ਅੰਮਿ੍ਤਸਰ, 17 ਮਾਰਚ (ਜਸਵੰਤ ਸਿੰਘ ਜੱਸ)-ਜੀ-20 ਸੰਮੇਲਨ ਦੀ ਸਮਾਪਤੀ ਤੋਂ ਬਾਅਦ ਭਾਰਤੀ ਤੇ ਵਿਦੇਸ਼ੀ ਡੈਲੀਗੇਟ ਸ਼ਾਮ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ | ਪਿਛਲੇ ਤਿੰਨ ਦਿਨਾਂ ਤੋਂ ਅੰਮਿ੍ਤਸਰ ਪੁੱਜੇ ਵੱਖ-ਵੱਖ ਦੇਸ਼ਾਂ ਦੇ 60 ਦੇ ਕਰੀਬ ਡੈਲੀਗੇਟਾਂ ਸਮੇਤ ਸਵਾ ਸੌ ਦੇ ਕਰੀਬ ਡੈਲੀਗੇਟਸ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਪੁੱਜੇ, ਜਿੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਹੋਰਨਾਂ ਮੈਂਬਰਾਂ ਤੇ ਅਧਿਕਾਰੀਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ | ਇਸ ਦੌਰਾਨ ਡੈਲੀਗੇਟਸ ਲੰਗਰ ਗੁਰੂ ਰਾਮਦਾਸ ਵਿਖੇ ਵੀ ਗਏ ਤੇ ਸੰਗਤਾਂ ਲਈ ਬਿਨਾਂ ਕਿਸੇ ਭੇਦਭਾਵ ਦੇ ਲੰਗਰ ਪ੍ਰਬੰਧ ਅਤੇ ਚੱਲ ਰਹੀਆਂ ਸੇਵਾਵਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ | ਦਰਸ਼ਨ ਕਰਨ ਉਪ੍ਰੰਤ, ਸਿੱਖਾਂ ਦੇ ਇਸ ਪ੍ਰਮੁੱਖ ਅਧਿਆਤਮਿਕ ਅਸਥਾਨ ਦੇ ਪਹਿਲੀ ਵਾਰ ਦਰਸ਼ਨ ਕਰਕੇ ਅਤੇ ਇਥੋਂ ਦੀ ਮਰਿਯਾਦਾ ਤੇ ਹਰ ਧਰਮ ਦੇ ਲੋਕਾਂ ਨੂੰ ਬਿਨਾਂ ਕਿਸੇ ਜਾਤੀ ਵਿਤਕਰੇ ਦੇ ਦਰਸ਼ਨ ਕਰਨ ਤੇ ਮੁਫਤ ਲੰਗਰ ਛਕਦਿਆਂ ਦੇਖ ਕੇ ਵਿਦੇਸ਼ੀ ਡੈਲੀਗੇਟ ਬਹੁਤ ਪ੍ਰਭਾਵਿਤ ਹੋਏ | ਸ਼ੋ੍ਰਮਣੀ ਕਮੇਟੀ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਹਿਲੀ ਵਾਰ ਦਰਸ਼ਨ ਕਰਨ ਪੁੱਜੇ ਵਿਦੇਸ਼ ਡੈਲੀਗੇਟਸ ਨੇ ਕਿਹਾ ਕਿ ਇਥੇ ਦਰਸ਼ਨ ਕਰਕੇ ਉਨ੍ਹਾਂ ਦੇ ਮਨ ਨੂੰ ਬਹੁਤ ਸਕੂਨ ਮਿਲਿਆ ਤੇ ਸਰਬ ਸਾਂਝੀਵਾਲਤਾ ਦੇ ਇਸ ਸਥਾਨ ਦੇ ਮੁੜ ਦਰਸ਼ਨ ਕਰਨ ਲਈ ਉਹ ਜਲਦੀ ਹੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਆਉਣਗੇ | ਇਸ ਤੋਂ ਪਹਿਲਾਂ ਇਨ੍ਹਾਂ ਡੈਲੀਗੇਟਸ ਨੂੰ ਘੰਟਾ ਘਰ ਪਲਾਜ਼ਾ ਦੇ ਜ਼ਮੀਨਦੋਜ਼ ਹਿੱਸੇ ਵਿਚ ਬਣੇ ਵਿਆਖਿਆ ਕੇਂਦਰ ਦੇ ਮੁੱਖ ਹਾਲ ਵਿਖੇ ਸ੍ਰੀ ਹਰਿਮੰਦਰ ਸਾਹਿਬ ਅਤੇ ਸਿੱਖ ਇਤਿਹਾਸ ਸੰਬੰਧੀ ਜਾਣਕਾਰੀ ਹਾਸਲ ਕੀਤੀ | ਸ਼੍ਰੋਮਣੀ ਕਮੇਟੀ ਵਲੋਂ ਪਲਾਜ਼ਾ ਦੇ ਹੀ ਇਕ ਵਿਸ਼ੇਸ਼ ਹਾਲ ਵਿਚ ਸਨਮਾਨ ਸਮਾਗਮ ਕੀਤਾ ਗਿਆ, ਜਿਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਵਲੋਂ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ, ਸਿਰੋਪਾਉ ਅਤੇ ਸਿੱਖ ਧਰਮ ਸੰਬੰਧੀ ਧਾਰਮਿਕ ਪੁਸਤਕਾਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਐਡਵੋਕੇਟ ਧਾਮੀ ਨੇ ਜੀ-20 ਡੈਲੀਗੇਟਸ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਮਹੱਤਤਾ, ਮਰਿਯਾਦਾ ਅਤੇ ਸਿਧਾਂਤ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਅਸਥਾਨ ਸਮੁੱਚੀ ਮਾਨਵਤਾ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਹੈ, ਜਿਥੇ ਦੁਨੀਆਂ ਭਰ ਤੋਂ ਲੱਖਾਂ ਸ਼ਰਧਾਲੂ ਰੋਜ਼ਾਨਾ ਨਤਮਸਤਕ ਹੋਣ ਲਈ ਪੁੱਜਦੇ ਹਨ | ਉਨ੍ਹਾਂ ਸ਼੍ਰੋਮਣੀ ਕਮੇਟੀ ਵਲੋਂ ਡੈਲੀਗੇਟਸ ਨੂੰ ਅਪੀਲ ਕੀਤੀ ਕਿ ਜੀ-20 ਦੇਸ਼ ਆਪਣੀਆਂ ਨੀਤੀਆਂ ਸੰਪੂਰਨ ਪਹੁੰਚ ਨਾਲ ਬਣਾਉਣ ਅਤੇ ਅਪਨਾਉਣ | ਉਨ੍ਹਾਂ ਇਹ ਵੀ ਕਿਹਾ ਕਿ ਜੀ-20 ਮੁਲਕਾਂ ਨੂੰ ਅਜਿਹੀਆਂ ਨੀਤੀਆਂ ਯਕੀਨੀ ਬਣਾਉਣੀਆਂ ਚਾਹੀਦੀਆਂ ਹਨ ਕਿ ਨੌਜਵਾਨ ਪੀੜ੍ਹੀ ਦਾ ਦੂਜੇ ਦੇਸ਼ਾਂ ਵਿਚ ਵੱਡੇ ਪੱਧਰ 'ਤੇ ਪ੍ਰਵਾਸ ਨਾ ਹੋਵੇ ਅਤੇ ਨੌਜੁਆਨਾਂ ਨੂੰ ਉਨ੍ਹਾਂ ਦੇ ਦੇਸ਼ ਵਿਚ ਹੀ ਹੁਨਰ ਅਨੁਸਾਰ ਸਨਮਾਨ ਵਾਲੇ ਮੌਕੇ ਅਤੇ ਰੁਜ਼ਗਾਰ ਦਿੱਤੇ ਜਾਣ | ਇਸ ਮੌਕੇ ਅਲਵਿੰਦਰਪਾਲ ਸਿੰਘ ਪੱਖੋਕੇ, ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਰਾਮ ਸਿੰਘ, ਬਾਵਾ ਸਿੰਘ ਗੁਮਾਨਪੁਰਾ, ਗੁਰਨਾਮ ਸਿੰਘ ਜੱਸਲ, ਸੁਰਜੀਤ ਸਿੰਘ ਭਿੱਟੇਵੱਡ, ਹਰਜਾਪ ਸਿੰਘ ਸੁਲਤਾਨਵਿੰਡ, ਅਮਰਜੀਤ ਸਿੰਘ ਬੰਡਾਲਾ, ਖੁਸ਼ਵਿੰਦਰ ਸਿੰਘ ਭਾਟੀਆ, ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ, ਸਕੱਤਰ ਪ੍ਰਤਾਪ ਸਿੰਘ, ਵਧੀਕ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਗੁਰਿੰਦਰ ਸਿੰਘ ਮਥਰੇਵਾਲ, ਮੈਨੇਜਰ ਸਤਨਾਮ ਸਿੰਘ ਮਾਂਗਾਸਰਾਏ, ਮੀਤ ਸਕੱਤਰ ਜਸਵਿੰਦਰ ਸਿੰਘ ਜੱਸੀ ਤੇ ਸ਼ਾਹਬਾਜ਼ ਸਿੰਘ, ਡੀਸੀਪੀ ਪਰਮਿੰਦਰ ਸਿੰਘ ਭੰਡਾਲ, ਐੱਸ.ਪੀ. ਹਰਪਾਲ ਸਿੰਘ ਰੰਧਾਵਾ, ਐੱਸ.ਡੀ.ਐੱਮ. ਹਰਕੰਵਲ ਸਿੰਘ, ਸੂਚਨਾ ਕੇਂਦਰ ਦੇ ਅਧਿਕਾਰੀ ਅੰਮਿ੍ਤਪਾਲ ਸਿੰਘ, ਹਰਿੰਦਰ ਸਿੰਘ, ਰਣਧੀਰ ਸਿੰਘ, ਸਰਬਜੀਤ ਸਿੰਘ, ਜਤਿੰਦਰਪਾਲ ਸਿੰਘ ਆਦਿ ਵੀ ਮੌਜੂਦ ਸਨ |
ਸੰਗਰੂਰ, 17 ਮਾਰਚ (ਧੀਰਜ ਪਸ਼ੋਰੀਆ)-ਪੇਪਰ 'ਚ ਪ੍ਰਸ਼ਨਾਂ ਦੇ ਉੱਤਰ ਹਾਈਲਾਈਟ ਹੋਣ ਕਾਰਨ ਵਿਵਾਦਾਂ 'ਚ ਘਿਰੀ ਟੈੱਟ-ਅਧਿਆਪਕ ਯੋਗਤਾ ਪ੍ਰੀਖਿਆ-2024 ਦੇ ਰੱਦ ਹੋਣ ਤੋਂ ਬਾਅਦ ਸਕੂਲ ਸਿੱਖਿਆ ਵਿਭਾਗ ਨੇ 19 ਤੋਂ 26 ਮਾਰਚ ਨੂੰ ਹੋਣ ਵਾਲੀ 343 ਲੈਕਚਰਾਰ ਭਰਤੀ ਪ੍ਰੀਖਿਆ ਵੀ ਰੱਦ ਕਰ ...
ਚੰਡੀਗੜ੍ਹ, 17 ਮਾਰਚ (ਤਰੁਣ ਭਜਨੀ) -ਜਲੰਧਰ ਦੇ ਪਿੰਡ ਮੱਲੀਆਂ ਵਿਖੇ ਕਬੱਡੀ ਮੇਲੇ ਦੌਰਾਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਸੰਦੀਪ ਸਿੰਘ ਉਰਫ ਨੰਗਲ ਅੰਬੀਆਂ ਦੀ ਕੁਝ ਵਿਅਕਤੀਆਂ ਵਲੋਂ ਸ਼ਰ੍ਹੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ | ਇਸ ਕਤਲ ...
ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਤੇ ਸਾਬਕਾ ਆਈ. ਏ. ਐਸ. ਸਿੱਧੂ ਵੀ ਹੋਏ ਪੇਸ਼ ਐੱਸ. ਏ. ਐੱਸ. ਨਗਰ, 17 ਮਾਰਚ (ਜਸਬੀਰ ਸਿੰਘ ਜੱਸੀ)-ਆਮਦਨ ਤੋਂ ਵੱਧ ਜਾਇਦਾਦ ਬਣਉਣ ਦੇ ਮਾਮਲੇ 'ਚ ਵਿਜੀਲੈਂਸ ਵਲੋਂ ਭੇਜੇ ਗਏ ਨੋਟਿਸ ਤੋਂ ਬਾਅਦ ਅੱਜ ਕਾਂਗਰਸ ਸਰਕਾਰ 'ਚ ਰਹੇ ਸਾਬਕਾ ...
ਬਠਿੰਡਾ, 17 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਆਗੂ ਬਲਵਿੰਦਰ ਸਿੰਘ ਭੰੂਦੜ ਨੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ 'ਅਜੀਤ' ਅਖ਼ਬਾਰ ਨਾਲ ਕੀਤੀ ਜਾ ਰਹੀ ਵਿਤਕਰੇਬਾਜ਼ੀ ਅਤੇ ਧੱਕੇਸ਼ਾਹੀ ਦੀ ਜਨਤਕ ਇਕੱਠ 'ਚ ਸਖ਼ਤ ...
ਚੱਬਾ/ਬਾਬਾ ਬਕਾਲਾ ਸਾਹਿਬ, 17 ਮਾਰਚ (ਜੱਸਾ ਅਨਜਾਣ, ਸ਼ੇਲਿੰਦਰਜੀਤ ਸਿੰਘ ਰਾਜਨ)- ਸ੍ਰੀ ਮਿਸਲ ਸ਼ਹੀਦਾਂ ਤਰਨਾ ਦਲ ਦੇ 15ਵੇਂ ਮੁਖੀ ਸਿੰਘ ਸਾਹਿਬ ਜਥੇ. ਬਾਬਾ ਗੱਜਣ ਸਿੰਘ ਪ੍ਰਮਾਤਮਾ ਵਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਅੱਜ ਅੰਮਿ੍ਤ ਵੇਲੇ ਸੱਚਖੰਡ ...
ਵਿਕਰਮਜੀਤ ਸਿੰਘ ਮਾਨ ਚੰਡੀਗੜ੍ਹ, 17 ਮਾਰਚ-ਪੰਜਾਬ ਵਿਧਾਨ ਸਭਾ ਸਾਲ 2022-23 ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਪੰਜਾਬ ਦੇ ਬਜਟ ਅਨੁਮਾਨਾਂ 'ਤੇ ਅਨੁਮਾਨ ਕਮੇਟੀ ਵਲੋਂ ਪੰਜਾਬ ਪੁਲਿਸ ਵਿਭਾਗ ਨੂੰ ਝਾੜ ਪਾਈ ਗਈ ਹੈ | ਪੰਜਾਬ ਵਿਧਾਨ ਸਭਾ ਦੀ ਅਨੁਮਾਨ ਕਮੇਟੀ ਨੇ ਪੰਜਾਬ ...
ਚੰਡੀਗੜ੍ਹ, 17 ਮਾਰਚ (ਤਰੁਣ ਭਜਨੀ)-ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਵਿਰੁੱਧ ਜ਼ਿਲ੍ਹਾ ਅਦਾਲਤ ਸੰਗਰੂਰ ਵਿਚ ਚੱਲ ਰਹੇ ਇਕ ਝਗੜੇ ਦੇ ਮਾਮਲੇ ਵਿਚ ਸ਼ਿਕਾਇਤਕਰਤਾ ਰਜਿੰਦਰ ਦੀਪਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਕੇ ਇਸ ਮਾਮਲੇ ਦੀ ...
ਫ਼ਤਹਿਗੜ੍ਹ ਸਾਹਿਬ, 17 ਮਾਰਚ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ 'ਅਦਾਰਾ ਅਜੀਤ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨਾ ਕਦੇ ਸਿਆਸੀ ਜਬਰ ਮੂਹਰੇ ਝੁਕੇ ਹਨ ਅਤੇ ਨਾ ਹੀ ...
ਹੁਸ਼ਿਆਰਪੁਰ, 17 ਮਾਰਚ (ਨਰਿੰਦਰ ਸਿੰਘ ਬੱਡਲਾ)-ਸ਼ਹੀਦਾਂ ਦੇ ਨਕਸ਼ੇ ਕਦਮ 'ਤੇ ਚੱਲਣ ਦਾ ਦਾਅਵਾ ਕਰਨ ਵਾਲੀ 'ਆਪ' ਸਰਕਾਰ ਹੁਣ ਪ੍ਰੈੱਸ ਦੀ ਆਜ਼ਾਦੀ ਨੂੰ ਦਬਾਉਣ ਲਈ ਹੱਥਕੰਡੇ ਵਰਤ ਰਹੀ ਹੈ ਅਤੇ ਨਾਲ ਹੀ ਬਦਲਾਖੋਰੀ ਦੀ ਭਾਵਨਾ ਨਾਲ 'ਜੰਗ-ਏ-ਆਜ਼ਾਦੀ' ਯਾਦਗਾਰ ਦੀ ...
ਪਟਿਆਲਾ, 17 ਮਾਰਚ (ਅ. ਸ. ਆਹਲੂਵਾਲੀਆ)-ਸ਼ੋ੍ਰਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿ੍ਪਾਲ ਸਿੰਘ ਬਡੂੰਗਰ ਨੇ ਜੰਗ-ਏ-ਆਜ਼ਾਦੀ ਯਾਦਗਾਰੀ 'ਤੇ ਵਿਜੀਲੈਂਸ ਦੀ ਟੀਮ ਭੇਜੇ ਜਾਣ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ | ਪ੍ਰੋ. ਬਡੂੰਗਰ ਨੇ ਕਿਹਾ ਕਿ ਸਰਕਾਰ ਸ਼ਹੀਦਾਂ ...
ਹੁਸ਼ਿਆਰਪੁਰ, 17 ਮਾਰਚ (ਬਲਜਿੰਦਰਪਾਲ ਸਿੰਘ)-ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੁੱਖ ਸੰਸਦੀ ਸਕੱਤਰ ਬੀਬੀ ਮਹਿੰਦਰ ਕੌਰ ਜੋਸ਼ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਵਿਜੀਲੈਂਸ ਵਿਭਾਗ ਤੋਂ 'ਜੰਗ-ਏ-ਆਜ਼ਾਦੀ' ਯਾਦਗਾਰ ਦੀ ਕਰਵਾਈ ਜਾ ਰਹੀ ਜਾਂਚ ਸਿਰਫ਼ ਬਦਲਾਖੋਰੀ ਨੀਤੀ ਦਾ ...
ਚੰਡੀਗੜ੍ਹ, 17 ਮਾਰਚ (ਤਰੁਣ ਭਜਨੀ)-ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦੀ ਪਟੀਸ਼ਨ 'ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਸੁਣਵਾਈ ਹੋਈ | ਹਾਈਕੋਰਟ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਸ ਮਾਮਲੇ 'ਚ ਫ਼ੈਸਲਾ ਸੁਰੱਖਿਅਤ ...
ਅੰਮਿ੍ਤਸਰ, 17 ਮਾਰਚ (ਰੇਸ਼ਮ ਸਿੰਘ)-ਹਿਮਾਚਲ ਪ੍ਰਦੇਸ਼ ਨਾਲ ਸੰਬੰਧਿਤ ਇਕ ਲੜਕੀ ਜੋ ਅੰਮਿ੍ਤਸਰ ਦੇ ਇਕ ਕਾਲਜ 'ਚ ਆਪਣੀ ਪੜ੍ਹਾਈ ਕਰ ਰਹੀ ਸੀ, ਵਲੋਂ ਆਪਣੇ ਹੋਸਟਲ ਦੇ ਕਮਰੇ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ ਹੈ | ਲੜਕੀ ਵਲੋਂ ਆਪਣੇ ਮੋਬਾਈਲ ਰਾਹੀਂ ਵੀਡੀਓ ਵੀ ਬਣਾਈ ...
ਲੁਧਿਆਣਾ, 17 ਮਾਰਚ (ਕਵਿਤਾ ਖੁੱਲਰ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਉਘੇ ਕੀਰਤਨੀਏ ਭਾਈ ਦਵਿੰਦਰ ਸਿੰਘ ਸੋਢੀ ਦੀ ਅਗਵਾਈ ਵਿਚ ਹੋਣ ਵਾਲੇ 33ਵੇਂ ਮਹਾਂਪਵਿੱਤਰ ਗੁਰਮਤਿ ਸਮਾਗਮ ਵਿਚ ਸੰਗਤ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ...
ਅੰਮਿ੍ਤਸਰ, 17 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਹਿੰਦੂ ਕੌਂਸਲ ਦੇ ਚੇਅਰਮੈਨ ਡਾ: ਮਨਵਰ ਚੰਦ ਦਾ 75 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ | ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਉਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ | ਲਾਹੌਰ ਦੇ ਰਾਵੀ ਰੋਡ ਸਥਿਤ ...
ਚੰਡੀਗੜ੍ਹ, 17 ਮਾਰਚ (ਅਜੀਤ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰੀ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਕੈਨੇਡਾ ਵਿਚ ਬੇਕਸੂਰ 700 ਪੰਜਾਬੀ ਵਿਦਿਆਰਥੀਆਂ ਨੂੰ ਕੈਨੇਡਾ ਦੇ ਅਧਿਕਾਰੀਆਂ ਵਲੋਂ ਵਾਪਸ ...
ਲੁਧਿਆਣਾ-ਅਰੋੜਾ ਆਇਰਨ ਐਂਡ ਸਟੀਲ ਰੋਲਿੰਗ ਮਿੱਲਜ਼ ਪ੍ਰਾਈਵੇਟ ਲਿਮਟਿਡ ਤੇ ਜੋਤੀ ਇੰਡਸਟਰੀਜ਼ ਦੇ ਮਾਲਕ ਰਮਿੰਦਰ ਪਾਲ ਸਿੰਘ ਦੂਆ ਦੇ ਪਿਤਾ ਅਤੇ ਐਚ.ਐਸ. ਸਚਦੇਵਾ ਐਂਡ ਸੰਨਜ਼ ਦੇ ਮਾਲਕ ਅਰਵਿੰਦਰ ਪਾਲ ਸਿੰਘ ਸਚਦੇਵਾ ਦੇ ਸਾਹੁਰਾ ਅਵਤਾਰ ਸਿੰਘ ਦੂਆ ਦਾ ਜਨਮ 1943 ਵਿਚ ...
ਬੀਜਾ, 17 ਮਾਰਚ (ਅਵਤਾਰ ਸਿੰਘ ਜੰਟੀ ਮਾਨ)-ਦੇਸ਼ ਭਰ ਦੇ 6 ਲੱਖ ਡਿਪੂ ਹੋਲਡਰ ਆਪਣੀਆਂ ਹੱਕੀ ਮੰਗਾਂ ਨਾ ਮੰਨਣ ਤੋਂ ਨਾਰਾਜ਼ ਹੋਣ ਕਾਰਨ ਕੇਂਦਰ ਸਰਕਾਰ ਖ਼ਿਲਾਫ਼ 22 ਨੂੰ ਦਿੱਲੀ ਦੇ ਜੰਤਰ ਮੰਤਰ 'ਤੇ ਰੋਸ ਪ੍ਰਦਰਸ਼ਨ ਕਰਨਗੇ | ਡਿਪੂ ਹੋਲਡਰ ਆਲ ਇੰਡੀਆ ਫੇਅਰ ਪ੍ਰਾਈਸ ਸ਼ਾਪ ...
ਚੰਡੀਗੜ੍ਹ, 17 ਮਾਰਚ (ਪ੍ਰੋ. ਅਵਤਾਰ ਸਿੰਘ)-ਪੰਜਾਬ ਸਰਕਾਰ ਵਲੋਂ 13 ਜੱਜਾਂ ਨੂੰ ਵਧੀਕ, ਜ਼ਿਲ੍ਹਾ ਅਤੇ ਸੈਸ਼ਨ ਜੱਜ ਵਜੋਂ ਤਰੱਕੀ ਦਿੱਤੀ ਗਈ ਹੈ | ਸਰਕਾਰ ਦੇ ਗ੍ਰਹਿ ਅਤੇ ਨਿਆਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਵਰਮਾ ਵਲੋਂ ਜਾਰੀ ਇਕ ਹੁਕਮ ਮੁਤਾਬਿਕ ...
ਹੁਸ਼ਿਆਰਪੁਰ, 17 ਮਾਰਚ (ਬਲਜਿੰਦਰਪਾਲ ਸਿੰਘ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸ਼ਹੀਦਾਂ ਨੂੰ ਸਨਮਾਨ ਤਾਂ ਕੀ ਦੇਣਾ, ਸਗੋਂ ਕਰਤਾਰਪੁਰ ਵਿਖੇ ਸਥਿਤ ਜੰਗ-ਏ-ਆਜ਼ਾਦੀ ਯਾਦਗਾਰ ਦੀ ਵਿਜੀਲੈਂਸ ਵਿਭਾਗ ਵਲੋਂ ਜਾਂਚ ਕਰਵਾ ਕੇ ਸ਼ਹੀਦਾਂ ...
ਸ਼ਾਹਬਾਦ ਮਾਰਕੰਡਾ, 17 ਮਾਰਚ (ਅਵਤਾਰ ਸਿੰਘ)-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 106 ਕਰੋੜ 50 ਲੱਖ ਰੁਪਏ ਦਾ ਬਜਟ ਪਾਸ ਕੀਤਾ ਹੈ | ਜਥੇਬੰਦੀ ਦੀ ਕਾਰਜਕਾਰਨੀ ਕਮੇਟੀ ਦੀ ਪਹਿਲੀ ਮੀਟਿੰਗ ਵਿਚ ਬਜਟ ਸਮੇਤ ਹੋਰ ਕਈ ਤਜਵੀਜ਼ਾਂ 'ਤੇ ਮੋਹਰ ਲਗਾਈ ਗਈ | ਸੰਸਥਾ ਦੇ ...
ਮੁੱਲਾਂਪੁਰ-ਦਾਖਾ/ਫਰੀਦਕੋਟ, 17 ਮਾਰਚ (ਨਿਰਮਲ ਸਿੰਘ ਧਾਲੀਵਾਲ/ ਜਸਵੰਤ ਸਿੰਘ ਪੁਰਬਾ)-ਸਵ: ਸੁਦਰਸ਼ਨ ਸਿੰਘ ਸੰਧੂ ਦੇ ਸਪੁੱਤਰ ਬਰਿੰਦਰ ਸਿੰਘ ਸੰਧੂ (ਸੇਵਾ ਮੁਕਤ ਜ਼ਿਲ੍ਹਾ ਮੈਨੇਜਰ ਮਾਰਕਫੈੱਡ) ਦੇ ਅਕਾਲ ਚਲਾਣਾ ਬਾਅਦ ਅੰਤਿਮ ਅਰਦਾਸ ਅੱਜ ਗੁਰਦੁਆਰਾ ਮਾਈ ਗੋਦੜੀ ...
ਲੁਧਿਆਣਾ, 17 ਮਾਰਚ (ਪੁਨੀਤ ਬਾਵਾ)-ਕਿਸਾਨੀ ਮੰਗਾਂ ਮਨਵਾਉਣ ਲਈ ਦੇਸ਼ ਭਰ ਦੇ ਕਿਸਾਨਾਂ ਦੀ 20 ਮਾਰਚ ਨੂੰ ਦਿੱਲੀ ਦੇ ਰਾਮ ਲੀਲਾ ਮੈਦਾਨ ਵਿਖੇ ਮਹਾਂ ਪੰਚਾਇਤ ਕੀਤੀ ਜਾ ਰਹੀ ਹੈ | ਜਿਸ ਦੀਆਂ ਤਿਆਰੀਆਂ ਸੰਬੰਧੀ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਇਕ ਉਚ ਪੱਧਰੀ ਮੀਟਿੰਗ ...
ਚੰਡੀਗੜ੍ਹ, 17 ਮਾਰਚ (ਅਜੀਤ ਬਿਊਰੋ)-ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਗ੍ਰਹਿ ਮੰਤਰਾਲਾ ਸਾਂਭਣ ਦੇ ਯੋਗ ਨਹੀਂ ਹਨ, ਮਾਨਸਾ ਦੇ ਕੋਟਲੀ ਕਲਾਂ ਵਿਖੇ 6 ਸਾਲਾ ਮਾਸੂਮ ਬੱਚੇ ਦੀ ਹੱਤਿਆ ਤੋਂ ਬਾਅਦ, ਜੇਕਰ ਮੁੱਖ ਮੰਤਰੀ ...
ਬੱਧਨੀ ਕਲਾਂ, 17 ਮਾਰਚ (ਸੰਜੀਵ ਕੋਛੜ)-ਸ੍ਰੀ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਪ੍ਰਬੰਧਕੀ ਕਮੇਟੀ, ਸਮੂਹ ਕਲੱਬਾਂ, ਨਗਰ ਪੰਚਾਇਤ ਬੱਧਨੀ ਕਲਾਂ, ਪ੍ਰਵਾਸੀ ਭਾਰਤੀ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਸੰਤ ਰਾਮਪਾਲ ਸਿੰਘ ਪਿੰਡ ਝਾਂਡੇ (ਲੁਧਿਆਣਾ) ...
ਗਿੱਦੜਬਾਹਾ, 17 ਮਾਰਚ (ਸ਼ਿਵਰਾਜ ਸਿੰਘ ਬਰਾੜ, ਪਰਮਜੀਤ ਸਿੰਘ ਥੇੜ੍ਹੀ)-ਨਸ਼ਾ ਤਸਕਰੀ ਵਿਚ ਸਜ਼ਾ ਕੱਟ ਰਿਹਾ ਜਗਦੀਸ਼ ਭੋਲਾ ਅੱਜ ਗਿੱਦੜਬਾਹਾ ਦੇ ਦੀਪ ਹਸਪਤਾਲ ਵਿਖੇ ਬਿਮਾਰ ਮਾਂ ਦਾ ਹਾਲ-ਚਾਲ ਪੁੱਛਣ ਲਈ ਪਹੁੰਚਿਆ | ਪਤਾ ਲੱਗਾ ਹੈ ਕਿ ਉਸ ਨੂੰ ਅਦਾਲਤ ਵਲੋਂ ਛੇ ਘੰਟੇ ...
ਸੰਗਰੂਰ, 17 ਮਾਰਚ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)-ਪੰਜਾਬ ਵਿਜੀਲੈਂਸ ਬਿਓਰੋ ਵਲੋਂ ਸਾਬਕਾ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਨੰੂ ਵਿਜੀਲੈਂਸ ਦਫ਼ਤਰ ਸੱਦੇ ਜਾਣ ਦੇ ਬਾਵਜੂਦ ਸਿੰਗਲਾ ਅੱਜ ਵਿਜੀਲੈਂਸ ਦਫ਼ਤਰ ਨਹੀਂ ਪੁੱਜੇ | ਜ਼ਿਕਰਯੋਗ ਹੈ ਕਿ ...
ਮੋਗਾ, 17 ਮਾਰਚ (ਸੁਰਿੰਦਰਪਾਲ ਸਿੰਘ)-ਸੰਤ ਰਾਮ ਸਿੰਘ ਗਿਆਰ੍ਹਵੀਂ ਵਾਲਿਆਂ ਦੀ 14ਵੀਂ ਬਰਸੀ ਤੇ ਉਨ੍ਹਾਂ ਦੇ ਸ਼ਾਗਿਰਦ ਗਿਆਨੀ ਕੁਲਵੰਤ ਸਿੰਘ ਵੈਨਕੂਵਰ ਵਾਲਿਆਂ ਦੀ 21ਵੀਂ ਬਰਸੀ ਅੱਜ ਡੇਰਾ ਗਿਆਰ੍ਹਵੀਂ ਵਾਲੇ ਦੌਧਰ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ | ਇਸ ...
ਸੰਗਰੂਰ, 17 ਮਾਰਚ (ਸੁਖਵਿੰਦਰ ਸਿੰਘ ਫੁੱਲ)-ਪੈਰਾਗੋਨ ਗਰੁੱਪ ਆਸਟ੍ਰੇਲੀਆ ਸਟੱਡੀ ਵੀਜੇ ਦੇ ਨਾਲ-ਨਾਲ ਹੁਣ ਡਿਪੈਡੈਂਟ ਵੀਜੇ ਲਗਵਾ ਰਿਹਾ ਹੈ | ਅਗਰ ਤੁਹਾਡੀ ਪਤਨੀ ਜਾਂ ਪਤੀ ਆਸਟ੍ਰੇਲੀਆ ਵਿਚ ਸਟੱਡੀ ਕਰ ਰਹੇ ਹਨ ਤਾਂ ਤੁਸੀਂ ਆਪਣੀ ਆਸਟ੍ਰੇਲੀਆ ਦੀ ਫਾਇਲ ਲਗਵਾਉਣਾ ...
ਲਾਹੌਰ, 17 ਮਾਰਚ (ਏਜੰਸੀ)-ਲਾਹੌਰ ਹਾਈਕੋਰਟ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਪਾਕਿਸਤਾਨ ਤਹਿਰੀਕ-ਈ-ਇਨਸਾਫ (ਪੀ.ਟੀ.ਆਈ.) ਪਾਰਟੀ ਦੇ ਮੁਖੀ ਇਮਰਾਨ ਖਾਨ ਨੂੰ ਸ਼ੁੱਕਰਵਾਰ ਨੂੰ 8 ਅੱਤਵਾਦੀ ਤੇ ਇਕ ਸਵਿਲ ਕੇਸ ਸਮੇਤ 9 ਮਾਮਲਿਆਂ 'ਚ ਸੁਰੱਖਿਆਤਮਕ ਜ਼ਮਾਨਤ ਦੇ ...
ਇਸਲਾਮਾਬਾਦ, 17 ਮਾਰਚ (ਪੀ. ਟੀ. ਆਈ.)-ਪਾਕਿਸਤਾਨ ਦੇ ਇਕ ਚੋਟੀ ਦੇ ਸਲਾਹਕਾਰ ਨੇ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦੀ ਨਵੀਂ ਦਿੱਲੀ 'ਚ ਹੋ ਰਹੀ ਮੀਟਿੰਗ 'ਚ ਵਰਚੂਅਲੀ ਹਿੱਸਾ ਲਿਆ, ਜਦੋਂਕਿ ਇਸਲਾਮਾਬਾਦ ਵਲੋਂ ਭਾਰਤ 'ਚ ਐਸ.ਸੀ.ਓ. ਦੇ ਵਿਦੇਸ਼ ਮੰਤਰੀਆਂ ਦੀ ਮਈ 'ਚ ਗੋਆ ਹੋਣ ...
ਨਵੀਂ ਦਿੱਲੀ, 17 ਮਾਰਚ (ਏਜੰਸੀ)-ਚੀਨ ਵਲੋਂ ਲਗਾਤਾਰ ਮਹਾਂਦੀਪ ਵਿਚ ਆਪਣੇ ਰਣਨੀਤਕ ਪ੍ਰਭਾਵ ਦਾ ਵਿਸਥਾਰ ਕਰਨ ਦੇ ਯਤਨਾਂ ਵਿਚਕਾਰ ਭਾਰਤੀ ਸੈਨਾ 21 ਮਾਰਚ ਤੋਂ ਪੁਣੇ ਵਿਚ 20 ਤੋਂ ਜ਼ਿਆਦਾ ਅਫਰੀਕੀ ਦੇਸ਼ਾਂ ਦੀਆਂ ਸੈਨਾਵਾਂ ਨਾਲ 9 ਦਿਨਾਂ ਮੈਗਾ ਸੈਨਾ ਅਭਿਆਸ ਕਰੇਗੀ | ਇਸ ...
ਨਿਊਯਾਰਕ, 17 ਮਾਰਚ (ਪੀ. ਟੀ. ਆਈ.)-ਭਾਰਤ ਨੂੰ ਜਬਰ ਜਨਾਹ ਦੇ ਦੋਸ਼ 'ਚ ਲੋੜੀਂਦਾ ਭਗੌੜਾ ਨਿਤਿਆਨੰਦ ਸਵਾਮੀ ਤੇ ਉਸ ਦਾ ਕਾਲਪਨਿਕ ਦੇਸ਼ 'ਕੈਲਾਸਾ' ਇਕ ਵਾਰ ਫਿਰ ਸੁਰਖੀਆ 'ਚ ਹੈ | ਨਿਤਿਆਨੰਦ ਨੇ ਇਸ ਵਾਰ ਇਕ ਜਾਂ ਦੋ ਨਹੀਂ ਬਲਕਿ 30 ਅਮਰੀਕੀ ਸ਼ਹਿਰਾਂ ਨਾਲ ਧੋਖਾਧੜੀ ਕੀਤੀ ਹੈ ...
ਨਵੀਂ ਦਿੱਲੀ, 17 ਮਾਰਚ (ਏਜੰਸੀ)-ਫ਼ੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਪੂਰਬੀ ਲੱਦਾਖ 'ਚ ਕਰੀਬ 3 ਸਾਲਾਂ ਤੋਂ ਚੱਲ ਰਹੇ ਟਕਰਾਅ ਦਰਮਿਆਨ ਕਿਹਾ ਕਿ ਚੀਨ ਨਾਲ ਲਗਦੀ ਅਸਲ ਕੰਟਰੋਲ ਰੇਖਾ 'ਤੇ ਸਥਿਤੀ ਸਥਿਰ ਹੈ ਪਰ ਨੇੜਿਉਂ ਨਿਗਰਾਨੀ ਕਰਨ ਦੀ ਜ਼ਰੂਰਤ ਹੈ | ਇੰਡੀਆ ਟੂਡੇ ...
ਚੰਡੀਗੜ੍ਹ, 17 ਮਾਰਚ (ਅਜੀਤ ਬਿਊਰੋ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇਕ ਨਿੱਜੀ ਚੈਨਲ ਨੂੰ ਦਿੱਤੀ ਗਈ ਇੰਟਰਵਿਊ ਦੀ ਵਾਇਰਲ ਹੋਈ ਵੀਡੀਓ ਨੂੰ ਲੈ ਕੇ ਸਵਾਲ ਖੜੇ੍ਹ ਕਰਦਿਆਂ ਕਿਹਾ ਕਿ ਪੰਜਾਬ ...
ਚੰਡੀਗੜ੍ਹ, 17 ਮਾਰਚ (ਵਿਕਰਮਜੀਤ ਸਿੰਘ ਮਾਨ)-ਪੰਜਾਬ ਦੀ ਨਵੀਂ ਖੇਤੀ ਨੀਤੀ 31 ਮਾਰਚ ਤੱਕ ਤਿਆਰ ਹੋ ਜਾਵੇਗੀ | ਨੀਤੀ ਦੇ ਖਰੜੇ ਨੂੰ ਅੰਤਿਮ ਰੂਪ ਦੇਣ ਦਾ ਕੰਮ ਸ਼ੁਰੂ ਹੋ ਗਿਆ ਹੈ | ਇਸ ਸੰਬੰਧੀ ਬਣਾਈ ਗਈ 11 ਮੈਂਬਰੀ ਕਮੇਟੀ ਢੁਕਵੇਂ ਪਾਏ ਜਾਣ ਵਾਲੇ ਸੁਝਾਵਾਂ ਨੂੰ ਖਰੜੇ 'ਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX