਕੌਂਸਲ ਵਲੋਂ ਰੱਖੀ ਗਈ ਬੋਲੀ ਵਿਚ ਕਿਰਾਏ 'ਤੇ ਦੁਕਾਨਾਂ ਲੈਣ ਦੇ ਚਾਹਵਾਨ ਵਿਅਕਤੀਆਂ ਨੂੰ ਉਸ ਸਮੇਂ ...
ਜਗਰਾਉਂ, 17 ਮਾਰਚ (ਹਰਵਿੰਦਰ ਸਿੰਘ ਖ਼ਾਲਸਾ)-ਨਾਨਕਸਰ ਸੰਪਰਦਾਇ ਦੇ ਮਹਾਂਪੁਰਖ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੇ ਜਨਮ ਦਿਹਾੜੇ ਦੀ ਖੁਸ਼ੀ ਵਿਚ ਇਕਜੋਤ ਨਿਵਾਸ ਅਗਵਾੜ ਲੋਪੋ ਕਾਉਂਕੇ ਰੋਡ ਜਗਰਾਉਂ ਵਿਖੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾ ਕੇ ਸਮਾਗਮ ...
ਹਠੂਰ, 17 ਮਾਰਚ (ਜਸਵਿੰਦਰ ਸਿੰਘ ਛਿੰਦਾ)-ਪ੍ਰਧਾਨ ਮੰਤਰੀ ਯੋਜਨਾ ਅਧੀਨ ਨਾਨਕਸਰ ਤੋਂ ਝੋਰੜਾਂ ਤੱਕ ਬਣੀ ਸ਼ਾਨਦਾਰ ਸੜਕ ਤੋਂ ਸਾਰੇ ਪਿੰਡਾਂ ਦੇ ਲੋਕ ਬੇਹੱਦ ਖੁਸ਼ ਹਨ | ਇਹ ਸੜਕ ਬਣੀ ਨੂੰ ਅਜੇ ਕੁਝ ਸਮਾਂ ਹੀ ਹੋਇਆ ਹੈ ਅਤੇ ਠੇਕੇਦਾਰ ਵਲੋਂ ਸੜਕ ਨੂੰ ਹਰ ਪੱਖੋਂ ...
ਜਗਰਾਉਂ, 17 ਮਾਰਚ (ਹਰਵਿੰਦਰ ਸਿੰਘ ਖ਼ਾਲਸਾ)-ਸਥਾਨਕ ਕਮੇਟੀ ਪਾਰਕ 'ਚ ਇਕੱਠੇ ਹੋ ਕੇ ਇਲਾਕੇ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਬੀਤੇ ਦਿਨੀਂ ਅੰਮਿ੍ਤਸਰ ਵਿਖੇ ਖ਼ੁਦਕਸ਼ੀ ਕਰ ਗਈ ਡਾ. ਪੰਪੋਸ਼ ਦੇ ਦੋਸ਼ੀਆਂ ਦੀ ਗਿ੍ਫ਼ਤਾਰੀ ਅਤੇ ਸਖ਼ਤ ਸਜਾਵਾਂ ਦੇਣ ਦੀ ਮੰਗ ਨੂੰ ਲੈ ...
ਜਗਰਾਉਂ, 17 ਮਾਰਚ (ਸ਼ਮਸ਼ੇਰ ਸਿੰਘ ਗਾਲਿਬ)-ਯੂਰੋ ਕਿੱਡਜ਼ ਸਕੂਲ ਜਗਰਾਉਂ 'ਚ ਅੱਜ ਗਰੈਜੂਏਸ਼ਨ ਸਮਾਗਮ ਕਰਵਾ ਕੇ ਬੱਚਿਆਂ ਨੂੰ ਸਰਟੀਫ਼ਿਕੇਟ ਵੰਡੇ ਗਏ | ਇਸ ਸਮੇਂ ਸਕੂਲ ਦੇ ਪ੍ਰਬੰਧਕ, ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ | ਸਰਟੀਫ਼ਿਕੇਟ ਵੰਡਣ ਤੋਂ ਪਹਿਲਾਂ ਨੰਨ੍ਹੇ ...
ਹਠੂਰ, 17 ਮਾਰਚ (ਜਸਵਿੰਦਰ ਸਿੰਘ ਛਿੰਦਾ)-ਆਈਡੀਅਲ ਕਾਨਵੈਂਟ ਸਕੂਲ ਹਠੂਰ ਵਿਖੇ ਪਿ੍ੰ. ਅਜੈਪਾਲ ਸਿੰਘ ਹਠੂਰ ਦੀ ਅਗਵਾਈ ਹੇਠ ਸਕੂਲ ਦੇ 2023-24 ਦੇ ਨਵੇਂ ਸ਼ੈਸ਼ਨ ਦੀ ਪੜ੍ਹਾਈ ਸ਼ੁਰੂ ਹੋ ਗਈ ਹੈ | ਇਸ ਸੰਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਪਿ੍ੰ. ਅਜੈਪਾਲ ਸਿੰਘ ਹਠੂਰ ...
ਭੂੰਦੜੀ, 17 ਮਾਰਚ (ਕੁਲਦੀਪ ਸਿੰਘ ਮਾਨ)-ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੇ ਸਤਲੁਜ ਦਰਿਆ ਦੇ ਆਸਪਾਸ ਬੇਟ ਤੇ ਪਛੜੇ ਇਲਾਕੇ ਅੰਦਰ ਸਮੈਕ ਵਰਗੇ ਮਾਰੂ ਨਸ਼ੇ ਪੂਰੀ ਤਰ੍ਹਾਂ ਪੈਰ ਪਸਾਰ ਪਸਾਰ ਚੁੱਕੇ ਹਨ, ਇਸ ਇਲਾਕੇ 'ਚ ਕੀਮਤੀ ਜਾਨਾਂ ਵੀ ਭੰਗ ਦੇ ਭਾਣੇ ਜਾ ਰਹੀਆਂ ਹਨ | ਲੋਕ ...
ਗੁਰੂਸਰ ਸੁਧਾਰ, 17 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਐਤੀਆਣਾ ਵਿਖੇ ਆਟਾ ਦਾਲ ਸਕੀਮ ਤਹਿਤ 100 ਗ਼ਰੀਬ ਪਰਿਵਾਰਾਂ ਦੇ ਨੀਲੇ ਕਾਰਡ ਕੱਟੇ ਜਾਣ ਕਾਰਨ ਜਿਥੇ ਹਾਹਾਕਾਰ ਮਚੀ ਹੈ ਤੇ ਉਥੇ ਲਾਭਪਾਤਰੀਆਂ 'ਚ ਨਿਰਾਸ਼ਾ ਦਾ ਆਲਮ ਹੈ | ਸਰਪੰਚ ਲਖਵੀਰ ਸਿੰਘ ਤੇ ਸਾਬਕਾ ...
ਮੁੱਲਾਂਪੁਰ-ਦਾਖਾ, 17 ਮਾਰਚ (ਨਿਰਮਲ ਸਿੰਘ ਧਾਲੀਵਾਲ)-ਈਸਟਵੁੱਡ ਇੰਟਰਨੈਸ਼ਨਲ ਸਕੂਲ ਰਾਏਕੋਟ ਰੋਡ ਮੰਡੀ ਮੁੱਲਾਂਪੁਰ, ਕਈ ਹੋਰ ਵਿੱਦਿਅਕ ਅਦਾਰਿਆਂ ਦੇ ਪ੍ਰਬੰਧਕੀ ਪ੍ਰਧਾਨ ਅਤੇ ਸ਼ੈੱਲਰ ਉਦਯੋਗ ਮਾਲਕ ਅਨੰਦ ਸਰੂਪ ਸਿੰਘ ਮੋਹੀ ਦੀ ਧਰਮ ਪਤਨੀ ਅਤੇ ਦਮਨਜੀਤ ਸਿੰਘ ...
ਰਾਏਕੋਟ, 17 ਮਾਰਚ (ਬਲਵਿੰਦਰ ਸਿੰਘ ਲਿੱਤਰ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸੂਬੇ ਅੰਦਰ 17 ਮਾਰਚ ਤੋਂ 24 ਮਾਰਚ ਤੱਕ ਹਲਕਾ ਵਾਰ ਐੱਸ.ਡੀ.ਐੱਮ ਦਫ਼ਤਰਾਂ ਦੇ ਸਾਹਮਣੇ ਰੋਸ ਧਰਨਿਆਂ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ | ਜਿਸ ਤਹਿਤ ਵਿਧਾਨ ਸਭਾ ...
ਹੰਬੜਾਂ, 17 ਮਾਰਚ (ਮੇਜਰ ਹੰਬੜਾਂ)-ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਵਲੋਂ ਵਾਤਾਵਰਨ ਨੂੰ ਬਚਾਏ ਜਾਣ 'ਚ ਪਾਏ ਜਾ ਰਹੇ ਯੋਗਦਾਨ ਬਦਲੇ ਗ੍ਰਾਮ ਪੰਚਾਇਤ ਹੰਬੜਾਂ ਸਰਪੰਚ ਰਣਜੋਧ ਸਿੰਘ ਜੱਗਾ, ਉੱਘੇ ਸਮਾਜ ਸੇਵੀ ਸਾਬਕਾ ਸਰਪੰਚ ਹਰਨੇਕ ਸਿੰਘ ਲਾਦੀਆਂ, ਪੰਚਾਇਤ ...
ਹੰਬੜਾਂ, 17 ਮਾਰਚ (ਮੇਜਰ ਹੰਬੜਾਂ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਸਬਾ ਹੰਬੜਾਂ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵਲੋਂ ਜੀ-20 ਦੇ ਅੰਮਿ੍ਤਸਰ ਵਿਖੇ ਚੱਲ ਰਹੇ ਸੰਮੇਲਨ ਦਾ ਵਿਰੋਧ ਕਰਦਿਆਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਜੀ-20 ਨੂੰ ਦੇਸ਼ ...
ਹੰਬੜਾਂ, 17 ਮਾਰਚ (ਹਰਵਿੰਦਰ ਸਿੰਘ ਮੱਕੜ)-ਬੀਤੀ ਰਾਤ ਅਚਾਨਕ ਪਏ ਬੇਮੌਸਮੀ ਮੀਂਹ ਤੇ ਹਨੇਰੀ ਨਾਲ ਕਿਸਾਨਾਂ ਦੀ ਖਾਸ ਕਰ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਪੱਕਣ ਕਿਨਾਰੇ ਆਉਣ ਕਾਰਨ ਬਹੁਤ ਪ੍ਰਭਾਵਿਤ ਹੋਈ ਹੈ, ਅੱਜ ਸਵੇਰੇ ਹੰਬੜਾਂ ਦੇ ਆਸ-ਪਾਸ ਇਲਾਕੇ ਦੇ ਖੇਤਾਂ ਵਿਚ ...
ਮੁੱਲਾਂਪੁਰ-ਦਾਖਾ, 17 ਮਾਰਚ (ਨਿਰਮਲ ਸਿੰਘ ਧਾਲੀਵਾਲ)-ਖੇਤਾਂ ਅੰਦਰ ਲਹਿਰਾ ਰਹੀ ਕਣਕ, ਸਰ੍ਹੋਂ ਦੀ ਫ਼ਸਲ ਰਾਤ ਭਰ ਲਗਾਤਾਰ ਮੀਂਹ ਅਤੇ ਤੇਜ਼ ਹਵਾਵਾਂ (ਝੱਖੜ) ਨਾਲ ਵਿਛ ਗਈ | ਬੁਰੀ ਤਰ੍ਹਾਂ ਨੁਕਸਾਨੀ ਕਣਕ, ਸਰੋ੍ਹਾ ਵਾਲੇ ਖੇਤਾਂ 'ਚ ਸਵੇਰ ਹੁੰਦਿਆਂ ਹੀ ਕਿਸਾਨ ਮੱਥੇ 'ਤੇ ...
ਹੰਬੜਾਂ, 17 ਮਾਰਚ (ਹਰਵਿੰਦਰ ਸਿੰਘ ਮੱਕੜ)-ਇਥੋਂ ਨਜ਼ਦੀਕੀ ਪਿੰਡ ਮਲਕਪੁਰ ਬੇਟ ਵਿਖੇ ਸਾਲਾਨਾ 8ਵਾਂ ਛਿੰਝ ਮੇਲਾ ਗਿਆਨ ਪਹਿਲਵਾਨ ਅਖਾੜਾ ਮਲਕਪੁਰ ਦੀ ਅਗਵਾਈ 'ਚ ਕਰਵਾਇਆ ਗਿਆ, ਜਿਸ ਵਿਚ 15 ਅਖਾੜਿਆਂ ਦੇ 50 ਜੋੜੇ ਪਹਿਲਵਾਨਾਂ ਨੇ ਜ਼ੋਰ ਅਜਮਾਇਸ਼ ਕੀਤੀ | ਇਸ ਛਿੰਝ ਮੇਲੇ ...
ਰਾਏਕੋਟ, 17 ਮਾਰਚ (ਬਲਵਿੰਦਰ ਸਿੰਘ ਲਿੱਤਰ)-ਲੱਜਿਆਵਤੀ ਜੈਨ ਮੈਮੋਰੀਅਲ ਹਸਪਤਾਲ ਬਰਨਾਲਾ ਚੌਕ, ਰਾਏਕੋਟ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ | ਡਾ. ਰਮੇਸ਼ ਜੈਨ ਨੇ ਦੱਸਿਆ ਇਹ ਕੈਂਪ 19 ਮਾਰਚ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ...
ਸਮਰਾਲਾ, 17 ਮਾਰਚ (ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਪੰਜਾਬੀ ਮਾਂ ਬੋਲੀ ਦੇ ਬੇਬਾਕ ਵਕੀਲ ਸ਼ਾਇਰ ਬਾਬੂ ਫਿਰੋਜ਼ਦੀਨ ਸ਼ਰਫ ਦਾ ਸਾਹਿਤ ਤੇ ਭਾਸ਼ਾ 'ਚ ਪਾਇਆ ਵਡਮੁੱਲਾ ਯੋਗਦਾਨ ਅਭੁੱਲ ਹੈ | ਇਹ ਸ਼ਬਦ ਲੇਖਕ ਮੰਚ ਸਮਰਾਲਾ ਦੀ ਬਾਬੂ ਫਿਰੋਜ਼ਦੀਨ ਸ਼ਰਫ ਹੁਰਾਂ ਦੀ ਯਾਦ ਵਿਚ ...
ਜੌੜੇਪੁਲ ਜਰਗ, 17 ਮਾਰਚ (ਪਾਲਾ ਰਾਜੇਵਾਲੀਆ)-ਮਹਾਨ ਯੁੱਗ ਪੁਰਸ਼ ਜਥੇਦਾਰ ਸੰਤ ਬਾਬਾ ਮਹਿੰਦਰ ਸਿੰਘ ਰਾੜਾ ਸਾਹਿਬ ਜਰਗ ਵਾਲਿਆਂ ਦੀ ਬਰਸੀ ਗੁ. ਯਾਦਗਾਰ ਸਾਹਿਬ ਜਰਗ ਵਿਖੇ ਗੁਰਦੁਆਰਾ ਮੁਖੀ ਸੰਤ ਬਾਬਾ ਭੁਪਿੰਦਰ ਸਿੰਘ ਰਾੜਾ ਸਾਹਿਬ ਜਰਗ ਵਾਲਿਆਂ ਦੀ ਸਰਪ੍ਰਸਤੀ ਹੇਠ ...
ਮਲੌਦ, 17 ਮਾਰਚ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਮਲੌਦ ਦੀ ਮੀਟਿੰਗ ਬਲਾਕ ਪ੍ਰਧਾਨ ਦਵਿੰਦਰ ਸਿੰਘ ਰਾਜੂ ਸਿਰਥਲਾ ਦੀ ਅਗਵਾਈ ਹੇਠ ਗੁਰਦੁਆਰਾ ਸ਼ਹੀਦਗੜ੍ਹ ਸਾਹਿਬ ਸਿਹੌੜਾ ਵਿਖੇ ਹੋਈ, ਜਿਸ ਵਿਚ ਬਲਾਕ ਦੇ ਪਿੰਡਾਂ ...
ਹੰਬੜਾਂ, 17 ਮਾਰਚ (ਹਰਵਿੰਦਰ ਸਿੰਘ ਮੱਕੜ)-ਹੰਬੜਾਂ ਵਿਖੇ ਭਾਰਤੀ ਸੰਵਿਧਾਨ ਨਿਰਮਾਤਾ ਤੇ ਯੁੱਗ ਪੁਰਸ਼ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੇ 132ਵੇਂ ਜਨਮ ਦਿਵਸ ਨੂੰ ਸਮਰਪਿਤ ਵਿਸ਼ਾਲ ਸਮਾਗਮ ਮਨਾਉਣ ਸੰਬੰਧੀ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਦੌਰਾਨ ...
ਜਗਰਾਉਂ, 17 ਮਾਰਚ (ਹਰਵਿੰਦਰ ਸਿੰਘ ਖ਼ਾਲਸਾ)-ਗੱਲਾ ਮਜ਼ਦੂਰ ਯੂਨੀਅਨ ਜਗਰਾਉਂ ਮੰਡੀ ਦੇ ਵਰਕਰਾਂ ਨੇ ਇੱਥੇ ਜੀ-20 ਮੁਲਕਾਂ ਦੀਆਂ ਭਾਰਤ 'ਚ ਹੋ ਰਹੀਆਂ ਪੂੰਜੀ ਨਿਵੇਸ਼ ਮੀਟਿੰਗਾਂ ਦੇ ਵਿਰੋਧ 'ਚ ਸਾਮਰਾਜੀ ਸੰਸਥਾ ਦਾ ਪੁਤਲਾ ਫੂਕਿਆ | ਪ੍ਰਧਾਨ ਦੇਵ ਰਾਜ ਦੀ ਅਗਵਾਈ ਹੇਠ ...
ਭੂੰਦੜੀ, 17 ਮਾਰਚ (ਕੁਲਦੀਪ ਸਿੰਘ ਮਾਨ)-ਦੇਸ਼ 'ਚ ਜੋ ਜੀ-20 ਦਾ ਸੰਮੇਲਨ ਪ੍ਰਗਤੀ ਮੈਦਾਨ ਦਿੱਲੀ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਹੋ ਰਿਹਾ ਹੈ | ਜੀ-20 ਸਾਮਰਾਜੀ ਮੁੁਲਕਾਂ ਦੀ ਹੀ ਇਕ ਜਥੇਬੰਦੀ ਹੈ ਜੋ ਸਾਡੇ ਦੇਸ਼ ਨੂੰ ਲੁੱਟਣ ਦੀਆਂ ਵਿਉਤਾਂ ਬਣਾਈਆਂ ਜਾ ਰਹੀਆਂ ਹਨ, ...
ਚੌਂਕੀਮਾਨ, 17 ਮਾਰਚ (ਤੇਜਿੰਦਰ ਸਿੰਘ ਚੱਢਾ)-ਜਗਰਾਉਂ ਇਲਾਕੇ ਵਿਚ ਬੀਤੀ ਰਾਤ ਆਈ ਹਨੇਰੀ-ਝੱਖੜ ਤੇ ਮੀਂਹ ਨੇ ਪੱਕਣ ਕੰਢੇ ਖੜ੍ਹੀ ਸੈਂਕੜੇ ਏਕੜ ਕਣਕ ਦੀ ਫ਼ਸਲ ਨੂੰ ਵਿਛਾ ਦਿੱਤਾ ਹੈ | ਇਸ ਨਾਲ ਕਿਸਾਨਾਂ ਦੇ ਸਾਹ ਸੂਤੇ ਗਏ ਹਨ | ਇਸ ਸੰਬੰਧੀ ਪਿੰਡ ਕੁਲਾਰ ਦੇ ਕਿਸਾਨ ਵੀਰ ...
ਮੁੱਲਾਂਪੁਰ-ਦਾਖਾ, 17 ਮਾਰਚ (ਨਿਰਮਲ ਸਿੰਘ ਧਾਲੀਵਾਲ)-ਮੰਡੀ ਮੁੱਲਾਂਪੁਰ ਦਾਖਾ ਗੁਰੂ ਨਾਨਕ ਚੈਰੀਟੇਬਲ ਟਰੱਸਟ ਵਲੋਂ ਗੁਰਜੀਤ ਸਿੰਘ ਸਹੋਤਾ (ਬੈਲਵੇਡਰ ਕੈਂਟ ਯੂ.ਕੇ) ਦੇ ਸਹਿਯੋਗ ਨਾਲ ਗੁਰਮਤਿ ਭਵਨ ਅੱਡਾ ਦਾਖਾ ਮੰਡੀ ਮੁੱਲਾਂਪੁਰ ਵਿਖੇ ਅੰਗਹੀਣ ਸਹਾਇਤਾ ਕੈਂਪ ...
ਗੁਰੂਸਰ ਸੁਧਾਰ, 17 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਬੀਤੀ ਅੱਧੀ ਰਾਤ ਤੋਂ ਗੜੇ੍ਹਮਾਰੀ ਦੇ ਨਾਲ ਸ਼ੁਰੂ ਹੋਏ ਮੀਂਹ ਜੋ ਕਿ ਸਵੇਰ ਤੱਕ ਰੁਕ-ਰੁਕ ਕੇ ਪੈਂਦਾ ਰਿਹਾ ਨੇ ਇਲਾਕੇ ਦੇ ਤਕਰੀਬਨ ਸਾਰੇ ਪਿੰਡਾਂ ਅੰਦਰ ਕਣਕ ਦੀ ਪੱਕਣ ਆ ਰਹੀ ਫ਼ਸਲ ਨੂੰ ਭਾਰੀ ਨੁਕਸਾਨ ...
ਜਗਰਾਉਂ, 17 ਮਾਰਚ (ਹਰਵਿੰਦਰ ਸਿੰਘ ਖ਼ਾਲਸਾ)-ਨਾਨਕਸਰ ਸੰਪਰਦਾਇ ਦੇ ਮਹਾਂਪੁਰਖ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੇ ਜਨਮ ਦਿਹਾੜੇ ਦੀ ਖੁਸ਼ੀ 'ਚ ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਕਰਵਾਏ ਜਾਣ ਵਾਲੇ ਸਮਾਗਮ ਨੂੰ ਦੇਖਦਿਆਂ ਪੂਰੇ ਦਰਬਾਰ ਦੀ ਸੰਤ ...
ਚੌਂਕੀਮਾਨ, 17 ਮਾਰਚ (ਤੇਜਿੰਦਰ ਸਿੰਘ ਚੱਢਾ)-ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੇ ਸਰਗਰਮ ਵਰਕਰਾਂ ਤੇ ਅਹੁਦੇਦਾਰਾਂ ਦੀ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਅਗਵਾਈ ਵਿਚ ਪਿੰਡ ਤਲਵੰਡੀ ਕਲਾਂ ...
ਜਗਰਾਉਂ, 17 ਮਾਰਚ (ਸ਼ਮਸ਼ੇਰ ਸਿੰਘ ਗਾਲਿਬ)-ਗੋਲਡਨ ਟਰੈਵਲ ਦੀ ਜਗਰਾਉਂ ਬ੍ਰਾਂਚ 'ਚ ਆਈਲਟਸ ਦੇ ਨਾਲ-ਨਾਲ ਪੀ.ਟੀ.ਈ. ਦੀ ਤਿਆਰੀ ਆਧੁਨਿਕ ਤਰੀਕੇ ਨਾਲ ਕਰਵਾਈ ਜਾਂਦੀ ਹੈ | ਕਮਜ਼ੋਰ ਵਿਦਿਆਰਥੀਆਂ ਨੂੰ ਵਾਧੂ ਕਲਾਸਾਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਉਹ ਆਪਣੇ ਲੋੜੀਂਦੇ ...
ਜਗਰਾਉਂ, 17 ਮਾਰਚ (ਗੁਰਦੀਪ ਸਿੰਘ ਮਲਕ)-ਮੈਕਰੋ ਗਲੋਬਲ ਮੋਗਾ ਦੀ ਜਗਰਾਉਂ ਬ੍ਰਾਂਚ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਧੜਾਧੜ ਸਟੱਡੀ ਵੀਜ਼ੇ ਲਗਵਾ ਕੇ ਖਿੱਚ ਦਾ ਕੇਂਦਰ ਬਣੀ ਹੋਈ ਹੈ | ਮੈਕਰੋ ਗਲੋਬਲ ਦੀ ਜਗਰਾਉਂ ਬ੍ਰਾਂਚ ਇਕ ਵਾਰ ਫਿਰ ਹੋਣਹਾਰ ਵਿਦਿਆਰਥੀ ਦਾ ਵਿਦੇਸ਼ ...
ਲੁਧਿਆਣਾ, 17 ਮਾਰਚ (ਪੁਨੀਤ ਬਾਵਾ)- ਕਿਸਾਨੀ ਮੰਗਾਂ ਸਬੰਧੀ ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਲੁਧਿਆਣਾ ਦੇ ਵਫ਼ਦ ਵਲੋਂ ਲੁਧਿਆਣਾ ਦੇ ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨਾਲ ਮੁਲਾਕਾਤ ਕੀਤੀ ਗਈ | ਵਫ਼ਦ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ...
ਸਿੱਧਵਾਂ ਬੇਟ, 17 ਮਾਰਚ (ਜਸਵੰਤ ਸਿੰਘ ਸਲੇਮਪੁਰੀ)-ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਮੁਖੀ ਕੋਲ ਕੁਲਵੰਤ ਕੌਰ ਪਤਨੀ ਬਲਵਿੰਦਰ ਕੌਰ ਵਾਸੀ ਭੂੰਦੜੀ ਵਲੋਂ ਇਕ ਜ਼ਮੀਨੀ ਵਿਵਾਦ ਨੂੰ ਲੈ ਕੇ ਕੀਤੀ ਗਈ ਲਿਖਤੀ ਸ਼ਿਕਾਇਤ ਦੀ ਪੜਤਾਲ ਇਕ ਡੀ.ਐੱਸ.ਪੀ. ਰੈਂਕ ਦੇ ...
ਰਾਏਕੋਟ, 17 ਮਾਰਚ (ਬਲਵਿੰਦਰ ਸਿੰਘ ਲਿੱਤਰ)-ਪੁਲਿਸ ਥਾਣਾ ਸਿਟੀ ਰਾਏਕੋਟ ਵਲੋਂ ਇਕ ਵਿਅਕਤੀ ਨੂੰ ਨਸ਼ੇ ਦੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਹੈ | ਇਸ ਮੌਕੇ ਏ.ਐੱਸ.ਆਈ. ਅਲਬੇਲ ਸਿੰਘ ਪੁਲਿਸ ਮੁਲਾਜ਼ਮਾਂ ਸਮੇਤ ਬੱਸ ਸਟੈਂਡ ਰਾਏਕੋਟ ਵਿਖੇ ਮੌਜੂਦ ਸਨ ਤਾਂ ਕਿਸੇ ...
ਜਗਰਾਉਂ/ਰਾਏਕੋਟ, 17 ਮਾਰਚ (ਹਰਵਿੰਦਰ ਸਿੰਘ ਖ਼ਾਲਸਾ, ਬਲਵਿੰਦਰ ਸਿੰਘ ਲਿੱਤਰ)-ਤੇਰ੍ਹਾਂ ਮੰਜ਼ਿਲਾਂ ਨਾਨਕਸਰ ਠਾਠ ਝੋਰੜਾਂ ਵਿਖੇ ਵਿਧਾਨ ਸਭਾ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਚੱਲ ਰਹੇ ਸਮਾਗਮ ਦੌਰਾਨ ਹਾਜ਼ਰੀਆਂ ਭਰਨ ਪੁੱਜੇ | ਇਸ ਮੌਕੇ ਨਾਨਕਸਰ ...
ਭੂੰਦੜੀ, 17 ਮਾਰਚ (ਕੁਲਦੀਪ ਸਿੰਘ ਮਾਨ)-ਸੀਨੀਅਰ ਮੈਡੀਕਲ ਅਫ਼ਸਰ ਡਾ: ਮਨਦੀਪ ਕੌਰ ਸਿੱਧਵਾਂ ਬੇਟ ਦੀ ਅਗਵਾਈ ਹੇਠ ਭੂੰਦੜੀ ਵਿਖੇ ਟੀ.ਬੀ. ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਮੁੱਖ ਮੰਤਵ ਟੀ.ਬੀ. ਮੁਕਤ ਭਾਰਤ ਅਤੇ ਲੋਕਾਂ ਨੂੰ ਟੀ.ਬੀ. ਪ੍ਰਤੀ ਜਾਗਰੂਕ ਕਰਨਾ ਹੈ | ...
ਜਗਰਾਉਂ, 17 ਮਾਰਚ (ਗੁਰਦੀਪ ਸਿੰਘ ਮਲਕ)-ਸਿਵਲ ਸਰਜਨ ਲੁਧਿਆਣਾ ਅਤੇ ਸਿਵਲ ਹਸਪਤਾਲ ਸਿੱਧਵਾਂ ਬੇਟ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਮਨਦੀਪ ਸਿੱਧੂ ਦੀ ਅਗਵਾਈ ਹੇਠ ਸਿਹਤ ਵਿਭਾਗ ਵਲੋਂ ਪਿੰਡ ਲੀਲਾਂ ਮੇਘ ਸਿੰਘ, ਰਾਮਗੜ੍ਹ ਭੁੱਲਰ, ਸ਼ੇਰਪੁਰ ਕਲਾਂ, ਸ਼ੇਰਪੁਰ ਖੁਰਦ ...
ਜਗਰਾਉਂ, 17 ਮਾਰਚ (ਸ਼ਮਸ਼ੇਰ ਸਿੰਘ ਗਾਲਿਬ)-ਸਾਇੰਸ ਕਾਲਜ ਜਗਰਾਉਂ ਵਿਖੇ ਜੀ-20 ਪ੍ਰੋਗਰਾਮ ਤਹਿਤ ਸਲੋਗਨ ਬਣਾਉਣ ਦਾ ਮੁਕਾਬਲਾ ਅਤੇ ਰਚਨਾਤਮਕ ਲਿਖਤ ਮੁਕਾਬਲਾ ਕਰਵਾਇਆ ਗਿਆ | ਇਸ ਮੌਕੇ ਕਾਲਜ ਡਾਇਰੈਕਟਰ ਪ੍ਰੋ: ਕਿਰਪਾਲ ਕੌਰ ਨੇ ਵਿਦਿਆਰਥੀਆਂ ਨੂੰ ਵਧੀਆ ਕਾਰਗੁਜਾਰੀ ...
ਰਾਏਕੋਟ, 17 ਮਾਰਚ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਸ਼ਹਿਰ 'ਚ ਵਾਹਨ ਚੋਰ ਗਰੋਹ ਮੁੜ ਸਰਗਰਮ ਹੋਇਆ, ਜਿਸ ਤਹਿਤ ਤਹਿਸੀਲ ਕੰਪਲੈਕਸ ਰਾਏਕੋਟ ਨੇੜਿਓਾ ਇਕ ਮੋਟਰਸਾਈਕਲ ਚੋਰੀ ਹੋ ਜਾਣ ਦਾ ਸਮਾਚਾਰ ਹੈ | ਇਸ ਮੌਕੇ ਪੀੜਤ ਸਵਰਨਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬੁਰਜ ...
ਜਗਰਾਉਂ, 17 ਮਾਰਚ (ਗੁਰਦੀਪ ਸਿੰਘ ਮਲਕ)-ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਸਰਕਲ ਜਗਰਾਉਂ ਵਲੋਂ ਅੱਜ ਸਹਾਇਕ ਰਜਿਸਟਰਾਰ ਮਨੀਸ਼ ਮੰਗਲਾ ਦਾ ਜਗਰਾਉਂ ਦਫ਼ਤਰ ਵਿਖੇ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ | ਇਸ ਸੰਬੰਧੀ ਸਕੱਤਰ ਹਰਜਿੰਦਰ ਸਿੰਘ ...
ਭੰੂਦੜੀ, 17 ਮਾਰਚ (ਕੁਲਦੀਪ ਸਿੰਘ ਮਾਨ)-ਪੰਜਾਬੀ ਨਾਟਕ ਦੀ ਨੱਕੜਦਦੀ ਨੋਰਾ ਰਿਚਾਰਡਸ ਅਤੇ ਨਾਟਕਕਾਰ ਆਈ.ਸੀ. ਨੰਦਾ ਨੂੰ ਸਮਰਪਿਤ ਨਾਟ ਕਲਾਂ ਕੇਂਦਰ ਜਗਰਾਉਂ ਵਲੋਂ 27 ਮਾਰਚ ਨੂੰ ਸਵੇਰੇ 11 ਵਜੇ ਤੋਂ ਸ਼ਾਮ 3 ਵਜੇ ਤੱਕ ਪੰਜਾਬੀ ਭਵਨ ਲੁਧਿਆਣਾ ਵਿਚ ਪੰਜਾਬੀ ਸਾਹਿਤ ...
ਹੰਬੜਾਂ, 17 ਮਾਰਚ (ਮੇਜਰ ਹੰਬੜਾਂ)-ਪ੍ਰੀਤ ਨਰਸਿੰਗ ਹੋਮ ਹੰਬੜਾਂ/ਸਿੱਧਵਾਂ ਬੇਟ ਦੀ ਡਾਕਟਰੀ ਟੀਮ ਵਲੋਂ ਇਲਾਕੇ ਅੰਦਰ ਲਗਾਏ ਜਾ ਰਹੇ ਮੁਫ਼ਤ ਮੈਡੀਕਲ ਜਾਂਚ ਕੈਂਪ ਦੀ ਲੜੀ ਤਹਿਤ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ, ਜਿਸ 'ਚ ਔਰਤ ਰੋਗਾਂ ਦੇ ਮਾਹਿਰ ਡਾ: ਪ੍ਰਭਜੋਤ ...
ਰਾਏਕੋਟ, 17 ਮਾਰਚ (ਸੁਸ਼ੀਲ)-ਸਥਾਨਕ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਟਾਹਲੀਆਣਾ ਸਾਹਿਬ ਵਿਖੇ ਸਿਵਲ ਹਸਪਤਾਲ ਰਾਏਕੋਟ ਦੇ ਸਹਿਯੋਗ ਨਾਲ ਜਨਰਲ ਬਿਮਾਰੀਆਂ ਦਾ ਮੁਫ਼ਤ ਮੈਡੀਕਲ ਜਾਂਚ ਕੈਂਪ ਡਾ: ਅਮਨਦੀਪ ਕੌਰ ਦੀ ਦੇਖ-ਰੇਖ ਹੇਠ ਲਗਾਇਆ ਗਿਆ | ਇਸ ਮੈਡੀਕਲ ...
ਚੌਂਕੀਮਾਨ, 17 ਮਾਰਚ (ਤੇਜਿੰਦਰ ਸਿੰਘ ਚੱਢਾ)-ਸਰਕਾਰੀ ਹਾਈ ਸਕੂਲ ਮੰਡਿਆਣੀ ਵਿਖੇ ਇਕ ਸਾਦਾ ਸਮਾਗਮ ਕਰਵਾਇਆ ਗਿਆ ਜਿਸ ਵਿਚ ਮੈਥ ਉਲੰਪੀਆਡ ਵਿਚ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਦੇ ਮੈਥ ਅਧਿਆਪਕ ਭੁਪਿੰਦਰ ਸਿੰਘ ਨੇ ਦੱਸਿਆ ਕਿ ...
ਹਠੂਰ, 17 ਮਾਰਚ (ਜਸਵਿੰਦਰ ਸਿੰਘ ਛਿੰਦਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਜਗਰਾਉਂ ਦੀ ਮੀਟਿੰਗ ਪਿੰਡ ਭੰਮੀਪੁਰਾ ਵਿਖੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਬਲਾਕ ਦੇ ਦੋ ਦਰਜਨ ਪਿੰਡਾਂ ਦੇ ਨੁਮਾਇੰਦੇ ਸ਼ਾਮਿਲ ...
ਲੁਧਿਆਣਾ, 17 ਮਾਰਚ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਤੇ ਰੰਗ ਕਰਮੀ ਡਾ. ਨਿਰਮਲ ਜੌੜਾ ਦੇ ਮਾਤਾ ਸਰਦਾਰਨੀ ਗੁਰਦੇਵ ਕੌਰ (80) ਸੁਪਤਨੀ ਸਵਰਗੀ ਮਾਸਟਰ ਜੀਤ ਸਿੰਘ ਦਾ ਬੀਤੀ ਰਾਤ ਦਿਹਾਂਤ ਹੋ ਗਿਆ | ਮਾਤਾ ਜੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX