ਅੰਮਿ੍ਤਸਰ, 17 ਮਾਰਚ (ਜਸਵੰਤ ਸਿੰਘ ਜੱਸ)- ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਅਧੀਨ ਗੁਰੂ ਨਗਰੀ ਅੰਮਿ੍ਤਸਰ ਵਿਚ ਚੱਲ ਰਹੇ ਸਿੱਖਿਆ ਨੂੰ ਸਮਰਪਿਤ ਤਿੰਨ ਦਿਨਾਂ ਜੀ-20 ਸੰਮੇਲਨ ਦੇ ਅੱਜ ਆਖਰੀ ਦਿਨ ਮੈਂਬਰ ਦੇਸ਼ਾਂ ਦਰਮਿਆਨ ਹਰ ਪੱਧਰ 'ਤੇ ਖੋਜ ਅਤੇ ਨਵੀਨਤਾ ਸਹਿਯੋਗ, ਬੁਨਿਆਦੀ ਸਾਖ਼ਰਤਾ, ਸੰਖਿਆ ਅਤੇ ਜੀਵਨ ਭਰ ਸਿੱਖਣ ਦੇ ਮੌਕਿਆਂ ਵਰਗੇ ਪ੍ਰਮੁੱਖ ਖੇਤਰਾਂ 'ਚ ਸਹਿਯੋਗ 'ਤੇ ਸਹਿਮਤੀ ਪ੍ਰਗਟ ਕੀਤੀ ਗਈ | ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਵਲੋਂ ਵਿਚਾਰ-ਵਟਾਂਦਰਾ ਕਰਦਿਆਂ ਬੁਨਿਆਦੀ ਸਾਖਰਤਾ ਅਤੇ ਸੰਖਿਆ ਨੂੰ ਯਕੀਨੀ ਬਣਾਉਣ ਹਿਤ ਹਰ ਪੱਧਰ 'ਤੇ ਸੰਯੁਕਤ ਸਿਖਲਾਈ ਦਾ ਸੰਦਰਭ ਅਤੇ ਤਕਨੀਕੀ-ਅਧਾਰਿਤ ਸਿਖਲਾਈ ਨੂੰ ਹਰ ਪੱਧਰ 'ਤੇ ਵਧੇਰੇ ਸੰਮਿਲਤ, ਗੁਣਾਤਮਕ ਅਤੇ ਸਹਿਯੋਗੀ ਬਣਾਉਣ ਦੀ ਲੋੜ 'ਤੇ ਵੀ ਜ਼ੋਰ ਦਿੰਦਿਆਂ ਧਿਆਨ ਕੇਂਦਰਿਤ ਕੀਤਾ ਗਿਆ | ਜੀ -20 ਐਜੂਕੇਸ਼ਨ ਵਰਕਿੰਗ ਗਰੁੱਪ ਦੇ ਭਾਰਤੀ ਵਲੋਂ ਪ੍ਰਧਾਨਗੀ ਕਰ ਰਹੇ ਅਤੇ ਸਕੱਤਰ, ਉਚੇਰੀ ਸਿੱਖਿਆ ਸ੍ਰੀ ਕੇ. ਸੰਜੇ ਮੂਰਤੀ ਨੇ ਸਮਾਪਤੀ ਭਾਸ਼ਣ ਦੌਰਾਨ ਵਿਦਿਆਰਥੀ ਸਿੱਖਿਆ ਵਿਚ ਵਿਸ਼ਵ ਭਾਈਚਾਰੇ ਦੀ ਸ਼ਮੂਲੀਅਤ ਦੇ ਮਹੱਤਵ ਤੇ ਵਧੇਰੇ ਸਹਿਯੋਗ ਅਤੇ ਭਾਈਵਾਲੀ ਦੀ ਲੋੜ ਨੂੰ ਉਜਾਗਰ ਕਰਦਿਆਂ ਕਿਹਾ ਕਿ ਜੀ-20 ਪਲੇਟਫਾਰਮ ਨੂੰ ਦੁਵੱਲੇ ਸੰਬੰਧਾਂ ਤੋਂ ਪਾਰ ਨਵੇਂ ਸੰਬੰਧ ਬਣਾਉਣੇ ਚਾਹੀਦੇ ਹਨ ਅਤੇ ਬਹੁਪੱਖੀ ਸੋਚਣਾ ਚਾਹੀਦਾ ਹੈ | ਉਨਾਂ ਕਿਹਾ ਕਿ ਭਾਰਤ ਦਾ ਉਦੇਸ਼ ਇਸ ਸਿੱਖਿਆ ਕਾਰਜ ਸਮੂਹ ਦੀਆਂ ਮੀਟਿੰਗਾਂ ਦੇ ਦਸਤਾਵੇਜ਼ਾਂ ਨੂੰ ਵਿਸ਼ਵ ਦੀਆਂ ਸਮੂਹ ਉੱਚੇਰੀ ਸਿੱਖਿਆ ਸੰਸਥਾਵਾਂ ਤੱਕ ਪਹੁੰਚਾਉਣਾ ਹੈ | ਤਿੰਨ ਰੋਜ਼ਾ ਦੂਜੀ ਐਜੂਕੇਸ਼ਨ ਵਰਕਿੰਗ ਗਰੁੱਪ ਮੀਟਿੰਗ ਦੀ ਸਮਾਪਤੀ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਇਸ ਸੰਮੇਲਨ ਵਿਚ ਜੀ-20 ਮੈਂਬਰਾਂ ਦੇਸ਼ਾਂ ਤੋਂ 28 ਡੈਲੀਗੇਟ ਅਤੇ ਬੁਲਾਏ ਗਏ ਕੁੱਝ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ 58 ਡੈਲੀਗੇਟਾਂ ਨੇ ਭਾਗ ਲਿਆ | ਮੂਰਤੀ ਨੇ ਕਿਹਾ ਕਿ ਸਾਨੂੰ ਕਾਰਜਯੋਗ ਹੱਲ ਕੱਢਣ ਅਤੇ ਉੱਚੇਰੀ ਸਿੱਖਿਆ ਸੰਸਥਾਵਾਂ ਵਿਚ ਤੇਜ਼ੀ ਨਾਲ ਟਿਕਾਊ ਵਿਕਾਸ ਟੀਚਿਆਂ ਨੂੰ ਪੂਰਾ ਕਰਨ ਲਈ ਆਪਸੀ ਸਹਿਯੋਗ ਦੀ ਬਹੁਤ ਉਮੀਦ ਹੈ | ਸੰਜੇ ਕੁਮਾਰ ਸਕੱਤਰ ਸਕੂਲ ਸਿੱਖਿਆ ਨੇ ਕਿਹਾ ਕਿ ਵਿਚਾਰ ਚਰਚਾ ਦੌਰਾਨ ਵਿਚ ਹਰ ਡੈਲੀਗੇਟ ਰਾਸ਼ਟਰ ਫਾਊਾਡੇਸ਼ਨਲ ਲਰਨਿੰਗ ਅਤੇ ਸੰਖਿਆ ਨੂੰ ਪ੍ਰਾਪਤ ਕਰਨ ਲਈ ਤਕਨਾਲੋਜੀ ਅਤੇ ਸੁਖਦ ਪਹੁੰਚ ਦਾ ਲਾਭ ਉਠਾਉਣ ਲਈ ਇਕਮੱਤ ਹੈ | ਉਨ੍ਹਾਂ ਵਿਦੇਸ਼ੀ ਡੈਲੀਗੇਟਾਂ ਦੀ ਮਹਿਮਾਨ ਨਿਵਾਜੀ ਲਈ ਪੰਜਾਬ ਤੇ ਅੰਮਿ੍ਤਸਰ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸੰਮੇਲਨ ਦੁਆਰਾ ਪੰਜਾਬ ਦੀ ਖੁਸ਼ਬੂ ਸਮੁੱਚੇ ਵਿਸ਼ਵ ਵਿਚ ਜਾਵੇਗੀ | ਉਨ੍ਹਾਂ ਕਿਹਾ ਕਿ ਭਾਰਤ ਦੇ ਸਿੱਖਿਆ ਮੰਤਰਾਲੇ ਦੀ ਨਵੀਂ ਪਹਿਲਕਦਮੀ ਤਹਿਤ 'ਜਾਦੂਈ ਪਿਟਾਰਾ' ਅਤੇ ਐਨ. ਸੀ. ਈ. ਆਰ. ਟੀ. ਵਲੋਂ ਵਰਕਿੰਗ ਗਰੁੱਪ ਦੀ ਮੀਟਿੰਗ ਦੌਰਾਨ ਪ੍ਰਦਰਸ਼ਨੀ 'ਚ ਸਟਾਲ ਲਗਾਏ ਜਾਣ ਦਾ ਵੀ ਜ਼ਿਕਰ ਕੀਤਾ | ਇਸ ਦੌਰਾਨ ਪ੍ਰਸੰਸਾ ਸੰਮੇਲਨ 'ਚ ਸ਼ਾਮਿਲ ਹੋਣ ਆਏ ਡੈਲੀਗੇਟਾਂ ਨੂੰ ਪੰਜਾਬ ਤੋਂ ਹੱਥ ਨਾਲ ਤਿਆਰ ਕੀਤੀ ਫ਼ੁਲਕਾਰੀ ਅਤੇ ਹੋਰ ਤੋਹਫੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਪੰਜਾਬ ਦੇ ਦਸਤਕਾਰੀ ਅਤੇ ਸੱਭਿਆਚਾਰਕ ਵੰਨਗੀਆਂ ਨੂੰ ਪ੍ਰਦਰਸ਼ਿਤ ਕਰਦੀ ਇਕ ਮਿੰਨੀ ਪ੍ਰਦਰਸ਼ਨੀ ਵੀ ਲਗਾਈ ਗਈ ਸੀ ਜਿਸ 'ਚ ਕਬਾਇਲੀ ਮਾਮਲਿਆਂ ਬਾਰੇ ਮੰਤਰਾਲੇ ਵਲੋਂ ਡਿਜ਼ਾਈਨਰ ਪਰਮਜੀਤ ਕੌਰ, ਵੁੱਡਵਰਕ ਆਰਟਿਸਟ ਅੰਮਿ੍ਤਪਾਲ ਸਿੰਘ, ਆਰਟਿਸਟ ਮਨੋਹਰ ਲਾਲ ਅਤੇ ਅਜੀਵਿਕਾ ਸੈਲਫ ਹੈਲਪ ਗਰੁੱਪ ਆਦਿ ਵੀ ਸ਼ਾਮਿਲ ਸਨ |
ਵੇਰਕਾ, 17 ਮਾਰਚ (ਪਰਮਜੀਤ ਸਿੰਘ ਬੱਗਾ)- ਥਾਣਾ ਵੇਰਕਾ ਖੇਤਰ ਵਿਚ ਜ਼ਮੀਨ ਦੇ ਪੈਦਾ ਹੋਏ ਵਿਵਾਦ ਦੇ ਚੱਲਦਿਆਂ ਜ਼ਮੀਨ ਖ੍ਰੀਦਣ ਵਾਲੀ ਧਿਰ ਨੇ ਇਲਾਕੇ ਦੇ ਇਕ ਨੌਜਵਾਨ ਵਲੋਂ ਸਮਰਥਕਾਂ ਨਾਲ ਖਰੀਦੀ ਜ਼ਮੀਨ 'ਤੇ ਕਬਜ਼ਾ ਤੋਂ ਰੋਕਣ ਦੇ ਦੋਸ਼ ਲਗਾਏ ਹਨ | ਸੁਖਦੀਪ ਸਿੰਘ ...
ਬਾਬਾ ਬਕਾਲਾ ਸਾਹਿਬ, 17 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)- ਬੀਤੇ ਦਿਨੀਂ ਬਾਬਾ ਬਕਾਲਾ ਸਾਹਿਬ ਮੋੜ ਵਿਖੇ ਪੰਜਾਬ ਰੋਡਵੇਜ਼ ਜਲੰਧਰ-1 ਡੀਪੂ ਦੀ ਬੱਸ ਪੀ. ਬੀ. 08 ਸੀ. ਐਕਸ-6982 ਵਿਚ ਸਫਰ ਕਰ ਰਹੀ ਔਰਤ ਵਲੋਂ ਕਥਿਤ ਤੌਰ 'ਤੇ ਕੰਡਕਟਰ ਦੀ ਕੁੱਟਮਾਰ ਕਰਨ ਤੇ ਫਿਰ ਉਸ ਨੂੰ ਅਗਵਾ ...
ਅੰਮਿ੍ਤਸਰ, 17 ਮਾਰਚ (ਹਰਮਿੰਦਰ ਸਿੰਘ)- ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੀ ਟੀਮ ਵਲੋਂ ਅੱਜ ਪੱਛਮੀ ਜ਼ੋਨ ਦੇ ਵੱਖ-ਵੱਖ ਇਲਾਕਿਆਂ ਵਿਚ ਅਣ ਅਧਿਕਾਰਤ ਤੌਰ 'ਤੇ ਹੋਈਆਂ ਉਸਾਰੀਆਂ 'ਤੇ ਕਾਰਵਾਈ ਕਰਦੇ ਹੋਏ ਅਜਿਹੀਆਂ ਜਾਇਦਾਦਾਂ ਨੂੰ ਸੀਲ ਕੀਤਾ ਗਿਆ ਹੈ | ਇਸ ਸੰਬੰਧ ਵਿਚ ...
ਅੰਮਿ੍ਤਸਰ, 17 ਮਾਰਚ (ਸੁਰਿੰਦਰ ਕੋਛੜ) - ਜੀ-20 ਸਿਖਰ ਸੰਮੇਲਨ 'ਚ ਸ਼ਿਰਕਤ ਕਰਨ ਲਈ ਪਹੁੰਚੇ ਵੱਖ-ਵੱਖ ਦੇਸ਼ਾਂ ਦੇ ਵਫ਼ਦ ਦੇ ਅੱਜ ਵਿਰਾਸਤੀ ਮਾਰਗ ਰਾਹੀਂ ਹੋ ਕੇ ਸ੍ਰੀ ਦਰਬਾਰ ਸਾਹਿਬ ਪਹੁੰਚਣ ਮੌਕੇ ਸੁਰੱਖਿਆ ਦਸਤਿਆਂ ਅਤੇ ਜਲਿ੍ਹਆਂਵਾਲਾ ਬਾਗ਼ ਦੇ ਨਿੱਜੀ ਸੁਰੱਖਿਆ ...
ਅੰਮਿ੍ਤਸਰ, 17 ਮਾਰਚ (ਸੁਰਿੰਦਰ ਕੋਛੜ) - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਦੇਸ਼ ਦੀ ਆਰਥਿਕ ਅਤੇ ਸਿਆਸੀ ਸਥਿਤੀ 'ਤੇ ਚਰਚਾ ਕਰਨ ਲਈ ਅੱਜ ਇਸਲਾਮਾਬਾਦ 'ਚ ਬੁਲਾਈ ਸੰਘੀ ਕੈਬਨਿਟ ਦੀ ਬੈਠਕ 'ਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ...
ਅੰਮਿ੍ਤਸਰ, 17 ਮਾਰਚ (ਜੱਸ)- ਤਿੰਨ ਦਿਨਾਂ ਜੀ-20 ਸੰਮੇਲਨ ਸਮਾਪਤ ਹੋਣ ਤੋਂ ਬਾਅਦ ਹੁਣ ਗੁਰੂ ਨਗਰੀ ਵਿਖੇ ਜੀ-20 ਦਾ ਅਗਲਾ ਗੇੜ ਐਲ-20 18 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ, ਜੋ 20 ਮਾਰਚ ਤੱਕ ਜਾਰੀ ਰਹੇਗਾ | ਮਿਲੇ ਵੇਰਵਿਆਂ ਅਨੁਸਾਰ ਇਸ ਜੀ-20 ਦੇ 20 ਦੇਸ਼ਾਂ ਦੇ 40 ਡੈਲੀਗੇਟਸ ਤੋਂ ...
ਅੰਮਿ੍ਤਸਰ, 17 ਮਾਰਚ (ਰੇਸ਼ਮ ਸਿੰਘ)- ਇੱਥੇ ਸ਼ਹਿਰੀ ਖੇਤਰ 'ਚ ਇਕ ਔਰਤ ਦੇ ਘਰ ਹੋਈ ਚੋਰੀ ਦੇ ਮਾਮਲੇ 'ਚ ਪੁਲਿਸ ਵਲੋਂ ਘਰ 'ਚ ਨੌਕਰਾਣੀ ਵਜੋਂ ਕੰਮ ਕਰਦੀ ਕੁੜੀ ਤੇ ਉਸਦੀ ਮਾਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ | ਇਹ ਸ਼ਿਕਾਇਤ ਥਾਣਾ ਰਾਮ ਬਾਗ ਦੀ ਪੁਲਿਸ ਕੋਲ ਮਧੂ ਅਰੋੜਾ ...
ਅੰਮਿ੍ਤਸਰ, 17 ਮਾਰਚ (ਰੇਸ਼ਮ ਸਿੰਘ)- ਜੀ-20 ਸੰਮੇਲਨ 'ਚ ਅੰਮਿ੍ਤਸਰ ਨੂੰ ਨੋ ਹਵਾਈ ਜ਼ੋਨ ਐਲਾਨੇ ਜਾਣ ਨਾਲ ਡਰੋਨ ਤੇ ਮਾਨਵ ਰਹਿਤ ਹਵਾਈ ਜਹਾਜ਼ਾਂ ਦੇ ਉਡਣ 'ਤੇ ਪਾਬੰਧੀ ਲਗਾਈ ਹੋਈ ਹੈ ਪਰ ਇਸ ਦੇ ਬਾਵਜੂਦ ਸ਼ਹਿਰੀ ਖੇਤਰ 'ਚ ਇਕ ਡਰੋਨ ਉਡਦਾ ਦਿਖਾਈ ਦੇਣ ਦਾ ਮਾਮਲਾ ਸਾਹਮਣੇ ...
ਅੰਮਿ੍ਤਸਰ, 17 ਮਾਰਚ (ਰੇਸ਼ਮ ਸਿੰਘ)- ਸ਼ਹਿਰ 'ਚ ਹੈਰੋਇਨ ਤਸਕਰੀ ਤਹਿਤ ਪੁਲਿਸ ਵਲੋਂ 220 ਗ੍ਰਾਮ ਹੈਰੋਇਨ ਸਮੇਤ 2 ਤਸਕਰਾਂ ਨੂੰ ਗਿ੍ਫਤਾਰ ਕਰਕੇ 4 ਖਿਲਾਫ ਮਾਮਲਾ ਦਰਜ਼ ਕਰ ਲਿਆ ਗਿਆ ਹੈ ਜਿਨ੍ਹਾਂ ਖਿਲਾਫ 2 ਵੱਖਰੇ-ਵੱਖਰੇ ਮਾਮਲੇ ਦਰਜ ਕਰ ਲਏ ਗਏ ਹਨ | ਪਹਿਲਾ ਮਾਮਲਾ ਥਾਣਾ ...
ਅੰਮਿ੍ਤਸਰ, 17 ਮਾਰਚ (ਸੁਰਿੰਦਰ ਕੋਛੜ)- ਬਾਹਰੀ ਸੂਬਿਆਂ ਤੋਂ ਪੰਜਾਬ 'ਚ ਸਨਅਤਾਂ ਸਥਾਪਤ ਕਰਨ ਆਉਣ ਵਾਲੇ ਉਦਯੋਗਪਤੀਆਂ ਨੂੰ ਨਿਵੇਸ਼ ਲਈ ਸੁਰੱਖਿਅਤ ਮਾਹੌਲ ਪ੍ਰਦਾਨ ਕੀਤਾ ਜਾਣਾ ਬੇਹੱਦ ਜ਼ਰੂਰੀ ਹੈ | ਇਥੇ ਉਨ੍ਹਾਂ ਲਈ ਮਾਹੌਲ ਸੁਖਾਵਾਂ ਹੋਵੇਗਾ ਤਾਂ ਹੀ ਉਹ ਇਥੇ ...
ਚੋਗਾਵਾਂ, 17 ਮਾਰਚ (ਗੁਰਵਿੰਦਰ ਸਿੰਘ ਕਲਸੀ)- ਸਰਕਾਰ ਵਲੋਂ ਲਿਆਂਦੀਆਂ ਜਾ ਰਹੀਆਂ ਸਕੀਮਾਂ ਬਾਰੇ ਜਾਗਰੂਕ ਕਰਨ ਲਈ ਪਿੰਡਾਂ ਦੇ ਸਰਪੰਚਾਂ ਤੇ ਪੰਚਾਂ ਨੂੰ ਕੈਂਪਾਂ ਰਾਹੀਂ ਸਿਖਲਾਈ ਦਿੱਤੀ ਜਾ ਰਹੀ ਹੈ | ਕੈਂਪ ਲਗਾ ਕੇ ਹਲਕੇ ਦੇ ਪੰਚ-ਸਰਪੰਚਾਂ, ਆਂਗਨਵਾੜੀ ਵਰਕਰਾਂ ...
ਅੰਮਿ੍ਤਸਰ, 17 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿਖੇ ਦਿਆਲ ਸਿੰਘ ਰਿਸਰਚ ਅਤੇ ਕਲਚਰਲ ਫੋਰਮ ਅਤੇ ਡਿਸਕਵਰ ਪਾਕਿਸਤਾਨ ਵਿਚਾਲੇ ਅੱਜ ਸਮਝੌਤਾ ਪੱਤਰ 'ਤੇ ਹਸਤਾਖ਼ਰ ਕੀਤੇ ਗਏ | ਜਿਸ ਦਾ ਮੁੱਖ ਉਦੇਸ਼ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬਾਨ 'ਤੇ ...
ਅੰਮਿ੍ਤਸਰ, 17 ਮਾਰਚ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 6ਵੇਂ ਮੁਖੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦੀ ਦੂਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਿਖੇ ਵਿਸ਼ੇਸ਼ ...
ਅੰਮਿ੍ਤਸਰ, 17 ਮਾਰਚ (ਰੇਸ਼ਮ ਸਿੰਘ)- ਜੀ-20 ਸੰਮੇਲਨ ਕਾਰਨ ਸਰਕਾਰ ਜਾਂ ਕੁਝ ਵੱਡੇ ਹੋਟਲ ਕਾਰੋਬਾਰੀ ਭਾਵੇਂ ਬਾਗੋਬਾਗ ਹੋ ਰਹੇ ਹੋਣ ਪਰ ਆਮ ਲੋਕਾਂ ਲਈ ਇਹ ਸੰਮੇਲਨ ਕੋਈ ਖੁਸ਼ੀ ਦਾ ਕਾਰਨ ਨਹੀਂ ਬਣ ਸਕਿਆ ਬਲਕਿ ਉਨ੍ਹਾਂ ਲਈ ਇਹ ਸੰਮੇਲਨ ਮੁਸ਼ਕਿਲਾਂ ਦਾ ਸਬੱਬ ਹੀ ਬਣਿਆ ...
ਅੰਮਿ੍ਤਸਰ, 17 ਮਾਰਚ (ਸੁਰਿੰਦਰ ਕੋਛੜ)- ਪੰਜਾਬ ਦੇ ਮੁੱਖ ਮੰਤਰੀ ਨੇ ਜੀ-20 ਸਿਖਰ ਸੰਮੇਲਨ ਲਈ ਆਏ ਡੈਲੀਗੇਟਾਂ ਨੂੰ ਵਿਸ਼ਵ ਭਰ 'ਚ ਸੂਬੇ ਦੇ ਸ਼ਾਨਦਾਰ ਵਿਰਸੇ, ਸ਼ਾਂਤੀ, ਤਰੱਕੀ ਤੇ ਖ਼ੁਸ਼ਹਾਲੀ ਦੇ ਸਫ਼ੀਰ ਬਣਨ ਦਾ ਸੱਦਾ ਦਿੱਤਾ | ਕਿਲ੍ਹਾ ਗੋਬਿੰਦਗੜ੍ਹ 'ਚ ਡੈਲੀਗੇਟਾਂ ...
ਅੰਮਿ੍ਤਸਰ, 17 ਮਾਰਚ (ਸਟਾਫ ਰਿਪੋਰਟਰ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਲੁਧਿਆਣਾ ਦੇ ਸਾਹਨੇਵਾਲ ਵਿਖੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵਲੋਂ ਹਾਈਵੇਅ ਦੀ ਨਵੀਂ ਉਸਾਰੀ ਕਾਰਜਾਂ ਤਹਿਤ ਸਿੱਖ ਵਿਰਾਸਤ ਦੀ ਨਿਸ਼ਾਨੀ ਸ੍ਰੀ ...
ਮਾਨਾਂਵਾਲਾ, 17 ਮਾਰਚ (ਗੁਰਦੀਪ ਸਿੰਘ ਨਾਗੀ)- ਵਿਧਾਨ ਸਭਾ ਹਲਕਾ ਅਟਾਰੀ ਦੇ ਪਿੰਡ ਝੀਤਾ ਕਲਾਂ ਵਿਖੇ ਬਾਬਾ ਗਨੀ ਸ਼ਾਹ ਦੀ ਯਾਦ 'ਚ ਸਾਲਾਨਾ ਜੋੜ ਤੇ ਸਭਿਆਚਾਰਕ ਮੇਲਾ ਸਥਾਨਕ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਰਧਾ ਤੇ ਉਤਸ਼ਾਹ ਨਾਲ ...
ਅੰਮਿ੍ਤਸਰ, 17 ਮਾਰਚ (ਜੱਸ)- ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਸਰੀਰਿਕ ਸਿੱਖਿਆ ਵਿਭਾਗ ਅਤੇ ਏਕ ਭਾਰਤ ਸ੍ਰੇਸ਼ਠ ਭਾਰਤ ਕਲੱਬ ਵਲੋਂ ਸਾਲਾਨਾ ਖੇਡ ਦਿਵਸ ਮਨਾਇਆ ਗਿਆ | ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਇਸ ਮੌਕੇ ਮੁੱਖ ...
ਅੰਮਿ੍ਤਸਰ, 17 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)- ਏਕ ਜੋਤ ਲੰਗਰ ਸੇਵਾ ਸੁਸਾਇਟੀ ਵਲੋਂ ਵਾਤਾਵਰਨ ਦੀ ਸੇਵਾ ਸੰਭਾਲ ਲਈ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਇੰਡਸਟਰੀ ਤੇ ਟਰੇਡ ਵਿੰਗ ਹਰਪ੍ਰੀਤ ...
ਅੰਮਿ੍ਤਸਰ 17 ਮਾਰਚ (ਰੇਸ਼ਮ ਸਿੰਘ)- ਗੁਰੂ ਨਗਰੀ ਆਉਂਦੇ ਸ਼ਰਧਾਲੂਆਂ ਤੇ ਸੈਲਾਨੀਆਂ ਨਾਲ ਲੁੱਟਾ ਖੋਹਾਂ ਦੇ ਮਾਮਲੇ 'ਚ ਨੌਜਵਾਨਾਂ ਦੇ ਨਾਲ ਕੁੜੀਆਂ ਦੀ ਸ਼ਮੂਲੀਅਤ ਵੀ ਸਾਹਮਣੇ ਆਈ ਹੈ ਅਤੇ ਇਥੇ ਉਤਰਾਖੰਡ ਤੋਂ ਆਈ ਇਕ ਸ਼ਰਧਾਲੂ ਅੋਰਤ ਪਾਸੋਂ ਮੋਟਰਸਾਈਕਲ ਸਵਾਰ ਇਕ ...
ਅੰਮਿ੍ਤਸਰ, 17 ਮਾਰਚ (ਸੁਰਿੰਦਰ ਕੋਛੜ) - ਪਾਕਿਸਤਾਨ ਦੇ ਲਹਿੰਦੇ ਪੰਜਾਬ 'ਚ 30 ਅਪ੍ਰੈਲ ਨੂੰ ਹੋ ਰਹੀਆਂ ਸੂਬਾਈ ਅਸੈਂਬਲੀ ਚੋਣਾਂ ਲਈ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਚੇਅਰਮੈਨ ਇਮਰਾਨ ਖ਼ਾਨ ਨੇ ਪੱਤਰ ਜਾਰੀ ਕਰਕੇ ਗ਼ੈਰ-ਮੁਸਲਿਮ ਉਮੀਦਵਾਰਾਂ ਲਈ ਰਾਖਵੀਂਆਂ ...
ਅੰਮਿ੍ਤਸਰ, 17 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਸੈਸ਼ਨ ਮਈ 2023 ਬੀ. ਐਡ. ਸਮੈਸਟਰ ਦੂਜਾ, ਲਾਅ ਐਫ.ਵਾਈ. ਆਈ. ਸੀ./ਟੀ. ਵਾਈ. ਸੀ. ਸਮੈਸਟਰ ਦੂਜਾ ਦੇ ਰੈਗੂਲਰ ਪੂਰੇ ਵਿਸ਼ੇ ਦੇ ਪ੍ਰੀਖਿਆ ਫਾਰਮ ਆਨਲਾਈਨ ਪੋਰਟਲ ਤੇ ਭਰਨ ਤੇ ਫੀਸਾਂ ...
ਅੰਮਿ੍ਤਸਰ, 17 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਦਸੰਬਰ 2022 ਸੈਸ਼ਨ ਦੀਆਂ ਐੱਮ.ਏ. ਹਿੰਦੀ ਸਮੈਸਟਰ ਪਹਿਲਾ, ਐੱਮ.ਏ. ਪੰਜਾਬੀ ਸਮੈਸਟਰ ਦੂਜਾ, ਐੱਮ.ਏ ਇਕਨਾਮਿਕਸ ਸਮੈਸਟਰ ਪਹਿਲਾ, ਐੱਮ.ਏ. ਇੰਗਲਿਸ਼ ਸਮੈਸਟਰ ਦੂਜਾ, ਮਾਸਟਰ ਇਨ ...
ਸੁਲਤਾਨਵਿੰਡ, 17 ਮਾਰਚ (ਗੁਰਨਾਮ ਸਿੰਘ ਬੁੱਟਰ)- ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ ਕੰਢੇ ਸਥਿਤ ਡੇਰਾ ਬਾਬਾ ਗੁਲਾਬ ਦਾਸ ਜੀ ਦਾ 43ਵਾਂ ਸਾਲਾਨਾ ਜੋੜ ਮੇਲਾ ਡੇਰਾ ਮੁਖੀ ਨੰਬਰਦਾਰ ਜਸਬੀਰ ਸਿੰਘ ਮਾਹਲ ਦੀ ਅਗਵਾਈ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ...
ਵੇਰਕਾ, 17 ਮਾਰਚ (ਪਰਮਜੀਤ ਸਿੰਘ ਬੱਗਾ)- ਵਿਧਾਨ ਸਭਾ ਹਲਕਾ ਪੂਰਬੀ ਦੇ ਇਤਿਹਾਸਕ ਨਗਰ ਵੇਰਕਾ ਵਿਖੇ ਅੱਜ ਸ਼ੋ੍ਰਮਣੀ ਅਕਾਲੀ ਦਲ (ਬ) ਦੇ ਵਰਕਰਾਂ ਦੁਆਰਾ ਵਿਚਾਰ ਵਟਾਂਦਰਾ ਕਰਨ ਲਈ ਪਲੇਠੀ ਮੀਟਿੰਗ ਵਾਰਡ ਨੰ: 29 ਦੇ ਇਲਾਕੇ ਮੁੱਖ ਅੱਡਾ ਵੇਰਕਾ ਵਿਖੇ ਬੁਲਾਈ ਗਈ | ਇਸ ...
ਛੇਹਰਟਾ, 17 ਮਾਰਚ (ਪੱਤਰ ਪ੍ਰੇਰਕ) - ਕੈਨੇਡਾ 'ਚ ਪੜ੍ਹਨ ਲਈ ਗਏ ਪੰਜਾਬ ਦੇ 700 ਵਿਦਿਆਰਥੀਆਂ ਨੂੰ ਵਾਪਸ ਭੇਜਣ ਦੇ ਮਾਮਲੇ ਨੂੰ ਮੰਦਭਾਗਾ ਕਰਾਰ ਦਿੰਦਿਆਂ, ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਅੱਜ ਕਿਹਾ ਕਿ ਉਹ ਇਹ ਮਾਮਲਾ ਕੱਲ੍ਹ ਨਵੀਂ ਦਿੱਲੀ ਵਿਖੇ ਵਿਦੇਸ਼ ...
ਅੰਮਿ੍ਤਸਰ, 17 ਮਾਰਚ (ਸੁਰਿੰਦਰ ਕੋਛੜ) - ਅੰਮਿ੍ਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਸਥਾਨਕ ਜਲਿ੍ਹਆਂਵਾਲਾ ਬਾਗ਼ ਵਿਖੇ ਪਹੁੰਚੇ ਰੁਪਿੰਦਰ ਸਿੰਘ ਪੁੱਤਰ ਯੋਗਾ ਸਿੰਘ ਵਾਸੀ ਨਵਾਂ ਸ਼ਹਿਰ ਅਤੇ ਰਾਜ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਜਲੰਧਰ ਦੇ ...
ਰਾਜਾਸਾਂਸੀ, 17 ਮਾਰਚ (ਹਰਦੀਪ ਸਿੰਘ ਖੀਵਾ)- ਹਲਕਾ ਰਾਜਾਸਾਂਸੀ 'ਚ ਭਾਜਪਾ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦ ਵੱਖ-ਵੱਖ ਰਿਵਾਇਤੀ ਪਾਰਟੀਆਂ ਦੇ ਆਗੂਆਂ ਨੇ ਭਾਰਤੀ ਜਨਤਾ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਖੁਸ਼ ਹੋ ਕੇ ਭਾਜਪਾ ਹਲਕਾ ਰਾਜਾਸਾਂਸੀ ਦੇ ਇੰਚਾਰਜ ...
ਅੰਮਿ੍ਤਸਰ, 17 ਮਾਰਚ (ਰਾਜੇਸ਼ ਕੁਮਾਰ ਸ਼ਰਮਾ) - ਸਰਕਾਰ ਨੇ ਵਾਤਾਵਰਨ ਲਈ ਖਤਰਾ ਬਣ ਚੁੱਕੇ ਸਿੰਗਲ ਯੂਜ਼ ਪਲਾਸਟਿਕ ਉਤਪਾਦਾਂ 'ਤੇ ਪਾਬੰਦੀ ਲਗਾਈ ਹੋਈ ਹੈ, ਪ੍ਰੰਤੂ ਸਰਕਾਰ ਤੇ ਪ੍ਰਸ਼ਾਸਨ ਦੀ ਉਦਾਸੀਨਤਾ ਦੇ ਚੱਲਦੇ ਪਲਾਸਟਿਕ ਦੀ ਵਰਤੋਂ ਧੱੜਲੇ ਨਾਲ ਕੀਤੀ ਜਾ ਰਹੀ ਹੈ | ...
ਅੰਮਿ੍ਤਸਰ, 17 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਗੱਠਜੋੜ ਸਰਕਾਰ 'ਚ ਸ਼ਾਮਿਲ ਆਸਿਫ਼ ਅਲੀ ਜ਼ਰਦਾਰੀ ਦੀ ਪਾਰਟੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੇ ਸੰਸਦ ਮੈਂਬਰ ਰਾਜਾ ਰੱਬਾਨੀ ਨੇ ਦੋਸ਼ ਲਾਇਆ ਕਿ ਕੌਮਾਂਤਰੀ ਮੁਦਰਾ ਫੰਡ (ਆਈ. ਐਮ. ਐਫ.) ਦੀ ਨਜ਼ਰ ਦੇਸ਼ ...
ਅੰਮਿ੍ਤਸਰ, 17 ਮਾਰਚ (ਹਰਮਿੰਦਰ ਸਿੰਘ) - ਅੰਮਿ੍ਤਸਰ 'ਚ ਚੱਲ ਰਹੇ ਪੰਜਾਬ ਦੇ ਪਲੇਠੇ ਬੀ.ਆਰ.ਟੀ.ਐੱਸ. ਪ੍ਰੋਜੈਕਟ ਤਹਿਤ ਚੱਲਣ ਵਾਲੀਆਂ ਮੈਟਰੋ ਬੱਸਾਂ ਦੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਬਣਾਏ ਗਏ ਬੱਸ ਸਟੇਸ਼ਨਾਂ 'ਤੇ ਮੁੱਢਲੀਆਂ ਲੋੜਾਂ ਪੀਣ ਵਾਲੇ ਪਾਣੀ ਅਤੇ ...
ਅੰਮਿ੍ਤਸਰ, 17 ਮਾਰਚ (ਜਸਵੰਤ ਸਿੰਘ ਜੱਸ) - ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਪੰਜਵਾਂ ਤਖ਼ਤ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ 15ਵੇਂ ਮੁੱਖੀ ਬਾਬਾ ਗੱਜਣ ...
ਅੰਮਿ੍ਤਸਰ, 17 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਤਿੰਨ ਸਾਲਾਂ ਬਾਅਦ ਉਪ ਕੁਲਪਤੀ ਪ੍ਰੋ: ਜਸਪਾਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਅਲੂਮਨੀ ਮੀਟ 2023 ਕਰਵਾਈ ਗਈ ਜਿਸ 'ਚ ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਮੁੱਖ ...
ਅੰਮਿ੍ਤਸਰ, 17 ਮਾਰਚ (ਜੱਸ)- ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਮੁਖੀ ਜਥੇਦਾਰ ਬਾਬਾ ਗੱਜਣ ਸਿੰਘ ਦੇ ਅਕਾਲ ਚਲਾਣਾ ਕਰ ਜਾਣ 'ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ | ਉਨ੍ਹਾਂ ਕਿਹਾ ...
ਵੇਰਕਾ, 17 ਮਾਰਚ (ਪਰਮਜੀਤ ਸਿੰਘ ਬੱਗਾ) - ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਇਥੋਂ ਦੀ ਪਿ੍ੰਸੀਪਲ ਪ੍ਰੋ. ਪੁਨੀਤ ਕੌਰ ਰੰਧਾਵਾ ਦੀ ਯੋਗ ਅਗਵਾਈ ਅਤੇ ਕਾਲਜ ਦੇ ਸਾਇੰਸ ਵਿਭਾਗ ਦੇ ਸਹਿਯੋਗ ਨਾਲ ਵਿਗਿਆਨ ਦਿਵਸ ਮਨਾਇਆ ਗਿਆ | ਇਸ ਸਮਾਗਮ ਦੇ ਸ਼ੁਰੂ ਵਿਚ ...
ਅੰਮਿ੍ਤਸਰ, 17 ਮਾਰਚ (ਜਸਵੰਤ ਸਿੰਘ ਜੱਸ) - ਖ਼ਾਲਸਾ ਕਾਲਜ ਅੰਮਿ੍ਤਸਰ ਦੇ ਪੰਜਾਬੀ ਵਿਭਾਗ ਵਲੋਂ ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ ਦੇ ਸਹਿਯੋਗ ਨਾਲ 'ਭਾਈ ਵੀਰ ਸਿੰਘ: ਇਕ ਸ਼ਖ਼ਸੀਅਤ ਅਨੇਕ ਵਿਰਾਸਤਾਂ' ਵਿਸ਼ੇ 'ਤੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ¢ ਕਾਲਜ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX