ਫ਼ਾਜ਼ਿਲਕਾ, 17 ਮਾਰਚ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਇਕ ਵਿਧਵਾ ਮਹਿਲਾ ਨੇ ਮਾਸੂਮ ਧੀ ਦੇ ਸਮੇਤ ਸਹੁਰਿਆਂ ਖ਼ਿਲਾਫ਼ ਧਰਨਾ ਲਗਾ ਦਿੱਤਾ ਜਿਸ ਦੀ ਹਿਮਾਇਤ ਵਿਚ ਕਿਸਾਨ ਜਥੇਬੰਦੀ ਵੀ ਉਤਰ ਆਈ ਜਿਨ੍ਹਾਂ ਵਲੋਂ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕਰ ਮਹਿਲਾ ਨੂੰ ਇਨਸਾਫ਼ ਦੇਣ ਦੀ ਗੱਲ ਕੀਤੀ ਗਈ | ਜਾਣਕਾਰੀ ਅਨੁਸਾਰ ਅਬੋਹਰ ਨੇੜਲੇ ਪਿੰਡ ਦਲਬੀਰ ਖੇੜਾ ਮਨਪ੍ਰੀਤ ਕੌਰ ਪੁੱਤਰੀ ਤਰਸੇਮ ਸਿੰਘ ਨੇ ਧਰਨੇ ਵਿਚ ਸ਼ਾਮਿਲ ਹੋਣ ਮੌਕੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਦੀ ਸ਼ਾਦੀ ਦਲਜੀਤ ਸਿੰਘ ਵਾਸੀ ਕਰਮੂੰਵਾਲਾ ਨੇੜੇ ਫ਼ਿਰੋਜ਼ਪੁਰ ਨਾਲ ਹੋਈ ਸੀ | ਸ਼ਾਦੀ ਮੌਕੇ ਉਸ ਦੇ ਮਾਪਿਆਂ ਨੇ 80 ਲੱਖ ਰੁਪਇਆ ਵਿਆਹ 'ਤੇ ਲਗਾਇਆ ਸੀ ਜਿਸ 'ਚ ਫਾਰਚੂਨਰ ਗੱਡੀ ਦਾ ਚੈੱਕ 28 ਲੱਖ ਰੁਪਏ ਦਾ ਵੀ ਦਿੱਤਾ ਗਿਆ ਸੀ | 50 ਤੋਲੇ ਤੋਂ ਉੱਪਰ ਸੋਨਾ ਪਾਇਆ ਗਿਆ ਸੀ | ਉਸ ਨੇ ਕਿਹਾ ਕਿ ਮੇਰਾ ਪਤੀ ਦੋ ਭੈਣਾਂ ਦਾ ਇਕਲੌਤਾ ਭਰਾ ਸੀ, ਇਸ ਕਰ ਕੇ ਸਹੁਰੇ ਪਰਿਵਾਰ ਨੇ ਸਾਰੇ ਨੇੜੇ ਦੇ ਰਿਸ਼ਤੇਦਾਰਾਂ ਨੂੰ ਖ਼ੁਸ਼ੀ ਨਾਲ ਸੋਨਾ ਪੁਆਇਆ ਸੀ | 2 ਦਸੰਬਰ 2021 ਨੂੰ ਮੇਰੇ ਪਤੀ ਦੀ ਇਕ ਕਾਰ ਦੁਰਘਟਨਾ ਵਿਚ ਮੌਤ ਹੋ ਗਈ | ਉਸ ਕੋਲ ਉਸ ਸਮੇਂ 9 ਮਹੀਨਿਆਂ ਦੀ ਬੱਚੀ ਸੀ | ਮਨਪ੍ਰੀਤ ਕੌਰ ਨੇ ਉਸ ਦੁਰਘਟਨਾ 'ਤੇ ਵੀ ਸ਼ੱਕ ਦੀ ਉਂਗਲ ਉਠਾਈ | ਉਸ ਨੇ ਇਹ ਵੀ ਕਿਹਾ ਕਿ ਉਸ ਦੇ ਪਤੀ ਦਾ ਪੋਸਟਮਾਰਟਮ ਨਹੀਂ ਹੋਣ ਦਿੱਤਾ ਗਿਆ | ਜਦ ਇਹ ਘਟਨਾ ਵਾਪਰੀ ਤਾਂ ਉਸ ਦਾ ਸਹੁਰਾ ਘਰ ਵਿਚ ਸੀ, ਜਦਕਿ ਬਿਆਨ ਹੋਰ ਲਿਖਵਾਏ ਗਏ | ਸਸਕਾਰ ਵਾਲੀ ਰਾਤ ਨੂੰ ਸਹੁਰੇ ਪਰਿਵਾਰ ਦੀਆਂ ਲੜਕੀਆਂ ਨੇ ਉਸ ਕੋਲੋਂ ਸੋਨਾ ਵੀ ਸਾਰਾ ਲੈ ਲਿਆ ਸੀ | ਉਹ ਇਸ ਸਮੇਂ ਬੇਘਰ ਹੋ ਕੇ ਆਪਣੇ ਪੇਕੇ ਪਰਿਵਾਰ ਵਿਚ ਦਿਨ ਕੱਟ ਰਹੀ ਹੈ | ਵਿਆਹ ਸਮੇਂ ਮੇਰੇ ਪਤੀ ਦੇ ਨਾਂਅ 'ਤੇ 50 ਏਕੜ ਜ਼ਮੀਨ ਦੱਸੀ ਗਈ ਤਾਂ ਹੀ ਮੇਰੇ ਪਿਤਾ ਨੇ ਇੰਨਾ ਖ਼ਰਚਾ ਕੀਤਾ ਸੀ, ਜਦਕਿ ਹੁਣ ਉਸ ਨੂੰ ਉਸ ਦੇ ਪਤੀ ਦਾ ਬਣਦਾ ਹੱਕ ਮੈਨੂੰ ਤੇ ਮੇਰੀ ਲੜਕੀ ਨੂੰ ਨਹੀਂ ਦਿੱਤਾ ਜਾ ਰਿਹਾ | ਉਸ ਨੇ ਕਿਹਾ ਕਿ ਜੋ ਫਾਰਚੂਨਰ ਕਾਰ ਸੀ ਉਹ ਵੀ ਮੇਰੇ ਸਹੁਰੇ ਪਰਿਵਾਰ ਵਾਲਿਆਂ ਨੇ ਮੇਰੇ ਮਿ੍ਤਕ ਪਤੀ ਦੇ ਝੂਠੇ ਹਸਤਾਖਤਰਾਂ ਨਾਲ ਅੱਗੇ ਵੇਚ ਦਿੱਤੀ ਹੈ | ਉਸ ਨੇ ਇਨਸਾਫ਼ ਲਈ ਪਹਿਲਾ ਫ਼ਿਰੋਜ਼ਪੁਰ ਵਿਖੇ ਸ਼ਿਕਾਇਤ ਕੀਤੀ ਸੀ | ਉੱਥੇ ਮੇਰੇ ਸਹੁਰੇ ਪਰਿਵਾਰ ਨਾਲ ਸਬੰਧਿਤ ਲੋਕ ਠੇਕੇਦਾਰੀ ਦਾ ਕੰਮ ਕਰਦੇ ਹਨ ਜਿਨ੍ਹਾਂ ਦੀ ਪਹੁੰਚ ਹੋਣ ਕਰ ਕੇ ਉਨ੍ਹਾਂ ਨੂੰ ਇਨਸਾਫ਼ ਦੀ ਆਸ ਨਜ਼ਰ ਨਹੀਂ ਆ ਰਹੀ ਸੀ | ਫਿਰ ਕੇਸ ਫ਼ਾਜ਼ਿਲਕਾ ਤਬਦੀਲ ਕੀਤਾ ਗਿਆ | ਉਸ ਨੇ ਕਿਹਾ ਕਿ ਪਹਿਲਾ ਐੱਸ.ਐੱਸ.ਪੀ. ਭੁਪਿੰਦਰ ਸਿੰਘ ਨੇ ਇਨਸਾਫ਼ ਦਾ ਪੂਰਾ ਵਿਸ਼ਵਾਸ ਦਿਵਾਇਆ ਸੀ | ਉਨ੍ਹਾਂ ਦੀ ਬਦਲੀ ਤੋਂ ਬਾਅਦ ਉਨ੍ਹਾਂ ਨੂੰ ਇਨਸਾਫ਼ ਮਿਲਦਾ ਨਜ਼ਰ ਨਹੀਂ ਆ ਰਿਹਾ ਜਿਸ ਕਾਰਨ ਉਹ ਮਿਥੇ ਸਮੇਂ ਲਈ ਧਰਨਾ ਦੇਣ ਲਈ ਮਜਬੂਰ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਇੱਥੇ ਜਾਂਚ ਦੇ ਨਾਂਅ 'ਤੇ ਸਮਾਂ ਬਿਤਾਇਆ ਜਾ ਰਿਹਾ ਹੈ | ਇਸ ਸਬੰਧੀ ਜਾਂਚ ਅਧਿਕਾਰੀ ਐੱਸ.ਪੀ.ਐੱਚ. ਮੋਹਨ ਲਾਲ ਨੇ ਦੱਸਿਆ ਕਿ ਫ਼ਿਰੋਜ਼ਪੁਰ ਤੋਂ ਤਬਦੀਲ ਦਰਖ਼ਾਸਤ ਸਾਡੇ ਕੋਲ ਆਈ ਹੈ, ਦੋਨੋਂ ਪਾਰਟੀਆਂ ਨੂੰ ਬੁਲਾਇਆ ਗਿਆ ਹੈ | ਜੋ ਕਾਰ ਵੇਚਣ ਤੇ ਲੜਕੀ ਦੇ ਜਾਇਦਾਦ ਦਾ ਮਸਲਾ ਹੈ ਉਸ ਸਬੰਧੀ ਅਸੀਂ ਕਾਨੂੰਨੀ ਕਾਰਵਾਈ ਲਈ ਤਿਆਰ ਹਾਂ | ਉਨ੍ਹਾਂ ਕਿਹਾ ਕਿ ਜੇਕਰ ਦੋਨਾਂ ਪਾਰਟੀਆਂ 'ਚ ਸਮਝੌਤਾ ਨਹੀਂ ਹੁੰਦਾ ਤਾਂ ਕਾਨੂੰਨ ਅਨੁਸਾਰ ਜੋ ਰਿਪੋਰਟ ਬਣਦੀ ਹੈ ਉਹ ਬਣਾ ਦਿੱਤੀ ਜਾਵੇਗੀ | ਦੇਰ ਸ਼ਾਮ ਪੁਲਿਸ ਵਲੋਂ ਛੇਤੀ ਕਾਰਵਾਈ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਵਿਧਵਾ ਤੇ ਕਿਸਾਨ ਜਥੇਬੰਦੀ ਨੇ ਇਕ ਹਫ਼ਤੇ ਲਈ ਧਰਨਾ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ |
ਫ਼ਾਜ਼ਿਲਕਾ, 17 ਮਾਰਚ (ਦਵਿੰਦਰ ਪਾਲ ਸਿੰਘ)- ਜੇਲ੍ਹ ਵਿਚ ਬੰਦ ਦੋ ਕੈਦੀਆਂ ਦੀ ਯਾਰੀ ਨੇ ਨਸ਼ੇ ਦੀ ਪੂਰਤੀ ਕਰਨ ਨੂੰ ਲੈ ਕੇ ਔਰਤਾਂ ਦੀਆਂ ਵਾਲੀਆਂ ਲਾਹੁਣ ਦੀਆਂ ਵਾਰਦਾਤਾਂ ਵਿਚ ਲਗਾ ਦਿੱਤਾ | ਮਾਮਲਾ ਫ਼ਾਜ਼ਿਲਕਾ ਦਾ ਹੈ, ਜਿੱਥੇ ਥਾਣਾ ਸਿਟੀ ਪੁਲਿਸ ਨੇ 2 ਨੌਜਵਾਨਾਂ ...
ਫ਼ਾਜ਼ਿਲਕਾ, 17 ਮਾਰਚ (ਦਵਿੰਦਰ ਪਾਲ ਸਿੰਘ)- ਪੀ.ਡਬਲਿਊ.ਡੀ. ਐਂਡ ਵਰਕਸ਼ਾਪ ਵਰਕਰ ਯੂਨੀਅਨ ਦੀ ਬਰਾਂਚ ਨਗਰ ਕੌਂਸਲ ਦੀ ਇਕ ਮੀਟਿੰਗ ਸਥਾਨਕ ਪ੍ਰਤਾਪ ਬਾਗ਼ ਵਿਖੇ ਹੋਈ | ਜਿਸ ਦੀ ਪ੍ਰਧਾਨਗੀ ਕੁਲਬੀਰ ਸਿੰਘ ਢਾਬਾਂ ਨੇ ਕੀਤੀ | ਮੀਟਿੰਗ ਦੌਰਾਨ ਸਰਕਾਰ ਖ਼ਿਲਾਫ਼ ਰੋਸ ਵੀ ...
ਅਬੋਹਰ, 17 ਮਾਰਚ (ਵਿਵੇਕ ਹੂੜੀਆ)- ਅਬੋਹਰ ਸਬ ਡਿਵੀਜ਼ਨ ਦੇ ਜੱਜ ਸ੍ਰੀ ਰਾਜਨ ਅਨੇਜਾ ਦੀ ਅਦਾਲਤ ਵਿਚ ਵਲੋਂ 2 ਚੈੱਕ ਬਾਉਂਸ ਦੇ ਦੋਸ਼ੀ ਲਖਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਤਰਮਾਲਾ ਜ਼ਿਲ੍ਹਾ ਮੁਕਤਸਰ ਸਾਹਿਬ ਨੂੰ ਸਜ਼ਾ ਅਤੇ ਜੁਰਮਾਨੇ ਦੇ ਹੁਕਮ ਸੁਣਾਏ ਹਨ | ...
ਜਲਾਲਾਬਾਦ, 17 ਮਾਰਚ (ਕਰਨ ਚੁਚਰਾ)- ਥਾਣਾ ਸਦਰ ਜਲਾਲਾਬਾਦ ਪੁਲਿਸ ਨੇ ਇਕ ਨਾਬਾਲਗ ਲੜਕੀ ਨੂੰ ਵਰਗ਼ਲਾ ਕੇ ਲਿਜਾਉਣ ਦੇ ਦੋਸ਼ਾਂ ਤਹਿਤ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਬੱਲੂਆਣਾ ਵਾਸੀ ਇਕ ਔਰਤ ਨੇ ਦੱਸਿਆ ਕਿ ਉਸ ...
ਜਲਾਲਾਬਾਦ, 17 ਮਾਰਚ(ਕਰਨ ਚੁਚਰਾ)- ਜਲਾਲਾਬਾਦ ਦੇ ਨੇੜਲੇ ਪਿੰਡ ਸ਼ਮਸ਼ਦੀਨ ਚਿਸ਼ਤੀ ਵਿਖੇ ਬੀਤੀ ਦੇਰ ਰਾਤ ਸਰ੍ਹੋਂ ਤੇਲ ਦੀ ਸਪਲਾਈ ਕਰਕੇ ਆ ਰਹੇ ਵਿਅਕਤੀ ਨੂੰ ਅੱਖਾਂ ਵਿਚ ਲਾਲ ਮਿਰਚਾਂ ਪਾ ਕੇ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਦੇ ਆਧਾਰ 'ਤੇ ਥਾਣਾ ਅਮੀਰ ...
ਫ਼ਾਜ਼ਿਲਕਾ, 17 ਮਾਰਚ (ਦਵਿੰਦਰ ਪਾਲ ਸਿੰਘ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲ੍ਹਾ ਫ਼ਾਜ਼ਿਲਕਾ ਵਲੋਂ ਜੀ-20 ਸੰਮੇਲਨ ਦੇ ਵਿਰੋਧ ਵਿਚ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਜਿਸ ਦੀ ਅਗਵਾਈ ਹਰੀਸ਼ ਨੱਢਾ ਲਾਧੂਕਾ ਨੇ ਕੀਤੀ | ...
ਅਬੋਹਰ, 17 ਮਾਰਚ (ਵਿਵੇਕ ਹੂੜੀਆ)- ਅਬੋਹਰ ਉਪ ਮੰਡਲ ਦੇ ਪਿੰਡਾਂ ਨੂੰ ਸਿੰਚਾਈ ਕਰਦੀਆਂ ਨਹਿਰਾਂ ਬੀਤੀ ਦੇਰ ਰਾਤ ਆਏੇ ਤੇਜ਼ ਹਨੇਰ ਅਤੇ ਤੂਫ਼ਾਨ ਕਰਨ ਟੁੱਟ ਗਈਆਂ ਜਿਸ ਨਾਲ ਸੈਂਕੜੇ ਏਕੜ ਵਿਚ ਕਣਕ ਦੀ ਫ਼ਸਲ ਡੁੱਬ ਗਈ ਹੈ ਜਿਸ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ...
ਅਬੋਹਰ, 17 ਮਾਰਚ (ਵਿਵੇਕ ਹੂੜੀਆ)- ਨੈਸ਼ਨਲ ਹੈਲਥ ਮਿਸ਼ਨ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਸਥਾਨਕ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰੀ ਹਸਪਤਾਲ ਵਿਚ ਅੱਜ ਰੋਸ ਜਿਤਾਉਂਦੇ ਹੋਏ ਸਿਵਲ ਸਰਜਨ ਦੇ ਨਾਂਅ ਤੇ ਆਪਣੀ ਮੰਗਾਂ ਸਬੰਧੀ ਮੰਗ ਪੱਤਰ ...
ਫ਼ਾਜ਼ਿਲਕਾ, 17 ਮਾਰਚ (ਦਵਿੰਦਰ ਪਾਲ ਸਿੰਘ)- ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਨਰਮੇ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਕੀਤੀ | ਬੈਠਕ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਾਲ ਪਿਛਲੇ ਸਾਲ ਦੇ 96 ...
ਫ਼ਾਜ਼ਿਲਕਾ, 17 ਮਾਰਚ (ਦਵਿੰਦਰ ਪਾਲ ਸਿੰਘ)- ਕੱਚੇ ਸਿਹਤ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਸਿਹਤ ਵਿਭਾਗ ਦੇ ਐਨ.ਐੱਚ.ਐਮ. ਤਹਿਤ ਕੰਮ ਕਰਦੇ ਮੁਲਾਜ਼ਮਾਂ ਨੇ 23 ਮਾਰਚ ਨੂੰ ਸਿਹਤ ਮੰਤਰੀ ਦੇ ਹਲਕੇ ਪਟਿਆਲਾ ਵਿਖੇ ਰੈਲੀ ਕਰਨ ਅਤੇ 24 ਮਾਰਚ ਨੂੰ ਸਮੂਹਿਕ ਰੂਪ ...
ਜਲਾਲਾਬਾਦ, 17 ਮਾਰਚ (ਜਤਿੰਦਰ ਪਾਲ ਸਿੰਘ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਅੱਜ ਪਿੰਡ ਪੀਰੇ ਕੇ ਉਤਾੜ ਵਿਖੇ ਪਿੰਡ ਪੱਧਰੀ ਮੀਟਿੰਗ ਕੀਤੀ ਗਈ | ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ ਦੇ ਨਿਰਦੇਸ਼ਾਂ ਹੇਠ ਹੋਈ ਇਸ ਮੀਟਿੰਗ 'ਚ ਪਿੰਡ ਦੀ ਇਕਾਈ ਦਾ ਗਠਨ ਕੀਤਾ ...
ਜਲਾਲਾਬਾਦ, 17ਮਾਰਚ (ਜਤਿੰਦਰ ਪਾਲ ਸਿੰਘ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲ੍ਹਾ ਫ਼ਾਜ਼ਿਲਕਾ ਨੇ ਸੂਬਾ ਮੀਤ ਪ੍ਰਧਾਨ ਹਰੀਸ਼ ਨੱਢਾ ਲਾਧੂਕਾ ਦੀ ਅਗਵਾਈ ਵਿਚ ਵੱਖ ਵੱਖ ਪਿੰਡਾਂ ਵਿਚ ਜੀ-20 ਸੰਮੇਲਨ ਦਾ ਵਿਰੋਧ ਕਰਦੇ ਹੋਏ ਕੇਂਦਰ ਸਰਕਾਰ ਦੇ ਪੁਤਲੇ ਫ਼ੂਕ ਕੇ ...
ਅਬੋਹਰ, 17 ਮਾਰਚ (ਤੇਜਿੰਦਰ ਸਿੰਘ ਖ਼ਾਲਸਾ)- ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਸੁਧੀਰ ਮਿੱਤਲ ਨੇ ਅੱਜ ਅਬੋਹਰ ਸਬ ਡਿਵੀਜ਼ਨ ਦੀਆਂ ਅਦਾਲਤਾਂ ਵਿਚ ਚੱਲ ਰਹੇ ਕੰਮਕਾਰ ਦਾ ਨਿਰੀਖਣ ਕੀਤਾ | ਇਸ ਦੌਰਾਨ ਉਨ੍ਹਾਂ ਜਿਲ੍ਹਾ ਸੈਸ਼ਨ ਜੱਜ ਜਤਿੰਦਰ ਕੌਰ ਅਤੇ ਅਮਨਦੀਪ ...
ਫ਼ਾਜ਼ਿਲਕਾ, 17 ਮਾਰਚ (ਦਵਿੰਦਰ ਪਾਲ ਸਿੰਘ)- ਇਲਾਕੇ ਵਿਚ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਤੋਂ ਲੋਕ ਕਾਫ਼ੀ ਪ੍ਰੇਸ਼ਾਨ ਹਨ ਪਰ ਪੁਲਿਸ ਅਜੇ ਤੱਕ ਚੋਰੀਆਂ ਦੀਆਂ ਵਾਰਦਾਤਾਂ 'ਤੇ ਕਾਬੂ ਨਹੀਂ ਪਾ ਸਕੀ ਜਿਸ ਕਾਰਨ ਚੋਰਾਂ ਦੇ ਹੌਸਲੇ ਬੁਲੰਦ ਹਨ ਤੇ ਤਕਰੀਬਨ ...
ਅਬੋਹਰ, 17 ਮਾਰਚ (ਵਿਵੇਕ ਹੂੜੀਆ)- ਨਗਰ ਨਿਗਮ ਅਬੋਹਰ ਵਲੋਂ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਮੇਰਾ ਸ਼ਹਿਰ ਮੇਰਾ ਮਾਣ ਪ੍ਰੋਗਰਾਮ ਦੇ ਤਹਿਤ ਸਫ਼ਾਈ ਤੇ ਬੂਟੇ ਲਗਾਓ ਅਭਿਆਨ ਚਲਾਇਆ | ਜਾਣਕਾਰੀ ਦਿੰਦਿਆਂ ਚੀਫ਼ ਸੈਨੇਟਰੀ ਇੰਸਪੈਕਟਰ ...
ਅਬੋਹਰ, 17 ਮਾਰਚ (ਵਿਵੇਕ ਹੂੜੀਆ)- ਸਥਾਨਕ ਗੋਪੀ ਚੰਦ ਆਰੀਆ ਮਹਿਲਾ ਕਾਲਜ ਵਿਖੇ ਪਿ੍ੰਸੀਪਲ ਡਾ. ਰੇਖਾ ਸੂਦ ਹਾਂਡਾ ਦੀ ਯੋਗ ਅਗਵਾਈ ਹੇਠ ਕੰਪਿਊਟਰ ਵਿਭਾਗ ਮੁਖੀ ਮਮਤਾ ਦੀ ਦੇਖਰੇਖ ਹੇਠ 'ਦਿਲ ਰੋਲ ਐਂਡ ਫਿਊਚਰ ਆਫ਼ ਹਾਇਰ ਐਜੂਕੇਸ਼ਨ ਵਿਸ਼ੇ' 'ਤੇ ਇਕ ਲੈਕਚਰ ਲਗਾਇਆ ਗਿਆ ...
ਮੰਡੀ ਲਾਧੂਕਾ, 17 ਮਾਰਚ (ਰਾਕੇਸ਼ ਛਾਬੜਾ)- ਆਮ ਪਾਰਟੀ ਦੇ ਬਲਾਕ ਪ੍ਰਧਾਨ ਬਰਿੰਦਰ ਸ਼ਰਮਾ ਨੇ ਇਸ ਸਰਹੱਦੀ ਖੇਤਰ ਵਿਚ ਵੱਧ ਰਹੀਆਂ ਚੋਰੀਆਂ, ਗੁੰਡਾਗਰਦੀ ਅਤੇ ਨਸ਼ਿਆਂ ਨੂੰ ਸਖ਼ਤੀ ਨਾਲ ਰੋਕਣ ਦੀ ਮੰਗ ਕੀਤੀ ਹੈ | ਉਨ੍ਹਾਂ ਨੇ ਕਿਹਾ ਹੈ ਕਿ ਜਿਲ੍ਹਾ ਪੁਲਿਸ ਪ੍ਰਸ਼ਾਸਨ ...
ਫ਼ਾਜ਼ਿਲਕਾ, 17 ਮਾਰਚ (ਦਵਿੰਦਰ ਪਾਲ ਸਿੰਘ)- ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਫ਼ਾਜ਼ਿਲਕਾ ਸਹਿਕਾਰੀ ਖੰਡ ਮਿਲ ਵਿਚ ਆਤਮਾ ਸਕੀਮ ਅਧੀਨ ਗੰਨੇ ਦੀ ਖੇਤੀ ਨੂੰ ਪ੍ਰੋਤਸਾਹਿਤ ਕਰਨ ਲਈ ਇਕ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ 200 ਤੋਂ ਵੱਧ ...
ਅਬੋਹਰ, 17 ਮਾਰਚ (ਵਿਵੇਕ ਹੂੜੀਆ)-ਜ਼ਿਲ੍ਹਾ ਖੇਡ ਅਫ਼ਸਰ ਗੁਰਫ਼ਤਿਹ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਸਰਕਾਰ ਖੇਡ ਵਿਭਾਗ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸਬੰਧ ਵਿਚ ਤੀਰਅੰਦਾਜ਼ੀ ਦੇ ਮੁਕਾਬਲੇ ਕਰਵਾਏ ਗਏ | ਇਹ ਖੇਡ ਮੁਕਾਬਲੇ ਅਬੋਹਰ ਵਿਚ ਐੱਲ. ਆਰ. ਐੱਸ. ...
ਅਬੋਹਰ, 17 ਮਾਰਚ (ਵਿਵੇਕ ਹੂੜੀਆ)- ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਦੇ ਨਿਰਦੇਸ਼ਾਂ ਤੇ ਲੋਕਾਂ ਨੂੰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ 'ਤੇ ਯੋਜਨਾਵਾਂ ਦਾ ਲਾਭ ਮੁਹੱਈਆ ਕਰਵਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਸ਼ੁੱਕਰਵਾਰ ਨੂੰ ਪਿੰਡ ਬਹਾਵਵਾਲਾ (ਅਬੋਹਰ) ...
ਫ਼ਾਜ਼ਿਲਕਾ, 17 ਮਾਰਚ (ਦਵਿੰਦਰ ਪਾਲ ਸਿੰਘ)- ਜਸਟਿਸ ਸ੍ਰੀ ਸੁਧੀਰ ਮਿੱਤਲ ਜੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਆਪਣੇ ਫ਼ਾਜ਼ਿਲਕਾ ਦੌਰੇ ਦੇ ਦੂਜੇ ਦਿਨ ਕੌਮਾਂਤਰੀ ਸਰਹੱਦ ਨੇੜੇ ਬਣੇ ਆਸਫ਼ਵਾਲਾ ਜੰਗੀ ਸਮਾਰਕ ਵਿਖੇ ਪਹੁੰਚੇ ਅਤੇ ਇੱਥੇ ਉਨ੍ਹਾਂ ਨੇ 1971 ਦੇ ਭਾਰਤ-ਪਾਕਿ ...
ਅਬੋਹਰ, 17 ਮਾਰਚ (ਵਿਵੇਕ ਹੂੜੀਆ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ੍ਹ ਵਿਚ ਪਿ੍ੰਸੀਪਲ ਮਹਿੰਦਰ ਕੁਮਾਰ ਸ਼ਰਮਾ ਦੀ ਅਗਵਾਈ ਵਿਚ ਅੱਜ ਨੌਵੀਂ ਤੋਂ ਗਿਆਰ੍ਹਵੀਂ ਕਲਾਸ ਦੀਆਂ ਵਿਦਿਆਰਥਣਾਂ ਦੇ ਲਈ ਕਿਸ਼ੋਰ ਵਿਵਸਥਾ ਸਮੱਸਿਆਵਾਂ ਅਤੇ ਸੰਤੁਲਿਤ ਸਵੱਛ ...
ਫ਼ਾਜ਼ਿਲਕਾ, 17 ਮਾਰਚ (ਦਵਿੰਦਰ ਪਾਲ ਸਿੰਘ)- ਸਿਹਤ ਵਿਭਾਗ ਵਲੋਂ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਸਥਾਨਕ ਗੁਰੂ ਹਰਿਕ੍ਰਿਸ਼ਨ ਆਈ.ਟੀ.ਆਈ. ਵਿਖੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਪਿ੍ੰਸੀਪਲ ਇੰਜੀਨੀਅਰ ਰਾਕੇਸ਼ ਭੂਸਰੀ ਦਾ ਪੂਰਨ ...
ਬੱਲੂਆਣਾ, 17 ਮਾਰਚ (ਜਸਮੇਲ ਸਿੰਘ ਢਿੱਲੋਂ)- ਹਲਕੇ ਦੇ ਪਿੰਡ ਸੁਖਚੈਨ ਦੀ ਗਊਸ਼ਾਲਾ ਵਿਖੇ ਇਕ ਰੋਜ਼ਾ ਜਾਗਰੂਕ ਕੈਂਪ ਡੀ.ਐੱਫ.ਓ. ਸਵਰਨ ਸਿੰਘ ਵਿਸਥਾਰ ਮੰਡਲ ਬਠਿੰਡਾ ਦੇ ਨਿਰਦੇਸ਼ ਹੇਠ ਕਰਵਾਇਆ ਗਿਆ ਜਿਸ ਦੀ ਅਗਵਾਈ ਰੇਂਜ ਅਫ਼ਸਰ ਮਨਪ੍ਰੀਤ ਸਿੰਘ ਅਤੇ ਬੀਟ ਅਫ਼ਸਰ ...
ਅਬੋਹਰ, 17 ਮਾਰਚ (ਵਿਵੇਕ ਹੂੜੀਆ)- ਅਧਿਆਪਕ ਦਲ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਪਾਲ ਸਿੰਘ ਬਰਾੜ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ 4161 ਮਾਸਟਰ ਕੈਡਰ ਦੀ ਭਰਤੀ ਅਧਿਆਪਕ ਜਿਨ੍ਹਾਂ ਨੂੰ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਵਲੋਂ 5 ਜਨਵਰੀ 2023 ਨੂੰ ਨਿਯੁਕਤੀ ...
ਖੋਸਾ ਦਲ ਸਿੰਘ, 17 ਮਾਰਚ (ਮਨਪ੍ਰੀਤ ਸਿੰਘ ਸੰਧੂ)- ਲੋਕਾਂ ਨਾਲ ਵੱਡੇ-ਵੱਡੇ ਝੂਠੇ ਵਾਅਦੇ ਕਰ ਸੱਤਾ ਹਾਸਲ ਕਰਨ ਵਾਲੀ 'ਆਪ' ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਸਾਬਿਤ ਹੋਈ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ...
ਮੁੱਦਕੀ, 17 ਮਾਰਚ (ਭੁਪਿੰਦਰ ਸਿੰਘ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਇਕਾਈ ਮੁੱਦਕੀ ਦੇ ਪ੍ਰਧਾਨ ਰਾਜਿੰਦਰ ਸਿੰਘ ਵਿੜਿੰਗ ਦੀ ਅਗਵਾਈ ਹੇਠ ਇਕ ਮੀਟਿੰਗ ਕੀਤੀ ਗਈ ਜਿਸ ਵਿਚ ਐੱਸ.ਡੀ.ਓ. ਡਵੀਜ਼ਨ ਮੁੱਦਕੀ ਤੋਂ ਮੰਗ ਕੀਤੀ ਗਈ ਕਿ ਇਲਾਕੇ ਵਿਚ ਕਈ ਜਗ੍ਹਾ 'ਤੇ ਬਿਜਲੀ ਦੀਆਂ ...
ਖੋਸਾ ਦਲ ਸਿੰਘ, 17 ਮਾਰਚ (ਮਨਪ੍ਰੀਤ ਸਿੰਘ ਸੰਧੂ)- ਬੀਤੀ ਰਾਤ ਪਏ ਮੀਂਹ ਅਤੇ ਚੱਲੀ ਤੇਜ਼ ਹਵਾ ਨੇ ਕਣਕਾਂ ਵਿਛਾ ਦਿੱਤੀਆਂ ਹਨ | ਜ਼ਿਕਰਯੋਗ ਹੈ ਕਿ ਬੀਤੀ ਰਾਤ ਕਿਸਾਨੀ ਲਈ ਵੱਡੀ ਪ੍ਰੇਸ਼ਾਨੀ ਲੈ ਕੇ ਆਈ ਜਦੋਂ ਹਨੇਰੀ ਅਤੇ ਮੀਂਹ ਦੇ ਕਾਰਨ ਹਜ਼ਾਰਾਂ ਏਕੜ ਕਣਕ ਦੀ ਫ਼ਸਲ ...
ਫ਼ਿਰੋਜ਼ਪੁਰ, 17 ਮਾਰਚ (ਤਪਿੰਦਰ ਸਿੰਘ)- ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਨੇ ਆਪ ਸਰਕਾਰ ਦੇ ਇਕ ਸਾਲ ਨੂੰ ਸਕੂਲੀ ਸਿੱਖਿਆ ਅਤੇ ਅਧਿਆਪਕਾਂ ਦੇ ਨਜ਼ਰੀਏ ਤੋਂ ਗੈਰ-ਤਸੱਲੀਬਖਸ਼ ਕਰਾਰ ਦਿੱਤਾ ਹੈ | ਮੋਦੀ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਰਾਹੀਂ ਸਿੱਖਿਆ ਨੂੰ ਉਜਾੜੇ ...
ਫ਼ਾਜ਼ਿਲਕਾ, 17 ਮਾਰਚ (ਦਵਿੰਦਰ ਪਾਲ ਸਿੰਘ)- ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ. ਪੰਕਜ ਚੌਹਾਨ ਦੀ ਅਗਵਾਈ ਵਿਚ ਡੱਬਵਾਲਾ ਕਲਾ ਅਧੀਨ ਪੈਂਦੇ ਪਿੰਡਾਂ ਵਿਚ ਏਡਜ਼ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਨੂੰ ਏਡਜ਼ ਦੀ ਬਿਮਾਰੀ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਟੈੱਸਟ ...
ਅਬੋਹਰ, 17 ਮਾਰਚ (ਤੇਜਿੰਦਰ ਸਿੰਘ ਖ਼ਾਲਸਾ)- ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਇਕ ਸਾਲ ਦੇ ਮਾੜੇ ਕਾਰਜਕਾਲ ਪ੍ਰਤੀ ਰੋਸ ਜ਼ਾਹਿਰ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਸਰਕਲ ਅਬੋਹਰ ਵਲੋਂ 20 ਮਾਰਚ ਨੂੰ ਉਪ ਮੰਡਲ ਮੈਜਿਸਟ੍ਰੇਟ ਅਬੋਹਰ ਦੇ ਦਫ਼ਤਰ ਬਾਹਰ ਧਰਨਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX