ਪੱਟੀ, 17 ਮਾਰਚ (ਕੁਲਵਿੰਦਰਪਾਲ ਸਿੰਘ ਕਾਲੇਕੇ) - ਨਸ਼ੇੜੀਆਂ ਤੇ ਚੋਰਾਂ ਦੇ ਹੌਂਸਲੇ ਏਨੇ ਵਧ ਚੁੱਕੇ ਹਨ ਕਿ ਪੱਟੀ ਸ਼ਹਿਰ ਵਿਚ ਜਿਥੇ ਆਮ ਲੋਕਾਂ ਦਾ, ਖਾਸ ਕਰ ਔਰਤਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋ ਗਿਆ ਹੈ, ਉਥੇ ਹੀ ਉਨ੍ਹਾਂ ਨੂੰ ਜੋ ਵੀ ਚੀਜ਼ ਦਿਖਦੀ ਹੈ, ਉਹ ਚੁੱਕ ਕੇ ਵੇਚੀ ਜਾ ਰਹੇ ਹਨ | ਇਸ ਦੀ ਮਿਸਾਲ ਪੱਟੀ-ਸਰਹਾਲੀ ਰੋਡ ਉੱਪਰ ਫੌਜੀ ਛਾਉਣੀ ਦੇ ਨਜ਼ਦੀਕ ਬਣੇ ਰੋਹੀ ਦੇ ਪੁਲ ਉਪਰ ਦੋਵਾਂ ਪਾਸਿਆਂ 'ਤੇ ਜੋ ਆਵਾਜਾਈ ਲਈ ਸੁਰੱਖਿਆ ਵਾਸਤੇ ਲੋਹੇ ਦੀਆਂ ਗਰਿੱਲਾਂ ਲਗਾਈਆਂ ਗਈਆਂ ਸਨ, ਨੂੰ ਅਣਪਛਾਤੇ ਨਸ਼ੇੜੀ ਲੋਕਾਂ ਵਲੋਂ ਤੋੜ ਕੇ ਚੋਰੀ ਕਰ ਲਿਆ ਗਿਆ ਹੈ ਜਿਸ ਕਾਰਨ ਇਸ ਪੁਲ ਉਪਰ ਕਿਸੇ ਵੇਲੇ ਵੀ ਹਾਦਸਾ ਵਾਪਰ ਸਕਦਾ ਹੈ | ਇਸ ਜਗ੍ਹਾ ਉਪਰ ਅੱਗੇ ਵੀ ਕਈ ਵਾਰ ਲੋਹੇ ਦੀਆਂ ਗਰਿੱਲਾਂ ਤੋੜੀਆਂ ਗਈਆਂ ਹਨ ਅਤੇ ਕਈ ਵਾਰ ਹਾਦਸੇ ਵੀ ਵਾਪਰੇ ਹਨ | ਇਸੇ ਤਰ੍ਹਾਂ ਪੱਟੀ-ਤਰਨਤਾਰਨ ਰੋਡ ਉੱਪਰ ਵੀ ਜਦੋਂ ਸੜਕ ਨਵੀਂ ਬਣਾਈ ਗਈ ਤਾਂ ਸੜਕ ਦੇ ਵਿਚਕਾਰ ਆਵਾਜਾਈ ਨੂੰ ਸੁਚਾਰੂ ਕਰਨ ਲਈ ਡੀਵਾਈਡਰ ਬਣਾਇਆ ਗਿਆ, ਜਿਸ ਵਿਚ ਲੋਹੇ ਦੀਆਂ ਗਰਿੱਲਾਂ ਲਗਾਈਆਂ ਗਈਆਂ ਸਨ | ਪੀ.ਡਬਲਯੂ.ਡੀ. (ਬੀ. ਐਂਡ ਆਰ.) ਮਹਿਕਮੇਂ ਵਲੋਂ ਬਣਾਏ ਗਏ ਡੀਵਾਈਡਰਾਂ ਉੱਪਰ ਵੀ ਲੋਹੇ ਦੇ ਜੰਗਲੇ ਲਗਾਏ ਗਏ ਸਨ, ਤਾਂ ਜੋ ਕੋਈ ਰਾਹਗੀਰ ਜਾਂ ਜਾਨਵਰ ਸੜਕ ਦੇ ਵਿਚਕਾਰ ਨਾ ਆਵੇ ਤਾਂ ਜੋ ਹਾਦਸੇ ਤੋਂ ਬਚਿਆ ਜਾ ਸਕੇ, ਪਰ ਪਿਛਲੇ ਕੁਝ ਸਮੇਂ ਤੋਂ ਨਸ਼ੇੜੀ ਚੋਰ ਰਾਤ ਨੂੰ ਹਨੇਰੇ ਵਿਚ ਲਗਾਏ ਗਏ ਜੰਗਲੇ ਵਿਚੋਂ ਲੋਹੇ ਦੀਆਂ ਪਾਈਪਾਂ ਲਾਹ ਕੇ ਲੈ ਗਏ ਹਨ | ਇਸ ਸੰਬੰਧੀ ਸੰਪਰਕ ਕਰਨ 'ਤੇ ਜਾਣਕਾਰੀ ਦਿੰਦਿਆਂ ਦਿੰਦਿਆ ਪੀ.ਡਬਲਯੂ.ਡੀ. ਪੱਟੀ ਦੇ ਏ.ਈ. ਲਖਬੀਰ ਸਿੰਘ ਨੇ ਦੱਸਿਆ ਪੁਲ ਦੇ ਦੋਵੇ ਪਾਸਿਆਂ ਤੋਂ ਰਾਤ ਸਮੇਂ ਗ਼ਲਤ ਅਨਸਰਾਂ ਵਲੋਂ ਜੋ ਗਰਿੱਲਾਂ ਤੇ ਡੀਵਾਈਡਰਾਂ ਵਿਚੋਂ ਲੋਹਾ ਤੋੜ ਕੇ ਚੋਰੀ ਕਰ ਲਿਆ ਹੈ, ਉਸ ਸੰਬੰਧੀ ਪੁਲਿਸ ਥਾਣਾ ਸਿਟੀ ਪੱਟੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਏ.ਈ. ਲਖਬੀਰ ਸਿੰਘ ਨੇ ਦੱਸਿਆ ਕਿ ਉੱਪ ਮੰਡਲ ਅਫਸਰ ਪੱਟੀ ਨੂੰ ਵੀ ਜਾਣੂ ਕਰਾਇਆ ਗਿਆ ਹੈ | ਇਸ ਸੰਬੰਧੀ ਇਲਾਕਾ ਨਿਵਾਸੀਆਂ ਦੀ ਮੰਗ ਹੈ ਕਿ ਅਜਿਹੇ ਨਸ਼ੇੜਿਆਂ ਅਤੇ ਚੋਰਾਂ ਨੂੰ ਨਕੇਲ ਪਾਈ ਜਾਵੇ | ਜਦੋਂ ਇਸ ਸੰਬੰਧੀ ਡੀ.ਐਸ.ਪੀ. ਪੱਟੀ ਸਤਨਾਮ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪੱਟੀ ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਮੁਹਿੰਮ ਛੇੜੀ ਹੋਈ ਹੈ, ਜਿਸ ਤਰ੍ਹਾਂ ਕੁਝ ਦਿਨ ਪਹਿਲਾਂ ਇਕ ਗਰੋਹ ਦੇ ਮੈਂਬਰ ਕਾਬੂ ਕੀਤੇ ਹਨ, ਉਸੇ ਤਰ੍ਹਾਂ ਬਾਕੀ ਰਹਿੰਦੇ ਮੈਂਬਰ ਵੀ ਜਲਦ ਸਲਾਖ਼ਾਂ ਪਿੱਛੇ ਹੋਣਗੇ |
ਸਰਹਾਲੀ ਕਲਾਂ, 17 ਮਾਰਚ (ਅਜੈ ਸਿੰਘ ਹੁੰਦਲ) - ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਪਿੰਡ ਠੱਠੀਆਂ ਮਹੰਤਾਂ ਤਰਨ ਤਾਰਨ ਦੇ ਗੁਰਦੁਆਰਾ ਸਾਹਿਬ ਵਿਖੇ 5ਵਾਂ ਸੂਬਾ ਡੇਲੀਗੇਟ ਇਜਲਾਸ ਦੇ ਤੀਜੇ ਦਿਨ 105 ਡੈਲੀਗੇਟਾਂ ਵਲੋਂ ਪਿਛਲੇ 2 ਦਿਨਾਂ ਦੀ ਚਰਚਾ ਵਿਚ ...
ਪੱਟੀ, 17 ਮਾਰਚ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ) - ਤਹਿਸੀਲ ਕੰਪਲੈਕਸ ਪੱਟੀ ਵਿਖੇ ਸਮੂਹ ਅਸ਼ਟਾਮਫਰੋਸ਼, ਫੋਟੋ ਸਟੇਟ, ਟਾਈਪਿਸਟ ਕੰਮ ਕਰਦੇ ਸਟਾਫ਼ ਦੀ ਸਹਿਮਤੀ ਨਾਲ ਭੋਲਾ ਸਿੰਘ ਰਾੜੀਆ ਨੂੰ ਸਰਬਸੰਮਤੀ ਨਾਲ ਤਹਿਸੀਲ ਕੰਪਲੈਕਸ ਦਾ ਪ੍ਰਧਾਨ ...
ਭਿੱਖੀਵਿੰਡ, 17 ਮਾਰਚ (ਬੌਬੀ) - ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਭਿੱਖੀਵਿੰਡ ਅਤੇ ਬਲਾਕ ਵਲਟੋਹਾ ਦੇ ਢਾਂਚੇ ਦੀ ਚੋਣ ਕੀਤੀ ਗਈ | ਪੰਜਾਬ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤਰਨ ਤਾਰਨ ਜ਼ਿਲ੍ਹਾ ਪ੍ਰਧਾਨ ਗੁਰਸਾਬ ਸਿੰਘ ਡੱਲ ਦੀ ...
ਤਰਨ ਤਾਰਨ, 17 ਮਾਰਚ (ਹਰਿੰਦਰ ਸਿੰਘ) - ਪਿੰਡ ਗੋਹਲਵੜ ਨਿਰਮਾਣ ਮਜ਼ਦੂਰਾਂ ਦਾ ਵਿਸ਼ਾਲ ਇੱਕਠ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਬਲਦੇਵ ਸਿੰਘ ਗੋਹਲਵੜ, ਕਾਮਰੇਡ ਅੰਗਰੇਜ ਸਿੰਘ ਰਟੌਲ, ਕਾਮਰੇਡ ਮਨਪ੍ਰੀਤ ਸਿੰਘ ਕੋਟਲੀ, ਕਾਮਰੇਡ ਦਵਿੰਦਰ ਸਿੰਘ ਪੱਖੋਕੇ, ...
ਗੋਇੰਦਵਾਲ ਸਾਹਿਬ, 17 ਮਾਰਚ (ਸਕੱਤਰ ਸਿੰਘ ਅਟਵਾਲ) - ਇਲਾਕੇ ਦੀ ਨਾਮਵਰ ਸੰਸਥਾ ਇੰਪੀਰਿਆ ਇੰਸਟੀਚਿਊਟ ਗੋਇੰਦਵਾਲ ਸਾਹਿਬ ਡਾ. ਰਮਨਦੀਪ ਕੌਰ ਰੰਧਾਵਾ ਦੇ ਦਿਸ਼ਾ ਨਿਰਦੇਸ਼ ਹੇਠ ਚੱਲ ਰਹੀ ਹੈ, ਜਿਨ੍ਹਾਂ ਨੇ ਖੁਦ ਵੀ ਆਈਲਟਸ ਦੇ ਰੀਡਿੰਗ ਵਿਚ 9 ਬੈਂਡ ਅੋਂਤੇ ਓਵਰਆਲ 8.5 ...
ਜਲੰਧਰ, 17 ਮਾਰਚ ( ਹਰਵਿੰਦਰ ਸਿੰਘ ਫੁੱਲ)-ਟਾਂਕ ਕਸ਼ੱਤਰੀ (ਕੰਬੋਜ) ਜਠੇਰਿਆਂ ਦਾ ਸਾਲਾਨਾ ਮੇਲਾ ਪਿੰਡ ਕੱਟਾਂ, ਨੇੜੇ ਬਹਿਰਾਮ-ਮੁਕੰਦਪਰ ਰੋਡ 'ਤੇ 20 ਮਾਰਚ ਸੋਮਵਾਰ ਨੂੰ ਮਨਾਇਆ ਜਾ ਰਿਹਾ ਹੈ | ਸ. ਬਲਦੇਵ ਸਿੰਘ ਕੰਬੋਜ ਨੇ ਦੱਸਿਆ ਕਿ ਇਸ ਦਿਨ ਸਵੇਰੇ 10 ਵਜੇ ਤੋਂ 12 ਵਜੇ ...
ਅੰਮਿ੍ਤਸਰ, 17 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)- ਏਕ ਜੋਤ ਲੰਗਰ ਸੇਵਾ ਸੁਸਾਇਟੀ ਵਲੋਂ ਵਾਤਾਵਰਨ ਦੀ ਸੇਵਾ ਸੰਭਾਲ ਲਈ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਇੰਡਸਟਰੀ ਤੇ ਟਰੇਡ ਵਿੰਗ ਹਰਪ੍ਰੀਤ ...
ਤਰਨਤਾਰਨ, 17 ਮਾਰਚ (ਇਕਬਾਲ ਸਿੰਘ ਸੋਢੀ) - ਸ੍ਰੀ ਜਵਾਲਾਮੁਖੀ ਮੰਦਰ ਗਲੀ ਪੱਪੂ ਭਗਤ ਜੀ ਵਾਲੀ ਚੌਂਕ ਗੁਰੂ ਕਾ ਖੂਹ ਵਿਖੇ ਜੱਗ ਕਲਿਆਣ, ਸਰਬਤ ਦੇ ਭਲੇ ਅਤੇ ਸੁੱਖ ਸ਼ਾਂਤੀ ਲਈ ਵਿਸ਼ਵ ਕਲਿਆਣ ਮਹਾਂਯੱਗ ਲਗਾਤਾਰ ਤਿੰਨ ਦਿਨ 16 ਮਾਰਚ ਤੋਂ ਸ਼ੁੂਰ ਹੋ ਗਿਆ ਹੈ ਜੋ ਕਿ 18 ਮਾਰਚ ...
ਤਰਨ ਤਾਰਨ, 17 ਮਾਰਚ (ਪਰਮਜੀਤ ਜੋਸ਼ੀ) - ਨੱਕ ਅਤੇ ਗਲੇ ਦੀ ਅਲਰਜੀ ਇਕ ਗੰਭੀਰ ਬਿਮਾਰੀ ਹੈ 'ਤੇ ਸਮੇਂ ਸਿਰ ਇਸ ਦਾ ਇਲਾਜ ਹੋਣ ਨਾਲ ਬੀਮਾਰੀ 'ਤੇ ਕਾਬੂ ਪਾਇਆ ਜਾ ਸਕਦਾ ਹੈ | ਇਹ ਜਾਣਕਾਰੀ ਨੱਕ, ਕੰਨ ਅਤੇ ਗਲੇ ਦੀਆਂ ਬੀਮਾਰੀਆਂ ਦੇ ਮਾਹਿਰ ਡਾ. ਰਾਜਬਰਿੰਦਰ ਸਿੰਘ ਰੰਧਾਨਾ ...
ਪੱਟੀ, 17 ਮਾਰਚ (ਕੁਲਵਿੰਦਰਪਾਲ ਸਿੰਘ ਕਾਲੇਕੇ) - ਨਸ਼ੇੜੀਆਂ ਤੇ ਚੋਰਾਂ ਦੇ ਹੌਂਸਲੇ ਏਨੇ ਵਧ ਚੁੱਕੇ ਹਨ ਕਿ ਪੱਟੀ ਸ਼ਹਿਰ ਵਿਚ ਜਿਥੇ ਆਮ ਲੋਕਾਂ ਦਾ, ਖਾਸ ਕਰ ਔਰਤਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋ ਗਿਆ ਹੈ, ਉਥੇ ਹੀ ਉਨ੍ਹਾਂ ਨੂੰ ਜੋ ਵੀ ਚੀਜ਼ ਦਿਖਦੀ ਹੈ, ਉਹ ਚੁੱਕ ...
ਤਰਨ ਤਾਰਨ, 17 ਮਾਰਚ (ਹਰਿੰਦਰ ਸਿੰਘ) - ਪਾਵਰ ਮੈਨੇਜਮੈਂਟ ਵਲੋਂ ਬਿਜਲੀ ਕਰਮਚਾਰੀਆਂ ਦੀਆਂ ਸਿਆਸੀ ਆਧਾਰ 'ਤੇ ਹਰ ਰੋਜ਼ ਨਾਜ਼ਾਇਜ ਤੌਰ ਤੇ ਦੂਰ ਦੁਰੇਡੇ ਕੀਤੀਆਂ ਜਾ ਰਹੀਆ ਬਦਲੀਆ ਖਿਲਾਫ਼ ਅੱਜ ਸਥਾਨਕ ਸਰਕਲ ਅੰਦਰ ਕੰਮ ਕਰ ਰਹੀਆਂ ਸਮੂਹ ਮੁਲਾਜ਼ਮ ਅਤੇ ਪੈਨਸ਼ਨਰ ...
ਤਰਨ ਤਾਰਨ, 17 ਮਾਰਚ (ਪਰਮਜੀਤ ਜੋਸ਼ੀ) - ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਥਾਣਾ ਸਰਾਏ ਅਮਾਨਤ ਖਾਂ ਦੇ ਏ.ਐੱਸ.ਆਈ. ਹੀਰਾ ਸਿੰਘ ਨੇ ...
ਪੱਟੀ, 17 ਮਾਰਚ (ਅਵਤਾਰ ਸਿੰਘ ਖਹਿਰਾ/ਕੁਲਵਿੰਦਰਪਾਲ ਕਾਲੇਕੇ) - ਔਰਤਾਂ ਨਾਲ ਹੋ ਰਹੇ ਪਰਿਵਾਰਕ, ਸਮਾਜਿਕ, ਆਰਥਿਕ ਅਤੇ ਲਿੰਗ ਭੇਦ ਸੰਬੰਧੀ ਅਨਿਆਂ ਨੂੰ ਠੱਲ੍ਹ ਪਾਉਣ ਅਤੇ ਔਰਤਾਂ ਨੂੰ ਹਰ ਖੇਤਰ ਵਿਚ ਵਧੀਕੀਆਂ ਤੋਂ ਬਚਾਉਣ ਅਤੇ ਬਰਾਬਰ ਹੱਕ 'ਤੇ ਬਣਦਾ ਨਿਆਂ ਦੁਆਉਣ ...
ਸਰਹੱਦੀ ਕੱਸਬਾ ਖੇਮਕਰਨ ਦੇ ਬਾਹਰਵਾਰ ਕਿਸਾਨ ਬਾਰਿਸ਼ ਨਾਲ ਵਿਛੀ ਕਣਕ ਦੀ ਫ਼ਸਲ ਨੂੰ ਦਿਖਾਉਂਦੇ ਹੋਏ | ਤਸਵੀਰ: ਬਿੱਲਾ ਬੇ-ਮੋਸਮੀ ਹੋਈ ਬਰਸਾਤ ਤੇ ਵਗੀਆਂ ਤੇਜ਼ ਹਵਾਵਾਂ ਨਾਲ ਕਣਕ ਦੀ ਫ਼ਸਲ ਦੇ ਹੋਏ ਨੁਕਸਾਨ ਨੂੰ ਦਿਖਾਉਂਦੇ ਹੋਏ ਕਿਸਾਨ | ਤਸਵੀਰ: ਖਹਿਰਾ ਤਰਨ ...
ਭਿੱਖੀਵਿੰਡ, 17 ਮਾਰਚ (ਬੌਬੀ) - ਭਿੱਖੀਵਿੰਡ ਦੇ ਮਿੰਨੀ ਪੀ.ਐਚ.ਸੀ. ਸਰਕਾਰੀ ਹਸਪਤਾਲ ਵਲੋਂ ਨਵ-ਜਨਮੇ ਬੱਚਿਆਂ ਨੂੰ ਟੀਕੇ ਲਗਾਏ ਗਏ, ਜਿਸ ਵਿਚ ਰਹਿਮਤਪ੍ਰੀਤ ਕੌਰ ਨਾਂਅ ਦੀ 2 ਮਹੀਨੇ ਦੀ ਨਵ-ਜਨਮੀ ਬੱਚੀ ਨੂੰ ਡੇਢ ਮਹੀਨੇ ਬਾਅਦ ਲੱਗਣ ਵਾਲੇ 3 ਟੀਕੇ ਇਕੱਠੇ ਲਗਾਏ ਗਏ, ਜਿਸ ...
ਤਰਨ ਤਾਰਨ, 17 ਮਾਰਚ (ਹਰਿੰਦਰ ਸਿੰਘ) - ਨੈਸ਼ਨਲ ਜਾਂਚ ਏਜੰਸੀ (ਐੱਨ.ਆਈ.ਏ.) ਵਲੋਂ ਚੰਡੀਗੜ੍ਹ ਵਿਖੇ ਦਰਜ ਕੀਤੇ ਗਏ ਇਕ ਮਾਮਲੇ 'ਚ ਮੁਲਜ਼ਮ ਵਲੋਂ ਅਦਾਲਤ ਵਿਚੋਂ ਗੈਰ ਹਾਜ਼ਰ ਹੋਣ 'ਤੇ ਥਾਣਾ ਖਾਲੜਾ ਦੀ ਪੁਲਿਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ...
ਹਰੀਕੇ ਪੱਤਣ, 17 ਮਾਰਚ (ਸੰਜੀਵ ਕੁੰਦਰਾ) - ਕਸਬਾ ਹਰੀਕੇ ਪੱਤਣ ਦੇ ਗੁਰਦੁਆਰਾ ਮਾਨ ਸਰੋਵਰ ਸਾਹਿਬ ਵਿਖੇ 15ਵਾਂ ਰੈਣ ਸੁਬਾਈ ਸਾਲਾਨਾ ਗੁਰਮਤਿ ਸਮਾਗਮ 18 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ 15ਵਾਂ ਰੈਣ ਸੁਬਾਈ ...
ਤਰਨ ਤਾਰਨ, 17 ਮਾਰਚ (ਪਰਮਜੀਤ ਜੋਸ਼ੀ) - ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਘਰ ਦੀ ਜਗ੍ਹਾ 'ਚ ਕਬਜਾ ਕਰਨ, ਘਰ ਵਿਚ ਦਾਖਲ ਹੋ ਕੇ ਸਮਾਨ ਚੋਰੀ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਚਾਰ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ ...
ਤਰਨ ਤਾਰਨ, 17 ਮਾਰਚ (ਹਰਿੰਦਰ ਸਿੰਘ) - ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਕਾਰ ਸਵਾਰ ਵਿਅਕਤੀ ਦੀ ਜੇਬ ਵਿਚੋਂ ਪੈਸੇ ਕੱਢ ਕੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਫ਼ਰਾਰ ਹੋਣ ਵਾਲੇ 2 ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ...
ਤਰਨ ਤਾਰਨ, 17 ਮਾਰਚ (ਹਰਿੰਦਰ ਸਿੰਘ) - ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਹੈਰੋਇਨ, ਪਿਸਟਲ ਅਤੇ ਕਾਰਤੂਸ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਐੱਸ.ਐੱਸ.ਪੀ. ਗੁਰਮੀਤ ਸਿੰਘ ...
ਅੰਮਿ੍ਤਸਰ, 17 ਮਾਰਚ (ਰੇਸ਼ਮ ਸਿੰਘ)- ਇੱਥੇ ਸ਼ਹਿਰੀ ਖੇਤਰ 'ਚ ਇਕ ਔਰਤ ਦੇ ਘਰ ਹੋਈ ਚੋਰੀ ਦੇ ਮਾਮਲੇ 'ਚ ਪੁਲਿਸ ਵਲੋਂ ਘਰ 'ਚ ਨੌਕਰਾਣੀ ਵਜੋਂ ਕੰਮ ਕਰਦੀ ਕੁੜੀ ਤੇ ਉਸਦੀ ਮਾਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ | ਇਹ ਸ਼ਿਕਾਇਤ ਥਾਣਾ ਰਾਮ ਬਾਗ ਦੀ ਪੁਲਿਸ ਕੋਲ ਮਧੂ ਅਰੋੜਾ ...
ਤਰਨ ਤਾਰਨ, 17 ਮਾਰਚ (ਹਰਿੰਦਰ ਸਿੰਘ) - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨਾਲ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਅਤੇ ਖਿਲਵਾੜ ਦੇ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ...
ਪੱਟੀ, 17 ਮਾਰਚ (ਅਵਤਾਰ ਸਿੰਘ ਖਹਿਰਾ/ਕੁਲਵਿੰਦਰਪਾਲ ਕਾਲੇਕੇ) - ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਪੱਟੀ ਵਲੋਂ ਸੰਗਤ ਦੇ ਸਹਿਯੋਗ ਨਾਲ ਹਰ ਮਹੀਨੇ ਲੋੜਵੰਦ ਪਰਿਵਾਰਾਂ ਨੂੰ ਮਹੀਨਾ ਵਾਰੀ ਰਾਸ਼ਨ ਦੀ ਸੇਵਾ ਗੁਰਦੁਆਰਾ ਬੀਬੀ ਰਜ਼ਨੀ ਜੀ ਪੱਟੀ ...
ਖੇਮਕਰਨ, 17 ਮਾਰਚ (ਰਾਕੇਸ਼ ਕੁਮਾਰ ਬਿੱਲਾ) - ਸੈਕਰਡ ਹਾਰਟ ਕਾਨਵੈਂਟ ਸਕੂਲ ਭੂਰਾ ਕੋਹਨਾ ਵਿਖੇ ਨਵੇਂ ਸੈਸ਼ਨ 2023-24 ਦਾ ਆਗਾਜ ਬੜੇ ਹੀ ਚਾਵਾਂ ਅਤੇ ਖੁਸ਼ੀਆਂ ਨਾਲ ਮਨਾਇਆ ਗਿਆ, ਜਿਸ ਵਿਚ ਸਕੂਲ ਦੇ ਡਾਇਰੈਕਟਰ ਫਾਦਰ ਥੋਮਸ ਪੂਚਾਲਿਲ, ਫਾਦਰ ਇਮਾਨੂੰਇਲ ਮੱਟੂ, ਪਿ੍ੰਸੀਪਲ ...
ਤਰਨ ਤਾਰਨ, 17 ਮਾਰਚ (ਹਰਿੰਦਰ ਸਿੰਘ) - ਕੈਬਨਿਟ ਮੰਤਰੀ ਅਤੇ ਪੱਟੀ ਤੋਂ ਵਿਧਾਇਕ ਲਾਲਜੀਤ ਸਿੰਘ ਭੁੱਲਰ ਜੋ ਕਿ ਪਿਛਲੇ ਦਿਨੀਂ ਜ਼ਖਮੀ ਹੋ ਗਏ ਸਨ, ਦਾ ਹਾਲਚਾਲ ਪੁੱਛਣ ਲਈ ਟਿਕਟਾਕ ਸਟਾਰ ਕਸ਼ਮੀਰ ਸਿੰਘ ਸੰਘਾ ਨੇ ਪੱਟੀ ਵਿਖੇ ਉਨ੍ਹਾਂ ਦੇ ਦਫ਼ਤਰ ਵਿਖੇ ਪਹੁੰਚ ਕੇ ...
ਹਰਜੀਤ ਸਿੰਘ ਚੋਪੜਾ ਤਰਨ ਤਾਰਨ, 17 ਮਾਰਚ (ਹਰਿੰਦਰ ਸਿੰਘ) - ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਜੰਗ-ਏ-ਆਜ਼ਾਦੀ ਯਾਦਗਰ ਉਪਰ ਵਿਜੀਲੈਂਸ ਦੀ ਛਾਪੇਮਾਰੀ ਕਰਵਾਉਣਾ ਸਰਕਾਰ ਦੀ ਘਟੀਆ ਮਾਨਸਿਕਤਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਸੇਵਕ ਹਰਜੀਤ ਸਿੰਘ ਚੋਪੜਾ ...
ਪੱਟੀ, 17 ਮਾਰਚ (ਅਵਤਾਰ ਸਿੰਘ ਖਹਿਰਾ/ਕੁਲਵਿੰਦਰਪਾਲ ਕਾਲੇਕੇ) - ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਵਲੋਂ ਵੱਖ-ਵੱਖ ਪਿੰਡਾਂ ਵਿਚ ਮਾਰਚ ਕਰ ਕੇ ਹਲਕਾ ਵਿਧਾਇਕ ਲਾਲਜੀਤ ਸਿੰਘ ਭੁੱਲਰ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਨੌਜਵਾਨਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ ...
ਪੱਟੀ, 17 ਮਾਰਚ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ) - ਮੁੱਖ ਖੇਤੀਬਾੜੀ ਅਫ਼ਸਰ ਤਰਨਤਾਰਨ ਡਾ. ਸੁਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਅਧੀਨ ਬਲਾਕ ਪੱਟੀ ਦੇ ਪਿੰਡ ਮਨਿਹਾਲਾ ਜੈ ਸਿੰਘ ਵਿਖੇ ਭੋਜਨ ਅਤੇ ਪੌਸ਼ਟਿਕ ਆਹਾਰ ਸੁਰੱਖਿਆ ਯਕੀਨੀ ਬਣਾਈ ਰੱਖਣ ...
ਤਰਨ ਤਾਰਨ, 17 ਮਾਰਚ (ਇਕਬਾਲ ਸਿੰਘ ਸੋਢੀ) - ਆਈ.ਈ.ਡੀ. ਸੈੱਲ ਸਮੱਗਰ ਸਿੱਖਿਆ ਅਭਿਆਨ ਜ਼ਿਲ੍ਹਾ ਤਰਨ ਤਾਰਨ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਜਗਵਿੰਦਰ ਸਿੰਘ ਲਹਿਰੀ ਦੇ ਦਿਸ਼ਾ ਨਿਰਦੇਸ਼ ਤਹਿਤ ਬੀ.ਈ.ਈ.ਓ. ਜਸਵਿੰਦਰ ਸਿੰਘ ਦੀ ਅਗਵਾਈ ਹੇਠ ਬਲਾਕ ਨੌਸ਼ਹਿਰਾ ...
ਹਰੀਕੇ ਪੱਤਣ, 17 ਮਾਰਚ (ਸੰਜੀਵ ਕੁੰਦਰਾ) - ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਕਿ੍ਸ਼ੀ ਵਿਗਿਆਨ ਕੇਂਦਰ ਬੂਹ ਵਲੋਂ ਸ਼ਾਮਾ ਰਿਜ਼ੋਰਟ ਵਿਖੇ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਖੇਤੀਬਾੜੀ ਮਸ਼ੀਨੀਕਰਨ ਅਤੇ ...
ਬਾਬਾ ਬਕਾਲਾ ਸਾਹਿਬ, 17 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)- ਬੀਤੇ ਦਿਨੀਂ ਬਾਬਾ ਬਕਾਲਾ ਸਾਹਿਬ ਮੋੜ ਵਿਖੇ ਪੰਜਾਬ ਰੋਡਵੇਜ਼ ਜਲੰਧਰ-1 ਡੀਪੂ ਦੀ ਬੱਸ ਪੀ. ਬੀ. 08 ਸੀ. ਐਕਸ-6982 ਵਿਚ ਸਫਰ ਕਰ ਰਹੀ ਔਰਤ ਵਲੋਂ ਕਥਿਤ ਤੌਰ 'ਤੇ ਕੰਡਕਟਰ ਦੀ ਕੁੱਟਮਾਰ ਕਰਨ ਤੇ ਫਿਰ ਉਸ ਨੂੰ ਅਗਵਾ ...
ਅੰਮਿ੍ਤਸਰ, 17 ਮਾਰਚ (ਹਰਮਿੰਦਰ ਸਿੰਘ)- ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੀ ਟੀਮ ਵਲੋਂ ਅੱਜ ਪੱਛਮੀ ਜ਼ੋਨ ਦੇ ਵੱਖ-ਵੱਖ ਇਲਾਕਿਆਂ ਵਿਚ ਅਣ ਅਧਿਕਾਰਤ ਤੌਰ 'ਤੇ ਹੋਈਆਂ ਉਸਾਰੀਆਂ 'ਤੇ ਕਾਰਵਾਈ ਕਰਦੇ ਹੋਏ ਅਜਿਹੀਆਂ ਜਾਇਦਾਦਾਂ ਨੂੰ ਸੀਲ ਕੀਤਾ ਗਿਆ ਹੈ | ਇਸ ਸੰਬੰਧ ਵਿਚ ...
ਅੰਮਿ੍ਤਸਰ 17 ਮਾਰਚ (ਰੇਸ਼ਮ ਸਿੰਘ)- ਗੁਰੂ ਨਗਰੀ ਆਉਂਦੇ ਸ਼ਰਧਾਲੂਆਂ ਤੇ ਸੈਲਾਨੀਆਂ ਨਾਲ ਲੁੱਟਾ ਖੋਹਾਂ ਦੇ ਮਾਮਲੇ 'ਚ ਨੌਜਵਾਨਾਂ ਦੇ ਨਾਲ ਕੁੜੀਆਂ ਦੀ ਸ਼ਮੂਲੀਅਤ ਵੀ ਸਾਹਮਣੇ ਆਈ ਹੈ ਅਤੇ ਇਥੇ ਉਤਰਾਖੰਡ ਤੋਂ ਆਈ ਇਕ ਸ਼ਰਧਾਲੂ ਅੋਰਤ ਪਾਸੋਂ ਮੋਟਰਸਾਈਕਲ ਸਵਾਰ ਇਕ ...
ਅੰਮਿ੍ਤਸਰ, 17 ਮਾਰਚ (ਰੇਸ਼ਮ ਸਿੰਘ)- ਜੀ-20 ਸੰਮੇਲਨ 'ਚ ਅੰਮਿ੍ਤਸਰ ਨੂੰ ਨੋ ਹਵਾਈ ਜ਼ੋਨ ਐਲਾਨੇ ਜਾਣ ਨਾਲ ਡਰੋਨ ਤੇ ਮਾਨਵ ਰਹਿਤ ਹਵਾਈ ਜਹਾਜ਼ਾਂ ਦੇ ਉਡਣ 'ਤੇ ਪਾਬੰਧੀ ਲਗਾਈ ਹੋਈ ਹੈ ਪਰ ਇਸ ਦੇ ਬਾਵਜੂਦ ਸ਼ਹਿਰੀ ਖੇਤਰ 'ਚ ਇਕ ਡਰੋਨ ਉਡਦਾ ਦਿਖਾਈ ਦੇਣ ਦਾ ਮਾਮਲਾ ਸਾਹਮਣੇ ...
ਅੰਮਿ੍ਤਸਰ, 17 ਮਾਰਚ (ਰੇਸ਼ਮ ਸਿੰਘ)- ਸ਼ਹਿਰ 'ਚ ਹੈਰੋਇਨ ਤਸਕਰੀ ਤਹਿਤ ਪੁਲਿਸ ਵਲੋਂ 220 ਗ੍ਰਾਮ ਹੈਰੋਇਨ ਸਮੇਤ 2 ਤਸਕਰਾਂ ਨੂੰ ਗਿ੍ਫਤਾਰ ਕਰਕੇ 4 ਖਿਲਾਫ ਮਾਮਲਾ ਦਰਜ਼ ਕਰ ਲਿਆ ਗਿਆ ਹੈ ਜਿਨ੍ਹਾਂ ਖਿਲਾਫ 2 ਵੱਖਰੇ-ਵੱਖਰੇ ਮਾਮਲੇ ਦਰਜ ਕਰ ਲਏ ਗਏ ਹਨ | ਪਹਿਲਾ ਮਾਮਲਾ ਥਾਣਾ ...
ਅੰਮਿ੍ਤਸਰ, 17 ਮਾਰਚ (ਸੁਰਿੰਦਰ ਕੋਛੜ)- ਬਾਹਰੀ ਸੂਬਿਆਂ ਤੋਂ ਪੰਜਾਬ 'ਚ ਸਨਅਤਾਂ ਸਥਾਪਤ ਕਰਨ ਆਉਣ ਵਾਲੇ ਉਦਯੋਗਪਤੀਆਂ ਨੂੰ ਨਿਵੇਸ਼ ਲਈ ਸੁਰੱਖਿਅਤ ਮਾਹੌਲ ਪ੍ਰਦਾਨ ਕੀਤਾ ਜਾਣਾ ਬੇਹੱਦ ਜ਼ਰੂਰੀ ਹੈ | ਇਥੇ ਉਨ੍ਹਾਂ ਲਈ ਮਾਹੌਲ ਸੁਖਾਵਾਂ ਹੋਵੇਗਾ ਤਾਂ ਹੀ ਉਹ ਇਥੇ ...
ਵੇਰਕਾ, 17 ਮਾਰਚ (ਪਰਮਜੀਤ ਸਿੰਘ ਬੱਗਾ)- ਥਾਣਾ ਵੇਰਕਾ ਖੇਤਰ ਵਿਚ ਜ਼ਮੀਨ ਦੇ ਪੈਦਾ ਹੋਏ ਵਿਵਾਦ ਦੇ ਚੱਲਦਿਆਂ ਜ਼ਮੀਨ ਖ੍ਰੀਦਣ ਵਾਲੀ ਧਿਰ ਨੇ ਇਲਾਕੇ ਦੇ ਇਕ ਨੌਜਵਾਨ ਵਲੋਂ ਸਮਰਥਕਾਂ ਨਾਲ ਖਰੀਦੀ ਜ਼ਮੀਨ 'ਤੇ ਕਬਜ਼ਾ ਤੋਂ ਰੋਕਣ ਦੇ ਦੋਸ਼ ਲਗਾਏ ਹਨ | ਸੁਖਦੀਪ ਸਿੰਘ ...
ਅੰਮਿ੍ਤਸਰ, 17 ਮਾਰਚ (ਸੁਰਿੰਦਰ ਕੋਛੜ) - ਪਾਕਿਸਤਾਨ ਦੇ ਲਹਿੰਦੇ ਪੰਜਾਬ 'ਚ 30 ਅਪ੍ਰੈਲ ਨੂੰ ਹੋ ਰਹੀਆਂ ਸੂਬਾਈ ਅਸੈਂਬਲੀ ਚੋਣਾਂ ਲਈ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਚੇਅਰਮੈਨ ਇਮਰਾਨ ਖ਼ਾਨ ਨੇ ਪੱਤਰ ਜਾਰੀ ਕਰਕੇ ਗ਼ੈਰ-ਮੁਸਲਿਮ ਉਮੀਦਵਾਰਾਂ ਲਈ ਰਾਖਵੀਂਆਂ ...
ਅੰਮਿ੍ਤਸਰ, 17 ਮਾਰਚ (ਸੁਰਿੰਦਰ ਕੋਛੜ) - ਜੀ-20 ਸਿਖਰ ਸੰਮੇਲਨ 'ਚ ਸ਼ਿਰਕਤ ਕਰਨ ਲਈ ਪਹੁੰਚੇ ਵੱਖ-ਵੱਖ ਦੇਸ਼ਾਂ ਦੇ ਵਫ਼ਦ ਦੇ ਅੱਜ ਵਿਰਾਸਤੀ ਮਾਰਗ ਰਾਹੀਂ ਹੋ ਕੇ ਸ੍ਰੀ ਦਰਬਾਰ ਸਾਹਿਬ ਪਹੁੰਚਣ ਮੌਕੇ ਸੁਰੱਖਿਆ ਦਸਤਿਆਂ ਅਤੇ ਜਲਿ੍ਹਆਂਵਾਲਾ ਬਾਗ਼ ਦੇ ਨਿੱਜੀ ਸੁਰੱਖਿਆ ...
ਝਬਾਲ, 17 ਮਾਰਚ (ਸੁਖਦੇਵ ਸਿੰਘ) - ਸਿੱਖ ਵੈੱਲਫੇਅਰ ਸੁਸਾਇਟੀ ਯੂ.ਕੇ. ਵਲੋਂ ਹਰ ਸਾਲ ਦੀ ਤਰ੍ਹਾਂ ਉਦਯੋਗਪਤੀ ਕਰਮਜੀਤ ਸਿੰਘ ਢਿੱਲੋਂ ਦੇ ਸਹਿਯੋਗ ਨਾਲ 19 ਮਾਰਚ ਨੂੰ ਝਬਾਲ (ਨੇੜੇ੍ਹ ਗੁਰਦੁਆਰਾ ਬੋਹੜੀ ਸਾਹਿਬ) ਵਿਖੇ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ ਜਾ ਰਿਹਾ ਹੈ | ਇਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX