ਬਟਾਲਾ, 17 ਮਾਰਚ (ਕਾਹਲੋਂ)-ਹਲਕਾ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਕਮਿਸ਼ਨਰ ਨਗਰ ਨਿਗਮ ਬਟਾਲਾ ਡਾ. ਸ਼ਾਇਰੀ ਭੰਡਾਰੀ ਵਲੋਂ ਬਟਾਲਾ ਸ਼ਹਿਰ ਅੰਦਰ ਚੱਲ ਰਹੇ ਵੱਖ-ਵੱਖ ਕਾਰਜਾਂ ਦਾ ਨਿਰੀਖਣ ਕੀਤਾ ਗਿਆ | ਉਨ੍ਹਾਂ ਵਲੋਂ ਸ਼ਹਿਰ ਨੂੰ ਸਾਫ-ਸੁਥਰਾ ਰੱਖਣ, ਸੀਵਰੇਜ ਸਿਸਟਮ ਸਮੇਤ ਵੱਖ-ਵੱਖ ਵਿਕਾਸ ਕਾਰਜਾਂ ਦਾ ਨਿਰੀਖਣ ਕੀਤਾ ਤੇ ਨਿਸ਼ਚਿਤ ਸਮੇਂ ਅੰਦਰ ਵਿਕਾਸ ਕਾਰਜ ਮੁਕੰਮਲ ਕਰਨ ਲਈ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ | ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਮਹਿਜ ਇਕ ਸਾਲ ਦੇ ਅੰਦਰ ਬਟਾਲਾ ਹਲਕੇ ਅੰਦਰ ਵਿਕਾਸ ਕਾਰਜ ਨਿਰਪੱਖ ਢੰਗ ਨਾਲ ਕਰਵਾਏ ਗਏ ਹਨ ਅਤੇ ਲੋਕ ਭਲਾਈ ਸਕੀਮਾਂ ਦਾ ਲਾਭ ਪਾਰਦਰਸ਼ੀ ਢੰਗ ਨਾਲ ਹੇਠਲੇ ਪੱਧਰ ਤੱਕ ਪੁਜਦਾ ਕੀਤਾ ਗਿਆ ਹੈ | ਬਟਾਲਾ ਸ਼ਹਿਰ ਦੇ ਵਿਕਾਸ ਕੰਮਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨਾ ਤੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਹੱਲ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ | ਇਸ ਮੌਕੇ ਐਕਸੀਅਨ ਹਰਜੋਤ ਸਿੰਘ, ਯਸ਼ਪਾਲ ਚੌਹਾਨ, ਆਸ਼ੂ ਗੋਇਲ, ਅਜੇ ਕੁਮਾਰ, ਗਗਨ ਬਟਾਲਾ, ਮਾਣਕ ਮਹਿਤਾ, ਨਿੱਕੂ ਹੰਸਪਾਲ ਆਦਿ ਹਾਜ਼ਰ ਸਨ |
ਗੁਰਦਾਸਪੁਰ, 17 ਮਾਰਚ (ਆਰਿਫ਼)-ਪੰਜਾਬ ਦੀ ਜਨਤਾ ਨੰੂ ਇਨਸਾਫ਼ ਦਿਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਇਨਸਾਫ਼ ਹਫ਼ਤੇ ਤਹਿਤ ਅੱਜ ਗੁਰੂ ਨਾਨਕ ਪਾਰਕ ਵਿਖੇ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਦੀ ...
ਗੁਰਦਾਸਪੁਰ, 17 ਮਾਰਚ (ਆਰਿਫ਼)-ਗੁਰਦਾਸਪੁਰ ਸਥਿਤ ਜ਼ਿਲ੍ਹਾ ਲਾਇਬ੍ਰੇਰੀ ਦੀ ਕਾਇਆ ਕਲਪ ਕਰਨ ਲਈ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵਲੋਂ ਕੀਤੇ ਗਏ ਯਤਨਾਂ ਦੇ ਬਾਅਦ ਆਖ਼ਰਕਾਰ ਇਸ ਲਾਇਬ੍ਰੇਰੀ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ | ...
ਗੁਰਦਾਸਪੁਰ, 17 ਮਾਰਚ (ਆਰਿਫ਼)-ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਮਹਾਤਮਾ ਗਾਂਧੀ ਨੈਸ਼ਨਲ ਕੌਂਸਲ ਆਫ਼ ਰੂਰਲ ਐਜੂਕੇਸ਼ਨ ਸਕੀਮ ਦੇ ਅਧੀਨ ਸੋਸ਼ਲ ਇੰਟਰਪ੍ਰੀਨਊਰਸ਼ਿਪ ਸਵੱਛਤਾ ਅਤੇ ਰੂਰਲ ਐਂਗੇਜਮੈਂਟ ਸੈਲ ਵਲੋਂ ਸਟੂਡੈਂਟ ਕੈਂਪਸ ਬਾਜ਼ਾਰ ਲਗਾਇਆ ਗਿਆ | ਇਸ ਮੌਕੇ ...
ਕਾਲਾ ਅਫਗਾਨਾ, 17 ਮਾਰਚ (ਅਵਤਾਰ ਸਿੰਘ ਰੰਧਾਵਾ)-ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਘਣੀਏ ਕੇ ਬਾਂਗਰ ਦੀ ਪੰਚਾਇਤੀ, ਸ਼ਾਮਲਾਤ ਜਾਂ ਹੋਰ ਕਿਸੇ ਸਾਂਝੀ ਜਗ੍ਹਾ ਉਪਰ ਕਿਸੇ ਵੀ ਵਿਅਕਤੀ ਦੀ ਸ਼ਹਿ ਉਪਰ ਨਾਜਾਇਜ਼ ਕਬਜ਼ੇ ਨਹੀਂ ਹੋਣ ਦੇਵਾਂਗੇ | ਇਨ੍ਹਾਂ ...
ਬਟਾਲਾ, 17 ਮਾਰਚ (ਹਰਦੇਵ ਸਿੰਘ ਸੰਧੂ)-ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਮਾਨਯੋਗ ਇੰਸਪੈਕਟਿੰਗ ਜੱਜ ਐੱਸ.ਐੱਸ. ਮਦਾਨ ਵਲੋਂ ਬਟਾਲਾ ਕੋਰਟ ਦਾ ਦੌਰਾ ਕੀਤਾ ਗਿਆ | ਬਾਰ ਐਸੋਸੀਏਸ਼ਨ ਪਹੁੰਚਣ 'ਤੇ ਬਾਰ ਦੇ ਵਕੀਲ ਭਾਈਚਾਰੇ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ | ...
ਘੁਮਾਣ, 17 ਮਾਰਚ (ਬੰਮਰਾਹ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਸਕੱਤਰ ਸਰਵਨ ਸਿੰਘ ਦੀ ਅਗਵਾਈ 'ਚ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਪਿੰਡ ਪੇਜੋਚੱਕ ਤੇ ਕਿਸ਼ਨਕੋਟ ਅੱਡੇ ਵਿਚ ਰੁੱਖਾਂ ਦੀ ਕੀਤੀ ਜਾ ਰਹੀ ਕਟਾਈ ਨੂੰ ਰੁਕਵਾ ਕੇ ਸਰਕਾਰ ਤੇ ਹਾਈਵੇ ਅਥਾਰਟੀ ...
ਬਟਾਲਾ, 17 ਮਾਰਚ (ਕਾਹਲੋਂ)-ਸਥਾਨਕ ਇਕ ਪੈਲੇਸ ਵਿਚ ਸਰਪੰਚ-ਪੰਚ ਯੂਨੀਅਨ ਦੀ ਚੋਣ ਬਖ਼ਤਾਵਰ ਸਿੰਘ ਸਰਪੰਚ ਚੋਰਾਂਵਾਲੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ | ਇਸ ਮੌਕੇ ਸਰਪੰਚ ਬਖ਼ਤਾਵਰ ਸਿੰਘ ਸਰਪੰਚ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਤੇ ਇਸ ਦੇ ਨਾਲ ਹੀ ਬਾਕੀ ...
ਕਾਦੀਆਂ, 17 ਮਾਰਚ (ਕੁਲਵਿੰਦਰ ਸਿੰਘ)-ਬੀਤੀ ਦੇਰ ਸ਼ਾਮ ਕਾਦੀਆਂ ਦੇ ਇਕ ਸਬਮਰਸੀਬਲ ਪੰਪ ਤੇ ਜਨਰੇਟਰ ਮਕੈਨਿਕ ਦਾ ਮੋਟਰਸਾਈਕਲ ਉਸ ਸਮੇਂ ਚੋਰੀ ਹੋ ਗਿਆ, ਜਦੋਂ ਉਹ ਕਿਸੇ ਦੇ ਘਰ ਮੋਟਰ ਪੰਪਰ ਠੀਕ ਕਰਨ ਲਈ ਪਹੁੰਚਿਆ ਸੀ | ਰਜਿੰਦਰ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ...
ਪੁਰਾਣਾ ਸ਼ਾਲਾ, 17 ਮਾਰਚ (ਅਸ਼ੋਕ ਸ਼ਰਮਾ)-ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਕੋਟ ਭੱਲਾ ਦੀ ਵਸਨੀਕ ਇਕ ਔਰਤ ਪਾਸੋਂ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਵਲੋਂ 7 ਗ੍ਰਾਮ ਸੋਨੇ ਦੇ ਗਹਿਣੇ ਤੇ 20 ਹਜ਼ਾਰ ਨਕਦੀ ਖੋਹਣ ਦੀ ਖ਼ਬਰ ਪ੍ਰਾਪਤ ਹੋਈ ਹੈ | ਪੁਲਿਸ ...
ਕਾਦੀਆਂ, 17 ਮਾਰਚ (ਕੁਲਦੀਪ ਸਿੰਘ ਜਾਫਲਪੁਰ)-ਸਥਾਨਕ ਸਬ-ਡਵੀਜ਼ਨ ਵਿਖੇ ਵਰ੍ਹਦੇ ਮੀਂਹ ਦੌਰਾਨ ਵੀ ਸਮੂਹ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਇਹ ਅਹਿਦ ਕੀਤਾ ਕਿ ਉਹ ਜਦੋਂ ਤੱਕ ਆਪਣੇ ਸਾਥੀਆਂ ਨੂੰ ਨਿਆਂ ਨਹੀਂ ਲੈ ਦਿੰਦੇ, ਉਦੋਂ ਤੱਕ ...
ਧਾਰੀਵਾਲ, 17 ਮਾਰਚ (ਸਵਰਨ ਸਿੰਘ)-ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਮਹਿਲਾਵਾਂ ਨੂੰ ਚੋਣਾਂ ਵਿਚ ਗਾਰੰਟੀ ਦਿੱਤੀ ਸੀ ਕਿ ਹਰ ਮਹੀਨੇ ਇਕ-ਇਕ ਹਜ਼ਾਰ ਰੁਪਏ ਹਰ ਮਹਿਲਾਵਾਂ ਨੂੰ ਦੇਵਾਂਗੇ, ਇਹ ਸਾਲ ਦੇ ਬਜਟ ਵਿਚ ਵੀ ਉਹ ਪੈਸੇ ਨਾ ਰੱਖ ਕੇ ਪੰਜਾਬ ਦੀਆਂ ਮਹਿਲਾਵਾਂ ਨਾਲ ...
ਪੁਰਾਣਾ ਸ਼ਾਲਾ, 17 ਮਾਰਚ (ਅਸ਼ੋਕ ਸ਼ਰਮਾ)-ਪਿਛਲੇ ਦੋ ਦਿਨਾਂ ਤੋਂ ਮੀਂਹ ਅਤੇ ਤੇਜ਼ ਹਨੇਰੀ ਚੱਲਣ ਕਾਰਨ ਕਿਸਾਨਾਂ ਦੀ ਪੱਕਣ ਲਈ ਤਿਆਰ ਕਣਕ ਤੇ ਸਰ੍ਹੋਂ ਦੀ ਫ਼ਸਲ ਖੇਤਾਂ ਵਿਚ ਵਿਛ ਗਈ ਹੈ | ਇਸ ਨਾਲ ਦੋਵਾਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਣ ਕਰਕੇ ਕਣਕ ਦਾ ਝਾੜ ਘਟੇਗਾ | ...
ਨਿੱਕੇ ਘੁੰਮਣ, 17 ਮਾਰਚ (ਸਤਬੀਰ ਸਿੰਘ ਘੁੰਮਣ)-ਪਿੰਡ ਬੂਲੇਵਾਲ ਵਿਖੇ ਜੈਤੋ ਮੋਰਚੇ ਦੇ ਅਣਗੌਲੇ ਸ਼ਹੀਦ ਭਾਈ ਕਰਮ ਸਿੰਘ ਰੰਧਾਵਾ ਪਿੰਡ ਬੂਲੇਵਾਲ ਅਤੇ ਚੋਲਾ ਸਾਹਿਬ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਮੈਡੀਕਲ ਤੇ ਅੱਖਾਂ ਦਾ ਚੈਕਅੱਪ ਕੈਂਪ ਅੱਖਾਂ ਦੇ ਉਘੇ ਮਾਹਿਰ ...
ਧਾਰੀਵਾਲ, 17 ਮਾਰਚ (ਜੇਮਸ ਨਾਹਰ)-ਉੱਘੇ ਉਦਯੋਗਪਤੀ ਅਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜਿਮਨੀ ਚੋਣ ਲੜ ਚੁੱਕੇ ਭਾਜਪਾ ਦੇ ਕੌਮੀ ਕਾਰਜਕਾਰਨੀ ਮੈਂਬਰ ਠਾਕੁਰ ਸਵਰਨ ਸਲਾਰੀਆ ਵਲੋਂ ਸ਼ੁਰੂ ਕੀਤੀ ਗਈ ਸਵਰਨ ਸਲਾਰੀਆ ਜਨ ਸੇਵਾ ਫਾਊਾਡੇਸ਼ਨ ਵਿਚ ਪਰਿਵਾਰ ਜੋੜੋ ...
ਗੁਰਦਾਸਪੁਰ, 17 ਮਾਰਚ (ਆਰਿਫ਼)-ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਸਬੰਧਿਤ ਸੀ.ਟੀ.ਯੂ. ਪੰਜਾਬ ਜ਼ਿਲ੍ਹਾ ਗੁਰਦਾਸਪੁਰ ਵਲੋਂ ਭੱਠਾ ਮਜ਼ਦੂਰਾਂ ਦੀਆਂ ਮੁੱਖ ਮੰਗਾਂ ਦਾ ਮੰਗ ਪੱਤਰ ਅਸਿਸਟੈਂਟ ਲੇਬਰ ਕਮਿਸ਼ਨਰ ਸੰਤੋਖ ਸਿੰਘ ਔਲਖ ਅਤੇ ਲੇਬਰ ਇਨਫੋਰਸਮੈਂਟ ਅਫ਼ਸਰ ...
ਗੁਰਦਾਸਪੁਰ, 17 ਮਾਰਚ (ਆਰਿਫ਼)-ਜ਼ਿਲ੍ਹਾ ਸਾਹਿਤ ਕੇਂਦਰ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਦਵਿੰਦਰ ਕੌਰ ਗੁਰਾਇਆ ਦੇ ਪਲੇਠੇ ਕਹਾਣੀ ਸੰਗ੍ਰਹਿ 'ਮਰਿਆ ਨਹੀਂ ਜਿਊਾਦਾ ਹਾਂ' 'ਤੇ ਵਿਚਾਰ ਗੋਸ਼ਟੀ ਅਤੇ ਕਵੀ ਦਰਬਾਰ 19 ਮਾਰਚ ਦਿਨ ਐਤਵਾਰ ਨੂੰ ਰਾਮ ਸਿੰਘ ...
ਕਾਦੀਆਂ, 17 ਮਾਰਚ (ਕੁਲਦੀਪ ਸਿੰਘ ਜਾਫਲਪੁਰ)-ਵਿਧਾਨ ਸਭਾ ਹਲਕਾ ਕਾਦੀਆਂ ਤੋਂ ਪਾਰਟੀ ਦੇ ਇੰਚਾਰਜ ਅਤੇ ਜ਼ਿਲ੍ਹਾ ਟਰੇਡ ਸੈੱਲ ਦੇ ਪ੍ਰਧਾਨ ਜਤਿੰਦਰਬੀਰ ਸਿੰਘ ਪੰਨੂੰ ਦੀ ਅਗਵਾਈ ਹੇਠ ਸਾਲ 2015 ਤੋਂ ਹੋਈਆਂ ਬੇਅਦਬੀ ਦੇ ਮਾਮਲਿਆਂ ਵਿਚ ਇਲਾਕੇ ਦੇ ਪਾਰਟੀ ਵਰਕਰ ਅਤੇ ...
ਘੁਮਾਣ, 17 ਮਾਰਚ (ਬੰਮਰਾਹ)-ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਅਧੀਨ ਆਉਂਦੇ ਪਿੰਡ ਸ਼ੁਕਾਲਾ ਦੇ ਵਿਕਾਸ ਕਾਰਜਾਂ ਲਈ ਲੱਖਾਂ ਦੀ ਰਾਸ਼ੀ ਖ਼ਰਚੀ ਜਾ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਦੇ ਭਰਾ ਅਮਰੀਕ ...
ਕਾਦੀਆਂ, 17 ਮਾਰਚ (ਕੁਲਦੀਪ ਸਿੰਘ ਜਾਫਲਪੁਰ)-ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਤੋਂ ਇਲਾਵਾ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵੇਲੇ ਵੀ ਕਾਂਗਰਸ ਪਾਰਟੀ ਅਤੇ ਉਨ੍ਹਾਂ ਦੇ ਆਗੂਆਂ ਵਲੋਂ ਪੰਜਾਬ ਅਤੇ ਆਮ ਲੋਕਾਂ ਦੇ ਵਿਕਾਸ ਦੇ ਵੱਡੇ-ਵੱਡੇ ਦਾਅਵੇ ...
ਕਲਾਨੌਰ, 17 ਮਾਰਚ (ਪੁਰੇਵਾਲ)-ਅਜੋਕੇ ਸਮੇਂ 'ਚ ਆਪਣੀ ਸੋਚ ਮੁਤਾਬਕ ਆਪਣੇ ਘਰਾਂ ਅਤੇ ਕਾਰੋਬਾਰਾਂ ਦੇ ਨਿਰਮਾਣ ਲਈ ਕਈ ਤਰ੍ਹਾਂ ਦੀਆਂ ਤਕਨੀਕਾਂ ਅਤੇ ਯੋਜਨਾਵਾਂ ਤਿਆਰ ਹੋ ਰਹੀਆਂ ਹਨ ਅਤੇ ਮਨੁੱਖ ਦੀ ਸੋਚ ਮੁਤਾਬਕ ਘਰਾਂ ਦੇ ਸ਼ਿੰਗਾਰ ਲਈ ਸਾਮਾਨ ਨੂੰ ਸਰਹੱਦੀ ਖੇਤਰ 'ਚ ...
ਕਲਾਨੌਰ, 17 ਮਾਰਚ (ਪੁਰੇਵਾਲ)-ਸਥਾਨਕ ਕਸਬੇ ਦੇ ਪ੍ਰਾਚੀਨ ਸ਼ਿਵ ਮੰਦਿਰ 'ਚ ਪੰਜਾਬ ਕਿਸਾਨ ਯੂਨੀਅਨ ਦੀ ਸੁਖਦੇਵ ਸਿੰਘ ਭਾਗੋਕਾਵਾਂ ਦੀ ਅਗਵਾਈ 'ਚ ਹੋਈ ਮੀਟਿੰਗ ਦੌਰਾਨ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਸਬੰਧਤ ਮੰਗਾਂ 'ਤੇ ਵਿਚਾਰ ਚਰਚਾ ਕਰਨ ਉਪਰੰਤ ਐਲਾਨ ਕੀਤਾ ਕਿ ਸਾਲ ...
ਕਲਾਨੌਰ, 17 ਮਾਰਚ (ਪੁਰੇਵਾਲ)-ਸਥਾਨਕ ਕਸਬੇ ਦੇ ਬੱਸ ਅੱਡੇ ਦੇ ਨੇੜੇ ਸ ਥਿਤ ਮੁਲਤਾਨੀ ਹਸਪਤਾਲ ਦੇ ਡਾ. ਸੰਤਪ੍ਰਕਾਸ਼ ਸਿੰਘ ਮੁਲਤਾਨੀ ਜੋ ਮੈਡੀਸਨ ਦੇ ਮਾਹਿਰ ਅਤੇ ਵੱਖ-ਵੱਖ ਬਿਮਾਰੀਆਂ ਦੇ ਸੁਪਰਸਪੈਸ਼ਲਿਸਟ ਡਿਗਰੀ ਹੋਲਡਰ ਹਨ, ਨੇ ਗੱਲਬਾਤ ਦੌਰਾਨ ਤੰਦਰੁਸਤ ਰਹਿਣ ...
ਕਿਲ੍ਹਾ ਲਾਲ ਸਿੰਘ, 17 ਮਾਰਚ (ਬਲਬੀਰ ਸਿੰਘ)-ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਕ ਸਾਲ ਸਿਰਫ਼ ਚੁਟਕਲਿਆਂ ਅਤੇ ਲਾਰਿਆਂ ਦਾ ਸਾਲ ਹੀ ਰਿਹਾ | ਸੂਬੇ ਅੰਦਰ ਕਾਨੂੰਨ ਵਿਵਸਥਾ ਦਾ ਸਭ ਤੋਂ ਮਾੜਾ ਹਾਲ ਹੈ, ਜ਼ੇਲ੍ਹਾਂ ਵਿਚ ਗੈਂਗਸਟਾਰ ਸ਼ਰੇਆਮ ਇੰਟਰਵਿਊ ਕਰ ਰਹੇ ਹਨ | ਹੁਣ ਤਾਂ ...
ਕਾਹਨੂੰਵਾਨ, 17 ਮਾਰਚ (ਜਸਪਾਲ ਸਿੰਘ ਸੰਧੂ)-ਮਾਰਕੀਟ ਕਮੇਟੀ ਕਾਹਨੂੰਵਾਨ ਵਿਚ ਪੈਂਦੇ ਪਿੰਡ ਗੋਹਤ ਖੁਰਦ ਦੇ ਮੰਗਲ ਸਿੰਘ ਦੀ ਕੁਝ ਸਮਾਂ ਪਹਿਲਾਂ ਖੇਤੀਬਾੜੀ ਕਰਦਿਆਂ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ ਸੀ | ਮਾਰਕੀਟ ਕਮੇਟੀ ਕਾਹਨੂੰਵਾਨ ਵਲੋਂ ਖੇਤੀਬਾੜੀ ਨਾਲ ...
ਕਾਲਾ ਅਫਗਾਨਾ, 17 ਮਾਰਚ (ਅਵਤਾਰ ਸਿੰਘ ਰੰਧਾਵਾ)-ਕਾਂਗਰਸ ਪਾਰਟੀ ਅੰਦਰ ਪਿਛਲੇ ਲੰਮੇ ਸਮੇਂ ਤੋਂ ਵਫ਼ਾਦਾਰੀ ਨਾਲ ਸਾਬਕਾ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੂੰ ਆਪਣਾ ਰਾਜਨੀਤਕ ਆਗੂ ਕਬੂਲਦੇ ਹੋਏ ਮਿਹਨਤ ਕਰਦੇ ਚਲੇ ਆ ਰਹੇ ਸਾਬਕਾ ਸਰਪੰਚ ਲਵਰਾਜ ਸਿੰਘ ...
ਕਾਲਾ ਅਫਗਾਨਾ, 17 ਮਾਰਚ (ਅਵਤਾਰ ਸਿੰਘ ਰੰਧਾਵਾ)-ਇਲਾਕੇ ਲਈ ਮਸੀਹਾ ਬਣ ਕੇ ਸਾਹਮਣੇ ਆ ਰਹੀ ਨਿਸ਼ਕਾਮ ਸੇਵਾ ਸੁਸਾਇਟੀ ਕਾਲਾ ਅਫਗਾਨਾ, ਜੋ ਪਿਛਲੇ ਕਰੀਬ 16 ਸਾਲ ਤੋਂ ਨੌਜਵਾਨਾਂ ਨੂੰ ਆਪਣੇ ਧਾਰਮਿਕ ਵਿਰਸੇ ਤੋਂ ਜਾਣੂ ਕਰਵਾਉਣ ਅਤੇ ਸਿੱਖੀ ਲਈ ਤੱਤਪਰ ਰਹਿਣ ਲਈ ਸਾਲਾਨਾ ...
ਕੋਟਲੀ ਸੂਰਤ ਮੱਲ੍ਹੀ, 17 ਮਾਰਚ (ਕੁਲਦੀਪ ਸਿੰਘ ਨਾਗਰਾ)-ਇਲਾਕੇ ਅੰਦਰ ਬੀਤੀ ਰਾਤ ਚੱਲੇ ਤੇਜ਼ ਹਨੇਰੀ ਤੇ ਮੀਂਹ ਨੇ ਜਿੱਥੇ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਕੀਤਾ ਹੈ, ਉਥੇ ਜ਼ਿਆਦਾਤਰ ਕਣਕ ਦੀ ਫ਼ਸਲ ਜ਼ਮੀਨ 'ਤੇ ਵਿਛ ਜਾਣ ਕਰਕੇ ਕਿਸਾਨਾਂ ਨੂੰ ਕਣਕ ਦਾ ਝਾੜ ਘਟਣ ਤੇ ...
ਊਧਨਵਾਲ, 17 ਮਾਰਚ (ਪਰਗਟ ਸਿੰਘ)-ਬਲਾਕ ਕਾਦੀਆਂ 2 ਅਧੀਨ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਧੀਰਾ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਹਲਕਾ ਵਿਧਾਇਕ ਅਮਰਪਾਲ ਸਿੰਘ ਕਿਸਨਕੋਟ, ਜ਼ਿਲ੍ਹਾ ਸਿੱਖਿਆ ਅਫ਼ਸਰ ਅਮਰਜੀਤ ਸਿੰਘ ਭਾਟੀਆ, ਬਲਾਕ ਸਿੱਖਿਆ ਅਫ਼ਸਰ ਪੋਹਲਾ ਸਿੰਘ ਨੇ ...
ਹਰਚੋਵਾਲ, 17 ਮਾਰਚ (ਢਿੱਲੋਂ)-ਪੰਜਾਬ ਸਰਕਾਰ ਵਲੋਂ ਜੰਗ-ਏ-ਆਜ਼ਾਦੀ ਯਾਦਗਾਰ ਨੂੰ ਨਿਸ਼ਾਨਾ ਬਣਾਉਣ 'ਤੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦਾ ਸ਼ਹੀਦਾਂ ਪ੍ਰਤੀ ਚਿਹਰਾ ਨੰਗਾ ਹੋਇਆ ਹੈ | ਸ਼ਹੀਦ ਭਗਤ ਸਿੰਘ ਦੀ ਸੋਚ 'ਤੇ ਚੱਲਣ ਲਈ 'ਆਪ' ਦੀ ਸਰਕਾਰ ਸ਼ਹੀਦਾਂ ਦੇ ...
ਗੁਰਦਾਸਪੁਰ, 17 ਮਾਰਚ (ਆਰਿਫ਼)-ਡਬਲਯੂ.ਡਬਲਯੂ.ਈ.ਸੀ. ਦੇ ਐੱਮ.ਡੀ ਤੇ ਸਟੱਡੀ ਵੀਜ਼ਾ ਮਾਹਿਰ ਗੁਰਮਨਜੀਤ ਸਿੰਘ ਚਾਹਲ ਨੇ ਦੱਸਿਆ ਕਿ ਪਿੰਡ ਹਰਦੋ ਬਥਵਾਲਾ ਦੀ ਵਾਸੀ ਜਸ਼ਨਪ੍ਰੀਤ ਸਿੰਘ ਨੇ 2022 ਵਿਚ ਬਾਰ੍ਹਵੀਂ ਪਾਸ ਕੀਤੀ ਅਤੇ ਆਈਲੈਟਸ 'ਚੋਂ 6.5 ਬੈਂਡ ਸਨ | ਜਿਸ ਦਾ ਘੱਟ ਸਮੇਂ ...
ਕਾਲਾ ਅਫਗਾਨਾ, 17 ਮਾਰਚ (ਅਵਤਾਰ ਸਿੰਘ ਰੰਧਾਵਾ)-ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਹਲਕਾ ਫਤਹਿਗੜ੍ਹ ਚੂੜੀਆਂ ਦੇ ਇੰਚਾਰਜ ਲਖਬੀਰ ਸਿੰਘ ਲੋਧੀਨੰਗਲ ਨੇ ਫਤਹਿਗੜ੍ਹ ਚੂੜੀਆਂ ਕਸਬੇ ਦੇ ਸਮੂਹ ਦਰਜਾ-ਬ-ਦਰਜਾ ਅਕਾਲੀ ਵਰਕਰਾਂ ਨਾਲ ਮੀਟਿੰਗ ਕੀਤੀ | ਇਸ ...
ਵਡਾਲਾ ਗ੍ਰੰਥੀਆਂ, 17 ਮਾਰਚ (ਗੁਰਪ੍ਰਤਾਪ ਸਿੰਘ ਕਾਹਲੋਂ)-ਐੱਸ.ਡੀ.ਐੱਸ. ਸੀਨੀਅਰ ਸੈਕੰਡਰੀ ਸਕੂਲ ਵਡਾਲਾ ਗ੍ਰੰਥੀਆਂ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ | ਸਕੂਲ ਦੇ ਅਧਿਆਪਕ ਰਜਿੰਦਰ ਸਿੰਘ, ਡਿੰਪਲਪ੍ਰੀਤ ਕੌਰ, ...
ਧਿਆਨਪੁਰ, 17 ਮਾਰਚ (ਕੁਲਦੀਪ ਸਿੰਘ ਸੋਨੂੰ)-ਜਰਨੈਲ ਸਿੰਘ ਬੁੱਧੂ ਦੀ ਯਾਦ ਨੂੰ ਸਮਰਪਿਤ ਪਹਿਲੇ ਫੁੱਟਬਾਲ ਮੈਚ 'ਚ ਸੀੜਾ ਕਲੱਬ ਦੋ ਗੋਲਾਂ ਨਾਲ ਜੇਤੂ ਰਹੀ | ਇਸ ਸਬੰਧੀ ਸਰਪੰਚ ਸੁਰਜੀਤ ਸਿੰਘ ਅਤੇ ਸੂਰਤੀ ਲਾਲ ਗੱਬਰ ਨੇ ਕਿਹਾ ਕਿ ਪੂਰੇ ਨਗਰ ਅਤੇ ਪੰਚਾਇਤ ਦੇ ਸਾਂਝੇ ...
ਧਾਰੀਵਾਲ, 17 ਮਾਰਚ (ਜੇਮਸ ਨਾਹਰ)-ਸਥਾਨਕ ਦਾ ਸਾਲਵੇਸ਼ਨ ਆਰਮੀ ਮੈਕਰੋਬਰਟ ਮਿਸ਼ਨ ਹਸਪਤਾਲ ਵਿਖੇ ਐਡਮਨਿਸਟੇਟਰ ਸ੍ਰੀ ਵਿਲੀਅਮ ਮਸੀਹ ਦੀ ਦੇਖ-ਰੇਖ ਹੇਠ ਨਰਸਿੰਗ ਕਰਦੇ ਵਿੱਦਿਆਰਥੀਆਂ ਨੇ ਨਸ਼ਿਆਂ ਦੇ ਖ਼ਿਲਾਫ਼ ਬਹੁਤ ਹੀ ਪ੍ਰਭਾਵਸ਼ਾਲੀ ਨਾਟਕ ਕਰਕੇ ਆਪਣੀ ਕਲਾਕਾਰੀ ...
ਪੰਜਗਰਾਈਆਂ, 17 ਮਾਰਚ (ਬਲਵਿੰਦਰ ਸਿੰਘ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ 'ਆਪ' ਆਗੂਆਂ ਨੇ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਬਜਟ ਨੂੰ ਲੋਕ ਪੱਖੀ ਕਰਾਰ ਦਿੱਤਾ ਹੈ | ਜਾਣਕਾਰੀ ਸਾਂਝੀ ਕਰਦਿਆਂ ਸਰਪੰਚੀ ਦੇ ਫਰਜ਼ ਨਿਭਾ ਰਹੇ ਸਿਕੰਦਰ ਸਿੰਘ ਖੈਹਿਰਾ, ਸਰਪੰਚ ਗੁਰਦੀਪ ...
ਕੋਟਲੀ ਸੂਰਤ ਮੱਲ੍ਹੀ, 17 ਮਾਰਚ (ਕੁਲਦੀਪ ਸਿੰਘ ਨਾਗਰਾ)-ਪੰਜਾਬ ਸਟੇਟ ਪਾਵਰਕਾਮ ਦੀ ਸਬ ਡਵੀਜਨ ਕੋਟਲੀ ਸੂਰਤ ਮੱਲ੍ਹੀ ਵਿਖੇ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਵਲੋਂ ਭਰਤੀ ਹੋਏ ਸਹਾਇਕ ਲਾਇਨਮੈਨ 'ਤੇ ਮੁਕੱਦਮੇ ਦਰਜ ਕਰਨ ਦੀ ਸਖ਼ਤ ਨਿਖੇਧੀ ਕਰਦਿਆਂ ਸਰਕਾਰ ...
ਕਾਦੀਆਂ, 17 ਮਾਰਚ (ਕੁਲਦੀਪ ਸਿੰਘ ਜਾਫਲਪੁਰ)-ਬੀਤੇ ਦਿਨ ਸਥਾਨਕ ਸ਼ਹਿਰ ਦੇ ਪਤਵੰਤੇ ਲੋਕਾਂ ਅਤੇ ਦੁਕਾਨਦਾਰਾਂ ਵਲੋਂ ਇਕ ਵਿਸ਼ੇਸ਼ ਮੀਟਿੰਗ ਐੱਸ.ਐੱਚ.ਓ. ਕਾਦੀਆਂ ਇੰਸਪੈਕਟਰ ਸੁਖਰਾਜ ਸਿੰਘ ਨਾਲ ਕੀਤੀ | ਇਸ ਮੌਕੇ ਇਨ੍ਹਾਂ ਪਤਵੰਤਿਆਂ ਨੇ ਅੱੈਸ.ਐੱਚ.ਓ. ਨਾਲ ਸ਼ਹਿਰ ...
ਊਧਨਵਾਲ, 17 ਮਾਰਚ (ਪਰਗਟ ਸਿੰਘ)-ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਆਗੂ ਗੁਰਪ੍ਰੀਤ ਸਿੰਘ ਖਾਨਪੁਰ ਦੀ ਅਗਵਾਈ ਵਿਚ ਪਿੰਡ ਲੱਧਾ ਮੁੰਡਾ ਦੇ ਗੁਰਦੁਆਰਾ ਸੂਆ ਪੁਲ 'ਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਵਿਚ ਮੀਟਿੰਗ ਕੀਤੀ ਗਈ | ...
ਡੇਰਾ ਬਾਬਾ ਨਾਨਕ, 17 ਮਾਰਚ (ਵਿਜੇ ਸ਼ਰਮਾ)-ਸਰਬੱਤ ਦੇ ਭਲੇ ਨੂੰ ਸਮਰਪਿਤ 'ਸਿੱਖੀ ਸੇਵਾ ਮਿਸ਼ਨ ਯੂ.ਕੇ.' ਵਲੋਂ ਵੱਖ-ਵੱਖ ਪਿੰਡਾਂ ਅੰਦਰ ਲਗਾਏ ਜਾ ਰਹੇ ਅੱਖਾਂ ਦੇ ਮੁਫ਼ਤ ਕੈਂਪਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਸਰਹੱਦੀ ਖੇਤਰ ਦੇ ਪਿੰਡ ਅਬਦਾਲ ਵਿਖੇ ਅੱਖਾਂ ਦਾ ...
ਗੁਰਦਾਸਪੁਰ, 17 ਮਾਰਚ (ਆਰਿਫ਼)-ਭਾਰਤ ਸਰਕਾਰ ਮਨਿਸਟਰੀ ਆਫ਼ ਰੋਡ ਐਂਡ ਹਾਈਵੇ ਅਥਾਰਿਟੀ ਦੇ ਪੱਤਰ ਦਾ ਹਵਾਲਾ ਦਿੰਦੇ ਹੋਏ ਪੰਜਾਬ ਸਰਕਾਰ ਦੇ ਸਟੇਟ ਟਰਾਂਸਪੋਰਟ ਵਿਭਾਗ ਨੇ ਪ੍ਰਦੇਸ਼ ਭਰ ਵਿਚ ਪਿ੍ੰਟਿੰਗ ਦਾ ਕੰਮ ਪ੍ਰਭਾਵਿਤ ਹੋਣ ਦੇ ਬਾਅਦ ਪੰਜਾਬ ਪੁਲਿਸ ਦੇ ਸਾਰੇ ...
ਗੁਰਦਾਸਪੁਰ, 17 ਮਾਰਚ (ਆਰਿਫ਼)-ਸਥਾਨਕ ਸ਼ਹਿਰ ਦੇ ਸਿਵਲ ਹਸਪਤਾਲ ਵਿਖੇ ਚੱਲ ਰਹੇ ਗਲੋ ਕੋਮਾ ਹਫਤੇ ਤਹਿਤ ਐਸ.ਐਮ.ਓ. ਡਾ: ਚੇਤਨਾ ਦੀ ਨਿਗਰਾਨੀ ਹੇਠ ਡਾ: ਨਮਿੰਦਰ ਸਿੰਘ ਤੇ ਅੰਕਿਤ ਰਤਨ ਵਲੋਂ ਅੱਖਾਂ ਦੇ ਮਰੀਜ਼ਾਂ ਦੀ ਜਾਂਚ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ...
ਫਤਹਿਗੜ੍ਹ ਚੂੜੀਆਂ, 17 ਮਾਰਚ (ਐਮ.ਐਸ. ਫੁੱਲ)-ਸਥਾਨਕ ਪੰਡਤ ਮੋਹਨ ਲਾਲ ਐੱਸ.ਡੀ. ਕਾਲਜ ਫਾਰ ਗਰਲਜ਼ ਫਤਹਿਗੜ੍ਹ ਚੂੜੀਆਂ ਵਿਖੇ ਚੱਲ ਰਹੇ ਐੱਮ.ਏ. ਪੰਜਾਬੀ ਡਿਗਰੀ ਕੋਰਸ ਦਾ ਨਤੀਜਾ ਸ਼ਾਨਦਾਰ ਰਿਹਾ | ਜ਼ਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ...
ਕਾਦੀਆਂ, 17 ਮਾਰਚ (ਕੁਲਵਿੰਦਰ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐੱਮ.ਏ. ਪੰਜਾਬੀ ਸਮੈਸਟਰ ਪਹਿਲਾ ਤੇ ਤੀਸਰਾ ਦੇ ਐਲਾਨ ਕੀਤੇ ਨਤੀਜਿਆਂ ਵਿਚੋਂ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਕਾਲਜ ਦਾ ...
ਗੁਰਦਾਸਪੁਰ, 17 ਮਾਰਚ (ਪੰਕਜ ਸ਼ਰਮਾ)-ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਮਹਾਰਾਜ ਦੇ 8 ਅਪ੍ਰੈਲ ਨੰੂ ਮਨਾਏ ਜਾ ਰਹੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ 7 ਅਪ੍ਰੈਲ ਨੂੰ ਪਿੰਡ ਹੱਲਾ ਤੋਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ | ਇਸ ਸਬੰਧੀ ਜ਼ਿਲ੍ਹਾ ਸੰਮਤੀ ਵਲੋਂ ਮਹਾਸ਼ਾ ...
ਅਲੀਵਾਲ, 17 ਮਾਰਚ (ਸੁੱਚਾ ਸਿੰਘ ਬੁੱਲੋਵਾਲ)-ਹਲਕਾ ਫਤਹਿਗੜ੍ਹ ਚੂੜੀਆਂ 'ਚ ਪਿੰਡ ਦਾਬਾਂਵਾਲ ਦੇ ਕਈ ਪਰਿਵਾਰ ਹਲਕਾ ਇੰਚਾਰਜ ਤੇ ਪੰਜਾਬ ਪਨਸਪ ਦੇ ਚੇਅਰਮੈਨ ਬਲਬੀਰ ਸਿੰਘ ਪੰਨੂ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ | ਚੇਅਰਮੈਨ ਬਲਬੀਰ ਸਿੰਘ ਪੰਨੂ ਨੇ ...
ਪੰਜਗਰਾਈਆਂ, 17 ਮਾਰਚ (ਬਲਵਿੰਦਰ ਸਿੰਘ)-ਨਜ਼ਦੀਕੀ ਪਿੰਡ ਮੀਰਪੁਰ ਦੇ ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਖੇ ਧਾਰਮਿਕ ਪ੍ਰੀਖਿਆ ਵਿਚ ਅੱਵਲ ਆਏ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ | ਸਕੂਲ ਮੁਖੀ ਜਰਨੈਲ ਸਿੰਘ ਕਾਹਲੋਂ ਨੇ ਡੀ.ਪੀ. ਪਵਿੱਤਰਜੀਤ ਸਿੰਘ ...
ਕਾਹਨੂੰਵਾਨ/ਘੱਲੂਘਾਰਾ ਸਾਹਿਬ, 17 ਮਾਰਚ (ਜਸਪਾਲ ਸਿੰਘ ਸੰਧੂ, ਮਿਨਹਾਸ)-ਨਜ਼ਦੀਕ ਪੈਂਦੇ ਪਿੰਡ ਬਹੂਰੀਆਂ ਸੈਣੀਆਂ ਦੇ ਮਾਸਟਰ ਨਿਰਮਲ ਸਿੰਘ ਲੋਕ ਸੇਵਾ ਮੰਚ ਦੇ ਪ੍ਰਧਾਨ ਇਕਬਾਲ ਸਿੰਘ ਨੂੰ ਥੀਮ ਸੇਵ ਹਿਊਮਿਨਟੀ ਰਾਜਸਥਾਨ ਫਾਊਡੇਸ਼ਨ ਵੈੱਲਫੇਅਰ ਸੁਸਾਇਟੀ ਵਲੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX