ਚੰਡੀਗੜ੍ਹ, 17 ਮਾਰਚ (ਰਾਮ ਸਿੰਘ ਬਰਾੜ)-ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਅੱਜ ਵਿਧਾਨਸਭਾ ਵਿਚ ਕੋਰੋਨਾ ਮਹਾਮਾਰੀ ਦੌਰਾਨ ਤੇ ਲਾਕਡਾਊਨ ਦੇ ਸਮੇਂ ਸੂਬੇ ਵਿਚ ਸ਼ਰਾਬ ਘੋਟਾਲੇ ਦੀ ਜਾਂਚ ਨਾਲ ਸਬੰਧਿਤ ਲਿਆਏ ਗਏ ਧਿਆਨ ਖਿੱਚ ਪ੍ਰਸਤਾਵ ਦਾ ਵਿਸਤਾਰ ਨਾਲ ਜਵਾਬ ਦਿੱਤਾ | ਉਨ੍ਹਾਂ ਨੇ ਦਸਿਆ ਕਿ ਇਸ ਮਾਮਲੇ ਵਿਚ ਹੁਣ ਤੱਕ ਦੀ ਜਾਂਚ ਦੌਰਾਨ ਪਾਏ ਗਏ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਕੀਤੀ ਗਈ ਹੈ | ਡਿਪਟੀ ਮੁੱਖ ਮੰਤਰੀ ਨੇ ਸਦਨ ਨੂੰ ਜਾਣੂੰ ਕਰਾਇਆ ਕਿ ਖਰਖੌਦਾ- ਮਟਿਡੂ ਰੋਡ, ਸੋਨੀਪਤ, ਵਿਚ ਅਸਥਾਈ ਗੋਦਾਨ ਵਿਚ ਬਰਾਮਦ ਸ਼ਰਾਬ ਦੇ ਸਟਾਕ ਤੋਂ ਚੋਰੀ ਦੇ ਮਾਮਲੇ ਦੀ ਜਾਂਚ ਕਰਨ ਲਈ ਬਿਜਲੀ, ਅਧਿਕਾਰਤਾ, ਨਵੀਕਰਣੀ ਊਰਜਾ ਅਤੇ ਰਿਹਾਇਸ਼ ਵਿਭਾਗ ਦੇ ਉਸ ਸਮੇਂ ਦੇ ਵਧੀਕ ਮੁੱਖ ਸਕੱਤਰ ਟੀ.ਸੀ. ਗੁਪਤਾ ਦੀ ਅਗਵਾਈ ਹੇਠ ਇਕ ਵਿਸ਼ੇਸ਼ ਜਾਂਚ ਦਲ ਦਾ ਗਠਨ ਕੀਤਾ ਗਿਆ, ਜਿਸ ਨੇ 30 ਜੁਲਾਈ, 2020 ਨੂੰ ਆਪਣੀ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਸੀ | ਉਨ੍ਹਾਂ ਨੇ ਦਸਿਆ ਕਿ ਰਿਪੋਰਟ ਵਿਚ ਜੋ ਅਧਿਕਾਰੀ ਤੇ ਕਰਮਚਾਰੀ ਦੋਸ਼ੀ ਪਾਏ ਗਏ ਉਨ੍ਹਾਂ ਦੇ ਖਿਲਾਫ਼ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ | ਇਸ ਤੋਂ ਇਲਾਵਾ, ਇਸ ਪੂਰੇ ਮਾਮਲੇ ਦੀ ਜਾਂਚ ਰਾਜ ਵਿਜੀਲੈਂਸ ਬਿਊਰੋ ਨੂੰ ਦਿੱਤੀ ਹੈ | ਉਨ੍ਹਾਂ ਨੇ ਦੱਸਿਆ ਕਿ ਉਸ ਸਮੇਂ ਦੇ ਹਰਿਆਣਾ ਪੁਲਿਸ ਮਹਾਨਿਦੇਸ਼ਕ ਵਲੋਂ ਵਧੀਕ ਪੁਲਿਸ ਮਹਾਨਿਦੇਸ਼ਕ (ਮੁੱਖ ਦਫਤਰ) ਕਲਾ ਰਾਮਚੰਦਰਨ ਦੀ ਅਗਵਾਈ ਹੇਠ ਇਕ ਕਮੇਟੀ ਦਾ ਵੀ ਗਠਨ ਕੀਤਾ ਗਿਆ | ਇਸ ਵਿਚ ਪੁਲਿਸ ਵਿਭਾਗ ਦੀ ਅਨਿਯਮਤਾਵਾਂ, ਵਿਫਲਤਾ ਦੇ ਬਾਰੇ ਜਾਂਚ ਕੀਤੀ | ਇਸ ਰਿਪੋਰਟ ਦੇ ਆਧਾਰ 'ਤੇ 14 ਮਾਮਲਿਆਂ ਵਿਚ 27 ਪੁਲਿਸ ਕਰਮਚਾਰੀਆਂ ਦੇ ਵਿਰੁੱਧ ਵਿਭਾਗ ਦੀ ਕਾਰਵਾਈ ਕੀਤੀ ਗਈ | ਡਿਪਟੀ ਮੁੱਖ ਮੰਤਰੀ ਨੇ ਦੱਸਿਆ ਕਿ ਜਾਂਚ ਦੇ ਆਧਾਰ 'ਤੇ ਆਬਕਾਰੀ ਅਤੇ ਕਰਾਧਾਨ ਵਿਭਾਗ ਵਲੋਂ ਵੀ ਕਾਰਵਾਈ ਕੀਤੀ ਗਈ 7 ਏ.ਟੀ.ਟੀ.ਓ ਅਤੇ 1 ਏ.ਟੀ.ਟੀ.ਓ ਦੇ ਖਿਲਾਫ਼ ਕਾਰਵਾਈ ਕੀਤੀ ਗਈ | ਉਨ੍ਹਾਂ ਨੇ ਦੱਸਿਆ ਕਿ 27 ਮਾਰਚ, 2020 ਤੋਂ 31 ਮਾਰਚ, 2020 ਦੇ ਸਮੇਂ ਦੌਰਾਨ ਪਰਮਿਟ ਮਨਜ਼ੂਰੀ ਕਰਨ ਦੇ ਇਕ ਮਾਮਲੇ ਵਿਚ 1 ਏ.ਈ.ਟੀ.ਓ ਜਿਸ ਨੂੰ ਨਿਯਮ 7 ਦੇ ਤਹਿਤ ਚਾਰਜਸ਼ੀਟ ਕੀਤਾ ਗਿਆ ਅਤੇ ਬਾਕੀ 7 ਮਾਮਲਿਆਂ ਵਿਚ ਵਿਭਾਗ ਦੀ ਕਾਰਵਾਈ ਪ੍ਰਕਿ੍ਆਧੀਨ ਹੈ | ਉਨ੍ਹਾਂ ਨੇ ਦੱਸਿਆ ਕਿ ਉਪਰੋਕਤ ਸਮੇਂ ਦੌਰਾਨ ਪਰਮਿਟ ਅਤੇ ਪਾਸ ਜਾਰੀ ਕਰਨ ਲਈ 15 ਆਬਕਾਰੀ ਇੰਸਪੈਕਟਰਾਂ ਨੂੰ ਹਰਿਆਣਾ ਸਿਵਲ ਸੇਵਾ (ਸਜ਼ਾ ਅਤੇ ਅਪੀਲ) ਨਿਯਮ, 2016 ਦੇ ਨਿਯਮ 7 ਦੇ ਤਹਿਤ ਚਾਰਜਸ਼ੀਟ ਕੀਤਾ ਗਿਆ ਹੈ | ਉਨ੍ਹਾਂ ਦੇ ਖਿਲਾਫ਼ ਵਿਭਾਗ ਦੀ ਕਾਰਵਾਈ ਪ੍ਰਕਿ੍ਆਧੀਨ ਹੈ | ਉਨ੍ਹਾਂ ਨੇ ਦੱਸਿਆ ਕਿ ਮੁੱਖ ਸਕੱਤਰ ਦੀ ਇਕ ਮੈਂਬਰੀ ਕਮੇਟੀ ਦਾ ਗਠਨ 18 ਮਈ, 2022 ਨੂੰ ਕੀਤਾ ਗਿਆ ਹੈ, ਜੋ ਸੁਝਾਆਂ ਦੇ ਨਾਲ-ਨਾਲ ਕੀਤੇ ਜਾਣ ਵਾਲੇ ਸੁਧਾਰਾਤਮਕ ਉਪਾਆਂ ਦੀ ਪਹਿਚਾਣ ਕਰੇਗੀ |
ਚੰਡੀਗੜ੍ਹ, 17 ਮਾਰਚ (ਪ੍ਰੋ. ਅਵਤਾਰ ਸਿੰਘ)-ਪੋਸਟ ਗਰੈਜੂਏਟ ਸਰਕਾਰੀ ਕਾਲਜ ਲੜਕੀਆਂ ਸੈਕਟਰ-42 ਵਿਖੇ 39ਵਾਂ ਸਾਲਾਨਾ ਖੇਡ ਸਮਾਗਮ ਕਰਵਾਇਆ, ਜਿਸ ਦਾ ਉਦਘਾਟਨ ਪਿ੍ੰਸੀਪਲ ਪ੍ਰੋ.(ਡਾ.) ਨਿਸ਼ਾ ਅਗਰਵਾਲ ਨੇ ਕੀਤਾ | ਇਸ ਮੌਕੇ ਸ੍ਰੀ ਸ਼ਿਵ ਸਿੰਘ, ਦਰੋਣਾਚਾਰੀਆ ਐਵਾਰਡੀ ...
ਚੰਡੀਗੜ੍ਹ, 17 ਮਾਰਚ (ਅਜਾਇਬ ਸਿੰਘ ਔਜਲਾ)-ਪੰਜਾਬ ਭਵਨ ਚੰਡੀਗੜ੍ਹ ਵਿਖੇ ਅੱਜ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਪੰਜਾਬ ਦੇ 23 ਜ਼ਿਲਿ੍ਹਆਂ ਵਿਚ ਛੇਤੀ ਹੀ ਹੈਰੀਟੇਜ ਫੈਸਟੀਵਲ ਕਰਵਾਏਗੀ, ਜਿਸ ਵਿਚ ਹਰ ...
ਖਰੜ, 17 ਮਾਰਚ (ਜੰਡਪੁਰੀ)-ਖਰੜ ਅਤੇ ਇਸੇ ਦੇ ਨੇੜਲੇ ਖੇਤਰਾਂ 'ਚੋਂ ਵਿਦਿਆਰਥੀਆਂ ਦੇ ਲੈਪਟਾਪ ਤੇ ਨਕਦੀ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਪੁਲਿਸ ਨੇ ਚੋਰੀ ਦੇ ਲੈਪਟਾਪਾਂ ਤੇ ਨਕਦੀ ਸਮੇਤ ਗਿ੍ਫ਼ਤਾਰ ਕਰਕੇ ਉਨ੍ਹਾਂ ਤੋਂ ਇਕ ਕਾਰ ਵੀ ਬਰਾਮਦ ਕੀਤੀ ਹੈ | ਮੁਲਜ਼ਮਾਂ ...
ਚੰਡੀਗੜ੍ਹ, 17 ਮਾਰਚ (ਨਵਿੰਦਰ ਸਿੰਘ ਬੜਿੰਗ)-ਚੰਡੀਗੜ੍ਹ ਦੇ ਸੈਕਟਰ 37 ਸਥਿੱਤ ਘਰ ਦੇ ਬਾਹਰ ਵੀਰਵਾਰ ਦੇਰ ਰਾਤ ਇਕ ਚਿੱਟੇ ਰੰਗ ਦੀ ਫਾਰਚੂਨਰ ਗੱਡੀ ਨੇ ਦੋ ਘਰਾਂ ਦੇ ਬਾਹਰ ਖੜ੍ਹੀਆਂ ਗੱਡੀਆਂ ਨੂੰ ਟੱਕਰ ਮਾਰ ਦਿੱਤੀ | ਇਹ ਸਾਰੀ ਘਟਨਾ ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ ...
ਚੰਡੀਗੜ੍ਹ, 17 ਮਾਰਚ (ਪ੍ਰੋ. ਅਵਤਾਰ ਸਿੰਘ)-ਇੰਡੀਅਨ ਜਰਨਲਿਸਟ ਯੂਨੀਅਨ ਦੀ ਦੋ ਰੋਜ਼ਾ ਮੀਟ 18 ਮਾਰਚ ਤੋਂ ਕਿਸਾਨ ਭਵਨ ਵਿਖੇ ਸ਼ੁਰੂ ਹੋ ਰਹੀ ਹੈ, ਜਿਸ ਵਿਚ ਦੇਸ਼ ਭਰ ਤੋਂ 100 ਦੇ ਕਰੀਬ ਡੈਲੀਗੇਟ ਸ਼ਾਮਿਲ ਹੋ ਰਹੇ ਹਨ | ਇਹ ਜਾਣਕਾਰੀ ਆਲ ਇੰਡੀਆ ਜਰਨਲਿਸਟ ਦੇ ਸਕੱਤਰ ਜਨਰਲ ...
ਐੱਸ. ਏ. ਐੱਸ. ਨਗਰ, 17 ਮਾਰਚ (ਕੇ. ਐੱਸ. ਰਾਣਾ)-ਮੁਹਾਲੀ ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ 'ਚ ਜਿਥੇ ਵੱਖ-ਵੱਖ ਥਾਵਾਂ 'ਤੇ ਕਰਵਾਏ ਜਾਣ ਵਾਲੇ 4 ਕਰੋੜ ਰੁਪਏ ਦੇ ਕੰਮਾਂ ਦੇ ਵਰਕ ਆਰਡਰ ਜਾਰੀ ਕੀਤੇ ਗਏ, ਉੱਥੇ ਲਗਪਗ 5 ਕਰੋੜ ਰੁਪਏ ਦੇ ਨਵੇਂ ਕੰਮਾਂ ਨੂੰ ...
ਐੱਸ. ਏ. ਐੱਸ. ਨਗਰ, 17 ਮਾਰਚ (ਕੇ. ਐੱਸ. ਰਾਣਾ)-ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਦੇ ਜਨ ਸਿਹਤ ਵਿਭਾਗ ਦੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਮੁਹਾਲੀ ਵਿਖੇ ਬਣਾਏ ਗਏ ਪੰਜ ਵਾਟਰ ਬੂਸਟਰ ਪਲਾਂਟ ਫੌਰੀ ...
ਡੇਰਾਬੱਸੀ, 17 ਮਾਰਚ (ਗੁਰਮੀਤ ਸਿੰਘ)-ਸਥਾਨਕ ਬਰਵਾਲਾ ਸੜਕ 'ਤੇ ਅੱਜ ਦਿਨ-ਦਿਹਾੜੇ ਕਰੀਬ 11.30 ਵਜੇ 2 ਮੋਟਰਸਾਈਕਲ ਸਵਾਰ ਇਕ ਟਰੱਕ ਚਾਲਕ ਦਾ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋ ਗਏ | ਹਾਲਾਂਕਿ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ | ਪਿੰਡ ਸੈਦਪੁਰਾ ਦੇ ਬੱਸ ...
• ਨੌਜਵਾਨਾਂ ਨੇ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਐੱਸ. ਏ. ਐੱਸ. ਨਗਰ, 17 ਮਾਰਚ (ਜਸਬੀਰ ਸਿੰਘ ਜੱਸੀ)-ਟਰੈਵਲ ਏਜੰਟਾਂ ਵਲੋਂ ਆਮ ਲੋਕਾਂ ਨੂੰ ਵਿਦੇਸ਼ ਭੇਜਣ ਦਾ ਲਾਰਾ ਲਗਾ ਕੇ ਉਨ੍ਹਾਂ ਨਾਲ ਠੱਗੀ ਮਾਰਨ ਦੀਆਂ ਸ਼ਿਕਾਇਤਾਂ ਸਾਹਮਣੇ ...
ਐੱਸ. ਏ. ਐੱਸ. ਨਗਰ 17 ਮਾਰਚ (ਕੇ. ਐੱਸ. ਰਾਣਾ)-ਐੱਮ. ਬੀ. ਏ. ਵਿਭਾਗ ਚੰਡੀਗੜ੍ਹ ਬਿਜ਼ਨੈੱਸ ਸਕੂਲ ਆਫ਼ ਐਡਮਿਨਸਟ੍ਰੇਸ਼ਨ (ਸੀ. ਬੀ. ਐੱਸ. ਏ.) ਸੀ. ਜੀ. ਸੀ. ਲਾਂਡਰਾਂ ਵਲੋਂ ਏ. ਸੀ. ਆਈ. ਸੀ. ਰਾਈਜ਼ ਐਸੋਸੀਏਸ਼ਨ ਸੀ. ਜੀ. ਸੀ. ਲਾਂਡਰਾਂ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਉੱਦਮਤਾ ...
ਚੰਡੀਗੜ੍ਹ, 17 ਮਾਰਚ (ਤਰੁਣ ਭਜਨੀ)-ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦੀ ਪਟੀਸ਼ਨ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਸੁਣਵਾਈ ਹੋਈ | ਹਾਈਕੋਰਟ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਸ ਮਾਮਲੇ 'ਚ ਫ਼ੈਸਲਾ ਸੁਰੱਖਿਅਤ ਰੱਖ ...
ਚੰਡੀਗੜ੍ਹ, 17 ਮਾਰਚ (ਨਵਿੰਦਰ ਸਿੰਘ ਬੜਿੰਗ) ਚੰਡੀਗੜ੍ਹ ਪੁਲਿਸ ਨੇ ਜਨਤਕ ਥਾਂ 'ਤੇ ਸ਼ਰਾਬ ਪੀਣ ਦੇ ਦੋਸ਼ ਹੇਠ ਚਾਰ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਮਿਲੀ ਜਾਣਕਾਰੀ ਅਨੁਸਾਰ ਅਜੇ (28) ਵਾਸੀ ਨਯਾ ਗਾਓਾ ਜ਼ਿਲ੍ਹਾ ਮੋਹਾਲੀ ਪੀ.ਜੀ.ਆਈ ਦੀ ...
ਖਰੜ, 17 ਮਾਰਚ (ਮਾਨ)-ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਜਦੋਂ ਉਹ ਖਰੜ ਹਲਕੇ ਦੇ ਪਿੰਡਾਂ ਵਿਚ ਦੌਰਾ ਕਰਨ ਲਈ ਆਉਂਦੇ ਹਨ ਤਾਂ ਉਨ੍ਹਾਂ ਨੂੰ ਪੰਚਾਇਤਾਂ ਤੇ ਪਿੰਡਾਂ ਦੇ ਵਸਨੀਕਾਂ ਵਲੋਂ ਜਾਣੂ ਕਰਵਾਇਆ ਜਾਂਦਾ ਹੈ ਕਿ ਬਡਾਲਾ-ਝੰਜੇੜੀ ਸੜਕ ਦੀ ...
ਕੁਰਾਲੀ, 17 ਮਾਰਚ (ਹਰਪ੍ਰੀਤ ਸਿੰਘ)-ਨੋਸਰਬਾਜਾਂ ਨੇ ਨੇੜਲੇ ਪਿੰਡ ਬੜੋਦੀ ਦੇ ਇਕ ਪਰਿਵਾਰ ਨੂੰ ਉਨ੍ਹਾਂ ਦੀ ਜ਼ਮੀਨ ਵਿਚ ਇਕ ਨਾਮੀ ਕੰਪਨੀ ਦਾ ਮੋਬਾਈਲ ਟਾਵਰ ਮੌਟੇ ਕਰਾਏ 'ਤੇ ਲਗਾਉਣ ਦਾ ਝਾਂਸਾ ਦਿੰਦੇ ਹੋਏ ਲੱਖਾਂ ਰੁਪਏ ਦੀ ਠੱਗੀ ਮਾਰ ਲਈ | ਪੁਲਿਸ ਵਲੋਂ ਇਸ ਸੰਬੰਧ ...
ਐੱਸ. ਏ. ਐੱਸ. ਨਗਰ, 17 ਮਾਰਚ (ਕੇ. ਐੱਸ. ਰਾਣਾ)-ਮੁਹਾਲੀ ਇੰਡਸਟਰੀ ਐਸੋਸੀਏਸ਼ਨ (ਐਮ. ਆਈ. ਏ.) ਵਲੋਂ ਸਥਾਨਕ ਫੇਜ਼-7 ਉਦਯੋਗਿਕ ਖੇਤਰ ਵਿਖੇ ਤਿੰਨ ਰੋਜ਼ਾ ਬੀ2ਬੀ ਉਦਯੋਗਿਕ ਪ੍ਰਦਰਸ਼ਨੀ ਲਗਾਈ ਗਈ, ਜਿਸ ਦਾ ਉਦਘਾਟਨ ਐਮ. ਐਸ. ਐਮ. ਈ. ਦੇ ਡਾਇਰੈਕਟਰ ਵਰਿੰਦਰ ਸ਼ਰਮਾ ਵਲੋਂ ਕੀਤਾ ...
ਐੱਸ. ਏ. ਐੱਸ. ਨਗਰ, 17 ਮਾਰਚ (ਜੱਸੀ)-ਬਲੌਂਗੀ ਵਿਖੇ ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ | ਬੀਤੇ ਦਿਨੀਂ ਇਕ ਕਰਿਆਨਾ ਸਟੋਰ ਵਿਚ ਚੋਰੀ ਹੋਣ ਤੋਂ ਬਾਅਦ ਹੁਣ ਚੋਰਾਂ ਵਲੋਂ ਬਲੌਂਗੀ ਪਿੰਡ ਦੀ ਗੁੱਗਾ ਮਾੜੀ ਦੀ ਗੋਲਕ ਤੋੜ ਕੇ ਪੈਸੇ ਚੋਰੀ ਕਰ ਲਏ ਗਏ | ਗੁੱਗਾ ਮਾੜੀ ...
ਜ਼ੀਰਕਪੁਰ, 17 ਮਾਰਚ (ਅਵਤਾਰ ਸਿੰਘ)-ਢਕੌਲੀ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਕੋਠੀ ਦਿਵਾਉਣ ਦੇ ਨਾਂਅ 'ਤੇ ਕਰਜ਼ਾ ਦਵਾਉਣ ਲਈ 11 ਲੱਖ 45 ਹਜ਼ਾਰ ਰੁਪਏ ਠੱਗਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ | ਪੁਲਿਸ ਨੇ ਦਿੱਤੀ ਸ਼ਿਕਾਇਤ ਵਿਚ ਗੋਪਾਲ ਕਿ੍ਸ਼ਨ ਵਾਸੀ ਰਹਿਮਤ ਹੋਮ ...
ਡੇਰਾਬੱਸੀ, 17 ਮਾਰਚ (ਗੁਰਮੀਤ ਸਿੰਘ)-ਪਿੰਡ ਮੁਬਾਰਕਪੁਰ ਦੇ ਇਕ 25 ਸਾਲਾ ਨੌਜਵਾਨ ਨੂੰ 10-12 ਵਿਅਕਤੀਆਂ ਵਲੋਂ ਘੇਰ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਦਰਜਨ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਮੁਬਾਰਕਪੁਰ ਪੁਲਿਸ ਚੌਕੀ ...
ਕੁਰਾਲੀ, 17 ਮਾਰਚ (ਹਰਪ੍ਰੀਤ ਸਿੰਘ)-ਅਣਪਛਾਤੇ ਚੋਰਾਂ ਨੇ ਨਿਹੋਲਕਾ ਮਾਰਗ 'ਤੇ ਸਥਿਤ ਗਗਨ ਮੈਡੀਕਲ ਸਟੋਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਜ਼ਾਰਾਂ ਰੁ. ਦੀ ਨਕਦੀ ਚੋਰੀ ਕਰ ਲਈ | ਚੋਰੀ ਦੀ ਇਹ ਸਾਰੀ ਘਟਨਾ ਦੁਕਾਨ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ | ਸੀ. ...
ਜ਼ੀਰਕਪੁਰ, 17 ਮਾਰਚ (ਹੈਪੀ ਪੰਡਵਾਲਾ)-ਜੁਆਇੰਟ ਫੋਰਮ ਅਤੇ ਏਕਤਾ ਮੰਚ ਦੇ ਸੱਦੇ 'ਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਜ਼ੀਰਕਪੁਰ ਐੱਮ. ਐੱਸ. ਯੂ. ਅਤੇ ਇੰਪਲਾਈਜ਼ ਫੈਡਰੇਸ਼ਨ ਏਟਕ ਵਲੋਂ ਅੱਜ ਇੱਥੇ ਪਾਵਰਕਾਮ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਇਹ ਰੋਸ ਪ੍ਰਦਰਸ਼ਨ 3 ...
ਡੇਰਾਬੱਸੀ, 17 ਮਾਰਚ (ਗੁਰਮੀਤ ਸਿੰਘ)-ਪਿੰਡ ਮੁਬਾਰਕਪੁਰ ਦੇ ਇਕ 25 ਸਾਲਾ ਨੌਜਵਾਨ ਨੂੰ 10-12 ਵਿਅਕਤੀਆਂ ਵਲੋਂ ਘੇਰ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਦਰਜਨ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਮੁਬਾਰਕਪੁਰ ਪੁਲਿਸ ਚੌਕੀ ...
ਖਰੜ, 17 ਮਾਰਚ (ਗੁਰਮੁੱਖ ਸਿੰਘ ਮਾਨ)-ਤਹਿਸੀਲਾਂ ਵਿਖੇ ਲਿਖੇ ਜਾਣ ਵਾਲੇ ਦਸਤਾਵੇਜ਼ਾਂ ਲਈ ਸਰਕਾਰ ਵਲੋਂ ਨਿਰਧਾਰਤ ਕੀਤੀ ਗਈ ਫ਼ੀਸ ਹੀ ਲਈ ਜਾਵੇ ਤੇ ਇਸ ਸੰਬੰਧੀ ਆਪੋ ਆਪਣੇ ਕੈਬਿਨਾਂ ਦੇ ਅੱਗੇ ਨੋਟਿਸ ਬੋਰਡ ਲਗਾਏ ਜਾਣ | ਇਹ ਹਦਾਇਤ ਸਬ-ਰਜਿਸਟਰਾਰ ਖਰੜ ਅਮਰਜੀਤ ਸਿੰਘ ...
ਜਲੰਧਰ, 17 ਮਾਰਚ (ਅ.ਬ.)- ਦੁਬਈ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੇ ਸ਼ਹਿਰਾਂ ਵਿਚੋਂ ਇਕ ਹੈ ਅਤੇ ਕਾਰੋਬਾਰਾਂ ਲਈ ਇਕ ਕੇਂਦਰ ਬਣ ਗਿਆ ਹੈ, ਖਾਸ ਕਰਕੇ ਮੱਧ ਪੂਰਬ ਵਿਚ | ਇਸ ਨਾਲ ਹੁਨਰਮੰਦ ਪੇਸ਼ੇਵਰਾਂ ਦੀ ਮੰਗ ਵਿਚ ਮਹੱਤਵਪੂਰਨ ਵਾਧਾ ਹੋਇਆ ਹੈ, ਜਿਸ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX